ਸ਼ੰਕਾ-ਨਵਿਰਤੀ
ਮੇਘ ਰਾਜ ਮਿੱਤਰ, ਬਰਨਾਲਾ

ਸ਼ੰਕਾ-ਨਵਿਰਤੀ (49)

? ਅਸੀਂ ਇੱਕ ਵਿਗਿਆਨ ਦੀ ਕਿਤਾਬ ਵਿੱਚ ਵੇਖਿਆ ਸੀ ਕਿ ਜੇ 30 ਕੁ ਸਾਲ ਦੀ ਆਯੂ ਵਾਲਾ ਕੋਈ ਵਿਅਕਤੀ ਆਪਣੇ 10 ਸਾਲਾ ਪੁੱਤਰ ਤੋਂ ਵਿਦਾਇਗੀ ਲੈ ਕੇ 30 ਪ੍ਰਕਾਸ਼ ਵਰ੍ਹੇ ਦੂਰ ਕਿਸੇ ਤਾਰੇ ਦੀ ਪ੍ਰਕਾਸ਼ ਗਤੀ ਨਾਲ ਯਾਤਰਾ ਕਰਕੇ ਵਾਪਸ ਆਵੇ ਤਾਂ ਉਸਦਾ ਪੁੱਤਰ ਤਾਂ 40 ਸਾਲਾਂ ਦਾ ਹੋ ਚੁੱਕਾ ਹੋਵੇਗਾ। ਪੁਲਾੜ ਯਾਤਰੀ ਅਜੇ ਤੱਕ 30 ਸਾਲ ਦਾ ਹੀ ਹੋਵੇਗਾ। ਅਜਿਹਾ ਕਿਉਂ?
* ਸਮਾਂ ਪ੍ਰਕਾਸ਼ ਦੀ ਗਤੀ ਤੇ ਨਿਰਭਰ ਹੈ। ਜਦੋਂ ਕੋਈ ਚੀਜ਼ ਪ੍ਰਕਾਸ਼ ਦੀ ਗਤੀ ਨਾਲ ਚਲਦੀ ਹੈ ਤਾਂ ਉਸ ਵਸਤੂ ਅੰਦਰ ਸਮਾਂ ਰੁਕ ਜਾਂਦਾ ਹੈ। ਇਸ ਲਈ ਜੋ ਕੋਈ ਵਿਅਕਤੀ 30 ਸਾਲ ਦੀ ਉਮਰ ਵਿੱਚ ਪ੍ਰਕਾਸ ਦੀ ਗਤੀ ਨਾਲ ਸਫ਼ਰ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀ ਉਮਰ ਵਿੱਚ ਵਾਧਾ ਉਨੀ ਦੇਰ ਤੱਕ ਰੁਕ ਜਾਂਦਾ ਹੈ ਜਿੰਨੀ ਦੇਰ ਉਹ ਪ੍ਰਕਾਸ਼ ਦੀ ਗਤੀ ਨਾਲ ਸਫ਼ਰ ਕਰਦਾ ਰਹਿੰਦਾ ਹੈ। ਹੁਣ 30 ਵਰ੍ਹੇ ਬਾਅਦ ਉਹ ਵਾਪਸ ਆਵੇਗਾ ਤਾਂ ਉਸਦੀ ਉਮਰ 30 ਵਰ੍ਹੇ ਹੀ ਰਹੇਗੀ ਪਰ ਧਰਤੀ ‘ਤੇ ਰਹਿ ਰਿਹਾ ਉਸ ਦਾ ਪੁੱਤਰ 40 ਸਾਲ ਦਾ ਹੋ ਚੁੱਕਿਆ ਹੋਵੇਗਾ।

? ਹਵਾ ਕਿੱਥੋਂ ਚੱਲਦੀ ਅਤੇ ਕਿੱਥੇ ਖ਼ਤਮ ਹੁੰਦੀ ਹੈ।
* ਹਵਾ ਛੋਟੀਆਂ-ਵੱਡੀਆਂ ਲਹਿਰਾਂ ਨੂੰ ਮਿਲਾ ਕੇ ਬਣੀ ਹੁੰਦੀ ਹੈ। ਇਹ ਹਮੇਸ਼ਾ ਹੀ ਧਰਤੀ ਤੇ ਬਿਰਾਜ਼ਮਾਨ ਹੁੰਦੀਆਂ ਹਨ। ਪਰ ਕਿਸੇ ਸਥਾਨ ‘ਤੇ ਤਾਪਮਾਨ ਦੇ ਕੁਝ ਵਧਣ ਨਾਲ ਉਸ ਸਥਾਨ ਦੀਆਂ ਹਵਾਵਾਂ ਹਲਕੀਆਂ ਹੋ ਜਾਂਦੀਆਂ ਹਨ। ਉੱਪਰ ਨੂੰ ਉੱਠ ਜਾਂਦੀਆਂ ਹਨ ਅਤੇ ਉਸ ਥਾਂ ਦਬਾਉ ਦੀ ਘਾਟ ਨੂੰ ਪੂਰਨ ਲਈ ਹੋਰ ਹਵਾਵਾਂ ਦੀਆਂ ਲਹਿਰਾਂ ਉਸ ਸਥਾਨ ਵੱਲ ਚੱਲ ਪੈਂਦੀਆਂ ਹਨ।

? ਧਰਤੀ ਅੰਦਰਲੇ ਪਾਣੀ ਵਿਚਲੇ ਰਸਾਇਣਿਕਾਂ ਵਿੱਚ ਭਿੰਨਤ ਪਾਈ ਜਾਂਦੀ ਹੈ। ਕਿਤੇ ਪਾਣੀ ਮਿੱਠਾ ਹੁੰਦਾ ਹੈ ਕਿਤੇ ਖਾਰਾ। ਧਰਤੀ ਅੰਦਰਲੇ ਪਾਣੀ ਦਾ ਮੁੱਖ ਸੋਮਾ ਕੀ ਹੈ? ਕੀ ਇਹ ਪਾਣੀ ਸਮੁੰਦਰ ਵਿੱਚੋਂ ਆ ਰਿਹਾ ਹੈ ਜਾਂ ਫਿਰ ਪਹਾੜਾਂ ਉੱਪਰਲੀ ਬਰਫ, ਬਾਰਿਸ਼ ਤੋਂ ਰਿਸਦਾ ਹੈ। ਇਹ ਪਾਣੀ ਕਿੱਥੋਂ ਆਉਂਦਾ ਹੈ। ਕਿਰਪਾ ਕਰਕੇ ਦੱਸਣਾ।
* ਧਰਤੀ ਵਿਚਲਾ ਪਾਣੀ ਬਰਸਾਤਾਂ ਦਾ ਅਤੇ ਟਿਊਬਵੈੱਲਾਂ ਦਾ ਹੀ ਹੁੰਦਾ ਹੈ। ਬਰਸਾਤਾਂ ਰਾਹੀਂ ਪਾਣੀ ਰਿਸ ਰਿਸ ਕੇ ਧਰਤੀ ਵਿੱਚ ਜਾਂਦਾ ਰਹਿੰਦਾ ਹੈ। ਲੱਖਾਂ ਕਰੋੜਾਂ ਵਰ੍ਹਿਆਂ ਤੋਂ ਅਜਿਹਾ ਹੋ ਰਿਹਾ ਹੈ। ਇਸ ਵਿੱਚ ਜੋ ਰਸਾਇਣਕ ਪਦਾਰਥ ਬਹੁਤਾਤ ਵਿੱਚ ਘੁਲੇ ਹੁੰਦੇ ਹਨ ਉਹਨਾਂ ਕਰਕੇ ਹੀ ਇਸਦਾ ਸੁਆਦ ਮਿੱਠਾ ਜਾਂ ਖਾਰਾ ਹੁੰਦਾ ਹੈ।

? ਪ੍ਰਕਾਸ਼ ਕੀ ਹੁੰਦਾ ਹੈ।
* ਪ੍ਰਕਾਸ਼ ਊਰਜਾ ਦੇ ਕਣ ਪ੍ਰੋਟੋਨਜ਼  ਹੁੰਦੇ ਹਨ। ਇਹ ਇੱਕ ਕਿਸਮ ਦਾ ਮਾਦਾ ਹੀ ਹੈ।

? ਹਵਾ ਦਿਖਾਈ ਕਿਉਂ ਨਹੀਂ ਦਿੰਦੀ।
* ਹਵਾ ਵਿੱਚ ਕਣਾਂ ਦੀ ਦੂਰੀ ਐਨੀ ਜ਼ਿਆਦਾ ਹੁੰਦੀ ਹੈ ਕਿ ਇਸ ਵਿੱਚੋਂ ਕਿਸੇ ਪਦਾਰਥ ਤੋਂ ਮੁੜ ਕੇ ਆ ਰਹੀਆਂ ਕਿਰਨਾਂ ਆਸਾਨੀ ਨਾਲ ਲੰਘ ਜਾਂਦੀਆਂ ਹਨ।

? ਪ੍ਰਕਾਸ਼ ਦੀ ਇੱਕ ਕਿਰਨ ਬ੍ਰਹਿਮੰਡ ਦੇ ਇੱਕ ਸਿਰੇ ਦੂਜੇ ਸਿਰੇ ਤੇ ਕਿੰਨੇ ਸਮੇਂ ਵਿੱਚ ਪਹੁੰਚਦੀ ਹੈ।
* ਬ੍ਰਹਿਮੰਡ ਦੀ ਕੋਈ ਸੀਮਾ ਨਹੀਂ ਹੈ। ਨਾ ਹੀ ਇਸ ਦਾ ਕੋਈ ਸਿਰਾ ਹੈ।

? ਜੇਕਰ ਬਿੱਗ-ਬੈਂਗ  ਪਹਿਲੀ ਜਨਵਰੀ ਨੂੰ ਹੋਇਆ ਤਾਂ ਪਹਿਲਾਂ ਮਨੁੱਖ ਕਦੋਂ ਚੱਲਿਆ ਹੋਵੇਗਾ।
* ਜੇ ਬਿੱਗ-ਬੈਂਗ  ਪਹਿਲੀ ਜਨਵਰੀ ਨੂੰ ਹੋਇਆ ਤਾਂ ਮਨੁੱਖ 30 ਦਸੰਬਰ ਨੂੰ ਧਰਤੀ ਤੇ ਵਿਚਰਿਆ ਹੋਵੇਗਾ।

? ਮੰਗਲ ਗ੍ਰਹਿ ‘ਤੇ ਕਿਹੜੀਆਂ ਗੈਸਾਂ ਮੌਜੂਦ ਹਨ।
* ਮੰਗਲ ਗ੍ਰਹਿ ਸਾਡੇ ਸੂਰਜੀ ਪਰਿਵਾਰ ਦਾ ਚੌਥਾ ਗ੍ਰਹਿ ਹੈ। ਇਹ ਆਇਰਨ ਅਕਸਾਈਡ  ਦਾ ਬਣਿਆ ਹੋਇਆ ਹੈ। ਇਸ ਲਈ ਇਹ ਜੰਗਾਲਿਆਂ ਜਾਂ ਪੀਲਾ ਨਜ਼ਰ ਆਉਂਦਾ ਹੈ। ਇਸ ਦਾ ਵਾਯੂ ਮੰਡਲ ਧਰਤੀ ਨਾਲੋਂ ਸੋ ਗੁਣਾ ਹਲਕਾ ਹੈ ਅਤੇ ਇਹ ਮੁੱਖ ਤੌਰ ‘ਤੇ ਕਾਰਬਨ ਡਾਈਆਕਸਾਈਡ ਦਾ ਬਣਿਆ ਹੋਇਆ ਹੈ।

? ਅਲੱਗ-ਅਲੱਗ ਜੀਵ ਕਿਵੇਂ ਪੈਦਾ ਹੋਏ ਹਨ?
* ਧਰਤੀ ਉੱਤੇ ਜੀਵਾਂ ਦੇ ਵਿਕਾਸ ਦਾ ਇਤਿਹਾਸ ਤਿੰਨ ਸੌ ਦਸ ਕਰੋੜ ਵਰ੍ਹੇ ਪੁਰਾਣਾ ਹੈ। ਬੈਕਟੀਰੀਆ ਤੋਂ ਸਾਦੀ ਕਿਸਮ ਦੇ ਜੀਵ ਪੈਦਾ ਹੋਏ, ਜੀਵਾਂ ਦੇ ਪੁਰਾਣੇ ਤੋਂ ਪੁਰਾਣੇ ਪਥਰਾਟ ਸੱਤਰ ਕਰੋੜ ਵਰ੍ਹੇ ਦੇ ਹਨ। 40 ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਮੱਛੀਆਂ ਆਈਆਂ 20 ਕਰੋੜ ਵਰ੍ਹੇ ਪਹਿਲਾਂ ਡਾਇਨਾਸੋਰ ਆਏ ਅਤੇ ਸਾਢੇ ਸੱਤ ਕਰੋੜ ਵਰ੍ਹੇ ਪਹਿਲਾਂ ਧਰਤੀ ਤ¶ ਕੋਈ ਉਲਕਾਪਿੰਡ ਟਕਰਾਇਆ ਜਿਸ ਨਾਲ ਇਹਨਾਂ ਦੀ ਹੋਂਦ ਖਤਮ ਹੋ ਗਈ। ਮਨੁੱਖ ਜਾਤੀ ਤਾਂ ਸਿਰਫ ਇੱਕ ਕਰੋੜ ਸੱਠ ਲੱਖ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਹੈ।

? ਕੀ ਸਾਰੇ ਤਾਰਿਆਂ ਦਾ ਆਕਾਰ, ਪ੍ਰਕਾਸ਼ ਅਤੇ ਤਾਪਮਾਨ ਇੱਕੋ ਜਿਹਾ ਹੁੰਦਾ ਹੈ।
* ਤਾਰਿਆਂ ਦੇ ਰੰਗ ਦੇ ਅਨੁਸਾਰ ਹੀ ਉਨ੍ਹਾਂ ਦਾ ਤਾਪਮਾਨ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ‘ਸਮੇਂ ਦਾ ਇਤਿਹਾਸ‘ ਕਿਤਾਬ ਤੁਹਾਡੇ ਲਈ ਲਾਹੇਵੰਦ ਹੈ।

? ਧਰਤੀ ਵੀ ਇੱਕ ਚੁੰਬਕ ਵਾਂਗ ਕੰਮ ਕਰਦੀ ਹੈ। ਅਜਿਹਾ ਕਿਉਂ ਹੁੰਦਾ ਹੈ।
* ਧਰਤੀ ਦੇ ਭੂਗੋਲਿਕ ਧਰੁਵਾਂ ਦੇ ਮੁਕਾਬਲੇ ਧਰਤੀ ਦੇ ਚੁੰਬਕੀ ਧਰੁਵ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇਸ ਲਈ ਧਰਤੀ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ, ਧਰਤੀ ਦਾ ਇਹ ਚੁੰਬਕੀ ਪ੍ਰਭਾਵ ਇੱਕ ਲੱਖ ਤੀਹ ਹਜ਼ਾਰ ਕਿੱਲੋ ਮੀਟਰ ਦੀ ਉਚਾਈ ਤੱਕ ਮਹਿਸੂਸ ਕੀਤਾ ਜਾਂਦਾ ਹੈ।
 (07/07/16)

ਸ਼ੰਕਾ-ਨਵਿਰਤੀ (48)

? ਰਾਤ ਨੂੰ ਜਦੋਂ ਤਾਰਾ ਟੁੱਟਦਾ ਹੈ ਤਾਂ ਇੱਕ ਲੰਬਾਈ ਦੀ ਰੇਖਾ ਵਿਚ ਚਾਨਣ ਕਿਉਂ ਕਰਦਾ ਹੈ?
* ਅਸਲ ਵਿਚ ਟੁੱਟ ਰਹੇ ਤਾਰੇ, ਤਾਰੇ ਨਹੀਂ ਹੁੰਦੇ। ਸਗੋਂ ਪੁਲਾੜ ਵਿਚ ਧਰਤੀ ਦੀ ਖਿੱਚ ਸ਼ਕਤੀ ਤੋਂ ਬਾਹਰ ਘੁੰਮ ਰਹੇ ਵੱਡੇ-ਵੱਡੇ ਪੱਥਰ ਹੁੰਦੇ ਹਨ, ਜਿਨ੍ਹਾਂ ਨੂੰ ਉਲਕਾ-ਪਾਤੀ ਕਿਹਾ ਜਾਂਦਾ ਹੈ। ਜਦੋਂ ਇਹ ਆਪਸ ਵਿਚ ਟਕਰਾ ਕੇ ਜਾਂ ਕਿਸੇ ਹੋਰ ਕਾਰਨ ਧਰਤੀ ਦੀ ਖਿੱਚ ਸ਼ਕਤੀ ਦੇ ਅੰਦਰ ਆ ਜਾਂਦੇ ਹਨ ਤਾਂ ਫਿਰ ਇਹ ਧਰਤੀ ਵੱਲ ਨੂੰ ਸਿੱਧੀ ਰੇਖਾ ਵੱਲ ਖਿੱਚੇ ਜਾਂਦੇ ਹਨ। ਵਾਯੂਮੰਡਲ ਵਿਚ ਪ੍ਰਵੇਸ਼ ਹੋਣ ਸਮੇਂ ਇਹ ਹਵਾ ਨਾਲ ਟਕਰਾ ਕੇ ਗਰਮ ਹੋ ਜਾਂਦੇ ਹਨ ਤੇ ਰਾਖ ਵਿਚ ਬਦਲ ਜਾਂਦੇ ਹਨ। ਇਸ ਤਰ੍ਹਾਂ ਪ੍ਰਕਾਸ਼ ਛੱਡਦੇ ਹੋਏ ਆਪਣੀ ਹੋਂਦ ਗੁਆ ਬੈਠਦੇ ਹਨ।

? ਪਹਿਲੀ ਧੜਕਨ ਸਰੀਰ ਵਿਚ ਕਿੱਥੋਂ ਆਈ ਹੈ?
* ਜਿਵੇਂ ਅਸੀਂ ਕਲੀ ਤੇ ਪਾਣੀ ਨੂੰ ਮਿਲਾ ਦਿੰਦੇ ਹਾਂ ਇਸ ਵਿਚ ਗਰਮੀ, ਹਰਕਤ ਅਤੇ ਆਵਾਜ਼ ਤਿੰਨੇ ਪੈਦਾ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਸਰੀਰ ਵਿਚ ਇਹ ਧੜਕਨ ਇਸ ਕਿਸਮ ਦੀਆਂ ਰਸਾਇਣਿਕ ਕਿਰਿਆਵਾਂ ਦਾ ਨਤੀਜਾ ਸੀ। ਕਰੋੜਾਂ ਵਰ੍ਹਿਆਂ ਵਿਚ ਇਹ ਹੌਲੀ-ਹੌਲੀ ਸੰਗਠਤ ਰੂਪ ਧਾਰਨ ਕਰ ਗਈ ਤੇ ਇਸ ਤਰ੍ਹਾਂ ਸਾਡੇ ਦਿਲ ਨੇ ਧੜਕਣਾ ਸ਼ੁਰੂ ਕਰ ਦਿੱਤਾ।

? ਕੋਈ ਪੁਲਾੜ ਵਾਹਨ ਜਦੋਂ ਉਡਾਣ ਭਰਦਾ ਹੈ ਤਾਂ ਪੁਲਾੜ ਵਿੱਚ ਜਾ ਕੇ ਵੱਖਰਾ ਹੋ ਜਾਂਦਾ ਹੈ ਪਰ ਵਾਪਿਸ ਆਉਂਦੇ ਸਮੇਂ ਕੀ ਉਹ ਜਹਾਜ਼ ਵਾਂਗ ਧਰਤੀ ‘ਤੇ ਉਤਰਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ।
* ਪੁਲਾੜ ਵਾਹਨ ਦੋ ਕਿਸਮ ਦੇ ਹੁੰਦੇ ਹਨ। ਇੱਕ ਡਿਸਕਵਰੀ  ਤੇ ਕੋਲੰਬੀਆ  ਵਰਗੀਆਂ ਸਪੇਸ ਸ਼ਟਲਜ਼  ਹੁੰਦੀਆਂ ਹਨ ਜਿਹੜੀਆਂ ਸਿੱਧੀਆਂ ਹੀ ਜਹਾਜ਼ ਦੀ ਤਰ੍ਹਾਂ ਦੌੜ ਕੇ ਧਰਤੀ ਤੋਂ ਉਡਾਣ ਭਰਦੀਆਂ ਅਤੇ ਉੱਤਰਦੀਆਂ ਹਨ। ਦੂਸਰੇ ਪੁਲਾੜ ਵਾਹਨ ਰਾਕਟਾਂ ਦੀ ਸਹਾਇਤਾ ਨਾਲ ਪੁਲਾੜ ਵਿੱਚ ਭੇਜੇ ਜਾਂਦੇ ਹਨ। ਅਜਿਹੇ ਪੁਲਾੜ ਵਾਹਨ ਦੇ ਉਤਰਨ ਸਮੇਂ ਵੀ ਗਤੀ ਘਟਾਉਣ ਲਈ ਉਲਟ ਦਿਸ਼ਾ ਵਿੱਚ ਰਾਕਟ ਦਾਗੇ ਜਾਂਦੇ ਹਨ।

? ਕੀ ਪ੍ਰਕਾਸ਼ ਤੋਂ ਜ਼ਿਆਦਾ ਕਿਸੇ ਮੋਟਰ ਦੀ ਗਤੀ ਹੈ।
* ਅੱਜ ਤੱਕ ਦੀਆਂ ਖੋਜਾਂ ਅਨੁਸਾਰ ਪ੍ਰਕਾਸ਼ ਤੋਂ ਤੇਜ ਕਿਸੇ ਚੀਜ ਦੀ ਗਤੀ ਨਹੀਂ ਹੈ। ਪਰ ਖਿਆਲ ਜਾਂ ਪ੍ਰਭਾਵਾਂ ਦੀ ਗਤੀ ਇਸ ਤੇ ਤੇਜ ਹੋ ਸਕਦੀ ਹੈ। ਜਿਵੇਂ ਸੂਰਜ ਤੋਂ ਪ੍ਰਕਾਸ਼ ਤਾਂ 8 ਮਿੰਟ 20 ਸਕਿੰਟ ਵਿੱਚ ਧਰਤੀ ਤੇ ਪੁੱਜਦਾ ਹੈ। ਪਰ ਅਸੀਂ ਤਾਂ ਇੱਕ ਸੈਕਿੰਡ ਵਿਚ ਹੀ ਸੂਰਜੀ ਯਾਤਰਾ ਖਿਆਲਾਂ ਵਿੱਚ ਕਰ ਆਉਂਦੇ ਹਾਂ। ਇਸੇ ਤਰ੍ਹਾਂ ਜੇ ਸੂਰਜ ਟੁੱਟ ਜਾਵੇ ਤਾਂ ਧਰਤੀ ਦੇ ਲੋਕਾਂ ਨੂੰ 8 ਮਿੰਟ 20 ਸੈਕਿੰਡ ਬਾਅਦ ਹੀ ਉਸਦੀ ਰੋਸ਼ਨੀ ਦਿਖਾਈ ਦੇਣੋਂ ਹਟੇਗੀ। ਪਰ ਸੂਰਜ ਟੁੱਟਣ ਦੇ ਪ੍ਰਭਾਵ ਅਧੀਨ ਧਰਤੀ ਦੀ ਗਤੀ ਉਸੇ ਸਮੇਂ ਪ੍ਰਭਾਵਿਤ ਹੋ ਜਾਵੇਗੀ। ਪਰ ਖਿਆਲ ਜਾਂ ਪ੍ਰਭਾਵ ਤਾਂ ਕੋਈ ਪਦਾਰਥਕ ਵਸਤੂਆਂ ਨਹੀਂ ਹੁੰਦੀਆਂ।

? ਇਕ ਤਾਰਾ ਜੋ ਧਰਤੀ ਤੋਂ ਚਾਰ ਪ੍ਰਕਾਸ਼ ਵਰ੍ਹੇ ਦੀ ਦੂਰੀ ਤੇ ਹੈ। ਉਸ ਤਾਰੇ ਤੋਂ ਆਉਣ ਵਾਲਾ ਪ੍ਰਕਾਸ਼ ਜਦ ਸਾਡੇ ਤੱਕ ਪਹੁੰਚਦਾ ਹੈ ਤਾਂ ਅਸੀਂ ਜਾਂ ਵਿਗਿਆਨਕ ਕਿਸ ਵਿਧੀ ਰਾਹੀਂ ਜਾਣਦੇ ਹਾਂ ਕਿ ਇਹ ਸਾਡੇ ਤੱਕ 4 ਸਾਲ ਬਾਅਦ ਪਹੁੰਚਿਆ ਹੈ ਜਾਂ ਪ੍ਰਕਾਸ਼ ਕਿਰਨਾਂ ਦਾ ਉਹ ਕਿਹੜਾ ਗੁਣ ਹੈ ਜਿਸ ਦੁਆਰਾ ਇਹ ਜਾਣਿਆ ਜਾ ਸਕਦਾ ਹੈ?

