|
|
|
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ
ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ |
|
|
|
|
|
ਸੂਬੇ ਦੇ ਲੋਕਾਂ ਨੇ ਦਿਲ ਖੋਲ ਕੇ ਪਾਈਆਂ ਵੋਟਾਂ ਦਾ ਨਤੀਜਾ ਸੀ ਕਿ ਬਾਦਲ
ਪਰਿਵਾਰ ਨੂੰ ਸੂਬੇ ਦੇ ਰਾਜੇ ਦਾ ਮੁਕਟ ਹਾਸਲ ਹੋਇਆ। ਬੇਸ਼ੱਕ ਬਾਦਲ ਪਰਿਵਾਰ ਵੱਲੋਂ
ਵੀ ਪੰਜਾਬ ਦੇ ਵਿਕਾਸ ਨੂੰ ਮੁੱਖ ਪ੍ਰਾਪਤੀ ਵਜੋਂ ਗਿਣਾਇਆ ਜਾ ਰਿਹਾ ਹੈ ਪਰ ਵਿਕਾਸ
ਸ਼ਬਦ ਕਿਸ ਹੱਦ ਤੱਕ ਆਮ ਲੋਕਾਂ ਕੋਲ ਪਹੁੰਚਿਆ ਹੈ, ਉਹ ਆਮ ਲੋਕ ਹੀ ਜਾਣਦੇ ਹਨ।
ਇੱਕ ਰਾਜੇ ਲਈ ਤਾਂ ਸੂਬੇ ਦੇ ਰੇਤ ਦੇ ਕਣ ਤੋਂ ਲੈ ਕੇ ਪਹਾੜਾਂ ਤੱਕ ਦੀ ਸੰਪਤੀ
ਜਾਨੋਂ ਪਿਆਰੀ ਹੋਣੀ ਚਾਹੀਦੀ ਹੈ ਪਰ ਇਹ ਕਿਸ ਤਰਾਂ ਦਾ ਰਾਜਕਾਲ ਹੋਇਆ ਕਿ ਰਾਜ ਦੇ
ਮੁਨਾਫੇ ਵਿੱਚ ਵਾਧਾ ਕਰਨ ਵਾਲੇ ਸਾਰੇ ਅਦਾਰਿਆਂ ਦਾ ਠੈਂਗੇ ਨਾਲ ਠੈਂਗਾ ਖੜਕਦਾ
ਹੋਵੇ ਪਰ ਸਰਕਾਰੀ ਪਦਵੀਆਂ ਉੱਪਰ ਬਿਰਾਜਮਾਨ ਲੋਕਾਂ ਦੇ ਕਾਰੋਬਾਰ ਸਰਕਾਰੀ
ਅਦਾਰਿਆਂ ਉੱਪਰ ਹੀ ਅਮਰਵੇਲ ਵਾਂਗ ਵਲੇਵਾਂ ਮਾਰ ਲੈਣ? ਚਾਹੀਦਾ ਤਾਂ ਇਹ ਸੀ ਕਿ
ਪੰਜਾਬ ਦੇ ਲੋਕਾਂ ਲਈ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੇ ‘ਅੱਛੇ ਦਿਨ‘
ਲਿਆਂਦੇ ਜਾਂਦੇ ਪਰ ਹੋਇਆ ਇਸ ਤੋਂ ਉਲਟ। ਅੱਜ ਤੋਂ 10-15 ਵਰੇ ਪਹਿਲਾਂ ਜਿਹੜੀਆਂ
ਸਰਕਾਰੀ ਬੱਸਾਂ ਪਿੰਡਾਂ ਤੋਂ ਸ਼ਹਿਰਾਂ ਤੱਕ ਲੋਕਾਂ ਨੂੰ ਢੋਹਣ ਛੱਡਣ ਦੇ ਕਾਰਜ ‘ਚ
ਰੁੱਝੀਆਂ ਰਹਿੰਦੀਆਂ ਸਨ, ਉਹਨਾਂ ਦਾ ਬਿਲਕੁਲ ਹੀ ਗੁੱਗਾ ਪੂਜਿਆ ਜਾ ਚੁੱਕਾ ਹੈ ਤੇ
ਉਹਨਾਂ ਦੀ ਜਗਾ ਰੰਗ ਬਿਰੰਗੀਆਂ ਚਮਕਾਂ ਮਾਰਦੀਆਂ, ਮਾਰੋ-ਮਾਰ ਕਰਦੀਆਂ, ਹੈਲਪਰਾਂ
ਦੇ ਨਾਂ ਹੇਠ ਲੱਠਮਾਰਾਂ ਨਾਲ ਤਾਇਨਾਤ, ਪ੍ਰੈਸ਼ਰ ਹਾਰਨ ਮਾਰ ਮਾਰ ਲੋਕਾਂ ਦਾ ਜਿਉਣਾ
ਦੁੱਭਰ ਕਰਦੀਆਂ ਘਰਾਣਿਆਂ ਦੀਆਂ ਬੱਸਾਂ ਨੇ ਲੈ ਲਈ। ਸਰਕਾਰੀ ਅਦਾਰੇ ਇਸ ਕਦਰ
