|
|
|
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ
ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ,
ਇੰਗਲੈਂਡ |
|
|
|
|
|
ਅਮਰੀਕਾ ਦਾ ਰਾਜਨੀਤਕ ਮਾਹੌਲ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਸਿਰਫ਼ ਇਸੇ ਗੱਲੋਂ
ਖਿੱਚ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਵਿਰੋਧੀ ਇੱਕ ਦੂਜੇ ਨਾਲ ਸੰਵਾਦ
ਰਚਾਉਂਦੇ ਹਨ। ਉਹਨਾਂ ਦੀ ਬੋਲ-ਚਾਲ ਦੀ ਭਾਸ਼ਾ ਦਾ ਪੱਧਰ, ਦਲੀਲਬਾਜ਼ੀ, ਲੋਕ
ਸਮੱਸਿਆਵਾਂ ਦਾ ਗਿਆਨ ਸੰਵਾਦ ਦੌਰਾਨ ਨਿੱਤਰ ਕੇ ਸਾਹਮਣੇ ਆ ਰਿਹਾ ਹੈ। ਲੋਕ ਜਿਸ
ਨੇਤਾ ਦੇ ਸਾਰੇ ਪੱਖਾਂ ਤੋਂ ਸੰਤੁਸ਼ਟ ਹੋਣਗੇ, ਉਸੇ ਨੂੰ ਹੀ ਲੋਕਾਂ ਦਾ ਪਿਆਰ
ਵੋਟਾਂ ਦੇ ਰੂਪ ਵਿੱਚ ਮਿਲੇਗਾ। ਇਸ ਪਿਰਤ ਦੀਆਂ ਗੱਲਾਂ ਭਾਰਤੀ ਮੀਡੀਆ ਸਾਧਨਾਂ
ਰਾਹੀਂ ਲੋਕਾਂ ਅੱਗੇ ਪ੍ਰਸਾਰਿਤ ਹੋਣ ਉਪਰੰਤ ਭਾਰਤੀ ਲੋਕ ਵੀ ਅਜਿਹੀ ਰੀਤ ਪ੍ਰਤੀ
ਆਸਵੰਦ ਨਜ਼ਰ ਆਉਂਦੇ ਹਨ। ਹੁਣ ਤੱਕ ਦੀ ਭਾਰਤੀ ਰਾਜਨੀਤੀ ਵਿੱਚ ਬੇਸ਼ੱਕ ਕਿਸੇ ਵੀ ਦੋ
ਵਿਰੋਧੀ ਰਾਜਨੀਤਕ ਦਲਾਂ ਦੇ ਆਗੂ ਇੱਕ ਮੰਚ ਤੋਂ ਸਿਆਸੀ ਤੌਰ ‘ਤੇ ਮੁਖ਼ਾਤਿਬ ਨਾ
ਹੋਏ ਹੋਣ ਪਰ ਬੀਤੇ ਦਿਨੀਂ ਟਵਿੱਟਰ ਰਾਹੀਂ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ
ਕੇਜਰੀਵਾਲ ਅਤੇ ਕਾਂਗਰਸ ਪੰਜਾਬ ਪ੍ਰਧਾਨ ਕੈ: ਅਮਰਿੰਦਰ ਸਿੰਘ ਵੱਲੋਂ ਇੱਕ ਦੂਜੇ
ਨਾਲ ਮੇਹਣੋ-ਮੇਹਣੀ ਹੋਣ ਵਾਂਗ ‘ਟਵਿਟਰੋ-ਟਵਿਟਰੀ’ ਹੋਣ ਮੌਕੇ ਜਨਤਕ ਸੰਵਾਦ ਰਚਾਉਣ
ਦੇ ਚੈਲਿੰਜਾਂ ਨੇ ਲੋਕਾਂ ਵਿੱਚ ਇਸ ਆਸ ਦਾ ਬੀਅ ਬੀਜ ਦਿੱਤਾ ਹੈ ਕਿ ਸੰਵਾਦ ਰਚਾਉਣ
ਦੀ ਪਿਰਤ ਭਾਰਤ ਵਿੱਚ ਵੀ ਕਿਸੇ ਨਾ ਕਿਸੇ ਜਗਾ ਜਰੂਰ ਅਮਲੀ ਰੂਪ ਵਿੱਚ ਦੇਖਣ ਨੂੰ
ਮਿਲੇਗੀ। ਇਹ ਵੀ ਸੱਚ ਹੈ ਕਿ ਅਕਸਰ ਹੀ ਭਾਰਤੀ ਨੇਤਾਵਾਂ (ਪੰਜਾਬ ਸਮੇਤ) ਵੱਲੋਂ
ਅਜਿਹੀਆਂ ਬਹਿਸਾਂ ਕਰਨ ਲਈ ਵੰਗਾਰਨ ਦੇ ਬਿਆਨ ਦਾਗੇ ਤਾਂ ਅਨੇਕਾਂ ਵਾਰ ਪੜੇ ਸੁਣੇ
ਹਨ ਪਰ ਅਸਲੀਅਤ ਵਿੱਚ ਵੰਗਾਰਾਂ ਨੂੰ ਕਬੂਲ ਕਿਸੇ ਨਹੀਂ ਕੀਤਾ। ਲੋਕਾਂ ਕੋਲੋਂ
ਅਜਿਹੀਆਂ ਭਾਵੁਕਤਾ ਭਰਪੂਰ ਵੰਗਾਰਾਂ ਕਰਕੇ ਵੋਟਾਂ ਤਾਂ ਹਾਸਲ ਕਰ ਲਈਆਂ ਜਾਂਦੀਆਂ
ਹਨ ਪਰ ਲੋਕਾਂ ਨੂੰ ਕੋਕੋ ਵਾਂਗ ਜਨਤਕ ਬਹਿਸ ਦੇਖਣ ਨੂੰ ਨਹੀਂ ਮਿਲਦੀ। ਇੱਕ ਦੂਜੇ
ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ਪੰਜ ਸਾਲਾਂ ਬਾਅਦ ਹੁੰਦੀਆਂ ਚੋਣਾਂ
ਤੋਂ ਕੁਝ ਕੁ ਮਹੀਨੇ ਪਹਿਲਾਂ ਹੀ ਲੋਕਾਂ ਵਿੱਚ ਵਿਚਰਣਾ ਸ਼ੁਰੂ ਕਰਦੇ ਹਨ ਤਾਂ ਜੋ
ਜਿੱਤ ਕੇ ਅਗਲੇ ਸਾਢੇ ਚਾਰ ਸਾਲ ਫੇਰ ਸੁਰੱਖਿਆ ਕਰਮੀਆਂ ਦੇ ਘੇਰੇ ਦਾ ਨਿੱਘ ਮਾਣਿਆ
ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵੰਗਾਰਨ ਤੋਂ
ਬਾਅਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਦੇ ਨਾਂਅ ਸੁਝਾਏ ਕਿ ਇਹਨਾਂ
ਚਾਰਾਂ ‘ਚੋਂ ਕਿਸੇ ਨਾਲ ਵੀ ਜਨਤਕ ਬਹਿਸ ਕਰਨ ਲਈ ਸਮਾਂ ਸਥਾਨ ਦੱਸ ਦਿਓ। ਬੇਸ਼ੱਕ
ਇਸ ਵੰਗਾਰ ਕਰਕੇ ਫਿਲਹਾਲ ਰਾਜਾ ਸਾਹਿਬ ਇਹਨਾਂ ਚੋਣਾਂ ਤੋਂ ਪਹਿਲਾਂ ਚੰਗਾ ਮੁੱਢ
ਬੰਨਣ ਦਾ ਯਤਨ ਕਰਨ ਲਈ ਵਧਾਈ ਦੇ ਪਾਤਰ ਹਨ ਉੱਥੇ ਉਹਨਾਂ ਦੀ ਕਹਿਣੀ ਕਰਨੀ ਦਾ
ਸਬੂਤ ਦੇਣਾ ਲੋਕਾਂ ਵਿੱਚ ਸਤਿਕਾਰ ਦੇ ਪਾਤਰ ਬਣਨ ਲਈ ਬੇਹੱਦ ਜਰੂਰੀ ਹੈ ਕਿ ਉਹ
