|
ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ (21/05/2020) |
|
|
|
|
|
ਪ੍ਰੋ. ਰਬਿੰਦਰ ਸਿੰਘ ਮਸਰੂਰ ਹੁਰਾਂ ਦਾ ਇਕ ਸ਼ੇਅਰ ਹੈ;
'ਕੁਰਸੀਆਂ ਵਾਲੇ ਘਰਾਂ ਦੀ ਨੀਤ ਜੇ ਖੋਟੀ ਨਹੀਂ ਪਿੰਡ ਦੇ ਪਿੰਡੇ 'ਤੇ ਫਿਰ
ਕਿਉਂ ਮਾਸ ਦੀ ਬੋਟੀ ਨਹੀਂ!' (ਤੁਰਨਾ ਮੁਹਾਲ ਹੈ) ਅੱਜਕਲ੍ਹ
ਦੇ ਵਰਤਾਰੇ ਉੱਪਰ ਇਹ ਸ਼ੇਅਰ ਸਾਰਥਕ ਰੂਪ ਵਿਚ ਢੁੱਕਦਾ ਹੈ। ਕੁਰਸੀਆਂ ਵਾਲੇ ਘਰਾਂ
(ਹਾਕਮਾਂ) ਦੀ ਨਿਯਤ ਸੱਚਮੁਚ ਖੋਟੀ ਹੈ। ਇਸੇ ਕਰਕੇ ਕਿਰਤੀਆਂ (ਮਜ਼ਦੂਰਾਂ) ਦੇ
ਪਿੰਡੇ 'ਤੇ ਮਾਸ ਦੀ ਬੋਟੀ ਨਹੀਂ ਹੈ ਭਾਵ ਮਜ਼ਦੂਰ ਮਰ ਰਹੇ ਹਨ ਅਤੇ ਆਪਣੇ ਘਰ/
ਪਿੰਡ ਪਹੁੰਚਣ ਵਾਸਤੇ ਸੈਕੜੇ ਕਿਲੋਮੀਟਰ ਦੀ ਦੂਰੀ ਪੈਦਲ ਤੁਰੇ ਜਾ ਰਹੇ ਹਨ।
ਹੈਰਾਨੀ ਹੁੰਦੀ ਹੈ ਕਿ ਔਰਤਾਂ, ਬੱਚੇ, ਬੁੱਢੇ ਸਭ ਪੈਦਲ ਹੀ ਤੁਰਨ ਲਈ ਮਜ਼ਬੂਰ ਹਨ।
ਕੁਝ ਕੋਲ ਸਾਇਕਲ ਹਨ ਅਤੇ ਉਹ ਹਜ਼ਾਰ-ਹਜ਼ਾਰ ਕਿਲੋਮੀਟਰ ਸਾਇਕਲ ਉੱਪਰ ਜਾਣ ਲਈ ਮਜ਼ਬੂਰ
ਹਨ।
ਇਹਨਾਂ ਕਿਰਤੀਆਂ ਦੀ ਇਸ ਮਜ਼ਬੂਰੀ ਦਾ ਜ਼ਿੰਮੇਵਾਰ ਕੌਣ ਹੈ?,
ਇਹ ਸਵਾਲ ਬਹੁਤ ਅਹਿਮ ਅਤੇ ਮਹੱਤਵਪੂਰਨ ਹੈ। ਪਰ ਇਹ ਸਵਾਲ ਹੁਣ ਰਾਜਨੀਤੀ ਦੀ
ਹਨੇਰੀ ਵਿਚ ਉੱਡ ਗਿਆ ਹੈ/ ਗੁਆਚ ਗਿਆ ਹੈ/ ਅਲੋਪ ਹੋ ਗਿਆ ਹੈ। ਕੁਦਰਤੀ
ਆਫਤਾਂ ਤੋਂ ਲੈ ਕੇ ਰਾਜਨੀਤਕ ਘਪਲਿਆਂ ਤੱਕ ਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ
ਹੀ ਪੈਂਦੀ ਹੈ/ ਕਿਰਤੀਆਂ ਨੂੰ ਹੀ ਪੈਂਦੀ ਹੈ। ਇਸ ਗੱਲ ਵਿਚ ਰਤਾ ਭਰ ਵਿਚ ਸ਼ੱਕ ਦੀ
