ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ ਜੱਲਿਆਂਵਾਲਾ
ਬਾਗ ਅਮ੍ਰਿਤਸਰ ਤੋਂ ਜਨਤੰਤਰ ਯਾਤਰਾ ਸ਼ੁਰੂ ਕਰਨਗੇ।
ਇਸ ਜਨਤੰਤਰ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਚੌਥੀ ਦੁਨੀਯਾ
ਦੇ ਐਡੀਟਰ ਸ਼੍ਰੀ ਸੰਤੋਸ਼ ਭਾਰਤੀ ਅਤੇ ਡਾ: ਮਨੀਸ਼ ਕੁਮਾਰ (ਜਰਨੇਲਿਸਟ) 17-ਮਾਰਚ
ਨੂੰ ਦਿਨੇ 12.30 ਵਜੇ ਜਲੰਧਰ ਆਏ ਜਿਥੇ ਰਾਜ ਪੱਧਰੀ ਮੀਟਿੰਗ ਕੀਤੀ ਗਈ । ਇਹ
ਜਨਤੰਤਰ ਯਾਤਰਾ ਵੱਖ-2 ਸਥਾਨਾਂ ਤੋਂ ਹੁੰਦੀ ਹੋਈ ਜਲੰਧਰ ਦੇ ਦੇਸ਼-ਭਗਤ ਯਾਦਗਾਰ
ਹਾਲ ਸ਼ਾਮ ਨੂੰ 5-ਵਜੇ ਪੁੱਜੇਗੀ ਜਿਥੇ ਸ਼੍ਰੀ ਅੰਨਾ ਹਜਾਰੇ ਇਕ ਵਿਸ਼ਾਲ ਰੈਲੀ ਨੂੰ
ਸੰਬੋਧਿਤ ਕਰਨਗੇ। ਇਸ ਜੰਨਤੰਤਰ ਯਾਤਰਾ ਵਿਚ ਅੰਨਾ ਹਜਾਰੇ ਜੀ ਦੇ ਨਾਲ ਸਾਬਕਾ
ਥਲਸੈਨਾ ਮੁਖੀ ਜਨਰਲ ਵੀ.ਕੇ. ਸਿੰਘ, ਵਰਡ-ਸੂਫੀ ਕਾਉਂਸਿਲ ਦੇ ਚੇਅਰਮੈਨ ਸੂਫੀ
ਜਿਲਾਨੀ ਅਤੇ ਚੌਥੀ ਦੁਨੀਯਾ ਦੇ ਐਡੀਟਰ ਸੰਤੋਸ਼ ਭਾਰਤੀ ਸਹਿਤ
ਦੇਸ਼ ਦੀਆਂ ਕਈ ਜਾਨੀਆਂ ਮਾਨੀਆਂ ਹਸਤੀਆਂ ਵੀ ਸ਼ਾਮਿਲ ਹੋਣਗੀਆਂ।
ਇਹ ਯਾਤਰਾ ਅਮ੍ਰਿਤਸਰ ਤੋਂ ਸ਼ੁਰੂ ਹੋਕੇ ਰਈਆ, ਬਿਆਸ, ਕਪੂਰਥਲਾ ਦੇ ਰਾਸਤੇ ਜਲੰਧਰ
ਦੇਸ਼ ਭਗਤ ਯਾਦਗਾਰ ਹਾਲ ਸ਼ਾਮ 5-ਵਜੇ ਪੁੱਜੇ ਗੀ ਜਿਥੇ ਇਕ ਵਿਸ਼ਾਲ ਜਨਸਭਾ ਨੂੰ ਸ਼੍ਰੀ
ਅੰਨਾ ਹਜਾਰੇ ਸੰਬੋਧਨ ਕਰਨਗੇ।
1-ਅਪ੍ਰੈਲ ਨੂੰ ਜਨੰਤੰਤਰ ਯਾਤਰਾ ਜਲੰਧਰ ਤੋ ਚਲਕੇ ਫਗਵਾੜਾ, ਗੌਰਾਇਆ, ਫਿਲੌਰ,
ਲੁਧਿਆਣਾ ਤੋ ਜਗਰਾਓਂ ਹੁੰਦੇ ਹੋਏ ਮੌਗਾ ਪਹੁੰਚੇਗੀ। 2-ਅਪ੍ਰੈਲ ਨੂੰ ਜਨਤੰਤਰ
ਯਾਤਰਾ ਮੌਗਾ ਤੋ ਤਲਵੰਡੀ, ਫਿਰੋਜਪੁਰ/ਹਸੇਨੀਵਾਲਾ, ਫਰੀਦਕੋਟ ਤੋ ਕੋਟਕਪੂਰੇ
ਹੁੰਦੇ ਹੋਏ ਬਠਿੰਡਾ ਪਹੁੰਚੇਗੀ। 3-ਅਪ੍ਰੈਲ ਨੂੰ ਇਹ ਯਾਤਰਾ ਬਠਿੰਡਾ ਤੋ
ਰਾਮਪੁਰਾ-ਫੂਲ, ਬਰਨਾਲਾ, ਸੰਗਰੂਰ ਤੋ ਭਵਾਨੀਗੜ ਹੁੰਦੇ ਹੋਏ ਪਟਿਆਲਾ ਪਹੁੰਚੇਗੀ।
ਇਸ ਯਾਤਰਾ ਦੇ ਦੌਰਾਨ ਅੰਨਾ ਹਜਾਰੇ ਹਰ ਕਸਬੇ ਅਤੇ ਪਿੰਡ ਦੇ ਲੋਕਾ ਨੂੰ ਮਿਲਣਗੇ
ਅਤੇ ਸੰਬੋਧਨ ਕਰਨਗੇ।
ਇਸ ਮੀਟਿੰਗ ਵਿਚ ਜਨਤੰਤਰ ਮੋਰਚਾ ਪੰਜਾਬ ਯੂਨਿਟ ਦੇ ਪ੍ਰਮੁਖ ਸਾਥੀ ਸ਼ਾਮਿਲ ਹੋਏ
ਜਿਨ੍ਹਾਂ ਵਿਚ ਸੰਦੀਪ ਸ਼ਰਮਾ, ਸੰਦੀਪ ਸੈਣੀ, ਗੁਰਵੰਤ ਸਿੰਘ, ਨਵੀਨ ਦਰਦੀ, ਰਾਜਬੀਰ
ਸਿੰਘ, ਡਾ. ਆਰ.ਆਰ.ਸ਼ਰਮਾ, ਸ਼੍ਰੀ ਐਚ.ਐਸ.ਮਾਨ, ਗੁਲਸ਼ਨ ਆਜਾਦ, ਜੋਗਿੰਦਰ ਸਿੰਘ
ਸੈਣੀ ਅਤੇ ਡਾੱ ਇੰਦਰ ਜੀਤ ਸਿੰਘ ਭੱਲਾ ਮੌਜੂਦ ਸਨ।
ਡਾੱ. ਇੰਦਰਜੀਤ ਸਿੰਘ ਭੱਲਾ ਜਿਲਾ ਕਨਵੀਨਰ,
ਜਲੰਧਰ 98140-30086
|