|
|
|
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ
ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ,
ਲੰਡਨ |
|
|
|
ਸਾਊਥਾਲ: ਪਿਛਲੇ ਦਿਨੀਂ ਗੁਰਨਾਮ ਗਰੇਵਾਲ ਅਤੇ ਬਲਵਿੰਦਰ ਕੌਰ ਗਰੇਵਾਲ ਦੇ ਘਰ
ਹੋਈ ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ
ਸਭਾ ਦਾ ਅਗਲਾ ਸਾਲਾਨਾ ਸਮਾਗਮ ਸ਼ਨਿਚਰਵਾਰ 5 ਨਵੰਬਰ 2016 ਨੁੰ ਕੀਤਾ ਜਾਵੇਗਾ। ਇਹ
ਪ੍ਰੋਗਰਾਮ ਪਹਿਲਾਂ 4 ਜੂਨ ਨੂੰ ਕਰਨਾ ਨਿਸਚਤ ਹੋਇਆ ਸੀ ਪਰ ਸਭਾ ਦੀ ਸਰਗਰਮ
ਮੈਂਬਰ ਸਤਵਿੰਦਰ ਕੌਰ ਉਪਲ ਜੀ ਦੀ ਬੇਵਕਤੀ ਮੌਤ ਕਾਰਨ ਉਸ ਨੂੰ ਮੁਲਤਵੀ ਕਰਨਾ ਪਿਆ
ਸੀ।
ਸਭਾ ਦੇ ਪਰਧਾਨ ਡਾਕਟਰ ਸਾਥੀ ਲੁਧਿਆਣਵੀ ਨੇ ਮੀਟਿੰਗ ਦਾ ਸੰਚਾਲਨ ਸਭਾ ਦੇ
ਜਨਰਲ ਸਕੱਤਰ ਅਜ਼ੀਮ ਸ਼ੇਖ਼ਰ ਦੇ ਸਪੁਰਦ ਕਰਨ ਤੋਂ ਪਹਿਲਾਂ ਸਾਰੇ ਹਾਜ਼ਰ ਦੋਸਤਾਂ ਨੂੰ
ਬੇਨਤੀ ਕੀਤੀ ਕਿ ਉਹ ਸ੍ਰੀਮਤੀ ਸਤਵਿੰਦਰ ਕੌਰ ਉਪਲ ਅਤੇ ਨਾਵਲਿਸਟ ਗੁਰਦਿਆਲ ਸਿੰਘ
ਨੂੰ ਸ਼ਰਧਾਂਜਲੀ ਦੇਣ ਵਜੋਂ ਇਕ ਮਿੰਟ ਦਾ ਮੋਨ ਵਰਤ ਰੱਖਣ। ਡਾ.ਸਾਥੀ ਨੇ ਕਿਹਾ ਕਿ
ਸਤਵਿੰਦਰ ਦਾ ਘਾਟਾ ਸਦਾ ਹੀ ਮਹਿਸੂਸ ਕੀਤਾ ਜਾਂਦਾ ਰਹੇਗਾ। ਨਾਵਲਿਸਟ ਗੁਰਦਿਆਲ
ਸਿੰਘ ਦੀਆਂ 1980 ਦੀਆਂ ਯਾਦਾਂ ਵੀ ਆਪ ਜੀ ਨੇ ਸਭ ਨਾਲ ਸਾਂਝੀਆਂ ਕੀਤੀਆਂ। ਖਾਸ
ਕਰਕੇ ਜਦੋਂ ਉਹ ਉਨ੍ਹਾਂ ਦੇ ਘਰ ਆਏ ਸਨ ਤੇ ਸੰਗੀਤ ਮਹਿਫਲਾਂ ਅਟੈਂਡ ਕਰਦੇ ਰਹੇ
ਸਨ। ਯਸ਼ ਸਾਥੀ ਨੇ ਕਿਹਾ ਕਿ ਆਪ ਜੀ ਨਿਹਾਇਤ ਸ਼ਰੀਫ ਇਨਸਾਨ ਸਨ। ਉਨ੍ਹਾਂ ਦੀ
ਪ੍ਰਾਹੁਣਾਚਾਰੀ ਕਰਕੇ ਯਸ਼ ਤੇ ਉਨ੍ਹਾਂ ਦੇ ਪਰਵਾਰ ਨੂੰ ਬੜੀ ਖ਼ੁਸ਼ੀ ਹੋਈ ਸੀ।
ਯਸ਼ ਨੇ
