|
|
|
ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ,
ਲੰਡਨ |
|
|
|
|
ਸਰਬਜੀਤ ਵੀਰ! ਤੂੰ ਬੇਸ਼ੱਕ ਸ਼ਰਾਬ ਦੇ ਨਸ਼ੇ ਦੀ ਲੋਰ 'ਚ ਸਰਹੱਦ ਪਾਰ ਕਰ ਗਿਆ
ਸੀ ਜਾਂ ਕਿਸੇ ਏਜੰਸੀ ਲਈ ਜਾਸੂਸੀ ਕਰਨ ਗਿਆ ਸੀ, ਇਸ ਗੱਲ ਦਾ ਆਪਾਂ ਨੂੰ ਕੋਈ
ਲੈਣਾ ਦੇਣਾ ਨਹੀਂ। ਪਰ ਇੱਕ ਗੱਲ ਜਰੂਰ ਤੇਰੇ ਤੇ ਮੇਰੇ 'ਚ ਸਾਂਝੀ ਹੈ ਕਿ ਤੂੰ ਵੀ
ਉਸੇ ਪੰਜਾਬ 'ਚ ਜੰਮਿਆ ਸੀ ਤੇ ਮੈਂ ਵੀ। ਹੋਰਨਾਂ ਬਹੁਤ ਸਾਰੇ ਲੋਕਾਂ ਵਾਂਗ ਮੈਨੂੰ
ਵੀ ਤੇਰੇ ਬਾਰੇ ਕੁਝ ਕੁ ਸਾਲ ਪਹਿਲਾਂ ਪਤਾ ਲੱਗਾ ਸੀ ਜਦੋਂ ਤੇਰੀ ਭੈਣ ਦਲਬੀਰ ਕੌਰ
ਵੱਲੋਂ ਉੱਤਾ ਵਾਚਣ ‘ਤੇ ਤੇਰੇ ਹੱਕ ‘ਚ ਅਖ਼ਬਾਰੀ ਬਿਆਨਬਾਜ਼ੀਆਂ ਸ਼ੁਰੂ ਹੋਈਆਂ
ਸੀ। ਵੀਰਿਆ! ਤੇਰੇ ਪਰਿਵਾਰ ਵੱਲੋਂ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਤੈਨੂੰ
ਕਿਸੇ ਜਾਸੂਸ ਵਜੋਂ ਪੇਸ਼ ਨਹੀਂ ਕੀਤਾ ਸਗੋਂ ਇਹੀ ਸੁਣਦੇ ਆਏ ਸਾਂ ਕਿ ਤੂੰ ਸ਼ਰਾਬ
ਦੇ ਨਸ਼ੇ ‘ਚ ਹੀ ਸਰਹੱਦ ਪਾਰ ਕਰ ਗਿਆ ਸੀ। ਦੁਖ ਹੁੰਦੈ ਜਦੋਂ ਤੇਰੀ 22-23
ਵਰ੍ਹਿਆਂ ਦੀ ਜੇਲ੍ਹ ਬਾਰੇ ਸੋਚੀਦੈ। ਜੇ ਜਿਉਂਦਾ ਵਾਪਸ ਘਰ ਆ ਜਾਂਦਾ ਤਾਂ
ਜਿਹੜੀਆਂ ਬੇਟੀਆਂ ਨੂੰ ਉਂਗਲ ਫੜ੍ਹ ਕੇ ਤੁਰਨਾ ਸਿਖਾਇਆ ਹੋਵੇਗਾ, ਹੁਣ ਉਹ ਵੀ
ਪਛਾਣ ‘ਚ ਨਹੀਂ ਸੀ ਆਉਣੀਆਂ ਤੇਰੇ। ਪਰ ਮਿੱਤਰਾ! ਜਿਉਂਦੇ ਜੀਅ ਆਵਦੇ ਘਰ ਪੈਰ
ਪਾਉਣਾ ਸ਼ਾਇਦ ਤੇਰੇ ਆਪਣੇ ਹੱਥ ਨਹੀਂ ਸੀ। ਪਿੰਜਰੇ ‘ਚ ਕੈਦ ਪੰਛੀ ਦੀ ਆਜਾਦੀ
ਉਸਦੇ ਮਾਲਕ (ਜਾਂ ਸਿ਼ਕਾਰੀ ਕਹਿ ਲਓ) ਦੇ ਹੱਥ ਹੁੰਦੀ ਹੈ। ਤੂੰ ਵੀ ਤਾਂ ਇੱਕ
ਪੰਛੀ ਵਾਂਗ ਪਾਕਿਸਤਾਨ ਦੇ ਪਿੰਜਰੇ ‘ਚ ਕੈਦ ਹੀ ਸੀ। ਤੇਰੇ ਲਈ ਦੋਹੀਂ ਪਾਸੀਂ
ਸਿ਼ਕਾਰੀ ਤੀਰ ਵਿੰਨ੍ਹੀ ਬੈਠੇ ਸੀ। ਪਾਕਿਸਤਾਨ ਵਾਲੇ ਸਿ਼ਕਾਰੀਆਂ ਦੇ ਪਿੰਜਰੇ
