WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ

 


 

ਖੇਡਾਂ ਦਾ ਸਾਡੇ ਮਨੁੱਖੀ ਜੀਵਨ ਨਾਲ ਡੂੰਘਾ ਰਿਸ਼ਤਾ ਹੈ। ਦੁਨੀਆਂ ਦੇ ਹਰ ਖਿੱਤੇ 'ਚ ਖੇਡਾਂ ਮੌਜੂਦ ਹਨ। ਕਿਤੇ ਕੋਈ ਖੇਡ ਹਰਮਨ ਪਿਆਰੀ ਹੈ ਅਤੇ ਕਿਤੇ ਕੋਈ। ਬੱਚਿਆਂ ਨੂੰ ਤਾਂ ਖੇਡਾਂ ਨਾਲ਼ ਹੱਦ ਦਰਜ਼ੇ ਦਾ ਪਿਆਰ ਰਿਹਾ ਹੈ। ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੱਚਾ ਵੱਖ–ਵੱਖ ਖੇਡਾਂ 'ਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦਾ ਹੈ। ਬੀਤੇ ਸਮਿਆਂ 'ਚ ਇਹ ਖੇਡਾਂ ਘਰਾਂ ਤੋਂ ਬਾਹਰ ਜਾਂ ਘਰ ਦੇ ਖੁੱਲੇ ਵਿਹੜੇ 'ਚ ਹੀ ਖੇਡੀਆਂ ਜਾਂਦੀਆਂ ਸਨ ਪਰ ਅੱਜਕਲ੍ਹ ਨਾ ਤਾਂ ਖੁੱਲ੍ਹੇ ਵਿਹੜੇ ਰਹੇ ਹਨ ਤੇ ਨਾ ਹੀ ਖੁੱਲੀਆਂ ਥਾਵਾਂ। ਜ਼ਿੰਦਗੀ ਥੁੜਵੱਕਤੀ ਹੋ ਗਈ ਹੈ ਅਤੇ ਹਰ ਪਾਸੇ ਭਜੋ–ਭਜਾਈ। ਲੋਕਾਂ ਦੇ ਆਪੇ ਬਣਾਏ 'ਅਖੌਤੀ ਸਟੇਟਸਾਂ' ਨੇ ਵੀ ਖੇਡਾਂ ਨੂੰ ਘਟੀਆ ਤੇ ਉੱਚ ਦਰਜੇ ਦੀਆਂ ਖੇਡਾਂ ਵਿੱਚ ਤਕਸੀਮ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਨੂੰ ਨਿੱਕੀ ਉਮਰੇ ਖੁੱਲੇ ਮੈਦਾਨਾਂ ਦੇ ਦਰਸ਼ਨ ਹੀ ਨਹੀਂ ਹੁੰਦੇ। ਉਹ ਤਾਂ ਸਿਰਫ਼ ਘਰ ਦੇ ਕਮਰਿਆਂ ਵਿੱਚ ਹੀ ਖੇਡਣ ਤੱਕ ਸੀਮਤ ਰਹਿ ਗਏ ਹਨ। ਇੰਡੋਰ  ਖੇਡਾਂ, ਵੀਡੀਓ ਗੇਮਾਂ, ਬਸ– ਟੈਲੀਵਿਜ਼ਨ, ਮੋਬਾਇਲ  ਤੇ ਟੈਬ  ਦੇ ਮੂਹਰੇ ਬੈਠ ਕੇ ਖੇਡੀਆਂ ਜਾਣ ਵਾਲ਼ੀਆਂ ਖੇਡਾਂ। ਉਨ੍ਹਾਂ ਦਾ ਬੱਚਪਨ ਹੁਣ ਬਿਨ੍ਹਾਂ ਖੇਡ ਮੈਦਾਨਾਂ ਤੋਂ ਹੀ ਅਜਿਹੀਆਂ ਖੇਡਾਂ ਖੇਡਦੇ ਹੋਏ ਗੁਜ਼ਰਦਾ ਹੈ। ਪਰ ਬੀਤੇ ਸਮਿਆਂ 'ਚ ਅਜਿਹਾ ਨਹੀਂ ਸੀ।

