WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਲਈ ਸੰਘਰਸ਼
ਸ਼ਿੰਦਰ ਮਾਹਲ, ਯੂ ਕੇ

 


 

ਲਛਮਣ ਸਿੰਘ ਦੀ ਸਰਕਾਰ ਦੇ ਵੇਲੇ, 1967 ਤੋਂ, ਅੱਜ ਤੱਕ ਪੰਜਾਬੀ ਭਾਸ਼ਾ ਦੀ ਸਰਕਾਰੇ ਦਰਬਾਰੇ ਜੋ ਦੁਰਦਸ਼ਾ ਹੋਈ ਤੇ ਅੱਜ ਵੀ ਹੋ ਰਹੀ ਹੈ, ਉਸ ਵੱਲ੍ਹ ਨਾ ਤਾਂ ਸਰਕਾਰ ਦਾ, ਨਾ ਹੀ ਕਿਸੇ ਅਦਾਰੇ, ਭਾਵੇਂ ਉਹ ਪੰਜਾਬ ਦਾ ਭਾਸ਼ਾ ਵਿਭਾਗ ਜਾਂ ਫੇਰ ਕੋਈ ਮਹਾਂ ਵਿਸ਼ਵ-ਵਿਦਿਆਲਾ ਹੀ ਕਿਉਂ ਨਾ ਹੋਵੇ, ਦਾ ਧਿਆਨ ਕਦੇ ਗਿਆ ਹੀ ਹੈ ਤੇ ਨਾ ਹੀ ਜਾਣ ਦੀ ਕੋਈ ਸੰਭਾਵਨਾ ਹੀ ਹੈ। ਕਿਉਂਕਿ ਪੰਜਾਬ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਮੀਡੀਏ ਵਲੋਂ ਪੰਜਾਬੀਆਂ ਦੀ ਸੋਚ ਨੂੰ ਧੁੰਦਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸ ਮਾਮਲੇ ਵਿੱਚ ਬਹੁ-ਮਤ ਪੰਜਾਬੀਆਂ ਦਾ ਵੀ ਵਿਸ਼ੇਸ਼ ਰੋਲ ਰਿਹਾ ਹੈ ਤੇ ਜੋ ਕਿ ਅੱਜ ਵੀ ਬਰਕਰਾਰ ਹੈ। ਉਨ੍ਹਾਂ ਦੀ ਅਜਿਹੀ ਲਾ-ਪ੍ਰਵਾਹ ਮਾਨਸਿਕਤਾ ਦੀ ਸਥਿਤੀ ਭਾਰਤ ਤੋਂ ਬਾਹਰਲੇ ਕਈ ਪੰਜਾਬਾਂ ਵਿੱਚ ਵੀ ਬਹੁਤੀ ਵੱਖਰੀ ਨਹੀਂ। ਉਨੀ ਇੱਕੀ ਦਾ ਹੀ ਫ਼ਰਕ ਹੋਵੇਗਾ। ਭਾਵੇਂ ਉਨ੍ਹਾਂ ਨੇ ਪੰਜਾਬੀ ਬੋਲੀ ਜਾਂ ਭਾਸ਼ਾ ਦੇ ਨਾਮ ਤੇ ਵੱਡੇ ਵੱਡੇ ਵਪਾਰਕ ਅਦਾਰੇ, ਰੇਡੀਓ ਤੇ ਟੀ.ਵੀ. ਸਟੇਸ਼ਨ ਵੀ ਕਾਮਯਾਬੀ ਨਾਲ਼ ਚਲਾ ਲਏ ਹਨ। ਕੇਈ ਵੀ ਸੁਚੇਤ ਅਤੇ ਪ੍ਰਤੀਬੱਧਕ ਤਰੀਕੇ ਨਾਲ਼ ਭਾਸ਼ਾ ਦੀ ਗੱਲ ਨਹੀਂ ਕਰਦਾ। ਹਾਂ ਕਿਤੇ ਕਿਤੇ ਅਖ਼ਬਾਰਾਂ ਵਿੱਚ ਟਾਵਾਂ ਟਾਵਾਂ ਲੇਖ ਏਸ ਗੰਭੀਰ ਮਸਲੇ ਤੇ ਪੜ੍ਹਨ ਨੂੰ ਮਿਲ਼ ਜਾਂਦਾ ਹੋਵੇਗਾ। ਪਰ ਹਵਾ 'ਚ ਗੱਲਾਂ ਕਰਨ ਵਰਗਾ। ਇਸਦਾ ਕਾਰਨ ਇਹ ਕਿ ਲਿਖਣ ਵਾਲ਼ੇ ਨੂੰ ਵੀ ਸ਼ਾਇਦ ਅਸਲ ਰੋਗ ਦਾ ਪਤਾ ਹੀ ਨਹੀਂ ਤਾਂ ਇਲਾਜ ਜਾਂ ਉਪਾਅ ਕੀ ਹੋਵੇ। ਸਾਰੇ ਸੁਹਿਰਦ ਪੰਜਾਬੀਆਂ ਲਈ ਗੰਭੀਰਤਾ ਨਾਲ਼ ਸੋਚਣ ਵਾਲ਼ੀ ਗੱਲ ਇਹ ਵੀ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਨੂੰ ਗਾਲ਼ਾਂ ਕੱਢਣ ਨਾਲ਼ ਕੁਸ਼ ਨੀ ਬਣਨਾ ਸੰਵਰਨਾ। ਇਸ ਨਾਲ਼ੋਂ ਤਾਂ ਚੰਗਾ ਹੈ ਕਿ ਆਓ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ ਅਤੇ ਦੇਖੀਏ ਅਸੀਂ ਖ਼ੁਦ ਆਪ ਹੁਣ ਤੱਕ ਪੰਜਾਬੀ ਭਾਸ਼ਾ ਲਈ ਕੀ ਕੀਤਾ ਹੈ?

ਬ੍ਰਤਾਨੀਆਂ ਵਿੱਚ ਪੰਜਾਬੀ ਲਈ ਵਿਸ਼ੇਸ਼ ਮੁਹਿੰਮ
ਜਿਵੇਂ ਕਿ ਪਿਛਲੇ ਕੁਛ ਸਮੇਂ ਤੋਂ ਬ੍ਰਤਾਨੀਆ ਦੇ ਮੁੱਖ ਅਖਬਾਰਾਂ, ਸਮੇਤ ਜੋ ਤੁਸੀਂ ਐਸ ਵਕਤ ਪੜ੍ਹ ਰਹੇ ਹੋ, ਵਿੱਚ ਛਪੀ ਜਾਣਕਾਰੀ ਵਿੱਚ ਵਿਸਥਾਰ ਵਿੱਚ ਦੱਸਿਆ ਗਿਆ ਹੈ ਕਿ ਬੀ.ਬੀ.ਸੀ., ਜੋ ਕਿ ਖਬਰਾਂ ਅਤੇ ਹੋਰ ਜਾਣਕਾਰੀ ਲਈ ਦੁਨੀਆਂ ਭਰ ਵਿੱਚ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਬ੍ਰਤਾਨੀਆ ਦੇ ਕਰ (ਟੈਕਸ) ਦਾਤਿਆਂ ਦੇ ਪੈਸੇ ਅਤੇ ਲਾਇਸੰਸ ਫ਼ੀਸ ਨਾਲ਼ ਚੱਲਦੀ ਹੈ। ਬੀ.ਬੀ.ਸੀ. ਦੀ ਵੈੱਬਸਾਈਟ, ਜਿਸਨੂੰ ਕਰੋੜਾਂ ਲੋਕ ਰੋਜ਼ਾਨਾ ਪੜ੍ਹਦੇ ਹਨ, ਉੱਤੇ 15 ਦੱਖਣੀ ਏਸ਼ੀਆ ਦੀਆਂ ਭਾਸ਼ਾਵਾਂ ਵਿੱਚ ਬਰਮੀ, ਨਿਪਾਲੀ ਤੇ ਪਸ਼ਤੋ ਭਾਸ਼ਾਵਾਂ ਉਪਲਬਧ ਹਨ ਪਰ ਉੱਥੇ ਦੁਨੀਆਂ ਦੇ ਕਰੋੜਾਂ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬੀ (ਗੁਰਮੁਖੀ) ਦਾ ਨਾਮੋ ਨਿਸ਼ਨਾ ਨਹੀਂ। ਜਿੱਥੇ ਇਹ ਗੱਲ ਆਪਣੇ ਆਪ ਵਿੱਚ ਬੜੇ ਅਫ਼ਸੋਸ ਵਾਲ਼ੀ ਹੈ ਉੱਥੇ ਇੱਕ ਹੋਰ ਵੀ ਸਿਤਮ ਦੀ ਗੱਲ ਇਹ ਕਿ ਇਸ ਬਾਰੇ ਬਹੁਮਤ ਪੰਜਾਬੀਆਂ ਨੂੰ ਪਤਾ ਹੀ ਨਹੀਂ। ਇਸਦਾ ਕਾਰਨ, ਜਿਵੇਂ ਕਿ ਉੱਪਰ ਜ਼ਿਕਰ ਕੀਤਾ ਹੈ, ਪੰਜਾਬੀਆਂ ਦੀ ਮਹਾਂਅਗਿਆਨਤਾ, ਮਹਾਂ-ਬੇਪ੍ਰਵਾਹੀ ਅਤੇ ਮਹਾਂ-ਅਣਗਹਿਲੀ ਹੀ ਕਹੇ ਜਾ ਸਕਦੇ ਹਨ। ਪੰਜਾਬੀ ਬਹਾਦਰ ਗਾਇਕਾਂ ਨੂੰ, ਧਰਮ ਦੇ ਮਹਾਨ ਪ੍ਰਚਾਰਕਾਂ ਨੂੰ, ਬਹੁਤ ਸਾਰੇ ਲਿਖਾਰੀਆਂ ਨੂੰ ਇਸ , ਇਹ ਨੀ ਕਹਿ ਸਕਦੇ ਕਿ ਫ਼ਿਕਰ ਨਹੀਂ, ਉਨ੍ਹਾਂ ਨੂੰ ਇਸ ਗੱਲ ਦੀ ਖ਼ਬਰ ਹੀ ਨਹੀਂ, ਪਤਾ ਹੀ ਨਹੀਂ ਕਿ ਇਹ ਵੀ ਸਮੱਸਿਆ ਜਾਂ ਸੋਚਣ ਵਾਲ਼ੀ ਗੱਲ ਹੈ।

