|
|
14 ਨਵੰਬਰ ਬੱਚਿਆਂ ਦਾ ਦਿਨ ਹੈ। ਬੱਚਿਆਂ ਲਈ
ਮਾਂ ਹੀ ਸੱਭ ਕੁੱਝ ਹੁੰਦੀਹੈ । ਬੱਚੇ ਮਾਂ ਨੂੰ
ਰੱਬ ਸਮਝਦੇ ਹਨ ਅਤੇ ਮਾਂ ਵਲ ਟਿਕ ਟਿਕੀ ਲਗਾਕੇ
ਖੁਸ਼ ਹੁੰਦੇ, ਹੱਸਦੇ ਰੋਂਦੇ, ਮਾਂ ਦੇ ਹੱਥਾਂ ਵਲ ਹੀ ਵੇਖਦੇ ਹਨ ਅਤੇ ਆਪਣੀਆਂ
ਸਾਰੀਆਂ ਲੋੜਾਂ ਦੀ ਪੂਰਤੀ ਮਾਂ ਕੋਲੋਂ ਹੀ ਲੋਚਦੇ ਹਨ। ਮਾਂ ਜਦ ਬੱਚੇ ਨੂੰ ਬੋਲਣਾ
ਸਿਖਾਂਦੀ ਹੈ ਤੇ ਉਹ ਪਾਪਾ, ਮੰਮੀ, ਡੈਡੀ, ਚਾਚਾ,
ਦੁਧੂ ਆਦਿ ਕਹਿਣਾ ਸਿੱਖ ਜਾਂਦੇ ਹਨ ਤਾਂ ਇਹ ਉਨ੍ਹਾਂ ਲਈ ਆਪਣੀ ਮਾਂ ਬੋਲੀ ਦੀ
ਪਹਿਲੀ ਮੁਹਾਰਨੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦਾ ਪਰਵਾਰ ਨਾਲ ਤੇ ਸੰਸਾਰ ਨਾਲ
ਸਬੰਧ ਜੋੜਨ ਦਾ ਰਾਹ ਖੁਲ੍ਹਦਾ ਹੈ। ਮਾਂ ਕੋਲੋਂ ਪੈਰਾਂ ਤੇ ਖੜ੍ਹਨਾ, ਖਾਂਣਾ
ਪੀਣਾ, ਸਰੀਰਕ ਸੰਭਾਲ ਤੇ ਪਹਿਨਣਾ ਸਿੱਖ ਕੇ 4-5 ਸਾਲ ਦੀ ਉਮਰ ਤੱਕ ਬੱਚਾ ਸਮਾਜ
ਦਾ ਨਿੱਤ ਰੋਜ਼ ਵਧਣ ਵਾਲਾ ਭੂਟਾ ਬਣ ਜਾਂਦਾ ਹੈ। ਮਾਤਾ ਪਿਤਾ ਬੱਚੇ ਨੂੰ ਸਕੂਲ
ਭੇਜਦੇ ਹਨ ਅਤੇ ਸਰੀਰ ਦੇ ਵਧਣ ਫੁੱਲਣ ਦੇ ਨਾਲ ਨਾਲ ਬੱਚਾ ਪੜ੍ਹਨਾ ਲਿਖਣਾ ਵੀ
ਸਿੱਖ ਜਾਂਦਾ ਹੈ ਅਤੇ ਉਸ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ । ਸਿਖਿਆ ਦੀ ਇਹ
ਕਿਰਿਆ ਜੇਕਰ ਬੱਚੇ ਦੀ ਮਾਂ ਬੋਲੀ ਦੀ ਪਹਿਲੀ ਮੁਹਾਰਨੀ ਉਤੇ ਅਧਾਰਤ ਨਾ ਹੋਵੇ ਤਾਂ
ਬੱਚਾ ਘਬਰਾ ਜਾਂਦਾ ਹੈ ਅਤੇ ਉਸਦੀ ਸਿੱਖਿਆ ਦੀ ਕਿਰਿਆ ਵਿੱਚ ਰੁਕਾਵਟ ਪੈਦਾ ਹੁੰਦੀ
ਹੈ ਕਿਉਂਕਿ ਉਸ ਦੇ ਸਿਖਣ ਦੀ ਕਿਰਿਆ ਦਾ ਅਧਾਂਰ ਕਿਸੇ ਓਪਰੀ ਬੋਲੀ ਦੀ ਮੁਹਾਰਂਨੀ
ਹੋ ਜਾਂਦਾ ਹੈ, ਜਿਸ ਤੋਂ ਬੱਚਾਂ ਬਿਲਕੁਲ ਅਨਜਾਣ ਹੁੰਦਾ ਹੈ । ਇਹੀ ਹੈ ਮਾਂ ਬੋਲੀ
ਦੀ ਮਹਾਨਤਾ । ਆਪਣੀ ਮਾਂ ਬੋਲੀ ਦਾ ਪੱਲੜਾ ਫੜਕੇ ਹੀ ਹੋਰ ਬੋਲੀਆਂ ਵੱਲ ਸੁਖਾਲੀ
