WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਨਰਿੰਦਰ ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂਆਂ
ਉਜਾਗਰ ਸਿੰਘ, ਅਮਰੀਕਾ

  

ਨਰਿੰਦਰ ਮੋਦੀ ਦੇ ਬੀ ਜੇ ਪੀ  ਦੀ ਆਉਂਦੀਆਂ ਲੋਕ ਸਭਾ ਚੋਣਾਂ ਲਈ ਚੋਣ ਕਮੇਟੀ ਦਾ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂ ਹੋਰ ਤੇਜ ਹੋ ਗਈਆਂ ਹਨ। ਬੀ ਜੇ ਪੀ ਦੇ ਮਹਾਂਰਥੀ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੇ ਤਿੰਨ ਮੁੱਖ ਅਹੁਦਿਆਂ ਕੌਮੀ ਕਾਰਜਕਾਰਨੀ, ਸੰਸਦੀ ਬੋਰਡ ਅਤੇ ਚੋਣ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਦੇ ਦਬਾਅ ਅਧੀਨ ਵਾਪਸ ਵੀ ਲੈ ਲਿਆ ਹੈ ਪ੍ਰੰਤੂ ਇਸ ਸਮੇਂ ਪਾਰਟੀ ਵਿੱਚ ਸਭ ਕੁਛ ਅੱਛਾ ਨਹੀਂ ਕਿਉਂਕਿ ਅਡਵਾਨੀ ਮਹਿਸੂਸ ਕਰਦੇ ਹਨ ਕਿ ਪਾਰਟੀ ਦੇ ਨੇਤਾ ਸ਼ਿਆਮਾ ਚਰਨ ਮੁਕਰਜੀ, ਦੀਨ ਦਿਆਲ ਉਪਾਧਿਅਏ, ਨਾਨਾ ਜੀ ਅਤੇ ਅਟੱਲ ਬਿਹਾਰ ਬਾਜਪਾਈ ਦੀ ਤਰਾਂ ਅੱਜ ਦੇ ਨੇਤਾ ਲੋਕਾਂ ਦੇ ਹਿਤਾਂ ਤੇ ਪਹਿਰਾ ਦੇਣ ਦੀ ਥਾਂ ਆਪਣੇ ਨਿੱਜੀ ਏਜੰਡਿਆਂ ਲਈ ਕੰਮ ਕਰ ਰਹੇ ਹਨ। ਅਡਵਾਨੀ ਦੇ ਅਸਤੀਫੇ ਨਾਲ ਬੀ ਜੇ ਪੀ ਵਿੱਚ ਇੱਕ ਵਾਰ ਤਾਂ ਤੂਫਾਨ ਆ ਗਿਆ ਸੀ, ਸਿਆਸੀ ਹਲਚਲ ਦੀ ਰਫਤਾਰ ਤੇਜ ਹੋ ਗਈ ਸੀ।

ਮੋਦੀ ਦੀ ਨਿਯੁਕਤੀ ਨਾਲ ਪਾਰਟੀ ਕੇਡਰ ਵਿੱਚ ਜਿਹੜਾ ਉਤਸ਼ਾਹ ਪੈਦਾ ਹੋਇਆ ਸੀ ,ਉਹ ਮਲੀਆ ਮੇਟ ਹੋ ਗਿਆ ਸੀ। ਮੋਦੀ ਦੇ ਜਸ਼ਨਾਂ ਨੂੰ ਬਰੇਕਾਂ ਲੱਗ ਗਈਆਂ ਸਨ, ਭਾਵੇਂ ਪਾਰਟੀ ਦੇ ਸੰਸਦੀ ਬੋਰਡ ਨੇ ਇਹ ਅਸਤੀਫਾ ਅਪ੍ਰਵਾਨ ਕਰ ਦਿੱਤਾ ਪ੍ਰੰਤੂ ਅਡਵਾਨੀ ਨੂੰ ਰਾਜਨਾਥ ਸਿੰਘ ਅਤੇ ਹੋਰ ਲੀਡਰਾਂ ਵਲੋਂ ਮਨਾਉਣ ਦੇ ਯਤਨਾਂ ਨੂੰ ਬੂਰ ਨਹੀਂ ਪਿਆ, ਆਰ ਐਸ ਐਸ  ਦੇ ਮੁੱਖੀ ਹੀ ਸਫਲ ਹੋਏ ਹਨ। ਇਹ ਵੀ ਪਹਿਲੀ ਵਾਰ ਹੈ ਕਿ ਬੀ ਜੇ ਪੀ ਨੇ ਮੰਨਿੰਆਂ ਹੈ ਕਿ ਆਰ ਐਸ ਐਸ ਪਾਰਟੀ ਮਾਮਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ। ਪਾਰਟੀ ਦੇ ਅੰਦਰੂਨੀ ਸੋਰਸ ਦੱਸ ਰਹੇ ਹਨ ਕਿ ਅਡਵਾਨੀ ਚਾਹੁੰਦਾ ਸੀ ਕਿ ਜੇਕਰ ਮੋਦੀ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਨਾਉਣਾ ਹੈ ਤਾਂ ਚਾਰ ਰਾਜਾਂ ਦਿੱਲੀ ,ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛਤੀਸ਼ਗੜ ਜਿਹਨਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਇਸੇ ਸਾਲ ਹੋਣੀਆਂ ਹਨ ਲਈ ਵੱਖਰੀ ਚੋਣ ਕਮੇਟੀ ਬਣਾਕੇ ਨਿਤਿਨ ਗਡਕਰੀ ਨੂੰ ਉਸਦਾ ਚੇਅਰਮੈਨ ਬਣਾ ਦਿੱਤਾ ਜਾਵੇ, ਜਿਸਨੂੰ ਰਾਜਨਾਥ ਸਿੰਘ ਨੇ ਠੁਕਰਾ ਦਿੱਤਾ, ਜਿਸ ਕਰਕੇ ਅਡਵਾਨੀ ਨੂੰ ਇਹ ਸਖਤ ਕਦਮ ਚੁੱਕਣਾ ਪਿਆ ਸੀ। ਮੋਦੀ ਦੀ ਦੀ ਤਾਜਪੋਸ਼ੀ ਨੂੰ ਰੋਕਣ ਲਈ ਐਲ ਕੇ ਅਡਵਾਨੀ ,ਯਸ਼ਵੰਤ ਸਿਨਹਾ ,ਸ਼ਤਰੂਘਨ ਸਿਨਹਾ, ਉਮਾ ਭਾਰਤੀ ਅਤੇ ਜਸਵੰਤ ਸਿੰਘ ਨੇ ਪਾਰਟੀ ਤੇ ਜ਼ੋਰ ਪਾਉਣ ਲਈ ਬੀ ਜੇ ਪੀ ਦੀ ਨੈਸ਼ਨਲ ਕਾਰਜਕਾਰੀ ਕਮੇਟੀ ਦੀ ਪਨਜੀ ਗੋਆ ਮੀਟਿੰਗ ਦਾ ਬਾਈਕਾਟ ਕੀਤਾ ਸੀ। ਅਡਵਾਨੀ ਨੇ ਤਾਂ ਬੀਮਾਰੀ ਦਾ ਬਹਾਨਾ ਬਣਾ ਲਿਆ ਪ੍ਰੰਤੂ ਯਸ਼ਵੰਤ ਸਿਨਹਾ ਨੇ ਤਾਂ ਕੋਈ ਬਹਾਨਾ ਵੀ ਨਹੀਂ ਬਣਾਇਆ । ਦੋਵੇਂ ਪਾਰਟੀ ਦੇ ਪੁਰਾਣੇ ਮਹਾਂਰਥੀ ਹਨ। ਕਿਸੇ ਸਮੇਂ ਐਲ ਕੇ ਅਡਵਾਨੀ ਨਰਿੰਦਰ ਮੋਦੀ ਦੇ ਪੱਕੇ ਸਪੋਰਟਰ ਹੁੰਦੇ ਸਨ।

2002 ਵਿੱਚ ਗੁਜਰਾਤ ਵਿੱਚ ਹੋਏ ਦੰਗਿਆਂ ਤੋਂ ਬਾਅਦ ਜਸਵੰਤ ਸਿੰਘ, ਸ਼ਾਂਤਾ ਕੁਮਾਰ ਅਤੇ ਅਰੁਨ ਸ਼ੋਰੀ ਦੇ ਜ਼ੋਰ ਪਾਉਣ ਤੇ ਅਟੱਲ ਬਿਹਾਰੀ ਵਾਜਪਾਈ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਰਹੇ ਸਨ ਤਾਂ ਐਲ ਕੇ ਅਡਵਾਨੀ ਨੇ ਡੱਟਕੇ ਮੋਦੀ ਦੀ ਸਪੋਰਟ ਕੀਤੀ ਸੀ, ਹੁਣ ਜਦੋਂ ਮੋਦੀ ਅਡਵਾਨੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚਣ ਵਿੱਚ ਰੋੜਾ ਬਣਨ ਦੀ ਸੰਭਾਵਨਾ ਹੈ ਤਾਂ ਅਡਵਾਨੀ ਨੇ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਜਿਸਦਾ ਸ਼ੁਰੂ ਵਿੱਚ ਨਾਮ ਜਨ ਸੰਘ ਹੁੰਦਾ ਸੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਗਿਣੀ ਜਾਂਦੀ ਸੀ ਕਿਉਂਕਿ ਇਸਦਾ ਆਧਾਰ ਧਾਰਮਿਕ ਸੀ। ਇਸ ਦੇ ਮੈਂਬਰ ਬਣਨ ਤੋਂ ਪਹਿਲਾਂ ਰਾਸ਼ਟਰੀ ਸਵਾਇਮ ਸੇਵਕ ਸੰਘ ਵਿੱਚ ਹਿੰਦੂ ਧਰਮ ਦੀ ਸਿਖਿਆ ਲੈਣੀ ਪੈਂਦੀ ਸੀ। ਧਾਰਮਿਕ ਤੌਰ ਤੇ ਪਰਪੱਕ ਹੋਣ ਤੋਂ ਬਾਅਦ ਜਿਹੜੇ ਵਿਅਕਤੀਆਂ ਦੀ ਸਿਆਸਤ ਵਿੱਚ ਦਿਲਚਸਪੀ ਹੁੰਦੀ ਸੀ, ਉਹ ਲੋਕ ਰਾਜਨੀਤੀ ਵਿੱਚ ਹਿੱਸਾ ਲੈਣ ਲੱਗ ਜਾਂਦੇ ਸਨ। ਪਾਰਟੀ ਦੇ ਮੁੱਖੀ ਦਾ ਹਰ ਸ਼ਬਦ ਹੁਕਮ ਹੁੰਦਾ ਸੀ। ਕਾਫੀ ਲੰਬੀ ਜੱਦੋਜਹਿਦ ਤੋਂ ਬਾਅਦ ਇਹ ਪਾਰਟੀ ਕਾਂਗਰਸ ਦਾ ਬਦਲ ਬਣਨ ਦੇ ਕਾਬਲ ਹੋਈ ਸੀ। ਅਟੱਲ ਬਿਹਾਰੀ ਵਾਜਪਾਈ ਭਾਰਤ ਦੇ ਬੀ ਜੇ ਪੀ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ ਬੜੇ ਹੀ ਸਫਲ ਰਹੇ। ਉਹਨਾ ਤੋਂ ਬਾਅਦ ਥੋੜਾ ਸਮਾਂ ਤਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿੱਚ ਪਾਰਟੀ ਦਾ ਕੰਮ ਠੀਕ ਚਲਦਾ , ਉਸਤੋਂ ਤੋਂ ਬਾਅਦ ਇਸ ਪਾਰਟੀ ਵਿੱਚ ਵੀ ਨਿਘਾਰ ਆਉਣਾ ਸ਼ੁਰੂ ਹੋ ਗਿਆ। ਲੀਡਰਾਂ ਦੇ ਆਪਸੀ ਹਿੱਤ ਇਸ ਕਲੇਸ਼ ਦਾ ਕਾਰਨ ਬਣੇ। ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਬਜ਼ੁਰਗ ਹੋ ਜਾਣ ਨਾਲ ਨਵੀਂ ਲੀਡਰਸ਼ਿਪ ਆਪਸੀ ਟਕਰਾਅ ਤੋਂ ਬਾਹਰ ਨਹੀਂ ਨਿਕਲ ਸਕੀ। ਅਸਿਧੇ ਤੌਰ ਤੇ ਅਡਵਾਨੀ ਹੀ ਸਾਰੇ ਪੁਆੜੇ ਦੀ ਜੜ ਹਨ ਕਿਉਂਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਪ੍ਰੰਤੂ ਬੀ ਜੇ ਪੀ ਦੀ ਨਵੀਂ ਲੀਡਰਸ਼ਿਪ ਆਪਣੇ ਆਪਨੂੰ ਨਾਢੂ ਖਾਂ ਸਮਝਦੀ ਹੈ ਤੇ ਉਸਦੇ ਪੈਰ ਨਹੀਂ ਲੱਗਣ ਦਿੰਦੀ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਨੌਜਵਾਨ ਪੀੜੀ ਨੂੰ ਅੱਗੇ ਲੈ ਆਂਦਾ ਹੈ ਇਸ ਲਈ ਉਹਨਾਂ ਦਾ ਮੁਕਾਬਲਾ ਨੌਜਵਾਨ ਲੀਡਰਸ਼ਿਪ ਹੀ ਕਰ ਸਕਦੀ ਹੈ। ਅਸਲ ਵਿੱਚ ਪਾਰਟੀ ਮਾਮਲਿਆਂ ਵਿੱਚ ਵੀ ਆਰ ਐਸ ਐਸ ਦੀ ਹੀ ਤੂਤੀ ਬੋਲਦੀ ਹੈ। ਆਪਸੀ ਵਿਰੋਧੀ ਸੁਰਾਂ ਕਰਕੇ ਭਾਰਤੀ ਜਨਤਾ ਪਾਰਟੀ ਕਾਂਗਰਸ ਦੀਆਂ ਅਸਫਲਤਾਵਾਂ ਦਾ ਲਾਭ ਲੈਣ ਵਿੱਚ ਬੁਰੀ ਤਰਾਂ ਅਸਫਲ ਤਾਂ ਰਹੀ ਹੀ ਹੈ ਪ੍ਰੰਤੂ ਆਪਣਾ ਤਾਣਾ ਬਾਣਾ ਵੀ ਸੰਭਾਲ ਨਹੀਂ ਸਕੀ। ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਦੇ ਮੰਤਰੀਆਂ ਦੇ ਜਿੰਨੇ ਸਕੈਂਡਲ ਸਾਹਮਣੇ ਆਏ ਹਨ , ਬੀ ਜੇ ਪੀ ਉਹਨਾਂ ਦਾ ਲਾਭ ਆਪਣੇ ਲੀਡਰਾਂ ਦੀ ਖਿਚੋਤਾਣ ਕਰਕੇ ਉਠਾਉਣ ਵਿੱਚ ਅਸਫਲ ਰਹੀ ਹੈ। ਅਜੇ ਲੋਕ ਸਭਾ ਦੀਆਂ ਚੋਣਾਂ ਵਿੱਚ ਪੂਰਾ ਇੱਕ ਸਾਲ ਬਾਕੀ ਪਿਆ ਹੈ ਪ੍ਰੰਤੂ ਲੀਡਰਾਂ ਦੀ ਆਪਸੀ ਖਿਚੋਤਾਣ ਨੇ ਘਟਣਾਂ ਤਾਂ ਕੀ ਸੀ ਸਗੋਂ ਵਧੀ ਜਾ ਰਹੀ ।

ਅਟੱਲ ਬਿਹਾਰੀ ਵਾਜਪਾਈ ਤੋਂ ਬਾਅਦ ਕੋਈ ਵੀ ਇੱਕ ਸਰਬਪ੍ਰਵਾਣਤ ਲੀਡਰ ਨਹੀਂ ਬਣ ਸਕਿਆ । ਲੀਡਰਾਂ ਦੀ ਕਸ਼ਮਕਸ਼ ਹੀ ਪਾਰਟੀ ਦਾ ਭੱਠਾ ਬਿਠਾ ਰਹੀ ਹੈ। ਇਸ ਸਮੇਂ ਅਰੁਣ ਜੇਤਲੀ ,ਸ਼ੁਸ਼ਮਾ ਸਵਰਾਜ, ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਹੀ ਪਾਰਟੀ ਦੇ ਮਾਮਲਿਆਂ ਵਿੱਚ ਹਾਵੀ ਹਨ। ਰਾਜ ਨਾਥ ਸਿੰਘ ਦਾ ਆਮ ਤੌਰ ਤੇ ਇਮੇਜ ਇੱਕ ਸਿਆਣੇ ਸੁਲਝੇ ਹੋਏ ਤੇ ਨਫੀਸ ਕਿਸਮ ਦੇ ਬਰਾਹਮਣ ਠਾਕੁਰ ਸਿਆਸਤਦਾਨ ਦਾ ਹੈ ਪ੍ਰੰਤੂ ਹੁਣ ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹ ਕੁਝ ਕੁ ਲੀਡਰਾਂ ਅਤੇ ਆਰ ਐਸ ਐਸ ਦਾ ਹੱਥਠੋਕਾ ਬਣਕੇ ਕੰਮ ਕਰ ਰਿਹਾ ਹੈ ਤਾਂ ਜੋ ਉਸਦੇ ਪ੍ਰਧਾਨ ਮੰਤਰੀ ਬਣਨ ਵਿੱਚ ਉਹ ਰੋੜਾ ਨਾ ਬਣਨ। ਅਸਲ ਵਿੱਚ ਬੀ ਜੇ ਪੀ ਵਿੱਚ ਤਾਕਤ ਦੀ ਲੜਾਈ ਵਿੱਚ ਉਹ ਕਿਸੇ ਨੂੰ ਨਾਰਾਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਖੁਦ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੈ। ਬੀ ਜੇ ਪੀ ਵਿੱਚ ਹੁਣ ਜੋ ਕਸ਼ਮਕਸ਼ ਚਲ ਰਹੀ ਹੈ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੀ ਹੈ । ਸਾਰੇ ਪ੍ਰਮੁਖ ਲੀਡਰ ਆਪੋ ਆਪਣੇ ਤੀਰ ਕਮਾਨ ਨਿਕਾਲੀ ਬੈਠੇ ਹਨ, ਜਿੱਥੇ ਕਿਸੇ ਦਾ ਨਿਸ਼ਾਨਾ ਲਗਦਾ ਹੈ ਉਥੇ ਹੀ ਉਹ ਇੱਕ ਦੂਜੇ ਨੂੰ ਚਿੱੰਤ ਕਰ ਦਿੰਦਾ ਹੈ। ਅਡਵਾਨੀ ਨੂੰ ਤਾਂ ਚਿੱਤ ਕਰ ਦਿੱਤਾ ਹੈ। ਅਨੁਸ਼ਾਸ਼ਨ ਨਾਂ ਦੀ ਪਾਰਟੀ ਵਿੱਚ ਕੋਈ ਵੀ ਚੀਜ ਨਹੀਂ। ਅੱਜ ਦਿਨ ਪ੍ਰਧਾਨ ਮੰਤਰੀ ਲਈ ਪਾਰਟੀ ਕੋਲ ਸਭ ਤੋਂ ਮਜਬੂਤ ਲੀਡਰ ਉਭਰਕੇ ਨਰਿੰਦਰ ਮੋਦੀ ਹੀ ਆਇਆ ਹੈ। ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਪਤਾ ਹੈ ਕਿ ਸਿਰਫ ਤੇ ਸਿਰਫ ਉਸਦੇ ਨਾਂ ਤੇ ਹੀ ਪਾਰਟੀ ਚੋਣਾਂ ਜਿੱਤ ਸਕਦੀ ਹੈ ਪ੍ਰੰਤੂ ਉਸ ਤੋਂ ਸਾਰੇ ਲੀਡਰ ਸੱਪ ਦੀ ਤਰਾਂ ਡਰ ਰਹੇ ਹਨ। ਪਾਰਟੀ ਵਿੱਚ ਇੱਕ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਮੋਦੀ ਨੂੰ ਅੱਗੇ ਲਗਾਕੇ ਚੋਣਾਂ ਜਿੱਤ ਲਈਆਂ ਜਾਣ ,ਪ੍ਰਧਾਨ ਮੰਤਰੀ ਦਾ ਫੈਸਲਾ ਮੌਕੇ ਉਪਰ ਕਰ ਲਿਆ ਜਾਵਗਾ, ਇਸ ਗੱਲ ਦਾ ਮੋਦੀ ਨੂੰ ਵੀ ਪਤਾ ਹੈ ਕਿ ਪਾਰਟੀ ਉਸਨੂੰ ਵਰਤਣਾ ਚਾਹੁੰਦੀ ਹੈ ਪ੍ਰੰਤੂ ਮੋਦੀ ਪਹਿਲਾਂ ਹੀ ਉਮੀਦਵਾਰੀ ਦਾ ਐਲਾਨ ਕਰਨ ਦੀ ਜਿੱਦ ਕਰ ਰਿਹਾ ਹੈ, ਜਿਹੜੀ ਕਿ ਸੰਭਵ ਹੀ ਨਹੀਂ ਕਿਉਂਕਿ ਕਿਸੇ ਇੱਕ ਇਕੱਲੀ ਪਾਰਟੀ ਦਾ ਤਾਂ ਬਹੁਮਤ ਆਉਣਾ ਨਹੀਂ, ਇਸ ਲਈ ਐਨ ਡੀ ਏ ਦੀਆਂ ਸਹਿਯੋਗੀ ਪਾਰਟੀਆਂ ਦੀ ਸਹਿਮਤੀ ਜਰੂਰੀ ਹੈ। ਨਿਤਿਸ਼ ਕੁਮਾਰ ਨਰਿੰਦਰ ਮੋਦੀ ਦਾ ਸਭ ਤੋਂ ਜਿਆਦਾ ਵਿਰੋਧ ਕਰ ਰਿਹਾ ਹੈ। ਚੰਦਰ ਬਾਬੂ ਨਾਇਡੂ ਜੋ ਐਨ ਡੀ ਏ ਦਾ ਭਾਈਵਾਲ ਸੀ ਉਸਨੇ ਵੀ ਐਲਾਨ ਕਰ ਦਿੱਤਾ ਕਿ ਉਹ ਮੋਦੀ ਦੀ ਉਮੀਦਵਾਰੀ ਦੀ ਸਪੋਰਟ ਨਹੀਂ ਕਰਨਗੇ। ਨਰਿੰਦਰ ਮੋਦੀ ਦੇ ਐਲਾਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂ ਦਾ ਉਠਣਾ ਜਰੂਰੀ ਹੈ ਕਿਉਂਕਿ ਅਡਵਾਨੀ ਗਰੁਪ ਇਸਨੂੰ ਚੰਗਾ ਨਹੀਂ ਸਮਝ ਰਿਹਾ । ਇਥੇ ਹੀ ਬਸ ਨਹੀਂ ਸ਼ੁਸ਼ਮਾ ਸਵਰਾਜ ਅਤੇ ਰਾਜਨਾਥ ਸਿੰਘ ਵੀ ਅੰਦਰਖਾਤੇ ਦੁਖੀ ਹਨ ਪ੍ਰੰਤੂ ਆਰ ਐਸ ਐਸ ਅੱਗੇ ਸਾਰੇ ਬੇਬਸ ਹਨ। ਇਸੇ ਕਰਕੇ ਉਹਨਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੀ ਥਾਂ ਪ੍ਰਚਾਰ ਕਮੇਟੀ ਦਾ ਮੁਖੀ ਬਣਾਕੇ ਆਰ ਐਸ ਐਸ ਦਾ ਹੁਕਮ ਤਾਂ ਮੰਨ ਲਿਆ ਹੈ ਭਾਵ ਸੱਪ ਵੀ ਮਾਰ ਦਿੱਤਾ ਹੈ ਅਤੇ ਸੋਟੀ ਵੀ ਬਚਾ ਲਈ ਹੈ। ਮੋਦੀ ਦੇ ਐਲਾਨ ਤੋਂ ਬਾਅਦ ਸ਼ੁਸ਼ਮਾ ਸਵਰਾਜ ਚੁੱਪ ਵੱਟਕੇ ਨਿਕਲ ਗਈ ਜਦੋਂਕਿ ਪਤਰਕਾਰ ਉਸਨੂੰ ਉਡੀਕਦੇ ਰਹੇ। ਇਸੇ ਤਰਾਂ ਅਡਵਾਨੀ ਨੇ ਆਪਣੀ ਅਜੀਬ ਕਿਸਮ ਦੀ ਟਵੀਟ ਕਰਕੇ ਵਰਕਰਾਂ ਨੂੰ ਚੱਕਰ ਵਿੱਚ ਪਾ ਦਿੱਤਾ ਹੈ ਜਿਸਦੇ ਕਈ ਤਰਾਂ ਦੇ ਅਰਥ ਕੱਢੇ ਜਾ ਰਹੇ ਹਨ ਜਿਸ ਅਨੁਸਾਰ ਐਡਾਲਿਫ ਹਿਟਲਰ ਅਤੇ ਬੇਨਿਟੋ ਮਸੋਲੀਨੀ ਨੂੰ ਅਖੀਰ ਪਛਤਾਉਣਾ ਪਿਆ ਦਰਸਾਇਆ ਗਿਆ ਹੈ ਕਿਉਂਕਿ ਮੋਦੀ ਦੇ ਵਿਰੋਧੀ ਵੀ ਉਸਨੂੰ ਹਿਟਲਰ ਹੀ ਕਹਿੰਦੇ ਹਨ। ਭਾਵੇਂ ਮੋਦੀ ਨੇ ਅਡਵਾਨੀ ਨੂੰ ਫੋਨ ਕਰਕੇ ਉਸਤੋਂ ਅਸ਼ੀਰਵਾਦ ਲੈਣ ਦੀ ਗਲ ਕੀਤੀ ਹੈ। ਯਸ਼ਵੰਤ ਸਿਨਹਾ ਨੇ ਪਾਲਾ ਬਦਲ ਲਿਆ ਹੈ ਤੇ ਅਰੁਣ ਜੇਤਲੀ ਅਤੇ ਸ਼ਿਵ ਰਾਜ ਚੌਹਾਨ ਨੇ ਮੋਦੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਮੋਦੀ ਲਈ ਵੀ ਇਹ ਨਿਯੁਕਤੀ ਚੁਣੌਤੀ ਹੈ ਕਿਉਂਕਿ ਵਿਰੋਧੀਆਂ ਨੂੰ ਆਪਣੇ ਨਾਲ ਲੈਕੇ ਚਲਣਾ ਹੋਵੇਗਾ ਪ੍ਰੰਤੂ ਉਸਨੂੰ ਘੁਮੰਡੀ ਅਤੇ ਆਕੜਕੰਨਾ ਸਮਝਿਆ ਜਾਂਦਾ ਹੈ। ਸਿਆਸਤ ਵਿੱਚ ਨਮਰਤਾ ਹੋਣੀ ਜਰੂਰੀ ਹੈ।