‘ਚੋਂ ਤੇਰਾ ਜਿਉਂਦੇ ਬਚ ਨਿੱਕਲਣਾ ਇਸ ਲਈ ਮੁਸ਼ਕਿਲ ਸੀ ਕਿ ਮਿੱਤਰਾ ਤੇਰੀ ਮੌਤ
ਤੋਂ ਪਹਿਲਾਂ ਸਾਡੇ ਭਾਰਤ ਦੇਸ਼ ਨੇ ਮੁੰਬਈ ਕਤਲੋਗਾਰਤ ਦੇ ਦੋਸ਼ੀ ਕਸਾਬ ਅਤੇ ਬਾਦ
‘ਚ ਅਫ਼ਜਲ ਗੁਰੂ ਨੂੰ ਦਿੱਤੀ ਫਾਸੀ ਦਾ ਅਸਰ ਤੇਰੇ ‘ਤੇ ਹੀ ਪੈਣਾ ਸੀ। ਚੱਲੋ ਤੇਰੀ
ਜਾਨ ਜਾਣ ਨਾਲ ਤੇਰੇ ਪਰਿਵਾਰਕ ਮੈਂਬਰ ਤਾਂ ਸੁਖ ਦੀ ਜ਼ਿੰਦਗੀ ਜਿਉਂ ਲੈਣਗੇ। ਇਸ
ਗੱਲ ਨੂੰ ‘ਮੁਰਦਾ ਬੋਲੂ ਖੱਫ਼ਣ ਪਾੜੂ’ ਵਾਂਗ ਨਾ ਸਮਝ ਲਵੀਂ ਕਿ ਮੇਰੀ ਜਾਨ ਗਈ ਤੇ
ਇਹ ਘਰਦਿਆਂ ਦੇ ਸੁੱਖਾਂ ਦੀ ਗੱਲ ਕਰੀ ਜਾਦੈ? ਮਿੱਤਰਾ! ਜੇ ਪੰਜਾਬ ਜਿਉਂਦਾ ਮੁੜ
ਆਉਂਦਾ ਤਾਂ ਤੈਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਸੀ ਪਛਾਨਣਾ। ਕਿਉਂਕਿ ਤੈਨੂੰ
ਤਾਂ ਤਾਬੂਤ ‘ਚ ਬੰਦ ਹੋ ਕੇ ਘਰ ਪਰਤਣ ‘ਤੇ ਸਾਡੀ ਅਕਲਮੰਦ ਸਰਕਾਰ ਨੇ ‘ਕੌਮੀ
ਸ਼ਹੀਦ’ ਦਾ ਦਰਜ਼ਾ ਵੀ ਦੇ ਦਿੱਤੈ।
ਸਰਕਾਰੀ ਖਜ਼ਾਨੇ ‘ਚੋਂ 1 ਕਰੋੜ ਦੀ ਸਰਕਾਰੀ ਮਦਦ ਸਿਰਫ ਐਲਾਨੀ ਹੀ ਨਹੀਂ ਸਗੋਂ
ਦੋ ਹਫ਼ਤਿਆਂ ਦੇ ਅੰਦਰ ਅੰਦਰ ਚੈੱਕ ਤੇਰੇ ਘਰ ਦੀ ਦਹਿਲੀਜ਼ ਤੱਕ ਪੰਜਾਬ ਦਾ ਰਾਜਾ
ਖੁਦ ਦੇ ਵੀ ਗਿਐ। ਤੇਰੀ ਇੱਕ ਬੇਟੀ ਨੂੰ ਅਧਿਆਪਕਾ ਅਤੇ ਇੱਕ ਨੂੰ ਤਹਿਸੀਲਦਾਰ ਦੀ
ਕੁਰਸੀ ਮਿਲ ਗਈ ਹੈ। ਪਰ ਤੈਥੋਂ ਕੁਝ ਕੁ ਸਮਾਂ ਪਹਿਲਾਂ ਪਾਕਿਸਤਾਨ ‘ਚੋਂ
‘ਬਦਕਿਸਮਤੀ’ ਨਾਲ ਜਿਉਂਦਾ ਪਰਤ ਕੇ ਆਇਆ ਸੁਰਜੀਤ ਸਿੰਘ ਵਿਚਾਰਾ ਆਪਣੇ ਆਪ ਨੂੰ
ਖੁਦ ਜਾਸੂਸ ਹੋਣਾ ਮੰਨ ਰਿਹਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਸਾਰ ਨਹੀਂ ਲਈ। ਹੱਕ
ਤਾਂ ਬਣਦਾ ਸੀ ਕਿ ਉਸਨੂੰ ਵੀ “ਜਿੰਦਾ ਕੌਮੀ ਸ਼ਹੀਦ” ਐਲਾਨਿਆ ਜਾਂਦਾ। ਦੁੱਖ ਇਸ
ਗੱਲ ਦਾ ਵੀ ਹੈ ਕਿ ਜਿਹੜੇ ਸਚਮੁੱਚ ਹੀ ਜਾਨ ਹੂਲ ਕੇ ਜਾਸੂਸੀ ਕਰਨ ਜਾਂਦੇ ਹਨ,
