|
ਹੱਕ ਸੱਚ ਦੀ ਜ਼ਮੀਨ ਤੇ ਜ਼ਮੀਰ ਦਾ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ
(11/12/2020) |
|
|
|
ਨਈ
ਸੁਬਾਹ ਪਰ ਨਜ਼ਰ ਹੈ, ਮਗਰ ਆਹ ਯੇ ਭੀ ਡਰ ਹੈ, ਯੇ ਸਹਰ ਭੀ ਰਫ਼ਤਾ ਰਫਤਾ ਕਹੀਂ
ਸ਼ਾਮ ਤੱਕ ਨਾ ਪਹੁੰਚੇ। ਪੰਜਾਬ ਦੇ
ਕਿਸਾਨਾਂ ਵਲੋਂ ਸ਼ੁਰੂ ਕੀਤਾ ਸੰਘਰਸ਼ ਹੱਕ ਤੇ ਸੱਚ ਦਾ ਸੰਘਰਸ਼ ਹੈ। ਇਹ ਪੰਜਾਬ ਨੂੰ
ਖੰਡਰ ਹੋ ਜਾਣ ਤੋਂ ਬਚਾਉਣ ਦੀ ਲੜਾਈ ਹੈ। ਇਹ ਸੱਚਮੁੱਚ ਸੰਤੁਸ਼ਟੀ ਵਾਲੀ ਗੱਲ ਹੈ ਕਿ
ਹੁਣ ਇਹ ਲੜਾਈ ਇਕੱਲੇ ਪੰਜਾਬ ਦੀ ਲੜਾਈ ਨਹੀਂ ਰਹੀ ਸਗੋਂ ਪੂਰੇ ਦੇਸ਼ ਦੇ ਕਿਸਾਨਾਂ
ਦੀ ਲੜਾਈ ਬਣ ਗਈ ਹੈ। ਵਿਸ਼ਵ ਭਰ ਤੋਂ ਭਾਰਤ ਸਰਕਾਰ 'ਤੇ ਇਨਸਾਫ਼ ਪਸੰਦ ਲੋਕਾਂ ਵਲੋਂ
ਦਬਾਅ ਵੀ ਬਣਾਇਆ ਜਾ ਰਿਹਾ ਹੈ। ਮੋਰਚੇ ਦੇ ਅਹਿੰਸਕ ਰਹਿਣ ਕਰਕੇ 'ਅਜੇ ਤੱਕ' ਸਰਕਾਰ
ਸਮਰਥਕ ਮੀਡੀਆ ਇਸ ਲੜਾਈ ਨੂੰ ਬਦਨਾਮ ਕਰਨ ਜਾਂ ਖਾਲਿਸਤਾਨ ਪੱਖੀ ਕਰਾਰ ਦੇਣ ਵਿਚ ਸਫਲ
ਨਹੀਂ ਹੋ ਸਕਿਆ। ਇਹ ਵੀ ਚੰਗੀ ਗੱਲ ਹੈ ਕਿ 40 ਦੇ ਕਰੀਬ ਜਥੇਬੰਦੀਆਂ ਵਿਚਕਾਰ
ਛੋਟੀਆਂ-ਮੋਟੀਆਂ ਗੱਲਾਂ ਉੱਭਰਨ ਦੇ ਬਾਵਜੂਦ ਏਕਤਾ ਅਜੇ ਤੱਕ ਕਾਇਮ ਹੈ। ਇਹ ਵੀ
ਅੰਦੋਲਨ ਦਾ ਇਕ ਚੰਗਾ ਪਹਿਲੂ ਹੈ ਕਿ ਅਜੇ ਤੱਕ ਸਰਕਾਰ ਦੀ ਸਾਮ, ਦਾਮ, ਦੰਡ ਭੇਦ ਦੀ
ਰਣਨੀਤੀ ਵੀ ਨਾਕਾਮਯਾਬ ਹੀ ਰਹੀ ਹੈ। ਇਸ ਏਕਤਾ ਤੇ ਸਮਰਥਨ ਦਾ ਹੀ ਨਤੀਜਾ ਹੈ ਕਿ ਨਰਿੰਦਰ ਮੋਦੀ ਦੀ
ਸਰਕਾਰ ਜਿਸ ਤਰ੍ਹਾਂ ਦੇ ਸਬਰੋ ਤਹੱਮਲ ਤੋਂ ਕੰਮ ਲੈ ਰਹੀ ਹੈ, ਇਸ ਦੀ ਆਸ ਬਿਲਕੁਲ