ਕੇਜਰੀਵਾਲ ਵੱਲੋਂ ਸੁਝਾਏ ਗਏ ਚਾਰੇ ਨੇਤਾਵਾਂ ‘ਚੋਂ ਕਿਸੇ ਇੱਕ ਨਾਲ ਜਨਤਕ ਬਹਿਸ
ਕਰਨ ਨੂੰ ਕਬੂਲ ਕਰਨ। ਲੋਕ ਵੀ ਇਹ ਦੇਖਣ ਲਈ ਬੇਹੱਦ ਉਤਸੁਕ ਹਨ ਕਿ ਉਹਨਾਂ ਦੇ
ਮਹਿਬੂਬ ਨੇਤਾ ਆਪਣੀ ਜ਼ੁਬਾਨ ‘ਤੇ ਖ਼ਰੇ ਉੱਤਰਨ ਦਾ ਕਿੰਨਾ ਕੁ ਦਮ ਰੱਖਦੇ ਹਨ? ਤੇ
ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕਿੰਨੀ ਕੁ ਗੰਭੀਰਤਾ ਨਾਲ ਸੋਚ ਸਕਦੇ ਹਨ?
ਬੇਸ਼ੱਕ ਇਹ ਵੰਗਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਹੀ ਹੈ ਪਰ ਅਸਲ
ਲੋਕਤੰਤਰਿਕ ਚੋਣ ਪ੍ਰਣਾਲੀ ਗਿਣੀ ਹੀ ਉਦੋਂ ਜਾਵੇਗੀ ਜਦੋਂ ਖਾਸ ਕਰਕੇ ਪੰਜਾਬ
ਚੋਣਾਂ ਦੇ ਮੱਦੇਨਜ਼ਰ ਇਸ ਤਰਾਂ ਦੀ ਜਨਤਕ ਬਹਿਸ ਦਾ ਪ੍ਰਬੰਧ ਕੀਤਾ ਜਾਵੇ, ਜਿਸ
ਵਿੱਚ ਪੰਜਾਬ ਦੇ ਸਮੁੱਚੇ ਰਾਜਨੀਤਕ ਦਲਾਂ ਦੇ ਇੱਕ ਇੱਕ ਪ੍ਰਤੀਨਿਧ ਦੀ ਹਾਜਰੀ
ਯਕੀਨੀ ਬਣਾਈ ਜਾਵੇ। ਲੋਕ ਜਾਂ ਲੋਕਾਂ ਦੁਆਰਾ ਪ੍ਰਵਾਣਿਤ ਨੁਮਾਇੰਦਾ ਉਹਨਾ
ਰਾਜਨੀਤਕ ਦਲਾਂ ਦੇ ਪ੍ਰਤੀਨਿਧਾਂ ਤੋਂ ਲੋਕਾਂ ਦੇ ਜੀਵਨ ਨਾਲ ਜੁੜੇ ਸਵਾਲਾਂ ਦੇ
ਜਵਾਬ ਮੰਗੇ। ਸਭ ਤੋਂ ਵੱਡੀ ਗੱਲ ਕਿ ਅਜਿਹੀ ਜਨਤਕ ਬਹਿਸ ਨੂੰ ਉਸ ਸੂਬੇ ਅੰਦਰ
ਪ੍ਰਸਾਰਿਤ ਹੁੰਦੇ ਸਾਰੇ ਟੈਲੀਵਿਜਨ ਚੈੱਨਲਾਂ ਰਾਹੀਂ ਦਿਖਾਉਣਾ ਵੀ ਜਰੂਰੀ ਬਣਾਇਆ
ਜਾਵੇ ਤਾਂ ਜੋ ਘਰੀਂ ਬੈਠੇ ਲੋਕ ਵੀ ਆਪਣੇ ਆਪਣੇ ਮਹਿਬੂਬ ਨੇਤਾ ਦੇ ਮੁਖਾਰਬਿੰਦ
ਚੋਂ ਇਹ ਸੁਣ ਸਕਣ ਕਿ ਉਹ ਆਪਣੇ ਲੋਕਾਂ ਲਈ ਕੀ ਕੀ ਸੋਚਦੇ ਹਨ? ਇਸ ਪਿਰਤ ਨਾਲ
ਜਿੱਥੇ ਲੋਕ ਇੱਕ ਦੂਜੇ ਦੇ ਆਹਮੋ ਸਾਹਮਣੇ ਬੈਠੇ ਨੇਤਾਵਾਂ ਦੀ ਬੋਲਬਾਣੀ ਦੇ
