ਦੇਸ਼ ਦੀ ਵੰਡ ਤੋਂ ਬਾਅਦ ਕਈ ਥਾਂ ਫਿਰ ਫਿਰਾ ਕੇ ਜਿਹੜੇ ਪਿੰਡ ਵਿੱਚ ਸਾਨੂੰ
ਪੱਕਾ ਟਿਕਾਣਾ ਨਸੀਬ ਹੋਇਆ , ਇਹ ਨਾਲੋ ਨਾਲ ਲੱਗਦੀਆਂ ਦੋ ਆਬਾਦੀਆਂ ਵਾਲਾ ਪਿੰਡ
ਹੈ।ਪੁਰਾਣੀ ਆਬਾਦੀ ਵਾਲੇ ਪਿੰਡ ਵਿੱਚ ਸਿੱਖ ਬਿਰਾਦਰੀ ਦੀ ਵੱਸੋਂ ਜ਼ਿਆਦਾ ਸੀ,
ਜਿੱਸ ਵਿੱਚ ਕੁੱਝ ਵੱਸੋਂ ਮਹਿਰਾ ਬਿਰਾਦਰੀ ਦੀ ਅਤੇ ਇੱਕ ਘਰ ਬ੍ਰਾਹਮਣਾਂ ਦਾ ਵੱਡੇ
ਮਾਲਕਾਂ ਦਾ ਵੀ ਸੀ ,ਜਦੋਂ ਕਿ ਨਾਲ ਵਾਲੀ ਆਬਾਦੀ ਨਿਰੋਲ ਮੁਸਲਮਾਨ ਬਰਾਦਰੀ ਦੇ
ਵੱਡੇ ਮਾਲਕਾਂ ਦੀ ਵੱਸੋਂ ਵਾਲੀ ਸੀ।ਜੋ ਉਹ ਕਿਸੇ ਵੇਲੇ ਇੱਸ ਪਿੰਡ ਦੇ ਨਾਲ ਹੀ
ਨਵੀਂ ਆਬਾਦੀ ਨਿਰੋਲ ਮੁਸਲਮ ਬ੍ਰਾਦਰੀ ਵਾਲੀ ਬਨਾ ਕੇ ਵੱਸ ਗਏ, ਇੱਸੇ ਕਰਕੇ ਉੱਸ
ਨੂੰ ਹੁਣ ਤੱਕ ਨਵਾਂ ਪਿੰਡ ਹੀ ਕਿਹਾ ਜਾਂਦਾ ਹੈ।ਜਿੱਸ ਵਿੱਚ ਇੱਕ ਵੱਡੀ ਮਸੀਤ
ਸੀ,ਜੋ ਮੁਸਲਮਾਨ ਬਿਰਾਦਰੀ ਦੇ ਹਿਜਰਤ ਕਰਕੇ ਚਲੇ ਜਾਣ ਤੇ ਇੱਥੇ ਸਿੱਖ ਆਲਾਟੀ ਆ
ਵੱਸੇ, ਮਸੀਤ ਨੂੰ ਬਿਨਾ ਕਿਸੇ ਹੋਰ ਅਦਲਾ ਬਦਲੀ ਕੀਤੇ ਉੱਸੇ ਨੂੰ ਹੀ ਗੁਰ ਦੁਆਰੇ
ਵਿੱਚ ਬਦਲ ਲਿਆ।
ਦੋਹਾਂ ਆਬਾਦੀਆਂ ਦੇ ਵਿੱਚਕਾਰ ਈਸਾਈ ਬਿਰਾਦਰੀ ਦੇ ਕਾਮਿਆਂ ਦੀ ਆਬਾਦੀ ਵੀ
ਹੈ ਜਿੱਸ ਨੂੰ ਠੱਠੀ ਕਿਹਾ ਜਾਂਦਾ ਹੈ,
ਪਰ ਉਨ੍ਹਾਂ ਦਾ ਕੋਈ ਧਰਮ ਅਸਥਾਨ ਚਰਚ
ਵਗੈਰਾ ਨਹੀਂ ਸੀ। ਕਬਰਸਤਾਨ ਦੋਵਾਂ ਬਿਰਾਦਰੀਆਂ ਦਾ ਨਾਲੋ ਨਾਲ ਹੀ ਸੀ ਜੋ ਹੁਣ
ਵੀ ਉਸੇ ਤਰ੍ਹਾਂ ਹੀ ਹੈ ਜੋ, ਪੁਰਾਣੇ ਪਿੰਡ ਦੇ ਨਾਲ ਹੀ ਲੱਗਦਾ ਹੈ,ਜਿੱਸ ਨੂੰ