ਨਹੀਂ ਸੀ। ਅਸੀਂ ਸਮਝਦੇ ਹਾਂ ਕਿ ਕਿਸਾਨਾਂ ਨੇ ਮੋਰਚਾ ਲਗਪਗ ਜਿੱਤ ਲਿਆ ਹੈ। ਸਰਕਾਰ
ਵਲੋਂ ਭੇਜੀ ਲਿਖਤੀ ਪੇਸ਼ਕਸ਼ ਇਹ ਪ੍ਰਭਾਵ ਦਿੰਦੀ ਹੈ ਕਿ ਉਹ ਕਿਸਾਨਾਂ ਦੇ ਸਾਰੇ
ਖਦਸ਼ੇ ਦੂਰ ਕਰਨ ਲਈ ਤਿਆਰ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਨੇ ਗੱਲਬਾਤ
ਤੋੜਨ ਦੀ ਪਹਿਲਕਦਮੀ ਨੂੰ ਚੁਣਿਆ ਹੈ। ਜਦੋਂ ਕਿ ਕਿਸੇ ਵੀ ਜਿੱਤ ਦਾ ਸਾਰਾ
ਦਾਰੋ-ਮਦਾਰ ਗੱਲਬਾਤ ਦੀ ਮੇਜ਼ 'ਤੇ ਵਰਤੀ ਸਿਆਣਪ 'ਤੇ ਹੀ ਮੁਨਹਸਰ ਕਰਦਾ ਹੈ। ਅਸੀਂ
ਸਮਝਦੇ ਹਾਂ ਕਿ ਲੜਾਈ ਨੂੰ ਜ਼ਿਦ ਬਣਾ ਲੈਣਾ ਨਾ ਤਾਂ ਸਰਕਾਰ ਨੂੰ ਸ਼ੋਭਦਾ ਹੈ ਤੇ ਨਾ
ਸੰਘਰਸ਼ ਕਰ ਰਹੀਆਂ ਧਿਰਾਂ ਨੂੰ। ਇਹ ਵੀ ਠੀਕ ਹੈ ਕਿ ਕਿਸਾਨਾਂ ਨੂੰ
ਆਪਣੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ ਤੇ ਇਸ ਨੂੰ ਹੋਰ
ਤੇਜ਼ ਕਰਕੇ ਦਬਾਅ ਵੀ ਹਰ ਹਾਲਤ ਵਿੱਚ ਵਧਾਉਣਾ ਚਾਹੀਦਾ ਹੈ। ਰਣਨੀਤਕ ਤੌਰ 'ਤੇ ਦਬਾਅ
ਬਣਾਉਣ ਲਈ ਦਿੱਲੀ ਦੇ ਬਾਕੀ ਰਸਤੇ ਬੰਦ ਕਰਕੇ ਅਤੇ ਸਰਕਾਰ ਦੇ ਚਹੇਤੇ
ਕਾਰਪੋਰੇਟਰਾਂ ਦੇ ਬਾਈਕਾਟ ਦਾ ਸੱਦਾ ਇਕ ਸਿਆਣਪ ਭਰੀ ਚਾਲ ਹੈ। ਪਰ ਹਰ ਦਬਾਅ
ਦਾ ਮਕਸਦ ਤਾਂ ਗੱਲਬਾਤ ਵਿਚ ਆਪਣੀਆਂ ਮੰਗਾਂ ਮੰਨਵਾਉਣਾ ਹੀ ਹੁੰਦਾ ਹੈ। ਪਰ ਜੇ ਅਸੀਂ
ਗੱਲਬਾਤ ਤੋਂ ਹੀ ਇਨਕਾਰ ਕਰ ਦਿੰਦੇ ਹਾਂ ਤਾਂ ਡਰ ਲਗਦਾ ਹੈ ਕਿ 90 ਫ਼ੀਸਦੀ ਦੇ ਕਰੀਬ
ਜਿੱਤੀ ਲੜਾਈ ਹਾਰ ਵਿਚ ਨਾ ਬਦਲ ਜਾਵੇ। ਉਪਰੋਕਤ ਸ਼ਿਅਰ ਵਾਂਗ ਕਿਤੇ ਜਿੱਤ ਦੀ ਸੂਹੀ
ਸਵੇਰ ਹੌਲੀ-ਹੌਲੀ ਸ਼ਾਮ ਵਿਚ ਨਾ ਢਲ ਜਾਵੇ। ਸਰਕਾਰ ਕਾਨੂੰਨ ਰੱਦ
