|
ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ
ਡਾ. ਹਰਸ਼ਿੰਦਰ ਕੌਰ, ਪਟਿਆਲਾ
(23/08/2020) |
|
|
|
ਰਾਵਣ
ਬਾਰੇ ਇਹ ਮਸ਼ਹੂਰ ਹੈ ਕਿ ਉਸ ਨੇ ਸੀਤਾ ਨੂੰ ਚੁੱਕਿਆ ਅਤੇ ਕੈਦ ਕਰ ਕੇ ਰੱਖਿਆ। ਕੈਦ
ਵਿਚ ਵੀ ਸੀਤਾ ਦੀ ਮਾਨ ਮਰਿਆਦਾ ਦਾ ਖ਼ਿਆਲ ਰੱਖਦਿਆਂ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ
ਨੂੰ ਹੱਥ ਵੀ ਨਹੀਂ ਲਾਇਆ।
ਦੂਜੇ ਪਾਸੇ ਪਤੀ ਭਗਵਾਨ ਰਾਮ ਵੱਲੋਂ ਇੱਕ
ਧੋਬੀ ਦੇ ਕਹਿਣ ਉੱਤੇ ਸੀਤਾ ਨੂੰ ਅਗਨ ਪ੍ਰੀਖਿਆ ਵੱਲ ਧੱਕ ਦਿੱਤਾ ਗਿਆ। ਵੱਡੀ
ਗਿਣਤੀ ਭਾਰਤੀ ਮਰਦ ਆਪਣੇ ਆਪ ਨੂੰ ਰਾਮ ਭਗਤ ਮੰਨਦਿਆਂ ਸਿਰਫ਼ ਇਹੀ ਇਕ ਨੁਕਤਾ ਯਾਦ
ਰੱਖ ਕੇ ਆਪਣੀ ਪਤਨੀ ਕੋਲੋਂ ਜੀ ਹਜ਼ੂਰੀ ਤਾਂ ਕਰਵਾਉਂਦੇ ਹੀ ਹਨ, ਆਪਣੀ ਚੌਧਰ ਵੀ
ਮਰਦ ਪ੍ਰਧਾਨ ਸਮਾਜ ਵਿਚ ਜਤਾਉਂਦੇ ਹਨ, ਪਰ ਪਤਨੀ ਦੀ ਗ਼ਲਤੀ ਹੋਵੇ ਜਾਂ ਨਾ, ਸ਼ੱਕ
ਦੇ ਆਧਾਰ ਉੱਤੇ ਹੀ ਉਸ ਵਿਚ ਕਸੂਰ ਕੱਢ ਕੇ ਅਗਨ ਪ੍ਰੀਖਿਆ ਲਈ ਸਮਾਜ ਦੇ ਹਵਾਲੇ ਕਰ
ਦਿੰਦੇ ਹਨ। ਸਮਾਜ ਵੀ ਬੇਰਹਿਮ ਧੋਬੀ ਵਾਂਗ 100 ਫੀਸਦੀ ਗ਼ਲਤੀ ਔਰਤ ਦੀ ਹੀ ਕੱਢਦਾ
ਹੈ ਭਾਵੇਂ ਬਾਲੜੀ ਦਾ ਹੀ ਬਲਾਤਕਾਰ ਕਿਉਂ ਨਾ ਹੋ ਗਿਆ ਹੋਵੇ।
ਇਹੀ ਕਾਰਨ
ਹੈ ਕਿ ਮਰਦ ਪ੍ਰਧਾਨ ਸਮਾਜ, ਔਰਤ ਨੂੰ ਹੋਰ ਦਬਾਉਂਦਾ, ਸੀਤਾ ਵਾਂਗ ਉਸ ਨੂੰ ਸਭ
ਕੁੱਝ ਸਹਿ ਜਾਣ ਉੱਤੇ ਮਜਬੂਰ ਕਰਦਾ ਹੋਇਆ ਔਰਤ ਜ਼ਾਤ ਉੱਤੇ ਵੱਧ ਜ਼ੁਲਮ ਕਰਦਾ ਜਾਂਦਾ
ਹੈ।
ਕੀ ਕਦੇ ਕਿਸੇ ਨੇ ਔਰਤ ਨੂੰ ਪੁੱਛਣਾ ਚਾਹਿਆ ਹੈ ਕਿ ਉਸ ਵਿੱਚ ਰਾਮ
ਦੀ ਪੂਜਾ ਕਰਨ ਵਾਲੇ ਦੀ ਸ਼ਰਨ ਵਿਚ ਘਰੇਲੂ ਹਿੰਸਾ, ਬਲਾਤਕਾਰ ਜਾਂ ਲਗਾਤਾਰ ਮਾਰ