ਚੱਕ ਬੰਦੀ ਵੇਲੇ ਮੁਸਲਮਾਨਾਂ ਦਾ ਕਬਰਸਤਾਨ ਜੋ ਹੁਣ ਵਕਫ ਬੋਰਡ ਦੇ ਅਧੀਨ ਹੈ,ਅਤੇ
ਈਸਾਈ ਬਿਰਾਦਰੀ ਦਾ ਵੱਖ 2 ,ਕਾਇਮ ਕਰ ਦਿੱਤਾ ਗਿਆ। ਮੇਰੇ ਪੁਰਾਣੇ ਪਿੰਡ ਵਿੱਚ ਵੀ
ਕਬਰਸਤਾਨ ਵਾਲੇ ਪਾਸੇ ਇੱਕ ਛੋਟੀ ਜਿਹੀ ਮਸੀਤ ਸੀ, ਹੋ ਸਕਦਾ ਹੈ ਕਿ ਇਹ ਮਸੀਤ
ਮੁਸਲਮਾਨ ਭਰਾਂਵਾਂ ਨੇ ਮੁਰਦੇ ਦਫਨਾਣ ਵੇਲੇ ਨਮਾਜ਼ ਅਦਾ ਕਰਨ ਲਈ ਇੱਥੇ ਬਨਾਈ
ਹੋਵੇ ਜਿੱਸ ਦਾ ਵਜੂਦ ਹੁਣ ਹੌਲੀ ਹੌਲੀ ਖਤਮ ਹੋ ਚੁਕਾ ਹੈ।
ਮੇਰੇ ਪਿੰਡ ਵਾਲੀ
ਆਬਾਦੀ ਵਿੱਚ ਲੋਕਲ ਸਿੱਖਾਂ ਦੀ ਵੱਸੋਂ ਹੋਣ ਦੇ ਬਾਵਜੂਦ ਵੀ ਕੋਈ ਗੁਰਦੁਆਰਾ ਨਹੀਂ
ਸੀ, ਪਿੰਡ ਦੇ ਪੁਰਾਣੇ ਲੋਕ ਦੱਸਦੇ ਸਨ ਕਿ ਦੇਸ਼ ਦੀ ਵੰਡ ਤੋਂ ਥੋੜ੍ਹੇ ਹੀ ਸਮੇਂ
ਵਿੱਚ ਪੁਰਾਣੇ ਪਿੰਡ ਵਿੱਚ ਇੱਕ ਸਾਦ ਮੁਰਾਦਾ ਜਿਹਾ ਗੁਰ ਦੁਆਰਾ ਬਣਿਆ।
ਇੱਸ ਨੂੰ
ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਬਨਾਉਣ ਵਾਲਾ ਕਿਰਪਾ ਸਿੰਘ ਨਾਂ ਦਾ ਬਜ਼ੁਰਗ
ਸੀ,ਜੋ ਕਿਸੇ ਵੇਲੇ ਬਾਰ ਵਿੱਚ ਗ੍ਰੰਥੀ ਰਹਿ ਚੁਕਾ ਸੀ ਅਤੇ ਬਾਰ ਵਿਚੋਂ ਪ੍ਰਿਵਾਰ
ਸਣੇ ਇੱਸ ਪਿੰਡ ਵਿੱਚ ਆ ਵੱਸਿਆ ਸੀ।ਜਿੱਸ ਦਾ ਵੱਡਾ ਪ੍ਰਿਵਾਰ ਅਜੇ ਵੀ ਬਾਰੀਆ
ਪ੍ਰਿਵਾਰ ਕਰਕੇ ਜਾਣਿਆ ਜਾਂਦਾ ਹੈ।
ਪਿੰਡ ਦੇ ਵਿਚਕਾਰ ਜਿਹੇ ਇੱਕ ਸਾਦਾ ਮੁਰਾਦਾ ਜਿਹਾ ਇਹ ਗੁਰਦੁਆਰਾ, ਇੱਕੋ ਇੱਕ
ਪੱਕਾ ਲੱਕੜ ਦੇ ਸ਼ਤੀਰ ਅਤੇ ਬਾਲੇ ,ਅਤੇ ਕਾਨਿਆਂ ਦੀ ਛੱਤ ਵਾਲੇ ਕਮਰੇ ਵਾਲਾ
ਸੀ।ਜਿੱਸ ਦੇ ਅੱਗੇ ਥੋੜ੍ਹੀ ਜਿਹੀ ਖਾਲੀ ਥਾਂ ਸੀ ਜਿੱਸ ਵਿੱਚ ਇੱਕ ਸੰਘਣੀ ਛਾਂ
