ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ    (18/04/2018)

 

gagar

 

ਕਾਤਰੋ, ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨ੍ਹਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਸੇਬਾਂ ਦੀਆਂ ਖਾਲੀ ਪੇਟੀਆਂ ਲਈਆਂ। ਇਨ੍ਹਾਂ ਪੇਟੀਆਂ ਉੱਪਰ ਲਾਲ ਕੱਪੜਾ ਪਾ ਕੇ ਅੱਗੇ ਰੱਖਣ ਵਾਲੀਆਂ ਚੋਕੀਆਂ ਤਿਆਰ ਕੀਤੀਆਂ ਗਈਆਂ। ਜੋਤਸ਼ੀਆਂ ਨੇ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਸ਼ਹਿਰ ਮਲੇਰਕੋਟਲਾ ਵਿਖੇ ਕਰ ਲਈ। ਦੁਕਾਨ ਤੇ ਇੱਕਾ-ਦੁੱਕਾ ਗਾਹਕ ਆਉਣ ਲੱਗ ਪਏ ਜੋਤਿਸ਼ੀ ਜੀ ਦੀ ਨਜ਼ਰ ਹਮੇਸ਼ਾ ਮਾਲ ਦਾਰ ਅਸਾਮੀਆਂ ਲੱਭਣ ਤੇ ਲੱਗੀ ਰਹਿੰਦੀ ਸੀ। ਇੱਕ ਦਿਨ ਉਜਾਗਰ ਸਿੰਘ ਨਾਂ ਦਾ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਕਹਿਣ ਲੱਗਿਆ ‘‘ਮੈਂ ਤੂੜੀ ਦਾ ਕਾਰੋਬਾਰ ਕਰਦਾ ਹਾਂ ਪਰ ਅੱਜਕੱਲ੍ਹ ਸਾਡਾ ਧੰਦਾ ਮੰਦਾ ਚੱਲ ਰਿਹਾ ਹੈ, ਜੋਤਿਸ਼ੀ ਜੀ ਕੋਈ ਉਪਾਅ ਕਰੋ।’’ ਜੋਤਿਸ਼ੀ ਜੀ ਨੇ 700 ਸੋ ਰੁਪਿਆ ਉਸ ਤੋਂ ਉਸਦਾ ਹੱਥ ਦੇਖਣ ਦੇ ਵਸੂਲ ਕਰ ਲਏ। ਹੱਥ ਦੇਖ ਕੇ ਕਹਿਣ ਲੱਗੇ ਤੈਨੂੰ ਕਾਰੋਬਾਰ ਕਰਨ ਦੀ ਕੀ ਜ਼ਰੂਰਤ ਹੈ ਤੂੰ ਤਾਂ ਪਹਿਲਾਂ ਹੀ ਬਹੁਤ ਅਮੀਰ ਆਦਮੀ ਹੈ। ਤੇਰੇ ਘਰ ਵਿੱਚ ਤਾਂ ਸੋਨੇ ਹੀਰਿਆਂ ਨਾਲ ਭਰੀ ਹੋਈ ਗਾਗਰ ਦੱਬੀ ਹੋਈ ਹੈ। ਇਹ ਪ੍ਰਗਟ ਕਰਨੀ ਪਵੇਗੀ ਚਾਰ ਕੁ ਦਿਨ ਉਸਦੇ ਘਰ ਜਾ ਕੇ ਧੂਫ਼ ਬੱਤੀ ਲਾਉਂਦੇ ਰਹੇ ਚੌਥੇ ਦਿਨ ਨਿਸ਼ਾਨ ਲਗਾ ਦਿੱਤੇ ਅਤੇ ਚਾਰੇ ਪਾਸੇ ਡੱਕੇ ਗੱਡ ਕੇ ਖੰਮਣੀ ਬੰਨ ਦਿੱਤੀ। ਅਤੇ ਪਰਿਵਾਰ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਇਸ ਸਥਾਨ ਤੇ ਤਿੰਨ ਫੁੱਟ ਡੁੰਘਾ ਟੋਆ ਪੁੱਟਣਾ ਹੈ ਪਰਿਵਾਰ ਦੇ ਤਿੰਨ ਜੀਅ ਟੋਆ ਪੁੱਟਣ ਲੱਗ ਗਏ। ਇਸ ਕੰਮ ਲਈ ਸਮਾਂ ਰਾਤੀ 12ਵਜੇਂ ਦਾ ਨਿਸ਼ਚਿਤ ਕੀਤਾ ਗਿਆ ਤਾਂ ਜੋ ਆਲੇ-ਦੁਆਲੇ ਦੇ ਹੋਰ ਲੋਕਾਂ ਨੂੰ ਇਸ ਗੱਲ ਦੀ ਭਿਣਕ ਨਾ ਪਵੇ। ਟੋਏ ਵਿੱਚ ਲੱਛਮੀ ਜੀ ਦੀ ਫੋਟੋ ਰੱਖੀ ਗਈ ਧੂਫ਼ ਬੱਤੀ ਲਾਉਣ ਦੇ ਬਹਾਨੇ ਦੋ ਦਿਨਾਂ ਵਿੱਚ 60 ਹਜ਼ਾਰ ਰੁਪਿਆ ਲੈ ਲਿਆ ਅਤੇ ਨਾਲ ਹੀ ਸਮੱਗਰੀ ਦੀ ਲਿਸਟ ਫੜਾ ਦਿੱਤੀ ਇਸ ਲਿਸਟ ਵਿੱਚ 30 ਨਾਰੀਅਲ, ਧੂਫ਼ ਬੱਤੀ ਵਾਲੀ ਸਮੱਗਰੀ ਅਤੇ ਖਾਣ-ਪੀਣ ਲਈ ਬਦਾਮ, ਆਦਿ ਲਿਖੇ ਹੋਏ ਸਨ। ਪਰਿਵਾਰ ਦਾ ਮੁੱਖ ਮੈਂਬਰ ਸਮੱਗਰੀ ਖਰੀਦ ਲਿਆਇਆ ਅਤੇ ਜੋਤਿਸ਼ੀ ਜੀ ਨੇ ਆਪਣੀ ਦੁਕਾਨ ਵਿੱਚ ਢੇਰੀ ਕਰਵਾ ਲਈ।