ਕੰਗਾਲੀ ਦੀ ਹਾਲਤ ਦੇ ਸ਼ਿਕਾਰ ਹੋ ਗਏ ਕਿ ਖੜ ਖੜ ਕਰਦੀਆਂ ਬੱਸਾਂ ਨੂੰ ਮੁਰੰਮਤ ਲਈ
ਪੁਰਜੇ ਮਿਲਣੇ ਵੀ ਨਦਾਰਦ ਹੋ ਗਏ ਤੇ ਪੇਚਾਂ ਦੀ ਜਗਾ ਵੀ ਪੱਕੀ ਵੈਲਡਿੰਗ ਦੇ ਟੁੱਚ
ਲਗਾ ਕੇ ਡੰਗ ਟਪਾਇਆ ਜਾਂਦਾ ਇਹਨਾਂ ਅੱਖਾਂ ਨਾਲ ਦੇਖਿਆ ਹੈ। ਇਹਨਾਂ ਸਤਰਾਂ ਦੇ
ਲੇਖਕ ਵੱਲੋਂ ਕੁਝ ਸਮਾਂ ਟਰਾਂਸਪੋਰਟ ਮਹਿਕਮੇ ‘ਚ ਨੌਕਰੀ ਕਰਦੇ ਸਮੇਂ ਹੋਏ ਕੌੜੇ
ਤਜ਼ਰਬੇ ਇਸ ਲਿਖਤ ਦਾ ਆਧਾਰ ਨਾ ਬਣਦੇ ਜੇਕਰ ਅੱਜ ਪੰਜਾਬ ਦੀਆਂ ਸੜਕਾਂ ਉੱਪਰ ਸੜਕੀ
ਅੱਤਵਾਦ ਦੇ ਪਸਾਰੇ ਦੀ ਇੰਤਹਾ ਨਾ ਹੁੰਦੀ।
ਨੌਕਰੀ ਦੇ ਦਿਨਾਂ ਵੇਲੇ ਵੀ ਇਹੀ ਮਹਿਸੂਸ ਕੀਤਾ ਸੀ ਕਿ ਜਿਵੇਂ ਥਾਣੇਦਾਰ ਦਾ
ਭਾਰ ਢੋਅ ਕੇ ਗਧੀ ਗਧੀਆਂ ਵਿੱਚ ਨਹੀਂ ਰਲਦੀ, ਬਿਲਕੁਲ ਉਸੇ ਤਰਾਂ ਹੀ ਸੱਤਾਧਾਰੀ
ਧਿਰ ਨਾਲ ਸੰਬੰਧਤ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀਆਂ ਬੱਸਾਂ ਵਿੱਚ ਕੰਮ ਕਰਨ
ਵਾਲੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਲੱਗ ਸਮਝਦੇ ਆ ਰਹੇ ਹਨ। ਸੜਕ ਉੱਪਰ
ਚਲਦਿਆਂ ਸ਼ਾਇਦ ਇਹ ਮਹਿਸੂਸ ਕਰਦੇ ਹਨ ਜਿਵੇਂ ਸੜਕਾਂ ਸਿਰਫ਼ ਉਹਨਾਂ ਲਈ ਹੀ ਬਣੀਆਂ
ਹੋਣ। ਇਸਨੂੰ ਸੱਤਾ ਦਾ ਨਸ਼ਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ ਕਿ ਆਏ ਦਿਨ
ਕੋਈ ਅਜਿਹੀ ਖ਼ਬਰ ਪੜਨ ਨੂੰ ਮਿਲਦੀ ਹੈ ਜਿਸ ਵਿੱਚ ਕਿਸੇ ਨਾ ਕਿਸੇ ਨੂੰ ਦਰੜ ਦੇਣ
ਤੋਂ ਬਾਅਦ ਲੋਕਾਂ ਵੱਲੋਂ ਬੱਸ ਨੂੰ ਫੂਕ ਦੇਣ, ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ,
ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਸਰਕਾਰੀ ਵਾਅਦਾ ਮਿਲਣ ਤੋਂ ਬਾਅਦ ਉਹ ਖ਼ਬਰ ਭੁੱਲ
ਭੁਲਾ ਜਾਂਦੀ ਹੈ ਤੇ ਨਵੀਂ ਖ਼ਬਰ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਸਵਾਲ ਇਹ ਪੈਦਾ
ਹੁੰਦਾ ਹੈ ਕਿ ਇਹਨਾਂ ਨਿੱਜੀ ਬੱਸਾਂ ਦਾ ਮੁਨਾਫ਼ਾ ਇਕ ਪਰਿਵਾਰ ਦੇ ਖਾਤੇ ਵਿੱਚ