ਕੁਟਾਈ ਸਹਿਣ ਦੀ ਹੋਰ ਹਿੰਮਤ ਬਚੀ ਹੈ ਜਾਂ ਉਹ ਰਾਵਣ ਵਰਗੇ ਕੋਲ ਸੁਰੱਖਿਅਤ
ਮਹਿਸੂਸ ਕਰਦੀ ਹੈ ਜਿੱਥੇ ਉਸ ਦੇ ਅਰਮਾਨਾਂ ਦਾ ਸੰਘ ਨਹੀਂ ਘੋਟਿਆ ਜਾਂਦਾ ਅਤੇ ਉਸ
ਦੀਆਂ ਇੱਛਾਵਾਂ ਵਿਰੁੱਧ ਕੁੱਝ ਵੀ ਨਹੀਂ ਕੀਤਾ ਜਾਂਦਾ?
ਮੇਰੇ ਇਨ੍ਹਾਂ
ਕੌੜੇ ਸ਼ਬਦਾਂ ਪਿੱਛੇ ਕਾਰਨ ਕੀ ਹੈ, ਉਹ ਅਗਲੀ ਖ਼ਬਰ ਪੜ੍ਹਨ ਬਾਅਦ ਸੌਖਿਆਂ ਸਮਝ ਆ
ਜਾਵੇਗੀ।
ਘਟਨਾ ਤਹਿਜ਼ੀਬ ਵਾਲਿਆਂ ਦੇ ਸੂਬੇ ਲਖਨਊ ਦੀ ਹੈ ਜਿੱਥੇ ‘ਪਹਿਲੇ
ਆਪ’ ‘ਪਹਿਲੇ ਆਪ’ ਕਰਦਿਆਂ ਲੋਕਾਂ ਦੇ ਮੂੰਹ ਸੁੱਕ ਜਾਂਦੇ ਹਨ। ਲਖੀਮਪੁਰ ਖੇੜੀ
ਜ਼ਿਲ੍ਹੇ ਵਿਚ ਪੁਲਿਸ ਵਾਲਿਆਂ ਨੇ ਦੋ ਬੰਦਿਆਂ ਨੂੰ ਥਾਣੇ ਵਿਚ ਫੜ ਕੇ ਰੱਖਿਆ।
ਕਾਰਨ ? ਉਨ੍ਹਾਂ ਨੇ ਇੱਕ 13 ਸਾਲਾਂ ਦੀ ਬੱਚੀ ਨੂੰ ਸਵੇਰੇ ਖੇਤਾਂ ਵਿਚ ਜਾਂਦੀ
ਨੂੰ ਘੇਰ ਲਿਆ ਤੇ ਸਮੂਹਕ ਬਲਾਤਕਾਰ ਕੀਤਾ। ਜਦੋਂ ਬੱਚੀ ਨੇ ਚੀਕਣਾ ਚਾਹਿਆ ਤਾਂ ਉਸ
ਦਾ ਗਲਾ ਘੁੱਟ ਦਿੱਤਾ। ਫੇਰ ਵੀ ਉਸ ਦੀ ਹਲਕੀ ਆਵਾਜ਼ ਨਿਕਲਣੀ ਬੰਦ ਨਾ ਹੋਈ ਤਾਂ
ਤੇਜ਼ਧਾਰ ਹਥਿਆਰ ਨਾਲ ਜ਼ਬਾਨ ਵੱਢ ਦਿੱਤੀ। ਲਹੂ ਦੀਆਂ ਧਤੀਰੀਆਂ ਨਿਕਲ ਪਈਆਂ। ਆਵਾਜ਼
ਬੰਦ ਹੋ ਗਈ ਤਾਂ ਦੁਬਾਰਾ ਜਬਰਜ਼ਨਾਹ ਕੀਤਾ। ਉਸ ਦੀਆਂ ਹੰਝੂ ਕੇਰਦੀਆਂ ਅੱਖਾਂ
ਉਨ੍ਹਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਇਸ ਲਈ ਚਾਕੂ ਨਾਲ ਦੋਵੇਂ ਅੱਖਾਂ ਵੀ
ਕੱਢ ਦਿੱਤੀਆਂ। ਜਦੋਂ ਰੱਜ ਪੈ ਗਿਆ ਤਾਂ ਗਲਾ ਘੁੱਟ ਕੇ ਮਾਰ ਮੁਕਾ ਦਿੱਤਾ ਤੇ
ਨਿਰਵਸਤਰ ਲਾਸ਼ ਨੂੰ ਗੰਨੇ ਦੇ ਖੇਤ ਵਿਚ ਸੁੱਟ ਕੇ ਮੁੱਛਾਂ ਨੂੰ ਤਾਅ ਦਿੰਦੇ ਭੱਜ
ਗਏ।
