|
ਕੀ ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ?
ਉਜਾਗਰ ਸਿੰਘ, ਪਟਿਆਲਾ
(28/07/2020) |
|
|
|
ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਹੋਈ
ਬਗ਼ਾਬਤ ਦਾ ਪੰਜਾਬ ਸਰਕਾਰ ਤੇ ਕੋਈ ਪ੍ਰਭਾਵ ਪੈ ਸਕਦਾ ਹੈ?
ਇਸ ਬਾਰੇ ਅੱਜ ਕਲ੍ਹ
ਖੁੰਡ ਚਰਚਾਵਾਂ ਅਤੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਿੰਡਾਂ ਦੀਆਂ ਸੱਥਾਂ,
ਸ਼ਹਿਰਾਂ ਵਿਚ ਬੱਧੀਜੀਵੀਆਂ ਦੀਆਂ ਚੁੰਝ ਚਰਚਾਵਾਂ, ਦਫ਼ਤਰਾਂ ਵਿਚ ਬਾਬੂਆਂ ਦੀਆਂ
ਵਾਰਤਾਵਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਲੈਕਟਰਾਨਿਕ ਮੀਡੀਆ ਵਿਚ ਪੈਨਲ ਵਿਚਾਰ
ਚਰਚਾਵਾਂ ਵਿਚ ਹਰ ਥਾਂ ਤੇ ਇਹੋ ਵਿਚਾਰ ਵਟਾਂਦਰੇ ਹੋ ਰਹੇ ਹਨ ਕਿ ਕੀ ਗੁਆਂਢੀ ਰਾਜ
ਰਾਜਸਥਾਨ ਦੀ ਸਿਆਸੀ ਉਥਲ ਪੁਥਲ ਦਾ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਸਰ ਪੈ ਸਕਦਾ
ਹੈ ?
ਸਭ ਤੋਂ ਜ਼ਿਆਦਾ ਇਨ੍ਹਾਂ ਕਿਆਸ ਅਰਾਈਆਂ ਨੂੰ ਤੂਲ ਇਲੈਕਟ੍ਰਾਨਿਕ ਮੀਡੀਆ ਅਤੇ
ਸ਼ੋਸ਼ਲ ਮੀਡੀਆ ਜਿਸ ਵਿਚ 'ਵਟਸ ਅਪ', 'ਇੰਸਟਾਗ੍ਰਾਮ' ਅਤੇ 'ਫੇਸ ਬੁੱਕ' ਸ਼ਾਮਲ ਹਨ, ਉਨ੍ਹਾਂ
ਰਾਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਥਾਵਾਂ ਤੇ ਜਿਹੜੀਆਂ ਖ਼ਬਰਾਂ ਦਿੱਤੀਆਂ ਜਾਂ
ਟੈਲੀਕਾਸਟ ਬਰਾਡਕਾਸਟ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ
ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਰਾਜਨੀਤਕ ਧਮਾਕਾ ਹੋਣ ਦੀ ਸੰਭਾਵਨਾ ਕਿਹਾ
ਜਾਂਦਾ ਹੈ। ਇਨ੍ਹਾਂ ਖ਼ਬਰਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰੌਨਿਕ ਮੀਡੀਆ
ਨੇ ਤਾਂ ਪਾਣੀ ਵਿਚ ਮਧਾਣੀ ਪਾਈ ਹੋਈ ਹੈ, ਜਿਸਦੇ ਰਿੜਕਣ ਨਾਲ ਕੁਝ ਵੀ ਨਹੀਂ
ਨਿਕਲਣਾ ਨਹੀਂ, ਭਾਵ ਕੋਈ ਵੀ ਤਬਦੀਲੀ ਹੋਣ ਦੀ ਸੰਭਾਵਨਾ ਹੈ ਹੀ ਨਹੀਂ।
