WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਆਜ਼ਾਦੀ ਦਾ ਦੂਜਾ ਪੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ       (16/08/2020)

39ਜੰਗ ਦੇ ਆਮ ਤੌਰ ਉੱਤੇ ਦੋ ਪਹਿਲੂ ਹੁੰਦੇ ਹਨ। ਇੱਕ ਜਿੱਤਣ ਵਾਲਿਆਂ ਦਾ ਅਤੇ ਦੂਜਾ ਹਾਰਨ ਵਾਲਿਆਂ ਦਾ। ਜਿੱਤਣ ਵਾਲਿਆਂ ਵਿੱਚੋਂ ਵੀ ਕੁੱਝ ਜਸ਼ਨ ਮਨਾਉਂਦੇ ਹਨ ਅਤੇ ਕੁੱਝ ਜੰਗ ਦੌਰਾਨ ਆਪਣਿਆਂ ਦੇ ਖੁੱਸ ਜਾਣ ਦਾ ਮਾਤਮ! ਜੇ ਭਾਰਤ ਦੀ ਗੱਲ ਕਰੀਏ ਤਾਂ ਜਿੰਨੀ ਵਾਰ ਬਦੇਸੀ ਹਮਲਾਵਰ ਆਏ, ਸਰਹੱਦ ਉੱਤੇ ਖ਼ਤਰਾ ਹੋਇਆ ਜਾਂ ਸਰਹੱਦ ਅੰਦਰ ਮਨੁੱਖੀ ਹੱਕਾਂ ਦਾ ਘਾਣ ਹੋਇਆ, ਵੱਡੀ ਗਿਣਤੀ ਵਿਚ ਹਮੇਸ਼ਾ ਸਿੱਖਾਂ ਨੇ ਹੀ ਆਪਣਾ ਫਰਜ਼ ਮੰਨਦਿਆਂ ਕੁਰਬਾਨੀਆਂ ਦਿੱਤੀਆਂ ਹਨ। ਇੱਥੋਂ ਤੱਕ ਕਿ ਵਤਨੋਂ ਪਾਰ ਦੇ ਐਸ਼ੋ-ਆਰਾਮ ਛੱਡ ਕੇ ਵਾਪਸ ਭਾਰਤ ਪਰਤ ਕੇ ਆਜ਼ਾਦੀ ਦੀ ਜੰਗ ਵਿਚ ਹਿੱਸਾ ਲੈ ਕੇ ਜਾਨਾਂ ਗੁਆ ਦਿੱਤੀਆਂ। ਉਨ੍ਹਾਂ ਗਦਰ ਲਹਿਰ ਦੇ ਨਾਇਕਾਂ ਨੂੰ ਭਾਰਤ ਵਾਸੀਆਂ ਵੱਲੋਂ ਉੱਕਾ ਹੀ ਵਿਸਾਰ ਦੇਣਾ ਕੀ ਜਾਇਜ਼ ਹੈ? ਪੰਦਰਾਂ ਅਗਸਤ ਦੇ ਨਾਚ ਗਾਣਿਆਂ ਅਤੇ ਸਕੂਲੀ ਛੁੱਟੀਆਂ ਵਿਚ ਪੰਜਾਬੀਆਂ ਦੀ ਤ੍ਰਾਸਦੀ ਕਿਸੇ ਨੂੰ ਯਾਦ ਨਹੀਂ ਰਹੀ।

ਆਜ਼ਾਦੀ ਦੇ ਜਸ਼ਨ ਵਿਚ ਰੁੱਝੇ ਭਾਰਤੀਆਂ ਨੂੰ ਸ਼ਾਇਦ ਇਹ ਗੱਲਾਂ ਯਾਦ ਨਾ ਰਹੀਆਂ ਹੋਣ ਜਿਨ੍ਹਾਂ ਬਾਰੇ ਮੈਂ ਅੱਗੇ ਜ਼ਿਕਰ ਕਰਨ ਲੱਗੀ ਹਾਂ। ਹਿੰਦੁਸਤਾਨ ਤੇ ਪਾਕਿਸਤਾਨ ਦਾ ਪਾੜ੍ਹ ਪੈਣ ਲੱਗਿਆਂ ਅਸਲ ਵਿਚ ਬਰਬਾਦੀ ਕਿਸ ਦੀ ਹੋਈ ਸੀ? ਪੰਜਾਬੀਆਂ ਦੀ ਬਰਬਾਦੀ, ਉਨ੍ਹਾਂ ਦੇ ਲਹੂ ਦੀ ਹੋਲੀ ਖੇਡੀ ਗਈ, ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਤਾਰ-ਤਾਰ ਹੋਈ, ਜਿਗਰੀ ਦੋਸਤਾਂ ਵਿਚ ਡੂੰਘਾ ਪਾੜ ਪਿਆ, ਫਿਰਕੂ ਨਫ਼ਰਤ ਦੇ ਤੂਫ਼ਾਨ ਵਿਚ ਸਕੇ ਰਿਸ਼ਤਿਆਂ ਦਾ ਉਜਾੜਾ ਹੋਇਆ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ, ਜਾਇਦਾਦਾਂ ਤੇ ਘਰਾਂ ਦਾ ਖੁੱਸ ਜਾਣਾ, ਬਚਪਨ ਦੀਆਂ ਡੂੰਘੀਆਂ ਯਾਦਾਂ ਦੀਆਂ ਤੰਦਾਂ ਟੁੱਟਣੀਆਂ, ਪੰਜਾਬੀ ਸੱਭਿਆਚਾਰ ਦਾ ਭੋਗ ਪੈਣਾ ਅਤੇ ਹੋਰ ਵੀ ਬਹੁਤ ਕੁੱਝ ਕਿਵੇਂ ਭੁਲਾਇਆ ਜਾ ਸਕਦਾ ਹੈ? ਦੋਨਾਂ ਮੁਲਕਾਂ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਕਿਤੇ ਉਹ ਚੀਸਾਂ ਅਤੇ ਚੀਕਾਂ, ਹਰ ਹਰ ਮਹਾਂਦੇਵ, ਤੇ ਅੱਲਾ ਹੂ ਅਕਬਰ ਦੇ ਨਾਅਰੇ ਲਾਉਂਦੇ ਸ਼ਰਾਰਤੀ ਅਨਸਰ ਲੁਕਾ ਤਾਂ ਨਹੀਂ ਦਿੱਤੇ ਗਏ? ਇਨ੍ਹਾਂ ਜਸ਼ਨਾਂ ’ਚ ਅੱਜ ਦੇ ਦਿਨ ਜਿਹੜਾ ਚਾਨਣ ਲੱਗਦਾ ਹੈ, ਉਸ ਵਿਚ ਲੁੱਟੇ ਪੁੱਟੇ ਗ਼ਰੀਬਾਂ ਦੇ ਚੁੱਲੇ ਦਾ ਬਾਲਣ ਤਾਂ ਨਹੀਂ ਬਲਦਾ? ਕੀ ਵਾਹਗੇ ਦੇ ਆਰ-ਪਾਰ ਹਰ ਵਰ੍ਹੇ ਪੀੜ ਦੀ ਸਾਂਝ ਗੰਢਣ ਲਈ ਕਦੇ ਵੈਣ ਸੁਣੇ ਗਏ ਹਨ ਜਿੱਥੇ ਵਿਛੜੀਆਂ ਮਾਸੀਆਂ, ਭੂਆ ਮਿਲੀਆਂ ਹੋਣ?

ਕੀ ਬਾਰਡਰ ਉੱਤੇ ਨਿਰੀ ਪੁਰੀ ਨਫ਼ਰਤਾਂ ਭਰੀ ਨੋਕ ਝੋਂਕ ਹੀ ਸੁਣੀਂਦੀ ਹੈ ਜਿਸ ਵਿਚ ਹਾਕਮਾਂ ਵੱਲੋਂ ਆਪਣੀ ਕੁਰਸੀ ਪੱਕੀ ਰੱਖਣ ਲਈ ਉਕਸਾਊ ਅਤੇ ਭੜਕਾਊ ਭਾਸ਼ਣਾਂ ਰਾਹੀਂ ਪੰਜਾਬ ਤੇ ਪੰਜਾਬੀਆਂ ਦੀ ਹੋਰ ਬਰਬਾਦੀ ਦਾ ਆਧਾਰ ਪੱਕਾ ਕੀਤਾ ਜਾਂਦਾ ਹੈ?

