|
ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ (10/06/2020) |
|
|
|
|
|
ਕਿਸੇ ਵੀ ਸਮਾਜ ਦੀ ਸਿਰਜਣਾ ਵਿਚ ਉਸਦੇ ਬਸ਼ਿੰਦਿਆਂ ਦੇ ਸੁਭਾਅ ਦਾ ਅਹਿਮ ਸਥਾਨ
ਹੁੰਦਾ ਹੈ। ਜਿਸ ਸਮਾਜ ਦੇ ਬਸ਼ਿੰਦੇ ਆਪਣੇ ਹੱਕਾਂ ਦੇ ਨਾਲ-ਨਾਲ ਆਪਣੀਆਂ
ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੇ ਹਨ ਉਹ ਸਮਾਜ ਆਦਰਸ਼ ਸਮਾਜ ਕਿਹਾ ਜਾਂਦਾ
ਹੈ। ਪਰ ਅਫਸੋਸ ਅੱਜ ਦਾ ਸਮਾਜ ਇਸ ਸ਼੍ਰੇਣੀ ਵਿਚੋਂ ਬਾਹਰ ਹੋ ਗਿਆ ਹੈ। ਇਸਦਾ ਕਾਰਣ
ਹੈ ਕਿ ਅਜੋਕਾ ਮਨੁੱਖ ਆਪਣੇ ਹੱਕਾਂ ਪ੍ਰਤੀ ਤਾਂ ਬਹੁਤ ਜਾਗਰੁਕ ਹੋ ਗਿਆ ਹੈ ਪਰ
ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈ। ਇਸ ਨਾਲ ਬਹੁਤ ਵਾਰ ਸਮਾਜਿਕ
ਬਣਤਰ ਦੀ ਹੋਂਦ ਉੱਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ। ਇੱਥੇ ਖ਼ਾਸ
ਗੱਲ ਇਹ ਹੈ ਕਿ ਮਨੁੱਖ ਦਾ ਸਮਾਜਿਕ ਹੋਣਾ ਕਿਸੇ ਧਾਰਮਿਕ ਜਾਂ ਅਧਿਆਤਮਿਕ ਪ੍ਰਭਾਵ
ਦਾ ਸਿੱਟਾ ਨਹੀਂ ਹੈ ਬਲਕਿ ਇਹ ਮਨੁੱਖੀ ਮਨ ਦੀ ਬਣਤਰ/ ਭੁਗੋਲਿਕ ਬਣਤਰ ਦਾ ਸਿੱਟਾ
ਹੈ। ਇਹ ਸਮਾਜਿਕਤਾ ਮਨੁੱਖ ਦੀਆਂ ਜ਼ਰੂਰਤਾਂ ਦੀ ਉਪਜ ਹੈ।
ਆਦਿਕਾਲ ਤੋਂ
ਹੀ ਮਨੁੱਖ ਜੰਗਲਾਂ/ ਕਬੀਲਿਆਂ ਵਿਚ ਰਹਿੰਦਾ ਰਿਹਾ ਹੈ। ਉਸ ਸਮੇਂ ਜੰਗਲਾਂ ਵਿਚ
ਸ਼ਿਕਾਰ ਕਰਨ ਜਾਣ ਲਈ ਝੁੰਡ/ ਕਬੀਲੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮਨੁੱਖ ਨੇ
ਕਬੀਲਿਆਂ ਦੇ ਸੰਕਲਪ ਨੂੰ ਅਪਣਾ ਲਿਆ। ਸਹਿਜੇ-ਸਹਿਜੇ ਇਹ ਕਬੀਲੇ ਪਿੰਡਾਂ/