ਗੱਲ
ਨਵਜੋਤ ਸਿੰਘ ਸਿੱਧੂ ਤੋਂ ਤੁਰਦੀ ਹੈ ਤੇ ਉਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੈ।
ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਵਾਲੇ ਬਿਨਾਂ ਵਜਾਹ ਹੀ ਭੰਬਲਭੂਸੇ ਵਿਚ ਪਏ ਰਹਿੰਦੇ
ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆਂ ਲਗਪਗ ਸਾਢੇ ਤਿੰਨ ਸਾਲ ਹੋ ਗਏ
ਹਨ। ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਵਿਚ ਮੰਤਰੀਆਂ ਦੀ ਰੱਦੋ
ਬਦਲ, ਉਨ੍ਹਾਂ ਦੀ ਆਪਸੀ ਖਹਿਬਾਜ਼ੀ ਅਤੇ ਵਿਧਾਨਕਾਰਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ
‘ਤੇ ਅਸੰਤੁਸ਼ਟੀ ਦੀਆਂ ਖ਼ਬਰਾਂ ਮੀਡੀਆ ਵਿਚ ਚਟਕਾਰਿਆਂ ਨਾਲ ਆਉਂਦੀਆਂ ਰਹੀਆਂ ਹਨ।
ਭਾਵੇਂ ਅਜੇ ਤੱਕ ਕੋਈ ਸਾਰਥਿਕ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ
ਸੰਭਾਵਨਾ ਹੈ।
ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ,
ਉਦੋਂ ਤੋਂ ਹੀ ਮੀਡੀਆ ਬੜੀ ਸਰਗਰਮੀ ਨਾਲ ਇਹ ਕਹਿ ਰਿਹਾ ਸੀ ਕਿ ਉਹ ਪੰਜਾਬ ਸਰਕਾਰ
ਵਿਚ ਉਪ ਮੁੱਖ ਮੰਤਰੀ ਬਣੇਗਾ ਪ੍ਰੰਤੂ ਕਦੀਂ ਵੀ ਕਿਸੇ ਪੱਤਰਕਾਰ ਨੇ ਸੰਜੀਦਗੀ ਨਾਲ
ਨਹੀਂ ਸੋਚਿਆ ਸੀ ਕਿ ਜੇਕਰ ਪੰਜਾਬ ਵਿਚ ਇਕ ਸਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਹੋਵੇਗਾ ਤਾਂ ਦੂਜੇ ਨੰਬਰ ਤੇ ਹਮੇਸ਼ਾ ਹਿੰਦੂ ਮੰਤਰੀ ਹੀ ਹੁੰਦਾ ਹੈ। ਕਿਉਂਕਿ
ਪੰਜਾਬ ਵਿਚ ਹਿੰਦੂ ਵਰਗ ਨੂੰ ਕਿਸੇ ਕੀਮਤ ਤੇ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ,
ਜਿਸਦੀ ਬਦੌਲਤ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਫਿਰ ਨਵਜੋਤ ਸਿੰਘ
ਸਿੱਧੂ ਕਿਵੇਂ ਉਪ ਮੁੱਖ ਮੰਤਰੀ ਬਣ ਸਕਦਾ ਹੈ।
ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ
ਨੂੰ ਮੰਤਰੀ ਵੀ ਤੀਜੇ ਨੰਬਰ ਤੇ ਬਣਾਇਆ ਗਿਆ ਸੀ ਪ੍ਰੰਤੂ ਸਥਾਨਕ ਸਰਕਾਰਾਂ ਅਤੇ
ਸਭਿਆਚਾਰਕ ਮਾਮਲੇ ਦੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ
ਪੰਜਾਬ ਕਾਂਗਰਸ ਪਾਰਟੀ ਵਿਚ ਸੀਨੀਅਰ ਅਤੇ ਆਪਣੇ ਰੋਹਬ ਦਾਬ ਵਾਲਾ ਸਿਆਸੀ ਨੇਤਾ
ਹੈ। ਸ਼ਾਹੀ ਪਰਿਵਾਰ ਨਾਲ ਸੰਬੰਧਤ ਹੈ, ਜਿਸਦੇ ਪੁਰਖੇ ਵੀ ਗਾਂਧੀ ਪਰਿਵਾਰ ਦੇ
ਨਜ਼ਦੀਕ ਰਹੇ ਹਨ। ਉਸਦੀ ਕਾਰਜ਼ਸ਼ੈਲੀ ਵੀ ਵੱਖਰੀ ਕਿਸਮ ਦੀ ਹੈ। ਉਹ ਆਪਣੀ ਮਰਜ਼ੀ
ਅਨੁਸਾਰ ਸਰਕਾਰ ਚਲਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਵਿਚ ਗੁਣ ਆਮ ਸਿਆਸਤਦਾਨਾ
ਨਾਲੋਂ ਵਧੇਰੇ ਕਹੇ ਜਾ ਸਕਦੇ ਹਨ। ਉਹ ਬੁਲਾਰਾ ਕਮਾਲ ਦਾ ਹੈ। ਇਮਾਨਦਾਰ ਹੈ
ਪ੍ਰੰਤੂ ਮੁੱਖ ਮੰਤਰੀ ਬਣਨ ਲਈ ਬਹੁਤਾ ਕਾਹਲਾ ਹੈ। ਸਿਆਸਤ ਵਿਚ ਸਹਿਜ ਪੱਕੇ ਸੋ
ਮੀਠਾ ਹੋਏ ਦੀ ਨੀਤੀ ਸਫਲ ਰਹਿੰਦੀ ਹੈ। ਲੋਕਾਂ ਦੀ ਨਿਗਾਹ ਵਿਚ ਉਹ ਮੁੱਖ ਮੰਤਰੀ
ਦੇ ਯੋਗ ਵੀ ਗਿਣਿਆਂ ਜਾਂਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਵਿਚ ਉਹ ਬਿਲਕੁਲ ਨਵਾਂ
ਅਤੇ ਅਨਾੜੀ ਹੈ।
ਕਾਂਗਰਸ ਹਾਈ ਕਮਾਂਡ ਵਿਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ
ਗਾਂਧੀ ਦੇ ਨਜ਼ਦੀਕ ਹੈ। ਇਹ ਸਾਰੇ ਗੁਣਾਂ ਦੇ ਬਾਵਜ਼ੂਦ ਵੀ ਉਹ ਹਮੇਸ਼ਾ ਵਾਦਵਿਵਾਦ
ਵਿਚ ਰਹਿੰਦਾ ਹੈ। ਬੋਲਣ ਲੱਗਿਆਂ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ। ਆਮ ਕਰਕੇ
ਸਾਰੇ ਵਾਦ ਵਿਵਾਦ ਉਸਦੇ ਬਿਆਨਾ ਨਾਲ ਹੀ ਪੈਦਾ ਹੁੰਦੇ ਰਹੇ ਹਨ। ਸਿਆਸਤ ਦਾ
ਖਿਲਾੜੀ ਨਹੀਂ ਅਤੇ ਸਿਆਸਤ ਦੀਆਂ ਤਿਗੜਮਬਾਜ਼ੀਆਂ ਵਿਚ ਵੀ ਅਨਾੜੀ ਹੈ।
ਸਿਆਸਤਦਾਨ
ਲਚਕਦਾਰ ਵੀ ਹੋਣਾ ਚਾਹੀਦਾ ਹੈ । ਕਾਠ ਦੀ ਹੱਡੀ ਬਣਕੇ ਸਿਆਸਤ ਵਿਚ ਵਿਚਰਨਾ ਅਸੰਭਵ
ਹੁੰਦਾ ਹੈ। ਸਿਆਸਤ ਵਿਚ ਬਗ਼ਾਬਤ ਭਾਵੇਂ ਆਮ ਜਹੀ ਗੱਲ ਹੈ। ਵਿਚਾਰਾਂ ਵਿਚ ਵਖਰੇਵਾਂ
