WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ

 


 

ਗਣਿਤ ਇਕ ਔਖਾ ਵਿਸ਼ਾ ਹੈ ਜਾਂ ਸੌਖਾ? ਇਹ ਹਮੇਸ਼ਾ ਹੀ ਪ੍ਰਸ਼ਨ ਬਣਿਆ ਰਹਿੰਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹ ਬਹੁਤ ਬੋਰਿੰਗ ਵਿਸ਼ਾ ਹੈ ਅਤੇ ਕਈ ਇਸ ਨੂੰ ਬੜਾ ਹੀ ਦਿਲਚਸਪ ਦੱਸਦੇ ਹਨ। ਰੇਹੜੀ ਵਾਲਿਆਂ ਨੂੰ, ਅਨਪੜਾਂ ਨੂੰ ਜਦੋਂ ਕੋਈ ਚੀਜ਼ ਵੇਚਦੇ ਦੇਖਦੇ ਹਾਂ ਤਾਂ ਅਕਸਰ ਹੀ ਇਹ ਪ੍ਰਸ਼ਨ ਸਾਹਮਣੇ ਆ ਜਾਂਦਾ ਹੈ ਕਿ ਇਹ ਵੇਚੀਆਂ ਵਸਤਾਂ ਦਾ ਹਿਸਾਬ ਕਿਤਾਬ ਕਿੱਦਾਂ ਕਰਦੇ ਹਨ? ਪੜ੍ਹੇ ਲਿਖੇ ਦੁਕਾਨਦਾਰਾਂ ਨੂੰ ਤਾਂ ਕੈਲਕੁਲੇਟਰ  ਤੇ ਹਿਸਾਬ ਕਿਤਾਬ ਕਰਦੇ ਕਈ ਵਾਰ ਤੱਕਿਆ ਹੈ ਪਰ ਰੇਹੜੀ ਵਾਲਿਆਂ, ਫੜੀ ਵਾਲਿਆਂ ਜਾਂ ਹੋਕਾ ਦੇ ਕੇ ਗਲੀ ਗਲੀ ਚੀਜ਼ਾਂ ਵੇਚਣ ਵਾਲਿਆਂ ਨੂੰ ਕਦੇ ਕੈਲਕੁਲੇਟਰ  ਤੇ ਗਿਣਤੀ ਮਿਨਤੀ ਕਰਦੇ ਨਹੀਂ ਵੇਖਿਆ। ਤੁਸੀਂ ਜਿੰਨੀ ਮਰਜੀ ਸਬਜ਼ੀ-ਫਲ਼ ਵਗੈਰਾ ਖਰੀਦ ਲਓ, ਹਿਸਾਬ ਹਮੇਸ਼ਾ ਸਹੀ ਹੋਵੇਗਾ। ਆਖਿਰ ਇਨ੍ਹਾਂ ਨੇ ਗਣਿਤ ਦੀ ਅਜਿਹੀ ਕਿਹੜੀ ਨਬਜ਼ ਫੜੀ ਹੁੰਦੀ ਹੈ ਕਿ ਹਿਸਾਬ ਕਿਤਾਬ ਕਰਨਾ ਇਨ੍ਹਾਂ ਨੂੰ ਔਖਾ ਹੀ ਨਹੀਂ ਲੱਗਦਾ? ਹਾਲਾਂਕਿ ਇਨ੍ਹਾਂ ਨੂੰ 'ਗਣਿਤ' ਸ਼ਬਦ ਦਾ ਗਿਆਨ ਨਹੀਂ ਹੁੰਦਾ ਪਰ ਮੂੰਹ–ਜ਼ੁਬਾਨੀ ਕੀਤੀਆਂ ਜੋੜ ਜ਼ਰਬਾਂ ਤਕਸੀਮਾਂ ਬਿਲਕੁਲ ਦਰੁੱਸਤ ਹੁੰਦੀਆਂ ਹਨ।

ਅੱਜਕਲ੍ਹ ਕੰਪੀਟੀਸ਼ਨ  ਦਾ ਜ਼ਮਾਨਾ ਹੈ। ਵਿਦਿਆਰਥੀਆਂ ਨੂੰ ਆਪਣਾ ਭੱਵਿਖ ਬਣਾਉਣ ਲਈ ਕਈ ਤਰ੍ਹਾਂ ਦੇ ਕੰਪੀਟੀਸ਼ਨ–ਟੈਸਟ  ਦੇਣੇ ਪੈਂਦੇ ਹਨ। ਇਨ੍ਹਾਂ ਟੈਸਟਾਂ  'ਚ ਗਣਿਤ ਦਾ ਭਾਗ ਅਜਿਹਾ ਹੁੰਦਾ ਹੈ ਕਿ ਇਕ ਪ੍ਰਸ਼ਨ ਹਲ਼ ਕਰਨ ਲਈ ਇੱਕ ਮਿੰਟ ਤੋਂ ਵੀ ਘੱਟ ਸਮਾਂ ਮਿਲਦਾ ਹੈ ਪਰ ਜੇ ਹਲ ਕਰਕੇ ਵੇਖਣਾ ਹੋਵੇ ਤਾਂ ਹਰ ਪ੍ਰਸ਼ਨ ਨੂੰ ਚਾਰ–ਪੰਜ ਮਿੰਟ ਲੱਗ ਜਾਂਦੇ ਹਨ। ਫਿਰ ਜਿਹੜੇ ਇਨ੍ਹਾਂ ਟੈਸਟਾਂ  ਨੂੰ ਪਾਸ ਕਰਦੇ ਹਨ, ਉਹ ਕਿੱਦਾ ਪ੍ਰਸ਼ਨ ਹਲ ਕਰਦੇ ਹਨ?

