WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ ਇੰਗਲੈਂਡ       (31/08/2020)

 

41ਤਰਖਾਣ ਇਕ ਉੱਤਰੀ ਭਾਰਤੀ ਕਬੀਲਾ ਹੈ, ਜੋ ਪੰਜਾਬ ਅਤੇ ਆਲੇ ਦਵਾਲੇ ਦੇ ਇਲਾਕੇ ਵਿਚ ਮੌਜੂਦ ਹੈ। ਤਰਖਾਣ ਘੱਟ ਗਿਣਤੀ ਸਮੁਦਾਏ ਹੈ ਅਤੇ ਜਿਆਦਾਤਰ ਸਿੱਖ ਪੰਥ ਨੂੰ ਮੰਨਣ ਵਾਲੇ ਹਨ। ਬਹੁਤ ਘੱਟ ਲੋਕ ਹਿੰਦੂ ਮੱਤ ਨੂੰ ਵੀ ਮੰਨਦੇ ਹਨ। ਸੱਭ ਤੋਂ ਘੱਟ ਗਿਣਤੀ ਤਰਖਾਣ ਪਾਕਿਸਤਾਨ ਵਿਚ ਮਿਲਦੇ ਹਨ ਅਤੇ ਉਹ ਇਸਲਾਮ ਕਬੂਲ ਕਰ ਚੁੱਕੇ ਹਨ। ਤਰਖਾਣ ਇਸ ਤੋਂ ਅੱਗੇ ਵੱਖ ਵੱਖ ਗੋਤਾਂ ਵਿਚ ਵੰਡੇ ਹੋਏ ਹਨ।

ਤਰਖਾਣ ਦੇ ਕਿੱਤੇ:
ਤਰਖਾਣਾਂ ਦੇ ਮੁੱਖ ਕੰਮ ਹਨ ਲੱਕੜ, ਲੋਹਾ, ਰਾਜ ਮਿਸਤਰੀ ਅਤੇ ਖੇਤੀਬਾੜੀ। ਪੰਜਾਬ ਦੇ ਲੋਹਾਰ ਜਾਂ ਲੁਹਾਰ ਉਹ ਤਰਖਾਣ ਹਨ ਜੋ ਲੋਹੇ ਦਾ ਕੰਮ ਕਰਦੇ ਹਨ, ਇਨ੍ਹਾਂ ਨੂੰ ਲੁਹਾਰ-ਤਰਖਾਣ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿਚੋਂ ਇਨ੍ਹਾਂ ਦੀ ਵਿਲੱਖਣਤਾ ਦੇ ਉਦਾਹਰਣ ਬੜੇ ਸਾਫ ਮਿਲਦੇ ਹਨ। ਜਿਸ ਤਰ੍ਹਾਂ ਭਾਈ ਲਾਲੋ ਜੀ ਘਟੌੜਾ, ਦਾ ਕਿੱਤਾ ਲੱਕੜ ਦਾ ਕੰਮ ਸੀ। ਇਹ ਗੁਰੁ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਸੀ। ਬਾਬਾ ਭਾਈ ਰੂਪ ਚੰਦ ਜੀ ਜੋ ਕਿ ਖੇਤੀਬਾੜੀ ਕਰਨ ਵਾਲੇ ਕਿਸਾਨ ਸਨ। ਬਾਬਾ ਹਰਦਾਸ ਜੀ ਬਮਰ੍ਹਾ ਜਿਸਨੇ ਨਾਗਣੀ ਬਰਸ਼ਾ ਬਣਾਇਆ ਜੋ ਮਸਤ ਹਾਥੀ ਦੇ ਮਾਰਿਆ ਗਿਆ, ਅਤੇ ਬਾਬਾ ਜੀ ਆਪ ਲਿਖਾਰੀ ਸਨ ਤੇ ਗੁਰੁ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬੀ ਸਨ। ਮਿਸਤਰੀ ਦੇਸ ਰਾਜ ਕਲਸੀ ਸੁਰਸਿੰਘ ਪਿੰਡ ਵਾਲਾ ਜਿਨ੍ਹਾਂ ਨੇ ਅਕਾਲ ਤਖਤ ਨੂੰ ਬਨਾਉਣ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ, ਅਤੇ ਬਾਅਦ ਵਿਚ ਅੱਬਦਾਲੀ ਦਵਾਰਾ ਉਸ ਨੂੰ ਤਬਾਹ ਕੀਤਾ ਗਿਆ। ਅੱਜ ਦੇ ਨਵੇਂ ਪੰਜਾਬ ਵਿਚ ਜੋ ਵੀ ਘਰ, ਇਮਾਰਤਾਂ, ਮਸ਼ੀਨਾਂ ਜੋ ਖੇਤੀ ਵਿਚ ਇਸਤੇਮਾਲ ਹੁੰਦੀਆਂ ਹਨ ਜਾਂ ਟਰੈਕਟਰ ਆਦੀ ਸੱਭ ਨੂੰ ਬਨਾਣ ਵਿਚ ਤਰਖਾਣਾਂ ਦਾ ਹੀ ਯੋਗਦਾਨ ਹੈ। ਤਰਖਾਣ ਭਾਵੇਂ ਘੱਟ ਗਿਣਤੀ ਹਨ ਲੇਕਿਨ ਭਾਰਤ ਦੇ ਇਲਾਕੇ ਵਿਚ ਆਪਣੇ ਕੰਮ ਦੇ ਮਾਹਿਰ ਹੋਣ ਕਰਕੇ ਇਨ੍ਹਾਂ ਦੀ ਪਕੜ ਮਜਬੂਤ ਹੈ।

