WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ


  
 

ਸ਼ਰੋਮਣੀ ਅਕਾਲੀ ਦਲ ਨੂੰ ਜੁਝਾਰੂਆਂ ਦੀ ਪਾਰਟੀ ਕਿਹਾ ਜਾਂਦਾ ਸੀ ਕਿਉਂਕਿ ਲੋਕ ਭਲਾਈ ਲਈ ਕੋਈ ਵੀ ਜਦੋਜਹਿਦ ਕਰਨੀ ਹੋਵੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਸੂਰਬੀਰ ਵਰਕਰ ਹੁੰਮ ਹੁੰਮਾਕੇ ਪਹੁੰਚਦੇ ਸਨ। ਉਹ ਹਮੇਸ਼ਾ ਮੋਹਰੀ ਬਣਕੇ ਲੜਦੇ ਅਤੇ ਖੜਦੇ ਸਨ।

ਮੁਢਲੇ ਤੌਰ ਤੇ ਅਕਾਲੀ ਦਲ ਦੀ ਸਥਾਪਨਾ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਉਨੀ ਸੌ ਵੀਹ ਵਿਚ ਕੀਤੀ ਗਈ ਸੀ। ਅੰਗਰੇਜ ਦੇ ਰਾਜ ਸਮੇਂ ਸਰਕਾਰੀ ਪਿਠੂਆਂ ਨੇ ਗੁਰੂ ਘਰਾਂ ਤੇ ਕਬਜ਼ੇ ਕਰਕੇ ਪਵਿਤਰ ਸਥਾਨਾ ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁਧ ਅਨੈਤਿਕ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਦੱਸਣ ਤੋਂ ਭਾਵ ਹੈ ਕਿ ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨਾਂ ਨਾਜ਼ੁਕ ਹਾਲਾਤ ਨੂੰ ਭਾਂਪਦਿਆਂ ਸਿੱਖ ਸੰਗਤ ਨੇ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਖਾਲੀ ਕਰਵਾਉਣ ਲਈ ਜੁਝਾਰੂ ਸਿੰਘਾਂ ਦਾ ਸੰਗਠਨ ਉਨੀ ਸੌ ਵੀਹ ਵਿਚ ਬਣਾਇਆ ਜਿਸ ਦਾ ਨਾਂ ਸ਼ਰੋਮਣੀ ਅਕਾਲੀ ਦਲ ਰੱਖਿਆ ਗਿਆ। ਇਸ ਸੰਗਠਨ ਵਿਚ ਆਪਾ ਵਾਰੂ ਵਿਅਕਤੀ ਹੀ ਸ਼ਾਮਲ ਹੋਏ ਸਨ ਜਿਨਾਂ ਵਿਚ ਦੇਸ ਭਗਤੀ ਅਤੇ ਸਿੱਖ ਧਰਮ ਦੀ ਹਿਫਾਜਤ ਲਈ ਕੁਰਬਾਨੀ ਦੇਣ ਦੀ ਭਾਵਨਾ ਪਰਜਵਲਿਤ ਸੀ। ਇਸ ਕੰਮ ਲਈ ਉਨਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਇਸੇ ਕਰਕੇ ਉਨਾਂ ਨੂੰ ਜੁਝਾਰੂ ਕਿਹਾ ਜਾਂਦਾ ਹੈ। ਉਹ ਆਪਣੇ ਨਿਸ਼ਾਨੇ ਵਿਚ ਸਫਲ ਵੀ ਹੋਏ। ਦੇਸ ਦੀ ਅਜ਼ਾਦੀ ਦੀ ਲੜਾਈ ਵਿਚ ਵੀ ਅਕਾਲੀ ਦਲ ਦੇ ਇਨਾਂ ਜੁਝਾਰੂਆਂ ਨੇ ਵੱਧ ਚੜਕੇ ਹਿੱਸਾ ਲਿਆ। ਅਜ਼ਾਦੀ ਦੀ ਹਰ ਮੁਹਿੰਮ ਵਿਚ ਮੋਹਰੀ ਬਣਕੇ ਲੜੇ। ਉਨਾਂ ਨੂੰ ਟਕਸਾਲੀ ਅਕਾਲੀ ਕਿਹਾ ਜਾਣ ਲੱਗਿਆ ਕਿਉਂਕਿ ਉਨਾਂ ਜੁਝਾਰੂਆਂ ਦਾ ਨਿਸ਼ਾਨਾ ਨਿੱਜੀ ਹਿੱਤਾਂ ਦੀ ਰਾਖੀ ਕਰਨਾ ਨਹੀਂ ਸਗੋਂ ਧਰਮ ਅਤੇ ਦੇਸ ਦੀ ਰੱਖਿਆ ਕਰਨਾ ਸੀ। ਉਸ ਸਮੇਂ ਸਿਆਸੀ ਤਾਕਤ ਹਾਸਲ ਕਰਨ ਵਾਲੇ ਕੁਝ ਖ਼ੁਦਗਰਜ ਵਿਅਕਤੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਮੇਂ ਦੀ ਨਜ਼ਾਕਤ ਅਨੁਸਾਰ ਪਹਿਲਾਂ ਤਾਂ ਅਕਾਲੀ ਦਲ ਦੇ ਨੇਤਾ ਕਾਂਗਰਸ ਪਾਰਟੀ ਨਾਲ ਰਲਕੇ ਚੋਣਾਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਲੜਦੇ ਰਹੇ।

ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਅਤੇ ਕੁਝ ਹੋਰ ਅਕਾਲੀ ਦਲ ਦੇ ਨੁਮਾਇੰਦੇ ਜਿਨਾਂ ਵਿਚ ਸਵਰਗਵਾਸੀ ਜਸਦੇਵ ਸਿੰਘ ਸੰਧੂ ਵੀ ਸ਼ਾਮਲ ਸਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇ ਅਤੇ ਜਿੱਤ ਪਰਾਪਤ ਕੀਤੀ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਅਕਾਲੀ ਲੀਡਰ ਸ਼ਰੋਮਣੀ ਅਕਾਲੀ ਦਲ ਅਤੇ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੋਹਾਂ ਦੇ ਪਰਧਾਨ ਰਹੇ। ਇਥੋਂ ਤੱਕ ਕਿ ਉਹ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਵੀ ਪਰਧਾਨ ਰਹੇ। ਫਿਰ ਅਕਾਲੀ ਦਲ ਦੇ ਨੇਤਾਵਾਂ ਵਿਚ ਸਿਆਸੀ ਭੁੱਖ ਹੋਰ ਪੈਦਾ ਹੋ ਗਈ ਜਿਸ ਕਰਕੇ ਅਖੀਰ ਸਿਆਸੀ ਤਾਕਤ ਦੀ ਇਛਾ ਜਾਗਣ ਕਰਕੇ ਅਕਾਲੀ ਦਲ ਨੇ ਵੱਖਰਾ ਹੋ ਕੇ ਅਕਾਲੀ ਦਲ ਨੂੰ ਸਿਆਸੀ ਪਾਰਟੀ ਬਣਾ ਕੇ ਇਸਦੇ ਬੈਨਰ ਹੇਠ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ। ਸ਼ਰੋਮਣੀ ਅਕਾਲੀ ਦਲ ਨੂੰ ਮਾਣ ਰਿਹਾ ਕਿ ਇਸ ਜੁਝਾਰੂ ਪਾਰਟੀ ਦੇ ਬਾਬਾ ਖੜਕ ਸਿੰਘ ਵਰਗੇ ਨਿਰਲੱਛ ਅਤੇ ਖ਼ੁਦਦਾਰ ਨੇਤਾ ਅਗਵਾਈ ਕਰਦੇ ਰਹੇ। ਮਾਸਟਰ ਤਾਰਾ ਸਿੰਘ ਨੇ ਵੀ ਲੰਮਾ ਸਮਾਂ ਇੱਕ ਟਕਸਾਲੀ ਨੇਤਾ ਦੀ ਭੂਮਿਕਾ ਨਿਭਾਈ। ਪਰੰਤੂ ਦੁੱਖ ਦੀ ਗੱਲ ਹੈ ਕਿ ਨਿੱਜੀ ਲਾਭਾਂ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਸਿਆਸੀ ਤਾਕਤ ਪਰਾਪਤੀ ਦੀ ਇਛਾ ਭਾਰੂ ਪੈਣ ਕਰਕੇ ਨੇਤਾਵਾਂ ਦੇ ਕਿਰਦਾਰ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਹਾਲਾਤ ਬਦ ਤੋਂ ਬਦਤਰ ਬਣ ਗਏ ਇਥੋਂ ਤੱਕ ਕਿ ਅਕਾਲੀ ਦਲ ਜਿਹੜਾ ਸ਼ਰਮੋਣੀ ਸੀ ਉਸ ਦਾ ਨਾਮ ਵਿਅਕਤੀ ਵਿਸ਼ੇਸ਼ ਦੇ ਨਾਮ ਨਾਲ ਜੁੜ ਗਿਆ। ਹੁਣ ਤੁਸੀਂ ਵੇਖਦੇ ਹੋ ਕਿ ਅਕਾਲੀ ਦਲ ਦੇ ਕਿਤਨੇ ਧੜੇ ਹਨ ਪਰੰਤੂ ਇੱਕੋ ਇੱਕ ਧੜਾ ਅਜਿਹਾ ਹੈ ਜਿਸ ਦਾ ਨਾਂ ਉਸ ਧੜੇ ਦੇ ਨੇਤਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਉਹ ਹੈ ਪਰਕਾਸ ਸਿੰਘ ਬਾਦਲ ਦੇ ਨਾਂ ਤੇ ਅਕਾਲੀ ਦਲ ਭਾਵੇਂ ਭਾਰਤੀ ਚੋਣ ਕਮਿਸਨ ਕੋਲ ਸਸ਼ਰੋਣੀ ਅਕਾਲੀ ਦਲ ਹੀ ਰਜਿਸਟਰਡ ਹੈ ਪਰੰਤੂ ਲੋਕ ਇਸਨੂੰ ਅਕਾਲੀ ਦਲ ਬਾਦਲ ਦੇ ਨਾਂ ਤੇ ਹੀ ਜਾਣਦੇ ਹਨ। ਬਾਕੀ ਅਕਾਲੀ ਦਲ ਦੇ ਜਿਤਨੇ ਵੀ ਧੜੇ ਹਨ ਜਾਂ ਰਹੇ ਹਨ ਭਾਵੇਂ ਉਹ ਵੱਖ ਵੱਖ ਨੇਤਾਵਾਂ ਨੇ ਬਣਾਏ ਪਰੰਤੂ ਉਨਾਂ ਦੇ ਦਲਾਂ ਦੇ ਨਾਂ ਵਿਅਕਤੀਆਂ ਦੇ ਨਾਂ ਤੇ ਨਹੀਂ ਸਨ।

ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦਾ ਨਾਂ ਅਕਾਲੀ ਦਲ ਅੰਮਰਿਤਸਰ- ਦਲਜੀਤ ਸਿੰਘ ਬਿੱਟੂ ਦੇ ਧੜੇ ਦਾ ਉਸਦੇ ਨਾਂ ਨਾਲ ਨਹੀਂ ਬਲਕਿ ਅਕਾਲੀ ਦਲ ਪੰਚ ਪਰਧਾਨੀ ਹੈ ਜਿਹੜਾ ਹੁਣ ਦਲ ਖਾਲਸਾ ਵਿਚ ਸ਼ਾਮਲ ਹੋ ਗਿਆ ਹੈ। ਸੁਰਜੀਤ ਸਿੰਘ ਬਰਨਾਲਾ ਦੇ ਧੜੇ ਦਾ ਨਾਂ ਤੇ ਅਕਾਲੀ ਦਲ ਬਰਨਾਲਾ ਨਹੀਂ ਸੀ ਸਗੋਂ ਲੌਂਗੋਵਾਲ ਸੀ। ਰਵੀਇੰਦਰ ਸਿੰਘ ਦੇ ਧੜੇ ਦਾ ਨਾਂ ਅਕਾਲੀ ਦਲ ਉਨੀ ਸੌ ਵੀਹ ਹੈ। ਮੋਹਕਮ ਸਿੰਘ ਦੇ ਧੜੇ ਦਾ ਨਾਂ ਸੰਯੁਕਤ ਅਕਾਲੀ ਦਲ ਆਦਿ ਬਣੇ ਹੋਏ ਹਨ। ਅਕਾਲੀ ਦਲ ਦੇ ਟਕਸਾਲੀ ਇਮਾਨਦਾਰ ਅਤੇ ਨਿਧੜਕ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਆਪਣਾ ਸਰਬਹਿੰਦ ਅਕਾਲੀ ਦਲ ਬਣਾਕੇ ਚੋਣਾਂ ਲੜੀਆਂ ਸਨ ਪਰੰਤੂ ਆਪਣਾ ਨਾਂ ਨਹੀਂ ਜੋੜਿਆ ਸੀ। ਇਸੇ ਤਰਾਂ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਧੜੇ ਦਾ ਨਾਂ ਵੀ ਸ਼ਰੋਮਣੀ ਅਕਾਲੀ ਦਲ ਡੈਮੋਕਰੈਟਿਕ ਰੱਖਿਆ ਸੀ ਹੁਣ ਉਹ ਬਾਦਲ ਦਲ ਵਿਚ ਸ਼ਾਮਲ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਲਿਊ ਸਟਾਰ ਅਪਰੇਸਨ ਤੋਂ ਬਾਅਦ ਕਾਂਗਰਸ ਪਾਰਟੀ ਚੋਂ ਅਸਤੀਫਾ ਦੇ ਕੇ ਪੰਥਕ ਅਕਾਲੀ ਦਲ ਬਣਾਇਆ ਸੀ। ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਅਕਾਲੀ ਧੜੇ ਨੇ ਆਪਣੇ ਅਕਾਲੀ ਦਲ ਨੂੰ ਆਪਣੇ ਨਾਂ ਨਾਲ ਨਹੀਂ ਜੋੜਿਆ ਬਿਨਾ ਬਾਦਲ ਦਲ ਤੋਂ। ਇਸ ਸਮੇਂ ਬਾਦਲ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਹਨ ਜੋ ਬਾਬਾ ਬੋਹੜ ਦੀ ਸਰਪਰਸਤੀ ਦੀ ਛਾਂ ਦਾ ਆਨੰਦ ਮਾਣ ਰਹੇ ਹਨ। ਇਨਾਂ ਤੋਂ ਇਲਾਵਾ ਹੋਰ ਵੀ ਛੋਟੇ ਮੋਟੇ ਧੜੇ ਹਨ ਜਿਹੜੇ ਆਪੋ ਆਪਣੀ ਡਫਲੀ ਵਜਾ ਰਹੇ ਹਨ। ਇਹ ਅਕਾਲੀ ਦਲ ਦੇ ਵੱਖਰੇ ਧੜੇ ਕਿਉਂ ਬਣੇ ਇਸ ਨੁਕਤੇ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ।