* ਜਿਵੇਂ ਕਾਰ ਦੀ ਸਪੀਡ ਵੇਖ ਕੇ ਦੱਸ ਸਕਦੇ ਹਾਂ ਕਿ ਇਸ ਦਾ ਕਿੰਨਾ ਸਫਰ ਕਿੰਨੇ ਸਮੇਂ ਵਿਚ ਮੁਮਕਿਨ ਹੈ। ਠੀਕ ਉਸੇ ਤਰ੍ਹਾਂ ਹੀ ਪ੍ਰਕਾਸ਼ ਦਾ ਸਫ਼ਰ ਹੁੰਦਾ ਹੈ। ਇਸ ਲਈ ਪ੍ਰਕਾਸ਼ ਕਿਰਣਾਂ ਦਾ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲਣਾ ਹੀ ਇਹ ਗੁਣ ਹੈ।

? ਕੀ ਪ੍ਰਕਾਸ਼ ਕਿਰਨਾਂ ਅਤੇ ਧੁਨੀ ਤਰੰਗਾਂ ਖਲਾ ਵਿਚ ਚਲ ਸਕਦੀਆਂ ਹਨ। ਅਗਰ ਅਸੀਂ ਇਕ ਵੱਡੇ ਗੋਲ ਭਾਂਡੇ ਵਿਚ ਕੋਈ ਵਸਤੂ ਰੱਖਕੇ ਇਸ ਭਾਂਡੇ ਵਿਚੋਂ ਹਵਾ ਕੱਢ ਕੇ ਜਾਂ ਇਸ ਅੰਦਰ ਖਲਾ ਪੈਦਾ ਕਰਕੇ ਇਸ ਉੱਤੇ ਰੋਸ਼ਨੀ ਸੁੱਟੀਏ ਤਾਂ ਕੀ ਸਾਨੂੰ ਵਸਤੂ ਦਿਖਾਈ ਦੇਵੇਗੀ ਜਾਂ ਸਾਨੂੰ ਹਨ੍ਹੇਰਾ ਨਜ਼ਰ ਆਵੇਗਾ?
* ਪ੍ਰਕਾਸ਼ ਤਰੰਗਾਂ ਜਾਂ ਧੁਨੀ ਤਰੰਗਾਂ ਖਲਾ ਵਿਚ ਚੱਲ ਸਕਦੀਆਂ ਹਨ। ਕੱਚ ਦੇ ਹਵਾ ਰਹਿਤ ਬਰਤਨ ਵਿਚ ਪਾਈ ਵਸਤੂ ਜ਼ਰੂਰ ਦਿਖਾਈ ਦੇਵੇਗੀ।

? ਕੀ ਕੋਈ ਅਜਿਹਾ ਯੰਤਰ ਹੈ ਜਿਸ ਰਾਹੀਂ ਭੂਚਾਲ ਦੇ ਆਉਣ ਬਾਰੇ ਪਤਾ ਲਗਾਇਆ ਜਾ ਸਕਦਾ ਹੋਵੇ?
* ਭੂਚਾਲਾਂ ਦੀ ਤੀਬਰਤਾ ਨੂੰ ਰਿਚਰ ਸਕੇਲ  ਤੇ ਮਾਪਿਆ ਜਾਂਦਾ ਹੈ 6 ਜਾਂ 6 ਤੋਂ ਵੱਧ ਤੀਬਰਤਾ ਵਾਲੇ ਭੁਚਾਲ ਤਬਾਹਕੁੰਨ ਹੁੰਦੇ ਹਨ ਭੂਚਾਲ ਮਾਪਣ ਵਾਲੇ ਯੰਤਰ ਨੂੰ ਸਿਸਮੋਮੀਟਰ  ਕਹਿੰਦੇ ਹਨ। ਭੂਚਾਲ ਆਉਣ ਤੋਂ ਪਹਿਲਾ ਧਰਤੀ ਦੀਆਂ ਵਧ ਰਹੀਆਂ ਕਬਾਂਹਟਾਂ ਭੂਚਾਲ ਦਾ ਸੂਚਕ ਹੁੰਦੀਆਂ ਹਨ।

? ਸਾਪੇਖ ਦੇ ਵਿਚ ਅਰਥ ਸਪੱਸ਼ਟ ਕਰੋ?
* ਸਾਪੇਖ ਦਾ ਅਰਥ ਹੁੰਦਾ ਹੈ ਤੁਲਨਾਮਕ ਕਿਸੇ ਦੂਸਰੀ ਵਸਤੂ ਦੀ ਤੁਲਨਾ ਵਿਚ।

? ਕੀ ਅਲਫਾ ਸੈਂਚੈਰੀ  ਤਾਰੇ ਦੇ ਆਲੇ ਦੁਆਲੇ ਵੀ ਸੂਰਜ ਵਾਂਗ ਗ੍ਰਹਿ ਚੱਕਰ ਕੱਟ ਰਹੇ ਹਨ?
* ਅਲਫਾ ਸੈਂਚਰੀ ਦੁਆਲੇ ਵੀ ਉਸਦੇ ਗ੍ਰਹਿ ਚੱਕਰ ਕੱਟ ਰਹੇ ਹਨ।

? ਕੀ ਅਸੀਂ ਉਜ਼ੋਨ ਤਹਿ ਦੀ ਸਤ੍ਹਾ ਵਿਚ ਵਾਧਾ ਕਰ ਸਕਦੇ ਹਾਂ?
* ਜੀ ਹਾਂ, ਅਸੀਂ ਉਜ਼ੋਨ ਦੀ ਪਰਤ ਨੂੰ ਵਧਾ ਸਕਦੇ ਹਾਂ। ਇਸ ਲਈ ਸਾਨੂੰ ਕੀੜੇਮਾਰ ਦਵਾਈਆਂ ਦੀ ਮਾਤਰਾ ਅਤੇ ਵਾਹਨਾਂ ਵਿਚ ਪੈਦਾ ਹੋ ਰਹੇ ਧੂੰਏ ਆਦਿ ਦੀ ਮਾਤਰਾ ਘਟਾਉਣੀ ਹੋਵੇਗੀ ਅਤੇ ਧਰਤੀ ਤੇ ਓਜੋਨ ਦੀ ਪੈਦਾਇਸ਼ ਕਰਕੇ ਇਸ ਨੂੰ ਅਸਮਾਨ ਵਿੱਚ ਛੱਡਣਾ ਹੋਵੇਗਾ।

? ਦੁਨੀਆਂ ਦੇ ਕੁੱਲ ਕਿੰਨੇ ਦੇਸ਼ ਹਨ।
* ਦੁਨੀਆਂ ਵਿਚ ਦੇਸ਼ਾਂ ਦੀ ਗਿਣਤੀ ਹਰ ਰੋਜ਼ ਘਟਦੀ-ਵਧਦੀ ਰਹਿੰਦੀ ਹੈ। ਅੱਜਕੱਲ੍ਹ ਦੁਨੀਆਂ ਦੇ ਵਿਚ ਦੇਸ਼ਾਂ ਦੀ ਗਿਣਤੀ 220 ਦੇ ਕਰੀਬ ਹੈ।

? ਪੰਜਾਬੀ ਸੱਭਿਆਚਾਰ ਦਿਨ-ਬ-ਦਿਨ ਬਦਲ ਰਿਹਾ ਹੈ। ਇਸ ਬਾਰੇ ਕੁੱਝ ਦੱਸੋ?
* ਅੱਜ ਧਰਤੀ ਦੇ ਮੌਜੂਦ ਤਕਨੀਕ ਨੇ ਸਮੁੱਚੀ ਦੁਨੀਆਂ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਇਸ ਲਈ ਦੁਨੀਆਂ ਦੇ ਵੱਖ-ਵੱਖ ਭਾਗਾਂ ਦਾ ਸੱਭਿਆਚਾਰਕ ਪ੍ਰਭਾਵ ਇੱਕ ਦੂਜੇ ‘ਤੇ ਤੇਜ਼ੀ ਨਾਲ ਪੈ ਰਿਹਾ ਹੈ। ਇਸ ਲਈ ਪੰਜਾਬੀ ਸੱਭਿਆਚਾਰ ਵੀ ਇਸ ਤੋਂ ਬਚ ਨਹੀਂ ਸਕਦਾ।

? ਦੂਸਰੀ ਦੁਨੀਆਂ ਤੇ ਜੀਵਨ ਹੋਣ ਬਾਰੇ ਕੋਈ ਉਮੀਦ ਕੀਤੀ ਜਾ ਸਕਦੀ ਹੈ?
* ਸਾਡੇ ਸੂਰਜ ਮੰਡਲ ਦੇ ਤੀਸਰੇ ਗ੍ਰਹਿ ਤੇ ਮਨੁੱਖ ਜਾਤੀ ਰਹਿੰਦੀ ਹੈ। ਬ੍ਰਹਿਮੰਡ ਵਿੱਚ ਅਰਬਾਂ ਗਲੈਕਸੀਆਂ  ਹਨ ਤੇ ਹਰ ਗਲੈਕਸੀ  ਵਿੱਚ ਅਰਬਾਂ ਤਾਰੇ ਹਨ। ਇਸ ਲਈ ਕਿਸੇ ਹੋਰ ਗ੍ਰਹਿ ਤੇ ਜੀਵਨ ਦੇ ਹੋਣ ਦੀ ਸੰਭਾਵਨਾ 99.99 ਪ੍ਰਤੀਸ਼ਤ ਹੈ। ਕੋਈ ਵੀ ਅਜਿਹਾ ਸੂਰਜ ਹੋ ਸਕਦਾ ਹੈ ਜਿਸਦੇ ਗ੍ਰਹਿ ਤੇ ਧਰਤੀ ਵਰਗੀਆਂ ਸਹੂਲਤਾਂ ਜ਼ਰੂਰ ਹੋਣਗੀਆਂ। ਜੇ ਸਹੂਲਤਾਂ ਹੋਣਗੀਆਂ ਤਾਂ ਜੀਵਨ ਵੀ ਹੋਵੇਗਾ। (07/07/16)

 

ਸ਼ੰਕਾ-ਨਵਿਰਤੀ (47)

? ਜਾਪਾਨ ਵਿਚ ਲਾਲ ਮੀਂਹ ਅਤੇ ਲਾਲ ਬਰਫ਼ ਕਿਉਂ ਪੈਂਦੀ ਹੈ।
* ਜ਼ਰੂਰ ਹੀ ਇਨ੍ਹਾਂ ਦੇ ਨਜ਼ਦੀਕ ਕੋਈ ਲਾਲ ਮੂੰਗੇ ਵਾਲੀ ਪਹਾੜੀ ਹੋਵੇਗੀ, ਜਿਸ ਕਾਰਨ ਇਸ ਥਾਂ ਦਾ ਪਾਣੀ ਲਾਲ ਹੋਵੇਗਾ। ਇਸ ਕਰਕੇ ਹੀ ਜਾਂ ਅਜਿਹੇ ਹੀ ਕੋਈ ਹੋਰ ਕਾਰਨ ਕਰਕੇ ਇੱਥੇ ਹੋਣ ਵਾਲੀ ਬਰਸਾਤ ਦੇ ਪਾਣੀ ਦਾ ਰੰਗ ਲਾਲ ਹੁੰਦਾ ਹੈ। ਲਾਲ ਪਾਣੀ ਦੇ ਜੰਮਣ ਕਰਕੇ ਹੀ ਬਰਫ਼ ਦਾ ਰੰਗ ਵੀ ਲਾਲ ਹੋ ਜਾਂਦਾ ਹੈ।

? ਸਰਦੀ ਦੇ ਮੌਸਮ ਵਿਚ ਨਦੀਆਂ ਦੇ ਪਾਣੀ ਉੱਪਰ ਭਾਫ਼ ਕਿਉਂ ਬਣਦੀ ਹੈ?
* ਤਾਪਮਾਨ ਘੱਟ ਹੋਣ ਕਰਕੇ ਸਿੱਲ੍ਹ ਦੇ ਕਣ, ਰੇਤ ਦੇ ਕਣਾਂ ਉੱਪਰ ਜੰਮ ਜਾਂਦੇ ਹਨ।

? ਜਦੋਂ ਅਸਮਾਨੀ ਬਿਜਲੀ ਕੜਕ ਰਹੀ ਹੁੰਦੀ ਹੈ ਤਾਂ ਉਹ ਬੱਦਲਾਂ ਨੂੰ ਪਾਰ ਕਰ ਰਹੇ ਹਵਾਈ ਜਹਾਜ਼ ਨੂੰ ਨੁਕਸਾਨ ਕਿਉਂ ਨਹੀਂ ਪਹੁੰਚਾਉਂਦੀ ਜਦੋਂਕਿ ਅਸਮਾਨੀ ਬਿਜਲੀ ਤਾਂ ਬਹੁਤ ਖਤਰਨਾਕ ਹੁੰਦੀ ਹੈ?
* ਜਹਾਜ਼ ਦਾ ਸੰਪਰਕ ਧਰਤੀ ਨਾਲ ਹੋਇਆ ਨਹੀਂ ਹੁੰਦਾ ਜਿਸ ਕਾਰਨ ਅਸਮਾਨੀ ਬਿਜਲੀ ਹਵਾਈ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪੁਚਾ ਸਕਦੀ।

? ਜਦੋਂ ਅਸਮਾਨ ‘ਚ ਕਾਲੇ ਬੱਦਲ ਹੁੰਦੇ ਹਨ ਤਾਂ ਉਦੋਂ ਕਈ ਵਾਰ ਤੇਜ਼ ਹਵਾਵਾਂ ਚੱਲ ਪੈਂਦੀਆਂ ਹਨ। ਇਸਦਾ ਕੀ ਕਾਰਨ ਹੈ।
* ਤੇਜ਼ ਹਵਾਵਾਂ ਦਾ ਕਾਰਨ ਬੱਦਲ ਨਹੀਂ ਹੁੰਦੇ ਸਗੋਂ ਤੇਜ਼ ਹਵਾਵਾਂ ਹੀ ਬੱਦਲਾਂ ਨੂੰ ਧੱਕ ਕੇ ਲਿਆਉਂਦੀਆਂ ਹਨ।

? ਭਾਰਤ ਵਿੱਚ ਜਦੋਂ 12 ਵੱਜਦੇ ਹਨ ਤਾਂ ਮਾਸਕੋ ਵਿਚ ਸਵੇਰੇ 9-30 ਵੱਜਦੇ ਹਨ, ਅਜਿਹਾ ਕਿਉਂ।
* ਦੁਨੀਆਂ ਦੇ ਸਭ ਦੇਸ਼ਾਂ ਵਿੱਚ ਸਮਾਂ ਵੱਖ-ਵੱਖ ਹੈ। ਪਰ ਦੁਪਹਿਰ ਦਾ ਸਮਾਂ ਲਗਭਗ ਸਾਰੇ ਦੇਸ਼ਾਂ ਵਿੱਚ 12 ਵਜੇ ਦਾ ਹੀ ਮੰਨਿਆ ਗਿਆ ਹੈ। ਧਰਤੀ ਸੂਰਜ ਦੁਆਲੇ 24 ਘੰਟਿਆਂ ਵਿਚ ਇਕ ਵਾਰ ਘੁੰਮਦੀ ਹੈ। ਇਸ ਲਈ ਜੋ ਦੇਸ਼ ਸੂਰਜ ਦੇ ਸਾਹਮਣੇ ਆਉਂਦਾ ਹੈ ਉਥੇ ਸਵੇਰ ਹੋ ਜਾਂਦੀ ਹੈ।

? ਕਿਹੜਾ ਦੇਸ਼ ਹੈ, ਜਿੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਰਹਿੰਦੀ ਹੈ ਅਤੇ ਕਿਉਂ?
* ਧਰੁਵਾਂ ਦੇ ਉੱਪਰ ਛੇ ਮਹੀਨੇ ਦਿਨ ਅਤੇ ਛੇ ਮਹੀਨੇ ਦੀ ਰਾਤ ਰਹਿੰਦੀ ਹੈ ਕਿਉਂਕਿ ਧਰੁਵਾਂ ਤੋਂ ਧਰਤੀ ਅੰਦਰ ਨੂੰ ਦਬੀ ਹੋਈ ਹੈ। ਇਸ ਲਈ ਉਥੇ ਛੇ ਮਹੀਨੇ ਦਿਨ ਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।

? ਬੱਦਲਾਂ ਦਾ ਰੰਗ ਨੀਲਾ, ਕਾਲਾ ਜਾਂ ਚਿੱਟਾ ਕਿਸ ਤਰ੍ਹਾਂ ਹੁੰਦਾ ਹੈ।
* ਬੱਦਲਾਂ ਦੇ ਰੰਗ ਉਨ੍ਹਾਂ ਦੀ ਮੋਟਾਈ ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਅਤੇ ਸੂਰਜੀ ਪ੍ਰਕਾਸ ਤੇ ਨਿਰਭਰ ਹੁੰਦਾ ਹੈ।

? ਧਰਤੀ ਦੀ ਮੋਟਾਈ ਕਿੰਨੀ ਹੈ?
* ਧਰਤੀ ਦਾ ਵਿਆਸ ਲੱਗਭਗ 12,800 ਕਿਲੋਮੀਟਰ ਹੈ।

? ਕਣਕ ਦੀ ਵਾਢੀ ਤੇ ਕੰਬਾਈਨਾਂ, ਰੀਪਰਾਂ, ਹੜ੍ਹੰਬਾ ਆਦਿ ਦਾ ਮੌਸਮ ਤੇ ਵਾਤਾਵਰਣ ਤੇ ਕੀ ਪ੍ਰਭਾਵ ਪਵੇਗਾ।
* ਹੜ੍ਹੰਬਾ, ਕੰਬਾਈਨਾਂ ਅਤੇ ਰੀਪਰ ਆਦਿ ਸਿੱਧੇ ਰੂਪ ਵਿੱਚ ਵਾਤਾਵਰਣ ਦਾ ਪ੍ਰਦੂਸ਼ਣ ਨਹੀਂ ਵਧਾਉਂਦੇ  ਪ੍ਰੰਤੂ ਜਦੋਂ ਪਰਾਲੀ ਆਦਿ ਨੂੰ ਅੱਗ ਲਾਈ ਜਾਂਦੀ ਹੈ ਤਾਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੀ ਹੈ। ਇਨ੍ਹਾਂ ਮੌਸਮਾਂ ਵਿੱਚ ਪੰਜਾਬ ਦੇ 50ਗ਼ ਤੋਂ ਵਧੇਰੇ ਲੋਕ ਨਜਲੇ-ਜੁਕਾਮ ਦਾ ਸ਼ਿਕਾਰ ਹੋ ਜਾਂਦੇ ਹਨ।

? ਰਾਕਟ ਕਿਸ ਦੇ ਅਧਾਰ ‘ਤੇ ਕੰਮ ਕਰਦਾ ਹੈ।
* ਰਾਕਟ ਨਿਊਟਨ ਦੀ ਗਤੀ ਦੇ ਤੀਸਰੇ ਨਿਯਮ ਦੇ ਆਧਾਰ ‘ਤੇ ਕੰਮ ਕਰਦਾ ਹੈ। ਜਿਸ ਅਨੁਸਾਰ ਹਰੇਕ ਕਿਰਿਆ ਦੇ ਉਲਟ ਅਤੇ ਸਮਾਨ ਪ੍ਰਤੀਕਿਰਿਆ ਹੁੰਦੀ ਹੈ। ਰਾਕਟ ਵਿੱਚੋਂ ਨਿਕਲ ਰਹੀਆਂ ਗੈਸਾਂ ਧਰਤੀ ਨੂੰ ਥੱਲੇ ਧੱਕਦੀਆਂ ਹਨ। ਸਿੱਟੇ ਵਜੋਂ ਰਾਕਟ ਉੱਪਰ ਨੂੰ ਜਾਂਦਾ ਹੈ।

? ਵਿਗਿਆਨ ਅਜੇ ਸੂਰਜ ਤੇ ਨਹੀਂ ਪਹੁੰਚ ਸਕੀ ਪ੍ਰੰਤੂ ਕੁਝ ਵਿਗਿਆਨੀ ਕਹਿ ਰਹੇ ਹਨ ਕਿ ਸੂਰਜ ਦੀ ਦੂਰੀ ਸਾਡੀ ਧਰਤੀ ਤੋਂ 14, 95, 03, 923 ਕਿਲੋਮੀਟਰ ਹੈ। ਸੂਰਜ ਦੀ ਦੂਰੀ ਕਿਸ ਤਰ੍ਹਾਂ ਮਾਪੀ ਗਈ ਹੈ।
* ਗ੍ਰਹਿਆਂ ਦੀ ਦੂਰੀ ਮਾਪਣ ਦੇ ਬਹੁਤ ਸਾਰੇ ਢੰਗ ਹਨ। ਜੇ ਅਸੀਂ ਕਿਸੇ ਦਰੱਖਤ ਦੀ ਉੱਚਾਈ ਲੱਭਣੀ ਹੈ ਤਾਂ ਇਸ ਲਈ ਕੋਈ ਜ਼ਰੂਰੀ ਨਹੀਂ ਕਿ ਅਸੀਂ ਫੀਤਾ ਲੈ ਕੇ ਉਸ ਉੱਪਰ ਚੜੀਏ ਅਤੇ ਉਚਾਈ ਮਾਪੀਏ। ਅਸੀਂ ਕਿਸੇ ਵੀ ਸਥਾਨ ਤੋਂ ਉਸ ਦਰੱਖਤ ਦੀ ਦੂਰੀ ਪਤਾ ਕਰਕੇ ਅਤੇ ਉਸ ਸਥਾਨ ਤੇ ਉਸ ਦਰੱਖਤ ਦੀ ਟੀਸੀ ਦੁਆਰਾ ਬਣਾਏ ਕੋਣ ਦਾ ਪਤਾ ਕਰਕੇ ਉਸ ਦਰਖਤ ਦੀ ਉਚਾਈ ਪਤਾ ਕਰ ਸਕਦੇ ਹਾਂ। ਇਸ ਕਾਰਜ ਲਈ ਹਿਸਾਬ ਦੀ ਇੱਕ ਸ਼ਾਖਾ ‘ਟ੍ਰਿਗਨੋਮੈਟੇਰੀ‘ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਹੀ ਕੁਝ ਢੰਗਾਂ ਰਾਹੀਂ ਸੂਰਜ ਦੀ ਦੂਰੀ ਲੱਭੀ ਗਈ ਹੈ।

? ਫਰਾਂਸ ਵਿੱਚ ਮੱਛਰ ਕਿਉਂ ਨਹੀਂ ਹਨ।
* ਫਰਾਂਸੀ ਲੋਕ ਥਾਂ-ਥਾਂ ਤੇ ਪਾਣੀ ਖੜ੍ਹਾ ਕਰਨ ਦੇ ਆਦੀ ਨਹੀਂ। ਇਸ ਲਈ ਉੱਥੇ ਮੱਛਰ ਘੱਟ ਹੁੰਦਾ ਹੈ। ਮੱਛਰ ਉੱਥੇ ਹੀ ਵੱਧ ਹੋਵੇਗਾ ਜਿੱਥੇ ਉਸਨੂੰ ਵੱਧ ਸਹੂਲਤਾਂ ਮਿਲਣਗੀਆਂ। ਅਸੀਂ ਭਾਰਤੀ ਮੱਛਰ ਦੀ ਮਹਿਮਾਨ ਨਿਵਾਜ਼ੀ ਬਹੁਤ ਕਰਦੇ ਹਾਂ। ਇਸ ਲਈ ਉਹ ਸਾਡੇ ਨਾਲ ਵੀ ਬਹੁਤ ਪਿਆਰ ਕਰਦਾ ਹੈ ਤੇ ਸਾਡੇ ਨਜ਼ਦੀਕ ਹੀ ਰਹਿਣਾ ਚਾਹੁੰਦਾ ਹੈ।

