|
ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ
ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(27/11/2020) |
|
|
|
ਇਜ਼ਰਾਈਲ
ਵਿਚਲਾ ਜੈਰੂਸਲਮ (ਟੈਂਪਲ ਮਾਊਂਟ) ਤਿੰਨ ਧਰਮਾਂ ਲਈ ਬਹੁਤ ਪਵਿੱਤਰ ਥਾਂ ਹੈ-ਯਹੂਦੀ,
ਇਸਲਾਮ ਅਤੇ ਈਸਾਈ।
ਇਸੇ ਲਈ ਕੋਈ ਮੁਸਲਮਾਨ ਈਸਾਈ ਔਰਤ ਨਾਲ ਵਿਆਹ ਕਰਵਾ
ਸਕਦਾ ਹੈ ਪਰ ਹਿੰਦੂ ਔਰਤ ਨਾਲ ਬਿਨਾਂ ਉਸ ਦੇ ਧਰਮ ਤਬਦੀਲੀ ਦੇ ਨਹੀਂ ਕਰਵਾ ਸਕਦਾ।
ਇਤਿਹਾਸ ਵਿਚ ਦਰਜ ਹੈ ਕਿ ਸਦੀਆਂ ਤੋਂ ਯਹੂਦੀਆਂ ਉੱਤੇ ਅਤਿ ਦੇ ਜ਼ੁਲਮ ਢਾਹੇ ਗਏ।
ਹਿਟਲਰ ਇਹ ਜ਼ੁਲਮ ਸਿਖਰ ਉੱਤੇ ਲੈ ਗਿਆ।
ਸਿਰਫ਼ ਏਥੇ ਹੀ ਬਸ ਨਹੀਂ। ਸ਼ੇਕਸਪੀਅਰ
ਨੇ ਯਹੂਦੀਆਂ ਨੂੰ ਬਹੁਤ ਭੰਡਿਆ ਹੈ ਤੇ ਲੋਕਾਂ ਦੇ ਮਨਾਂ ਵਿਚ ਜਿੰਨੀ ਔਰਤਾਂ ਪ੍ਰਤੀ
ਨਫ਼ਰਤ ਬੀਜੀ ਹੈ, ਓਨਾ ਹੀ ਯਹੂਦੀਆਂ ਖ਼ਿਲਾਫ਼ ਜ਼ਹਿਰ ਉਗਲਿਆ ਹੈ।
ਆਖ਼ਰੀ ਢਾਅ
ਲਾਉਣ ਲਈ ਯਹੂਦੀਆਂ ਦੀ ਜ਼ਬਾਨ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ
ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਸਿੱਖਣ ਵੱਲ ਪ੍ਰੇਰ ਦਿੱਤਾ ਗਿਆ। ਧਿਆਨ ਕਰੀਏ ਤਾਂ
ਪੰਜਾਬੀ ਜ਼ਬਾਨ ਉੱਤੇ ਵੀ ਅਜਿਹਾ ਹੀ ਕੁੱਝ ਲਾਗੂ ਹੋ ਚੁੱਕਿਆ ਹੈ।
ਜਦੋਂ
ਬਜ਼ੁਰਗ ਯਹੂਦੀਆਂ ਨੂੰ ਆਪਣੀ ਹੋਂਦ ਉੱਤੇ ਖ਼ਤਰਾ ਦਿਸਿਆ ਤਾਂ ਉਨ੍ਹਾਂ ਨੇ ਕਮਾਨ ਸੰਭਾਲ
ਲਈ ਅਤੇ ਆਪਣੇ ਪੋਤਰੇ ਦੋਹਤਰਿਆਂ ਨੂੰ ਇਤਿਹਾਸ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਜੋ
ਕੌਮ ਦੇ ਸ਼ਹੀਦਾਂ ਦੇ ਪਿੰਡੇ ਉੱਤੇ ਹੰਢਾਏ ਜ਼ੁਲਮਾਂ ਨੂੰ ਕਿਤੇ ਭੁੱਲ ਨਾ ਜਾਣ। ਇਹ
ਦੱਸਣ ਲਈ ਬਜ਼ੁਰਗਾਂ ਨੇ ਆਪਣੀ ਜ਼ਬਾਨ 'ਹਿਬਰਿਊ' ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਹਿਬਰਿਊ ਜ਼ਬਾਨ ਬੋਲਣ ਵਾਲਿਆਂ ਵਿਚ ਜਿੱਥੇ
ਵਾਧਾ ਹੋ ਗਿਆ, ਉੱਥੇ ਹੀ ਮਾਣਮੱਤੇ ਇਤਿਹਾਸ ਨੂੰ ਜ਼ਿੰਦਾ ਰੱਖਣ ਅਤੇ ਜ਼ੁਲਮਾਂ ਦਾ ਡਟ
ਕੇ ਮੁਕਾਬਲਾ ਕਰਨ ਦੀ ਜਾਚ ਅਗਲੀ ਪੁਸ਼ਤ ਨੇ ਸਿੱਖ ਲਈ।
ਸਿਰਫ਼ ਏਥੇ ਹੀ ਬਸ
ਨਹੀਂ, ਬਜ਼ੁਰਗਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਤ-ਭੂਮੀ ਸਾਂਭਣ ਲਈ ਵੀ ਪ੍ਰੇਰਿਤ
