|
|
|
ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ
ਹੈ
ਉਜਾਗਰ ਸਿੰਘ, ਅਮਰੀਕਾ
|
|
|
|
ਉਤਰਾਖੰਡ ਵਿੱਚ ਭਾਰੀ ਬਾਰਸ਼ ਅਤੇ ਬੱਦਲ ਫਟਣ ਨਾਲ 16 ਜੂਨ ਨੂੰ ਕੁਦਰਤੀ ਆਫਤਾਂ
ਦੇ ਆ ਜਾਣ ਨਾਲ ਬਹੁਤ ਸਾਰੇ ਸ਼ਰਧਾਲੂ ਜੋ ਗੁਰਦਵਾਰਾ ਹੇਮ ਕੁੰਟ ਸਾਹਿਬ,
ਬਦਰੀ ਨਾਥ ਅਤੇ ਕੇਦਾਰ ਨਾਥ ਦੇ ਮੰਦਰਾਂ ਦੇ ਦਰਸ਼ਨਾਂ ਲਈ ਗਏ ਹੋਏ ਸਨ ,
ਹੜਾਂ ਦੀ ਲਪੇਟ ਵਿੱਚ ਆ ਗਏ ਸਨ , ਜਿਸਦੀ
ਵਜਾਹ ਕਰਕੇ ਉਹ ਬਹੁਤ ਹੀ ਪ੍ਰਭਾਵਤ ਹੋ ਗਏ ਸਨ ਅਤੇ ਇੱਕ ਲੱਖ ਦੇ ਕਰੀਬ ਲੋਕ
ਯਾਤਰਾ ਦੌਰਾਨ ਹੀ ਅੱਧ ਵਿਚਾਲੇ ਹੀ ਫਸ ਗਏ ਸਨ। ਇਹ ਵੀ ਅੰਦਾਜਾ ਹੈ ਕਿ 1500 ਦੇ
ਕਰੀਬ ਲੋਕ ਲਾਪਤਾ ਹਨ ਅਤੇ 1000 ਦੇ ਕਰੀਬ ਮਾਰੇ ਜਾ ਚੁੱਕੇ ਹਨ।
ਐਨਾ ਵੱਡਾ ਕੁਦਰਤ ਦਾ ਕਹਿਰ ਅਤੇ ਤਬਾਹੀ ਦਾ ਖੌਫ ਪਹਿਲਾਂ ਕਦੀ ਨਹੀਂ
ਵੇਖਿਆ। ਉਹਨਾਂ ਨੂੰ ਬਾਹਰ ਨਿਕਾਲਣ ਲਈ ਕੇਂਦਰ
ਸਰਕਾਰ ਨੇ ਉਤਰਾਖੰਡ ਸਰਕਾਰ ਦੀ ਬੇਨਤੀ ਤੇ ਫੌਜ ਭੇਜੀ ਹੈ। ਇਸ ਤੋਂ ਇਲਾਵਾ ਇੰਡੋ
ਤਿਬਤ ਬਾਰਡਰ ਫੋਰਸ ਅਤੇ ਹੋਰ ਸੁਰੱਖਿਆ ਦਸਤੇ ਸ਼ਰਧਾਲੂਆਂ ਅਤੇ ਇਲਾਕੇ ਦੇ ਲੋਕਾਂ
ਨੂੰ ਬਾਹਰ ਨਿਕਾਲਣ ਵਿੱਚ ਜੁਟੇ ਹੋਏ ਹਨ। ਫੌਜ ਅਤੇ ਏਅਰ ਫੋਰਸ ਦੇ 61
ਹੈਲੀਕਾਪਟਰ ਵੀ ਇਸ ਕਾਰਜ ਵਿੱਚ ਲੱਗੇ ਹੋਏ ਹਨ। ਇਸ ਅਪ੍ਰੇਸ਼ਨ ਵਿੱਚ ਫੌਜ
ਦੇ 7 ਹਜ਼ਾਰ ਅਧਿਕਾਰੀ ਤੇ ਜਵਾਨ,
ਆਈ ਟੀ ਬੀ ਪੀ ਦੇ 4 ਹਜ਼ਾਰ ਅਤੇ ਨੈਸ਼ਨਲ ਡਿਸਾਸਟਰ ਰਿਸਪੌਂਸ ਫੋਰਸ ਸਿਰ
ਤੋੜ ਕੋਸ਼ਿਸ਼ਾਂ ਕਰ ਰਹੇ ਹਨ। ਸੜਕਾਂ ਅਤੇ ਪੁਲ ਤੇਜ ਪਾਣੀ ਦੇ ਵਹਾਆ ਵਿੱਚ ਰੁੜ ਗਏ
