WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
 (08/01/2020)

mintu

 
aus
 

ਪਰਸੋਂ ਯਾਨੀ 28 ਦਸੰਬਰ ਨੂੰ ਇੰਡੀਆ ਦਾ ਚਾਰ ਡਿਗਰੀ ਤਾਪਮਾਨ ਛੱਡ ਕੇ ਸਿੱਧੇ ਆਸਟ੍ਰੇਲੀਆ ਦੇ 44 ਡਿਗਰੀ ਤਾਪਮਾਨ 'ਚ ਆ ਪਹੁੰਚੇ ਹਾਂ। ਜਿੱਥੇ ਇੰਡੀਆ ਠੰਢ ਨਾਲ ਠੁਰ-ਠੁਰ ਕਰ ਰਿਹਾ ਹੈ,  ਉੱਥੇ ਆਸਟ੍ਰੇਲੀਆ ਇਕ ਪਾਸੇ ਸੂਰਜ ਦੀ ਤਪਸ਼ ਅਤੇ ਦੂਜੇ ਪਾਸੇ ਭਿਆਨਕ ਅੱਗਾਂ ਦੀ ਮਾਰ ਹੇਠ ਆਇਆ ਹੋਇਆ ਹੈ।

ਆਸਟ੍ਰੇਲੀਆ ਹਰ ਸਾਲ ਨਵੇਂ ਸਾਲ ਦੇ ਜਸ਼ਨਾਂ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਪਰ ਇਸ ਵਾਰ ਦੁਚਿੱਤੀਆਂ ਦੇਖਣ ਸੁਣਨ ਨੂੰ ਮਿਲ ਰਹੀਆਂ ਸਨ ਕਿ ਨਵਾਂ ਸਾਲ ਹਰ ਵਾਰ ਵਾਂਗ ਮਨਾਇਆ ਜਾਣਾ ਚਾਹੀਦਾ ਹੈ ਕਿ ਨਹੀਂ? ਕਿਉਂ ਕਿ ਪਿਛਲੇ ਕੁਝ ਕੁ ਦਿਨਾਂ 'ਚ ਆਸਟ੍ਰੇਲੀਆ ਦਾ ਭਿਆਨਕ ਅੱਗਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਪਰ ਅਖੀਰ 'ਚ ਇਹ ਫ਼ੈਸਲਾ ਲਿਆ ਗਿਆ ਕਿ ਨਵਾਂ ਸਾਲ ਹਰ ਸਾਲ ਵਾਂਗ ਹੀ ਮਨਾਇਆ ਜਾਵੇਗਾ। ਉਨ੍ਹਾਂ ਲੋਕਾਂ ਦੀ ਰੋਜ਼ੀ ਰੋਟੀ ਨਹੀਂ ਖੋਹੀ ਜਾਵੇਗੀ ਜੋ ਨਵੇਂ ਸਾਲ ਕਾਰਨ ਚਲਦੀ ਹੈ।

ਪਰ ਇਸ ਬਾਰ ਜੋ ਵੱਖਰੀ ਗੱਲ ਇਹ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਲੋਕਾਂ ਲਈ ਵੱਡੇ ਪੱਧਰ ਤੇ ਫ਼ੰਡ ਇਕੱਠਾ ਕੀਤਾ ਜਾਵੇਗਾ। ਇਹ ਲੇਖ ਲਿਖਣ ਵੇਲੇ ਤੱਕ ਨਵਾਂ ਸਾਲ ਚੜ੍ਹਨ 'ਚ ਇਕ ਘੰਟਾ ਬਾਕੀ ਹੈ ਤੇ ਲੋਕਾਂ ਨੇ ਹੁਣ ਤੱਕ ਤਕਰੀਬਨ ਸਤ ਮਿਲੀਅਨ ਡਾਲਰ ਰੈੱਡ ਕਰਾਸ ਦੇ ਖਾਤੇ 'ਚ ਪਾ ਦਿੱਤੇ ਹਨ ਅਤੇ ਏਨੇ ਜ਼ਿਆਦਾ ਲੋਕ ਇੱਕੋ ਦਮ ਵੈੱਬ ਸਾਈਟ ਤੇ ਆਉਣ ਕਾਰਨ ਵੈੱਬ ਸਾਈਟ ਜਵਾਬ ਦੇ ਗਈ ਹੈ। ਸਾਰੇ ਮੀਡੀਆ ਵਾਲੇ ਨਵਾਂ ਸਾਲ ਲਾਈਵ ਦਿਖਾਉਣ ਦੇ ਨਾਲ-ਨਾਲ ਆਪਣੇ-ਆਪਣੇ ਤਰੀਕੇ ਨਾਲ ਇਸ ਫ਼ੰਡ ਬਾਰੇ ਪ੍ਰਚਾਰ ਰਹੇ ਹਨ ਅਤੇ ਲੋਕਾਂ ਨੂੰ ਫ਼ੰਡ ਜਮਾਂ ਕਰਵਾਉਣ ਦੇ ਹੋਰ ਤਰੀਕੇ ਦੱਸ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਲਗਦਾ ਸੀ ਕਿ ਇਕ ਪਾਸੇ ਆਸਟ੍ਰੇਲੀਆ ਮੱਚ ਰਿਹਾ ਦੂਜੇ ਪਾਸੇ ਇਹ ਲੋਕ ਨੱਚਣ ਗਾਉਣ ਤੇ ਪਟਾਕੇ ਚਲਾਉਣ ਦੀਆਂ ਗੱਲਾਂ ਕਰ ਰਹੇ ਹਨ। ਪਰ ਹੁਣ ਉਹ ਵੀ ਇਹ ਦੇਖ ਕੇ ਖ਼ੁਸ਼ ਹਨ ਕਿ ਲੋਕ ਕਿਵੇਂ ਆਪਣੀ ਖ਼ੁਸ਼ੀ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਭੁੱਲੇ ਜੋ ਆਪਣਾ ਸਾਰਾ ਕੁਝ ਗੁਆ ਚੁੱਕੇ ਹਨ।