ਉਹਨਾਂ ਨਾਲ ਹੁੰਦੀ ਧੋਬੀ ਦੇ ਕੁੱਤੇ ਵਾਲੀ ਦੁਰਦਸ਼ਾ ਇਹ ਸੋਚਣ ਲਈ ਮਜ਼ਬੂਰ ਕਰਦੀ
ਹੈ ਕਿ ਉਹਨਾਂ ਨੇ ਕੀ ਭੁੰਨ ਕੇ ਬੀਜ ਬੀਜੇ ਸਨ ਕਿ ਉਹਨਾਂ ਨੂੰ ਕੋਈ ਸਹੂਲਤ ਹੀ
ਨਹੀਂ ਦਿੱਤੀ ਜਾਂਦੀ? ਜਿਹੜੇ ਜਿਉਂਦੀ ਜੀਅ ਵਾਪਸ ਆ ਗਏ ਉਹਨਾਂ ਨੇ ਅਦਾਲਤਾਂ
ਰਾਹੀਂ ਅਰਜੋਈਆਂ ਕੀਤੀਆਂ ਹੋਈਆਂ ਹਨ ਜਿਹੜੇ ਪਾਕਿਸਤਾਨ ‘ਚ ਫੜ੍ਹੇ ਗਏ, ਉਹ ਨਾ
ਜਿਉਂਦਿਆਂ ‘ਚ ਹਨ ਤੇ ਨਾ ਮਰਿਆਂ ‘ਚ। ਮਿੱਤਰਾ! ਤੂੰ ਤਾਂ ਸ਼ਾਇਦ ਨਹੀਂ ਦੇਖ ਸਕਿਆ
ਪਰ ਤੇਰਾ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਝੰਬ ਸੁੱਟਿਆ ਸਰੀਰ ਬੇਜਾਨ ਹੋ ਕੇ
ਕੀ ਪਰਤਿਐ, ਤੇਰੇ ਆਪਣੇ ਦੇਸ਼ ਦੇ ਰਾਜਨੀਤਕ ਲੋਕਾਂ ਲਈ ਤੂੰ ਸਰਬਜੀਤ ਬਣਕੇ ਨਹੀਂ
ਸਗੋਂ ਰਾਜਨੀਤਕ ਦਾਅ-ਪੇਚ ਖੇਡਣ ਵਾਲਾ ‘ਮੋਹਰਾ’ ਬਣ ਕੇ ਬਹੁੜਿਐਂ। ਤੈਨੂੰ ਤਾਂ
ਪਤਾ ਹੀ ਹੋਣੈ, ਸਾਡੇ ਦੇਸ਼ ਜਾਂ ਸੂਬੇ ‘ਚ ਕਹਿ ਲੈ..... ਇੱਕ ਮੁੱਦੇ ਨੂੰ ਦੱਬਣ
ਲਈ ਕੋਈ ਨਾ ਕੋਈ ਨਵਾਂ ਸ਼ਗੂਫ਼ਾ ਤਿਆਰ ਹੀ ਰਹਿੰਦੈ। ਐਵੇਂ ਹੀ ਕੇਂਦਰ ਸਰਕਾਰ
ਵੱਲੋਂ ਤੇਰੇ ਪਰਿਵਾਰ ਨੂੰ 25 ਲੱਖ ਦੀ ਸਹਾਇਤਾ ਦਾ ਐਲਾਨ ਨਹੀਂ ਕੀਤਾ ਗਿਆ ਸਗੋਂ
ਇਹ ਤਾਂ ਇਹ ਦਿਖਾਉਣ ਲਈ ਸੀ ਕਿ ਉਹ ਤੇਰੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਜਿਵੇਂ ਕੇਂਦਰ ਸਰਕਾਰ ਲਈ ਕੋਲਾ ਘੁਟਾਲੇ ਦੇ ਮੁੱਦੇ ਨੂੰ ਖੂਹ ਖਾਤੇ ਪਾਉਣ ਲਈ ਤੂੰ
ਰੱਬ ਬਣ ਕੇ ਬਹੁੜਿਐਂ ਬਿਲਕੁਲ ਉਸੇ ਤਰ੍ਹਾਂ ਹੀ ਤੇਰੀ ਮੌਤ ਦੇ ਚਰਚਿਆਂ ‘ਚ ਫਾਸੀ
ਦੀ ਸਜ਼ਾ ਪ੍ਰਾਪਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਵੀ ਸਭ ਦਾ ਧਿਆਨ
ਇੱਕਦਮ ਪਾਸੇ ਮੋੜ ਲਿਆ ਗਿਐ। ਪਰ ਸਦਕੇ ਜਾਈਏ ਸਾਡੇ ਇੱਕ ਕਰੋੜੀ ਦਾਨੀ ਰਾਜੇ ਪਿਓ
