ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ
ਇੰਜ. ਜਸਵੰਤ ਸਿੰਘ ਜ਼ਫਰ     (02/03/2025)

zafar

 

040
ਵਿਸ਼ਵ ਦਾ ਸਭ ਤੋ ਪ੍ਰਾਚੀਨ ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ, ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ 
 
ਵਿਸ਼ਵ ਦਾ ਸਭ ਤੋ ਪ੍ਰਾਚੀਨ ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ। ਇਸ ਦੇ ਦਸਵੇਂ ਮੰਡਲ ਦੇ 129ਵੇਂ ਸੂਤਰ ਵਿਚ ਸ਼੍ਰਿਸ਼ਟੀ ਰਚਨਾ ਦੇ ਵੇਰਵੇ ਦਰਜ ਹਨ :
 
“ ਪਹਿਲਾਂ ਅੰਧਕਾਰ ਸੀ, ਅੰਧਕਾਰ ਵਿਚ ਲੁਕਿਆ
  ਖਾਸ ਨਿਸ਼ਾਨਾਂ ਤੋਂ ਬਗ਼ੈਰ, ਉਹ ਸਭ ਜਲ ਸੀ ”

 
'ਛਾਂਦੋਗਯ ਉਪਨਿਸ਼ਦ' ਦੇ ਛੇਵੇਂ ਅਧਿਆਏ ਦੇ ਦਸਵੇਂ ਬੰਦ ਅਨੁਸਾਰ ਪਾਣੀ ਨੂੰ ਧਰਤੀ ਦਾ ਤੱਤ ਮੰਨਿਆ ਹੈ ਜੋ ਜੀਵਨ ਦੇਣ ਵਾਲੀ ਸ਼ਕਤੀ ਹੈ ਅਤੇ ਸਾਰੇ ਜੀਵਾਂ ਲਈ ਪਵਿੱਤਰ ਅਤੇ ਜ਼ਰੂਰੀ ਹੈ। ਇਸ ਵਿਚ ਪਾਣੀ ਦੇ ਵਗਣ ਵਾਲੇ ਸੁਭਾਅ ਨੂੰ 'ਆਤਮਾ' ਤੇ 'ਪਰਮਾਤਮਾ' ਨਾਲ ਅਭੇਦ ਹੋਣ ਦੀ ਧਾਰਨਾ ਨਾਲ ਜੋੜਿਆ ਗਿਆ ਹੈ। ਪ੍ਰਾਚੀਨ ਗਰੰਥ 'ਮਨੂੰ ਸਿਮਰਤੀ' ਵਿਚ ਜੀਵਾਂ ਦੀ ਉਤਪਤੀ ਬਾਰੇ ਬ੍ਰਹਮਾਂ ਦੇ ਹਵਾਲੇ ਨਾਲ ਲਿਖਿਆ ਗਿਆ:
 
“ਉਸਨੇ ਆਪਣੇ ਸਰੀਰ ਤੋਂ ਅਨੇਕਾਂ ਕਿਸਮਾਂ ਦੇ 
ਜੀਵ ਪੈਦਾ ਕਰਨ ਦੀ ਇੱਛਾ ਕਾਰਨ
ਸਭ ਤੋਂ ਪਹਿਲਾਂ ਪਾਣੀ ਦੀ ਰਚਨਾ ਕੀਤੀ 
ਅਤੇ ਉਸ ਵਿਚ ਆਪਣਾ ਆਪ ਬੀਜ ਦਿੱਤਾ”

 
'ਮਨੂੰ ਸਿਮਰਤੀ' ਦੇ ਕਰਤਾ ਨੇ ਕਿੰਨੇ ਕਾਵਿਕ ਅੰਦਾਜ਼ ਵਿਚ ਕਿਹਾ ਕਿ ਜੀਵਨ ਉਤਪਤੀ ਦੇ ਕਰਤਾਰੀ ਬੀਜ ਪਾਣੀ ਵਿਚ ਹਨ। ਇਸ ਤਰ੍ਹਾਂ ਸਾਡਾ ਪ੍ਰਾਚੀਨ ਬੋਧ ਜਲ ਨੂੰ ਸ਼੍ਰਿਸ਼ਟੀ ਰਚਨਾ ਵੇਲੇ ਤੋਂ ਮੂਲ ਤੱਤ ਅਤੇ ਜੀਵਨ ਦੇ ਆਰੰਭ ਤੋਂ ਇਸ ਨੂੰ ਜੀਵਨ ਦਾ ਆਧਾਰ ਐਲਾਨਦਾ ਹੈ। ਮੱਧ ਕਾਲ ਵਿਚ ਵਿਸ਼ਵ ਦਾ ਸਭ ਤੋਂ ਵਡੇਰਾ ਸੰਪਾਦਿਤ ਗਰੰਥ 'ਸ਼੍ਰੀ ਆਦਿ ਗਰੰਥ ਸਾਹਿਬ' ਵੀ ਪੰਜਾਬ ਦੀ ਧਰਤੀ ‘ਤੇ ਸੰਪਾਦਿਤ ਹੋਇਆ। ਇਸ ਵਿਚ ਗੁਰੂ ਨਾਨਕ, ਸ਼੍ਰਿਸ਼ਟੀ ਉਤਪਤੀ ਅਤੇ ਜੀਵਨ ਉਤਪਤੀ ਦਾ ਸਾਰ ਦੋ ਪੰਕਤੀਆਂ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ :
 
 ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।
 ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੇਤਿ ਸਮੋਇ॥ (19, ਮ.1)