ਕਿਉਂ ਨਹੀਂ ਕਰਦੀ? ਅਸਲੀਅਤ ਇਹੀ ਹੈ ਕਿ ਇਸ ਵੇਲੇ ਕੇਂਦਰ ਸਰਕਾਰ
ਕਿਸਾਨ ਅੰਦੋਲਨ ਅੱਗੇ ਪੂਰੀ ਤਰ੍ਹਾਂ ਹਾਰ ਚੁੱਕੀ ਹੈ। ਉਹ ਕਾਨੂੰਨਾਂ ਨੂੰ ਤਾਂ ਰੱਦ
ਕਰਨ ਲਈ ਤਿਆਰ ਨਹੀਂ ਪਰ ਇਸ ਵਿਚੋਂ ਕਿਸਾਨਾਂ ਨੂੰ ਨਾਮਨਜ਼ੂਰ ਮੱਦਾਂ ਨੂੰ ਲਾਗੂ ਨਾ
ਕਰਨ ਜਾਂ ਸੋਧਣ ਲਈ ਤਿਆਰ ਨਜ਼ਰ ਆਉਂਦੀ ਹੈ। ਇਸ ਦੇ ਦੋ ਕਾਰਨ ਨਜ਼ਰ ਆਉਂਦੇ ਹਨ। ਇਕ
ਤਾਂ ਵਿਸ਼ਵ ਬੈਂਕ 'ਤੇ ਕਾਰਪੋਰੇਟ ਘਰਾਣਿਆਂ ਦਾ ਦਬਾਅ ਹੈ ਤੇ ਦੂਜਾ ਸਭ ਤੋਂ ਵੱਡਾ
ਕਾਰਨ ਜੋ ਕਿਸਾਨ ਨੇਤਾਵਾਂ ਨਾਲ ਗੱਲਬਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੱਸ ਵੀ
ਚੁੱਕੇ ਹਨ ਕਿ ਜੇ ਇਹ ਕਾਨੂੰਨ ਵਾਪਸ ਲੈ ਲਏ ਤਾਂ ਕੱਲ੍ਹ ਨੂੰ ਮਜ਼ਦੂਰਾਂ ਬਾਰੇ ਬਣ
ਰਹੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੀ ਦਿੱਲੀ ਘੇਰਨ ਦਾ ਰਸਤਾ ਅਪਣਾ ਲਿਆ
ਜਾਵੇਗਾ। ਇਸ ਤੋਂ ਵੀ ਵੱਧ ਡਰ ਉਨ੍ਹਾਂ ਨੂੰ ਇਹ ਸਤਾ ਰਿਹਾ ਲਗਦਾ ਹੈ ਕਿ ਇਸ ਤੋਂ
ਬਾਅਦ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਤੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਖ਼ਤਮ
ਕਰਨ ਅਤੇ ਧਾਰਾ 370 ਹਟਾਏ ਜਾਣ ਦੇ ਵਿਰੋਧੀ ਵੀ ਇਹੀ ਰਸਤਾ ਅਪਣਾ ਲੈਣਗੇ। ਉਂਜ ਵੀ
ਇਸ ਨਾਲ ਮੋਦੀ ਸਰਕਾਰ ਦੀ ਮਜ਼ਬੂਤੀ ਦਾ ਭਰਮ ਟੁੱਟ ਜਾਵੇਗਾ। ਦੂਜੇ ਪਾਸੇ ਕਿਸਾਨ
ਜਥੇਬੰਦੀਆਂ ਵੀ ਇਕ-ਦੂਜੇ ਤੋਂ ਡਰ ਰਹੀਆਂ ਦੱਸੀਆਂ ਜਾਂਦੀਆਂ ਹਨ। ਹਾਲਾਤ ਇਹ ਹੈ ਕਿ
ਇਸ ਵੇਲੇ ਜਿੰਨੇ ਵੀ ਕਿਸਾਨ ਨੇਤਾਵਾਂ ਨਾਲ ਗੱਲ ਹੋਈ ਹੈ, ਸਿਰਫ ਇਹੀ ਪ੍ਰਭਾਵ ਮਿਲਦਾ