ਮੁੱਖ ਜੋਤਿਸ਼ੀ ਪਿਛਲੇ ਕੈਬਨ ਵਿੱਚ ਬੈਠਾ ਸੀ। ਉਹ ਅੰਦਰ ਤੋਂ ਮੰਤਰ ਪੜ੍ਹਕੇ ਬਾਹਰ ਜੋਤਿਸ਼ੀ ਜੀ ਨੂੰ ਨਾਰੀਅਲ ਫੜਾ ਦਿੰਦਾ ਸੀ। ਉਹ ਉਹਨਾਂ ਨਾਰੀਅਲਾਂ ਨੂੰ ਇੱਕ ਪਲਾਸਟਿਕ ਦੇ ਥੈਲੇ ਵਿੱਚ ਪਾ ਦਿੰਦਾ ਸੀ। ਇਸ ਤਰ੍ਹਾਂ ਵਾਰ-ਵਾਰ ਕੀਤਾ ਜਾਂਦਾ ਸੀ। ਨਾਰੀਅਲਾਂ ਨਾਲ ਭਰੀ ਹੋਈ ਬੋਰੀ ਦੋ ਜੋਤਿਸ਼ੀ ਅਤੇ ਘਰ ਦਾ ਮਾਲਕ ਲੈ ਕੇ ਘਰ ਨੂੰ ਰਵਾਨਾ ਹੋ ਗਏ ਅਤੇ ਰਾਤੀਂ ਸਾਢੇ 8ਵਜੇਂ ਇੱਕ ਜੋਤਿਸ਼ੀ ਜੀ ਟੋਏ ਵਿੱਚ ਉੱਤਰ ਗਿਆ ਅਤੇ ਪਾਠ ਪੂਜਾ ਕਰਨ ਲੱਗ ਪਿਆ। ਦੂਸਰੇ ਜੋਤਿਸ਼ੀ ਜੀ ਨੇ ਪਰਿਵਾਰ ਦੇ ਜੀਆਂ ਨੂੰ ਬਿਠਾ ਕੇ ਅੰਦਰ ਪਾਠ ਪੂਜਾ ਕਰਨਾ ਸ਼ੁਰੂ ਕਰ ਦਿੱਤਾ। ਟੋਏ ਵਿਚਲੇ ਜੋਤਿਸ਼ੀ ਜੀ ਪੂਜਾ ਕਰਦੇ ਹੋਏ ਵਾਰ-ਵਾਰ ਕਹਿ ਰਹੇ ਸਨ ਕਿ ‘‘ਕਾਲੀ ਮਾਤਾ ਪ੍ਰਗਟ ਹੋ! ਕਾਲੀ ਮਾਤਾ ਪ੍ਰਗਟ ਹੋ!’’ ਇਸ ਤਰ੍ਹਾਂ ਪਾਖੰਡ ਕਾਫੀ ਰਾਤ ਤੱਕ ਚੱਲਦਾ ਰਿਹਾ ਆਖ਼ਿਰ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੀਜ਼ ਬਹੁਤ ਸਖ਼ਤ ਹੈ ਗਾਗਰ ਪ੍ਰਗਟ ਨਹੀਂ ਹੋ ਰਹੀ ਹੈ। ਅੰਦਰ ਵਾਲੇ ਜੋਤਿਸ਼ੀ ਜੀ ਨੇ ਬਾਹਰ ਆ ਕੇ ਕਿਹਾ ਕਿ ਸੋਨੇ ਦੀਆਂ 11 ਟੂੰਮਾਂ ਕੱਚੀ ਲੱਸੀ ਵਿੱਚ ਪਾ ਕੇ ਲੈ ਕੇ ਆਓ ਸਿੱਟਾ ਦੇਣਾ ਪੜੇਗਾ। ਅਜਿਹਾ ਕੀਤਾ ਗਿਆ ਟੋਏ ਵਿਚਲੇ ਜੋਤਿਸ਼ੀ ਜੀ ਨੇ ਤਿੰਨ ਨਿਸ਼ਾਨ ਲਗਾ ਦਿੱਤੇ ਪਹਿਲੇ ਦੋ ਨਿਸ਼ਾਨਾਂ ਵਿੱਚੋਂ ਕੁੱਝ ਪ੍ਰਗਟ ਨਾ ਹੋਇਆ ਤੀਸਰੇ ਨਿਸ਼ਾਨ ਵਿੱਚੋਂ ਕਾਲੇ ਰੰਗ ਦੀ ਗਾਗਰ ਪ੍ਰਗਟ ਹੋ ਗਈ। ਪਰਿਵਾਰ ਦੇ ਜੀਆਂ ਨੂੰ ਟੋਏ ਕੋਲ ਹੀ ਬਿਠਾ ਲਿਆ ਗਿਆ ਘਰ ਵਾਲੀ ਬਹੁਤ ਡਰ ਗਈ ਸੀ। ਉਸਨੂੰ ਅਰਾਮ ਕਰਨ ਲਈ ਤੇ ਟੂੰਮਾਂ ਸਾਂਭਣ ਲਈ ਅੰਦਰਲੇ ਕਮਰੇ ਵਿੱਚ ਭੇਜ ਦਿੱਤਾ ਜਿਸ ਜੋਤਿਸ਼ੀ ਜੀ ਵਿੱਚ ਕਾਲੀ ਮਾਤਾ ਆ ਗਈ ਸੀ ਉਸਨੂੰ ਵੀ ਅਰਾਮ ਕਰਨ ਲਈ ਅੰਦਰ ਭੇਜ ਦਿੱਤਾ। ਸੰਯੁਕਤ ਪਰਿਵਾਰ ਦੇ ਕੁੱਝ ਜੀਅ ਉੱਥੇ ਪਹਿਲਾਂ ਹੀ ਸੁੱਤੇ ਪਏ ਸਨ। ਪਰਿਵਾਰ ਨੇ ਦੇਖਿਆ ਕਿ ਗਾਗਰ ਕਾਲੇ ਰੰਗ ਦੀ ਸੀ ਉਸ ਉੱਪਰ ਓਮ ਲਿਖਿਆ ਹੋਇਆ ਸੀ। ਬਾਹਰਲਾ ਜੋਤਿਸ਼ੀ ਕਹਿਣ ਲੱਗਿਆ ਕਿ ਗਾਗਰ ਬਹੁਤ ਸਖ਼ਤ ਹੈ ਇਸ ਵਿੱਚੋਂ ਸੱਪ ਵੀ ਨਿਕਲ ਸਕਦਾ ਹੈ ਅਤੇ 9 ਕਰੋੜ ਦੇ ਸੋਨੇ ਤੇ ਹੀਰੇ ਜਵਾਹਰਾਤ ਭਰੇ ਹੋਏ ਹਨ ਅਤੇ ਇਸ ਗਾਗਰ ਨੂੰ ਖੋਲਣ ਲਈ ਹਰਿਦੁਆਰ ਤੋਂ ਇੱਕ ਹੋਰ ਪੁਜਾਰੀ ਬੁਲਾਉਣਾ ਪਵੇਗਾ ਅਤੇ ਸਵਾ 11 ਲੱਖ ਰੁਪਿਆ ਖਰਚ ਆਵੇਗਾ।