ਛਾਲ ਮਾਰੀ ਜਾ ਸਕਦੀ ਹੈ ।
ਕਿਸੇ ਬੋਲੀ ਦਾ ਪੂਰਨ ਵਿਕਾਸ ਉਸਦਾ ਦੇਸ਼ ਤੇ ਸੂਬੇ ਦਾ ਵਿਦਿਅਕ ਅਦਾਰਾ ਹੀ ਕਰ
ਸਕਦਾ ਹੈ । ਜੇ ਸਰਕਾਰ ਦੇ ਵਿਦਿਆਕ ਵਿਭਾਗ ਚਾਹੁਣ ਤਾਂ ਉਹ ਮਂ ਬੋਲੀ ਨੂੰ ਤਖਤ
ਉੱਤੇ ਬਿਠਾ ਸਕਦੇ ਹਨ ਜਾਂ ਭੀਖ਼ ਮੰਗਵਾ ਸਕਦੇ ਹਨ । ਇਸੇ ਵਿਸ਼ੇ ਉੱਤੇ 14 ਨਵੰਬਰ
2013 ਨੂੰ ਮੈਂ ਇੱਕ ਲੇਖ ਪੰਜਾਬੀ ਦੀ ਅਖ਼ਬਾਰ ਵਿਚ ਪੰਜਾਬੀ ਭਾਸ਼ਾ ਦੇ ਏਜੰਡੇ
ਨੂੰ ਵਿਸਾਰ ਚੁੱਕੀ ਹੈ ਸਰਕਾਰ ਦੇ ਸਿਰਲੇਖ ਥੱਲੇ ਪੜ੍ਹਿਆ ਸੀ ਜਿਸ ਨੂੰ
ਸੰਖੇਪ ਵਿੱਚ ਆਪ ਦੀ ਨਜ਼ਰ ਕਰਨਾ ਹੀ ਮੇਰੇ ਇਸ ਲੇਖ ਦਾ ਮੰਤਵ ਹੈ । ਆਪਣੀ ਮਾਂ
ਬੋਲੀ ਪੰਜਾਬੀ ਨੂੰ ਸਹੀ ਸਥਾਨ ਤੇ ਸਨਮਾਨ ਦਵਾਕੇ ਸਰਕਾਰੀ ਕਾਰਜ ਪ੍ਰਣਾਲੀ ਵਿੱਚ
ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਹੀ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ, ਬੁੱਧੀ
ਜੀਵੀਆਂ, ਲੇਖਕਾਂ, ਸਾਹਿਤਕਾਰਾਂ, ਵਿਦਿਆਰਥੀਆਂ ਅਤੇ ਅਧਿਅਪਕਾਂ ਦਾ ਪਹਿਲਾ ਫ਼ਰਜ਼
ਹੈ, ਨਹੀਂ ਤਾਂ ਮਾਂ ਬੋਲੀ ਜੇ ਭੁੱਲ ਜਾਵਾਂਗੇ, ਕੱਖਾਂ ਵਾਂਗੂੰ ਰੁਲ ਜਵਾਂਗੇ ਦੀ
ਹਾਲਤ ਬਣ ਜਾਵੇਗੀ । ਪੰਜਾਬ ਦੀ ਸਰਕਾਰ ਵਲੋਂ
ਨਿੱਤ ਨਵੇਂ ਐਲਾਨ, ਕਾਫੀ ਹੱਦ ਤੱਕ ਰਾਜਨੀਤਕ
ਨਾਹਰੇਬਾਜ਼ੀ ਤੋਂ ਸਿਵਾ ਯਥਾਰਤ ਵਿੱਚ ਕੋਈ ਠੋਸ ਕਦਮ ਨਹੀਂ ਹੁੰਦੇ । ਅੱਜ ਤੋਂ
ਪੰਜ ਸਾਲ ਪਹਿਲਾਂ 10 ਸਤੰਬਰ 2008 ਨੂੰ ਇਕ ਬਿੱਲ ਪਾਸ ਕੀਤਾ ਗਿਆ ਸੀ ਜਿਸਨੂੰ
ਪੰਜਾਬ ਰਾਜ ਭਾਸ਼ਾ ( ਤਰਮੀਮ ) ਕਾਨੂੰਨ ਕਿਹਾ ਜਾਂਦਾ ਸੀ । ਜਿਸ ਦਾ ਮੁੱਖ
ਉਦੇਸ਼, ਪੰਜਾਬੀ ਮਾਂ ਬੋਲੀ ਨੂੰ ਸਰਕਾਰੇ ਦਰਬਾਰੇ ਮਾਣ ਸਤਿਕਾਰ ਦਿਵਾਉਣਾ ਅਤੇ
ਸਾਰੇ ਸਰਕਾਰੀ ਦਫਤਰਾਂ ਵਿੱਚ ਸਾਰਾ ਕੰਮ ਪੰਜਾਬੀ ਭਾਸ਼ਾ ਵਿੱਚ ਕਰਨਾ ਲਾਜ਼ਮੀ