ਸ਼ਰੋਮਣੀ ਅਕਾਲੀ ਦਲ ਦਾ ਜੋ ਵੀ ਪਰਧਾਨ ਬਣਦਾ ਹੈ ਉਹ ਹੋਰ ਕਿਸੇ ਵੀ ਲੀਡਰ ਦੀ ਵੱਧਦੀ ਹਰਮਨ ਪਿਆਰਤਾ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਆਪਣੇ ਆਲੇ ਦੁਆਲੇ ਚਾਪਲੂਸਾਂ ਦਾ ਘੇਰਾ ਖੜਾ ਕਰ ਲੈਂਦਾ ਹੈ। ਉਹ ਚਾਪਲੂਸ ਚੰਗੇ ਮਾੜੇ ਦੀ ਪਛਾਣ ਕਰਨ ਹੀ ਨਹੀਂ ਦਿੰਦੇ। ਚੰਗੇ ਟਕਸਾਲੀ ਅਕਾਲੀਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਪਰੰਤੂ ਸ਼ਰੋਮਣੀ ਅਕਾਲੀ ਦਲ ਨੂੰ ਮਾਣ ਜਾਂਦਾ ਹੈ ਕਿ ਇਸਦੇ ਪਰਧਾਨ ਟਕਸਾਲੀ ਅਕਾਲੀ ਜਿਵੇਂ ਜਥੇਦਾਰ ਮੋਹਣ ਸਿੰਘ ਤੁੜ-ਜਥੇਦਾਰ ਊਧਮ ਸਿੰਘ ਨਾਗੋਕੇ-ਮਾਸਟਰ ਤਾਰਾ ਸਿੰਘ -ਗੋਪਾਲ ਸਿੰਘ ਕੌਮੀ-ਗਿਆਨੀ ਕਰਤਾਰ ਸਿੰਘ-ਹੁਕਮ ਸਿੰਘ-ਹਰਚੰਦ ਸਿੰਘ ਲੌਂਗੋਵਾਲ ਆਦਿ ਰਹੇ ਹਨ ਜਿਨਾਂ ਕਰਕੇ ਅਕਾਲੀ ਦਲ ਨੇ ਮੱਲਾਂ ਮਾਰੀਆਂ ਸਨ। ਜਦੋਂ ਤੋਂ ਅਕਾਲੀ ਦਲ ਵਿਚ ਵਿਸ਼ੇਸ ਵਿਅਕਤੀਆਂ ਦੇ ਨਾਂ ਤੇ ਆਪੋ ਆਪਣੀਆਂ ਜਾਗੀਰਾਂ ਸਮਝ ਕੇ ਅਕਾਲੀ ਦਲ ਦੇ ਧੜੇ ਬਣਨ ਲੱਗ ਗਏ ਹਨ ਤਾਂ ਸ਼ਰਮੋਣੀ ਸ਼ਬਦ ਰੁਲ ਗਿਆ ਹੈ। ਪੰਥ ਦਾ ਸਿਰਫ ਨਾਂ ਵਰਤਿਆ ਜਾਂਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨੇਤਾਵਾਂ ਨੇ ਆਪੋ ਆਪਣੇ ਕੁਨਬਿਆਂ ਦੀਆਂ ਮਿਸਲਾਂ ਬਣਾ ਲਈਆਂ ਸਨ ਉਸੇ ਤਰਾਂ ਹੁਣ ਵੀ ਜਿਸ ਨੇਤਾ ਦੀ ਕਿਸੇ ਦੂਜੇ ਨੇਤਾ ਨਾਲ ਨਿਭਦੀ ਨਹੀਂ ਤਾਂ ਉਹ ਆਪਣੀ ਵੱਖਰੀ ਤੂਤੀ ਵਜਾਉਣ ਲਈ ਵੱਖਰਾ ਧੜਾ ਬਣਾ ਲੈਂਦਾ ਹੈ। ਜਾਂ ਇਉਂ ਕਹਿ ਲਵੋ ਕਿ ਆਪੋ ਆਪਣੀ ਹਓਮੈ ਦੇ ਸ਼ਿਕਾਰ ਨੇਤਾ ਇੱਕ ਦੂਜੇ ਦੀ ਈਨ ਮੰਨਣ ਨੂੰ ਤਿਆਰ ਹੀ ਨਹੀਂ। ਤਾਕਤਵਰ ਨੇਤਾ ਬਾਕੀ ਨੇਤਾਵਾਂ ਨੂੰ ਆਪਣੇ ਥੱਲੇ ਲਾ ਕੇ ਰੱਖਣਾ ਪਸੰਦ ਕਰਦੇ ਹਨ ਅਤੇ ਉਹ ਦੂਜੇ ਪਰਭਾਵਸ਼ਾਲੀ ਨੇਤਾ ਤੋਂ ਡਰਦੇ ਹੋਏ ਉਸ ਨੂੰ ਉਭਰਨ ਹੀ ਨਹੀਂ ਦਿੰਦੇ। ਉਹ ਸਾਰੇ ਹੀ ਆਪਣੇ ਆਪ ਨੂੰ ਪੰਥਕ ਕਹਿੰਦੇ ਹਨ। ਪਰੰਤੂ ਅਸਲ ਵਿਚ ਉਨਾਂ ਪੰਥ ਦਾ ਅਕਸ ਖ਼ਰਾਬ ਕਰ ਦਿੱਤਾ ਹੈ।

ਆਮ ਲੋਕ ਅਕਾਲੀ ਦਲ ਨੂੰ ਨਫ਼ਰਤ ਕਰਨ ਲੱਗ ਗਏ ਹਨ ਜਿਸ ਕਰਕੇ ਸਿੱਖ ਦਾ ਅਕਸ ਵਿਗੜਿਆ ਹੈ। ਪਰਕਾਸ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਹੈ ਵੀ ਕਿਉਂਕਿ ਪੰਜ ਵਾਰ ਮੁੱਖ ਮੰਤਰੀ ਬਣਨਾ ਖਾਅਲਾ ਜੀ ਦਾ ਵਾੜਾ ਨਹੀਂ। ਉਹ ਦੂਰ ਅੰਦੇਸ ਵੀ ਹੈ ਜਿਸ ਕਰਕੇ ਉਹ ਕਿਸੇ ਹੋਰ ਲੀਡਰ ਨੂੰ ਕੁਸਕਣ ਹੀ ਨਹੀਂ ਦਿੰਦਾ। ਇਹ ਉਸਦੀ ਸਿਆਸੀ ਕਾਬਲੀਅਤ ਹੈ ਪਰੰਤੂ ਇਸ ਕਾਬਲੀਅਤ ਨਾਲ ਅਕਾਲੀ ਦਲ ਦਾ ਟਕਸਾਲੀਪਣ ਨਜ਼ਰਅੰਦਾਜ ਹੋ ਰਿਹਾ ਹੈ। ਜਦੋਂ ਤੋਂ ਅਕਾਲੀ ਦਲ ਤੇ ਉਹ ਕਾਬਜ ਹੋਏ ਹਨ ਉਨਾਂ ਨੇ ਕਿਸੇ ਵੀ ਦਿਗਜ਼ ਨੇਤਾ ਨੂੰ ਫਰਕਣ ਹੀ ਨਹੀਂ ਦਿੱਤਾ। ਇੱਕ-ਇੱਕ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਨੇਤਾਵਾਂ ਜਾਂ ਉਨਾਂ ਦੇ ਪਰਿਵਾਰਾਂ ਨੂੰ ਖੂੰਜੇ ਲਾ ਦਿੱਤਾ ਹੈ ਜਿਸ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਰੇ ਵਿਚ ਲੱਗਦੀ ਹੈ। ਅਕਾਲੀ ਦਲ ਨੂੰ ਰਾਜ ਭਾਗ ਤੇ ਕਾਬਜ ਰੱਖਣ ਲਈ ਧਰਮ ਨਿਰਪੱਖ ਪੰਜਾਬੀ ਪਾਰਟੀ ਦਾ ਰੂਪ ਦਿੱਤਾ ਜਾ ਰਿਹਾ ਹੈ। ਰਾਜਭਾਗ ਬਰਕਰਾਰ ਰੱਖਣਾ ਮੁੱਖ ਮੰਤਵ ਬਣ ਗਿਆ ਹੈ। ਖਾਸ ਤੌਰ ਤੇ ਟਕਸਾਲੀ ਨੇਤਾਵਾਂ ਜਿਨਾਂ ਤੋਂ ਉਨਾਂ ਦੀ ਗੱਦੀ ਨੂੰ ਖ਼ਤਰਾ ਹੋ ਸਕਦਾ ਹੈ ਉਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ। ਉਦਾਹਰਨ ਲਈ ਜਥੇਦਾਰ ਜਗਦੇਵ ਸਿੰਘ ਤਲਵੰਡੀ-ਮੋਹਨ ਸਿੰਘ ਤੁੜ-ਗੁਰਚਰਨ ਸਿੰਘ ਟੌਹੜਾ-ਸੁਰਜੀਤ ਸਿੰਘ ਬਰਨਾਲਾ-ਰਵੀਇੰਦਰ ਸਿੰਘ-ਕੁਲਦੀਪ ਸਿੰਘ ਵਡਾਲਾ-ਜਸਦੇਵ ਸਿੰਘ ਸੰਧੂ-ਦਾਰਾ ਸਿੰਘ ਐਡਵੋਕੇਟ (ਕੈਪਟਨ ਕੰਵਲਜੀਤ ਸਿੰਘ ) ਆਦਿ ਦੇ ਪਰਿਵਾਰ ਵਰਣਨਯੋਗ ਹਨ।

ਹੁਣ ਅਕਾਲੀ ਦਲ ਰਹਿ ਗਿਆ ਹੈ ਸ਼ਰੋਮਣੀ ਸ਼ਬਦ ਸਿਰਫ ਨਾਂ ਲੈਣ ਲਈ ਹੀ ਰਹਿ ਗਿਆ ਹੈ। ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੂੰ ਮਜ਼ਬੂਰੀ ਵਸ ਕਾਂਗਰਸ ਪਾਰਟੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦਾਰਾ ਸਿੰਘ ਐਡਵੋਕੇਟ ਦੀ ਪੋਤਰੀ ਤੇ ਕੈਪਟਨ ਕੰਵਲਜੀਤ ਸਿੰਘ ਦੀ ਲੜਕੀ ਕਾਂਗਰਸ ਦਾ ਪੱਲਾ ਫੜ ਬੈਠੀ ਹੈ। ਰਵੀਇੰਦਰ ਸਿੰਘ ਵੱਖਰਾ ਦਲ ਬਣਾ ਚੁੱਕਾ ਹੈ। ਮੋਹਨ ਸਿੰਘ ਤੁੜ ਦਾ ਪਰਿਵਾਰ ਰਿਸ਼ਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜਸਦੇਵ ਸਿੰਘ ਸੰਧੂ ਦੇ ਪਰਿਵਾਰਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਲੱਗ ਰਿਹਾ ਹੈ ਕਿ ਉਹ ਟਕਸਾਲੀ ਪਰਿਵਾਰ ਵੀ ਕਿਸੇ ਹੋਰ ਪਾਰਟੀ ਜਾਂ ਅਕਾਲੀ ਦਲ ਦੇ ਕਿਸੇ ਦੂਜੇ ਧੜੇ ਦੀ ਪੌੜੀ ਚੜਨਗੇ। ਲੋਹ ਪੁਰਸ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਵੀ ਜੱਦੀ ਹਲਕੇ ਬਦਲਣ ਕਰਕੇ ਸ਼ਸੋਪਜੰ ਵਿਚ ਹੈ।


ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072

19/07/2016

ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com