WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ

  
 

੧੯੭੦ ਤੋਂ, ਸੰਸਾਰ ਭਰ ਵਿੱਚ ਬਹੁਤ ਦੇਸ਼ਾਂ ਵਿੱਚ, ਹਰ ਸਾਲ ਅਪ੍ਰੈਲ ੨੨ ਨੂੰ ਧਰਤੀ ਦਾ ਦਿਨ ਮਨਾਇਆ ਜਾਂਦਾ ਹੈ। ਇਹ ਆਪਣੀ ਧਰਤੀ ਦੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਦਾ ਇੱਕ ਉਪਰਾਲਾ ਹੈ। ਇਸ ਦਿਨ ਵਾਤਾਵਰਣ ਨਾਲ ਸੰਬਧਿਤ ਸੰਸਥਾਵਾਂ, ਧਰਤੀ ਨੂੰ ਅਤੇ ਇਸਦੇ ਵਾਤਾਵਰਣ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਗਾ੍ਹ ਜਗਾ੍ਹ ਰੁੱਖ ਤੇ ਫੁੱਲ-ਬੂਟੇ ਲਗਾਏ ਜਾਂਦੇ ਹਨ। ਇਹ ਦਿਨ ਲੋਕਾਂ ਨੂੰ ਧਰਤੀ ਅਤੇ ਵਾਤਾਵਰਣ ਨੂੰ, ਪ੍ਰਦੂਸ਼ਣ ਤੋਂ ਬਚਾਉਣ ਸੰਬਧੀ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੁਕ ਕਰਨ ਦਾ ਵੀ ਮੌਕਾ ਹੈ, ਤਾਂ ਕਿ ਅਸੀਂ ਆਪਣੇ ਗ੍ਰਹਿ ਨੂੰ ਆਪਣੇ ਬੱਚਿਆਂ ਦੇ ਰਹਿਣ ਦੇ ਅਨੁਕੂਲ ਰੱਖ ਸਕੀਏ।

ਅਸਲ ਵਿੱਚ ਸਾਨੂੰ ਸਭ ਨੂੰ ਹਰ ਰੋਜ਼ ਹੀ ਧਰਤੀ ਦਾ ਦਿਨ ਮਨਾਉਣਾ ਚਾਹੀਦਾ ਹੈ। ਜੇ ਅਸੀਂ ਹੇਠਾਂ ਦਿੱਤੇ ਕੱਝ ਕੁ ਨੁਕਤਿਆਂ ਨੂੰ ਵਰਤੀਏ ਅਤੇ ਆਪਣੀ ਰੋਜ਼ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਈਏ ਤਾਂ ਅਸੀਂ ਇੱਕ ਵੱਖਰਾ ਤੇ ਭਲੇ ਦਾ ਕੰਮ ਕਰ ਸਕਦੇ ਹਾਂ।

੧. ਸਾਨੂੰ ਕੂੜਾ-ਕਰਕਟ ਜਿੰਨਾ ਹੋ ਸਕੇ ਘੱਟ ਕਰਨਾ (Reduce) ਚਾਹੀਦਾ ਹੈ। ਜੇ ਹੋ ਸਕੇ ਤਾਂ ਸਾਨੂੰ ਹਰ ਇੱਕ ਚੀਜ਼ ਨੂੰ ਦੁਬਾਰਾ ਵਰਤਣਾ (Reuse) ਚਾਹੀਦਾ ਹੈ। ਕਾਗ਼ਜ਼, ਪਲਾਸਟਿਕ, ਲੋਹਾ, ਸਟੀਲ ਆਦਿ ਨੂੰ ਦੁਬਾਰਾ ਤਿਆਰ ਕਰਨ (Recycle) ਵਾਸਤੇ ਜ਼ਰੂਰ ਦੇਣਾ ਚਾਹੀਦਾ ਹੈ।

