WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ


  
 

ਸਰਵਣ ਪੁੱਤ ਕਿਸੇ ਪੁੱਤ ਦਾ ਨਾਂ ਨਹੀਂ ਸਗੋਂ ਉੱਚਤਮ ਦੁਨਿਆਵੀ ਸੰਸਕਾਰਾਂ ਦਾ ਨਾਂ ਹੈ, ਜਿਸਨੂੰ ਇਹ ਗਿਆਨ ਸੀ ਕਿ ਜੇ ਮਾਂ-ਪਿਓ ਨਾ ਹੁੰਦੇ ਤਾਂ ਉਹਦੀ ਹੋਂਦ ਸੰਭਵ ਨਹੀਂ ਸੀ। ਉਸਨੂੰ ਗਿਆਨ ਸੀ ਕਿ ਮਾਂ ਨੇ ਨੌ ਮਹੀਨੇ ਪੇਟ ਅੰਦਰ ਪਾਲ ਕੇ ਕਿੰਨੇ ਦਸੌਂਟੇ ਕੱਟੇ ਹੋਣਗੇ? ਉਸਨੂੰ ਗਿਆਨ ਸੀ ਕਿ ਉਸਦੇ ਪਾਲਣ ਪੋਸ਼ਣ ਲਈ ਕੰਮ ਧੰਦਾ ਕਰਕੇ ਚੋਗ ਇਕੱਠਾ ਕਰਕੇ ਲਿਆਉਣ ਵਾਲਾ ਬਾਪ ਵੀ ਸਤਿਕਾਰ ਦਾ ਹੱਕਦਾਰ ਹੈ। ਇਹੀ ਵਜਾ ਸੀ ਕਿ ਮਾਂ ਪਿਓ ਦੇ ਬੋਲਾਂ ਨੂੰ ਸੱਤ-ਬਚਨ ਕਹਿ ਕੇ ਵਹਿੰਗੀ 'ਚ ਬਿਠਾ ਕੇ ਲੰਮੇ ਰਾਹਾਂ ਨੂੰ ਤੁਰ ਪਿਆ ਸੀ ਸਰਵਣ। ਸਰਵਣ ਵਰਗੀ ਹਸਤੀ ਦੇ ਮਾਲਕ ਪੁੱਤ ਜਮਾਂਦਰੂ ਹੀ ਤੀਖਣ ਸੋਝੀ ਲੈ ਕੇ ਪੈਦਾ ਨਹੀਂ ਹੁੰਦੇ ਸਗੋਂ ਕਿਸੇ ਵੀ ਪੁੱਤ ਨੂੰ ਸਰਵਣ ਬਣਾਇਆ ਜਾ ਸਕਦੈ। ਸ਼ਰਤ ਇਹ ਹੈ ਕਿ ਉਸ ਪੁੱਤ ਨੂੰ ਸਰਵਣ ਬਨਾਉਣ ਦੀ ਸੋਚ ਰੱਖਣ ਵਾਲਾ ਪਿਓ ਖੁਦ ਵੀ ਸਰਵਣ ਦਾ ਬਾਪ ਅਖਵਾਉਣ ਦਾ ਹੱਕਦਾਰ ਹੋਵੇ।

