|
ਸ਼੍ਰੋ. ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ
ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
(20/11/2020) |
|
|
|
ਜਥੇਦਾਰ ਅਕਾਲ ਤਖਤ ਸਾਹਿਬ ਆਪਣੀਆਂ ਟਿੱਪਣੀਆਂ ਨਾਲ ਕਦੇ-ਕਦੇ ਕੁਝ ਆਸ ਦੀਆਂ
ਕਿਰਨਾਂ ਦਿਖਾਉਂਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਭਾਸ਼ਨ ਕੌਮ ਦੇ ਇਕ ਧਾਰਮਿਕ
ਰਹਿਨੁਮਾ ਦੀ ਥਾਂ ਇਕ ਰਾਜਨੀਤਕ ਆਗੂ ਵਾਲ਼ਾ ਭਾਸ਼ਨ ਦੇ ਕੇ ਸਭ ਇੱਕ ਵਾਰ ਫੇਰ ਸਭ
ਨੂੰ ਹੀ ਹੈਰਾਨ ਕਰ ਦਿੱਤਾ। ਇਸ ਭਾਸ਼ਨ ਦਾ ਪਲੜਾ ਵੀ ਸਿੱਖਾਂ ਦੇ ਧਾਰਮਿਕ ਅਤੇ
ਕੌਮੀ ਮੁੱਦਿਆਂ ਦੀ ਬਜਾਏ ਅਕਾਲੀ ਦਲ ਬਾਦਲ ਵੱਲ ਝੁਕਿਆ ਸਾਫ਼ ਦਿਖਾਈ ਦਿੱਤਾ।
ਬਹੁਤ ਤਵੀਲ ਸ਼ਬ-ਏ-ਗ਼ਮ ਹੈ ਕਯਾ ਕੀਆ ਜਾਏ। ਉਮੀਦ-ਏ-ਸੁਬਹ
ਬਹੁਤ ਕਮ ਹੈ ਕਯਾ ਕੀਆ ਜਾਏ॥ ਸ਼ਮੀਮ ਜੈਪੁਰੀ ਦਾ ਇਹ ਸ਼ਿਅਰ
ਮੈਨੂੰ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਵਾਰ-ਵਾਰ ਯਾਦ ਆ ਰਿਹਾ ਹੈ ਕਿ
ਗ਼ਮ ਦੀ ਰਾਤ ਬਹੁਤ ਲੰਮੀ ਹੈ ਕੀ ਕੀਤਾ ਜਾਏ, ਜਦੋਂ ਕਿ ਸਵੇਰ ਹੋਣ ਦੀ ਉਮੀਦ ਵੀ
ਘੱਟ ਹੈ।
ਅਸਲ ਵਿਚ ਪੰਜਾਬ ਇਕ ਪਾਸੇ ਤਾਂ ਰਾਜਸੀ ਖਲਾਅ ਵਿਚੋਂ ਲੰਘ ਰਿਹਾ ਹੈ।
ਪਾਰਟੀਆਂ ਤਾਂ ਬਹੁਤ ਹਨ ਪਰ ਰਹਿਨੁਮਾ ਕੋਈ ਨਹੀਂ ਹੈ। ਜੋ ਰਹਿਨੁਮਾ ਹੋਣ ਦਾ
ਦਾਅਵਾ ਕਰਦੇ ਹਨ, ਉਨ੍ਹਾਂ 'ਤੇ ਵਿਸ਼ਵਾਸ ਟੁੱਟ ਚੁੱਕਾ ਹੈ। ਨਾ ਉਨ੍ਹਾਂ ਦੀ
ਇਮਾਨਦਾਰੀ 'ਤੇ ਵਿਸ਼ਵਾਸ ਰਿਹਾ ਹੈ ਤੇ ਨਾ ਉਨ੍ਹਾਂ ਦੀ ਸਮਰੱਥਾ 'ਤੇ। ਹਾਲਾਤ ਇਹ