ਹੈ ਕਿ ਜੇ ਉਸ ਨੇ ਜ਼ਰਾ ਵੀ 'ਹਾਂ ਜਾਂ ਨਾਂਹ' ਤੋਂ ਇਲਾਵਾ ਕੇਂਦਰ ਸਰਕਾਰ ਨਾਲ
ਸਮਝੌਤੇ ਦੇ ਹੱਕ ਵਿਚ ਗੱਲ ਕੀਤੀ ਤਾਂ ਉਸ ਨੂੰ ਬਾਕੀ ਜਥੇਬੰਦੀਆਂ ਵਲੋਂ ਗਦਾਰ ਐਲਾਨ
ਦਿੱਤਾ ਜਾਵੇਗਾ, ਜੋ ਕਿਸੇ ਨੂੰ ਵੀ ਮਨਜ਼ੂਰ ਨਹੀਂ। ਇਸ ਵੇਲੇ ਕਿਸਾਨ
ਜਥੇਬੰਦੀਆਂ ਵਿਚ ਇਹ ਪ੍ਰਭਾਵ ਵੀ ਹੈ ਕਿ ਮੋਰਚੇ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ
ਦਬਾਅ ਦੇ ਚਲਦਿਆਂ ਇਹ ਮੌਕਾ ਹੈ ਕਿ ਇਸ ਸਰਕਾਰ ਵਲੋਂ ਦੇਸ਼ ਦੇ ਸੰਘੀ ਢਾਂਚੇ ਨੂੰ
ਖੜ੍ਹੇ ਕੀਤੇ ਖ਼ਤਰੇ ਤੋਂ ਦੇਸ਼ ਨੂੰ ਸਦਾ ਲਈ ਬਚਾਅ ਲਿਆ ਜਾਵੇ। ਹਾਲਾਂ ਕਿ ਜਿੱਤ ਕੇ
ਬਾਜ਼ੀ ਹਾਰਨੀ ਬਹੁਤ ਖ਼ਤਰਨਾਕ ਹੁੰਦੀ ਹੈ। ਪਰ ਸ਼ਾਇਦ ਕਿਸਾਨ ਜਥੇਬੰਦੀਆਂ ਇਸ ਭਾਵਨਾ
'ਤੇ ਅਮਲ ਕਰ ਰਹੀਆਂ ਹਨ:
ਗ਼ਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਜੋ ਚਾਹੇ ਲਗਾ ਦੋ ਡਰ ਕੈਸਾ, ਗ਼ਰ ਜੀਤ ਗਏ ਤੋ ਕਯਾ ਕਹਿਨਾ ਹਾਰੇ ਭੀ ਤੋ
ਬਾਜ਼ੀ ਮਾਤ ਨਹੀਂ। ਸਾਡੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੋਵਾਂ
ਨੂੰ ਅਪੀਲ ਹੈ ਕਿ ਉਹ ਗੱਲਬਾਤ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਨ। ਉਂਜ ਵੀ ਜਦੋਂ
ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਇਨ੍ਹਾਂ ਕਾਨੂੰਨਾਂ ਵਿਚ ਬਹੁਤ ਕੁਝ ਤਬਦੀਲ
ਕਰਨ ਦੀ ਲੋੜ ਹੈ ਤਾਂ ਵਿਚਕਾਰਲਾ ਰਸਤਾ ਅਪਣਾਉਂਦੇ ਹੋਏ ਇਨ੍ਹਾਂ ਕਾਨੂੰਨਾਂ 'ਤੇ ਅਮਲ