ਜਾਂਦਾ ਹੈ ਪਰ ਖਮਿਆਜ਼ਾ ਉਹਨਾਂ ਹੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿਹਨਾਂ ਨੇ
ਰਾਜਭਾਗ ਬਖਸ਼ਿਆ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਬੱਸ ਕਿਸੇ ਨੂੰ ਦਰੜ ਕੇ ਮਾਰ
ਜਾਂਦੀ ਹੈ ਤਾਂ ਹਰ ਵਾਰ ਦੀ ਤਰਾਂ ਲੋਕ ਬੱਸ ਨੂੰ ਫੂਕ ਵੀ ਦਿੰਦੇ ਹਨ ਤਾਂ ਬੱਸ ਦੀ
ਮਾਲਕੀ ਵਾਲਾ ਪਰਿਵਾਰ ਕਿਸੇ ਵੀ ਪੱਖੋਂ ਘਾਟੇ ‘ਚ ਨਹੀਂ ਰਹਿੰਦਾ। ਸਾੜੀ ਗਈ ਬੱਸ
ਦੀ ਬੀਮਾ ਰਾਸ਼ੀ ਮਿਲ ਜਾਂਦੀ ਹੈ। ਪੀੜਤ ਪਰਿਵਾਰ ਨੂੰ ਮੁਆਵਜ਼ਾ ਰੂਪੀ ਸਹਾਇਤਾ ਰਾਸ਼ੀ
ਸਰਕਾਰੀ ਖ਼ਜ਼ਾਨੇ ਵਿੱਚੋਂ ਦੇ ਦਿੱਤੀ ਜਾਂਦੀ ਹੈ ਤੇ ਕਿਸੇ ਨਾ ਕਿਸੇ ਜੀਅ ਨੂੰ
ਸਰਕਾਰੀ ਨੌਕਰੀ। ਬੇਸ਼ੱਕ ਅਸੀਂ ਇਸ ਨੌਕਰੀ ਮਿਲਣ ਦੇ ਖਿਲਾਫ ਨਹੀਂ ਹਾਂ ਪਰ ਇਸ ਗਲਤ
ਪਾਈ ਜਾ ਰਹੀ ਪਿਰਤ ਦੇ ਜਰੂਰ ਖਿਲਾਫ਼ ਹਾਂ ਕਿ ਲੱਖਾਂ ਪੜੇ ਲਿਖੇ ਬੇਰੁਜ਼ਗਾਰ
ਨੌਕਰੀਆਂ ਲਈ ਲੇਲੜੀਆਂ ਕੱਢਦੇ ਫਿਰਦੇ ਹਨ ਪਰ ਆਪਣੀ ਖੱਲ ਬਚਾਉਣ ਲਈ ਅਜਿਹੇ ਕਾਂਡ
ਵਾਪਰਨ ਤੋਂ ਬਾਅਦ ਸਰਕਾਰੀ ਮੁਆਵਜਾ ਤੇ ਨੌਕਰੀ ਸਰਕਾਰੀ ਖ਼ਜਾਨੇ ਵਿੱਚੋਂ ਝੱਟ ਪਰੋਸ
ਕੇ ਦੇ ਦਿੱਤੇ ਜਾਂਦੇ ਹਨ। ਗਲਤੀ ਇੱਕ ਨਿੱਜੀ ਕੰਪਨੀ ਦੀ ਬੱਸ ਚਾਲਕ ਦੀ ਪਰ
ਸਰਕਾਰੀ ਖ਼ਜ਼ਾਨੇ ਦਾ ਕੀ ਦੋਸ਼? ਨਿੱਜੀ ਕੰਪਨੀ ਦੀ ਬੱਸ ਵੱਲੋਂ ਹੁਣ ਤੱਕ ਮਾਰੇ ਗਏ
ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਮੁਆਵਜ਼ਾ ਤੇ ਨੌਕਰੀਆਂ ਦੇਣ ਦੀ
ਕੀ ਤੁਕ? ਉਹਨਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਜਾਂ ਨੌਕਰੀ ਦੀ ਸਾਲਾਂਬੱਧੀ
ਤਨਖਾਹ ਦਾ ਬੋਝ ਸਰਕਾਰੀ ਖਜ਼ਾਨੇ ‘ਤੇ ਪਾਉਣ ਦੀ ਬਜਾਏ ਉਸ ਨਿੱਜੀ ਬੱਸ ਕੰਪਨੀ ਦੇ
ਖਾਤੇ ਕਿਉਂ ਨਹੀਂ ਪਾਇਆ ਗਿਆ? ਜੇਕਰ ਅਜਿਹਾ ਪਹਿਲੇ ਹਾਦਸੇ ਵੇਲੇ ਹੀ ਹੋ ਜਾਂਦਾ
ਤਾਂ ਕੰਪਨੀ ਮਾਲਕਾਂ ਨੂੰ ਏਨਾ ਕੁ ਸੇਕ ਲੱਗਣਾ ਸੀ ਕਿ ਅਗਲਾ ਹਾਦਸਾ ਵਾਪਰਨ ਦੀ