ਮੇਰੇ ਅਗਲੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਿਹੜੇ ਵੀ ਰਬ ਨੂੰ ਮੰਨਦੇ ਹੋਵੋ, ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਕਹਿਣ ਤੇ ਮੰਨਣ ਦਾ ਹੀਆ ਕਰ ਲੈਣਾ :

 1. ਇਸ ਆਜ਼ਾਦ ਭਾਰਤ ਵਿਚ ਕੀ ਸਚਮੁੱਚ ਸਾਰੇ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਨ? ਕੀ ਭਾਰਤ ਦੇ ਇੱਕ ਹਿੱਸੇ ਵਿਚ ਇੱਕ ਰੇਲ ਗੱਡੀ ਸਿਰਫ਼ ਇਸ ਕਰਕੇ ਤਾਂ ਨਹੀਂ ਸਾੜ ਦਿੱਤੀ ਗਈ ਸੀ ਕਿ ਉਸ ਵਿਚ ਵੱਖ ਧਰਮ ਨੂੰ ਮੰਨਣ ਵਾਲੇ ਸਾਡੇ ਵਰਗੇ ਹੀ ਆਮ ਲੋਕ ਸਨ?
 2.  ਦਰ੍ਹਾ ਖ਼ੈਬਰ ਤੋਂ ਤਿੱਬਤ ਤੱਕ ਬਦੇਸੀ ਹੱਲਿਆਂ ਨੂੰ ਜਾਨ ਵਾਰ ਕੇ ਰੋਕਣ ਵਾਲੇ ਅਤੇ ਦੇਸ ਲਈ ਸ਼ਹੀਦ ਹੋਣ ਵਾਲਿਆਂ ਵਿੱਚੋਂ 82 ਫੀਸਦੀ ਸਿੱਖ ਸਨ। ਜਦੋਂ ਸਾਡੇ ਹੀ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਖ਼ਤਰਾ ਮਹਿਸੂਸ ਹੋਇਆ ਅਤੇ ਉਨ੍ਹਾਂ ਉੱਤੇ ਜਬਰ ਸਿਰਫ਼ ਇਸ ਕਰ ਕੇ ਹੋਇਆ ਕਿ ਉਹ ਹਿੰਦੂ ਰਬ ਨੂੰ ਮੰਨਦੇ ਸਨ ਤਾਂ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਨਿਰਪੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਨ ਕੁਰਬਾਨ ਕਰ ਦਿੱਤੀ। ਜਦੋਂ ਜਨੇਊ ਭਰ ਕੇ ਗੱਡੇ ਲੱਦੇ ਗਏ ਸਨ ਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਜਬਰੀ ਧਰਮ ਤਬਦੀਲ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਪੰਜ ਕਰਾਰ ਪਹਿਨੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੇ ਹਿੰਦੂ ਭੈਣ ਭਰਾਵਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਆਪਣੇ ਸਿਰ ਵੱਢਵਾ ਕੇ ਗੱਡਿਆਂ ਵਿੱਚ ਭਰਵਾ ਦਿੱਤੇ ਸਨ। ਮੁਲਕ ਦੀ ਵੰਡ ਵਿਚ ਸਭ ਤੋਂ ਵੱਧ ਮਾਰ ਖਾਣ ਵਾਲੇ ਇਨ੍ਹਾਂ ਸਿੱਖਾਂ ਨੂੰ ਕੀ ਪਾਕਿਸਤਾਨ ਵਿਚਲੀਆਂ ਧਾਰਮਿਕ ਥਾਵਾਂ ’ਤੇ ਹੁਣ ਤੱਕ ਵੀ ਗੋਲੀਆਂ ਅਤੇ ਬੰਬਾਂ ਨਾਲ ਨਹੀਂ ਉਡਾਇਆ ਜਾ ਰਿਹਾ? ਕੀ ਭਾਰਤ ਵਿਚ ਸਿੱਖੀ ਪਹਿਰਾਵੇ ਵਾਲਿਆਂ ਨੂੰ ਟਰੱਕਾਂ ਵਿੱਚੋਂ ਥੱਲੇ ਧੂਹ ਕੇ ਜਾਂ ਸੜਕ ਉੱਤੇ ਜਾਂਦਿਆਂ ਬੇਦੋਸਿਆਂ ਨੂੰ ਭੜਕਾਈ ਭੀੜ ਵੱਲੋਂ ਰਾਡਾਂ ਨਾਲ ਨਹੀਂ ਕੁੱਟਿਆ ਜਾ ਰਿਹਾ?