ਕੀਤਾ। ਈਸਾ ਮਸੀਹ ਤੋਂ 500 ਸਾਲ ਪਹਿਲਾਂ ਇਜ਼ਰਾਈਲ ਵਿੱਚੋਂ ਯਹੂਦੀਆਂ ਨੂੰ ਕੋਹ-ਕੋਹ
ਕੇ ਬਾਹਰ ਕੱਢ ਦਿੱਤਾ ਗਿਆ ਸੀ। ਇਜ਼ਰਾਈਲ ਨੂੰ ਆਪਣੇ ਰੱਬ ਦੀ ਪਵਿੱਤਰ ਧਰਤੀ ਮੰਨ ਕੇ,
ਜਾਨ ਦੀ ਬਾਜ਼ੀ ਲਾ ਕੇ ਅਖ਼ੀਰ ਸੰਨ 1948 ਵਿਚ ਆਜ਼ਾਦੀ ਲੈ ਕੇ ਯਹੂਦੀ ਇੱਥੇ ਆ ਵੱਸੇ।
ਉਸ ਸਮੇਂ ਹਰ ਯਹੂਦੀ ਨੇ ਫ਼ੈਸਲਾ ਲੈ ਲਿਆ ਕਿ ਜਿੱਥੇ ਆਪਣੇ ਰਬ ਦੀ ਧਰਤੀ ਉਪਜਾਊ
ਅਤੇ ਉਸਾਰੂ ਬਣਾ ਕੇ ਦੁਨੀਆ ਵਿਚ ਸਭ ਤੋਂ ਅਗਾਂਹ ਲੈ ਕੇ ਜਾਣੀ ਹੈ, ਉੱਥੇ ਅਗਲੀ
ਪੀੜੀ ਨੂੰ ਇਸ ਨਾਲ ਜੋੜੀ ਰੱਖਣਾ ਹੈ।
ਹੁਣ ਤੱਕ ਵੀ ਦੁਨੀਆ ਦੇ ਕਿਸੇ ਹਿੱਸੇ
ਵਿਚ ਯਹੂਦੀ ਵੱਸਦਾ ਹੋਵੇ ਤਾਂ ਉਹ ਕਦੇ ਵੀ ਬਿਨਾਂ ਵੀਜ਼ੇ ਦੇ ਆਪਣੀ ਇਸ ਮਾਤ-ਭੂਮੀ
ਵਿਚ ਜਾ ਕੇ ਰਹਿ ਸਕਦਾ ਹੈ। ਇਸ ਧਰਤੀ ਦੀ ਜ਼ਮੀਨ ਤੁਰਕਾਂ ਤੇ ਫਲਸਤੀਨੀਆਂ ਤੋਂ
ਯਹੂਦੀਆਂ ਨੇ ਆਪਣੀ ਉਮਰ ਭਰ ਦੀ ਕਮਾਈ ਦੇ ਕੇ ਖ਼ਰੀਦੀ ਸੀ।
ਹਰ ਬੱਚੇ ਨੂੰ
ਇਤਿਹਾਸ ਬਾਰੇ ਜਾਣੂੰ ਕਰਵਾ ਕੇ ਉਸ ਦੇ ਦਿਮਾਗ਼ ਨੂੰ ਦੇਸ ਪ੍ਰੇਮ ਨਾਲ ਭਰ ਦਿੱਤਾ
ਗਿਆ। ਹਰ ਬੱਚੇ ਲਈ ਫੌਜ ਵਿਚ ਕੰਮ ਕਰਨਾ ਹੁਣ ਤੱਕ ਲਾਜ਼ਮੀ ਹੈ, ਭਾਵੇਂ ਪ੍ਰਧਾਨ
ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ।
ਚੁਫ਼ੇਰੇ ਦੁਸ਼ਮਨ ਮੁਲਕ ਹੋਣ ਸਦਕਾ ਇਹ
ਕਦਮ ਪੁੱਟਣਾ ਜ਼ਰੂਰੀ ਸੀ। ਨਾਲੋ ਨਾਲ ਮਾਤ-ਭੂਮੀ ਨੂੰ ਮਜ਼ਬੂਤ ਕਰਨ ਲਈ ਵੀ ਕੁੱਝ ਕਰਨਾ
ਪੈਣਾ ਸੀ। ਸੋ ਜਿੱਥੇ ਇੱਕ ਪਾਸੇ ਪੜ੍ਹਾਈ ਉੱਤੇ ਜ਼ੋਰ ਪਾਇਆ ਗਿਆ, ਉੱਥੇ ਪਾਣੀ ਦੀ
ਕਿੱਲਤ ਨੂੰ ਵੇਖਦਿਆਂ ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੇ ਜਤਨ ਆਰੰਭੇ ਗਏ।
ਕੰਪਿਊਟਰ ਜ਼ਰੀਏ ਬੂੰਦ-ਬੂੰਦ ਪਾਣੀ ਬੂਟੇ ਦੇ ਜੜ੍ਹਾਂ ਵਿਚ ਪਾਉਂਦਿਆਂ ਇਜ਼ਰਾਈਲ ਦੀ
ਪੂਰੀ ਧਰਤੀ ਹਰੀ ਭਰੀ ਕਰ ਦਿੱਤੀ ਗਈ। ਫੁੱਲਾਂ ਤੇ ਫਲਾਂ ਨਾਲ ਭਰਪੂਰ! ਫਿਰ
ਕੋਆਪਰੇਟਿਵ ਫਾਰਮਿੰਗ ਯਾਨੀ ‘ਕਿੱਬੂਜ਼’ ਰਾਹੀਂ ਕਿਸਾਨਾਂ ਨੂੰ ਵਧੀਆ ਰੋਜ਼ੀ
ਰੋਟੀ ਕਮਾਉਣ ਜੋਗੇ ਬਣਾ ਦਿੱਤਾ।
ਆਪਣੀ ਧਰਤੀ ਲਈ ਲੜ ਮਰਨ ਦਾ ਜਜ਼ਬਾ ਏਨਾ
ਪ੍ਰਬਲ ਹੈ ਕਿ ਜੇ ਅੱਜ ਵੀ ਕਿਸੇ ਇਜ਼ਰਾਈਲੀ ਦੇ ਘਰ ਜਾਓ ਤਾਂ ਦੋ ਤਿੰਨ ਬੰਦੂਕਾਂ