ਸ਼ਹਿਰਾਂ/ ਕਸਬਿਆਂ ਦੇ ਰੂਪ ਵਿਚ ਵਿਕਸਤ ਹੋ ਗਏ। ਇਹਨਾਂ ਸ਼ਹਿਰਾਂ/ ਕਸਬਿਆਂ ਦੀ
ਵਿਵਸਥਾ ਨੂੰ ਚਲਾਉਣ ਲਈ ਜਿੱਥੇ ਹੱਕਾਂ ਦੀ ਪ੍ਰੋੜ੍ਹਤਾ ਕੀਤੀ ਗਈ ਉੱਥੇ ਹੀ
ਜ਼ਿੰਮੇਵਾਰੀਆਂ ਵੀ ਵੰਡੀਆਂ ਗਈਆਂ ਤਾਂ ਕਿ ਸਮਾਜਿਕ ਬਣਤਰ ਨੂੰ ਸਹਿਜਤਾ ਨਾਲ ਚਲਾਇਆ
ਜਾ ਸਕੇ। ਪਰ ਅਫ਼ਸੋਸ ਅੱਜ ਦਾ ਦੌਰ ਹੱਕਾਂ ਦੀ ਗੱਲ ਵਧੇਰੇ ਕਰਨ ਵਾਲਾ ਦੌਰ ਹੋ ਗਿਆ
ਹੈ। ਹਰ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਨਾ ਚਾਹੁੰਦਾ ਹੈ/ ਭੱਜਣਾ
ਚਾਹੁੰਦਾ ਹੈ। ਇਸ ਗੱਲ ਵਿਚ ਭੋਰਾ ਭਰ ਵੀ ਸ਼ੰਕਾ ਨਹੀਂ ਕਿ ਜਦੋਂ ਤੱਕ
ਮਨੁੱਖ ਦੀ ਹੋਂਦ ਰਹੇਗੀ ਉਦੋਂ ਤੱਕ ਹੀ ਸਮਾਜ ਦੀ ਸਿਰਜਣ ਵਿਵਸਥਾ ਕਾਇਮ ਰਹਿ ਸਕਦੀ
ਹੈ। ਮਨੁੱਖ ਬਿਨਾਂ ਸਮਾਜ ਦੀ ਗੱਲ ਨਿਰਮੂਲ ਹੈ/ ਵਿਅਰਥ ਹੈ। ਸਮਾਜਿਕ ਬਣਤਰ ਦਾ
ਕੇਂਦਰੀ ਧੁਰਾ ਮਨੁੱਖ ਹੈ ਪਰ ਅੱਜ ਇਹ ਮਨੁੱਖ ਹੀ ਇਸ ਬਣਤਰ ਲਈ ਸਭ ਤੋਂ ਵੱਡਾ
ਖ਼ਤਰਾ ਬਣ ਗਿਆ ਹੈ। ਮਨੁੱਖ ਨੇ ਧਰਤੀ, ਪਾਣੀ, ਹਵਾ, ਮਿੱਟੀ ਅਤੇ ਰੌਸ਼ਨੀ ਨੂੰ
ਗੰਦਲਾ ਕਰ ਦਿੱਤਾ ਹੈ। ਇਸ ਗੰਦਲੇਪਣ ਦਾ ਮੂਲ ਕਾਰਣ ਹੈ ਕਿ ਮਨੁੱਖ ਆਪਣੀਆਂ
ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਗਿਆ ਹੈ/ ਪਾਸਾ ਵੱਟ ਗਿਆ ਹੈ। ਅੱਜ ਦਾ
ਦੌਰ ਅਜਿਹਾ ਦੌਰ ਹੈ ਕਿ ਹਰ ਮਨੁੱਖ ਆਪਣੀ ਸਹੂਲਤ ਲਈ ਪੱਕੀ ਸੜਕ ਤਾਂ ਚਾਹੁੰਦਾ ਹੈ
ਪਰ ਉਸਨੂੰ ਸੜਕ ਤੇ ਤੁਰਨਾ ਨਹੀਂ ਆਉਂਦਾ/ ਗੱਡੀ ਚਲਾਉਣੀ ਨਹੀਂ ਆਉਂਦੀ। ਨਿਯਮਾਂ
ਦੀ ਪਾਲਣਾ ਨੂੰ ਗ਼ੈਰ-ਜ਼ਰੂਰੀ ਸਮਝਿਆ ਜਾਂਦਾ ਹੈ। ਪਿੰਡਾ/ ਸ਼ਹਿਰਾਂ ਵਿਚ ਗਲੀਆਂ/