ਰੋਕ ਕੇ ਕਿਸਾਨਾਂ, ਕਾਨੂੰਨਦਾਨਾਂ, ਨਿਰਪੱਖ ਵਿਅਕਤੀਆਂ ਤੇ ਸਰਕਾਰੀ ਨੁਮਾਇੰਦਿਆਂ ਦੀ
ਕਮੇਟੀ ਬਣਾ ਕੇ ਇਨ੍ਹਾਂ ਦੀ ਥਾਂ ਸੋਧੇ ਹੋਏ ਕਾਨੂੰਨ ਲਿਆਉਣ ਦੀ ਗੱਲ ਕੀਤੀ ਜਾ ਸਕਦੀ
ਹੈ। ਕੇਂਦਰ ਸਰਕਾਰ ਦੀਆਂ
ਤਿਆਰੀਆਂ ਤਾਜ਼ਾ ਜਾਣਕਾਰੀ ਅਨੁਸਾਰ ਭਾਜਪਾ ਤੇ ਉਸ ਦੀ ਕੇਂਦਰ ਸਰਕਾਰ
ਹੁਣ ਜਵਾਬੀ ਹਮਲੇ ਦੀ ਤਿਆਰੀ ਵਿਚ ਹੈ। ਭਾਵੇਂ ਇਸ ਜਵਾਬੀ ਹਮਲੇ ਵਿਚ ਦਿੱਲੀ ਘੇਰ ਕੇ
ਬੈਠੇ ਕਿਸਾਨਾਂ 'ਤੇ ਬਲ ਪ੍ਰਯੋਗ ਕਰਨ ਦੇ ਆਸਾਰ ਅਜੇ ਨਹੀਂ ਜਾਪਦੇ। ਪਰ ਸਰਕਾਰ
ਸੰਘਰਸ਼ ਕਰ ਰਹੀਆਂ ਧਿਰਾਂ ਵਿਚ ਫੁੱਟ ਪਾਉਣ ਲਈ ਹੁਣ ਸਾਮ ਦਾਮ ਦੰਡ ਭੇਦ ਦੀ ਨੀਤੀ
ਨੂੰ ਹੋਰ ਵਧੇਰੇ ਸਰਗਰਮੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਪ੍ਰਾਪਤ ਜਾਣਕਾਰੀ
ਅਨੁਸਾਰ ਕੇਂਦਰ ਸਰਕਾਰ ਇਸ ਮੋਰਚੇ ਖਿਲਾਫ਼ ਆਪਣੇ ਪੁਰਾਣੇ ਹਥਿਆਰ ਰਾਸ਼ਟਰਵਾਦ ਨੂੰ
ਹਥਿਆਰ ਵਜੋਂ ਵਰਤਣ ਦੀਆਂ ਤਿਆਰੀਆਂ ਵਿਚ ਹੈ। ਜੇਕਰ ਅਗਲੇ ਹਫ਼ਤੇ ਗੱਲਬਾਤ ਕਿਸੇ
ਸਮਝੌਤੇ ਵੱਲ ਨਾ ਤੁਰੀ ਤਾਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਚ ਖੱਬੇ-ਪੱਖੀ
ਜਥੇਬੰਦੀਆਂ, ਜਿਨ੍ਹਾਂ ਦਾ ਰਵੱਈਆ ਕਿਸਾਨ ਅੰਦੋਲਨ ਵਿਚੋਂ ਕਮਿਊਨਿਸਟ ਰਾਜਨੀਤੀ ਦੀ
ਵਾਪਸੀ ਦੀ ਭਾਲ ਵਾਲਾ ਜ਼ਿਆਦਾ ਮੰਨਿਆ ਜਾ ਰਿਹਾ ਹੈ, ਦੇ ਖਿਲਾਫ਼ ਇਕ ਪ੍ਰਚਾਰ
ਮੁਹਿੰਮ ਸ਼ੁਰੂ ਹੋਣ ਦੇ ਆਸਾਰ ਹਨ। ਚਰਚਾ ਹੈ ਕਿ ਇਨ੍ਹਾਂ ਜਥੇਬੰਦੀਆਂ
ਨਾਲ ਸਬੰਧਿਤ ਲੋਕਾਂ ਦੇ ਖਾਤਿਆਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਤੇ ਜੇਕਰ ਇਨ੍ਹਾਂ