 3.  ਕੀ ਸਰਹੱਦ ਉੱਤੇ ਜਾਨ ਵਾਰ ਦੇਣ ਲਈ ਤਿਆਰ ਸਿੱਖ ਫੌਜੀਆਂ ਨੂੰ 84 ਵਿਚ ਰੇਲ ਗੱਡੀਆਂ ਵਿੱਚੋਂ ਧੂਅ ਕੇ ਬਾਹਰ ਕੱਢ ਕੇ, ਉੱਚੀ-ਉੱਚੀ ਚੀਕ ਕੇ-‘ਫੂਕ ਦੋ ਸਰਦਾਰੋਂ ਕੋ, ਦੇਸ ਕੇ ਗੱਦਾਰੋਂ ਕੋ’- ਮਾਰੇ ਜਾਣ ਤੋਂ ਪਹਿਲਾਂ ਨਹੀਂ ਸੁਣਨਾ ਪਿਆ ਸੀ?
 4.  ਇਨ੍ਹਾਂ ਫੌਜੀਆਂ ਦੀਆਂ ਵਿਧਵਾਵਾਂ ਤੇ ਬੇਕਸੂਰ ਨਿਹੱਥੀਆਂ ਬੇਟੀਆਂ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਕਿਸ ਆਧਾਰ ਉੱਤੇ ਬਣਾਇਆ ਗਿਆ ਸੀ?
 5.  ਦਸਤਾਰਾਂ ਵਾਲਿਆਂ ਦੇ ਗਲੇ ਵਿਚ ਟਾਇਰ ਪਾ ਕੇ ਸਾੜਨ ਲੱਗਿਆਂ ਸਰਹੱਦਾਂ ਉੱਤੇ ਛਾਤੀ ਵਿਚ ਗੋਲੀਆਂ ਖਾ ਕੇ ਸ਼ਹੀਦ ਹੋਣ ਵਾਲੇ ਸਿੱਖ ਕਿਉਂ ਭੁਲਾ ਦਿੱਤੇ ਗਏ ਜਿਨ੍ਹਾਂ ਸਦਕਾ ਅੱਜ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ?
 6.  ਪਰ ਇਹ ਤਾਂ ਦੱਸੋ ਕਿ ਕੀ ਅੱਜ ਆਜ਼ਾਦ ਹਿੰਦੁਸਤਾਨ ਵਿੱਚੋਂ ਭ੍ਰਿਸ਼ਟ ਅਧਿਕਾਰੀਆਂ ਤੋਂ ਵੀ ਆਜ਼ਾਦੀ ਮਿਲ ਚੁੱਕੀ ਹੈ?
 7.  ਕੀ ਆਜ਼ਾਦੀ ਵੇਲੇ ਹੋ ਰਹੀਆਂ ਔਰਤਾਂ ਦੀਆਂ ਬੇਪਤੀਆਂ ਹੁਣ ਆਜ਼ਾਦ ਭਾਰਤ ਜਾਂ ਆਜ਼ਾਦ ਪਾਕਿਸਤਾਨ ਵਿਚ ਖ਼ਤਮ ਹੋ ਚੁੱਕੀਆਂ ਹਨ?
 8.  ਕੀ ਹੁਣ ਪਾਕਿਸਤਾਨ ਜਾਂ ਹਿੰਦੁਤਸਾਨ ਵਿਚ ਆਜਾਦੀ ਤੋਂ ਬਾਅਦ ਧਾਰਮਿਕ ਦੰਗੇ ਬੰਦ ਹੋ ਚੁੱਕੇ ਹਨ?
 9.  ਕੀ ਆਜ਼ਾਦੀ ਤੋਂ ਬਾਅਦ ਦੋਨਾਂ ਮੁਲਕਾਂ ਵਿੱਚੋਂ ਭ੍ਰਿਸ਼ਟ ਤੇ ਫਿਰਕੂ ਵੰਡੀਆਂ ਪਾਉਣ ਵਾਲੇ ਸਿਆਸਤਦਾਨਾਂ ਤੋਂ ਮੁਕਤੀ ਮਿਲ ਚੁੱਕੀ ਹੋਈ ਹੈ? ਕੀ ਦੋਨਾਂ ਮੁਲਕਾਂ ਵਿੱਚ ਸਿਆਸਤਦਾਨਾਂ ਵੱਲੋਂ ਨਫ਼ਰਤਾਂ ਵੰਡਣੀਆਂ ਬੰਦ ਹੋ ਚੁੱਕੀਆਂ ਹਨ? ਕੀ ਭੜਕਾਊ ਸਿਆਸੀ ਭਾਸ਼ਣ ਬੰਦ ਹੋ ਚੁੱਕੇ ਹਨ?
