ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੌਜੀ ਨੇ ਬਹੁਤ
ਉਨੱਤੀ ਕਰ ਲਈ ਹੈ । ਪੁਰਾਣੀਆਂ ਚੀਜਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ ।
ਐਸੀ ਹੀ ਇੱਕ ਯਾਦ ਬਾਰੇ ਜਿਕਰ ਹੈ ਇਸ ਲੇਖ ਵਿੱਚ!!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ
ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ । ਇਹ ਲੱਗਭੱਗ ਛੇ ਤੋਂ ਦਸ ਦਹਾਕੇ ਪਹਿਲਾਂ
ਦੀ ਗੱਲ ਹੈ । ਭਾਵੇਂ ਅੱਜ ਵੀ ਕਈ ਥਾਵਾਂ ਤੇ ਖੁਹ ਮਿਲ ਜਾਂਦੇ ਹਨ,ਪਰ ਚਲਦੇ ਬਹੁਤ
ਘੱਟ ਹਨ । ਫਿਰ ਵੀ ਜੇ ਅਸੀਂ ਖੂਹ ਦੇਖੇ ਵੀ ਹਨ,ਭਾਵੇਂ ਇਤਿਹਾਸਕ ਸਥਾਨ ਛੇਹਰਟਾ
ਸਾਹਿਬ ਵਰਗੇ ਥਾਂ ਤੇ ਜਾਂ ਕਿਧਰੇ ਹੋਰ, ਇੱਕ
ਜਾਣਕਾਰੀ ਫਿਰ ਵੀ ਸਾਡੇ ਸਾਰਿਆਂ ਨੂੰ ਸ਼ਾਇਦ ਨਾ ਹੋਵੇਉਹ ਹੈ ਕਿ ਇਸ ਖੁਹ ਨੂੰ
ਬਣਾਇਆ ਕਿਵੇਂ ਜਾਂਦਾ ਸੀ ?ਇਸ ਦੀ ਤਿਆਰੀ ਕਿਵੇਂ ਹੁੰਦੀ ਸੀ ?
ਇਸ ਸਵਾਲ ਦਾ ਜਵਾਬ ਮੈਂਨੂੰ ਮੇਰੇ ਫੁੱਫੜ ਜੀ ਤੋਂ ਮਿਲਿਆ,ਜੋਆਪਣੀ ਉਮਰ ਦੇ
ਸੱਤਵੇਂ ਦਹਾਕੇ ਚੋਂ ਗੁਜ਼ਰ ਰਹੇ ਹਨ ਅਤੇ ਇੱਕ ਸੇਵਾ ਮੁਕਤ ਪਟਵਾਰੀ ਹਨ । ਪਿੰਡਾਂ
ਨਾਲ਼ ਨੇੜਿਓਂ ਵਾਹ ਪੈਂਦਾ ਰਿਹਾ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਖੂਹ ਪੁੱਟੇ
ਜਾਂਦੇ ਦੇਖੇ ਹਨ । ਜੋ ਜਾਣਕਾਰੀ ਮੈਂਨੂੰ ਉਨ੍ਹਾਂ ਤੋ ਮਿਲੀ,ਉਹ ਆਪ ਦੇ ਸਾਹਮਣੇ
ਰੱਖਣ ਦੀ ਖੁਸ਼ੀ ਲੈ ਰਿਹਾ ਹਾਂ ।