 
ਹੁਣ ਵਿਗਿਆਨੀ ਵੱਖ ਵੱਖ ਗ੍ਰਹਿਆਂ ਜਾਂ ਉਪ ਗ੍ਰਹਿਆਂ ’ਤੇ ਜੀਵਨ ਸੰਭਾਵਨਾ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਦਾ ਪਤਾ ਲਗਾ ਰਹੇ ਹਨ। ਇਸ ਨਾਲ ਸਾਡੇ ਪੁਰਖਿਆਂ ਦੇ ਜੀਵਨ ਅਤੇ ਪਾਣੀ ਸਬੰਧੀ ਸਤਿ ਬਚਨਾਂ ਦੀ ਪ੍ਰਮਾਣਿਕਤਾ ਸਥਾਪਤ ਹੁੰਦੀ ਹੈ। ਜਿਵੇਂ ਕੰਧਾਂ ਬਗੈਰ ਮਕਾਨ ਨਹੀਂ ਹੋ ਸਕਦਾ ਤਿਵੇਂ ਪਾਣੀ ਬਗੈਰ ਕਿਸੇ ਜੀਵ ਦਾ ਸਰੀਰ ਨਹੀਂ ਹੋ ਸਕਦਾ। ਸਰੀਰ ਦੀ ਹੋਂਦ ਬਾਰੇ 'ਭਗਤ ਰਵਿਦਾਸ' ਜੀ ਲਿਖਦੇ ਹਨ:
 
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ॥ (659, ਰਵਿਦਾਸ ਜੀ)
 
ਕੰਧਾਂ ਤਾਂ ਨਿਰੋਲ ਪਾਣੀ ਦੀਆਂ ਹਨ ਹੀ, ਗਾਰੇ ਵਿਚ ਵੀ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਜਨਣ ਪ੍ਰਕਿਰਿਆ ਅਤੇ ਸਰੀਰ ਰਚਨਾ ਦੇ ਮੂਲ ਰਕਤ ਅਤੇ ਬੂੰਦ ਅਰਥਾਤ ਅੰਡੇ ਅਤੇ ਸ਼ੁਕਰਾਣੂ ਵਿਚ ਵੀ ਬਹੁਤਾ ਪਾਣੀ ਹੀ ਹੁੰਦਾ ਹੈ। ਗੁਰਬਾਣੀ ਵਿਚ ਤਿੰਨ ਵਾਰ ਪਾਣੀ ਨੂੰ ਜੀਵਨ ਦਾ ਪਿਤਾ ਕਿਹਾ ਗਿਆ ਹੈ:
 
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (8, ਮ.1)

ਪਉਣੁ ਗੁਰੂ ਪਾਣੀ ਪਿਤ ਜਾਤਾ॥ 
ਉਦਰ ਸੰਜੋਗੀ ਧਰਤੀ ਮਾਤਾ॥
(1021, ਮ.1)

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ (1240, ਮ.1)
 
ਸੁੱਕੀ ਧਰਤੀ ਵਿਚ ਪਿਆ ਬੀਜ ਪੁੰਗਰਨ ਲਈ ਪਾਣੀ ਨੂੰ 'ਵਾਜਾਂ ਮਾਰਦਾ ਹੈ। ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਪਾਣੀ ਹੀ ਜਗਾਉਂਦਾ ਹੈ। ਸਾਰੇ ਸਰੀਰ ਧਰਤੀ (ਮਿੱਟੀ) ਦੇ ਬਣੇ ਹਨ, ਧਰਤੀ ਚੋਂ ਪੈਦਾ ਹੋਏ ਹਨ, ਪਰ ਪੈਦਾ ਹੋਏ ਹਨ ਪਾਣੀ ਕਾਰਨ। ਇਸ ਲਈ ਪਾਣੀ ਪਿਤਾ ਹੈ।

ਅਸੀਂ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਮੰਨਦੇ ਹਾਂ। ਪਰੰਤੂ ਅਸਲ ਵਿਚ ਬੁਨਿਆਦੀ ਲੋੜਾਂ ਹਨ: ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ। ਸੇਵਾ ਦੇ ਵਿਸ਼ੇ ਸਬੰਧੀ 'ਗੁਰੂ ਅਰਜਨ ਸਾਹਿਬ' ਦੇ ਵਾਕ ਹਨ:
 
ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ॥ (101, ਮ.5)

ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ॥ (673, ਮ.5)

ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ (811, ਮ.5)
 
ਦਿਲਚਸਪ ਗੱਲ ਹੈ ਕਿ ਉਪਰੋਕਤ ਤਿੰਨਾਂ ਪੰਕਤੀਆਂ ਵਿਚ ਤਿੰਨਾਂ ਬੁਨਿਆਦੀ ਲੋੜਾਂ ਜਾਂ ਸੇਵਾਵਾਂ ਨੂੰ ਤਰਤੀਬ ਦਿੰਦਿਆਂ ਪਾਣੀ ਨੂੰ ਸਭ ਤੋਂ ਅੱਗੇ ਰੱਖਿਆ ਗਿਆ ਹੈ। ਇਕ ਥਾਂ ਗੁਰੂ ਨਾਨਕ ਸਾਹਿਬ ਜਿਹੜੇ ਤਿੰਨ ਪੱਪਿਆਂ ਨੂੰ ਜੀਵਨ ਦੀਆਂ ਤਿੰਨ ਮੁਢਲੀਆਂ ਸ਼ਰਤਾਂ ਵਜੋਂ ਦਰਜ ਕਰਦੇ ਹਨ ਉਨ੍ਹਾਂ ਵਿਚ ਵੀ ਪਾਣੀ ਵਾਲਾ ਪੱਪਾ ਸਭ ਤੋਂ ਅੱਗੇ ਹੈ: 
 
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ॥ (877, ਮ.1)
 
