WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ    
 (13/05/2020)

nishan

 
parivar
 

15 ਮਈ ਨੂੰ ਅੰਤਰਾਸ਼ਟਰੀ ਪਰਿਵਾਰ ਦਿਵਸ ਲਈ ਵਿਸ਼ੇਸ਼
 
ਜੀਵਨ ਰਿਸ਼ਤਿਆਂ ਦੀ ਡੋਰ ਵਿਚ ਬੱਝਾ ਹੁੰਦਾ ਹੈ। ਇਹ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ ਉੰਨੀ ਹੀ ਕੋਮਲ ਵੀ ਹੁੰਦੀ ਹੈ। ਇਹਨਾਂ ਰਿਸ਼ਤਿਆਂ ਕਰਕੇ ਮਨੁੱਖ ਜਿੱਥੇ ਜ਼ਿੰਦਗੀ ਨੂੰ ਜਿਉਂਦਾ ਹੈ ਉੱਥੇ ਕਈ ਵਾਰ ਇਹਨਾਂ ਰਿਸ਼ਤਿਆਂ ਵਿਚ ਆਈਆਂ ਉਲਝਣਾਂ ਕਰਕੇ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਵੀ ਪੈ ਜਾਂਦਾ ਹੈ। ਇਹ ਕਾਰਜ ਮਨੁੱਖ ਦੇ ਆਪਣੇ ਹੱਥ ਵਿਚ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪਰਿਵਾਰਾਂ ਵਿਚ ਰਹਿ ਕੇ ਰਿਸ਼ਤਿਆਂ ਦੇ ਨਿੱਘ ਨਾਲ ਸਵਰਗ ਬਣਾਉਣਾ ਚਾਹੁੰਦਾ ਹੈ ਜਾਂ ਫਿਰ ਨਰਗ?
 
ਹਰ ਸਾਲ 15 ਮਈ ਦਾ ਦਿਨ 'ਅੰਤਰਰਾਸ਼ਟਰੀ ਪਰਿਵਾਰ ਦਿਵਸ' ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਆਰੰਭਤਾ ਅਮਰੀਕਾ ਵਿਚ 1994 ਨੂੰ ਕੀਤੀ ਗਈ ਸੀ ਤਾਂ ਕਿ ਅਜੋਕੇ ਮਨੁੱਖ ਨੂੰ ਪਰਿਵਾਰ ਦਾ ਮਹੱਤਵ ਸਮਝਾਇਆ ਜਾ ਸਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਜਾ ਸਕੇ। ਪਰ ਬਦਕਿਸਮਤੀ ਹਰ ਸਾਲ ਪਰਿਵਾਰਾਂ ਦਾ ਟੁੱਟਣਾ ਵੱਧਦਾ ਜਾ ਰਿਹਾ ਹੈ। ਪਰਿਵਾਰਾਂ ਵਿਚ ਦੂਰੀਆਂ ਵੱਧ ਰਹੀਆਂ ਹਨ, ਮੋਹ ਭਿੱਜੇ ਰਿਸ਼ਤੇ ਬੀਤੇ ਵੇਲਿਆਂ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖ ਅੰਦਰ ਇੱਕਲਾਪਾ ਆਪਣਾ ਪ੍ਰਭਾਵ ਵਧਾਉਂਦਾ ਜਾ ਰਿਹਾ ਹੈ; ਜਿਸ ਦਾ ਨਤੀਜਾ ਖੁਦਕੁਸ਼ੀਆਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।
 
ਖ਼ੈਰ! ਅੱਜ ਦਾ ਮਨੁੱਖ ਜਿੱਥੇ ਭੱਜਦੌੜ ਭਰੀ ਜ਼ਿੰਦਗੀ ਨੂੰ ਜਿਉਣ ਦਾ ਸੰਤਾਪ ਹੰਢਾ ਰਿਹਾ ਹੈ ਉੱਥੇ ਹੀ ਕਿਸੇ ਕੋਲ ਆਪਣੇ ਸਕੇ- ਸੰਬੰਧੀਆਂ ਕੋਲ ਬੈਠਣ ਦਾ ਵਕਤ ਨਹੀਂ ਹੈ। ਸਮੇਂ ਦੇ ਗੇੜ ਨੂੰ ਜੇਕਰ ਵੀਹ ਕੂ ਸਾਲ ਪਿਛਾਂਹ ਕਰਕੇ ਉਸ ਵਕਤ ਦੇ ਸਮਾਜ ਦੇ ਜੀਵਨ ਨੂੰ ਵੇਖੀਏ ਤਾਂ ਮਨੁੱਖ ਦਾ ਜੀਵਨ ਅੱਜ ਨਾਲੋਂ ਕਿਤੇ ਜ਼ਿਆਦਾ ਸਕੂਨ ਭਰਿਆ ਸੀ। ਹਾਲਾਂਕਿ ਉਸ ਵਕਤ ਸਹੂਲਤਾਂ ਅੱਜ ਨਾਲੋਂ ਘੱਟ ਸਨ ਪਰ ਮਨੁੱਖ ਸੰਤੁਸ਼ਟ ਸੀ, ਖੁਸ਼ ਸੀ। ਇਸ ਖੁਸ਼ੀ ਦਾ ਵੱਡਾ ਕਾਰਣ ਮਨੁੱਖ ਦਾ ਆਪਣੇ ਪਰਿਵਾਰ ਨਾਲ ਮੋਹ ਸੀ ਅਤੇ ਜ਼ਿੰਦਗੀ ਜਿਉਣ ਲਈ ਸੀਮਤ ਜ਼ਰੂਰਤਾਂ ਸਨ। ਮਨੁੱਖ ਆਪਣੇ ਸੀਮਤ ਸਾਧਨਾਂ ਵਿਚ ਸੀਮਤ ਇੱਛਾਵਾਂ ਦੀ ਪੂਰਤੀ ਸਹਿਜੇ ਹੀ ਕਰ ਲੈਂਦਾ ਸੀ। ਇਸ ਕਰਕੇ ਅੱਜ ਨਾਲੋਂ ਵਧੇਰੇ ਖੁਸ਼ ਸੀ। ਪਰ ਅੱਜ ਅਸੀਮਤ ਇੱਛਾਵਾਂ ਨੇ ਮਨੁੱਖ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ। ਮਨੁੱਖ ਜ਼ਿੰਦਗੀ ਨੂੰ ਜਿਉਣਾ ਭੁੱਲ ਗਿਆ ਹੈ ਬਲਕਿ ਜ਼ਿੰਦਗੀ ਨੂੰ ਕੱਟ ਰਿਹਾ ਹੈ, ਢੋਹ ਰਿਹਾ ਹੈ।
 
ਦੂਜੀ ਅਹਿਮ ਗੱਲ ਕਿ ਅੱਜ ਦੇ ਵਕਤ ਅਤੇ ਬੀਤੇ ਵਕਤ ਵਿਚ ਮੁੱਢਲਾ ਫਰਕ ਰਿਸ਼ਤਿਆਂ ਦੀ ਕਦਰ ਘੱਟਣ ਕਰਕੇ ਪੈਦਾ ਹੋਇਆ ਹੈ। ਅੱਜ ਬਹੁਤੀਆਂ ਨੂੰਹਾਂ ਨੂੰ ਆਪਣੀਆਂ ਸੱਸਾਂ ਨਾਲ ਰਹਿਣ ਵਿਚ ਦਿੱਕਤ ਆਉਂਦੀ ਹੈ ਪਰ ਬੀਤੇ ਵੇਲੇ ਸੱਸ ਮਾਂ ਤਾਂ ਬਹੁਤ ਦੂਰ ਦੀ ਗੱਲ; ਪਿੰਡ ਦੀਆਂ ਹੋਰ ਔਰਤਾਂ ਨਾਲ ਮੋਹ ਵੀ ਕਿਸੇ ਗੱਲੋਂ ਲੁਕਿਆ ਹੋਇਆ ਨਹੀਂ ਸੀ। ਪਿੰਡ ਦੀ ਨੂੰਹ ਸਾਰੇ ਪਿੰਡ ਦੀ ਨੂੰਹ ਹੁੰਦੀ ਸੀ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ। ਪਿੰਡਾਂ ਵਿਚ ਬਹੁਤੇ ਪਰਿਵਾਰਾਂ ਵਿਚ ਇਕੱਠ ਹੁੰਦਾ ਸੀ, ਏਕਾ ਹੁੰਦਾ ਸੀ। ਕਮਾਉਣ ਵਾਲੇ ਭਾਵੇਂ ਘੱਟ ਸਨ ਪਰ ਮੁਹਬੱਤੀ ਰਿਸ਼ਤਿਆਂ ਦੀ ਘਾਟ ਨਹੀਂ ਸੀ। ਇੱਕ ਪਰਿਵਾਰ ਦਾ ਦੁੱਖ ਪੂਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਇੱਕ ਪਰਿਵਾਰ ਦੀ ਖੁਸ਼ੀ ਵਿਚ ਪੂਰਾ ਪਿੰਡ ਖੁਸ਼ ਹੁੰਦਾ ਸੀ।
 
