ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ

 

ਕੀ ਜੋਗੀਆਂ ਦੀ ਬੀਨ ਦਾ ਸੱਪਾਂ ਤੇ ਕੋਈ ਪ੍ਰਭਾਵ ਹੁੰਦਾ ਹੈ?
ਸੱਪਾ ਦੇ ਕੰਨ ਨਹੀਂ ਹੁੰਦੇ। ਇਸ ਲਈ ਇਹਨਾਂ ਨੂੰ ਹਵਾ ਵਿਚਲੀਆਂ ਤਰੰਗਾਂ ਸੁਣਾਈ ਨਹੀਂ ਦਿੰਦੀਆਂ। ਧਰਤੀ ਰਾਹੀਂ ਆ ਰਹੀ ਪੈਰਾਂ ਦੀ ਖੜ ਖੜ ਇਸਨੂੰ ਚਮੜੀ ਰਾਹੀਂ ਸੁਣਾਈ ਦੇ ਜਾਂਦੀ ਹੈ। ਮਦਾਰੀ ਦੀ ਬੀਨ ਦੀਆਂ ਹਰਕਤਾਂ ਤੇ ਇਹ ਆਪਣੀ ਨਜ਼ਰ ਟਿੱਕ ਲੈਂਦਾ ਹੈ। ਇਸ ਤਰ੍ਹਾਂ ਜਦੋਂ ਮਦਾਰੀ ਆਪਣੀ ਬੀਨ ਨੂੰ ਗੇੜਾ ਦਿੰਦਾ ਹੈ ਤਾਂ ਸੱਪ ਵੀ ਆਪਣਾ ਸਿਰ ਉਸੇ ਦਿਸ਼ਾ ਵਿੱਚ ਘੁਮਾਉਂਦਾ ਹੈ।

ਸੱਪ ਡੰਗ ਕਿਵੇਂ ਮਾਰਦਾ ਹੈ?
ਅੱਜ ਦੇ ਵਿਗਿਆਨਕਾਂ ਨੇ ਇਲਜੈਕਸ਼ਨ ਲਗਾਉਣ ਦਾ ਢੰਗ ਸੱਪ ਤੋਂ ਹੀ ਸਿੱਖਿਆ ਹੈ। ਸੱਪ ਦੇ ਸਿਰ ਵਿੱਚ ਜ਼ਹਿਰ ਦੀ ਥੈਲੀ ਹੁੰਦੀ ਹੈ। ਇਸਦੇ ਮੂਹਰਲੇ ਦੋ ਦੰਦਾਂ ਵਿੱਚ ਸੁਰਾਖ ਹੁੰਦੇ ਹਨ। ਡੰਗ ਮਾਰਨ ਸਮੇਂ ਇਹ ਆਪਣੇ ਦੰਦ ਸ਼ਿਕਾਰ ਦੇ ਸਰੀਰ ਵਿੱਚ ਦਾਖਲ ਕਰ ਦਿੰਦਾ ਹੈ ਤੇ ਸਿਰ ਨੂੰ ਮੋੜਾ ਦੇ ਕੇ ਜ਼ਹਿਰ ਵਾਲੀ ਥੈਲੀ ਤੇ ਦਬਾਉ ਪਾਉਂਦਾ ਹੈ। ਸਿੱਟੇ ਵਜੋਂ ਜ਼ਹਿਰ ਸ਼ਿਕਾਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਸ ਲਈ ਸੱਪਾਂ ਨੂੰ ਰੱਖਣ ਵਾਲੇ ਯੋਗੀ ਸੱਪਾਂ ਨੂੰ ਫੜਨ ਸਮੇਂ ਹੀ ਉਸਦੇ ਅਗਲੇ ਦੋ ਦੰਦ ਕੱਢ ਦਿੰਦੇ ਹਨ। ਇਸ ਤਰ੍ਹਾਂ ਉਹ ਇਹਨਾਂ ਸੱਪਾਂ ਨੂੰ ਪਾਲਤੂ ਬਣਾ ਲੈਂਦੇ ਹਨ।