ਜੋਤਿਸ਼ੀ ਜੀ ਗਾਗਰ ਅੰਦਰ ਲੈ ਆਏ ਅਤੇ ਇਸ ਨੂੰ ਲਾਲ ਕੱਪੜੇ ਵਿੱਚ ਬਲੇਟ ਕੇ ਬਹੁਤ ਸਾਰੀਆਂ ਗੱਠਾਂ ਮਾਰ ਦਿੱਤੀਆਂ ਗਈਆਂ। ਗਾਗਰ ਅਲਮਾਰੀ ਵਿੱਚ ਰੱਖ ਦਿੱਤੀ ਅਤੇ ਅਲਮਾਰੀ ਨੂੰ ਜ਼ਿੰਦਾ ਲੱਗਾ ਦਿੱਤਾ ਅਤੇ ਚਾਬੀ ਜੋਤਿਸ਼ੀ ਜੀ ਨੇ ਆਪਣੇ ਪਾਸ ਰੱਖ ਲਈ। ਤਰਕਸ਼ੀਲ ਸੁਸਾਇਟੀ ਨੇ ਇਨ੍ਹਾਂ ਠੱਗਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਹਾਇਤਾ ਲਈ ਬੇਨਤੀ ਕੀਤੀ ਪਰ ਜਿਵੇਂ ਹੁੰਦਾ ਹੈ ਪੰਜਾਬ ਪੁਲਿਸ ਸੁਸਤ ਹੁੰਦੀ ਹੈ ਅਤੇ ਸਮਾਂ ਖੁੰਝਾਅ ਦਿੰਦੀ ਹੈ। ਇਹ ਠੱਗ ਜੋਤਿਸ਼ੀ ਸਾਡੇ ਦੁਆਰਾ ਵਿਛਾਏ ਗਏ ਜਾਲ ਵਿੱਚੋਂ ਬਚ ਕੇ ਨਿਕਲ ਗਏ ਪਰ ਪਰਿਵਾਰ ਨੂੰ ਅਤੇ ਇਲਾਕੇ ਦੇ ਹੋਰ ਵੀ ਪਰਿਵਾਰਾਂ ਨੂੰ ਅਸੀਂ ਇਸ ਵੱਡੀ ਠੱਗੀ ਤੋਂ ਬਚਾ ਲਿਆ।

