WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਇੱਕ ਡਾਂਸਰ ਦੀ ਮੌਤ
ਡਾ. ਹਰਸ਼ਿੰਦਰ ਕੌਰ, ਪਟਿਆਲਾ


 

ਇਨਾਂ ਚਾਰ ਸ਼ਬਦਾਂ ਦੇ ਸਿਰਲੇਖ ਵਾਲੀ ਖ਼ਬਰ ‘‘ਇਕ ਡਾਂਸਰ ਦੀ ਮੌਤ’ ਸ਼ਾਇਦ ਬਹੁਤਿਆਂ ਨੂੰ ਹੇਠਲੀ ਖ਼ਬਰ ਪੜਨ ਉੱਤੇ ਵੀ ਮਜਬੂਰ ਨਾ ਕਰੇ ਤੇ ਇਹ ਵੀ ਸੰਭਵ ਹੈ ਕਿ ਕਾਫ਼ੀ ਜਣੇ ਪੰਨੇ ਪਰਤ ਕੇ ਅਖ਼ਬਾਰ ਪਰਾਂ ਰੱਖਣ ਦੀ ਰੋਜ਼ਮਰਾ ਦੀ ਕਾਰਗੁਜ਼ਾਰੀ ਤੱਕ ਹੀ ਸੀਮਤ ਹੋ ਜਾਣ।

ਬਥੇਰੇ ਹੋਣਗੇ ਜਿਹੜੇ ਸੁਰਖ਼ੀ ਬਟੋਰਨ ਵਾਸਤੇ ਡਾਂਸਰ  ਦੇ ਚਰਿੱਤਰ ਅਤੇ ਹੋਰ ਉਸ ਵਰਗੀਆਂ ਡਾਂਸਰਾਂ  ਦੇ ਜਿਸਮ ਦੀ ਨੁਮਾਇਸ਼ ਉੱਤੇ ਨੁਕਤਾਚੀਨੀ ਵੀ ਕਰਨਗੇ।

ਮੀਡੀਆ  ਵਾਸਤੇ ਵੀ ਅਗਲੇ ਦਿਨ ਦੀ ਇਕ ਹੋਰ ਖ਼ਬਰ ਨੂੰ ਸੁਰਖ਼ੀ ਬਣਾਉਣ ਦੀ ਕਾਹਲ ਹੋਵੇਗੀ। ਹੌਲੀ-ਹੌਲੀ ਇਹ ਕਿੱਸਾ ਏਥੇ ਹੀ ਸਿਮਟ ਕੇ ਖ਼ਤਮ ਹੋ ਜਾਵੇਗਾ। ਸਿਆਸਤਦਾਨਾਂ ਦੇ ਅਸਰ ਰਸੂਖ਼ ਹੇਠ, ‘ਦੇਣ’ ‘ਲੈਣ’ ਨਾਲ ਕੁੱਝ ਚਿਰ ਬਾਅਦ ਕੇਸ ਰਫਾ ਦਫ਼ਾ ਵੀ ਹੋ ਜਾਵੇਗਾ। ਜਿੰਨਾ ਚਿਰ ਗੁਣਾਹਗਾਰ ਅੰਦਰ ਤਾੜਿਆ ਜਾਵੇਗਾ, ਓਨਾ ਚਿਰ ਕੋਈ ਵਕੀਲ ਪੈਸੇ ਕਮਾਉਣ ਦੇ ਚੱਕਰ ਵਿਚ ਇਸਨੂੰ ਬੇਲ ਦੁਆਉਣ ਦਾ ਨੁਕਤਾ ਕੱਢ ਲਿਆਵੇਗਾ। ਉਸ ਤੋਂ ਬਾਅਦ ਗਵਾਹ ਖ਼ਰੀਦ ਲਏ ਜਾਣਗੇ।

ਫੇਰ ਕੁੱਝ ਮਹੀਨਿਆਂ ਬਾਅਦ ਇਕ ਹੋਰ ਅਜਿਹਾ ਕੇਸ ਹੋ ਜਾਣ ਬਾਅਦ ਜੈਸਿਕਾ ਤੇ ਕੁਲਵਿੰਦਰ ਕੌਰ ਵਰਗੀਆਂ ਨੂੰ ਯਾਦ ਕਰ ਲਿਆ ਜਾਵੇਗਾ! ਫੇਰ ਹੌਲੀ-ਹੌਲੀ ਤੰਦੂਰ ਵਿਚ ਭੁੰਨੀ ਨੀਨਾ ਅਤੇ ਸਤਿੰਦਰ ਕੌਰ, ਜੋ ਕੁੜੀ ਜੰਮਣ ਉੱਤੇ ਕਰੰਟ ਲਾ ਕੇ ਮਾਰ ਦਿੱਤੀ ਗਈ ਸੀ, ਵਾਂਗ ਇਹ ਸਾਰੀਆਂ ਭੁਲਾ ਦਿੱਤੀਆਂ ਜਾਣਗੀਆਂ।

