|
ਅਮਰੀਕਨਾ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ
ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ
(08/11/2020) |
|
|
|
|
ਕਮਲਾ ਹੈਰਿਸ |
ਅਮਰੀਕਨਾ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ
ਡੰਪ ਕਰ ਦਿੱਤਾ ਹੈ। ਹੈਂਕੜ, ਹਓਮੈ , ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ
ਪ੍ਰਵ੍ਰਿਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈ। ਸੰਸਾਰ ਦੇ ਸਭ ਤੋਂ
ਵੱਡੇ ਪਰਜਾਤੰਤਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੀ 3 ਨਵੰਬਰ ਨੂੰ
ਹੋਈ ਚੋਣ ਵਿਚ 'ਡੈਮੋਕਰੈਟਿਕ ਪਾਰਟੀ' ਦੇ ਉਮੀਦਵਾਰ 'ਜੋਸਫ ਬਾਇਡਨ' ਕਾਂਟੇ ਦੀ ਟੱਕਰ
ਵਿਚ 'ਰਿਪਬਲਿਕਨ ਪਾਰਟੀ' ਦੇ ਉਮੀਦਵਾਰ 'ਡੋਨਾਲਟ ਟਰੰਪ' ਨੂੰ ਹਰਾ ਕੇ ਚੋਣ ਜਿੱਤ ਗਏ
ਹਨ।
ਅਮਰੀਕਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਾਰੇ ਅਮਰੀਕਾ ਵਿਚ ਜਸ਼ਨ ਮਨਾਏ ਜਾ
ਰਹੇ ਹਨ। 'ਡੋਨਾਲਡ ਟਰੰਪ' ਦੂਜੀ ਵਾਰ ਚੋਣ ਲੜੇ ਹਨ। ਪਹਿਲੀ ਵਾਰ ਉਹ 2016 ਵਿਚ ਚੋਣ
ਜਿੱਤਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਪਿਛਲੇ ਚਾਰ ਸਾਲ 'ਡੋਨਾਲਡ ਟਰੰਪ' ਆਪਣੇ
ਫੈਸਲਿਆਂ ਅਤੇ ਬਿਆਨਾ ਕਰਕੇ ਵਾਦਵਿਵਾਦ ਦਾ ਵਿਸ਼ਾ ਬਣੇ ਰਹੇ ਹਨ। ਇਥੋਂ ਤੱਕ ਕਿ
ਉਨ੍ਹਾਂ ਦੀ ਆਪਣੀ 'ਰਿਪਬਲੀਕਨ ਪਾਰਟੀ' ਵਿਚ ਹੀ ਉਨ੍ਹਾਂ ਨੂੰ ਬਹੁਤਾ ਪਸੰਦ ਨਹੀਂ
ਕੀਤਾ ਜਾਂਦਾ ਸੀ, ਫਿਰ ਵੀ ਉਨ੍ਹਾਂ ਨੇ 'ਜੋਅ ਬਾਇਡਨ' ਦਾ ਜ਼ਬਰਦਸਤ ਮੁਕਾਬਲਾ ਕੀਤਾ
ਹੈ ਜਿਸ ਕਰਕੇ ਇਹ ਚੋਣ ਦਿਲਚਸਪ ਬਣੀ ਹੋਈ ਸੀ।