ਦੇ ਖਾਤਿਆਂ ਵਿਚ ਬਾਹਰੋਂ ਆਏ ਪੈਸਿਆਂ ਦੇ ਕੋਈ ਸਬੂਤ ਮਿਲੇ ਤਾਂ ਉਨ੍ਹਾਂ ਖਿਲਾਫ਼
ਪਾਕਿਸਤਾਨ ਤੇ ਚੀਨ ਦਾ ਸਮਰਥਨ ਹਾਸਲ ਹੋਣ ਦੇ ਪ੍ਰਚਾਰ ਦੀ ਇਕ ਨਵੀਂ ਪ੍ਰਚਾਰ ਮੁਹਿੰਮ
ਵੀ ਸ਼ੁਰੂ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ
ਜਦੋਂ ਕਿ ਬਾਕੀ ਜਥੇਬੰਦੀਆਂ ਨੂੰ ਦੇਸ਼ ਭਗਤੀ ਦੇ ਨਾਂਅ 'ਤੇ ਇਨ੍ਹਾਂ ਨਾਲੋਂ ਵੱਖ
ਕਰਕੇ ਗੱਲਬਾਤ ਕਰਨ ਲਈ ਪ੍ਰੇਰਿਆ ਜਾਵੇਗਾ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ
ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਪਰ ਜੇਕਰ ਗੱਲ ਫਿਰ ਵੀ ਨਾ ਬਣੀ ਤਾਂ ਭਾਜਪਾ-ਪੱਖੀ
ਕਿਸਾਨ ਜਥੇਬੰਦੀਆਂ ਨੂੰ ਖੁੱਲ੍ਹ ਕੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਆਉਣ ਲਈ ਕਿਹਾ
ਜਾਵੇਗਾ, ਜਿਸ ਨਾਲ ਕਿਸਾਨਾਂ ਵਿਚ ਆਪਸੀ ਟਕਰਾਅ ਦੀ ਨੌਬਤ ਆ ਸਕਦੀ ਹੈ, ਜੇ ਅਜਿਹਾ
ਹੋਇਆ ਤਾਂ ਸਰਕਾਰ ਨੂੰ ਅੰਦੋਲਨਕਾਰੀਆਂ 'ਤੇ ਸਖ਼ਤੀ ਕਰਨ ਦਾ ਬਹਾਨਾ ਮਿਲ ਜਾਵੇਗਾ।
ਉਂਜ ਕਿਸਾਨ ਨੇਤਾ ਵੀ ਇਸ ਰਣਨੀਤੀ ਦੇ ਟਾਕਰੇ ਲਈ ਅੰਦੋਲਨ ਦਾ ਸਰੂਪ ਬਦਲਣ 'ਤੇ
ਵਿਚਾਰ ਕਰ ਰਹੇ ਹਨ, ਜਿਸ ਵਿਚ ਕੁਝ ਨੇਤਾ ਆਪਣੀ ਕੁਰਬਾਨੀ ਦੇਣ ਦਾ ਐਲਾਨ ਵੀ ਕਰ
ਸਕਦੇ ਹਨ।
ਕਿਸਾਨ ਜਥੇਬੰਦੀਆਂ ਵਿਚਾਲ਼ੇ ਏਕਤਾ ਦੀ ਗੱਲ ਸਾਨੂੰ ਨਿੱਜੀ ਤੌਰ 'ਤੇ
ਪਤਾ ਹੈ ਕਿ ਖੇਤੀ ਨੋਟੀਫਿਕੇਸ਼ਨਾਂ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ
ਆਪੋ-ਆਪਣੇ ਤੌਰ 'ਤੇ ਇਸ ਦੇ ਵਿਰੁੱਧ ਤਾਂ ਸਨ ਪਰ ਕੋਈ ਸਾਂਝੀ ਪਹੁੰਚ ਨਹੀਂ ਸੀ ਪਰ
ਖੇਤੀ ਕਾਨੂੰਨ ਬਣਨ ਤੋਂ ਬਾਅਦ ਇਨ੍ਹਾਂ ਖਿਲਾਫ਼ ਵੱਡੀ ਲਾਮਬੰਦੀ ਲਈ ਏਕਤਾ ਦੀ ਲੋੜ
ਮਹਿਸੂਸ ਹੋਈ ਤਾਂ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਸਭ
ਤੋਂ ਪਹਿਲਾਂ ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ
ਡੱਲੇਵਾਲ ਨਾਲ ਗੱਲਬਾਤ ਕੀਤੀ। ਇਹ ਤਿੰਨੇ ਹੀ ਵੱਖ-ਵੱਖ ਪ੍ਰਭਾਵਸ਼ਾਲੀ ਕਿਸਾਨ
ਯੂਨੀਅਨਾਂ ਦੇ ਮੁਖੀ ਹਨ। ਕੁਝ ਦਿਨਾਂ ਵਿਚ ਇਨ੍ਹਾਂ ਚਾਰਾਂ ਵਿਚ ਇਕੱਠੇ ਹੋ ਕੇ
ਸੰਘਰਸ਼ ਸ਼ੁਰੂ ਕਰਨ ਦੀ ਸਹਿਮਤੀ ਤੋਂ ਬਾਅਦ ਹੌਲੀ-ਹੌਲੀ ਬਾਕੀ ਜਥੇਬੰਦੀਆਂ ਵੀ ਇਕ
ਪਲੇਟਫਾਰਮ 'ਤੇ ਆਉਣ ਲੱਗੀਆਂ। ਸ਼ੁਰੂਆਤ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਦੋ ਵੱਡੇ
ਗੁੱਟਾਂ ਵਿਚ ਇਕੱਠੀਆਂ ਹੋ ਗਈਆਂ। ਪਰ ਸਾਂਝੇ ਹਿਤ 'ਤੇ ਤਕੜੀ ਸਰਕਾਰ ਨਾਲ ਲੜਾਈ ਨੇ
ਇਨ੍ਹਾਂ ਦੋਵਾਂ ਗੁੱਟਾਂ ਨੂੰ ਇਕ ਹੋਣ 'ਤੇ ਮਜਬੂਰ ਕਰ ਦਿੱਤਾ, ਜਦੋਂ ਕਿ ਭਾਰਤੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਸਾਨ
ਜਥੇਬੰਦੀਆਂ ਦੇ ਨਾਲ ਵੀ ਚੱਲ ਰਹੇ ਹਨ ਅਤੇ ਆਪਣੀ ਵੱਖਰੀ ਹੈਸੀਅਤ ਵੀ ਬਣਾ ਕੇ ਰੱਖਦੇ
ਹਨ। ਭਾਵੇਂ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨ ਸਰਕਾਰ ਵਲੋਂ ਪੇਸ਼ ਕੀਤੀਆਂ
ਤਜਵੀਜ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਪਰ ਅੱਜ (10 ਦਸੰਬਰ) ਨੂੰ ਕਿਸਾਨ