ਮਰਦ ਪ੍ਰਧਾਨ ਸਮਾਜ ਵਿਚ ਇਨਾਂ ‘ਕੀੜੇ-ਮਕੌੜਿਆਂ’ ਦੇ ਮਰ ਜਾਣ ਦਾ ਏਨਾ ਕੁ ਹੀ ਅਫ਼ਸੋਸ ਕੀਤਾ ਜਾਂਦਾ ਹੈ ਤੇ ਉਹ ਵੀ ਉਨਾਂ ਦਾ ਹੀ ਕਸੂਰ ਕੱਢ ਕੇ।

ਜ਼ਮੀਰਾਂ ਵਾਲਿਓ, ਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਕੀ ਕਹਿੰਦੀ ਹੈ-

‘‘ਮੇਰੇ ਬਾਰੇ ਜਾਣਨ ਤੋਂ ਪਹਿਲਾਂ ਮੇਰੇ ਵਰਗੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਸਾਡਾ ਕੋਈ ਨਾਂ ਨਹੀਂ ਹੁੰਦਾ। ਰੰਗੇ ਹੋਏ ਧੌਲੇ, ਵਧਾਈਆਂ ਹੋਈਆਂ ਗੋਗੜਾਂ, ਸਿਫਾਰਿਸ਼ਾਂ ਨਾਲ ਪਾਸ ਹੋਏ ਵਿਹਲੜ ਸਾਨੂੰ ਕੰਜਰੀ ਕਹਿੰਦੇ ਹਨ। ਕੋਈ ਸਰੂਰ ਵਿਚ ਆ ਕੇ, ਪੂਜਾ, ਗੁਲਾਬੋ, ਜੁਗਨੀ ਆਦਿ ਵੀ ਕਹਿ ਦਿੰਦਾ ਹੈ ਪਰ ਨਸ਼ੇ ਵਿਚ ਧੁੱਤ ਹੋ ਕੇ ਵੀ ਕਦੇ ਕੋਈ ਕੰਜਕ ਜਾਂ ਦੇਵੀ ਨਹੀਂ ਕਹਿੰਦਾ। ਤਾਕਤ ਦੇ ਨਸ਼ੇ ਵਿਚ ਚੂਰ ਆਪਣੇ ਅਲਸਾਏ ਮਾਸ ਨੂੰ ਮਸਤਾਉਣ ਲਈ ਸਾਡੇ ਪੈਰਾਂ ਵਿਚ ਘੁੰਗਰੂ ਬੰਨ ਕੇ ਸਾਨੂੰ ਭੁੱਖੇ ਢਿੱਡ ਤੇ ਲਿੱਸੇ ਤਨ ਰੱਖਿਆ ਜਾਂਦਾ ਹੈ। ਇਸ ਸੱਭਿਅਕ ਅਖਵਾਉਂਦੇ ਸਮਾਜ ਦੇ ਮੂੰਹ ਉੱਤੇ ਚੜੇ ਮੁਖੌਟੇ ਨੂੰ ਬਣਾਏ ਰੱਖਣ ਲਈ ਸਾਨੂੰ ਅੱਖਾਂ ਵਿਚ ਅਦਬ ਰੱਖ ਕੇ ਉਨਾਂ ਦੇ ਅਸ਼ਲੀਲ ਇਸ਼ਾਰਿਆਂ ਉੱਤੇ ਜਿਸਮ ਤੋਂ ਕਪੜੇ ਲਾਹ ਕੇ ਉਨਾਂ ਦੀਆਂ ਭੁੱਖੀਆਂ ਅੱਖਾਂ ਨੂੰ ਤ੍ਰਿਪਤ ਕਰਨਾ ਪੈਂਦੈ। ਨੋਟਾਂ ਦੀ ਬਰਸਾਤ ਹੇਠ ਕਠਪੁਤਲੀਆਂ ਬਣ ਕੇ ਨੱਚਣਾ ਪੈਂਦੈ ਤਾਂ ਜੋ ਆਪਣੇ ਬੱਚਿਆਂ ਦੇ ਭੁੱਖੇ ਢਿੱਡ ਭਰ ਸਕੀਏ। ਜਿਨਾਂ ਦਾ ਬਾਰਡਰ ਉੱਤੇ ਗੋਲੀ ਚੱਲਦੀ ਸੁਣ ਕੇ ਪਜਾਮਾ ਗਿੱਲਾ ਹੋ ਜਾਂਦੈ, ਉਨਾਂ ਹੀਜੜਿਆਂ ਹੱਥੋਂ ਨਸ਼ੇ ਵਿਚ ਧੁੱਤ ਹੋ ਕੇ ਕੀਤੇ ਬੰਦੂਕਾਂ ਦੇ ਫਾਇਰ ਅੱਗੇ ਸਾਨੂੰ ਬੇਜਾਨ ਜਿਸਮ ਵਾਂਗ ਇੰਜ ਹੀ ਮਰਨਾ ਪੈਂਦੈ ਤਾਂ ਜੋ ਸਾਡੇ ਚੁੱਲੇ ਮਘਦੇ ਰਹਿਣ। ਮੂੰਹ ਉੱਤੇ ਤੇਜ਼ਾਬ ਪੁਆ ਕੇ ਸਾਨੂੰ ਝੁਲਸਣਾ ਪੈਂਦੈ ਤਾਂ ਜੋ ਅਸੀਂ ਪੁਸ਼ਤ-ਦਰ-ਪੁਸ਼ਤ ਮਰਦ ਦੀ ਅਧੀਨਗੀ ਸਵੀਕਾਰ ਕਰਦੇ ਰਹੀਏ। ਲੱਚਰ ਗੀਤ ਸੰਗੀਤ ਉੱਤੇ ਥਿਰਕਦੇ ਕੰਬਦੇ ਬਜ਼ੁਰਗ ਗਾਉਂਦੇ ਨੇ-‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ’, ‘ਜਿਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ’, ‘ਚੱਕ ਲਓ ਰਿਵਾਲਵਰ ਰਫ਼ਲਾਂ ਬਈ ਕਬਜ਼ਾ ਲੈਣਾ ਹੈ’, ‘ਲੰਘ ਗਈ ਮਜਾਜਣ ਖਹਿ ਕੇ ਚੱਕ ਲਓ ਓਏ ਚੱਕ ਲਓ ਵਾਹਿਗੁਰੂ ਕਹਿ ਕੇ, ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’!

