|
|
|
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
|
|
|
ਖੇਡਾਂ ਮਨੁੱਖੀ ਜੀਵਨ ਦਾ ਇੱਕ ਅਨਿਖੜਵਾਂ ਹਿੱਸਾ ਰਹੀਆਂ ਹਨ। ਬਚਪਨ ਦੀ
ਸ਼ੁਰੂਆਤ ਹੁੰਦੀ ਹੀ ਕਿਸੇ ਨਾ ਕਿਸੇ ਖੇਡ ਤੋਂ ਹੈ। ਬੱਚਾ ਸ਼ੁਰੂ 'ਚ ਹੀ ਪਹਿਲਾਂ
ਆਪਣੀ ਮਾਂ ਨਾਲ ਲਾਡ ਦੇ ਰੂਪ 'ਚ ਕਈ ਖੇਡਾਂ ਖੇਡਦਾ ਹੈ ਅਤੇ ਸੁਰਤ ਸੰਭਾਲਦੇ ਸਾਰ
ਹੀ ਆਪਣੇ ਹਾਣੀਆਂ–ਬੇਲੀਆਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ। ਪੰਜਾਬ ਦੀ ਧਰਤੀ
ਆਪਣੇ ਅੰਦਰ ਬੱਚਿਆਂ ਦੇ ਖੇਡਣ ਵਾਲੀਆਂ ਅਨੇਕਾਂ ਖੇਡਾਂ ਦਾ ਭੰਡਾਰ ਸਮਾਈ ਬੈਠੀ
ਹੈ। ਖੇਡਾਂ ਦੇ ਇਸ ਭੰਡਾਰ ਵਿੱਚੋਂ ਹੀ ਇਕ ਖੇਡ ਹੈ ਕੋਟਲਾ–ਛਪਾਕੀ। ਇਹ ਬੱਚਿਆਂ
ਦੀ ਇੱਕ ਰੋਚਕ ਖੇਡ ਹੈ। ਇਸ ਖੇਡ ਨੂੰ ਆਮਕਰ ਕੇ ਕੁੜੀਆਂ ਹੀ ਖੇਡਦੀਆਂ ਹਨ ਪਰ
ਛੋਟੀ ਉਮਰ ਦੇ ਮੁੰਡੇ ਵੀ ਇਸ ਨੂੰ ਚਾਅ ਨਾਲ ਖੇਡਦੇ ਰਹੇ ਹਨ। ਛੋਟੇ ਬੱਚੇ ਇਸਨੂੰ
ਸਾਂਝੇ ਰੂਪ 'ਚ ਅਤੇ ਕੁਝ ਵੱਡੇ ਬੱਚੇ ਵੱਖਰੇ–ਵੱਖਰੇ ਤੌਰ ਤੇ ਵੀ ਇਸ ਨੂੰ ਖੇਡ
ਲੈਂਦੇ ਹਨ। ਇਸ ਨੂੰ ਕਾਜੀ ਕੋਟਲੇ ਦੀ ਮਾਰ ਵੀ ਆਖਦੇ ਹਨ। ਇਹ ਖੇਡ ਹੁਣ ਸ਼ਹਿਰੀ
ਖੇਤਰ 'ਚੋਂ ਲੱਗਭੱਗ (ਅ)ਲੋਪ ਹੋ ਚੁੱਕੀ ਹੈ ਪਰ ਪੇਂਡੂ ਖੇਤਰ 'ਚ ਕਿਤੇ ਕਿਤੇ
ਸਿਸਕ ਰਹੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ।
ਜਿੰਨੇ ਬੱਚੇ ਇਕੱਠੇ ਹੋਏ ਸਾਰੇ ਹੀ ਇਸ ਖੇਡ ਦੇ ਖਿਡਾਰੀ ਬਣ ਜਾਂਦੇ ਹਨ। (ਦਸ ਤੋਂ
ਪੰਦਰਾਂ ਬੱਚੇ ਵੀ ਇਸ ਨੂੰ ਰਲ ਕੇ ਖੇਡ ਲੈਂਦੇ ਹਨ।)
ਖੇਡਣ ਵਾਲੇ ਖਿਡਾਰੀਆਂ ਦੇ ਇਕੱਠੇ ਹੋਣ ਅਤੇ ਹਾਮੀ ਉਪਰੰਤ ਇਸ ਗੱਲ ਦਾ ਫੈਂਸਲਾ
ਕੀਤਾ ਜਾਂਦਾ ਹੈ ਕਿ ਦਾਈ ਕੌਣ ਦੇਵੇਗਾ? ਇਸਦਾ ਫੈਂਸਲਾ ਜ਼ਿਆਦਾਤਰ ਪੁੱਗ ਕੇ ਹੀ
ਕੀਤਾ ਜਾਂਦਾ ਹੈ। ਅਖੀਰ ਵਿੱਚ ਬਚਿਆ (ਨਾ–ਪੁਗਿਆ ਜਾਣ ਵਾਲ਼ਾ) ਬੱਚਾ ਦਾਈ ਦਿੰਦਾ
ਹੈ।
ਕਿਸੇ ਚੁੰਨੀ, ਦੁਪੱਟੇ ਜਾਂ ਸਾਫੇ ਆਦਿ ਨੂੰ ਵੱਟ ਚੜ੍ਹਾ ਕੇ ਅਤੇ ਦੂਹਰਾ ਕਰ