ਖ਼ੈਰ, ਪਿਛਲੇ ਕੁੱਝ ਮਹੀਨਿਆਂ ਤੋਂ ਏਸ ਗੱਲ ਮੁਸ਼ਕਲ ਨਾਲ਼ ਨਜਿੱਠਣ ਲਈ ਏਸ ਆਪਣੇ ਮੁਲਕ ਬ੍ਰਤਾਨੀਆਂ ਭਰ ਵਿੱਚ ਇੱਕ ਖ਼ਾਸ ਪਟੀਸ਼ਨ ਮੁਹਿੰਮ ਵਿੱਢੀ ਗਈ ਸੀ ਜਿਸ ਵਿੱਚ ਹੁਣ ਤੱਕ ਬਹੁ ਸਾਰੇ ਪੰਜਾਬੀਆਂ ਨੇ ਦਸਤਖ਼ਤ ਕੀਤੇ ਹਨ ਅਤੇ ਬਹੁਤ ਸਾਰਿਆਂ ਦੇ ਹੱਥ ਫੜਕੇ ਕਰਵਾਏ ਗਏ ਹਨ। ਏਸ ਮੁਹਿੰਮ ਨੇ ਪੰਜਾਬੀਆਂ ਦੇ ਸੁਭਾਅ ਵਾਂਗ ਬੜੀ ਦੇਰ ਨਾਲ਼ ਤੇਜ਼ੀ ਫੜੀ ਹੈ। ਅਤੇ ਇਸਦੇ ਸਬੰਧ ਵਿੱਚ ਭਾਵੇਂ ਬੀਬੀਸੀ ਦਾ ਇੱਕ ਬਿਆਨ ਵੀ ਆਇਆ ਹੈ ਕਿ ਅਗਲੇ ਸਾਲ ਦੇ ਦੂਜੇ ਭਾਗ, ਨੌਂ ਦਸ ਮਹੀਨਿਆਂ, ਵਿੱਚ ਹੋਰ ਭਾਸ਼ਾਵਾਂ ਸਮੇਤ ਪੰਜਾਬੀ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਹੈ - ਪਰ ਜਿਸ ਮੰਗ ਜਾਂ ਨਿਸ਼ਾਨੇ ਨੂੰ ਲੈ ਕੇ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀ ਉਸ ਬਾਰੇ ਇਹ ਬਿਆਨ ਚੁੱਪ ਹੈ। ਉਹ ਮੰਗ ਹੈ ਕਿ "ਬੀ.ਬੀ.ਸੀ. ਦੀ ਵੈੱਬਸਾਈਟ ਪੰਜਾਬੀ ਵਿੱਚ ਵੀ ਹੋਵੇ" - ਜਦ ਕਿ ਬੀਬੀਸੀ ਦੀ ਵੈੱਬਸਾਈਟ ਉੱਤੇ ਹਿੰਦੀ, ਬੰਗਾਲੀ ਸਮੇਤ 15 ਦੱਖਣੀ ਏਸ਼ੀਆਈ ਭਾਸ਼ਾਵਾਂ ਵਿੱਚ ਬਰਮੀ, ਪਸ਼ਤੋ ਅਤੇ ਨਿਪਾਲੀ ਭਾਸ਼ਾਵਾਂ ਪਹਿਲਾਂ ਹੀ ਮੌਜੂਦ ਹਨ ਪਰ ਸਵਾਲ ਇਹ ਹੈ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ? ਯਾਦ ਰਹੇ ਕਿ ਬੀਬੀਸੀ ਨੂੰ ਚਲਾਉਣ ਲਈ ਬਰਮੀ, ਨਿਪਾਲੀ ਅਤੇ ਪਸ਼ਤੋ ਭਾਈਚਾਰੇ ਨਾਲ਼ੋਂ ਕਿਤੇ ਵੱਧ ਪੰਜਾਬੀ ਭਾਈਚਾਰੇ ਦਾ ਹੱਥ ਹੈ।