? ਧਰਤੀ ਦਾ ਸਭ ਤੋਂ ਨੇੜੇ ਵਾਲਾ ਕਿਹੜਾ ਗ੍ਰਹਿ ਹੈ।
* ਧਰਤੀ ਦਾ ਸਭ ਤੋਂ ਨੇੜੇ ਵਾਲਾ ਮੰਗਲ ਹੈ।

? ਹਵਾ, ਹਨੇਰੀ ਜਾਂ ਤੂਫਾਨ ਜਿਹਾ ਵਿਕਰਾਲ ਰੂਪ ਕਿਉਂ ਅਤੇ ਕਿਵੇਂ ਧਾਰਨ ਕਰ ਲੈਂਦੀ ਹੈ।
* ਹਵਾ ਜਾਂ ਹਨੇਰੀ ਦਾ ਵਿਕਰਾਲ ਰੂਪ ਧਾਰਨ ਕਰਨ ਦਾ ਕਾਰਨ ਹਵਾ ਦਾ ਦਬਾਓ ਹੀ ਹੁੰਦਾ ਹੈ। ਜੇ ਦਬਾਓ ਦਾ ਅੰਤਰ ਜ਼ਿਆਦਾ ਹੋਵੇਗਾ ਤਾਂ ਹਵਾਵਾਂ ਵੀ ਤੇਜ਼ ਗਤੀ ਨਾਲ ਚੱਲਣਗੀਆਂ। ਅਮਰੀਕਾ ਵਿੱਚ ਇਹ ਤੂਫਾਨ ਬਹੁਤ ਜ਼ਿਆਦਾ ਆਉਂਦੇ ਹਨ ਤੇ ਹਵਾਵਾਂ 300 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀਆਂ ਹਨ।

? ਵਿਗਿਆਨ ਨੇ ਆਕਾਸ਼ ਦੀ ਮਿਣਤੀ ਕੀਤੀ ਹੈ। ਜੇ ਕੀਤੀ ਹੈ ਦੱਸਣਾ ਕਿੰਨੀ ਹੈ।
* ਪੁਲਾੜ ਜਾਂ ਆਕਾਸ਼ ਅਸੀਮਤ ਹੈ। ਇਸਦੀ ਸੀਮਾ ਹੋਣ ਦਾ ਮਤਲਬ ਕਿਸੇ ਹੋਰ ਪਦਾਰਥ ਦਾ ਹੋਣਾ ਹੈ।
09/06/16

 

ਸ਼ੰਕਾ-ਨਵਿਰਤੀ (46)

? ਦਰੱਖਤਾਂ ਨਾਲ ਹਵਾ ਚੱਲਦੀ ਹੈ ਜਾਂ ਰੁਕਦੀ ਹੈ?
* ਧਰਤੀ ਜਾਂ ਗ੍ਰਹਿਆਂ ਉੱਪਰ ਹਵਾ ਦਬਾਉ ਦੇ ਘੱਟ ਜਾਂ ਵਧ ਹੋਣ ਨਾਲ ਚੱਲਦੀ ਹੈ। ਵੱਧ ਦਬਾਉ ਵਾਲੇ ਪਾਸਿਆਂ ਤੋਂ ਹਵਾਵਾਂ ਘੱਟ ਦਬਾਉ ਵਾਲੇ ਪਾਸਿਆਂ ਨੂੰ ਚੱਲਦੀਆਂ ਹਨ। ਇਸ ਲਈ ਹਵਾਵਾਂ ਦੇ ਚੱਲਣ ਨਾਲ ਦਰੱਖਤ ਹਿਲ-ਜੁਲ ਕਰਦੇ ਹਨ। ਦਰੱਖ਼ਤ ਹਵਾ ਦੀ ਗਤੀ ਨੂੰ ਰੋਕਦੇ ਹਨ।

? ਗਰਮੀਆਂ ਵਿਚ ਕੜਕਦੀ ਧੁੱਪ ਵਿਚ ਹਵਾ ਵਿਚ ਇਕ ਝਿਲਮਿਲ ਦਿਖਾਈ ਦਿੰਦੀ ਹੈ, ਉਹ ਕੀ ਹੁੰਦੀ ਹੈ ਤੇ ਕਿਉਂ ਹੁੰਦੀ ਹੈ।
* ਕੜਕਦੀ ਧੁੱਪ ਵਿਚ ਜਿਹੜੀਆਂ ਹਵਾਵਾਂ ਧਰਤੀ ਦੇ ਨੇੜੇ ਆ ਜਾਂਦੀਆਂ ਹਨ ਉਹ ਗਰਮ ਹੋ ਕੇ ਉੱਪਰ ਉੱਠਣ ਲੱਗਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਹਵਾ ਦੀ ਘਣਤਾ ਲਗਾਤਾਰ ਬਦਲਦੀ ਰਹਿੰਦੀ ਹੈ। ਇਨ੍ਹਾਂ ਹਵਾਵਾਂ ਵਿਚੋਂ ਪ੍ਰਕਾਸ਼ ਦੇ ਅਪਵਰਤਨ ਨਾਲ ਕੁਝ ਦ੍ਰਿਸ਼ਟੀ-ਭਰਮ ਪੈਦਾ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਮ੍ਰਿਗ-ਤ੍ਰਿਸ਼ਨਾ ਜਾਂ ਸੜਕਾਂ ਤੇ ਪਾਣੀ ਦਿਖਾਈ ਦੇਣਾ ਆਮ ਹੀ ਹੁੰਦੇ ਹਨ।

? ਚੰਦਰਮਾ ਪੁੰਨਿਆ ਦੇ ਦਿਨਾਂ ਵਿਚ ਆਮ ਦਿਨਾਂ ਨਾਲੋਂ ਬਹੁਤ ਜ਼ਿਆਦਾ ਕਿਉਂ ਚਮਕਦਾ ਹੈ?
* ਪੁੰਨਿਆ ਵਾਲੇ ਦਿਨ ਚੰਦਰਮਾ ਪੂਰਾ ਵਿਖਾਈ ਦਿੰਦਾ ਹੈ। ਇਸ ਲਈ ਇਹ ਜ਼ਿਆਦਾ ਚਮਕਦਾਰ ਨਜ਼ਰ ਆਉਂਦਾ ਹੈ।

? ਸੂਰਜ ਸਵੇਰੇ-ਸ਼ਾਮ ਦੂਰ ਹੋਣ ਦੇ ਬਾਵਜੂਦ ਵੱਡਾ ਕਿਉਂ ਦਿਖਾਈ ਦਿੰਦਾ ਹੈ।
* ਸੂਰਜ ਦਾ ਆਕਾਰ ਹਮੇਸ਼ਾ ਇੱਕੋ ਹੀ ਹੁੰਦਾ ਹੈ। ਸਵੇਰੇ ਜਾਂ ਸ਼ਾਮ ਸਮੇਂ ਇਸ ਦੀ ਰੌਸ਼ਨੀ ਨੂੰ ਧਰਤੀ ਦੇ ਵਾਯੂਮੰਡਲ ਦੀ ਜ਼ਿਆਦਾ ਲੰਬਾਈ ਤਹਿ ਕਰਨੀ ਪੈਂਦੀ ਹੈ। ਇਸ ਲਈ ਅਸੀਂ ਨੰਗੀਆਂ ਅੱਖਾਂ ਨਾਲ ਇਸਨੂੰ ਤੱਕ ਸਕਦੇ ਹਾਂ। ਪਰ ਦੁਪਹਿਰ ਸਮੇਂ ਇਸ ਨੂੰ ਨੰਗੀ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ। ਜੇ ਤੁਸੀਂ ਪਰਖ ਕਰਨਾ ਚਾਹੋ ਤਾਂ ਗੂੜੇ ਰੰਗ ਦੇ ਸ਼ੀਸ਼ੇ ਨਾਲ ਜੇ ਤੁਸੀਂ ਸੂਰਜ ਨੂੰ ਕਿਸੇ ਵੇਲੇ ਵੀ ਵੇਖੋਗੇ ਤਾਂ ਇਹ ਇੱਕੋ ਆਕਾਰ ਦਾ ਨਜ਼ਰ ਆਵੇਗਾ। ਯਾਦ ਰੱਖੋ, ਸੂਰਜ ਨੂੰ ਨੰਗੀ ਅੱਖ ਨਾਲ ਦੇਖਣਾ ਖਤਰੇ ਤੋਂ ਖਾਲੀ ਨਹੀਂ।

? ਕੀ ਧਰਤੀ ਆਪਣੀ ਧੁਰੀ ਦੁਆਲੇ ਆਪਣੇ ਆਪ ਘੁੰਮਦੀ ਹੈ ਤਾਂ ਹੁਣ ਤੱਕ ਇਸਦੀ ਚਾਲ-ਘੱਟ ਹੋ ਜਾਣੀ ਚਾਹੀਦੀ ਸੀ? ਕਿਰਪਾ ਕਰਕੇ ਦੱਸੋ ਕਿ ਇਹ ਵਿਗਿਆਨ ਦੇ ਕਿਸ ਨਿਯਮ ਤਹਿਤ ਘੁੰਮਦੀ ਹੈ।
* ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣ ਦਾ ਕਾਰਨ ਇਸਦੇ ਹੋਂਦ ਵਿੱਚ ਆਉਣ ਸਮੇਂ ਤੋਂ ਕਿਰਿਆ ਕਰ ਰਹੇ ਗੁਰੂਤਵੀ ਬਲ ਹਨ। ਸੈਂਕੜੇ ਤਾਰੇ ਅਤੇ ਗ੍ਰਹਿ ਧਰਤੀ ਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਧਰਤੀ ਵੀ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਬ੍ਰਹਿਮੰਡ ਵਿੱਚ ਸਾਰੇ ਗ੍ਰਹਿ ਨਿਊਟਨ ਦੇ ਗਤੀ ਦੇ ਪਹਿਲੇ ਨਿਯਮ ਕਾਰਨ ਗਤੀਸ਼ੀਲ ਹਨ। ਧਰਤੀ ਜਿਸ ਦਿਨ ਵੀ ਘੁੰਮਣੋਂ ਹਟ ਜਾਵੇਗੀ ਉਸ ਦਿਨ ਇਹ ਕਿਸੇ ਹੋਰ ਗ੍ਰਹਿ ਵੱਲ ਖਿੱਚੀ ਜਾਵੇਗੀ।

? ਸਵੇਰੇ-ਸ਼ਾਮ ਸੂਰਜ ਵਿੱਚ ਦੋ ਕਾਲੇ ਜਿਹੇ ਨਿਸ਼ਾਨ ਦਿਖਾਈ ਦਿੰਦੇ ਹਨ, ਉਹ ਕੀ ਹਨ?
* ਸੂਰਜ ਵਿੱਚ ਹਮੇਸ਼ਾ ਹੀ ਤੂਫਾਨ ਉੱਠਦੇ ਰਹਿੰਦੇ ਹਨ। ਕਈ ਵਾਰੀ ਤਾਂ ਸੂਰਜੀ ਤੂਫਾਨ ਤੋਂ ਉਪਜੀਆਂ ਹੋਈਆਂ ਗੈਸਾਂ ਧਰਤੀ ਤੱਕ ਵੀ ਪੁੱਜ ਜਾਂਦੀਆਂ ਹਨ। ਇਹ ਕਾਲੇ ਧੱਬੇ ਵੀ ਸੂਰਜੀ ਤੂਫਾਨ ਹਨ ਜਿਹੜੇ ਲੱਖਾਂ ਸਾਲਾਂ ਤੋਂ ਕਿਰਿਆਸ਼ੀਲ ਹਨ।

? ਮੰਗਲ ਗ੍ਰਹਿ ਐਨਾ ਨਜ਼ਦੀਕ ਆਉਣ ਦੇ ਬਾਵਜੂਦ ਸਾਡੇ ਵਿਗਿਆਨੀ ਇਸ ਉੱਤੇ ਕਿਉਂ ਨਹੀਂ ਜਾ ਸਕੇ?
* ਮੰਗਲ ਗ੍ਰਹਿ ਦੀ ਦੂਰੀ ਧਰਤੀ ਤੋਂ ਘੱਟੋ ਘੱਟ ਪੰਜ ਕੁ ਲੱਖ ਕਿਲੋਮੀਟਰ ਹੈ। ਇਹ ਦੂਰੀ ਆਮ ਤੌਰ ‘ਤੇ ਵਧਦੀ ਘਟਦੀ ਰਹਿੰਦੀ ਹੈ। ਕਿਸੇ ਸਮੇਂ ਵਿੱਚ ਇਹ ਦੂਰੀ ਕਰੋੜਾਂ ਕਿਲੋਮੀਟਰ ਵੀ ਹੋ ਸਕਦੀ ਹੈ। ਵਿਗਿਆਨਕਾਂ ਨੇ ਮੰਗਲ ਦੀ ਸਥਿਤੀ ਨੂੰ ਦੇਖ ਕੇ ਰਾਕੇਟ ਭੇਜਣਾ ਹੁੰਦਾ ਹੈ। ਅੱਜ ਕੱਲ੍ਹ ਤਾਂ ਅਮਰੀਕਾ ਦੇ ਭੇਜੇ ਕਈ ਰਾਕੇਟ ਮੰਗਲ ਉੱਤੇ ਖੋਜ-ਪੜਤਾਲ ਦਾ ਕੰਮ ਕਰ ਰਹੇ ਹਨ। ਇਸ ਗ੍ਰਹਿ ਤੇ ਵਾਯੂ ਮੰਡਲ ਦੀਆਂ ਹਾਲਤਾਂ ਮਨੁੱਖ ਦੇ ਉਤਰਨ ਲਈ ਯੋਗ ਨਹੀਂ ਹਨ।

? ਸੂਰਜ ਦੀ ਧਰਤੀ ਤੋਂ ਦੂਰੀ ਕਿੰਨੀ ਹੈ?
* ਸੂਰਜ ਤੋਂ ਧਰਤੀ ਦੀ ਦੂਰੀ 15 ਕਰੋੜ ਕਿਲੋਮੀਟਰ ਹੈ।

? ਮੀਂਹ ਆਉਣ ਤੋਂ ਪਹਿਲਾਂ ਠੰਡੀ ਹਵਾ ਤੇ ਹਨੇਰੀ ਕਿਉਂ ਆਉਂਦੀ ਹੈ। ਇਸ ਦਾ ਕੀ ਕਾਰਨ ਹੈ।
* ਅਸਲ ਵਿੱਚ ਮੀਂਹ ਆਉਣ ਤੋਂ ਪਹਿਲਾਂ ਵਾਲੀ ਹਵਾ ਜਾਂ ਹਨੇਰੀ ਬਰਸਾਤ ਦੇ ਵਾਸ਼ਪਾਂ ਵਿੱਚੋਂ ਲੰਘ ਕੇ ਆਉਂਦੀ ਹੈ। ਇਸ ਲਈ ਇਸ ਵਿਚ ਪਾਣੀ ਦੇ ਕੁਝ ਕਣ ਹੁੰਦੇ ਹਨ।

? ‘ਬੱਦਲ ਦਾ ਫਟਣਾ‘ ਕੀ ਹੈ?
* ਕਿਸੇ ਸਥਾਨ ਤੇ ਇੱਕ ਸਮੇਂ ਪੈਣ ਵਾਲੀ ਬਹੁਤ ਜ਼ਿਆਦਾ ਤੇਜ਼ ਬਰਸਾਤ ਨੂੰ ਬੱਦਲ ਦਾ ਫਟਣਾ ਕਿਹਾ ਜਾਂਦਾ ਹੈ। ਪਹਾੜਾਂ ਵਿੱਚ ਤਾਂ ਇਹ ਘਟਨਾ ਬਹੁਤ ਹੀ ਖਤਰਨਾਕ ਹੋ ਜਾਂਦੀ ਹੈ। ਬਹੁਤ ਜ਼ਿਆਦਾ ਪਾਣੀ ਢਲਾਨਾਂ ਤੋਂ ਦੀ ਡਿੱਘਦਾ ਹੋਇਆ, ਨੀਂਵੇ ਪਾਸੇ ਨੂੰ ਹੁੰਦਾ ਹੋਇਆ, ਨਦੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਰਸਤੇ ਵਿੱਚ ਹਰ ਚੀਜ਼ ਨੂੰ ਵਹਾ ਕੇ ਲੈ ਜਾਂਦਾ ਹੈ।

? ਅਪ੍ਰੈਲ ਮਹੀਨੇ ਵਿਚ ਆਕਾਸ਼ ਵਿਚ ਸੂਰਜੀ ਤੂਫਾਨ ਵੇਖਿਆ ਗਿਆ ਜਿਸ ਦੇ ਕਈ ਰੰਗ ਸਨ, ਇਹ ਸੂਰਜੀ ਤੂਫਾਨ ਕੀ ਹਨ ਤੇ ਕਿਵੇਂ ਆਉਂਦੇ ਹਨ।
* ਸੂਰਜ ਵਿਚ ਚੁੰਬਕੀ ਬਿਜਲੀ ਖੇਤਰ ਕਾਰਨ ਤੂਫ਼ਾਨ ਉੱਠਦੇ ਹੀ ਰਹਿੰਦੇ ਹਨ। ਇਹ ਧਰਤੀ ਦੇ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬਿਜਲੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

? ਚੰਦ ਉੱਪਰ ਰਾਤ ਨੂੰ ਜੋ ਤੇਜ਼ ਰੌਸ਼ਨੀ ਦਿਖਾਈ ਦਿੰਦੀ ਹੈ ਉਹ ਕਿਸ ਚੀਜ਼ ਦੀ ਹੈ, ਚੰਦ ਉੱਤੇ ਸਾਨੂੰ ਜਿਹੜੇ ਨਿਸ਼ਾਨ ਦਿਖਾਈ ਦਿੰਦੇ ਹਨ ਉਹ ਕਿਸ ਚੀਜ਼ ਦੇ ਹਨ? ਕੀ ਚੰਦ ਉੱਤੇ ਪਾਣੀ ਦੀ ਹੋਂਦ ਹੈ?
* ਚੰਦਰਮਾ ਉੱਪਰ ਕੋਈ ਵੀ ਰੌਸ਼ਨੀ ਨਹੀਂ ਹੈ ਉਹ ਸੂਰਜ ਦੀਆਂ ਕਿਰਨਾਂ ਨੂੰ ਪਰਵਰਤਿਤ ਕਰਦਾ ਹੈ। ਇਹ ਦਿਖਾਈ ਦੇ ਰਹੇ ਨਿਸ਼ਾਨ ਪਹਾੜਾਂ ਅਤੇ ਘਾਟੀਆਂ ਦੇ ਹਨ। ਚੰਦਰਮਾ ਉੱਪਰ ਪਾਣੀ ਹੈ ਪਰ ਇਹ ਜੰਮੀ ਹੋਈ ਧੂੜ ਅਤੇ ਮਿੱਟੀ ਵਿਚ ਢਕਿਆ ਹੋਇਆ ਹੈ।

? ਮਿੱਤਰ ਜੀ, ਹਨੇਰੀਆਂ ਆਉਣ ਪਿੱਛੇ ਕੀ ਕਾਰਨ ਹੈ? ਅਕਸਰ ਦੇਖਿਆ ਹੈ ਕਿ ਹਨੇਰੀਆਂ ਗਰਮੀਆਂ ਵਿਚ ਵੀ ਚਲਦੀਆਂ ਹਨ, ਅਜਿਹਾ ਕਿਉਂ?
* ਧਰਤੀ ਉੱਤੇ ਸੂਰਜ ਦੀ ਗਰਮੀ ਕਾਰਨ ਹਵਾ ਦੇ ਦਬਾਓ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਹਵਾਵਾਂ ਵੱਧ ਦਬਾਓ ਤੋਂ ਘੱਟ ਦਬਾਓ ਵੱਲ ਚੱਲਣਾ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਗਰਮੀਆਂ ਵਿਚ ਹੀ ਸੂਰਜ ਦੀ ਧੁੱਪ ਤੇਜ਼ ਹੁੰਦੀ ਹੈ। ਇਸ ਲਈ ਹਨੇਰੀਆਂ ਵੀ ਵੱਧ ਗਰਮੀਆਂ ਵਿਚ ਹੀ ਆਉਂਦੀਆਂ ਹਨ। (02/06/16)

ਸ਼ੰਕਾ-ਨਵਿਰਤੀ (45)

? ਭਾਰਤ ਅਤੇ ਸੰਸਾਰ ਦੇ ਹੋਰ ਖਗੋਲ ਵਿਗਿਆਨੀਆਂ ਨੇ ‘ਹੇਲੀ ਧੂਮਕੇਤੂ‘ ਦਾ ਅਧਿਐਨ ਕੀਤਾ ਹੈ। ਕੀ ਅਗਲੀ ਵਾਰ ਧੂਮਕੇਤੂ 2062 ਵਿੱਚ ਫਿਰ ਦਿਖਾਈ ਦੇਵੇਗਾ। ਸਾਨੂੰ ਇਸ ਬਾਰੇ ਕੁੱਝ ਜਾਣਕਾਰੀ ਦਿਉ।
* ਹੇਲੀ ਦਾ ਧੂਮਕੇਤੂ ਜਿਹੜਾ ਹਰ 76 ਸਾਲਾਂ ਬਾਅਦ ਧਰਤੀ ਦੇ ਨਜ਼ਦੀਕ ਆਉਂਦਾ ਹੈ। ਪਹਿਲਾਂ ਇਹ 1758, 1835, 1910 ਅਤੇ 1986 ਵਿੱਚ ਦਿਖਾਈ ਦੇ ਚੁੱਕਿਆ ਹੈ। ਹੁਣ ਇਸ ਨੇ 2062 ਵਿਚ ਦਿਖਾਈ ਦੇਣਾ ਹੈ। ਧੂਮਕੇਤੂਆਂ ਵਿੱਚ ਧੂੜ ਅਤੇ ਗੈਸਾਂ ਦੀ ਭਰਮਾਰ ਹੁੰਦੀ ਹੈ। ਧਰਤੀ ਕਈ ਵਾਰ ਇਹਨਾਂ ਤਾਰਿਆਂ ਦੀ ਪੂਛ ਵਿੱਚੋਂ ਲੰਘ ਚੁੱਕੀ ਹੈ।

? ਜਦੋਂ ਰਾਕਟ ਨੂੰ ਛੱਡਿਆ ਜਾਂਦਾ ਹੈ ਤਾਂ ਉਹ ਉਜ਼ੋਨ ਪਰਤ ਨੂੰ ਪਾਰ ਕਰ ਜਾਂਦਾ ਹੈ। ਉੱਧਰ ਸੂਰਜ ਤੋਂ ਆ ਰਹੀਆਂ ਪਰਾਂਵੈਗਣੀ ਕਿਰਨਾਂ ਖਤਰਨਾਕ ਸਿੱਧ ਹੋਈਆਂ ਹਨ। ਪਰ ਜਦੋਂ ਰਾਕਟ ਓਜ਼ੋਨ ਪਰਤ ਪਾਰ ਕਰ ਜਾਂਦਾ ਹੈ ਤਾਂ ਕੀ ਸੂਰਜ ਦੀਆਂ ਕਿਰਨਾਂ ਰਾਕਟ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ? ਜੇ ਨਹੀਂ ਤਾਂ ਕਿਉਂ?
* ਪਰਾਵੈਂਗਣੀ ਕਿਰਨਾਂ ਰਾਕੇਟ ਵਿੱਚ ਬੈਠੇ ਮਨੁੱਖਾਂ ਲਈ ਖਤਰਨਾਕ ਤਾਂ ਹੁੰਦੀਆਂ ਹਨ ਪਰ ਮਨੁੱਖ ਜਾਂ ਤਾਂ ਆਪਣੇ ਪੁਲਾੜੀ ਸੂਟ ਵਿੱਚ ਬੰਦ ਹੁੰਦਾ ਹੈ ਜਾਂ ਰਾਕੇਟ ਦੇ ਵਿੱਚ ਹੁੰਦਾ ਹੈ। ਇਸ ਲਈ ਇਹ ਮਨੁੱਖ ਨੂੰ ਉਸੇ ਹਾਲਤ ਵਿੱਚ ਨੁਕਸਾਨ ਪੁਚਾ ਸਕਦੀਆਂ ਹਨ ਜੇ ਇਹ ਸਿੱਧਾ ਉਸਦੀ ਚਮੜੀ ‘ਤੇ ਪੈਂਦੀਆਂ ਹਨ।

