WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ


 

ਇਕ ਤੋਂ ਵਿਸਤਾਰ ਹੋਇਆ, ਇਸ ਵਿੱਚ ਹੁਣ ਸ਼ੱਕ ਦੀ ਗੁੰਜਾਇਸ਼ ਕਿੱਥੇ ਹੈ। ਧਰਮ ਤੋਂ ਲੈ ਕੇ ਸਾਇੰਸ ਤੱਕ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਹਨ। ''ਅਰਬਦ ਨਰਬਦ ਧੁੰਦੂਕਾਰਾ'' ਤੋਂ ਹੁਣ ਤੱਕ ਏਕ ਤੋਂ ਅਨੇਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਚਾਈ ਨੂੰ ਚੰਗੀ ਤਰਾਂ ਜਾਣਦੇ ਹੋਏ ਵੀ ਅਸੀਂ ਸਭ ਤੇਰੀ ਮੇਰੀ ਦੀ ਦੁਨੀਆ 'ਚ ਘਿਰੇ ਹੋਏ ਹਾਂ। ਹਰ ਰੋਜ਼ ਸਾਡੇ ਨਾਲ ਕੋਈ ਨਾ ਕੋਈ ਇਹੋ ਜਿਹਾ ਵਰਤਾਰਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਅਸੀਂ ਇਹ ਅਹਿਸਾਸ ਕਰ ਵੀ ਲੈਂਦੇ ਹਾਂ ਕਿ ਅਸੀਂ 'ਇਕ' ਹਾਂ ਪਰ ਫੇਰ ਵੀ ਦੁਨੀਆਦਾਰੀ ਇਸ ਕਦਰ ਪਲੀਤੀ ਗਈ ਕਿ ਇਕ ਢਿੱਡੋਂ ਜੰਮੇ ਵੀ ਅਲੱਗ-ਅਲੱਗ ਹੋਣ ਦਾ ਰਾਗ ਅਲਾਪ ਰਹੇ ਹਾਂ। ਜਿੰਨਾ ਮਰਜ਼ੀ ਹੱਦਾਂ ਬੰਨੇ ਖਿੱਚ ਲਈਏ। ''ਏਕਸ ਕੇ ਹਮ ਬਾਰਿਕ'' ਵਾਲੀ ਹੋਂਦ ਨੂੰ ਝੁਠਲਾ ਨਹੀਂ ਸਕਦੇ। ਹੁਣ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਇਕ ਦਾ ਹਿੱਸਾ ਹਾਂ ਤਾਂ ਕੁਝ ਨਾ ਕੁਝ ਸਮਾਨਤਾਵਾਂ ਤਾਂ ਹੋਣੀਆਂ ਲਾਜ਼ਮੀ ਹਨ।

ਕੁਝ ਵਕਤ ਪਹਿਲਾਂ ਇਕ ਇਹੋ-ਜਿਹੀ ਸਮਾਨਤਾ ਨੇ ਮੈਨੂੰ ਆਪਣੇ ਵੱਲ ਖਿੱਚਿਆ। ਜਦੋਂ ਮੈਂ ਇਕ ਗੋਰੇ ਪੀਟਰ ਦੇ ਘਰ 'ਚ ਲੱਗੀ ਹੋਈ ਇਕ ਤਸਵੀਰ ਦੇਖੀ, ਤਸਵੀਰ ਕਾਹਦੀ ਸੀ ਮੇਰਾ ਨਿਰਾ ਪੁਰਾ ਹੰਢਾਇਆ ਬਚਪਨ ਸੀ..

