WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
29ਮਾਰਚ ਦੇ ਅੰਕ ਲਈ ਬਰਸੀ ਤੇ ਵਿਸ਼ੇਸ਼
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ

ਉਜਾਗਰ ਸਿੰਘ, ਪਟਿਆਲਾ


  

ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । ਅਜਿਹੇ ਵਿਅਕਤੀ ਸਾਧਾਰਨ ਕਿਸਮ ਦੇ ਨਹੀਂ ਹੁੰਦੇ, ਉਨਾਂ ਦਾ ਵਿਅਕਤਿਵ ਵਿਲੱਖਣ ਹੁੰਦਾ ਹੈ। ਅਕਾਲੀ ਦਲ ਵਿਚ ਇਕ ਅਜਿਹਾ ਧਰਮ ਨਿਰਪੱਖ ਅਤੇ ਸਰਬਤ ਦਾ ਭਲਾ ਕਰਨ ਵਾਲਾ ਟਕਸਾਲੀ ਪਰਿਵਾਰ ਐਡਵੋਕੇਟ ਦਾਰਾ ਸਿੰਘ ਦਾ ਹੈ, ਜਿਹੜਾ ਅਕਾਲੀ ਸਿਆਸਤ ਵਿਚ ਧਰੂ ਤਾਰੇ ਦੀ ਤਰਾਂ ਚਮਕਦਾ ਹੈ। ਦਾਰਾ ਸਿੰਘ ਐਡਵੋਕੇਟ ਅਜਿਹਾ ਵਿਅਕਤੀ ਸੀ ਜਿਸ ਤੋਂ ਵੱਡੇ ਵੱਡੇ ਸਿਆਸੀ ਨੇਤਾ ਸਿਆਸੀ ਸਲਾਹ ਅਤੇ ਆਰਥਿਕ ਮਦਦ ਲੈ ਕੇ ਸਿਆਸਤ ਕਰਦੇ ਸਨ। ਉਨਾਂ ਵਿਚ ਹਰਕਿਸ਼ਨ ਸਿੰਘ ਸੁਰਜੀਤ ਅਤੇ ਗਿਆਨੀ ਜ਼ੈਲ ਸਿੰਘ ਦੇ ਨਾਂ ਵਰਨਣਯੋਗ ਹਨ। ਸੁਰਜੀਤ ਸਿੰਘ ਬਰਨਾਲਾ ਅਤੇ ਜਸਦੇਵ ਸਿੰਘ ਸੰਧੂ ਨੇ ਵੀ ਸਿਆਸੀ ਗੁੜਤੀ ਦਾਰਾ ਸਿੰਘ ਤੋਂ ਲਈ ਸੀ। ਉਨਾਂ ਤੋਂ ਬਾਅਦ ਉਨਾਂ ਦਾ ਸਪੁਤਰ ਕੈਪਟਨ ਕੰਵਲਜੀਤ ਸਿੰਘ ਇਮਾਨਦਾਰ ਅਤੇ ਵਿਦਵਾਨ ਸਿਆਸਤਦਾਨ ਦੇ ਤੌਰ ਤੇ ਹਰਫਨਮੌਲਾ ਸਾਬਤ ਹੋਇਆ। ਅਕਾਲੀ ਦਲ ਬਾਦਲ ਨੂੰ ਕਿਸੇ ਵੀ ਸਮੇਂ ਜਦੋਂ ਕਿਸੇ ਗੁੰਝਲਦਾਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਸ ਦੇ ਸੰਕਟ ਮੋਚਨ ਲਈ ਹਮੇਸ਼ਾ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਲਈ ਜਾਂਦੀ ਸੀ। ਸਲਾਹ ਹਮੇਸ਼ਾ ਮੰਨੀ ਵੀ ਜਾਂਦੀ ਸੀ ਕਿਉਂਕਿ ਪਾਰਟੀ ਵਿਚ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਕੁਝ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਪੂਰਾ ਵਜਨ ਦਿੱਤਾ ਜਾਂਦਾ ਸੀ। ਸਲਾਹ ਲੈਣ ਲਈ ਨੇਤਾ ਸਵੇਰੇ 4-00 ਵਜੇ ਕੈਪਟਨ ਦਾ ਦਰਵਾਜਾ ਖੜਕਾ ਦਿੰਦੇ ਸਨ।