ਨੌਬਤ ਹੀ ਨਹੀਂ ਸੀ ਆਉਣੀ ਪਰ ਰਾਣੀ ਨੂੰ ਕੌਣ ਆਖੇ ਕਿ ਰਾਣੀਏ ਅੱਗਾ ਢੱਕ।
ਨਿੱਜੀ ਕੰਪਨੀ ਦੀ ਬੱਸ ਦੇ ਹਾਦਸਿਆਂ ਦੇ ਇਵਜ਼ ‘ਚ ਪੀੜਤ ਪਰਿਵਾਰਾਂ
ਨੂੰ ਮਾਇਕ ਸਹਾਇਤਾ ਦੇਣ ਦੀ ਗੱਲ ਦਿਮਾਗ ਦੇ ਖਾਨੇ ‘ਚ ਫਿੱਟ ਨਹੀਂ ਬੈਠਦੀ। ਜੇ
ਪਿੰਡ ਦੀ ਪੰਚਾਇਤ ਨੂੰ ਸਰਕਾਰ ਦਾ ਛੋਟਾ ਰੂਪ ਮੰਨ ਲਈਏ ਤੇ ਸਰਪੰਚ ਨੂੰ ਮੁੱਖ
ਮੰਤਰੀ ਦਾ ਛੋਟਾ ਰੂਪ। ਪਿੰਡ ਦੇ ਕਿਸੇ ਵਿਅਕਤੀ ਤੋਂ ਸਾਈਕਲ ਬੇਕਾਬੂ ਹੋ ਕੇ ਕਿਸੇ
ਦੀ ਲੱਤ ਬਾਂਹ ਤੋੜ ਦੇਵੇ, ਪੰਚਾਇਤ ਦਾ ਇਕੱਠ ਹੋਵੇ ਤਾਂ ਕਮਲਾ ਬੰਦਾ ਵੀ ਸਮਝ
ਜਾਵੇਗਾ ਕਿ ਸੱਟ ਵੱਜੀ ਵਾਲੇ ਦੇ ਇਲਾਜ਼ ਦਾ ਖਰਚਾ ਸਾਈਕਲ ਚਾਲਕ ਦੇ ਸਿਰ ਪਵੇਗਾ ਪਰ
ਧੰਨ ਹੈ ਬਾਦਲ ਸਰਕਾਰ ਜਿਸਨੇ ਆਪਣੇ ਫੈਸਲੇ ਰਾਹੀਂ ਇਹ ਸੰਕੇਤ ਦਿੱਤੇ ਹਨ ਕਿ ਜੇਕਰ
ਅੱਗੇ ਤੋਂ ਅਜਿਹਾ ਕੋਈ ਮਾਮਲਾ ਪੰਚਾਇਤ ਕੋਲ ਆਵੇ ਤਾਂ ਸਾਈਕਲ ਚਾਲਕ ਸਾਫ਼ ਕਹਿ
ਦੇਵੇ ਕਿ ਜੇ ਨਿੱਜੀ ਬੱਸ ਕੰਪਨੀ ਦੀ ਬੱਸ ਵੱਲੋਂ ਮਾਰੇ ਪਰਿਵਾਰ ਨੂੰ ਪੰਜਾਬ
ਸਰਕਾਰ ਮੁਆਵਜ਼ਾ ਦੇ ਸਕਦੀ ਹੈ ਤਾਂ ਸਾਈਕਲ ਚਾਲਕ ਵੱਲੋਂ ਫੱਟੜ ਕੀਤੇ ਵਿਅਕਤੀ ਦੇ
ਇਲਾਜ਼ ਦਾ ਖਰਚਾ ਵੀ ਪੰਚਾਇਤ ਅਦਾ ਕਰੇ।
ਮੋਤੀਆਂ ਵਾਲੀ ਸਰਕਾਰ ਅੱਗੇ ਇਹੀ ਅਰਜੋਈ ਕੀਤੀ ਜਾ ਸਕਦੀ ਹੈ ਕਿ ਅਸੀਂ ਤੁਹਾਡੇ
ਕੋਲੋਂ ਇੱਕ ਸੂਝਵਾਨ ਰਾਜੇ ਵਾਂਗ ਅਜਿਹੇ ਇਨਸਾਫ਼ ਦੀ ਆਸ ਰੱਖਦੇ ਹਾਂ, ਜਿਸ ਲਈ
ਆਪਣੇ ਰਾਜ ਦੇ ਲੋਕ, ਰਾਜ ਦੀ ਸੰਪਤੀ ਆਪਣੇ ਪਰਿਵਾਰ ਤੋਂ ਪਹਿਲਾਂ ਹੁੰਦੇ ਹਨ।
ਜੇਕਰ ਆਪਣੇ ਪਰਿਵਾਰ ਦਾ ਕੋਈ ਜੀਅ ਵੀ ਗਲਤੀ ਕਰਦਾ ਹੈ ਤਾਂ ਉਸ ਨਾਲ ਵੀ ਉਸੇ ਤਰਾਂ
ਦਾ ਸਲੂਕ ਹੋਣਾ ਚਾਹੀਦਾ ਹੈ, ਜਿਸ ਤਰਾਂ ਦਾ ਬਾਕੀਆਂ ਨਾਲ ਹੁੰਦੈ। ਬਾਦਲ ਪਰਿਵਾਰ
ਦੇ ਕਰਿੰਦੇ ਹੋਣ ਦਾ ਰੋਹਬ ਜਮਾ ਕੇ ਸੜਕਾਂ ਉੱਪਰ ਮੌਤ ਦਾ ਤਾਂਡਵ ਨਾਚ ਕਰਾਉਂਦੇ
ਮੁਲਾਜਮਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਤਾਂ ਜੋ ਬਾਦਲ ਪਰਿਵਾਰ ਦਾ
ਅਕਸ ਖਰਾਬ ਨਾ ਹੋਵੇ। |
28/10/2016 |