ੳਸਦਾ ਪਹਿਲਾ ਕੰਮ ਕੇਂਦਰੀ ਚੋਣ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਅਤੇ ਰਾਜਾਂ ਦੀਆਂ ਚੋਣ ਕਮੇਟੀਆਂ ਬਣਾਉਣਾ ਹੋਵੇਗਾ ਜਿਹੜਾ ਬਹੁਤ ਹੀ ਕਠਿਨ ਕੰਮ ਹੈ। ਉਸਤੋਂ ਬਾਅਦ ਹੀ ਲੀਡਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਇਹਨਾਂ ਕਮੇਟੀਆਂ ਨੇ ਹੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨੀ ਹੈ।ਅਸਲ ਵਿੱਚ ਮੋਦੀ ਦਾ ਫੈਸਲਾ ਆਰ ਐਸ ਐਸ ਦੇ ਦਬਾਅ ਅਧੀਨ ਕੀਤਾ ਗਿਆ ਹੈ।ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਦੇ ਉਮੀਦਵਾਰਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਪ੍ਰਧਾਨ ਮੰਤਰੀ ਦਾ ਫੈਸਲਾ ਤਾਂ ਪਾਰਟੀ ਦਾ ਸੰਸਦੀ ਬੋਰਡ ਨੇ ਹੀ ਕਰਨਾ ਹੈ। ਅਸਲ ਘਮਾਸਾਨ ਤਾਂ ਚੋਣਾਂ ਤੋਂ ਬਾਅਦ ਹੀ ਹੋਵੇਗਾ।

ਇਸ ਸਾਰੀ ਗਲਬਾਤ ਦਾ ਸਿੱਟਾ ਇਹ ਨਿਕਲਦਾ ਹੈ ਕਿ ਬੀ ਜੇ ਪੀ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਤੇ ਇੱਕਮੁਠ ਨਹੀਂ ਹੈ। ਸਾਰੇ ਲੀਡਰ ਆਪੋ ਆਪਣੇ ਪੱਤੇ ਚਲਾ ਰਹੇ ਹਨ। ਅਡਵਾਨੀ ਕਿਸੇ ਵੀ ਤਰੀਕੇ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਉਣਾ ਚਾਹੁੰਦਾ ਹੈ ਕਿਉਂਕਿ ਉਮਰ ਦੇ ਹਿਸਾਬ ਨਾਲ ਉਸਦੀ ਇਹ ਆਖਰੀ ਚੋਣ ਹੈ। ਨਵੀਂ ਲੀਡਰਸ਼ਿਪ ਵਿੱਚ ਸਭ ਤੋਂ ਸਾਊ ਤੇ ਸਿਆਣਾ ਲੀਡਰ ਰਾਜਨਾਥ ਹੀ ਹੈ ਪ੍ਰੰਤੂ ਆਰ ਐਸ ਐਸ ਉਸਦੀਆਂ ਜੜਾਂ ਵਿੱਚ ਬੈਠ ਰਹੀ ਹੈ.। ਅਰੁਣ ਜੇਤਲੀ ਅਤੇ ਸ਼ੁਸ਼ਮਾ ਸਵਰਾਜ ਵੀ ਇਹ ਮੌਕਾ ਕਿਸੇ ਵੀ ਕੀਮਤ ਤੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ। ਜਸਵੰਤ ਸਿੰਘ ਤੇ ਯਸ਼ਵੰਤ ਸਿਨਹਾ ਆਪੋ ਆਪਣੀ ਡਫਲੀ ਵਜਾ ਰਹੇ ਹਨ। ਅਸਲ ਵਿੱਚ ਬੀ ਜੇ ਪੀ ਨੂੰ ਕਾਂਗਰਸ ਦੇ ਘੁਟਾਲਿਆਂ ਅਤੇ ਅਸਫਲਤਾਵਾਂ ਕਰਕੇ ਦੋ ਵਾਰੀ ਲਗਾਤਾਰੇ ਕਾਂਗਰਸ ਦੇ ਰਾਜ ਹੋਣ ਕਰਕੇ ਬਦਲਾਓ ਦੀ ਆਸ ਬੱਝੀ ਹੋਈ ਹੈ, ਜਿਸ ਕਰਕੇ ਬੀ ਜੇ ਪੀ ਦੇ ਲੀਡਰ ਤਰਲੋਮੱਛੀ ਹੋ ਰਹੇ ਹਨ। ਹੁਣ ਤਾਂ  ਤੇਲ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਡਵਾਨੀ ਨਾਲ ਅੰਦਰਖਾਤੇ ਕੀ ਸਮਟੌਤਾ ਹੋਇਆ ਕਿਉਂਕਿ ਅਡਵਾਨੀ ਘਾਗ ਨੇਤਾ ਹੈ ਛੇਤੀ ਕੀਤਿਆਂ ਮਾਰ ਖਾਣ ਵਾਲਾ ਨਹੀਂ। ਪ੍ਰੰਤੂ ਹੈਰਾਨੀ ਦੀ ਗੱਲ ਹੈ ਸਿਆਸਤ ਵਿੱਚ ਸਮੀਕਰਨ ਕਿਵੇਂ ਬਦਲਦੇ ਹਨ ਕਿਸੇ ਸਮੇਂ ਅਡਵਾਨੀ ਨੇ ਨਿਤਿਨ ਗਡਕਰੀ ਨੂੰ ਪ੍ਰਧਾਨਗੀ ਤੋਂ ਲਾਹੁਣ ਵਿੱਚ ਵੱਡਾ ਰੋਲ ਪਲੇਅ ਕੀਤਾ ਸੀ ਕਿਥੇ ਹੁਣ ਉਸਨੂੰ ਰਾਜਾਂ ਲਈ ਚੋਣ ਕਮੇਟੀ ਦਾ ਪ੍ਰਧਾਨ ਬਣਾਉਣ ਪਿਛੇ ਖੁਦ ਹੀ ਅਸਤੀਫਾ ਦੇ ਦਿੱਤਾ ਸੀ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਪਾਰਟੀ ਦਾ ਇਮੇਜ ਮਿੱਟੀ ਵਿੱਚ ਮਿਲ ਗਿਆ ਹੈ।

ਉਜਾਗਰ ਸਿੰਘ, ਅਮਰੀਕਾ
94178-13072
ਸਾਬਕਾ ਜਿਲਾ ਲੋਕ ਸੰਪਰਕ ਅਫਸਰ

15/06/2013

  ਨਰਿੰਦਰ ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂਆਂ
ਉਜਾਗਰ ਸਿੰਘ, ਅਮਰੀਕਾ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਚੋਣਾ ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ
ਪੰਜਾਬੀ ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ
ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ
ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ
20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com