ਦੋਹਾਂ ਪਾਰਟੀਆਂ ਦਾ ਅੱਡੀ ਚੋਟੀ
ਦਾ ਜ਼ੋਰ ਲੱਗਿਆ ਹੋਇਆ ਸੀ। 'ਡੋਨਾਲਡ ਟਰੰਪ' ਦੇ ਸਪੁਤਰ 'ਡੌਨ ਜੂਨੀਅਰ' ਨੇ ਦੋਸ਼ ਲਾਇਆ
ਹੈ ਕਿ 'ਰਿਪਬਲਿਕਨ ਪਾਰਟੀ' ਨੇ 'ਟਰੰਪ' ਦੀ ਪੂਰੀ ਮਦਦ ਨਹੀਂ ਕੀਤੀ।
'ਜੋਅ ਬਾਇਡਨ'
ਰਾਸ਼ਟਰਪਤੀ ਦੀ ਚੋਣ ਪਹਿਲੀ ਵਾਰ ਲੜੇ ਹਨ। 1973 ਤੋਂ 2009 ਤੱਕ ਲਗਾਤਾਰ 6 ਵਾਰ
ਉਹ 'ਡੇਲਾਵਾਰੇ' ਤੋਂ 'ਸੈਨੇਟਰ' ਚੁਣੇ ਜਾਂਦੇ ਰਹੇ ਹਨ। 2009 ਤੋਂ 2016 ਤੱਕ ਉਹ
'ਬਰਾਕ ਓਬਾਮਾ' ਨਾਲ ਦੋ ਵਾਰੀ ਉਪ ਰਾਸ਼ਟਰਪਤੀ ਰਹੇ ਹਨ। ਹੁਣ ਤੱਕ ਚੋਣ ਤੋਂ ਪਹਿਲਾਂ
ਜੋ ਸਰਵੇ ਆ ਰਹੇ ਸਨ, ਉਨ੍ਹਾਂ ਵਿਚ 'ਜੋਅ ਬਾਇਡਨ' ਨੂੰ 'ਡੋਨਲਡ ਟਰੰਪ' ਤੋਂ ਕਾਫੀ
ਅੱਗੇ ਵਿਖਾਇਆ ਜਾਂਦਾ ਰਿਹਾ ਹੈ। ਪ੍ਰੰਤੂ 'ਜੋਅ ਬਾਇਡਨ' ਬੇਸ਼ਕ ਚੋਣ ਤਾਂ ਜਿੱਤ ਗਏ
ਹਨ ਪ੍ਰੰਤੂ ਉਨ੍ਹਾਂ ਨੂੰ 'ਡੋਨਾਲਡ ਟਰੰਪ' ਨੇ ਕਾਂਟੇ ਦੀ ਟੱਕਰ ਦਿੱਤੀ ਹੈ। ਹਾਲਾਂ
ਕਿ 'ਡੋਨਾਲਡ ਟਰੰਪ' ਵਿਰੁਧ ਨਸਲੀ ਵਿਤਕਰੇ, ਅਮਨ ਅਮਾਨ ਦੀ ਸਥਿਤੀ ਖਰਾਬ ਰਹਿਣ,
ਕੋਵਿਡ ਤੇ ਕਾਬੂ ਨਾ ਪਾ ਸਕਣ ਅਤੇ ਦੇਸ਼ ਦੀ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਚੋਣ
ਉਪਰ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ ਪ੍ਰੰਤੂ 'ਟਰੰਪ' ਨੇ ਫਿਰ ਵੀ ਬਰਾਬਰ ਦੀ ਟੱਕਰ
ਦਿੱਤੀ ਹੈ।
'ਡੋਨਾਲਡ ਟਰੰਪ' ਨੇ ਨਸਲੀ ਪੱਤਾ ਖੇਡਿਆ ਸੀ, ਜਿਸਦਾ ਉਨ੍ਹਾਂ ਨੂੰ
ਬਹੁਤਾ ਲਾਭ ਨਹੀਂ ਮਿਲਿਆ। ਚੋਣ ਨਤੀਜੇ ਦੇ ਅਖ਼ੀਰ ਤੱਕ ਅਨਿਸਚਤਤਾ ਬਣੀ ਰਹੀ ਹੈ।
'ਟਰੰਪ' ਨੇ ਕੋਵਿਡ ਨੂੰ ਫੈਲਾਉਣ ਦਾ ਦੋਸ਼ ਚੀਨ ਉਪਰ ਲਗਾਕੇ ਅਤੇ 'ਸੰਸਾਰ ਸਿਹਤ ਸੰਗਠਨ'
ਨੂੰ ਜ਼ਿੰਮੇਵਾਰ ਠਹਿਰਾਕੇ ਆਪ ਬਰੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਉਹ ਸਫਲ