ਖੂਹ ਪੁੱਟਣ ਸਮੇਂ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਉਸ ਦਾ ਚੱਕ ਬਣਾਉਣਾ । ਚੱਕ
, ਲੱਕੜ ਦੀ ਇੱਕ ਗੋਲ਼ ਆਕ੍ਰਿਤੀ ਰੂਪੀ ਰਚਨਾ
ਹੁੰਦੀ ਸੀ, ਜਿਸ ਨੂੰ ਖੁਹ ਦੇ ਬਿਲਕੁਲ ਹੇਠਾਂ
ਪਹੁੰਚਾਉਣਾ ਹੁੰਦਾ ਸੀ । ਇਸ ਦਾ ਰੋਲ ਓਹੀ ਹੁੰਦਾ ਹੈ,ਜੋ ਇੱਕ ਇਮਾਰਤ ਵਿੱਚ
ਨੀਂਹਾਂ ਦਾ ਹੁੰਦਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਚਨਾ ਕਿਸੇ ਲੰਮੀ ਮੋਟੀ
ਗੋਲ਼ ਲੱਕੜ ਚੋਂ ਨਹੀਂ ਸੀ ਹੁੰਦੀ,ਸਗੋਂ ਸਿੱਧੀਆਂ ਆਇਤਾਕਾਰ ਰਚਨਾਵਾਂ ਨੂੰ ਆਪਸ
ਵਿੱਚ ਟੇਢੇ ਅਤੇ ਕਲਮੀ ਜੋੜ ਪਾ ਕੇ ਬਣਾਇਆ ਜਾਂਦਾ ਸੀ । ਇਹਦੇ ਲਈ ਪੂਰੇ ਮਾਹਿਰ
ਮਿਸਤਰੀ ਦੀ ਲੋੜ ਹੁੰਦੀ ਸੀ । ਪਾਠਕਾਂ ਨੇ ਸ਼ਇਦ ਲੱਕੜੀ ਦੇ ਪਹੀਆਂ ਵਾਲ਼ੇ ਗੱਡੇ
ਵਿੱਚ ਇਸ ਤਰਾਂ ਦੇ ਲੱਕੜੀ ਦੇ ਟੇਢੇ ਜੋੜ ਲੱਗੇ ਦੇਖੇ ਹੋਣਗੇ । ਖੂਹ ਦੇ ਚੱਕ
ਵਿੱਚ ਵੀ 10-12 ਲੱਕੜੀ ਦੇ ਟੁਕੜੇ ਬੜੀ ਮਿਹਨਤ ਅਤੇ ਕਾਰੀਗਰੀ ਨਾਲ਼ ਜੋੜੇ ਜਾਂਦੇ
ਸਨ । ਸੁਆਦਲੀ ਗੱਲ ਇਹ ਕਿ ਲੱਕੜ ਨੂੰ ਲੱਕੜ ਨਾਲ਼ ਹੀ ਜੋੜਿਆ ਜਾਂਦਾ ਸੀ, ਲੋਹੇ
ਦੇ ਕਿੱਲ ਆਦਿ ਨਹੀਂ ਸੀ ਵਰਤੇ ਜਾਂਦੇ । ਕੁਦਰਤੀ ਹੈ,ਕਿ ਵਰਤੀ ਜਾਂਦੀ ਲੱਕੜੀ ਦੀ
ਚੋਣ ਇਸ ਤਰਾਂ ਦੀ ਸੀ,ਜਿਹੜੀ ਵਧੇਰੇ ਸਮਾਂ ਪਾਣੀ ਵਿੱਚ ਸੁਰੱਖਿਅਤ ਰਹਿ ਸਕੇ ।
ਇਸ ਤਰਾਂ ਇਹ ਚੱਕ ਜਮੀਨ ਤੇ ਹੀ ਤਿਆਰ ਕੀਤਾ ਜਾਂਦਾ ਸੀ । ਫਿਰ ਖੂਹ ਦੀ ਪੁਟਾਈ
ਸੁਰੂ ਹੁੰਦੀ ਸੀ, ਜਿਹੜੀ ਕਿ ਲੋੜੀਂਦੇ ਘੇਰੇ
ਨਾਲ਼ੋਂ ਥੋੜ੍ਹੀ ਵੱਧ ਰੱਖ ਕੇ ਕੀਤੀ ਜਾਂਦੀ ਸੀ । ਖੂਹ ਨੂੰ
5-7 ਫੁੱਟ ਹੀ ਪੁੱਟਿਆ ਜਾਂਦਾ ਸੀ ।
