ਕੇਂਦਰ
ਸਰਕਾਰ ਕਿਰਤੀ, ਕਿਸਾਨ, ਮਜ਼ਦੂਰ, ਗਰੀਬ ਵਿਰੋਧੀ ਸੀ, ਅਤੇ ਹੈ ਪਰ ਹੁਣ ਇਹ ਦੁਸ਼ਮਣ ਬਣ
ਗਈ ਏ !!
ਸਾਥੀਓ! ਹਾਕਮ ਧੋਖੇਬਾਜ਼ ਏ, ਚਲਾਕ ਏ, ਮਕਾਰ ਏ। ਇਸ ਲਈ ਕਿਸੇ
ਸਬੂਤ ਦੀ ਜਰੂਰਤ ਨਹੀਂ, ਜੱਗ ਜ਼ਾਹਿਰ ਏ !
'ਇਹ ਦਿੱਲੀ' ਸਾਡੇ ਗੁਰੂਆਂ ਨਾਲ
ਆਢਾ ਲਾਉਣ ਤੋਂ ਨਹੀਂ ਟਲ਼ੀ। ਗੁਰੂ ਤੇਗ ਬਹਾਦਰ ਜੀ ਤੋਂ ਤਿਲਕ ਜੰਝੂ ਦੀ ਰਾਖੀ
ਮੰਗਦੇ ਰਹੇ ਪਰ ਬਲੀਦਾਨ ਲੈ ਗਏ। ਦਸ਼ਮੇਸ਼ ਪਿਤਾ ਦੇ ਭਗਤ ਅਖਵਾਉਂਣ ਦਾ ਢੌਂਗ ਕਰਦੇ
ਰਹੇ ਪਰ 16 ਯੁੱਧ ਓਸੇ ਗੁਰੂ ਨਾਲ ਕਰ ਗਏ। ਆਖਰੀ ਜੰਗ 'ਚ ਮੁਗਲਾਂ ਦੇ ਭਾਈਵਾਲ ਬਣ
ਝੂਠੀਆਂ ਸਹੁੰਆਂ ਖਾਧੀਆਂ, ਮਕਾਰੀਆਂ ਕੀਤੀਆਂ, ਵਾਅਦੇ ਤੋੜੇ, ਮੁਖਬਰੀਆਂ ਕੀਤੀਆਂ ਤੇ
ਆਖਿਰ ਗੁਰੂ ਮਾਰ ਕਰਨ ਤੇ ਹੀ ਤੁੱਲ ਗਏ !!
ਦਿੱਲੀ ਦੇ ਹਾਕਮ ਹੁਣ ਵੀ ਓਸੇ ਬਿਰਤੀ ਦੇ ਹਨ। ਮਾਸਾ ਫਰਕ ਨਹੀਂ ਹੈ। ਅਤਿ ਦਰਜੇ
ਦੇ ਚਲਾਕ, ਸ਼ਾਤਰ ਦਿਮਾਗ਼ ਤੇ ਢੌਂਗੀ ਹਨ, ਫ਼ਰੇਬੀ, ਮੱਕਾਰ ਪੈਰ ਪੈਰ ਤੇ ਝੂਠ ਬੋਲਦੇ
!
ਕਿਤੇ ਇਹਨਾਂ ਤੇ ਭਰੋਸਾ ਨਾ ਕਰ ਬਹਿਣਾ। ਧੋਖੇਬਾਜ਼ੀ, ਬੇਈਮਾਨੀ ਇਹਨਾਂ ਹਾਕਮਾਂ
ਦੇ ਖੂਨ ‘ਚ ਏ। ਜੋ ਸਾਡੇ ਗੁਰੂਆਂ ਨਾਲ ਧੋਖਾ ਕਰਨੋਂ ਨਹੀਂ ਟਲ੍ਹੇ.. ਹੁਣ ਉਹ ਸਾਨੂੰ
- ਤੁਹਾਨੂੰ ਕੀ ਬਖਸ਼ਣਗੇ?