ਤਰਖਾਣਾਂ ਦੇ ਪਿੰਡ (ਅਧੂਰੀ ਲਿਸਟ):

  • ਭਾਈ ਰੂਪਾ, ਠੱਠੀ, ਸਿਰੀਏਵਾਲਾ, ਨੇਹੀਆਵਾਲਾ, ਦਿਆਲਪੁਰਾ ਭਾਈ ਕਾ, ਟੋਵਾਲਾ, ਸਮਾਧ ਭਾਈ ਕੀ, ਰਾਵਲੇਰੀ, ਲਖਨੌਰ;
  •  ਸਿੱਖਵਾਲਾ, ਕੋਠਾ ਰਾਜਸਥਾਨ, ਕਬੂਲ ਸ਼ਾਹ ਖੁੱਬਣ;
  •  ਮੁਕਤਸਰ): ਤਰਖਾਣ ਵਾਲਾ, ਅਕਾਲਗੜ੍ਹ;
  •  ਤਰਖਾਣ ਮਾਜਰਾ (ਅਮਲੋਹ);
  •  ਗੱੜੀ ਤਰਖਾਣਾਂ (ਮਾਛੀਵਾੜਾ);
  •  ਚਾਨੀਆਂ (ਨਕੋਦਰ);
  •  ਜਲੰਧਰ: ਤਰਖਾਣ ਮਾਜਰਾ, ਮੋਠਾਂਵਾਲਾ;
  •  ਹੁਸ਼ਿਆਰਪੁਰ ਜ਼ਿਲ੍ਹਾ: ਭੱਟੀਆਂ, ਚੱਤੋਵਲ, ਹਾਲੇੜ ਘੋਗ ਰਾ, ਚੋਕਾ;
  •  ਗੁਰਦਾਸਪੁਰ ਜ਼ਿਲ੍ਹਾ: ਰੰਗੀਲਪੁਰ, ਢਡਿਆਲਾ, ਸਦਾ ਰੰਗ;
  •  ਕਪੂਰਥਲਾ: ਅਹਿਮਦਪੁਰ, ਤਰਖਾਣਾਵਾਲੀ;
  •  ਫਗਵਾੜਾ: ਲੋਹਾਰਾ, ਰਾਮਗੜ੍ਹ;
  •  ਤਰਖਾਣ ਮਾਜਰਾ (ਸਮਾਣਾ);
  •  ਤਰਖਾਣ ਮਾਜਰਾ(ਸਰਹਿੰਦ);
  •  ਬਾਗੜੀਆਂ;
  •  ਵਕੀਲਾਂਵਾਲਾ (ਫਿਰੋਜ਼ਪੁਰ)।