ਹੁਣ ਮਹੱਤਵਪੂਰਨ ਅਤੇ ਔਖਾ ਕੰਮ ਇਸ ਚੱਕ ਨੂੰ ,ਜਿਹੜਾ ਕਾਫ਼ੀ ਭਾਰਾ ਹੁੰਦਾ
ਸੀ,ਖੁਹ ਦੇ ਅੰਦਰ ਪੁਚਾਉਣਾ ਹੁੰਦਾ ਸੀ । ਇਸ ਮਕਸਦ ਲਈ ਚੱਕ ਦੇ ਚਾਰੇ ਪਾਸਿਓਂ
ਮੋਟੀਆਂ ਲੱਜਾਂ ਲਪੇਟ ਲਈਆਂ ਜਾਂਦੀਆਂ ਸਨ । ਲੱਜਾਂ ਦੇ ਚੱਕ ਦੁਆਲ਼ੇ ਨਾਗ-ਵਲ਼
(ਇੱਕ ਐਸੀ ਗੰਢ,ਜਿਹੜੀ ਬਹੁੱ ਜੋਰ ਲਗਾਉਣ ਤੇ ਵੀ ਨਹੀਂ ਖੁੱਲਦੀ-ਸਭ ਤੋਂ ਮਜ਼ਬੂਤ
ਮੰਨੀ ਗਈ ਗੰਢ) ਪਾ ਕੇ ਸਿਰੇ ਬਾਹਰ ਛੱਡ ਦਿੱਤੇ ਜਾਂਦੇ ਸਨ । 10-12
ਰਿਸ਼ਟ-ਪੁਸ਼ਟ ਆਦਮੀ ਲੱਜਾਂ ਤੋਂ ਫੜ ਕੇ ਹੌਲ਼ੀ ਹੌਲ਼ੀ ਖਿੱਚਦੇ ਹੋਏ ਖੂਹ ਦੇ
ਕੰਢੇ ਤੱਕ ਲਿਆਉਂਦੇ ਸਨ।3-4 ਆਦਮੀ ਪਹਿਲਾਂ ਹੀ ਖੂਹ ਦੇ ਅੰਦਰ ਉਤਾਰ ਦਿੱਤੇ
ਜਾਂਦੇ ਸਨ,ਜਿਨ੍ਹਾਂ ਕੋਲ਼ ਲੱਕੜੀ ਦੇ ਮੋਟੇ ਬਾਲੇ ਹੁੰਦੇ ਸਨ । ਇਨ੍ਹਾਂ ਬਾਲਿਆਂ
ਦੀ ਸਹਾਇਤਾ ਨਾਲ਼ ਇਨ੍ਹਾਂ ਹੇਠਲੇ ਆਦਮੀਆਂ ਨੇ ਉੱਪਰ ਤੋਂ ਹੇਠਾਂ ਆਊਣ ਵਾਲੇ ਚੱਕ
ਦੀ ਦਿਸ਼ਾ ਠੀਕ ਰੱਖਣੀ ਹੁੰਦੀ ਸੀ ਅਤੇ ਸੰਤੁਲਨ ਬਣਾਈ ਰੱਖਣਾ ਹੁੰਦਾ ਸੀ ।
ਉੱਪਰਲੇ ਵਿਅਕਤੀ ਬਹੁਤ ਹੀ ਆਰਾਮ ਨਾਲ ਼ਹੌਲ਼ੀ ਹੌਲ਼ੀ ਇਸ ਚੱਕ ਨੂੰ ਖੂਹ ਦੇ ਅੰਦਰ
ਵੱਲ ਜਾਣ ਦਿੰਦੇ ਸਨ । ਕੋਣ ਅਤੇ ਦਿਸ਼ਾ ਦਾ ਖਿਆਲ ਰੱਖਦੇ ਹੋਏ,ਗੁਰੂਤਾ-ਆਕਰਸ਼ਣ
ਦੇ ਉਲਟ ਜ਼ੋਰ ਲਗਾਉਂਦੇ ਹੋਏ ਚੱਕ ਨੂੰ ਹੇਠਾਂ ਜਾਣ ਦਿੱਤਾ ਜਾਂਦਾ ਸੀ ਤਾਂ ਕਿ
ਚੱਕ ਹੇਠਾਂ ਸਿੱਧਾ ਰੱਖਿਆ ਜਾ ਸਕੇ । ਬਹੁਤ ਹੀ ਸੰਘਰਸ਼ ਵਾਲ਼ਾ ਅਤੇ ਸ਼ਾਨਾਮੱਤਾ
ਕੰਮ ਹੁੰਦਾ ਸੀ ਇਹ,ਜਿਸ ਨੂੰ ਵੇਖਣ ਲਈ ਪਿੰਡ ਇੱਕਠਾ ਹੋ ਜਾਂਦਾ ਸੀ । ਕਾਮਿਆਂ ਦਾ