ਜਦੋਂ ਦੁਪਿਹਰ ਤੱਕ ਬੱਚੀ ਨਾ ਮੁੜੀ ਤਾਂ ਪਿਤਾ ਦੀ ਸ਼ਿਕਾਇਤ ਉੱਤੇ
ਡੀ.ਐਸ.ਪੀ. ਅਭਿਸ਼ੇਕ ਪ੍ਰਤਾਪ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ।
ਹਦ ਤਾਂ ਇਹ ਹੈ ਕਿ ਆਜ਼ਾਦੀ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ ਯਾਨੀ 14 ਅਗਸਤ
2020 ਦੀ ਇਸ ਘਟਨਾ ਵਿਚ ਦਲਿਤ ਨਾਬਾਲਗ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਮਰਿਆਦਾ
ਪੁਰਸ਼ ਭਗਵਾਨ ਰਾਮ ਨੂੰ ਮੰਨਣ ਵਾਲੇ ਇਸ ਮੁਲਕ ਵਿਚ ਹਾਹਾਕਾਰ ਕਿਉਂ ਨਹੀਂ ਮਚੀ? ਕੀ
ਉਹ ਨਾਬਾਲਗ ਬੱਚੀ ਦੇ ਨੁਕਸ ਲੱਭਣ ਵਿਚ ਸਮਾਂ ਲਾ ਰਹੇ ਹਨ? ਉਹ ਇਕੱਲੀ ਖੇਤ
ਵਿਚ ਕਿਉਂ ਗਈ? ਉਹ ਦਲਿਤ ਸੀ! ਉਸ ਦਾ ਸੂਟ ਘਸਿਆ ਹੋਇਆ ਕਿਉਂ ਸੀ? ਉਹ ਚੀਕੀ
ਕਿਉਂ? ਉਸ ਨੇ ਬਲਾਤਕਾਰ ਵਿਚ ਮਜ਼ਾ ਕਿਉਂ ਨਾ ਲਿਆ? ਅੱਖਾਂ ’ਚੋਂ ਹੰਝੂ ਕਿਉਂ
ਡੇਗੇ?
ਹਾਲੇ ਹੋਰ ਬਥੇਰੇ ਸਵਾਲਾਂ ਦੇ ਜਵਾਬ ਬਾਕੀ ਹਨ। ਇਸੇ ਲਈ ਲੋਕਾਂ
ਨੇ ਚੁੱਪ ਚੁਪੀਤੇ ਖ਼ਬਰ ਪੜ੍ਹ ਕੇ ਪਾਸੇ ਰੱਖ ਦਿੱਤੀ ਤੇ ਆਜ਼ਾਦੀ ਦੇ ਜਸ਼ਨਾਂ ਵਿਚ
ਰੁੱਝ ਗਏ।
ਕੀ ਹੁਣ ਮਰਿਆਦਾ ਪੁਰਸ਼ ਨੂੰ ਮੰਨਣ ਵਾਲੇ ਨਾਬਾਲਗ ਬੱਚੀਆਂ ਦੇ
ਉਧਾਲੇ ਤੇ ਕਤਲ ਨੂੰ ਜਾਇਜ਼ ਕਰਾਰ ਦੇਣਗੇ? ਕੀ ਦਲਿਤ ਹੋਣਾ ਏਨਾ ਭਾਰੀ ਗੁਣਾਹ ਹੈ
ਕਿ ਮੰਦਰ ਵਿਚ ਤਾਂ ਵੜਨ ਦੀ ਇਜਾਜ਼ਤ ਨਹੀਂ ਜਿੱਥੇ ਰਬ ਵੱਸਦਾ ਹੈ, ਪਰ ਉਸੇ ਦਲਿਤ
ਦੀ ਇੱਜ਼ਤ ਤਾਰ ਤਾਰ ਕਰਨ ਲੱਗਿਆਂ ਉੱਚੀ ਜਾਤ ਅੜਿੱਕਾ ਨਹੀਂ ਬਣਦੀ? ਉਦੋਂ ਧਰਮ
ਭ੍ਰਿਸ਼ਟ ਕਿਉਂ ਨਹੀਂ ਹੁੰਦਾ? ਕਿਉਂ ਉੱਚੀ ਜਾਤ ਵਾਲੇ ਦਲਿਤ ਬੱਚੀ ਦਾ ਸਰੀਰ
ਹੰਢਾਉਣ ਲੱਗਿਆਂ ਭਿੱਟ ਨਹੀਂ ਜਾਂਦੇ?