ਹਨ ਕਿ ਸਾਹਿਰ ਲੁਧਿਆਣਵੀ ਅਨੁਸਾਰ,
ਕਭੀ ਖ਼ੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ। ਬਾਤ ਨਿਕਲੀ ਤੋ ਹਰ ਏਕ
ਬਾਤ ਪੇ ਰੋਨਾ ਆਇਆ॥
ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100
ਸਾਲਾ ਸਮਾਗਮਾਂ ਦੀ ਸ਼ੁਰੂਆਤ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿਚ
ਸ਼੍ਰੋਮਣੀ ਕਮੇਟੀ ਦੀਆਂ ਕਮੀਆਂ ਤੇ ਅਸਫਲਤਾਵਾਂ 'ਤੇ ਵਿਚਾਰ ਅਤੇ ਉਨ੍ਹਾਂ ਵਿਚੋਂ
ਨਿਕਲਣ ਲਈ ਤਜਵੀਜ਼ਾਂ ਤੇ ਜੁਗਤਾਂ ਸੋਚਣ ਦੀ ਸ਼ੁਰੂਆਤ ਕਰਨ ਦੀ ਬਜਾਏ ਸਿਰਫ਼ ਉਸ
ਦੀਆਂ ਪ੍ਰਾਪਤੀਆਂ ਦਾ ਗੁਣਗਾਨ ਹੀ ਕੀਤਾ ਗਿਆ। ਹਾਲਾਂਕਿ 100 ਸਾਲ ਦੀਆਂ
ਪ੍ਰਾਪਤੀਆਂ ਨਾਲੋਂ ਅਸੀਂ ਸਿੱਖ ਪਰੰਪਰਾਵਾਂ, ਸਿੱਖ ਸੱਭਿਆਚਾਰ, ਸਿੱਖ ਚਰਿੱਤਰ,
ਸਿੱਖ ਰਹਿਣੀ ਬਹਿਣੀ, ਸਿੱਖ ਜੀਵਨ ਜਾਚ, ਸਿੱਖੀ ਸਰੂਪ ਅਤੇ ਸਿੱਖ ਆਦਰਸ਼ ਸਭ ਕੁਝ
ਕਿਸੇ ਨਾ ਕਿਸੇ ਹੱਦ ਤੱਕ ਗਵਾਇਆ ਹੀ ਹੈ। ਖ਼ੈਰ, ਗੱਲ ਆਪਾਂ ਅਰੰਭੀ ਸੀ
ਜਥੇਦਾਰ ਅਕਾਲ ਤਖਤ ਵਲੋ 'ਸ਼੍ਰੋਗੁਪਕ' ਦੇ ੧੦੦ ਸਾਲਾ ਸਥਾਪਨਾ ਦਿਵਸ ਤੇ ਦਿੱਤੇ
ਰਾਜਨੀਤਕ ਨੁਮਾ ਭਾਸ਼ਨ ਦੀ। ਬੇਸ਼ੱਕ ਮੀਰੀ-ਪੀਰੀ ਦੇ ਸਿਧਾਂਤ ਦੀ ਗੱਲ ਕਰਦੇ ਹੋਏ
ਸਿੱਖਾਂ ਵਿਚ ਰਾਜਨੀਤੀ ਅਤੇ ਧਰਮ ਦੇ ਇਕੱਠੇ ਹੋਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ
'ਤੇ ਬਹਿਸ ਦੀ ਲੋੜ ਹੈ ਕਿ ਇਹ ਕਿਸ ਹੱਦ ਤੱਕ ਇਕੱਠੇ ਹਨ ਅਤੇ ਇਨ੍ਹਾਂ ਵਿਚ ਕਿਸ