ਹੌਂਸਲਾ ਬਣਾਈ ਰੱਖਣ ਲਈ ਢੋਲ ਵੀ ਵਜਾਇਆ ਜਾਂਦਾ ਸੀ । ਇਸ ਤਰਾਂ ਚੱਕ ਨੂੰ ਹੇਠਾਂ
ਤੱਕ ਪਹੁੰਚਾ ਦਿੱਤਾ ਜਾਂਦਾ ਸੀ । ਹੇਠਾਂ ਖੜ੍ਹੇ ਵਿਅਕਤੀ ਉਸ ਦੀ ਸਥਿਤੀ ਨੂੰ
ਪੂਰੀ ਤਰਾਂ ਠੀਕ ਕਰ ਦੇਂਦੇ ਸਨ । ਚੱਕ ਬਣਾਉਣ ਵਾਲ਼ੇ ਮਿਸਤਰੀ ਦਾ ਸਨਮਾਨ ਵੀ
ਕੀਤਾ ਜਾਂਦਾ ਸੀ ਅਤੇ ਹੁਣ ਰਾਜ਼ ਮਿਸਤਰੀ ਦੀ ਪਰਖ਼ ਦਾ ਸਮਾਂ ਆ ਜਾਂਦਾ ਸੀ ।
ਹਰ ਮਿਸਤਰੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ । ਇਸ ਦੀ ਚਿਣਾਈ ਕੋਈ ਖਾਲਾ
ਜੀ ਦਾ ਵਾੜਾ ਨਹੀਂ ਸੀ । ਮਿਸਤਰੀ ਨੇ ਇੱਕ ਲੱਕੜ ਦੇ ਚੱਕ ਉੱਪਰ ਚਿਣਾਈ ਕਰਨੀ
ਹੁੰਦੀ ਸੀ । ਪਹਿਲੇ 3-4 ਫੁੱਟ ਤਾਂ ਉਹ ਜ਼ਮੀਨ ਤੇ ਖੜ੍ਹੇ ਹੋ ਕੇ ਚਿਣਾਈ ਕਰ
ਦਿੰਦਾ ਸੀ । ਪਰ ਉਸ ਤੋਂ ਬਾਅਦ ਉਸ ਨੇ ਉਸੇ ਕੰਧ ਤੇ ਬੈਠ ਕੇ ਚਿਣਾਈ ਕਰਨੀ ਹੁੰਦੀ
ਸੀ ਜਿਸ ਨੂੰ ਉਹ ਬਣਾ ਰਿਹਾ ਹੁੰਦਾ ਸੀ । ਗਜ਼ਬ ਦੀ ਗੱਲ ਇਹ ਕਿ ਚਿਣਾਈ ਅੱਜ ਵਾਂਗ
ਸੀਮਿੰਟ ਨਾਲ਼ ਨਹੀਂ ਸੀ ,ਸਗੋਂ ਗਾਰੇ ਨਾਲ਼ ਹੁੰਦੀ ਸੀ । ਅੰਦਰ ਉੱਤਰੇ ਮਜ਼ਦੂਰ
ਵਿਚਕਾਰਲੀ ਮਿੱਟੀ ਨੂੰ ਪੁੱਟ ਪੁੱਟ ਕੇ ਤਸਲਿਆਂ ਚ’ ਭਰੀ ਜਾਂਦੇ ਸਨ ਅਤੇ ਲੱਜ ਦੀ
ਸਹਾਇਤਾ ਨਾਲ ਇਹ ਮਿੱਟੀ ਉੱਪਰ ਖਿੱਚੀ ਜਾਂਦੀ ਸੀ । ਨਾਲ ਦੀ ਨਾਲ ਉਹ ਬਹੁਤ ਹੀ
ਸਾਵਧਾਨੀ ਨਾਲ ਚੱਕ ਦੇ ਹੇਠੋਂ ਮਿੱਟੀ ਕੱਢੀ ਜਾਂਦੇ ਸਨ । ਜਿੰਨੀ ਕੁ ਮਿੱਟੀ
ਨਿਕਲਦੀ, ਉਨਾ ਕੁ ਚੱਕ ਹੇਠਾਂ ਚਲਿਆ ਜਾਂਦਾ । ਮਿੱਟੀ ਕੱਢਣ ਸਮੇਂ ਚੱਕ ਦਾ ਲੈਵਲ
ਸਮਾਨ ਰਹੇ,ਖਾਸ ਧਿਆਨ ਰੱਖਣਾ ਪੈਂਦਾ ਸੀ । ਜਿੱਥੇ ਕੁ ਪਾਣੀ ਦਾ ਪੱਧਰ ਹੁੰਦਾ
