WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਇਤਿਹਾਸਕ ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

  
 

ਧਰਤੀ ਉੱਤੇ ਦੀਵਾ ਕਦੋਂ ਜਗਾਇਆ ਗਿਆ, ਇਹਦਾ ਪਿਛੋਕੜ ਕੀ ਹੈ, ਇਸ ਬਾਰੇ ਇਤਿਹਾਸਕ-ਮਿਥਿਹਾਸਕ ਜਾਣਕਾਰੀ ਬਹੁਤ ਘੱਟ ਮਿਲਦੀ ਹੈ । ਪਰ ਫਿਰ ਵੀ ਜੋ ਕੁੱਝ ਕੁ ਹਵਾਦਲੇ ਮਿਲਦੇ ਹਨ, ਉਹਨਾਂ ਰਾਹੀਂ ਇਸ ਦੀ ਹੋਂਦ ਨਾਲ ਜੁੜਨ ਦਾ ਯਤਨ ਕਰਾਂਗੇ। ਲੋਕ ਕਥਾਵਾਂ ਦਾ ਹਵਾਲਾ ਵੀ ਰੌਚਕ ਹੈ ।

ਮਿਸਰ ਦੀ ਲੋਕ ਕਥਾ ਮੁਤਾਬਕ ਇੱਕ ਦਿਨ ਦੇਰ ਸ਼ਾਮ ਨੂੰ ਸੂਰਜ ਨੇ ਅਪਣਾ ਦਿਨ ਦਾ ਸਫਰ ਨਿਬੇੜਦਿਆਂ ਅਤੇ ਮੱਸਿਆ ਦਾ ਖਿਆਲ ਕਰਦਿਆਂ ਲਲਕਾਰ ਦਿੱਤੀ ਕਿ ਹੈ ਕੋਈ ਮਾਈ ਦਾ ਲਾਲ ਜੋ ਮੇਰੀ ਥਾਂ ਰੌਸ਼ਨੀ ਕਰ ਸਕੇ ? ਉਸ ਸਮੇ ਅਕਾਸ਼ ‘ਤੇ ਇੱਕ ਤਾਰਾ ਟਿਮ ਟਿਮਾਉਂਦਾ ਦਿਖਾਈ ਦਿੱਤਾ। ਉਸ ਨੂੰ ਵੇਖ ਕੇ ਹੀ ਧਰਤੀ ਉੱਤੇ ਦੀਵੇ ਦੀ ਕਲਪਨਾ ਜਗਮਗਾਈ ।

ਇੱਕ ਯੂਨਾਨੀ ਲੋਕ ਕਥਾ ਦੇ ਜ਼ਿਕਰ ਅਨੁਸਾਰ ਇੱਕ ਔਰਤ ਇੱਕ ਸ਼ਾਮ ਨੂੰ ਕਿਸੇ ਬਰਤਨ ਵਿੱਚ ਘਿਓ ਗਰਮ ਕਰ ਰਹੀ ਸੀ ਤਾਂ ਅਸਮਾਨ ਵਿੱਚ ਉਡਦੀ ਇੱਲ ਕੋਲੋਂ ਚੂਹੇ ਦੀ ਪੂਛ ਇਸ ਬਰਤਨ ਵਿੱਚ ਇਸ ਤਰਾ ਡਿੱਗੀ ਕਿ ਉਸਦਾ ਇੱਕ ਸਿਰਾ ਅੱਗ ਦੀਆਂ ਲਾਟਾਂ ਵੱਲ ਨੂੰ ਹੋ ਗਿਆ ਅਤੇ ਉਹ ਅੱਗ ਲੱਗਣ ਨਾਲ ਅੱਜ ਦੇ ਦੀਵੇ ਦੀ ਬੱਤੀ ਵਾਂਗ ਜਲ ਕੇ ਰੌਸ਼ਨੀ ਕਰਨ ਲੱਗੀ । ਜਦ ਉਸ ਔਰਤ ਨੇ ਅਜਿਹਾ ਵੇਖਿਆ ਤਾਂ ਉਹਨੇ ਆਟੇ-ਮਿੱਟੀ ਦਾ ਅਣਘੜਤ ਜਿਹਾ ਦੀਵਾ ਬਣਾਇਆ ਅਤੇ ਉਹਦੇ ਵਿੱਚ ਘਿਓ ਪਾ ਕੇ ਕਪੜੇ ਦੀ ਬੱਤੀ ਜਿਹੀ ਬਣਾ ਕੇ ਰੌਸ਼ਨੀ ਕਰ ਲਈ । ਇਹ ਮੱਤ ਵੀ ਪ੍ਰਚੱਲਤ ਹੈ ਕਿ ਆਦਿ ਮਾਨਵ ਨੇ ਦੀਵੇ ਨੂੰ ਤਿਆਰ ਕਰਕੇ ਉਸ ਵਿੱਚ ਚਰਬੀ ਭਰੀ ਅਤੇ ਦਰੱਖਤਾਂ ਦੀ ਛਿਲੜ ਤੋਂ ਬੱਤੀਆਂ ਬਣਾ ਕੇ ਆਪਣੇ ਰਾਹਾਂ ਵਿੱਚ ਰੌਸ਼ਨੀ ਕੀਤੀ ।

