ਭੂਨਾ – ਜਾਖ਼ਲ ਰੋਡ ਪਿੰਡ ਲਹਿਰੀਆਂ
ਜਿਲਾ ਫਤਿਹਾਬਾਦ ਹਰਿਆਨਾ
ਭਾਰਤ 125106
ਇਹ ਸਕੂਲ ਸਵਰਗਵਾਸੀ ਗੁਰਪਰੀਤ ਸਿੰਘ ਮੁੰਡੀ ਜਿੜ੍ਹਾ ‘ਗੀ਼ਲੀ’ ਦੇ ਨਾਮ ਨਾਲ
ਜਾਣਿਆ ਜਾਂਦਾ ਸੀ, ਦੀ ਯਾਦ ਵਿਚ ਉਸਾਰਿਆ ਗਿਆ ਹੈ।
ਗੁਰਪਰੀਤ ਸਿੰਘ ਦਾ ਜਨਮ 15 ਸਿਤੰਬਰ 1970 ਨੂੰ ਲਮਿੰਗਟਨ ਸਪਾ ਵਾਰਿਕਸ਼ਾਇਰ
ਯੂ,ਕੇ ਵਿਖੇ ਹੋਇਆ। ਉਹ ਸਰਦਾਰਨੀ ਸੁਰਿੰਦਰ ਕੋਰ ਅਤੇ ਸ੍ਰ, ਮੋਤਾਸਿੰਘ ਦੇ
ਸਪੁਤ੍ਰ ਅਤੇ ਜਸਜੀਤ ਸਿੰਘ, ਜਸਕਰਨ ਸਿੰਘ ਦੇ ਭਰਾ ਸਨ। ਗੀਲੀ ਨੇ ਲੋਕਲ ਸਕੂਲਾਂ
ਵਿਖੇ ਵਿਦਿਆ ਪ੍ਰਾਪਤ ਕੀਤੀ ਅਤੇ ਡਿਗਰੀ ਐਜਹਿਲ ਯੁਨੀਵਰਸਿਟੀ ਲਿਵਰਪੂਲ
ਤੋਂ ‘ਰੇਸ ਰੀਲੇਸ਼ਨ’ ਵਿਚ ਕੀਤੀ। ਪਹਿਲੀ ਨੌਕਰੀ ਲੰਡਨ ਬਾਰੋ ਆਫ ਨਿਊਨਹਾਮ ਵਿਖੇ
‘ਨਿਊਨਹਾਮ ਮੋਨੀਟਰਿਂਗ ਪ੍ਰੋਜੈਕਟ’ ਵਿਚ ਕੀਤੀ।
ਗੀਲੀ ਮਨੁੱਖੀ ਅਧਿਕਾਰਾਂ ਅਤੇ ਨਸਲੀ ਵਿਤਕਰੇ ਦੇ ਖਿਲਾਫ ਦਿਨ ਰਾਤ ਲੜਦਾ
ਰਿਹਾ। ਕਾਲੇ ਨੌਜੁਆਨ ‘ਸਟੀਫਨ ਲਾਰੈਂਸ’ ਦੇ ਨਸਲੀ ਕਤਲ ਤੌਂ ਬਾਦ ਲਾਰੈਂਸ ਫੈਮਲੀ
ਦੀ ਮੱਦਦ ਲਈ ਕੰਮ ਕੀਤਾ ਅਤੇ ਪੁਲੀਸ ਦੇ ਅਤਿਆਚਾਰ ਦੇ ਖਿ਼ਲਾਫ ਆਵਾਜ਼ ਉਠਾਂਦੇ
ਰਹੇ।
1998 ਨੂੰ ਗੀਲੀ ਨੇ ਚੈਰੀਟੀ ਸੰਸਥਾਂ ‘ਇਨਕੁਐਸਟ’ ਵਿਚ ਕੰਮ ਕਰਨਾ ਸ਼ੁਰੂ
ਕੀਤਾ। ਇਹ ਸੰਸਥਾ ਦਾ ਕੰਮ ਉਨ੍ਹਾਂ ਪਰਿਵਾਰਾਂ ਲਈ ਇਨਸਾਫ ਮੰਗਣਾਂ ਹੈ , ਜਿਨ੍ਹਾਂ