ਸਤਵਿੰਦਰ ਕੌਰ ਦੀ ਗ਼ੈਰ ਹਾਜ਼ਰੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਬਲਵਿੰਦਰ
ਕੌਰ ਗਰੇਵਾਲ ਨੇ ਕਿਹਾ ਕਿ ਏਦਾਂ ਲਗਦਾ ਹੈ ਕਿ ਸਤਵਿੰਦਰ ਕਿਸੇ ਵੇਲੇ ਵੀ ਆ ਖੜ੍ਹੀ
ਹੋਵੇਗੀ। ਅਜੇ ਪਿਛਲੀ ਮੀਟਿੰਗ ਵਿਚ ਤਾਂ ਉਹ ਸਾਡੇ ਨਾਲ ਸਨ। ਕੁਲਵੰਤ ਕੌਰ ਢਿੱਲੋਂ
ਨੇ ਕਿਹਾ ਕਿ ਗੁਰਦਿਆਲ ਸਿੰਘ ਵਰਗਾ ਵਧੀਆ ਨਾਵਲਕਾਰ ਰੋਜ਼ ਰੋਜ਼ ਨਹੀਂ ਜੰਮਦਾ ।
ਉਨ੍ਹਾਂ ਵਰਗੀ ਸ਼ਖ਼ਸੀਅਤ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਕੁਲਵੰਤ ਨੇ
ਸਤਵਿੰਦਰ ਨੂੰ ਵੀ ਸੁਹਣੇ ਸ਼ਬਦਾਂ ਵਿਚ ਸ਼ਰਧਾਂਜਲੀ ਦਿਤੀ। ਅਜ਼ੀਮ ਸ਼ੇਖ਼ਰ ਨੇ ਉਦਾਸ ਹੋ
ਕੇ ਉੱਪਲ ਆਂਟੀ ਨੂੰ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਹਸੂੰ ਹਸੂੰ ਕਰਦਾ
ਚਿਹਰਾ ਹਮੇਸ਼ਾ ਹੀ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਆਪ ਨੇ ਗੁਰਦਿਆਲ ਸਿੰਘ
ਵਾਰੇ ਕਿਹਾ ਕਿ ਉਨ੍ਹਾਂ ਦਾ 'ਮੜ੍ਹੀ ਦਾ ਦੀਵਾ' ਸਾਡੇ ਦਿਲਾਂ ਵਿਚ ਸਦਾ ਹੀ ਜਗਦਾ
ਰਹੇਗਾ। ਮਨਜੀਤ ਕੌਰ ਪੱਡਾ ਨੇ ਵੀ ਸਤਵਿੰਦਰ ਕੌਰ ਨੂੰ ਭਾਵ ਭਿੰਨੀ ਸ਼ਰਧਾਂਜਲੀ
ਅਰਪਤ ਕੀਤੀ। ਆਪ ਨੇ ਵਾਹਿਗੁਰੂ ਅਗੇ ਅਰਦਾਸ ਕੀਤੀ ਕਿ ਉਨ੍ਹਾਂ ਦੀ ਰੂਹ ਨੂੰ
ਸ਼ਾਂਤੀ ਮਿਲੇ। ਗੁਰਦਿਆਲ ਸਿੰਘ ਵਾਰੇ ਆਪ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ
ਪੜ੍ਹ ਪੜ੍ਹ ਕੇ ਹੀ ਤਾਂ ਆਪਾਂ ਵੱਡੇ ਹੋਏ ਹਾਂ।
ਗੁਰਨਾਮ ਗਰੇਵਾਲ ਨੇ ਕਿਹਾ ਕਿ
ਗੁਰਦਿਆਲ ਸਿੰਘ ਵਰਗੀ ਸਾਦਾ ਅਤੇ ਪੇਂਡੂ ਸ਼ਬਦ ਚਿਤਰਕਾਰੀ ਬਹੁਤ ਘਟ ਲੋਕਾਂ ਦੇ
ਹਿੱਸੇ ਆਉਂਦੀ ਹੈ। ਆਪ ਨੇ ਬੀਬੀ ਸਤਵਿੰਦਰ ਕੌਰ ਨੂੰ ਵੀ ਪਿਆਰ ਨਾਲ ਯਾਦ ਕੀਤਾ।