ਦਰਸ਼ਨ-ਦੀਦਾਰੇ ਕਰ ਸਕਣਗੇ, ਉੱਥੇ ਉਹ ਚੋਣਾਂ ਦੇ ਨਿਯੁਕਤ ਦਿਨ ਤੱਕ ਇਹ ਤੈਅ ਕਰਨ
ਜੋਕਰਾ ਮਨ ਜਰੂਰ ਬਣਾ ਸਕਣਗੇ ਕਿ ਕਿਸ ਨੇਤਾ ਨੇ ਉਹਨਾਂ ਦੇ ਭਲੇ ਦਿਨਾਂ ਲਈ
ਵਜ਼ਨਦਾਰ ਗੱਲ ਕਹੀ ਸੀ? ਜੇ ਅਮਰੀਕਾ Ḕਚ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਦੀਆਂ
ਬਹਿਸਾਂ ਤੋਂ ਬਾਅਦ ਨਜ਼ਰ ਮਾਰੀਏ ਤਾਂ ਕੀ ਕਦੇ ਸੁਣਿਆ ਹੈ ਕਿ ਅਮਰੀਕੀ ਨੇਤਾਵਾਂ ਨੇ
ਜਾਂ ਕਿਸੇ ਪਾਰਟੀ ਦੇ ਹੇਠਲੇ ਪੱਧਰ ਦੇ ਨੇਤਾਵਾਂ ਨੇ ਨਸ਼ੇ ਵੰਡ ਕੇ ਵੋਟਾਂ ਹਾਸਲ
ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਬਿਲਕੁਲ ਨਹੀਂ, ਜਾਹਿਰ ਹੈ ਕਿ ਜੇ ਪੰਜਾਬ ਦੇ
ਸਮੁੱਚੇ ਰਾਜਨੀਤਕ ਦਲ ਚੋਣਾਂ ਮੌਕੇ ਹੁੰਦੀ ਗੁੰਡਾਗਰਦੀ, ਨਸ਼ਾ ਵੰਡ ਕੇ ਵੋਟਾਂ
ਹਾਸਲ ਕਰਨ ਦੀ ਖੇਡ, ਬੂਥ ਲੁੱਟਣ ਵਰਗੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹਨ ਤਾਂ ਸਭ
ਤੋਂ ਪਹਿਲਾਂ ਉਹਨਾਂ ਨੂੰ ਆਪਣੇ ਦਿਲ ਖੋਲ ਕੇ ਲੋਕਾਂ ਸਾਹਮਣੇ ਰੱਖਣੇ ਹੋਣਗੇ।
ਜੇਕਰ ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਇਸ ਪਿਰਤ ਲਈ ਸ਼੍ਰੋਮਣੀ ਅਕਾਲੀ ਦਲ (ਬ)
ਆਪਣਾ ਹੱਥ ਅੱਗੇ ਵਧਾ ਕੇ ਬਾਕੀ ਸਭ ਧਿਰਾਂ ਨੂੰ ਇੱਕ ਮੰਚ ਤੇ ਬੈਠ ਕੇ ਜਨਤਕ ਬਹਿਸ
ਕਰਨ ਲਈ ਸੱਦਾ ਦਿੰਦਾ ਹੈ ਤਾਂ ਇਹ ਗੱਲ ਇਤਿਹਾਸ ਦੇ ਪੰਨਿਆਂ ‘ਤੇ ਅੰਕਿਤ ਹੋਣ
ਵਾਂਗ ਹੋਵੇਗੀ। ਕਿਉਂਕਿ ਲਗਾਤਾਰ ਦੋ ਪਾਰੀਆਂ ਪੰਜਾਬ ਉੱਪਰ ਰਾਜ ਕਰਨ ਉਪਰੰਤ ਸ਼ਾਇਦ
ਅਕਾਲੀ ਦਲ ਇੰਨਾ ਕੁ ਸਮਰੱਥ ਤਾਂ ਹੋਵੇਗਾ ਹੀ ਕਿ ਇੱਕ ਮੰਚ ‘ਤੇ ਬੈਠੇ ਵਿਰੋਧੀਆਂ
ਨੂੰ ਆਪਣੇ ਕੀਤੇ ਕੰਮਾਂ ਰਾਹੀਂ ਜਵਾਬ ਦੇ ਸਕੇ?