ਪੰਜਾਬੀ ਸੁਭਾਅ – ਬਦਲੋ
ਏਸ ਲੇਖ ਦਾ ਮੁੱਖ ਨਿਸ਼ਾਨਾ ਹਰ ਸਰਕਾਰ ਨੂੰ ਭੰਡਣ ਤੋਂ ਪਹਿਲਾਂ ਪੰਜਾਬੀਆਂ ਨੂੰ ਜਾਗਰੂਕ ਕਰਨਾ ਹੈ ਕਿ ਪੰਜਾਬੀ ਨੂੰ ਪਿਆਰ ਕਰਨ ਅਤੇ ਇਸਦੀ ਤਰੱਕੀ ਲਈ ਸੁਚੇਤ ਹੋਵੋ। ਇਸ ਮੁਹਿੰਮ ਦੌਰਾਨ ਕਈ ਮਿੱਠੇ ਪਰ ਬਹੁਤੇ ਕੌੜੇ ਤਜਰਬੇ ਹੋਏ। ਲੋੜ ਹੈ ਕਿ ਵੱਧ ਤੋਂ ਵੱਧ ਲੋਕ ਆਪਸ ਵਿੱਚ ਪੰਜਾਬੀ ਬੋਲੋ, ਇੱਕ ਗੀਤ ਇਸ ਗੱਲ ਲਈ ਖ਼ਾਸ ਮਿਸਾਲ ਹੈ, "ਪੜ੍ਹੋ ਪੰਜਾਬੀ - ਲਿਖੋ ਪੰਜਾਬੀ - ਪੰਜਾਬੀ ਵਿੱਚ ਹੀ ਗੱਲ ਕਰੋ।" ਕੰਪਿਊਟਰ ਦੇ ਯੁੱਗ ਵਿੱਚ ਪੰਜਾਬੀ ਦੇ ਫਿਕਰਮੰਦ ਵਿਦਵਾਨ ਡਾ. ਬਲਦੇਵ ਸਿੰਘ ਕੰਦੋਲਾ ਦਾ ਕਹਿਣਾ ਹੈ ਕਿ, "ਪੰਜਾਬੀ ਭਾਈਚਾਰੇ ਨੂੰ ਆਪਣੀ ਭਾਸ਼ਾ ਸਬੰਧੀ ਆਪਣੇ ਤੌਰ ਤਰੀਕਿਆਂ ਬਾਰੇ ਜਾਂਚ ਕਰਨ ਦੀ ਸਖਤ ਲੋੜ ਹੈ, ਆਪਣੀਆਂ ਖਾਮੀਆਂ ਪਛਾਣਨ ਦੀ ਜ਼ਰੂਰਤ ਹੈ ਅਤੇ ਫਿਰ ਇਸ ਦਾ ਇਲਾਜ, ਉਪਾਅ ਲੱਭਣ ਦੀ ਵੀ ਓਨੀ ਸਖ਼ਤ ਲੋੜ ਹੈ"। ਵੱਡੀ ਖ਼ਾਮੀ ਜਾਂ ਘਾਟ ਪੰਜਾਬੀ ਭਾਈਚਾਰੇ ਵਿੱਚ ਕੰਪਿਊਟਰ ਬਾਰੇ ਅਗਿਆਨਤਾ ਹੀ ਕਹੀ ਜਾ ਸਕਦੀ ਹੈ ਜਿਸ ਬਾਰੇ ਨਾ ਤਾਂ ਪੰਜਾਬੀ ਧਾਰਮਕ ਅਦਾਰੇ ਹੀ ਸੰਜੀਦਾ ਹਨ ਤੇ ਨਾ ਖ਼ੁਦ ਪੰਜਾਬੀ ਭਾਈਚਾਰਾ ਹੀ। ਮੀਡੀਆ ਵੀ ਪੰਜਾਬੀਆੰ ਨੂੰ ਰਜਾਗਰੂਕ ਕਰਨ ਵਿੱਚ ਸਾਕਾਰਤਮਿਕ ਰੋਲ਼ ਨਿਭਾਵੇ ਅਤੇ ਭਾਈਚੇਰਾ ਵੀ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਹੋਵੇ ਤਾਂ ਕੋਈ ਸਮੱਸਿਆ ਆ ਹੀ ਨਹੀਂ ਸਕਦੀ। ਪਰ ਜੇ ਕਹਿ ਦਿੱਤਾ ਜਾਵੇ ਕਿ ਪੰਜਾਬੀਆਂ ਦਾ ਰੁਝਾਨ ਪੰਜਾਬ ਤੇ ਮੁੜ ਰਾਜ ਕਰਨ ਵਿੱਚ ਜ਼ਿਆਦਾ ਹੈ ਏਥੋਂ ਦੇ ਸਮਾਜ ਅਤੇ ਪ੍ਰਸਥਿਤੀਆਂ ਜਾਂ ਆਪਣੀ ਸਥਾਨਕ ਰਾਜਨੀਤੀ ਵਿੱਚ ਘੁਲ਼ ਮਿਲ਼ ਜਾਣ ਨਾਲ਼ੋਂ ਤਾਂ ਇਹ ਅਤਿ ਕਥਨੀ ਨਹੀਂ ਹੋਵੇਗੀ। ਸ਼ਾਇਦ ਇਹ ਹੀ ਕਾਰਨ ਹੈ ਕਿ ਅੱਜ ਦਾ ਵਿਦੇਸ਼ੀ ਪੰਜਾਬੀ ਨੌਜਵਾਨ ਇੱਥੋਂ ਦੀ ਸਿਆਸੀ ਅਤੇ ਮਮਾਜਕ ਮੰਚ ਤੋਂ ਲਾਪਤਾ ਹੈ। ਨੌਜਵਾਨ ਵਰਗ ਆਪਣੇ ਆਪ ਨੂੰ ਬਹੁਤ ਵੱਖਰਾ ਮਹਿਸੂਸ ਕਰ ਰਿਹੈ। ਪੀੜ੍ਹੀ ਫ਼ਾਸਲਾ ਵਧ ਰਿਹਾ ਹੈ।