ਸੰਭਾਵਨਾ ਨਹੀਂ ਹੈ ਕਿ ਕਿਰਤੀ ਵਰਗ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਰਾਜਨੀਤਕ
ਲੋਕ ਸਦਾ ਹੀ ਆਪਣੇ ਘਰ ਭਰਦੇ ਰਹੇ ਹਨ। ਕਹਿਣ ਨੂੰ ਤਾਂ ਹਰ ਜਮਾਤ, ਪਾਰਟੀ ਅਤੇ
ਸਰਕਾਰ; ਕਿਰਤੀਆਂ ਨੂੰ ਵੱਧ ਹੱਕ ਦੇ ਲਈ ਨਾਅਰੇ ਲਗਾਉਂਦੇ ਵੇਖੇ ਜਾ ਸਕਦੇ ਹਨ ਪਰ
ਹਾਕਮਾਂ ਦੀ ਬਦਨੀਤੀ ਦਾ ਪ੍ਰਤੱਖ ਪ੍ਰਮਾਣ ਅੱਜਕਲ੍ਹ ਸੜਕਾਂ ਤੇ ਤੁਰੇ ਜਾਂਦੇ
ਕਿਰਤੀਆਂ ਦੇ ਚਿਹਰਿਆਂ ਤੋਂ ਸਾਫ ਵੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ/
ਸਮਝਿਆ ਜਾ ਸਕਦਾ ਹੈ। ਇਹ ਵਰਤਾਰਾ ਕੇਵਲ ਅਜੋਕੇ ਸੰਦਰਭ ਵਿਚ ਹੀ
ਵਿਚਾਰ-ਚਰਚਾ ਦਾ ਵਿਸ਼ਾ ਨਹੀਂ ਹੈ ਬਲਕਿ ਇਹ ਵਿਸ਼ਾ ਤਾਂ ਸਦੀਆਂ ਤੋਂ ਵਿਚਾਰ-ਚਰਚਾ
ਦੀ ਮੰਗ ਕਰਦਾ ਰਿਹਾ ਹੈ। ਪਰ ਇਸ ਵਿਸ਼ੇ ਨੂੰ ਜਾਣਬੁਝ ਕੇ ਅੱਖੋਂ-ਪਰੋਖੇ ਕੀਤਾ
ਜਾਂਦਾ ਰਿਹਾ ਹੈ। ਉਂਝ ਇਹ ਵਿਸ਼ਾ ਅੱਜ ਵੀ ਵਿਚਾਰਾਂ ਤੋਂ ਕੋਹਾਂ ਦੂਰ ਹੋ ਕੇ
ਵੋਟਾਂ ਦੀ ਰਾਜਨੀਤੀ ਦੀ ਭੇਟ ਚੜ ਗਿਆ ਜਾਪਦਾ ਹੈ। ਹਾਕਮਾਂ ਨੂੰ ਸੜਕਾਂ 'ਤੇ ਪੈਦਲ
ਤੁਰੇ ਜਾਂਦੇ ਕਿਰਤੀ ਹੁਣ ਵੋਟਾਂ ਦਿੱਸਣ ਲੱਗੇ ਹਨ। ਖ਼ਬਰੇ ਤਾਹੀਂਓ ਸਰਕਾਰਾਂ/
ਹਾਕਮਾਂ ਦੀਆਂ ਅੱਖਾਂ ਖੁੱਲਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ। ਕੋਰੋਨਾ
ਵਾਇਰਸ ਕਰਕੇ ਸਮੁੱਚੇ ਸੰਸਾਰ ਦੇ ਕਿਰਤੀ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ ਹਨ/ ਕਰ
ਦਿੱਤੇ ਗਏ ਹਨ। ਹੁਣ ਇਹਨਾਂ ਕੋਲ ਨਾ ਤਾਂ ਖਾਣ ਨੂੰ ਰੋਟੀ ਹੈ/ ਨਾ ਪਾਉਣ ਨੂੰ