ਤਰਖਾਣਾਂ ਦਾ ਪੁਰਾਤਨ ਇਤਿਹਾਸ
ਕਾਸਗਰਲੀ ਮੈਹਮੱਤ ਗਿਆਰਵੀਂ ਸਦੀ ਵਿਚ ਕਾਸਗਰ ਦਾ ਇਕ ਮਸ਼ਹੂਰ ਇਤਿਹਾਸਕਾਰ ਹੋਇਆ ਹੈ। ਉਹ ਤਰਖਾਣ ਦਾ ਅਰਥ ਇਸ ਤਰ੍ਹਾਂ ਦੱਸਦਾ ਹੈ। “ ਤਰਖਾਣ ਲਫਜ ਮੁਸਲਮਾਨ ਧਰਮ ਤੋਂ ਪਹਿਲੋਂ ਹੋਂਦ ਵਿਚ ਆ ਚੁੱਕਾ ਸੀ। ਆਰਗੂ ਭਾਸ਼ਾ ਵਿਚ ਇਸਦਾ ਅਰਥ ਹੈ ਰਾਜਕੁਮਾਰ ( ਬੇਇ-ਉਮਾਰ)।" ਇਸਤੋਂ ਇਹ ਤੇ ਸਾਫ ਹੋ ਗਿਆ ਕਿ ਇਹ ਸ਼ਬਦ ਤੁਰਕੀ ਭਾਸ਼ਾ ਦਾ ਨਹੀ ਹੈ, ਸਗੋਂ ਪੁਰਾਤਨ ਸੋਗਦਿਆਨਾ ਭਾਸ਼ਾ ਵਿਚੋਂ ਲੈ ਕੇ ਤੁਰਕੀ ਜਬਾਨ ਵਿਚ ਇਸਤੇਮਾਲ ਕੀਤਾ ਗਿਆ। ਕਾਸਗਰਲੀ ਮੈਹਮੱਤ ਦੁਆਰਾ ਲਿਖਤ ਤੁਰਕੀ ਭਾਸ਼ਾ ਦੀ ਡਿਕਸ਼ਨਰੀ ( ਦਿਵਾਨ-ਉ-ਲੁਗਾਤ- ਇ-ਤੁਰਕ ) ਵਿਚ ਇਹ ਸਿੱਧ ਹੋ ਜਾਂਦਾ ਹੇ। ਸੋਗਦ ਇਕ ਰਾਸ਼ਟਰ ਹੈ ਜੋ ਬਾਲਾਸਗੁਨ ਵਿਚ ਸਥਿੱਤ ਹੈ। ਸੋਗਦ ਬੁਖਾਰਾ ਅਤੇ ਸਮਰਕੰਦ ਦੇ ਵਚਾਲੇ ਹੈ। ਸੋਗਦ ਜਾਂ ਸੋਗਦਿਆਨਾ ਇਰਾਨ ਦੀ ਇਕ ਬਹੁਤ ਪੁਰਾਤਨ ਸਭਿਅਤਾ ਹੈ।

ਇਤਿਹਾਸਕਾਰ (ਐਚ. ਬੈਵਰਿਜ) ਆਪਣੇ ਪੇਪਰ 'ਤਰਖਾਣ ਅਤੇ ਟਾਰਕੁਇਨਸਿ' ਵਿਚ ਦੱਸਦਾ ਹੇ ਕਿ ਤਰਖਾਣ ਕਬੀਲੇ ਦੀ ਪੁਰਾਤਨਤਾ ਦੇ ਅਸਲੀ ਸਰੋਤ ਇਤਿਹਾਸ ਵਿਚੋਂ ਖਤਮ ਹੋ ਚੁੱਕੇ ਹਨ। ਉਹ ਇਹ ਵੀ ਲਿਖਦਾ ਹੈ ਤਰਕਾਂਣ ਇਕ ਕਬੀਲਾ ਅਤੇ ਲੋਕਾਂ ਦਾ ਆਪਣੇ ਨਾਮ ਨਾਲ ਜਾਤੀ ਦੇ ਤੌਰ ਤੇ ਦੋਨੋ ਤਰ੍ਹਾਂ ਇਸਤੇਮਾਲ ਹੁੰਦਾ ਸੀ। ਬਿਪਿਨ ਸ਼ਾਹ ਆਪਣੇ ਪੇਪਰ “ਅਲੈਗਜੈਂਡਰ ਦੀ ਪਾਟਲੀ“ ਵਿਚ ਦੱਸਦਾ ਹੈ, ਜਦੋਂ ਨਗਰ ਠੱਠਾ ਅਤੇ ਅਰਗੂਨ ਤੇ ਕੱਬਜਾ ਹੋਇਆ ਜੋ ਸਿੰਧ ਦੇ ਅਧੀਨ ਸੀ, ਉਸ ਵਕਤ ਵੀ ਮੱਧ ਏਸ਼ੀਆ ਦੇ ਇਤਿਹਾਸ ਵਿਚ ਤਰਖਾਣ ਕਬੀਲੇ ਦਾ ਜਿਕਰ ਆਉਂਦਾ ਹੈ। ਐਚ. ਬੈਵਰਿਜ, ਇਸਾਕ ਟੇਲਰ , ਸੀ.ਆਰ. ਕੋਨਡੋਰ ਅਤੇ ਜੇ. ਜੀ. ਆਰ. ਫਾਰਲੌਂਗ ਵੀ ਆਪਣੀਆਂ ਲਿਖਤਾਂ ਵਿਚ ਤਰਖਾਣ ਅਤੇ ਟਾਰਕੁਇਨਸਿ ਨੂੰ ਇਕੋ ਹੀ ਮੰਨਦੇ ਹਨ। ਲੁਸੀਅਸ ਟਾਰਕੁਇਨਸਿ ਜਾਂ ਟਾਰਕੁਇਨਸਿ ਵੱਡਾ ਰੋਮ ਦਾ ਪੰਜਵਾਂ ਬਾਦਸ਼ਾਹ ਹੋਇਆ ਹੈ (616-579 ਬੀ.ਸੀ.)। 1700-1200 ਬੀ.ਸੀ. ਤੱਕ ਹਿੱਤਿਤੀ ਵਿਚ ਤਰਖਾਣ ਲਫਜ ਕਬੀਲੇ ਦੇ ਸਰਦਾਰ ਲਈ ਵਰਤਿਆ ਜਾਂਦਾ ਸੀ। ਕੈਸੀਟੱਸ ਵਿਚ 1531-1155 ਬੀ.ਸੀ. ਤੱਕ ਇਕ ਦੇਵਤਾ ਦਾ ਨਾਮ ਵੀ ਤਾਰਤਰਖਾਣ ਸੀ।

ਖੋਦਾਦਾਰ ਰੇਜਾਖਾਨੀ ( ਬਰਲਿਨ ਯੂਨੀਵਰੱਸਟੀ ) ਆਪਣੇ ਪੇਪਰ , ਕੌਨਟੀਨਿਊਟੀ ਐਂਡ ਚੇਂਜ ਇਨ ਲੇਟ ਐਨਟੀਕ ਇਰਾਨ (560 ਏ.ਡੀ.) ਵਿਚ ਲਿਖਦਾ ਹੈ ਕਿ ਇਹ ਉਹੀ ਤਰਖਾਣ ਹਨ ਜੋ ਆਪਣੇ ਆਪ ਨੂੰ ਅਲਖੌਨ ਦੇ ਰਾਜਾ ਖੰਗੀਲਾ ਦੇ ਵੰਸ਼ਜ ਦਸਦੇ ਹਨ। (ਗਰੈਨਿਟ 2002:218) । ਅਸੀਂ ਜਾਣਦੇ ਹਾਂ ਕਿ ਇਹ ਉਹੀ ਤਰਖਾਣ ਹਨ ਜੋ ਹਿੰਦੂਕੁਸ਼ ਤੋਂ ਪਾਰ ਦੇ ਦਰਿਆਂ (ਲਾਘਿਆਂ) ਨੂੰ ਕੌਟਰੋਲ ਕਰਦੇ ਸਨ ਜੋ ਬਾਮਿਆਨ ਅਤੇ ਕਾਬੁਲ ਨੂੰ ਪੰਜਸ਼ੀਰ ਦੇ ਰਾਸਤੇ ਜੋੜਦੇ ਸਨ। ਪੁਰਾਤਨ ਕਬੀਲਿਆਂ ਦੀ ਤਰਜ ਤੇ ਇਨ੍ਹਾਂ ਨੇ ਵੀ ਦੱਖਣੀ ਤੋਖਾਰਿਸਤਾਨ ਵਿਚ ਦਰਿਆ ਸੁਰਖਾਬ ਦੇ ਦੋਨੋ ਪਾਸੇ ਕਿਲੇ ਬਣਾ ਲਏ ਤਾਂ ਕਿ ਬੈਕਟਰੀਆ ਤੋਂ ਬਾਮੀਆਨ ਤੱਕ ਹੋਣ ਵਾਲੇ ਵਪਾਰ ਅਤੇ ਫੌਜੀ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਸਕੇ। (ਗਰੈਨਿਟ 2002:218-20) ।