ਮੈਨੂੰ ਆਪਣੀ ਸਰਕਾਰ ਨੌਕਰੀ ਸਮੇਂ ਕੈਪਟਨ ਕੰਵਲਜੀਤ ਸਿੰਘ ਨਾਲ ਬਹੁਤ ਹੀ ਨੇੜੇ ਰਹਿ ਕੇ ਕੰਮ ਕਰਨ ਦਾ ਮਾਣ ਪ੍ਰਾਪਤ ਰਿਹਾ ਹੈ। ਮੈਂ ਉਨਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਸੂਝ ਦਾ ਕਾਇਲ ਰਿਹਾ ਹਾਂ, ਉਹ ਹਰ ਗੱਲ ਨੂੰ ਨਾਪ ਤੋਲ ਕੇ ਸਿਆਣਪ ਨਾਲ ਵਿਚਾਰਦੇ ਸਨ। ਉਨਾਂ ਕੋਲ ਹਰ ਸੰਜੀਦਾ ਤੋਂ ਸੰਜੀਦਾ ਮਸਲੇ ਦਾ ਸਰਬਪ੍ਰਮਾਣਿਤ ਹੱਲ ਕਰਨ ਦਾ ਸਲੀਕਾ ਹੁੰਦਾ ਸੀ। ਕਈ ਮੌਕਿਆਂ ਤੇ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਅਣਡਿਠ ਕੀਤਾ ਜਾਂਦਾ ਸੀ ਤਾਂ ਅਕਾਲੀ ਦਲ ਨੂੰ ਉਸ ਸਮੱਸਿਆ ਵਿਚ ਉਲਝਦਿਆਂ ਮੈਂ ਖ਼ੁਦ ਆਪਣੇ ਅੱਖੀਂ ਵੇਖਿਆ ਹੈ। ਅਕਾਲੀ ਦਲ ਨੂੰ ਕਈ ਵਾਰੀ ਮੂੰਹ ਦੀ ਖਾਣੀ ਪਈ ਹੈ, ਜਦੋਂ ਕੈਪਟਨ ਕੰਵਲਜੀਤ ਦੀ ਰਾਏ ਨੂੰ ਮੰਨਿਆਂ ਨਹੀਂ ਜਾਂਦਾ ਸੀ। ਪ੍ਰੰਤੂ ਕਈ ਵਾਰ ਅਕਾਲੀ ਦਲ ਵੱਲੋਂ ਆਪਣੀ ਗ਼ਲਤੀ ਨੂੰ ਕੈਪਟਨ ਦੀ ਰਾਏ ਅਨੁਸਾਰ ਦਰੁਸਤ ਵੀ ਕਰ ਲਿਆ ਜਾਂਦਾ ਸੀ ਭਾਵੇਂ ਉਹ ਦੇਰ ਆਏ ਦਰੁਸਤ ਆਏ ਦੀ ਕਹਾਵਤ ਹੀ ਹੁੰਦੀ ਸੀ। ਜਦੋਂ ਉਸਦੀ ਗੱਲ ਮੰਨੀ ਨਹੀਂ ਜਾਂਦੀ ਸੀ ਤਾਂ ਉਹ ਸਾਰੀ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਖ਼ਤਰਨਾਕ ਨਤੀਜਿਆਂ ਦੀ ਉਡੀਕ ਕਰਨ ਦੀ ਵੰਗਾਰ ਵੀ ਦੇ ਦਿੰਦਾ ਸੀ ਪ੍ਰੰਤੂ ਜੇਕਰ ਪਾਰਟੀ ਨੇ ਕਿਸੇ ਸਿਆਸੀ ਮਜ਼ਬੂਰੀ ਕਾਰਨ ਕੈਪਟਨ ਸਾਹਿਬ ਦੀ ਸਲਾਹ ਨੂੰ ਨਾ ਮੰਨਣਾ ਹੁੰਦਾ ਤਾਂ ਉਹ ਕੈਪਟਨ ਨੂੰ ਵਿਸ਼ਵਾਸ਼ ਵਿਚ ਲੈ ਕੇ ਫੈਸਲਾ ਕਰਦੇ ਸਨ।