ਨਹੀਂ ਰਿਹਾ।
'ਟਰੰਪ' ਨੂੰ ਪਿੰਡਾਂ ਅਤੇ 'ਬਾਇਡਨ' ਨੂੰ ਸ਼ਹਿਰਾਂ ਵਿਚੋਂ ਵੱਧ ਵੋਟ ਮਿਲੀ
ਹੈ। ਅਮਰੀਕਾ ਵਿਚ 1828 ਵਿਚ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਹੋਈ ਸੀ, ਜਿਸ ਵਿਚ
57.6 ਫੀ ਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਉਦੋਂ ਤੋਂ ਲੈ ਕੇ
ਹੁਣ ਤੱਕ 1876 ਵਿਚ ਸਭ ਤੋਂ ਵੱਧ 81.8 ਫੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ
ਪਾਈਆਂ ਸਨ ਅਤੇ 1996 ਵਿਚ ਸਭ ਤੋਂ ਘੱਟ 49 ਫੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ
ਸਨ। ਸ਼ੁਰੂ ਵਿਚ ਇਸਤਰੀ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਘੱਟ ਹੀ ਕਰਦੀਆਂ ਸਨ
ਪ੍ਰੰਤੂ 1980 ਵਿਚ ਇਸਤਰੀ ਵੋਟਰਾਂ ਨੇ ਮਰਦ ਵੋਟਰਾਂ ਤੋਂ ਵਧੇਰੇ ਗਿਣਤੀ ਵਿਚ
ਵੋਟਾਂ ਪਾਈਆਂ ਸਨ। ਉਸ ਤੋਂ ਬਾਅਦ ਇਸਤਰੀਆਂ ਵੀ ਹਰ ਚੋਣ ਵਿਚ ਵਧ ਚੜ੍ਹਕੇ ਹਿੱਸਾ
ਲੈਣ ਲੱਗ ਗਈਆਂ ਹਨ।
2016 ਦੇ 59.2 ਫੀ ਸਦੀ ਦੇ ਮੁਕਾਬਲੇ ਇਸ ਵਾਰ 66.9 ਫੀ
ਸਦੀ ਵੋਟਰਾਂ ਨੇ ਵੋਟਾਂ ਪਾਈਆਂ ਹਨ। ਇਸ ਵਾਰ 23 ਕਰੋੜ ਵੋਟਰਾਂ ਵਿਚੋਂ 16 ਕਰੋੜ
ਵੋਟਰਾਂ ਨੇ ਵੋਟ ਪਾਈ ਹੈ।
ਅਮਰੀਕਾ ਸੰਘੀ ਢਾਂਚੇ ਵਾਲਾ ਦੇਸ਼ ਹੈ। ਇਸਦੇ 50 ਰਾਜ
ਹਨ। ਹਰ ਰਾਜ ਦੇ ਆਪਣੇ ਕਾਨੂੰਨ ਅਤੇ ਪ੍ਰਬੰਧ ਹੈ, ਜਿਸ ਵਿਚ ਰਾਸ਼ਟਰਪਤੀ ਦੀ ਕੋਈ
ਦਖ਼ਲ ਅੰਦਾਜ਼ੀ ਨਹੀਂ ਹੁੰਦੀ। ਉਸ ਰਾਜ ਦਾ ਰਾਜਪਾਲ ਰਾਜ ਦਾ ਮੁੱਖੀ ਹੁੰਦਾ ਹੈ।
ਇਥੋਂ ਦੀ ਚੋਣ ਦੀ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈ। ਹਰ ਰਾਜ ਦੇ ਵੋਟਰਾਂ ਦੀਆਂ
