"ਪੰਜਾਬੀ ਸਾਹਿਤ ਕਲਾ ਕੇਂਦਰ ਸ੍ਰੀਮਤੀ ਉਰਮਿਲਾ ਆਨੰਦ ਦੇ ਅਕਾਲ ਚਲਾਣੇ ਉੱਤੇ
ਡੂੰਘੇ ਦੁੱਖ ਦਾ ਪ੍ਰਗਾਟਾਵਾ ਕਰਦੀ ਹੈ।" ਇਹ ਮਤਾ ਸਰਬ ਸੰਮਤੀ ਨਾਲ਼ ਪਾਸ ਕੀਤਾ
ਗਿਆ। ਪੰਜਾਬੀ ਸਾਹਿਤ ਕਲਾ ਕੇਂਦਰ ਦੀ ਕਨਵੀਨਰ
ਕੁਲਵੰਤ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਕ ਸ਼ੋਕ ਸਭਾ ਵਿਚ ਪੰਜਾਬੀ
ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ. ਸਾਥੀ ਲੁਧਿਆਣਵੀ ਨੇ ਪ੍ਰੀਤ ਲੜੀ ਪਰਵਾਰ ਨਾਲ਼
ਆਪਣੇ ਡੂੰਘੇ ਰਿਸ਼ਤਿਆਂ ਵਾਰੇ ਕਿਹਾ ਕਿ ਉਰਮਿਲਾ ਜੀ ਨਾਲ਼ ਉਨ੍ਹਾਂ ਦਾ ਪਿਆਰ
ਵੱਡੀਆਂ ਭੈਣਾਂ ਵਰਗਾ ਸੀ। "ਜਦੋਂ ਵੀ ਮੈਂ ਇੰਡੀਆ ਜਾਂਦਾ ਸਾਂ ਤਾਂ ਨਵਤੇਜ ਸਿੰਘ
ਨਾਲ਼ ਜਗਜੀਤ ਸਿੰਘ ਆਨੰਦ ਅਤੇ ਉਨ੍ਹਾਂ ਦੀ ਸੁਪਤਨੀ ਉਰਮਿਲਾ ਜੀ ਨੂੰ ਵੀ ਉਨ੍ਹਾਂ
ਦੇ ਘਰ ਜ਼ਰੂਰ ਮਿਲ਼ਣ ਜਾਂਦਾ।" ਆਨੰਦ ਜੀ ਨੇ ਐਮਰਜੈਂਸੀ ਵੇਲੇ ਮੈਨੂੰ ਆਲ ਇੰਡੀਆ
ਰੇਡੀਓ ਉੱਤੇ ਇੰਟਰਵਿਊ ਕੀਤਾ ਤਾਂ ਉਰਮਿਲਾ ਜੀ ਬੜੇ ਖ਼ੁਸ਼ ਹੋਏ ਕਿ ਮੈਂ ਪਰਦੇਸਾਂ
ਵਿਚ ਉਸਾਰੂ ਸੋਚ ਨੂੰ ਬਰਕਰਾਰ ਰੱਖ ਰਿਹਾ ਸਾਂ ਤੇ ਮੈਂ ਆਪਣੇ ਪ੍ਰਗਤੀਵਾਦੀ
ਖ਼ਿਆਲਾਂ ਦਾ ਪਰਗਟਾਵਾ ਪ੍ਰੀਤ ਲੜੀ ਰਾਹੀਂ ਤੇ ਆਪਣੇ ਕਾਲਮ ਸਮੁੰਦਰੋਂ ਪਾਰ
ਰਾਹੀਂ ਦਿੰਦਾ ਰਹਿੰਦਾ ਸਾਂ।
ਕਾਮਰੇਡ ਅਵਤਾਰ ਉੱਪਲ ਨੇ ਕਿਹਾ ਕਿ ਦੁਨੀਆਂ ਭਰ ਦੇ ਖ਼ੱਬੀ ਵਿਚਾਰਧਾਰਾ ਦੇ ਲੋਕ
ਉਰਮਿਲਾ ਆਨੰਦ ਨੂੰ ਬੁਰੀ ਤਰ੍ਹਾਂ ਮਿਸ ਕਰਨਗੇ।
ਮਨਪ੍ਰੀਤ ਬੱਧਨੀਕਲਾਂ ਨੇ ਕਿਹਾ ਕਿ ਪ੍ਰੀਤ ਲੜੀ ਪਰਵਾਰ ਦੀ ਇਸ ਧੀ ਦਾ ਬੜਾ ਤਕੜਾ
ਯੋਗਦਾਨ ਹੈ ਸਾਡੇ ਸਮਾਜ ਨੂੰ। ਗੁਰਨਾਮ ਗਰੇਵਾਲ
ਅਤੇ ਮਨਜੀਤ ਕੌਰ ਪੱਢਾ ਦਾ ਮੱਤ ਸੀ ਕਿ ਨਵਾਂ ਜ਼ਮਾਨਾ ਅਤੇ ਪ੍ਰੀਤ ਲੜੀ ਦਾ ਦੇਣਾ