ਤਰਕਸ਼ੀਲਾਂ ਨੂੰ ਕਿਵੇਂ ਪਤਾ ਲੱਗਿਆ
ਬਹੁਤ ਸਾਰੇ ਨੋਜੁਆਨ ਕਿਤਾਬਾਂ ਅਤੇ ਮੈਗਜ਼ੀਨਾਂ ਨੂੰ ਪੜ੍ਹ ਕੇ ਤਰਕਸ਼ੀਲ ਸੋਚ ਦੇ ਮਾਲਕ ਬਣੇ ਹੋਏ ਹਨ। ਅਜਿਹਾ ਹੀ ਇੱਕ ਨੋਜੁਆਨ ਸਰਬਜੀਤ ਵੀ ਕਾਤਰੋ ਬੱਸ ਸਟੈਂਡ ਤੇ ਦੁਕਾਨ ਕਰਦਾ ਸੀ। ਜਦੋਂ ਉਸਨੇ ਦੇਖਿਆ ਕਿ ਪਿੰਡ ਦਾ ਇੱਕ ਨੋਜੁਆਨ ਵਿਅਕਤੀ ਜੋਤਿਸ਼ੀ ਜੀ ਦੀ ਦੁਕਾਨ ਤੇ ਚੱਕਰ ਲਾਉਂਦਾ ਰਹਿੰਦਾ ਹੈ ਉਸਨੇ ਪੁੱਛ ਲਿਆ ਕਿ ਜਾਗਰ ਸਿਆਂ ਤੂੰ ਕਿਉਂ ਘਬਰਾਇਆ ਹੋਇਆ ਹੈ ਉਹ ਕਹਿਣ ਲੱਗਿਆ ‘‘ਮੈਨੂੰ ਸਵਾ 11 ਲੱਖ ਰੁਪਏ ਦੀ ਲੋੜ ਹੈ। ਮੈਂ ਆਪਣਾ ਘਰ, ਟਰੈਕਟਰ, ਮੋਟਰਸਾਇਕਲ ਅਤੇ ਟੂੰਮਾਂ ਆਦਿ ਗਹਿਣੇ ਰੱਖਣ ਲਈ ਤਿਆਰ ਹਾਂ ਪਰ ਕੋਈ ਵੀ ਵਿਅਕਤੀ ਮੈਨੂੰ ਏਨੀ ਵੱਡੀ ਰਕਮ ਦੇਣ ਲਈ ਤਿਆਰ ਨਹੀਂ ਹੋ ਰਿਹਾ। ਕੁਝ ਦਿਨਾਂ ਦੀ ਖੇਡ ਹੈ ਮੈਂ ਬਹੁਤ ਅਮੀਰ ਆਦਮੀ ਬਣ ਜਾਵਾਂਗਾ ਸਭ ਦੀ ਪਾਈ-ਪਾਈ ਨਬੇੜ ਦਵਾਂਗਾ।’’ ਸਰਬਜੀਤ ਨੇ ਉਸ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ ਸਾਰਾ ਮਾਜਰਾ ਉਸ ਦੇ ਸਮਝ ਵਿੱਚ ਆ ਗਿਆ ਉਸਦੇ ਜਾਣ ਤੋਂ ਬਾਅਦ ਉਸਨੇ ਮੇਰੇ ਨਾਲ ਸੰਪਰਕ ਕਰ ਲਿਆ ਅਸੀਂ ਇਸ ਪਰਿਵਾਰ ਨੂੰ ਠੱਗੀ ਤੋਂ ਬਚਾਉਣ ਲਈ ਜੁਟ ਗਏ।

