WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮੋਹਿਣੀ ਮਾਲਣ
ਰਵੇਲ ਸਿੰਘ,  ਇਟਲੀ


  

ਜ਼ਿੰਦਗੀ ਵਿੱਚ ਬਹੁਤ ਕੁੱਝ ਪੜ੍ਹਿਆ, ਲ਼ਿਖਿਆ ਪਰ ਨਿੱਖੁਟੀ ਯਾਦਾਸ਼ਤ ਕਮਜ਼ੋਰ ਹੋਣ ਕਰਕੇ ਬਹੁਤ ਕੁੱਝ ਭੁੱਲ ਜਾਂਦਾ ਰਿਹਾ ਹੈ , ਕਿਸੇ ਦਾ ਲਿਖਿਆ ਤਾਂ ਕਿਤੇ ਰਿਹਾ ਆਪਣੀ ਵੀ ਲਿਖੀ ਕੋਈ ਕਵਿਤਾ ਜਾਂ ਸੰਬੋਧਨ ਪੱਤ੍ਰ ਆਦਿ ਜਦੋਂ ਕਿਤੇ ਕਿਸੇ ਸਟੇਜ ਤੇ ਬੋਲਣ ਦਾ ਮੌਕਾ ਹੁੰਦਾ ਹੈ ਤਾਂ ਕਾਗਜ਼ ਤੇ ਹੀ ਲਿਖ ਕੇ ਬੋਲਣਾ ਪੈਂਦਾ ਹੈ , ਇੱਥੌਂ ਤੱਕ ਕਿ ਜਦੋਂ ਕਿਤੇ ਕੋਈ ਆਪਣਾ ਲਿਖਿਆ ਵੇਖੀਦਾ ਹੈ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਇਹ ਮੇਰਾ ਲਿਖਿਆ ਹੋਇਆ ਹੈ, ਪਰ ਕਿਸੇ ਵੇਲੇ ਲੋੜ ਪੈਣ ਤੇ ਜ਼ਿਹਨ ਤੇ ਪੂਰਾ ਜ਼ੋਰ ਪਾ ਕੇ ਕੁੱਝ ਨਾ ਕੁੱਝ ਪੱਲੇ ਪੈ ਹੀ ਜਾਂਦਾ ਹੈ। ਇੱਸੇ ਤਰ੍ਹਾਂ ਦੀ ਇੱਕ ਬੜੀ ਵਚਿਤ੍ਰ ਵਾਰਤਾ ਜੋ ਮੈਂ ਕਿਤੋਂ ਪੜ੍ਹੀ ਸੀ ਜੋ ਜਿੰਨੀ ਕੁ ਮੈਨੂੰ ਯਾਦ ਹੈ ਪਾਠਕਾਂ ਨਾਂਲ ਸਾਂਝੀ ਕਰਨੀ ਚਾਹਵਾਂਗਾ , ਜੋ ਇੱਸ ਤਰ੍ਹਾਂ ਹੈ ਕਿ ਦਸਮ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਲਈ ਫੁੱਲ ਪੈਦਾ ਕਰਨ ਵਾਲਾ ਇੱਕ ਮਾਲੀ ਪਰਿਵਾਰ ਅਨੰਦ ਪੁਰ ਵਿੱਚ ਰਹਿੰਦਾ ਸੀ ਜਿੱਸ ਵਿੱਚ ਇੱਕ ਮੋਹਿਣੀ ਨਾਮ ਦੀ ਮਾਲਣ ਮੁਟਿਆਰ ਵੀ ਰਹਿੰਦੀ ਸੀ  ਜੋ ਨੇੜੇ ਦੇ ਇੱਕ ਮੰਦਰ ਵਿੱਚ ਰੋਜ਼ਾਨਾ ਨੇਮ ਨਾਲ ਠਾਕਰਾਂ ਦੀ ਪੂਜਾ ਕਰਨ ਲਈ ਜਾਇਆ ਕਰਦੀ ਸੀ ਅਤੇ ਜਾਂਦੀ ਹੋਈ ਮੰਦਰ ਦੇ ਠਾਕਰਾਂ ਨੂੰ ਇਸ਼ਨਾਨ ਕਰਵਾਉਣ ਲਈ ਜਲ ਦੀ ਗਾਗਰ ਭਰਕੇ ਸਿਰ ਤੇ ਰੱਖ ਲੈ ਜਾਇਆ ਕਰਦੀ ਸੀ ।

ਇੱਸੇ ਤਰ੍ਹਾਂ ਰੋਜ਼ ਵਾਂਗ ਜਦ ਉਹ ਗਾਗਰ ਸਿਰ ਤੇ ਰੱਖੀ ਮੰਦਰ ਵੱਲ ਜਾ ਰਹੀ ਸੀ ਤਾਂ ਰਸਤੇ ਵਿੱਚ ਧਰਤੀ ਤੇ ਪਏ ਫੱਟੜ ਹੋਏ ਸਿੰਘ ਨੇ ਇਸ ਮੁਟਿਆਰ ਨੂੰ ਜਲ ਪਿਲਾਉਣ ਲਈ ਕਿਹਾ ਕਿ ਬੀਬੀ ਭੈਣ ਮੈਂ ਦਸਮ ਪਿਤਾ ਕਲਗੀਧਰ ਪਾਤਸ਼ਾਹ ਦੀ ਫੌਜ ਦਾ ਸਿੰਘ ਹਾਂ  ਮੈਨੂੰ ਪਿਆਸ ਬਹੁਤ ਲੱਗੀ ਹੋਈ ਹੈ, ਮੈਨੂੰ ਜਲ ਛਕਾ। ਪਰ ਉਹ ਬੋਲੀ ਇਹ ਜਲ ਤਾਂ ਮੈਂ ਆਪਣੇ ਠਾਕਰ ਨੂੰ ਇਸ਼ਨਾਨ ਕਰਾਉਣ ਲਈ ਲੈ ਕੇ ਜਾਣਾ ਹੈ । ਮੈਂ ਇਹ ਜਲ ਤੈਨੂੰ ਨਹੀਂ ਪਿਲਾ ਸਕਦੀ। ਪਰ ਸਿੰਘ ਪਿਆਸ ਤੇ ਫੱਟਾਂ ਦੀ ਦਰਦ ਨਾਲ ਤੜਫਦਾ ਬੋਲਿਆ ਕਿ ਚੰਗਾ ਬੀਬੀ ਜਾ ਤੇਰਾ ਭਲਾ ਹੋਵੇ ਤੇਰਾ ਪਰ ਦੀਨ ਦੁਨੀ ਦੇ ਸੱਚੇ ਠਾਕਰ ਕਲਗੀਧਰ ਦੇ ਇੱਕ ਸਿੰਘ ਨੂੰ ਰਸਤੇ ਵਿੱਚ ਪਿਆਸੇ ਨੂੰ ਤੜਫਦਾ ਛੱਡ ਕੇ ਜਿਸ ਠਾਕਰ ਨੂੰ ਇਸ਼ਨਾਨ ਕਰਾਉਣ ਵਾਸਤੇ ਤੂੰ ਜਾ ਰਹੀਂ ਏਂ ਉਹ ਠਾਕਰ ਵੀ ਤੇਰਾ ਜਲ ਸਵੀਕਾਰ ਨਹੀਂ ਕਰੇਗਾ। ਏਨਾ ਸੁਣ ਕੇ ਮੋਹਿਣੀ ਮਾਲਣ ਨਾਂ ਦੀ ਇਹ ਮੁਟਿਆਰ ਸਿਰ ਤੇ ਜਲ ਦੀ ਗਾਗਰ ਚੁੱਕੀ ਜਦ ਮੰਦਰ ਦੇ ਦੁਆਰ ਤੇ ਪਹੁੰਚੀ ਤਾਂ ਕੀ ਵੇਖਦੀ ਹੈ ਕਿ ਉੱਸ ਮੰਦਰ ਦਾ ਦੁਆਰ ਬੰਦ ਹੈ, ਉੱਸ ਨੇ ਕਾਫੀ ਸਮਾਂ ਇੰਤਜ਼ਾਰ ਕੀਤੀ ,ਪਰ ਮੰਦਰ ਦਾ ਦੁਆਰ ਨਹੀਂ ਖੁਲ੍ਹਿਆ ,ਕਾਫੀ ਇੰਤਜ਼ਾਰ ਕਰਕੇ ਅਖੀਰ ਉਹ ਜਲ ਦੀ ਗਾਗਰ ਸਿਰ ਤੇ ਰੱਖੀ ਵਾਪਸ ਆਉਂਦੀ ਸੋਚ ਰਹੀ ਸੀ ਜਿਸ ਕੰਮ ਲਈ ਜਲ ਦੀ ਗਾਗਰ ਲੈ ਕੇ ਮੰਦਰ ਗਈ ਸੀ ਉਹ ਵੀ ਨਾ ਹੋਇਆ ਤੇ ਸੋਚਣ ਲੱਗੀ ਚਲੋ ਹੁਣ ਜਾਂਦੀ ਵਾਰੀ ਇੱਸ ਗਾਗਰ ਦਾ ਜਲ ਉਸ ਰਾਹ ਵਿੱਚ ਪਏ ਉਸ ਫੱਟੜ ਤੇ ਪਿਆਸ ਨਾਲ ਤੜਫਦੇ ਬੰਦੇ ਦੀ ਪਿਆਸ ਹੀ ਬੁਝਾ ਦਿੰਦੀ ਹਾਂ। ਪਰ ਜਦੋਂ ਉਹ ਉਥੇ ਪਹੁੰਚੀ ਤਾਂ ਜਲ ਦੀ ਗਾਗਰ ਸਿਰ ਤੋਂ ਲਾਹ ਕੇ ਉੱਸ ਨੂੰ ਪਿਲਾਉਣ ਲਈ ਜਦ ਹੇਠਾਂ ਰੱਖੀ ਤਾਂ ਕੀ ਵੇਖਦੀ ਹੈ ਕਿ ਕਲਗੀਧਰ ਦੇ ਇੱਸ ਸਿੰਘ ਦੀ ਰੂਹ ਇੱਸ ਸਰੀਰ ਵਿੱਚੋਂ ਉਡਾਰੀ ਮਾਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੀ ਸੀ। ਉਹ ਬੜੀ ਨਿਰਾਸ਼ ਹੋਈ ਉੱਸ ਸਿੰਘ ਦੇ ਚਿਹਰੇ ਵੱਲ ਬਾਰ 2 ਵੇਖੀ ਜਾ ਰਹੀ ਸੀ ਅਤੇ ਉੱਸ ਨੂੰ ਇੱਸ ਸਿੰਘ ਦੇ ਕਹੇ ਬੋਲ ਵੀ ਬਾਰ 2 ਯਾਦ ਆ ਰਹੇ ਸਨ ਤੇ ਉੱਸ ਨੂੰ ਯਾਦ ਆਇਆ ਕਿ ਕਈ ਵਾਰ ਇੱਸ ਤਰ੍ਹਾਂ ਦੇ ਸੂਰਬੀਰ ਯੋਧੇ ਕਦੇ 2 ਘੋੜਿਆਂ ਤੇ ਸਵਾਰ ਜਿਨ੍ਹਾਂ ਦੇ ਅੱਗੇ ਇੱਕ ਇੱਕ ਨੀਲੇ ਘੋੜੇ ਦਾ ਸ਼ਾਹੀ ਸਵਾਰ ਜਿਸ ਨੂੰ ਸਾਰੇ ਸੱਚਾ ਪਾਤਸ਼ਾਹ ਕਹਿੰਦੇ ਸਨ ਕੋਲੋਂ ਲੰਘਦੇ ਕਈ ਵਾਰ ਵੇਖਿਆ ਸੀ। ਪਰ ਉਸ ਨੂੰ ਤਾਂ ਕੀ ਉਸ ਨੇ ਉੱਸ ਦੇ ਕਿਸੇ ਸੂਰਬੀਰ ਯੋਧੇ ਨੂੰ ਵੀ ਕਦੀ ਨੇੜਿਓ ਵੇਖਣ ਦਾ ਕਦੀ ਮੌਕਾ ਨਹੀਂ ਸੀ ਮਿਲਿਆ, ਪਰ ਪਤਾ ਨਹੀਂ ਅੱਜ ਕਿਉਂ ਉਸ ਨੂੰ ਇੱਸ ਸਿੰਘ ਦੀ ਧਰਤੀ ਤੇ ਪਏ ਹੋਏ ਬੇਜਾਨ ਸਿੰਘ ਵੱਲ ਬਾਰ 2 ਵੇਖਣ ਨੂੰ ਜੀਅ ਕਰ ਰਿਹਾ ਸੀ ਅਤੇ ਨਾਲ ਹੀ ਉਹ ਇੱਸ ਪਸ਼ਚਾਤਾਪ ਦੀ ਅੱਗ ਵਿੱਚ ਵੀ ਸੜ ਰਹੀ ਸੀ ਕਿ ਉਹ ਹੀ ਇੱਸ ਸੂਰਬੀਰ ਯੋਧੇ ਦੀ ਪਾਣੀ ਨਾ ਪਿਲਾਉਣ ਕਰਕੇ ਮੌਤ ਦਾ ਕਾਰਣ ਬਣੀ ਹੈ ਅਤੇ ਇਹੋ ਕਾਰਣ ਹੀ ਅੱਜ ਠਾਕਰ ਦੇ ਮੰਦਰ ਦਾ ਦੁਆਰ ਵੀ ਨਹੀਂ ਖੁਲ੍ਹਾ ,ਪਰ ਉੱਸ ਦੀ ਸਿੰਘ ਫੌਜਾਂ ਦੇ ਇੱਸ ਮਹਾਨ ਸ਼ਾਹਸਵਾਰ ਦੇ ਦਰਸ਼ਨ ਕਰਨ ਦੀ ਤੀਵਰ ਤਾਂਘ ਵੀ ਜਾਗੀ ।

ਉਹ ਬੜੀ ਨਿਰਾਸ਼ ਹੋਈ ਵਾਪਿਸ ਜਦ ਘਰ ਆਈ ਤਾਂ ਹਰ ਦਿਨ ਕਲਗੀਧਰ ਪਾਤਸ਼ਾਹ ਦੇ ਦਰਬਾਰ ਜਾਕੇ ਉਨ੍ਹਾਂ ਦੇ ਦਰਸ਼ਨ ਕਰਨ ਦੀ ਉੱਸ ਦੀ ਖਿੱਚ ਵਧੀ , ਪਰ ਉਹ ਖਾਲੀ ਹੱਥੀਂ ਦਰਬਾਰ ਵਿੱਚ ਵੀ ਨਹੀਂ ਸੀ ਜਾਣਾ ਚਾਹੁੰਦੀ । ਇੱਸੇ ਵਿਚਾਰ ਨਾਲ ਉਸ ਨੇ ਦਸ਼ਮੇਸ਼ ਦਰਬਾਰ ਜਾ ਕੇ ਉਨ੍ਹਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਬੜੇ ਸੁੰਦਰ ਫੁੱਲਾਂ ਦੀ ਕਿਆਰੀ ਤਿਆਰ ਕੀਤੀ ਜਿੱਸ ਨੂੰ ਹੌਲੇ 2 ਫੁੱਲ ਲੱਗਣੇ ਸ਼ੁਰੂ ਹੋਏ  ਤੇ ਹੁਣ ਛੇਤੀ ਹੀ ਇਹ ਤਿਆਰ ਹੋਏ ਫੁੱਲ ਬੜੀ ਸ਼ਰਧਾ ਤੇ ਪਿਆਰ ਨਾਲ ਕਲਗੀ ਧਰ ਦੇ ਪੇਸ਼ ਕਰਨ ਵਾਸਤੇ ਅਜੇ ਤਿਆਰੀ ਉਹ ਕਰ ਰਹੀ ਸੀ ਤਾਂ ਕੋਲੋਂ ਲੰਘਦੇ ਦੀ ਇਨ੍ਹਾਂ ਖੁਬਸੂਰਤ ਮਹਿਕਦੇ ਫੁੱਲਾਂ ਤੇ ਨਜ਼ਰ ਪਈ ਤੇ ਉੱਸ ਨੇ ਝੱਟ ਪਲ ਵਿੱਚ ਇਹ ਸਾਰੇ ਫੁੱਲ ਭ੍ਰੂ ਕੇ ਸੁੰਦਰ ਤੇ ਬੜੀ ਰੀਝ ਨਾਲੇ ਫੁੱਲਾਂ ਨੂੰ ਤੋੜ ਭਰੂ ਕੇ ਬਰਬਾਦ ਕਰ ਦਿੱਤਾ । ਮੋਹਿਣੀ ਮਾਲਣ ਨੇ ਜਦ ਇਹ ਵੇਖਿਆ ਤਾਂ ਉਹ ਬੇਹੋਸ਼ ਹੋ ਕੇ ਓਥੇ ਹੀ ਡਿੱਗ ਪਈ ।