ਪਿਸਤੌਲਾਂ ਹਰ ਘਰ ਵਿਚ ਲੱਭ ਜਾਣਗੀਆਂ ਜੋ ਦੁਸ਼ਮਨਾਂ ਨੂੰ ਮਾਰਨ ਲਈ ਤਿਆਰ-ਬਰ-ਤਿਆਰ
ਰੱਖੀਆਂ ਹੋਣਗੀਆਂ ਜੋ ਇੱਕ ਸੁਣੇਹਾ ਹੈ ਕਿ ਹਰ ਘਰ ਦੁਸ਼ਮਨਾਂ ਦੇ ਹੱਲੇ ਨੂੰ ਰੋਕਣ ਲਈ
ਮਰ ਮਿਟਣ ਨੂੰ ਤਿਆਰ ਹੈ।
ਫਲਸਤੀਨ ਤੇ ਇਜ਼ਰਾਈਲ ਦੀ ਸਰਹੱਦ ਸਾਂਝੀ ਹੈ। ਉੱਥੇ
ਖਲੋ ਕੇ ਇਜ਼ਰਾਈਲੀਆਂ ਦੀ ਆਪਣੇ ਵਤਨ ਨਾਲ ਮੁਹੱਬਤ ਮੂੰਹੋਂ ਬੋਲਦੀ ਦਿਸਦੀ ਹੈ।
ਫਲਸਤੀਨ ਵਿਚ ਗ਼ਰੀਬੀ ਤੇ ਬੰਜਰ ਇਲਾਕਾ ਦਿਸਦਾ ਹੈ ਜਦ ਕਿ ਸਰਹੱਦ ਪਾਰ ਉਸੇ ਬੰਜਰ
ਜ਼ਮੀਨ ਨੂੰ ਸਮੁੰਦਰ ਵਿੱਚੋਂ ਪਾਣੀ ਕੱਢ ਕੇ, ਸਾਫ਼ ਕਰ ਕੇ, ਬੂੰਦ-ਬੂੰਦ ਸੰਭਾਲ ਕੇ
ਵਰਤ ਕੇ, ਲਹਿਲਹਾਉਂਦੇ ਖੇਤ, ਫੈਕਟਰੀਆਂ, ਫਲਾਈਓਵਰ ਤੇ ਵਧੀਆ
ਈਮਾਰਤਾਂ ਬਣੀਆਂ ਦਿਸਦੀਆਂ ਹਨ।
ਇਤਿਹਾਸ ਗਵਾਹ ਹੈ ਕਿ ਆਪਣੇ ਵੱਡੇ-ਵਡੇਰਿਆਂ
ਉੱਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਇਜ਼ਰਾਈਲੀਆਂ ਨੇ ਕਦੇ ਨਹੀਂ ਬਖ਼ਸ਼ਿਆ। ਭਾਵੇਂ ਜ਼ਾਲਮ
ਕਿਸੇ ਹੋਰ ਮੁਲਕ ਵਿਚ ਵੀ ਰਹਿ ਰਹੇ ਹੋਣ, ਉੱਥੇ ਜਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ
ਜਾਂ ਅਗਵਾ ਕਰ ਕੇ ਵਾਪਸ ਇਜ਼ਰਾਈਲ ਲਿਆ ਕੇ ਕੈਦ ਰੱਖਿਆ ਅਤੇ ਮੁਕੱਦਮਾ ਚਲਾ ਕੇ, ਜੁਰਮ
ਸਾਬਤ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਜ਼ਰਾਈਲ ਵਿਚ ਉੱਗੇ ਫੁੱਲਾਂ ਦੀ
ਪੂਰੀ ਦੁਨੀਆ ਵਿਚ ਮੰਗ ਹੈ। ਨਵੀਆਂ ਖੋਜਾਂ ਅਤੇ ਪੜ੍ਹਾਈ ਉੱਤੇ ਪੂਰਾ ਜ਼ੋਰ ਪਾਇਆ
ਜਾਂਦਾ ਹੈ। ਸਰੀਰਕ ਪੱਖੋਂ ਹਰ ਕਿਸੇ ਨੂੰ ਤਗੜਾ ਕੀਤਾ ਜਾਂਦਾ ਹੈ ਤੇ ਮੁਲਕ ਪ੍ਰਤੀ
ਪਿਆਰ ਹਰ ਕਿਸੇ ਦੇ ਮਨ ਵਿਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰ ਦਿੱਤਾ ਜਾਂਦਾ ਹੈ।
ਉੱਥੋਂ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਧਰਤੀ ਸਿਰਫ਼ ਉਨ੍ਹਾਂ ਦੀ ਜਨਮ ਭੂਮੀ ਹੀ
ਨਹੀਂ ਬਲਕਿ ਰੱਬ ਦੀ ਪਵਿੱਤਰ ਧਰਤੀ ਹੈ ਜੋ ਜਾਨ ਉੱਤੇ ਖੇਡ ਕੇ ਹਰ ਹਾਲ ਬਚਾਉਣੀ ਹੈ।
ਇਸੇ ਲਈ ਕਿਸੇ ਵੀ ਬਾਹਰੀ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਚੌਵੀ ਘੰਟੇ ਪੂਰੇ
ਮੁਲਕ ਦਾ ਹਰ ਬਾਸ਼ਿੰਦਾ ਤਿਆਰ-ਬਰ-ਤਿਆਰ ਦਿਸਦਾ ਹੈ।