‘‘ਹੁਣ ਮੇਰੇ ਬਾਰੇ ਵੀ ਜਾਣੋ।

‘‘ਮੈਂ 15 ਮਹੀਨੇ ਪਹਿਲਾਂ ਵਿਆਹੀ ਗਈ ਸੀ। ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰਨ ਦਾ ਮੈਂ ਫ਼ੈਸਲਾ ਕੀਤਾ ਸੀ। ਮੇਰਾ ਪਤੀ ਵੀ ਬੜਾ ਹਿੰਮਤੀ ਸੀ। ਉਸ ਮੈਨੂੰ ਕੰਮ ਕਰਨ ਦੀ ਪੂਰੀ ਹੱਲਾਸ਼ੇਰੀ ਦਿੱਤੀ। ਮੈਂ ਉਸਨੂੰ ਦੱਸਿਆ ਕਿ ਮੈਂ ਆਪਣੇ ਮਾਪਿਆਂ ਲਈ ਪੁੱਤਰ ਵਾਂਗ ਰਹੀ ਹਾਂ ਤੇ ਉਂਜ ਹੀ ਅੱਗੋਂ ਵੀ ਮਾਲੀ ਮਦਦ ਕਰਨੀ ਹੈ ਕਿਉਂਕਿ ਮੈਂ ਆਪਣੇ ਭਰਾ ਦੇ ਤਿੰਨੋਂ ਬੱਚੇ, ਭਰਜਾਈ ਸਮੇਤ ਆਪਣੇ ਬਜ਼ੁਰਗ ਮਾਪਿਆਂ ਦੀ ਇਕਲੌਤੀ ਕਮਾਉਣ ਵਾਲੀ ਰਹਿ ਗਈ ਹਾਂ। ਮੇਰੇ ਪਤੀ ਨੇ ਵੀ ਦਿਨ ਰਾਤ ਇਕ ਕੀਤੀ ਪਈ ਸੀ। ਕੋਈ ਨੌਕਰੀ ਨਾ ਮਿਲਣ ਉੱਤੇ ਅਖ਼ੀਰ ਵਿਆਹਾਂ ਵਿਚ ਕੰਮ ਕਰਦੇ ਡਾਂਸ ਗਰੁੱਪ ਵਿਚ ਨੱਚਣ ਦਾ ਕੰਮ ਮਿਲਿਆ। ਹਰ ਪ੍ਰੋਗਰਾਮ ਦਾ ਇਕ ਹਜ਼ਾਰ ਰੁਪਿਆ ਮਿਲਦਾ ਸੀ। ਮਹੀਨੇ ਵਿਚ ਮਸਾਂ 10-12 ਪ੍ਰੋਗਰਾਮ ਹੁੰਦੇ ਤੇ ਦੇਰ ਰਾਤ ਤੱਕ ਲਗਾਤਾਰ ਸਟੇਜ ਉੱਤੇ ਨੱਚਣਾ ਪੈਂਦਾ। ਥਕਾਵਟ ਤੇ ਉਨੀਂਦਰਾ ਮਹਿਸੂਸ ਹੀ ਨਹੀਂ ਸੀ ਹੁੰਦਾ ਕਿਉਂਕਿ ਮਨ ਵਿਚ ਕਮਾਊ ਪੁੱਤ ਹੋਣ ਦਾ ਇਹਸਾਸ ਸੀ।