ਹਨ। ਇਸੇ ਤਰਾਂ ਬਦਰੀ ਨਾਥ ਅਤੇ ਕਿਦਾਰ ਨਾਥ ਵਿਖੇ 90 ਧਰਮਸ਼ਾਲਾਵਾਂ ਅਤੇ ਕੁੱਝ
ਹੋਟਲ ਜਿੱਥੇ ਯਾਤਰੀ ਠਹਿਰੇ ਹੋਏ ਸੀ ਵੀ ਪਾਣੀ ਵਿੱਚ ਰੁੜ ਗਈਆਂ ਹਨ। ਵੱਡੀ ਗਿਣਤੀ
ਵਿੱਚ ਮਾਲੀ ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਹੈ।
ਫੌਜ ਜਿਲਾ ਪ੍ਰਬੰਧ ਦੇ ਸਹਿਯੋਗ ਨਾਲ ਯਾਤਰੂਆਂ ਨੂੰ ਖਾਣ ਲਈ ਫੂਡ ਪੈਕਟ ਵੀ ਦੇ
ਰਹੀ ਹੈ ਪ੍ਰੰਤੂ ਦੁਖ ਦੀ ਗੱਲ ਹੈ ਕਿ ਉਥੋਂ ਦੇ ਸਥਾਨਕ ਦੁਕਾਨਦਾਰ ਖਾਣਾ ਅਤੇ ਹੋਰ
ਚੀਜਾਂ ਮਹਿੰਗੇ ਭਾਅ ਤੇ ਵੇਚ ਰਹੇ ਹਨ। ਗੁਰਦਵਾਰਾ
ਗੋਬਿੰਦ ਧਾਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪੰਰਤੂ ਗੁਰਦਵਾਰਾ ਗੋਬਿੰਦ ਘਾਟ
ਦੀਆਂ ਕੁਝ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪਵਿਤਰ
ਸਰੂਪ ਜੋਸ਼ੀ ਮੱਠ ਪਹੁੰਚਾ ਦਿੱਤੇ ਗਏ ਹਨ। ਪ੍ਰੰਤੂ
ਗੋਬਿੰਦ ਘਾਟ ਦੀ ਇਮਾਰਤ ਨੂੰ ਕਾਫੀ ਨੁਕਸਾਨ ਹ੍ਯੋੲਆ ਹੈ। ਪਹਾੜਾਂ ਤੋਂ ਮਿੱਟੀ
ਅਤੇ ਪੱਥਰ ਜਮਾਂ ਹੋ ਗਏ ਹਨ। ਅਲਕਨੰਦਾ ਦਰਿਆ ਨੇ ਗੁਰਦਵਾਰਾ ਗੋਬਿੰਦ ਘਾਟ ਦੇ ਆਲੇ
ਦੁਆਲੇ ਦੀਆਂ ਸਾਰੀਆਂ ਦੁਕਾਨਾਂ ਢਹਿ ਢੇਰੀ ਕਰ ਦਿੱਤੀਆਂ ਹਨ। ਪਾਰਕਿੰਗ ਵਿੱਚ
ਖੜੀਆਂ ਗੱਡੀਆਂ ਨੂੰ ਪਾਣੀ ਰੋੜਕੇ ਲੈ ਗਿਆ ਹੈ,
ਜਿਹੜੇ ਡਰਾਈਵਰ ਗੱਡੀਆਂ ਵਿੱਚ ਹੀ ਸੁਤੇ ਸਨ ਉਹ ਵੀ ਪਾਣੀ ਵਿੱਚ ਹੀ ਰੁੜ ਗਏ
।4000 ਦੇ ਕਰੀਬ ਸ਼ਰਧਾਲੂ ਗੋਬਿੰਦ ਧਾਮ ਵਿੱਚ ਹੀ ਫਸ ਗਏ ਸਨ ਕਿਉਂਕਿ
ਵਾਪਸ ਆਉਣ ਲਈ ਰਸਤਾ ਟੁੱਟ ਗਿਆ ਸੀ।
ਇੰਡੀਅਨ ਏਅਰ ਫੋਰਸ ਅਤੇ ਡੈਕਨ ਏਵੀਏਅਸ਼ਨ ਦੇ 4 ਹੈਲੀਕਾਪਟਰਾਂ ਨੇ ਸ਼ਰਧਾਲੂਆਂ
