WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ

  
 

ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਹੀ ਪੀਸ ਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲੈਚੀਆਂ, ਕੌਲ ਡੋਡਾ, ਹਰੜਾ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ, ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜੀ-ਥੋੜੀ ਰਗੜਾਈ ਕਰਕੇ ਚੰਨ ਦੀ ਰੋਸ਼ਨੀ ਵਿੱਚ ਸੁਰਮਾ ਬਰੀਕ ਪੀਸ ਲੈਂਦੀਆਂ ਤੇ ਪੀਸਿਆਂ ਹੋਈਆਂ ਸੁਰਮਾ ਸੁਰਮੇਦਾਨੀ ਜਾਂ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਂਦੀਆਂ ਸਨ। ਸੁਰਮੇ ਦਾ ਜ਼ਿਕਰ ਬੋਲੀ ਵਿੱਚ ਇਸ ਤਰਾਂ ਹੈ-

ਬਾਰੀ ਉਹਲੇ ਸੁਰਮਾ ਪਾਵਾਂ, ਉੱਤੋਂ ਆਗਿਆ ਤਾਇਆ।
ਰੋ-ਰੋ ਨਿਕਲ ਗਿਆ, ਬੜੇ ਸ਼ੌਕ ਨਾਲ ਪਾਇਆ।

ਕਈ ਮੁਟਿਆਰਾਂ ਲੰਮੀ ਧਾਰ ਬੰਨ੍ਹ-ਬੰਨ੍ਹ ਕੇ ਸੁਰਮਾ ਪਾਉਂਦੀਆਂ ਸਨ। ਉਸਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਸੀ। ਪੂਛਾਂ ਵਾਲਾ ਸੁਰਮਾ ਪਾਉਂਣਾ ਚੰਗਾ ਨਹੀਂ ਸਮਝਿਆਂ ਜਾਂਦਾ ਸੀ।

ਅੱਖਾਂ ਵਿੱਚ ਸੁਰਮਾ ਪਾਵੇ ਬੰਨ੍ਹ-ਬੰਨ੍ਹ ਧਾਰੀ,
ਕੁੜੀ ਮੁੰਡੇ ਵੇਖਣ ਦੀ ਮਾਰੀ।

ਕਈਆਂ ਘਰਾਂ ਵਿੱਚ ਕੁਆਰੀ ਧੀ, ਭੈਂਣ ਮੁਟਿਆਰ ਨੂੰ ਸੁਰਮਾ ਪਾਉਂਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਜਦੋਂ ਮੁਟਿਆਰ ਸੁਰਮਾ ਪਾ ਲੈਂਦੀ ਸੀ ਤਾਂ ਉਸਦੀ ਮਾਂ ਉਸਨੂੰ ਮਿੱਠੀ ਜਿਹੀ ਝਿੜਕ ਦੇ ਕੇ ਕਹਿੰਦੀ-

ਬਾਰੀ ਹੇਠ ਖੜੋਤੀਏ, ਮੂਲ਼ੀ ਪੱਤ ਫੜਾ।
ਅੱਗ ਲੱਗੇ ਤੇਰੇ ਰੂਪ ਨੂੰ, ਥੋੜਾ ਸੁਰਮਾ ਪਾ।

ਮੁੰਡੇ ਦੇ ਵਿਆਹ ਸਮੇਂ ਘੋੜੀ ’ਤੇ ਚੜ੍ਹੇ ਦਿਉਰ ਨੂੰ ਭਾਬੀਆਂ ਬੜੇ ਚਾਵਾਂ ਨਾਲ ਸੁਰਮਾ ਪਾਉਂਦੀਆਂ ਹਨ। ਤੇ ਬਾਕੀ ਰਿਸ਼ਤੇਦਾਰਨੀਆਂ ਘੋੜੀਆਂ ਗਾਉਂਦੀਆਂ ਹਨ-

ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ,
ਪੀਲੀ-ਪੀਲੀ ਦਾਲ ਤੇਰੀ ਘੋੜੀ ਚਰੇ।

ਭਾਬੀਆਂ ਦਿਉਰ ਨੂੰ ਸੁਰਮਾ ਪਾ ਕੇ ਫਿਰ ਉਸ ਤੋਂ ਕੁਝ ਪੈਸੇ ਸ਼ਗਨ (ਲਾਗ) ਵਜੋਂ ਮੰਗਦੀਆਂ ਹਨ।

ਦੂਰੋਂ ਤਾਂ ਆਈ ਤੇਰੀ ਭਾਬੋ ਵਿਆਈ।
ਦੇ-ਦੇ ਵੇ ਦੇ-ਦੇ ਸਾਨੂੰ ਸੁਰਮਾ ਪਵਾਈ।

ਫੇਰ ਕੁਝ ਸਮੇਂ ਬਾਅਦ ਘਰਾਂ ਵਿੱਚ ਸੁਰਮਾ ਪੀਸਣ ਦਾ ਕੰਮ ਘੱਟ ਗਿਆ ਤੇ ਨਾਲੇ ਪੀਸਿਆਂ ਸੁਰਮਾ ਬਜ਼ਾਰਾਂ ਵਿੱਚ ਵਿਕਣ ਲੱਗ ਪਿਆ। ਜਿਵੇਂ ਇਸ ਗੀਤ ਦੇ ਬੋਲਾਂ ਵਿੱਚ ਕਿਹਾ ਗਿਆ ਹੈ-

ਸੁਰਮਾ ਵਿਕਣਾ ਆਇਆ,ਇੱਕ ਲੱਪ ਸੁਰਮੇ ਦੀ,
ਸ਼ਾਵਾ !ਇੱਕ ਲੱਪ ਸੁਰਮੇ ਦੀ।

ਕੁਝ ਸਮਾਂ ਪਹਿਲਾਂ ਸੁਆਣੀਆਂ ਸੁਰਮਾ ਪੀਸ ਕੇ ਪਿੱਤਲ, ਲੋਹੇ, ਸਟੀਲ ਦੀਆਂ ਬਣੀਆਂ ਸੁਰਮੇਦਾਨੀਆਂ ਵਿੱਚ ਪਾ ਲੈਂਦੀਆਂ ਸਨ। ਸੁਰਮੇਦਾਨੀਆਂ ਵਿੱਚ ਰੱਖੇ ਸੁਰਮਚੂਆਂ ਦੀ ਸਹਾਇਤਾ ਨਾਲ ਔਰਤਾਂ ਧਾਰਾਂ ਬੰਨ੍ਹ-ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਸਨ। ਸੁਰਮੇਦਾਨੀਆਂ ਕਈ ਪ੍ਰਕਾਰ ਦੀਆਂ ਬਣੀਆਂ ਹੁੰਦੀਆਂ ਸਨ।ਸੁਰਮਚੂ ਤੇ ਸੁਰਮੇਦਾਨੀਆਂ ਭਾਰੇ ਨਮੂਨੇ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮੇਦਾਨੀ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਹਾਂ ਹੈ-

ਸੜਕੇ-ਸੜਕੇ ਮੈਂ ਰੋਟੀ ਲਿਜਾਵਾਂ, ਲੱਭ ਪਈ ਸੁਰਮੇਦਾਨੀ।
ਘਰ ਆ ਕੇ ਮੈਂ ਪਾਉਣ ਲੱਗੀ, ਮੱਚਦੀ ਫਿਰੇ ਜਿਠਾਣੀ।
ਮਿੰਨਤਾਂ ਨਾ ਕਰ ਵੇ, ਮੈਂ ਰੋਟੀ ਨਹੀਂ ਖਾਣੀ।