ਗੁਰਬਾਣੀ ਵਿਚ ਜੀਵ ਦੀ ਆਤਮਾ ਅਤੇ ਪ੍ਰਮਾਤਮਾ ਦੇ ਸਬੰਧ ਦਾ ਜ਼ਿਕਰ ਵੀ ਵਾਰ ਵਾਰ ਪਾਣੀ ਨਾਲ ਜੀਵਨ ਦੇ ਅਟੁੱਟ ਸਬੰਧ ਦੇ ਹਵਾਲੇ ਨਾਲ ਕੀਤਾ ਗਿਆ ਹੈ। ਨਾਮ ਨੂੰ ਜਲ ਅਤੇ ਜਪਣ ਨੂੰ ਪੀਣਾ ਕਿਹਾ ਗਿਆ ਹੈ:
 
ਅਬ ਮੋਹਿ ਜਲਤ ਰਾਮ ਜਲੁ ਪਾਇਆ॥ (323, ਕਬੀਰ ਜੀ)

ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ॥ (607, ਮ.4)

ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ॥ (1283, ਮ.3)
 
ਆਤਮਾ ਅਤੇ ਪ੍ਰਮਾਤਮਾ ਦੀ ਅਭੇਦਤਾ ਨੂੰ ਬਿਆਨਣ ਸਮੇਂ ਵੀ ਗੁਰੂ ਅਰਜਨ ਸਾਹਿਬ ਦਾ ਧਿਆਨ ਪਾਣੀ ਵੱਲ ਜਾਂਦਾ ਹੈ: 
 
ਜਿਉ ਜਲ ਮਹਿ ਜਲੁ ਆਇ ਖਟਾਨਾ॥ 
ਤਿਉ ਜੋਤੀ ਸੰਗਿ ਜੋਤਿ ਸਮਾਨਾ॥
(278, ਮ.5)
 
ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਵੀ ਆਉਂਦੀ ਹੈ: 
 
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ। (633, ਮ.9)
 
ਸਾਰੀਆਂ ਸਭਿਅਤਾਵਾਂ ਦਾ ਜਨਮ ਅਤੇ ਵਿਕਾਸ ਪਾਣੀਆਂ ਭਾਵ ਨਦੀਆਂ ਕਿਨਾਰੇ ਹੋਇਆ। ਬਹੁਤੀਆਂ ਸਭਿਅਤਾਵਾਂ ਦੇ ਤਾਂ ਨਾਂ ਵੀ ਸਬੰਧਤ ਨਦੀਆਂ ਅਤੇ ਦਰਿਆਵਾਂ ਦੇ ਨਾਵਾਂ ਤੋਂ ਬਣੇ ਹਨ। ਕਈ ਭੂਗੋਲਿਕ ਖਿੱਤਿਆਂ ਦੀ ਪਛਾਣ ਉਥੇ ਵਗਦੇ ਦਰਿਆਵਾਂ ਨਾਲ ਜੁੜੀ ਹੋਈ ਹੈ। ਧਰਤੀ ਦੇ ਜਿਸ ਖਿੱਤੇ ਵਿਚ ਅਸੀਂ ਰਹਿ ਰਹੇ ਹਾਂ ਇਸ ਦਾ ਪੁਰਾਣਾ ਨਾਂ ਸੱਤ ਦਰਿਆਵਾਂ ਕਾਰਨ ਸਪਤ ਸਿੰਧੂ ਸੀ। ਨਵਾਂ ਨਾਂ ਪੰਜਾਬ ਇਥੇ ਵਗਦੇ ਪੰਜ ਦਰਿਆਵਾਂ ਜਾਂ ਵੱਖ ਵੱਖ ਦਰਿਆਵਾਂ ਵਿਚਕਾਰ ਪੈਂਦੇ ਪੰਜ ਦੁਆਬਾਂ ਕਾਰਨ ਹੈ। 

ਗੁਰੂ ਨਾਨਕ ਨੇ 'ਇਕ ਓਅੰਕਾਰ' ਦੇ ਸੰਦੇਸ਼ ਦਾ ਪ੍ਰਸਾਰ ਵੇਈਂ ਨਦੀ ਕਿਨਾਰਿਓਂ ਆਰੰਭ ਕੀਤਾ। ਉਹਨਾਂ ਦੀਆਂ ਹਰਿਦੁਆਰ, ਕਾਸ਼ੀ, ਪਟਨਾ ਆਦਿ ਸਥਾਨਾਂ ਦੀਆਂ ਗੋਸ਼ਟਾਂ ਗੰਗਾ ਕਿਨਾਰੇ ਹੋਈਆਂ। ਫਲਗੂ ਨਦੀ ਕਿਨਾਰੇ ਗਯਾ ਦੇ ਪੰਡਿਆਂ ਨਾਲ ਵਾਰਤਾਲਾਪ ਹੋਈ।

ਗੁਰੂ ਨਾਨਕ ਨੇ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਆਦਿ ਬਾਣੀਕਾਰਾਂ ਦੀ ਬਾਣੀ ਗੰਗਾ ਕਿਨਾਰੇ ਵਸੇ ਕਾਸ਼ੀ (ਬਨਾਰਸ) ਵਿਖੇ ਸਥਾਪਤ ਗਿਆਨ ਅਤੇ ਚਿੰਤਨ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੀ। ਸਤਲੁਜ ਕੰਢੇ ਵਸੇ ਅਯੋਧਨ ਨਗਰ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ। ਦੇਸ਼ ਦੇ ਲਗਪਗ ਸਾਰੇ ਛੋਟੇ ਵੱਡੇ ਦਰਿਆਵਾਂ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ। ਚਾਰ ਉਦਾਸੀਆਂ ਬਾਅਦ ਗੁਰੂ ਸਾਹਿਬ ਨੇ ਰਾਵੀ ਦਰਿਆ ਕਿਨਾਰੇ ਕਰਤਾਰਪੁਰ ਨਗਰ ਵਸਾ ਕੇ ਆਪਣਾ ਟਿਕਾਣਾ ਕੀਤਾ। ਆਪ ਨੇ ਆਪਣੀ ਬਾਣੀ ਵਿਚ ਵਿਸ਼ਾਲ ਸ੍ਰਿਸ਼ਟੀ ਰਚਨਾ ਅਤੇ ਇਸ ਦੇ ਸੰਚਾਲਨ ਦਾ ਵਰਨਣ ਕਰਦਿਆਂ ਕੁਦਰਤ ਦੀਆਂ ਮਹਾਂਦਾਤਾਂ ਭਾਵ ਨਦੀਆਂ ਦਰਿਆਵਾਂ ਦਾ ਵਿਸ਼ੇਸ਼ ਆਲੇਖ ਕੀਤਾ ਹੈ:
 