? ਅਸੀਂ ਮੰਨਦੇ ਹਾਂ ਕਿ ਸਮੁੰਦਰ ਵਿੱਚ ਜਵਾਰਭਾਟਾ ਚੰਨ ਦੀ ਗੁਰੂਤਾਆਕਰਸ਼ਣ ਕਰਕੇ ਹੁੰਦਾ ਹੈ ਭਾਵ ਪਾਣੀ ਚੰਨ ਦੀ ਗੁਰੂਤਾ ਆਕਰਸ਼ਣ ਕਰਕੇ ਉੱਠਦਾ ਹੈ। ਪਰ ਸਵਾਲ ਇਹ ਹੈ ਕਿ ਜੇਕਰ ਚੰਨ ਦੀ ਗੁਰੂਤਾਆਕਰਸ਼ਣ ਇੰਨੀ ਹੈ ਤਾਂ ਉਸ ਤੋਂ ਹਲਕੀਆਂ ਵਸਤੂਆਂ ਕਾਗਜ਼ ਆਦਿ ਉੱਪਰ ਕਿਉਂ ਨਹੀਂ ਉੱਠਦੀਆਂ।
* ਜਵਾਰ ਭਾਟੇ ਸਮੇਂ ਪਾਣੀ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਇਹ ਉੱਠਿਆ ਨਜ਼ਰ ਆਉਂਦਾ ਹੈ। ਪਰ ਬਾਲਟੀ ਵਿੱਚ ਪਏ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਸ ਵਿੱਚ ਪਾਣੀ ਉੱਠਿਆ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਹੀ ਕਾਗਜ਼ਾਂ ਦੀ ਮਾਤਰਾ ਵੀ ਘੱਟ ਹੁੰਦੀ ਹੈ।

? ਹਰ ਮੱਸਿਆ ਨੂੰ ਸੂਰਜ ਗ੍ਰਹਿਣ ਕਿਉਂ ਨਹੀਂ ਲੱਗਦਾ?
* ਹਰ ਮੱਸਿਆ ਨੂੰ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਨਹੀਂ ਆਉਂਦਾ।

? ਸਾਡੀ ਧਰਤੀ ਉੱਤੇ ਕਿੰਨੇ ਪ੍ਰਕਾਰ ਦੇ ਜੀਵ ਜੰਤੂ ਰਹਿ ਰਹੇ ਹਨ, ਬਨਸਪਤੀ ਕਿੰਨੀ ਕਿਸਮ ਦੀ ਹੈ?
* ਬਨਸਪਤੀ ਜੀਵ-ਜੰਤੂਆਂ ਦੀਆਂ ਧਰਤੀ ਉੱਪਰ ਲੱਖਾਂ ਕਿਸਮਾਂ ਉਪਲਬਧ ਹਨ।

? ਕੀ ਧਰਤੀ ਸੂਰਜ ਤੋਂ ਵੱਖ ਹੋਣ ਸਮੇਂ ਤੋਂ ਹੀ ਗੋਲ ਹੈ ਜਾਂ ਬਾਅਦ ‘ਚ ਗੋਲ ਹੋਈ, ਕੀ ਦੂਜੇ ਗ੍ਰਹਿ ਵੀ ਧਰਤੀ ਵਾਂਗ ਗੋਲ ਹੋਣਗੇ।
* ਧਰਤੀ, ਤਾਰੇ ਜਾਂ ਗ੍ਰਹਿ ਆਮ ਤੌਰ ‘ਤੇ ਗੋਲ ਹੁੰਦੇ ਹਨ। ਕਿਉਂਕਿ ਪੁਲਾੜ ਵਿੱਚ ਸਾਰੇ ਗ੍ਰਹਿ ਅਤੇ ਤਾਰੇ ਕਣਾਂ ਤੋਂ ਹੋਂਦ ਵਿੱਚ ਆਉਂਦੇ ਹਨ। ਇਹਨਾਂ ਦੀ ਘੁੰਮਣਗਤੀ ਇਹਨਾਂ ਲਈ ਅਤਿਅੰਤ ਜ਼ਰੂਰੀ ਹੈ। ਜੇ ਗ੍ਰਹਿ ਸਥਿਰ ਹੋ ਜਾਣਗੇ ਤਾਂ ਗੁਰੂਤਾ ਆਕਰਸ਼ਣ ਕਾਰਨ ਉਹਨਾਂ ਦਾ ਨਜ਼ਦੀਕੀ ਗ੍ਰਹਿਆਂ ‘ਤੇ ਡਿੱਗਣਾ ਲਾਜ਼ਮੀ ਹੋ ਜਾਂਦਾ ਹੈ। ਸੋ ਗ੍ਰਹਿਆਂ ਉੱਤੇ ਕਣ ਘੁੰਮਦੀ ਹਾਲਤ ਵਿੱਚ ਡਿੱਗਦੇ ਰਹਿੰਦੇ ਹਨ, ਇਸ ਲਈ ਗ੍ਰਹਿ ਜਾਂ ਤਾਰਿਆਂ ਦਾ ਗੋਲ ਆਕਾਰ ਧਾਰਨ ਕਰਨਾ ਲਾਜ਼ਮੀ ਹੋ ਜਾਂਦਾ ਹੈ। ਗ੍ਰਹਿਆਂ ਦੇ ਅੰਦਰੂਨੀ ਤਲਾਂ ਵਿੱਚ ਹੋਈਆਂ ਗੜਬੜਾਂ ਕਈ ਥਾਵਾਂ ਤੇ ਇਹਨਾਂ ਦਾ ਆਕਾਰ ਬਦਲਦੀਆਂ ਰਹਿੰਦੀਆਂ ਹਨ। ਉਂਝ ਵੀ ਪਾਣੀ ਜਾਂ ਹੋਰ ਕਣ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਸਮਾਨ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ।

? ਅਸਮਾਨੀ ਬਿਜਲੀ ਜਦੋਂ ਚਮਕਦੀ ਹੈ ਤਾਂ ਆਮ ਲੋਕ ਸਮਝਦੇ ਹਨ ਕਿ ਇਹ ਕਾਲੇ ਰੰਗ ਤੇ ਗਿਰਦੀ ਹੈ ਕਿਉਂ? ਕੀ ਇਹ ਗੱਲ ਸਹੀ ਹੈ?
* ਅਸਮਾਨੀ ਬਿਜਲੀ ਦੇ ਕਾਲੇ ਰੰਗ ਦੀਆਂ ਚੀਜ਼ਾਂ ‘ਤੇ ਡਿੱਗਣਾ ਅਸਲੀਅਤ ਨਹੀਂ ਹੈ।

? ਪੁਲਾੜ ਵਿਚ ‘ਈਥਰ‘ ਨਾਮ ਦੇ ਮਾਧਿਅਮ ਦਾ ਕੀ ਮਤਬਲ ਹੈ?
* ਪੁਲਾੜ ਵਿਚ ਈਥਰ ਨਹੀਂ ਹੁੰਦਾ। ਇਹ ਤਾਂ ਸਿਰਫ ਵਿਗਿਆਨ ਦੇ ਛਵਕ ਛਵ ਸਿਧਾਂਤ ਨੂੰ ਸਿੱਧ ਕਰਨ ਲਈ ਕਲਪਿਆ ਗਿਆ ਸੀ। ਹੁਣ ਤਾਂ ਸਿਰਫ ਬਿੱਗ ਬੈਂਗ ਸਿਧਾਂਤ ਹੀ ਮੰਨਿਆਂ ਜਾਂਦਾ ਹੈ ਇਸ ਵਿਚ ਈਥਰ ਲਈ ਕੋਈ ਥਾਂ ਨਹੀਂ।

? ਆਕਾਸ਼ ਵਿਚ ਬੱਦਲ ਤੈਰਦੇ ਹੋਏ ਕਿਉਂ ਵਿਖਾਈ ਦਿੰਦੇ ਹਨ।
* ਆਕਾਸ਼ ਵਿਚ ਹਵਾਵਾਂ ਵੱਧ ਦਬਾਓ ਤੋਂ ਘੱਟ ਦਬਾਓ ਵੱਲ ਚੱਲਦੀਆਂ ਰਹਿੰਦੀਆਂ ਹਨ। ਨਮੀ ਵਾਲੀਆਂ ਹਵਾਵਾਂ ਨੂੰ ਬੱਦਲ ਕਹਿੰਦੇ ਹਨ, ਇਸ ਲਈ ਇਹ ਤੈਰਦੇ ਵਿਖਾਈ ਦਿੰਦੇ ਹਨ।

? ਵਿਗਿਆਨ ਕਹਿੰਦਾ ਹੈ ਕਿ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ, ਇਸ ਦੇ ਫੈਲਣ ਲਈ ਬਾਹਰ ਕੀ ਹੈ?
* ਪਦਾਰਥ ਅਤੇ ਊਰਜਾ ਦੀ ਘਣਤਾ ਵਧ ਹੋਣ ਕਾਰਨ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ। ਜਦੋਂ ਪਦਾਰਥ ਅਤੇ ਊਰਜਾ ਦੀ ਘਣਤਾ ਘੱਟ ਜਾਵੇਗੀ ਤਾਂ ਬ੍ਰਹਿਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ। ਇਸ ਦਾ ਸਭ ਤੋਂ ਵੱਡਾ ਸਬੂਤ ਗਲੈਕਸੀਆਂ  ਦੀ ਇੱਕ ਦੂਜੇ ਤੋਂ ਦੂਰ ਹਟਣ ਦੀ ਗਤੀ ਹੈ। ਸਾਰੀਆਂ ਗਲੈਕਸੀਆਂ  ਹੀ ਇਕ ਦੂਜੇ ਤੋਂ ਦੂਰ ਹੋ ਰਹੀਆਂ ਹਨ। ਜਿਵੇਂ ਜੇ ਅਸੀਂ ਥੋੜ੍ਹੇ ਜਿਹੇ ਫੈਲੇ ਹੋਏ ਗੁਬਾਰੇ ਉੱਪਰ ਦੋ ਚਾਰ ਅੰਗੂਰ ਚਿਪਕਾ ਦਈਏ ਅਤੇ ਫਿਰ ਉਸ ਗੁਬਾਰੇ ਵਿਚ ਹਵਾ ਭਰਨੀ ਸ਼ੁਰੂ ਕਰ ਦੇਈਏ ਤਾਂ ਅਸੀਂ ਵੇਖਾਂਗੇ ਕਿ ਸਾਰੇ ਅੰਗੂਰਾਂ ਵਿਚ ਵਿੱਥ ਵਧ ਰਹੀ ਹੋਵੇਗੀ। ਬ੍ਰਹਿਮੰਡ ਖਾਲੀ ਥਾਂ ਹੋਣ ਕਾਰਨ ਹੀ ਫੈਲ ਰਿਹਾ ਹੈ। ਬ੍ਰਹਿਮੰਡ ਦੇ ਆਲੇ-ਦੁਆਲੇ ਖ਼ਾਲੀ ਥਾਂ ਹੀ ਹੈ।

? ਤੁਹਾਡੇ ਕਹਿਣ ਮੁਤਾਬਕ ਧਰਤੀ ਘੁੰਮਦੀ ਹੈ ਕੀ ਵਰਖਾ ਉਨ੍ਹਾਂ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਧਰਤੀ ਬੱਦਲਾਂ ਹੇਠ ਦੀ ਲੰਘ ਰਹੀ ਹੁੰਦੀ ਹੈ।
* ਅਸਲ ਵਿਚ ਬੱਦਲ ਧਰਤੀ ਦਾ ਹੀ ਇਕ ਅੰਗ ਹੁੰਦੇ ਹਨ ਕਿਉਂਕਿ ਧਰਤੀ ਦਾ ਵਾਯੂ ਮੰਡਲ ਵੀ ਧਰਤੀ ਦੇ ਨਾਲ ਹੀ ਘੁੰਮ ਰਿਹਾ ਹੁੰਦਾ ਹੈ। ਇਸ ਲਈ ਬੱਦਲਾਂ ਵਿਚ ਪਾਣੀ ਦੀ ਘਣਤਾ ਜਦੋਂ ਵਧੇਰੇ ਹੁੰਦੀ ਹੈ ਤਾਂ ਉਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਪਾਣੀ ਦੀ ਘਣਤਾ ਘਟਣ ਦੇ ਨਾਲ ਜਾਂ ਬੱਦਲਾਂ ਦੇ ਕਿਸੇ ਹੋਰ ਥਾਂ ਵੱਲ ਨੂੰ ਹਟ ਜਾਣ ਨਾਲ ਬਰਸਾਤ ਰੁਕ ਜਾਂਦੀ ਹੈ।

? ਮੰਗਲ ਗ੍ਰਹਿ ਤੇ ਕਿਹੜੀਆਂ ਗੈਸਾਂ ਮੌਜੂਦ ਹਨ।
* ਮੰਗਲ ਗ੍ਰਹਿ ਸਾਡੇ ਸੂਰਜੀ ਪਰਿਵਾਰ ਦਾ ਚੌਥਾ ਗ੍ਰਹਿ ਹੈ। ਇਹ ਆਇਰਨ ਆਕਸਾਈਡ ਦਾ ਬਣਿਆ ਹੋਇਆ ਹੈ। ਇਸ ਲਈ ਇਹ ਜੰਗਾਲਿਆ ਜਾਂ ਪੀਲਾ ਨਜ਼ਰ ਆਉਂਦਾ ਹੈ। ਇਸ ਦਾ ਵਾਯੂ ਮੰਡਲ ਧਰਤੀ ਨਾਲੋਂ ਸੌ ਗੁਣਾ ਹਲਕਾ ਹੈ ਅਤੇ ਇਹ ਮੁੱਖ ਤੌਰ ‘ਤੇ ਕਾਰਬਨ ਡਾਈਆਕਸਾਈਡ ਦਾ ਬਣਿਆ ਹੋਇਆ ਹੈ। (26/05/16)

ਸ਼ੰਕਾ-ਨਵਿਰਤੀ (44)

? ਸੂਰਜ ਦੇ ਵਿੱਚ ਮੌਜੂਦ ਤੱਤਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ।
* ਸੂਰਜ ਵਿੱਚੋਂ ਅੱਡ-ਅੱਡ ਤਰੰਗ ਲੰਬਾਈ ਦੀਆਂ ਕਿਰਣਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਕਿਰਣਾਂ ਦੀ ਜਾਂਚ-ਪੜਤਾਲ ਤੋਂ ਸੂਰਜ ਵਿੱਚ ਮੌਜੂਦ ਤੱਤਾਂ ਦੀ ਜਾਣਕਾਰੀ ਮਿਲਦੀ ਹੈ।

? ਛੇ ਮਹੀਨੇ ਦਾ ਦਿਨ ਕਿੱਥੇ ਤੇ ਕਿਉਂ ਤੇ ਛੇ ਮਹੀਨੇ ਦੀ ਰਾਤ ਕਿੱਥੇ ਤੇ ਕਿਉਂ ਹੁੰਦੀ ਹੈ?
* ਸਾਡੀ ਧਰਤੀ ਧਰੁਵਾਂ ਤੋਂ ਅੰਦਰ ਨੂੰ ਪਿਚਕੀ ਹੋਈ ਹੈ। ਜਿਸ ਕਾਰਨ ਧਰੁਵਾਂ ‘ਤੇ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।

? ਕੀ ਹਰੇਕ ਚੀਜ਼ ਦਾ ਪੁੰਜ ਗਤੀ ਵਿੱਚ ਹੋਣ ਤੇ ਘਟਦਾ ਹੈ।
* ਹਰੇਕ ਵਸਤੂ ਦਾ ਪੁੰਜ ਉਸਦੀ ਗਤੀ ਤੇ ਨਿਰਭਰ ਕਰਦਾ ਹੈ। ਗਤੀ ਵਧਣ ਨਾਲ ਪੁੰਜ ਘਟਦਾ ਜਾਂਦਾ ਹੈ, ਗਤੀ ਘਟਣ ਨਾਲ ਪੁੰਜ ਵਧ ਜਾਂਦਾ ਹੈ।

? ਕੀ ਜੇ ਕੋਈ ਆਦਮੀ ਪੁਲਾੜ ਵਿੱਚ ਖੜ੍ਹ ਜਾਵੇ ਤਾਂ ਉਹ ਫਟ ਜਾਂਦਾ ਹੈ। ਅਜਿਹਾ ਕਿਉਂ।
* ਧਰਤੀ ਉੱਤੇ ਦਬਾਓ 76 ਸੈਂਟੀਮੀਟਰ ਹੈ, ਦਬਾਓ ਦਾ ਭਾਵ ਇਹ ਹੁੰਦਾ ਹੈ ਕਿ ਅਸੀਂ ਹਜ਼ਾਰ ਕਿੱਲੋ ਮੀਟਰਾਂ ਤੱਕ ਦੀਆਂ ਉਚਾਈ ਵਾਲੇ ਗੈਸਾਂ ਦੇ ਸਮੁੰਦਰ ਵਿੱਚ ਦਬੇ ਹੋਏ ਹਾਂ, ਇੱਕ ਵਿਅਕਤੀ ਦੇ ਸਿਰ ਉੱਪਰ ਲਗਭਗ ਤਿੰਨ ਸੌ ਪੰਜਾਹ ਕਿੱਲੋ ਗ੍ਰਾਮ ਭਾਰ ਹਵਾ ਦਾ ਹੁੰਦਾ ਹੈ। ਇਸ ਲਈ ਸਰੀਰ ਨੇ ਆਪਣੇ ਆਪ ਨੂੰ ਇਸ ਦਬਾਓ ਵਿੱਚ ਰਹਿਣ ਲਈ ਢਾਲਿਆ ਹੋਇਆ ਹੈ। ਜੇ ਕੋਈ ਵਿਅਕਤੀ ਇਸ ਦਬਾਓ ਤੋਂ ਬਗੈਰ ਰਹੇਗਾ ਤਾਂ ਉਸ ਨੇ ਫਟ ਜਾਣਾ ਹੀ ਹੁੰਦਾ ਹੈ। ਪੁਲਾੜ ਵਿੱਚ ਜਾਣ ਵਾਲੇ ਪੁਲਾੜ ਯਾਤਰੀਆਂ ਨੂੰ ਪੁਲਾੜੀ ਸੂਟ ਇਸ ਲਈ ਹੀ ਪਹਿਨਣੇ ਪੈਂਦੇ ਹਨ।

? ਧਰਤੀ ਵੀ ਇੱਕ ਚੁੰਬਕ ਵਾਂਗ ਕੰਮ ਕਰਦੀ ਹੈ। ਅਜਿਹਾ ਕਿਉਂ ਹੁੰਦਾ ਹੈ।
* ਧਰਤੀ ਦੇ ਭੂਗੋਲਿਕ ਧਰੁਵਾਂ ਦੇ ਮੁਕਾਬਲੇ ਧਰਤੀ ਦੇ ਚੁੰਬਕੀ ਧਰੁਵ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇਸ ਲਈ ਧਰਤੀ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ, ਧਰਤੀ ਦਾ ਇਹ ਚੁੰਬਕੀ ਪ੍ਰਭਾਵ ਇੱਕ ਲੱਖ ਤੀਹ ਹਜ਼ਾਰ ਕਿੱਲੋ ਮੀਟਰ ਦੀ ਉਚਾਈ ਤੱਕ ਮਹਿਸੂਸ ਕੀਤਾ ਜਾਂਦਾ ਹੈ।

? ਚੰਦਰਮਾ ਅਤੇ ਮੰਗਲ ਗ੍ਰਹਿ ਉੱਤੇ ਮਨੁੱਖ ਦਾ ਭਾਰ ਕਿਸ ਪੈਮਾਨੇ ਨਾਲ ਮਾਪਿਆ ਜਾਂਦਾ ਹੈ।
* ਮੰਗਲ ਅਤੇ ਚੰਦਰਮਾ ਦੇ ਗ੍ਰਹਿ ਤੇ ਭਾਰ ਕਮਾਣੀ ਦਾਰ ਤੱਕੜੀ (ਸਪਰਿੰਗ ਬਲੈਂਸ) ਰਾਹੀਂ ਮਾਪਿਆ ਜਾ ਸਕਦਾ ਹੈ।

? ਸੂਰਜੀ ਊਰਜਾ ਤੋਂ ਬਿਜਲੀ ਕਿਸ ਤਰ੍ਹਾਂ ਬਦਲੀ ਜਾਂਦੀ ਹੈ। ਸੂਰਜੀ ਊਰਜਾ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ। ਪੂਰਾ ਵਿਸਤਾਰ ਸਹਿਤ ਦੱਸਣਾ।
* ਸੂਰਜ ਦੀਆਂ ਕਿਰਨਾਂ ਨੂੰ ਅਜਿਹੇ ਸੈਲਾਂ ਉੱਪਰ ਪਾਇਆ ਜਾਂਦਾ ਹੈ ਜਿਹੜੇ ਇਸਨੂੰ ਸਿੱਧਿਆ ਹੀ ਬਿਜਲੀ ਊਰਜਾ ਵਿਚ ਬਦਲ ਦਿੰਦੇ ਹਨ। ਇਸ ਬਿਜਲੀ ਨਾਲ ਬੈਟਰੀਆਂ ਚਾਰਜ ਕਰ ਲਈਆਂ ਜਾਂਦੀਆਂ ਹਨ। ਜਿਹੜੀਆਂ ਰਾਤਾਂ ਨੂੰ ਰੌਸ਼ਨੀ ਕਰਨ, ਟੀ. ਵੀ. ਚਲਾਉਣ ਅਤੇ ਮੋਟਰਾਂ-ਕਾਰਾਂ ਚਲਾਉਣ ਦੇ ਕੰਮ ਆਉਂਦੀਆਂ ਹਨ।

? ਪੂਰਬ ਵੱਲੋਂ ਚੱਲਣ ਵਾਲੀ ਹਵਾ ਨਮੀ ਵਾਲੀ ਤੇ ਪੱਛਮ ਨੂੰ ਚੱਲਣ ਵਾਲੀ ਹਵਾ ਖੁਸ਼ਕ ਕਿਉਂ ਹੁੰਦੀ ਹੈ।
* ਸਾਡੇ ਦੇਸ਼ ਦੀ ਪਹਾੜਾਂ ਦੀ ਸਥਿਤੀ ਇਸ ਤਰ੍ਹਾਂ ਹੈ ਕਿ ਜਿਹੜੀਆਂ ਹਵਾਵਾਂ ਸਮੁੰਦਰ ਤੋਂ ਆ ਕੇ ਹਿਮਾਲਾ ਪਰਬਤ ਨਾਲ ਟਕਰਾਉਂਦੀਆਂ ਹਨ, ਹਿਮਾਲਾ ਪਰਬਤ ਉਨ੍ਹਾਂ ਹਵਾਵਾਂ ਨੂੰ ਪੂਰਬ ਤੋਂ ਪੱਛਮ ਵੱਲ ਆਪਣੇ ਨਾਲ-ਨਾਲ ਲਈ ਆਉਂਦਾ ਹੈ। ਇਸ ਲਈ ਇਹ ਹਵਾਵਾਂ ਨਮੀ ਵਾਲੀਆਂ ਹੁੰਦੀਆਂ ਹਨ। ਪੱਛਮ ਵੱਲੋਂ ਆਉਣ ਵਾਲੀਆਂ ਹਵਾਵਾਂ ਨੂੰ ਰਸਤੇ ਵਿਚ ਰੋਕਣ ਵਾਲਾ ਕੋਈ ਪਹਾੜ ਨਹੀਂ ਹੈ। ਇਸ ਲਈ ਇਹ ਖੁਸ਼ਕ ਹੁੰਦੀਆਂ ਹਨ।

? ਧਰਤੀ ਬਿਨਾਂ ਆਧਾਰ ਕਿਸ ਤਰ੍ਹਾਂ ਖੜ੍ਹੀ ਹੈ।
* ਧਰਤੀ ਆਪਣੇ ਦੂਰ ਨੇੜੇ ਹਜ਼ਾਰਾਂ ਗ੍ਰਹਿਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਉਹ ਗ੍ਰਹਿ ਵੀ ਇਸਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਇਹ ਸੂਰਜ ਦੁਆਲੇ ਲਾਟੂ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਘੁੰਮਦੀ ਹੋਈ ਚੱਕਰ ਲਾ ਰਹੀ ਸਥਿਤੀ ਵਿਚ ਹੈ। ਇਸ ਲਈ ਇਹ ਇਹਨਾਂ ਗ੍ਰਹਿਆਂ, ਉਪ ਗ੍ਰਹਿਆਂ ਅਤੇ ਗਤੀ ਦੇ ਪ੍ਰਭਾਵ ਕਾਰਨ ਡਿੱਗਦੀ ਨਹੀਂ।