ਕਰਨਾ ਸੀ । ਇਸ ਕਾਨੰਨ ਨੂੰ ਅਕਾਲੀ – ਭਾਜਪਾ ਸਰਕਾਰ ਨੇ ਪਾਸ ਕੀਤਾ ਸੀ ਜਿਸ ਨੂੰ
ਲਾਗੂ ਕਰਨ ਵਾਸਤੇ ਕਾਂਗਰਸ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਮਰਥਨ
ਦਿੱਤਾ ਸੀ । ਇਸ ਕਾਨੂੰਨ ਨੂੰ ਅਮਲ ਵਿੱਚ ਲਿਆਊਣ ਲਈ ਰਾਜ ਪੱਧਰੀ ਅਤੇ ਜਿ਼ਲਾ
ਪੱਧਰੀ ਕਮੇਟੀਆਂ ਵੀ ਬਣਾਈਆਂ ਗਈਆਂ । ਇਹਨਾਂ ਕਮੇਟੀਆਂ ਦੇ ਮੈਂਬਰ ਸਾਹਿਤਕਾਰ,
ਪੱਤਰਕਾਰ, ਰਾਜਨੀਤਕ ਸ਼ਖ਼ਸੀਅਤਾਂ ਅਤੇ ਅਫ਼ਸਰ ਸ਼ਾਹੀ ਦੇ ਨੁਮਾਂਇੰਦੇ ਸਨ ।
ਰੀਪੋਰਟ ਮੁਤਾਬਕ ਇਹਨਾਂ ਕਮੇਟੀਆਂ ਨੇ ਤਿੰਨ ਕੁ ਸਾਲ ਥੋਹੜਾ ਬਹੁਤ ਕੰਮ ਕੀਤਾ ਅਤੇ
ਇਹਨਾਂ ਦੀਆਂ ਕੁੱਝ ਪ੍ਰਾਪਤੀਆਂ ਵੀ ਨਜ਼ਰ ਆਈਆਂ । ਸਰਕਾਰੀ ਕਰਮਚਾਰੀਆਂ ਨੂੰ ਇਹ
ਡਰ ਸੀ ਕਿ ਉਨ੍ਹਾਂ ਨੂੰ ਪੰਜਾਬੀ ਵਿੱਚ ਕੰਮ-ਕਾਜ ਕਰਦੇ ਵੇਖਣ ਲਈ ਕਿਸੇ ਵੇਲੇ ਵੀ
ਚੈੱਕ ਕੀਤਾ ਜਾ ਸਕਦਾ ਹੈ । ਇਸਦੇ ਫਲ ਸਰੂਪ ਬਹੁਤ ਸਾਰੇ ਦਫ਼ਤਰਾਂ ਵਿੱਚ ਕੰਮ ਕਾਜ
ਪੰਜਾਬੀ ਭਾਸ਼ਾ ਵਿੱਚ ਹੋਣ ਲੱਗ ਪਿਆ ਸੀ ।
ਪੰਜਾਬ ਦੀਆਂ ਫਰਵਰੀ 2012 ਦੀਆਂ ਚੋਣਾਂ ਬਾਅਦ ਅਕਾਲੀ-ਭਾਜਪਾ ਸਰਕਾਰ ਫੇਰ ਬਣ
ਗਈ । ਇਸ ਨਵੀਂ ਸਰਕਾਰ ਨੇ ਸਾਲ 2008 ਵਿੱਚ ਬਣਾਈਆਂ ਸਾਰੀਆਂ ਰਾਜ ਪੱਧਰੀ ਅਤੈ
ਜਿ਼ਲਾ ਪੱਧਰੀ ਭਾਸ਼ਾ ਕਮੇਟੀਆਂ ਭੰਗ ਕਰ ਦਿੱਤੀਆਂ । ਸਰਕਾਰ ਇਸ ਨੂੰ ਸਵਿਧਾਨਕ
ਮਜ਼ਬੂਰੀ ਦੱਸਦੀ ਹੈ । ਸਾਲ 2012 ਤੋਂ ਲੇ ਕੇ ਹੁਣ ਤੱਕ ਪਿਛਲੇ 20 ਮਹੀਨਿਆਂ
ਵਿੱਚ ਸਰਕਾਰੀ ਦਫਤਰਾਂ ਵਿਚ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਨੂੰ ਬਰੇਕ ਲੱਗ
ਗਈ ਹੈ । ਸਾਲ 2008 ਤੋਂ ਲੈ ਕੇ ਅੱਜ ਤੱਕ , ਨਾ ਤਾਂ ਕੀਤੇ ਹੋਏ ਕੰਮਾਂ ਦਾ
ਮੁੱਲਾਂਕਣ ਕੀਤਾ ਗਿਆ ਹੈ ਅਤੇ ਨਾ ਹੀ ਸੋਧੇ ਹੋਏ ਕਾਨੂੰਨ ਨੂੰ ਲਾਗੂ ਕਰਨ ਤੋਂ