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (3, ਮ.1)

ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ (464, ਮ.1)
 
ਦੂਜੀ ਪਾਤਸ਼ਾਹੀ 'ਗੁਰੂ ਅੰਗਦ ਦੇਵ ਜੀ' ਬਿਆਸ ਦਰਿਆ ਕਿਨਾਰੇ ਵਸੇ ਪਿੰਡ ਖਡੂਰ ਵਿਖੇ ਜਾ ਟਿਕੇ। ਉਹਨਾਂ ਦੇ ਪਰਮ ਸੇਵਕ (ਗੁਰੂ) ਅਮਰਦਾਸ ਰੋਜ਼ ਵੱਡੇ ਤੜਕੇ ਉੱਠ ਕੇ ਨਾਮੁ ਸਿਮਰਨ ਕਰਦੇ ਹੋਏ ਬੜੇ ਚਾਅ ਨਾਲ ਬਿਆਸ ਦਰਿਆ 'ਤੇ ਜਾਂਦੇ ਅਤੇ ਆਪਣੇ ਗੁਰੂ ਪ੍ਰੀਤਮ ਦੇ ਇਸ਼ਨਾਨ ਕਰਨ ਲਈ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ : 
 
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥ 
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
(146, ਮ.2)
 
'ਗੁਰੂ ਅਮਰਦਾਸ' ਜੀ ਗੰਗਾ, ਯਮੁਨਾ ਅਤੇ ਸਰਸਵਤੀ ਦੇ ਤੀਰਥਾਂ 'ਤੇ ਗਏ। ਇਹਨਾਂ ਕਿਨਾਰੇ ਲਗਦੇ ਮੇਲਿਆਂ ਅਤੇ ਇਕੱਠਾਂ ’ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਇਸ ਦਾ ਪੂਰਾ ਵੇਰਵਾ ਗੁਰੂ ਰਾਮਦਾਸ ਜੀ ਦੀ ਬਾਣੀ ਅੰਦਰ ਦਰਜ ਹੈ: 
 
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ॥ 
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ॥
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ॥ (1116, ਮ.4) 

ਚੌਥੇ ਗੁਰੂ 'ਰਾਮ ਦਾਸ ਜੀ' ਰਾਵੀ ਦਰਿਆ ਕਿਨਾਰੇ ਵਸੇ ਲਹੌਰ ਸ਼ਹਿਰ ਦੇ ਜੰਮ ਪਲ ਸਨ। ਇਸੇ ਰਾਵੀ ਦਰਿਆ ਕਿਨਾਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਗੁਰੂ ਸਾਹਿਬਾਨ ਦੀ ਵਿਸ਼ਾਲਤਾ ਅਤੇ ਨਿਰਮਲਤਾ ਦਾ ਬਖਾਨ ਕਰਦਿਆਂ ਭੱਟ ਸਾਹਿਬਾਨ ਨੇ ਆਪਣੇ ਸਵੱਈਆਂ ਵਿਚ ਗੁਰੂ ਸਾਹਿਬਾਨ ਨੂੰ ਦਰਿਆ ਕਹਿ ਕੇ ਵਡਿਆਇਆ ਹੈ। ਗੁਰੂ ਸਾਹਿਬਾਨ ਨੇ ਬਹੁਤ ਸਾਰੇ ਸਰੋਵਰਾਂ, ਖੂਹਾਂ, ਹਲਟਾਂ ਅਤੇ ਬਾਉਲੀਆਂ ਦੀ ਤਿਆਰੀ ਕਰਵਾਈ।
 