? ਧਰਤੀ ਉੱਤੇ ਪਾਣੀ ਦਾ ਵਿਕਾਸ ਕਿਵੇਂ ਹੋਇਆ?
* ਇੱਕ ਸਟੇਜ ‘ਤੇ ਧਰਤੀ ‘ਤੇ ਪਾਣੀ ਨਹੀਂ ਸੀ। ਪਰ ਅਮੋਨੀਆ, ਮੀਥੇਨ, ਅਤੇ ਆਕਸੀਜਨ ਗੈਸਾਂ ਦੀ ਪੈਦਾਇਸ਼ ਹੋ ਗਈ ਸੀ। ਇਸ ਤਰ੍ਹਾਂ ਇੱਕ ਸਟੇਜ ‘ਤੇ ਇਨ੍ਹਾਂ ਗੈਸਾਂ ਵਿੱਚ ਕਿਰਿਆਵਾਂ ਰਾਹੀਂ ਪਾਣੀ ਹੋਂਦ ਵਿੱਚ ਆ ਗਿਆ।

? ਬ੍ਰਹਿਮੰਡ ਦੇ ਸ਼ਬਦੀ ਅਰਥ ਕੀ ਹਨ ਕੀ ਅਸੀਂ ਸਪੇਸ, ਯੂਨੀਵਰਸ, ਪੁਲਾੜ, ਸੰਸਾਰ ਅਤੇ ਬ੍ਰਹਿਮੰਡ ਸ਼ਬਦੀ ਦੀ ਵਰਤੋਂ ਇਕੋ ਅਰਥਾਂ ਵਿਚ ਕਰ ਸਕਦੇ ਹਾਂ?
* ਬ੍ਰਹਿਮੰਡ ਦੇ ਅਰਥ ਅਜਿਹੇ ਸਥਾਨ ਤੋਂ ਹਨ ਜਿੱਥੋਂ ਧਰਤੀ ਦੀ ਖਿੱਚ ਸ਼ਕਤੀ ਦਾ ਪ੍ਰਭਾਵ ਨਿਗੂਣਾ ਹੋ ਜਾਂਦਾ ਹੈ। ਇਸ ਨੂੰ ਕੋਈ ਵੀ ਅਜਿਹਾ ਨਾਂ ਦਿੱਤਾ ਜਾ ਸਕਦਾ ਹੈ।

? ਕੀ ਵਿਗਿਆਨੀ ਸੂਰਜ ‘ਤੇ ਪੁੱਜ ਜਾਣਗੇ।
* ਵਿਗਿਆਨੀ ਲੋੜੀਂਦੇ ਪ੍ਰਬੰਧਾਂ ਨਾਲ ਅੱਜ ਤੋਂ 1000-2000 ਸਾਲ ਨੂੰ ਜ਼ਰੂਰ ਸੂਰਜ ‘ਤੇ ਪੁੱਜ ਜਾਣਗੇ। ਉਹ ਜ਼ਰੂਰ ਕਰੋੜਾਂ ਡਿਗਰੀ ਤਾਪਮਾਨ ਸਹਿਣ ਵਾਲੇ ਕੱਪੜੇ ਅਤੇ ਲੋੜੀਂਦਾ ਦਬਾਓ ਕਾਇਮ ਰੱਖਣ ਵਾਲੇ ਸੂਟ ਕਿਸੇ ਨਾ ਕਿਸੇ ਦਿਨ ਜ਼ਰੂਰ ਤਿਆਰ ਕਰ ਲੈਣਗੇ।

? ਵਿਗਿਆਨੀ ਕਹਿ ਰਹੇ ਹਨ, ਕਿ ਬ੍ਰਹਸਪਤੀ ਗ੍ਰਹਿ ਉੱਪਰ ਜੀਵਨ ਦੀ ਹੋਂਦ ਹੋ ਸਕਦੀ ਹੈ। ਜੇਕਰ ਉਸ ਉੱਪਰ ਹੋਰ ਸਹੂਲਤਾਂ ਹੋਣ। ਤਾਂ ਉਸ ਉੱਪਰ ਕਿਸ ਚੀਜ਼ ਦੀ ਘਾਟ ਹੈ।
* ਕਿਸੇ ਵੀ ਗ੍ਰਹਿ ਉੱਪਰ ਜ਼ਿੰਦਗੀ ਲਈ ਲੋੜੀਂਦੀਆਂ ਸਹੂਲਤਾਂ ਹੋਣੀਆਂ ਜ਼ਰੂਰੀ ਹਨ। ਇਹਨਾਂ ਵਿੱਚ ਤਾਪਮਾਨ, ਗੁਰੂਤਾ ਖਿੱਚ ਜੀਵਨ ਲਈ ਲੋੜੀਂਦੀਆਂ ਗੈਸਾਂ ਆਦਿ ਦਾ ਹੋਣਾ ਅਤਿਅੰਤ ਜ਼ਰੂਰੀ ਹੈ।

? ਇੱਕ ਵਸਤੂ ਦਾ ਭਾਰ ਪ੍ਰਿਥਵੀ ਉੱਤੇ 12 ਕਿਲੋਗ੍ਰਾਮ ਹੈ, ਚੰਦ ਉੱਪਰ ਉਸਦਾ ਭਾਰ ਕਿੰਨਾ ਹੋਵੇਗਾ।
* ਚੰਦਰਮਾ ਉੱਤੇ ਕਿਸੇ ਵੀ ਵਸਤੂ ਦਾ ਭਾਰ ਧਰਤੀ ਦੇ ਭਾਰ ਦਾ ਛੇਵਾਂ ਹਿੱਸਾ ਹੁੰਦਾ ਹੈ। ਇਸ ਲਈ 12 ਕਿਲੋਗ੍ਰਾਮ ਵਾਲੀ ਵਸਤੂ ਦਾ ਭਾਰ ਚੰਦਰਮਾ ਉੱਤੇ 2 ਕਿਲੋਗ੍ਰਾਮ ਹੋਵੇਗਾ। (18/05/16)

ਸ਼ੰਕਾ-ਨਵਿਰਤੀ (43)

? ਤਾਰਿਆਂ ਦੇ ਟਿਮਟਿਮਾਉਣ ਦਾ ਕੀ ਕਾਰਨ ਹੈ।
* ਤਾਰਿਆਂ ਅਤੇ ਧਰਤੀ ਵਿਚਕਾਰ ਬਹੁਤ ਸਾਰੇ ਹਵਾ ਦੇ ਕਣ ਹੁੰਦੇ ਹਨ। ਇਹਨਾਂ ਵਿੱਚ ਪ੍ਰਕਾਸ਼ ਕਿਰਨਾਂ ਦਾ ਸਫ਼ਰ ਇਕ ਸਾਰ ਨਹੀਂ ਹੁੰਦਾ ਕਿਤੇ ਇਹ ਹਵਾ ਵਿਰਲੀ ਕਿਤੇ ਸੰਘਣੀ ਹੁੰਦੀ ਹੈ। ਇਸ ਕਾਰਨ ਇਹਨਾਂ ਵਿਚੋਂ ਲੰਘਣ ਵਾਲੀਆਂ ਕਿਰਨਾਂ ਅਪਣਾ ਰਸਤਾ ਬਦਲਦੀਆਂ ਰਹਿੰਦੀਆਂ ਹਨ। ਇਸ ਕਰਕੇ ਤਾਰਿਆਂ ਵਿਚੋਂ ਆਉਣ ਵਾਲੀਆਂ ਕਿਰਨਾਂ ਟਿਮਟਿਮਾਉਂਦੀਆਂ ਰਹਿੰਦੀਆਂ ਹਨ।

? ਕੀ ਧਰਤੀ ਦੇ ਵਿੱਚ ਦੀ ਸੁਰਾਖ ਕਰਕੇ ਅਮਰੀਕਾ ਜਾਂ ਧਰਤੀ ਦੇ ਦੂਸਰੇ ਪਾਸੇ ਕੋਈ ਦੇਸ਼ ਜੋ ਵੀ ਹੋਵੇ ਤੱਕ ਸੁਰਾਖ ਕੱਢਿਆ ਜਾ ਸਕਦਾ ਹੈ।
* ਧਰਤੀ, 6400 ਕਿਲੋਮੀਟਰ ਅਰਧ ਵਿਆਸ ਦਾ ਇੱਕ ਗੋਲਾ ਹੈ। ਧਰਤੀ ਤੇ ਅਜਿਹੇ ਕੋਈ ਵਰਮੇ ਨਹੀਂ ਬਣੇ ਜਿਹੜੇ ਵੀਹ ਕਿਲੋਮੀਟਰ ਦੀ ਡੂੰਘਾਈ ਤੱਕ ਵੀ ਸੁਰਾਖ ਕਰ ਸਕਦੇ ਹੋਣ। ਉਂਝ ਵੀ ਧਰਤੀ ਦੇ ਤਲ ਤੋਂ ਕੁਝ ਥੱਲੇ ਹੀ ਲੋਹਾ ਪਿਘਲੀ ਹੋਈ ਹਾਲਤ ਵਿੱਚ ਹੈ ਅਤੇ ਕੋਰ ਵੀ ਠੋਸ ਹੈ। ਸੋ ਅਜਿਹੇ ਸੁਰਾਖ ਦੀ ਕਲਪਨਾ ਅਜੇ ਹਜ਼ਾਰਾਂ ਸਦੀਆਂ ਨਹੀਂ ਕੀਤੀ ਜਾ ਸਕਦੀ।

? ਸਮੇਂ ਤੋਂ ਕੀ ਭਾਵ ਹੈ? ਕੀ ਬਿੱਗ ਬੈਂਗ  ਤੋਂ ਪਹਿਲਾਂ ਸਮਾਂ ਸੀ?
* ਸਮਾਂ ਇੱਕ ਅਜਿਹਾ ਨਾਪ ਹੈ ਜੋ ਖ਼ਲਾ ਵਿੱਚ ਇੱਕੋ ਸਥਾਨ ਤੇ ਵਾਪਰਨ ਵਾਲੀਆਂ ਦੋ ਇੱਕੋ ਜਿਹੀਆਂ ਘਟਨਾਵਾਂ ਨੂੰ ਇੱਕ ਦੂਜੀ ਤੋਂ ਭਿੰਨਤਾ ਦਰਸਾਉਣ ਦੇ ਯੋਗ ਬਣਾਉਂਦਾ ਹੈ।
ਅਜਿਹੀਆਂ ਘਟਨਾਵਾਂ ਵਿਚਲਾ ਵਕਫ਼ਾ ਸਮੇਂ ਦੇ ਮਾਪ ਦਾ ਆਧਾਰ ਬਣਦਾ ਹੈ। ਆਮ ਵਰਤੋਂ ਵਾਸਤੇ, ਧਰਤੀ ਦੁਆਰਾ ਆਪਣੇ ਧੁਰੇ ਦੁਆਲੇ ਕੀਤੀ ਗਤੀ, ਘੜੀ ਦੀਆਂ ਇਕਾਈਆਂ ਪ੍ਰਦਾਨ ਕਰਦੀ ਹੈ ਅਤੇ ਧਰਤੀ ਦੀ ਸੂਰਜ ਦੁਆਲੇ ਗਤੀ ਕਲੰਡਰ ਦੀ ਇਕਾਈਆਂ ਲਈ ਵਰਤੀ ਜਾਂਦੀ ਹੈ। ਵਿਗਿਆਨਕਾਂ ਵਾਸਤੇ ਸਮੇਂ ਦੇ ਅੰਤਰਾਲਾਂ ਨੂੰ ਇੱਕ ਖਾਸ ਇਲੈਕਟ੍ਰੋਮੈਗਨੈਟਿਕ ਵਿਕਿਰਨ  ਦੀ ਆਵ੍ਰਤੀ ਦੀ ਮਿਆਦ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਆਇਨਸਟਾਈਨ ਦੇ ਸਾਪੇਖਤਾ ਦੇ 'ਵਿਸ਼ੇਸ਼ ਸਿਧਾਂਤ' ਮੁਤਾਬਿਕ ਸਮੇਂ ਦੇ ਅੰਤਰਾਲ ਵੀ ਆਪਣੇ ਆਪ ਵਿੱਚ ਪੂਰਨ ਨਹੀਂ ਬਲਕਿ ਇਹ ਨਿਰੀਖਕ ਦੀ ਗਤੀ ਦੇ ਅਨੁਪਾਤੀ ਹੁੰਦਾ ਹੈ। ਜੇ ਦੋ ਇਕੋ ਜਿਹੀਆਂ ਘੜੀਆਂ ਨੂੰ ਛਖਅਰੀਗਰਅਜ੍ਰਕ ਕਰਕੇ ਨਿਰਦੇਸ਼ਨ ਦੇ 9ਅਕਗਵਜ਼;  ਫਰੇਮ ਵਿੱਚ ਰੱਖ ਦਿੱਤਾ ਜਾਵੇ ਤਾਂ ਉਨੀਂ ਦੇਰ ਤੱਕ ਇੱਕੋ ਜਿਹਾ ਵਕਤ ਦੱਸਣਗੀਆਂ ਜਦੋਂ ਤੱਕ ਨਾਲ ਨਾਲ ਪਈਆਂ ਰਹਿੰਦੀਆਂ ਹਨ ਅਰਥਾਤ ਜਦੋਂ ਤੱਕ ਉਨ੍ਹਾਂ ਦੀ ਞਕ; ੜਕ;ਰਫਜਵਖ  ਸਿਫ਼ਰ ਹੋਵੇ। ਜੇਕਰ ਇਨ੍ਹਾਂ ‘ਚੋਂ ਇੱਕ ਘੜੀ, ਦੂਸਰੀ ਘੜੀ (ਜੋ ਇਕ ਸਥਿਰ ਪ੍ਰੇਖਕ ਕੋਲ ਹੋਵੇ।) ਮੁਕਾਬਲੇ ਗਤੀ ਵਿੱਚ ਹੈ ਤਾਂ ਗਤੀ ਵਾਲੀ ਘੜੀ, ਸਥਿਰ ਪ੍ਰੇਰਕ ਨੂੰ, ਅਹਿੱਲ ਘੜੀ ਨਾਲੋਂ ਘੱਟ ਸਮਾਂ ਦੱਸੇਗੀ। ਇਸ ਤਰ੍ਹਾਂ ਸਮੇਂ ਨੂੰ ਘੱਟ ਦਰਸਾਉਣ ਦੀ ਦਰ ਗਤੀ ਦੇ ਵਧਣ ਨਾਲ ਵਧ ਚੱਲੇਗੀ।
ਸਮੇਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ‘ਚ ਵਰਗੀਕ੍ਰਿਤ ਕੀਤਾ ਜਾਂਦਾ ਹਾਂ।

  1. ਪ੍ਰਤੱਖ ਸੂਰਜੀ ਸਮਾਂ :- ਇਹ ਸੂਰਜ ਡਾਇਲ ਦੁਆਰਾ ਦਰਸਾਇਆ ਸਮਾਂ ਹੁੰਦਾ ਹੈ ਜੋ ਹਰੇਕ ਦਿਨ ਨੂੰ 24 ਘੰਟਿਆਂ ਵਿਚ ਵੰਡਦਾ ਹੈ।
  2. ਮੱਧਮਾਨ ਸੂਰਜੀ ਸਮਾਂ ਜਾਂ ਖਗੋਲੀ ਸਮਾਂ :- ਇਹ ਕਿਸੇ ਥਾਂ ਦੀ ਦੁਪਹਿਰ ਰੇਖਾ ‘ਤੇ ਸੂਰਜ ਦੇ ਦੋ ਕ੍ਰਮਵਾਰ ਲੰਘਣ ਵਿਚਲਾ ਔਸਤ ਸਮਾਂ ਹੁੰਦਾ ਹੈ।
  3.  ਤਾਰਵੀ ਸਮਾਂ :- ਇਹ ਉਹ ਸਮਾਂ ਹੈ ਜੋ ਤਾਰਿਆਂ ਦੀ ਸਪੱਸ਼ਟ ਰੋਜ਼ਾਨਾ ਗਤੀ ਦੇ ਹਿਸਾਬ ਨਾਲ ਮਾਪਿਆ ਜਾਂਦਾ ਹੈ।
  4. ਮਿਆਰੀ ਸਮਾਂ :- ਇਹ ਸਮੇਂ ਦੇ ਮਾਪ ਦਾ ਇੱਕ ”ਅਜਰਿਗਠ ਸਿਸਟਮ ਹੈ, ਜੋ ਸੰਯੁਕਤ ਰਾਜ ਅਮਰੀਕਾ ਅਤੇ ਕਨੇਡਾ ਵਿੱਚ ਰੇਲ ਰੋਡ ਵਾਸਤੇ ਵਰਤੋਂ ਲਈ ਸ਼ੁਰੂ ਕੀਤਾ ਗਿਆ ਸੀ। ਇਹ ਛਵ Áਕਗਜਦਜ਼* - ਉਹ ਠਕਗਜਦਜ਼* ਜਿਸ ਦੇਸ਼ਾਂਤਰ 15 ਡਿਗਰੀ ਦੇ ਕਿਸੇ ਗੁਣਾਂਕ ਨਾਲ 7ਗਕਕਅਮਜਫੀ ਦੇਸ਼ਾਂਤਰ ਤੋਂ ਵੱਖ ਹੁੰਦਾ ਹੈ (15 ਡਿਗਰੀ ਇੱਕ ਘੰਟੇ ਤੋਂ ਬਰਾਬਰ ਹੁੰਦਾ ਹੈ) - ਦਾ ਮੱਧਮਾਨ ਸੂਰਜੀ ਸਮਾਂ ਹੁੰਦਾ ਹੈ।
  5. 5ਬੀਕਠਕਅਵਤ  ਸਮਾਂ :- ਇਹ ਉਹ ਸਿਸਟਮ ਹੈ ਜੋ ਧਰਤੀ ਦੇ ਘੁੰਮਣ ਦੀ ਗਤੀ ਤੇ ਨਿਰਭਰ ਹੋਣ ਦੀ ਬਜਾਏ 3ਰਅਤਵ ”ਅਜਰਿਗਠ ਦਰ ਵਾਲਾ ਹੁੰਦਾ ਹੈ। ਇਹ 1900 ਦੇ ਇੱਕ 9ਅਤਵ ਤੋਂ ਗਿਣਿਆ ਜਾਂਦਾ ਹੈ ਜਦੋਂ ਸੂਰਜ ਦਾ ਮੱਧਮਾਨ ਦੇਸ਼ਾਂਤਰ 279.6966778 ਡਿਗਰੀ ਸੀ।

? ਡਿਸਕਵਰੀ ਚੈਨਲ ਤੇ ਵਿਖਾਇਆ ਗਿਆ ਕਿ ਸਾਢੇ ਪੰਜ ਅਰਬ ਸਾਲ ਬਾਅਦ ਸੂਰਜ ਖਤਮ ਹੋ ਜਾਵੇਗਾ ਅਤੇ ਧਰਤੀ ਵੀ ਕੀ ਅਜਿਹਾ ਸੰਭਵ ਹੈ ਅਤੇ ਕਿਉਂ?
* ਸੂਰਜ ਦੇ ਖਤਮ ਹੋਣ ਨਾਲ ਇਸਦੇ ਗ੍ਰਹਿ ਮੰਡਲ ਦਾ ਵੀ ਭੋਗ ਪੈ ਜਾਵੇਗਾ। ਸੋ ਧਰਤੀ ਵੀ ਸੂਰਜ ਦੇ ਗ੍ਰਹਿਮੰਡਲ ਦਾ ਇੱਕ ਭਾਗ ਹੀ ਹੈ। ਸੂਰਜ ਦੀ ਹੋਂਦ ਹਾਈਡ੍ਰੋਜਨ ਗੈਸ ਕਾਰਨ ਹੈ। ਇਹ ਗੈਸ ਲਗਾਤਾਰ ਹੀਲੀਅਮ ਵਿੱਚ ਬਦਲ ਰਹੀ ਹੈ। 500 ਕਰੋੜ ਵਰ੍ਹੇ ਤੱਕ ਸਾਰੀ ਹਾਈਡ੍ਰੋਜਨ ਹੀਲੀਅਮ ‘ਚ ਬਦਲ ਜਾਵੇਗੀ, ਇਸ ਲਈ ਸੂਰਜ ਦਾ ਖਾਤਮਾ ਹੋ ਜਾਵੇਗਾ।

? ਕੀ ਚੰਦ ਉੱਪਰ ਧਰਤੀ ਵੀ ਚਮਕਦੀ ਦਿਸਦੀ ਹੈ ਜਿਸ ਤਰ੍ਹਾਂ ਧਰਤੀ ਉੱਪਰ ਚੰਦ ਚਮਕਦਾ ਦਿਖਾਈ ਦਿੰਦਾ ਹੈ।
* ਚੰਦਰਮਾ ਦੇ ਯਾਤਰੀ ਦੱਸਦੇ ਹਨ ਕਿ ਚੰਦਰਮਾ ਤੇ ਜਾਂ ਕੇ ਧਰਤੀ ਇੱਕ ਬਹੁਤ ਵੱਡੇ ਚੰਦਰਮਾ ਵਰਗੀ ਨਜ਼ਰ ਆਉਂਦੀ ਹੈ।

? ਆਕਾਸ਼ ਨੀਲਾ ਕਿਉਂ ਦਿਖਾਈ ਦਿੰਦਾ ਹੈ?
* ਚਿੱਟਾ ਪ੍ਰਕਾਸ਼ ਸੱਤ ਰੰਗਾਂ ਦਾ ਮਿਸਰਣ ਹੁੰਦਾ ਹੈ ਇਹਨਾ ਵਿਚੋਂ ਨੀਲੇ ਰੰਗ ਦੀ ਖਿਲਰਣ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸ ਲਈ ਅਸਮਾਨ ਨੀਲਾ ਦਿਖਾਈ ਦਿੰਦਾ ਹੈ।

? ਸੂਰਜ ਦਾ ਤਾਪਮਾਨ 6000 ਕੈਲਵਿਨ ਹੈ ਤਾਂ ਸੈਂਟੀਗ੍ਰੇਟ ਵਿਚ ਕਿੰਨਾ ਹੋਵੇਗਾ?
* ਕੈਲਵਿਨ ਦਾ ਮਤਲਬ ਸੈਂਟੀਗ੍ਰੇਡ ਹੀ ਹੁੰਦਾ ਹੈ। ਇਸ ਲਈ 6000 ਡਿਗਰੀ ਕੈਲਵਿਨ ਦਾ ਮਤਲਬ 6000 ਦਰਜੇ ਸੈਂਟੀਗ੍ਰੇਡ ਹੈ।  (????)