ਵੱਡੀ ਸਮੱਸਿਆ – ਪੰਜਾਬੀਆਂ ਦੀ ਬੇਰੁਖ਼ੀ
ਉੱਪਰ ਜ਼ਿਕਰ ਕੀਤੀ ਸਥਿਤੀ ਦੇ ਮੱਦੇ ਨਜ਼ਰ, ਇਹ ਸਵਾਲ ਅਜਿਹਾ ਹੈ ਕਿ ਜਿਸ ਬਾਰੇ ਹਰ ਸੂਝਵਾਨ ਪੰਜਾਬੀ ਦੀ ਸੋਚ ਨੂੰ ਤੜਫ ਲੱਗ ਜਾਣੀ ਚਾਹੀਦੀ ਹੈ। ਅਸੀਂ ਲੋਕ "ਭਾਰਤ ਮਹਾਨ" ਦੇ ਨਾਅਰੇ ਦੀ ਹਮੇਸ਼ਾ ਖਿੱਲੀ ਉਡਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਭਾਵੇਂ ਕਿ ਕੋਵੀ ਵੀ ਰਾਜਨੀਤਕ ਪਾਰਟੀ ਨਾਲ਼ ਕਿਸੇ ਵੀ ਤਰਾਂ ਦੀ ਸਾਂਝ ਹੋਵੇ। ਪਰ ਸਾਡੀ "ਮਹਾਨ ਪੰਜਾਬੀ ਕੌਮ" ਦਾ ਧਿਆਨ ਏਸ ਪਾਸੇ ਵੱਲ੍ਹ ਕਿਉਂ ਨਹੀਂ? ਕਿਉਂ ਉਹ ਵੱਡੀ ਸਮੱਸਿਆ ਨੂੰ ਮਮੂਲੀ ਜਹੀ ਸਮਝ ਕੇ ਕਬੂਤਰ ਵਾਂਗ ਅੱਖਾਂ ਮੀਟ ਲੈਂਦੀ ਹੈ। ਇਸਦੀ ਤਾਜ਼ਾ ਮਿਸਾਲ ਲੰਘੇ ਐਤਵਾਰ ਵੈਸਟ ਬ੍ਰੌਮਿਚ ਤੋਂ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਤੱਕ ਕੱਢੇ ਗਏ ਨਗਰ ਕੀਰਤਨ ਸਹਿਜੇ ਹੀ ਮਿਲ਼ ਜਾਂਦੀ ਹੈ ਜਿਸ ਵਿੱਚ ਪੰਜਾਬੀ ਕੌਮ ਦਾ ਓਹ ਹਰਿਆਵਲ ਦਸਤਾ ਭਾਰੀ ਗਿਣਤੀ ਵਿੱਚ ਛਾਇਆ ਪਿਆ ਸੀ ਜੋ ਹਮੇਸ਼ਾ ਖ਼ੁਦ ਨੂੰ ਪੰਜਾਬੀਆਂ ਅਤੇ ਸਿੱਖਾਂ ਦਾ ਰਖਵਾਲਾ ਅਤੇ ਪ੍ਰਤੀਨਿੱਧ ਸਮਝਦਾ ਅਤੇ ਪ੍ਰਚਾਰਦਾ ਹੈ। ਪਰ ਵੱਡੇ ਸਿਤਮ ਦੀ ਗੱਲ ਇਹ ਕਿ ਇੱਕ ਦੋ ਨੂੰ ਛੱਡ ਕੇ ਸਾਰੇ ਹੀ ਏਸ ਮਹਾਨ ਮੁਹਿੰਮ ਤੋਂ ਜਾਂ ਤਾਂ ਸੱਚਮੁੱਚ ਹੀ ਅਣਜਾਣ ਸਨ ਜਾਂ ਕਿਸੇ ਖ਼ਾਸ ਵਜਾਹ ਕਰਕੇ ਅਣਜਾਣ ਬਣਨ ਦਾ ਬਹਾਨਾ ਕਰ ਕੇ ਕਿਸੇ ਵੀ ਕਿਸਮ ਦੀ ਜ਼ੁੰਮੇਵਾਰੀ ਤੋਂ ਪੱਲਾ ਛੁਡਾਉਣ ਦੀ ਕੋਸ਼ਿਸ਼ ਵਿੱਚ ਸਨ। ਜਿਸ ਵਿੱਚ ਚਾਰੇ ਗੁਰੂਘਰਾਂ, ਉੱਪਰ ਜ਼ਿਕਰ ਕੀਤੇ ਦੋ ਤੋਂ ਇਲਾਵਾ ਓਲਡਬਰੀ ਅਤੇ ਸਮੈਦਿਕ ਦੇ ਹੀ ਗੁ. ਬਾਬਾ ਸੰਗ ਦੇ ਪ੍ਰਬੰਧਕਾਂ ਦਾ ਰੁਝਾਨ ਵੀ ਐਹੋ ਜਿਹਾ ਸੀ। ਭਾਵ ਕਿਸੇ ਵੀ ਗੁਰਦਵਾਰਾ ਸਾਹਬ ਦੇ ਪ੍ਰਬੰਧ ਨੇ, "ਹਾਂ ਜੀ ਇਹ ਬਹੁਤ ਵਧੀਆ ਕਾਰਜ ਹੈ - ਸਾਡਾ ਸਭ ਦਾ ਫਰਜ਼ ਬਣਦਾ ਹੈ" ਤੋਂ ਵੱਧ ਕੁੱਝ ਵੀ ਕਰਨ ਦਾ ਯਤਨ ਜਾਂ ਮੁਹਿੰਮ ਦੇ ਵਲੰਟੀਅਰ ਵੀਰਾਂ ਦੀ ਕੋਈ ਮੱਦਦ ਨਹੀਂ ਕੀਤੀ।