ਮਦਦ ਇਕੱਲੀ ਧਨ ਦੀ ਨਹੀਂ ਹੋ ਰਹੀ, ਤਨ ਅਤੇ ਮਨ ਨਾਲ ਵੀ ਲੋਕ ਜ਼ਮੀਨੀ ਪੱਧਰ ਤੇ ਜੁੜੇ ਹੋਏ ਹਨ। ਦੋ ਕੁ ਦਿਨਾਂ ਤੋਂ ਸਾਨੂੰ ਵੀ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਭਾਸ਼ਾ 'ਚ "ਫਾਇਰ ਫਾਈਟਰ" ਯਾਨੀ ਕਿ "ਅੱਗ ਬੁਝਾਉਣ ਵਾਲੇ" ਯੋਧੇ ਕਿਹਾ ਜਾਂਦਾ ਹੈ।

ਕਲ 'ਵਿਕਟੋਰੀਆ' ਦੇ ਇਕ ਛੋਟੇ ਜਿਹੇ ਕਸਬੇ 'ਈਡਨ ਹੋਪ' ਦੇ ਵੀਹ ਕੁ ਕਿੱਲੋਮੀਟਰ ਚੜ੍ਹਦੇ ਵਾਲੇ ਪਾਸੇ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਜੱਦੋ ਜਹਿਦ ਚੱਲ ਰਹੀ ਹੈ। ਅਸੀਂ ਅੱਜ ਕਲ ਇਸ ਕਸਬੇ 'ਚ ਇਕ 'ਮੋਟਲ' ਅਤੇ 'ਰੈਸਟੋਰੈਂਟ' ਚਲਾਉਂਦੇ ਹਾਂ। ਸੋ ਇਹਨਾਂ ਯੋਧਿਆਂ ਲਈ ਅੱਜ ਜਦੋਂ ਮੈਂ ਸ਼ਾਮ ਦਾ ਖਾਣਾ ਲੈ ਕੇ ਗਿਆ ਤਾਂ ਬੜਾ ਅਜੀਬ ਅਤੇ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਰੋਹੀ ਬੀਆਬਾਨ ਤੇ ਅੱਤ ਦੀ ਗਰਮੀ 'ਚ ਅੱਗ ਨਾਲ ਮੱਥਾ ਲਾਈ ਬੈਠੇ ਤਕਰੀਬਨ 85 ਯੋਧਿਆਂ ਲਈ ਮੈਂ ਜੱਦੋ ਭਾਂਤ-ਭਾਂਤ ਦੇ ਪਕਵਾਨ ਅਤੇ ਠੰਢੇ ਲੈ ਕੇ ਉੱਥੇ ਪਹੁੰਚਿਆ ਤਾਂ ਉਨ੍ਹਾਂ ਦੇ ਮੂੰਹ ਤੇ ਰੌਣਕ ਦੇਖ ਮਨ ਸਕੂਨ ਨਾਲ ਭਰ ਗਿਆ। ਉਹ ਵਾਰੀ ਨਾਲ ਮੇਰੇ ਕੋਲ ਆਉਣ ਲੱਗੇ। ਆਪਣੇ ਢੰਗ ਨਾਲ ਅਸੀਸਾਂ ਦੇਣ, ਤੇ ਹੈਰਾਨ ਹੋਣ ਏਨੇ ਪਕਵਾਨਾਂ 'ਚੋ ਕਿਹੜਾ ਛੱਡੀਏ ਕਿਹੜਾ ਖਾਈਏ!

