WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ


  
 

ਗ਼ੱਲ ਤਰਨਤਾਰਨ ਜ਼ਿਲੇ ਦੇ ਪਿੰਡ ‘ਤੁੜ’ ਦੀ ਹੈ। ਪੰਜਾਬ ਵਿਚਲੀ ਉਹ ਧਰਤੀ ਜਿਹੜੀ ਸਾਡੇ ਗੁਰੂ ਸਾਹਿਬ ਦੀ ਛੋਹ ਨਾਲ ਧੰਨ ਹੋ ਚੁੱਕੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀਆਂ ਰੀਝਾਂ ਨਾਲ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਹੀ ਤਰਨਤਾਰਨ ਸਾਹਿਬ ਸਿੱਖੀ ਦਾ ਗੜ ਬਣ ਕੇ ਉਭਰਿਆ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰੋਵਰ ਦੀ ਸੇਵਾ ਕਰਵਾਈ ਗਈ। ਇਸ ਥਾਂ ਉੱਤੇ ਲਗਭਗ 80 ਪ੍ਰਤੀਸ਼ਤ ਪੜੇ ਲਿਖਿਆਂ ਸਦਕਾ (ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ) ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਪੰਜਾਬ ਵਿੱਚੋਂ ਜਿੱਥੇ ਕਿ 75.84 ਪ੍ਰਤੀਸ਼ਤ ਹੀ ਪੜੇ ਲਿਖੇ ਹਨ, ਇਹ ਇਲਾਕਾ ਨਾ ਸਿਰਫ਼ ਅਗਾਂਹ ਵਧੂ ਸੋਚ ਵਾਲਾ ਹੀ ਹੈ, ਬਲਕਿ ਸਿੱਖ ਮਤ ਅਨੁਸਾਰ ਜੀਵਨ ਜੀਉਣ ਦੀ ਜਾਚ ਨੂੰ ਪ੍ਰਣਾਇਆ ਹੋਇਆ ਵੀ ਹੈ। ਇਸ ਦੇ ਲਾਗੇ ਹੀ ਗੋਇੰਦਵਾਲ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਜੰਮੇ ਸਨ।

ਇਸੇ ਥਾਂ ਨਾਲ ਤੇ ਨੇੜੇ ਤੇੜੇ ਦੇ ਇਲਾਕਿਆਂ ਨਾਲ ਹੋਰ ਪਵਿੱਤਰ ਨਾਂ ਵੀ ਜੁੜੇ ਹੋਏ ਹਨ, ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਮਹਾਂ ਸਿੰਘ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ, ਮਾਈ ਭਾਗੋ, ਬਾਬਾ ਸੋਹਣ ਸਿੰਘ ਭਕਨਾ, ਆਦਿ!

ਇਸ ਥਾਂ ਦੀ ਮਹੱਤਤਾ ਤਾਂ ਇੱਥੋਂ ਦਾ ਇਤਿਹਾਸ ਹੀ ਦਸ ਰਿਹਾ ਹੈ ਕਿ ਇਹ ਪੂਜਣਯੋਗ ਥਾਂ ਹੈ ਤੇ ਯਕੀਨਨ ਇੱਥੇ ਖਾਲਸ ਇਨਸਾਨ ਵੱਸਦੇ ਹੋਣਗੇ ਜੋ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨੂੰ ਸੰਪੂਰਨ ਰੂਪ ਵਿਚ ਅਪਣਾ ਰਹੇ ਹੋਣਗੇ।

ਇਹ ਸਭ ਕੁੱਝ ਜਾਣਦੇ ਹੋਏ ਜਦੋਂ 6 ਅਪਰੈਲ ਨੂੰ ਇਕ ਖ਼ਬਰ ਪੜਨ ਨੂੰ ਮਿਲੀ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਖ਼ਬਰ ਇਹ ਸੀ ਕਿ ਤਰਨਤਾਰਨ ਨੇੜੇ ਪਿੰਡ ਤੁੜ ਵਿਖੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੀ ਲੜਕੀ ਨੇੜਲੇ ਘਰ ਦੁਪਿਹਰੇ ਇਕ ਵਜੇ ਆਪਣੇ ਦੋਸਤ ਨੂੰ ਮਿਲਣ ਗਈ। ਪਤਾ ਲੱਗਦੇ ਸਾਰ ਸਰਪੰਚ ਆਪਣੇ ਦੋਨੋਂ ਲੜਕਿਆਂ ਭਿੰਦਾ ਤੇ ਬੱਬੋ ਸਮੇਤ ਉੱਥੇ ਪਹੁੰਚ ਗਿਆ। ਲੜਕੀ ਤੇ ਉਸ ਦਾ ਦੋਸਤ ਝਟਪਟ ਉੱਥੋਂ ਕਿਤੇ ਹੋਰ ਨਿਕਲ ਗਏ। ਗੁਆਂਢੀਆਂ ਨੇ ਦਰਵਾਜ਼ੇ ਨੂੰ ਕੁੰਡੀ ਲਾ ਲਈ ਕਿਉਂਕਿ ਛੋਟੇ ਬੱਚੇ ਘਰ ਸਨ ਤੇ ਟੈਲੀਵਿਜ਼ਨ ਵੇਖ ਰਹੇ ਸਨ।