ਸ਼ਹੀਦਾਂ ਪ੍ਰਤੀ ਸ਼ਰਧਾ
ਦਾ ਇਹ ਹਾਲ ਹੈ ਕਿ ਸਾਲ ਵਿਚ ਇੱਕ ਵਾਰ ਦੋ ਮਿੰਟ ਲਈ ਪੂਰਾ ਮੁਲਕ ਖੜ੍ਹਾ ਹੋ ਜਾਂਦਾ
ਹੈ। ਚੱਲਦੀਆਂ ਬੱਸਾਂ, ਗੱਡੀਆਂ, ਕਾਰਾਂ, ਐਂਬੂਲੈਂਸ ਸਭ ਖਲੋ ਜਾਂਦੇ ਹਨ। ਇੱਥੋਂ
ਤੱਕ ਕਿ ਭੱਜਦਾ ਹੋਇਆ ਚੋਰ ਤੇ ਪੁਲਿਸ ਵੀ ਉਸ ਸਮੇਂ ਪੱਥਰ ਦੀ ਸਿੱਲ ਵਾਂਗ ਸੁੰਨ ਹੋ
ਕੇ ਖੜ੍ਹੇ ਦਿਸਦੇ ਹਨ।
ਜੇ ਇਜ਼ਰਾਈਲ ਦਾ ਹਿੱਸਾ ਮਿਨਣਾ ਹੋਵੇ ਤਾਂ ਪੂਰੇ
ਭਾਰਤ ਵਿਚ 146 ਇਜ਼ਰਾਈਲ ਟਿਕ ਸਕਦੇ ਹਨ ਤੇ ਇਕੱਲੇ ਮੌਜੂਦਾ ਭਾਰਤੀ ਪੰਜਾਬ ਵਿਚ ਦੋ
ਇਜ਼ਰਾਈਲ ਸਮੋ ਸਕਦੇ ਹਨ।
ਪੰਜਾਬ ਦੀ ਇੱਕ ਬੰਦੇ ਦੀ ਔਸਤਨ ਜੀ.ਡੀ.ਪੀ. ਵੇਖਣੀ
ਹੋਵੇ ਤਾਂ ਦੋ ਲੱਖ 14 ਹਜ਼ਾਰ 600 ਰੁਪੈ ਹੈ ਪਰ ਇਜ਼ਰਾਈਲ, ਜੋ ਪੰਜਾਬ ਤੋਂ ਅੱਧੇ
ਇਲਾਕੇ ਵਿਚ ਵੱਸਿਆ ਹੈ, ਵਿਚ ਹਰ ਬੰਦੇ ਦੀ ਔਸਤਨ ਜੀ.ਡੀ.ਪੀ. 31 ਕਰੋੜ 38 ਲੱਖ
ਰੁਪੈ ਦੇ ਨੇੜੇ ਤੇੜੇ ਹੈ। ਇਸੇ ਤੋਂ ਸਮਝ ਆ ਜਾਂਦੀ ਹੈ ਕਿ ਕਿਵੇਂ ਉਹ ਮੁਲਕ ਤਰੱਕੀ
ਕਰ ਰਿਹਾ ਹੈ ਤੇ ਆਪਣੇ ਹਰ ਬੰਦੇ ਦਾ ਕਿੰਨਾ ਖ਼ਿਆਲ ਰੱਖ ਰਿਹਾ ਹੈ। ਮਜ਼ੇਦਾਰ ਗੱਲ ਇਹ
ਹੈ ਕਿ ਦੁਨੀਆ ਦੇ ਕਈ ਵੱਡੇ ਮੁਲਕਾਂ ਵਿਚ ਯਹੂਦੀ ਚੋਟੀ ਦੇ ਵਪਾਰੀ ਤੇ ਸਿਆਸਤਦਾਨ
ਬਣੇ ਹੋਏ ਹਨ ਪਰ ਇਜ਼ਰਾਈਲ ਪ੍ਰਤੀ ਉਨ੍ਹਾਂ ਦਾ ਮੋਹ ਲੁਕਾਏ ਨਹੀਂ ਲੁਕਦਾ। ਅਮਰੀਕਾ
ਆਪਣੇ ਯਹੂਦੀ ਸਿਆਸਤਦਾਨਾਂ ਸਦਕਾ ਇਜ਼ਰਾਈਲ ਦੀ ਮਦਦ ਕਰਦਾ ਰਹਿੰਦਾ ਹੈ।
ਧਿਆਨ
ਕਰੀਏ ਤਾਂ ਹਜ਼ਾਰਾਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਹੀ ਇਜ਼ਰਾਈਲ ਵਸ ਸਕਿਆ ਕਿਉਂਕਿ
ਦੁਨੀਆ ਭਰ ਵਿਚ ਖਿਲਰੇ ਇਜ਼ਰਾਈਲੀਆਂ ਨੇ ਆਪਣੇ ਮਨਾਂ ਅੰਦਰ ਲੱਗੀ ਅੱਗ ਨੂੰ ਬੁਝਣ
ਨਹੀਂ ਦਿੱਤਾ। ਇਹ ਨਹੀਂ ਹੈ ਕਿ ਉੱਥੇ ਬੇਈਮਾਨ, ਰਿਸ਼ਵਤਖੋਰ ਜਾਂ ਭ੍ਰਿਸ਼ਟ ਲੋਕ ਨਹੀਂ
ਹਨ ਪਰ ਗੱਲ ਇਹ ਹੈ ਕਿ ਆਪਣੇ ਮੁਲਕ ਲਈ ਸਭ ਮਰ ਮਿਟਣ ਨੂੰ ਤਿਆਰ ਹਨ।
ਯੂਨਾਈਟਿਡ ਨੇਸ਼ਨਜ਼ ਅਨੁਸਾਰ ਇਜ਼ਰਾਈਲੀ ਲੋਕਾਂ ਦੀ ਹਿਊਮਨ ਡਿਵੈਲਪਮੈਂਟ
ਇੰਡੈਕਸ ਦੁਨੀਆ ਭਰ ਵਿੱਚੋਂ 19ਵੇਂ ਨੰਬਰ (0.906) ਉੱਤੇ ਹੈ ਜੋ ਉੱਥੇ ਦੀ
ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਦੂਜੇ ਪਾਸੇ ਪੰਜਾਬ ਦੀ ਸਿਰਫ਼ 0.569 ਹੈ!
