|
ਚਿੱਟਾ ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ (01/07/2020) |
|
|
|
|
|
ਹਾਕਮ ਕਦੇ ਜਜ਼ਬਾਤੀ ਨਹੀਂ ਹੋਇਆ ਕਰਦੇ, ਪਰ ਜੇ ਕਦੇ ਲੋਕਾਂ ਦੇ ਹੱਕ 'ਚ
ਜਜ਼ਬਾਤੀ ਹੋ ਕੇ ਹਾਕਮ ਕੋਈ ਹੁਕਮ ਸੁਣਾ ਦਿੰਦਾ ਹੈ ਤਾਂ ਉਹ ਸਦਾ ਲਈ ਜਨਤਾ ਦੇ
ਦਿਲਾਂ 'ਚ ਥਾਂ ਬਣਾ ਲੈਂਦਾ ਹੈ।
ਗੱਲ ਬਠਿੰਡੇ ਦੇ ਥਰਮਲ ਦੀ ਫੇਰ ਛਿੜੀ
ਹੈ। ਇਸ ਵਿਸ਼ੇ ਤੇ ਛੇ ਕੁ ਮਹੀਨੇ ਪਹਿਲਾਂ ਇਕ ਜਜ਼ਬਾਤੀ ਲੇਖ ਲਿਖਿਆ ਸੀ "ਮੈਂ ਤੇ
ਮੇਰਾ ਹਾਣੀ ਬਠਿੰਡੇ ਵਾਲਾ ਥਰਮਲ।" ਪਰ ਕਹਿੰਦੇ ਹਨ ਕਿ ਕਾਨੂੰਨ ਮੂਹਰੇ ਜਜ਼ਬਾਤਾਂ
ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸਰਕਾਰਾਂ ਦਾ ਸਤਿਕਾਰ ਕਰਨਾ ਜਨਤਾ ਦਾ ਫ਼ਰਜ਼
ਹੁੰਦਾ ਹੈ। ਪਰ ਸਰਕਾਰਾਂ ਦੀ ਮਰਜ਼ੀ ਹੁੰਦੀ ਹੈ ਕਿ ਉਹ ਜਨਤਾ ਦੇ ਜਜ਼ਬਾਤਾਂ ਦੀ
ਕਦਰ ਕਰੇ ਨਾ ਕਰੇ। ਬਠਿੰਡੇ ਦੇ ਥਰਮਲ ਨੂੰ ਬਚਾਉਣ ਲਈ ਬਹੁਤ ਸਾਰੇ
ਹੱਥ ਉੱਠੇ ਹਨ। ਇਹਨਾਂ ਸਾਰਿਆਂ ਦੇ ਅੱਡੋ-ਅੱਡ ਮਕਸਦ ਹਨ। ਸਰਕਾਰ ਕਹਿੰਦੀ ਹੈ ਕਿ
ਇਹ ਚਿੱਟਾ ਹਾਥੀ ਬਣ ਗਿਆ ਸੀ ਇਸ ਲਈ ਬੰਦ ਕਰ ਰਹੇ ਹਾਂ। ਜਿਨ੍ਹਾਂ ਦਾ ਰੋਜ਼ਗਾਰ
ਪ੍ਰਭਾਵਿਤ ਹੋਇਆ ਉਨ੍ਹਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਸਭ ਦੀ ਬਾਂਹ
ਫੜ੍ਹੀ ਜਾਵੇਗੀ। ਬਹੁਤਾਤ ਮੇਰੇ ਜਿਹੇ ਜਜ਼ਬਾਤੀ ਲੋਕਾਂ ਦੀ ਹੈ
ਜਿਨ੍ਹਾਂ ਨੂੰ ਭਾਵੇਂ ਬਠਿੰਡੇ ਦੇ ਥਰਮਲ ਦੀ ਹੋਂਦ ਵੇਲੇ ਵੀ ਬਿਜਲੀ ਲੰਗੇ ਡੰਗ
ਮਿਲਦੀ ਹੁੰਦੀ ਸੀ, ਸਿਰ 'ਚ ਸਵਾਹ ਪੈਂਦੀ ਸੀ। ਪਰ ਫੇਰ ਵੀ ਅੱਜ ਉਹ ਇਸ
ਥਰਮਲ ਦੇ ਢਾਉਣ ਦੇ ਹੁਕਮਾਂ ਤੋਂ ਦੁਖੀ ਹਨ।