ਗਿੱਧੇ ਵਿੱਚ ਕੁੜੀਆਂ ਨੱਚਦੀਆਂ ਕਈ ਵਾਰ ਕਿਸੇ ਸੋਹਣੀ-ਸੁਨੱਖੀ ਮੁਟਿਆਰ ਦੀਆਂ ਅੱਖਾਂ ਵਿੱਚ ਸੁਰਮਾ ਪਾਇਆਂ ਵੇਖ ਕੇ ਝੱਟ ਇਹ ਬੋਲੀ ਪਾ ਦਿੰਦੀਆਂ-
ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਧਾਣੀ।

ਪਹਿਲਾਂ ਕਿਹੜਾ ਰੁਪ ਘੱਟ ਸੀ, ਹੁਣ ਲੜ ਬੰਨ੍ਹ ਲਈ ਸੁਰਮੇਦਾਨੀ।

ਅੱਜ-ਕੱਲ਼੍ਹ ਕਈ ਪੀਸਿਆ ਪਿਸਾਇਆ ਸੁਰਮਾ ਬਜ਼ਾਰਾਂ ਵਿੱਚੋਂ ਖ਼ਰੀਦ ਲੈਂਦੇ ਹਨ। ਬਹੁਤੇ ਲੋਕੀਂ ਕੱਜਲ਼ ਦੀ ਵਰਤੋਂ ਕਰਦੇ ਹਨ। ਸੁਰਮੇ ਦੀ ਥਾਂ ਕੱਜਲ਼ ਪ੍ਰਧਾਨ ਹੁੰਦਾ ਜਾ ਰਿਹਾ ਹੈ। ਡਾਕਟਰੀ ਰਾਇ ਅਨੁਸਾਰ ਸੁਰਮਾ ਜਾਂ ਕੱਜਲ਼ ਅੱਖਾਂ ਵਿੱਚ ਪਾਉਣਾ ਗੁਣਕਾਰੀ ਨਹੀਂ ਸਮਝਿਆ ਜਾਂਦਾ। ਪੁਰਾਣੀਆਂ ਸੁਰਮੇਦਾਨੀਆਂ ਅਜਾਇਬ ਘਰਾਂ ਵਿੱਚ ਹੀ ਵੇਖਣ ਨੂੰ ਮਿਲ਼ਦੀਆਂ ਹਨ।


ਲਾਡੀ ਸੁਖਜਿੰਦਰ ਕੌਰ ਭੁੱਲਰ, ਫੋਨ ਨੰ:-97811-91910

24/08/2013

  ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਲੱਚਰ ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ
ਲਓ ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ
ਕੀ ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਦਿੱਲੀ ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਅੰਗਹੀਣ ‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
ਉਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ
ਨਰਿੰਦਰ ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ ਸੁਰਾਂਆਂ
ਉਜਾਗਰ ਸਿੰਘ, ਅਮਰੀਕਾ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ
ਚੋਣਾ ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ
ਪੰਜਾਬੀ ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ
ਧਰਤੀ ਦਾ ਦਿਨ
ਅਮਨਦੀਪ ਸਿੰਘ, ਅਮਰੀਕਾ
ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ
20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਵੇਸਵਾ ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ
"ਸਿੱਖ ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ, ਕਨੇਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ
"ਓਹੋ ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ

vivstha1ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ

aurat1ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ ਹੀ ਪਵੇਗਾ
ਗੁਰਮੀਤ ਪਲਾਹੀ, ਫਗਵਾੜਾ

preet1ਉੱਘੇ ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ

UBC1ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ

ਮਜ਼ਦੂਰ1ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ

Parvasi1ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ

Rabb1ਰੱਬ ਦੀ ਬਖਸ਼ਿਸ
ਜਨਮੇਜਾ ਸਿੰਘ ਜੌਹਲ, ਲੁਧਿਆਣਾ  

ਛਿਟੀਆਂਛਿਟੀਆਂ ਦੀ ਅੱਗ ਨਾ ਬਲੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਆਤਮ ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ
6 ਜਨਵਰੀ ਬਰਸੀ‘ਤੇ
ਜਥੇਦਾਰ ਊਧਮ ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com