ਅਗਰ ਇਨਸਾਨੀਅਤ ਦੇ ਸਮੇ ਦੀ ਵੰਸ਼ਾਵਲੀ ਵੱਲ ਦੇਖਿਏ ਤਾਂ ਬਰੀਆਨ ਸਟੱਰ ਹੂੰਨ ਦੇ ਕਰਮਾ ਤਰਖਾਣ ਬਾਬਤ ਲ਼ਿਖਦਾ ਹੈ। ਹੂੰਨ-ਸਾਂਗ ਜੋ ਇਕ 7ਵੀਂ ਸ਼ਤਾਬਦੀ ਦਾ ਚੀਨੀ ਯਾਤਰੂ ਸੀ, ਉਸਨੇ ਵੀ ਕਈ ਭਾਰਤੀ ਤਰਖਾਣਾਂ ਬਾਰੇ ਲਿਖਿਆ ਹੈ, ਜਿਵੇਂ ਕਿ ਸਮਰਕੰਦ ਦੇ ਤਰਖਾਣ, ਅਤੇ ਰਾਜੇ ਦੀ 200 ਤਰਖਾਣਾਂ ਨਾਲ ਮੁਲਾਕਾਤ। ਐਸ. ਕੁਵਾਯਾਮਾ ਦੇ ਪੇਪਰਾਂ ਮੁਤਾਬਿਕ ਹਿੰਦੂਕੁਸ਼ ਦੇ ਪਾਰ ਚੇਬਿਸ਼ੀ ਤਰਖਾਣ ਨੂੰ ਟਾਫੂ-ਤੇਜਿਨ ਦੇ ਨਾਲ ਤੁੰਗ (ਟੰਗ) ਡਾਈਨੇਸਟੀ ਦੀ ਕਚਿਹਰੀ ਵਿਚ 753 ਈ: ਵਿਚ ਗੰਧਾਰ ਦੇ ਰਾਜੇ ਦਵਾਰਾ ਭੇਜਿਆ ਗਿਆ। ਬਦਖਸ਼ਾਨ ਰਾਜਕੁਮਾਰ ਦਵਾਰਾ ਬਣਾਏ ਗਏ ਤਰਖਾਣ ਕਬੀਲੇ ਨੇ 7ਵੀਂ- 8ਵੀਂ ਸ਼ਤਾਬਦੀ ਵਿਚ ਗਿਲਗਿੱਤ ਤੇ ਰਾਜ ਕੀਤਾ। ਨਾਗਰ ਦੇ ਮੈਗਲੋਟ ਕਬੀਲੇ ਅਤੇ ਹੁੰਜਾ ਦੇ ਆਯੁਸ਼ ਕਬੀਲੇ ਦੇ ਬਾਨੀ ਵੀ ਤਰਖਾਣ ਰਾਜਕੁਮਾਰ ਸਨ। ਰਿਵਾਇਤੀ ਸੁਰਾਗਾਂ ਅਨੁਸਾਰ ਮਨੋਕਲਪਿੱਤ ਪਰਸ਼ੀਆ ਦਾ ਰਾਜਕੁਮਾਰ ਕਯਾਨੀ ਜਿਸਦਾ ਨਾਮ ਅਜੁਰ ਜਮਸ਼ੇਦ ਸੀ ਅਤੇ ਪਰਸ਼ੀਆ ( ਇਰਾਨ) ਤੇ ਅਰਬ ਦਾ ਕਬਜਾ ਹੋਣ ਤੇ ਇੱਧਰ ਭੱਜ ਆਇਆ ਸੀ, ਦਾ ਸਬੰਧ ਵੀ ਤਰਖਾਣਾ ਨਾਲ ਮਿਲਦਾ ਹੈ।

ਮਿਸਰ ਦੇ ਸ਼ਹਿਰ ਤਰਖਾਣ ਦਾ ਕਈ ਆਰਕਿਉਲੋਜੀ ਖੁਦਾਈਆਂ ਨਾਲ ਸਬੰਧ ਹੈ। ਇਥੇ 4000 ਬੀ.ਸੀ.ਈ. ਦੇ ਸਮੇ ਦੇ ਬੁਣੇ ਕੱਪੜੇ ਮਿਲੇ ਹਨ। ਇਰਾਨ ਦੇ ਚੱਲ-ਤਰਖਾਣ ਪਿੰਡ ਵਿਚੋਂ ਵੀ ਕਈ ਪੁਰਾਤਨ ਵਸਤਾਂ ( 224-651 ਈ:) ਦੇ ਸਾਸਾਨੀਅਨ ਕਾਲ ਦੀਆਂ ਮਿਲੀਆਂ ਹਨ। ਯੂਕਰੇਨ ਦੇ ਇਕ ਇਲਾਕੇ ਵਿਚ ਇਕ ਪਿੰਡ ਦਾ ਨਾਮ ਤਰਖਾਣਕੁਟ ਹੈ। ਰੂਸ ਵਿਚ ਕਈ ਥਾਵਾਂ ਤੇ ਤਰਖਾਣ ਨਾਮ ਮਿਲਦਾ ਹੈ। ਭਾਰਤ ਵਿਚ ਤਰਖਾਣ ਤਕਰੀਬਨ 6ਵੀਂ ਸਦੀ ਤੋਂ ਹਨ। ਪੁਰਾਤਨ ਤਰਖਾਣ ਇਤਿਹਾਸ ਗਵਾਹੀ ਦਿੰਦਾ ਹੈ ਜਿਵੇਂ ਊਭੀ ਇਕ ਜਰਮਨੀ ਕਬੀਲਾ ਸੀ। ਬਾਹੜਾ ਇਕ ਅਰਬੀ ਕਬੀਲਾ ਸੀ। ਇਰਾਨ ਵਿਚ ਕਈ ਇਲਾਕੇ ਤਰਖਾਣ ਕਬੀਲੇ ਦੇ ਨਾਮ ਤੇ ਹਨ, ਜਿਵੇਂ ਕਿ ( ਪਨੇਸਰ-ਇ-ਤਕਸ਼ਨ, ਹੁੰਜਾਨ ਆਦੀ) ਅਤੇ ਸਿਆਨ ਤੇ ਸੱਲ ਵੀ ਕੁਰਦਾਂ ਵਿਚ ਮਿਲਦੇ ਹਨ। ਪੱਦਮ ਅਤੇ ਰੱਤਨ ਭਾਰਤੀ ਹਨ। (ਮਿਨੰਦਰ 1 ਯੂਨਾਨੀ ਰਾਜਾ) ਕਾਲਸੀ ਨਾਮ ਦੀ ਜਗਹ (ਅਲੈਕਜੈੰਡਰੀਆ ਦਾ ਕਾਕਸੁਸਨ) 165 ਬੀ.ਸੀ. ਵਿਚ ਪੈਦਾ ਹੋਇਆ। ਤਕਰੀਬਨ 90 % ਤਰਖਾਣਾਂ ਦੇ ਗੋਤ ਤਰਖਾਣਾਂ ਵਿੱਚ ਹੀ ਪਾਏ ਜਾਂਦੇ ਨੇ ਤੇ ਦੂਜਿਆਂ ਨਾਲ ਗੋਤਾਂ ਦਾ ਮੇਲ ਬਹੁਤ ਘੱਟ ਹੈ।