ਪੁੱਤ ਦੇ....... ਜਿਹਨਾਂ ਨੇ ਕੇਂਦਰ ਸਰਕਾਰ ਦੀਆਂ ਵੀ ਗੋਡੀਆਂ ਲਗਵਾ ਦਿੱਤੀਆਂ
ਚਾਰ ਗੁਣਾ ਵੱਧ ਜਾਣੀਕਿ 1 ਕਰੋੜ ਦੀ ਸਹਾਇਤਾ ਕਰਕੇ। ਇੱਕ ਕਰੋੜੀ ਇਸ ਕਰਕੇ ਕਿਹੈ
ਕਿਉਂਕਿ ਇਹੀ ਇੱਕ ਕਰੋੜ ਪਹਿਲਾਂ ਉਪ ਰਾਜਾ ਸਾਹਿਬ ਵੱਲੋਂ ਆਵਦੇ ਬਚਪਨ ਦੇ ਸਕੂਲ
ਨੂੰ ਵੀ ‘ਦਾਨ’ ਕੀਤਾ ਸੀ ਪਰ ਉਹ ਦਾਨ ‘ਸਿਰੇ’ ਨਹੀਂ ਸੀ ਚੜ੍ਹ ਸਕਿਆ।
ਸ਼ਾਇਦ ਤੇਰੇ ਪਰਿਵਾਰ ਨੂੰ ਤਾਂ ਪਤਾ ਹੀ ਹੋਵੇ ਕਿ ਅੱਜਕੱਲ੍ਹ ਪੰਜਾਬ ਵਿੱਚ
ਜਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਕਿਨਾਰੇ ਹਨ ਤੇ ਆਉਣ ਵਾਲੇ ਸਮੇਂ ‘ਚ ਪੰਚਾਇਤ
ਚੋਣਾਂ ਅਤੇ ਲੋਕ ਸਭਾ ਚੋਣਾਂ ਲਈ ਵੀ ਮੈਦਾਨ ਤਿਆਰ ਹੋਏ ਪਏ ਹਨ। ਜੇ ਤੇਰੀ ਮੌਤ
ਸੁਕ-ਪਕੇ ਜਿਹੇ ‘ਚ ਹੋ ਜਾਂਦੀ ਤਾਂ ਸ਼ਾਇਦ ਤੇਰੇ ਜਿਲ੍ਹੇ ਦਾ ਕੋਈ ਸਰਕਾਰੀ ਅਫ਼ਸਰ
ਵੀ ਸ਼ਸ਼ਕਾਰ ‘ਤੇ ਨਾ ਆਉਂਦਾ। ‘ਕੌਮੀ ਸ਼ਹੀਦ’ ਦਾ ਦਰਜ਼ਾ ਤਾਂ ਇੱਕ ਪਾਸੇ ਕਿਸੇ
ਨੇ ਪਰਿਵਾਰ ਕੋਲ ਅਫ਼ਸੋਸ ਕਰਨ ਵੀ ਨਹੀਂ ਸੀ ਆਉਣਾ ਮਤੇ ਕਿ ਕੁਝ ਮੰਗਣ ਹੀ ਨਾ ਬਹਿ
ਜਾਣ। ਪਰ ਵੀਰਨਾ! ਤੇਰੀ ਭੈਣ ਦੇ ਤੇਰੀ ਮੌਤ ਤੋਂ ਲੈ ਕੇ ਜਾਣੀ ਕਿ 2 ਮਈ ਤੋਂ ਲੈ
ਕੇ ਤੇਰੇ ਭੋਗ ਤੱਕ ਹੀ ਬਦਲਦੇ ਰਹੇ ਬਿਆਨਾਂ ਨੇ ਮੈਨੂੰ ਹੀ ਨਹੀਂ ਸਗੋਂ ਹੋਰਨਾਂ
ਨੂੰ ਵੀ ਭੰਬਲਭੂਸੇ ‘ਚ ਪਾਈ ਰੱਖਿਆ ਹੋਣੈ। ਤੈਨੂੰ ਪਾਕਿਸਤਾਨ ਦੇ ਜਿਨਾਹ ਹਸਪਤਾਲ
‘ਚ ਦੇਖ ਕੇ ਆਉਣ ਤੋਂ ਬਾਦ ਆਉਂਦੀ ਨੇ ਹੀ ਬਿਆਨ ਦਾਗ ਦਿੱਤਾ ਕਿ “ਮਨਮੋਹਨ ਸਿੰਘ
ਅਸਤੀਫ਼ਾ ਦੇਵੇ” ਫਿਰ ਨਾਲ ਹੀ ਧਮਕੀ ਵੀ ਦੇ ਧਰੀ ਕਿ “ਮਨਮੋਹਨ ਸਿੰਘ ਨੂੰ ਕਿੱਧਰੇ
ਮੂੰਹ ਦਿਖਾਉਣ ਜੋਕਰਾ ਨਹੀਂ ਛੱਡਾਂਗੀ।” ਫਿਰ ਜਿਸ ਦਿਨ ਕੇਂਦਰ ਸਰਕਾਰ ਵੱਲੋਂ 25
ਲੱਖ ਦੀ ਸਹਾਇਤਾ ਦਾ ਐਲਾਨ ਹੋ ਗਿਆ ਤਾਂ ਬਿਆਨ ਸੀ ਕਿ “ਦੇਸਵਾਸੀ ਮਨਮੋਹਨ ਸਿੰਘ