ਛਿਪਕਲੀ ਕੰਧਾਂ ਤੇ ਕਿਵੇਂ ਤੁਰਦੀ ਹੈ?
ਤੁਸੀਂ ਘਰਾਂ ਵਿੱਚ ਛਿਪਕਲੀ ਨੂੰ ਕੰਧਾਂ ਤੇ ਛੱਤਾ ਉੱਤੇ ਤੁਰਦੀ ਨੂੰ ਵੇਖ ਕੇ ਇਹ ਜਰੂਰ ਸੋਚਦੇ ਹੋਵੇਗੇ ਕਿ ਕੀ ਇਹ ਨਿਊਟਨ ਦੇ ਗੁਰੂਤਾ ਖਿੱਚ ਸਿਧਾਂਤ ਦੀਆਂ ਧੱਜੀਆਂ ਉਡਾ ਰਹੀ ਹੈ। ਨਹੀਂ ਅਜਿਹਾ ਨਹੀਂ ਹੈ। ਵਿਗਿਆਨ ਦੇ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਸਥਾਨਾਂ ਅਨੁਸਾਰ ਨਹੀਂ ਬਦਲਦੇ। ਪਰ ਕਿਸੇ ਹੋਰ ਨਿਯਮ ਦੀ ਵਰਤੋਂ ਕਰਕੇ ਇਹਨਾਂ ਨਿਯਮਾਂ ਦੇ ਵਿਰੋਧੀ ਕੰਮ ਵੀ ਕਰਵਾਏ ਜਾ ਸਕਦੇ ਹਨ। ਛਿਪਕਲੀ ਦੇ ਪੈਰ ਪੱਧਰੇ ਹੁੰਦੇ ਹਨ। ਇਸਦੇ ਪੈਰਾਂ ਦੀ ਚਮੜੀ ਵਿੱਚ ਹਜ਼ਾਰਾਂ ਹੀ ਬਰੀਕ-ਬਰੀਕ ਹੁੱਕਾਂ ਹੁੰਦੀਆਂ ਹਨ ਜੋ ਇਸਨੂੰ ਕੰਧਾਂ ਤੇ ਤੁਰਨ ਦੇ ਯੋਗ ਬਣਾਉਂਦੀਆਂ ਹਨ।

ਗੰਡੋਏ ਬਰਸਾਤ ਦੇ ਮੌਸਮ ਵਿੱਚ ਕਿੱਥੋਂ ਆਉਂਦੇ ਹਨ?
ਗੰਡੋਏ ਖੁਸ਼ਕ ਮਿੱਟੀ ਵਿੱਚ ਨਹੀਂ ਰਹਿ ਸਕਦੇ ਹਨ। ਸੂਰਜ ਦੀ ਰੌਸ਼ਨੀ ਕੁਝ ਮਿੰਟਾਂ ਵਿੱਚ ਹੀ ਇਹਨਾਂ ਨੂੰ ਖੁਸ਼ਕ ਕਰਕੇ ਸਦਾ ਦੀ ਨੀਂਦ ਸੁਲਾ ਸਕਦੀ ਹੈ। ਇਸ ਲਈ ਇਹ ਖੁਸ਼ਕ ਮੌਸਮ ਵਿੱਚ ਧਰਤੀ ਦੇ ਥੱਲੇ ਚਲੇ ਜਾਂਦੇ ਹਨ। ਇਹ ਆਪਣਾ ਮੂੰਹ ਜਮੀਨ ਵਿੱਚ ਵਾੜ ਲੈਂਦੇ ਹਨ ਤੇ ਫੈਲਣ ਤੇ ਸੁੰਗੜਨ ਦੀ ਪ੍ਰਕ੍ਰਿਆ ਰਾਹੀਂ ਮਿੱਟੀ ਖਾਂਦੇ ਰਹਿੰਦੇ ਹਨ। ਇਸ ਤਰ੍ਹਾਂ ਜਮੀਨ ਵਿੱਚ ਕਈ ਇੰਚ ਥੱਲੇ ਸਿੱਲੀ ਥਾਂ ਦੇ ਚਲੇ ਜਾਂਦੇ ਹਨ। ਬਰਸਾਤ ਦੇ ਮੌਸਮ ਵਿੱਚ ਇਹਨਾਂ ਦੀਆਂ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਇਸ ਲਈ ਇਹ ਬਾਹਰ ਆ ਜਾਂਦੇ ਹਨ।