ਇਸੇ ਦੌਰਾਨ ਇਕ ਅਜੀਬ ਜਿਹੀ ਘਟਨਾ ਵਾਪਰੀ ਇਕ 35 ਕੁ ਵਰ੍ਹਿਆਂ ਦਾ ਗੋਰਾ ਨੌਜਵਾਨ ਆ ਕੇ ਮੈਨੂੰ ਅੰਗਰੇਜ਼ੀ 'ਚ ਪੁੱਛਣ ਲੱਗਿਆ ਕਿ ਬਾਈ ਤੇਰਾ ਪਿੱਛਾ ਕਿਥੋਂ ਦਾ? ਮੈਂ ਕਿਹਾ ਪੰਜਾਬ। ਕਹਿੰਦਾ ਪੰਜਾਬ ਤੋਂ ਕਿਥੋਂ? ਮੈਂ ਕਿਹਾ ਬਠਿੰਡਾ। ਨਾਲ ਹੀ ਮੈਂ ਪੁੱਛਿਆ ਕਿ ਤੂੰ ਜਾਣਦਾ ਕੁਝ ਪੰਜਾਬ ਬਾਰੇ। ਉਹ ਨੌਜਵਾਨ ਮੁਸਕਰਾ ਕੇ ਅੱਗੇ ਤੁਰ ਗਿਆ ਕਿਉਂ ਕਿ ਉਸ ਪਿੱਛੇ ਲੰਬੀ ਲਾਇਨ ਲੱਗ ਚੁੱਕੀ ਸੀ। ਚਲੋ ਮੈਂ ਵੀ ਲੰਗਰ ਵਰਤਾਉਣ 'ਚ ਜੁੱਟ ਗਿਆ। ਦਸ ਕੁ ਮਿੰਟਾਂ ਬਾਅਦ ਮੈਨੂੰ 10 ਕੁ ਮੀਟਰ ਦੂਰ ਖੜੇ ਖਾਣਾ ਖਾ ਰਹੇ ਨੌਜਵਾਨਾਂ ਦੇ ਪਿੱਛੋਂ ਮੂਲ ਮੰਤਰ ਕਰਨ ਦੀ ਅਵਾਜ਼ ਆਈ। ਬੜਾ ਸ਼ੁੱਧ ਉਚਾਰਨ। ਮੈਨੂੰ ਸਮਝ ਨਾ ਆਵੇ ਕਿ ਇਹ ਮੇਰਾ ਭਰਮ ਆ ਕਿਉਂਕਿ ਮੈਂ ਇੱਥੇ ਇਕੱਲਾ ਪੰਜਾਬੀ ਬੋਲਣ ਵਾਲਾ ਬੰਦਾ ਸੀ। ਪੂਰੀ ਪਹਿਲੀ ਪੌੜੀ ਤੋਂ ਬਾਅਦ ਫੇਰ ਸਭ ਸ਼ਾਂਤ। ਮੈਂ ਫੇਰ ਸੋਚਿਆ ਕਿ ਮੈਂ ਆਉਂਦਾ ਕਾਰ 'ਚ ਸ ਚਰਨ ਸਿੰਘ ਸਫ਼ਰੀ ਹੋਰਾਂ ਦੀ ਯਾਦਗਾਰ ਰਚਨਾ 'ਸਿੱਖੀ ਦੀ ਦਾਸਤਾਨ' ਸੁਣਦਾ ਆ ਰਿਹਾ ਸੀ ਤੇ ਗੁਰੂ ਨਾਨਕ ਜੀ ਦੀ ਲੰਗਰ ਪ੍ਰਥਾ ਬਾਰੇ ਸੋਚਦਾ ਆ ਰਿਹਾ ਸੀ ਇਸ ਕਰਕੇ ਮੇਰੇ ਕੰਨ ਬੋਲੇ ਹੋਣਗੇ।