ਜੰਗਾਂ ਯੁੱਧਾਂ ਦੀ ਸਥਿਤੀ ਬਣਦੀ ਦੇਖ ਛੇਵੇਂ ਗੁਰੂ 'ਹਰਗੋਬਿੰਦ ਜੀ' ਨੇ ਅੰਮ੍ਰਿਤਸਰ ਛੱਡ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਇਲਾਕੇ ਵਿਚ ਦਰਿਆ ਸਤਲੁਜ ਕਿਨਾਰੇ ਟਿਕਾਣਾ ਕੀਤਾ, ਕੀਰਤਪੁਰ ਨਗਰ ਵਸਾਇਆ। ਸੱਤਵੇਂ ਗੁਰੂ 'ਹਰ ਰਾਏ ਸਾਹਿਬ' ਦਾ ਜਨਮ ਵੀ ਸਤਲੁਜ ਕਿਨਾਰੇ ਵਸੇ ਇਸੇ ਨਗਰ ਕੀਰਤਪੁਰ ਵਿਖੇ ਹੋਇਆ। ਇਥੇ ਹੀ ਆਪ ਜੀ ਨੂੰ ਗੁਰਿਆਈ ਤਿਲਕ ਲੱਗਿਆ ਅਤੇ ਇਥੇ ਹੀ ਆਪ ਬਾਲ ਗੁਰੂ 'ਹਰਿਕ੍ਰਿਸ਼ਨ ਜੀ' ਨੂੰ ਗੁਰਿਆਈ ਸੌਂਪ ਕੇ ਜੋਤੀ ਜੋਤ ਸਮਾਏ। ਦਿੱਲੀ ਵਿਖੇ ਜੋਤੀ ਜੋਤ ਸਮਾਏ। ਕੀਰਤਪੁਰ ਦੇ ਗੁਰੂ ਕੇਂਦਰ ਬਣਨ ਦੌਰਾਨ ਗੁਰੂ ਹਰਿਗੋਬਿੰਦ ਜੀ ਦੇ ਬਹੁਤ ਪ੍ਰਤਿਭਾਵਾਨ ਸਪੁੱਤਰ ਸ਼੍ਰੀ ਤਿਆਗ ਮੱਲ ਜੀ ਬਿਆਸ ਦਰਿਆ ਕਿਨਾਰੇ ਵਸੇ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਰਹਿ ਕੇ ਭਗਤੀ ਵਿਚ ਲੀਨ ਰਹੇ। ਇਥੇ ਮੱਖਣ ਸ਼ਾਹ ਲੁਬਾਣੇ ਦੇ "ਗੁਰੂ ਲਾਧੋ ਰੇ" ਦੇ ਐਲਾਨ ਨਾਲ ਆਪ ਨੇ ਨੌਵੇਂ ਗੁਰੂ ਤੇਗ ਬਹਾਦਰ ਵਜੋਂ ਗੁਰਿਆਈ ਧਾਰਨ ਕੀਤੀ। 
 
ਗੁਰੂ 'ਤੇਗ ਬਹਾਦਰ ਜੀ' ਅਸਾਮ ਵਿਖੇ ਦਰਿਆ ਬ੍ਰਹਮਪੁੱਤਰ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਕਰ ਰਹੇ ਸਨ ਤਾਂ ਬਿਹਾਰ ਦੇ ਗੰਗਾ ਕਿਨਾਰੇ ਵਸੇ ਪਟਨੇ ਸ਼ਹਿਰ ਵਿਖੇ ਉਹਨਾਂ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਬਾਲ 'ਗੋਬਿੰਦ ਰਾਏ' ਦਾ ਜਨਮ ਹੋਇਆ। ਪਟਨਾ ਸ਼ਹਿਰ ਦਾ ਨਾਂ ਪੱਤਣ (ਦਰਿਆ ਦਾ ਕੰਢਾ) ਤੋਂ ਪਿਆ ਜਾਪਦਾ ਹੈ। ਗੰਗਾ ਦਰਿਆ ਨਾਲ ਜੁੜੀਆਂ ਬਾਲਕ ਗੋਬਿੰਦ ਰਾਏ ਦੀ ਬਾਲ-ਲੀਲਾ ਦੀਆਂ ਅਨੇਕ ਕਥਾਵਾਂ ਪ੍ਰਸਿੱਧ ਹਨ। ਇਹਨਾਂ ਦਿਨਾਂ ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਕਿਨਾਰੇ ਚੱਕ ਮਾਤਾ ਨਾਨਕੀ ਨਗਰ ਵਸਾਇਆ। ਇਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਸਾਕਾ ਕਰਨ ਲਈ ਦਿੱਲੀ ਨੂੰ ਚਾਲੇ ਪਾਏ।
 
 ਸਤਲੁਜ ਕੰਢੇ ਇਹ ਗੁਰਧਾਨੀ ਆਪਣੇ ਨਵੇਂ ਨਾਂ 'ਅਨੰਦਪੁਰ' ਨਾਲ ਪ੍ਰਸਿੱਧ ਹੋਈ, ਰਾਂਗਲੇ ਹੋਲੇ ਅਤੇ ਬਾਂਕੇ ਮੁਹੱਲੇ ਜੁੜਨ ਲੱਗੇ। ਇਸ ਦੌਰਾਨ ਗੁਰੂ ਗੋਬਿੰਦ ਰਾਏ ਲਗਪਗ ਇਕ ਸਾਲ ਅਨੰਦਪੁਰ ਤੋਂ ਕੁਝ ਮੀਲ ਦੂਰ ਬਿਭੌਰ ਰਿਆਸਤ ਵਿਖੇ ਰਹੇ। ਇਥੇ ਸਤਲੁਜ ਦਰਿਆ ਦੇ ਕਿਨਾਰੇ ਬੈਠ ਆਪ ਨੇ 'ਚੌਪਈ ਬਾਣੀ' ਦੀ ਰਚਨਾ ਕੀਤੀ। ਆਪ ਲਗਪਗ ਚਾਰ ਸਾਲ ਨਾਹਨ ਰਿਆਸਤ ਵਿਚ ਪਾਉਂਟੇ ਦੇ ਸਥਾਨ 'ਤੇ ਰਹੇ। ਯਮੁਨਾ ਨਦੀ ਕਿਨਾਰੇ ਪਾਉਂਟਾ ਨਗਰ ਵਸਾਇਆ, 52 ਕਵੀਆਂ ਦੀ ਸਰਪ੍ਰਸਤੀ ਕੀਤੀ। ਯਮੁਨਾ ਦੇ ਤੱਟ 'ਤੇ ਕਵੀ ਦਰਬਾਰ ਸਜਦੇ। ਇਥੇ ਯਮੁਨਾ ਕਿਨਾਰੇ ਹੀ ਆਪ ਨੇ ਜਾਪੁ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ। 