‘‘ਤਿੰਨ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਕਿੰਨੀ ਖੁਸ਼ ਸੀ ਮੈਂ ਉਸ ਦਿਨ! ਅਸੀਂ ਉਸ ਦਿਨ ਰੱਜ ਕੇ ਖੁਸ਼ੀ ਮਨਾਈ। ਮੇਰੇ ਮਾਪਿਆਂ, ਸਹੁਰੇ, ਪਤੀ, ਭਰਜਾਈ, ਸਾਰਿਆਂ ਮੈਨੂੰ ਵਧਾਈਆਂ ਦਿੱਤੀਆਂ। ਮੇਰੀ ਮਾਂ ਤਾਂ ਮੈਨੂੰ ਦੁਆਵਾਂ ਦਿੰਦੀ ਥੱਕਦੀ ਨਹੀਂ ਸੀ। ਅਖ਼ੀਰ ਉਸ ਮੈਨੂੰ ਬੜਾ ਜ਼ੋਰ ਲਾਇਆ ਕਿ ਹੁਣ ਨੱਚਣਾ ਬੰਦ ਕਰ ਕੇ ਨਿੱਕੀ ਜਾਨ ਦਾ ਧਿਆਨ ਰੱਖਾਂ। ਪਰ, ਮੈਂ ਵੀ ਮਜਬੂਰ ਸੀ। ਜ਼ਿੰਮੇਵਾਰੀ ਹੀ ਸਿਰ ਉੱਤੇ ਏਨੀ ਭਾਰੀ ਸੀ। ਇਕੱਲੇ ਪਤੀ ਉੱਤੇ ਸਾਰਾ ਭਾਰ ਕਿਵੇਂ ਸੁੱਟ ਦਿੰਦੀ? ਫੇਰ ਸਾਰਿਆਂ ਦੇ ਕਹਿਣ ਉੱਤੇ ਫੈਸਲਾ ਲਿਆ ਕਿ ਚਲੋ ਆਖ਼ਰੀ ਇਕ ਸ਼ੋਅ ਮੌੜ ਮੰਡੀ, ਬਠਿੰਡਾ ਵਿਖੇ ਕਰ ਦਿੰਦੀ ਹਾਂ! ਉਸ ਤੋਂ ਬਾਅਦ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਾਂਗੀ।

‘‘ਅਖ਼ੀਰ ਸ਼ੋਅ ਦਾ ਵੀ ਦਿਨ ਆ ਗਿਆ। ਵਿਆਹ ਵਿਚ ਰੱਜ ਕੇ ਸ਼ਰਾਬਾਂ ਪੀਤੀਆਂ ਜਾ ਰਹੀਆਂ ਸਨ। ਜਿਉਂ-ਜਿਉਂ ਰਾਤ ਪੈਂਦੀ ਜਾ ਰਹੀ ਸੀ ਤੇ ਸ਼ੋਅ ਮੁੱਕਣ ਦੇ ਨੇੜੇ ਹੋ ਰਿਹਾ ਸੀ, ਮੈਨੂੰ ਆਪਣੇ ਅਣਜੰਮੇ ਬੱਚੇ ਦਾ ਖ਼ਿਆਲ ਆ ਰਿਹਾ ਸੀ। ਮੈਂ ਨੱਚਦੀ ਹੋਈ ਵੀ ਉਸ ਨਾਲ ਗੱਲੀਂ ਲੱਗੀ ਹੋਈ ਸੀ ਕਿ ਸੋਹਣਿਆ ਬਸ, ਆਖ਼ਰੀ ਵਾਰ ਅੱਜ ਮਾਂ ਨਾਲ ਨੱਚ ਲੈ, ਫੇਰ ਤਾਂ ਮੈਂ ਤੇਰੇ ਸਾਰੇ ਚਾਅ ਤੇ ਮਲਾਰ ਲਾਹਾਂਗੀ।

