WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ


  

ਮੈਨੂੰ ਵਿਦੇਸ਼ ਰਹਿੰਦਆਂ ਹੁਣ ਅੱਠ ਸਾਲ ਪੂਰੇ ਹੋਣ ਵਾਲੇ ਹਨ ।ਆਮ ਤੌਰ ਤੇ ਆਪਣੇ ਘਰ ਵਿੱਚ ਤਾਂ ਮੈਂ ਸਿਰ ਤੇ ਪਟਕਾ ਹੀ ਬਨ੍ਹਦਾ ਹਾਂ ਅਤੇ ਦਾੜ੍ਹੀ ਖੁਲ੍ਹੀ ਰੱਖਦਾ ਹਾਂ । ਪਰ ਕਦੇ ਕਦਾਈਂ ਸਿਹਤ ਢਿੱਲੀ ਹੋਣ ਵੇਲੇ ਕਦੇ ਕਦਾਂਈਂ ਜੇਕਰ ਹਸਪਤਾਲ ਵਿੱਚ ਚੈਕ ਕਰਵਾਉਣ ਲਈ ਜਾਣਾ ਪੈ ਜਾਏ ਤਾਂ ਵੀ ਇਸੇ ਖੁਲ੍ਹੇ ਜਿਹੇ ਲਿਬਾਸ ਵਿੱਚ ਹੀ ਜਾਂਦਾ ਹਾਂ ,ਪਰ ਜਦੋਂ ਕਿਤੇ ਵੀ ਬਾਹਰ ਅੰਦਰ ਜਾਂਦਾ ਹਾਂ ਤਾਂ ਸਿਰ ਤੇ ਆਮ ਤੌਰ ਤੇ ਲਾਲ ਪੱਗ ਪੱਗ ਅਤੇ ਡੋਰੀ ਪਾਕੇ ਦਾੜ੍ਹੀ ਬਨਾ ਸੁਆਰ ਕੇ ਕਿਤੇ ਜਾਂਦਾ ਹਾਂ ।ਇੱਥੇ ਵਿਦੇਸ਼ ਵਿੱਚ ਮੇਰੀ ਇੱਸ ਪੱਗ ਅਤੇ ਦਾੜ੍ਹੀ ਕਰਕੇ ਹੀ ਵੱਖਰੀ ਪਛਾਣ ਬਣੀ ਹੋਈ ਹੈ । ਇਸੇ ਕਰਕੇ ਹੀ ਮੈਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਇੱਸ ਨਿਵੇਕਲੇ ਸਰੂਪ ਤੇ ਸਦਾ ਹੀ ਮਾਣ ਕਰਦਾ ਹਾਂ ਅਤੇ ਹਰ ਸਿੱਖ ਨੂੰ ਬਾਜਾਂ ਵਾਲੇ ਗੁਰੂ ਦੀ ਬਖਸ਼ੀ ਇਸ ਅਦੁੱਤੀ ਵੱਖਰੀ ਪਛਾਣ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ।

ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਦਾੜ੍ਹੀ ਤੇ ਪੱਗ ਦੀ ਵੱਖਰੀ ਪਛਾਣ ਕਰਕੇ ਜਿੱਥੇ ਵੀ ਜਾਂਦਾ ਹਾਂ ਮੈਨੂੰ ਵੇਖ ਕੇ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ ,ਪਰ ਮੈਨੂੰ । ਇੱਸ ਬਾਰੇ ਕੋਈ ਪ੍ਰਵਾਹ ਨਹੀਂ ਹੁੰਦੀ। ਪਰ ਇਹ ਵੇਖ ਕੇ ਮੈਨੂੰ ਮਾਣ ਜ਼ਰੂਰ ਹੁੰਦਾ ਹੈ ਕਿ ਇੱਸੇ ਪੱਗ ਅਤੇ ਦਾੜ੍ਹੀ ਕਰਕੇ ਹੀ ਲੱਖਾਂ ਵਿੱਚ ਮੇਰੀ ਵੱਖਰੀ ਪਛਾਣ ਹੈ । ਇੱਥੋਂ ਦੇ ਪਾਰਕ ਵਿੱਚ ਜਦ ਜਾਂਦਾ ਹਾਂ ਤਾਂ ਪੱਗ ਅਤੇ ਦਾੜ੍ਹੀ ਦਾ ਖਾਸ ਖਿਆਲ ਰੱਖਦਾ ਹਾਂ ।ਜਿੱਥੇ ਹੋਰ ਵੀ ਕਈ ਪੰਜਾਬੀ ਬੋਲਦੇ ਪੰਜਾਬੀ ਅਤੇ ਪਾਕਿਸਤਾਨੀ ਕਾਮਿਆਂ ਵਿੱਚ ਬੈਠ ਕੇ ਕੁੱਝ ਗੱਲਾਂ ਬਾਤਾਂ ,ਗੱਪ ਸ਼ੱਪ ਕਰਕੇ ਬਿਤਾਂਦਾ ਹਾਂ । ਕਈ ਵਾਰ ਕਈ ਵਿਹਲੇ ਕਾਮੇ ਜੋ ਬਾਹਰੋਂ ਇੱਥੇ ਕੰਮ ਦੀ ਭਾਲ ਫਿਰਦੇ ਫਿਰਾਂਦੇ ਇੱਥੇ ਆ ਜਾਂਦੇ ਹਨ । ਇੱਸ ਤਰਾਂ ਰੋਜ਼ ਹੀ ਕਿਸੇ ਨਵੇਂ ਬੰਦੇ ਦੀ ਵਾਕਫੀ ਵੀ ਹੋ ਜਾਂਦੀ ਹੈ ਅਤੇ ਇੱਸ ਦੇ ਨਾਲ ਉਨ੍ਹਾਂ ਦਾ ਪਿਛੋਕੜ ਅਤੇ ਇੱਥੋਂ ਦੇ ਕੰਮਾਂ ਕਾਜਾਂ ਦੀ ਹਾਲਤ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ । ਇੱਥੇ ਬੈਠੇ ਬਹੁੱਤ ਸਾਰੇ ਪੰਜਾਬੀ ਜਾਂ ਤਾਂ ਨੰਗੇ ਸਿਰ ਹੁੰਦੇ ਹਨ ਜਾਂ ਟੋਪੀਆਂ ਪਾਈ ਜਾਂ ਫਿਰ ਕੋਈ ਵਿਰਲਾ 2 ਪਟਕੇ ਬਨ੍ਹੀ ਬੈਠੇ ਗੱਲਾਂ ਬਾਤਾਂ ਕਰਦੇ ਹੀ ਆਮ ਮਿਲੇ ਗਾ, ਪਰ ਪੱਗ ਵਾਲਾ ਕੋਈ ਕਦੇ ਘੱਟ ਹੀ ਮਿਲਦਾ ਹੈ ।ਕਿਉਂ ਜੋ ਮੇਰਾ ਜਨਮ ਪੱਛਮੀ ਪੰਜਾਬ ਦੇ ਜ਼ਿਲੇ ਗੁਜਰਾਤ ਦਾ ਹੈ । ਇੱਸ ਲਈ ਜਦੋਂ ਵੀ ਕੋਈ ਪਾਕਿਸਤਾਨੀ ਪੰਜਾਬੀ ਬੋਲਦੇ ਕਾਮੇ ਮੈਨੂੰ ਮਿਲਦੇ ਹਨ । ਮੈਂ ਆਮ ਤੌਰ ਤੇ ਉਨ੍ਹਾਂ ਨਾਲ ਆਪਣੀ ਪੁਰਾਣੀਆਂ ਯਾਦਾਂ ਜਦ ਸਾਂਝੀਆਂ ਕਰਦਾ ਹਾਂ ਤਾਂ ਉਹ ਸੁਣ ਕੇ ਬੜੇ ਖੁਸ਼ ਹੁੰਦੇ ਹਨ ਅਤੇ ਪਿਆਰ ਵੀ ਕਰਦੇ ਹਨ ।