ਕੁਝ ਤਰਖਾਣ ਸ਼ਖ਼ਸੀਅਤਾਂ:

  • ਜੱਜ ਦਲੀਪ ਸਿੰਘ ਸੌਂਦ: ਅਮਰੀਕਾ ਦੀ ਸੰਸਦੀ ਸੀਟ ਜਿੱਤਣ ਪਹਿਲਾਂ ਏਸ਼ਿਆਈ ਖਿੱਤੇ ਦਾ ਬੰਦਾ ਤੇ ਅਮਰੀਕਾ ਵਿੱਚ ਪਹਿਲਾਂ ਸਿੱਖ ਜੱਜ। ਇਹਨਾਂ ਦਾ ਮੁੰਡਾ ਲੈਫਟੀਨੈਂਟ ਦਲੀਪ ਸੌਂਦ ਜੂਨੀਅਰ ਅਮਰੀਕਨ ਫੌਜ ਵਿੱਚ ਰਿਹਾ;
  •  ਸਤਨਾਮ ਸਿੰਘ ਭੰਮਰਾ: N.B.A (ਅਮਰੀਕਨ ਬੇਸਬਾਲ) ਵਿੱਚ ਖੇਡਣ ਵਾਲਾ ਪਹਿਲਾ ਭਾਰਤੀ;
  •  ਸ਼ਹੀਦ ਨੰਦ ਸਿੰਘ ਭਾਰਜ: ਬੱਬਰ ਅਕਾਲੀ;
  •  ਬਰਦੀਸ਼ ਕੌਰ ਚੱਗਰ: ਕੈਨੇਡਾ ਦੇ ਇਤਿਹਾਸ ਵਿੱਚ ਹਾਊਸ ਕਾਮਨਜ਼ ਵਿੱਚ ਸਰਕਾਰ ਦੀ ਪਹਿਲੀ ਮਹਿਲਾ ਆਗੂ;
  •  ਬਾਬਾ ਸੁੱਖਾ ਸਿੰਘ ਕਲਸੀ: ਪੰਥ ਪ੍ਰਕਾਸ਼ ਵਿਚ ਉਨ੍ਹਾਂ ਦੀ ਬਹਾਦਰੀ ਨੂੰ ਸਮਰਪਿਤ 7 ਐਪੀਸੋਡ ਹਨ;
  •  ਸਰ ਮੋਤਾ ਸਿੰਘ ਮਠਾੜੂ, QC: ਇੰਗਲੈਂਡ ਵਿਚ ਜੱਜ ਬਣਨ ਵਾਲੇ ਪਹਿਲੇ ਏਸ਼ੀਅਨ;
  •  ਏਅਰ ਵਾਈਸ ਮਾਰਸ਼ਲ ਜਸਬੀਰ ਸਿੰਘ ਪਨੇਸਰ AVM, VSM

ਤਰਖਾਣ ਆਬਾਦੀ
ਬ੍ਰਿਟਿਸ਼-ਇੰਡੀਆ 1881 ਈ: ਦੀ ਮਰਦਮਸ਼ੁਮਾਰੀ (ਗਿਣਤੀ) ਅਨੂਸਾਰ 263,479 ਕੁਲ ਤਰਖਾਣ ਸਿੱਖ ਸਨ। ਐਸ.ਸੀ. ਸ਼ਰਮਾ ਦੀ ਲਿਖਤ ਔਖਾ ਦਹਾਕਾ ਵਿਚ ਲਿਖਿਆ ਹੈ ਕਿ ਤਰਖਾਣ ਇਲਾਕੇ ਦੇ ਤਿੰਨਾਂ ਹੀ ਮਜ੍ਹਬਾਂ ਵਿਚ ਮੌਜੂਦ ਸਨ। 1921 ਈ: ਵਿਚ ਉਨ੍ਹਾਂ ਦੀ ਗਿਣਤੀ 684,000 ਸੀ। ਪੰਜਾਬ ਦੇ ਕੁਝ ਪਿੰਡਾਂ ਵਿਚ ਤਾਂ ਤਰਖਾਣਾਂ ਦੇ ਪਰੀਵਾਰ ਦੇ ਤਿੰਨ ਜਾਂ ਚਾਰ ਹੀ ਘਰ ਹੁੰਦੇ ਸਨ।