|
|
|
ਹੁਣ
ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ |
ਦੀਵਾਲੀ
ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ
ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ |
ਮਸਲਾ
ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ |
ਯਾਦਾਂ
ਦੀ ਪਟਾਰੀ ਵਿੱਚੋਂ
ਨਲਕੇ ਵਾਲੀ
ਦੁਕਾਨ
ਰਵੇਲ ਸਿੰਘ, ਇਟਲੀ |
ਔਖੇ
ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ |
ਸਾਡੀ
ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ |
ਬਚਪਨ
ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ |
ਮਿੰਟੂ
ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ
ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ |
ਮੇਰੇ
ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ |
ਕੀ
ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੇਰੀ
ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ |
ਇੰਗਲੈਂਡ
ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ |
ਟਕਸਾਲੀ
ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ |
ਛੇ
ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ |
ਸੰਘਰਸ਼ੀ
ਬਾਪੂ
ਰਵੇਲ ਸਿੰਘ, ਇਟਲੀ |
'ਕੁੱਤੀ
ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ |
ਸਿੱਖ
ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ |
ਅੰਨਦਾਤਾ
ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਕਲਮ
ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ |
ਸਹਿਜਧਾਰੀ
ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ |
ਮੇਰਾ
ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
‘ਪਨਾਮਾ
ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ |
ਨੈਤਿਕ
ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ |
ਜਦੋਂ
ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ |
ਵੈਸਾਖੀ
ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਸਫਰ
ਜਾਰੀ ਹੈ
ਰਵੇਲ ਸਿੰਘ, ਇਟਲੀ |
ਕਿਸਾਨ
ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ |
ਜ਼ਬਾਨ
ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਕਾਲੀ
ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ |
ਮੇਰਾ
ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਮੇਰਾ
ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸੰਸਦ,
ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਮਾਂ
ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਪੰਜਾਬ
'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ |
ਵੇਖੀ
ਸੁਣੀ
ਰਵੇਲ ਸਿੰਘ, ਇਟਲੀ |
ਬੰਦਾ
ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਜੇਕਰ
ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
|
ਭਾਪਾ
ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ |
ਮੋਹਿਣੀ
ਮਾਲਣ
ਰਵੇਲ ਸਿੰਘ, ਇਟਲੀ |
ਆਓ
ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ |
|
|
|
|
|
|
|