WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ ?
ਜਸਵੰਤ ਸਿੰਘ ‘ਅਜੀਤ’, ਦਿੱਲੀ

  
 

ਕੁਝ ਹੀ ਦਿਨ ਹੋਏ ਕਿ ਇਹ ਸੁਣਨ ਅਤੇ ਪੜ੍ਹਨ ਵਿੱਚ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਪਤ੍ਰਕਾਰਾਂ ਨੂੰ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ‘ਸਿੱਖ ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾੳਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਦਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਉਦੇਸ਼ ਨਾਲ, ਪ੍ਰਮੁਖ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ‘ਹਾਇਰ’ ਕਰ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪਣ ਸਬੰਧੀ ਵੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਗਲ ਪੜ੍ਹਨ-ਸੁਣਨ ਵਿੱਚ ਆਉਂਦਿਆਂ ਹੀ ਕਈ ਸਿੱਖ ਵਿਦਵਾਨਾਂ ਵਲੋਂ ਇਹ ਸੁਆਲ ਉਠਾਇਆ ਜਾਣ ਲਗਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ, ਕੀ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿਮੇਂਦਾਰੀ ਸੌਂਪਦਿਆਂ ਉਸ ਪਾਸੋਂ ਇਹ ਗਰੰਟੀ ਪ੍ਰਾਪਤ ਕਰ ਲਈ ਜਾਇਗੀ ਕਿ ਉਹ ਸਿੱਖ ਇਤਿਹਾਸ ਨਾਲ ਇਨਸਾਫ ਕਰੇਗਾ ਅਤੇ ਉਹ ਕਿਸੇ ਵੀ ਕੀਮਤ ਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਇਹ ਵੀ ਵਿਚਾਰ ਕਰਨਾ ਹੋਵੇਗਾ ਕਿ ਜਿਸਨੂੰ ਨਵੇਂ ਸਿਰੇ ਤੋਂ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪੀ ਜਾ ਰਹੀ ਹੈ ਕੀ ਉਹ ਸੱਚਮੁੱਚ ਵਿਸ਼ਵਾਸਪਾਤ੍ਰ ਵਿਦਵਾਨ ਹੈ ਕਿ ਜਿਤਨੀ ਕੀਮਤ ਉਹ ਆਪਣੀ ਰਚਨਾ ਲਈ ਵਸੂਲ ਕਰ ਰਿਹਾ ਹੈ, ਉਤਨੇ ਮੁਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ ਰਕਮ ਉਹ ਵਾਪਸ ਕਰ ਦੇਵੇਗਾ?

ਸੁਆਲ ਉਠਾਣ ਵਾਲੇ ਵਿਦਵਾਨਾਂ ਦਾ ਮਤ ਹੈ ਕਿ ਇਹ ਗਲ ਤਾਂ ਕਸੌਟੀ ਤੇ ਪੂਰੀ ਉਤਰਦੀ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਪੁਰੀ ਸੱਚਾਈ ਹੈ ਕਿ ਵਧੇਰੇ ਕਰ ਅਰੰਭਕ ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ਤੇ ਲਿਖਿਆ ਗਿਆ। ਦੂਸਰੇ ਪਾਸੇ ਇਸ ਸੱਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਵੀ ਆਪਣੇ ਤੋਂ ਪਹਿਲਾਂ ਲਿਖੇ ਇਤਿਹਾਸ ਦਾ ਹੀ ਸਹਾਰਾ ਲਿਆ ਅਤੇ ਉਸ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਉਹ ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ ਇਤਿਹਾਸ ਮੁੱਢ ਤੋਂ ਹੀ ਆਪਣੀ ਸੱਚਾਈ ਦਾ ਆਧਾਰ ਗੁਆਉਂਦਾ ਚਲਿਆ ਆ ਰਿਹਾ ਹੈ।

ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਵਾ ਰਹੀਆਂ ਹਨ, ਉਨ੍ਹਾਂ ਸ਼ਾਇਦ ਇਹ ਗਲ ਵੀ ਸਵੀਕਾਰ ਕਰ ਰਹੀਆਂ ਹਨ ਕਿ ਜਿਸ ਵਿਦਵਾਨ ਪਾਸੋਂ ਉਹ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ ਅਤੇ ਇਤਿਹਾਸਕ ਸੱਚਾਈ ਨੂੰ ਹੀ ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਨੂੰ ਸ਼ੰਕਾ ਹੈ ਕਿ ਇਹ ਵਿਦਵਾਨ ਸ਼ਾਇਦ ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਲਗਭਗ ਸਾਰੇ ਹੀ ਵਿਦਵਾਨ, ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਤ ਹਨ। ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿਦਵਾਨਾਂ ਵਲੋਂ ਲਿਖਿਆ ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸਤੋਂ ਉਹ ਪ੍ਰੇਰਿਤ ਹਨ।

ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ ਲਿਖਵਾਣ ਅਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ ਨੀਤੀ ਅਪਣਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।

ਪਹਿਲੀ ਟੀਮ ਉਹ ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰ ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਗਏ ਕੰਮ ਦੀ ਜਾਂਚ-ਪੜਤਾਲ ਕਰ ਲਿਖੇ ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਤਿੰਨਾਂ ਪੜਾਵਾਂ ਤੋਂ ਪਾਰ ਹੋਣ ਤੋਂ ਬਾਅਦ ਹੀ ਤਿਆਰ ਹੋਇਆ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।

ਸਿੱਖ ਇਤਹਾਸ ਦੀ ਸੰਭਾਲ ਬਨਾਮ ਬੁੱਧੀਜੀਵੀ: ਬੀਤੇ ਕਈ ਦਹਾਕਿਆਂ ਤੋਂ ਇਹ ਚਰਚਾ ਸੁਣੀਂਦੀ ਚਲੀ ਆ ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਉਸਨੂੰ ਸੰਭਾਲਿਆ ਨਹੀਂ। ਮੰਨਿਆ ਜਾਂਦਾ ਹੈ ਕਿ ਸਿੱਖਾਂ ਦਾ ਮੁਢਲਾ ਇਤਿਹਾਸ ਗ਼ੈਰ-ਸਿੱਖਾਂ ਵਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨਿਜ ਸੁਆਰਥ ਦੇ ਵਹਿਣ ਵਿੱਚ ਵਹਿ, ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਨਿਜੀ ਸੋਚ ਅਤੇ ਸਮੇਂ ਦੀ ਹਕੂਮਤ ਦੀ ਖੂਸ਼ਨੂਦੀ ਹਾਸਲ ਕਰਨ ਦੀ ਮਾਨਸਿਕਤਾ ਨੂੰ ਮੁਖ ਰਖਕੇ ਸਿੱਖ ਇਤਿਹਾਸ ਨਾਲ ਕਈ ਅਜਿਹੀਆਂ ਘਟਨਾਵਾਂ ਜੋੜ ਦਿੱਤੀਆਂ ਜੋ ਨਾ ਤਾਂ ਸਿੱਖ ਮਾਨਸਿਕਤਾ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਕਸੌਟੀ ਪੁਰ ਪੂਰੀਆਂ ਉਤਰਦੀਆਂ ਹਨ। ਜਿਸ ਕਾਰਣ ਸਦਾ ਹੀ ਇਹ ਲੋੜ ਮਹਿਸੂਸ ਕੀਤੀ ਜਾਂਦੀ ਚਲੀ ਆਈ ਕਿ ਸਿੱਖ ਇਤਿਹਾਸ ਮੁੜ ਕੇ ਲਿਖਵਾਇਆ ਜਾਏ।

ਸਿੱਖ ਇਤਿਹਾਸ ਵਿਗਾੜਨ ਦੀ ਗਲ: ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਗ਼ੈਰ-ਸਿੱਖਾਂ ਨੇ ਹੀ ਸਮੇਂ ਦੇ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਆਪਣੀ ਸੁਆਰਥ-ਪੂਰਣ ਸੋਚ ਦੇ ਆਧਾਰ ਤੇ ਵਿਗਾੜਿਆ ਹੈ। ਪ੍ਰੰਤੂ ਜੇ ਨਿਰਪਖਤਾ ਨਾਲ ਵਿਚਾਰਿਆ ਅਤੇ ਘੋਖਿਆ ਜਾਏ ਤਾਂ ਇਹ ਕੇਵਲ ਅਧੂਰੀ ਸੱਚਾਈ ਹੀ ਨਜ਼ਰ ਆਇਗੀ। ਇਸਦਾ ਕਾਰਣ ਇਹ ਹੈ ਕਿ ਜੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਲਿਖੇ ਸਿੱਖ ਇਤਿਹਾਸ ਦੀ ਵੀ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਵਿਚੋਂ ਵੀ ਕਈਆਂ ਨੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ।

ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵਲੋਂ ਸਿੱਖ ਇਤਿਹਾਸ ਇਸ ਕਾਰਣ ਵਿਗਾੜਿਆ ਚਲਿਆ ਆ ਰਿਹਾ ਹੈ, ਕਿਉਂਕਿ ਉਹ ਆਪਣੇ-ਆਪਨੂੰ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਖੋਜੀ ਤੇ ਜਾਣਕਾਰ ਸਾਬਤ ਕਰਨ ਦੀ ਲਾਲਸਾ ਤੋਂ ਮੁਕੱਤ ਹੋਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਦਾ ਇਕੋ-ਇੱਕ ਉਦੇਸ਼ ਇਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਵਿਰੋਧੀ ਵਿਦਵਾਨ ਜਾਂ ਦੂਸਰੇ ਇਤਿਹਾਸਕਾਰ ਨੂੰ ਆਪਣੇ ਨਾਲੋਂ ‘ਘਟੀਆ’ ਵਿਦਵਾਨ ਸਾਬਤ ਕਰ ਸਕਣ? ਕਈ ਤਾਂ ਆਪਣੇ ਆਸ-ਪਾਸ ਚਲ ਰਹੀ ਲਹਿਰ ਦੇ ਪ੍ਰਭਾਵ ਹੇਠ ਆ ਨਾ ਕੇਵਲ ਸਿੱਖ ਇਤਿਹਾਸ ਨੂੰ, ਸਗੋਂ ਸਿੱਖ ਦਰਸ਼ਨ (ਫਿਲਾਸਫੀ) ਤੱਕ ਨੂੰ ਵੀ ਵਿਗਾੜ ਅਤੇ ਇਸ ਰੂਪ ਵਿੱਚ ਢਾਲਕੇ ਪੇਸ਼ ਕਰਦੇ ਚਲੇ ਆ ਰਹੇ ਹਨ, ਕਿ ਉਸਦਾ ਮੂਲ ਸਿੱਖ ਫਿਲਾਸਫੀ ਨਾਲ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਰਹਿ ਜਾਂਦਾ।

ਇਸ ਸੰਬੰਧ ਵਿੱਚ ਕਿਸੇ ਇੱਕ ਵਿਦਵਾਨ ਜਾਂ ਇਤਿਹਾਸਕਾਰ ਦਾ ਹਵਾਲਾ ਦੇਣਾ ਠੀਕ ਨਹੀਂ ਹੋਵੇਗਾ। ਜੇ ਵੱਖ-ਵੱਖ ਦੋ-ਚਾਰ ਸਿੱਖ ਇਤਿਹਾਸਕਾਰਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਲਈਆਂ ਜਾਣ ਤਾਂ ਸਥਿਤੀ ਆਪਣੇ-ਆਪ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਜੇ ਪੁਸਤਕਾਂ ਪੜ੍ਹਨ ਦੀ ਜ਼ਹਿਮਤ ਤੋਂ ਬਚਿਆ ਰਹਿਣਾ ਹੈ ਤਾਂ ਸਮੇਂ-ਸਮੇਂ ਰੋਜ਼ਾਨਾਂ, ਸਪਤਾਹਿਕ, ਮਾਸਿਕ ਆਦਿ ਅਖਬਾਰਾਂ-ਮੈਗਜ਼ੀਨਾਂ ਦੇ ਧਾਰਮਕ-ਇਤਿਹਾਸਕ ਐਡੀਸ਼ਨਾਂ ਅਤੇ ਪੰਨਿਆਂ ਆਦਿ ਵਿੱਚ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਛੱਪੇ ਮਜ਼ਮੂਨ ਪੜ੍ਹ ਕੇ ਹੀ ਨਿਰਣਾ ਕੀਤਾ ਜਾ ਸਕਦਾ ਹੈ।