ਨੂੰ ਬੜੀ ਮੁਸ਼ੱਕਤ ਨਾਲ ਵਾਪਸ ਲਿਆਂਦਾ । ਪੰਜਾਬ
ਸਰਕਾਰ ਨੇ ਵਿਸ਼ੇਸ਼ ਸਕੱਤਰ ਕਾਹਨ ਸਿੰਘ ਪੰਨੂੰ ਦੀ ਅਗਵਾਈ ਵਿੱਚ ਆਪਣੀ ਟੀਮ ਤੇ ਇੱਕ
ਹੈਲੀਕਾਪਟਰ ਕਿਰਾਏ ਤੇ ਲੈਕੇ ਭੇਜੇ ਹਨ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ
ਦੋ ਹੈਲੀਕਾਪਟਰ ਅਤੇ ਇੱਕ ਦਿੱਲੀ ਤੋਂ ਹੀ ਇੱਕ ਵਪਾਰੀ ਰਘਬੀਰ ਸਿੰਘ ਜੌੜਾ ਨੇ
ਭੇਜੇ ਹਨ। ਅਸਲ ਵਿੱਚ ਇਹ ਛੋਟੇ ਹੈਲੀਕਾਪਟਰ ਹੀ ਹਨ, ਇਹ ਤਾਂ ਕਾਰਵਾਈ ਲਈ ਹੀ
ਦਿਖਾਵਾ ਕਰਨ ਲਈ ਭੇਜੇ ਹਨ ਜਾਂ ਵੀ ਆਈ ਪੀ ਯਾਤਰੀਆਂ ਨੂੰ ਲਿਆਉਣਗੇ। ਪੰਜਾਬ
ਸਰਕਾਰ ਨੇ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਉਹਨਾਂ 300 ਸ਼ਰਧਾਲੂ ਗੋਬਿੰਦ ਧਾਮ ਤੋਂ
ਵਾਪਸ ਲਿਆਂਦੇ ਹਨ, ਪ੍ਰੰਤੂ ਗੁਰਦਵਾਰਾ ਹੇਮ ਕੁੰਟ ਟਰੱਸਟ ਦੇ ਉਪ ਚੇਅਰਮੈਨ ਸ਼੍ਰੀ
ਨਰਿੰਦਰਜੀਤ ਸਿੰਘ ਜੋ ਕਿ ਉਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ ਨੇ
ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਜੌਲੀ
ਗ੍ਰਾਂਟ ਏਅਰ ਪੋਰਟ ਤੇ ਵਿਹਲਾ ਖੜਾ ਹੈ।
ਹੈਰਾਨੀ
ਦੀ ਗੱਲ ਹੈ ਕਿ ਪੰਜਾਬ ਸਰਕਾਰ ਬਿਆਨਾਂ ਵਿੱਚ ਕਹਿ ਰਹੀ ਹੈ ਕਿ ਮੁੱਖ ਮੰਤਰੀ ਤੇ
ਉਪ ਮੁੱਖ ਮੰਤਰੀ ਬਚਾਓ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ। ਇਹੋ ਜਹੇ ਮੌਕੇ ਤੇ
ਦੁੱਖ ਦੀ ਘੜੀ ਵਿੱਚ ਵੀ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ ਜਦੋਂ ਕਿ ਪਰਕਾਸ਼ ਸਿੰਘ
ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇੰਗਲੈਂਡ ਵਿੱਚ ਛੁਟੀਆਂ ਮਨਾਂ ਰਹੇ ਹਨ।
ਪੰਜਾਬ ਸਰਕਾਰ ਤੋਂ ਅਸੰਤੁਸ਼ਟ ਸ਼ਰਧਾਲੂਆਂ ਨੇ ਸ੍ਰ ਕਾਹਨ ਸਿੰਘ ਪੰਨੂੰ ਦੀ
ਖਿੱਚ ਧੂਹ ਕੀਤੀ ਹੈ ਜੋ ਲੋਕਾਂ ਦਾ ਗੁਸਾ ਦਰਸਾ ਰਹੀ ਹੈ। ਸ਼ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਵੀ ਆਪਣਾ ਰੋਲ ਨਿਭਾਉਣ ਵਿੱਚ ਅਸਫਲ ਰਹੀ ਹੈ ਜੋ ਕਿ ਸਿੱਖਾਂ ਦੀ
ਪ੍ਰਤੀਨਿਧ ਕਹਾਉਣ ਦਾ ਦਾਅਵਾ ਕਰ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀ
ਸ਼ੁਰੂ ਕਰ ਦਿੱਤੀ ਹੈ।ਡਾ ਮਨਮੋਹਨ ਸਿੰਘ ਤਾਂ ਦੇਸ਼ ਦੇ ਪਰਧਾਨ ਮੰਤਰੀ ਹਨ, ਉਹਨਾਂ
ਅਤੇ ਰਾਜ ਦੇ ਮੁੱਖ ਮੰਤਰੀ ਦਾ ਬਚਾਓ ਪ੍ਰਬੰਧਾਂ ਦਾ ਹਵਾਈ ਸਰਵੇਖਣ ਕਰਨਾਂ ਤਾਂ
ਜਾਇਜ ਸੀ ਪ੍ਰੰਤੂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ,
ਰਾਜ ਨਾਥ ਸਿੰਘ, ਨਰਿੰਦਰ ਮੋਦੀ ਆਦਿ ਦੇ ਦੌਰੇ ਸਿਆਸਤ ਤੋਂ ਪ੍ਰੇਰਤ ਹਨ।
ਨਰਿੰਦਰ ਮੋਦੀ ਨੇ ਕੇਦਾਰ ਨਾਥ ਮੰਦਰ ਦੀ ਉਸਾਰੀ ਕਰਨ ਦੀ ਜਿੰਮੇਵਾਰੀ ਲੈਣ ਦਾ
ਐਲਾਨ ਕਰਕੇ ਹਿੰਦੂਆਂ ਦੀਆਂ ਵੋਟਾਂ ਲੈਣ ਦੀ ਰਾਜਨੀਤਕ ਚਾਲ ਚੱਲੀ ਹੈ। ਸਿਆਸੀ ਲੋਕ
ਕੁਦਰਤੀ ਆਫਤਾਂ ਤੇ ਵੀ ਸਿਆਸਤ ਹੀ ਕਰਦੇ ਹਨ ਉਹਨਾਂ ਦੇ ਮਨਾਂ ਵਿੱਚ ਲੋਕਾਂ ਨਾਲ
ਹਮਦਰਦੀ ਨਹੀਂ ਹੁੰਦੀ। ਪੰਜਾਬ ਸਰਕਾਰ ਹੀ ਲੈ ਲਓ ਪਹਿਲਾਂ ਬਿਨਾਂ ਸੋਚੇ ਸਮਝੇ
ਸਿਆਸਤ ਕਰਨ ਲੱਗ ਪਏ ਜਦੋਂ ਲੋਕਾਂ ਸਾਹਮਣੇ ਉਹਨਾ ਦਾ ਪਾਜ ਖੁਲ ਗਿਆ ਫਿਰ ਯਾਤਰੀਆਂ
ਨੂੰ ਪੰਜਾਬ ਲਿਆਉਣ ਲਈ ਬੱਸਾਂ ਭੇਜੀਆਂ ਜੋ ਚੰਗੀ ਗੱਲ ਹੈ। ਪੰਜਾਬ ਸਰਕਾਰ ਦੀਆਂ