 10.  ਕੀ ਸਿਆਸੀ ਵਧੀਕੀਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਮੀਡੀਆ ਕਰਮੀਆਂ ਨੂੰ ਦੋਨਾਂ ਮੁਲਕਾਂ ਵਿਚ ਸੱਚ ਦੀ ਆਵਾਜ਼ ਕੱਢਣ ਕਰਕੇ ਗੋਲੀਆਂ ਨਾਲ ਭੁੰਨ ਤਾਂ ਨਹੀਂ ਦਿੱਤਾ ਜਾਂਦਾ? ਕਿਤੇ ਆਜ਼ਾਦੀ ਦੇ ਨਾਂ ਹੇਠ ਉਨ੍ਹਾਂ ਤੋਂ ਸੱਚ ਲਿਖਣ ਤੇ ਬੋਲਣ ਦੀ ਆਜ਼ਾਦੀ ਤਾਂ ਨਹੀਂ ਖੋਹ ਲਈ ਗਈ?
 11.  ਕੀ ਆਜ਼ਾਦੀ ਤੋਂ ਬਾਅਦ ਨਸ਼ਾ ਮਾਫੀਆ, ਭੁੱਕੀ, ਚਰਸ ਉੱਤੇ ਰੋਕ ਲੱਗ ਗਈ ਹੈ?
 12.  ਕੀ ਦੋਨਾਂ ਮੁਲਕਾਂ ਦੇ ਗ਼ਰੀਬ ਲੋਕਾਂ ਨੂੰ ਆਪਣੇ ਹੱਕ ਮਿਲਣ ਲੱਗ ਪਏ ਹਨ?
 13.  ਕੀ ਧਾਰਮਿਕ ਪਾਖੰਡਾਂ ’ਚੋਂ ਦੋਵੇਂ ਮੁਲਕਾਂ ਦੇ ਲੋਕ ਆਜ਼ਾਦ ਹੋ ਚੁੱਕੇ ਹਨ?
 14.  ਕੀ 74 ਸਾਲਾਂ ਦੀ ਆਜ਼ਾਦੀ ਬਾਅਦ ਹਾਲੇ ਵੀ ਸੱਚ ਨੂੰ ਫਾਂਸੀ ਤਾਂ ਨਹੀਂ ਮਿਲ ਰਹੀ?
 15.  ਕੀ ਦੋਨਾਂ ਮੁਲਕਾਂ ਵਿਚ ਕੂੜੇ ਭਰੇ ਢੇਰਾਂ ਵਿੱਚੋਂ ਭਵਿੱਖ ਭਾਲਦੇ ਗ਼ਰੀਬ ਬਚਪਨ ਰੁਲ ਤਾਂ ਨਹੀਂ ਰਹੇ?
 16.  ਕੀ ਲੱਦਾਖ ਵਿਚ 12 ਚੀਨੀਆਂ ਨੂੰ ਮਾਰ ਮੁਕਾਉਣ ਵਾਲਾ ਮੁੱਛਫੁੱਟ ਸਿੱਖ ਬਹਾਦਰੀ ਵਿਖਾਉਣ ਲੱਗਿਆਂ ਜੈਕਾਰਾ ਛੱਡੇ ਤਾਂ ਠੀਕ, ਪਰ ਉਹੀ ਜੈਕਾਰਾ ਧਾਰਮਿਕ ਥਾਂ ਅੰਦਰ ਗੂੰਜੇ ਤਾਂ ਦੇਸਧ੍ਰੋਹ ਤਾਂ ਨਹੀਂ ਮੰਨ ਲਿਆ ਜਾਂਦਾ? ਕੀ ਪੰਜ ਕਰਾਰਾਂ ਵਾਲਾ ਸਿੱਖੀ ਪਹਿਰਾਵਾ ਹੁਣ ਆਜ਼ਾਦ ਮੁਲਕ ਵਿਚ ਜੁਰਮ ਮੰਨ ਕੇ ਅਣਪਛਾਤੀ ਲਾਸ਼ ਤਾਂ ਨਹੀਂ ਬਣਾ ਦਿੱਤੀ ਜਾਂਦੀ?