ਹੱਦ ਤੱਕ ਦੂਰੀ ਰੱਖਣ ਦੀ ਲੋੜ ਹੈ। ਪਰ ਜੇ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਵੀ
ਸਿੱਖ ਧਰਮ ਵਿਚ ‘ਧਰਮ ਪਹਿਲਾਂ ਤੇ ਰਾਜਨੀਤੀ ਬਾਅਦ ਵਿੱਚ’ ਹੈ।
ਇਸ ਸਮਾਰੋਹ ਵਿਚ
ਕਿਹਾ ਗਿਆ ਕਿ “ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪੁੱਤਰ ਹੈ, ਫਿਰ ਪੁੱਤਰ ਮਾਂ
'ਤੇ ਕਾਬਜ਼ ਕਿਉਂ ਹੈ?” ਮਾਂ ਜਾਂ ਪਿਤਾ ਨੂੰ ਰਾਜਨੀਤਕ ਤਾਕਤ ਕਿਉਂ ਨਹੀਂ ਦਿੱਤੀ
ਜਾਂਦੀ? ਕਿ ਉਹ ਪੁੱਤਰ ਦੀ ਅਗਵਾਈ ਕਰੇ। ਅਸਲ ਵਿਚ ਸ਼੍ਰੋਮਣੀ ਕਮੇਟੀ ਵਿਚ ਚੁਣੇ
ਜਾਣ ਵਾਲੇ ਬਹੁਤੇ ਨੁਮਾਇੰਦੇ ਰਾਜਨੀਤਕ ਤਰੀਕਿਆਂ ਨਾਲ ਵੋਟਾਂ ਲੈਣ ਤੋਂ ਇਲਾਵਾ
ਕਿਸੇ ਤਰ੍ਹਾਂ ਵੀ ਧਾਰਮਿਕ ਸੰਸਥਾ ਦੀ ਅਗਵਾਈ ਕਰਨ ਦੇ ਸਮਰੱਥ ਨਜ਼ਰ ਨਹੀਂ ਆਉਂਦੇ।
ਉਹ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਤਾਕਤ, ਧੌਂਸ, ਪੈਸਾ ਕਮਾਉਣ ਅਤੇ ਸਭ ਤੋਂ ਵੱਧ
ਹੋਰ ਰਾਜਨੀਤਕ ਤਾਕਤ ਪ੍ਰਾਪਤ ਕਰਨ ਦੀ ਪੌੜੀ ਤੋਂ ਵੱਧ ਕੁਝ ਨਹੀਂ ਸਮਝਦੇ। ਉਨ੍ਹਾਂ
ਵਿਚੋਂ ਬਹੁਤਿਆਂ ਨੂੰ ਧਰਮ ਨਾਲ ਕੁਝ ਲੈਣਾ-ਦੇਣਾ ਨਹੀਂ। ਪਾਠਕ ਹੈਰਾਨ ਹੋਣਗੇ ਕਿ
ਪਤਾ ਨਹੀਂ ਕਿੰਨੇ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੇਟੇ ਕੇਸ ਰਹਿਤ ਹਨ ਜਾਂ
ਕੇਸਾਂ ਦੀ ਬੇਅਦਬੀ ਕਰਦੇ ਹਨ।
ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਸਿੱਖ
ਮੁਲਾਜ਼ਮਾਂ ਦੇ ਦੁੱਧ ਪੀਂਦੇ ਜਾਂ ਬਹੁਤ ਛੋਟੀ ਉਮਰ ਦੇ ਬੱਚੇ ਵੀ ਸਿਰੋਂ ਮੋਨੇ ਆਮ