ਸਾਬਕਾ ਸਰਪੰਚ ਗੁੱਸੇ ਵਿਚ ਅੱਗ ਬਗੂਲਾ ਹੋ ਗਿਆ ਤੇ ਆਪਣੇ ਦੋਹਾਂ ਮੁੰਡਿਆਂ ਨਾਲ ਰਲ ਕੇ ਕਿਰਪਾਨਾਂ ਨਾਲ ਦਰਵਾਜ਼ਾ ਤੋੜ ਦਿੱਤਾ। ਘਰ ਅੰਦਰ ਦਾਖ਼ਲ ਹੋ ਕੇ ਉਹ ਮੁੰਡੇ ਦੀ 14 ਵਰਿਆਂ ਦੀ ਭੈਣ ਨੂੰ ਵਾਲਾਂ ਤੋਂ ਘਸੀਟ ਕੇ ਆਪਣੇ ਘਰ ਲੈ ਆਏ। ਆਪਣੀ ਧੀ ਦਾ ਗੁੱਸਾ ਲਾਹੁਣ ਲਈ ਸਰਪੰਚ ਦੇ ਪਰਿਵਾਰ ਦੀਆਂ ਔਰਤਾਂ ਤੇ ਮੁੰਡਿਆਂ ਨੇ ਸਰਪੰਚ ਨਾਲ ਰਲ ਕੇ ਕੁੜੀ ਦੀ ਪਹਿਲਾਂ ਰੱਜ ਕੇ ਬੈਲਟਾਂ ਤੇ ਸੋਟੀਆਂ ਨਾਲ ਕੁੱਟਮਾਰ ਕੀਤੀ, ਫੇਰ ਸਾਰੇ ਕੱਪੜੇ ਲਾਹ ਕੇ ਵੀਡੀਓ ਬਣਾਈ।

ਉਸ ਮਾਸੂਮ ਬੱਚੀ ਰਾਜਵਿੰਦਰ ਕੌਰ ਨੂੰ ਬਚਾਉਣ ਲਈ ਉਸ ਪਿੰਡ ਵਿੱਚੋਂ ਕੋਈ ਵੀ ਅਗਾਂਹ ਨਹੀਂ ਆਇਆ। ਜਦੋਂ ਨੇੜਲੇ ਪਿੰਡ ਚੱਕ ਮਾਹਿਰ ਇਸ ਦੀ ਖ਼ਬਰ ਪੁੱਜੀ ਤਾਂ ਉੱਥੋਂ ਦੇ ਲੋਕਾਂ ਨੇ ਆ ਕੇ ਬੱਚੀ ਨੂੰ ਬਚਾਇਆ।

ਅਗ਼ਲੇ ਦਿਨ ਇਸੇ ਸਾਬਕਾ ਸਰਪੰਚ ਦੇ ਲੜਕਿਆਂ ਨੇ ਇਕ ਹੋਰ ਗ਼ਰੀਬ ਬੱਚੀ ਨੂੰ ਬਾਠ ਚੌਂਕ ਵਿਚ ਕਿਸਾਨ ਦੇ ਘਰ ਕੰਮ ਕਰਦੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਿਚਲੇ ਇਨਾਂ ਪੀੜਤ ਘਰਾਂ ਨੇ ਆਪੋ ਆਪਣੇ ਮਾਸੂਮ ਨਿੱਕੇ ਮੁੰਡੇ ਦੂਰ ਰਿਸ਼ਤੇਦਾਰਾਂ ਘਰ ਭੇਜ ਦਿੱਤੇ ਹਨ, ਕਿਉਂਕਿ ਸਰਪੰਚ ਨੇ ਇਨਾਂ ਦੇ ਟੋਟੇ-ਟੋਟੇ ਕਰਨ ਦੀ ਧਮਕੀ ਦਿੱਤੀ ਹੋਈ ਹੈ।