ਮਗਰੋਂ ਕੋਈ ਸਮੀਖਿਆ ਹੀ ਕੀਤੀ ਗਈ । ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ
ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ
ਹੈ । ਇਹਨਾਂ ਪਿਛਾਂਹ ਖਿੱਚੂ ਕਦਮਾਂ ਦੀ ਇੱਕ ਹੋਰ ਮਸਾਲ ਇਹ ਹੈ ਕਿ ਜਿਸਦੇ
ਮਾਧਿਅਮ ਤੋਂ ਇਹ ਸੋਧਿਆ ਹੋਇਆ ਕਾਨੂੰਨ ਲਾਗੂ ਹੋਣਾ ਸੀ , ਉਸਦੇ ਮੁਲਾਜ਼ਮਾਂ ਤੇ
ਅਫ਼ਸਰਾਂ ਦੀ ਗਿਣਤੀ ਕਿੰਨੀ ਹੈ ?
ਇਸ ਪ੍ਰਸ਼ਨ ਦਾ ਉੱਤਰ ਤਾਂ ਰੱਬ ਹੀ ਜਾਣਦਾ ਹੈ ਪਰ ਇੱਕ ਰੀਪੋਰਟ ਅਨੁਸਾਰ
ਪਿਛਲੇ 16 ਸਾਲਾਂ ਤੋਂ ਪੰਜਾਬੀ ਭਾਸ਼ਾ ਵਿਭਾਗ ਵਿਚ ਕੋਈ ਵੀ ਨਵੀਂ ਨੋਕਰੀ ਦੀ
ਭਰਤੀ ਨਹੀਂ ਕੀਤੀ ਗਈ ਜਦ ਕਿ 55% ਅਸਾਮੀਆਂ ਖਾਲੀ ਪਈਆਂ ਹਨ ਹਨ । ਇਹਨਾਂ
ਅਸਾਮੀਆਂ ਵਿਚ 60 ਖੋਜ ਸਹਾਇਕਾਂ ਵਿਚੋਂ ਕੇਵਲ 6 ਖੋਜ ਸਹਾਇਕ ਹੀ ਕੰਮ
ਚਲਾਂਉਂਦੇ ਹਨ । ਇਸੇ ਤਰ੍ਹਾਂ 7 ਜੌਇਂਟ ਡਾਇਰੈਕਟਰਾਂ ਤੇ 2 ਇੰਸਟਰਕਟਰਾਂ ਦੀਆਂ
ਕੁਰਸੀਆਂ ਖਾਲੀ ਪਈਆਂ ਹਨ । ਜਿਸ ਮਹਿਕਮੇ ਨੇ ਭਾਸ਼ਾ ਕਾਨੂੰਨ ਲਾਗੂ ਕਰਨਾ ਸੀ ਜੇ
ਸਰਕਾਰ ਦੀ ਅਣਗਹਿਲੀ ਕਾਰਣ ਉਹ ਮਹਿਕਮਾ ਹੀ ਕੰਮ ਕਰਨ ਦੇ ਯੋਗ ਨਹੀਂ ਤਾਂ ਇਸ ਤੋਂ
ਵਧ ਤਰਸ ਯੋਗ ਹਾਲਤ ਹੋਰ ਕੀ ਹੋ ਸਕਦੀ ਹੈ । ਆਮ ਸੁਣਨ ਵਿੱਚ ਆਉਂਦਾ ਹੈ ਕਿ ਸਰਕਾਰ
ਕੋਲ ਪੈਸਾ ਨਹੀਂ ਹੈ ਪਰ ਕਰੋੜਾਂ ਅਰਬਾਂ ਦੇ ਪ੍ਰੌਜੈਕਟਾਂ ਦੇ ਉਦਘਾਟਨਾਂ ਦੀਆਂ
ਖ਼ਬਰਾਂ ਨਿੱਤ ਛਪਦੀਆਂ ਹਨ । ਸੰਗਤ ਦਰਸ਼ਨ ਦੇ ਝੂਠੇ ਦਰਬਾਰਾਂ ਵਿੱਚ ਵੋਟਾਂ
ਪੱਕੀਆਂ ਕਰਨ ਲਈ ਕਰੋੜਾਂ ਦੇ ਚੈੱਕ ਵੰਡੇ ਜਾਂਦੇ ਹਨ ਅਤੇ ਆਪ ਪਿਉ-ਪੁੱਤ
ਜੰਗਲ-ਪਾਣੀ ਵੀ ਹੈਲੀਕੌਪਟਰ ਤੇ ਹੀ ਜਾਂਦੇ ਹਨ ।
ਪੰਜਾਬੀਆਂ ਅਤੇ ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ, ਸਰਕਾਰ ਨੂੰ ਸੋਚਣ ਲਈ