ਨਾਲੀਆਂ ਤਾਂ ਪੱਕੀਆਂ ਚਾਹੀਦੀਆਂ ਹਨ ਪਰ ਉਹਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ
ਕੋਈ ਨਹੀਂ ਲੈਣਾ ਚਾਹੁੰਦਾ। ਘਰ ਦੀ ਸਾਫ਼-ਸਫ਼ਾਈ ਹਰ ਬੰਦਾ ਕਰਦਾ ਹੈ ਪਰ ਘਰ ਦੇ
ਕੂੜੇ ਨੂੰ ਬਾਹਰ ਗਲੀ ਵਿਚ ਸੁੱਟ ਦਿੰਦਾ ਹੈ ਕਿਉਂਕਿ ਗਲੀ/ ਨਾਲੀ ਦੀ ਸਫ਼ਾਈ ਨੂੰ
ਉਹ ਆਪਣੀ ਜ਼ਿੰਮੇਵਾਰੀ ਦਾ ਹਿੱਸਾ ਨਹੀਂ ਸਮਝਦਾ। ਗਲੀਆਂ/ ਨਾਲੀਆਂ ਦੀ ਸਫ਼ਾਈ ਦੀ
ਜੁਵਾਬਦਾਰੀ ਸਰਕਾਰ ਦੀ ਹੈ/ ਪੰਚਾਇਤ ਦੀ ਹੈ। ਹੈਰਾਨੀ ਦੀ ਹੱਦ ਤਾਂ
ਉਦੋਂ ਹੁੰਦੀ ਹੈ ਜਦੋਂ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਤਾਂ ਲੱਖਾਂ ਰੁਪਏ ਝੱਟ
ਇਕੱਠੇ ਹੋ ਜਾਂਦੇ ਹਨ ਪਰ ਪਿੰਡ ਦੇ ਸਕੂਲ ਜਾਂ ਸਿਹਤ ਕੇਂਦਰ ਲਈ ਕੋਈ ਅੱਗੇ ਨਹੀਂ
ਆਉਂਦਾ। ਇਹਨਾਂ ਕੰਮਾਂ ਲਈ ਅਸੀਂ ਸਰਕਾਰਾਂ ਤੋਂ ਆਸ ਰੱਖਦੇ ਹਾਂ। ਉਂਝ ਸਰਕਾਰਾਂ
ਦੀਆਂ ਵੀ ਜ਼ਿੰਮੇਵਾਰੀਆਂ ਹਨ ਪਰ ਆਪਣੀਆਂ ਸਹੂਲਤਾਂ ਲਈ ਸਥਾਨਕ ਨਿਵਾਸੀਆਂ ਨੂੰ ਵੀ
ਪਹਿਲ ਕਰਨੀ ਚਾਹੀਦੀ ਹੈ। ਜਿੰਨੀ ਸਫ਼ਾਈ ਆਪਣੇ ਘਰ ਦੀ ਲਾਜ਼ਮੀ ਹੈ ਉੰਨੀ ਹੀ ਗਲੀ/
ਮੁਹੱਲੇ ਦੀ ਵੀ ਲਾਜ਼ਮੀ ਹੈ ਕਿਉਂਕਿ ਸਾਫ਼ ਹੋਇਆ ਘਰ ਉਦੋਂ ਹੀ ਸਾਰਥਕ ਅਤੇ ਲਾਹੇਵੰਦ
ਹੋਵੇਗਾ ਜਦੋਂ ਸਮੁੱਚੀ ਗਲੀ/ ਮੁਹੱਲਾ ਸਾਫ਼ ਹੋਵੇਗਾ। ਗੰਦੇ ਮੁਹੱਲੇ/ ਪਿੰਡ ਵਿਚ
ਸਾਫ਼ ਘਰ ਕੋਈ ਅਹਿਮੀਅਤ ਨਹੀਂ ਰੱਖਦਾ। ਇਹ ਕਾਰਜ ਕੋਈ ਬਹੁਤੀ ਵੱਡੀ ਅਤੇ
ਔਖੀ ਗੱਲ ਨਹੀਂ ਹਨ। ਪਰ ਇਹਨਾਂ ਕਾਰਜਾਂ ਲਈ ਹੱਲਾਸ਼ੇਰੀ ਅਤੇ ਚੰਗੇ ਆਗੂ ਦੀ ਲੋੜ