ਇੰਟਰਨੈਟ ਦਾ ਜ਼ਮਾਨਾ ਆ ਜਾਣ ਕਾਰਨ ਹਾਲਾਂਕਿ ਹਰ ਪ੍ਰਸ਼ਨ ਦੇ ਹਲ ਤਾਂ ਮਿਲ ਜਾਂਦੇ ਹਨ ਪਰ ਪ੍ਰੈਕਟਿਸ/ਅਭਿਆਸ ਤਾਂ ਆਪ ਹੀ ਕਰਨਾ ਪੈਂਦਾ ਹੈ। ਤੇਜ਼ੀ ਨਾਲ ਹਲ ਕਰਨ ਲਈ ਟ੍ਰਿਕਸ  ਵੀ ਆਉਣੇ ਜ਼ਰੂਰੀ ਹਨ। ਖੋਜਿਆਂ ਜਾਂ ਅਭਿਆਸ ਕੀਤਿਆਂ ਕਈ ਬਾਰ ਢੰਗ ਤਰੀਕੇ ਆਪ ਨੂੰ ਲੱਭ ਵੀ ਜਾਂਦੇ ਹਨ। ਪਿਛਲੇ ਦਿਨੀਂ ਸੋਸ਼ਲ ਸਾਇਟਸ  ਤੇ ਵਿਚਰਦਿਆਂ ਮੈਨੂੰ ਵੀ ਇਕ ਅਜਿਹਾ ਢੰਗ ਤਰੀਕਾ ਲੱਭ ਗਿਆ, ਜੋ ਇੱਥੇ ਆਪਜੀ ਨਾਲ ਸਾਂਝਾ ਕਰ ਰਿਹਾ ਹਾਂ।

ਇਸ ਦੀ ਵਰਤੋਂ ਕਰਕੇ ਦੋ ਹਿੰਸਿਆਂ ਤੱਕ ਭਾਵ 99 ਤੱਕ ਦਾ ਕੋਈ ਵੀ ਪਹਾੜਾ ਲੱਭਿਆ ਬਣਾਇਆ ਜਾ ਸਕਦਾ ਹੈ। ਜਿਵੇਂ ਮੰਨ ਲਉ ਆਪਾਂ 95 ਦਾ ਪਹਾੜਾ ਲਿਖਣਾ/ਪਤਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਸ ਦੇ ਦੋਵੇਂ ਹਿੰਸਿਆਂ ਭਾਵ 9 ਅਤੇ 5 ਦਾ ਪਹਾੜਾ ਇੱਕ ਦੂਜੇ ਦੇ ਨਾਲੋ ਨਾਲ ਸਮਾਂਤਰ ਲਿਖ ਲਓ। ਜੇਕਰ ਕਿਸੇ ਦਾ ਉੱਤਰ ਇੱਕ ਹਿੰਦਸੇ 'ਚ ਆਉਂਦਾ ਹੋਵੇ ਤਾਂ ਉਸ ਅੱਗੇ ਜ਼ੀਰੋ ਲਿਖ ਲਵੋ। ਜਿੱਦਾ 9 ਨੂੰ 09 ਅਤੇ 5 ਨੂੰ 05 । ਹੁਣ ਪਹਿਲੇ ਪਹਾੜੇ ਦੇ ਉੱਤਰ 'ਚ ਦੂਜੇ ਪਹਾੜੇ ਦਾ ਪਹਿਲਾ ਹਿੰਦਸਾ ਜੋੜ ਦਵੋ ਅਤੇ ਬਾਕੀ ਬਚਿਆ ਹਿੰਦਸਾ ਆਏ ਉੱਤਰ ਦੇ ਨਾਲ ਲਿਖ ਦਿਓ। ਲਓ ਜੀ ਆਪ ਜੀ ਦਾ ਪਹਾੜਾ ਤਿਆਰ ਹੈ। ਕੋਈ ਔਖਾ ਵੀ ਨਹੀਂ ਹੈ ਕਿਉਂਕਿ 9 ਤੱਕ ਪਹਾੜੇ ਸਭ ਨੂੰ ਆਉਂਦੇ ਹੀ ਹੁੰਦੇ ਹਨ ਅਤੇ ਇਨ੍ਹਾਂ ਦੀ ਹੀ ਲੋੜ ਪੈਂਦੀ ਹੈ।

ਇਸ ਤਰ੍ਹਾਂ ਦੇ ਟ੍ਰਿਕਸ  ਪੜ੍ਹਨ ਪ੍ਰਤੀ ਦਿਲਚਸਪੀ ਪੈਦਾ ਕਰਦੇ ਹਨ। ਅਜਿਹੇ ਟ੍ਰਿਕਸ  ਹੀ ਸ਼ਾਇਦ ਘੱਟ ਪੜ੍ਹੇ ਦੁਕਾਨਦਾਰ ਵਰਤ ਕੇ ਸਫਲ ਬਿਜਨਸਮੈਨ  ਬਣਦੇ ਹਨ। ਆਪਣੇ ਲਈ ਅਤੇ ਕੰਪੀਟੀਸ਼ਨ  ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਵਧੀਆ ਨੁਕਤਾ ਹੈ।

 

ਸੰਜੀਵ ਝਾਂਜੀ, ਜਗਰਾਉਂ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com

26/09/2016

ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
  ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com