ਪੰਜਾਬੀ ਭਾਸ਼ਾ ਦੀ ਪੀੜ
ਖ਼ੈਰ! ਇਹ ਰੋਸ ਨਹੀਂ - ਇਸ ਹਕੀਕਤ ਤੋਂ ਦੇਸ਼ ਭਰ ਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਗੰਭੀਰਤਾ ਨਾਲ਼ ਸੋਚਣ ਅਤੇ ਖ਼ੁਦ ਅੱਗੇ ਹੋ ਕੇ 'ਆਪਣੀ ਮੱਦਦ ਆਪ' ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਕਿਸੇ ਹੋਰ ਨੇ ਆ ਕੇ ਪੰਜਾਬੀ ਲਈ ਕੋਈ ਯਤਨ ਨਹੀਂ ਕਰਨਾ।" "ਪੰਜਾਬੀ ਦੇ ਆਪਣੇ ਵਤਨ" ਵਿੱਚ ਤਾਂ ਇਸ ਦੀਆਂ ਜੜ੍ਹਾਂ 'ਚ ਤੇਲ ਪਾਉਣ ਲਈ ਕਣਕ 'ਚ ਉੱਗੀ ਕਾਂਗਿਆਰੀ ਵਾਂਗ ਵਧ ਕੇ ਦੂਣੇ ਚੌਗਣੇ ਹੋ ਗਏ ਹਨ। ਅਗਰ ਕਿਤੇ ਕੁਛ ਹੋ ਸਕਦਾ ਹੈ ਤਾਂ ਉਹ ਵਿਦੇਸ਼ਾਂ ਵਿੱਚ ਹੀ, ਜਿਸ ਵਿੱਚ ਸਾਡਾ ਮੁਲਕ ਬ੍ਰਤਾਨੀਆ ਵੀ ਸ਼ਾਮਲ ਹੈ। ਏਸੇ ਆਸ ਨੂੰ ਲੈ ਕੇ ਇਹ ਮੁਹਿੰਮ ਵਿੱਢੀ ਗਈ ਸੀ ਕਿ ਪੰਜਾਬੀ ਦੀ ਕੋਈ ਸੁਣੇਗਾ। ਜਾਗੋ - ਜਾਗਣ ਦਾ ਵੇਲਾ ਹੈ। ਜਿਨ੍ਹਾਂ ਨੂੰ ਸੁਣਾਉਣੀ ਉਹ ਤਾਂ ਦੇਖੋ ਕਦੋਂ ਸੁਣਦੇ ਆ ਪਰ ਸਾਡੇ ਲੋਕ, ਸੁਣਾਉਣ ਵਾਲ਼ੇ ਹੀ, ਏਨੇ ਅਣਜਾਣ ਜਾਂ ਲਾ-ਪ੍ਰਵਾਹ ’ਤੇ ਬੇ-ਪ੍ਰਵਾਹ ਹੋ ਜਾਵਾਂਗੇ ਏਸ ਸੱਚਾਈ ਦਾ ਪਤਾ ਹੀ ਹੁਣ ਲਗਦਾ ਹੈ। ਇਹ ਮੁਹਿੰਮ ਜਿਨ੍ਹਾਂ ਲੋਕਾਂ ਲਈ ਅਰੰਭੀ ਸੀ - ਓਹ ਏਸ ਤੋਂ ਏਨੇ ਬੇ-ਖ਼ਬਰ ਹੋਣਗੇ ਏਸ ਗੱਲ ਦਾ ਤਾਂ ਅੰਦਾਜ਼ਾ ਹੀ ਨਹੀਂ ਸੀ। ਪੰਜਾਬੀ ਕੌਮ ਨੂੰ ਨੀਂਦ ਏਨੀ ਪਿਆਰੀ ਹੋਣ ਦਾ ਅਹਿਸਾਸ ਹੁੰਦਾ ਤਾਂ ਪਹਿਲਾਂ ਇਸਨੂੰ ਪਹਿਲਾਂ ਝੰਜੋੜ ਕੇ ਜਗਾਉਂਦੇ ਤੇ ਫੇਰ ਮੁਹਿੰਮ ਸ਼ੁਰੂ ਕਰਦੇ ਤਾਂ ਸ਼ਾਇਦ ਇਹ ਹਾਲਾਤ ਪੈਦਾ ਨਾ ਹੁੰਦੇ। ਲੋੜ ਹੈ ਹੁਣ ਵੇਲਾ ਸੰਭਾਲਣ ਦੀ।

ਬੀ.ਬੀ.ਸੀ. ਦਾ ਅਸਪਸ਼ਟ ਐਲਾਨ
ਇਸਤੋਂ ਪਹਿਲਾਂ ਇੱਕ ਵਾਕਿਆ ਪਾਠਕਾਂ ਨਾਲ਼ ਸਾਂਝਾ ਕਰਨਾ ਲਾਜ਼ਮੀ ਸਮਝਾਂਗਾ। ਪਿਛਲੇ ਦਿਨੀਂ ਲੈੱਸਟਰ ਦੇ ਇੱਕ ਗੁਰਦੁਵਾਰੇ ਵਿੱਚ ਪੰਜਾਬੀ ਦੇ ਰੌਸ਼ਨ ਦਿਮਾਗ ਸੱਜਣ ਜੀ ਨੂੰ ਚੱਲ ਰਹੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਬੇਨਤੀ ਦੁਹਰਾਈ। ਇਹ ਤਾਂ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਹੁਣ ਤੱਕ ਪਟੀਸ਼ਨ ਤੇ ਕਿੰਨੇ ਕੁ ਦਸਤਖ਼ਤ ਕਰਾਏ ਸਨ। ਸੱਜਣ ਜੀ ਦੇ ਜਵਾਬ ਨੇ ਮੈਨੂੰ ਇਹ ਕਹਿੰਦਿਆਂ ਹੈਰਾਨ ਕਰ ਦਿੱਤਾ ਕਿ, "ਓਹ ਤਾਂ ਜੀ ਕੰਮ ਹੋ ਗਿਆ !! ..."