ਇਹੀ ਫੁੱਲ ਰੋਡਾ ਜਲਾਲੀ ਨਾਂ ਦੇ ਇੱਕ ਫਕੀਰ ਨੇ ਆਪਣੀ ਝੋਲੀ ਵਿੱਚ ਪਾ ਕੇ ਦਰਸ਼ਨ ਭੇਟਾ ਝੋਲੀ ਗੁਰੂ ਚਰਨਾਂ ਵਿੱਚ ਜਦ ਮੱਥਾ ਟੇਕਿਆ ਤਾਂ ਅੰਤਰਯਾਮੀ ਸਤਿਗੁਰੂ ਬਾਜਾਂ ਵਾਲੇ ਉੱਸ ਫਕੀਰ ਨੂੰ ਇਹ ਫੁੱਲ ਵੇਖ ਕੇ ਬੋਲੇ , ਫਕੀਰ ਜੀ ਇਤਨੇ ਸੁੰਦਰ ਫੁੱਲ ਤੁਸੀਂ ਇਹ ਕਿੱਥੋਂ ਲਿਆਏ ਹੋ। ਫਕੀਰ ਬੋਲਿਆ ਹਜ਼ੂਰ ਫਕੀਰ ਮਾਇਆ ਤਾਂ ਰੱਖਦੇ ਹੀ ਨਹੀਂ , ਅਸਾਂ ਸੋਚਿਆ ਖਾਲੀ ਕੀ ਜਾਣਾ ਹੈ । ਇੱਸ ਲਈ ਇਹ ਫੁੱਲ ਹੀ ਆਪ ਜੀ ਨੂੰ ਭੇਟਾ ਕਰਨ ਲਈ ਲਿਆਇਆਂ ਹਾਂ ਪ੍ਰਵਾਣ ਕਰੋ। ਜਾਨੀ ਜਾਣ ਸਤਿਗੁਰੂ ਅਸਲ ਗੱਲ ਜਾਣ ਗਏ ਕਿ ਇਹ ਫੁੱਲ ਕਿੱਥੋਂ ਤੇ ਕਿਵੇਂ ਇਹ ਫਕੀਰ ਲਿਆਇਆ ਹੈ , ਬੋਲੇ ਫਕੀਰ ਜੀ ਸੱਚ ਦੇ ਦਰਬਾਰ ਵਿੱਚ ਆ ਕੇ ਝੂਠ ਨਹੀਂ ਬੋਲੀ ਦਾ ,ਜ਼ਰਾ ਆਪਣੇ ਸਿਰ ਤੇ ਪਾਈ ਟੋਪੀ ਨੂੰ ਝਾੜੋ ਖਾਂ। ਜਦ ਰੋਡੇ ਜਲਾਲੀ ਨੇ ਆਪਣੇ ਸਿਰ ਤੋਂ ਲਾਹ ਕੇ ਟੋਪੀ ਝਾੜੀ ਤਾਂ ਟੋਪੀ ਵਿੱਚ ਲਕੋਈ ਹੋਈ ਮਾਇਆ ਹੇਠਾਂ ਧਰਤੀ ਤੇ ਡਿਗ ਪਈ। ਫਕੀਰ ਸ਼ਰਮਿੰਦਾ ਹੋ ਗਿਆ ਕਲਗੀਧਰ ਜੀ ਨੇ ਫੁਰਮਾਇਆ ਤੂੰ ਇਹ ਫੁੱਲ ਜੋ ਲਿਆਇਆਂ ਹੈ ਇਹ ਤੇਰੀ ਸ਼ਰਧਾ ਨਹੀਂ ਇਹ ਭੇਟਾ ਤਾਂ ਤੂੰ ਤਾਂ ਕਿਸੇ ਹੋਰ ਪ੍ਰੇਮੀ ਦੇ ਸੱਚੀ ਸ਼ਰਧਾ ਨਾਲ ਤਿਆਰ ਕੀਤੇ ਫੁੱਲ ਤੋੜ ਕੇ ਲੈ ਆਇਆਂ ਹੈਂ । ਕੋਲ ਬੈਠੀ ਸੰਗਤ ਬਾਜਾਂ ਵਾਲੇ ਦਾ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਈ ਪਰ ਸਤਿ ਗੁਰ ਨੈਣ ਮੁੰਧ ਕੇ ਕਿਸੇ ਅਗੰਮੀ ਸੋਚ ਤੋਂ ਬਾਅਦ ਨੈਣ ਖੋਲ੍ਹ ਕੇ ਅਚਾਣਕ ਬਾਹਰ ਨੂੰ ਤੁਰ ਪਏ। ਸੰਗਤ ਵੀ ਨਾਲ ਹੀ ਉਨ੍ਹਾਂ ਦੇ ਪਿੱਛੇ ਹੋ ਤੁਰੀ ।