ਏਨਾ
ਕੁੱਝ ਜਾਣ ਲੈਣ ਬਾਅਦ ਰਤਾ ਪੰਜਾਬ ਅੰਦਰ ਝਾਤ ਮਾਰੀਏ।
ਪਾਣੀ ਦਾ ਡਿੱਗਦਾ
ਪੱਧਰ ਏਥੇ ਦੀ ਧਰਤੀ ਨੂੰ ਬੰਜਰ ਕਰਨ ਵੱਲ ਤੁਲਿਆ ਹੋਇਆ ਹੈ। ਪੂਰੀ ਦੁਨੀਆ ਸਮੇਤ
ਭਾਰਤ ਦੇ ਬਥੇਰੇ ਹਿੱਸਿਆਂ ਜਿਵੇਂ ਹਰਿਆਣਾ, ਕਸ਼ਮੀਰ, ਰਾਜਸਥਾਨ ਹੌਲੀ-ਹੌਲੀ
ਸਪਰਿੰਕਲਰ ਸਿਸਟਮ ਜਾਂ ਡਰਿੱਪ ਇਰੀਗੇਸ਼ਨ ਵੱਲ ਮੂੰਹ ਮੋੜ ਚੁੱਕਿਆ
ਹੈ ਤਾਂ ਜੋ ਧਰਤੀ ਹੇਠਲਾ ਪਾਣੀ ਅਗਲੀਆਂ ਪੁਸ਼ਤਾਂ ਲਈ ਬਚਾਇਆ ਜਾ ਸਕੇ ਅਤੇ ਆਪਣੀ ਮਾਤ
ਭੂਮੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਵਿਚ ਬੋਰ ਲਾ-ਲਾ ਕੇ ਪੂਰੀ ਧਰਤੀ ਦਾ
ਸੀਨਾ ਛਲਣੀ ਕੀਤਾ ਜਾ ਚੁੱਕਿਆ ਹੈ ਪਰ ਅਸੀਂ ਅਗਾਊਂ ਖ਼ਤਰੇ ਭਾਂਪ ਸਕਣ ਤੋਂ ਅਸਮਰੱਥ
ਹੋ ਚੁੱਕੇ ਹਾਂ।
ਇਜ਼ਰਾਈਲ ਨੇ ਸਮਝਾ ਦਿੱਤਾ ਹੈ ਕਿ ਆਪਣੀ ਧਰਤੀ ਪ੍ਰਤੀ ਮੋਹ
ਹੀ ਸਭ ਕੁੱਝ ਕਰਨ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਫੈਸਲਾ ਲੈ ਲਿਆ ਹੈ ਕਿ ਉਹ ਫਸਲਾਂ
ਬੀਜੀਆਂ ਜਾਣ ਜੋ ਘੱਟ ਪਾਣੀ ਮੰਗਦੀਆਂ ਹਨ ਤੇ ਜੇ ਪਾਣੀ ਚਾਹੀਦਾ ਹੈ ਤਾਂ ਜੜ੍ਹਾਂ
ਵਿਚ ਬੂੰਦ-ਬੂੰਦ ਪਾ ਕੇ ਬੰਜਰ ਧਰਤੀ ਨੂੰ ਹਰਿਆ ਭਰਿਆ ਕੀਤਾ ਜਾਵੇ।
ਕਿਸਾਨੀ
ਮਜ਼ਬੂਤ ਕਰਨ ਲਈ ਉਨ੍ਹਾਂ ਦੀ ਕੋਆਪਰੇਟਿਵ ਦੀਆਂ ਉਦਾਹਰਣਾਂ ਪੂਰੀ ਦੁਨੀਆ
ਵਿਚ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਕਿਸਾਨਾਂ ਦਾ ਹੱਕ ਖੋਹ ਕੇ ਖ਼ੁਦਕੁਸ਼ੀਆਂ ਵੱਲ
ਤੋਰ ਰਹੇ ਹਾਂ। ਹਰ ਘਰ ਰੁਜ਼ਗਾਰ ਨੇ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਉੱਤੇ ਵੱਖ ਚਮਕਾ
ਦਿੱਤਾ ਹੈ ਪਰ ਅਸੀਂ ਫੈਕਟਰੀਆਂ ਬੰਦ ਕਰਨ ਉੱਤੇ ਤੁਲੇ ਪਏ ਹਾਂ।
ਪੰਜਾਬ
ਵਿਚਲੇ ਆਖ਼ਰ ਕਿੰਨੇ ਕੁ ਸਿਆਸਤਦਾਨਾਂ ਤੇ ਬਾਬੂਆਂ ਦੇ ਬੱਚੇ ਫੌਜ ਵਿਚ ਕੰਮ ਕਰ ਰਹੇ
ਹਨ? ਕਿੰਨੇ ਅਫਸਰਾਂ ਅਤੇ ਸਿਆਸਤਦਾਨਾਂ ਦੇ ਬੱਚੇ ਹਮੇਸ਼ਾ ਲਈ ਇਹ ਧਰਤੀ ਛੱਡ ਕੇ ਦੂਜੇ
ਮੁਲਕਾਂ ਦਾ ਹਿੱਸਾ ਬਣ ਚੁੱਕੇ ਹਨ? ਪੰਜਾਬ ਲਈ ਮਰ ਮਿਟਣ ਵਾਲੇ ਕਿੰਨੇ ਕੁ ਪੰਜਾਬੀ
ਬਚੇ ਹਨ? ਕਿੰਨੇ ਘਰ ਨਸ਼ਿਆਂ ਕਾਰਨ ਖ਼ਤਮ ਹੋ ਚੁੱਕੇ ਹਨ?