ਸੀ,ਉਥੇ ਤੱਕ ਹੀ ਚੱਕ ਨੂੰ ਲਿਜਾਇਆ ਜਾਂਦਾ ਸੀ । 3-4 ਦਿਨਾਂ ਵਿੱਚ ਖੂਹ ਪਾਣੀ
ਨਾਲ ਭਰ ਜਾਂਦਾ ਸੀ । ਜੇ ਕਿਧਰੇ ਪੁਟਾਈ ਵੱਧ ਹੋ ਜਾਂਦੀ ਸੀ ਤਾਂ ਖੂਹ ਦਾ ਪਾਣੀ
ਉਸੇ ਵੇਲੇ ਇੱਕ ਦਮ ਵੀ ਆ ਜਾਂਦਾ ਸੀ ਅਤੇ ਕਈ ਵਾਰ ਇਹ ਮਿਸਤਰੀ ਅਤੇ ਮਜਦੂਰਾਂ ਦੀ
ਜਾਨ ਵੀ ਲੈ ਲੈਂਦਾ ਸੀ । ਸੱਚਮੁੱਚ ਉਹ ਕਾਰੀਗਰ ਧੰਨ ਸਨ ਜੋ ਆਪਣੀ ਜਾਨ ਜੌਖਿਮ
ਵਿੱਚ ਪਾ ਕੇ ਲੋਕ ਭਲਾਈ ਦਾ ਕੰਮ ਕਰਦੇ ਸਨ। (ਯਾਦ ਰਹੇ, ਉਦੋਂ ਸਾਂਝੇ ਖੂਹ ਦਾ
ਅਤੇ ਸਾਂਝੇ ਕੰਮਾਂ ਦਾ ਰਿਵਾਜ਼ ਸੀ।) ਇਸ ਮਿਸਤਰੀ ਨੂੰ ਵੀ ਪਿੰਡ ਵਾਸੀਆਂ ਵੱਲੋਂ
ਅਨਾਜ, ਵਸਤਾਂ ਆਦਿ ਨਾਲ਼ ਸਨਮਾਨਿਆ ਜਾਂਦਾ ਸੀ । ਖੂਹ ਲਵਾਉਣਾ ਬਹੁਤ ਹੀ ਵੱਡਾ
ਕੰਮ ਹੁੰਦਾ ਸੀ । ਇਹ ਅਖਾਣ ਵੀ ਬਣ ਚੁੱਕਿਆ ਹੈ । ਜੇ ਕੋਈ ਚੋਟਾ ਮੋਟਾ ਕੰਮ ਕਰਕੇ
ਹੀ ਵੱਡਾ ਅਹਿਸਾਨ ਜਿਤਾਉਣ ਦੀ ਕੋਸਿ਼ਸ਼ ਕਰੇ, ਉਸ ਲਈ ਕਿਹਾ ਜਾਂਦਾ ਹੈ , “ਤੂੰ
ਕਿਹੜਾ ਖੂਹ ਲਵਾ ਦਿੱਤਾ ,ਗੱਲਾਂ ਮਾਰਨ ਲੱਗਿਆ ਏਂ ?”ਕਿਉਂਕਿ ਚੱਕ ਨੇ ਦੁਬਾਰਾ
ਦਿਖਾਈ ਨਹੀਂ ਸੀ ਦੇਣਾ ਹੁੰਦਾ ,ਵਿਛੜੇ ਯਾਰ ਨੂੰ ਬੋਲੀ ਦੇ ਵਿੱਚ ਵੀ ਕਿਹਾ ਜਾਂਦਾ
ਹੈ “ਖੂਹ ਦਾ ਚੱਕ ਹੋ ਗਿਓਂ ਮਿੱਤਰਾ”.........
ਮੈਂ ਸੋਚਦਾ ਹਾਂ ਕਿ ਅੱਜ ਮਸ਼ੀਨਰੀ ਦਾ ਯੁੱਗ ਹੈ, ਕੰਪਿਊਟਰ ਦਾ ਯੁੱਗ ਹੈ, ਇਸ
ਕਿਰਿਆ ਨੂੰ ਜੇਕਰ ਫਿਲਮਾ ਕੇ ਦਰਸ਼ਕਾਂ ਸਾਹਮਣੇ ਰੱਖਿਆ ਜਾਵੇ,ਤਾਂ ਹੋਰ ਵੀ ਜਿਆਦਾ
ਵਧੀਆ ਢੰਗ ਨਾਲ਼ ਸਮਝ ਆ ਸਕਦੀ ਹੈ । ਸ਼ਬਦਾਂ ਰਾਹੀਂ ਕਈ ਵਾਰ ਪੂਰੀ ਗੱਲ ਨਹੀਂ