ਫਗਵਾੜਾ ਦੇ ਮਾਡਲ ਟਾਊਨ ਦੀਆਂ ਗਲੀਆਂ ‘ਚ ਖੇਡਿਆ ਮੱਲਿਆ ਪਲਵਿੰਦਰ ਸਿੰਘ ਭੰਮਰਾ 1960 ‘ਚ ਆਪਣੇ ਪਿਤਾ ਸੰਤ ਖੜਕ ਸਿੰਘ ਭੰਮਰਾ ਤੇ ਮਾਤਾ ਗਿਆਨ ਕੌਰ ਨਾਲ ਇੰਗਲੈਂਡ ਆਇਆ। ਪੂਰਾ ਪਰਿਵਾਰ ਜਿੱਥੇ ਨਾਮਧਾਰੀ ਸੰਪਰਦਾ ਨਾਲ ਜੁੜਿਆ ਹੋਇਆ ਸੀ ਉੱਥੇ ਪਿਤਾ ਜੀ ਸਾਹਿਤਕ ਰੁਚੀਆਂ ਦੇ ਮਾਲਕ ਹੋਣ ਕਰਕੇ ਸਾਊਥਾਲ ਤੋਂ ਪੁਰਾਣੇ ਵੇਲਿਆਂ ‘ਚ ਛਪਦੇ ਰਹੇ ਅਖ਼ਬਾਰ ਸ਼ੇਰੇ ਪੰਜਾਬ ਨਾਲ ਵੀ ਕੰਮ ਕਰਦੇ ਰਹੇ। ਉਹਨਾਂ ਦੇ ਪਿਤਾ ਜੀ ਦੇ ਰਾਜਨੀਤਕ, ਧਾਰਮਿਕ, ਸਾਹਿਤਕ ਖੇਤਰ ਵਿੱਚ ਕੀਤੇ ਕਾਰਜਾਂ ਦੀ ਯਾਦ ਨਿਸ਼ਾਨੀ ਹੀ ਹੈ ਕਿ ਇੰਗਲੈਂਡ ਦੇ ਮੇਡਨਹੈੱਡ ਇਲਾਕੇ ਦੀ ਇੱਕ ਗਲੀ ਦਾ ਨਾਮ ਭੰਮਰਾ ਗਾਰਡਨਜ਼ ਰੱਖਿਆ ਗਿਆ ਹੈ। ਸੂਖਮ ਮਨੋਵਿਰਤੀ ਵਾਲੇ ਬਾਪ ਵੱਲੋਂ ਦਿੱਤੇ ਸੰਸਕਾਰਾਂ ਦਾ ਨਤੀਜ਼ਾ ਹੀ ਹੈ ਕਿ ਪਲਵਿੰਦਰ ਸਿੰਘ ਭੰਮਰਾ ਨੂੰ ਆਪਣੀ ਮਾਂ ਦੀ ਸੇਵਾ ਸੰਭਾਲ ਕਰਨ ਵਾਲੇ ਬੀਬੇ-ਪੁੱਤ ਦਾ ਰਾਸ਼ਟਰੀ ਪੱਧਰ ਦਾ ਸਨਮਾਨ ਹਾਸਲ ਹੋਇਆ ਹੈ। ਲੋਇਡਜ਼ ਫਾਰਮੇਸੀ ਨੈਸ਼ਨਲ ਕੇਅਰਰ ਐਵਾਰਡਜ਼ ਦੇ ਨਾਮ ਹੇਠ ਹੋਏ ਇਸ ਸਨਮਾਨ ਸਮਾਰੋਹ ਦੌਰਾਨ ਜਿੱਥੇ ਪਲਵਿੰਦਰ ਸਿੰਘ ਭੰਮਰਾ ਨੂੰ ਇੱਕ ਹਜਾਰ ਪੌਂਡ ਦਾ ਗਿਫ਼ਟ ਵਾਊਚਰ, ਲੰਡਨ ਦੇ ਸ਼ਾਹੀ ਹੋਟਲ ਵਿੱਚ ਇੱਕ ਰਾਤ ਠਹਿਰਨ, ਰੇਲ ਯਾਤਰਾ ਦਾ ਖਰਚ ਤੋਹਫ਼ੇ ਵਜੋਂ ਦਿੱਤਾ ਗਿਆ ਉੱਥੇ ਪ੍ਰਧਾਨ ਮੰਤਰੀ ਦਫ਼ਤਰ ਬੁਲਾ ਕੇ ਭਾਈਚਾਰੇ ਅਤੇ ਸਮਾਜਿਕ ਸੁਰੱਖਿਆ ਰਾਜ ਮੰਤਰੀ ਸਾਂਸਦ ਐਲੀਸਟੇਰ ਬਰਟ ਨੇ ਸਨਮਾਨ ਚਿੰਨ ਵੀ ਭੇਂਟ ਕੀਤਾ। ਬੇਸ਼ੱਕ ਇਸ ਸਨਮਾਨ ਬਾਰੇ ਪੜ ਕੇ ਸਾਨੂੰ ਇਹ ਵਰਤਾਰਾ ਆਮ ਜਿਹਾ ਲੱਗੇ ਪਰ ਜਦੋਂ ਪਲਵਿੰਦਰ ਸਿੰਘ ਭੰਮਰਾ ਦੀ ਘਾਲਣਾ ਬਾਰੇ ਜਾਣੋਗੇ ਤਾਂ ਸਲਾਮ ਕਹਿਣ ਨੂੰ ਦਿਲ ਕਰੇਗਾ।