ਵਾਲਾ ਪਿੱਪਲ ਦਾ ਰੁੱਖ ਸੀ,ਜਿੱਸ ਤੇ ਗੁਦੁਆਰੇ ਦਾ ਨਿਸ਼ਾਨ ਸਾਹਿਬ ਬੜਾ ਉੱਚਾ ਕਰਕੇ
ਬਨ੍ਹਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਲਈ ਇੱਟਾਂ ਦਾ
ਮਿੱਟੀ ਦੀ ਲਿਪਾਈ ਕੀਤਾ ਥੜ੍ਹੇ ਵਰਗਾ ਆਸਣ , ਅਤੇ ਰਾਤ ਨੂੰ ਸੁਖਾਸਣ ਕਰਨ ਲਈ
ਲੱਕੜੀ ਦੀ ਅਲਮਾਰੀ ਸੀ। ਜਿੱਸ ਦੇ ਹੇਠਲੇ ਖਾਨੇ ਵਿੱਚ ਰੁਮਾਲੇ ਰੱਖੇ ਜਾਂਦੇ
ਜਾਂਦੇ ਸਨ। ਕੀਰਤਣ ਕਰਨ ਲਈ ਢੋਲਕੀ ਛੈਣੇ,ਚਿਮਟਾ ਸੀ,ਜਿਨ੍ਹਾਂ ਨੂੰ ਰੱਖਣ ਲਈ
ਲੱਕੜੀ ਦੀ ਇੱਕ ਪੇਟੀ ਸੀ।ਗੁਰਦੁਆਰੇ ਦੀ ਪੰਜ ਮੈਂਬਰੀ ਕਮੇਟੀ ਸੀ। ਨਾਲ ਦੇ ਪਿੰਡ
ਵਿੱਚ ਸਿੱਖ ਬ੍ਰਾਦਰੀ ਦੀ ਬਹੁ ਗਿਣਤੀ ਹੋਣ ਕਰਕੇ ਉੱਥੇ ਇੱਕ ਖੁਲ੍ਹਾ ਗੁਰਦੁਆਰਾ
ਸੀ। ਜਿੱਸ ਦਾ ਗ੍ਰੰਥੀ ਕੀਰਤਨ ਵੀ ਚੰਗਾ ਕਰ ਲੈਂਦਾ ਸੀ,ਉੱਸ ਨੇ ਪਿੰਡ ਦਾ ਕੀਰਤਨ
ਕਰਨ ਲਈ ਇੱਕ ਚੰਗਾ ਜਥਾ ਵੀ ਤਿਆਰ ਕੀਤਾ ਹੋਇਆ ਸੀ,ਮੇਰੇ ਪਿੰਡ ਦਾ ਵੀ ਇੱਕ ਜਥਾ
ਹੌਲੀ 2 ਇੱਸੇ ਗ੍ਰੰਥੀ ਕੋਲੋਂ ਹੀ ਕੀਰਤਨ ਕਰਨਾ ਸਿੱਖ ਗਿਆ।ਮੱਸਿਆ ਸੰਗ੍ਰਾਂਦ,ਅਤੇ
ਹੋਰ ਗੁਰਪੁਰਬਾਂ ਤੇ ਗੁਰੂ ਦੁਆਰੇ ਚੰਗੀ ਰੌਣਕ ਹੁੰਦੀ, ਮਾਘ ਦੇ ਮਹੀਨੇ ਸਾਰਾ
ਮਹੀਨਾ ਇਹ ਜਥਾ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੁੰਦਾ ਸੀ।ਤੜਕ ਸਾਰ ਪਿੰਡ ਦੇ ਖੂਹ
ਤੇ ਲੋਕਾਂ ਦੀਆਂ ਇਸ਼ਨਾਨ ਕਰਨ ਲਈ ਬਾਲਟੀਆਂ ਦੀ ਖੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ
ਜਾਂਦੀ ਸੀ। ਪਿੰਡ ਵਿੱਚ ਪਾਰਟੀ ਬਾਜ਼ੀ ਘੱਟ ਹੀ ਸੀ,ਹਾਂ ਜੱਦੀ ਅਤੇ ਪਨਾਹੀ ਦਾ
ਫਰਕ ਜ਼ਰੂਰ ਸੀ। ਕੁੱਝ ਸਮਾ ਪਾਕੇ ਇੱਸ ਪਿੰਡ ਦਾ ਗ੍ਰੰਥੀ ਜਦ ਚੜ੍ਹਾਈ ਕਰ ਗਿਆ।
ਤਾਂ ਕਿਸੇ ਹੋਰ ਗ੍ਰੰਥੀ ਦੀ ਲੋੜ ਪਈ।ਉਦੋਂ ਗ੍ਰੰਥੀ ਦੀ ਕੋਈ ਪੱਕੀ ਤਨਖਾਹ ਵੀ
ਨਹੀਂ ਹੁੰਦੀ ਸੀ। ਪਿੰਡ ਦੇ ਸਾਰੇ ਲੋਕ ਕੰਮਾਂ ਕਾਰਾਂ ਵਾਲੇ ਮਿਹਣਤੀ ਲੋਕ
ਸਨ।ਗ੍ਰੰਥੀ ਬਨਣ ਦਾ ਕੋਈ ਚਾਹਵਾਨ ਨਹੀਂ ਸੀ।
ਕੁੱਝ ਹੀ ਦਿਨਾਂ ਬਾਅਦ ਸਾਡੇ ਪਿੰਡ ਤੋਂ ਲਗ ਪਗ ਅੱਠ ਮੀਲ ਦੇ ਫਾਸਲੇ ਤੇ ਰਹਿਣ
ਵਾਲਾ ਇੱਕ ਬਹੁਤ ਹੀ ਘੱਟ ਪੜ੍ਹਿਆ ਲਿਖਿਆ ਸਾਦ ਮੁਰਾਦਾ ਜੋ ਸਾਬਕਾ ਫੌਜ ਸੀ ਉੱਸ
ਸੀ, ਨੇ ਆਕੇ ਗ੍ਰੰਥੀ ਰੱਖੇ ਜਾਣ ਲਈ ਬੇਨਤੀ ਕੀਤੀ,ਬੇਸ਼ੱਕ ਉਹ ਕੀਰਤਨ ਤਾਂ ਨਹੀਂ
ਸੀ ਕਰ ਸਕਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਨਾਲ 2 ਉੱਸ ਨੂੰ ਗੁਰਬਾਣੀ
ਕਾਫੀ ਕੰਠ ਸੀ। ਜਿੱਸ ਨੂੰ ਪਿੰਡ ਵਾਲਿਆਂ ਸਰਬ ਸਮਤੀ ਨਾਲ ਇੱਸ ਗੁਰਦੁਆਰੇ ਦਾ
ਗ੍ਰੰਥੀ ਰੱਖ ਲਿਆ।ਉੱਸ ਵੇਲੇ ਗ੍ਰੰਥੀ ਨੂੰ ਭਾਈ ਜੀ ਕਹਿੰਦੇ ਸਨ।ਇੱਸ ਸੇਵਾ ਬਦਲੇ
ਉੱਸ ਨੂੰ ਘਰ ਪ੍ਰਤੀ ਛੇ ਮਹੀਨੇ ਬਾਅਦ ਤੈਅ ਕੀਤਾ ਅਨਾਜ ਜਿੱਸ ਨੂੰ ਛੇਮਾਹੀ ਕਿਹਾ
ਜਾਂਦਾ ਹੈ, ਸੇਵਾ ਫਲ ਵਜੋਂ ਦਿੱਤਾ ਜਾਂਦਾ ਸੀ।ਗੁਰੂ ਘਰ ਦੇ ਮੱਥਾ ਟੇਕਣ ਵਾਲੀ
ਚੜ੍ਹਤ ਦੀ ਕੋਈ ਗੋਲਕ ਨਹੀਂ ਸੀ।ਸਾਰਾ ਚੜ੍ਹਤ ਚੜ੍ਹਾਵਾ ਗ੍ਰੰਥੀ ਦਾ ਹੀ ਹੁੰਦਾ
ਸੀ, ਇੱਸ ਦੇ ਇਲਾਵਾ ਰੋਜ਼ ਵਾਰੀ ਸਿਰ ਹਰ ਘਰ ਵਿੱਚੋਂ ਇੱਕ ਫੁਲਕਾ ਦਾਲ ਸਬਜ਼ੀ ਨਾਲ