ਕੇ ਇੱਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ। ਇਸ ਨੂੰ
ਕੋਟਲਾ ਆਖਦੇ ਹਨ। ਇਹ ਕੋਟਲਾ ਦਾਈ ਦੇਣ ਵਾਲੇ ਕੋਲ ਹੁੰਦਾ ਹੈ। ਸਾਰੇ ਬੱਚੇ ਇੱਕ
ਖੁੱਲਾ ਜਿਹਾ ਗੋਲ ਦਾਇਰਾ ਬਣਾ ਕੇ ਬੈਠ ਜਾਂਦੇ ਹਨ ਅਤੇ ਦਾਈ ਦੇਣ ਵਾਲਾ ਬੱਚਾ
ਕੋਟਲੇ ਸਮੇਤ ਚੱਕਰ ਦੇ ਆਲੇ ਦੁਆਲੇ ਘੁੰਮਦਾ ਹੈ। ਬੈਠੇ ਬੱਚਿਆਂ ਦਾ ਮੂੰਹ ਚੱਕਰ
ਦੇ ਅੰਦਰ ਵੱਲ ਨੂੰ ਹੁੰਦਾ ਹੈ ਅਤੇ ਜਦੋਂ ਦਾਈ ਦੇਣ ਵਾਲਾ ਬੱਚਾ ਦੌੜਣਾ ਸ਼ੁਰੂ
ਕਰਦਾ ਹੈ ਤਾਂ ਸਾਰੇ ਆਪਣਾ ਮੂੰਹ ਗੋਡਿਆਂ ਵਿਚਕਾਰ ਕਰ ਲੈਂਦੇ ਹਨ। ਦਾਈ ਦੇਣ ਵਾਲਾ
ਬੱਚਾ ਦੌੜਦਾ ਹੋਇਆ ਉੱਚੀ ਅਵਾਜ਼ 'ਚ ਬੋਲਦਾ ਹੈ :
ਕੋਟਲਾ ਛਪਾਕੀ ਜੁੰਮੇ ਰਾਤ ਆਈ ਏ।
ਬਾਕੀ ਬੱਚੇ ਬੋਲਦੇ ਹਨ ਆਈ ਏ, ਜੀ ਆਈ ਏ।
ਫਿਰ ਦਾਈ ਵਾਲਾ ਬੱਚਾ ਬੋਲਦਾ ਹੈ:
ਜਿਹੜਾ ਅੱਗੇ ਪਿੱਛੇ ਝਾਕੂ, ਉਹਦੀ ਸ਼ਾਮਤ ਆਈ ਏ।
ਦੌੜਦੇ ਹੋਏ ਦਾਈ ਦੇਣ ਵਾਲਾ ਬੱਚਾ ਕਿਸੇ ਨਾ ਕਿਸੇ ਬੱਚੇ ਦੇ ਪਿੱਛੇ ਕੋਟਲਾ
ਰੱਖ ਦਿੰਦਾ ਹੈ। ਕਿਉਂਕਿ ਅੱਗੇ ਪਿੱਛੇ ਝਾਕਣ ਦੀ ਮਨਾਹੀ ਹੁੰਦੀ ਹੈ, ਇਸਲਈ ਬੱਚੇ
ਆਪਣੀ ਸਮਝ ਅਤੇ ਸੂਝਬੂਝ ਨਾਲ ਹੀ ਇਹ ਅਨੁਮਾਨ ਲਗਾਉਂਦੇ ਹਨ ਕਿ ਕੋਟਲਾ ਕਿਸ ਪਿੱਛੇ
ਰੱਖਿਆ ਗਿਆ ਹੈ। ਜੇਕਰ ਬੱਚੇ ਨੂੰ ਪਤਾ ਲੱਗ ਜਾਵੇ ਕਿ ਉਸ ਮਗਰ ਕੋਟਲਾ ਰੱਖਿਆ ਗਿਆ
ਹੈ ਤਾਂ ਉਹ ਕੋਟਲਾ ਫੜ ਕੇ ਦਾਈ ਦੇਣ ਵਾਲੇ ਦੇ ਮਗਰ ਦੌੜਦਾ ਹੈ ਅਤੇ ਕੋਟਲਾ ਉਸ ਦੇ
ਮਾਰਨ ਦੀ ਕੋਸ਼ਿਸ਼ ਕਰਦਾ ਹੈ। ਦਾਈ ਦੇਣ ਵਾਲਾ ਉਸ ਦੇ ਅੱਗੇ–ਅੱਗੇ ਦੌੜ ਕੇ ਉਸ
ਕੋਟਲੇ ਦੀ ਮਾਰ ਤੋਂ ਬਚਣ ਅਤੇ ਉਸ ਬੱਚੇ ਦੀ ਥਾਂ ਤੇ ਆ ਕੇ ਬੈਠਣ ਦੀ ਕੋਸ਼ਿਸ਼ ਕਰਦਾ
ਹੈ। ਪਰ ਜੇਕਰ ਬੱਚੇ ਨੂੰ ਪਿੱਛੇ ਰੱਖੇ ਕੋਟਲੇ ਦਾ ਪਤਾ ਨਾ ਲੱਗੇ ਤਾਂ ਦਾਈ ਦੇਣ
ਵਾਲਾ ਬੱਚਾ ਉਸ ਦੇ ਆ ਕੇ ਮੁੱਕੇ ਮਾਰਦਾ ਹੈ ਅਤੇ ਇਸ ਤਰ੍ਹਾਂ ਫਿਰ ਉਸ ਬੱਚੇ ਸਿਰ
ਦਾਈ ਆ ਜਾਂਦੀ ਹੈ। ਪਰ ਕੋਟਲਾ ਚੁੱਕ ਕੇ ਦੌੜਣ ਅਤੇ ਦਾਈ ਦੇਣ ਵਾਲੇ ਬੱਚੇ ਦੇ
ਚੱਕਰ 'ਚ ਬੈਠਣ ਤੋਂ ਪਹਿਲਾਂ ਜੇਕਰ ਕੋਟਲੇ ਵਾਲਾ ਬੱਚਾ ਉਸ ਦਾਈ ਦੇਣ ਵਾਲੇ ਬੱਚੇ