ਮੇਰੀ ਚੁੱਪ ਤੋਂ ਹੈਰਾਨੀ ਭਾਂਪਦਿਆਂ, ਜ਼ਰਾ ਰੁਕ ਕੇ ਬੋਲੇ, "ਓਹ ਕੰਮ ਹੋ ਨੀ ਗਿਆ?" ਇਹ ਹਾਲਾਤ ਹੈ ਸਾਡੀ ਆਮ ਸੋਚ ਦੀ ਕਿ ਮਾੜੀ ਜਹੀ ਖ਼ਬਰ ਸੁਣੀ ਤੇ, ਬਿਨਾਂ ਗੱਲ ਸਮਝਿਆਂ, ਧਾਰਨਾ ਬਣਾ ਲਈ ਤੇ ਪੱਕੀ ਕਰ ਵੀ ਲਈ। ਕਰ ਹੀ ਨਹੀਂ ਸਾਰੇ ਮੁਆਸ਼ਰੇ ਨੂੰ ਬਿਆਨ ਵੀ ਕਰ ਦਿੱਤੀ ਗਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਬੀਸੀ ਨੇ ਬੜੀਆਂ ਸੰਭਾਵਨਾਵਾਂ ਭਰਿਆ ਬਿਆਨ ਦੇ ਦਿੱਤਾ ਹੈ ਤੇ ਸਰਕਾਰ ਤੋਂ ਸਾਡੇ ਵਲੋਂ ਹੀ, ਟੈਕਸਾਂ ਦੇ ਰੂਪ 'ਚ, ਦਿੱਤੀ ਗਈ ਵੱਡੀ ਮਾਲੀ ਮੱਦਦ (ਫੰਡਿੰਗ) ਦਾ ਵੀ ਜ਼ਿਕਰ ਕਰ ਦਿੱਤਾ ਹੈ। ਪਰ ਦੂਜੀਆਂ ਭਾਸ਼ਾਵਾਂ ਖ਼ਾਸ ਕਰ ਗੁਜਰਾਤੀ, ਤੇਲਗੂ ਤੇ ਮਰਾਠੀ ਭਾਸ਼ਾ ਦੇ ਮੁਕਾਬਲੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਦੀਆਂ ਪੁਰਾਣੀ ਬੋਲੀ ਨੂੰ ਪੰਜਾਬ ਨਾਲ ਜੋੜਨ ਤੋਂ ਜਾਣ ਬੁੱਝ ਕੇ ਜਾਂ ਕਿਸੇ ਸਾਜਿਸ਼ ਅਧੀਨ ਗੁਰੇਜ਼ ਕੀਤਾ ਹੈ ਜੋ ਕਿ ਬਿਲਕੁਲ ਹੀ ਨਾ ਸਵੀਕਾਰੇ ਜਾਣ ਵਾਲ਼ੀ ਗੱਲ ਹੈ। ਇਹ ਗੱਲ ਪੰਜਾਬੀਆਂ ਨੂੰ ਕਿਵੇਂ ਤੇ ਕਿਉਂ ਹਜ਼ਮ ਹੋਵੇ? ਇਹ ਸਾਰੇ ਰੋਸ਼ਨ ਦਿਮਾਗਾਂ ਲਈ ਭਖਦੇ ਮਸਲੇ ਵਾਂਗ ਸੋਚਣ ਵਾਲ਼ੀ ਗੱਲ ਹੈ।

ਸਾਡਾ ਐਲਾਨ
ਪਿਛਲੇ ਦਿਨੀਂ ਸਾਡੇ ਸਹਿਯੋਗੀ ਵੀਰ ਮਨਪ੍ਰੀਤ ਬੱਧਨੀ ਜੀ ਵਲੋਂ ਪ੍ਰਕਾਸ਼ਕ ਖ਼ਬਰ ਵਿੱਚ ਸਪਸ਼ਟ ਕਰ ਦਿੱਤਾ ਗਿਆ ਸੀ ਜਿਸਨੂੰ ਪੜ੍ਹਕੇ ਉਮੀਦ ਹੈ, ਕਿ ਸਾਰੇ ਪੰਜਾਬੀਆਂ ਨੂੰ ਭਲੀ ਭਾਂਤ ਪਤਾ ਹੋਵੇਗਾ, ਜੇ ਨਹੀਂ ਤਾਂ ਹੁਣ ਜ਼ਰੂਰ ਹੀ ਲੱਗ ਜਾਵੇਗਾ, ਕਿ "ਬੀਬੀਸੀ ਦੀ ਵੈੱਬਸਾਈਟ ਤੇ ਪੰਜਾਬੀ (ਗੁਰਮੁਖੀ) ਭਾਸ਼ਾ ਨੂੰ ਉਪਲਬਧ ਕਰਾਉਣ ਲਈ ਅਹਿਮ ਮੁਹਿੰਮ" ਦਾ ਆਗਾਜ਼ ਕੀਤਾ ਗਿਆ ਸੀ। ਇਹ ਹੀ ਸਾਡੀ ਪਹਿਲੀ ਮੰਗ ਅਤੇ ਸਵਾਲ ਸੀ ਕਿ ਜੇ ਬੀਬੀਸੀ ਤੇ ਹੋਰ ਭਾਸ਼ਾਵਾਂ ਵਿੱਚ ਬਰਮੀ, ਨਿਪਾਲੀ ਤੇ ਪਸ਼ਤੋ ਵੀ ਸ਼ਾਮਲ ਹਨ ਤਾਂ ਸਾਡੀ ਪੰਜਾਬੀ ਭਾਸ਼ਾ (ਗੁਰਮੁਖੀ) ਕਿਉਂ ਨਹੀ? ਜਦ ਕਿ ਬੀਬੀਸੀ ਨੂੰ ਚੱਲਦਾ ਰੱਖਣ ਲਈ, ਏਸ ਮੁਲਕ ਵਿੱਚ, ਪੰਜਾਬੀ (ਗੁਰਮੁਖੀ) ਭਾਸ਼ਾ ਵਰਤਣ ਵਾਲ਼ਿਆਂ ਦੀ ਗਿਣਤੀ ਉਪ੍ਰੋਕਤ ਤਿੰਨੋਂ ਭਾਸ਼ਾਵਾਂ ਵਰਤਣ ਵਾਲ਼ਿਆਂ ਨਾਲ਼ੋ ਕਿਤੇ ਜ਼ਿਆਦਾ ਹੈ। ਏਸੇ ਲਈ ਉਹ ਇਨ੍ਹਾਂ ਤਿੰਨਾਂ ਨਾਲ਼ੋ ਵੱਧ ਟੈਕਸ ਅਦਾ ਕਰਦੇ ਹਨ ਅਤੇ ਬੀਬੀਸੀ ਨੂੰ ਸਲਾਨਾ ਕਰੋੜਾਂ ਪੌਂਡ ਲਾਇਸੰਸ ਫ਼ੀਸ ਅਦਾ ਕਰਦੇ ਹਨ। ਫੇਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਕਿਉਂ ਨਹੀ ਦਿੱਤਾ ਜਾ ਰਿਹਾ? ਅਸੀਂ ਆਪਣਾ ਬਣਦਾ ਹੱਕ ਲੈ ਕੇ ਰਹਿਣਾ ਹੈ। ਪੰਜਾਬੀ ਨੂੰ ਬੀਬੀਸੀ ਦੀ ਵੈੱਬਸਾਈਟ ਤੇ ਬਣਦਾ ਹੱਕ ਦੁਆ ਕੇ ਹੀ ਰਹਿਣਾ ਹੈ।