‘‘ਅਚਾਨਕ ਸ਼ਰਾਬ ਨਾਲ ਟੱਲੀ ਹੋਏ ਕੁੱਝ ਮੁਸ਼ਟੰਡਿਆਂ ਨੇ ਸਟੇਜ ਉੱਤੇ ਚੜ ਕੇ ਮੇਰੇ ਜਿਸਮ ਨੂੰ ਚੂੰਡਣਾ ਚਾਹਿਆ। ਆਰਕੈਸਟਰਾ ਵਾਲਿਆਂ ਨੇ ਉਨਾਂ ਨੂੰ ਅਜਿਹਾ ਕਰਨ ਉੱਤੇ ਸਖ਼ਤੀ ਨਾਲ ਮਨਾਂ ਕਰ ਦਿੱਤਾ। ਜਦੋਂ ਦੋ ਤਿੰਨ ਵਾਰ ਉਨਾਂ ਦੀ ਮੈਨੂੰ ਚਿੰਬੜਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਤਾਂ ਮੇਰੇ ਪਤੀ ਹਰਜਿੰਦਰ ਸਿੰਘ, ਜੋ ਰਤਾ ਦੂਰ ਖੜੇ ਸਨ, ਵੀ ਸਟੇਜ ਵੱਲ ਨੂੰ ਤੁਰ ਪਏ। ਸਾਹਮਣੇ ਖੜੇ ਲੱਕੀ ਗੋਇਲ ਨੇ ਇਕਦਮ ਦੁਨਾਲੀ ਖੋਹ ਕੇ ਪਲ ਛਿਣ ਵਿਚ ਹੀ ਮੈਨੂੰ ਆਪਣੇ ਬੱਚੇ ਨਾਲ ਗੱਲ ਕਰਦੀ, ਮਸਤ ਨੱਚਦੀ ਦੇ ਸਿਰ ਵਿੱਚੋਂ ਗੋਲੀ ਆਰ ਪਰ ਕੱਢ ਦਿੱਤੀ। ਮੈਂ ਥਾਏਂ ਢੇਰ ਹੋ ਗਈ। ਮੇਰੀ ਤਾਂ ਹਾਲੇ ਆਪਣੇ ਬੱਚੇ ਨਾਲ ਪੂਰੀ ਗੱਲ ਮੁੱਕੀ ਹੀ ਨਹੀਂ ਸੀ। ਉਹ ‘ਮਾਂ-ਮਾਂ’ ਕੂਕਦਾ ਪਿਆ ਸੀ। ਪਰ ਮੈਂ ਜਵਾਬ ਕਿਵੇਂ ਦਿੰਦੀ? ਮੇਰੇ ਸਿਰ ਵਿੱਚੋਂ ਲਹੂ ਦੀ ਧਧੀਰੀ ਵੱਗ ਤੁਰੀ। ਹਾਲੇ ਮੇਰੀ ਧੜਕਨ ਬੰਦ ਨਹੀਂ ਸੀ ਹੋਈ ਕਿਉਂਕਿ ਮੈਂ ਆਪਣੇ ਬੱਚੇ ਨੂੰ ਸਲਾਮਤ ਰੱਖਣਾ ਚਾਹੁੰਦੀ ਸੀ। ਮੇਰੀ ਲਾਸ਼ ਨੂੰ ਝਟਪਟ ਅਨੇਕ ਜਣਿਆਂ ਨੇ ਵੀਡੀਓ ਬਣਾ ਕੇ, ਤਸਵੀਰਾਂ ਖਿੱਚ ਕੇ ਫੇਸ ਬੁੱਕ ਉੱਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਡਾਕਟਰ ਨੂੰ ਸੱਦਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਮੇਰੇ ਬੱਚੇ ਨੂੰ ਬਚਾਉਣ ਲਈ ਰਤਾ ਵੀ ਜ਼ੋਰ ਨਹੀਂ ਲਾਇਆ।