ਦਿਖਾਈ ਦੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਸ ਨਾਲ ਵੀ ਕੋਈ ਮਤਲਬ
ਨਹੀਂ ਕਿ ਅਕਾਲੀ ਦਲ ਦਾ ਪ੍ਰਧਾਨ ਕਿਸ ਦੇ ਨਾਂਅ ਦੀ ਪਰਚੀ ਸ਼੍ਰੋਮਣੀ ਕਮੇਟੀ
ਪ੍ਰਧਾਨ ਵਜੋਂ ਲਿਖ ਦਿੰਦਾ ਹੈ। ਉਨ੍ਹਾਂ ਦਾ ਕੰਮ ਤਾਂ ਸਿਰਫ ਹੱਥ ਖੜ੍ਹੇ ਕਰਨਾ
ਹੈ। ਉਂਜ ਅਜਿਹੇ ਵੀ ਸ਼ਾਇਦ ਅੱਧੇ ਤੋਂ ਵੱਧ ਸ਼੍ਰੋਮਣੀ ਕਮੇਟੀ ਮੈਂਬਰ ਹੋਣਗੇ ਜੋ
ਆਪਣੀ ਚੋਣ ਦੇ ਸਾਰੇ ਸਾਲਾਂ ਵਿਚ ਇਕ ਵਾਰ ਵੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿਚ
ਨਹੀਂ ਬੋਲੇ ਜਾਂ ਉਨ੍ਹਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ।
ਖ਼ੈਰ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਜੰਮ-ਜੰਮ ਰਾਜਨੀਤਕ ਮਸਲਿਆਂ 'ਤੇ
ਬੋਲਣ ਪਰ ਇਹ ਖਿਆਲ ਜ਼ਰੂਰ ਰੱਖਣ ਕਿ ਉਨ੍ਹਾਂ ਦੇ ਬੋਲ ਸਿਰਫ ਇਕ ਰਾਜਸੀ ਪਾਰਟੀ
ਦਾ ਪੱਖ ਪੂਰਦੇ ਨਾ ਜਾਪਣ। ਇਹ ਨਾ ਲੱਗੇ ਕਿ ਜੋ ਗੱਲ ਅਕਾਲੀ ਦਲ ਦਾ ਪ੍ਰਧਾਨ ਖ਼ੁਦ
ਕਹਿਣ ਤੋਂ ਝਿਜਕਦਾ ਜਾਂ 'ਡਰਦਾ' ਹੋਵੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਸਾਹਿਬ ਤੋਂ ਕਹਾ ਲਈ ਜਾਵੇ। ਦੂਜੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਜਿਸ
ਵੀ ਗੰਭੀਰ ਸਥਿਤੀ ਬਾਰੇ ਗੱਲ ਕਰਨ ਤਾਂ ਉਨ੍ਹਾਂ ਦਾ ਫ਼ਰਜ਼ ਹੈ ਕਿ ਉਸ ਸਥਿਤੀ
ਵਿਚੋਂ ਨਿਕਲਣ ਦਾ ਰਸਤਾ ਵੀ ਸੁਝਾਉਣ। ਕੌਮ ਦਾ ਜੋ ਨੁਕਸਾਨ ਪਿਛਲੇ ਕੁਝ ਦਹਾਕਿਆਂ