ਮਜ਼ਬੂਰ ਕਰਨ ਵਾਸਤੇ ਇੱਕ ਮੁੱਠ ਹੋ ਕੇ ਠੋਸ ਕਦਮ ਪੁੱਟਣ ਦੀ ਲੋੜ ਹੈ ਤਾਂ
ਜੋ ਸਾਲ 2008 ਵਾਲਾ ਭਾਸ਼ਾ ਕਾਨੂੰਨ ਮੁੜ ਪੂਰੀ ਲਾਗੂ ਹੋ ਸਕੇ ।
ਪੰਜਾਬ ਭਾਸ਼ਾ ਵਿਭਾਗ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ ।
ਸਾਹਿਤ-ਸਦਨ ਲਈ ਵੱਖਰੀ ਭਰਤੀ ਕਰਕੇ ਉਸਨੂੰ ਆਧੁਨਿਕਤਾ ਦਾ ਹਾਣੀ ਬਣਾਇਆ ਜਾਵੇ ।
ਪੰਜਾਬੀ ਬੋਲੀ ਨੂੰ ਰਾਜ ਪ੍ਰਬੰਧ ਦੀ ਕਾਰ ਗੁਜ਼ਾਰੀ ਵਿੱਚ ਅਤੇ ਸਾਰੇ ਸਰਕਾਰੀ
ਦਫਤਰਾਂ ਵਿਚ ਊੱਚ-ਅਸਥਾਨ ਪ੍ਰਦਾਨ ਕਰਨਾ ਹੀ ਮਾਂ ਬੋਲੀ ਪੰਜਾਬੀ ਨੂੰ ਯੋਗ
ਮਾਣਤਾ ਪ੍ਰਦਾਨ ਕਰ ਸਕਦਾ ਹੈ । ਪਰਦੇਸ ਬੈਠੇ ਪੰਜਾਬੀ ਮੂਲ ਦੈ ਐੱਨ-ਆਰ-ਆਈ
ਭਾਈਚਾਰੇ ਨੂੰ ਸਮਾਜਕ ਗੁੱਟ-ਬੰਦੀਆਂ, ਧਾਰਮਕ ਅਤੇ ਰਾਜਨੀਤਕ ਵਿਤਕਰਿਆਂ ਤੋਂ
ਉਤਾਂਹ ਉੱਠ ਕੇ ਅਤੇ ਹਰ ਵਰਗ ਦੇ ਪੰਜਾਬੀਆਂ, ਸਾਹਿਤਕਾਰਾਂ, ਬੁਧੀਜੀਵੀਆਂ ,
ਲੀਡਰਾਂ ਨੂੰ ਨਾਲ ਲੈ ਕੇ ਸਰਬ ਸਾਂਝੀ ਅਵਾਜ ਉਠਾਣੀ ਚਾਹੀਦੀ ਹੈ ਅਤੇ ਮੀਡੀਆਂ
ਰਾਹੀਂ ਦੂਰ ਦਰਾਡੇ ਵਸਦੇ ਸਾਰੇ ਪੰਜਾਬੀਆਂ ਨੂੰ ਇਸ ਅਥਾਹ ਮਹਤਵਪੂਰਨ ਕਾਰਜ ਵਿੱਚ
ਸਹਿਯੋਗ ਦੇਣ ਲਈ ਪ੍ਰੇਰਨਾ ਚਾਹੀਦਾ ਹੈ, ਤਾਂ ਜੋ ਪੰਜਾਬੀ ਬੋਲੀ ਨੂੰ ਪੂਰਨ ਰੂਪ
ਵਿੱਚ ਰਾਜ-ਭਾਸ਼ਾ ਦਾ ਸਥਾਨ ਮਿਲ ਸਕੇ ।
ਪੰਜਾਬ ਦੀ ਸਰਕਾਰ ਦਾ ਪੰਜਾਬੀ ਭਾਸ਼ਾ ਨੂੰ ਵਿਸਾਰ ਦੇਣਾ, ਪੰਜਾਬੀ ਭਾਸ਼ਾ
ਵਿਭਾਗ ਵਿੱਚ ਕਰਮਚਾਰੀਆਂ ਦੀ ਕਮੀ ਕਾਰਣ ਭਾਸ਼ਾ ਦੇ ਵਿਕਾਸ ਵਿਚ ਖੜੋਤ , ਸਰਕਾਰੀ
ਦਫਤਰਾਂ ਅਤੇ ਸਰਕਾਰੀ ਕਾਰਗੁਜਾਰੀ ਦਾ ਸਾਰਾ ਕੰਮ ਮੁੜ ਪੰਜਾਬੀ ਭਾਸ਼ਾ ਵਿੱਚ ਕਰਨਾ
ਲਾਜ਼ਮੀ ਹੋਵੇ, ਇਹ ਤਿੰਨ ਬਹੁਤ ਹੀ ਮਹਤਵਪੂਰਨ ਮੁੱਦੇ ਹਨ ਜਿਨ੍ਹਾਂ ਪ੍ਰਤੀ ਹਰ