ਪੰਜਾਬ ਨੂੰ ਗੁਰੂਆਂ
ਪੀਰਾਂ ਪੈਗੰਬਰਾਂ ਦੀ ਧਰਤੀ ਮੰਨਦਿਆਂ ਕਿੰਨੇ ਕੁ ਜਣੇ ਇਸ ਦੀ ਹਵਾ ਪ੍ਰਦੂਸ਼ਣ ਰਹਿਤ
ਰੱਖਣ ਵਿਚ ਯਤਨਸ਼ੀਲ ਹਨ? ਕਿੰਨੇ ਜਣੇ ਇਸ ਧਰਤੀ ਦੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ
ਲਈ ਚਿੰਤਿਤ ਹਨ? ਇਸ ਥਾਂ ਵੱਸਦੇ ਨੌਜਵਾਨਾਂ ਵਿੱਚੋਂ ਕਿੰਨਿਆਂ ਨੂੰ ਆਪਣੇ ਮਾਣ ਮੱਤੇ
ਇਹਿਤਾਸ ਬਾਰੇ ਪੂਰੀ ਜਾਣਕਾਰੀ ਹੈ ਦੇ ਕਿੰਨਿਆਂ ਦੇ ਮਨਾਂ ਅੰਦਰ ਇਸ ਧਰਤੀ ਦੀ ਸੇਵਾ
ਕਰਨ ਲਈ ਉਬਾਲ ਉੱਠਿਆ ਹੈ ਕਿ ਉਹ ਆਈਲੈਟਸ ਪਾਸ ਕਰਨ ਦੀ ਥਾਂ ਪੰਜਾਬ ਨੂੰ
ਬਿਹਤਰ ਬਣਾਉਣ ਦਾ ਜ਼ਰੀਆ ਬਣਨਾ ਚਾਹੁੰਦੇ ਹੋਣ?
ਦੇਸ ਪ੍ਰੇਮ ਦਾ ਜਜ਼ਬਾ ਜਾਂ
ਪੰਜਾਬ ਲਈ ਮਰ ਮਿਟਣ ਦਾ ਸੁਫ਼ਨਾ ਕਿੰਨੇ ਨੌਜਵਾਨਾਂ ਵਿਚ ਹੈ? ਕੀ ਮਾਂ-ਬੋਲੀ ਪੰਜਾਬੀ
ਪੜ੍ਹਾਉਣ ਲਈ ਮਾਪੇ ਸਕੂਲ ਵਾਲਿਆਂ ਉੱਤੇ ਜ਼ੋਰ ਪਾ ਰਹੇ ਹਨ ਜਾਂ ਅੰਗਰੇਜ਼ੀ
ਮੀਡੀਅਮ ਪਿੱਛੇ ਝੱਲੇ ਹੋਏ ਪਏ ਹਨ?
ਜੇ ਇਨ੍ਹਾਂ ਸਾਰਿਆਂ ਸਵਾਲਾਂ ਦੇ
ਜਵਾਬ ਠੋਕ ਕੇ ‘ਹਾਂ’ ਕਹਿਣ ਵੱਲ ਨਹੀਂ ਹਨ ਤਾਂ ਪੰਜਾਬ ਕਦੇ ਵੀ ਤਰੱਕੀ ਵੱਲ ਮੋੜਾ
ਨਹੀਂ ਪਾ ਸਕਦਾ।
ਪੰਜਾਬ ਨੂੰ ਇਜ਼ਰਾਈਲ ਵਾਂਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ
ਦੇ ਬਜ਼ੁਰਗਾਂ ਨੂੰ ਆਪਣਾ ਰੋਲ ਸਮਝ ਕੇ ਪੋਤਰੇ, ਦੋਹਤਰਿਆਂ ਨੂੰ ਮਾਂ-ਬੋਲੀ ਵਿਚ ਸਾਰਾ
ਮਾਣਮੱਤਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਨਾ ਪੈਣਾ ਹੈ।
ਮਾਂ-ਬੋਲੀ ਰਾਹੀਂ
ਸ਼ਹੀਦਾਂ ਦੀ ਪੀੜ ਸਮਝ ਕੇ ਨੌਜਵਾਨਾਂ ਦਾ ਇਸ ਧਰਤੀ ਨਾਲ ਮੋਹ ਜਾਗੇਗਾ।
ਇਜ਼ਰਾਈਲ ਵਿਚ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢ ਕੇ ਵਰਤਣ ਯੋਗ ਬਣਾ ਕੇ ਦੁਬਾਰਾ
ਵਰਤੋਂ ਵਿਚ ਲਿਆਇਆ ਜਾ ਰਿਹਾ ਹੈ। ਘਰਾਂ ਵਿਚਲਾ 80 ਫੀਸਦੀ ਪਾਣੀ ਦੁਬਾਰਾ
ਫੈਕਟਰੀਆਂ ਤੇ ਖੇਤਾਂ ਵਿਚ ਵਰਤਿਆ ਜਾ ਰਿਹਾ ਹੈ। ਜ਼ਿਆਦਾਤਰ ਇਜ਼ਰਾਈਲ ਵਿਚ ਕਣਕ,
ਫੁੱਲ, ਮੂੰਗਫਲੀ, ਹਰ ਤਰ੍ਹਾਂ ਦੇ ਫਲ, ਨਿੰਬੂ, ਆਲੂ, ਗਾਜਰਾਂ, ਮਿਰਚਾਂ ਆਦਿ ਹੀ
ਉਗਾਏ ਜਾ ਰਹੇ ਹਨ।
ਕੁਦਰਤੀ ਖੇਤੀ ਦੇ ਨਾਲ ਉਹ ਸਾਰੀਆਂ ਫਸਲਾਂ ਦੀ ਅਦਲਾ