ਵਿਚ ਸ਼੍ਰੋਮਣੀ ਕਮੇਟੀ ਦੀ ਸਰਦਾਰੀ ਵਿਚ ਹੋਇਆ ਹੈ, ਉਸ 'ਤੇ ਪਰਦਾਦਾਰੀ ਨਾ ਕੀਤੀ
ਜਾਵੇ, ਸਗੋਂ ਉਸ ਤੋਂ ਸਬਕ ਲੈ ਕੇ ਭਵਿੱਖ ਵਿਚ ਕੀ ਕਰਨਾ ਹੈ, ਉਸ 'ਤੇ ਵਿਚਾਰ
ਕਰਕੇ, ਰਸਤਾ ਸੰਗਤ ਅੱਗੇ ਰੱਖਿਆ ਜਾਵੇ ਨਹੀਂ ਤਾਂ ਜਥੇਦਾਰ ਸਾਹਿਬ ਵੀ ਇਤਿਹਾਸ
ਦੇ ਕਟਹਿਰੇ ਵਿਚ ਜਵਾਬਦੇਹ ਹੋਣਗੇ।
ਹਾਂ, ਇਕ ਗੱਲ ਹੋਰ ਇਕੱਲਾ ਅਕਾਲੀ ਦਲ ਬਾਦਲ
ਹੀ ਸ਼੍ਰੋਮਣੀ ਕਮੇਟੀ ਦਾ ਪੁੱਤਰ ਨਹੀਂ, ਬਾਕੀ ਦਲ ਵੀ ਇਹੀ ਹੈਸੀਅਤ ਰੱਖਦੇ ਹਨ
ਚਾਹੇ ਕਿਸੇ ਦੀ ਤਾਕਤ ਘੱਟ ਹੈ ਜਾਂ ਵੱਧ। ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਸਾਹਿਬ
ਖ਼ੁਦ ਪਹਿਲ ਕਰਕੇ ਇਸ ਸਮਾਰੋਹ ਵਿਚ ਸਾਰੇ ਦਲਾਂ ਅਤੇ ਪ੍ਰਮੁੱਖ ਸਿੱਖ ਜਥੇਬੰਦੀਆਂ
ਦੇ ਇਕ-ਇਕ ਆਗੂ ਦੀ ਸ਼ਮੂਲੀਅਤ ਯਕੀਨੀ ਬਣਾਉਂਦੇ ਤੇ ਉਨ੍ਹਾਂ ਨੂੰ ਬੋਲਣ ਲਈ
ਨਿਸਚਿਤ 5-6 ਮਿੰਟ ਦਾ ਸਮਾਂ ਵੀ ਦਿੱਤਾ ਜਾਂਦਾ। ਇਹ ਵੀ ਸਮਝ ਨਹੀਂ ਆਉਂਦੀ ਕਿ
ਸ਼੍ਰੋਮਣੀ ਕਮੇਟੀ ਦੇ ਔਖੇ ਦੌਰ ਵਿਚ ਕੌਮ ਦੀ ਸਹੀ ਅਗਵਾਈ ਕਰਨ ਵਾਲੇ ਬਾਬਾ ਖੜਕ
ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਜਥੇਦਾਰ ਨਾਗੋਕੇ ਆਦਿ ਵਰਗਿਆਂ
ਦਾ ਨਾਂਅ ਲੈਣਾ ਵੀ ਗਵਾਰਾ ਨਾ ਕਰਨਾ ਕਿਸ ਰਾਜਨੀਤੀ ਦਾ ਹਿੱਸਾ ਸੀ। ਇਹ ਵੀ
ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਿਨਾਂ ਝਿਜਕ
ਦਿੱਲੀ ਗੁਰਦੁਆਰਾ ਕਮੇਟੀ ਦੇ ਕੰਮਾਂ ਦੇਸ਼ ਦੇ ਬਾਹਰਲੇ ਸਿੱਖਾਂ ਅਤੇ ਸਿੱਖ