‘‘ਹਾਲੇ ਬਸ ਕਿੱਥੇ ਹੋਈ ਸੀ। ਚਾਰ ਜਣਿਆਂ ਨੇ ਖਿੱਚ ਕੇ ਪਾੜ ਕੇ ਮੇਰੀਆਂ ਲੱਤਾਂ ਫੜ ਲਈਆਂ ਤੇ ਪੌੜੀਆਂ ਉੱਤੋਂ ਧੂਅ ਕੇ ਮੈਨੂੰ ਘੜੀਸਦੇ ਹੋਏ ਸਟੇਜ ਤੋਂ ਥੱਲੇ ਲਾਹ ਦਿੱਤਾ। ਹਰ ਪੌੜੀ ਉੱਤੇ ਮੇਰਾ ਸਿਰ ਠਾਹ ਠਾਹ ਕਰ ਕੇ ਵੱਜਿਆ। ਮੇਰਾ ਦਿਲ ਵੀ ਜਵਾਬ ਦੇ ਗਿਆ। ਪਰ ਜਿਸ ਤਰੀਕੇ ਲੱਤਾਂ ਪਾੜ ਕੇ ਮੇਰਾ ਢਿੱਡ ਠਾਹ ਠਾਹ ਕਰ ਕੇ ਪੌੜੀਆਂ ਤੋਂ ਲਾਹ ਕੇ ਜ਼ਮੀਨ ਉੱਤੇ ਸੁੱਟ ਕੇ ਘੜੀਸਿਆ, ਮੇਰੇ ਬੱਚੇ ਦਾ ਵੀ ਸਾਹ ਖ਼ਤਮ ਹੋ ਗਿਆ।

‘‘ਭਲਾ ਹੋਏ ਸਾਰੇ ਸ਼ਰਾਬ ਵਿਚ ਟੁੰਨ ਹੋਏ ਬਰਾਤੀਆਂ ਦਾ, ਜਿਨਾਂ ਨੇ ਇਕ ਔਰਤ ਦੇ ਮੁਰਦਾ ਸਰੀਰ ਵਿੱਚੋਂ ਵੀ ਜਸ਼ਨ ਦਾ ਪੂਰਾ ਆਨੰਦ ਮਾਣਿਆ ਪਰ, ਮੇਰਾ ਬੱਚਾ ਮੇਰੇ ਹਵਾਲੇ ਕਰ ਦਿੱਤਾ। ਮੈਂ ਹੁਣ ਚੈਨ ਨਾਲ ਆਪਣੇ ਬੱਚੇ ਦੀ ਰੂਹ ਆਪਣੇ ਨਾਲ ਲੈ ਕੇ ਅੰਬਰੀਂ ਤੁਰ ਜਾਵਾਂਗੀ ਤਾਂ ਜੋ ਇਹੋ ਜਿਹਾ ਹੈਵਾਨੀਅਤ ਦਾ ਨੰਗਾ ਨਾਚ ਵੇਖਣ ਲਈ ਉਹ ਇੱਥੇ ਜਨਮ ਨਾ ਲਵੇ।

‘‘ਮੇਰੇ ਪਤੀ, ਸਹੁਰੇ ਤੇ ਮਾਪੇ ਰੋ ਰੋ ਬੇਹਾਲ ਹੋਈ ਜਾ ਰਹੇ ਹਨ। ਉਨਾਂ ਨੂੰ ਕਿਵੇਂ ਸਮਝਾਵਾਂ ਕਿ ਇਸ ਧਰਤੀ ਉੱਤੇ ਤਾਕਤ ਦਾ ਨਸ਼ਾ ਤੇ ਗ਼ਰੂਰ ਕਿਸੇ ਵੀ ਵੱਡੇ ਤੋਂ ਵੱਡੇ ਨਸ਼ੇ ਤੋਂ ਕਿਤੇ ਵੱਧ ਮਾਰ ਕਰਦਾ ਹੈ। ਦਿਮਾਗ਼ ਨੂੰ ਚੜਿਆ ਰਾਜਨੀਤਕ ਸ਼ਹਿ ਦੀ ਤਾਕਤ ਦਾ ਨਸ਼ਾ ਬੰਦੇ ਨੂੰ ਰਬ ਤੋਂ ਵੀ ਕਈ ਗੁਣਾਂ ਵੱਧ ਤਾਕਤਵਰ ਹੋਣ ਦਾ ਇਹਸਾਸ ਦੁਆ ਦਿੰਦਾ ਹੈ ਤੇ ਅੰਨਾ ਕਰ ਦਿੰਦਾ ਹੈ। ਅਜਿਹੇ ਅੰਨੇ ਨੂੰ ਆਪਣੇ ਸਾਹਮਣੇ ਹਰ ਜਣਾ ਕੀੜਾ ਮਕੌੜਾ ਜਾਪਦਾ ਹੈ।