ਕੁਝ ਸਮਾਂ ਹੋਇਐ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਮੌਕੇ ਇੱਕ ਮਾਸਿਕ ਦਾ ਵਿਸ਼ੇਸ਼ ਅੰਕ ਪੜ੍ਹਨ ਦਾ ਅਵਸਰ ਮਿਲਿਆ। ਇਸ ਵਿੱਚ ਛੱਪੇ ਇੱਕ ਲੇਖ ਦੇ ਵਿਦਵਾਨ ਲੇਖਕ ਨੇ ਲਿਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਲਈ ਵਰਤਾਏ ਕੌਤਕ ਸਮੇਂ ਬਕਰੇ ਝਟਕਾਏ ਸਨ, ਜਦਕਿ ਇੱਕ ਹੋਰ ਵਿਦਵਾਨ ਨੇ ਆਪਣੇ ਲੇਖ ਵਿੱਚ ਇਹ ‘ਭੇਦ’ ਖੋਲ੍ਹਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ ਰਚਾਏ ਕੌਤਕ ਵਿੱਚ ਪਾਸ ਹੋਏ ਸਿੱਖਾਂ ਦੇ ਸਿਰਾਂ ਨੂੰ ਲਾਹ ਕੇ ਇੱਕ-ਦੂਜੇ ਦੇ ਧੜ ਨਾਲ ਬਦਲ ਕੇ ਜੋੜ ਦਿੱਤਾ ਅਤੇ ਉਨ੍ਹਾਂ ਵਿੱਚ ਨਵਾਂ ਜੀਵਨ ਫੂਕਿਆ ਸੀ।

ਜ਼ਰਾ-ਕੁ ਇਨ੍ਹਾਂ ਵਿਦਵਾਨਾਂ ਵਲੋਂ ਦਿੱਤੀ ਗਈ ‘ਜਾਣਕਾਰੀ’ ਨੂੰ ਘੋਖਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖਾਲਸਾ ਸਿਰਜਨਾ’ ਦੇ ਉਦੇਸ਼ ਨਾਲ ਵਰਤਾਏ ਗਏ ਕੌਤਕ ਦੇ ਮੌਕੇ ਦੇ ‘ਚਸ਼ਮਦੀਦ ਗੁਆਹ’ ਵਜੋਂ ਉਥੇ ਮੌਜੂਦ ਸਨ, ਉਸ ਸਮੇਂ ਜੋ ਕੁਝ ਵਾਪਰਿਆ ਉਹ ਸਭ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ। ਜਦਕਿ ਇਸਦੇ ਵਿਰੁਧ ਸਿੱਖ ਇਤਿਹਾਸ ਗੁਆਹ ਹੈ ਕਿ ਸੰਗਤਾਂ ਦੇ ਸਾਹਮਣੇ ਹੋਈ ਪ੍ਰੀਖਿਆ ਦੌਰਾਨ ਸੀਸ-ਭੇਂਟ ਕਰਨ ਲਈ ਨਿਤਰੇ ਪੰਜਾਂ ਸਿੱਖਾਂ ਨੂੰ ਗੁਰੂ ਸਾਹਿਬ ਪਰਦੇ ਪਿੱਛੇ ਲੈ ਗਏ ਸਨ। ਪਰਦੇ ਪਿੱਛੇ ਪੰਜਾਂ ਪਿਆਰਿਆਂ ਦੇ ਨਵੇਂ ਸਰੂਪ ਵਿੱਚ ਬਾਹਰ ਆਉਣ ਤੱਕ, ਜੋ ਕੁਝ ਵੀ ਵਾਪਰਿਆ ਉਸ ਬਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲਗਾ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਤੇ ਕਦੀ ਵੀ ਕਿਸੇ ਸਾਹਮਣੇ ਇਹ ਖੁਲਾਸਾ ਸੀ ਨਹੀਂ ਕੀਤਾ ਕਿ ਪਰਦੇ ਪਿੱਛੇ ਉਨ੍ਹਾਂ ਨਾਲ ਕੀ ਬੀਤੀ ਸੀ? ਫਿਰ ਵੀ ਪਤਾ ਨਹੀਂ ਕਿਉਂ ਇਹ ਵਿਦਵਾਨ ਇਤਿਹਾਸਕਾਰ ਮੌਕੇ ਦੇ ਹੀ ਨਹੀਂ, ਸਗੋਂ ਚਸ਼ਮਦੀਦ ਗੁਆਹ ਬਣਨ ਦੀ ਕੌਸ਼ਿਸ਼ ਕਰਦਿਆਂ ਨਵੀਆਂ ਤੋਂ ਨਵੀਆਂ ਕਹਾਣੀਆਂ ਘੜ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ?