ਧੁੰਦਲੇ ਰੰਗ ਵਾਲੀ ਕੰਧ 'ਤੇ ਮੁਸਕਰਾਉਂਦੀ ਓਸ ਤਸਵੀਰ ਦੇ ਰੰਗ ਖਿੜ ਖਿੜ ਪੈ ਰਹੇ ਸੀ ਜਿਵੇਂ ਬਹਾਰ ਰੁੱਤੇ ਸੱਜਰੇ ਫੁੱਲ ਕਲੀਆਂ ਟਹਿਕ ਰਹੇ ਹੋਣ.... ਓਸ ਤਸਵੀਰ ਵਿੱਚ ਗਲੀ ਦੇ ਕੁਝ ਬੱਚੇ ਗੋਲ਼ੀਆਂ.... ਜਿਨ੍ਹਾਂ ਨੂੰ ਅਸੀਂ ਤੁਸੀਂ ਬੰਟੇ ਵੀ ਕਹਿੰਦੇ ਆਂ, ਖੇਡ ਰਹੇ ਸੀ.... ਤੇ ਕੁਝ ਉਨ੍ਹਾਂ ਦੁਆਲੇ ਝੁਰਮਟ ਬਣਾ ਕੇ ਦਰਸ਼ਕ ਬਣੇ ਗੋਲ਼ੀਆਂ 'ਤੇ ਟਿਕਦੀਆਂ ਨਿਸ਼ਾਨੇ ਮਿਥਦੀਆਂ ਉਂਗਲਾਂ ਨੂੰ ਨੀਝ ਨਾਲ ਦੇਖ ਰਹੇ ਸਨ। ਸੱਠ ਕੁ ਵਰ੍ਹਿਆਂ ਦੇ ਪੀਟਰ ਨੂੰ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਕਲਚਰ 'ਚ ਵੀ 'ਘੁੱਤੀ ਪਾ' ਖੇਡਣ ਦਾ ਰਿਵਾਜ ਸੀ? ਸਵਾਲ ਤਾਂ ਮੇਰਾ ਸਹਿਜ ਜਿਹਾ ਹੀ ਸੀ, ਪਰ ਜਿਵੇਂ ਮੈਂ ਪੀਟਰ ਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ। ਪੀਟਰ ਨੇ ਤਸਵੀਰ ਵੱਲ ਦੇਖਿਆ, ਤਾਂ ਉਸ ਦੀਆਂ ਅੱਖਾਂ ਛਿਣ ਭਰ ਵਿੱਚ ਅਤੀਤ ਦੇ ਚੋਅ 'ਚੋਂ ਪਾਣੀ ਭਰ ਲਿਆਈਆਂ। ਭਰੜਾਈ 'ਵਾਜ ਨਾਲ ਕਹਿੰਦਾ-ਕਿੰਨੇ ਵਧੀਆ ਦਿਨ ਸਨ 'ਉਹ'! .. ਜਦੋਂ ਮੈਂ ਪਿਛਲੀ ਕੰਧ ਟੱਪ ਕੇ ਮਾਂ ਤੋਂ ਚੋਰੀ ਜੁਆਕਾਂ ਨਾਲ਼ ਗੋਲੀਆਂ ਖੇਡਣ ਚਲਾ ਜਾਂਦਾ ਸੀ। ਮੇਰੀ ਮਾਂ ਮੈਨੂੰ ਭਾਲਦੀ ਰਹਿੰਦੀ ਤੇ ਸਾਡਾ ਕੁੱਤਾ ਟਿਪਸੀ ਮੈਨੂੰ ਭਾਲਣ 'ਚ ਮੇਰੀ ਮਾਂ ਦੀ ਮਦਦ ਕਰਿਆ ਕਰਦਾ ਸੀ ਤੇ ਫੇਰ ਕਈ ਵਾਰ ਮੈਂ ਵਿਚਾਰੇ ਟਿਪਸੀ ਦੀ ਛਿੱਤਰ ਪਰੇਡ ਵੀ ਕਰ ਦਿੰਦਾ ਸੀ ਕਿ ਤੂੰ ਮਾਂ ਨੂੰ ਦੱਸਿਆ ਬਈ ਅਸੀਂ ਕਿਥੇ ਖੇਡ ਰਹੇ ਸਾਂ। ਪੀਟਰ ਦੀ ਇਹ ਗੱਲ ਮੁੱਕਦੇ-ਮੁੱਕਦੇ ਉਸ ਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ ਸੀ, ਉਮਰ ਦੇ ਤਕਾਜ਼ੇ ਨਾਲ ਮੁਰਝਾ ਰਹੇ ਚਿਹਰੇ ਤੇ ਕੇਰਾਂ ਤਾਂ ਰੌਣਕ ਜਿਹੀ ਖੇਡਣ ਲੱਗੀ.. ਮੈਂ ਕਿਤੇ ਗੁਆਚ ਜਿਹਾ ਗਿਆ ਸੀ.. ਪਰ ਪੀਟਰ ਦੇ ਬੋਲਾਂ ''ਹੇ ਮੈਨ ਤੂੰ ਰੋ ਰਿਹੈਂ?'' ਨੇ ਜਦੋਂ ਇਕ ਝਟਕੇ ਨਾਲ ਮੈਨੂੰ ਉਸ ਦੀ ਇਸ ਗੱਲਬਾਤ ਦੇ ਵਹਿਣ 'ਚੋਂ ਧੂਹ ਕੇ ਬਾਹਰ ਕੱਢਿਆ ਤਾਂ ਮੈਂ ਝੂਠ ਬੋਲ ਦਿੱਤਾ-ਕਿਹਾ ''ਨਹੀਂ ਤਾਂ।'' ਪਰ ਅੱਖਾਂ ਦਾ ਪਾਣੀ ਬਾਗ਼ੀ ਹੋ ਕੇ ਗੱਲਾਂ ਤੱਕ ਪਹੁੰਚ ਚੁੱਕਿਆ ਸੀ।