ਦੇ ਪਰਿਵਾਰਾਂ ਦੇ ਮੈਂਬਰ ਪੁਲੀਸ ਦੇ ਤਸ਼ੱਦਦ ਦੇ ਸ਼ਿਕਾਰ ਹੋ ਕੇ ਮਾਰੇ ਜਾਂਦੇ ਹਨ।
ਲੰਦਨ ਵਿਚ ਕੋਈ ਮੁਜਾਹਿਰਾ ਨਸਲਵਾਦ ਦੇ ਖਿ਼ਲਾਫ ਜਾਂ ਮਨੁੱਖੀ ਹੱਕਾਂ ਲਈ ਹੋਵੇ
ਗੀ਼ਲੀ ਹਮੇਸ਼ਾ ਮੁਹਰਲੀ ਕਤਾਰ ਵਿਚ ਹੋਇਆ ਕਰਦਾ ਸੀ।
24 ਦਿਸੰਬਰ 2005 ਨੂੰ ਗੀਲੀ ਦੀ ਸ਼ਾਦੀ ਈਟਾਲੀਅਨ ਕੁੜੀ ‘ਦੈਬੀ’ ਨਾਲ ਹੋਈ
ਅਤੇ ਇਹ ਸਮਾਗਮ ਭਾਰਤ ਵਿਚ ਹਰਿਆਣਾ ਸਟੇਟ ਦੇ ਪਿੰਡ ‘ਬੁਵਾਨ ਕੋਠੀ’ ਜਿਲਾ
ਫਤਿਆਵਾਦ ਵਿਖੇ ਹੋਇਆ। ਲੰਡਨ ਤੋਂ 30 ਦੋਸਤ ਮਿਤ੍ਰ ਇਸ ਸਮਾਗਮ ਵਿਚ ਪਹੁੰਚੇ ਸਨ।
25 ਦਿਸੰਬਰ 2005 ਨੂੰ ‘ਕ੍ਰਿਸਮਸ’ ਮਨੌਂਦਿਆ ਉਨ੍ਹਾ ਪਿੰਡ ਵਿਚ ਇਕ ਚੈਰੀਟੀ ਸਕੂਲ
ਬਣਾਨ ਦਾ ਫੈਸਲਾ ਕਰ ਲਿਆ। ਜਨਵਰੀ 2006 ਨੂੰ ਲੰਡਨ ਆਕੇ ਗੀਲੀ ਅਤੇ ਉਨ੍ਹਾਂ ਦੇ
ਦੋਸਤਾਂ ਨੇ ਇਕ ਟਰੱਸਟ ਦੀ ਸਥਾਪਨਾ ਕੀਤੀ, ਜਿਸਦਾ ਨਾਮ ‘ਬੁਵਾਨ ਕੋਠੀ
ਇਂਟਰਨੈਸ਼ਨਲ ਟਰੱਸਟ’ ਰੱਖਿਆ ਅਤੇ ਫੰਡ ਇਕੱਠੇ ਕਰਨੇ ਸ਼ਰੂ ਕਰ ਦਿਤੇ। ਇਸ
ਮਨੋਰਥ ਲਈ ਗੀਲੀ ਨੇ 15 ਮਾਰਚ 2007 ਤਕ ਤਿੰਨ ਕੁ ਹਜਾਰ ਪੌਂਡ ਇਕੱਠੇ ਕਰ ਲਏ ਸਨ।
15 ਮਾਰਚ 2007 ਨੂੰ ਅਚਾਨਿਕ ਗੀਲੀ ਦੇ ਦੀਮਾਗ ਦੀ ਨਾੜੀ ਫਟ ਗਈ ਅਤੇ 17 ਮਾਰਚ
ਨੂੰ ਗੀਲੀ ਪ੍ਰਲੋਕ ਸਿਧਾਰ ਗਏ। 27 ਮਾਰਚ 2007 ਨੂੰ ਗੀਲੀ ਦਾ ਸਸਕਾਰ ਸੀ ਅਤੇ