ਕੋਈ ਨਹੀਂ ਦੇ ਸਕਦਾ। ਅਜ਼ੀਮ ਸ਼ੇਖ਼ਰ ਨੇ ਕਿਹਾ ਕਿ
ਉਰਮਿਲਾ ਆਨੰਦ ਵਰਗੀਆਂ ਸ਼ਖ਼ਸੀਅਤਾਂ ਸਾਡੇ ਵਰਗੇ ਨੌਜਵਾਨ ਲੇਖ਼ਕਾਂ ਲਈ ਪ੍ਰੇਰਨਾ
ਸਰੋਤ ਸਨ। ਸ੍ਰੀਮਤੀ ਯਸ਼ ਸਾਥੀ ਨੇ ਕਿਹਾ ਕਿ
ਔਰਤਾਂ ਦੀ ਜਾਗਰੂਕਤਾ ਹੀ ਕਿਸੇ ਸਮਾਜ ਲਈ ਤਰੱਕੀ ਦਾ ਰਾਹ ਦਸੇਰਾ ਹਨ ਤੇ ਉਰਮਿਲਾ
ਜੀ, ਅਨੰਦ ਜੀ, ਦਾਰ ਜੀ ਗੁਰਬਖ਼ਸ਼ ਸਿੰਘ ਅਤੇ ਨਵਤੇਜ ਸਿੰਘ ਦੀਆਂ ਸ਼ਖ਼ਸੀਅਤਾਂ ਹੀ
ਐਸੀਆਂ ਸਨ ਕਿ ਬੰਦਾ ਉਨ੍ਹਾਂ ਨੂੰ ਮਿਲ਼ ਕੇ ਬੜਾ ਮਾਣ ਮਹਿਸੂਸ ਕਰਦਾ ਹੁੰਦਾ ਸੀ।
ਜਸਵੰਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਉਰਮਿਲਾ ਆਨੰਦ ਵਰਗੀਆਂ ਧੀਆਂ ਦੀ ਕਮੀ
ਪੰਜਾਬੀ ਲੋਕ ਹਮੇਸ਼ਾ ਹੀ ਬੜੀ ਸਿੱਦਤ ਨਾਲ਼ ਮਹਿਸੂਸ ਕਰਿਆ ਕਰਨਗੇ।
ਕੁਲਵੰਤ ਕੌਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਸਾਹਿਤ ਨਾਲ਼
ਜੁੜਿਆ ਹੋਣ ਕਰਕੇ ਪ੍ਰੀਤ ਲੜੀ ਅਤੇ ਨਵਾਂ ਜ਼ਮਾਨਾ ਤੋਂ ਬਹੁਤ ਪ੍ਰੇਰਤ ਸੀ।
ਆਪ ਨੇ ਕਿਹਾ ਕਿ ਉਹ ਸਦਾ ਹੀ ਉਰਮਿਲਾ ਆਂਨੰਦ ਜੀ ਦੀਆਂ ਰਚਨਾਵਾਂ ਚਾਅ
ਨਾਲ਼ ਪੜ੍ਹਿਆ ਕਰਦੀ ਸੀ।
ਅੰਤ ਵਿਚ ਸਭਾ ਇਸ ਗੱਲ ਨਾਲ਼ ਸਹਿਮਤ ਹੋਈ ਕਿ ਅਗੋਂ ਤੋਂ ਸਭਾ ਦੇ ਜਿਹੜੇ ਵੀ
ਸਮਾਗਮ ਹੋਇਆ ਕਰਨਗੇ, ਉਨ੍ਹਾਂ ਵਿਚ ਪਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵਿਛੜ ਗਏ
ਸਾਹਿਤਕਾਰਾਂ ਨੂੰ ਜ਼ਰੂਰ ਯਾਦ ਕੀਤਾ ਜਾਇਆ ਕਰੇਗਾ।
ਸਭਾ ਦਾ 2013 ਦਾ ਸਾਲਾਨਾ ਸਮਾਗਮ 1 ਜੂਨ ਨੂੰ ਸਾਊਥਾਲ ਵਿਚ ਹੋ ਰਿਹਾ ਜਿਸ ਦਾ
ਵੇਰਵਾ ਛੇਤੀ ਹੀ ਪਰੈਸ ਨੂੰ ਦਿੱਤਾ ਜਾਵੇਗਾ।
ਅਜ਼ੀਮ ਸ਼ੇਖ਼ਰ ਜਨਰਲ ਸਕੱਤਰ ਪੰਜਾਬੀ ਸਾਹਿਤ ਕਲਾ ਕੇਂਦਰ,
ਯੂ ਕੇ |