ਪੀਟਰ ਮੇਰੇ ਅੱਥਰੂਆਂ ਤੋਂ ਸ਼ਾਇਦ ਹੈਰਾਨ ਜਿਹਾ ਹੋਇਆ ਸੀ.. ਉਹ ਨੇ ਵਿਚਾਰਗੀ ਜਿਹੀ ਨਾਲ ਪੁੱਛਿਆ- “ਮੇਰੇ ਤੋਂ ਕੋਈ ਗ਼ਲਤੀ ਹੋ ਗਈ?.. ''ਤੇ ਮੇਰਾ ਜੁਆਬ ਉਡੀਕੇ ਬਿਨਾ ਆਂਹਦਾ- ''ਲੱਗਦੈ ਮੈਂ ਤੇਰੀ ਕੋਈ ਯਾਦ ਤਾਜ਼ਾ ਕਰਾ ਦਿੱਤੀ?''

ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਇਕ ਪਲ 'ਚ ਘੁੰਮ ਗਏ ਸਨ ਜਦੋਂ ਮੈਂ ਘਰਦਿਆਂ ਤੋਂ ਚੋਰੀ ਗੋਲ਼ੀਆਂ ਵਾਲੀ ਪੀਪੀ ਚੁੱਕ ਕੇ 'ਸੁਰਿੰਦਰ ਸੇਠ' ਦੀ ਦੁਕਾਨ ਮੂਹਰੇ ਖੇਡ ਰਹੇ ਜੁਆਕਾਂ ਨਾਲ਼ ਸਾਰਾ-ਸਾਰਾ ਦਿਨ ਖੇਡੀ ਜਾਣਾ। ਸਾਡੇ ਪਸੂ-ਡੰਗਰ ਸਾਂਭਣ ਵਾਲੇ ਪਾਲੀ ਨੇ ਮਾਂ ਨੂੰ ਦੱਸ ਦੇਣਾ ਤੇ ਮਾਂ ਨੇ ਕੰਨ ਤੋਂ ਫੜ ਕੇ ਘਰੇ ਲੈ ਆਉਣਾ ਤੇ ਫੇਰ ਜਿੰਨੀਆਂ ਕੁ ਮੇਰੇ ਪੈਣੀਆਂ, ਆਪਾਂ ਵੇਲਾ ਕੁਵੇਲਾ ਦੇਖ ਉਹ ਸਾਰੀਆਂ ਅੱਗੇ ਵਿਚਾਰੇ ਪਾਲੀ ਨੂੰ ਟਰਾਂਸਫ਼ਰ ਕਰ ਦੇਣੀਆਂ। ਮਾਂ ਤੋਂ ਕੁੱਟ ਖਾਂਦੇ ਨੇ ਬੱਸ ਇਹੀ ਕਹੀ ਜਾਣਾ-''ਬਈ ਜਦੋਂ ਕਬੀਲਦਾਰੀ ਮੇਰੇ ਹੱਥ ਆ ਗਈ ਨਾ, ਸਾਰਾ ਦਿਨ ਗੋਲ਼ੀਆਂ ਖੇਡਿਆ ਕਰੂੰ, ਹਟਾਇਓ ਫੇਰ....।''

ਤੇ ਹੁਣ ਪੀਟਰ ਮੇਰੇ ਵਹਿਣ 'ਚ ਵਹਿ ਤੁਰਿਆ ਸੀ। ਉਹਦਾ ਗੱਚ ਫੇਰ ਭਰ ਆਇਆ.. ਆਂਹਦਾ-''ਫੇਰ ਤੂੰ ਜਦੋਂ ਆਪਣੇ ਪੈਰਾਂ ਤੇ ਖੜ੍ਹਾ ਹੋਇਆ ਤਾਂ ਖ਼ੂਬ ਗੋਲ਼ੀਆਂ ਖੇਡਿਆ?'' ਉਹਦੇ ਸਵਾਲ 'ਚ ਵੀ ਤੇ ਉਹਦਿਆਂ ਅੱਥਰੂਆਂ ਨਾਲ ਭਰੀਆਂ ਨਜ਼ਰਾਂ ਵਿੱਚ ਵੀ ਸ਼ਰਾਰਤ ਝਲਕ ਰਹੀ ਸੀ।