ਉਹ ਘਰੋ ਘਰੀ ਜਾ ਕੇ ਉਗ੍ਰਾਹੁੰਦਾ ਹੁੰਦਾ ਸੀ। ਉੱਸ ਲਈ ਪਿੰਡ ਵਿੱਚ ਠਹਿਰਣ ਦੀ
ਕੋਈ ਥਾਂ ਨਹੀਂ ਸੀ। ਰੋਜ਼ ਨਿੱਤ ਨੇਮ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕਰਕੇ
ਰੋਜ਼ਾਨਾ ਅੱਠ ਮੀਲ ਪੈਦਲ ਆਉਂਦਾ ਜਾਂਦਾ, ਅਤੇ ਸਮੇਂ ਸਿਰ ਆਉਂਦਾ, ਮੀਹ ਝੱਖੜ ਹੋਣ
ਦੇ ਇਲਾਵਾ ਵੀ ਉਹ ਕਦੇ ਵੀ ਨਾਗ਼ਾ ਨਹੀਂ ਪਾਉਂਦਾ ਸੀ।ਅਤੇ ਬੜੇ ਸਬਰ ਸਿਦਕ ਵਾਲਾ
ਅਤੇ ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਸਹਿਣ ਸ਼ੀਲ ਵੀ ਸੀ।ਸ਼ਾਮਾਂ ਨੂੰ ਰਹਿਰਾਸ
ਵੇਲੇ ਜਦੋਂ ਸੰਖ ਪੂਰਦਾ ਤਾਂ ਸੰਖ ਦੇ ਧੋਤੇ ਹੋਏ ਪਾਣੀ ਨੂੰ ਲੈਣ ਲਈ ਪਿੰਡ ਦੇ
ਨਿੱਕੇ 2 ਬਾਲ ਭਾਈ ਜੀ ਦੇ ਦੁਆਲੇ ਬੁੱਕਾਂ ਡਾਹ ਕੇ ਝਮੱਚੜਾ ਜਿਹਾ ਪਾ ਦਿੰਦੇ,
ਭਾਈ ਜੀ ਤੋਂ ਇੱਸ ਪਾਣੀ ਦੀਆਂ ਬੁੱਕਾਂ ਲੈ ਕੇ ਅੱਖਾਂ ਤੇ ਛੱਟੇ ਮਾਰਦੇ ਹੁੰਦੇ
ਸਨ।ਪੁੱਛਣ ਤੇ ਕਿਹੰਦੇ ਸਨ ਕਿ ਸੰਖ ਦੇ ਧੋਤੇ ਪਾਣੀ ਦੀਆਂ ਛਿੱਟਾਂ ਜੇ ਅੱਖਾਂ ਤੇ
ਮਾਰੀਏ ਤਾਂ ਅੱਖਾਂ ਦੁਖਣੇ ਨਹੀਂ ਆਉਂਦੀਆਂ। ਭਾਈ ਜੀ ਕਾਹਲੇ ਨਹੀਂ ਸਨ ਪੈਂਦੇ
ਸਗੋਂ ਖੁਸ਼ ਹੁੰਦੇ ਸਨ।
ਇੱਸੇ ਤਰ੍ਹਾਂ ਮੱਸਿਆ ਸੰਗ੍ਰਾਦ ਵਾਲੇ ਦਿਨ ਜਦੋਂ ਭੋਗ ਤੋਂ ਬਾਅਦ ਜਦ ਕੜਾਹ
ਪ੍ਰਸ਼ਾਦ ਵਰਤਾਇਆ ਜਾਂਦਾ ਤਾਂ, ਕਈ ਬਾਲ ਦੋਹਰੀ ਵਾਰੀ ਪ੍ਰਸਾਦ ਲੈਣ ਲਈ ਆਪਣੇ
ਥਿੰਦੇ ਵਾਲੇ ਹੱਥ ਦਰੀ ਆਦ ਤੇ ਸਾਫ ਕਰਕੇ ਪ੍ਰਸ਼ਾਦ ਲੈਣ ਲਈ ਭਾਈ ਜੀ ਅੱਗੇ ਬੁੱਕਾਂ
ਡਾਹ ਦਿੰਦੇ ਤਾਂ ਉਹ ਝਿੜਕ ਨਹੀਂ ਸਨ ਮਾਰਦੇ ਸਗੋਂ ਹੱਸਦੇ ਹੋਏ ਪ੍ਰਸਾਦ ਉਨ੍ਹਾਂ