ਤੇ ਸਿੰਦੇ ਦੇ ਹੱਥ ਮਜ਼ਬੂਤ ਕਰਨ।” ਹੁਣ ਜਦੋਂ ਤੇਰੇ ‘ਸ਼ਰਧਾਂਜਲੀ’ ਸਮਾਰੋਹ ‘ਚ
ਕਾਂਗਰਸ ਦੇ ਨਹਿਲੇ ‘ਤੇ ਦਹਿਲਾ ਮਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ 1
ਕਰੋੜ ਦਾ ਚੈੱਕ ਭੇਂਟ ਕਰ ਦਿੱਤਾ ਤਾਂ ਭੈਣ ਜੀ ਨੇ ਫਿਰ ਕਾਂਗਰਸ ਦੀ ਸੁਤ ਲਾਹ
ਦਿੱਤੀ। ਵੀਰ ਮੇਰਿਆ! ਆਸਾਮ ਦੇ ਰਹਿਣ ਵਾਲੇ ਪਾਰਥਾ ਬਰੂਆ ਨੇ ਸਤਿਕਾਰ ਵਜੋਂ ਤੇਰਾ
ਬੁੱਤ ਬਣਾ ਕੇ ਤੇਰੇ ਪਿੰਡ ਲਿਆਂਦਾ ਪਰ ਵਿਚਾਰਾ ਬਰੂਆ ਵੀ ਕੀ ਜਾਣੇ ਕਿ ਤੇਰੇ ਇਸ
ਬੁੱਤ ਨੂੰ ਢਾਲ ਬਣਾ ਕੇ ਅਗਲੇ ਸਾਲ ਤੋਂ ਤੈਨੂੰ ਵੀ ਹਾਰਾਂ ਨਾਲ ਲੱਦ ਜਾਣ ਦਾ
ਸਿਲਸਿਲਾ ਸ਼ੁਰੂ ਹੋ ਜਾਵੇਗਾ। ਤੈਨੂੰ ਕੌਮੀ ਸ਼ਹੀਦ ਦਾ ਦਰਜਾ ਕਿਉਂ ਦਿਤੈ.... ਇਸ
ਗੱਲ ਨਾਲ ਕੋਈ ਲੈਣ ਦੇਣ ਨਹੀਂ ਸਗੋਂ ਇਹ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ
ਜਾਂ ਕੇਂਦਰ ਸਰਕਾਰ ਇੱਕ ਪਾਸੇ ਤਾਂ ਦੇਸ਼ ਲਈ ਨਿਸ਼ਕਾਮ ਸ਼ਹੀਦੀਆਂ ਪਾਉਣ ਵਾਲੇ
ਭਗਤ ਸਿੰਘ ਜਾਂ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜ਼ਾ ਦੇਣ ਨਾਲੋਂ ਗੇਂਦ
ਇੱਕ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੀਆਂ ਹਨ ਪਰ ਵੀਰਿਆ ਸਾਡੇ ਬਾਦਲ ਸਾਹਿਬ ਨੇ
ਤੇਰਾ ਅਜਿਹਾ ਕਿਹੜਾ ਗੁਣ ਦੇਖ ਲਿਆ ਕਿ ਸਿੱਧਾ ‘ਕੌਮੀ ਸ਼ਹੀਦ’ ਹੀ ਗਰਦਾਨ ਦਿੱਤਾ।
ਤੈਨੂੰ ਵੀ ਤਾਂ ਹੈਰਾਨੀ ਹੁੰਦੀ ਹੋਣੀ ਹੈ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ
ਦੌਰੇ ‘ਤੇ ਗੋਲਗੱਪੇ ਖਾਣ ਗਈ ਅਕਾਲੀ ਟੀਮ ਵੱਲੋਂ ਤੈਨੂੰ ਮਿਲਣ ਜਾਂ ਪਤਾ-ਸੁਰ ਲੈਣ
ਦੀ ਵੀ ਹੀਲ-ਹੁੱਜਤ ਨਹੀਂ ਕੀਤੀ ਪਰ ਅਚਾਨਕ ਹੀ ਐਨਾ ਹੇਜ ਕਿਵੇਂ ਜਾਗ ਪਿਆ?