ਇੱਸ ਤਰ੍ਹਾਂ ਹੀ ਇੱਕ ਦਿਨ ਮੈਂ ਪਿਆਸੇ ਵਿੱਚ ਇੱਥੋਂ ਨਿਕਲਦਾ ਇੱਕ ਪੰਜਾਬੀ ਮੈਗਜ਼ੀਨ ਇੰਡੋ ਇਟਾਲੀਅਨ ਪੰਜਾਬੀ ਜਿੱਸ ਵਿੱਚ ਮੇਰਾ ਲਿਖਿਆ ਕੁੱਝ ਮੇਰੀ ਫੋਟੋ ਸਮੇਤ ਛਪਿਆ ਹੋਿਇਆ ਸੀ ਕੋਲ ਬੈਂਚ ਤੇ ਰੱਖ ਕੇ ਨਾਲ ਦੇ ਸਾਥੀਆਂ ਨਾਲ ਬੈਠਾ ਹੋਇਆ ਸੀ ਤਾਂ ਕੁੱਝ ਪਾਕਿਸਤਾਨੀ ਨੌਜਵਾਨ ਵੀ ਜੋ ਕਿਸੇ ਕੰਮ ਇੱਥੇ ਆਏ ਸਨ ।ਮੇਰੇ ਕੋਲ ਆ ਕੇ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਪਏ । ਗੱਲਾਂ ਕਰਦੇ 2 ਉਹ ਮੈਨੂੰ ਪੁੱਛਣ ਲੱਗੇ “ ਸਰਦਾਰ ਜੀ ਤੁਸੀਂ ਇੱਥੇ ਕੋਈ ਕੰਮ ਕਰਦੇ ਹੋ “। ਮੈਂ ਕਿਹਾ ਨਹੀਂ ਮੈਂ ਇੱਥੇ ਹੋਰ ਤਾਂ ਕੋਈ ਕੰਮ ਨਹੀਂ ਕਰਦਾ ਪਰ ਲਿਖਦਾ ਹਾਂ । ਮੈਂ ਉਨ੍ਹਾਂ ਨੂੰ ਆਪਣੇ ਕੋਲ ਪਿਆ ਇੱਥੋਂ ਨਿਕਲਦਾ ਇੰਡੋ ਇਟਾਲੀਅਨ ਮੈਗਜ਼ੀਨ ਜਦ ਵਿਖਾਇਆ ਤਾਂ ਉਹ ਮੇਰੀ ਪੱਗ ਤੇ ਦਾੜ੍ਹੀ ਵਾਲੀ ਫੋਟੋ ਇੱਸ ਵੇਖ ਕੇ ਬੜੇ ਖੁਸ਼ ਹੋਏ ਅਤੇ ਕੁਝ ਗੱਲਾਂ ਬਾਤਾਂ ਕਰਕੇ ਚਲੇ ਗਏ ।

ਕਿਸਤਰ੍ਹਾਂ ਇਹ ਪੱਗ ਤੇ ਦਾੜ੍ਹੀ ਦੀ ਪਛਾਣ ਹੀ ਇੱਕ ਵੇਰਾਂ ਔਖੇ ਵੇਲੇ ਮੇਰੇ ਕੰਮ ਆਈ ਇੱਸ ਬਾਰੇ ਮੈਂ ਇੱਕ ਵੇਰਾਂ ਮੇਰੇ ਨਾਲ ਵਾਪਰੀ ਘਟਨਾ ਦੀ ਘਟਣਾ ਨੂੰ ਆਪਣੇ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ । ਆਸ ਹੈ ਮੇਰੇ ਇੱਸ ਲੇਖ ਦੇ ਪਾਠਕ ਇੱਸ ਨੂੰ ਬੜੀ ਦਿਲਚਸਪੀ ਨਾਲ ਪੜ੍ਹਨਗੇ ।