 17.  ਕੀ ਦੋਵਾਂ ਆਜ਼ਾਦ ਮੁਲਕਾਂ ਦੇ ਗ਼ਰੀਬਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਅਤੇ ਮੁਫ਼ਤ ਵਿਦਿਆ ਮਿਲਣ ਲੱਗ ਚੁੱਕੀ ਹੈ?
 18.  ਕੀ ਦੋਵੇਂ ਆਜ਼ਾਦ ਮੁਲਕਾਂ ਵਿਚਲੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਤਾਂ ਨਹੀਂ ਬਣ ਰਹੇ?
 19.  ਕੀ ਦੋਵਾਂ ਆਜ਼ਾਦ ਮੁਲਕਾਂ ਦੇ ਸਿਆਸਤਦਾਨਾਂ ਦੇ ਬੱਚੇ ਸਰਹੱਦਾਂ ਉੱਤੇ ਮਰਨ ਜਾ ਰਹੇ ਹਨ ਕਿ ਸਿਰਫ਼ ਆਮ ਜਨਤਾ ਨੂੰ ਹੀ ਮਰਨ ਲਈ ਅੱਗੇ ਧੱਕਿਆ ਜਾ ਰਿਹਾ ਹੈ?
 20.  ਕੀ ਕਿਸਾਨ ਖ਼ੁਦਕੁਸ਼ੀਆਂ ਬੰਦ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਆਜ਼ਾਦੀ ਸਦਕਾ ਕਰਜ਼ਿਆਂ ਤੋਂ ਨਿਜਾਤ ਮਿਲ ਚੁੱਕੀ ਹੈ?
 21.  ਕੀ ਬਾਲੜੀਆਂ ਦੇ ਬਲਾਤਕਾਰ ਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਦੇਰ ਰਾਤ ਘਰੋਂ ਬਾਹਰ ਰਹਿਣਾ ਦੋਵਾਂ ਮੁਲਕਾਂ ਵਿਚ ਆਜ਼ਾਦੀ ਤੋਂ ਬਾਅਦ ਸੁਰੱਖਿਅਤ ਮੰਨਿਆ ਜਾਂਦਾ ਹੈ?

ਆਖ਼ਰੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਜ਼ਾਦੀ ਦੇ ਨਾਂ ਉੱਤੇ ਲਹਿਲਹਾਉਂਦੀਆਂ ਫਸਲਾਂ, ਘਰ-ਬਾਰ, ਜ਼ਮੀਨਾਂ ਤੇ ਗੁਰਧਾਮਾਂ ਨੂੰ ਛੱਡ ਕੇ ਆਏ ਸਿੱਖ ਕੀ ਹੁਣ ਬਚੇ ਖੁਚੇ ਪੰਜਾਬ ਅੰਦਰ ਟਿਕ ਕੇ ਬਹਿ ਚੁੱਕੇ ਹਨ? ਕੀ ਹੁਣ ਹੋਰ ਥਾਏਂ ਪਰਵਾਸ ਤਾਂ ਨਹੀਂ ਸ਼ੁਰੂ ਹੋ ਚੁੱਕਿਆ? ਕੀ ਹੁਣ ਪੰਜਾਬ ਅੰਦਰਲੀਆਂ ਲਹਿਲਹਾਉਂਦੀਆਂ ਫਸਲਾਂ, ਘਰ-ਬਾਰ, ਜ਼ਮੀਨਾਂ ਤੇ ਗੁਰਧਾਮਾਂ ਨੂੰ ਛੱਡ ਕੇ ਦੁਬਾਰਾ ਬਾਹਰ ਜਾਣ ਉੱਤੇ ਮਜਬੂਰ ਤਾਂ ਨਹੀਂ ਕੀਤਾ ਜਾ ਰਿਹਾ? ਇਸ ਮਜਬੂਰੀ ਵਿਚ ਸ਼ਾਮਲ ਹੈ ਕਿਸਾਨਾਂ ਨੂੰ ਨਪੀੜਨਾ, ਕਰਜ਼ਿਆਂ ਥੱਲੇ ਦੱਬਣਾ, ਨੌਕਰੀਆਂ ਨਾ ਹੋਣੀਆਂ, ਕਮਾਈ ਦੇ ਸਾਧਨ ਖੋਹਣੇ, ਟੈਕਸਾਂ ਨਾਲ ਪੀਹ ਦੇਣਾ ?