ਤੁਹਾਡੀ ਏਕਤਾ, ਅਕਲ ਨੂੰ ਸਲਾਮ ਤੁਹਾਡੇ ਸਿਰੜ, ਸਿਦਕ ਨੂੰ ਸਲਾਮ
ਤੁਹਾਡੇ ਮਿਹਨਤਕਸ਼ ਹੱਥਾਂ ਨੂੰ ਸਲਾਮ ਜੋ ਹਰਿਆਣੇ ਦੇ ਬਾਰਡਰਾਂ ਤੇ ਹਥਿਆਰ ਬਣ
ਭੁਗਤੇ, ਨਿਬੜੇ, ਤੁਹਾਡੇ ਸਰੀਰਾਂ ਨੂੰ ਸਲਾਮ ਜੋ ਠੰਡੇ ਤੇ ਗੰਦੇ ਪਾਣੀ ਦੀਆਂ
ਬੁਛਾੜਾਂ, ਹੰਝੂ ਗੈਸਾਂ ਦੇ ਗੋਲੇ ਬੇਪ੍ਰਵਾਹ ਝੱਲ ਗਏ, ਤੁਹਾਡੇ ਮੁਬਾਰਕ ਕਦਮਾਂ ਨੂੰ
ਸਲਾਮ ਜੋ ਕੰਡਿਆਲੀਆਂ ਤਾਰਾਂ, ਭਰਕਮ ਪੱਥਰਾਂ ਦੀਆਂ ਰੋਕਾਂ, ਸਰਸਾ ਨਦੀ ਵਰਗੇ ਡੂੰਘੇ
ਖੱਡਿਆਂ ਦੀਆਂ ਰੁਕਾਵਟਾਂ ਨੂੰ ਬੌਣੇ ਕਰ ਨਿਰੰਤਰ ਦਿੱਲੀ ਨੂੰ ਕੂਚ ਕਰਦੇ ਵੱਧਦੇ ਗਏ,
ਤੁਹਾਡੀ ਸ਼ਾਂਤਮਈ, ਸਹਿਜ ਭਰੀ ਸੋਚ ਨੂੰ ਸਲਾਮ ਜੋ ਗੁਸੈਲੇ ਅਧਿਕਾਰੀਆਂ ਨੂੰ ਹੱਸ ਕੇ
ਟਾਲ ਗਏ !!
ਤੁਹਾਡੀ ਦਇਆ ਵਾਨ ਨੀਤੀ, ਸਿਦਕ ਦਿਲੀ ਨੂੰ ਸਲਾਮ ਜਿਸਨੇ ਉਹਨਾਂ
ਭੁੱਖੇ ਢਿੱਡਾਂ ਚ ਅੰਨ ਪਾਇਆ ਜਿਨ੍ਹਾਂ ਨੇ ਤੁਹਾਡੇ ਤੇ ਡਾਗਾਂ ਮਾਰੀਆਂ, ਪੱਥਰ
ਮਾਰੇ,ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਤੁਸੀਂ ਕਨ੍ਹਈਆ ਜੀ ਦੀ ਪਿਰਤ ਨੂੰ
ਬਰਕਰਾਰ ਰੱਖਿਆ
ਸ਼ਾੱਬਾਸ਼ ਪੰਜਾਬ ਦੇ ਬਹਾਦਰ ਯੋਧਿਓ !
ਤੁਹਾਡੀ ਹਰ ਯੋਜਨਾ ਨੂੰ ਸਲਾਮ ਜਿਸ ਨਾਲ ਗੋਦੀ ਮੀਡੀਆ
ਚੌਰਾਹੇ ਚ ਨੰਗਾ ਕਰਤਾ, ਤੁਹਾਡੇ ਹਰ ਕਦਮ ਨੂੰ ਸਲਾਮ!