ਹੋਣਾ ਪਰਜਾਤੰਤਰ ਦੇ ਸ਼ੁਭ ਸੰਕੇਤ ਹੁੰਦੇ ਹਨ। ਬਗ਼ਾਬਤਾਂ ਸਾਰੀਆਂ ਪਾਰਟੀਆਂ ਵਿਚ
ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ
ਸਮੁੰਦਰ ਵਿਚ ਰਹਿੰਦਿਆਂ ਮਗਰ ਮੱਛ ਨਾਲ ਵੈਰ ਰੱਖਣਾ ਮਹਿੰਗਾ ਪੈ ਜਾਂਦਾ ਹੈ। ਇਹੋ
ਗੱਲ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ। ਮੰਤਰੀ ਮੰਡਲ ਵਿਚ ਹੁੰਦਿਆਂ ਕਿਸੇ ਵੀ
ਮੰਤਰੀ ਨੂੰ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਰੱਖਣੇ ਜ਼ਰੂਰੀ ਹੁੰਦੇ ਹਨ। ਹਾਈ
ਕਮਾਂਡ ਤਾਂ ਦੂਰ ਹੁੰਦੀ ਹੈ, ਹਰ ਰੋਜ ਤਾਂ ਮੁੱਖ ਮੰਤਰੀ ਨਾਲ ਹੀ ਵਿਚਰਨਾ ਹੁੰਦਾ
ਹੈ। ਕਹਿਣ ਤੋਂ ਭਾਵ ਰੱਬ ਨੇੜੇ ਕਿ ਘਸੁੰਨ।
ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਿਨਾ
ਨਹੀਂ ਚਲ ਸਕਦੀ। ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ
ਬਾਅਦ ਲਗਪਗ ਇਕ ਸਾਲ ਤੋਂ ਸਿਆਸਤ ਵਿਚ ਸਰਗਰਮ ਨਹੀਂ ਹੈ। ਸਿਆਸਤ ਵਿਚ ਤਾਂ ਹਰ ਵਕਤ
ਲੋਕਾਂ ਨਾਲ ਜੁੜੇ ਰਹਿਣ ਵਿਚ ਹੀ ਭਲਾ ਹੁੰਦਾ ਹੈ। ਜਿਹੜਾ ਨੇਤਾ ਲੋਕਾਂ ਨਾਲ
ਬਾਵਾਸਤਾ ਰਹਿੰਦਾ ਹੈ, ਉਹ ਹੀ ਹਮੇਸ਼ਾ ਸਫਲ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿਕੇ
ਸਿਆਸਤ ਨਹੀਂ ਹੁੰਦੀ। ਲੋਕਾਂ ਦੇ ਵਿਚ ਵੜਕੇ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਗੱਲ ਵੱਖਰੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਕਰਕੇ ਇਕ ਦਿਨ ਮੁੱਖ
ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਿਲੀ ਇਛਾ ਵੀ
ਹੈ ਪ੍ਰੰਤੂ ਅਜੇ ਉਸ ਲਈ ਦਿੱਲੀ ਦੂਰ ਹੈ।
ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਦੀਆਂ
ਚੋਣਾਂ ਲਗਪਗ ਡੇਢ ਸਾਲ ਵਿਚ ਹੋਣ ਵਾਲੀਆਂ ਹਨ। ਇਸ ਲਈ ਕਿਸੇ ਕਿਸਮ ਦੇ ਬਦਲਾਆ ਦੀ
ਸੰਭਾਵਨਾ ਨਹੀਂ। ਇਸਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਕੋਲ ਠੋਸ ਬਹੁਮਤ ਹੈ, ਜਦੋਂ
ਕਿ ਮੱਧ ਪ੍ਰਦੇਸ ਅਤੇ ਰਾਜਸਥਾਨ ਵਿਚ ਬਹੁਮਤ ਬਹੁਤਾ ਵੱਡਾ ਨਹੀਂ ਸੀ। ਉਥੇ
ਅਸਥਿਰਤਾ ਦਾ ਮਾਹੌਲ ਸੀ। ਪੰਜਾਬ ਵਿਚ ਅਜਿਹਾ ਨਹੀਂ ਕਿਉਂਕਿ ਵਿਧਾਨਕਾਰ ਤਾਂ ਹੁਣ
ਅਗਲੀਆਂ ਚੋਣਾਂ ਲਈ ਆਪੋ ਆਪਣੀਆਂ ਟਿਕਟਾਂ ਲੈਣ ਦੀ ਕੋਸਿਸ਼ ਵਿਚ ਰੁਝ ਜਾਣਗੇ। ਉਹ
ਅਜਿਹੇ ਹਾਲਾਤ ਪੈਦਾ ਕਰਨ ਦੇ ਸਮਰੱਥ ਹੀ ਨਹੀਂ। ਉਨ੍ਹਾਂ ਨੇ ਤਾਂ ਆਪੋ ਆਪਣੇ
ਹਲਕਿਆਂ ਲਈ ਸਰਕਾਰ ਤੋਂ ਗ੍ਰਾਂਟਾਂ ਲੈਣੀਆਂ ਹਨ। ਜੇਕਰ ਉਨ੍ਹਾਂ ਦੇ ਮੁੱਖ ਮੰਤਰੀ
ਨਾਲ ਸੰਬੰਧ ਸੁਹਾਵਣੇ ਹੋਣਗੇ ਤਾਂ ਹੀ ਗ੍ਰਾਂਟਾਂ ਦੇ ਗੱਫੇ ਮਿਲਣਗੇ।
ਸਿਆਸੀ ਕਿਆਸ
ਅਰਾਈਆਂ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਲਈ ਚਲਾਈਆਂ ਜਾਂਦੀਆਂ ਹਨ। ਇਹ ਕਿਆਸ
ਅਰਾਈਆਂ ਪਾਰਟੀ ਦਾ ਨੁਕਸਾਨ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ। 'ਭਾਰਤੀ ਜਨਤਾ
ਪਾਰਟੀ' ਅਤੇ 'ਅਕਾਲੀ ਦਲ' ਕੋਲ ਵਿਧਾਨਕਾਰਾਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਦਾ
ਅਕਸ ਵੀ ਲੋਕਾਂ ਵਿਚ ਬਹੁਤਾ ਪ੍ਰਭਾਵਸ਼ਾਲੀ ਨਹੀਂ। 'ਅਕਾਲੀ ਦਲ' ਤਾਂ ਦਲ-ਦਲ ਵਿਚ
ਫਸਿਆ ਹੋਇਆ ਹੈ। ਉਸਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ
ਨੇ ਹੀ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਗਲਤੀ ਤੇ ਗਲਤੀ ਕਰੀ ਜਾਂਦਾ ਹੈ। ਹੁਣ
ਸੀ
ਬੀ ਆਈ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਉਸਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ
ਕਰੇਗੀ।
'ਭਾਰਤੀ ਜਨਤਾ ਪਾਰਟੀ' ਨੂੰ ਤਿੰਨ ਖੇਤੀ ਆਰਡੀਨੈਂਸਾਂ ਨੇ ਘੁੰਮਣਘੇਰੀ ਵਿਚ
ਪਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿਧਾਨਕਾਰਾਂ ਤੇ ਪਕੜ ਵੀ