ਪੰਜਾਬ ਦੇ ਆਵਾਮ ਤਰਫ਼ੋਂ ਰਾਜਨੀਤਕ ਦਲਾਂ ਤੋਂ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿ
ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੈਦਾਨ ਵਿੱਚ ਥਾਪੀ ਮਾਰ ਕੇ ਕਦੋਂ
ਨਿੱਤਰਦੇ ਹਨ? ਫਿਰ ਹੀ ਲੋਕ ਯਕੀਨ ਕਰਨ ਲੱਗਣਗੇ ਕਿ ਸਿਆਸਤਦਾਨਾਂ ਦੀ ਕਹਿਣੀ ਕਰਨੀ
ਇੱਕ ਹੈ ਨਹੀਂ ਤਾਂ ਉਹਨਾਂ ਦੇ ਦਿਮਾਗਾਂ ‘ਚ ਇਹ ਧਾਰਨਾ ਹੋਰ ਵਧੇਰੇ ਪਕੇਰੀ
ਹੋਵੇਗੀ ਕਿ ਸਿਆਸੀ ਲੋਕ ਕਹਿੰਦੇ ਕੁਝ ਹਨ ਤੇ ਕਰਦੇ ਕੁੱਝ ਹਨ। ਜਿਹੜਾ ਵੀ ਦਲ ਇਸ
ਨਰੋਏ ਰੁਝਾਨ ਲਈ ਬਾਂਹ ਖੜੀ ਕਰਕੇ ਹਾਮੀ ਭਰਦਿਆਂ ਅੱਗੇ ਆਵੇਗਾ, ਉਸਦਾ ਨਾਂ ਭਾਰਤੀ
ਰਾਜਨੀਤਕ ਇਤਿਹਾਸ ਵਿੱਚ ਮਾਣ ਨਾਲ ਲਿਆ ਜਾਂਦਾ ਰਹੇਗਾ। ਦੇਖਣਾ ਇਹ ਹੈ ਕਿ ਠਕਿਸ
ਮੇਂ ਹੈ ਕਿਤਨਾ ਦਮ?
|
07/11/2016 |
|
|
ਨੇਤਾਵਾਂ
ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ
ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
ਜੰਗ
ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ |
ਅਮਰੀਕਾ
ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ
ਡਾ. ਸਾਥੀ ਲੁਧਿਆਣਵੀ-ਲੰਡਨ |
ਹੁਣ
ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ |
ਦੀਵਾਲੀ
ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ
ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ |
ਮਸਲਾ
ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ |
ਯਾਦਾਂ
ਦੀ ਪਟਾਰੀ ਵਿੱਚੋਂ
ਨਲਕੇ ਵਾਲੀ
ਦੁਕਾਨ
ਰਵੇਲ ਸਿੰਘ, ਇਟਲੀ |
ਔਖੇ
ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ |
ਸਾਡੀ
ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
ਬਚਪਨ
ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ |
ਮਿੰਟੂ
ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ
ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ |
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|
|
|
|
|
|
|