ਉਸੇ ਦਿਨ ਚੈਰੀਟੀ ਦੇ ਰਜਿਸਟਰ ਹੋਣ ਦਾ ਖਤ ਵੀ ਆ ਗਿਆ ਅਤੇ ਲੰਡਨ ਤੋਂ ਗੀਲੀ ਦੇ
ਸਸਕਾਰ ਤੇ ਪਹੁੰਚੇ ਸੈਂਕੜੇ ਦੋਸਤਾਂ ਨੇ ਦੋ ਹਜਾਰ ਪੌਂਡ ਹੋਰ ਇਕੱਠਾ ਕਰ ਲਿਆ।
ਕੁਝ ਹਫਤੇ ਬਾਦ ਮੋਤਾ ਸਿੰਘ ਅਤੇ ਪਰਿਵਾਰ ਨੇ ਹਰਿਆਣੇ ਦੇ ਜਿਲਾ ਫਤਿਹਾਬਾਦ ਦੇ
ਪਿੰਡ ਲਹਿਰੀਆਂ ਨੇੜੇ ਸਕੂਲ ਉਸਾਰਨ ਲਈ ਜਮੀਨ ਖਰੀਦ ਲਈ। ਇੰਡੀਆ ਵਿਚ ਵੀ ਚੈਰੀਟੀ
ਰਜਿਸਟਰ ਕਰਵਾ ਲਈ ‘ਬੁਵਾਨ ਕੋਠੀ ਇਂਟਰਨੇਸ਼ਨਲ ਟਰੱਸਟ’ ਬਣਾਕੇ। ਪੰਜ ਏਕੜ ਜਮੀਨ
ਟਰੱਸਟ ਦੇ ਨਾਮ ਕਰਵਾ ਦਿੱਤੀ ਅਤੇ ਉਸਾਰੀ ਦਾ ਕੰਮ ਸੁਰੂ ਹੋ ਗਿਆ। ਇਂਗਲੈਂਡ ਵਿਚ
ਗੀਲੀ ਦੇ ਦੋਸਤਾਂ ਅਤੇ ਮੋਤ ਾਸਿੰਘ ਦੇ ਸੈਂਕੜੇ ਦੋਸਤਾਂ ਨੇ 50 ਹਜਾਰ ਪੌਂਡ
ਇਕੱਠਾ ਕਰਕੇ ਭੇਜ ਦਿਤਾ। 17 ਮਾਰਚ 2008 ਨੂੰ ਗੀਲੀ ਦੀ ਪਹਿਲੀ ਬਰਸੀ ਤੇ ਸਕੂਲ
ਚਾਲੂ ਕਰ ਦਿਤਾ ਗਿਆ। ਸਕੂਲ ਦਾ ਨਾਮ ‘ਗੀ਼ਲੀ ਮੂੰਡੀ ਮੈਮੋਰੀਅਲ ਕਮਿਉਨਿਟੀ
ਸਕੂਲ’ਰੱਖਿਆ ਗਿਆ।
ਅਜ ਇਹ ਸਕੂਲ 10ਵੀਂ ਜਮਾਤ ਤਕ ਚਲ ਰਿਹਾ ਹੈ ਅਤੇ ‘ਸੈਂਟਰਲ ਬੋਰਡ ਆਫ ਸੈਕੰਡਰੀ
ਐਜੂਕੇਸ਼ਨ’ ਨਾਲ ਪ੍ਰਮਾਨਿਤ ਹੈ ਅਤੇ ਸਕੂਲ ਵਿਚ 625 ਵਿਦਆਰਥੀ ਪੜਦੇ ਹਨ, 32
ਟੀਚਰ ਅਤੇ 20 ਹੋਰ ਸਟਾਫ ਵੀ ਹੈ। ਸਕੂਲ ਦੀ ਮੈਨੇਜਮੈਂਟ ਕਮੇਟੀ ਲੋਕਲ ਪਿੰਡਾਂ
ਵਿਚੋ ਚੁਣੀ ਗਈ ਹੈ ਅਤੇ ਇਲਾਕੇ ਦੇ 32 ਪਿੰਡਾਂ ਵਿਚੋਂ 9 ਬੱਸਾਂ ਰਾਹੀਂ ਬੱਚੇ