ਜਥੇਬੰਦੀਆਂ ਦੇ ਕੰਮਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਤੀਆਂ ਵਿਚ ਹੀ
ਗਿਣਵਾ ਗਏ। ਕਿਸਾਨ ਮੋਰਚਾ ਦੋਰਾਹੇ 'ਤੇ? ਕਿਸਾਨ ਮੋਰਚਾ ਇਕ ਦੋਰਾਹੇ
'ਤੇ ਆਣ ਖੜ੍ਹਾ ਹੋਇਆ ਹੈ। ਜੇਕਰ ਇਹ ਮੋਰਚਾ ਕਾਮਯਾਬ ਹੋ ਗਿਆ ਤਾਂ ਇਸ ਵਿਚੋਂ ਇਕ
ਨਵਾਂ ਰਾਜਨੀਤਕ ਬਦਲ ਨਿਕਲਣ ਦੇ ਆਸਾਰ ਵੀ ਬਣ ਸਕਦੇ ਹਨ ਪਰ ਜੇ ਇਹ ਦੋਰਾਹੇ ਪੈ
ਗਿਆ ਤੇ ਇਨ੍ਹਾਂ ਜਥੇਬੰਦੀਆਂ ਦੇ ਵਿਚਾਰਧਾਰਕ ਵਖਰੇਵੇਂ ਅਤੇ ਨੇਤਾਵਾਂ ਦੀ ਨਿੱਜੀ
ਹਉਮੈ ਹਾਵੀ ਹੋ ਗਈ ਤਾਂ ਇਹ ਪੰਜਾਬ ਨੂੰ ਨਵੀਂ ਰਸਾਤਲ ਵੱਲ ਲੈ ਜਾਣ ਵਾਲਾ ਵੀ
ਸਾਬਤ ਹੋ ਸਕਦਾ ਹੈ। ਹੁਣ ਤੱਕ ਤਾਂ ਕੇਂਦਰ ਸਰਕਾਰ ਦੀ ਹਠਧਰਮੀ ਤੇ ਕਿਸਾਨਾਂ ਨੂੰ
ਅਕਲ ਸਿਖਾਉਣ ਤੇ ਥਕਾਉਣ ਦੀ ਰਣਨੀਤੀ ਨੇ ਪੰਜਾਬ ਦਾ ਕਾਫੀ ਆਰਥਿਕ ਨੁਕਸਾਨ ਕੀਤਾ
ਹੈ। ਇਸ ਮੋਰਚੇ ਦਾ ਸੇਕ ਕੇਂਦਰ ਨੂੰ ਘੱਟ ਤੇ ਪੰਜਾਬ ਨੂੰ ਜ਼ਿਆਦਾ ਲੱਗ ਰਿਹਾ ਹੈ।
ਪੰਜਾਬ ਦਾ ਅੰਦਾਜ਼ਨ 22 ਹਜ਼ਾਰ ਕਰੋੜ ਰੁਪਏ ਦਾ ਉਦਯੋਗਿਕ ਸਾਮਾਨ ਰੁਕਿਆ ਪਿਆ ਹੈ,
ਜੋ ਬਾਹਰ ਨਹੀਂ ਜਾ ਸਕਿਆ। ਕੱਚਾ ਮਾਲ ਨਾ ਆਉਣ ਕਾਰਨ ਮਹਿੰਗਾ ਵੀ ਹੋ ਰਿਹਾ ਹੈ ਤੇ
ਉਤਪਾਦਨ ਵੀ ਘਟ ਰਿਹਾ ਹੈ। ਇਸ ਨਾਲ ਬੇਰੁਜ਼ਗਾਰੀ ਵੀ ਵਧੇਗੀ। ਪੰਜਾਬ ਵਿਚੋਂ
ਖ਼ਰੀਦਿਆ ਅਨਾਜ ਵੀ ਪੰਜਾਬ ਵਿਚ ਹੀ ਪਿਆ ਹੈ। ਕੁਝ ਜ਼ਰੂਰੀ ਵਸਤਾਂ ਤੇ ਕੋਲਾ,
ਖਾਦਾਂ ਆਦਿ ਵੀ ਪੰਜਾਬ ਨਹੀਂ ਪੁੱਜ ਰਹੀਆਂ। ਪਰ ਕਿਸਾਨ ਯੂਨੀਅਨਾਂ ਅਤੇ ਕੇਂਦਰ
ਸਰਕਾਰ ਪਹਿਲਾਂ ਗੱਡੀਆਂ ਚਲਾਉਣ ਦੇ ਮਾਮਲੇ ਨੂੰ ਮੁੱਛ ਦਾ ਸਵਾਲ ਬਣਾ ਕੇ ਬੈਠ