ਕਹੀ ਜਾ ਸਕਦੀ,ਭਾਵੇਂ ਕੋਸਿ਼ਸ਼ ਤਾਂ ਕੀਤੀ ਗਈ ਹੈ । ਪਾਠਕਾਂ ਪਾਸੋਂ ਟਿੱਪਣੀ ਦੀ
ਆਸ ਰੱਖਦਾ ਹਾਂ ।
ਜਸਵਿੰਦਰ ਸਿੰਘ “ਰੁਪਾਲ”, ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ (ਲੁਧਿਆਣਾ)-141126
ਘਰ ਦਾ ਪੱਕਾ ਐਡਰੈਸ ;
ਜਸਵਿੰਦਰ ਸਿੰਘ “ਰੁਪਾਲ”
162,ਗਲੀ਼ ਨੰਬਰ 3,ਸ਼ਹੀਦ ਜਸਦੇਵ ਸਿੰਘ ਨਗਰ,
ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ,
ਗਿੱਲ ਰੋਡ,ਲੁਧਿਆਣਾ-141006
ਮੋਬਾਈਲ 09814715796
|
|
ਖੂਹ
ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ- |
ਦਿੱਲੀ
ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ
ਸਰਗਰਮ
ਜਸਵੰਤ ਸਿੰਘ ‘ਅਜੀਤ’,
ਦਿੱਲੀ |
ਗੀਲੀ
ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ |
ਸ਼ਹੀਦ
ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
‘ਹੱਲੇ
ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ |
ਲੱਚਰ
ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ |
ਲਓ
ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ |
ਕੀ
ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਦਿੱਲੀ
ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’,
ਨਵੀਂ ਦਿੱਲੀ |
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|