ਜਾਨਵਰ ਖੁਦਕਸ਼ੀ ਕਿਉਂ ਕਰਦੇ ਹਨ?
ਮਹਾਂਰਾਸ਼ਟਰ ਦੇ ਜਿਲਾ ਥਾਣੇ ਦੇ ਪਿੰਡ ਮੁਰਾਬਾਦ ਵਿਖੇ ਮਾਲਸੇਜ ਨਾਮੀ ਘਾਟੀ ਹੈ। ਹਰ ਸਾਲ ਜੂਨ ਤੇ ਜੁਲਾਈ ਮਹੀਨਿਆਂ ਵਿੱਚ ਹਜ਼ਾਰਾਂ ਹੀ ਪੰਛੀ ਇਸ ਘਾਟੀ ਵਿੱਚ ਖੁਦਕਸ਼ੀ ਕਰ ਲੈਂਦੇ ਹਨ। ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤੇਜ ਹਵਾ ਤੇ ਧੁੰਦ ਕਾਰਨ ਪੰਛੀ ਅੰਨੇ ਹੋ ਜਾਂਦੇ ਹਨ ਫਿਰ ਉਹ ਮਹਾਂਰਾਸ਼ਟਰ ਸੈਰ ਸਪਾਟਾ ਵਿਭਾਗ ਦੀ ਇਮਾਰਤ ਨਾਲ ਜਾ ਟਕਰਾਉਂਦੇ ਹਨ। ਇਸ ਤਰ੍ਹਾਂ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।

ਅਸਾਮ ਵਿੱਚ ਜਾਤਿੰਗਾ ਦੇ ਸਥਾਨ ਤੇ ਵੀ ਅਜਿਹਾ ਹੀ ਵਾਪਰਦਾ ਹੈ। ਅਗਸਤ ਤੇ ਅਕਤੂਬਰ ਤੇ ਮਹੀਨਿਆਂ ਵਿੱਚ ਮੱਸਿਆ ਵਾਲੀ ਰਾਤ ਨੂੰ ਲੱਖਾਂ ਹੀ ਜਾਨਵਰ ਇਸ ਸਥਾਨ ਤੇ ਖੁਦਕਸ਼ੀ ਕਰਦੇ ਹਨ।

ਡਾਕਟਰ ਸੁਧੀਰ ਸੈਨ ਗੁਪਤਾ ਅਨੁਸਾਰ ਇਸ ਸਮੇਂ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਹਵਾ ਦੀ ਦਿਸ਼ਾਂ ਉੱਤਰ ਤੋਂ ਪੱਛਮ ਵੱਲ ਹੁੰਦੀ ਹੈ। ਉਹਨਾਂ ਅਨੁਸਾਰ ਧਰਤੀ ਦੇ ਚੁੰਬਕੀ ਖੇਤਰ ਦੀ ਤੀਬਰਤਾ ਵਿੱਚ ਤਬਦੀਲੀ ਜਾਨਵਰਾਂ ਵਿੱਚ ਖੁਦਕਸ਼ੀ ਦਾ ਰੁਝਾਨ ਪੈਦਾ ਕਰਦੀ ਹੈ।

ਕੀ ਛਲੇਡਾ ਹੁੰਦਾ ਹੈ?
ਪੰਜਾਬ ਦੇ ਪਿੰਡਾਂ ਵਿੱਚ ਇਹ ਅੰਧ ਵਿਸ਼ਵਾਸ਼ ਆਮ ਹੀ ਪ੍ਰਚੱਲਿਤ ਹੈ ਕਿ ਛਲੇਡਾ ਨਾਂ ਦਾ ਅਜਿਹਾ ਜਾਨਵਰ ਹੁੰਦਾ ਹੈ ਜੋ ਆਪਣੀਆਂ ਸ਼ਕਲਾਂ ਬਦਲਦਾ ਰਹਿੰਦਾ ਹੈ। ਕਦੇ ਕੁੱਤੇ ਤੋਂ ਬਿੱਲੀ ਵਿੱਚ, ਕਦੇ ਬਿੱਲੀ ਤੋਂ ਔਰਤ ਵਿੱਚ ਅਤੇ ਕਦੇ ਬਾਂਦਰ ਤੋਂ ਸ਼ੇਰ ਵਿੱਚ ਬਦਲ ਜਾਂਦਾ ਹੈ। ਪਰ ਵਿਗਿਆਨਕ ਨਿਯਮਾਂ ਅਨੁਸਾਰ ਅਜਿਹਾ ਅਸੰਭਵ ਹੈ। ਇਸ ਲਈ ਇਹ ਇੱਕ ਪਰੀ ਕਹਾਣੀਆਂ ਦੀ ਤਰ੍ਹਾਂ ਹੀ ਕੋਰੀ ਕਲਨਾ ਹੈ। ਗਿਰਗਿਟ ਵਰਗੇ ਕੁਝ ਜਾਨਵਰ ਆਪਣੇ ਸਰੀਰ ਦੇ ਦਾਣਿਆਂ ਦੀ ਗਤੀ ਕਰਕੇ ਆਪਣਾ ਰੰਗ ਤਾਂ ਜਰੂਰ ਬਦਲ ਸਕਦੇ ਹਨ। ਪਰ ਛਲੇਡਾ ਇੱਕ ਕਲਪਨਾ ਤੋਂ ਸਵਾਏ ਕੁਝ ਨਹੀਂ ਹੈ।