ਬੀਤੇ ਦਿਨੀਂ ਖ਼ਜ਼ਾਨਾ
ਮੰਤਰੀ ਵੱਲੋਂ ਇਕ ਖ਼ਾਸ ਪੱਤਰਕਾਰ ਮਿਲਣੀ 'ਚ ਇਸ ਥਰਮਲ ਦੇ ਤਕਨੀਕੀ ਕਮੀਆਂ
ਗਿਣਾਉਂਦਿਆਂ ਇਸ ਨੂੰ ਚਿੱਟਾ ਹਾਥੀ ਗਰਦਾਨਿਆ ਗਿਆ। ਕਈ ਲੋਕ ਇਸ ਨਾਲ ਖ਼ਜ਼ਾਨਾ
ਮੰਤਰੀ ਤੇ ਔਖੇ ਹੋਏ। ਪਰ ਮੇਰਾ ਮੰਨਣਾ ਹੈ ਕਿ ਭਾਵੇਂ ਥਰਮਲ ਨੂੰ ਖ਼ਤਮ ਕਰਨ ਦੀਆਂ
ਅਖੀਰੀ ਰਸਮਾਂ ਖ਼ਜ਼ਾਨਾ ਮੰਤਰੀ ਦੇ ਹਿੱਸੇ ਆਈਆਂ, ਪਰ ਅਸਲ 'ਚ ਇਸ ਦੀਆਂ ਜੜ੍ਹਾਂ
ਤਾਂ "ਨੀਲੇ-ਚਿੱਟਿਆਂ" ਨੇ ਰਲ ਕੇ ਕਈ ਵਰ੍ਹਿਆਂ ਤੋਂ ਵੱਢਣੀਆਂ ਸ਼ੁਰੂ ਕਰ
ਦਿੱਤੀਆਂ ਸਨ।
ਭਾਵੇਂ ਇਹ ਗੱਲ ਬਹੁਤ ਪ੍ਰਚਲਿਤ ਹੈ ਕਿ "ਯੇ ਜੋ ਪਬਲਿਕ
ਹੈ ਵੋ ਸਭ ਜਾਨਤੀ ਹੈ।" ਪਰ ਇਸ ਦੇ ਨਾਲ ਇਕ ਅਟੱਲ ਸਚਾਈ ਇਹ ਵੀ ਹੈ ਕਿ
ਸਰਕਾਰਾਂ ਮੂਹਰੇ ਜਾਣਦੀ ਹੋਈ ਵੀ ਜਨਤਾ ਕੁੱਝ ਨਹੀਂ ਕਰ ਸਕਦੀ। ਸੋ ਧਰਨੇ ਰੈਲੀਆਂ
ਨਾਲ ਥਰਮਲ ਨੂੰ ਨਹੀਂ ਬਚਾਇਆ ਜਾ ਸਕਿਆ।
ਅਸੀਂ ਬੇਨਤੀ ਕਰ ਸਕਦੇ ਹਾਂ,
ਉਹ ਵੀ ਸਾਰੇ ਪ੍ਰੋਜੈਕਟ ਨੂੰ ਬਚਾਉਣ ਦੀ ਨਹੀਂ, ਸਿਰਫ਼ ਇਸ ਦੀ ਨਿਸ਼ਾਨੀ ਵਜੋਂ
ਬਠਿੰਡੇ ਦੀ ਵਿਰਾਸਤ ਬਣ ਚੁੱਕੇ ਚਾਰ ਕੂਲਿੰਗ ਟਾਵਰਾਂ ਨੂੰ ਸਾਂਭਣ ਦੀ, ਝੀਲਾਂ
ਅਤੇ ਪਾਰਕਾਂ ਨੂੰ ਸੈਰਗਾਹ 'ਚ ਬਦਲਣ ਦੀ। ਜੋ ਕਿ ਸਰਕਾਰ ਲਈ ਕੋਈ ਵੱਡਾ ਕਾਰਜ
ਨਹੀਂ ਹੈ ਤੇ ਜਿਸ ਨਾਲ ਸਰਕਾਰ ਵੱਲੋਂ ਐਲਾਨਿਆ ਇਹ ਚਿੱਟਾ ਹਾਥੀ ਸੋਨੇ ਦੇ ਆਂਡੇ
ਦੇਣ ਵਾਲੀ ਮੁਰਗ਼ੀ ਵੀ ਬਣ ਸਕਦਾ ਹੈ।
ਅੱਜ ਕੱਲ੍ਹ ਆਧੁਨਿਕਤਾ ਦੇ ਜ਼ਰੀਏ
ਸਾਡੇ ਕੋਲ ਕੁਝ ਕੁ ਸਾਧਨ ਹਨ ਜਿਨ੍ਹਾਂ ਜ਼ਰੀਏ ਅਸੀਂ ਹਾਕਮਾਂ ਤੱਕ ਆਪਣੀ
ਆਵਾਜ਼ ਆਸਾਨੀ ਨਾਲ ਪਹੁੰਚਾ ਸਕਦੇ ਹਾਂ ਬਸ਼ਰਤੇ ਗੱਲ ਚੰਗੀ ਸ਼ਬਦਾਵਲੀ ਅਤੇ ਦਲੀਲ