ਗਾਗਰ ਕਿਵੇਂ ਪ੍ਰਗਟ ਕੀਤੀ ਗਈ
ਜੋਤਿਸ਼ੀਆਂ ਨੇ ਮਲੇਰਕੋਟਲੇ ਤੋਂ ਇੱਕ ਗਾਗਰ ਮੁੱਲ ਲੈ ਲਈ ਉਸ ਉੱਪਰ ਕਾਲਾ ਰੰਗ ਫੇਰ ਦਿੱਤਾ। ਗਾਗਰ ਵਿੱਚ ਸੜਕਾਂ ਤੇ ਵਿਛਾਏ ਜਾਂਦੇ ਪੱਥਰ ਦੇ ਟੁੱਕੜੇ ਨੱਕੋ-ਨੱਕ ਭਰ ਦਿੱਤੇ ਗਏ। ਢੱਕਣ ਨੂੰ ਐਮਸੀਲ ਲਾ ਕੇ ਬੰਦ ਕਰ ਦਿੱਤਾ ਗਿਆ। ਨਾਰੀਅਲ ਘਰ ਲਿਜਾਣ ਲਈ 15 ਨਾਰੀਅਲ ਇਸ ਵਿੱਚੋਂ ਸੇਬਾਂ ਦੀਆਂ ਖਾਲੀ ਪੇਟੀਆਂ ਵਿੱਚ ਲੁਕੋ ਦਿੱਤੇ ਗਏ। ਬਾਕੀ 15 ਨਾਰੀਅਲ ਅਤੇ ਗਾਗਰ ਬੋਰੀ ਵਿੱਚ ਲੁਕਵੇ ਢੰਗ ਨਾਲ ਬੰਨ ਦਿੱਤੇ ਗਏ। ਬੋਰੀ ਟੋਏ ਵਿੱਚ ਲਿਜਾਕੇ ਰੱਖ ਦਿੱਤੀ ਗਈ। ਟੋਏ ਵਿੱਚ ਪਾਖੰਡ ਕਰਦੇ ਜੋਤਿਸ਼ੀ ਜੀ ਨੇ ਰਾਤ ਨੂੰ ਟੋਏ ਵਿੱਚ ਹੀ ਗਾਗਰ ਦੱਬ ਦਿੱਤੀ।