ਹੁਣ ਇਸ ਸਵਾਲ ਦਾ ਜਵਾਬ ਤਾਂ ਦੇ ਦਿਓ ਕਿ 1947, 15 ਅਗਸਤ ਬਾਰੇ ਸ਼ਾਇਰ ਬਲੱਗਣ ਨੇ ਜੋ ਉਚਾਰਿਆ ਸੀ, ਕੀ ਉਹ ਅੱਜ ਵੀ 100 ਫੀਸਦੀ ਸਹੀ ਤਾਂ ਨਹੀਂ ਸਾਬਤ ਹੋ ਰਿਹਾ?

‘‘ਰਾਹ ਵੀਰਾਂ ਦਾ ਤੱਕਦੀਆਂ ਕਈ ਭੈਣਾਂ,
ਅਜੇ ਤੀਕ ਖਲੋ ਦਹਿਲੀਜ਼ ਉੱਤੇ।
ਅਜੇ ਤੀਕ ਵੀ ਅੱਥਰੂ ਕੇਰ ਰਹੀਆਂ,
ਆਪਣੇ ਦਾਜ ਦੀ ਸੁੱਚੀ ਕਮੀਜ਼ ਉੱਤੇ।
ਕਈ ਵਹੁਟੀਆਂ ਖੜ੍ਹੀਆਂ ਬਨੇਰਿਆਂ ਤੇ,
ਪਾਉਣ ਔਸੀਆਂ ਕਿਸੇ ਉਡੀਕ ਪਿੱਛੇ!’’

ਆਪਣੇ ਜ਼ਮੀਰ ਨੂੰ ਹਲੂਣਾ ਦੇ ਕੇ ਇੱਕ ਵਾਰ ਸੱਚ ਬੋਲਣ ਦੀ ਹਿੰਮਤ ਕਰੋ ਤੇ ਦੱਸੋ ਕਿ ਉਸ ਸਮੇਂ ਦੇ ਫਾਂਸੀਆਂ ਨੂੰ ਚੁੰਮ ਕੇ ਸੰਘਰਸ਼ ਨੂੰ ਅੰਜਾਮ ਦੇਣ ਵਾਲੇ ਅੱਜ ਤੱਕ ਅਣਪਛਾਤੀਆਂ ਲਾਸ਼ਾਂ ਕਿਉਂ ਬਣਾਏ ਜਾ ਰਹੇ ਹਨ? ਆਜ਼ਾਦੀ ਮਿਲਣ ਨਾਲ ਉਸ ਸਮੇਂ ਦੇ ਭਰੇ ਗੱਡਿਆਂ ਨਾਲ ਸਿਰ ਤੇ ਅੱਜ ਦੇ ਟਰੱਕ ਭਰ ਕੇ ਨੌਜਵਾਨਾਂ ਦੀਆਂ ਲਾਸ਼ਾਂ ਸਾੜ ਦੇਣ ਵਿਚ ਕੀ ਫਰਕ ਪਿਆ ਹੈ?

ਸਿੱਖੀ ਪਹਿਰਾਵੇ ਨੂੰ ਸ਼ਿਕਾਰ ਬਣਾਉਣ ਵਾਲੇ ਜਰਾਇਮ ਪੇਸ਼ਾ ਲੋਕਾਂ ਨੂੰ ਏਨਾ ਚੇਤੇ ਰੱਖਣ ਦੀ ਲੋੜ ਹੈ ਕਿ ਸਿੱਖਾਂ ਨੂੰ ਮਾਰ ਮੁਕਾਉਣ ਦੀ ਸੋਚ ਤੇ ਇਨ੍ਹਾਂ ਨੂੰ ਪੰਜਾਬੋਂ ਬਾਹਰ ਧੱਕ ਦੇਣ ਬਾਅਦ ਜਦੋਂ ਫਿਰ ਕਿਸੇ ਵੈਰੀ ਵੱਲੋਂ ਭਾਰਤ ਉੱਤੇ ਹੱਲੇ ਹੋਏ ਤਾਂ ਉਦੋਂ ਗੋਲੀਆਂ ਤੋਂ ਬਚਣ ਲਈ ਕਿਨ੍ਹਾਂ ਦੀਆਂ ਛਾਤੀਆਂ ਲੱਭਣਗੇ?