ਕੀ ਅਜਿਹੀ ਬੱਚੀ ਲਈ ਰਾਵਣ ਬਿਹਤਰ
ਨਹੀਂ ਹੋਵੇਗਾ ਜੋ ਉਸ ਦੀ ਇੱਜ਼ਤ ਉੱਤੇ ਕਦੇ ਹੱਥ ਨਾ ਪਾਵੇ?
ਹੁਣ ਇੱਕ ਹੋਰ
ਖ਼ਬਰ ਵੱਲ ਧਿਆਨ ਕਰੋ। ਪੰਜਾਬ ਕੇਸਰੀ ਟੈਲੀਵਿਜ਼ਨ ਵਿਚ ਰਿਪੋਰਟ ਕੀਤੀ ਗਈ ਇਹ ਘਟਨਾ
ਅਜਿਹੀ ਹੈ ਜਿਸ ਤੋਂ ਬਾਅਦ ਬਹੁਤਾ ਕੁੱਝ ਦੱਸਣ ਨੂੰ ਰਹਿ ਨਹੀਂ ਜਾਂਦਾ।
ਗੱਲ ਦਿੱਲੀ ਦੀਆਂ ਉਨ੍ਹਾਂ ਗਲੀਆਂ ਦੀ ਹੈ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਉੱਤੇ
ਦੰਗਾਈਆਂ ਵੱਲੋਂ ਕੀਤੇ ਹੱਲੇ ਵੇਖੇ ਅਤੇ ਅਨੇਕ ਸਿੱਖ ਬੱਚੀਆਂ ਦੇ ਸਮੂਹਕ ਬਲਾਤਕਾਰ
ਹੁੰਦੇ ਵੇਖੇ। ਭਾਰਤ ਦੀ ‘ਰੇਪ ਕੈਪੀਟਲ’ ਵਜੋਂ ਜਾਣੀ ਜਾਂਦੀ ਦਿੱਲੀ ਦੀ ਗੀਤਾ
ਕਲੋਨੀ ਵਿਚ ਇਕ ਨਾਬਾਲਗ ਬੱਚੀ ਨੂੰ ਪੁਲ ਹੇਠਾਂ ਨਿਰਵਸਤਰ ਖੜ੍ਹੀ ਨੂੰ ਵੇਖ ਕੇ
ਇੱਕ ਸਿੱਖ ਨੌਜਵਾਨ ਸੁਰਿੰਦਰ ਸਿੰਘ, ਜੋ ਸਾਈਕਲ ਉੱਤੇ ਲੰਘਦਾ ਜਾ ਰਿਹਾ ਸੀ, ਰੁੱਕ
ਗਿਆ। ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ
ਹੀ ਸੁਰਿੰਦਰ ਸਿੰਘ ਪੁਲ ਹੇਠਾਂ ਉਤਰਿਆ ਤਾਂ ਚਾਰ ਮੁਸ਼ਟੰਡੇ ‘ਓਏ ਸਿਖੜੇ ਯੇ ਹਮਾਰਾ
ਸ਼ਿਕਾਰ ਹੈ’ ਕਹਿ ਕੇ ਉਸ ਉੱਪਰ ਟੁੱਟ ਕੇ ਪੈ ਗਏ। ਸਭ ਨੂੰ ਘਸੁੰਨ ਮਾਰ ਪਰ੍ਹਾਂ ਕਰ
ਸਭ ਤੋਂ ਪਹਿਲਾਂ ਉਸ ਨੇ ਬੱਚੀ ਨੂੰ ਆਪਣੀ ਕਮੀਜ਼ ਪਾਉਣ ਨੂੰ ਫੜਾ ਦਿੱਤੀ। ਫੇਰ
ਪੁਲਿਸ ਨੂੰ ਬੁਲਾਇਆ। ਦੋ ਪੁਲਿਸ ਵਾਲੇ ਪਹੁੰਚੇ ਤਾਂ ਪਰ੍ਹਾਂ ਕਮਰੇ ਅੰਦਰੋਂ
ਆਵਾਜ਼ਾਂ ਆ ਰਹੀਆਂ ਸਨ। ਪੁਲਿਸ ਵਾਲੇ ਡਰ ਕੇ ਪਿਛਾਂਹ ਹੋ ਗਏ ਕਿ ਰਾਈਫਲ ਲੈ ਕੇ