‘‘ਅਖ਼ੀਰ ਵਿਚ ਧੰਨਵਾਦ ਕਰਦੀ ਹਾਂ ਸ਼ੋਸ਼ਲ ਮੀਡੀਆ ਦਾ, ਜਿਨਾਂ ਨੇ ਮੇਰੇ ਵਰਗੀ ਗਰੀਬ ਨਿਮਾਣੀ ਨੂੰ ਘੱਟੋ ਘੱਟ ਇਕ ਖ਼ਬਰ ਯੋਗ ਤਾਂ ਸਮਝਿਆ ਤੇ ਮੇਰੇ ਵਰਗੀਆਂ ਹੋਰਨਾਂ ਬਾਰੇ ਲੋਕਾਂ ਨੂੰ ਕੁੱਝ ਪਲਾਂ ਲਈ ਸੋਚਣ ਉੱਤੇ ਮਜਬੂਰ ਕੀਤਾ। ਅਲਵਿਦਾ!!’’

ਇਹ ਸੀ ਕੁਲਵਿੰਦਰ ਕੌਰ ਦੀ ਕਹਾਣੀ। ਕੁੱਝ ਪਿਛਾਂਹ ਝਾਕੀਏ।

ਸਦੀਆਂ ਪਹਿਲਾਂ ਲਤਾੜੇ ਹੋਏ ਲੋਕਾਂ ਨੂੰ ਜ਼ੁਲਮ ਦੇ ਖ਼ਿਲਾਫ਼ ਖੜੇ ਕਰਨ ਦੀ ਹਿੰਮਤ ਬਖਸ਼ ਕੇ ਅਤੇ ਉਨਾਂ ਦਾ ਜ਼ਮੀਰ ਜਗਾ ਕੇ ਅੰਦਰ ਲੁਕੀ ਤਾਕਤ ਬਾਰੇ, ਉਨਾਂ ਨੂੰ ਜਾਗਰੂਕ ਕਰਨ ਦੀ ਇਕ ਇਤਿਹਾਸਕ ਘਟਨਾ ਵਾਪਰੀ ਸੀ। ਉਦੋਂ ਅਣਖੀਲੇ ਨੌਜਵਾਨ ਉੱਠੇ ਸਨ ਤੇ ਜ਼ਾਲਮਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ ਸੀ।

ਅੱਜ ਕਲ ਮਾਵਾਂ ਅਜਿਹੇ ਅਣਖੀਲੇ ਪੁੱਤਰ ਜੰਮਣੋਂ ਹਟ ਗਈਆਂ ਜਾਪਦੀਆਂ ਹਨ। ਇਸੇ ਲਈ ਜ਼ੁਲਮ ਦਿਨੋ ਦਿਨ ਵੱਧ ਰਿਹਾ ਹੈ ਤੇ ਜ਼ਾਲਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਿਆਂ ਆਪਣੀ ਗਿਣਤੀ ਵਧਾਉਣ ਵਿਚ ਲੱਗੇ ਹਨ। ਔਰਤ ਇਕ ਖਿਡੌਣਾ ਬਣਾ ਦਿੱਤੀ ਗਈ ਹੈ, ਇਸੇ ਲਈ ਹੁਣ ਕੁੱਖੋਂ ਸਿਰਫ਼ ਬਘਿਆੜ, ਗਿੱਦੜ ਤੇ ਰੀੜ ਦੀ ਹੱਡੀ ਤੋਂ ਬਗ਼ੈਰ, ਜੁੱਤੀ ਚੱਟ ਪਿੰਜਰ ਜੰਮਣੇ ਸ਼ੁਰੂ ਹੋ ਚੁੱਕੇ ਹਨ।