ਹਜ਼ਾਰਾ ਖੇਡਾਂ ਅਜਿਹੀਆਂ ਹਨ ਜਿਹੜੀਆਂ ਅੱਜ ਦੇ ਬਜ਼ੁਰਗਾਂ ਨੇ ਆਪਣੇ ਬਚਪਨ 'ਚ ਖੇਡੀਆਂ ਮਾਣੀਆਂ ਹਨ। ਇਹ ਖੇਡਾਂ ਹਰ ਪਿੰਡ ਹਰ ਗਲ਼ੀ ਹਰ ਕੂਚੇ ਤੇ ਹਰ ਵਿਹੜੇ 'ਚ ਖੇਡੀਆਂ ਜਾਂਦੀਆਂ ਰਹੀਆਂ ਹਨ। ਸਿਸਕ ਤਾਂ ਹੁਣ ਵੀ ਕਿਤੇ ਕਿਤੇ ਰਹੀਆਂ ਹਨ। ਇਹ ਖੇਡਾਂ ਕਿਉਂਕਿ ਹਰਮਨ ਪਿਆਰੀਆਂ ਹੁੰਦੀਆਂ ਸਨ, ਨਿਯਮਾਂ ਪੱਖੋ ਲਚਕਦਾਰ ਹੁੰਦੀਆਂ ਸਨ, ਲੋਕ ਬਾਲ ਖੇਡਾਂ ਅਖਵਾਉਂਦੀਆਂ ਸਨ(ਹਨ)। ਇਨ੍ਹਾਂ ਨੂੰ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਸਨ। ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆਂ–ਸਿਖਲਾਈ ਦੀ ਲੋੜ ਨਹੀਂ ਪੈਂਦੀ। ਬੱਚਿਆਂ ਨੇ ਇਨ੍ਹਾਂ ਨੂੰ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਕੋਈ ਅਮੀਰੀ-ਗਰੀਬੀ ਦਾ ਪਾੜਾ ਨਹੀਂ। ਇਹ ਖੇਡਾਂ ਬੜੀਆਂ ਦਿਲਖਿਚਵੀਆਂ ਹੁੰਦੀਆਂ ਸਨ। ਇਹ ਬੱਚੇ ਆਮ ਕਰਕੇ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਤਾੜਮਤਾੜਾ, ਲੁਕਣ–ਮੀਟੇ, ਛੂ-ਛਲੀਕਾਂ, ਬਾਂਦਰ-ਕੀਲਾ, ਗੁੱਲੀ ਡੰਡਾ, ਅੰਨ੍ਹਾ ਝੋਟਾ, ਪਾੜਾ ਮਲੱਕਣ ਆਦਿ ਖੇਡਦੇ।