ਖ਼ਬਰ ਦੇ ਅੰਤ ਵਿਚ ਸਪਸ਼ਟ ਲਿਖਿਆ ਹੋਇਆ ਸੀ-‘‘ਸਿਆਸੀ ਦਬਾਓ ਅਤੇ ਦਖ਼ਲਅੰਦਾਜ਼ੀ ਦੇ ਚਲਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐਸ.ਐਚ.ਓ ਨੇ ਸ਼ਿਕਾਇਤ ਦਰਜ ਕਰਨ ਦੀ ਥਾਂ ਪੀੜਤ ਪਰਿਵਾਰਾਂ ਨੂੰ ਰਾਜ਼ੀਨਾਮਾ ਕਰਨ ਦਾ ਸੁਝਾਓ ਦਿੱਤਾ।’’

ਇਹ ਪੂਰੀ ਖ਼ਬਰ ਸਭ ਕੁੱਝ ਸਪਸ਼ਟ ਕਰ ਰਹੀ ਹੈ ਅਤੇ ਮੌਜੂਦਾ ਹਾਲਾਤ ਬਾਰੇ ਲਿਖਣ ਬੋਲਣ ਨੂੰ ਹੋਰ ਕੁੱਝ ਨਹੀਂ ਰਹਿੰਦਾ।

ਸਵਾਲ ਸਿਰਫ਼ ਇਹ ਉਠਦਾ ਹੈ ਕਿ ਪੰਜਾਬ ਦੀ ਧਰਤੀ ਉੱਪਰ ਮਨੁੱਖਤਾ ਉੱਤੇ ਹੋ ਰਹੇ ਅਧਰਮ, ਅੱਤਿਆਚਾਰ, ਬੇਇਨਸਾਫੀ ਤੇ ਧੱਕੇਸ਼ਾਹੀ ਲਈ ਇਕ ਜ਼ੋਰਦਾਰ ਆਵਾਜ਼ ਚੁੱਕੀ ਗਈ ਸੀ। ਇਕੱਲੇ ਨਿਹੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੀੜਾ ਚੁੱਕਿਆ ਸੀ ਤੇ ਕਿਹਾ ਸੀ-‘‘ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰ ਧਰ ਤਲੀ ਗਲੀ ਮੇਰੀ ਆਉ। (ਪੰਨਾ 1412)

ਇਹ ਰਾਹ ਸੌਖਾ ਨਹੀਂ ਸੀ। ਜਬਰ ਤੇ ਜ਼ੁਲਮ ਦਾ ਸਾਹਮਣਾ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਸਿਰ ਧੜ ਦੀ ਬਾਜ਼ੀ ਲਗਾਉਣੀ ਪੈਂਦੀ ਹੈ। ਇਸੇ ਲਈ ਗੁਰਬਾਣੀ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਹੀ ਬੰਦਾ ਇਹ ਰਾਹ ਚੁਣੇ ਜਿਸ ਨੂੰ ਪਤਾ ਹੋਵੇ ਕਿ ਇਸ ਰਾਹ ਉੱਤੇ ਤੁਰਨ ਦੀਆਂ ਸ਼ਰਤਾਂ ਕੀ ਹਨ-

‘‘ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।’’(1412)

ਬਾਬਰ ਦੀਆਂ ਜੇਲਾਂ ਕੱਟ ਕੇ, ਚੱਕੀਆਂ ਪੀਸ ਕੇ, ਆਉਣ ਵਾਲੀਆਂ ਪੁਸ਼ਤਾਂ ਨੂੰ ਇਹ ਸੁਨੇਹਾ ਦਿੱਤਾ ਕਿ ਤਸ਼ੱਦਦ ਤੇ ਜਬਰ ਨੂੰ ਰੋਕਣ ਲਈ ਅਤੇ ਮੂੰਹ ਤੋੜ ਜਵਾਬ ਦੇਣ ਲਈ ਹਰ ਤਸੀਹੇ ਨੂੰ ਝੱਲਣ ਵਾਲੇ ਹੀ ਇਤਿਹਾਸ ਵਿਚ ਅਮਰ ਹੁੰਦੇ ਹਨ। ਬਾਕੀ ਸਭ ਕੀੜੇ ਮਕੌੜੇ ਦੀ ਜ਼ਿੰਦਗੀ ਬਸਰ ਕਰ ਕੇ ਖ਼ਤਮ ਹੋ ਜਾਂਦੇ ਹਨ। ਉਨਾਂ ਦਾ ਮਨੁੱਖਾ ਜਨਮ ਗਿਣਿਆ ਹੀ ਨਹੀਂ ਜਾਂਦਾ।

