|
|
|
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ |
|
|
|
ਬਾਬਾ ਨਾਜਮੀ ਦੀ ਇੱਕ ਕਵਿਤਾ ਸੁਣੀ ਸੀ ਜਿਸਦੇ ਬੋਲ ਸਨ-
ਜਿਸ ਦੇਸ਼ ਵਿਚ ਭੁੱਖਾ ਮਰੇ ਮਜ਼ਦੂਰ,
ਉਸਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ,
ਅੱਜ ਸਾਡੇ ਦੇਸ਼ ਵਿਚ 100 ਪਿੱਛੇ 25 ਆਦਮੀ ਭੁੱਖੇ ਸੌਣ ਲਈ ਮਜ਼ਬੂਰ ਹਨ। ਇਸ
ਤੋਂ ਵੀ ਭੈੜੀਆਂ ਹਾਲਤਾਂ ਪਾਕਿਸਤਾਨ ਦੀਆਂ ਹਨ ਜਿੱਥੇ 100 ਪਿੱਛੇ 40 ਵਿਅਕਤੀ
ਭੁੱਖੇ ਸੌਂਦੇ ਹਨ। ਬੰਗਲਾ ਦੇਸ਼ ਨੇ ਆਪਣੀ ਹੋਂਦ ਤੋਂ ਬਾਅਦ ਕੋਈ ਜੰਗ ਨਹੀਂ ਲੜੀ
ਇਸ ਲਈ ਉਥੇ ਸਿਰਫ 12 ਵਿਅਕਤੀ ਭੁੱਖੇ ਸੌਣ ਲਈ ਮਜ਼ਬੂਰ ਹਨ। ਭਾਰਤ ਤੇ ਪਾਕਿਸਤਾਨ
ਨੇ 1947, 1965, 1971 ਤੇ 1999 ਦੀਆਂ ਜੰਗਾਂ ਲੜੀਆਂ ਹਨ। ਹਰ ਲੜਾਈ ਨੇ ਸਾਨੂੰ
ਜੰਗ ਦੀ ਤਿਆਰੀ ਉਪਰ ਅਰਬਾਂ ਰੁਪਏ ਖਰਚਣ ਤੇ ਮਜ਼ਬੂਰ ਕਰ ਦਿੱਤਾ ਹੈ। ਕਸ਼ਮੀਰ ਦੀ
ਸਮੱਸਿਆ 1947 ਵਿੱਚ ਜਿੱਡੀ ਸੀ ਉਸਤੋਂ ਵੀ ਭੈੜੀ ਹਾਲਤ ਵਿੱਚ ਚਲੀ ਗਈ ਹੈ। ਅੱਜ 6
ਸਾਲਾਂ ਤੋਂ ਲੈ ਕੇ 80 ਸਾਲ ਤੱਕ ਦਾ ਹਰੇਕ ਕਸ਼ਮੀਰੀ ਬਾਸ਼ਿੰਦਾ ਆਪਣੇ ਆਪ ਨੂੰ
ਭਾਰਤੀ ਕਹਿਣ ਲਈ ਤਿਆਰ ਨਹੀਂ। ਮੋਦੀ ਯੁੱਗ ਵਿੱਚ ਇਹ ਹਾਲਤ ਹੋਰ ਬੁਰੀ ਹੋਈ ਹੈ।
ਸੋ ਨੇੜ ਭਵਿੱਖ ਵਿੱਚ ਵੀ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ।
ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਵਿਚ ਗੜਬੜ ਕਰਨ ਜਾਂ ਕਰਵਾਉਣ ਲਈ
ਪਾਕਿਸਤਾਨ ਅੱਤਵਾਦੀਆਂ ਸਰਗਰਮੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਭਾਰਤ ਨੂੰ ਇਹ
ਗੱਲ ਬਰਦਾਸ਼ਤ ਨਹੀਂ। ਸੋ ਭਾਰਤ ਸਰਕਾਰ ਦੀ ਸਰਜੀਕਲ ਸਟਰਾਈਕ
ਵਰਗੀਆਂ ਕਾਰਵਾਈਆਂ ਕਰਨਾ ਜਾਂ ਕਰਵਾਉਣਾ ਮਜ਼ਬੂਰੀ ਹੈ। ਸੋ ਅੱਤਵਾਦੀਆਂ ਦੇ ਕੈਂਪਾਂ
ਤੇ ਕੀਤੇ ਅਜਿਹੇ ਹਮਲਿਆਂ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਦੇ ਮੁਹਾਜ ਤੇ ਲਿਆ
ਖੜਾਇਆ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਐਟਮੀ ਮੁਲਕ ਹਨ। ਮਾਹਰਾਂ ਦਾ ਖਿਆਲ ਹੈ
ਕਿ ਜੇ ਇਹ ਜੰਗ ਸ਼ੁਰੂ ਹੋ ਜਾਂਦੀ ਹੈ ਤਾਂ ਇਕ ਹਫਤੇ ਵਿੱਚ ਦੋਵੇਂ ਮੁਲਕਾਂ ਦੇ
ਇੱਕੀ ਕਰੋੜ ਵਿਅਕਤੀ ਮੌਤ ਦੇ ਮੂੰਹ ਜਾ ਪੈਣਗੇ। ਇੱਥੇ ਹਰੇਕ ਸੱਤਵੇ ਵਿਅਕਤੀ ਦੀ