ਕੈਪਟਨ ਸਲਾਹ ਬੇਬਾਕ ਹੋ ਕੇ ਦਿੰਦਾ ਸੀ। ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ ਸੀ। ਜਦੋਂ ਕਿਸੇ ਸਿਆਸੀ ਨੇਤਾ ਉਪਰ ਕੋਈ ਵੀ ਇਲਜ਼ਾਮ ਲਗਦਾ ਸੀ ਤਾਂ ਕੈਪਟਨ ਕੰਵਲਜੀਤ ਸਿੰਘ ਦਲੇਰੀ ਨਾਲ ਉਸ ਨੇਤਾ ਦੇ ਅਸਤੀਫੇ ਦੀ ਮੰਗ ਕਰਦਾ ਸੀ। ਭਾਵੇਂ ਉਹ ਨੇਤਾ ਕਿਤਨਾ ਹੀ ਸੀਨੀਅਰ ਕਿਉਂ ਨਾ ਹੋਵੇ ਕਿਉਂਕਿ ਉਹ ਪਾਰਟੀ ਦੀ ਸ਼ਾਖ਼ ਤੇ ਧੱਬਾ ਨਹੀਂ ਲੱਗਣ ਦੇਣਾ ਚਾਹੁੰਦੇ ਸਨ। ਪਾਰਟੀ ਕੈਪਟਨ ਕੰਵਲਜੀਤ ਸਿੰਘ ਦੀ ਰਾਏ ਦੀ ਆੜ ਵਿਚ ਅਸਤੀਫਾ ਲੈ ਲੈਂਦੀ ਸੀ। ਇਸੇ ਕਰਕੇ ਉਨਾਂ ਨੂੰ ਅਕਾਲੀ ਦਲ ਦਾ 'ਸੰਕਟ ਮੋਚਨ' ਕਿਹਾ ਜਾਂਦਾ ਸੀ।

ਸੰਕਟ ਮੋਚਨ ਦੀ ਸੜਕ ਦੁਰਘਟਨਾ ਵਿਚ ਮੌਤ ਵੀ ਸ਼ੱਕ ਦੇ ਘੇਰਿਆਂ ਵਿਚ ਰਹੀ ਹੈ। ਇਸੇ ਕਰਕੇ ਉਸਦੀ ਧੜੱਲੇਦਾਰੀ ਨਾਲ ਦਿੱਤੀ ਰਾਏ ਉਸਦੇ ਪਰਿਵਾਰ ਉਪਰ ਸਿਆਸੀ ਬਿਜਲੀ ਬਣਕੇ ਡਿਗੀ ਹੈ। ਸਿਆਸੀ ਵਿਰੋਧੀਆਂ ਨੇ ਬਦਲਾ ਲੈਂਦਿਆਂ ਟਕਸਾਲੀ ਪਰਿਵਾਰ ਨੂੰ ਰੋਲ ਦਿੱਤਾ ਹੈ, ਇਸ ਵਿਚ ਪਰਿਵਾਰ ਨੇ ਵੀ ਸੰਜੀਦਗੀ ਤੋਂ ਕੰਮ ਨਹੀਂ ਲਿਆ ਅਤੇ ਪਰਿਵਾਰ ਖ਼ਖ਼ੜੀਆਂ ਖ਼ਖ਼ੜੀਆਂ ਹੋ ਗਿਆ ਹੈ। ਜਿਹੜਾ ਨੇਤਾ ਟਿਕਟਾਂ ਵੰਡਦਾ ਸੀ ਅੱਜ ਉਸਦਾ ਪਰਿਵਾਰ ਬੇਟਿਕਟ ਹੈ। ਪਰਿਵਾਰ ਆਪਣੇ ਅਸਤਿਤਵ ਲਈ 29 ਮਾਰਚ ਨੂੰ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਕਰਮ ਭੂਮੀ ਡੇਰਾ ਬਸੀ ਹਲਕੇ ਦੇ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਬਰਸੀ ਦਾ ਸਮਾਗਮ ਕਰ ਰਿਹਾ ਹੈ। ਸਿਆਸਤ ਦੀ ਚਿੱਟੀ ਚਾਦਰ ਦਾ ਰੱਖਵਾਲੇ ਦੀ ਯਾਦ ਤੇ ਸਿਆਸਤ ਕੀਤੀ ਜਾਵੇਗੀ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072

 

28/03/2016

ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com