ਮੈਂ ਸੰਭਲਦਿਆਂ ਕਿਹਾ, ''ਨਾ ਓਏ ਭਰਾਵਾ.... ਹੁਣ ਤਾਂ ਕਦੇ ਸੁਪਨੇ 'ਚ ਵੀ ਗੋਲ਼ੀਆਂ ਖੇਡਣ ਨੂੰ ਜੀਅ ਨਹੀਂ ਕੀਤਾ।'' ਪੀਟਰ ਨੇ ਮਿੱਠਾ ਜਿਹਾ ਨਹੋਰਾ ਮਾਰਿਆ, ਕਹਿੰਦਾ- ''ਸੋ ਤੂੰ ਉਨ੍ਹਾਂ ਦਿਨਾਂ ਨੂੰ ਵਿਸਾਰ ਗਿਐਂ ਤੇ ਲੱਗਦੈ ਚੇਤੇ ਵੀ ਨਹੀਂ ਰੱਖਣਾ ਚਾਹੁੰਦਾ?''

ਮੇਰੇ ਧੁਰ ਅੰਦਰੋਂ ਕੁਝ ਨਿਕਲਿਆ, ਖੌਰੇ ਹਉਕਾ ਹੋਣੈ.. .. ਮੈਂ ਕਿਹਾ- ''ਬੱਸ ਇੰਝ ਹੀ ਸਮਝ ਲੈ।'' ਉਹ ਕਹਿੰਦਾ- ''ਪਰ ਮੈਂ ਸਾਰੀ ਉਮਰ ਉਹ ਦਿਨ ਨਹੀਂ ਭੁੱਲਣਾ ਚਾਹੁੰਦਾ। ਅੱਜ ਵੀ ਕਦੇ-ਕਦੇ ਸੁਪਨੇ 'ਚ ਖੇਡ ਆਉਨਾਂ। ਇਸੇ ਲਈ ਇਹ ਤਸਵੀਰ ਲਾ ਰੱਖੀ ਹੈ ਕਿ ਕਿਤੇ 'ਉਹ' ਦਿਨ ਭੁੱਲ ਨਾ ਜਾਵਾਂ।''

ਫੇਰ ਪੀਟਰ ਨੂੰ ਮੇਰੇ ਨਾਲ ਤੇ ਮੈਨੂੰ ਪੀਟਰ ਨਾਲ ਦਿਖਾਵੇ ਲਈ ਸਾਂਝ ਦੀ ਲੋੜ ਹੀ ਨਾ ਪਈ, ਕੁਝ ਵੀ ਸਾਂਝਾ ਨਹੀਂ ਸੀ ਸਾਡਾ, ਨਾ ਜਨਮ ਭੂਮੀ-ਨਾ ਕਲਚਰ.... ਪਰ ਇਕ ਸਾਂਝ ਬਾਕੀ ਅਸਾਂਝਾਂ ਦੇ ਸਿਰ ਚੜ ਬੋਲ ਰਹੀ ਸੀ ਕਿ ਅਸੀਂ ਦੋਵੇਂ ਹੀ ਉਹ ਬੀਤੇ ਦਿਨ ਮੁੜ ਹੰਢਾਉਣਾ ਚਾਹੁੰਦੇ ਸਾਂ......

ਪੀਟਰ ਨੇ ਪਹਿਲ ਕਰਦਿਆਂ ਕਿਹਾ-''ਅੱਜ ਤੋਂ ਆਪਾਂ ਆੜੀ ਬਣ ਗਏ ਤੇ ਹੁਣ ਜਦੋਂ ਤੂੰ ਮੈਨੂੰ ਆਪਣੇ ਜਨਮ ਦਿਨ ਤੇ ਸੱਦੇਂਗਾ ਤਾਂ ਮੈਂ ਤੈਨੂੰ ਇਹੋ ਜਿਹੀ ਇੱਕ ਤਸਵੀਰ ਗਿਫ਼ਟ ਕਰਾਂਗਾ। ਮੈਨੂੰ ਇਹ ਫ਼ੋਟੋ ਮੇਰੀ ਮਾਂ ਨੇ ਮੇਰੇ ਇਕ ਜਨਮ ਦਿਨ ਤੇ ਦਿੱਤੀ ਸੀ ਤੇ ਨਾਲੇ ਆਪਣੇ ਅੰਤਲੇ ਦਿਨਾਂ 'ਚ ਉਹ ਮੈਨੂੰ ਕਿਹਾ ਕਰਦੀ ਸੀ ਕਿ ਜੇ ਸਰਕਾਰ ਗੋਲ਼ੀਆਂ ਖੇਡਣ ਦੇ ਮੁਕਾਬਲੇ ਕਰਾਉਂਦੀ ਹੁੰਦੀ ਤਾਂ ਮੇਰੇ ਪੁੱਤ ਨੇ ਆਸਟ੍ਰੇਲੀਆ ਦਾ ਚੈਂਪੀਅਨ ਹੋਣਾ ਸੀ।''