ਆਪੋ ਆਪਣੇ ਰਾਜ ਵਿਚ ਵੋਟਾਂ ਪਾਈਆਂ ਤੇ ਗਿਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ
'ਪਾਪੂਲਰ ਵੋਟਾਂ' ਕਹਿੰਦੇ ਹਨ। ਹਰ ਰਾਜ ਦੀਆਂ ਆਪਣੀ ਜਨਸੰਖਿਆ ਅਨੁਸਾਰ 'ਇਲੈਕਟੋਰਲ'
ਵੋਟਾਂ ਹੁੰਦੀਆਂ ਹਨ। 'ਇਲੈਕਟੋਰਲ' ਵੋਟਰ ਦੀ ਚੋਣ ਸਥਾਨਕ 'ਲੈਜਿਸਲੇਚਰ' ਕਰਦੇ ਹਨ।
ਜਿਸ ਉਮੀਦਵਾਰ ਦੀਆਂ ਉਸਦੇ ਰਾਜ ਵਿਚ ਵੱਧ 'ਪਾਪੂਲਰ' ਵੋਟਾਂ ਹੁੰਦੀਆਂ ਹਨ, ਉਸਨੂੰ
ਉਸ ਰਾਜ ਦੀਆਂ ਸਾਰੀਆਂ 'ਇਲੈਟੋਰਲ ਵੋਟਾਂ' ਮਿਲ ਜਾਂਦੀਆਂ ਹਨ। ਹਾਰਨ ਵਾਲੇ ਉਮੀਦਵਾਰ
ਨੂੰ ਫਿਰ ਇਕ ਵੀ ਵੋਟ ਨਹੀਂ ਮਿਲਦੀ। ਰਾਸ਼ਟਰਪਤੀ ਦੀ ਜਿੱਤ ਹਾਰ ਦਾ ਫੈਸਲਾ ਇਹ
'ਇਲੈਕਟੋਰਲ' ਵੋਟਾਂ ਹੀ ਕਰਦੀਆਂ ਹਨ। ਇਸਨੂੰ 'ਇਲੈਕਟੋਰਲ ਕਾਲਜ' ਕਹਿੰਦੇ ਹਨ।
ਵੋਟਾਂ
ਪੈਣ ਦਾ ਭਾਵੇਂ ਇਕ ਦਿਨ ਨਿਸਚਤ ਹੁੰਦਾ ਹੈ ਪ੍ਰੰਤੂ ਵੋਟਰ ਇਸਤੋਂ ਪਹਿਲਾਂ ਵੀ ਵੋਟ
ਪਾ ਸਕਦੇ ਹਨ। ਬਹੁਤੇ ਵੋਟਰ ਪਹਿਲਾਂ ਹੀ ਵੋਟ ਪਾ ਦਿੰਦੇ ਹਨ। ਡਾਕ ਰਾਹੀਂ ਵੋਟਾਂ
ਪਾਉਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। 'ਸੀਨੀਅਰ ਸਿਟੀਜ਼ਨ' ਨੂੰ ਚੋਣ ਤੋਂ ਪਹਿਲਾਂ ਹੀ
ਡਾਕ ਰਾਹੀਂ ਬੈਲਟ ਪੇਪਰ ਭੇਜ ਦਿੱਤਾ ਜਾਂਦਾ ਹੈ। ਕਈ ਰਾਜਾਂ ਵਿਚ ਸਾਰੇ ਵੋਟਰਾਂ
ਨੂੰ ਹੀ ਬੈਲਟ ਪੇਪਰ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨ। ਵੋਟਰ ਬੈਲਟ ਪੇਪਰ ਟਿਕ
ਕਰਕੇ ਬੰਦ ਲਿਫਾਫੇ ਵਿਚ ਡਾਕ ਰਾਹੀਂ ਜਾਂ ਦਸਤੀ ਚੋਣ ਅਧਿਕਾਰੀ ਦੇ ਦਫਤਰ ਜਮਾਂ
ਕਰਵਾ ਸਕਦੇ ਹਨ। ਵੋਟਾਂ ਵਾਲੇ ਦਿਨ ਤੱਕ ਤਾਂ ਬਹੁਤ ਥੋੜ੍ਹੇ ਵੋਟਰ ਵੋਟ ਪਾਉਣ ਲਈ
ਰਹਿ ਜਾਂਦੇ ਹਨ। ਇਸ ਲਈ ਵੋਟ ਪਾਉਣ ਵਿਚ ਕੋਈ ਭੀੜ ਨਹੀਂ ਹੁੰਦੀ ਅਤੇ ਨਾ ਹੀ ਕੋਈ
ਲੜਾਈ ਝਗੜੇ ਦਾ ਡਰ ਹੁੰਦਾ ਹੈ।