੨. ਜਦੋਂ ਵੀ ਅਸੀਂ ਦੁਕਾਨ ਤੋਂ ਕੋਈ ਸਮਾਨ ਖਰੀਦਣ ਜਾਈਏ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਸਮਾਨ ਨਾ ਪਾ ਕੇ ਕਾਗ਼ਜ਼ ਦੇ ਲਿਫ਼ਾਫ਼ੇ ਜਾਂ ਕੱਪੜੇ ਦਾ ਥੈਲਾ ਵਰਤੀਏ – ਜਿਵੇਂ ਕਿ ਅੱਜ ਤੋਂ ਵੀਹ-ਪੱਚੀ ਸਾਲ ਪਹਿਲਾਂ ਹੰਦਾ ਸੀ। ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਧਰਤੀ ਵਿੱਚ ਮਿਲਣ ਲਈ ੧੦੦੦ ਸਾਲ ਤੀਕ ਲੱਗ ਜਾਂਦੇ ਹਨ!

੩. ਸਾਨੂੰ ਉਹ ਚੀਜ਼ਾਂ ਜਾਂ ਵਸਤਾਂ ਖਰੀਦਣੀਆਂ ਚਾਹੀਦੀਆਂ ਹਨ ਜਿਹੜੀਆਂ ਦੁਬਾਰਾ ਵਰਤੇ (Recycled) ਸਮਾਨ ਤੋਂ ਬਣੀਆਂ ਹੋਣ, ਜਿਨਾਂ ਦੀ ਪੈਕਿੰਗ ਘੱਟੋ-ਘੱਟ ਹੋਵੇ, ਤਾਂ ਕਿ ਸਾਨੂੰ ਘੱਟ ਕੂੜਾ ਸੁੱਟਣਾ ਪਏ। ਖਾਸ ਤੌਰ ਤੇ ਪਲਾਸਟਿਕ ਦੀ ਬਣੀ ਪੈਕਿੰਗ ਬੰਦ ਹੋਣੀ ਚਾਹੀਦੀ ਹੈ ਜਾਂ ਇਹੋ ਜਿਹੀ ਪੈਕਿੰਗ ਆਉਣੀ ਚਾਹੀਦੀ ਹੈ, ਜਿਹੜੀ ਆਪਣੇ-ਆਪ ਮਿੱਟੀ ਵਿੱਚ ਬਦਲ ਜਾਵੇ (Biodegradeable)।

੪. ਖਿਡੋਣਿਆਂ ਜਾਂ ਹੋਰ ਇਲੈਕਟ੍ਰੋਨਿਕਸ ਵਿੱਚ, ਇਹੋ ਜਿਹੇ ਸੈੱਲ ਵਰਤਣੇ ਚਾਹੀਦੇ ਹਨ, ਜਿਹੜੇ ਮੁੜ ਚਾਰਜ ਹੋ ਜਾਣ। ਪਰ ਜੇ ਆਮ ਸੈੱਲ ਵਰਤੀਏ ਤਾਂ ਉਹਨੱ ਨੂੰ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਪਾਰਾ ਹੁੰਦਾ ਹੈ, ਜਿਹੜਾ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੈ। ਪਰ ਸਾਡੇ ਦੇਸ ਵਿੱਚ ਅਜੇ ਇਹਨਾਂ ਨੂੰ ਚੰਗੀ ਤਰਾਂ੍ਹ ਠਿਕਾਣੇ ਲਗਾਉਣ ਦਾ ਕੋਈ ਵਸੀਲਾ ਨਹੀਂ ਹੈ। ਇਸ ਪਾਸੇ ਵੱਲ੍ਹ ਸਰਕਾਰ ਤੇ ਸ਼ਹਿਰ ਦੀਆਂ ਨਗਰ ਪਾਲਕਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।