ਅਖ਼ੀਰ ਵਿਚ ਮੈਂ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਪਿੰਡਾਂ ਵਿਚ ਅੱਜ ਵੀ ਈਦ, ਜਨਮ ਅਸ਼ਟਮੀ ਅਤੇ ਗੁਰਪੁਰਬ ਸਾਂਝੇ ਮਨਾਏ ਜਾਂਦੇ ਹਨ। ਜੇ ਆਮ ਲੋਕ ਪਿਆਰ ਅਤੇ ਮੁਹੱਬਤ ਚਾਹੁੰਦੇ ਹਨ ਅਤੇ ਅਮਨ-ਅਮਾਨ ਨਾਲ ਜੀਣਾ ਚਾਹੁੰਦੇ ਹਨ ਤਾਂ ਫਿਰ ਕਿਉਂ, ਆਖ਼ਰ ਕਿਉਂ ਹੁਕਮਰਾਨਾਂ ਵੱਲੋਂ ਭੜਕਾਏ ਜਾਣ ਉੱਤੇ ਭੜਕ ਕੇ ਆਪਣਾ ਹੀ ਨੁਕਸਾਨ ਕਰਵਾ ਰਹੇ ਹਨ? ਆਓ ਰਲ ਮਿਲ ਕੇ ਰਹੀਏ ਅਤੇ ਨਫਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਪਾਈਏ। ਓਹੀ ਅਸਲ ਆਜ਼ਾਦੀ ਮੰਨੀ ਜਾਏਗੀ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

 
 
ਆਜ਼ਾਦੀ ਦਾ ਦੂਜਾ ਪੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ
38ਖਾੜੀ ਯੁੱਧ ਦੇ 30 ਵਰ੍ਹੇ ਪੂਰੇ
ਰਣਜੀਤ 'ਚੱਕ ਤਾਰੇ ਵਾਲਾ' ਆਸਟ੍ਰੇਲੀਆ
37ਕੀ ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ?
ਉਜਾਗਰ ਸਿੰਘ, ਪਟਿਆਲਾ 
36ਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ  
kangrasਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ 
34ਅਜ਼ੀਜ਼  ਮਿੱਤਰ  ਅਮੀਨ  ਮਲਿਕ  ਦੇ  ਤੁਰ  ਜਾਣ  ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
33ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ
32ਸਾਹਿੱਤ ਦੇ ਸੁਸ਼ਾਂਤ ਸਿੰਘ ਰਾਜਪੂਤ
ਡਾ: ਨਿਸ਼ਾਨ ਸਿੰਘ, ਕੁਰੂਕਸ਼ੇਤਰ
31ਚਿੱਟਾ ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ
mafiaਮਾਫ਼ੀਆ ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
29ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
28ਕੁਦਰਤੀ ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ
ਉਜਾਗਰ ਸਿੰਘ, ਪਟਿਆਲਾ  
27ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
26"ਧੌਣ ਤੇ ਗੋਡਾ ਰੱਖ ਦਿਆਂਗੇ"
ਮਿੰਟੂ ਬਰਾੜ, ਆਸਟ੍ਰੇਲੀਆ
balbirਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ
pindਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
ਪਰਿਵਾਰਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ
  
21ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ
20ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
19"ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ   
pulasਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
coronaਕਰੋਨਾ ਦਾ ਕਹਿਰ ਅਤੇ ਫ਼ਾਇਦੇ
ਹਰਦੀਪ ਸਿੰਘ ਮਾਨ, ਆਸਟਰੀਆ
bolਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
15ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ 
sanjidaਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
13ਕਿਹੜੀਆਂ ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
lottery“ਓਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
kronaਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ
corona'ਕੋਰੋਨਾ ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ ਵਪਾਰ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
foodਪੰਜਾਬ ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ ਨਤੀਜੇ ਖੌਫਨਾਕ
ਉਜਾਗਰ ਸਿੰਘ, ਪਟਿਆਲਾ 
08ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
03ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ  
kejriwalਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
tiwanaਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
04ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ 
agg"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ  
baarਬਾਰਿ ਪਰਾਇਐ ਬੈਸਣਾ...
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com