ਗੱਲ ਇੱਸ ਤਰ੍ਹਾਂ ਹੋਈ ਕਿ ਇੱਕ ਵੇਰਾਂ ਮੈਨੂੰ ਇੱਥੋਂ ਦੇ ਸ਼ਹਿਰ ਬ੍ਰੇਸ਼ੀਆ ਜੋ ਇੱਥੋਂ ਕਾਫੀ ਦੂਰ ਹੈ ਇੱਕ ਸਾਹਿਤਕ ਪ੍ਰੋਗ੍ਰਾਮ ਵਿੱਚ ਜਾਣਾ ਪੈ ਗਿਆ । ਜਾਂਦੀ ਵਾਰ ਤਾਂ ਮੈਨੂੰ ਕੋਈ ਵਾਕਿਫ ਆਪਣੇ ਨਾਲ ਲੈ ਗਿਆ ਪਰ ਵਾਪਸੀ ਤੇ ਕੋਈ ਜੁਗਾੜ ਨਾ ਬਨਣ ਕਰਕੇ ਮੈਨੂੰ ਰੇਲਵੇ ਸਟੇਸ਼ਨ ਬ੍ਰੇਸ਼ੀਆ ਵਿਖੇ ਮੇਰੇ ਸ਼ਹਿਰ ਆਉਣ ਦੀ ਟਿਕਟ ਲੈ ਕੇ ਜਿੱਸ ਪਲੇਟ ਫਾਰਮ ਤੇ ਟ੍ਰੇਨ ਆਉਣੀ ਸੀ ਖੜਾ ਕਰਕੇ ਕੇ ਚਲੇ ਗਏ । ਉਨ੍ਹਾਂ ਮੈਨੂੰ ਸਮਝਾ ਦਿੱਤਾ ਕਿ ਇੱਥੋਂ ਮੇਰਾ ਉਤਰਨ ਵਾਲਾ ਸਟੇਸ਼ਨ ਕਿੰਨਵਾਂ ਹੈ । ਇਹ ਟ੍ਰੇਨ ਇੱਥੋਂ ਰਾਤ ਸਾਢੇ ਯਾਰ੍ਹਾਂ ਵਜੇ ਚਲਣੀ ਸੀ ਅਤੇ ਬੈਰ ਗਾਮੋ ਤੱਕ ਜਾਣ ਵਾਲੀ ਆਖਰੀ ਟ੍ਰੇਨ ਸੀ । ਉਦੋਂ ਮੈਨੂੰ ਇਟਾਲੀਅਨ ਬੋਲੀ ਬੋਲਣੀ ਜਾਂ ਸਮਝਣੀ ਵੀ ਬਿਲਕੁੱਲ ਨਹੀਂ ਆਉਂਦੀ ਸੀ ।ਖੈਰ ਸਮੇਂ ਸਿਰ ਟ੍ਰੇਨ ਦੇ ਆਉਣ ਤੇ ਮੈਂ ਟ੍ਰੇਨ ਵਿੱਚ ਸਵਾਰ ਹੋ ਗਿਆ ।ਇੱਸ ਡੱਬੇ ਵਿੱਚ ਮੇਰੇ ਨਾਲ ਇੱਕ ਹਿੰਦੀ ਬੋਲਦਾ ਇੰਡੀਅਨ ਪ੍ਰਿਵਾਰ ਵੀ ਜਾ ਰਿਹਾ ਸੀ । ਮੈਂ ਉਨ੍ਹਾਂ ਨੂੰ ਜਦ ਆਪਣੀ ਮੁਸ਼ਕਲ ਦੱਸੀ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਆਪ ਹੀ ਉੱਸ ਸਟੇਸ਼ਨ ਤੇ ਟ੍ਰੇਨ ਪਹੁੰਚਣ ਤੇ ਉਤਾਰ ਦਿਆਂਗੇ ।

ਉਨ੍ਹਾ ਨਾਲ ਗੱਲਾਂ ਕਰਦੇ 2 ਰੇਲਵੇ ਸਟੇਸ਼ਨ ਆ ਗਿਆ ਸਟੇਸ਼ਨ ਛੋਟਾ ਹੋਣ ਕਰਕੇ ਇੱਥੇ ਟ੍ਰੇਨ ਕੁਝ ਮਿੰਟ ਹੀ ਠਹਿਰਣੀ ਸੀ ਪਰ ਉਨ੍ਹਾਂ ਕੋਲੋਂ ਕਾਫੀ ਯਤਨ ਕਰਨ ਤੇ ਵੀ ਟ੍ਰੇਨ ਦਾ ਦਰਵਾਜ਼ਾ ਨਹੀਂ ਸੀ ਖੁਲ੍ਹਾ ਅਤੇ ਟ੍ਰੇਨ ਚੱਲ ਪਈ । ਰਸਤੇ ਵਿੱਚ ਛੋਟੇ 2 ਕੁੱਝ ਸਟੇਸ਼ਨਾਂ ਤੇ ਠਹਿਰਦੀ ਆਪਣੇ ਆਖਰੀ ਸਟੇਸ਼ਨ ਬੈਰਗਾਮੋ ਤੇ ਠੀਕ ਰਾਤ ਤੇ ਬਾਰਾਂ ਵਜੇ ਜਾ ਠਹਿਰੀ ।