ਲਾਅਨਤ ਹੈ। ਲੱਖ ਲਾਅਨਤ !! ਕਦੇ ਤਾਂ ਵਕੀਲ ਵੀਰ ਆਪਣੇ ਜ਼ਮੀਰ ਨੂੰ ਜਗਾਉਣਗੇ ਤੇ ਅਜਿਹੇ ਕੇਸਾਂ ਵਿਚ ਗੁਣਾਨਗਾਰ ਨੂੰ ਬਚਾਉਣਾ ਬੰਦ ਕਰਨਗੇ। ਕਦੇ ਤਾਂ ਕਾਨੂੰਨ ਦੇ ਰਾਖੇ ਆਪਣੀ ਅੰਤਰ ਆਤਮਾ ਨੂੰ ਝੰਜੋੜ ਕੇ ਅਜਿਹੇ ਰਾਖ਼ਸ਼ਾਂ ਨੂੰ ਮਰਦੇ ਦਮ ਤਕ ਸਲਾਖ਼ਾਂ ਪਿੱਛੇ ਤੁੰਨਣ ਦੀ ਸਜ਼ਾ ਸੁਣਾਉਣਗੇ! ਕਦੇ ਤਾਂ ਲੋਕ ਸੜਕਾਂ ਉੱਤੇ ਉਤਰ ਕੇ ਆਪਣੇ ਹੱਕਾਂ ਬਾਰੇ ਹੁਕਮਰਾਨਾਂ ਨੂੰ ਕੰਨ ਪਾੜਵੀਆਂ ਚੀਕਾਂ ਨਾਲ ਜਗਾਉਣਗੇ!

ਨਿੱਤਰੋ ਮੈਦਾਨ ਵਿਚ! ਅੱਜ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ ਸਮਾਂ ਆਇਆ ਹੈ!! ਅੱਜ ਲੋੜ ਹੈ ਹਰ ਔਰਤ, ਹਰ ਬੱਚੀ ਨੂੰ ਇਕਜੁੱਟ ਹੋ ਕੇ ਅਜਿਹੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਇਸ ਵਿਰੁੱਧ ਜਿਹਾਦ ਛੇੜਨ ਦੀ ਤਾਂ ਜੋ ਅਜਿਹਾ ਨਰਕੀ ਕਾਰਾ ਕਰਨ ਵਾਲਿਆਂ ਦੀ ਨਕੇਲ ਕੱਸੀ ਜਾਏ। ਯਕੀਨਨ ਇਹ ਹੋ ਸਕਦਾ ਹੈ ਕਿਉਂਕਿ ਮੈਰਿਜ ਪੈਲਸਾਂ  ਵਿਖੇ ਦਾਰੂ ਵਾਲਾ ਪਰਮਿਟ ਜੇ ਸਰਕਾਰ ਯਕੀਨੀ ਬਣਾ ਸਕਦੀ ਹੈ ਤਾਂ ਅਸਲੇ ਅਤੇ ਗੁੰਡਾਗਰਦੀ ਉੱਤੇ ਵੀ ਨਕੇਲ ਕੱਸ ਸਕਦੀ ਹੈ। ਸਿਰਫ਼ ਲੋਕ ਰੋਹ ਉਜਾਗਰ ਕਰਨ ਦੀ ਲੋੜ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

14/12/2016

 
  ਇੱਕ ਡਾਂਸਰ ਦੀ ਮੌਤ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਲਈ ਸੰਘਰਸ਼
ਸ਼ਿੰਦਰ ਮਾਹਲ, ਯੂ ਕੇ
ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ
ਸਰਵਜੀਤ ਸਿੰਘ ਸੈਕਰਾਮੈਂਟੋ
ਸਾਲ 2016 ਦੌਰਾਨ ਮਹੱਤਵਪੂਰਨ ਰਹੀਆਂ ਸਿੱਖ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅਮਰੀਕਾ ਵਿਚ ਡੋਨਲਡ ਟਰੰਪ ਦੀ ਜਿੱਤ ਅਤੇ ਇਸ ਦੇ ਸਿੱਟੇ
ਡਾ. ਸਾਥੀ ਲੁਧਿਆਣਵੀ, ਲੰਡਨ
ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ
ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ
ਸਰਵਜੀਤ ਸਿੰਘ ਸੈਕਰਾਮੈਂਟੋ
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬ ਤੇ ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਸਰਕਾਰ ਦੇ ਹੱਥ
ਉਜਾਗਰ ਸਿੰਘ, ਪਟਿਆਲਾ
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ
ਅਮਰੀਕਾ ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ

ਡਾ. ਸਾਥੀ ਲੁਧਿਆਣਵੀ-ਲੰਡਨ
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ
ਦੀਵਾਲੀ ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ
ਮਸਲਾ ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com