ਇਸੇ ਤਰ੍ਹਾਂ ਇਸੇ ਮਾਸਿਕ ਵਿੱਚ ਛੱਪੇ ਇੱਕ ਹੋਰ ਮਜ਼ਮੂਨ ਵਿੱਚ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੁ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ‘ਤੀਸਰ ਪੰਥ’ ਚਲਾਉਣ ਦਾ ਸੰਕਲਪ ਕੀਤਾ ਅਤੇ ਉਸੇ ਸੰਕਲਪ ਦੀ ਪੂਰਤੀ ਉਨ੍ਹਾਂ ਖਾਲਸਾ ਦੇ ਰੂਪ ਵਿੱਚ ‘ਸੰਤ ਸਿਪਾਹੀ’ ਦੀ ਸਿਰਜਨਾ ਕਰ ਕੇ ਕੀਤੀ। ਇਹ ਪੜ੍ਹਨ ਤੋਂ ਇਉਂ ਜਾਪਿਆ ਜਿਵੇਂ ਇਹ ਵਿਦਵਾਨ-ਇਤਿਹਾਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਣ ਵਿੱਚ ਬਾਕੀ ਗੁਰੂ ਸਾਹਿਬਾਨ ਵਲੋਂ ਪਾਏ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਹਾਦਤਾਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਹਮਲਿਆਂ ਦੇ ਦਿੱਤੇ ਗਏ ਮੂੰਹ-ਤੋੜ ਜਵਾਬ ਆਦਿ ਦੇ ਕਾਰਜਾਂ ਨੂੰ ਕੋਈ ਮਹਤਵ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਨੂੰ ਖਾਲਸਾ (ਸੰਤ-ਸਿਪਾਹੀ) ਸਿਰਜਨਾਂ ਦੇ ਕਾਰਜ ਦੀ ਸੰਪੂਰਨਤਾ ਦੀ ਕੜੀ ਦਾ ਅੰਗ ਹੀ ਸਵੀਕਾਰ ਕਰਦੇ ਹਨ। ਉਹ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਖਾਲਸਾ ਸਿਰਜਣਾ ਦਾ ਸੰਕਲਪ ਕੇਵਲ ਚਵ੍ਹੀ ਵਰ੍ਹਿਆਂ ਵਿੱਚ ਹੀ ਸੰਪੂਰਣ ਨਹੀਂ ਹੋਇਆ। ਅਸਲ ਵਿੱਚ ਇਸਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਿਆ ਸੀ, ਜਿਸਨੂੰ ਦੂਸਰੇ ਗੁਰੂ ਸਾਹਿਬਾਨ ਨੇ ਆਪਣੇ ਕਾਰਜਾਂ ਤੇ ਕੁਰਬਾਨੀਆਂ ਰਾਹੀਂ ਸੰਪੂਰਨਤਾ ਤੱਕ ਪਹੁੰਚਾਣ ਵਿੱਚ ਆਪਣੀ ਭੂਮਿਕਾ ਨਿਭਾਹੀ।

ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਵੀ ਉਦਾਹਰਣਾਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਵੀ ਆਪਣੀ ਸੌੜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨੂੰ ਵਿਗਾੜਨ ਅਤੇ ਉਸਦੀ ਸੱਚਾਈ ਪ੍ਰਤੀ ਸ਼ੰਕਾਵਾਂ ਪੈਦਾ ਕਰਨ ਵਿੱਚ ਦੂਸਰਿਆਂ ਨਾਲੋਂ ਕੋਈ ਘਟ ਭੂਮਿਕਾ ਅਦਾ ਨਹੀਂ ਕੀਤੀ।

…ਅਤੇ ਅੰਤ ਵਿੱਚ : ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ ਦੀ ਬਜਾਏ ਆਪਣੇ-ਆਪਨੂੰ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।

Jaswant Singh ‘Ajit’
64-C, U&V/B, Shalimar Bagh, DELHI-110088
Mobile : + 91 98 68 91 77 31
jaswantsinghajit@gmail.com

05/04/2013

  ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com