ਚਿਰਾਂ ਤੋਂ ਸਥਾਪਤ ਧਾਰਮਿਕ, ਸਮਾਜਿਕ, ਰਾਜਨੀਤਕ ਪ੍ਰਬੰਧ ਅਤੇ ਕਦਰਾਂ ਕੀਮਤਾਂ ਨੂੰ ਮੁੱਢੋਂ-ਸੁੱਢੋਂ ਨਵਾਂ ਰੂਪ ਦੇਣ ਲਈ 'ਗੁਰੂ ਗੋਬਿੰਦ ਸਿੰਘ' ਨੇ ਪ੍ਰਤੀਬੱਧ ਸਿੱਖਾਂ ਦੀ ਜਮਾਤ ਤਿਆਰ ਕਰਨ ਭਾਵ 'ਖਾਲਸਾ ਪੰਥ' ਦੀ ਸਾਜਨਾ ਦਾ ਕੌਤਕ ਰਚਾਇਆ। 1699 ਦੀ ਵਿਸਾਖੀ ਸੀ, ਖੰਡਾ ਬਾਟਾ ਸੀ, ਬਾਣੀ ਦਾ ਜਾਪ ਸੀ, ਪਤਾਸੇ ਸਨ। ਪਰ ਇਸ ਅੰਮ੍ਰਿਤ ਦਾ ਅਹਿਮ ਅਧਾਰ ਤਾਂ ਸਤਲੁਜ ਦਾ ਸਵੱਛ ਤੇ ਸ਼ਫਾਫ਼ ਜਲ ਸੀ। ਇਸ ਅਮੁੱਲੀ ਦਾਤ ਕਾਰਨ ਗੁਰੂ ਸਾਹਿਬ ਨੇ ਅਨੰਦਪੁਰ ਛੱਡਣ ਵੇਲੇ ਆਪਣੀ ਸਾਰੀ ਦੌਲਤ ਪਿਆਰੇ ਸਤਲੁਜ ਤੋਂ ਵਾਰ ਦਿੱਤੀ। ਉਨ੍ਹਾਂ ਸਾਰਾ ਖਜ਼ਾਨਾ ਭਾਵ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਆਦਿ ਆਪਣੇ ਹੱਥੀਂ ਸਤਲੁਜ ਦੇ ਪਾਣੀ ਨੂੰ ਭੇਟ ਕੀਤੇ। ਮੁਕਤਸਰ ਦੀ ਲੜਾਈ ਵਿਚ ਗਿਣਤੀ ਦੇ ਸਿੱਖਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਚੜ੍ਹ ਕੇ ਆਈ ਸ਼ਾਹੀ ਫੌਜ ਨੂੰ ਪਛਾੜ ਦਿੱਤਾ। ਇਹ ਕਿਵੇਂ ਸੰਭਵ ਹੋਇਆ? ਇਕ ਦਸਮ ਪਾਤਸ਼ਾਹ ਦੇ ਰੂਪ 'ਚ ਗੁਰੂ ਅਤੇ ਦੂਜਾ ਖਿਦਰਾਣੇ ਦੀ ਢਾਬ ਦੇ ਪਾਣੀ ਦੇ ਰੂਪ 'ਚ ਪਿਤਾ ਸਿੰਘਾਂ ਦੇ ਅੰਗ ਸੰਗ ਸਨ। 
 
ਆਖਰੀ ਸਾਲਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੱਖਣੀ ਭਾਰਤ ਦੀ ਨਦੀ 'ਗੋਦਾਵਰੀ' ਦੇ ਸੰਗ ਸਾਥ ਵਿਚ ਰਹੇ। ਚੜ੍ਹਾਵੇ ਜਾਂ ਤੋਹਫ਼ੇ ਵਜੋਂ ਮਿਲੀਆਂ ਕੀਮਤੀ ਵਸਤਾਂ ਨੂੰ ਗੋਦਾਵਰੀ ਦੇ ਨਿਰਮਲ ਨੀਰ ਤੋਂ ਵਾਰ ਛੱਡਦੇ। ਨਵੇਂ ਨਵੇਂ ਜੇਤੂ ਹੋਏ ਦਿੱਲੀ ਦੇ ਬਾਦਸ਼ਾਹ 'ਬਹਾਦਰ ਸ਼ਾਹ' ਨੇ ਆਪ ਨੂੰ ਬੇਸ਼ਕੀਮਤੀ ਨਗੀਨਾ ਭੇਟ ਕੀਤਾ ਤਾਂ ਗੁਰੂ ਸਾਹਿਬ ਨੇ ਇਹ ਨਗੀਨਾ ਉਸੇ ਵਕਤ ਬਾਦਸ਼ਾਹ ਦੇ ਵੇਂਹਦਿਆਂ ਵੇਂਹਦਿਆਂ ਗੋਦਾਵਰੀ ਦੇ ਪਾਣੀ ਨੂੰ ਅਰਪਨ ਕਰ ਦਿੱਤਾ। ਬਾਦਸ਼ਾਹ ਨੂੰ ਬੜੀ ਹੈਰਾਨੀ ਅਤੇ ਬੇਚੈਨੀ ਹੋਈ। ਗੁਰੂ ਲਈ ਗੋਦਾਵਰੀ ਦੇ ਧਰਾਤਲ ਤੇ ਪਏ ਸਾਰੇ ਵੱਟੇ ਗੀਟੇ ਨਗੀਨੇ ਸਨ। ਗੋਦਾਵਰੀ ਲਈ ਵੀ ਇਹ ਨਗੀਨਾ ਹੋਰ ਪੱਥਰਾਂ ਵਰਗਾ ਸੀ। ਗੁਰੂ ਦੀ ਦ੍ਰਿਸ਼ਟੀ ਨਦੀ ਵਰਗੀ ਅਤੇ ਨਦੀ ਦਾ ਸੁਭਾਅ ਗੁਰੂ ਵਰਗਾ। ਗੋਦਾਵਰੀ ਕੰਢੇ ਤੋਂ ਹੀ ਉਹਨਾਂ ਬੰਦੇ ਵੈਰਾਗੀ ਨੂੰ ਸਿੰਘ ਸਜਾ ਕੇ ਪੰਜਾਬ ਤੋਰਿਆ।  
 