ਇਨ੍ਹਾਂ 'ਚੋਂ ਹੀ ਇਕ ਖੇਡ ਹੈ ਭੰਡਾ-ਭੰਡਾਰੀਆ।

ਆਓ ਸਿੱਖੀਏ ਕਿ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ।
ਇਹ ਬੱਚਿਆਂ ਦੀ ਇਕ ਰੋਚਕ ਖੇਡ ਹੈ। ਇਸ ਖੇਡ ਨੂੰ ਆਮਕਰ ਕੇ ਕੁੜੀਆਂ ਹੀ ਖੇਡਦੀਆਂ ਹਨ ਪਰ ਛੋਟੀ ਉਮਰ ਦੇ ਮੁੰਡੇ ਵੀ ਇਸ ਨੂੰ ਚਾਅ ਨਾਲ ਖੇਡਦੇ ਰਹੇ ਹਨ। ਇਹ ਖੇਡ ਲੋਕਾਂ ਦੇ ਦਿਮਾਗਾਂ 'ਚ ਤਾਂ ਹਾਲੇ ਜਿੰਦਾ ਹੈ ਪਰ ਹਕੀਕਤ 'ਚ ਲੱਗਭੱਗ (ਅ)ਲੋਪ ਹੋ ਚੁੱਕੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਜਿੰਨੇ ਬੱਚੇ ਇਕੱਠੇ ਹੋਏ ਸਾਰੇ ਹੀ ਇਸ ਖੇਡ ਦੇ ਖਿਡਾਰੀ ਬਣ ਜਾਂਦੇ ਹਨ। (ਦਸ ਤੋਂ ਪੰਦਰਾਂ ਬੱਚੇ ਵੀ ਇਸ ਨੂੰ ਰਲ ਕੇ ਖੇਡ ਲੈਂਦੇ ਹਨ।)

ਖੇਡਣ ਵਾਲੇ ਖਿਡਾਰੀਆਂ ਦੇ ਇਕੱਠੇ ਹੋਣ ਅਤੇ ਹਾਮੀ ਉਪਰੰਤ ਇਸ ਗੱਲ ਦਾ ਫੈਂਸਲਾ ਕੀਤਾ ਜਾਂਦਾ ਹੈ ਕਿ ਦਾਈ ਕੌਣ ਦੇਵੇਗਾ? ਇਸਦਾ ਫੈਂਸਲਾ ਜ਼ਿਆਦਾਤਰ ਪੁੱਗ ਕੇ ਹੀ ਕੀਤਾ ਜਾਂਦਾ ਹੈ। ਅਖੀਰ ਵਿੱਚ ਬਚਿਆ (ਨਾ–ਪੁਗਿਆ ਜਾਣ ਵਾਲ਼ਾ) ਬੱਚਾ ਦਾਈ ਦਿੰਦਾ ਹੈ।

ਉਹ ਪੈਰਾਂ ਭਾਰ ਧਰਤੀ ਤੇ ਬੈਠ ਜਾਂਦਾ/ਜਾਂਦੀ ਹੈ। ਬਾਕੀ ਬੱਚੇ ਆਪਣੀਆਂ ਮੁੱਠੀਆਂ ਉਸ ਦੇ ਸਿਰ ਉਪਰ ਇੱਕ ਦੇ ਉੱਪਰ ਇੱਕ ਕਰਕੇ ਰੱਖਦੇ ਹਨ। ਇਸ ਤਰ੍ਹਾਂ ਮੁੱਠੀਆਂ ਦਾ ਟਾਵਰ  ਜਿਹਾ ਬਣ ਜਾਂਦਾ ਹੈ। ਆਮਤੌਰ ਤੇ ਸਭ ਤੋਂ ਫੁਰਤੀਲਾ ਬੱਚਾ ਪਹਿਲਾਂ ਮੁੱਠੀ ਰੱਖਦਾ ਹੈ। ਪਰ ਇਹ ਕੋਈ ਨਿਯਮ ਨਹੀਂ ਹੈ, ਇਹ ਤਾਂ ਬੱਚਿਆ ਦੇ ਆਪਸੀ ਤਾਲਮੇਲ ਅਤੇ ਸੂਝਬੂਝ ਤੇ ਨਿਰਭਰ ਕਰਦਾ ਹੈ। ਜਦੋਂ ਸਾਰੇ ਬੱਚੇ ਮੁੱਠੀਆਂ ਟਿਕਾ ਲੈਂਦੇ ਹਨ ਤਾਂ ਰਲ਼ ਕੇ ਉੱਚੀ ਜਿਹੀ ਅਵਾਜ਼ 'ਚ ਦਾਈ ਦੇਣ ਵਾਲ਼ੇ ਬੱਚੇ ਨੂੰ ਪੁੱਛਦੇ ਹਨ:

ਭੰਡਾ-ਭੰਡਾਰੀਆ
ਕਿੰਨਾ ਕੁ ਭਾਰ?