ਪਰ ਥੋੜ੍ਹੀ ਦੇਰ ਬਾਅਦ ਮੇਰੇ ਬਾਰੇ 'ਚ ਪੁੱਛਣ ਵਾਲਾ ਨੌਜਵਾਨ ਮੁਸਕਰਾਉਂਦਾ ਹੋਇਆ ਕੋਲ ਆਇਆ ਤੇ ਫੇਰ ਪਹਿਲੀ ਪੌੜੀ ਦਾ ਜਾਪ ਕਰਨ ਲੱਗਿਆ। ਮੇਰਾ ਮੂੰਹ ਅੱਡਿਆ ਗਿਆ ਉਸ ਨੂੰ ਸੁਣ ਕੇ! ਏਨਾ ਸ਼ੁੱਧ ਉਚਾਰਨ ਸ਼ਾਇਦ ਮੈਂ ਵੀ ਨਹੀਂ ਕਰ ਪਾਉਂਦਾ। ਮੈਂ ਉਸ ਵਲ ਸਵਾਲੀਆ ਨਿਗਾਹ ਨਾਲ ਦੇਖਿਆ। ਕਹਿੰਦਾ ਲੰਮੀ ਕਹਾਣੀ ਹੈ ਇਸ ਪਿੱਛੇ ਵੇਹਲਾ ਹੋ ਲੈ ਫੇਰ ਸੰਖੇਪ 'ਚ ਸੁਣਾਉਣਾ। ਸਾਰੀ ਕਦੇ ਫੇਰ। ਮੈਂ ਕਿਹਾ ਕੋਈ ਨਾ ਮੈਂ ਹੱਥਾਂ ਨਾਲ ਲੰਗਰ ਵਰਤਾਈ ਜਾਣਾ ਤੇ ਕੰਨਾਂ ਨਾਲ ਤੁਹਾਡੀ ਗੱਲ ਸੁਣੀ ਜਾਣਾ।

ਕਾਰ ਦਾ ਬੂਟ ਖੋਲ੍ਹ ਮੈਂ ਲੰਗਰ ਵਾਰਤਾ ਰਿਹਾ ਸੀ ਤੇ ਉਹ ਮੇਰੇ ਪਿੱਛੇ ਆਨ ਖਲੋਤਾ।  ਕਹਿੰਦਾ ਅਸਲ 'ਚ ਮੈਂ ਇੰਡੀਆ ਵਿਆਹਿਆ ਸੀ। ਮੈਂ ਕਿਹਾ ਪੰਜਾਬ 'ਚ? ਕਹਿੰਦਾ ਨਹੀਂ ਹਿਮਾਚਲ 'ਚ। ਫੇਰ ਪੰਜਾਬੀ ਅਤੇ ਗੁਰਬਾਣੀ? ਕਹਿੰਦਾ ਹਰਭਜਨ ਸਿੰਘ ਯੋਗੀ ਅਮਰੀਕਾ ਵਾਲਿਆਂ ਦਾ ਅਸਰ  'ਚ ਸ਼ੁਰੂ ਕੀਤਾ। ਫੇਰ ਬਹੁਤ ਸਾਰੇ ਪ੍ਰਚਾਰਕਾਂ ਦੇ ਸੰਪਰਕ 'ਚ ਰਿਹਾ।  ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਤੇਰੇ ਨਾਲੋਂ ਵੱਧ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਚੁੱਕਿਆਂ ਹਾਂ।  ਬਦਕਿਸਮਤੀ! ਹੁਣ ਮੈਂ ਆਪਣੀ ਪਤਨੀ ਤੋਂ ਵੱਖ ਹੋ ਚੁੱਕਿਆ। ਅੱਜ ਕੱਲ੍ਹ ਮੈਲਬਾਰਨ ਰਹਿ ਰਿਹਾ ਹਾਂ। ਮੇਰੇ  ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ। ਜਿਵੇਂ-ਜਿਵੇਂ ਉਹ ਮੈਨੂੰ ਦੱਸੀ ਜਾਵੇ ਮੈਂ ਸੁੰਨ ਜਿਹਾ ਹੋਈ ਜਾਵਾ।
 
ਉਸ ਦੇ ਅਖੀਰ ਇੱਕ ਗੋਰੇ ਨੂੰ ਬੋਲੇ 'ਉਹ ਬੋਲ' ਤਾਂ ਮੇਰੇ ਸਰੀਰ ਨੂੰ ਕੰਬਣੀ ਛੇੜ ਗਏ ਜਦੋਂ ਮੈਨੂੰ ਫਾਈਟਰਾਂ ਚੋਂ ਇਕ ਗੋਰੀ ਕਹਿੰਦੀ ਕੀ ਮੈਂ  ਦੂਜੀ ਬਾਰ ਲੈ ਸਕਦੀ ਹਾਂ? ਮੈਂ ਕਿਹਾ ਕਿਉਂ ਨਹੀਂ ਕਹਿੰਦੀ ਕਿਤੇ ਮੁੱਕ  ਤਾਂ ਨਹੀਂ ਜਾਵੇਗਾ? ਮੈ ਹਾਲੇ ਮੁਸਕਰਾਇਆ ਹੀ ਸੀ ਤੇ ਪੰਜਾਬੀ ਦੇ ਜੋ ਸ਼ਬਦ ਬੋਲਣ ਲਈ ਮੈਂ ਦਿਮਾਗ਼ 'ਚ ਅੰਗਰੇਜ਼ੀ ਬਣਾਉਣ ਦੀ ਕਸਰਤ ਕਰਨ ਹੀ ਲੱਗਿਆ ਸੀ। ਪਰ ਉਸ ਤੋਂ ਪਹਿਲਾਂ ਉਹੀ ਨੌਜਵਾਨ ਬੋਲ ਪਿਆ ਕਹਿੰਦਾ "ਬੇ ਫ਼ਿਕਰ ਹੋ ਜਾਓ ਇਹ ਬਾਬਾ ਨਾਨਕ ਜੀ ਦਾ ਲੰਗਰ ਹੈ ਤੇ ਕਦੇ ਤੋਟ ਨਹੀਂ ਆਉਂਦੀ।"
ਹੁਣ ਤੁਸੀਂ ਆਪ ਹੀ ਮੇਰੀ ਉਸ ਵੇਲੇ ਦੀ ਹਾਲਾਤ ਸਮਝ ਲਵੋ, ਮੇਰੇ ਤੋਂ ਅੱਖਰਾਂ 'ਚ ਬਿਆਨ ਨਹੀਂ ਹੁੰਦੀ।  ਬੱਸ ਮੈਂ ਇਨ੍ਹਾਂ ਕੁ ਪੁੱਛ ਸਕਿਆ ਦੋਸਤ ਮੈਂ ਤੁਹਾਡਾ ਨਾਮ ਤਾਂ ਪੁੱਛਣਾ ਭੁੱਲ ਗਿਆ? ਇਸੇ ਦੌਰਾਨ ਮੈਨੂੰ ਉਸ ਦੀ ਹਿੱਕ ਤੇ ਧਾਗੇ ਨਾਲ ਕੱਢਿਆ ਨਾਂ ਜੋ ਕੁਝ ਡੀ ਤੋਂ ਸ਼ੁਰੂ ਹੁੰਦਾ ਦਿਸਿਆ।  ਉਸ ਨੇ ਛੇਤੀ ਦਿਨੇ ਉਸ ਤੇ ਹੱਥ ਰੱਖ ਕੇ ਕਿਹਾ "ਦੋਸਤ ਇਹ ਤਾਂ ਸਰਕਾਰੀ ਨਾਮ ਹੈ ਪਰ ਮੈਨੂੰ ਤਾਂ ਉਹ ਲੋਕ ਚੰਗੇ ਲਗਦੇ ਹਨ ਜੋ ਮੈਨੂੰ ਰਣਧੀਰ ਸਿੰਘ ਕਹਿ ਕੇ ਬੁਲਾਉਂਦੇ ਹਨ। ਏਨਾ ਕਹਿ ਕੇ ਤੇਜ਼ੀ ਨਾਲ ਫ਼ਤਿਹ ਬੁਲਾ, ਮੇਰੇ ਮਨ 'ਚ ਅਣਗਿਣਤ ਸੁਆਲ ਛੱਡ ਰਣਧੀਰ ਸਿੰਘ ਦੂਰ ਲੱਗੀ ਅੱਗ ਦੇ ਰਣ 'ਚ ਜਾ ਗੱਜਿਆ।

2019 'ਚ ਲੇਖ ਲਿਖਣ ਬੈਠਾ ਸੀ ਤੇ 2020 ਚੜ੍ਹ ਗਿਆ ਸੋ ਸਾਰੀਆਂ ਜੁੜੀਆਂ ਤੇ ਅਨ ਜੁੜੀਆਂ ਰੂਹਾਂ ਨੂੰ ਮੇਰੇ ਅਤੇ ਸਾਡੇ ਅਦਾਰਿਆਂ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ।

ਮਿੰਟੂ ਬਰਾੜ ਆਸਟ੍ਰੇਲੀਆ
+61 434 289 905
mintubrar@gmail,com

 
 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com