ਆਵਾਂਗੇ, ਪਰ ਸੁਰਿੰਦਰ ਸਿੰਘ ਨੇ ਡਾਂਗ ਚੁੱਕ ਕੇ ਕਮਰੇ ਅੰਦਰ ਹੱਲਾ ਬੋਲ ਕੇ ਦੋ
ਹੋਰ ਲੁਕੇ ਹੋਏ ਬਲਾਤਕਾਰੀਆਂ ਨੂੰ ਫੜ ਲਿਆ। ਫੇਰ ਪੀ.ਸੀ.ਆਰ. ਵੈਨ
ਰਾਹੀਂ ਬੱਚੀ ਨੂੰ ਪਹਿਲਾਂ ਘਰ ਪਹੁੰਚਾਇਆ, ਫੇਰ ਸੁਰਿੰਦਰ ਸਿੰਘ ਆਪ ਮੁੜਿਆ।
ਇਹ ਖ਼ਬਰ ਸੁਣ ਕੇ ਦੋ ਗੱਲਾਂ ਇਤਿਹਾਸ ਵਿੱਚੋਂ ਉਭਰ ਕੇ ਸਾਹਮਣੇ ਆਉਂਦੀਆਂ ਹਨ।
ਪਹਿਲੀ, ਕਾਬਲ, ਇਰਾਨ ਤੇ ਬਸਰੇ ਵੱਲੋਂ ਆਏ ਹਮਲਾਵਰਾਂ ਵੱਲੋਂ ਹਿੰਦੂ ਧੀਆਂ ਨੂੰ
ਚੁੱਕ ਕੇ ਲਿਜਾਉਣ ਲੱਗਿਆਂ ਉਸ ਸਮੇਂ ਦੀਆਂ ਕੂਕਾਂ ਜੋ ਦਰਜ ਹਨ - ‘ਮੋੜੀਂ ਬਾਬਾ
ਕੱਛ ਵਾਲਿਆ, ਰੰਨ ਬਸਰੇ ਨੂੰ ਗਈ’ ਰਾਹੀਂ ਬੇਟੀਆਂ ਸਿੱਖਾਂ ਅੱਗੇ ਹਾੜੇ ਕੱਢਦੀਆਂ
ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਓ। ਸਿੱਖ ਅੱਗੇ ਆਏ ਤੇ ਉਨ੍ਹਾਂ ਨੂੰ
ਬਚਾਉਣ ਲਈ ਆਪਣੀਆਂ ਜਾਨਾਂ ਵੀ ਵਾਰੀਆਂ।
ਦੂਜੀ ਇਤਿਹਾਸਕ ਗੱਲ ਇਹ ਹੈ ਕਿ
ਏਸੇ ਦਿੱਲੀ ਵਿਚ ਸਿੱਖਾਂ ਦੀਆਂ ਧੀਆਂ ਦੀ ਪੱਤ ਰੋਲਣ ਲਈ ਦੰਗਾਈ ‘ਹਰ ਹਰ
ਮਹਾਂਦੇਵ’ ਦੇ ਨਾਅਰੇ ਲਾਉਂਦਿਆਂ ਇਹ ਵੀ ਚੀਕਦੇ ਰਹੇ-‘ਫੂਕ ਦੋ ਸਰਦਾਰੋਂ ਕੋ, ਦੇਸ
ਕੇ ਗੱਦਾਰੋਂ ਕੋ।’’
ਮੈਂ ਇਸ ਲੇਖ ਰਾਹੀਂ ਕੋਈ ਧਾਰਮਿਕ ਪਾੜ ਵਧਾਉਣ ਦੀ
ਕੋਸ਼ਿਸ਼ ਨਹੀਂ ਕਰ ਰਹੀ। ਬੜੀ ਡੂੰਘੀ ਸਾਜ਼ਿਸ਼ ਬਾਰੇ ਚੇਤੰਨ ਕਰ ਰਹੀ ਹਾਂ। ਆਮ ਲੋਕਾਂ
ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਲਈ ਧਾਰਮਿਕ ਭਾਵਨਾਵਾਂ ਉਜਾਗਰ ਕਰ ਕੇ ਗੁੰਡੇ
ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਨੂੰ ਬਖ਼ਸ਼ ਨਹੀਂ ਰਹੇ। ਹਿੰਦੂ, ਸਿੱਖ ,
ਮੁਸਲਮਾਨ ਜਾਂ ਈਸਾਈ ਧਰਮ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਦੀ ਗੱਲ
ਨਹੀਂ ਕਰਦੇ।
ਪੱਤ ਲੁੱਟਣ ਵਾਲੇ ‘ਹਰ ਹਰ ਮਹਾਂਦੇਵ’ ਜਾਂ ‘ਅੱਲਾ ਹੂ
ਅਕਬਰ’ ਦੇ ਨਾਅਰੇ ਲਾ ਕੇ ਸਿਰਫ਼ ਆਮ ਲੋਕਾਂ ਵਿਚ ਧਾਰਮਿਕ ਪਾੜ ਪਾ ਕੇ, ਮਨਾਂ ਵਿਚ
ਦੂਰੀਆਂ ਵਧਾ ਕੇ, ਕਿਸੇ ਦੀ ਵੀ ਧੀ ਦੀ ਪਤ ਰੋਲ ਕੇ ਹੋਰ ਸ਼ਿਕਾਰ ਭਾਲਣ ਵਿਚ ਜੁਟ
ਜਾਂਦੇ ਹਨ। ਇਨ੍ਹਾਂ ਗੁੰਡਾ ਅਨਸਰਾਂ ਦਾ ਧਰਮ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ
ਹੁੰਦਾ।
ਸਿੱਖ ਧਰਮ ਵਿਚ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਬਚਾਉਣ ਅਤੇ
ਉਨ੍ਹਾਂ ਨੂੰ ਆਪਣੀਆਂ ਧੀਆਂ ਵਾਂਗ ਸਮਝਣ ਬਾਰੇ ਕਿਹਾ ਗਿਆ ਹੈ। ਇਹੀ ਕਾਰਨ ਹੈ ਕਿ
ਕਿਸੇ ਵੀ ਮੁਲਕ ਦੀ ਧੀ ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜੀ ਸੁਰੱਖਿਅਤ ਮਹਿਸੂਸ
ਕਰਦੀ ਹੈ। ਆਮ ਹਿੰਦੂ ਟੱਬਰ ਸਿੱਖਾਂ ਨੂੰ ਵੱਢਣ ਨੂੰ ਨਹੀਂ ਫਿਰਦੇ। ਪੰਜਾਬੀ
ਮੁਸਲਮਾਨ ਵੀ ਸਿੱਖਾਂ ਦਾ ਪਾਕਿਸਤਾਨ ਵਿਚ ਦਿਲ ਖੋਲ੍ਹ ਕੇ ਸੁਆਗਤ ਕਰਦੇ ਹਨ।
ਸਿਆਸਤਦਾਨਾਂ ਦੇ ਪਾਲੇ ਗੁੰਡੇ ਅਨਸਰਾਂ ਤੋਂ ਅਸੀਂ ਕਦੇ ਤਾਂ ਬਚ ਕੇ ਆਪੋ
ਵਿਚਲਾ ਪਿਆਰ ਬਹਾਲ ਕਰਾਂਗੇ। ਸਾਂਝੇ ਹੋ ਕੇ, ਹਿੰਦੂ, ਸਿੱਖ, ਮੁਸਲਮਾਨ ਦਾ
ਵਿਤਕਰਾ ਛੱਡ ਕੇ ਸਾਂਝੀਆਂ ਧੀਆਂ ਮੰਨ ਕੇ ਰਹਾਂਗੇ ਤਾਂ ਇਨ੍ਹਾਂ ਗੁੰਡਾ ਅਨਸਰਾਂ