? ਜਦੋਂ ਧਰਤੀ ਸਾਰੀਆਂ ਵਸਤਾ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਸੂਰਜ ਨੂੰ ਧਰਤੀ ਤੇ ਡਿੱਗਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੁੰਦਾ ਕਿਉਂ।
* ਅਸਲ ਵਿਚ ਧਰਤੀ ਸੂਰਜ ਨੂੰ ਅਤੇ ਸੂਰਜ ਧਰਤੀ ਨੂੰ ਹੀ ਨਹੀਂ ਖਿੱਚਦਾ ਪਰ ਅਜਿਹੇ ਹਜ਼ਾਰਾਂ ਗ੍ਰਹਿ ਹਨ ਜਿਹੜੇ ਇਕ ਦੂਜੇ ਨੂੰ ਖਿੱਚ ਰਹੇ ਹਨ। ਅਰਬਾਂ ਸਾਲਾਂ ਦੇ ਅਰਸੇ ਦੌਰਾਨ ਇਨ੍ਹਾਂ ਨੇ ਇਕ ਦੂਜੇ ਦੀ ਖਿੱਚ ਰਾਹੀਂ ਆਪਣੀ ਸਥਿਤੀ ਨੂੰ ਸੰਤੁਲਿਤ ਕਰ ਲਿਆ ਹੈ।
12/05/16

 

ਸ਼ੰਕਾ-ਨਵਿਰਤੀ (42)

? ਕੁਝ ਲੋਕ ਕਹਿੰਦੇ ਹਨ ਕਿ ਕਿਸਮਤ ਆਪ ਬਣਾਈ ਜਾਂਦੀ ਹੈ ਤੇ ਕੁਝ ਲੋਕ ਕਹਿੰਦੇ ਹਨ ਕਿ ਕਿਸਮਤ ਰੱਬ ਜਾਂ ਪ੍ਰਮਾਤਮਾ ਲਿਖਦਾ ਹੈ?
* ਸਮੁੱਚੀ ਦੁਨੀਆ ਵਿੱਚ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਚੱਲਦੀਆਂ ਹਨ: ਇੱਕ ਹੈ ਅਧਿਆਤਮਵਾਦੀ ਵਿਚਾਰਧਾਰਾ, ਦੂਜੀ ਹੈ ਪਦਾਰਥਵਾਦੀ ਵਿਚਾਰਧਾਰਾ। ਪਹਿਲੀ ਵਿਚਾਰਧਾਰਾ ਅਨੁਸਾਰ ਹਰੇਕ ਵਿਅਕਤੀ ਦੀ ਕਿਸਮਤ ਪ੍ਰਮਾਤਮਾ ਤੈਹ ਕਰਦਾ ਹੈ, ਇਹ ਜਨਮ ਤੋਂ ਪਹਿਲਾਂ ਹੀ ਉਸਦੇ ਨਸੀਬਾਂ ਵਿੱਚ ਲਿਖ ਦਿੱਤੀ ਜਾਂਦੀ ਹੈ। ਮੈਂ ਇਸ ਵਿਚਾਰਧਾਰਾ ਨੂੰ ਨਹੀਂ ਮੰਨਦਾ ਹਾਂ। ਮੈਂ ਸਮਝਦਾ ਹਾਂ ਕਿ ਕਿਸੇ ਵਿਅਕਤੀ ਦੀ ਕਿਸਮਤ ਦੋ ਗੱਲਾਂ ‘ਤੇ ਨਿਰਭਰ ਕਰਦੀ ਹੈ: ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵਿਅਕਤੀ ਨੇ ਆਪਣੇ ਆਲੇ-ਦੁਆਲੇ ਤੋਂ ਜੋ ਆਦਤਾਂ, ਸਿੱਖਿਆ, ਵਿਰਾਸਤ ਆਦਿ ਪ੍ਰਾਪਤ ਕੀਤੀਆਂ ਹਨ। ਦੂਜੀ ਦੇਸ਼ ਉਪਰ ਰਾਜ ਕਰ ਰਹੀ ਸਰਕਾਰ ਕਿਹੋ ਜਿਹੀ ਹੈ, ਇਹ ਲੋਕ ਹਿਤੈਸ਼ੀ ਹੈ ਜਾਂ ਲੋਕ ਵਿਰੋਧੀ। ਸੋ ਉਪਰੋਕਤ ਸਾਰੀਆਂ ਗੱਲਾਂ ਰਲ ਮਿਲ ਕੇ ਹੀ ਕਿਸੇ ਵਿਅਕਤੀ ਦੀ ਕਿਸਮਤ ਬਣਦੀ ਹੈ। ਮੈਂ ਅੱਜ ਕੱਲ੍ਹ ਕੈਨੇਡਾ ਵਿੱਚ ਹਾਂ ਤੇ ਇੱਥੋਂ ਦੇ 90% ਲੋਕ ਖੁਸ਼ਹਾਲ ਹਨ ²ਤੇ ਦੋ ਕੁ ਮਹੀਨਿਆਂ ਤੱਕ ਭਾਰਤ ਵਿੱਚ ਹੋਵਾਂਗਾ ਜਿੱਥੋਂ ਦੇ 90% ਲੋਕ ਦੁਖੀ ਹਨ।

? 2.1 (1ਤਵਗਰ;ਰਪਖ) ਕੀ ਹੁੰਦੀ ਹੈ। ਇਸ ਨਾਲ ਕਿਸ ਚੀਜ਼ ਦੀ ਜਾਣਕਾਰੀ ਮਿਲਦੀ ਹੈ। ਕਿਰਪਾ ਕਰਕੇ ਵਿਸਥਾਰ ਨਾਲ ਉੱਤਰ ਦੇਣਾ ਜੀ।
* 2.1 (1ਤਵਗਰ;ਰਪਖ) ਇਕ ਜੋਤਿਸ਼ ਦੀ ਡਿਗਰੀ ਹੈ। ਜੋਤਿਸ਼ ਤੁੱਕਾ ਹੀ ਹੁੰਦਾ ਹੈ। ਜੋ ਬਹੁਤੀਆਂ ਹਾਲਤਾਂ ਵਿੱਚ ਝੂਠ ਹੀ ਹੁੰਦਾ ਹੈ। ਜੇ ਇਹ ਤੁੱਕਾ ਸੱਚ ਨਿਕਲ ਜਾਵੇ ਤਾਂ ਉਹ ਵਿਅਕਤੀ ਛੱਤ ‘ਤੇ ਚੜ੍ਹ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਜੇ ਇਹ ਝੂਠ ਨਿਕਲ ਜਾਵੇ ਦੜ ਵੱਟ ਜਾਂਦਾ ਹੈ। ਇਸ ਕਰਕੇ ਜੋਤਿਸ਼ ਫੈਲਦਾ ਜਾਂਦਾ ਹੈ। ਭਾਰਤੀਯ ਜਨਤਾ ਪਾਰਟੀ ਵੱਲੋਂ ਜੋਤਿਸ਼ ਦੇ ਵਿਸ਼ੇ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਣ ਲੱਗ ਪਿਆ ਹੈ।

? ਸਾਡੇ ਹੱਥਾਂ ਤੇ ਰੇਖਾਵਾਂ ਕਿਉਂ ਹੁੰਦੀਆਂ ਹਨ?
* ਸਭ ਤੋਂ ਪਹਿਲਾਂ ਕਾਰਨ ਤਾਂ ਸਾਡੇ ਮਾਂ-ਪਿਉ ਦੇ ਹੱਥਾਂ ‘ਤੇ ਲਕੀਰਾਂ ਹੁੰਦੀਆਂ ਹਨ। ਇਸ ਲਈ ਇਹ ਲਕੀਰਾਂ ਸਾਨੂੰ ਵਿਰਸੇ ਵਿਚ ਮਿਲਦੀਆਂ ਹਨ। ਇਸ ਦਾ ਦੂਜਾ ਕਾਰਨ ਬੱਚੇ ਦੀ ਸਿਰਜਣ ਕਿਰਿਆ ਦੌਰਾਨ ਮਾਂ ਦੇ ਪੇਟ ਵਿੱਚ ਇਸ ਦੀਆਂ ਮੁੱਠੀਆਂ ਬੰਦ ਹੁੰਦੀਆਂ ਹਨ। ਇਸ ਲਈ ਇਹ ਲਕੀਰਾਂ ਨਹੀਂ ਹੱਥਾਂ ਦੇ ਵਟ ਹਨ।

? ਇੱਕ ਬੱਚਾ ਕਰੋੜਪਤੀ ਦੇ ਘਰ ਜਨਮ ਲੈਂਦਾ ਹੈ। ਦੂਸਰਾ ਬੱਚਾ ਇੱਕ ਭਿਖਾਰੀ ਦੇ ਘਰ ਜਨਮ ਲੈਂਦਾ ਹੈ। ਕੀ ਤੁਸੀਂ ਇਸ ਨੂੰ ਕਿਸਮਤ ਜਾਂ ਪਿਛਲੇ ਜਨਮ ਦਾ ਕਰਮ ਨਹੀਂ ਮੰਨਦੇ?
* ਜਨਮ ਸਮੇਂ ਹੀ ਕਰੋੜਪਤੀ ਬਣ ਜਾਣਾ ਜਾਂ ਮਲੰਗ ਬਣ ਜਾਣਾ ਕਿਸੇ ਦੇਸ਼ ਤੇ ਰਾਜ ਕਰ ਰਹੀ ਜਮਾਤ ‘ਤੇ ਨਿਰਭਰ ਹੁੰਦਾ ਹੈ। ਕੁਝ ਸਮੇਂ ਪਹਿਲਾਂ ਚੀਨ ਵਿੱਚ ਸਾਰੀ ਜਾਇਦਾਦ ਹੀ ਸਰਕਾਰੀ ਕਰ ਦਿੱਤੀ ਗਈ ਸੀ ਤੇ ਇਸ ਤਰ੍ਹਾਂ ਉਸ ਸਮੇਂ ਦੌਰਾਨ ਚੀਨ ਵਿੱਚ ਜੰਮੇ ਵੀਹ ਤੀਹ ਕਰੋੜ ਬੱਚੇ ਜਨਮ ਸਮੇਂ ਸਾਰੇ ਹੀ ਮਲੰਗ ਸਨ।

? ਜੱਗਬਾਣੀ ਅਖ਼ਬਾਰ ਵਿਚ ਆਇਆ ਸੀ ਕਿ 15 ਮਈ ਨੂੰ ਸੱਤ ਗ੍ਰਹਿ ਇਕੱਠੇ ਹੋਣੇ ਹਨ ਅਤੇ ਕੁਦਰਤੀ ਆਫਤਾਂ ਆਉਣਗੀਆਂ ਪਰ ਹੋਇਆ ਕੁਝ ਵੀ ਨਹੀਂ। ਇਸ ਬਾਰੇ ਦੱਸਣਾ।
* ਧਰਤੀ ਸਮੇਤ 9 ਗ੍ਰਹਿ ਸੂਰਜ ਦੁਆਲੇ ਚੱਕਰ ਲਾ ਰਹੇ ਹਨ। ਘੁੰਮਦੇ ਸਮੇਂ ਇਹ ਇੱਕ-ਦੂਜੇ ਤੋਂ ਕਰੋੜਾਂ ਮੀਲਾਂ ਦੀ ਵਿੱਥ ਤੇ ਹੁੰਦੇ ਹਨ। ਇਸ ਲਈ ਇਨ੍ਹਾਂ ਦੇ ਇਕੋ ਸੇਧ ਵਿੱਚ ਆਉਣ ਨਾਲ ਇਨ੍ਹਾਂ ਦਾ ਧਰਤੀ ਉੱਤੇ ਨਿਗੂਣਾ ਜਿਹਾ ਗੁਰੂਤਾ ਆਕਰਸ਼ਣ ਬਲ ਤਾਂ ਵਧ ਸਕਦਾ ਹੈ ਪਰ ਇਨ੍ਹਾਂ ਦੇ ਇਕੋ ਸੇਧ ਵਿਚ ਆਉਣ ਨਾਲ ਹੋਰ ਕੋਈ ਬਲ ਧਰਤੀ ਉੱਤੇ ਕਿਰਿਆ ਨਹੀਂ ਕਰੇਗਾ ਪਰ ਜੋਤਿਸ਼ ਵਾਲੇ ਤਾਂ ਕੁਝ ਗ੍ਰਹਿ ਤਾਂ ਗ੍ਰਹਿ ਹੀ ਨਹੀਂ ਹਨ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੋਤਸ਼ੀਆਂ ਨੂੰ ਦਾਨ-ਪੁੰਨ ਕਰਨ ਨਾਲ ਇਨ੍ਹਾਂ ਦਾ ਅਸਰ ਮਨੁੱਖੀ ਮਨਾਂ ਉੱਪਰ ਘੱਟ ਜਾਂ ਵਧ ਸਕਦਾ ਹੈ? ਅੱਜ ਤੱਕ ਕੋਈ ਵੀ ਇਸ ਵਿਸ਼ੇ ਤੇ ਸਾਡੀ ਤਸੱਲੀ ਨਹੀਂ ਕਰਵਾ ਸਕਿਆ।

? ਤੁਸੀਂ ਆਪਣੀ ਪੁਸਤਕ ‘ਸਮੇਂ ਦਾ ਇਤਿਹਾਸ‘ ਦੇ ਸਫਾ 13 ‘ਤੇ ਜ਼ਿਕਰ ਕੀਤਾ ਹੈ ਕਿ ਅੱਜ ਤੋਂ 15 ਅਰਬ ਵਰ੍ਹਿਆਂ ਬਾਅਦ ਬ੍ਰਹਿਮੰਡ ਸੁੰਗੜਨਾ ਸ਼ੁਰੂ ਕਰ ਦੇਵੇਗਾ ਸਮਾਂ ਪਿਛਾਂਹ ਨੂੰ ਮੁੜ ਪਵੇਗਾ। ਸਭ ਕੁਝ ਉਲਟ ਹੋਣਾ ਸ਼ੁਰੂ ਹੋ ਜਾਵੇਗਾ। ਸਿਵੇ ਜਲਦੇ ਨਜ਼ਰ ਆਉਣਗੇ। ਲੱਕੜਾਂ ਘਟਦੀਆਂ ਨਜ਼ਰ ਆਉਣਗੀਆਂ। ਬੁੱਢਾ ਲੱਕੜਾਂ ਵਿੱਚ ਪਿਆ ਨਜ਼ਰ ਆਉਂਦਾ ਉੱਠ ਬੈਠੇਗਾ...ਕੀ ਆਪਾਂ ਇਸ ਤਰ੍ਹਾਂ ਉੱਠ ਬੈਠਾਂਗੇ।
* ਮੇਰੀ ਪੁਸਤਕ ਵਿੱਚ ਅਜਿਹਾ ਇਸ ਆਧਾਰ ‘ਤੇ ਲਿਖਿਆ ਹੈ ਕਿ ਮਾਦਾ ਨਾ ਨਸ਼ਟ ਹੁੰਦਾ ਹੈ ਅਤੇ ਨਾ ਹੀ ਪੈਦਾ ਹੁੰਦਾ ਹੈ ਸਗੋਂ ਰੂਪ ਬਦਲਦਾ ਹੈ। ਬ੍ਰਹਿਮੰਡ ਦੇ ਫੈਲਣ ਦੇ ਤਿੰਨ ਹਜ਼ਾਰ ਕਰੋੜ ਵਰ੍ਹਿਆਂ ਦੌਰਾਨ ਜੋ ਕੁਝ ਵਾਪਰਿਆ, ਸੁੰਗੜਨ ਦੇ ਤਿੰਨ ਹਜ਼ਾਰ ਕਰੋੜ ਵਰ੍ਹਿਆਂ ਵਿੱਚ ਇਸ ਤੋਂ ਉਲਟ ਵਾਪਰੇਗਾ। ਜੇ ਅੱਜ ਕਲਾਕ ਦੀਆਂ ਸੂਈਆਂ ਕਲਾਕ-ਵਾਈਜ਼ ਘੁੰਮਦੀਆਂ ਵਿਖਾਈ ਦਿੰਦੀਆਂ ਹਨ। ਉਸ ਸਮੇਂ ਉਲਟ ਦਿਸ਼ਾ ਵਿੱਚ ਘੁੰਮਦੀਆਂ ਨਜ਼ਰ ਆਉਣਗੀਆਂ। ਵਿਗਿਆਨਕਾਂ ਦਾ ਖਿਆਲ ਹੈ ਕਿ ਬਹੁਤ ਕੁਝ ਅਜਿਹਾ ਵਾਪਰੇਗਾ।

? ਸ੍ਰਿਸ਼ਟੀ ਦਾ ਆਰੰਭ ਅਤੇ ਅੰਤ ਕਿੱਥੇ ਹੋਇਆ ਜਾਂ ਹੋਵੇਗਾ। ਇਹ ਅੱਗ ਤੋਂ ਬਰਫ਼, ਬਰਫ਼ ਤੋਂ ਪਾਣੀ ਅਤੇ ਪਾਣੀ ਤੋਂ ਜ਼ਮੀਨ ਕਿਵੇਂ ਬਣੀ?
* ਸ੍ਰਿਸ਼ਟੀ ਦਾ ਆਰੰਭ ਅਤੇ ਖਾਤਮੇ ਲਈ ਇਕ ਛੋਟੀ ਜਿਹੀ ਪੁਸਤਕ ‘ਸਮੇਂ ਦਾ ਇਤਿਹਾਸ‘ ਪੜ੍ਹਨ ਦੀ ਸਿਫਾਰਿਸ਼ ਕਰਦਾ ਹਾਂ। ਇਹ ਪੁਸਤਕ ‘ਤਰਕਭਾਰਤੀ ਪ੍ਰਕਾਸ਼ਨ‘ ਦੁਆਰਾ ਛਾਪੀ ਗਈ ਹੈ। ਮੌਜੂਦਾ ਸ਼੍ਰਿਸ਼ਟੀ ਦਾ ਆਰੰਭ 1500 ਕਰੋੜ ਵਰ੍ਹੇ ਪਹਿਲਾਂ ਇਕ ਧਮਾਕੇ ਦੇ ਰੂਪ ਵਿਚ ਹੋਇਆ ਸੀ। ਕਰੋੜਾਂ ਵਰ੍ਹਿਆਂ ਵਿਚ ਧਰਤੀ ਠੰਡੀ ਹੋਈ ਹੈ। ਧਰਤੀ ਤੇ ਹੋਈਆਂ ਉੱਥਲਾਂ-ਪੁੱਥਲਾਂ ਅਤੇ ਬਰਫ਼ਾਨੀ ਮੌਸਮਾਂ ਨੇ ਇਥੇ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਹੋਰ 4500 ਕਰੋੜ ਵਰ੍ਹਿਆਂ ਨੂੰ ਇਸ ਬ੍ਰਹਿਮੰਡ ਨੇ ਫੈਲ ਕੇ ਸੁੰਗੜ ਜਾਣਾ ਹੈ।

? ਧਰਤੀ ਦੀ ਗੁਰੂਤਾ ਖਿੱਚ ਦੇ ਉਲਟ ਅੱਗ ਬਾਲਣ ਤੇ ਅੱਗ ਦੀ ਲਾਟ ਉੱਪਰ ਵੱਲ ਕਿਉਂ ਜਾਂਦੀ ਹੈ?
* ਅੱਗ ਦੀ ਲਾਟ ਵਿੱਚ ਬਲ ਰਹੀਆਂ ਗੈਸਾਂ ਪਦਾਰਥਕ ਕਣ ਹੁੰਦੇ ਹਨ ਜੋ ਹਮੇਸ਼ਾ ਹਲਕੇ ਹੋਣ ਕਾਰਨ ਉੱਪਰ ਨੂੰ ਜਾਣਾ ਚਾਹੁੰਦੇ ਹਨ। ਇਸ ਲਈ ਜਦੋਂ ਕਿਸੇ ਲਾਟ ਨੂੰ ਉਲਟਾ ਕੀਤਾ ਜਾਂਦਾ ਹੈ ਤਾਂ ਵੀ ਇਹ ਉੱਪਰ ਨੂੰ ਉਠਦੀ ਹੈ।

? ਅਰਬਾਂ ਵਰ੍ਹੇ ਪਹਿਲਾ ਮਹਾਂ ਧਮਾਕਾ ਕਿੱਥੇ ਹੋਇਆ ਸੀ ਤੇ ਬਗੈਰ ਘਟਨਾ ਦੇ ਕਾਰਨ ਕਿਵੇਂ ਹੋਇਆ? ਕਿਉਂਕਿ ਕਿਸੇ ਵੀ ਘਟਨਾ ਦੇ ਵਾਪਰਨ ਪਿੱਛੇ ਕੋਈ ਅਹਿਮ ਕਾਰਨ ਜ਼ਰੂਰ ਹੁੰਦਾ ਹੈ, ਇਸ ਪਿੱਛੇ ਕੀ ਕਾਰਨ ਸੀ।
* ਪਦਾਰਥ ਤੇ ਊਰਜਾ ਦੇ ਘਟਣ ਜਾਂ ਵਧਣ ਨਾਲ ਬ੍ਰਹਿਮੰਡ ਫੈਲਦਾ ਜਾਂ ਸੁੰਗੜਦਾ ਹੈ। ਪੰਦਰਾਂ ਅਰਬ ਵਰ੍ਹੇ ਪਹਿਲਾਂ ਸਾਡੀ ਧਰਤੀ ਤੋਂ ਪੰਦਰਾਂ ਅਰਬ ਪ੍ਰਕਾਸ਼ਾਂ ਵਰ੍ਹੇ ਦੂਰ ਵੱਡਾ ਧਮਾਕਾ ਹੋਇਆ ਸੀ। ਸਾਡਾ ਬ੍ਰਹਿਮੰਡ ਅਜੇ ਹੋਰ 15 ਅਰਬ ਵਰ੍ਹੇ ਤੱਕ ਫੈਲਦਾ ਜਾਵੇਗਾ। ਫਿਰ ਇਹ 30 ਅਰਬ ਵਰ੍ਹੇ ਤੱਕ ਸੁੰਗੜਦਾ ਰਹੇਗਾ। ਫਿਰ ਇਹ ਗੋਲੇ ਦੇ ਰੂਪ ਵਿੱਚ ਇਕੱਠਾ ਹੋ ਜਾਵੇਗਾ। ਫਿਰ ਇਹ ਗੋਲਾ ਕਿੰਨਾ ਕੁ ਚਿਰ ਪਿਆ ਰਹੇਗਾ ਇਸ ਬਾਰੇ ਧਰਤੀ ਤੇ ਕਿਸੇ ਵਿਗਿਆਨਕ ਨੂੰ ਕੋਈ ਜਾਣਕਾਰੀ ਨਹੀਂ।
(05/05/16)

 

 

ਸ਼ੰਕਾ-ਨਵਿਰਤੀ (41)

? ਵਿਸ਼ਵ ਦੀ ਸਭ ਤੋਂ ਜ਼ਿਆਦਾ ਪਣ ਬਿਜਲੀ ਕਿਸ ਦੇਸ਼ ਵਿਚ ਪੈਦਾ ਹੁੰਦੀ ਹੈ?
* ਵਿਸ਼ਵ ਦੀ ਪਣ ਬਿਜਲੀ ਸਭ ਤੋਂ ਵਧ ਚੀਨ ਵਿਚ ਪੈਦਾ ਕੀਤੀ ਜਾ ਰਹੀ ਹੈ।

? ਤੇਲ ਦੀ ਇੱਕ ਬੂੰਦ ਪਾਣੀ ਦੇ ਤਲ ਉੱਪਰ ਫੈਲ ਜਾਂਦੀ ਹੈ। ਪਾਣੀ ਦੀ ਉੱਪਰਲੀ ਤਹਿ ਤੇ ਕਈ ਰੰਗ ਨਜ਼ਰ ਆਉਂਦੇ ਹਨ। ਅਜਿਹਾ ਕਿਉਂ?
* ਤੇਲ ਦੀ ਬੂੰਦ ਹਲਕੀ ਹੋਣ ਕਰਕੇ ਪਾਣੀ ਦੇ ਤਲ ਤੇ ਖਿਲਰ ਜਾਂਦੀ ਹੈ। ਪ੍ਰਕਾਸ਼ ਕਿਰਣਾਂ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਦਾਖ਼ਲ ਹੋਣ ਸਮੇਂ ਅਪਵਰਤਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਤਲ ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਹੀ ਰੰਗ ਨਜ਼ਰ ਆਉਂਦੇ ਹਨ।

? ਕੀ ਪਾਣੀ ਤੋਂ ਵੀ ਕੋਈ ਕਮਜ਼ੋਰ ਤੇਜ਼ਾਬ ਹੈ?
* ਸੁੱਧ ਪਾਣੀ ਨੂੰ ਉਦਾਸੀਨ ਮੰਨਿਆ ਜਾਂਦਾ ਹੈ। ਜਿਸਦਾ ਮਤਲਬ ਹੈ ਕਿ ਨਾ ਇਹ ਤੇਜ਼ਾਬੀ ਹੈ ਨਾ ਹੀ ਖਾਰਾ ਹੈ।

? ਅਸੀਂ ਬਾਜ਼ਾਰ ਵਿਚੋਂ ਜਦੋਂ ਵੀ ਕੋਈ ਚੀਜ਼ ਜਿਵੇਂ ਪੇਸਟ, ਪੈੱਨ ਆਦਿ ਖਰੀਦਦੇ ਹਾਂ ਤਾਂ ਉਨ੍ਹਾਂ ‘ਤੇ ਬਹੁਤ ਸਾਰੀਆਂ ਸਮਾਨਅੰਤਰ ਲਕੀਰਾਂ ਖਿੱਚੀਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਬਰੀਕ ਅਤੇ ਕੁਝ ਮੋਟੀਆਂ ਹੁੰਦੀਆਂ ਹਨ ਕਿਉਂ?
* ਇਨ੍ਹਾਂ ਦਾ ਮਤਲਬ ਬਾਰ ਕੋਡਿੰਗ  ਹੁੰਦਾ ਹੈ। ਇਸ ਤੇ ਕੀਮਤ ਵੀ ਕੋਡ ਕੀਤੀ ਹੁੰਦੀ ਹੈ, ਵੱਡੇ ਸ਼ਾਪਿੰਗ ਮਾਲਾਂ ਵਿਚ ਇੱਕ ਛੋਟੇ ਸਕੈਨਰ ਦੀ ਸਹਾਇਤਾ ਨਾਲ ਇਸ ‘ਤੇ ਛਪੀ ਕੀਮਤ ਪਤਾ ਲੱਗ ਜਾਂਦੀ ਹੈ।