ਤਰਖਾਣ‌ ਰਿਵਾਇਤਾਂ
ਤਰਖਾਣ ਜਿਆਦਾ ਕਰਕੇ ਆਪਣੇ ਪਿੱਤਰਾਂ ( ਵਡੇਰੇ ਬਜੁਰਗਾਂ ) ਦੀ ਪੂਜਾ ਜਠੇਰਿਆਂ ਜਾਂ ਮਟੀਆਂ ਦੀ ਸ਼ਕਲ ਵਿਚ ਕਰਦੇ ਹਨ। ਹਰ ਗੋਤ ਵਾਲੇ ਦੇ ਅਲੱਗ ਜਠੇਰੇ ਹਨ। ਹੌਲੀ ਹੌਲੀ ਇਹ ਰਿਵਾਇਤ ਖਤਮ ਹੁੰਦੀ ਜਾ ਰਹੀ ਹੈ। ਇਕ ਗੋਤ ਦੇ ਪਰੀਵਾਰ ਦੇ ਜੀਆਂ ਦਾ ਖੂਨ ਦਾ ਰਿਸ਼ਤਾ ਹੁੰਦਾ ਹੈ। ਤਰਖਾਣ ਹਮੇਸ਼ਾ ਵਿਆਹ ਤਰਖਾਣਾਂ ਵਿੱਚ ਹੀ ਕਰਦੇ ਹਨ ਪਰ ਨਾਨਕੇ ਤੇ ਦਾਦਕੇ ਗੋਤਾਂ ਤੋਂ ਬਾਹਰ।

ਰਾਮਗੜ੍ਹੀਆ
ਕੁਝ ਤਰਖਾਣ, ਰਾਮਗੜ੍ਹੀਆ ਦੀ ਪਛਾਣ ਰੱਖਦੇ ਨੇ ਕਿਉਂ ਕਿ ਰਾਮਗੜ੍ਹੀਆ ਮਿਸਲ ਦੇ ਕਰਤਾ ਧਰਤਾ ਜੱਸਾ ਸਿੰਘ (ਭੰਮਰਾ ਤਰਖਾਣ) ਸਨ ਤੇ ਮਿਸਲ ਦੇ ਬਹੁਤੇ ਸਿਪਾਹੀ ਵੀ ਤਰਖਾਣ ਕਬੀਲੇ ਦੇ ਸਨ। ਰਾਮਗੜ੍ਹੀਆ ਮਿਸਲ, 12 ਮਿਸਲਾਂ ਵਿੱਚੋਂ ਤਾਕਤਵਰ ਮਿਸਲਾਂ ਵਿੱਚੋਂ ਸੀ। ਮਿਸਲ ਦੀ ਤਾਕਤ ਦਾ ਪਤਾ ਇਸ ਘਟਨਾ ਤੋਂ ਲਗ ਜਾਂਦਾ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ ਨੇ ਹੋਰ ਜਰਨੈਲਾਂ ਨਾਲ ਮਿਲਕੇ ਦਿੱਲੀ ਫਤਿਹ ਕੀਤੀ ਅਤੇ ਮੁਗਲਾਂ ਦਾ ਤਖਤ ਪੁੱਟ ਕੇ ਖਿੱਚ ਕੇ ਅਕਾਲ ਤਖਤ ਲੈ ਆਂਦਾ, ਜੋ ਅੱਜ ਵੀ ਰਾਮਗੜ੍ਹੀਹਆ ਬੁੰਗੇ ਵਿਚ ਪਿਆ ਹੈ। ਊਧਮ ਸਿੰਘ (ਤਵਾਰੀਖ ਦਰਬਾਰ ਸਾਹਿਬ) ਵਿਚ ਲਿਖਦੇ ਹਨ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਉਸਦੇ ਲੜਕੇ ਜੋਧ ਸਿੰਘ ਨੇ ਮਿਲਕੇ 5 ਲੱਖ ਰੁ: ਦਾ ਯੋਗਦਾਨ ਰਾਮਗੜ੍ਹੀਹਆ ਬੁੰਗੇ ਵਾਸਤੇ ਕੀਤਾ।