ਜੋਤਿਸ਼ੀਆਂ ਕੋਲ ਮੋਬਾਈਲ ਫੋਨ ਸਨ
ਉਹ ਆਏ ਹੋਰ ਗਾਹਕਾਂ ਤੋਂ ਉਨ੍ਹਾਂ ਦੀਆਂ ਫੋਟੋਆਂ ਅਤੇ ਰਿਹਾਇਸੀ ਸਬੂਤ ਆਦਿ ਲੈ ਲੈਂਦੇ ਸਨ ਅਤੇ ਇਨ੍ਹਾਂ ਦੇ ਨਾਂ ਤੇ ਸਿਮ ਜਾਰੀ ਕਰਵਾ ਲੈਂਦੇ ਸਨ। ਇਸ ਤਰ੍ਹਾਂ ਅਜਿਹੇ ਸਿਮਾਂ ਵਾਲੇ ਮੋਬਾਈਲ ਹੀ ਉਹ ਵਰਤੋਂ ਵਿੱਚ ਲਿਆਉਂਦੇ ਸਨ। ਵੱਡੀ ਵਾਰਦਾਤ ਤੋਂ ਬਾਅਦ ਇਹ ਇਨ੍ਹਾਂ ਸਿਮਾਂ ਨੂੰ ਕੱਢਕੇ ਸੁੱਟ ਦਿੰਦੇ ਸਨ।

ਸੋਨੇ ਦੀ ਚੋਰੀ ਕਿਵੇਂ ਰੁਕੀ
ਘਰ ਦੀਆਂ ਟੂੰਮਾਂ ਘਰ ਦੀ ਇਸਤਰੀ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਭਾਲ ਦਿੱਤੀਆਂ ਸਨ। ਇਸ ਲਈ ਉਹ ਚੋਰੀ ਹੋਣ ਤੋਂ ਬਚ ਗਈਆਂ। ਅਜਿਹੇ ਠੱਗ ਜੋਤਿਸ਼ੀ ਹਮੇਸ਼ਾ ਜਿਸ ਥਾਂ ਤੇ ਠੱਗੀ ਮਾਰਨੀ ਹੁੰਦੀ ਹੈ ਉਹ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਇਲਾਕੇ ਵਿੱਚ ਰੱਖਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਇੱਕ ਥਾਣੇ ਦੀ ਪੁਲਿਸ ਨੂੰ ਦੂਸਰੇ ਥਾਣੇ ਦੀ ਪੁਲਿਸ ਨਾਲ ਸੰਪਰਕ ਕਰਨ ਨੂੰ ਸਮਾਂ ਲੱਗਦਾ ਹੈ। ਇਹ ਗੱਲਾਂ ਉਹ ਆਪਣੇ ਆਪ ਨੂੰ ਬਚਾਉਣ ਲਈ ਕਰਦੇ ਹਨ।

ਰਾਤ ਦਾ ਸਮਾਂ ਅਨਪੜ ਪਰਿਵਾਰ ਕਾਲਾ ਰੰਗ ਅਤੇ ਕਾਲੀ ਸੁਆਹ
ਸਭ ਦਾ ਇਸਤੇਮਾਲ ਜੋਤਿਸ਼ੀ ਜੀ ਇਸ ਲਈ ਕਰਦੇ ਹਨ ਕਿਉਂਕਿ ਇਹ ਸਾਰੀਆਂ ਗੱਲਾਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਜਗਰ ਹੁੰਦੀਆਂ ਹਨ। ਗਾਗਰ ਨੂੰ ਐਮਸੀਲ ਨਾਲ ਬੰਦ ਕਰਨਾ ਲਾਲ ਕੱਪੜੇ ਦੀਆਂ ਕਾਫੀ ਸਾਰੀਆਂ ਗੱਠਾਂ ਮਰਵਾਉਣਾ ਉਨ੍ਹਾਂ ਜੋਤਿਸ਼ੀਆਂ ਨੂੰ ਸੁਰਖਿਆ ਭੱਜਣ ਲਈ ਵਕਫਾ ਵਧਾਉਂਦਾ ਹੈ।

ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ,
ਕੱਚਾ ਕਾਲਜ ਰੋਡ, ਗਲੀ ਨੰ.8,
ਬਰਨਾਲਾ (ਮੋਬਾਈਲ ਨੰ.9888787440)

 

        ਗਿਆਨ-ਵਿਗਿਆਨ 2003

  gagarਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 
sangarshਸੰਘਰਸ਼ ਤੇ ਜ਼ਿੰਦਗੀ
ਮੇਘ ਰਾਜ ਮਿੱਤਰ, ਬਰਨਾਲਾ 
shabadਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ, ਬਰਨਾਲਾ 
afwahਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ, ਬਰਨਾਲਾ
kovoorਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਮੇਘ ਰਾਜ ਮਿੱਤਰ, ਬਰਨਾਲਾ 
brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com