ਘੱਟ 2 ਦੇ ਜਾਨਣ ਹਾਰ ਦਸਮ ਪਿਤਾ ਦਸਮੇਸ਼ ਜਾ ਪਹੁੰਚੇ ਓਥੇ ਜਿੱਥੇ ਇਨ੍ਹਾਂ ਪਿਆਰ ਤੇ ਸ਼ਰਧਾ ਨਾਲ ਤਿਆਰ ਕੀਤੇ ਫੁੱਲਾਂ ਦੀ ਰੁੰਡ ਮੁੰਡ ਕੀਤੀ ਕਿਆਰੀ ਦੇ ਕੋਲ ਜਿੱਥੇ ਕਲਗੀਧਰ ਦੇ ਦਰਸ਼ਨ ਕਰਨ ਲਈ ਭੇਟ ਕਰਨ ਵਾਲੇ ਫੁੱਲਾਂ ਦੇ ਉੱਸ ਕਿਆਰੀ ਕੋਲ ਜਿੱਥੋਂ ਇਹ ਰੋਡਾ ਜਲਾਲੀ ਇਹ ਫੁੱਲ ਭਰੂ ਕੇ ਲਿਆਇਆ ਸੀ ਤੇ ਜਿੱਥੇ ਇਹ ਬੜੇ ਹੀ ਪ੍ਰੇਮ ਪਿਆਰ ਨਾਲ ਭੇਟ ਕਰਨ ਵਾਲੇ ਫੁੱਲਾਂ ਦੀ ਵਲੂੰਧਰੀ ਹੋਈ ਕਿਆਰੀ ਜਿਨ੍ਹਾਂ ਨੂੰ ਵੇਖਦੀ ਹੀ ਕੋਲ ਪਈ ਸੁੱਧ ਬੁੱਧ ਗੁਆ ਕੇ ਪਈ ਸੀ ਮੋਹਿਣੀ ਮਾਲਿਣ । ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਮੋਹਿਣੀ ਨੂੰ ਕਿਹਾ , ਉਠ ਪੁੱਤਰੀ ਹੁਣ ਹੋਸ਼ ਕਰ ਤੇਰੇ ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤੇ ਫੁੱਲ ਸਾਡੇ ਕੋਲ ਪਹੁੰਚ ਗਏ ਹਨ , ਤੇਰੀ ਭੇਟਾ ਪ੍ਰਵਾਣ ਹੋ ਗਈ, ਤੇ ਮੋਹਿਣੀ ਮਾਲਣ ਨੀਲੇ ਦੇ ਸ਼ਾਹੀ ਸਵਾਰ ਨੂੰ ਵੇਖ ਕੇ ਚਰਨਾਂ ਤੇ ਢਹਿ ਪਈ ,ਪ੍ਰੇਮ ਦੀ ਖਿੱਚ ਦਾ ਇਹ ਨਜ਼ਾਰਾ ਵੇਖ ਕੇ ਸਾਰੀ ਸੰਗਤ ਹੈਰਾਨ ਹੋ ਰਹੀ ਸੀ । ਮੋਹਿਣੀ ਮਾਲਣ , ਜਿੱਸ ਠਾਕਰ ਦੀ ਪੂਜਾ ਲਈ ਉਹ ਰੋਜ਼ ਮੰਦਰ ਜਾਂਦੀ ਸੀ ,ਉਹ ਨੂਰੀ ਮਾਹੀ ਤਾਂ ਉੱਸ ਦੀ ਸੱਚੀ ਸ਼ਰਧਾ ਤੇ ਪ੍ਰੇਮ ਵਿੱਚ ਬੱਝਾ ਆਪ ਚੱਲ ਕੇ ਉੱਸ ਕੋਲ ਆ ਗਿਆ ।