ਅੰਗਰੇਜ਼ੀ ਅਤੇ ਸਿੱਖ ਰਾਜ ਵਿਚਕਾਰ ਸਤਲੁਜ ਨੂੰ ਸੀਮਾ ਮਿੱਥਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ 'ਰੋਪੜ' ਵਿਖੇ ਸਤਲੁਜ ਦਰਿਆ ਕਿਨਾਰੇ ਹੋਈ। 
 
ਉਨ੍ਹਵੀਂ ਸਦੀ ਦੇ ਅਖੀਰ ਵਿਚ 'ਬਾਬਾ ਜੈਮਲ ਸਿੰਘ' ਨੇ ਦਰਿਆ ਬਿਆਸ ਕਿਨਾਰੇ 'ਰਾਧਾ ਸੁਆਮੀ ਸਤਿਸੰਗ' ਸਥਾਨ ਬਣਾਇਆ। ਹੌਲੀ ਹੌਲੀ ਇਸ ਦਾ ਨਾਂ ਰਾਧਾ ਸੁਆਮੀ ਡੇਰਾ ਬਿਆਸ ਪੈ ਗਿਆ ਅਤੇ ਇਹ ਰਾਧਾ ਸੁਆਮੀ ਮੱਤ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ। ਇਸ ਦੇ ਨਾਲ ਆਬਾਦ ਹੋਏ ਕਸਬੇ ਦਾ ਨਾਂ ਵੀ ਦਰਿਆ ਦੇ ਨਾਂ 'ਤੇ ਬਿਆਸ ਹੀ ਪੱਕ ਗਿਆ।
 
ਰਾਵੀ ਦਰਿਆ ਕੰਢੇ ਕ੍ਰਾਂਤੀਕਾਰੀ ਨੌਜਵਾਨ 'ਭਗਵਤੀ ਚਰਣ ਵੋਹਰਾ' ਨੇ 'ਭਗਤ ਸਿੰਘ' ਅਤੇ ਉਸ ਦੇ ਸਾਥੀਆਂ ਨੂੰ ਛੁਡਵਾਉਣ ਲਈ ਤਿਆਰ ਕੀਤਾ ਬੰਬ ਟੈਸਟ ਕਰਦਿਆਂ ਆਪਣੀ ਜਾਨ ਦੀ ਅਹੂਤੀ ਦਿੱਤੀ। ਫਾਂਸੀ ਚੜ੍ਹੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਤਲੁਜ ਕੰਢੇ ਹੁਸੈਨੀਵਾਲਾ ਵਿਖੇ ਅੰਤਮ ਸੰਸਕਾਰ ਹੋਏ। ਭਗਤ ਸਿੰਘ ਨਾਲ ਅਸੈਂਬਲੀ 'ਚ ਬੰਬ ਸੁੱਟਣ ਵਾਲੇ ਬੀ. ਕੇ. ਦੱਤ ਦਾ ਅੰਤਮ ਸੰਸਕਾਰ ਵੀ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਸਤਲੁਜ ਕੰਢੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਦੇ ਕੋਲ ਹੀ ਕੀਤਾ ਗਿਆ। 

ਇਸ ਚਰਚਾ ਨਾਲ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਦਰਿਆਵਾਂ ਦਾ ਮਨੁੱਖੀ ਜੀਵਨ ਲਈ ਆਮ ਤੌਰ 'ਤੇ ਅਤੇ ਸਾਡੇ ਇਤਿਹਾਸ ਵਿਚ ਖਾਸ ਤੌਰ 'ਤੇ ਕਿੰਨਾ ਮਹੱਤਵ ਪੂਰਨ ਸਥਾਨ ਹੈ। ਜਿਹਨਾਂ ਦਰਿਆਵਾਂ ਦੀ ਸੰਗਤ ਵਿਚ ਗੁਰੂ ਸਹਿਬਾਨ ਨੇ ਪਾਵਨ ਬਾਣੀ ਰਚੀ ਅਤੇ ਮਹਾਨ ਕੌਤਕ ਵਰਤਾਏ ਉਹਨਾਂ ਵਿਚੋਂ ਬਹੁਤੇ ਹੁਣ ਦੁਨੀਆਂ ਦੇ ਸਭ ਤੋਂ ਮਲੀਨ ਦਰਿਆਵਾਂ ਵਿਚ ਗਿਣੇ ਜਾਣ ਲੱਗੇ ਹਨ।