ਅੱਜ ਜੇ ਝਾਤ ਮਾਰੀਏ ਤਾਂ ਚੁਫ਼ੇਰੇ ਬਾਬਰ ਘੁੰਮਦੇ ਪਏ ਹਨ। ਬਹੁਤ ਸਾਰੇ ਹੁਕਮਰਾਨਾਂ ਦੀ ਸ਼ਹਿ ਸਦਕਾ ਜ਼ੋਰ ਜਬਰ ਨਾਲ ਆਪਣੀ ਚੌਧਰ ਸਾਬਤ ਕਰਨ ਉੱਤੇ ਤੁਲੇ ਪਏ ਹਨ। ਇਸ ਧੌਂਸ ਵਿਚ ਸਭ ਤੋਂ ਵਧ ਮਾਰ ਪੈਂਦੀ ਹੈ ਔਰਤ ਜ਼ਾਤ ਉੱਤੇ। ਮਜ਼ਲੂਮ ਗਿਣਦੇ ਹੋਏ ਤੇ ਸੌਖਾ ਸ਼ਿਕਾਰ ਮੰਨ ਕੇ, ਕਿਸੇ ਵੀ ਘਰ ਵਿਚਲੀ ਔਰਤ ਨੂੰ ਨਿਰਵਸਤਰ ਕਰਨਾ, ਸਮੂਹਕ ਜਬਰਜ਼ਨਾਹ ਕਰ ਕੇ ਕਤਲ ਕਰਨਾ ਤੇ ਉਸ ਦੀਆਂ ਫਿਲਮਾਂ ਬਣਾਉਣੀਆਂ ਇਕ ਆਮ ਗੱਲ ਬਣ ਚੁੱਕੀ ਹੈ ਜਿਸ ਨੂੰ ਹੁਣ ਅਖ਼ਬਾਰਾਂ ਦੀ ਇਕ ਖ਼ਬਰ ਵਾਂਗ ਪੜ ਸਫ਼ੇ ਪਰਤ ਕੇ ਲੋਕ ਦਿਨ ਪੂਰਾ ਕਰ ਲੈਂਦੇ ਹਨ।

ਕਿਸੇ ਦੇ ਮਨ ਵਿਚ ਕਿੰਤੂ ਪਰੰਤੂ ਕਰਨਾ, ਆਵਾਜ਼ ਚੁੱਕਣੀ, ਜਬਰ ਕਰਨ ਵਾਲੇ ਨੂੰ ਤਾੜਨਾ, ਆਦਿ ਵਰਗੀਆਂ ਗ਼ੱਲਾਂ ਖ਼ਤਮ ਹੋ ਗਈਆਂ ਜਾਪਦੀਆਂ ਹਨ।

ਜੇ ਸਾਰੇ ਜਣੇ ਸਿਰਫ਼ ‘ਚੁੱਪ’ ਹੀ ਧਾਰ ਕੇ ਬੈਠੇ ਰਹਿ ਗਏ ਤਾਂ ਕੋਈ ਧੀ, ਕੋਈ ਭੈਣ ਸਤਵੰਤੀ ਨਹੀਂ ਰਹਿਣੀ। ਜ਼ਾਲਮਾਂ ਨੇ ਹਰ ਮਜ਼ਲੂਮ, ਹਰ ਗ਼ਰੀਬ ਘਰ ਦੀ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਣਾ ਹੈ।

ਹਾਲੇ ਵੀ ਵੇਲਾ ਹੈ ਕਿ ਅਜਿਹੇ ਜ਼ੁਲਮ ਵਿਰੁੱਧ ਇਕਜੁੱਟ ਹੋ ਕੇ, ਆਵਾਜ਼ ਚੁੱਕ ਕੇ, ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਈਏ। ਹੁਣ ਸਾਬਤ ਕਰਨ ਦਾ ਸਮਾਂ ਆ ਚੁੱਕਿਆ ਹੈ ਕਿ ਅਸੀਂ ਸਿਰ ਧੜ ਦੀ ਬਾਜ਼ੀ ਲਾ ਕੇ ਜਾਬਰਾਂ ਨੂੰ ਉਹੀ ਪੈਗ਼ਾਮ ਦੇ ਸਕਣ ਯੋਗ ਹਾਂ, ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਸੀ- ਸਿਰ ਧਰ ਤਲੀ ਗਲੀ ਮੇਰੀ ਆਉ।

ਜੇ ਹਾਲੇ ਵੀ ਅਸੀਂ ਚੁੱਪ ਰਹਿਣਾ ਪਸੰਦ ਕਰ ਰਹੇ ਹਾਂ, ਤਾਂ ਇਹ ਇਨਸਾਨੀ ਨਹੀਂ ਪਸ਼ੂ ਦੀ ਜੂਨ ਹੀ ਗਿਣੀ ਜਾਵੇਗੀ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

04/08/2016

  ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com