ਅਮੀਬੇ ਵਿੱਚ ਜਣਨ ਕ੍ਰਿਆ ਕਿਵੇਂ ਹੁੰਦੀ ਹੈ?
ਧਰਤੀ ਤੇ ਉਪਲਬਧ ਜੀਵਾਂ ਦੀਆਂ ਸਾਰੀਆਂ ਕਿਸਮਾਂ ਵਿੱਚੋਂ ਅਮੀਬਾ ਸਭ ਤੋਂ ਸਧਾਰਣ ਪ੍ਰਾਣੀ ਹੈ। ਇਸਦਾ ਸਾਰਾ ਸਰੀਰ ਇੱਕ ਸੈੱਲ ਤੋਂ ਹੀ ਬਣਿਆ ਹੁੰਦਾ ਹੈ। ਇਸਦਾ ਆਕਾਰ ਇੱਕ ਸੈਂਟੀਮੀਟਰ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਹੁੰਦਾ ਹੈ। ਜਿਉਂ ਹੀ ਇਸਦਾ ਆਕਾਰ ਵਧਦਾ ਹੈ ਉਹ ਵਿਚਕਾਰੋਂ ਸੁੰਗੜਨਾ ਸ਼ੁਰੂ ਹੋ ਜਾਦਾ ਹੈ ਤੇ ਕੁਝ ਸਮੇਂ ਬਾਅਦ ਇਸਦੇ ਦੋ ਅਮੀਬੇ ਬਣ ਜਾਂਦੇ ਹਨ। ਇਸ ਤਰ੍ਹਾਂ ਇਹ ਆਪਣੀ ਸੰਤਾਨ ਵਿੱਚ ਵਾਧਾ ਕਰਦੇ ਹਨ।

ਸਪੰਜ ਕੀ ਹੈ?
ਸੰਪਜ ਇੱਕ ਪ੍ਰਾਚੀਨ ਕਿਸਮ ਦਾ ਸਮੁੰਦਰ ਵਿੱਚ ਪੈਦਾ ਹੋਣ ਵਾਲਾ ਜੀਵ ਹੈ। ਇਹ ਤੁਰ ਫਿਰ ਨਹੀਂ ਸਕਦਾ। ਇਸ ਲਈ ਇਸਨੂੰ ਆਪਣੀ ਖੁਰਾਕ ਲਈ ਸਮੁੰਦਰ ਦਾ ਪਾਣੀ ਸੁਰਾਖਾਂ ਰਾਹੀਂ ਆਪਣੇ ਅੰਦਰ ਲੈ ਜਾਣਾ ਪੈਂਦਾ ਹੈ ਤੇ ਟੀਸੀ ਰਾਹੀਂ ਇਸ ਪਾਣੀ ਨੂੰ ਬਾਹਰ ਕੱਢਦਾ ਰਹਿੰਦਾ ਹੈ। ਇਸ ਤਰ੍ਹਾਂ ਸਮੁੰਦਰੀ ਪਾਣੀ ਤੋਂ ਹੀ ਉਹ ਆਪਣੀ ਖੁਰਾਕ ਪ੍ਰਾਪਤ ਕਰਦਾ ਹੈ। ਸਮੁੰਦਰਾਂ ਵਿੱਚੋਂ ਮਿਲਣ ਵਾਲੀ ਸਪੰਜ ਦੀ ਵਰਤੋਂ ਅੱਜ ਕੱਲ ਬਹੁਤ ਘੱਟ ਹੋ ਗਈ ਹੈ। ਕਾਰਾਂ ਤੇ ਘਰੇਲੂ ਸੋਫਿਆਂ ਤੇ ਕੁਰਸੀਆਂ ਦੀਆਂ ਸੀਟਾਂ ਵਾਲੀ ਸਪੰਜ ਤਾਂ ਕਾਰਖਾਨਿਆਂ ਵਿੱਚ ਹੀ ਤਿਆਰ ਹੁੰਦੀ ਹੈ।

13/02/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

  ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com