ਸੀਰੀਆ ਵਾਲੇ ਜੋ ਕਥਾ ਸਾਂਭੀ ਬੈਠੇ ਹਨ, ਉਸ ਮੁਤਾਬਕ ਪੁਰਾਤਨ ਯੁੱਗ ਵਿੱਚ ਇੱਕ ਅਜਿਹਾ ਰੁੱਖ ਸੀ, ਜਿਸ ਦੇ ਫਲ ਹੀ ਦੀਵਿਆਂ ਦੀ ਸ਼ਕਲ ਦੇ ਸਨ । ਜਦ ਅੰਨੇਰਾ ਹੁੰਦਾ ਤਾਂ ਇਹ ਆਪਣੇ ਆਪ ਰੌਸ਼ਨੀ ਦੇਣ ਲੱਗ ਪਿਆ ਕਰਦੇ ਸਨ । ਬਿਲਕੁੱਲ ਉਵੇਂ ਜਿਵੇਂ ਮੁਢਲੇ ਮਨੁੱਖ ਨੇ ਜੁਗਨੂਆਂ ਨੂੰ ਵੱਡੀ ਗਿਣਤੀ ਵਿੱਚ ਫੜ ਕੇ ਅਤੇ ਇੱਕ ਥਾਂ ‘ਤੇ ਰੱਖ ਕੇ ਚਾਨਣ ਲੈਣ ਦਾ ਯਤਨ ਕੀਤਾ ਸੀ । ਇਵੇਂ ਹੀ ਇਹਨਾਂ ਲੋਕਾਂ ਨੇ ਕੀਤਾ । ਪਰ ਇੱਕ ਵਾਰ ਜਦ ਇਹ ਰੁੱਖ ਹਨੇਰੀ ਨਾਲ ਡਿੱਗ ਕੇ ਤਬਾਹ ਹੋ ਗਿਆ,ਤਾਂ ਹੰਨੇਰਾ ਰਹਿਣ ਲੱਗਿਆ । ਮਨੁੱਖ ਨੇ ਉਸ ਰੁੱਖ ਦੇ ਫਲ ਵਰਗੀ ਕਿਸੇ ਹੋਰ ਚੀਜ ਦੀ ਤਲਾਸ਼ ਲਈ ਯਤਨ ਆਰੰਭੇ।

ਓਸੇ ਅਕਾਰ ਦਾ ਦੀਵਾ ਤਿਆਰ ਕਰਕੇ ਉਸ ਵਿੱਚ ਚਰਬੀ ਅਤੇ ਮਾਸ ਭਰਿਆ । ਫਿਰ ਰੁੱਖ ਦੀ ਟਾਹਣੀ ਉਸ ਵਿੱਚ ਖੁਭੋ ਕੇ ਉਸ ਨੂੰ ਜਲਾ ਲਿਆ । ਇਸ ਨਾਲ ਰੌਸ਼ਨੀ ਹੋ ਗਈ ਤਾਂ ਲੋਕਾਂ ਨੇ ਖੂਬ ਖੁਸ਼ੀਆਂ ਮਨਾਈਆਂ । ਇਸ ਮਗਰੋਂ ਸਿੱਪੀਆਂ ਵਿੱਚ ਚਰਬੀ ਭਰਕੇ ਜਲਾਉਣ ਦਾ ਦੌਰ ਵੀ ਚਲਦਾ ਰਿਹਾ ।