ਨੂੰ ਕੋਟਲਾ ਮਾਰ ਕੇ ਛੂਹ ਦਵੇ ਤਾਂ ਦਾਈ ਮੁੜ ਉਸੇ ਜੁੰਮੇ ਆ ਜਾਂਦੀ ਹੈ।
ਇਸ ਤਰ੍ਹਾਂ ਇਹ ਬੱਚਿਆਂ ਦੇ ਮਨ ਅੱਕਣ ਤੱਕ ਚੱਲਦੀ ਰਹਿੰਦੀ ਹੈ। ਇਸ ਖੇਡ ਨਾਲ
ਜਿੱਥੇ ਖੇਡ ਭਾਵਨਾ ਪੈਦਾ ਹੁੰਦੀ ਹੈ, ਉੱਥੇ ਆਪਸੀ ਸੂਝਬੂਝ ਅਤੇ ਤਾਲਮੇਲ ਵੱਧਦਾ
ਹੈ, ਫੁਰਤੀ ਵਧਦੀ ਹੈ ਮਾਨਸਿਕ ਅਤੇ ਸ਼ਰੀਰਕ ਵਿਕਾਸ ਵੀ ਹੁੰਦਾ ਹੈ।
ਸੰਜੀਵ ਝਾਂਜੀ, ਜਗਰਾਉਂ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com |
25/09/2016 |
|
ਸਾਡੀ ਬਾਲ
ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
ਬਚਪਨ
ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ |
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ |
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ |
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ |
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ |
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ |
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ |
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ |
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ |
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ |
|
|
ਸਾਡੀ
ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
ਬਚਪਨ
ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ |
ਮਿੰਟੂ
ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ
ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ |
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|
|
|
|
|
|
|