ਭਾਰਤ ਦੀ ਤਰ੍ਹਾਂ ਕੋਈ ਉਮੀਦਵਾਰ ਆਪਣਾ
ਬੂਥ ਪੱਧਰ
ਤੇ ਸਟਾਲ ਬਗੈਰਾ ਨਹੀਂ ਲਗਾਉਂਦਾ। ਵੋਟਾਂ ਭੇਜਣੀਆਂ ਅਤੇ ਪਵਾਉਣੀਆਂ ਆਦਿ ਸਭ
ਸਥਾਨਕ ਚੋਣ ਦਫਤਰ ਦਾ ਕੰਮ ਹੁੰਦਾ ਹੈ। ਵੋਟਾਂ ਬੈਲਟ ਪੇਪਰ ਨਾਲ ਪੈਂਦੀਆਂ ਹਨ। ਇਸ
ਲਈ ਨਤੀਜਾ ਨਿਕਲਣ ਵਿਚ ਦੇਰੀ ਹੋ ਜਾਂਦੀ ਹੈ ਪ੍ਰੰਤੂ ਕੋਈ ਹੇਰਾ ਫੇਰੀ ਦਾ ਸਵਾਲ
ਹੀ ਪੈਦਾ ਨਹੀਂ ਹੁੰਦਾ। ਦੁਨੀਆਂ ਦਾ ਸਭ ਤੋਂ ਵਿਕਸਤ ਦੇਸ਼ ਇਲੈਕਟਰਾਨਿਕ
ਪ੍ਰਣਾਲੀ
ਦੀ ਵਰਤੋਂ ਨਹੀਂ ਕਰਦਾ।
50 ਰਾਜਾਂ ਦੀਆਂ ਕੁਲ 538 'ਇਲੈਕਟੋਰਲ' ਵੋਟਾਂ ਹਨ। ਜਿਸ
ਉਮੀਦਵਾਰ ਨੂੰ ਘੱਟੋ ਘਟ 270 ਵੋਟਾਂ ਮਿਲ ਜਾਂਦੀਆਂ ਹਨ, ਉਹ ਚੋਣ ਜਿੱਤ ਜਾਂਦਾ
ਹੈ। ਇਕ ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਦੇ ਨਾਲ ਹੀ ਉਹ ਵੀ ਇਕੋ ਬੈਲਟ
ਪੇਪਰ ਤੇ ਉਪ ਰਾਸ਼ਟਰਪਤੀ, ਰਾਜਪਾਲ, ਸੈਨਟਰ, ਪ੍ਰਤੀਨਿਧੀ ਸਭਾ, ਸੂਬਾਈ
ਵਿਧਾਨਕਾਰਾਂ, ਜੱਜਾਂ ਅਤੇ ਹੋਰ ਲਗਪਗ 30 ਅਹੁਦਿਆਂ ਦੀ ਚੋਣ ਹੁੰਦੀ ਹੈ। ਪ੍ਰੰਤੂ
ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਦਾ ਬੈਲਟ ਪੇਪਰ ਇਕ ਹੀ ਹੁੰਦਾ ਹੈ। ਹਰ ਅਹੁਦੇ
ਵਾਲਿਆਂ ਦੇ ਨਾਮ ਲਿਖੇ ਹੁੰਦੇ ਹਨ, ਵੋਟਰਾਂ ਨੇ ਸਿਰਫ ਟਿਕ ਕਰਨਾ ਹੁੰਦਾ ਹੈ ਕਿ
ਉਹ ਕਿਸ ਅਹੁਦੇ ਲਈ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੁੰਦਾ ਹੈ। ਜੇਕਰ ਵੋਟਰ
ਇਕੱਲੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਹੀ ਟਿਕ ਕਰਦਾ ਹੈ ਤੇ ਹੋਰ ਕਿਸੇ ਨੂੰ ਟਿਕ
ਨਹੀਂ ਕਰਦਾ ਤਾਂ ਉਸਦੀ ਵੋਟ ਉਸ ਪਾਰਟੀ ਦੇ ਸਾਰੇ ਅਹੁਦਿਆਂ ਦੇ ਉਮੀਦਵਾਰਾਂ ਨੂੰ
ਗਿਣੀ ਜਾਵੇਗੀ। ਪ੍ਰੰਤੂ ਵੋਟਰ ਆਪ ਸਾਰੇ ਉਮੀਦਵਾਰਾਂ ਵਿਚੋਂ ਚੁਣਕੇ ਵੋਟ ਵੀ ਪਾ