ਮੈਂ ਨਾਲ ਦੇ ਉੱਸ ਇੰਡੀਅਨ ਪ੍ਰਿਵਾਰ ਨਾਲ ਸਟੇਸ਼ਨ ਤੋਂ ਬਾਹਰ ਆ ਗਿਆ । ਨਾਲ ਦੇ ਪ੍ਰਿਵਾਰ ਵਾਲੇ ਕਹਿਣ ਲੱਗੇ ਸਰਦਾਰ ਜੀ ਫਿਕਰ ਨਾ ਕਰੋ ਤੁਸੀਂ ਸਾਡੇ ਨਾਲ ਘਰ ਚਲੋ ਸਵੇਰੇ ਫੋਨ ਕਰਕੇ ਜਾਂ ਆਪ ਹੀ ਤੁਹਾਡੇ ਘਰ ਛੱਡ ਆਵਾਂਗੇ । ਮੈਂ ਇਹ ਸੋਚ ਕੇ ਕਿ ਘਰ ਦੇ ਫਿਕਰ ਕਰਦੇ ਹੋਣ ਗੇ ਉਨ੍ਹਾਂ ਨੂੰ ਕਿਹਾ ਕੋਈ ਕੋਈ ਗੱਲ ਨਹੀਂ ਵੇਖੋ ਹੁਣੇ ਕੋਈ ਹੱਲ ਲੱਭਦਾ ਹਾਂ ,ਪਰ ਇਹ ਘਰ ਪਹੁੰਚਣ ਦਾ ਮਸਲਾ ਹੱਲ ਕਿਵੇਂ ਹੋਵੇ ਗਾ ,ਇੱਸ ਬਾਰੇ ਤੌਖਲਾ ਜਿਹਾ ਵੀ ਜਰੂਰ ਸੀ । ਮੈਂ ਫੋਨ ਕਰਨ ਲਈ ਨੰਬਰ ਲਾਇਆ ਤਾਂ ਫੋਨ ਵਿੱਚ ਪੈਸੇ ਖਤਮ ਹੋ ਜਾਣ ਕਰਕੇ ਹੋਰ ਮੁਸ਼ਕਲ ਖੜੀ ਹੋ ਗਈ । ਘਰ ਦੇ ਨੰਬਰ ਤੇ ਮਿੱਸ ਕਾਲ ਕਰਨ ਦੀ ਮੈਨੂੰ ਸਮਝ ਨਹੀਂ ਆ ਰਹੀ ਸੀ ।ਨਾਲ ਹੀ ਇੱਥੋਂ ਦੀ ਬੋਲੀ ਵੀ ਨਾ ਕਰਕੇ ਵੱਡੀ ਸਮੱਸਿਆ ਬਣੀ ਹੋਈ ਸੀ । ਮੈਂ ਸਟੇਸ਼ਨ ਦੇ ਸਾਮ੍ਹਨੇ ਇੱਕ ਗੋਲ ਦਾਇਰੇ ਵਰਗੇ ਫੁਹਾਰੇ ਵਾਲੇ ਪਾਰਕ ਦੀ ਕੰਧ ਤੇ ਕਦੇ ਬੈਠਾ ਬੌਰਆਂ ਵਾਂਗ ਉੱਧਰ ਝਾਕ ਰਿਹਾ ਸਾਂ । ਇਨੇ ਨੂੰ ਕੋਲੋਂ ਲੰਘਦੇ ਦੋ ਨੌਜਵਾਨ ਜੋ ਵੇਖਣ ਤੇ ਗੱਲਾਂ ਬਾਤਾਂ ਤੋਂ ਪੰਜਾਬੀ ਲੱਗਦੇ ਸਨ , ਵੇਖ ਕੇ ਮੈਨੂੰ ਇਵੇਂ ਲੱਗਿਆ ਜਿਵੇਂ ਇਹ ਪੰਜਾਬੀ ਹੋਣ । ਮੈਂ ਉਨ੍ਹਾਂ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ “ ਜਵਾਨੋ ਜ਼ਰਾ ਮੇਰੀ ਗੱਲ ਸੁਣਿਓ “ ,ਉਹ ਸੁਣ ਕੇ ਮੇਰੇ ਵੱਲ ਕਾਹਲੀ 2 ਆ ਕੇ ਮੈਨੂੰ ਪੁੱਛਣ ਲੱਗੇ ਦੱਸੋ ਸਰਦਾਰ ਜੀ ਕੀ ਗੱਲ ਹੋ ਗਈ ਤੁਸੀਂ ਇੱਥੇ ਇਨੇ ਕੁਵੇਲੇ ਇੱਕਲੇ ਹੀ ਖੜੇ ਹੋ । ਜਦ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਮੁਸ਼ਕਲ ਦੱਸੀ ਤਾਂ ਉਹ ਕਹਿਣ ਲੱਗੇ ਅਸੀ ਤੁਹਾਨੂੰ ਤੁਹਾਡੀ ਪੱਗ ਤੇ ਦਾੜ੍ਹੀ ਵੱਲ ਵੇਖ ਕੇ ਹੀ ਪਛਾਣ ਲਿਆ ਸੀ। ਸਾਨੂੰ ਅਜੇ ਵੀ ਯਾਦ ਹੈ ਕਿ ਅਸੀਂ ਜਦੋਂ ਕਿਸੇ ਦੋਸਤ ਨੂੰ ਮਿਲਣ ਤੁਹਾਡੇ ਸ਼ਹਿਰ ਗਏ ਸੀ ਤਾਂ ਤੁਸੀਂ ਸਾਨੂੰ ਉਥੇ ਪਾਰਕ ਵਿੱਚ ਹੋਰ ਬੰਦਆਂਿ ਨਾਲ ਬੈਠੇ ਮਿਲੇ ਸੀ । ਇਹ ਪੰਜਾਬੀ ਬੋਲਦੇ ਜਵਾਨ ਪਾਕਿਸਤਾਨੀ ਪੰਜਾਬੀ ਕਾਮੇ ਸਨ । ਕਹਿਣ ਲੱਗੇ ਤੁਸੀਂ ਸਾਨੂੰ ਦੱਸਿਆ ਸੀ ਕਿ ਤੁਸੀਂ ਲਿਖਦੇ ਹੋ ਅਤੇ ਤੁਸੀ ਸਾਨੂੰ ਇੱਕ ਪੰਜਾਬੀ ਦਾ ਰਸਾਲਾ ਜਿੱਸ ਵਿੱਚ ਤੁਹਾਡੀ ਇਸੇ ਰੰਗ ਦੀ ਪੱਗ ਵਾਲੀ ਛਪੀ ਹੋਈ ਫੋਟੋ ਵੀ ਅਸਾਂ ਵੇਖੀ ਸੀ । ਹੁਣ ਸਾਨੂੰ ਹੁਣ ਦੱਸੋ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ । ਉਨ੍ਹਾਂ ਨੂੰ ਮੈਂ ਕਿਹਾ ਕਿ ਮੇਰੇ ਫੋਨ ਵਿੱਚ ਪੈਸੇ ਖਤਮ ਹੋ ਗਏ ਹਨ , ਇੱਸ ਲਈ ਤੁਸੀਂ ਮੇਰੇ ਬੇਟੇ ਦਾ ਇਹ ਫੋਨ ਨੰਬਰ ਮੈਨੂੰ ਮਿਲਾ ਕੇ ਮੇਰੀ ਉੱਸ ਨਾਲ ਗੱਲ ਕਰਾ ਦਿਓ । ਉਨ੍ਹਾਂ ਫੋਨ ਨੰਬਰ ਮਿਲਾਕੇ ਮੇਰੇ ਨਾਲ ਕਰਾ ਦਿੱਤੀ ਅਤੇ ਕਹਿਣ ਲੱਗੇ ਕਿ ਚੰਗਾ ਸਰਦਾਰ ਜੀ ਅਸੀਂ ਹੁਣ ਚਲਦੇ ਹਾਂ , ਸਾਡੇ ਕੋਲ ਇੱਥੋਂ ਦੇ ਪੇਪਰ ਪੂਰੇ ਨਾ ਹੋਣ ਕਰ ਕੇ ਸਾਨੂੰ ਪੁਲਿਸ ਤੋਂ ਬਚਣਾ ਜਰੂਰੀ ਹੈ ।