? ਸਬਮਰਸੀਬਲ ਬੋਰ ਖੇਤਾਂ ਜਾਂ ਘਰਾਂ ਵਿੱਚ ਕਰਾਉਣੇ ਕਿੱਥੋਂ ਤੱਕ ਲਾਹੇਵੰਦ ਹਨ?
* ਜੇ ਪਾਣੀ ਦੀਆਂ ਉੱਪਰਲੀਆਂ ਤਹਿਆਂ ਵਿੱਚ ਪਾਣੀ ਵਧੀਆ ਨਹੀਂ, ਪੀਣ ਯੋਗ ਨਹੀਂ ਜਾਂ ਉਪਲਬਧ ਨਹੀਂ, ਤਾਂ ਸਬਮਰਸੀਬਲ ਬੋਰ ਕਰਾਉਣੇ ਹੀ ਅਕਲਮੰਦੀ ਹੈ।

? ਘਰ ਵਿੱਚ ਚਲਦੇ ਉਪਰਕਣ ਜਿਵੇਂ ਫਰਿਜ, ਟੀ. ਵੀ. ਅਤੇ ਮਾਈਕ੍ਰੋਵੇਵ ਓਵਨ ਆਦਿ ਸਿਹਤ ਲਈ ਸੁਰੱਖਿਅਤ ਹੁੰਦੇ ਹਨ?
* ਘਰ ਵਿਚਲੇ ਕਿਸੇ ਉਪਕਰਣ ਦਾ ਸੁਰੱਖਿਅਤ ਹੋਣਾ ਤਾਂ ਇਸ ਗੱਲ ‘ਤੇ ਨਿਰਭਰ ਹੈ ਕਿ ਤੁਸੀਂ ਉਸਦੀ ਸਾਂਭ-ਸੰਭਾਲ ਕਿਵੇਂ ਕਰਦੇ ਹੋ। ਪਰ ਇਹ ਯੰਤਰ ਕਿਸੇ ਕਿਸਮ ਦੀਆਂ ਹਾਨੀਕਾਰਕ ਕਿਰਨਾਂ ਜਾਂ ਪ੍ਰਦੂਸ਼ਣ ਪੈਦਾ ਨਹੀਂ ਕਰਦੇ ਜੋ ਸਿਹਤ ਲਈ ਹਾਨੀਕਾਰਕ ਹੋਣ।

? ਚੁੰਬਕ ਨੂੰ ਜੇਕਰ ਸਪੇਸ ਵਿੱਚ ਲਿਜਾਇਆ ਜਾਵੇ ਤਾਂ ਕੀ ਉਸਦੇ ਚੁੰਬਕੀ ਗੁਣ ਕਾਇਮ ਰਹਿਣਗੇ।
* ਚੁੰਬਕ ਦੇ ਚੁੰਬਕੀ ਗੁਣ ਸਿਰਫ ਧਰਤੀ ਉੱਤੇ ਹੀ ਰਹਿ ਸਕਦੇ ਹਨ। ਸਪੇਸ ਵਿੱਚ ਕਿਉਂਕਿ ਦਿਸ਼ਾਵਾਂ ਨਹੀਂ ਹੁੰਦੀਆਂ, ਇਸ ਲਈ ਇਹਨਾਂ ਦੇ ਰਹਿਣ ਦੀ ਕੋਈ ਸੰਭਾਵਨਾ ਨਹੀਂ।

? ਜਦੋਂ ਅਸੀਂ ਮੋਮਬੱਤੀ ਦੇ ਧਾਗੇ ਨੂੰ ਅੱਗ ਲਗਾਉਂਦੇ ਹਾਂ ਤਾਂ ਇਹ ਪਿਘਲ ਕਿਉਂ ਜਾਂਦੀ ਹੈ, ਕੀ ਇਹ ਪਿਘਲੀ ਹੋਈ ਦੁਬਾਰਾ ਜਲਾਈ ਜਾ ਸਕਦੀ ਹੈ।
* ਮੋਮ ਦਾ ਪਿਘਲਾਓ ਦਰਜਾ ਨੀਵਾਂ ਹੁੰਦਾ ਹੈ। ਇਸ ਲਈ ਥੋੜ੍ਹੀ ਜਿਹੀ ਗਰਮੀ ਮਿਲਣ ਤੇ ਹੀ ਇਹ ਪਿਘਲ ਜਾਂਦੀ ਹੈ। ਪਿਘਲੀ ਹੋਈ ਮੋਮ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

? ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ।
* ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਕਰਕੇ ਹੁੰਦਾ ਹੈ, ਇਸਨੂੰ ਨਿਊਰੋਨਜ਼  ਕਿਹਾ ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ ਘਟ ਜਾਂਦੀ ਹੈ।

? 6 ਛਖਤਵਕਠ ਕਿਸ ਤਰ੍ਹਾਂ ਕੰਮ ਕਰਦਾ ਹੈ।
* ਫੈਕਸ ਮਸ਼ੀਨ ਫੋਟੋ-ਸਟੈਟ ਮਸ਼ੀਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਫਰਕ ਸਿਰਫ ਇਹ ਹੀ ਹੁੰਦਾ ਹੈ ਕਿ ਫੋਟੋ-ਸਟੈਟ ਮਸ਼ੀਨ ਵਿੱਚ ਕਾਗਜ਼ ਉਸੇ ਮਸ਼ੀਨ ਵਿੱਚ ਰੱਖ ਕੇ ਕਾਪੀ ਉਸੇ ਮਸ਼ੀਨ ਵਿੱਚੋਂ ਕੱਢ ਲਈ ਜਾਂਦੀ ਹੈ। ਫੈਕਸ਼ ਮਸ਼ੀਨਾਂ ਵਿੱਚ ਕਾਗਜ਼ ਰੱਖਣ ਵਾਲਾ ਭਾਗ ਕਾਪੀ ਪ੍ਰਾਪਤ ਕਰਨ ਵਾਲੇ ਭਾਗ ਤੋਂ ਦੂਰੀ ਤੇ ਹੁੰਦਾ ਹੈ। ਕਈ ਵਾਰੀ ਇਹ ਦੂਰੀ ਹਜ਼ਾਰਾਂ ਕਿਲੋਮੀਟਰ ਦੀ ਹੁੰਦੀ ਹੈ।

? ਕੀ ਤਰਕਸ਼ੀਲ ਸੁਸਾਇਟੀ ਜਾਂ ਅਸੀਂ ਜੋਤਿਸ਼ੀਆਂ ਨੂੰ ਰੋਕ ਨਹੀਂ ਸਕਦੇ ਭਾਵ ਉਹਨਾਂ ਦੀ ਦੁਕਾਨਦਾਰੀ ਬੰਦ ਨਹੀਂ ਕਰਵਾ ਸਕਦੇ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਚੈਲੰਜ ਨਹੀਂ ਕਰ ਸਕਦੇ। ਆਪਾਂ ਉਹਨਾਂ ਤੇ ਕੀ ਕਾਰਵਾਈ ਕਰ ਸਕਦੇ ਹਾਂ?
* ਤਰਕਸ਼ੀਲ ਸੁਸਾਇਟੀ ਇਸ ਗੱਲ ਦੀ ਮੁਦੱਈ ਹੈ ਕਿ ਸਮੁੱਚੇ ਲੋਕਾਂ ਨੂੰ ਜਾਗ੍ਰਿਤ ਕਰਕੇ ਹੀ ਜੋਤਿਸ਼ੀਆਂ, ਸਾਧਾਂ-ਸੰਤਾਂ, ਰਿਸ਼ੀਆਂ-ਸੁਆਮੀਆਂ ਦਾ ਬੇੜਾ ਗਰਕ ਕੀਤਾ ਜਾ ਸਕਦਾ ਹੈ। ਅਸੀਂ ਇਨ੍ਹਾਂ ਦੇ ਡੇਰਿਆਂ ਤੇ ਘਰਾਂ ਵਿੱਚ ਸਿੱਧੇ ਰੂਪ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਾਂ। ਪਰ ਲੋਕ ਕਚਹਿਰੀ ਵਿੱਚ ਆਪਣੀਆਂ ਦਾਅਵਾ ਕੀਤੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਇਹ ਕਰਨ ²ਤੋਂ ਅਸਮਰੱਥ ਹੁੰਦੇ ਹਨ। ਇਸ ਲਈ ਇਹ ਹਾਰ ਜਾਂਦੇ ਹਨ।

? ਪੰਜਾਬ ਅਤੇ ਪੂਰੇ ਭਾਰਤ ਵਿਚ ਜੋਤਿਸ਼ੀ ਬੈਠੇ ਹਨ ਅਤੇ ਜਿਨ੍ਹਾਂ ਨੂੰ ਤਰਕਸ਼ੀਲ ਸੁਸਾਇਟੀਆਂ ਭਜਾ ਦਿੰਦੀਆਂ ਹਨ, ਪਰ ਫਿਰ ਵੀ ਇਹ ਜੋਤਿਸ਼ੀ ਆਪਣੀ ਇਸ਼ਤਿਹਾਰ-ਬਾਜ਼ੀ ਆਮ ਅਖਬਾਰਾਂ ਵਿੱਚ ਕਰਦੇ ਪਾਏ ਜਾਂਦੇ ਹਨ। ਇਹਨਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਤਰਕਸ਼ੀਲ ਸੁਸਾਇਟੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਕਿਉਂ ਨਹੀਂ ਪਾਉਂਦੀ?
* ਲੋਕਾਂ ਨੂੰ ਚੇਤਨ ਕਰਕੇ ਹੀ ਜੋਤਿਸ਼ੀਆਂ ਨੂੰ ਸਦਾ ਲਈ ਭਜਾਇਆ ਜਾ ਸਕਦਾ ਹੈ। ਹਿੰਦੁਸਤਾਨ ਦੀ ਸਰਕਾਰ ਹਰ ਕਿਸਮ ਦੇ ਅੰਧ-ਵਿਸ਼ਵਾਸਾਂ ਨੂੰ ਵਧਾਉਣ ਲਈ ਜੋਤਿਸ਼ੀਆਂ, ਸਾਧਾਂ-ਸੰਤਾਂ, ਧਾਰਮਿਕ ਅਦਾਰਿਆਂ, ਟੈਲੀਵਿਜ਼ਨ ਪ੍ਰੋਗਰਾਮਾਂ ਆਦਿ ਨੂੰ ਸਹਿਯੋਗ ਦਿੰਦੀ ਰਹਿੰਦੀ ਹੈ। ਰਾਜ ਕਰ ਰਹੀ ਜਮਾਤ ਦੇ ਸਾਰੇ ਆਈ. ਏ. ਐਸ. ਅਫਸਰ ਇਸ ਗੱਲ ਪ੍ਰਤੀ ਪੂਰੀ ਤਰ੍ਹਾ ਸੁਚੇਤ ਹਨ ਕਿ ਜੇ ਭਾਰਤੀ ਜਨਤਾ ਨੂੰ ਅੰਧ-ਵਿਸ਼ਵਾਸ ਦੀ ਹਨ੍ਹੇਰੀ ਵਿੱਚੋਂ ਕੱਢ ਦਿੱਤਾ ਗਿਆ ਤਾਂ ਉਹ ਮੌਜੂਦਾ ਰਾਜਸੀ ਢਾਂਚੇ ਨੂੰ ਵੀ ਤਬਾਹ ਕਰਨੋਂ ਨਹੀਂ ਹਟਣਗੇ। ਸੋ ਇੱਕ ਸੋਚੀ ਸਮਝੀ ਸਕੀਮ ਰਾਹੀਂ ਹੀ ਭਾਰਤੀ ਜਨਤਾ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ।

? ਜੋਤਿਸ਼ ਨੂੰ ਵਿਗਿਆਨ ਮੰਨ ਕੇ ਪਿਛਲੀ ਸਰਕਾਰ ਨੇ ਯੂਨੀਵਰਸਿਟੀਆਂ ਵਿੱਚ ਇਸਦੀ ਪੜ੍ਹਾਈ (ਕੋਰਸ) ਸਬੰਧੀ ਜੋ ਸਕੀਮ ਬਣਾਈ ਗਈ ਸੀ, ਕੀ ਉਹ ਲਾਗੂ ਹੋ ਚੁੱਕੀ ਹੈ?
* ਇਹ ਲਾਗੂ ਤਾਂ ਉਨ੍ਹਾਂ ਨੇ ਆਪਣੇ ਰਾਜ ਭਾਗ ਵਿੱਚ ਕਰ ਹੀ ਦਿੱਤੀ ਸੀ ਪਰ ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਇਸਦਾ ਵਿਰੋਧ ਕਰਨ ਕਰਕੇ ਇਹ ਪੰਜਾਬ ਵਿੱਚ ਬਹੁਤੀ ਸਫਲ ਨਹੀਂ ਹੋ ਸਕੀ।
28/04/16

 

ਸ਼ੰਕਾ-ਨਵਿਰਤੀ (40)

? ਰਾਕਟ ਦੀ ਯਾਤਰਾ ਨੂੰ ਸੰਖੇਪ ਵਿਚ ਦੱਸੋ। ਸਮਾਂ ਅਤੇ ਦੂਰੀ ਵੀ ਦੱਸੋ।
* ਰਾਕਟ ਨਿਊਟਨ ਦੇ ਤੀਜੇ ਸਿਧਾਂਤ ਅਨੁਸਾਰ ਉਠਾਏ ਜਾਂਦੇ ਹਨ। ਜਦੋਂ ਕਿਸੇ ਚੀਜ਼ ਨੂੰ ਗਿਆਰਾਂ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਧਰਤੀ ਤੋਂ ਉੱਪਰ ਵੱਲ ਛੱਡਿਆ ਜਾਂਦਾ ਹੈ ਤਾਂ ਉਹ ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਨਿਕਲ ਜਾਂਦੇ ਹਨ। ਇਸ ਲਈ ਰਾਕਟਾਂ ਵਿਚ ਨਿਊਕਲੀ ਬਾਲਣ ਵਰਤਿਆ ਜਾਂਦਾ ਹੈ।

? ਕੀ ਸ਼ੀਸ਼ਾ ਇੱਕ ਧਾਤ ਹੈ, ਜੇਕਰ ਧਾਤ ਨਹੀਂ ਤਾਂ ਸ਼ੀਸ਼ਾ ਕਿਵੇਂ ਬਣਦਾ ਹੈ?
* ਵਿਗਿਆਨਕ ਭਾਸ਼ਾ ਵਿਚ ਸ਼ੀਸ਼ੇ ਦਾ ਮਤਲਬ ਸਿੱਕਾ ਹੁੰਦਾ ਹੈ ਜੋ ਇੱਕ ਧਾਤ ਹੈ। ਪਰ ਸ਼ੀਸ਼ੇ ਦਾ ਮਤਲਬ ਦਰਪਣ ਵੀ ਹੁੰਦਾ ਹੈ ਜੋ ਰੇਤ, ਸੋਡੇ ਨੂੰ ਮਿਲਾ ਕੇ ਬਣਾਇਆ ਜਾ ਸਕਦਾ ਹੈ।

? ਜਗਦੀ ਹੋਈ ਟਿਊਬ ਦੀ ਆਵਾਜ਼ ਰੇਡੀਓ ਵਿਚ ਡਿਸਟਰਬ  ਕਰਦੀ ਹੋਈ ਸੁਣਾਈ ਦਿੰਦੀ ਹੈ। ਪਰ ਟੈਲੀਵਿਜ਼ਨ ਵਿਚ ਨਹੀਂ। ਕਿਉਂ?
* ਜਗਦੀ ਹੋਈ ਟਿਊਬ ਦੁਆਰਾ ਪੈਦਾ ਕੀਤੀ ਆਵਾਜ਼ ਦੀ ਆਵ੍ਰਿਤੀ ਰੇਡੀਓ ਦੇ ਚੱਲ ਰਹੇ ਸਟੇਸ਼ਨ ਦੀ ਆਵ੍ਰਿਤੀ ਦੀ ਸੀਮਾ ਦੇ ਅੰਦਰ ਹੁੰਦੀ ਹੈ। ਇਸ ਲਈ ਇਹ ਰੇਡੀਓ ਵਿਚ ਸੁਣਾਈ ਦਿੰਦੀ ਹੈ। ਟੈਲੀਵਿਜ਼ਨ ਦੀ ਆਵ੍ਰਿਤੀ ਨਾਲੋਂ ਇਹ ਘੱਟ ਜਾਂ ਵੱਧ ਹੁੰਦੀ ਹੈ।

? ਕੁਲਫੀ, ਆਈਸਕ੍ਰੀਮ ਵਾਲੇ ਜਦੋਂ ਬਰਫ ਦੇ ਖਾਨਿਆਂ ਵਿਚ ਕੁਲਫੀਆਂ ਵਾਲੀਆਂ ਨਾਲੀਆਂ ਪਾਉਂਦੇ ਹਨ ਤਾਂ ਬਰਫ਼ ਵਿਚ ਬਹੁਤ ਸਾਰਾ ਲੂਣ ਪਾਇਆ ਜਾਂਦਾ ਹੈ ਤਾਂ ਜਿਸ ਨਾਲ ਕੁਲਫੀਆਂ ਜੰਮ ਜਾਂਦੀਆਂ ਹਨ। ਜੇਕਰ ਲੂਣ ਨਹੀਂ ਪਾਇਆ ਜਾਂਦਾ ਤਾਂ ਕੁਲਫੀਆਂ ਕਿਉਂ ਨਹੀਂ ਜੰਮਦੀਆਂ? ਕੁਲਫੀਆਂ ਵਿਚ ਆਖਰ ਲੂਣ ਨਾਲ ਕੀ ਪਰਿਵਰਤਨ ਹੁੰਦਾ ਹੈ।
* ਬਰਫ਼ ਤੇ ਲੂਣ ਦਾ ਮਿਕਸਰ, ਤਾਪਮਾਨ ਨੂੰ-4 ਡਿਗਰੀ ਸੈਲਸੀਅਸ ਤੱਕ ਨੀਵਾਂ ਕਰ ਦਿੰਦਾ ਹੈ। ਇਸ ਲਈ ਇਹ ਤਾਪਮਾਨ ਕੁਲਫੀਆਂ ਨੂੰ ਜਮਾਉਣ ਵਿਚ ਕਾਰਗਰ ਹੁੰਦਾ ਹੈ।

? ਸਮੁੰਦਰ ਦੇ ਪਾਣੀ ਦੀ ਡੂੰਘਾਈ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ।
* ਸਮੁੰਦਰੀ ਡੂੰਘਾਈਆਂ ਨੂੰ ਮਾਪਣ ਲਈ ਰਾਡਾਰ ਦੀ ਵਰਤੋਂ ਹੁੰਦੀ ਹੈ। ਕਿਸ਼ਤੀ ਵਿਚੋਂ ਛੱਡੀਆਂ ਕਿਰਨਾਂ ਸਮੁੰਦਰੀ ਤਲ ਨਾਲ ਟਕਰਾ ਕੇ ਵਾਪਸ ਆ ਜਾਂਦੀਆਂ ਹਨ। ਸਮਾਂ ਨੋਟ ਕਰ ਲਿਆ ਜਾਂਦਾ ਹੈ। ਰਾਡਾਰ ਕਿਰਨਾਂ ਦੀ ਪਾਣੀ ਵਿੱਚ ਸਪੀਡ ਵਿਗਿਆਨੀਆਂ ਨੂੰ ਪਤਾ ਹੀ ਹੁੰਦੀ ਹੈ। ਇਸ ਨਾਲ ਡੂੰਘਾਈ ਦਾ ਪਤਾ ਲੱਗ ਜਾਂਦਾ ਹੈ।

? ਜਦੋਂ ਜਗਦੀ ਹੋਈ ਟਿਊਬ ਲਾਈਟ ਵਿਚੋਂ ਸਟਾਰਟਰ ਕੱਢ ਲਿਆ ਜਾਂਦਾ ਹੈ ਤਾਂ ਕਰੰਟ ਵਗਣ ਦਾ ਸਰਕਟ ਕਿਵੇਂ ਪੂਰਾ ਹੁੰਦਾ ਹੈ।
* ਟਿਊਬ ਵਿਚ ਸਟਾਰਟਰ ਦਾ ਰੋਲ ਤਾਂ ਸਿਰਫ ਟਿਊਬ ਨੂੰ ਚਾਲੂ ਕਰਨ ਸਮੇਂ ਵੱਧ ਵੋਲਟੇਜ ਦਾ ਕਰੰਟ ਦੇਣਾ ਹੁੰਦਾ ਹੈ।

? ਜਦ ਐਲ. ਪੀ. ਜੀ. ਗੈਸ ਲੀਕ ਹੋ ਜਾਂਦੀ ਹੈ ਤਾਂ ਉਸਦਾ ਪਤਾ ਲਗਾਉਣ ਲਈ ਕਿਹੜੀ ਗੰਧ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਸ ਦਾ ਸੂਤਰ ਕੀ ਹੈ?
* ਐਲ. ਪੀ. ਜੀ. ਦੀ ਲੀਕੇਜ ਦਾ ਪਤਾ ਲਗਾਉਣ ਲਈ ਇਸ ਵਿਚ ਥੋੜ੍ਹੀ ਹਾਈਡਰੋਜਨ ਸਲਫਾਈਡ ਮਿਕਸ ਕਰ ਦਿੱਤੀ ਜਾਂਦੀ ਹੈ। ਜਿਸ ਦੀ ਦੁਰਗੰਧ ਗੈਸ ਦੀ ਲੀਕੇਜ਼ ਬਾਰੇ ਸਾਨੂੰ ਸੂਚਿਤ ਕਰਦੀ ਹੈ। ਉਸਦਾ ਸੂਤਰ 82ਛ ਹੈ।

? ਮੋਟਰਸਾਈਕਲ ਦੀ ਖੋਜ ਕਿਸ ਨੇ ਕੀਤੀ?
* ਮੋਟਰਸਾਈਕਲ ਦੀ ਖੋਜ ਜਰਮਨੀ ਦੇ ਇੱਕ ਸ਼ਹਿਰ ਕੇਸਾਂਟ ਦੇ ਜੀ. ਡੈਮਲਰ ਨੇ 1885 ਵਿਚ ਕੀਤੀ ਸੀ।

? ਬਿਜਲੀ ਦੀ ਰਫਤਾਰ ਨੂੰ ਮਾਪਣ ਦਾ ਕੋਈ ਯੰਤਰ ਤਾਂ ਦੱਸੋ?
* ਜੀ ਹਾਂ, ਬਿਜਲੀ ਦੀ ਰਫਤਾਰ ਨੂੰ ਮਾਪਣ ਲਈ ਬਹੁਤ ਸਾਰੇ ਯੰਤਰ ਉਪਲਬਧ ਹਨ। ਜਿਵੇਂ ਅਸੀਂ ਪ੍ਰਯੋਗਸ਼ਾਲਾਵਾਂ ਵਿਚ ਪ੍ਰਕਾਸ਼ ਦੀ ਰਫਤਾਰ ਲੱਭਦੇ ਰਹੇ ਹਾਂ ਇਸ ਤਰ੍ਹਾਂ ਬਿਜਲੀ ਦੀ ਰਫਤਾਰ ਵੀ ਇਨ੍ਹਾਂ ਯੰਤਰਾਂ ਰਾਹੀਂ ਲੱਭੀ ਜਾ ਸਕਦੀ ਹੈ। ਬਿਜਲੀ ਦੀ ਰਫਤਾਰ ਇੱਕ ਲੱਖ ਛਿਆਸੀ ਹਜ਼ਾਰ ਮੀਲ ਪ੍ਰਤੀ ਸੈਕਿੰਟ ਹੁੰਦੀ ਹੈ। ਪ੍ਰਕਾਸ਼ ਦੀ ਰਫਤਾਰ ਵੀ ਇਹ ਹੀ ਹੈ।