ਗਈਆਂ ਹਨ। ਹੁਣ ਸਾਰੀਆਂ ਅੱਖਾਂ 26-27 ਨਵੰਬਰ ਦੇ ਦਿੱਲੀ ਕੂਚ 'ਤੇ ਲੱਗੀਆਂ
ਹੋਈਆਂ ਹਨ। ਜੇਕਰ ਕੇਂਦਰ ਪੰਜਾਬ ਨੂੰ ਇਕ ਵਾਰ ਫਿਰ ਬਲਦੀ ਦੇ ਬੂਥੇ
ਨਹੀਂ ਦੇਣਾ ਚਾਹੁੰਦਾ ਤਾਂ ਚਾਹੀਦਾ ਤਾਂ ਇਹ ਹੈ ਕਿ ਰਾਜ ਹਠ ਨਹੀਂ ਰਾਜ ਧਰਮ
ਨਿਭਾਅ ਕੇ 26 ਤੋਂ ਪਹਿਲਾਂ ਕਿਸਾਨਾਂ ਨਾਲ ਬੈਠ ਕੇ ਕੋਈ ਵਿਚਕਾਰਲਾ ਰਾਹ ਕੱਢੇ
ਅਤੇ ਕਿਸਾਨਾਂ ਨੂੰ ਘਿਰਾਓ ਕਰਨ ਦਾ ਪ੍ਰੋਗਰਾਮ ਸਨਮਾਨਜਨਕ ਢੰਗ ਨਾਲ ਮੁਲਤਵੀ ਕਰਨ
ਦਾ ਰਸਤਾ ਮੁਹੱਈਆ ਕਰਵਾਏ ਨਹੀਂ ਤਾਂ 26-27 ਦਾ ਦਿੱਲੀ ਘਿਰਾਓ ਪੰਜਾਬ ਦੇ ਕਿਸਾਨ
ਅੰਦੋਲਨ ਦੀ ਕਿਸਮਤ ਦਾ ਫ਼ੈਸਲਾ ਕਰਨ ਵਾਲਾ ਹੋਵੇਗਾ। ਜੇ ਇਹ ਫੇਲ੍ਹ ਹੋ ਗਿਆ ਤਾਂ
ਇਹ ਪੰਜਾਬ ਵਿਚ ਬੇਗਾਨਗੀ ਦੀ ਭਾਵਨਾ ਵਧਾਏਗਾ ਅਤੇ ਜੇਕਰ ਇਸ ਨੂੰ ਜਿਵੇਂ ਕਿਸਾਨ
ਜਥੇਬੰਦੀਆਂ ਨੂੰ ਆਸ ਹੈ ਕਿ ਦੇਸ਼ ਭਰ ਵਿਚੋਂ ਹੁੰਗਾਰਾ ਮਿਲੇਗਾ ਤੇ ਦਿੱਲੀ ਚਾਰੇ
ਪਾਸਿਉਂ ਘੇਰੀ ਜਾਵੇਗੀ ਤਾਂ ਕੇਂਦਰ ਨੂੰ ਮਜਬੂਰ ਹੋ ਕੇ ਕੋਈ ਸਮਝੌਤਾ ਜ਼ਰੂਰ ਕਰਨਾ
ਪਵੇਗਾ। ਪਰ ਜੇਕਰ ਇਸ ਅੰਦੋਲਨ ਵਿਚ ਸਿਰਫ ਪੰਜਾਬ ਵਾਲਾ ਪਾਸਾ ਹੀ ਬੰਦ ਹੋਇਆ ਤਾਂ
ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਸਮਝੌਤਾ ਕਰਨ ਦੀ ਬਜਾਏ ਉਨ੍ਹਾਂ ਨੂੰ
ਕੁੱਟਣ ਵੱਲ ਵੀ ਵਧ ਸਕਦੀ ਹੈ, ਜੋ ਕਿਸੇ ਤਰ੍ਹਾਂ ਵੀ ਦੇਸ਼ ਹਿਤ ਵਿਚ ਨਹੀਂ
ਹੋਵੇਗਾ। 92168-60000
hslall@ymail.com
|
|
|
|
|
ਸ਼੍ਰੋ.
ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|