ਮੈਂ ਇੱਸੇ ਹੀ ਵਾਰਤਾ ਨੂੰ ਇੱਕ ਵਾਰ ਇੱਕ ਤੂੰਬੀ ਨਾਲ ਗਾ ਕੇ ਬੜੇ ਹੀ ਰੌਚਕ ਗੀਤਾਂ ਰਾਹੀਂ ਵੀ ਇੱਕ ਰਮਤੇ ਕਲਾਕਰ ਤੋਂ ਵੀ ਸੁਣਿਆ ਸੀ। 30 ਕੁ ਸਾਲ ਦਾ ਇਹ ਛੜਾ ਛਾਂਡ ਗਾਇਕ “ ਕਮਲਾ “ਸਿੱਧੀ ਸਾਧੀ ਪੱਗ ਕੰਨਾਂ ਵਿੱਚ ਮੁੰਦਰਾਂ , ਖੁਲ੍ਹਾ ਦਾੜ੍ਹਾ , ਸੁਰੀਲੀ ਆਵਾਜ਼ ਵਾਲਾ ਜਿੱਸ ਦਾ ਅਸਲ ਨਾਂ ਕਿਸੇ ਨੂੰ ਘੱਟ ਹੀ ਪਤਾ ਸੀ , ਜੋ ਮੇਰੇ ਪਿੰਡ ਦੇ ਲਾਗਲੇ ਪਿੰਡ ਵਿੱਚ ਇੱਕ ਪਰਿਵਾਰ ਵਿਚ ਹੀ ਰਹਿੰਦਾ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਅਖੰਡ ਪਾਠਾਂ ਦੇ ਭੋਗ ਪੈਣ ਤੋਂ ਪਿੱਛੋਂ ਤੂੰਬੀ ਨਾਲ ਇੱਸ ਤਰ੍ਹਾਂ ਦੇ ਕਈ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਸੁਣਾ ਕੇ ਖੁਸ਼ ਕਰਿਆ ਕਰਦਾ ਸੀ । ਉਹ ਇੱਕ ਵੇਰਾਂ ਸਾਡੇ ਪਿੰਡ ਵੀ ਕਿਸੇ ਪ੍ਰੇਮੀ ਦੇ ਘਰ ਰਾਤ ਠਹਿਰਿਆ ਤਾਂ ਉੱਸ ਨੇ ਮੋਹਿਣੀ ਮਾਲਣ ਦੀ ਇੱਸ ਕਥਾ ਨੂੰ ਜਦ ਅਪਨੇ ਗੀਤਾਂ ਵਿੱਚ ਜੜ ਕੇ ਤੂੰਬੀ ਦੀ ਟੁਣਕਾਰ ਨਾਲ ਆਪਣੀ ਸੁਰੀਲੀ ਆਵਾਜ਼ ਵਿੱਚ ਸੁਨਾਇਆ ਤਾਂ ਇਸ ਮੋਹਣੀ ਮਾਲਣ ਦੇ ਗੁਰਾਂ ਪ੍ਰਤੀ ਪਿਆਰ ਦੀ ਗਾਥਾ ਸੁਣ ਕੇ ਅੱਖਾਂ ਤਰ ਹੋ ਗਈਆਂ । ਜਿੱਥੋਂ ਤੱਕ ਇੱਸ ਰੋਡੇ ਜਲਾਲੀ ਨਾਂ ਦੇ ਇਸ ਫਕੀਰ ਬਾਰੇ ਮੇਰੇ ਕੋਲ ਕੋਈ ਜਾਣ ਕਾਰੀ ਹੈ , ਉਹ ਕੌਣ ਸੀ ਕਿੱਥੋਂ ਆਇਆ ਅਤੇ ਉੱਸਦਾ ਨਾਂ ਰੋਡਾ ਜਲਾਲੀ ਕਿਵੇਂ ਪੈ ਗਿਆ ਇੱਸ ਬਾਰੇ ਵੀ ਕੋਈ ਜਾਣ ਕਾਰੀ ਪਾਠਕਾਂ ਨਾਲ ਕਿਸੇ ਵੇਲੇ ਸਾਂਝੀ ਕਰਨ ਦਾ ਯਤਨ ਕਰਾਂਗਾ। ਹਾਲ ਦੀ ਘੜੀ ਇਸ ਵਾਰਤਾ ਰਾਹੀਂ ਦਸਮ ਪਾਤਸ਼ਾਹ ਕਲਗੀਧਰ ਪਿਤਾ ਦੇ ਪ੍ਰੇਮ ਦੀ ਖਿੱਚ ਤੇ ਦਰਸ਼ਨਾਂ ਦੀ ਤਾਂਘ ਦੀ ਇਹ ਮੋਹਿਣੀ ਮਾਲਣ ਦੀ ਕਹਾਣੀ ਉਸ ਕਮਲੇ ਮਲੰਗ ਕਲਾਕਾਰ ਦੇ ਸੁਰੀਲੇ ਇੱਕ ਗੀਤ ਦੇ ਕੁੱਝ ਬੋਲ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ ।

ਤੇਰੇ ਫੁੱਲੁ ਨੇ ਫਕੀਰਾ ਸਾਰੇ ਚੋਰੀ ਦੇ ,
ਇਵੇਂ ਦਿੱਲ ਨਹੀਂ ਪ੍ਰੇਮੀਆਂ ਦੇ ਤੋੜੀ ਦੇ ।
ਪ੍ਰੇਮ ਵਿੱਚ ਰੱਬ ਵੱਸਦਾ ,ਪਿਆਰ ਵਿੱਚ ਰੱਬ ਵੱਸਦਾ ।
ਤੂੰ ਤਾਂ ਭਰੀ ਝੋਲੀ ਆਇਆਂ ,ਸੱਚੇ ਪ੍ਰੇਮ ਨੂੰ ਭੁਲਾਇਆ ,
ਕੌਣ ਤੈਨੂੰ ਆ ਕੇ ਦੱਸ ਦਾ, ਪਿਆਰ ਵਿੱਚ ਰੱਬ ਵੱਸਦਾ ।
ਫੁੱਲਾਂ ਜਿਹਾ ਦਿੱਲ ਤੋੜ ਕੇ ,ਮਾਇਆ ਨਾਲ ਚਿੱਤ ਜੋੜ ਕੇ ,
ਝੂਠ ਪਿੱਛੇ ਫਿਰੇਂ ਨੱਸਦਾ , ਪਿਆਰ ਵਿੱਚ ਰੱਬ ਵੱਸਦਾ ।
ਛੱਡ ਕੇ ਪਿਆਰ ਜੱਗ ਦਾ ,ਸਾੜਿਆਂ ਏਂ ਲੋਭ ਅੱਗ ਦਾ ,
ਲਾਲਚਾਂ ਚ ਜਾਂਵੇਂ ਫੱਸਦਾ ,ਪਿਆਰ ਵਿੱਚ ਰੱਬ ਵੱਸਦਾ ।
ਗੁਰੂ ਛੱਡ ਦਰਬਾਰ ਚੱਲ ਪਏ ,ਪ੍ਰੇਮ ਦਿਆਂ ਮਾਰਿਆਂ ਨੂੰ ,
ਵੇਖ ਕੇ ਸੀ ਨੈਣ ਡੁੱਲ੍ਹ ਪਏ , ਪ੍ਰੇਮ ਦੇ ਨਜ਼ਾਰਿਆਂ ਨੂੰ ,
ਸੁਣੋ ,ਕਿਵੇਂ ਕਮਲਾ ਹੈ ਗਾ ਕੇ ਦੱਸਦਾ ,ਪ੍ਰੇਮ ਵਿੱਚ ਰੱਬ ਵੱਸਦਾ ।
ਸੱਚੇ ਪ੍ਰੇਮ ਵਿੱਚ ਰੱਬ ਵੱਸਦਾ ,“ਕਮਲਾ “ ਹੈ ਗਾ ਕੇ ਦੱਸਦਾ।
ਤੇਰੇ ਫੁੱਲ ਨੇ ਫਕੀਰਾ ਸਾਰੇ ਚੋਰੀ ਦੇ ,
ਇਵੇਂ ਦਿੱਲ ਨਹੀਂ ਪ੍ਰੇਮੀਆਂ ਦੇ ਤੋੜੀ ਦੇ ।

ਰਵੇਲ ਸਿੰਘ + 3272382827

08/01/2016

ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com