ਹੋਰ ਸੁਣ, ਜਿਸ ਦਿਨ ਤੇਰਾ ਸ਼ਸ਼ਕਾਰ ਹੋ ਰਿਹਾ ਸੀ, ਉਸੇ ਦਿਨ ਹੀ ਉਪ ਰਾਜਾ
ਸਾਹਿਬ ਦੇ ਪਿਛਲੇ ਦੌਰੇ ਸਮੇਂ ਦਾ ਬਕਾਇਆ ਤੋਹਫ਼ਾ 13 ਮੱਝਾਂ, ਗਾਵਾਂ ਅਤੇ ਭੇਡਾਂ
ਅਟਾਰੀ ਬਾਰਡਰ ‘ਤੇ ਟਰੱਕ ‘ਚੋਂ ਲਾਹੀਆਂ ਜਾ ਰਹੀਆਂ ਸਨ। ਤੂੰ ਤਾਂ ਆਪਣੇ ਆਪ ਨੂੰ
ਫੇਰ ਵੀ ਖੁਸ਼ਕਿਸਮਤ ਸਮਝ ਕਿ ਇੱਕ ਪਾਸੇ ਤਾਂ ਤੈਨੂੰ ਕਿਸੇ ਮਨਜੀਤ ਸਿੰਘ ਦੇ ਨਾਮ
‘ਤੇ ਹੀ ਹੁਣ ਤੱਕ ਬੰਦੀ ਬਣਾ ਕੇ ਰੱਖੀ ਰੱਖਣ ਦੀਆਂ ਖਬਰਾਂ ਗਰਮ ਸਨ ਤੇ ਦੂਜੇ
ਪਾਸੇ ਤੈਨੂੰ ਜਾਸੂਸ ਵੀ ਨਹੀਂ ਮੰਨਿਆ ਗਿਆ ਪਰ ਫਿਰ ਵੀ ਸਰਕਾਰੀ ਮਾਨ ਸਨਮਾਨ
ਪ੍ਰਾਪਤ ਹੋਇਆ ਜਦੋਂ ਕਿ ਇਸੇ ਪਾਕਿਸਤਾਨ ਵੱਲੋਂ 8 ਜਨਵਰੀ 2013 ਨੂੰ ਭਾਰਤੀ ਫੋਜ
ਦੇ ਲਾਂਸ ਨਾਇਕ ਹੇਮਰਾਜ ਸਿੰਘ ਦਾ ਸਿਰ ਵੱਢ ਦਿੱਤਾ ਗਿਆ ਸੀ। ਸਿਰ ਲਾਹੁਣ ਬਦਲੇ
ਆਈ ਐੱਸ ਆਈ ਨੇ ਉਸ ਅੱਤਵਾਦੀ ਨੂੰ 5 ਲੱਖ ਦਿੱਤਾ ਦੱਸਿਆ ਜਾਂਦੈ। ਭਰਾਵਾ ਤੇਰੀ
ਤਾਂ ਮ੍ਰਿਤਕ ਦੇਹ ਦੇ ‘ਦਰਸ਼ਨ’ ਕਰਨ ਲਈ ਵੀ ਕੀ ਛੋਟਾ ਕੀ ਵੱਡਾ ਨੇਤਾ ਸਭ ਲਤੜੀਦੇ
ਮਰਦੇ ਸੀ ਪਰ ਦੇਸ਼ ਲਈ ਅਸਲ ਮਾਅਨਿਆਂ ‘ਚ ਸ਼ਹੀਦ ਹੋਏ ਹੇਮਰਾਜ ਸਿੰਘ ਦਾ ਸਿਰ
ਵਾਪਸ ਲਿਆਉਣ ਲਈ ਸਰਕਾਰ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਪਰਿਵਾਰ ਨੂੰ ਵੀ
ਭੁੱਖ ਹੜਤਾਲ ਕਰਨੀ ਪਈ ਸੀ। ਸਰਬਜੀਤ ਵੀਰ! ਪਤਾ ਨਹੀਂ ਸਾਡੀ ਪੰਜਾਬ ਸਰਕਾਰ ਦੀ ਕੀ
‘ਮਜ਼ਬੂਰੀ’ ਹੋਣੀ ਐ ਕਿ ਉਹ ਸ਼ਹੀਦ ਦੀ ਪਰਿਭਾਸ਼ਾ ਹੀ ਬਦਲਣ ਦੀ ਬੱਜਰ ‘ਇਤਿਹਾਸਕ’
ਗਲਤੀ ਕਰਨ ਤੁਰ ਪਈ। ਕਹਿਣ ਵਾਲਿਆਂ ਦਾ ਕਿਹੜਾ ਮੂੰਹ ਫੜ੍ਹ ਲੈਣਾ ਹੁੰਦੈ, ਕਹਿਣ
ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਜਿਵੇਂ ਜੁਆਕ ਦਾ ਪੱਜ ਤੇ ਮਾਂ ਦਾ ਰੱਜ ਵਾਂਗ