ਦੀਆਂ ਬੁੱਕਾਂ ਤੇ ਰੱਖ ਦਿੰਦੇ।ਉਹ ਕਿਹਾ ਕਰਦੇ ਸਨ ਗੁਰੂ ਘਰ ਦਾ ਪ੍ਰਸ਼ਾਦ ਹੈ ਈ
ਇਨਾ ਸੁਆਦਲਾ ਕਿ ਬਾਰ 2 ਇੱਸ ਨੂੰ ਲੈ ਕੇ ਖਾਣ ਨੂੰ ਜੀਅ ਕਰਦਾ ਹੈ। ਨਾਲ ਹੀ ਉਹ
ਇਹ ਵੀ ਕਿਹਾ ਕਰਦੇ ਸਨ ਕਿ ਉਹ ਵੀ ਨਿੱਕੇ ਹੁੰਦੇ ਇਵੇਂ ਹੀ ਕਰਦੇ ਹੁੰਦੇ ਸਨ।
ਕੁੱਝ ਹੀ ਸਮੇਂ ਬਾਅਦ ਉਹ ਪਿੰਡ ਵਿੱਚ ਕੋਈ ਖਾਲੀ ਥਾਂ ਵੇਖ ਕੇ ਆਪਣਾ ਸਾਦਾ
ਮੁਰਾਦਾ ਘਰ ਬਨਾ ਕੇ ਆਪਣਾ ਪ੍ਰਿਵਾਰ ਵੀ ਇੱਥੇ ਹੀ ਲੈ ਆਇਆ। ਗੁਰੂ ਘਰ ਦੀ ਸੇਵਾ
ਦੇ ਨਾਲ ਉਹ 2 ਮਾੜਾ ਮੋਟਾ ਜਿਮੀਂਦਾਰਾ ਵੀ ਕਰਦੇ ਸਨ। ਘਰ ਵਿੱਚ ਲਵੇਰਾ ਵੀ ਰੱਖਦੇ
ਸਨ।ਪਰ ਆਪਣੇ ਨਿੱਤ ਨੇਮ ਵਿੱਚ ਵਿੱਚ ਕਦੇ ਢਿੱਲ ਨਹੀਂ ਕਰਦੇ ਸਨ। ਹੁਣ ਉੱਸ ਦੀ
ਔਲਾਦ ਵੀ ਵੱਡੀ ਹੋ ਗਈ ਸੀ, ਵੇਲੇ ਕੁਵੇਲੇ ਉੱਸ ਦਾ ਇੱਕ ਪੁੱਤਰ ਜੋ ਹੁਣ ਤੱਕ ਇਸ
ਸਾਦ ਮੁਰਾਦੇ ਗੁਰਦੁਆਰੇ ਵਾਲੀ ਥਾਂ ਦੋ ਮੰਜ਼ਲੀ ਆਲੀਸ਼ਾਨ ਇਮਾਰਤ ਵਿੱਚ ਬਣ ਚੁਕੇ
ਗੁਦੁਆਰੇ ਦਾ ਗ੍ਰੰਥੀ ਹੈ।
ਬੇਸ਼ੱਕ ਹੁਣ ਉੱਸ ਪਹਿਲੇ ਗੁਦੁਆਰੇ ਦੀ ਥਾਂ ਬਦਲ ਕੇ ਹੁਣ ਨਵੇਂ ਦੋ ਮੰਜ਼ਲੇ
ਗੁਰਦੁਆਰੇ ਦੀ ਬੜੀ ਉੱਚੀ ਮੰਜ਼ਲ ਉਸਰ ਚੁਕੀ ਹੈ। ਪੁਰਾਣਾ ਗ੍ਰੰਥੀ ਨੱਬੇ ਸਾਲ ਦੀ
ਲੰਮੀ ਉਮਰ ਭੋਗ ਕੇ ਆਪਣ ਜੀਵਣ ਸਫਰ ਮੁਕਾ ਕੇ ਕਈ ਪੁਰਾਣੀਆਂ ਯਾਦਾਂ ਛੱਡ ਕੇ ਸਦਾ
ਲਈ ਇੱਸ ਸੰਸਾਰ ਨੂੰ ਛੱਡ ਚੁਕਾ ਹੈ,ਪਰ ਪਹਿਲਾਂ ਨਾਲੋਂ ਬਹੁਤ ਕੁੱਝ ਬਦਲ ਚੁਕਾ
ਹੈ,ਹੁਣ ਗੁਰਦੁਆਰੇ ਵਿੱਚ ਗੋਲਕ ਰੱਖੀ ਜਾ ਚੁੱਕੀ ਹੈ, ਪੰਜ ਮੈਂਬਰੀ ਦੀ ਥਾਂ ਹੁਣ
ਪੰਦਰਾਂ ਮੈਂਬਰੀ ਕਮੇਟੀ ਬਣ ਚੁਕੀ ਹੈ।ਜਿੱਸ ਵਿੱਚ ਹਰ ਜਾਤ ਬਿਰਾਦਰੀ ਦੇ ਮੈੰਬਰ
ਹਨ। ਪ੍ਰਧਾਣਗੀ ਪਿੱਛੇ ਰੋਜ਼ ਕੋਈ ਨਾ ਕੋਈ ਵਿਵਾਦ ਉੱਠਦਾ ਹੈ, ਪਹਿਲਾ ਪ੍ਰਧਾਨ
ਆਪਣੀ ਪ੍ਰਧਾਨਗੀ ਛੱਡਨ ਨੂੰ ਤਿਆਰ ਨਹੀਂ ਹੁੰਦਾ।ਕਮੇਟੀ ਬਨਾਉਣ ਲਈ ਛੋਟੀ ਮੋਟੀ
ਸਿਆਸਤ ਵੀ ਹੁੰਦੀ ਹੈ। ਪ੍ਰਸ਼ਾਦ ਵਰਤਣ ਦੇ ਨਾਲ ਹੀ ਕਈ ਕਿਸਮ ਦ ਰੌਲੇ ਰੱਪੇ
ਪਿੱਛੋਂ ਫਿਰ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਹੈ। ਬਾਰ 2 ਕਹਿਣ ਤੇ ਗੁਰੂ ਘਰ ਦੀ
ਆਮਦਨ ਦਾ ਲੇਖਾ ਜੋਖਾ ਕਰਨ ਲਈ ਰੌਲੀ ਪੈਂਦੀ ਹੈ।ਪਰ ਸੱਭ ਕੁੱਝ ਇੱਸ ਰੌਲੇ ਰੱਪੇ
ਵਿੱਚ ਗਾਚ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਜਿੱਥੇ ਕਦੇ ਸਾਦ ਮੁਰਾਦੇ ਥੜ੍ਹੇ ਤੇ ਹੁੰਦਾ ਸੀ
ਉਹੀ ਅੱਜ ਚਿਪਸ ਮਾਰਬਲ ਨਾਲ ਬਣੇ ਅਸਥਾਨ ਤੇ ਬਹੁਤ ਹੀ ਸੁੰਦਰ ਪਾਲਕੀ ਵਿੱਚ ਹੁੰਦਾ
ਹੈ।ਸੁਖਾਸਣ ਲਈ ਵਾਖਰਾ ਕਮਰਾ ਵੀ ਹੈ ਜਿੱਸ ਨੂੰ ਸੱਚ ਖੰਡ ਕਿਹਾ ਜਾਂਦਾ ਹੈ।ਜਿੱਸ
ਵਿੱਚ ਕਿਸੇ ਪੁਲਿਸ ਵਾਲੇ ਦੀ ਤਰੱਕੀ ਹੋਣ ਤੇ ਉੱਸ ਵਿੱਚ ਏ,ਸੀ ਵੀ ਲੁਆ ਦਿੱਤਾ
ਹੈ। ਹੁਣ ਸੰਖ ਦੀ ਥਾਂ ਦੋਵੇਂ ਵੇਲੇ ਸਪੀਕਰ ਦੀ ਫੁਲ ਸਪੀਡ ਤੇ ਕੀਤੀ ਹੋਈ
ਗੁਰਬਾਣੀ ਅਤੇ ਧਾਰਮਕ ਗੀਤਾਂ ਦੀਆਂ ਕੇਸਟਾਂ ਦੀ ਆਵਾਜ਼ ਲੋਕਾਂ ਨੂੰ ਬਜਾਏ ਸ਼ਾਂਤੀ
ਦੇਣ ਦੇ ਦੋਵੇਂ ਵੇਲੇ ਬੇ ਆਰਾਮ ਕਰਦੀ ਹੈ।ਜੇ ਕੋਈ ਕਹੇ ਤਾਂ ਉੱਸ ਨੂੰ ਭਾਰੀ
ਵਿਰੋਧਤਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਸਪੀਕਰ ਦੀ ਉੱਚੀ ਆਵਾਜ਼ ਨੂੰ ਚੇਤੇ
ਕਰਦਿਆਂ ਇੱਕ ਵਾਰ ਦੀ ਮੇਰੇ ਪਿੰਡ ਦੀ ਇੱਕ ਬੀਬੀ ਦੀ ਕਹੀ ਗਈ ਗੱਲ ਚੇਤੇ ਆ ਗਈ।
ਜੋ ਪਾਠਕਾਂ ਨਾਲ ਸਾਂਝੀ ਕਰਨ ਨੂੰ ਦਿਲ ਕਰਦਾ ਹੈ।ੲਕ ਵਾਰ ਗੁਰਪੁਰਬ ਦੀ ਉਗ੍ਰਾਹੀ
ਲੈਣ ਲਈ ਆਏ ਟੋਲੇ ਨੂੰ ਉਹ ਬੀਬੀ ਪੁੱਛਣ ਲੱਗੀ ਕਿ ਗੁਰਪੁਰਬ ਦੀ ਉਗ੍ਰਾਹੀ ਕਿੰਨੀ
ਲਾਈ ਗਈ ਹੈ,ਤਾਂ ਉਹ ਕਹਿਣ ਲੱਗੇ ਕਿ ਪੰਜਾਹ ਰੁਪੈ ਘਰ ਪ੍ਰਤੀ ਤਾਂ ਉਹ ਹੱਸਦੀ ਹੋਈ
ਕਹਣ ਲੱਗੀ, ਸਾਥੋਂ ਉਗ੍ਰਾਹੀ ਭਾਵੇਂ ਦੂਣੀ ਲੈ ਲਉ ਪਰ ਸਪੀਕਰ ਦਾ ਮੂੰਹ ਕਦੇ ਸਾਡੇ
ਘਰ ਵਾਲੇ ਪਾਸੇ ਦੀ ਬਜਾਏ ਦੂਸਰੇ ਪਾਸੇ ਵੀ ਕਰ ਦਿਆ ਕਰੋ,ਕੁੱਝ ਬੱਚਿਆਂ ਦੀ
ਪੜ੍ਹਾਈ ਜਾਂ ਕਿਸੇ ਬੀਮਾਰ ਦੀ ਹਾਲਤ ਦਾ ਹੀ ਕੁੱਝ ਖਿਆਲ ਰੱਖ ਲਿਆ ਕਰੋ
,ਪ੍ਰਬੰਧਕਾਂ ਦੇ ਕਹਿਣ ਤੇ” ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਣਾਲਾ ਉਥੇ ਦਾ
ਉਥੇ ਹੀ”, ਰਹਿਣ ਵਾਲੀ ਗੱਲ ਹੁੰਦੀ ਹੈ।
ਅੱਜ ਜਦੋਂ ਕਦੇ ਮੈਂ ਨਵੇਂ ਬਣੇ ਦੋ ਮੰਜ਼ਿਲੇ ਗੁਰਦੁਆਰੇ ਦੀ ਸ਼ਰਧਾ ਪੱਖੋਂ ਤੁਲਣਾ
ਉੱਸ ਇੱਕੋ ਕਮਰੇ ਵਾਲੇ ਪਹਿਲੇ ਗੁਰਦੁਆਰੇ ਨਾਲ ਕਰਦਾ ਹਾਂ, ਤਾਂ ਹੁਣ ਵਾਲੇ
ਆਲੀਸ਼ਾਨ ਗੁਰਦੁਆਰੇ ਦੀ ਮੰਜ਼ਿਲ ਉੱਸ ਪਹਿਲੇ ਸਾਦ ਮੁਰਾਦੇ ਗੁਰਦੁਆਰੇ ਅੱਗੇ ਬਹੁਤ
ਛੋਟੀ ਲੱਗਦੀ ਹੈ।
ਰਵੇਲ ਸਿੰਘ +3272382827
|
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|