ਨਾਲ ਕੀਤੀ ਹੋਵੇ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ
ਸਾਹਿਬ ਦੇ ਸੋਸ਼ਲ ਮੀਡੀਆ ਉੱਤੇ ਕੁਝ ਕੁ ਲੋਕਾਂ ਵੱਲੋਂ ਬਹੁਤ ਹੀ ਭੱਦੀ ਸ਼ਬਦਾਵਲੀ
ਵਿਚ ਕਮੈਂਟ ਕੀਤੇ ਜਾਂਦੇ ਹਨ।
ਅੱਜ ਕੱਲ੍ਹ ਚਲਦੇ ਬਹੁਤ ਸਾਰੇ ਵਾਟ੍ਸ-ਐਪ
ਗਰੁੱਪਾਂ ਵਿਚੋਂ ਇਕ ਗਰੁੱਪ ਪੰਜਾਬ ਕਾਂਗਰਸ ਦੇ ਸਕੱਤਰ ਪੀ. ਕੇ. ਭਾਰਦਵਾਜ ਸਾਹਿਬ
ਵੱਲੋਂ ਚਲਾਇਆ ਜਾ ਰਿਹਾ ਹੈ। ਜਿਸ ਵਿਚ ਮਾਨਯੋਗ ਮੁੱਖ ਮੰਤਰੀ ਸਮੇਤ ਤਕਰੀਬਨ
ਪੰਜਾਬ ਦੀ ਸਾਰੀ ਵਜ਼ਾਰਤ ਅਤੇ ਅਫ਼ਸਰਸ਼ਾਹੀ ਸ਼ਾਮਿਲ ਹੈ। ਸੰਜੋਗ ਵੱਸ ਮੈਂ ਵੀ ਉਸ
ਗਰੁੱਪ ਦਾ ਹਿੱਸਾ ਹਾਂ।
ਖ਼ਜ਼ਾਨਾ ਮੰਤਰੀ ਦੇ ਬਿਆਨ ਤੋਂ ਬਾਅਦ ਮੈਂ ਉਸ
ਗਰੁੱਪ 'ਚ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਇਕ ਅਪੀਲ ਕੀਤੀ ਸੀ ਕਿ ਵਿਦੇਸ਼ਾਂ
ਵਾਂਗ ਥਰਮਲ ਦੇ ਕੁੱਝ ਹਿੱਸੇ ਨੂੰ ਵਿਰਾਸਤੀ ਐਲਾਨ ਦਿੱਤਾ ਜਾਵੇ ਤੇ ਇਹਨਾਂ
ਟਾਵਰਾਂ ਉੱਤੇ ਸੋਹਣੀਆਂ ਤਸਵੀਰਾਂ ਬਣਵਾ ਦਿੱਤੀਆਂ ਜਾਣ। ਭਾਵੇਂ ਇਹਨਾਂ ਨੂੰ ਨੇੜੇ
ਤੋਂ ਦੇਖਣ ਦੀ ਟਿਕਟ ਲਾ ਦਿੱਤੀ ਜਾਵੇ। ਝੀਲਾਂ ਅਤੇ ਪਾਰਕਾਂ ਨੂੰ ਸੈਰਗਾਹ ਦੇ ਤੌਰ
ਤੇ ਉਸਾਰਿਆ ਜਾਵੇ। ਬਹੁਤ ਦੁੱਖ ਹੋਵੇਗਾ ਜੇ ਕਾਰ ਸੇਵਾ ਵਾਲੇ ਬਾਬਿਆਂ ਵਾਂਗ ਇਸ
ਧਰੋਹਰ ਤੇ ਵੀ ਹਥੌੜੇ ਚਲਾ ਦਿੱਤੇ ਗਏ ਤਾਂ। ਨਮੂਨੇ ਵਜੋਂ ਮੈਂ ਇਸ ਗਰੁੱਪ ਰਾਹੀਂ
ਕੁਝ ਆਸਟ੍ਰੇਲੀਆ ਦੇ ਕਣਕ ਸਾਂਭਣ ਵਾਲੇ ਵੱਡੇ ਟਾਵਰਾਂ ਦੀਆਂ ਤਸਵੀਰਾਂ ਵੀ
ਭੇਜੀਆਂ। ਜਿਨ੍ਹਾਂ ਨੂੰ ਗਰੁੱਪ 'ਚ ਭਰਵਾਂ ਹੁੰਗਾਰਾ ਮਿਲਿਆ।
ਕਲ ਜਦੋਂ
ਮੁੱਖ-ਮੰਤਰੀ ਨੇ ਆਪਣੇ ਚਿੱਟ-ਚੈਟ ਸੈਸ਼ਨ ਵਿਚ ਇਹ ਕਿਹਾ ਕਿ ਅਸੀਂ ਇਹਨਾਂ ਟਾਵਰਾਂ