ਪਲਵਿੰਦਰ ਸਿੰਘ ਭੰਮਰਾ ਦੇ ਪਿਤਾ ਜੀ 2004 ‘ਚ ਜਹਾਨੋਂ ਰੁਖ਼ਸਤ ਹੋਏ ਪਰ ਪਹਿਲਾਂ ਉਹਨਾਂ ਆਪਣੇ ਪੁੱਤ ਤੋਂ ਵਚਨ ਲਿਆ ਸੀ ਕਿ ਆਪਣੀ ਮਾਂ ਦਾ ਖਿਆਲ ਰੱਖਣਾ। ਪਿਤਾ ਦੇ ਵਚਨਾਂ ਉੱਪਰ ਫੁੱਲ ਚੜਾਉਂਦਿਆਂ ਪਲਵਿੰਦਰ ਨੇ ਆਪਣੇ ਸਾਰੇ ਸੁਪਨੇ ਆਪਣੀ ਜਨਮਦਾਤੀ ਮਾਂ ਦੀਆਂ ਤਲੀਆਂ ਹੇਠ ਰੱਖ ਦਿੱਤੇ। ਪਲਵਿੰਦਰ ਨੇ ਆਯੁਰਵੈਦ ਦੀ ਉਚੇਰੀ ਪੜਾਈ ਕਰਕੇ ਡਾਕਟਰ ਦੀ ਪਦਵੀ ਹਾਸਲ ਕਰਨੀ ਸੀ ਪਰ 2008 ‘ਚ ਉਸਨੇ ਮਾਤਾ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੀ ਪੜਾਈ, ਨੌਕਰੀ ਸਭ ਕੁਝ ਛੱਡ ਕੇ ਮਾਂ ਦੇ ਚਰਨੀਂ ਲੱਗ ਗਿਆ। ਇਸ ਤੋਂ ਪਹਿਲਾਂ ਪੜਾਈ ਦੇ ਨਾਲ ਨਾਲ 15 ਸਾਲ ਪਿਤਾ ਜੀ ਦੀ ਸੇਵਾ ਵੀ ਪਲਵਿੰਦਰ ਹਿੱਸੇ ਹੀ ਆਈ। ਬੇਸ਼ੱਕ ਮਾਤਾ ਗਿਆਨ ਕੌਰ ਨੂੰ ਅਧਰੰਗ ਦੇ ਦੋ ਦੌਰੇ 2010 ਅਤੇ 2014 ‘ਚ ਪਏ ਪਰ ਪਲਵਿੰਦਰ ਦੀ ਸੇਵਾ ਭਾਵਨਾ ਅੱਗੇ ਉਹ ਦੌਰੇ ਵੀ ਸਿਰ ਝੁਕਾ ਕੇ ਵਾਪਸ ਮੁੜ ਗਏ। ਮਾਂ ਦੀ ਸਾਂਭ ਸੰਭਾਲ, ਭੋਜਨ ਖਵਾਉਣ, ਜੰਗਲ ਪਾਣੀ ਲਿਜਾਣ ਸਮੇਤ ਅਨੇਕਾਂ ਨਿੱਕੇ ਨਿੱਕੇ ਕੰਮ ਕਰਦਾ ਪਲਵਿੰਦਰ ਅੱਕਦਾ ਥੱਕਦਾ ਨਹੀਂ ਸਗੋਂ ਆਪਣੇ ਆਪ ਨੂੰ ਧੰਨ ਗਿਣਦਾ ਹੈ ਜਿਸ ਹਿੱਸੇ ਮਾਂ ਦੀ ਸੇਵਾ ਵਰਗਾ ਪਰਉਪਕਾਰੀ ਕੰਮ ਆਇਆ ਹੈ। ਮਾਂ ਦੀ ਸੇਵਾ ‘ਚ ਹਰ ਪਲ ਜੁਟੇ ਰਹਿਣ ਵਾਲੇ ਪਲਵਿੰਦਰ ਨੂੰ ਫ਼ਖ਼ਰ ਹੈ ਕਿ ਉਸਦੀ ਪਤਨੀ, ਬੱਚਿਆਂ ਨੇ ਕਦੇ ਵੀ ਮੱਥੇ ਤਿਉੜੀ ਨਹੀਂ ਪਾਈ। ਸਗੋਂ ਉਹ ਵੀ ਇਸ ਗੱਲ ਦਾ ਮਾਣ ਕਰਦੇ ਹਨ ਕਿ ਉਹਨਾਂ ਦੇ ਪਰਿਵਾਰ ਅੰਦਰ ਇੱਕ ਅਜਿਹਾ ਇਨਸਾਨੀ ਕਦਰਾਂ ਕੀਮਤਾਂ ਦੀ ਸੂਝ ਰੱਖਣ ਵਾਲਾ ਦਿਲ ਧੜਕਦੈ। 53 ਸਾਲਾ ਪਲਵਿੰਦਰ ਸਿੰਘ ਭੰਮਰਾ ਆਪਣੀ 90 ਸਾਲਾ ਮਾਂ ਨੂੰ ਸਾਂਭਦਾ ਸਾਂਭਦਾ ਅਜਿਹੇ ਹੋਰ ਅਨੇਕਾਂ ਪੁੱਤਾਂ-ਧੀਆਂ ਨੂੰ ਮਾਨਸਿਕ ਬਲ ਦੇ ਜਾਵੇਗਾ, ਜਿਹਨਾਂ ਨੂੰ ਸਰਵਣ ਬਣਨ ਦੀ ਲੋੜ ਹੈ।

ਜੇਕਰ ਤੁਸੀਂ ਵੀ ਪਲਵਿੰਦਰ ਭੰਮਰਾ ਦਾ ਸ਼ਾਬਾਸ਼ੀ ਵਜੋਂ ਮੋਢਾ ਥਾਪੜਨਾ ਹੈ ਤਾਂ ਉਹਨਾਂ ਦਾ ਸੰਪਰਕ ਪਤਾ 0044-7769112279 ਹੈ।

ਮਨਦੀਪ ਖੁਰਮੀ ਹਿੰਮਤਪੁਰਾ {ਯੂ.ਕੇ.}
ਮੋ: 00447519112312

19/07/2016

  ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com