ਬਦਲੀ ਕਰਦੇ ਰਹਿੰਦੇ ਹਨ ਤਾਂ ਜੋ ਧਰਤੀ ਵਿਚਲੇ ਜ਼ਰੂਰੀ ਕਣਾਂ ਦੀ ਘਾਟ ਨਾ ਹੋ ਜਾਵੇ।
ਫਸਲਾਂ ਦਾ ਬਚਿਆ ਖੁਚਿਆ ਹਿੱਸਾ ਜਾਨਵਰਾਂ ਨੂੰ ਪਾ ਦਿੰਦੇ ਹਨ। ਇੰਜ ਸਭ ਕੁੱਝ ਕੁਦਰਤ
ਵਿਚ ਹੀ ਰਚ ਮਿਚ ਜਾਂਦਾ ਹੈ।
ਇਜ਼ਰਾਈਲ ਦੇ ਅੰਗੂਰ, ਖਜੂਰਾਂ, ਬਾਜਰਾ,
ਅੰਜੀਰ, ਓਲਿਵ ਤੇ ਅਨਾਰ ਅੱਜ ਦੁਨੀਆ ਭਰ ਵਿਚ ਮਸ਼ਹੂਰ ਹਨ। ਇਸ ਵੇਲੇ ਉਹ
ਹਾਈਬਰਿਡ ਬੀਜ ਵਰਤ ਰਹੇ ਹਨ ਜਿਨ੍ਹਾਂ ਨਾਲ ਕਿਸਾਨਾਂ ਦੀ ਫਸਲ ਭਰਪੂਰ ਹੋ ਰਹੀ
ਹੈ। ਕੀਟਨਾਸ਼ਕਾਂ ਦੀ ਵਰਤੋਂ ਨਾ ਬਰਾਬਰ ਹੈ।
ਹੁਣ ਉੱਥੇ ਖੇਤਾਂ ਵਿਚ ਰੋਬੋਟ
ਜ਼ਿਆਦਾ ਕੰਮ ਕਰ ਰਹੇ ਹਨ ਜਿਹੜੇ ਫਸਲ ਦਾ ਤਾਪਮਾਨ ਤੇ ਨਮੀ ਚੈੱਕ ਕਰ ਕੇ
ਹਿਸਾਬ ਸਿਰ ਪਾਣੀ ਲਾਉਂਦੇ ਹਨ। ਤਕਨੀਕੀ ਗਿਆਨ ਨੂੰ ਖੇਤੀ ਵਿਗਿਆਨ ਨਾਲ ਜੋੜ ਕੇ
ਇਜ਼ਰਾਈਲ ਨੇ ਖੇਤੀ ਕ੍ਰਾਂਤੀ ਲਿਆ ਦਿੱਤੀ ਹੈ।
ਇਹੀ ਕਾਰਨ ਹੈ ਕਿ ਅੱਧੇ ਤੋਂ
ਵੱਧ ਮੁਲਕ ਦੇ ਰੇਗਿਸਤਾਨ ਹੋਣ ਦੇ ਬਾਵਜੂਦ ਇਜ਼ਰਾਈਲ ਹੁਣ ਦੁਨੀਆ ਭਰ ਵਿਚ ਆਪਣੇ ਮੁਲਕ
ਦੀਆਂ ਲੋੜਾਂ ਪੂਰੀਆਂ ਕਰਨ ਬਾਅਦ ਚੀਜ਼ਾਂ ਐਕਸਪੋਰਟ ਕਰਨ ਲੱਗ ਪਿਆ ਹੈ।
ਪੰਜਾਬ ਵਿਚ ਖੇਤੀਬਾੜੀ ਵਿਚ ਤਬਦੀਲੀ ਲਿਆਉਣ ਬਾਰੇ ਕੋਈ ਗੰਭੀਰ ਨਹੀਂ ਜਾਪਦਾ। ਇਹੀ
ਕਾਰਨ ਹੈ ਕਿ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਪੰਜਾਬੋਂ
ਬਾਹਰ ਜਾਣ ਨੂੰ ਕਾਹਲੇ ਹੋਏ ਪਏ ਹਨ।
ਸਰਕਾਰਾਂ ਵੱਲੋਂ ਵੀ ਪਰਵਾਸ ਨੂੰ
ਉਤਸਾਹਿਤ ਕਰਨ ਦਾ ਮਤਲਬ ਹੈ ਕਿ ਪੰਜਾਬ ਦੇ ਸਿੱਖਿਅਤ, ਹੁਨਰਮੰਦ, ਮਿਹਨਤੀ ਤੇ
ਸਿਹਤਮੰਦ ਨੌਜਵਾਨ ਸਸਤੀ ਕਿਰਤ ਕਰਨ ਲਈ ਬਦੇਸਾਂ ਵਿਚ ਜਜ਼ਬ ਹੋ ਜਾਣਗੇ ਅਤੇ ਪੰਜਾਬ ਦਾ
ਬੌਧਿਕ ਵਿਕਾਸ ਰੁਕ ਜਾਵੇਗਾ। ਇਸ ਦੇ ਨਾਲ ਅੰਤਾਂ ਦਾ ਪੰਜਾਬ ਦਾ ਧਨ ਬਦੇਸਾਂ ਵੱਲ
ਰੁੜ੍ਹਦਾ ਜਾ ਰਿਹਾ ਹੈ ਜੋ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਕੀ ਇਸ ਨਾਲ ਨੌਜਵਾਨ
ਪੰਜਾਬੀਆਂ ਦਾ ਪੂਰਾ ਧਿਆਨ ਬਦੇਸਾਂ ਵਿਚ ਨਿਜ ਕੇ ਵਿਕਾਸ ਵੱਲ ਨਹੀਂ ਹੋ ਜਾਵੇਗਾ?
ਭਲਾ ਫਿਰ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਜਾਂ ਅਣਖ ਭਰਪੂਰ ਜ਼ਿੰਦਗੀ ਜੀਊਣ
ਦੇ ਸੁਫ਼ਨੇ ਕਿਵੇਂ ਜਿਊਂਦੇ ਰੱਖੇ ਜਾ ਸਕਦੇ ਹਨ?