ਮਜ਼ਬੂਤ ਹੈ। ਕੇਂਦਰੀ ਕਾਂਗਰਸ ਇਤਨੀ ਕਮਜ਼ੋਰ ਹੈ ਕਿ ਉਹ ਅਜਿਹਾ ਫੈਸਲਾ ਲੈਣ ਦੇ
ਸਮਰੱਥ ਹੀ ਨਹੀਂ। ਕਰੋਨਾ ਨਾਲ ਨਿਪਟਣ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ
ਪ੍ਰਸੰਸਾ ਨੇ ਸਰਕਾਰ ਦੀਆਂ ਅਸਫਲਤਾਵਾਂ ਉਪਰ ਪਰਦਾ ਪਾ ਦਿੱਤਾ ਹੈ।
ਨਵਜੋਤ ਸਿੰਘ
ਸਿੱਧੂ ਨੂੰ ਪੁਰਾਣੇ ਕਾਂਗਰਸੀ ਜਿਹੜੇ ਆਪਣੇ ਆਪਨੂੰ ਕੈਪਟਨ ਅਮਰਿੰਦਰ ਸਿੰਘ ਦੇ
ਰਿਟਾਇਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਸਮਝਦੇ ਸਨ, ਉਹ ਹਰ ਹਾਲਤ
ਵਿਚ ਉਸਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਕੋਸਿਸ਼ ਕਰਨਗੇ।
'ਕਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ' ਵਾਲੀ ਕਹਾਵਤ ਵੀ ਸਿੱਧੂ ਤੇ ਢੁਕਦੀ ਹੈ।
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ 2022
ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੀ ਪਾਰੀ ਵੀ ਖੇਡੇਗਾ। ਪ੍ਰਤਾਪ ਸਿੰਘ ਬਾਜਵਾ
ਜੋ ਦਿੱਲੀ ਦਰਬਾਰ ਵਿਚ ਸੁਣੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ
ਕੁਰਸੀ ਦਾ ਵੱਡਾ ਦਾਅਵੇਦਾਰ ਸਮਝਦਾ ਹੈ, ਉਹ ਵੀ ਆਪਣੇ ਪੱਤੇ ਚਲਾਏਗਾ।
ਇਸੇ
ਤਰ੍ਹਾਂ ਹਿੰਦੂ ਨੇਤਾਵਾਂ ਵਿਚੋਂ 'ਬ੍ਰਹਮ ਮਹਿੰਦਰਾ' ਜਿਹੜਾ ਵਰਤਮਾਨ ਮੰਤਰੀ ਮੰਡਲ
ਵਿਚ ਦੂਜੇ ਨੰਬਰ ਤੇ ਹੈ ਅਤੇ 'ਸੁਨੀਲ ਕੁਮਾਰ ਜਾਖੜ' ਜਿਹੜਾ 'ਪੰਜਾਬ ਪ੍ਰਦੇਸ ਕਾਂਗਰਸ'
ਦਾ ਪ੍ਰਧਾਨ ਹੈ ਅਤੇ ਸਰਵ ਪ੍ਰਵਾਨ ਜੱਟ /ਹਿੰਦੂ ਸਿਆਸੀ ਨੇਤਾ ਹੈ, ਉਸਦਾ ਅਕਸ ਵੀ
ਸਾਫ ਸੁਥਰਾ ਅਤੇ 'ਬ੍ਰਹਮ ਮਹਿੰਦਰਾ' ਤੇ 'ਜਾਖੜ' ਦੋਹਾਂ ਦੀ ਦਿੱਲੀ ਦਰਬਾਰ ਵਿਚ ਚੰਗੀ
ਪਹੁੰਚ ਹੈ। 'ਰਾਜਿੰਦਰ ਕੌਰ ਭੱਠਲ' ਜਿਹੜੀ ਸਭ ਤੋਂ ਜ਼ਿਆਦਾ ਸੀਨੀਅਰ ਨੇਤਾ ਹੈ ਅਤੇ
ਮੁੱਖ ਮੰਤਰੀ ਰਹਿ ਚੁੱਕੀ ਹੈ ਪ੍ਰੰਤੂ ਅਜੇ ਚੁੱਪ ਬੈਠੀ 'ਤੇਲ ਅਤੇ ਤੇਲ ਦੀ ਧਾਰ'