ਅਖੀਰਲਾ ਹੋਕਾ
ਕੌਮ ਨੂੰ ਹਲੂਣਵਾਂ ਸੁਨੇਹਾ ਹੈ ਕਿ ਜਦ ਤੱਕ ਬੀ.ਬੀ.ਸੀ. ਦੀ ਵੈੱਬਸਾਈਟ ਤੇ ਪੰਜਾਬੀ ਭਾਵ ਗੁਰਮੁਖੀ ਉਪਲਬਧ ਨਹੀਂ ਕਰਾਈ ਜਾਂਦੀ ਤਦ ਤੱਕ ਆਪਣਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਇਹ ਸੰਘਰਸ਼ ਤਾਂ ਹੀ ਕਾਮਯਾਬ ਹੋ ਸਕਦਾ ਹੈ ਜਦ ਤੱਕ ਸਾਰੇ ਪੰਜਾਬੀ ਇਸ ਪਟੀਸ਼ਨ ਪ੍ਰਤੀ ਸਾਰੇ ਅਦਾਰੇ ਖ਼ਾਸ ਕਰ ਮੰਦਰ-ਗੁਰਦਵਾਰੇ ਪੂਰੀ ਤਰਾਂ ਸੁਚੇਤ ਨਹੀਂ ਹੁੰਦੇ; ਆਪਣਾ ਫਰਜ ਨਹੀਂ ਸਮਝਦੇ। ਅਜੇ ਵੀ ਵੇਲਾ ਹੈ, ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ। ਵੱਧ ਤੋਂ ਵੱਧ ਇਸ ਪਟੀਸ਼ਨ ਤੇ ਸਾਈਨ ਕਰਾਉਣ ਦੀ ਸੇਵਾ ਨਿਭਾਓ। ਅਖੀਰ ਵਿੱਚ ਸਿੱਖ ਚੈਨਲ, ਪੰਜਾਬ ਰੇਡੀਓ, ਪੰਜਾਬੀ ਸੱਥ ਯੂ. ਕੇ., ਕੋਹੇਨੂਰ ਰੇਡੀਓ ਦੇ ਨਾਲ਼ ਪੰਜਾਬੀ ਦੇ ਸਭ ਅਖ਼ਬਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਧੰਨਵਾਦ। ਸਮੂਹ ਪੰਜਾਬੀ ਸਭਾਵਾਂ ਤੇ ਸੰਸਥਾਵਾਂ ਦੇ ਉੱਦਮੀ ਵੀਰਾਂ ਭੈਣਾਂ ਦਾ, ਪੰਜਾਬੀ ਸਕੂਲਾਂ ਦਾ ਤੇ ਸਚਾਫ਼ ਦਾ ਹਾਰਦਿਕ ਧੰਨਵਾਦ। ਲੈੱਸਟਰ ਦੇ ‘ਈਵਾ’ ਅਤੇ ਨਨਕਾਣਾ ਰੇਡੀਓ ਪਰਬੰਧਕਾਂ ਤੇ ਮੇਜ਼ਬਾਨਾਂ ਦਾ ਵੀ ਹਾਰਦਿਕ ਧੰਨਵਾਦ ਜਿਨ੍ਹਾਂ ਸਾਡਾ ਸੁਨੇਹਾ ਸਥਾਨਕ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਸ੍ਰੋਤਿਆਂ ਤੱਕ ਪੁਚਾਇਆ। ਆਓ ਰਲ਼ ਕੇ ਯਤਨ ਜਾਰੀ ਰੱਖੀਏ ਜਦ ਤੱਕ ਬੀ.ਬੀ.ਸੀ. ਦੀ ਵੈੱਬਸਾਈਟ ਤੇ ਪੰਜਾਬੀ ਦਾ ਝੰਡਾ ਨਹੀਂ ਗੱਡਿਆ ਜਾਂਦਾ।

13/12/2016

 
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਲਈ ਸੰਘਰਸ਼
ਸ਼ਿੰਦਰ ਮਾਹਲ, ਯੂ ਕੇ
ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ
ਸਰਵਜੀਤ ਸਿੰਘ ਸੈਕਰਾਮੈਂਟੋ
ਸਾਲ 2016 ਦੌਰਾਨ ਮਹੱਤਵਪੂਰਨ ਰਹੀਆਂ ਸਿੱਖ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅਮਰੀਕਾ ਵਿਚ ਡੋਨਲਡ ਟਰੰਪ ਦੀ ਜਿੱਤ ਅਤੇ ਇਸ ਦੇ ਸਿੱਟੇ
ਡਾ. ਸਾਥੀ ਲੁਧਿਆਣਵੀ, ਲੰਡਨ
ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ
ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ
ਸਰਵਜੀਤ ਸਿੰਘ ਸੈਕਰਾਮੈਂਟੋ
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬ ਤੇ ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਸਰਕਾਰ ਦੇ ਹੱਥ
ਉਜਾਗਰ ਸਿੰਘ, ਪਟਿਆਲਾ
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ
ਅਮਰੀਕਾ ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ

ਡਾ. ਸਾਥੀ ਲੁਧਿਆਣਵੀ-ਲੰਡਨ
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ
ਦੀਵਾਲੀ ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ
ਮਸਲਾ ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com