ਜਥੇਬੰਦੀਆਂ ਸਰਕਾਰ ਦੀਆਂ ਤਜਵੀਜ਼ਾਂ ਉੱਤੇ ਮੁੜ ਵਿਚਾਰ ਕਰ ਰਹੀਆਂ ਹਨ। ਅਜੇ ਵੀ ਆਸ
ਰੱਖਣੀ ਚਾਹੀਦੀ ਹੈ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਆਪਸੀ ਗੱਲਬਾਤ ਦਾ ਸਿਲਸਿਲਾ
ਮੁੜ ਸ਼ੁਰੂ ਕਰਕੇ ਕਿਸੇ ਸਨਮਾਨਜਨਕ ਸਮਝੌਤੇ 'ਤੇ ਪਹੁੰਚਣ ਲਈ ਮੁੜ ਯਤਨਸ਼ੀਲ
ਹੋਣਗੀਆਂ। ਨਾਲ਼ ਹੀ ਇਹ ਵੀ ਆਸ ਅਤੇ ਅਪੀਲ ਹੈ ਸਾਰਾ ਸੰਘਰਸ਼ ਸ਼ਾਂਤ ਮਈ ਅਤੇ ਸਭ ਦੀ
ਇੱਕ ਮੱਤ, ਇੱਕ ਰਾਏ ਅਤੇ ਏਕਤਾ ਭਰਪੂਰ ਬਣਿਆ ਰਹੇ ਅਤੇ ਕਿਰਤੀ, ਕਿਸਾਨ ਮਜ਼ਦੂਰਾਂ
ਦੀ ਜਿੱਤ ਹੋਵੇ।
ਫੋਨ : 92168-60000
hslall@ymail.com
|
|
|
|
|
ਹੱਕ
ਸੱਚ ਦੀ ਜ਼ਮੀਨ ਤੇ ਜ਼ਮੀਰ ਦਾ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਅੰਦੋਲਨ ਅਨੇਕ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆਂ
ਉਜਾਗਰ ਸਿੰਘ, ਪਟਿਆਲਾ
|
ਕਿਸਾਨ
ਸੰਘਰਸ਼ ਦੀਆਂ ਉਮੀਦਾਂ ਅਤੇ ਬੀਬੀ ਜਗੀਰ ਕੌਰ ਦੀਆਂ ਚੁਣੌਤੀਆਂ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਯੋਧਿਆਂ ਦੇ ਨਾਂਅ ਅਪੀਲ ਡਾ: ਗੁਰਇਕਬਾਲ
ਸਿੰਘ ਕਾਹਲੋਂ
|
ਕਿਸਾਨਾਂ
ਵਾਸਤੇ ਪਰਖ ਦੀ ਘੜੀ ਹਰਜਿੰਦਰ
ਸਿੰਘ ਲਾਲ, ਖੰਨਾ |
ਕੀ
ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਹੁਣ
ਭਾਜਪਾ ਦੀ ਪੰਜਾਬ ਉੱਤੇ ਅੱਖ ਹੈ
ਹਰਜਿੰਦਰ ਸਿੰਘ ਲਾਲ, ਖੰਨਾ |
ਸ਼੍ਰੋ.
ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|