ਹੈ। ਪਿੰਡਾਂ/ ਸ਼ਹਿਰਾਂ ਵਿਚ ਨੌਜੁਵਾਨਾਂ ਨੂੰ ਅੱਗੇ ਆਉਣਾ ਪਵੇਗਾ। ਇੱਕ ਪਿੰਡ ਦੀ
ਸਫ਼ਾਈ ਦਾ ਕੰਮ ਪੰਜ- ਸੱਤ ਦਿਨਾਂ ਤੋਂ ਵੱਧ ਨਹੀਂ ਹੈ। ਪਰ ਹੈਰਾਨੀ ਹੁੰਦੀ ਹੈ ਕਿ
ਲੋਕ ਸਾਲਾਂਬੱਧੀ ਸਰਕਾਰਾਂ ਦੀ ਆਸ ਵਿਚ ਗੰਦਗੀ ਭਰਿਆ ਜੀਵਨ ਜਿਉਂਦੇ ਰਹਿੰਦੇ ਹਨ।
ਖੁਦ ਉੱਦਮ ਨਹੀਂ ਕਰਦੇ/ ਅੱਗੇ ਨਹੀਂ ਆਉਂਦੇ। ਇੱਥੇ ਗੱਲ ਕੇਵਲ ਸਾਫ਼-
ਸਫ਼ਾਈ ਦੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਕਦਮ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਦੀ
ਹੈ। ਸੜਕ ਤੇ ਗੱਡੀ ਚਲਾਉਂਦਿਆਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਕੋਈ ਮੰਦਾ ਕਰਮ
ਨਹੀਂ ਹੈ ਬਲਕਿ ਇਹ ਤੁਹਾਡੀ ਜ਼ਿੰਦਗੀ ਦੀ ਹਿਫਾਜਿਤ ਵਾਲਾ ਕੰਮ ਹੈ। ਗੱਡੀ ਦੇ ਕਾਗਜ਼
ਪੂਰੇ ਰੱਖਣੇ ਸਾਡੀ ਜ਼ਿੰਮੇਵਾਰੀ ਹੈ। ਵਾਤਾਵਰਣ ਦੀ ਸਾਂਭ- ਸੰਭਾਲ ਸਾਡੇ ਮੁੱਢਲੇ
ਫ਼ਰਜ਼ ਹਨ। ਅੱਜ ਹਰੇਕ ਬੰਦਾ ਸ਼ੁੱਧ ਅਤੇ ਸਾਫ਼ ਹਵਾ ਚਾਹੁੰਦਾ ਹੈ ਪਰ ਰੁੱਖ ਕੋਈ ਨਹੀਂ
ਲਗਾਉਣਾ ਚਾਹੁੰਦਾ। ਰੁੱਖ ਲਗਾਉਣ ਲਈ ਸਰਕਾਰਾਂ ਉੱਪਰ ਜ਼ਿੰਮੇਵਾਰੀ ਸੁੱਟ ਦਿੱਤੀ
ਜਾਂਦੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਧਰਤੀ ਉੱਤੇ ਰਹਿੰਦਾ ਹਰ ਮਨੁੱਖ ਜੇਕਰ
ਇੱਕ ਰੁੱਖ ਵੀ ਲਗਾ ਦੇਵੇ ਤਾਂ ਧਰਤੀ ਹਰੀ-ਭਰੀ ਹੋ ਸਕਦੀ ਹੈ। ਵਾਤਾਵਰਣ ਸ਼ੁੱਧ ਹੋ
ਸਕਦਾ ਹੈ। ਪਰ ਬਦਕਿਸਮਤੀ ਅਸੀਂ ਇਹਨਾਂ ਕੰਮਾਂ ਲਈ ਵੀ ਸਰਕਾਰਾਂ ਨੂੰ ਦੋਸ਼ ਦਿੰਦੇ
ਹਾਂ। ਹੱਕਾਂ ਦੀ ਜਾਣਕਾਰੀ ਰੱਖਣਾ ਚੰਗੀ ਗੱਲ ਹੈ ਪਰ ਨਾਲ ਹੀ
ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਉਸ ਨਾਲੋਂ ਵੀ ਲਾਜ਼ਮੀ ਗੱਲ ਹੈ। ਇਹ ਵਕਤ ਦੂਜਿਆਂ
ਵਿਚ ਕਮੀਆਂ ਕੱਢਣ ਦਾ ਨਹੀਂ ਬਲਕਿ ਆਪਣੇ ਵਿਚ ਸੁਧਾਰ ਕਰਨ ਦਾ ਹੈ। ਅੱਜ ਦਾ ਮਨੁੱਖ
ਜੇਕਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਪ੍ਰਣ ਕਰ ਲਵੇ ਤਾਂ ਸਰਕਾਰਾਂ ਦੇ
99% ਕੰਮ ਆਪ ਮੂਹਰੇ ਹੀ ਨੇਪਰੇ ਚੜ੍ਹ ਸਕਦੇ ਹਨ। ਜਿਸ ਥਾਂ ਉੱਪਰ ਅਸੀਂ ਸਦੀਆਂ
ਤੋਂ ਰਹਿ ਰਹੇ ਹਾਂ ਉਸਦੀ ਸਾਫ਼- ਸਫ਼ਾਈ ਅਤੇ ਸਾਂਭ-ਸੰਭਾਲ ਸਾਡੀ ਆਪਣੀ ਜ਼ਿੰਮੇਵਾਰੀ
ਹੈ। ਸੜਕਾਂ ਉੱਪਰ ਸੜਕੀ-ਨਿਯਮਾਂ ਦੀ ਪਾਲਣਾ ਸਾਡੀ ਆਪਣੀ ਸੁਰੱਖਿਆ ਲਈ ਹੈ। ਸਵੇਰੇ
ਉੱਠ ਕੇ ਸੈਰ ਕਰਨਾ ਸਾਡੀ ਸੇਹਤ ਲਈ ਲਾਭਦਾਇਕ ਹੈ। ਆਖ਼ਿਰ ਵਿਚ ਕਿਹਾ ਜਾ
ਸਕਦਾ ਹੈ ਕਿ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈ। ਧਰਤੀ, ਰੁੱਖ, ਵਾਤਾਵਰਣ,
ਪਾਣੀ, ਹਵਾ ਅਤੇ ਰੌਸ਼ਨੀ ਦੀ ਸਾਂਭ- ਸੰਭਾਲ ਸਾਡੀਆਂ ਲੋੜਾਂ ਹਨ ਕਿਉਂਕਿ ਇਹਨਾਂ
ਤੋਂ ਬਿਨਾਂ ਮਨੁੱਖੀ ਹੋਂਦ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਇਹਨਾਂ ਨੂੰ
ਪਹਿਲ ਦੇ ਆਧਾਰ 'ਤੇ ਵੇਖਣਾ ਚਾਹੀਦਾ ਹੈ। ਪਰ ਇਹ ਹੁੰਦਾ ਕਦੋਂ ਹੈ ਇਹ ਅਜੇ ਭਵਿੱਖ
ਦੀ ਕੁੱਖ ਵਿਚ ਹੈ।
#1054/1, ਵਾ. ਨੰ.
15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ
75892-33437
|
|
|
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|