ਪੜਨ ਅਉਂਦੇ ਹਨ। ਸਕੂਲ ਦੀ ਤਿੰਨ ਮੰਜਲੀ ਬਿਲਡਿਂਗ ਉਤੇ ਚਾਰ ਕਰੋੜ ਰੂਪੈ ਖਰਚ ਹੋ
ਚੁੱਕੇ ਹਨ ਅਤੇ ਇਕ ਕਰੋੜ ਹੋਰ ਲਗੇਗਾ ਪ੍ਰੋਜੈਕਟ ਦੀ ਪੂਰਤੀ ਲਈ ਅਤੇ ਸਕੂਲ
ਸੈਕੰਡਰੀ ਤਕ ਬਣਾਓਨ ਲਈ।
ਯੂ,ਕੇ, ਵਿਚ ਪਿਛਲੇ ਪੰਜਾਂ ਸਾਲਾਂ ਦੌਰਾਨ 250,000 ਪੌਂਡ ਇਕੱਠੇ ਹੋ ਚੁੱਕੇ
ਹਨ। 40-50 ਨੌਜੁਆਨ ਮੁੰਡੇ ਕੁੜੀਆਂ ਹਰ ਸਾਲ ਸਾਇਕਲ ਚਲਾਕੇ, ਪਾਰਟੀਆਂ ਕਰਕੇ ਅਤੇ
ਮਾਰਕੀਟਾਂ ਮੇਲਿਆਂ ਵਿਚ ਸਟਾਲ ਲਗਾਕੇ ਫੰਡ ਇਕੱਠੇ ਕਰਦੇ ਹਨ।
ਗੀਲੀ ਮੁੰਡੀ ਸਕੂਲ ਬ੍ਰਿਟਿਸ਼ ਸਕੂਲਾ ਨਾਲ ਵੀ ਜੁੜਿਆ ਹੋਇਆ ਹੈ ਅਤੇ ਟੀਚਰ
ਏਧਰੌਂ ਗੀਲੀ ਦੇ ਸਕੂਲ ਹਰ ਸਾਲ ਜਾਂਦੇ ਹਨ, ਅਤੇ ਪਿਛਲੇ ਸਾਲ ਦੋ ਟੀਚਰ ਇੰਗਲੈਂਡ
ਵੀ ਆਏ ਸਨ।
ਸਕੂਲ ਲਈ ਫੰਡ ਇਕੱਠਾ ਕਰਨ ਲਈ 21 ਸਿਤੰਬਰ 2013 ਨੂੰ ਸ਼ਾਮ ਦੇ 7 ਵਜੇ
‘ਕਿੰਗਸਵੇ ਤੰਦੂਰੀ ਰੈਸਟੋਰੈਂਟ’ ਹੰਸਲੋ ਵੈਸਟ ਬਾਥ ਰੋਡ ਵਿਖੇ ਇਕ
ਡਿੰਨਰ-ਪਾਰਟੀ ਟਰੱਸਟ ਵਲੋਂ ਹੋ ਰਹੀ ਹੈ। ਮੋਤਾ ਸਿੰਘ ਵਲੋਂ ਬੇਨਤੀ ਹੈ ਕਿ ਪਾਰਟੀ
ਲਈ ਟਿਕਟ ਲੈਣ ਲਈ 07948859292 ਜਾਂ 01926 315613 ਤੇ ਫੋਨ
ਕਰੋ।
Kingsway Banqueting Suite
270-272 Bath Road
Hounslow
Middlesex TW4 7DF
Tel: 020 8570 8351
ਬਹੁਤ ਧੰਨਵਾਦ।
|