ਸਾਡੇ ਮਹਾਨ ਪੁਰਖਿਆਂ ਦੀ ਦਰਿਆਵਾਂ ਨਾਲ ਜਿੰਨੀ ਜ਼ਿਆਦਾ ਦੋਸਤੀ ਸੀ ਅਸੀਂ ਇਹਨਾਂ ਦੇ ਦੁਸ਼ਮਣ ਬਣ ਗਏ ਹਾਂ। ਜਿਸ ਪਾਣੀ ਨੂੰ ਗੁਰੂ ਨੇ ਅੰਮ੍ਰਿਤ ਰੂਪ ਕੀਤਾ ਉਸ ਪਾਣੀ ਨੂੰ ਅਸੀਂ ਜ਼ਹਿਰ ਵਰਗਾ ਜ਼ਹਿਰੀਲਾ ਅਤੇ ਗਾਲ੍ਹਾਂ ਵਰਗਾ ਗੰਦਾ ਕਰ ਰਹੇ ਹਾਂ। ਧਰਤੀ ਮਾਂ ਲਈ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਵੇਂ ਸਾਡੇ ਸਰੀਰ ਵਿਚ ਲਹੂ ਦੀਅਂ ਨਾੜਾਂ। ਜੇਕਰ ਸਾਡੇ ਲਹੂ ਦੀਆਂ ਨਾੜਾਂ ਵਿਚ ਜ਼ਹਿਰ ਦੇ ਟੀਕੇ ਲੱਗਣ ਨਾਲ ਅਸੀਂ ਜਿੰਦਾ ਨਹੀਂ ਬਚ ਸਕਦੇ ਤਾਂ ਸਾਡੇ ਨਦੀਆਂ ਨਾਲਿਆਂ ਦਾ ਜਲ ਜ਼ਹਿਰੀਲਾ ਹੋਣ ਨਾਲ ਧਰਤੀ ‘ਤੇ ਜੀਵਨ ਨਹੀਂ ਰਹਿਣਾ। ਇਹਨਾਂ ਨੂੰ ਪ੍ਰਦੂਸ਼ਤ ਕਰਕੇ ਅਸੀਂ ਨਾ ਕੇਵਲ ਮਨੁੱਖੀ ਸਿਹਤ ਲਈ ਖਤਰੇ ਸਹੇੜ ਰਹੇ ਹਾਂ ਸਗੋਂ ਸਮੁੱਚੀ ਜੀਵਨ ਹੋਂਦ ਦੇ ਪ੍ਰਤੀਕੂਲ ਹਾਲਾਤ ਬਣਾ ਰਹੇ ਹਾਂ।
 
ਕਿਸੇ ਸ਼ਹਿਰ ਵਿਚੋਂ ਲੰਘਦੀ ਕੁਦਰਤੀ ਜਲਧਾਰਾ ਇਸ ਦੀ ਜਾਨ ਅਤੇ ਸ਼ਾਨ ਹੁੰਦੀ ਹੈ। ਪਰ ਸਾਡੇ ਸ਼ਹਿਰਾਂ ਕਸਬਿਆਂ 'ਚੋਂ ਲੰਘਦੇ ਨਦੀਆਂ ਨਾਲਿਆਂ ਦਾ ਕਾਲਾ, ਜ਼ਹਿਰੀਲਾ ਅਤੇ ਬਦਬੂਦਾਰ ਪਾਣੀ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ, ਵਣਜ ਕਿੰਨਾ ਖੋਟਾ, ਮਾਨਸਿਕਤਾ ਕਿੰਨੀ ਜ਼ਹਿਰੀਲੀ, ਪ੍ਰਬੰਧ ਕਿੰਨਾ ਗਲ਼ਿਆ ਸੜਿਆ, ਧਾਰਮਿਕਤਾ ਕਿੰਨੀ ਜਾਅਲੀ ਅਤੇ ਰਵੱਈਆ ਕਿੰਨਾ ਨਿੱਘਰਿਆ ਹੋਇਆ ਹੈ। ਇਹਨਾਂ ਦੇ ਤਲ 'ਤੇ ਤੈਰਦਾ ਕੂੜਾ ਦੱਸਦਾ ਹੈ ਕਿ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੇ ਤਕਨੀਕੀ ਵਿਕਾਸ ਪ੍ਰਤੀ ਕਿੰਨੇ ਅਵੇਸਲੇ ਹਾਂ। ਪੰਜਾਬ ਦੇ ਇਨ੍ਹਾਂ ਦਰਿਆਵਾਂ ਸਬੰਧੀ ਤਾਂ 'ਪ੍ਰੋ. ਪੂਰਨ ਸਿੰਘ' ਨੇ ਲਿਖਿਆ ਸੀ: 
 
ਰਾਵੀ ਸੋਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ 
ਮੈਨੂੰ ਝਨਾਂ ਵਾਜਾਂ ਮਾਰਦੀ 
ਮੈਨੂੰ ਜਿਹਲਮ ਪਿਆਰਦਾ 
ਅਟਕ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ 
ਖਾੜ ਖਾੜ ਚੱਲਣ ਵਿਚ ਮੇਰੇ ਸੁਫ਼ਨਿਆਂ 
ਪੰਜਾਬ ਦੇ ਦਰਿਆ 
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ 
ਪਿਆਰਾ ਜਾਪੁ ਸਾਹਿਬ ਗਾਉਂਦੇ 
ਠੰਢੇ ਤੇ ਠਾਰਦੇ, ਪਯਾਰਦੇ।

 

        ਗਿਆਨ-ਵਿਗਿਆਨ 2003

040ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ
ਇੰਜ. ਜਸਵੰਤ ਸਿੰਘ ਜ਼ਫਰ
039ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ
ਸੰਜੀਵ ਝਾਂਜੀ, ਜਗਰਾਉ
038ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ
ਸੁਖਵੰਤ ਹੁੰਦਲ
atmanਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ br> ਮੇਘ ਰਾਜ ਮਿੱਤਰ, ਬਰਨਾਲਾ  
vigyan1ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ, ਬਰਨਾਲਾ 
dharaamਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ  
vigiiyanakਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
gagarਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 
sangarshਸੰਘਰਸ਼ ਤੇ ਜ਼ਿੰਦਗੀ
ਮੇਘ ਰਾਜ ਮਿੱਤਰ, ਬਰਨਾਲਾ 
shabadਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ, ਬਰਨਾਲਾ 
afwahਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ, ਬਰਨਾਲਾ
kovoorਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਮੇਘ ਰਾਜ ਮਿੱਤਰ, ਬਰਨਾਲਾ 
brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com