ਨਾ ਖੇਤੀ-ਬਾੜੀ, ਨਾ
ਫੈਕਟਰੀਆਂ, ਨਾ ਨੌਕਰੀਆਂ, ਨਾ ਪੜ੍ਹਾਈ, ਨਾ ਦੇਸ਼ ਪ੍ਰੇਮ ਦਾ ਜਜ਼ਬਾ, ਨਾ ਜ਼ਬਾਨ ਨਾਲ
ਸਾਂਝ ਤੇ ਨਾ ਹੀ ਇਤਿਹਾਸ ਨਾਲ ਡੂੰਘੀ ਜਾਣ ਪਛਾਣ, ਤਾਂ ਫਿਰ ਪੰਜਾਬ, ਪੰਜਾਬੀ,
ਪੰਜਾਬੀਅਤ ਦਾ ਕੀ ਬਣੇਗਾ?
ਜੇ ਚੇਤੇ ਹੋਵੇ ਤਾਂ ਇਹੋ ਕੁੱਝ ਪਾਰਸੀਆਂ ਨਾਲ
ਹੋਇਆ ਸੀ। ਈਰਾਨ ’ਚੋਂ ਬਾਹਰ ਕੱਢੇ ਜਾਣ ਬਾਅਦ ਉਨ੍ਹਾਂ ਕੋਲ ਆਪਣੀ ਕੋਈ ਥਾਂ ਨਹੀਂ
ਸੀ ਬਚੀ।
ਸਮੁੰਦਰ ਵਿਚ ਧੱਕੇ ਖਾਂਦਿਆਂ ਨੂੰ ਭਾਰਤ ਨੇ ਰਹਿਣ ਲਈ ਥਾਂ
ਦਿੱਤੀ। ਇਨ੍ਹਾਂ ਵਿਚ 'ਰਤਨ ਟਾਟਾ' ਅਤੇ 'ਸੈਮ ਮਾਨਿਕ ਸ਼ਾਅ' ਵਰਗੇ ਦਿੱਗਜਾਂ ਦਾ ਨਾਂ
ਸ਼ਾਮਲ ਹੈ। ਜਿਨ੍ਹਾਂ ਨੇ ਭਾਰਤ ਦਾ ਕਰਜ਼ਾ ਲਾਹ ਦਿੱਤਾ ਪਰ ਹੌਲੀ-ਹੌਲੀ ਆਪ ਖ਼ਤਮ ਹੋਣ
ਦੇ ਕਗਾਰ ਉੱਤੇ ਪਹੁੰਚ ਚੁੱਕੇ ਹਨ। ਹੁਣ ਪੰਜਾਬੀ ਆਪ ਹੀ ਫ਼ੈਸਲਾ ਕਰਨ ਕਿ ਉਨ੍ਹਾਂ ਨੇ
ਹੋਰਨਾਂ ਮੁਲਕਾਂ ਵਿਚ ਗੁੰਮ ਹੋ ਕੇ ਇੰਜ ਹੀ ਖ਼ਤਮ ਹੋ ਜਾਣਾ ਹੈ ਜਾਂ ਪੰਜਾਬ ਦੀ ਧਰਤੀ
ਨੂੰ ਖ਼ੁਸ਼ਹਾਲ ਬਣਾ ਕੇ, ਪੰਜਾਬੀ ਜ਼ਬਾਨ ਦਾ ਰਹਿਬਰ ਬਣ ਪੰਜਾਬ ਨੂੰ ਮੁੜ ਲੀਹਾਂ ਉੱਤੇ
ਲੈ ਕੇ ਆਉਣਾ ਹੈ?
ਸਭ ਤੋਂ ਪਹਿਲਾ ਕੰਮ ਹੈ ਪੰਜਾਬੀ ਜ਼ਬਾਨ ਵਿਚ ਜਾਨ ਪਾਉਣੀ।
ਇਸ ਵਾਸਤੇ ਮਾਪਿਆਂ ਵੱਲੋਂ ਪੰਜਾਬੀ ਜ਼ਬਾਨ ਪੜ੍ਹਾਉਣ ਉੱਤੇ ਜ਼ੋਰ ਪਾਉਣਾ ਪਵੇਗਾ! ਫਿਰ
ਪੰਜਾਬ ਦਾ ਇਤਿਹਾਸ ਸਾਂਭ ਕੇ ਉਜਾਗਰ ਕਰਨਾ ਪੈਣਾ ਹੈ। ਖੇਤੀਬਾੜੀ ਵਿਚ ਤਬਦੀਲੀ,
ਸਿਆਸੀ ਖੋਰਾ ਘਟਾਉਣਾ, ਪੰਜਾਬੀਪੁਣਾ ਸਾਂਭਣਾ ਅਤੇ ਵਿਦਿਆ ਉੱਤੇ ਜ਼ੋਰ ਪਾ ਕੇ
ਸਵੈ-ਰੁਜ਼ਗਾਰ ਪੈਦਾ ਕਰਨ ਦੇ ਢੰਗ ਸਿਖਾਉਣ ਦੀ ਲੋੜ ਹੈ।
ਇਹ ਸਭ ਤਾਂ ਹੀ
ਸੰਭਵ ਹੋਵੇਗਾ ਜੇ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾਵੇ,
ਨਸ਼ੇ ਦੇ ਵਪਾਰੀਆਂ ਉੱਤੇ ਤਗੜੀ ਰੋਕ ਲੱਗੇ, ਪੰਜਾਬੀ ਗਭਰੂ ਸਿਹਤਮੰਦ ਹੋਣ ਵਾਲੇ ਰਾਹ
ਤੁਰਨ ਅਤੇ ਪੰਜਾਬ ਲਈ ਮਰ ਮਿਟਣ ਵਾਸਤੇ ਤਿਆਰ-ਬਰ-ਤਿਆਰ ਦਿੱਸਣ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
|
|
|
ਕੀ
ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਹੁਣ
ਭਾਜਪਾ ਦੀ ਪੰਜਾਬ ਉੱਤੇ ਅੱਖ ਹੈ
ਹਰਜਿੰਦਰ ਸਿੰਘ ਲਾਲ, ਖੰਨਾ |
ਸ਼੍ਰੋ.
ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|