ਸਕਦਾ ਹੈ। ਜੇਕਰ ਉਹ ਇਕ ਉਮੀਦਵਾਰ ਨੂੰ ਵੀ ਛੱਡ ਦਿੰਦਾ ਹੈ ਤਾਂ ਜਿਹੜੀ ਪਾਰਟੀ ਦੇ
ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਪਾਈ ਹੈ, ਉਹ ਵੀ ਉਸੇ ਪਾਰਟੀ ਦੇ ਉਮੀਦਵਾਰ ਨੂੰ
ਚਲੀ ਜਾਵੇਗੀ।
ਚਾਰ ਸਾਲ ਬਾਅਦ ਹੀ ਵੋਟਾਂ ਪੈਂਦੀਆਂ ਹਨ। ਵਿਚ ਵਿਚਾਲੇ ਵੋਟਾਂ
ਨਹੀਂ ਪੈਂਦੀਆਂ। ਜੇਕਰ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਜਾਂ ਕਿਸੇ ਹੋਰ ਵਜਾਹ ਕਰਕੇ
ਰਾਸ਼ਟਰਪਤੀ ਨਾ ਰਹੇ ਤਾਂ ਦੁਬਾਰਾ ਚੋਣ ਨਹੀਂ ਹੁੰਦੀ। ਉਪ ਰਾਸ਼ਟਰਪਤੀ ਹੀ ਰਾਸ਼ਟਰਪਤੀ
ਦੇ ਫਰਜ ਨਿਭਾਉਂਦਾ ਹੈ। ਕਹਿਣ ਤੋਂ ਭਾਵ ਵਿਚ ਵਿਚਾਲੇ ਵੋਟਾਂ ਨਹੀਂ ਪੈਂਦੀਆਂ। ਦੋ
ਪਾਰਟੀ ਪ੍ਰਣਾਲੀ ਹੀ ਚਲ ਰਹੀ ਹੈ ਭਾਵੇਂ ਕੁਝ ਆਜ਼ਾਦ ਉਮੀਦਵਾਰ ਵੀ ਖੜ੍ਹ ਜਾਂਦੇ ਹਨ
ਪ੍ਰੰਤੂ ਉਹ ਜਿੱਤਦੇ ਨਹੀਂ।
ਸੈਨੇਟ ਦੀਆਂ 35 ਸੀਟਾਂ ਅਤੇ ਪ੍ਰਤੀਨਿਧੀ ਸਭਾ ਦੀਆਂ
435 ਸੀਟਾਂ ਲਈ ਚੋਣ ਹੋਈ ਹੈ। ਭਾਰਤ ਵਿਚ ਇਕ ਅਹੁਦੇ ਲਈ ਚੋਣਾਂ ਦਾ ਕਿਤਨਾ ਖਲਜਗਣ
ਹੁੰਦਾ ਹੈ। ਇਥੇ ਵੋਟਾਂ ਸ਼ਾਂਤਮਈ ਪੈਂਦੀਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ
'ਡੋਨਾਲਡ ਟਰੰਪ' ਨੇ ਹੇਰਾ ਫੇਰੀ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ
ਨੇ ਰੱਦ ਕਰ ਦਿੱਤਾ ਹੈ। 'ਮਿਸ਼ੀਗਨ' ਅਤੇ 'ਜਾਰਜੀਆ' ਵਿਚ ਧਾਂਦਲੀ ਦੇ ਆਰੋਪਾਂ ਦੇ
'ਟਰੰਪ'
ਦੇ ਵਕੀਲਾਂ ਵੱਲੋਂ ਕੀਤੇ ਕੇਸ ਕਚਹਿਰੀ ਨੇ ਰੱਦ ਕਰ ਦਿੱਤੇ ਹਨ।
ਇਥੇ ਸੰਘੀ ਢਾਂਚੇ
ਵਿਚ ਰਾਜਾਂ ਦਾ ਮੁੱਖੀ ਰਾਜਪਾਲ ਹੁੰਦਾ ਹੈ। ਕਈ ਰਾਜਾਂ ਵਿਚ ਰਾਜਪਾਲ ਕਿਸੇ ਹੋਰ
ਪਾਰਟੀ ਦਾ ਵਿਧਾਨਕਾਰਾਂ ਦਾ ਬਹੁਮਤ ਕਿਸੇ ਹੋਰ ਪਾਰਟੀ ਕੋਲ ਹੁੰਦਾ ਹੈ ਪ੍ਰੰਤੂ
ਸਰਕਾਰਾਂ ਬਿਲਕੁਲ ਠੀਕ ਠਾਕ ਕੰਮ ਕਰਦੀਆਂ ਰਹਿੰਦੀਆਂ ਹਨ। ਕੋਈ ਟਕਰਾਅ ਨਹੀਂ
ਹੁੰਦਾ। ਭਾਰਤ ਨੂੰ ਵੀ ਅਜਿਹੀ ਪ੍ਰਣਾਲੀ ਤੋਂ ਸਿਖਣਾ ਚਾਹੀਦਾ ਹੈ। ਇਸ ਵਾਰ
ਅਮਰੀਕਾ ਵਿਚ ਪਹਿਲੀ ਵਾਰ ਹੋਇਆ ਹੈ ਕਿ 'ਡੋਨਾਲਡ ਟਰੰਪ' ਦੀ ਮਦਦ ਕਰਨ ਲਈ ਭਾਰਤ ਦੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿਚ ਜਾ ਕੇ ਅਮਰੀਕਾ ਵਿਚ ਵਸੇ
ਭਾਰਤੀਆਂ ਦਾ ਜਲਸਾ ਕੀਤਾ, ਜਿਸ ਵਿਚ 'ਡੋਨਾਲਡ ਟਰੰਪ' ਵੀ ਸ਼ਾਮਲ ਹੋਇਆ ਅਤੇ ਨਰਿੰਦਰ
ਮੋਦੀ ਨੇ ਭਾਰਤੀਆਂ ਨੂੰ 'ਡੋਨਾਲਟ ਟਰੰਪ' ਦੀ ਮਦਦ ਕਰਨ ਲਈ ਬੇਨਤੀ ਕੀਤੀ। ਨਰਿੰਦਰ
ਮੋਦੀ ਨੇ ਨਾਅਰਾ ਦਿੱਤਾ ਸੀ ਕਿ ‘‘ਇਕ ਵਾਰ ਫੇਰ ਟਰੰਪ ਸਰਕਾਰ’’।
ਇਸੇ ਤਰ੍ਹਾਂ
'ਡੋਨਾਲਡ ਟਰੰਪ' ਵੀ ਭਾਰਤ ਗਿਆ ਅਤੇ ਉਸਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। 'ਟਰੰਪ'
ਬੜਬੋਲਾ ਹੈ, ਉਨ੍ਹਾਂ 'ਜੋਅ ਬਾਇਡਨ' ਨਾਲ ਟੀ ਵੀ ਤੇ ਬਹਿਸ ਵਿਚ ਹਿੱਸਾ ਲੈਂਦਿਆਂ
ਭਾਰਤ ਨੂੰ ਗੰਦਾ ਦੇਸ਼ ਕਹਿ ਦਿੱਤਾ ਸੀ। ਹਾਲਾਂ ਕਿ 'ਟਰੰਪ' ਅਤੇ 'ਮੋਦੀ' ਦੀ ਦੋਸਤੀ
ਹੈ। ਅਮਰੀਕਨ ਭਾਰਤੀ 'ਡੋਨਾਲਡ ਟਰੰਪ' ਨੂੰ ਅਮਰੀਕਾ ਦਾ 'ਮੋਦੀ' ਕਹਿੰਦੇ ਹਨ ਕਿਉਂਕਿ
ਜਿਵੇਂ 'ਨਰਿੰਦਰ ਮੋਦੀ' ਆਪਣੀ ਹੀ ਪੁਗਾਉਂਦਾ ਹੈ, ਪਾਰਟੀ ਵਿਚੋਂ ਹੋਰ ਕਿਸੇ ਦੀ
ਸੁਣਦਾ ਨਹੀਂ ਉਸੇ ਤਰ੍ਹਾਂ 'ਡੋਨਾਲਡ ਟਰੰਪ' ਵੀ ਆਪਣੀ ਮਰਜ਼ੀ ਨਾਲ ਫੈਸਲੇ ਕਰਦਾ ਸੀ।
ਜਿਵੇਂ 'ਨਰਿੰਦਰ ਮੋਦੀ' ਹਿੰਦੂ ਸਮੁਦਾਏ ਦੀ ਗੱਲ ਕਰਦੇ ਹਨ ਅਤੇ ਸਿਰਫ ਉਨ੍ਹਾਂ ਦੀਆਂ
ਵੋਟਾਂ ਨੂੰ ਪ੍ਰਭਾਵਤ ਕਰਨ ਲਈ ਫੈਸਲੇ ਕਰਦੇ ਹਨ, ਉਸੇ ਤਰ੍ਹਾਂ 'ਡੋਨਾਲਡ ਟਰੰਪ'
ਸਿਰਫ ਅਮਰੀਕਨਾ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਅਨੁਸਾਰ ਅਮਰੀਕਨ ਬੇਰੋਜ਼ਗਾਰ
ਹਨ ਪ੍ਰੰਤੂ ਬਾਹਰਲੇ ਦੇਸ਼ਾਂ ਵਿਚੋਂ ਆਏ ਪਰਵਾਸੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ। ਭਾਰਤੀਆਂ ਲਈ ਇਕ ਹੋਰ ਵੀ ਮਾਣ ਦੀ ਗੱਲ ਹੈ ਕਿ
'ਡੈਮੋਕਰੈਟਿਕ ਪਾਰਟੀ' ਦੀ ਉਪ
ਰਾਸ਼ਟਰਪਤੀ ਚੁਣੀ ਗਈ 'ਕਮਲਾ ਹੈਰਿਸ' ਦੀ ਮਾਤਾ 'ਸ਼ਈਮਾਲਾ ਗੋਪਾਲਨ' ਭਾਰਤੀ ਸੀ। ਅਮਰੀਕਾ
ਦੇ ਇਤਿਹਾਸ ਵਿਚ ਇਸਤਰੀ ਉਹ ਵੀ ਪ੍ਰਵਾਸੀ ਪਹਿਲੀ ਉਪ ਰਾਸ਼ਟਰਪਤੀ ਬਣਨ ਵਾਲੀ ਇਸਤਰੀ
ਹੈ।
56 ਸਾਲਾ 'ਕਮਲਾ ਹੈਰਿਸ' 2016 ਵਿਚ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ।
ਉਨ੍ਹਾਂ ਨੇ 2016 ਵਿਚ ਰਾਸ਼ਟਰਪਤੀ ਦੀ ਚੋਣ ਲੜਨ ਲਈ ਪਾਰਟੀ ਵਿਚ ਨਾਮੀਨੇਸ਼ਨ ਲਈ
ਦਾਅਵਾ ਕੀਤਾ ਸੀ ਪ੍ਰੰਤੂ ਪਾਰਟੀ ਨੇ 'ਬਰਾਕ ਓਬਾਮਾ' ਨੂੰ ਨਾਮਜਦ ਕਰ ਦਿੱਤਾ ਸੀ।
ਇਨ੍ਹਾਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ
ਚੁਣੇ ਗਏ ਹਨ ਜਿਨ੍ਹਾਂ ਵਿਚ ਦਾਖਾਂ ਦੇ ਬਾਦਸ਼ਾਹ ਦੇ ਤੌਰ ਤੇ ਜਾਣੇ ਜਾਂਦੇ 'ਦੀਦਾਰ
ਸਿੰਘ ਬੈਂਸ' ਦਾ ਲੜਕਾ 'ਕਰਮ ਬੈਂਸ' ਸੁਤਰ ਕਾਊਂਟੀ ਦਾ ਸੁਪਰਵਾਈਜ਼ਰ ਚੁਣਿਆਂ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਪਰਜਾਤੰਤਰਿਕ ਪ੍ਰਣਾਲੀ ਨਾਲ ਰਾਸ਼ਟਰਪਤੀ ਦੇ ਅਹੁਦੇ ਤੇ
ਪਹੁੰਚਿਆ ਵਿਅਕਤੀ ਅਜੇ ਉਸੇ ਪ੍ਰਣਾਲੀ ਨਾਲ ਚੁਣੇ ਗਏ 'ਜੋਅ ਬਾਇਡਨ' ਤੋਂ ਆਪਣੀ ਹਾਰ
ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਉਂਟ ਕਿਸ
ਕਰਵਟ ਬੈਠਦਾ ਹੈ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178
13072
|
|
|
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|