ਬੱਸਾਂ ਯਾਤਰੀਆਂ ਨੂੰ ਲੈਕੇ ਪੰਜਾਬ ਆ ਗਈਆਂ ਹਨ ਤੇ ਯਾਤਰੀਆਂ ਦੀ ਜਾਣਕਾਰੀ ਲਈ
ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ। ਯਾਤਰੀਆਂ ਲਈ
ਲੰਗਰ ਦਾ ਵੀ ਪ੍ਰਬੰਧ ਕੀਤਾ ਹੈ। ਇੱਕ ਹੋਰ ਸਿਅਸੀ
ਚਾਲ ਸ੍ਰ ਪਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਦਾ ਪੰਜਾਬ ਵਿੱਚ ਮਾਧੋਪੁਰ ਵਿਖੇ
ਸਵਾਗਤ ਕਰਨ ਲਈ 23 ਜੂਨ ਨੂੰ ਜਾਣਾ ਸੀ ਇਸ ਲਈ ਉਹ ਇੱਕ ਦਿਨ ਪਹਿਲਾਂ ਵਿਦੇਸ਼ੀ
ਦੌਰੇ ਤੋਂ ਆ ਗਏ ਤੇ ਬਿਆਨ ਦਾਗ ਦਿੱਤਾ ਕਿ ਉਹ ਉਤਰਾਖੰਡ ਦੀ ਕੁਦਰਤੀ ਆਫਤ ਕਰਕੇ
ਆਪਣਾ ਵਿਦੇਸ਼ੀ ਦੌਰਾ ਵਿਚਾਲੇ ਛੱਡਕੇ ਆ ਗਏ ਹਨ।
ਲੋਕ ਸਿਆਸੀ ਲੋਕਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਹੁਣ ਤੱਕ ਫੌਜ ਨੇ
90 ਹਜ਼ਾਰ ਯਾਤਰੀਆਂ ਨੂੰ ਬਚਾਕੇ ਪ੍ਰਭਾਵਤ ਇਲਾਕੇ ਵਿੱਚੋਂ ਬਾਹਰ ਕੱਢ ਲਿਆ ਹੈ
ਪ੍ਰੰਤੂ ਅਜੇ ਵੀ 12 ਹਜ਼ਾਰ ਯਾਤਰੀ ਉਤਰ ਕਾਸ਼ੀ,ਰੁਦਰਪਰਿਆਗ ਅਤੇ ਚੰਮੇਲੀ ਜਿਲਿਆਂ
ਵਿੱਚ ਫਸੇ ਹੋਏ ਹਨ। ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਤੇ ਚਲ ਰਹੀਆਂ
ਹਨ।ਹੜਾਂ ਨੇ 40 ਹਜ਼ਾਰ ਕਿਲੋਮੀਟਰ ਇਲਾਕਾ ਪ੍ਰਭਾਵਤ ਕੀਤਾ ਹੈ। 4 ਹਜ਼ਾਰ ਯਾਤਰੀ ਹੜ
ਤੋਂ ਡਰਦੇ ਚੇਤੀ ਦੇ ਜੰਗਲਾਂ ਵਿੱਚ ਭੱਜ ਗਏ ਸਨ ਉਹਨਾਂ ਨੂੰ ਬੜੀ ਮੁਸ਼ਕਲ ਨਾਲ
ਲੱਭਕੇ ਫੌਜੀਆਂ ਨੇ ਕੱਢਿਆ ਹੈ। 8 ਹਜ਼ਾਰ ਯਾਤਰੀ
ਅਜੇ ਵੀ ਬਦਰੀ ਨਾਥ ਮੰਦਰ ਵਿੱਚ ਫਸੇ ਹੋਏ ਹਨ। ਉਮੀਦ ਹੈ ਜੇ ਮੌਸਮ ਠੀਕ ਰਿਹਾ ਤਾਂ
ਦੋ ਦਿਨਾਂ ਵਿੱਚ ਸਾਰੇ ਯਾਤਰੀ ਬਾਹਰ ਕੱਢ ਲਏ ਜਾਣਗੇ। ਇਸ ਸਾਲ ਹੁਣ ਹੇਮ ਕੁੰਟ