ਵਰਗ ਦੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ।
|
|
ਮਾਂ
ਬੋਲੀ ਪੰਜਾਬੀ ਦੀ ਤਰਾਸਦੀ ਦਸ਼ਾ
ਕੌਂਸਲਰ ਮੋਤਾ ਸਿੰਘ, ਯੂ ਕੇ |
ਟਿੱਕਾ
ਭਾਈ ਦੂਜ
ਪਰਮ ਪਰੀਤ ਪਟਿਆਲਾ |
ਸਿੱਖ
ਇਤਿਹਾਸ ਦਾ ਅਹਿਮ ਦਿਹਾੜਾ ਦੀਵਾਲੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇਤਿਹਾਸਕ
ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਦੀਵਾਲੀ
ਦਾ ਤਿਉਹਾਰ ਅਤੇ ਤੋਹਫ਼ੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ
ਭਵਨਦੀਪ ਸਿੰਘ ਪੁਰਬਾ, ਮੋਗਾ |
ਕਿਉਂ
ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ, ਫਗਵਾੜਾ |
ਖੂਹ
ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ- |
ਦਿੱਲੀ
ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ
ਸਰਗਰਮ
ਜਸਵੰਤ ਸਿੰਘ ‘ਅਜੀਤ’,
ਦਿੱਲੀ |
ਗੀਲੀ
ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ |
ਸ਼ਹੀਦ
ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
‘ਹੱਲੇ
ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ |
ਲੱਚਰ
ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ |
ਲਓ
ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ |
ਕੀ
ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਦਿੱਲੀ
ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’,
ਨਵੀਂ ਦਿੱਲੀ |
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|