ਸਰਕਾਰੀ ਗੱਦੀਆਂ ‘ਤੇ ਬੈਠੇ ਲੋਕ ਉਹੀ ਸੁਖ ਸਹੂਲਤਾਂ ਲੋਕਾਂ ਨੂੰ ਦੇਣ ਦਾ ਢਕਵੰਜ
ਰਚਦੇ ਹਨ ਜਿਹਨਾਂ ਨਾਲ ‘ਆਪਣਿਆਂ’ ਨੂੰ ਵੱਧ ਮੁਨਾਫਾ ਹੁੰਦਾ ਹੋਵੇ। ਜਿਸਦੀ
ਉਦਾਹਰਨ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਸਬਸਿਡੀਆਂ ਹੀ ਲੈ ਸਕਦੇ ਹਾਂ। ਇਹਨਾਂ
ਸਹੂਲਤਾਂ ਦਾ ਫਾਇਦਾ ਦੋ-ਚਾਰ ਏਕੜ ਵਾਲੇ ਕਿਸਾਨਾਂ ਨੂੰ ਕੀ ਹੋਣਾ ਸੀ ਸਗੋਂ ਫਾਇਦਾ
ਤਾਂ ਸੈਂਕੜੇ ਏਕੜਾਂ ਵਾਲਿਆਂ ਦੀ ਝੋਲੀ ਪਾਉਣਾ ਸੀ। ਕਹਿਣ ਵਾਲੇ ਤਾਂ ਕਹਿੰਦੇ ਹਨ
ਕਿ ਬਿਲਕੁਲ ਇਸੇ ਤਰ੍ਹਾਂ ਸ਼ਾਇਦ ਭਵਿੱਖ ਵਿੱਚ ‘ਤਾਪ’ ਚੜ੍ਹ ਕੇ ਮਰਨ ਵਾਲਿਆਂ
‘ਆਪਣਿਆਂ’ ਨੂੰ ‘ਕੌਮੀ ਸ਼ਹੀਦ’ ਦੇ ਰੁਤਬਿਆਂ ਨਾਲ ਨਿਵਾਜਦੇ ਰਹਿਣ ਦਾ ਰਾਹ ਤਾਂ
ਨਹੀਂ ਖੋਲ ਲਿਆ?
ਵੀਰਨਾ! ਕਹਿਣ ਵਾਲੇ ਕਦੋਂ ਹਟਦੇ ਹਨ? ਤੇਰੀ ਮੌਤ ਤੋਂ ਕੁਝ ਦਿਨ ਬਾਦ ਹੀ ਤੇਰੇ
ਪਰਿਵਾਰ ਦੀ ਅਖ਼ਬਾਰਾਂ ਰਾਹੀਂ ਫਰੋਲਾ ਫਰਾਲੀ ਵੀ ਸ਼ੁਰੂ ਹੋ ਗਈ ਸੀ। ਕੋਈ ਦੱਸ
ਰਿਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਨਹੀਂ ਸੀ। ਕੋਈ ਕਹਿ ਰਿਹੈ ਕਿ ਤੈਨੂੰ ਮਿਲਣ
ਜਾਣ ਵੇਲੇ ਵੀਜਾ ਲੈਣ ਲਈ ਤੇਰੀ ਬੇਟੀ ਦੱਸੀ ਜਾਂਦੀ ਕੁੜੀ ਸਵਪਨਦੀਪ ਦੇ ਪਿਤਾ ਦਾ
ਨਾਂ ਕਾਗਜ਼ਾਂ ‘ਤੇ ਹੋਰ ਸੀ। ਕੋਈ ਤੇਰੀ ਭੈਣ ਬਾਰੇ ਬੋਲ ਰਿਹੈ ਕਿ ਉਹਦੇ ਪੂਹਲੇ
ਦੀ ਸਾਥਣ ਨਾਲ ਨੇੜਲੇ ਸੰਬੰਧ ਸਨ। ਜਦੋਂਕਿ ਤੇਰੀ ਭੈਣ ਨੇ ਪਾਕਿਸਤਾਨ ਦੇ ਅੰਸਾਰ
ਬਰਨੀ ‘ਤੇ ਹੀ 25 ਕਰੋੜ ਮੰਗਣ ਦੇ ਦੋਸ਼ ਲਾ ਦਿੱਤੇ। ਹੁਣ ਬਰਨੀ ਕਹਿ ਰਿਹੈ ਕਿ
ਤੇਰੀ ਭੈਣ ਉਹਨਾਂ ਨੂੰ ਜੈਪੁਰ ਮਿਲੀ ਸੀ ਤੇ ਉਹਨੇ ਤੇਰੇ ਬਾਰੇ ‘ਫਿਲਮ’ ਬਨਾਉਣ ਦਾ