ਦੀ ਜੁਅਰਤ ਨਹੀਂ ਹੋਵੇਗੀ ਕਿ ਸਾਡੀਆਂ ਧੀਆਂ ਵੱਲ ਝਾਕ ਸਕਣ।
ਮੈਂ ਸ਼ੁਰੂ
ਵਾਲੀ ਗੱਲ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਸਾਨੂੰ ਅੱਜ ਦੇ ਦਿਨ ਹਵਸੀ ਕੁੱਤਿਆਂ
ਦੀ ਥਾਂ, ਜੋ ਧਰਮ ਦੀ ਆੜ ਹੇਠ ਬਲਾਤਕਾਰ ਕਰਦੇ ਜਾ ਰਹੇ ਹਨ, ਰਾਵਣਾਂ ਦੀ ਲੋੜ
ਭਾਸਦੀ ਹੈ ਜੋ ਧੀ ਚੁੱਕੇ ਜਾਣ ਉੱਤੇ ਵੀ ਉਸ ਦੀ ਇੱਜ਼ਤ ਉੱਤੇ ਹੱਥ ਨਾ ਪਾਉਣ ਬਲਕਿ
ਉਸ ਦੀ ਮਾਣ ਮਰਿਆਦਾ ਦਾ ਪੂਰਾ ਖ਼ਿਆਲ ਰੱਖਣ! ਜੇ ਨਹੀਂ ਤਾਂ ‘ਬਾਬੇ ਕੱਛ ਵਾਲਿਆਂ’
ਦੀ ਸਖ਼ਤ ਲੋੜ ਹੈ ਜੋ ਹਰ ਧਰਮ ਵਾਲਿਆਂ ਦੀ ਧੀ ਨੂੰ ਆਪਣਾ ਮੰਨ ਕੇ, ਜਾਨ ਜੋਖ਼ਮ ਵਿਚ
ਪਾ ਕੇ ਉਸ ਦੀ ਰਾਖੀ ਕਰਨ ਲਈ ਤਤਪਰ ਰਹਿੰਦੇ ਹਨ।
ਆਖ਼ਰੀ ਸਵਾਲ ਇਹ ਹੈ ਕਿ
ਜੇ ਕਿਸੇ ਨੂੰ ਸਾਰੀ ਗੱਲ ਸਮਝ ਆ ਗਈ ਹੋਵੇ ਤਾਂ ਝਟ ਪਤਾ ਲਾਇਆ ਜਾ ਸਕਦਾ ਹੈ ਕਿ
ਕੌਣ ਕੁਰਾਨ, ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਸਾੜ ਰਹੇ ਹਨ ਤੇ ਕੌਣ ਧਾਰਮਿਕ
ਥਾਵਾਂ ਸਾੜ ਕੇ ਗਾਂ ਦੀਆਂ ਪੂਛਾਂ ਸੁੱਟ ਰਹੇ ਹਨ! ਜਾਗ ਜਾਓ! ਹਾਲੇ ਵੀ ਵੇਲਾ ਹੈ।
ਜੇ ਨਹੀਂ ਤਾਂ ਧਾਰਮਿਕ ਦੰਗੇ ਜੋ ਸ਼ੁਰੂ ਹੋਣਗੇ, ਉਸ ਦੀ ਆੜ ਹੇਠ ਹੋਰ
ਕਿੰਨੀਆਂ ਧੀਆਂ ਦੀ ਪੱਤ ਲੁੱਟੀ ਜਾਏਗੀ, ਇਹ ਗਿਣਤੀ ਹੁਣੇ ਤੋਂ ਕਰਨੀ ਸ਼ੁਰੂ ਕਰ
ਦਿਓ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
|
|
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|