ਜਪਾਨੀਆਂ ਅਨੁਸਾਰ ਜਦੋਂ ਹੰਨੇਰੇ ਤੋਂ ਡਰਦੀ ਇੱਕ ਮੁਟਿਆਰ ਨੇ ਜੰਗਲ ਵਿੱਚੋਂ ਲੰਘਦਿਆਂ, ਡਰ ਕੇ ਚੀਖਾਂ ਮਾਰੀਆਂ ਤਾਂ ਵਣਦੇਵੀ ਦੀਵਾ ਲੈ ਕੇ ਹਾਜਰ ਹੋ ਗਈ । ਇਸ ਦੀਵੇ ਦੀ ਰੌਸ਼ਨੀ ਅਤੇ ਅਕਾਰ ਤੋਂ ਪ੍ਰਭਾਵਿਤ ਹੋ ਉਸ ਜਪਾਨਣ ਨੇ ਕਈ ਦੀਵੇ ਤਿਆਰ ਕੀਤੇ । ਲਕੜੀਆਂ ਦਾ ਰਸ ਉਹਨਾਂ ਵਿੱਚ ਪਾਇਆ ਅਤੇ ਟਾਹਣੀਆਂ ਨੂੰ ਉਸ ਵਿੱਚ ਬੱਤੀ ਵਾਂਗ ਰੱਖ ਕੇ ਜਲਾਉਂਦਿਆਂ ਰੌਸ਼ਨੀ ਕੀਤੀ ।

ਦੀਵੇ ਨਾਲ ਸਬੰਧਤ ਹੀ ਇੱਕ ਘਟਨਾ ਹੋਰ ਮਿਲਦੀ ਹੈ ਕਿ ਇੱਕ ਦੀਵਾ ਆਸਾਮ ਦੇ ਜੁਰਹਾਟ ਜਿਲੇ ਦੇ ਇੱਕ ਵੈਸ਼ਨਵ ਮੱਠ ਵਿੱਚ ਜੋ ਦੀਵਾ ਸਥਾਨਕ ਲੋਕਾਂ ਨੇ 1528 ਵਿੱਚ ਪਹਿਲੀ ਵਾਰ ਜਲਾਇਆ ਸੀ ਉਹ 484 ਸਾਲਾਂ ਤੋਂ ਅੱਜ ਤੱਕ ਲਗਾਤਾਰ ਜਗੀ ਜਾ ਰਿਹਾ ਹੈ । ਕਿਹਾ ਜਾਂਦਾ ਹੈ ਕਿ ਆਸਾਮੀ ਸੰਤ ਮਾਧਵਦੇਵ ਨੇ ਇਸ ਨਾਮ ਘਰ ਦਾ ਨਿਰਮਾਣ ਕਰਵਾਇਆ ਸੀ । ਇਸ ਦੀਵੇ ਨੂੰ ਏਸ਼ੀਆ ਬੁੱਕ ਆਫ ਰਿਕਾਰਡਜ ਵਿੱਚ ਸਥਾਨ ਦੇ ਦਿੱਤਾ ਗਿਆ ਹੈ । ਭਾਵੇਂ ਕੁੱਝ ਵੀ ਹੈ ਦੀਵਾ ਰੌਸ਼ਨੀ ਵੰਡਾਦਾ ਹੈ ਅਤੇ ਆਪ ਜਲ ਕੇ ਮਨਾਂ ਦੇ ਹੰਨੇਰੇ ਨੂੰ ਰੌਸ਼ਨ ਕਰਨ ਦਾ ਸੰਦੇਸ਼ਾ ਦਿੰਦਾ ਹੈ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

03/11/2013

ਇਤਿਹਾਸਕ ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਦੀਵਾਲੀ ਦਾ ਤਿਉਹਾਰ ਅਤੇ ਤੋਹਫ਼ੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ
ਭਵਨਦੀਪ ਸਿੰਘ ਪੁਰਬਾ, ਮੋਗਾ
ਕਿਉਂ ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ, ਫਗਵਾੜਾ
ਖੂਹ ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ-
ਦਿੱਲੀ ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ ਸਰਗਰਮ
ਜਸਵੰਤ ਸਿੰਘ ‘ਅਜੀਤ’, ਦਿੱਲੀ
ਗੀਲੀ ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ
ਸ਼ਹੀਦ ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਲੱਚਰ ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ
ਲਓ ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ
ਕੀ ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਦਿੱਲੀ ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਅੰਗਹੀਣ ‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਉਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ
ਨਰਿੰਦਰ ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂਆਂ
ਉਜਾਗਰ ਸਿੰਘ, ਅਮਰੀਕਾ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਚੋਣਾ ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ
ਪੰਜਾਬੀ ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ
ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ
ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ
20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com