ਯਕੀਨਨ, ਮਸ਼ੀਨੀ ਯੁੱਗ ਨੇ ਜਿੱਥੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ ਉੱਥੇ ਹੀ ਪਰਿਵਾਰਾਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ, ਮੋਹ ਭਿੱਜੇ ਰਿਸ਼ਤਿਆਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਆਪਣੇ ਜੀਵਨ ਵਿਚ ਐਸ਼ਪ੍ਰਸਤੀ ਚਾਹੁੰਦਾ ਹੈ, ਪੈਸਾ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਨਾਮ ਕਮਾਉਣਾ ਚਾਹੁੰਦਾ ਹੈ। ਪਰ ਇਹਨਾਂ ਇੱਛਾਵਾਂ ਦੀ ਇਵਜ਼ ਵਿਚ ਉਸ ਨੇ ਆਪਣਾ ਸੁਖ ਅਤੇ ਚੈਨ ਗੁਆ ਲਿਆ ਹੈ, ਆਪਣੇ ਰਿਸ਼ਤੇ ਗੁਆ ਲਏ ਹਨ, ਆਪਣੀ ਮੁਹੱਬਤ ਗੁਆ ਲਈ ਹੈ, ਰੂਹ ਦਾ ਸਕੂਨ ਗੁਆ ਲਿਆ ਹੈ ਅਤੇ ਆਪਣੇ ਪਰਿਵਾਰ ਗੁਆ ਲਏ ਹਨ।
 
ਇਹ ਗੱਲ ਪੱਥਰ 'ਤੇ ਲਕੀਰ ਵਾਂਗ ਸੱਚ ਹੈ ਕਿ ਕੋਈ ਵੀ ਮਨੁੱਖ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਇਹ ਪਰਿਵਾਰ ਮਨੁੱਖਾਂ ਨਾਲ, ਆਪਣਿਆਂ ਨਾਲ, ਰਿਸ਼ਤਿਆਂ ਨਾਲ ਗੜੁੱਚ ਹੁੰਦਾ ਹੈ। ਇਹਨਾਂ ਤੋਂ ਬਿਨਾਂ ਮਨੁੱਖਤਾ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅਜੋਕੇ ਦੌਰ ਵਿਚ ਮਨੁੱਖ ਇਹਨਾਂ ਮੋਹ ਭਿੱਜੇ ਰਿਸ਼ਤਿਆਂ ਤੋਂ ਦੂਰ ਹੋ ਗਿਆ ਹੈ। ਇਹਨਾਂ ਦੂਰੀਆਂ ਦਾ ਮੂਲ ਕਾਰਣ ਮਨੁੱਖ ਦੀਆਂ ਅਸੀਮ ਇੱਛਾਵਾਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ਉਹ ਆਪਣਿਆਂ ਨਾਲੋਂ ਟੁੱਟ ਗਿਆ ਹੈ। ਮਸ਼ੀਨਾਂ ਨਾਲ ਮਸ਼ੀਨ ਬਣ ਗਿਆ ਹੈ। ਹੁਣ ਉਸਦੇ ਕੋਲ ਪੈਸਾ, ਐਸ਼ ਅਤੇ ਨਾਮ ਤਾਂ ਹੈ ਪਰ! ਪਰਿਵਾਰ ਅਤੇ ਮੁਹਬੱਤੀ ਰਿਸ਼ਤੇ ਗੁਆਚ ਗਏ ਹਨ।
 
ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਵਕਤ ਕਦੇ ਮੁੜ ਕੇ ਵਾਪਿਸ ਨਹੀਂ ਆਉਂਦਾ ਪਰ ਲੰਘੇ ਵਕਤ ਦੇ ਤਜ਼ੁਰਬੇ ਬੰਦੇ ਨੂੰ ਭਵਿੱਖ ਲਈ ਸਬਕ ਜ਼ਰੂਰ ਸਿਖਾ ਜਾਂਦੇ ਹਨ। ਇਹ ਸਬਕ ਬੰਦੇ ਨੂੰ ਆਉਣ ਵਾਲੇ ਵਕਤ ਲਈ ਸਿਆਣਪ ਦਾ ਪਾਠ ਪੜ੍ਹਾ ਜਾਂਦੇ ਹਨ। ਜਿਹੜਾ ਮਨੁੱਖ ਇਹ ਪਾਠ ਆਪਣੇ ਜੀਵਨ ਵਿਚ, ਜ਼ਿਹਨ ਵਿਚ ਚੇਤੇ ਰੱਖਦਾ ਹੈ ਉਹ ਮਨੁੱਖ ਅਸਲ ਅਰਥਾਂ ਵਿਚ ਮਨੁੱਖ ਕਹਾਉਣ ਦਾ ਹੱਕਦਾਰ ਹੁੰਦਾ ਹੈ। ਉਹ ਮਨੁੱਖ ਇਹਨਾਂ ਮੁਹੱਬਤੀ ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਂਦਾ ਹੈ ਅਤੇ ਉਹੀ ਮਨੁੱਖ ਰਿਸ਼ਤਿਆਂ ਦੇ ਨਿੱਘ ਨੂੰ ਮਾਣ ਪਾਉਂਦਾ ਹੈ। ਇਹਨਾਂ ਰਿਸ਼ਤਿਆਂ ਵਿਚ ਜਿਉਂਦੇ ਮਨੁੱਖ ਦਾ ਜੀਵਨ ਸੁਖੀ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ। ਅੱਜ ਅਜਿਹੇ ਜੀਵਨ ਦੀ ਲੋੜ ਹੈ ਤਾਂ ਕਿ ਮਨੁੱਖ ਨੂੰ ਮਸ਼ੀਨ ਬਣਨ ਤੋਂ ਰੋਕਿਆ ਜਾ ਸਕੇ। ਪਰ ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।
 
# 1054/1, ਵਾ ਨੰ 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892- 33437

 
 
ਪਰਿਵਾਰਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ
  
21ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ
20ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
19"ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ   
pulasਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
coronaਕਰੋਨਾ ਦਾ ਕਹਿਰ ਅਤੇ ਫ਼ਾਇਦੇ
ਹਰਦੀਪ ਸਿੰਘ ਮਾਨ, ਆਸਟਰੀਆ
bolਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
15ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ 
sanjidaਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ...?
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
13ਕਿਹੜੀਆਂ ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
lottery“ਓਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
kronaਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ
corona'ਕੋਰੋਨਾ ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ ਵਪਾਰ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
foodਪੰਜਾਬ ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ ਨਤੀਜੇ ਖੌਫਨਾਕ
ਉਜਾਗਰ ਸਿੰਘ, ਪਟਿਆਲਾ 
08ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
03ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ  
kejriwalਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
tiwanaਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
04ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ 
agg"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ  
baarਬਾਰਿ ਪਰਾਇਐ ਬੈਸਣਾ...
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
ausਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ 
sahibzadeਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ 
jawaniਜਵਾਨੀ ਜ਼ਿੰਦਾਬਾਦ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
girdavriਜ਼ਮੀਨ ਦੀ ਗਿਰਦਾਵਰੀ ਕੀ ਹੈ
ਰਵੇਲ ਸਿੰਘ ਇਟਲੀ 

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2020, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com