References:
1. Tarkhan and Tarquinius by H. Beveridge of The Journal of the Royal Asiatic Society of Great Britain and Ireland.
2. Anatolian Iron Ages: The Proceedings of the Second Anatolian Iron Ages Colloquium held at İzmir, 4-8 May 1987
Edited by A. Çilingiroğlu and D. H. French, Page 115.
3. Era's of Humanity by Genealogy written by Brian Starr, Page 204
4. A Socio-Political Study of Gilgit Baltistan Province by Omar Farooq Zain.
5. THE WESTERN HIMALAYAN STATES by A. H. Dani.
6. A SHORT HISTORY OF AFGHANISTAN By Professor Abdul Hai Habibi, President, Historical Society of Afghanistan.
7. Across the Hindukush of the First Millennium: a collection of the papers by S. Kuwayama.
8. Continuity and Change in Late Antique Iran: An Economic View of the Sasanians by Khodadad Rezakhani of Freie Universität, Berlin.
9. FAITHS OF MAN: A CYCLOPÆDIA OF RELIGIONS BY MAJOR-GENERAL J. G. R. FORLONG, M.R.A.S., F.R.G.S., F.R.S.E., M.A.1, A.I.C.E., F.R.H.S.
10. THE HITTITES AND THEIR LANGUAGE BY C. R. CONDER, LT.-COL. R.E.
11. Patali of Alexander, Sack of Nagar Thatta and Arghoon rule of Sindh by Bipin Shah
12. PERSPECTIVES ON THE SIKH TRADITION, Edited by GURDEV SINCH, Foreword by KHUSHWANT SINGH
13. Tarkhan Nīzak or Tarkhan Tirek? An Enquiry concerning the Prince of Badhghīs Who in A. H. 91/A. D. 709-710 Opposed the 'Omayyad Conquest of Central Asia.
14. RAJ KHALSA PART - Iwritten by Giani Gian Singh.

ਹਰਜੀਤ ਸਿੰਘ ਮਠਾੜੂ ਲੀਡਸ ਇੰਗਲੈਂਡ
Harjit Singh Matharu Leeds (United Kingdom)
tarkhan101@protonmail.com

 
 
41ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ ਇੰਗਲੈਂਡ
40ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਆਜ਼ਾਦੀ ਦਾ ਦੂਜਾ ਪੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ
38ਖਾੜੀ ਯੁੱਧ ਦੇ 30 ਵਰ੍ਹੇ ਪੂਰੇ
ਰਣਜੀਤ 'ਚੱਕ ਤਾਰੇ ਵਾਲਾ' ਆਸਟ੍ਰੇਲੀਆ
37ਕੀ ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ?
ਉਜਾਗਰ ਸਿੰਘ, ਪਟਿਆਲਾ 
36ਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ  
kangrasਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ 
34ਅਜ਼ੀਜ਼  ਮਿੱਤਰ  ਅਮੀਨ  ਮਲਿਕ  ਦੇ  ਤੁਰ  ਜਾਣ  ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
33ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ
32ਸਾਹਿੱਤ ਦੇ ਸੁਸ਼ਾਂਤ ਸਿੰਘ ਰਾਜਪੂਤ
ਡਾ: ਨਿਸ਼ਾਨ ਸਿੰਘ, ਕੁਰੂਕਸ਼ੇਤਰ
31ਚਿੱਟਾ ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ
mafiaਮਾਫ਼ੀਆ ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
29ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
28ਕੁਦਰਤੀ ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ
ਉਜਾਗਰ ਸਿੰਘ, ਪਟਿਆਲਾ  
27ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ
26"ਧੌਣ ਤੇ ਗੋਡਾ ਰੱਖ ਦਿਆਂਗੇ"
ਮਿੰਟੂ ਬਰਾੜ, ਆਸਟ੍ਰੇਲੀਆ
balbirਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ
pindਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
ਪਰਿਵਾਰਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ
  
21ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ
20ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
19"ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ   
pulasਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
coronaਕਰੋਨਾ ਦਾ ਕਹਿਰ ਅਤੇ ਫ਼ਾਇਦੇ
ਹਰਦੀਪ ਸਿੰਘ ਮਾਨ, ਆਸਟਰੀਆ
bolਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
15ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ 
sanjidaਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
13ਕਿਹੜੀਆਂ ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
lottery“ਓਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
kronaਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ
corona'ਕੋਰੋਨਾ ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ ਵਪਾਰ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
foodਪੰਜਾਬ ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ ਨਤੀਜੇ ਖੌਫਨਾਕ
ਉਜਾਗਰ ਸਿੰਘ, ਪਟਿਆਲਾ 
08ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
03ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ  
kejriwalਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
tiwanaਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
04ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ 
agg"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ  
baarਬਾਰਿ ਪਰਾਇਐ ਬੈਸਣਾ...
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com