ਨੂੰ ਵਿਰਾਸਤ ਦੇ ਤੌਰ ਤੇ ਸੰਭਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਮਨ ਨੂੰ ਬਹੁਤ ਸਕੂਨ
ਮਿਲਿਆ। ਫੇਰ ਉਮੀਦ ਜਾਗੀ ਹੈ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਥਰਮਲ ਨੂੰ
ਨਿੱਜਤਾ ਦੀ ਭੇਂਟ ਚਾੜ ਦਿੱਤਾ ਹੈ ਪਰ ਹੋ ਸਕਦਾ ਇਸ ਦੀਆਂ ਕੁਝ ਨਿਸ਼ਾਨੀਆਂ ਨੂੰ
ਛੱਡ ਦਿੱਤਾ ਜਾਵੇ।
ਇਹ ਥਰਮਲ ਸਿਰਫ਼ ਬਠਿੰਡੇ ਦੀ ਪਛਾਣ ਹੀ ਨਹੀਂ ਬਣਿਆ
ਸਗੋਂ ਇਸ ਨੇ ਬਠਿੰਡੇ ਦੀ ਤਰੱਕੀ 'ਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਭਾਵੇਂ
ਕੁਝ ਨੇਤਾ ਜਨ ਆਪਣੇ ਭਾਸ਼ਣਾਂ 'ਚ ਇਹ ਕਹਿੰਦੇ ਆਮ ਸੁਣੇ ਜਾਂਦੇ ਰਹੇ ਹਨ ਕਿ ਇਹ
ਉਹ ਘੋੜੀ ਹੈ ਜੋ ਝੂਟੇ ਲੋਕਾਂ ਨੂੰ ਦਿੰਦੀ ਰਹੀ ਤੇ ਅਸੀਂ ਬਠਿੰਡੇ ਵਾਲੇ ਇਸ ਦੀ
ਲਿੱਦ ਚੁੱਕਦੇ ਰਹੇ ਅਤੇ ਇਹ ਉਹ ਦੀਵਾ ਸੀ ਜਿਸ ਦੇ ਥੱਲੇ ਅਕਸਰ ਹਨੇਰਾ ਰਿਹਾ। ਪਰ
ਨੇਤਾ ਜੀ ਅਸੀਂ ਜਜ਼ਬਾਤੀ ਬੰਦੇ ਹਾਂ ਸਾਡਾ ਪਿਆਰ ਨਫ਼ੇ ਨੁਕਸਾਨ ਦੇ ਹਿਸਾਬ ਦਾ
ਮੁਹਤਾਜ ਨਹੀਂ ਹੈ।
ਮੁੱਖ ਮੰਤਰੀ ਜੇਕਰ ਆਪਣੇ ਵਾਅਦੇ ਤੋਂ ਨਾ ਮੁੱਕਰੇ
ਤਾਂ ਸਮਝੋ ਥਰਮਲ ਦੀ ਕੁਝ ਵਿਰਾਸਤ ਤਾਂ ਅਸੀਂ ਬਚਾ ਹੀ ਲਈ। ਹੁਣ ਸਾਡਾ ਅਗਲਾ
ਫ਼ਿਕਰ ਉਨ੍ਹਾਂ ਅਣਗਿਣਤ ਦਰਖਤਾਂ ਨੂੰ ਬਚਾਉਣਾ ਹੋਵੇਗਾ ਜੋ ਥਰਮਲ ਦੀ ਜ਼ਮੀਨ ਵਿਚ
ਲੱਗੇ ਹੋਏ ਹਨ ਅਤੇ ਪਿਛਲੇ ਚਾਲੀ-ਪੰਜਾਹ ਸਾਲਾਂ ਤੋਂ ਬਠਿੰਡੇ ਦੇ ਫੇਫੜੇ ਬਣੇ ਹੋਏ
ਹਨ।
+61 434 289 905 mintubrar@gmail.com
|
|
|
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|