ਵੇਖ ਰਹੀ ਹੈ, ਉਹ ਵੀ ਕੋਸਿਸ਼ ਕਰੇਗੀ।
ਸਿਆਸਤਦਾਨ ਦਾ ਚੁੱਪ ਬੈਠਣਾ ਵੀ ਖ਼ਤਰੇ ਦੀ
ਘੰਟੀ ਹੁੰਦਾ ਹੈ। ਅਨੁਸੂਚਿਤ ਜਾਤੀਆਂ ਵਿਚੋਂ ਸ਼ਮਸ਼ੇਰ ਸਿੰਘ ਦੂਲੋ ਵੀ ਤਾਕ ਵਿਚ
ਬੈਠਾ ਹੈ ਜੋ ਕਿਸੇ ਸਮੇਂ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦਾ ਨਜ਼ਦੀਕੀ
ਰਿਹਾ ਹੈ ਪ੍ਰੰਤੂ ਉਸਦੀ ਬੇੜੀ ਵਿਚ ਉਸਦੇ ਪਰਿਵਾਰ ਨੇ ਹੀ ਵੱਟੇ ਪਾ ਦਿੱਤੇ ਹਨ
ਕਿਉਂਕਿ ਉਸਦੀ ਪਤਨੀ 'ਹਰਬੰਸ ਕੌਰ ਦੂਲੋ' ਅਤੇ ਲੜਕਾ 'ਬੰਨੀ ਦੂਲੋ' 'ਆਮ ਆਦਮੀ ਪਾਰਟੀ'
ਦਾ ਪੱਲਾ ਫੜੀ ਬੈਠੇ ਹਨ।
ਪਛੜੀਆਂ ਸ਼ਰੇਣੀਆਂ ਵਿਚੋਂ ਸਭ ਤੋਂ ਸੀਨੀਅਰ ਅਤੇ ਮਜ਼ਬੂਤ
ਦਾਅਵੇਦਾਰ ਉਮੀਦਵਾਰ 'ਲਾਲ ਸਿੰਘ' ਹੈ, ਜਿਸਦੀ ਕਾਂਗਰਸ ਹਾਈ ਕਮਾਂਡ ਵਿਚ ਰਸਾਈ ਹੈ।
ਉਹ ਪੰਜਾਬ ਦੇ ਹਰ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ
ਮੁੱਖ ਮੰਤਰੀ ਦੀ ਕੁਰਸੀ ਇਕ ਹੈ, ਉਹ ਵੀ ਅਜੇ ਖਾਲੀ ਨਹੀਂ ਪ੍ਰੰਤੂ ਦਾਅਵੇਦਾਰਾਂ
ਦੀ ਸੂਚੀ ਲੰਬੀ ਹੈ। ਇਸ ਤੋਂ ਇਲਾਵਾ ਨੌਜਵਾਨ ਜਿਹੜੇ 'ਰਾਹੁਲ ਗਾਂਧੀ' ਦੀ ਮੁਛ ਦਾ
ਵਾਲ ਕਹਾਉਂਦੇ ਹਨ, ਉਹ ਵੀ ਆਪਣੀਆਂ ਚਾਲਾਂ ਚਲਣਗੇ।
ਪੰਜਾਬ ਦੇ ਸਿਆਸਤਦਾਨ ਬਿਨਾ
ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹਨ। ਬਹੁਤੀ ਚਰਚਾ 'ਨਵਜੋਤ ਸਿੰਘ ਸਿੱਧੂ' ਬਾਰੇ
ਹੀ ਹੋ ਰਹੀ ਹੈ ਪ੍ਰੰਤੂ ਉਸਨੇ ਮੰਤਰੀ ਹੁੰਦਿਆਂ ਵੀ ਵਿਧਾਨਕਾਰਾਂ ਨਾਲ ਸੁਖਾਵੇਂ
ਸੰਬੰਧ ਨਹੀਂ ਰੱਖੇ। ਸਾਫ ਕਿਰਦਾਰ ਵਾਲੇ ਵਿਧਾਨਕਾਰ 'ਪ੍ਰਗਟ ਸਿੰਘ' ਤੋਂ ਬਿਨਾ ਹੋਰ
ਕੋਈ ਵਿਧਾਨਕਾਰ ਕਦੀਂ ਵੀ ਉਸਦੀ ਮਦਦ ਤੇ ਅੱਗੇ ਨਹੀਂ ਆਇਆ। ਭਾਵੇਂ ਸਿਆਸਤ ਵਿਚ
ਅਸੰਭਵ ਵੀ ਸੰਭਵ ਹੋ ਸਕਦਾ ਹੈ ਪ੍ਰੰਤੂ ਪੰਜਾਬ ਦੀ ਸਰਕਾਰ ਵਿਚ ਤਬਦੀਲੀ ਦੀਆਂ
ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 130722
|
|
|
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|