ਦਾਈ ਦੇਣ ਵਾਲ਼ਾ ਖਿਡਾਰੀ ਜਵਾਬ ਦਿੰਦਾ ਹੈ :

ਇੱਕ ਮੁੱਠੀ ਚੱਕ ਲਾ
ਦੂਜੀ ਤਿਆਰ

ਜਿਸ ਖਿਡਾਰੀ ਨੇ ਸਭ ਤੋਂ ਉੱਪਰ ਮੁੱਠੀ ਰੱਖੀ ਹੁੰਦੀ ਹੈ, ਉਹ ਚੁੱਕ ਲੈਂਦਾ ਹੈ। ਉਪਰੋਕਤ ਸ਼ਬਦਾਂ ਦਾ ਮੁੜ ਦੁਹਰਾਉ ਕੀਤਾ ਜਾਂਦਾ ਹੈ ਅਤੇ ਸਭ ਇੱਕ ਇੱਕ ਕਰਕੇ ਮੁੱਠੀ ਚਕਦੇ ਜਾਂਦੇ ਹਨ।

ਆਖਰੀ ਮੁੱਠੀ ਚੁੱਕਣ ਤੋਂ ਬਾਅਦ ਸਭ ਖਿਡਾਰੀ ਦੌੜ ਪੈਂਦੇ ਹਨ ਅਤੇ ਦਾਈ ਦੇਣ ਵਾਲਾ ਬੱਚਾ ਉੱਠ ਕੇ ਉਹਨਾਂ ਨੂੰ ਛੂਹਣ ਲਈ ਦੌੜ ਪੈਂਦਾ ਹੈ। ਕਈ ਬਾਰ ਬੱਚੇ ਦੌੜਦੇ ਸਮੇਂ ਇਹ ਸ਼ਬਦਾਂ ਦਾ ਉਚਾਰਣ ਵੀ ਕਰਦੇ ਹਨ :

ਹਾਏ ਦੰਦਈਆ ਲੜ ਗਿਆ,
ਬੂਈ ਦੰਦਈਆ ਲੜ ਗਿਆ।

ਦਾਈ ਦਿੰਦਾ ਬੱਚਾ ਦੌੜਦੇ ਸਮੇਂ ਜਿਸ ਬੱਚੇ ਨੂੰ ਉਹ ਛੂਹ ਲੈਂਦਾ/ਲੈਂਦੀ ਹੈ, ਉਸ ਜੁੰਮੇ ਦਾਈ ਆ ਜਾਂਦੀ ਹੈ। ਉਹ ਧਰਤੀ ਤੇ ਬੈਠ ਜਾਂਦਾ ਹੈ ਅਤੇ ਖੇਡ ਮੁੜ ਸ਼ੁਰੂ ਹੋ ਜਾਂਦੀ ਹੈ।

ਇਸ ਖੇਡ ਨਾਲ ਜਿੱਥੇ ਖੇਡ ਭਾਵਨਾ ਪੈਦਾ ਹੁੰਦੀ ਹੈ, ਉੱਥੇ ਆਪਸੀ ਸੂਝਬੂਝ ਅਤੇ ਤਾਲਮੇਲ ਵੱਧਦਾ ਹੈ, ਫੁਰਤੀ ਵਧਦੀ ਹੈ ਜਿਸ ਨਾਲ ਪੱਠਿਆਂ ਦਾ ਵਿਕਾਸ ਹੁੰਦਾ ਹੈ।

ਸੰਜੀਵ ਝਾਂਜੀ, ਜਗਰਾਉਂ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com

24/09/2016

ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ
ਸੰਜੀਵ ਝਾਂਜੀ, ਜਗਰਾਉਂ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
  ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com