ਫੋਨ ਸੁਣ ਕੇ ਮੇਰਾ ਬੇਟਾ ਘਬਰਾਇਆ ਹੋਇਆ ਬੋਲਿਆ ਕਿ ਡੈਡੀ ਇਨੀ ਰਾਤ ਗਏ ਤੁਸੀਂ ਇੱਕਲੇ ਕਿੱਥੇ ਤੇ ਕਿਵੇਂ ਖੜੇ ਹੋ । ਮੈਂ ਜਦ ਸਾਰੀ ਗੱਲ ਉੱਸ ਨੂੰ ਦੱਸੀ ਤਾਂ ਉਹ ਕਹਿਣ ਲੱਗਾ ਤੁਸੀਂ ਉੱਥੇ ਹੀ ਠਹਿਰੋ ਮੈਂ ਹੁਣੇ ਹੀ ਆਕੇ ਤੁਹਾਨੂੰ ਲੈ ਜਾਂਦਾ ਹਾਂ ।

ਕੁੱਝ ਦੇਰ ਪਿੱਛੋਂ ਮੇਰਾ ਬੇਟਾ ਮੈਨੂੰ ਲੈਣ ਪਹੁੰਚ ਗਿਆ ਤੇ ਮੈਨੂੰ ਆ ਕੇ ਘਰ ਲੈ ਗਿਆ ।ਮੈਂ ਉੱਸ ਨੂੰ ਜਦ ਸਾਰੀ ਗੱਲ ਸੁਣਾਈ ਤਾਂ ਉਹ ਸੁਣ ਕੇ ਬੜਾ ਖੁਸ਼ ਹੋੋਿੲਆ ।ਮੇਰੀ ਪੱਗ ਅਤੇ ਦਾੜ੍ਹੀ ਦੀ ਨਿਵੇਕਲੀ ਪਛਾਣ ਮੇਰੀ ਔਖੀ ਘੜੀ ਵੇਲੇ ਮੇਰੇ ਕੰਮ ਆਈ ।

ਉਪਕਾਰ ਬਾਜਾਂ ਵਾਲੇ ਦਾ ਭੁਲਾਉਣਾ ਬੜਾ ਹੈ ਔਖਾ ।
ਅਹਿਸਾਨ ਕਲਗੀ ਧਰ ਦਾ ਚੁਕਾਉਣਾ ਬੜਾ ਹੈ ਔਖਾ ।
ਦੇ ਕੇ ਸਰੂਪ ਵੱਖਰਾ , ਜੋ ਖਾਲਸਾ ਸਜਾਇਆ ,
ਸ਼ਕਤੀ ਤੇ ਭਗਤੀ ਨੂੰ , ਮਿਲਾਉਣਾ ਬੜਾ ਹੈ ਔਖਾ ।
ਅਮ੍ਰਿਤ ਦੀ ਦਾਤ ਦੇਣੀ , ਖੰਡੇ ਦੀ ਪੁੱਠ ਦੇ ਕੇ ,
ਚਿੜੀਆਂ ਨੂੰ ਨਾਲ ਬਾਜ਼ਾਂ ਲੜਾਉਣਾ ਬੜਾ ਹੈ ਔਖਾ ।
ਜਾਬਰ ਵੰਗਾਰਣੇ , ਦੁਖੀਆਂ ਨੂੰ ਗਲੇ ਲਾਉਣਾ ,
ਇੱਸ ਚਮਤਕਾਰ ਨੂੰ ਵਿਖਾਉਣਾ ਬੜਾ ਹੈ ਔਖਾ ।
ਜੱਦ ਤੱਕ ਹੈ ਧਰਤ ਅਰਸ਼ ਇਹ ਖਾਲਸਾ ਰਹੇ ਗਾ ,
ਦਸ਼ਮੇਸ਼ ਨੇ ਸਜਾਇਆ ਮਿਟਾਉਣਾ ਬੜਾ ਹੈ ਔਖਾ ।


ਰਵੇਲ ਸਿੰਘ +3272382827

12/04/2016

  ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com