ਲਾਸ਼ ਰੁਲੀ ਫਿਰੇਗੀ ਕੋਈ ਵੀ ਇਸਨੂੰ ਸਾਂਭਣ ਵਾਲਾ ਨਹੀਂ ਹੋਵੇਗਾ। ਹਸਪਤਾਲਾਂ ਵਿੱਚ
ਤਿਲ ਸੁੱਟਣ ਨੂੰ ਥਾਂ ਨਹੀਂ ਹੋਵੇਗੀ। ਸਿਹਤ ਸਹੂਲਤਾਂ ਲਈ ਜੋ ਢਾਂਚਾ ਸਾਡੇ ਦੇਸ
ਵਿਚ ਮੌਜੂਦ ਹੈ ਉਹ ਪੂਰੀ ਤਰਾਂ ਗੜਬੜਾ ਜਾਵੇਗਾ। ਜੇ ਜੰਗ ਕਿਸੇ ਰੂਪ ਵਿੱਚ ਟਲ ਵੀ
ਜਾਂਦੀ ਹੈ ਤਾਂ ਵੀ ਭਾਰਤ ਤੇ ਪਾਕਿਸਤਾਨ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਹੋਣਗੇ
ਕਿਉਂਕਿ ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਡਰੋਂ ਜੰਗ ਲਈ ਤਿਆਰੀਆਂ ਸ਼ੁਰੂ ਕਰ
ਦਿੱਤੀਆਂ ਹਨ।
ਭਾਰਤ ਸਰਕਾਰ ਵਲੋਂ 36 ਰਾਫੇਲ ਜਹਾਜ਼ਾਂ ਦਾ ਆਰਡਰ 58000 ਕਰੋੜ ਅੰਬਾਨੀ ਦੀ
ਹਿੱਸੇਦਾਰ ਫਰਾਂਸੀਸੀ ਕੰਪਨੀ ਨੇ ਦਿੱਤਾ ਹੈ। ਬਹੁਤੇ ਪੰਜਾਬੀ ਇਹ ਅੰਦਾਜਾ ਅਸਾਨੀ
ਨਾਲ ਹੀ ਲਾ ਸਕਦੇ ਹਨ ਕਿ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਕਿਸੇ ਵੀ ਪਿੰਡ ਦੇ ਹਾਈ
ਸਕੂਲ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪੰਜਾਬ ਦੇ 12500
ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਉਸਾਰੀ ਲਗਭਗ 12500
ਕਰੋੜ ਰੁਪਏ ਵਿੱਚ ਕੀਤੀ ਜਾ ਸਕਦੀ ਹੈ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਕੱਲਾ
ਰਾਫੇਲ ਜਹਾਜਾਂ ਦਾ ਸੌਦਾ ਹੀ ਭਾਰਤ ਦੇ ਪੰਜ ਰਾਜਾਂ ਦੇ ਵਿਕਾਸ ਦੀ ਰਕਮ ਹੜੱਪ ਕਰ
ਜਾਏਗਾ। ਰੂਸ ਨਾਲ ਵੀ ਲਗਭਗ 34500 ਕਰੋੜ ਰੁਪਏ ਦਾ ਜੰਗੀ ਸਮਾਨ ਖ੍ਰੀਦਣ ਦਾ
ਫੈਸਲਾ ਹੋ ਚੁੱਕਿਆ ਹੈ। ਇਕੱਲੇ ਦੋ ਸੌਦਿਆਂ ਨਾਲ ਨਹੀਂ ਸਰਨਾ ਭਾਰਤ ਨੂੰ ਅਜਿਹੇ
ਅੱਧੀ ਦਰਜਨ ਸੌਦੇ ਤਾਂ ਕਰਨੇ ਹੀ ਪੈਣਗੇ। ਇਸਦਾ ਸਿੱਧਾ ਜਿਹਾ ਮਤਲਬ ਹੈ ਘੱਟੋ ਘੱਟ
ਦਸ ਸਾਲ ਭਾਰਤ ਕੋਈ ਤਰੱਕੀ ਨਹੀਂ ਕਰ ਸਕੇਗਾ।
ਗਰੀਬਾਂ ਦੀ ਅਨਰੇਗਾ ਸਕੀਮ, ਐਨ. ਆਰ. ਐਚ. ਐਮ. ਸਕੀਮ,
ਸਕੂਲੀ ਬੱਚਿਆਂ ਲਈ ਭੋਜਨ ਵਾਲੀਆਂ ਸਕੀਮਾਂ ਹਰ ਸਾਲ ਕਟੌਤੀ ਦਾ ਸ਼ਿਕਾਰ ਹੁੰਦੀਆਂ
ਦਮ ਤੋੜ ਜਾਣਗੀਆਂ। ਮੋਦੀ ਦੁਆਰਾ ਗਰੀਬਾਂ ਲਈ ਬਣਨ ਵਾਲੇ ਮਕਾਨ ਸੁਪਨਾ ਹੀ ਬਣ ਕੇ
ਰਹਿ ਜਾਣਗੇ। ਬੇਰੁਜਗਾਰੀ ਦੀ ਹਾਲਤ ਹੋਰ ਬੁਰੀ ਹੋ ਜਾਵੇਗੀ। ਪਾਕਿਸਤਾਨ ਦੀਆਂ