ਪੀਟਰ ਬਹੁਤ ਕੁਝ ਦੱਸ ਰਿਹਾ ਸੀ, ਤੇ ਮੈਂ ਵੀ ਓਥੇ ਠਹਿਰ ਜਾਣਾ ਚਾਹੁੰਦਾ ਸੀ, ਪਰ ਇਹ ਚੰਦਰਾ ਵਕਤ! ਕਿਥੇ ਕੁਝ ਠਹਿਰਨ ਦਿੰਦਾ.. ਮੈਨੂੰ ਕੰਮ ਨਿਬੇੜਨ ਦਾ ਚੇਤਾ ਆਇਆ, ਤੇ ਮੈਂ ਪੀਟਰ ਦੀ ਇਜਾਜ਼ਤ ਨਾਲ ਉਸ ਤਸਵੀਰ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ.... ਫੇਰ ਆਪਣਾ ਕੰਮ ਮੁਕਾਅ ਕੇ ਘਰ ਵਾਪਸ ਆਉਣ ਲੱਗਿਆ ਤਾਂ ਪੀਟਰ ਕਹਿੰਦਾ- “ਉਂਜ ਤਾਂ ਹੁਣ ਮੇਰਾ ਢਿੱਡ ਗੋਡਿਆਂ 'ਚ ਨਹੀਂ ਆਉਂਦਾ ਪਰ ਜੇ ਤੂੰ ਕਹੇਂ ਤਾਂ ਐਸ ਵੀਕ ਐਂਡ ਤੇ 'ਘੁੱਤੀ ਪਾ' ਖੇਡੀਏ?'' ਉਹਦੇ ਬੋਲਾਂ 'ਚ ਫੇਰ ਸ਼ਰਾਰਤ ਸੀ ਤੇ ਮੇਰਾ ਮਨ ਤਾਂ ਬੱਸ ਭਰਿਆ ਪਿਆ ਸੀ।

ਮੈਂ ਆਪਣੇ ਪਿਛਲੇ ਸੱਤ ਸਾਲਾਂ ਦੇ ਆਸਟ੍ਰੇਲੀਆ ਪਰਵਾਸ ਵਿਚ ਪਹਿਲੀ ਵਾਰ ਭਰੀਆਂ ਅੱਖਾਂ ਨਾਲ ਜੌਬ ਕੀਤੀ ਤੇ ਇਕ ਵੱਖਰਾ ਜਿਹਾ ਅਹਿਸਾਸ ਮਨ ਅੰਦਰ ਲੈ ਕੇ ਪੀਟਰ ਨੂੰ ਬਿਨਾਂ ਹਾਂ ਨਾਂਹ ਕਹੇ “ਇਕ ਦੀ ਉਪਜ'' ਹੋਣ ਬਾਰੇ ਸੋਚਦਾ ਘਰ ਪਰਤ ਆਇਆ, ਜਿੱਥੇ ਮੇਰੀਆਂ ਕਬੀਲਦਾਰੀਆਂ ਮੈਨੂੰ ਉਡੀਕ ਰਹੀਆਂ ਸਨ............

ਮਿੰਟੂ ਬਰਾੜ ਆਸਟ੍ਰੇਲੀਆ
mintubrar@gmail.com
+61 434 289 905

20/11/2016

 
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬ ਤੇ ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਸਰਕਾਰ ਦੇ ਹੱਥ
ਉਜਾਗਰ ਸਿੰਘ, ਪਟਿਆਲਾ
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ
ਅਮਰੀਕਾ ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ

ਡਾ. ਸਾਥੀ ਲੁਧਿਆਣਵੀ-ਲੰਡਨ
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ
ਦੀਵਾਲੀ ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ
ਮਸਲਾ ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com