ਸਾਹਿਬ ਦੁਬਾਰਾ ਦਰਸ਼ਨਾਂ ਲਈ ਖੋਲਿਆ ਨਹੀਂ ਜਾ ਸਕੇਗਾ।
ਗੋਬਿੰਦ ਘਾਟ ਵਿਖੇ 400 ਟੈਕਸੀਆਂ ਦੇ ਡਰਾਇਵਰ ਟੈਕਸੀਆਂ ਸਮੇਤ ਰਸਤਾ ਸਾਫ
ਹੋਣ ਦੀ ਉਡੀਕ ਵਿੱਚ ਬੈਠੇ ਹਨ। ਪੰਜਾਬ ਦੇ ਲੋਕਾਂ
ਦੀ ਖੁਲ ਦਿਲੀ ਵੋਖਣ ਵਾਲੀ ਹੈ ਉਹਨਾਂ ਦੇ ਸ਼ਰਧਾਲੂਆਂ ਤੋਂ ਉਥੋਂ ਦੇ ਸਥਾਨਕ
ਵਸਨੀਕਾਂ ਨੇ ਦੁਗਣੇ ਪੈਸੇ ਖਾਣ ਵਾਲੀਆਂ ਵਸਤਾਂ ਦੇ ਲਏ ਤੇ ਹੁਣ ਪੰਜਾਬ ਦੇ ਲੋਕ
ਪੰਜਾਬ ਤੋਂ ਜਾਕੇ ਉਥੇ ਲੰਗਰ ਲਾ ਰਹੇ ਹਨ ਅਤੇ ਸੁਕਾ ਸੀਧਾ ਡਬਲ ਰੋਟੀ,
ਰਸ, ਬਿਸਕੁਟ ਅਤੇ ਹੋਰ ਸਮਗਰੀ ਦੇ ਟਰੱਕ ਭਰਕੇ ਲਿਜਾ ਰਹੇ ਹਨ। ਇਹ
ਪੰਜਾਬੀਆਂ ਦੀ ਫਰਾਕ ਦਿਲੀ ਹੀ ਹੈ। ਅੰਤ ਵਿੱਚ
ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਅਤੇ ਫੌਜ ਦਾ ਰੋਲ ਦੁੱਖ ਦੀ ਘੜੀ ਵਿੱਚ
ਸ਼ਲਾਘਾਯੋਗ ਸੀ ਪ੍ਰੰਤੂ ਪੰਜਾਬ ਸਰਕਾਰ ਅਤੇ ਉਤਰਾਖੰਡ ਦੀਆਂ ਸਰਕਾਰਾਂ ਲੋਕਾਂ ਦੀਆਂ
ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ। ਭਵਿਖ ਵਿੱਚ ਮੌਨਸੂਨ ਮੌਸਮ ਦੇ ਵਿੱਚ ਪੰਜਾਬ
ਲਈ ਵੀ ਖਤਰੇ ਦੀ ਘੰਟੀ ਹੈ ਕਿਉਂਕਿ ਰਜਵਾਹੇ,
ਨਾਲੇ ਅਤੇ ਡਰੇਨੇਜ ਵਿਭਾਗ ਦੀਆਂ ਡਰੇਨਜ ਦੀ ਸਫਾਈ ਨਹੀਂ ਹੋਈ ਅਤੇ ਅਸੀਂ ਜੰਗਲਾਂ
ਪ੍ਰਤੀ ਵੀ ਨਿਰਦਈ ਹੋ ਕੇ ਉਹਨਾਂ ਦੀ ਕਟਾਈ ਕਰੀ ਜਾ ਰਹੇ ਹਾਂ ਇਸ ਲਈ ਪੰਜਾਬ ਨੂੰ
ਚੇਤੰਨ ਰਹਿਣ ਦੀ ਲੋੜ ਹੈ।
ਉਜਾਗਰ ਸਿੰਘ, ਅਮਰੀਕਾ
94178-13072
ਸਾਬਕਾ ਜਿਲਾ ਲੋਕ ਸੰਪਰਕ ਅਫਸਰ
|
24/06/2013 |
|
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|