੫. ਬਿਜਲੀ ਬਚਾਉਣ ਲਈ ਸੀ. ਐੱਫ. ਐੱਲ. ਬਲਬ (CFL Bulb) ਜ਼ਰੂਰ ਵਰਤੋ, ਪਰ ਉਹਨਾਂ ਵਿੱਚ ਵੀ ਪਾਰਾ ਹੁੰਦਾ ਹੈ। ਜੇ ਬਲਬ ਖਰਾਬ ਹੋ ਜਾਵੇ ਜਾਂ ਟੁੱਟ ਜਾਵੇ ਤਾਂ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਇਹਨਾਂ ਦੇ ਪੈਕੇਟ ਉੱਪਰ ਇਸਨੂੰ ਸੁੱਟਣ ਵਾਰੇ ਆਮ ਤੌਰ ਤੇ ਕੋਈ ਜਾਣਕਾਰੀ ਨਹੀਂ ਹੁੰਦੀ।ਕਈ ਕੰਪਨੀਆਂ ਨੇ ਇਹਨਾਂ ਨੂੰ ਵਾਪਿਸ ਲੈਣ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਸਾਨੂੰ ਇਹਨਾਂ ਬਲਬਾਂ ਨੂੰ ਕੰਪਨੀ ਕੋਲ ਵਾਪਿਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਆਪਣੇ ਸ਼ਹਿਰ ਦੀ ਨਗਰ ਪਾਲਿਕਾ ਨਾਲ ਸੰਪਰਕ ਕਰਨਾ ਚਾਹੀਦਾ ਹੈ।ਇਸ ਪਾਸੇ ਵੱਲ੍ਹ ਵੀ ਸਰਕਾਰ ਤੇ ਸ਼ਹਿਰ ਦੀਆਂ ਨਗਰ ਪਾਲਕਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।

੬. ਖਰਾਬ ਹੋ ਚੁੱਕੀਆਂ ਇਲੈਕਟ੍ਰੋਨਿਕਸ ਵਸਤਾਂ(electronice waste) ਜਿਵੇਂ ਮੋਬਾਇਲ ਫ਼ੋਨ, ਕੰਪਿਊਟਰ, ਟੈਲੀਵੀਯਨ, ਸੀ ਡੀ(CD’s), ਟੇਪਾਂ ਆਦਿ ਨੂੰ ਨਿਸ਼ਚਿਤ ਹੀ ਦੁਬਾਰਾ ਤਿਆਰ ਕਰਨ (Recycle) ਵਾਸਤੇ ਕੰਪਨੀਆਂ ਨੂੰ ਵਾਪਿਸ ਦੇਣਾ ਚਾਹੀਦਾ ਹੈ। ਇਹਨਾਂ ਨੂੰ ਬਿਲਕੁਲ ਹੀ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਸਰਕਾਰ ਨੂੰ ਇਹਨਾਂ ਨੂੰ ਕੂੜੇ ਵਿੱਚ ਸੁੱਟਣ 'ਤੇ ਬੈਨ ਲਗਾਉਣਾ ਚਾਹੀਦਾ ਹੈ।

੭. ਪੇਪਰ ਪਲੇਟਾਂ, ਗਲਾਸ ਅਤੇ ਹੋਰ (disposable goods) ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵੈਸੇ ਤਾਂ ਇਹਨਾਂ ਦੀ ਵਰਤੋਂ ਆਪਣੇ ਦੇਸ਼ ਵਿੱਚ ਬਾਹਰਲੇ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਕਿੰਨਾ ਚੰਗਾ ਵਕਤ ਸੀ ਜਦੋਂ ਪੱਤਿਆਂ ਦੇ ਥਾਲ ਤੇ ਡੂਨੇ ਵਰਤੇ ਜਾਂਦੇ ਸੀ ਅਤੇ ਚਾਹ ਪਾਣੀ ਪੀਣ ਲਈ ਮਿੱਟੀ ਦੇ ਗਲਾਸ ਹੁੰਦੇ ਸੀ। ਜੇ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਣ ਤਾਂ ਬਹੁਤ ਚੰਗਾ ਹੋਵੇਗਾ।

 

28/04/2013

ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ
ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ
20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com