ਇਰਾਦਾ ਦੱਸਿਆ ਸੀ। ਪਰ ਬਰਨੀ ਦਾ ਕਹਿਣਾ ਹੈ ਕਿ ਉਹ ਤਾਂ ਆਪ ਤੈਨੂੰ ਬਚਾਉਣਾ
ਚਾਹੁੰਦਾ ਸੀ। ਉਸਨੇ ਤੇਰੀ ਭੈਣ ਨੂੰ ਕਿਹਾ ਸੀ ਕਿ ਜੇ ਤੂੰ ਫਿਲਮ ‘ਤੇ ਕਰੋੜਾਂ
ਰੁਪਏ ਖਰਚਣ ਲਈ ਤਿਆਰ ਹੈਂ ਤਾਂ ਕਿਉਂ ਨਹੀਂ ਇਹੀ ਪੈਸੇ ‘ਬਲੱਡ-ਮਨੀ’ ਦੇ ਤੌਰ ‘ਤੇ
ਉਹਨਾਂ ਬੰਬ ਧਮਾਕਾ ਪੀੜਤਾਂ ਦੇ ਪਰਿਵਾਰਾਂ ਨੂੰ ਦੇਣ ਦੀ ਪੇਸ਼ਕਸ਼ ਕਰਦੀ ਜਿਹਨਾਂ
ਦੀ ਮੌਤ ਦਾ ਮੁਕੱਦਮਾ ਸਰਬਜੀਤ ‘ਤੇ ਚੱਲ ਰਿਹਾ ਹੈ। ਸਰਬਜੀਤ ਵੀਰ! ਪਾਕਿਸਤਾਨ ਦੇ
ਇੱਕ ਟੈਲੀਵਿਜ਼ਨ ਵੱਲੋਂ ਤੇਰੀ ਵੀ ਇੱਕ ਵੀਡੀਓ ਦਿਖਾਈ ਗਈ ਸੀ ਜਿਸ ਵਿੱਚ ਤੂੰ ਮੰਨ
ਰਿਹਾ ਹੈਂ ਕਿ ਤੂੰ ਬੰਬ ਧਮਾਕੇ ਕੀਤੇ ਹਨ। ਬਾਕੀ ਮਿੱਤਰਾ ਤੂੰ ਜਾਣੇਂ ਜਾਂ ਤੇਰਾ
ਰੱਬ ਕਿ ਅਸਲ ਸੱਚਾਈ ਕੀ ਹੈ? ਜਾਂ ਸੀ? ਪਰ ਅਸੀਂ (ਸਾਡੀ ਖੁਦ ਦੀ ਚੁਣੀ ਸਰਕਾਰ
ਨੇ) ਤੇਰੇ ਉੱਪਰ ਕੌਮੀ ਸ਼ਹੀਦ ਦੀ ਮੋਹਰ ਲਾ ਦਿੱਤੀ ਐ। ਹੁਣ ਦੇਖੀ ਚੱਲੀਂ ਤੇਰੇ
ਨਾਂ ‘ਤੇ ਹਰ ਸਾਲ ਲੱਗਣ ਵਾਲੇ ‘ਮੇਲੇ’ ‘ਤੇ ਕਿਵੇਂ ਰਾਜਨੀਤਕ ਸਟੇਜਾਂ ਲੱਗਦੀਆਂ?
ਚਰਚਾ ਤਾਂ ਹੈ ਕਿ ਤੇਰੀ ਭੈਣ ਵੀ ਚੋਣਾਂ ਵਿੱਚ ਕਿਸਮਤ ਅਜਮਾਈ ਕਰੂਗੀ ਪਰ ਜੇ ਉਸ
ਨੇ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਸਾਥ ਵੀ ਦੇ ਦਿੱਤਾ ਤਾਂ ਤੇਰੇ ਪਿੰਡ ਆ ਕੇ
ਤੇਰੇ ਬੁੱਤ ਸਾਹਮਣੇ ਖੜ੍ਹ ਕੇ ਤੈਨੂੰ ਭੰਡਣ ਵਾਲੇ ਵੀ ਆਵਦਾ ਫਰਜ਼ ਨਿਭਾਉਣਗੇ।
ਵੀਰਨਾ! ਤੂੰ ਵੀ ਕੋਈ ਅਰਦਾਸ ਕਰੀਂ ਕਿ ਬੇਅਕਲਾਂ ਨੂੰ ਅਕਲ ਆਵੇ ਤੇ ਦੇਸ ਹੀ ਨਹੀਂ
ਸਗੋਂ ਪੇਟ ਖਾਤਰ ਵੀ ‘ਸ਼ਹੀਦ’ ਹੋਣ ਵਾਲਿਆਂ ਦੀ ਕਤਾਰ ਲੰਮੀ ਨਾ ਹੋਵੇ।
|
16/05/2013 |
|
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|