ਅਜੇ ਕੁਝ ਮਹੀਨੇ ਪਹਿਲਾਂ ਹੀ ਤਾਂ ਆਪ ਜੀ ਉਨ੍ਹਾਂ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ
ਹੋਣ ਲਈ ਉਨ੍ਹਾਂ ਦੇ ਘਰ ਆਏ ਸਨ। ਸਤਵਿੰਦਰ ਕੌਰ ਦੇ ਪਤੀ ਅਵਤਾਰ ਉੱਪਲ ਨੇ
ਸਤਵਿੰਦਰ ਦੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਉਦਾਸੀਨਤਾ ਦੇਖੀ
ਨਹੀਂ ਸੀ ਜਾਂਦੀ। ਹਾਜ਼ਰ ਦੋਸਤਾਂ ਨੇ ਆਪੋ ਆਪਣੇ ਢੰਗ ਨਾਲ ਉਨ੍ਹਾਂ ਨੂੰ ਤਸੱਲੀ
ਦੇਣ ਦੀ ਕੋਸ਼ਸ਼ ਕੀਤੀ। ਅਵਤਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਹਿਤਕਾਰ ਦੋਸਤਾਂ ਨੇ
ਜੀਂਦੇ ਰਹਿਣ ਦਾ ਬਲ ਬਖ਼ਸ਼ਿਆ ਹੈ। ਸਭਾ ਨੇ ਆਪ ਨੂੰ ਯਕੀਨ ਦੁਆਇਆ ਕਿ ਉਹ ਭਵਿੱਖ
ਵਿਚ ਕਿਸੇ ਕਿਸਮ ਦੀ ਵੀ ਸਹਾਇਤਾ ਲਈ ਤਿਆਰ ਹਨ। ਮਨਪਰੀਤ ਸਿੰਘ ਬਧਨੀਕਲਾਂ ਵਲੋਂ
ਆਈ ਅਪੋਲੋਜੀ ਵੀ ਨੋਟ ਕੀਤੀ ਗਈ। ਆਪ ਜੀ ਏਸ ਵੇਲੇ ਭਾਰਤ ਗਏ ਹੋਏ ਹਨ। ਅੰਤ ਵਿਚ
ਸਾਥੀ ਲੁਧਿਆਣਵੀ ਨੇ ਅਤੇ ਸਾਰਿਆਂ ਨੇ ਗੁਰਨਾਮ ਗਰੇਵਾਲ ਅਤੇ ਬਲਵਿੰਦਰ ਕੌਰ
ਗਰੇਵਾਲ ਦਾ ਸਭ ਨੂੰ ਦਿਤੀ ਪ੍ਰਾਹੁਣਾਚਾਰੀ ਲਈ ਧੰਨਵਾਦ ਕੀਤਾ। ਇਹ ਵੀ ਫੈਸਲਾ
ਕੀਤਾ ਗਿਆ ਕਿ ਸਭਾ ਦੇ ਪੰਜ ਨਵੰਬਰ ਦੇ ਪ੍ਰੋਗਰਾਮ ਦਾ ਵੇਰਵਾ ਛੇਤੀ ਹੀ ਛਾਪਿਆ
ਜਾਵੇਗਾ ਤੇ ਮੀਡੀਆਂ ਨੂੰ ਭੇਜਿਆ ਜਾਵੇਗਾ।
ਰੀਪੋਰਟ: ਅਜ਼ੀਮ ਸ਼ੇਖ਼ਰ
|
25/08/2016 |
|
|
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ
ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ |
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|
|
|
|
|
|
|