ਬੱਸ ਯੋਧਿਓ ਸਿਦਕ ਰੱਖਿਓ, ਗੁਰੂ ਤੇ ਭਰੋਸਾ ਤੇ ਟੇਕ ਰਖਿਓ। ਭਾਰਤ ਦੇ ਹਰ ਕੋਨੇ
‘ਚੋਂ ਵਹੀਰਾਂ ਤੁਰ ਪਈਆਂ ਨੇ ਸਾਥ ਦੇਣ ਲਈ। ਸੰਤ ਰਾਮ ਉਦਾਸੀ ਦੋ ਬੋਲ ਸੱਚ ਹੋ ਗਏ।
ਦੁਨੀਆਂ ਭਰ ਦੇ ਕਿਸਾਨ ਹਿਤੈਸ਼ੀ ਤੁਹਾਡੇ ਹਮਦਰਦ ਹੋ ਉੱਠੇ ਨੇ, ਸੰਸਾਰ ਦਾ ਹਰ
ਪੰਜਾਬੀ ਅਤੇ ਮੀਡੀਆ ਉੱਠ ਖਲੋਤਾ ਏ। ਲੰਗਰਾਂ ਵਾਲੇ ਬਾਬੇ ਪਹੁੰਚ ਗਏ ਨੇ। ਹੋਰ ਵੀ
ਫੌਜਾਂ ਧਮਕ ਨਗਾਰੇ ਲਾ ਕੇ ਚੜ੍ਹ ਪਈਆਂ ਹਨ। ਡਾਕਟਰੀ ਸਹਾਇਤਾ, ਦਵਾਈਆਂ ਪਹੁੰਚ
ਰਹੀਆਂ ਨੇ। ਨਵੀਆਂ ਕਿਸਾਨ ਕੁਮਕਾਂ ਚੜ੍ਹ ਪਈਆਂ ਹਨ।
"ਭਾਈ ਲਾਲੋ ਦੇ ਸਾਥੀਓ! ਬੱਸ ਡੋਲਿਓ ਨਾ..." ਪੰਜਾਂ ਦਿਨਾਂ ਚ ਹੰਕਾਰੀ ਰਾਜਾ
ਅਤੇ ਉਹਦੇ ਅਹਿਲਕਾਰ, ਜੋ ਤੁਹਾਨੂੰ ਸੜਕਾਂ ਤੇ ਰੁਲ਼ਦੇ ਛੱਡ, ਵਾਰਾਨਸੀ ਬੈਠੇ
ਸ਼ਿਵਲਿੰਗ ਨੂੰ ਹੀ ਰਿਝਾਉਂਦੇ ਰਹੇ, ਪਰ ਹੁਣ ਨੱਕ ਰਗੜਦੇ ਤੁਹਾਡੇ ਦਰਬਾਰ ਜ਼ਰੂਰ
ਆਉਣਗੇ !!!
ਇੱਥੇ ਹੀ ਜੰਤਰ ਮੰਤਰ ਬਣਾ ਦਿਓ। ਚੰਦ ਕੁ ਸਤਰਾਂ ‘ਚ ਗੱਲ
ਸੰਕੋਚਦਾ ਹਾਂ:
ਪੰਜਾਬੀਆਂ ਖਿੱਚੀ ਮੋਹਰ, ਮੋਰਚੇ ਲੱਗ ਗਏ ਦਿੱਲੀ ਵਿੱਚ । ਹਰਿਆਣਾ
ਛੋਟਾ ਭਾਈ, ਮੋਢੇ ਨਾਲ ਮੋਢੇ ਜੁੜ ਗਏ ਦਿੱਲੀ ਵਿੱਚ । ਆ ਗਏ ਬਾਬੇ ਬਾਹਰ, ਥਾਂ
ਥਾਂ ਲੰਗਰ ਲੱਗ ਗਏ ਦਿੱਲੀ ਵਿੱਚ ।
ਜਾਗੇ ਕਿਸਾਨ ਹੋਰ ਵੀ ਸੂਬਿਆਂ ਦੇ, ਜੋਸ਼ ਦੇ ਹੜ੍ਹ ਆਏ ਦਿੱਲੀ
ਵਿੱਚ ।
ਭਗਤੀ ਸ਼ਕਤੀ ਹੋਈਆਂ ਕੱਠੀਆਂ, ਹੁਣ ਤੂੰ ਦਿੱਲੀਏ ਬੱਚ ਜਾ ਏਹਨਾਂ
ਤੋਂ । ਧੌਣ ਭੰਨੀ ਅਬਦਾਲੀ ਅਤੇ ਸਿਕੰਦਰ ਦੀ, ਨਿਉਂ ਕੇ ਜਾਨ ਬਚਾ ਲੈ ਏਹਨਾਂ
ਤੋਂ।
ਅੱਗੇ ਤਾਂ ਸਨ ਥੋੜ੍ਹੇ ਨੌਵੇਂ ਸਤਿਗੁਰ ਨਾਲ਼, ਹੁਣ ਤਾਂ ਦੇਖ
ਪੰਜਾਬ ਉਮਡਿਆ ਸਾਰਾ ਹੈ !
ਤੇਰੀ ਹੀ ਗਲਤੀ ਭਾਰੀ ਪੈਣੀ ਤੇਰੇ ਤੇ, ਹਰ ਕਿਸਾਨ ਦਾ ਚੋਟੀ
ਚੜ੍ਹਿਆ ਪਾਰਾ ਹੈ!
ਡਾ.ਜੀ ਐਸ ਕਾਹਲੋਂ ਸ੍ਰੀ ਅੰਮ੍ਰਿਤਸਰ ਸਾਹਿਬ
95922 58626
|