ਕਪੜਾ। ਇਹ ਲੋਕ ਬੇਸਹਾਰਾ ਹੋ ਕੇ ਆਪਣੇ ਪਿੰਡਾਂ ਨੂੰ ਮੁੜ ਪਏ ਹਨ। ਪਰ ਕਹਿਰ ਖੁਦਾ
ਦਾ! ਨਿੱਕੇ-ਨਿੱਕੇ ਬੱਚੇ ਸੈਕੜੇ ਕਿਲੋਮੀਟਰ ਦਾ ਸਫਰ ਪੈਦਲ ਚੱਲ ਰਹੇ ਹਨ। ਹਾਕਮ
ਜਮਾਤ ਨੂੰ ਇਹਨਾਂ ਕਿਰਤੀਆਂ ਵਿਚੋਂ ਆਪਣੇ ਵੋਟ ਖੁੱਸ ਜਾਣ ਦਾ ਡਰ ਸਤਾ ਰਿਹਾ ਹੈ।
ਭਾਰਤ ਅੰਦਰ ਇਹ ਵਰਤਾਰਾ ਆਪਣੇ ਸ਼ਿੱਖਰ ਉੱਪਰ ਹੈ। ਸੜਕਾਂ ਉੱਪਰ ਮਾਨਵਤਾ ਮਰ ਰਹੀ
ਹੈ। ਸੜਕਾਂ ਖੂਨ ਨਾਲ ਲਾਲ ਹੋ ਰਹੀਆਂ ਹਨ। ਪਰ ਹਾਕਮਾਂ ਨੂੰ ਗੱਦੀ ਦਾ ਮੋਹ ਸਤਾ
ਰਿਹਾ ਹੈ/ ਗੱਦੀ ਨੂੰ ਚੰਬੜੇ ਰਹਿਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।
ਕੋਰੋਨਾ ਵਾਇਰਸ ਤੋਂ ਬਚਾਉ ਲਾਜ਼ਮੀ ਹੈ। ਇਸ ਕਰਕੇ ਵੱਡੇ-ਵੱਡੇ ਤਕਨੀਕੀ ਅਦਾਰੇ
ਲਗਭਗ ਬੰਦ ਹਨ। ਪਰ ਇਹਨਾਂ ਕਿਰਤੀਆਂ ਦਾ ਇਸ ਵਿਚ ਕੀ ਦੋਸ਼ ਹੈ? ਕੀ ਸਰਕਾਰਾਂ;
ਲੋਕਾਂ ਦੀ ਹਿਫਾਜ਼ਤ ਲਈ ਨਹੀਂ ਹੁੰਦੀਆਂ? ਕੀ ਸਰਕਾਰਾਂ ਦੀ ਇਹਨਾਂ ਪ੍ਰਤੀ ਕੋਈ
ਜ਼ਿੰਮੇਵਾਰੀ ਨਹੀਂ ? ਖ਼ਬਰੇ ਇਹ ਮੁੱਦਾ ਚੰਦ ਦਿਨਾਂ ਦਾ ਮਹਿਮਾਨ ਬਣ ਕੇ ਸਾਡੇ ਜ਼ਿਹਨ
ਵਿਚ ਰਹੇਗਾ ਅਤੇ ਮੁੜ ਅਤੀਤ ਦੀ ਬੁੱਕਲ ਵਿਚ ਗੁਆਚ ਜਾਵੇਗਾ। ਇਹ ਭਾਰਤੀ ਮਾਨਸਿਕਤਾ
ਹੈ ਕਿ ਅਸੀਂ ਕੋਈ ਇੱਕ ਮੁੱਦਾ ਜਨੂੰਨੀ ਹੱਦ ਤੱਕ ਪ੍ਰਚਾਰਿਤ ਕਰਦੇ ਹਾਂ/ ਭੰਡਦੇ
ਹਾਂ ਅਤੇ ਚੰਦ ਦਿਨਾਂ ਮਗ਼ਰੋਂ ਭੁੱਲ-ਭੁਲਾ ਜਾਂਦੇ ਹਨ। ਕੋਰੋਨਾ ਵਾਇਰਸ
ਮੁੱਕ ਜਾਵੇਗਾ। ਅਸੀਂ ਇਹ ਮੁੱਦੇ ਭੁੱਲ ਜਾਵਾਂਗੇ ਪਰ ਜਿਹਨਾਂ ਮਾਂਵਾਂ ਦੇ ਪੁੱਤ
ਸੜਕਾਂ ਉੱਪਰ ਸਦਾ ਦੀ ਨੀਂਦਰ ਸੌਂ ਗਏ; ਕੀ ਉਹ ਕਦੇ ਮੁੜ ਘਰਾਂ ਨੂੰ ਮੁੜਨਗੇ?
ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਰਹਿੰਦੀਆਂ ਹਨ ਪਰ ਇਤਿਹਾਸ ਦੇ ਕਾਲੇ ਪੰਨੇ ਕਦੇ
ਚਿੱਟੇ ਨਹੀਂ ਕੀਤੇ ਜਾ ਸਕਦੇ/ ਬਦਲੇ ਨਹੀਂ ਜਾ ਸਕਦੇ। ਅੱਜ ਮਨੁੱਖਤਾ ਦਾ ਘਾਣ ਹੋ
ਰਿਹਾ ਹੈ ਅਤੇ ਬਦਕਿਸਮਤੀ ਮਨੁੱਖ ਹੀ ਇਸਦਾ ਸਭ ਤੋਂ ਵੱਧ ਜ਼ਿੰਮੇਵਾਰ ਹੈ।
ਸਰਕਾਰ, ਪਾਰਟੀ, ਜਮਾਤ, ਕੌਮ, ਨਸਲ, ਧਰਮ, ਰੰਗ, ਖੇਤਰ ਕੋਈ ਵੀ ਹੋਵੇ ਸਭ ਤੋਂ
ਪਹਿਲਾਂ ਮਨੁੱਖ, ਮਨੁੱਖ ਹੈ ਅਤੇ ਮਨੁੱਖ ਨੂੰ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ
ਹੈ। ਦੇਸ਼ ਉਦੋਂ ਹੀ ਜਿਉਂਦਾ ਮੰਨਿਆਂ ਜਾਂਦਾ ਹੈ ਜਦੋਂ ਇਸ ਵਿਚ ਰਹਿਣ ਵਾਲੇ ਲੋਕ
ਜਾਗਦੇ ਹੋਣ/ ਜਿਉਂਦੇ ਹੋਣ। ਪਰ ਬਦਕਿਸਮਤੀ ਅੱਜ 99% ਲੋਕ ਸੁੱਤੇ ਪਏ ਹਨ। ਜ਼ਮੀਰਾਂ
ਮਰ ਚੁਕੀਆਂ ਹਨ। ਆਪਣੇ ਹੱਕਾਂ ਦੀ ਅਗਿਆਨਤਾ ਨੇ ਮਨੁੱਖ ਨੂੰ ਲੰਗੜਾ ਬਣਾ ਕੇ ਰੱਖ
ਦਿੱਤਾ ਹੈ। ਸਵਾਲ ਚੁੱਕਦੇ ਮਨੁੱਖ; ਖਤਮ ਹੋ ਗਏ ਹਨ/ ਅਲੋਪ ਹੋ ਗਏ ਹਨ। ਹੁਣ ਬਚੇ
ਹਨ ਕਿਰਤੀਆਂ ਦੀ ਮੌਤ 'ਤੇ ਜਸ਼ਨ ਮਨਾਉਣ ਵਾਲੇ/ ਹੱਸਣ ਵਾਲੇ/ ਆਪਣੇ ਘਰ ਭਰਨ ਵਾਲੇ/
ਸੜਕਾਂ ਤੇ ਤੁਰੇ ਜਾਂਦੇ ਕਿਰਤੀਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਅਤੇ ਵੋਟਾਂ
ਪੱਕੀਆਂ ਕਰਨ ਦੀਆਂ ਵਿਉਂਤਾ ਘੜਨ ਵਾਲੇ ਹਾਕਮ। ਸਰਕਾਰਾਂ/ ਹਾਕਮਾਂ ਤੋਂ
ਨਾ-ਉਮੀਦੀ ਮਗ਼ਰੋਂ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਕਿਰਤੀਆਂ ਨੂੰ ਤੁਰੇ
ਜਾਂਦਿਆਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾ ਕੇ ਸਹੀ ਥਾਂ 'ਤੇ ਉਤਾਰ ਦੇਣਾ
ਮਨੁੱਖਤਾ ਭਰਪੂਰ ਕਾਰਜ ਹੈ। ਹਰ ਪਿੰਡ/ ਸ਼ਹਿਰ ਵਿਚ ਲੋਕ ਆਪਣੇ ਘਰਾਂ ਦੇ ਬਾਹਰ
ਪਾਣੀ ਅਤੇ ਰੋਟੀ ਰੱਖਣ ਤਾਂ ਕਿ ਭੁੱਖੇ ਢਿੱਡ ਤੁਰੇ ਜਾਂਦੇ ਮਜ਼ਦੂਰ ਰੋਟੀ ਲੈ ਸਕਣ/
ਪਾਣੀ ਲੈ ਸਕਣ। ਹਾਕਮਾਂ/ ਪਾਰਟੀਆਂ ਵੱਲੋਂ ਮਦਦ ਦਾ ਵਿਖਾਵੇ ਮੀਡੀਆ ਵੱਲੋਂ
ਵਿਖਾਇਆ ਜਾ ਰਿਹਾ ਹੈ ਪਰ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਗਰੀਬ ਲੋਕਾਂ ਦੀ ਮਦਦ
ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਤਾ ਬਚੀ ਰਹੇ। ਮਨੁੱਖ ਰਹੇਗਾ ਤਾਂ ਹੀ ਦੇਸ਼
ਰਹੇਗਾ।
#1054/1, ਵਾ. ਨੰ. 15-ਏ,
ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892-33437
|
|
|
|
|
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|