ਹਾਲਤਾਂ ਇਸਤੋਂ ਵੀ ਭੈੜੀਆਂ ਹੋ ਜਾਣਗੀਆਂ। ਸਮੁੱਚੀ ਦੁਨੀਆਂ ਵਿੱਚ ਖਾਣ ਵਾਲੇ
ਭੋਜਨ ਦੀ ਕੋਈ ਕਮੀ ਨਹੀਂ ਹੈ ਪਰ ਭਾਰਤ ਤੇ ਪਾਕਿਸਤਾਨ ਦਿਨੋਂ ਦਿਨ ਥੁੜ ਦਾ ਸ਼ਿਕਾਰ
ਹੁੰਦੇ ਜਾਣਗੇ ਕਿਉਂਕਿ ਦੁਨੀਆਂ ਦੇ 194 ਦੇਸ਼ਾਂ ਵਿੱਚੋਂ ਬਹੁਤੇ ਹਥਿਆਰ ਖ੍ਰੀਦਣ
ਵਾਲੇ ਇਹ ਦੋ ਮੁਲਕ ਹੀ ਬਚੇ ਹਨ। ਇਸ ਲਈ ਸਰਮਾਏਦਾਰ ਮੁਲਕ ਜੰਗ ਨੂੰ ਰੋਕਣ ਦੀ
ਬਜਾਏ ਕਰਵਾਉਣ ਲਈ ਯਤਨਸ਼ੀਲ ਹੋਣਗੇ। ਪਿਛਲੀਆਂ ਜੰਗਾਂ ਨੇ ਭਾਰਤ ਨੂੰ ਸਭ ਤੋਂ
ਜ਼ਿਆਦਾ ਭੁਖਮਰੀ ਵਾਲੇ 118 ਦੇਸ਼ਾਂ ਵਿੱਚੋਂ 97 ਨੰਬਰ ਤੇ ਅਤੇ ਪਾਕਿਸਤਾਨ 114
ਨੰਬਰ ਤੇ ਲਿਜਾ ਸੁਟਿਆ ਹੈ। ਭਾਰਤ ਦੇ ਗੁਆਂਢੀ ਮੁਲਕ ਨੇਪਾਲ, ਬੰਗਲਾ ਦੇਸ਼ ਤੇ
ਸ੍ਰੀ ਲੰਕਾ ਭੁੱਖਮਰੀ ਦੀਆਂ ਹਾਲਤਾਂ ਵਿਚ ਭਾਰਤ ਨਾਲੋਂ ਵਧੀਆਂ ਹਾਲਤ ਵਿੱਚ ਹਨ।
ਸੋ ਇਸ ਖਿੱਤੇ ਦੇ ਲੋਕਾਂ ਨੂੰ ਚੰਗੇ ਦਿਨਾਂ ਦੀ ਬਜਾਏ ਬੁਰੇ ਦਿਨ ਦੇਖਣੇ ਪੈ ਸਕਦੇ
ਹਨ।
M. 98887 87440
Email: tarksheel@gmail.com
|
04/11/2016 |
|
|
|
ਜੰਗ
ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ |
ਅਮਰੀਕਾ
ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ
ਡਾ. ਸਾਥੀ ਲੁਧਿਆਣਵੀ-ਲੰਡਨ |
ਹੁਣ
ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ |
ਦੀਵਾਲੀ
ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ
ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ |
ਮਸਲਾ
ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ |
ਯਾਦਾਂ
ਦੀ ਪਟਾਰੀ ਵਿੱਚੋਂ
ਨਲਕੇ ਵਾਲੀ
ਦੁਕਾਨ
ਰਵੇਲ ਸਿੰਘ, ਇਟਲੀ |
ਔਖੇ
ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ |
ਸਾਡੀ
ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
ਬਚਪਨ
ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ |
ਮਿੰਟੂ
ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ
ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ |
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|
|
|
|
|
|
|