? ਸੂਰਜੀ ਸੈੱਲ ਕਿਵੇਂ ਸੂਰਜੀ ਊਰਜਾ ਬਣਾਉਂਦਾ ਹੈ।
* ਸੂਰਜੀ ਸੈੱਲ ਦਾ ਮੁੱਖ ਕਾਰਜ ਸੂਰਜ ਦੀ ਗਰਮੀ ਨੂੰ ਪ੍ਰਾਪਤ ਕਰਕੇ ਰਸਾਇਣਕ ਊਰਜਾ ਵਿਚ ਬਦਲਣਾ ਹੁੰਦਾ ਹੈ ਤੇ ਇਹ ਊਰਜਾ ਬੈਟਰੀ ਵਿਚ ਜਾਂ ਪਾਣੀ ਵਿਚ ਜਮ੍ਹਾਂ ਕਰ ਲਈ ਜਾਂਦੀ ਹੈ। ਲੋੜ ਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾਂ ਸਕਦੀ ਹੈ।

? ਟੀ. ਵੀ. ਦਾ ਐਨਟੀਨਾ ਕਿਹੜੇ ਸਿਗਨਲਾਂ ਨਾਲ ਪ੍ਰੋਗਰਾਮਾਂ ਦੀ ਪਕੜ ਕਰਦਾ ਹੈ।
* ਟੈਲੀਵਿਜ਼ਨ ਦੀਆਂ ਤਰੰਗਾਂ ਧਰਤੀ ਦੇ ਸਾਮਾਨ-ਅੰਦਰ ਨਹੀਂ ਚਲਦੀਆਂ। ਸਗੋਂ ਇਹ ਸਿੱਧੀਆਂ ਰੇਖਾਵਾਂ ਵਿਚ ਚੱਲਦੀਆਂ ਹਨ। ਇਸ ਲਈ ਜਿਹੜੇ ਪਿੰਡ ਜਾਂ ਸ਼ਹਿਰ ਟੀ. ਵੀ. ਸਟੇਸ਼ਨਾਂ ਤੋਂ ਦੂਰ ਹੁੰਦੇ ਹਨ, ਉੱਥੇ ਐਨਟੀਨਿਆਂ ਦੀ ਲੋੜ ਪੈਂਦੀ ਹੈ। ਐਨਟੀਨੇ ਇਨ੍ਹਾਂ ਰੇਡੀਓ ਸਿਗਨਲਾਂ ਨੂੰ ਫੜ ਕੇ ਟੈਲੀਵਿਜ਼ਨਾਂ ਨੂੰ ਭੇਜ ਦਿੰਦੇ ਹਨ। ਜਿਹੜੇ ਇਨ੍ਹਾਂ ਤਰੰਗਾਂ ਨੂੰ ਧੁਨੀ ਤਰੰਗਾਂ ਤੇ ਰੌਸ਼ਨੀ ਤਰੰਗਾਂ ਵਿੱਚ ਬਦਲ ਦਿੰਦੇ ਹਨ।

? ਵੱਡੇ ਇਕੱਠ ਵਿੱਚ ਆਵਾਜ਼ ਪੁਚਾਉਣ ਲਈ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਮੈਂ ਜਾਨਣਾ ਚਾਹੁੰਦਾ ਹਾਂ ਕਿ ਲਾਊਡ ਸਪੀਕਰ ਦੀ ਆਵਾਜ਼ ਆਮ ਆਵਾਜ਼ ਨਾਲੋਂ ਦੁੱਗਣੀ-ਚੌਗੁਣੀ ਕਿਵੇਂ ਹੋ ਜਾਂਦੀ ਹੈ।
* ਲਾਊਡ ਸਪੀਕਰਾਂ ਵਿੱਚ ਅਜਿਹੇ ਯੰਤਰ ਫਿੱਟ ਕੀਤੇ ਹੁੰਦੇ ਹਨ ਜਿਹੜੇ ਧੁਨੀ-ਤਰੰਗਾਂ ਨੂੰ ਪਕੜ ਲੈਂਦੇ ਹਨ ਅਤੇ ਉਨ੍ਹਾਂ ਨੂੰ ਬਿਜਲੀ-ਊਰਜਾ ਦੀ ਸਹਾਇਤਾ ਨਾਲ ਦੁੱਗਣਾ, ਚੌਗੁਣਾ ਜਾਂ ਅੱਠ-ਗੁਣਾ ਕਰ ਦਿੰਦੇ ਹਨ।

? ਮੋਬਾਈਲ ਫੋਨ ਨੂੰ ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ।
* ਮੋਬਾਈਲ ਫੋਨ ਨੂੰ ਅੱਗ ਲੱਗਣ ਦਾ ਕਾਰਨ ਇਸ ਵਿੱਚ ਸ਼ਾਰਟ ਸਰਕਟ ਹੀ ਹੁੰਦਾ ਹੈ। ਇਸ ਵਿੱਚ ਜਲਦੀ ਬਲਣਸ਼ੀਲ ਪਦਾਰਥ ਹੁੰਦਾ ਹੈ। ਇਸ ਲਈ ਇਸ ਨੂੰ ਛੇਤੀ ਅੱਗ ਲੱਗ ਜਾਂਦੀ ਹੈ।

? ਸ਼ੀਸ਼ੇ ਦੇ ਵਿਚ ਕਿਸੇ ਮਨੁੱਖ ਨੂੰ ਆਪਣਾ ਚਿਹਰਾ ਕਿਉਂ ਦਿਖਾਈ ਦਿੰਦਾ ਹੈ?
* ਅਸਲ ਵਿਚ ਸੂਰਜ ਦੀਆਂ ਪ੍ਰਕਾਸ਼ ਕਿਰਨਾਂ ਬਾਹਰਲੀਆਂ ਵਸਤੂਆਂ ‘ਤੇ ਪੈਂਦੀਆਂ ਹਨ। ਥੋੜ੍ਹੀਆਂ ਬਹੁਤ ਕਿਰਨਾਂ ਉਸ ਵਸਤੂ ਤੋਂ ਪਰਿਵਰਤਿਤ ਹੋ ਕੇ ਆਲੇ ਦੁਆਲੇ ਨੂੰ ਖਿੰਡ ਜਾਂਦੀਆਂ ਹਨ। ਇਸ ਤਰ੍ਹਾਂ ਕੁਝ ਕਿਰਨਾਂ ਸਾਡੇ ਚਿਹਰੇ ਤੇ ਵੀ ਆ ਟਕਰਾਉਂਦੀਆਂ ਹਨ। ਸਾਡੇ ਚਿਹਰੇ ਤੋਂ ਮੁੜੀਆਂ ਕਿਰਨਾਂ ਦਰਪਣ ਨਾਲ ਟਕਰਾਉਂਦੀਆਂ ਹਨ ਤੇ ਦਰਪਣ ਉਨ੍ਹਾਂ ਨੂੰ ਪਰਿਵਰਤਿਤ ਕਰ ਦਿੰਦਾ ਹੈ। ਇਸ ਲਈ ਦਰਪਣ ਵਿਚ ਸਾਨੂੰ ਆਪਣਾ ਚਿਹਰਾ ਦਿਖਾਈ ਦਿੰਦਾ ਹੈ।

? ਕੀ ਅਸੀਂ ਨਿਊਕਲੀ ਊਰਜਾ ਨੂੰ ਵਾਹਨਾਂ ਵਿਚ ਈਂਧਣ ਦੇ ਰੂਪ ਵਿਚ ਵਰਤ ਸਕਦੇ ਹਾਂ?
* ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਉੂਕਲੀ ਊਰਜਾ ਦੀ ਵਰਤੋਂ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਮਸ਼ੀਨ ਲਈ ਹੋ ਸਕਦੀ ਹੈ, ਪਰ ਸਾਇੰਸਦਾਨ ਅਜੇ ਤੱਕ ਨਿਊਕਲੀ ਊਰਜਾ ਨੂੰ ਛੋਟੀਆਂ ਮਸ਼ੀਨਾਂ ਵਿਚ ਵਰਤਣ ਲਈ ਸਫਲ ਨਹੀਂ ਹੋ ਸਕੇ। ਪਰ ਰਾਕਟਾਂ ਵਿਚ ਇਸ ਦੀ ਵਰਤੋਂ ਹੋ ਰਹੀ ਹੈ।
21/04/16

ਸ਼ੰਕਾ-ਨਵਿਰਤੀ (39)

? ਚੁੰਬਕ ਕਿਵੇਂ ਬਣਾਇਆ ਜਾਂਦਾ ਹੈ?
* ਲੋਹੇ ਨੂੰ ਉੱਤਰ ਤੇ ਦੱਖਣ ਦੀ ਦਿਸ਼ਾ ਵਿਚ ਜ਼ਮੀਨ ਵਿਚ ਦੱਬ ਕੇ ਚੁੰਬਕ ਬਣਾਇਆ ਜਾਂਦਾ ਹੈ। ਅੱਜ ਕੱਲ੍ਹ ਬਣਾਵਟੀ ਢੰਗਾਂ ਨਾਲ ਵੀ ਚੁੰਬਕ ਬਣਾਏ ਹਨ।

? ਚੁੰਬਕ ਦੇ ਦੋ ਧਰੁਵ ਹੀ ਕਿਉਂ ਹੁੰਦੇ ਹਨ?
* ਅਸਲ ਵਿਚ ਚੁੰਬਕ ਲੋਹੇ ਦੇ ਪ੍ਰਮਾਣੂਆਂ ਉੱਪਰ ਇਲੈਕਟ੍ਰਾਨਾਂ ਅਤੇ ਪ੍ਰੋਟਾਨਾਂ ਦੀ ਤਰਤੀਬ ਹੁੰਦੀ ਹੈ। ਜੇ ਇੱਕ ਪਾਸੇ ਇਲੈਕਟ੍ਰਾਨ ਇਕੱਠੇ ਹੋਣਗੇ ਅਤੇ ਦੂਜੇ ਪਾਸੇ ਪ੍ਰੋਟਾਨਾਂ ਦਾ ਇਕੱਠੇ ਹੋਣਾ ਲਾਜ਼ਮੀ ਹੈ।

? ਜੇ ਅਸੀਂ ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਉੱਪਰੋਂ ਸੁੱਟੀਏ ਤਾਂ ਪਹਿਲਾਂ ਲੋਹੇ ਦਾ ਗੋਲਾ ਧਰਤੀ ਤੇ ਪੁੱਜਦਾ ਹੈ। ਅਜਿਹਾ ਕਿਉਂ।
* ਰੂੰ ਦਾ ਗੋਲਾ ਅਤੇ ਲੋਹੇ ਦਾ ਗੋਲਾ ਇੱਕੋ ਉਚਾਈ ਤੋਂ ਇਕੋ ਸਮੇਂ ਛੱਡੇ ਜਾਣ ਤਾਂ ਇਨ੍ਹਾਂ ਨੂੰ ਇਕੋ ਸਮੇਂ ਧਰਤੀ ਨਾਲ ਟਕਰਾਉਣਾ ਚਾਹੀਦਾ ਹੈ ਪਰ ਰੂੰ ਦਾ ਘਣਫਲ ਜ਼ਿਆਦਾ ਹੁੰਦਾ ਹੈ। ਇਸ ਲਈ ਉਸਨੂੰ ਜ਼ਿਆਦਾ ਹਵਾ ਪਾਸੇ ਹਟਾਉਣੀ ਪੈਂਦੀ ਹੈ। ਇਸ ਲਈ ਲੋਹਾ ਧਰਤੀ ਨਾਲ ਪਹਿਲਾਂ ਟਕਰਾਉਂਦਾ ਹੈ। ਜੇਕਰ ਇਹੀ ਪ੍ਰਯੋਗ ਹਵਾ ਦੀ ਗੈਰ ਹਾਜ਼ਰੀ ਵਿਚ ਕੀਤਾ ਜਾਵੇ ਤਾਂ ਰੂੰ ਅਤੇ ਲੋਹਾ ਇਕੋ ਸਮੇਂ ਧਰਤੀ ਨਾਲ ਟਕਰਾਉਣਗੇ।

? ਰਬੜ ਅਤੇ ਪਲਾਸਟਿਕ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ?
* ਰਬੜ ਇਕ ਦਰਖ਼ਤ ਦੇ ਰਸ ਨੂੰ ਇਕੱਠਾ ਕਰਕੇ ਅਤੇ ਬਹੁਤ ਸਾਰੀਆਂ ਭੌਤਿਕ ਅਤੇ ਰਸਾਇਣਕ ਕਿਰਿਆਵਾਂ ਵਿਚ ਲੰਘਾ ਕੇ ਤਿਆਰ ਕੀਤੀ ਜਾਂਦੀ ਹੈ। ਜਦੋਂਕਿ ਪਲਾਸਟਿਕ ਸੰਥੈਟਿਕ ਰਬੜ ਹੁੰਦਾ ਹੈ। ਇਹ ਇਕ ਰਸਾਇਣਕ ਯੋਗਿਕ ਹੁੰਦਾ ਹੈ।

? ਮੋਮਬੱਤੀ ‘ਤੇ ਫੂਕ ਮਾਰਨ ਨਾਲ ਇਹ ਬੁਝ ਜਾਂਦੀ ਹੈ ਪਰ ਸੁਲਗਦੀ ਲੱਕੜੀ ਜਾਂ ਗੋਹੇ ‘ਤੇ ਫੂਕ ਮਾਰਨ ਨਾਲ ਇਹ ਬਲ ਪੈਂਦਾ ਹੈ। ਅਜਿਹਾ ਕਿਉਂ।
* ਜਿਵੇਂ ਹਨੇਰੀ ਵਿਚ ਮੋਮਬੱਤੀ ਬੁਝ ਜਾਂਦੀ ਹੈ, ਉਸੇ ਤਰ੍ਹਾਂ ਫੂਕ ਦੁਆਰਾ ਛੱਡੀ ਗਈ ਤੇਜ਼ ਹਵਾ ਮੋਮਬੱਤੀ ਬੁਝਾ ਦਿੰਦੀ ਹੈ ਪਰ ਲੱਕੜ ‘ਤੇ ਜਦੋਂ ਫੂਕ ਮਾਰੀ ਜਾਂਦੀ ਹੈ ਤਾਂ ਉਸਨੂੰ ਆਕਸੀਜਨ ਵਧੇਰੇ ਮਾਤਰਾ ਵਿਚ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਉਹ ਧੁਖਣਾ ਸ਼ੁਰੂ ਕਰ ਦਿੰਦੀ ਹੈ।

? ਕ੍ਰਿਪਾ ਕਰਕੇ ਹਵਾਈ ਜਹਾਜ਼ ਬਾਰੇ ਦੱਸਿਆ ਜਾਵੇ। ਇਹ ਕਿਵੇਂ ਉਡਦਾ ਹੈ। ਕਿਉਂਕਿ ਪੰਛੀ ਖੰਭ ਹਿਲਾਉਂਦੇ ਹਨ। ਪਰ ਹਵਾਈ ਜਹਾਜ਼ ਖੰਭ ਨਹੀਂ ਹਿਲਾਉਂਦਾ। ਕਿਉਂ?
* ਹਵਾਈ ਜਹਾਜ਼ ਬਹੁਤ ਸਾਰੇ ਨਿਯਮਾਂ ਦੀ ਵਰਤੋਂ ਕਰਕੇ ਉਡਦਾ ਹੈ। ਇਨ੍ਹਾਂ ਵਿਚੋਂ ਇਕ ਨਿਯਮ ਬਰਨੌਲੀ ਦਾ ਸਿਧਾਂਤ ਹੁੰਦਾ ਹੈ। ਜਿਸ ਕਰਕੇ ਜਹਾਜ਼ ਨੂੰ ਹੇਠਲੇ ਪਾਸੇ ਤੋਂ ਲਗਭਗ ਸਮਤਲ ਬਣਾਇਆ ਜਾਂਦਾ ਹੈ। ਉਪਰਲਾ ਆਕਾਰ ਗੋਲਾਈ ਵਿਚ ਕੀਤਾ ਜਾਂਦਾ ਹੈ। ਜਿਸ ਕਾਰਨ ਜਹਾਜ਼ ਦੇ ਉਪਰਲੇ ਪਾਸੇ ਨੂੰ ਹਵਾ ਨੂੰ ਵੱਧ ਦੂਰੀ ਤਹਿ ਕਰਨੀ ਪੈਂਦੀ ਹੈ। ਇਸ ਲਈ ਉਸ ਸਥਾਨ ਤੋਂ ਹਵਾ ਦੀ ਰਫ਼ਤਾਰ ਵਧ ਜਾਂਦੀ ਹੈ। ਇਸ ਲਈ ਹਵਾ ਦੀ ਵਧੇਰੇ ਗਤੀ ਕਾਰਨ ਉੱਪਰ ਦਬਾ ਘੱਟ ਹੋ ਜਾਂਦਾ ਹੈ। ਜਿਸ ਨਾਲ ਜਹਾਜ਼ ਉੱਪਰ ਉੱਠ ਪੈਂਦਾ ਹੈ।

? ਕੱਚ ਕਿੰਨਾਂ ਤੱਤਾਂ ਤੋਂ ਅਤੇ ਕਿਵੇਂ ਬਣਾਇਆ ਜਾਂਦਾ ਹੈ।
* ਕੱਚ ਆਮ ਤੌਰ ‘ਤੇ ਰੇਤ ਤੇ ਸੋਡੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

? ਮਨੁੱਖ ਦਾ ਜਨਮ ਕਦੋਂ ਹੋਇਆ?
* ਮਨੁੱਖ ਦਾ ਜਨਮ ਅੱਜ ਤੋਂ ਇੱਕ ਕਰੋੜ 60 ਲੱਖ ਸਾਲ ਪਹਿਲਾਂ ਅਫ਼ਰੀਕਾ ਦੇ ਜੰਗਲਾਂ ਵਿਚ ਇੱਕ ਬਾਂਦਰ ਤੋਂ ਹੋਣਾ ਸ਼ੁਰੂ ਹੋਇਆ।

? ਐਲ. ਪੀ. ਜੀ. (ਲਿਕੁਅਡ ਪੈਟਰੋਲੀਅਮ ਗੈਸ) ਕਿਹੜੇ ਰਸਾਇਣਾਂ ਤੋਂ ਬਣਾਈ ਜਾਂਦੀ ਹੈ ਅਤੇ ਇਹ ‘ਗੋਬਰ ਗੈਸ‘ ਤੋਂ ਕਿਸ ਤਰ੍ਹਾਂ ਭਿੰਨ ਹੈ (ਗੁਣਾਤਮਕ ਪੱਖੋਂ)
* ਐਲ. ਪੀ. ਜੀ. ਧਰਤੀ ਵਿਚੋਂ ਹੀ ਮਿਲਦੀ ਹੈ। ਇਹ ਪੈਟਰੋਲੀਅਮ ਪਦਾਰਥਾਂ ਦੇ ਕਸੀਦਣ ਕਰਨ ਸਮੇਂ ਪੈਦਾ ਹੁੰਦੀ ਹੈ। ਗੋਬਰ ਗੈਸ ਘਰ ਹੀ ਗੋਬਰ ਦੇ ਗਲਣ ਸੜਨ ਰਾਹੀਂ ਪੈਦਾ ਹੁੰਦੀ ਹੈ।

? ਵਿਗਿਆਨ ਦਾ ਨਿਯਮ ਹੈ ਕਿ ਬੋਰਾਨ ਅਤੇ ਕੈਡਮੀਅਮ ਦੀਆਂ ਛੜਾਂ ਨਾਲ ਨਿਉਟ੍ਰਾਨਾਂ ਨੂੰ ਸੋਖਿਆ ਜਾ ਸਕਦਾ ਹੈ। ਕੀ ਪਰਮਾਣੂ ਬੰਬ ਤੋਂ ਬਚਣ ਲਈ ਇਹ ਉਪਾ ਨਹੀਂ ਕੀਤਾ ਜਾ ਸਕਦਾ।
* ਪ੍ਰਮਾਣੁ ਬੰਬ ਦੇ ਵਿਸਫੋਟ ਸਮੇਂ ਬੋਰਾਨ ਤੇ ਕੈਡਮੀਅਮ ਦੀਆਂ ਛੜਾਂ ਕੋਈ ਬਚਾ ਨਹੀਂ ਕਰ ਸਕਦੀਆਂ ਕਿਉਂਕਿ ਇਹ ਛੜਾਂ ਤਾਂ ਯੂਰੇਨੀਅਮ ਦੀਆਂ ਛੜਾਂ ਨੂੰ ਇੱਕ-ਦੂਜੀ ਤੋਂ ਅਲੱਗ ਕਰਨ ਲਈ ਉਨ੍ਹਾਂ ਦੇ ਵਿਚਕਾਰ ਰੱਖੀਆਂ ਜਾਂਦੀਆਂ ਹਨ ਤਾਂ ਜੋ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਹੋ ਸਕੇ।

? ਸਮੁੰਦਰੀ ਪਾਣੀ ਤੋਂ ਬਿਜਲੀ ਕਿਉਂ ਨਹੀਂ ਪੈਦਾ ਕੀਤੀ ਜਾਂਦੀ।
* ਸਮੁੰਦਰ ਦੇ ਪਾਣੀ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਇਸ ਨੂੰ ਉੱਚੀ ਥਾਂ ਤੋਂ ਨੀਵੀਂ ਥਾਂ ਤੇ ਡੇਗਿਆ ਜਾ ਸਕੇ। ਇਸ ਲਈ ਇਸ ਪਾਣੀ ਤੋਂ ਬਿਜਲੀ ਇਕੱਠੀ ਨਹੀਂ ਕੀਤੀ ਜਾ ਸਕਦੀ। ਭਾਵੇਂ ਪਾਣੀ ਦਾ ਰਸਾਇਣਿਕ ਵਿਸ਼ਲੇਸਣ ਕਰਕੇ ਬਿਜਲੀ ਤਾਂ ਪੈਦਾ ਕੀਤੀ ਜਾ ਸਕਦੀ ਹੈ ਪਰ ਇਸ ਤੇ ਆਉਣ ਵਾਲਾ ਖਰਚ ਪੈਦਾ ਕੀਤੀ ਗਈ ਬਿਜਲੀ ਦੀ ਆਮਦਨ ਤੋਂ ਕਿਤੇ ਵਧੇਰੇ ਹੋਵੇਗਾ। ਇਸ ਲਈ ਸਮੁੰਦਰੀ ਪਾਣੀ ਤੋਂ ਬਿਜਲੀ ਪੈਦਾ ਕਰਨਾ ਲਾਹੇਵੰਦ ਨਹੀਂ ਹੈ।

? ਟੈਲੀਵਿਜ਼ਨ ਜ਼ਿਆਦਾ ਚਿਰ ਚੱਲਣ ਤੋਂ ਬਾਅਦ ਬੰਦ ਕਰਨ ਤੇ ਉਸਦੀ ਸਕਰੀਨ ਤੇ ਹੱਥ ਲਾਇਆਂ ਵਾਲ ਕਿਉਂ ਖੜੇ ਹੋ ਜਾਂਦੇ ਹਨ ਅਤੇ ਕਰ-ਕਰ ਦੀ ਆਵਾਜ਼ ਕਿਉਂ ਆਉਂਦੀ ਹੈ।
* ਟੈਲੀਵਿਜ਼ਨ ਦਾ ਸ਼ੀਸ਼ਾ ਕੁਚਾਲਕ ਹੁੰਦਾ ਹੈ ਪਰ ਬਿਜਲੀ ਪ੍ਰੇਰਨ ਰਾਹੀਂ ਉਸ ਉੱਤੇ ਥੋੜ੍ਹਾ ਬਹੁਤ ਆਵੇਸ਼ ਆ ਜਾਂਦਾ ਹੈ ਜਿਸ ਕਾਰਨ ਇਹ ਵਾਲਾਂ ਨੂੰ ਆਪਣੇ ਵੱਲ ਖਿੱਚਦਾ ਹੈ ਤੇ ਇਸ ਸਪਾਰਕਿੰਗ ਨਾਲ ਆਵਾਜ਼ ਵੀ ਪੈਦਾ ਹੁੰਦੀ ਹੈ।

? ਕੀ ਕੰਪਿਊਟਰ ਦੀ ਸਕਰੀਨ ਅੱਖਾਂ ਤੇ ਅਸਰ ਪਾਉਂਦੀ ਹੈ।
* ਨਹੀਂ, ਕੰਪਿਊਟਰ ਦੀ ਸਕਰੀਨ ਦਾ ਅੱਖਾਂ ਉੱਪਰ ਕੋਈ ਨੁਕਸਾਨਦਾਇਕ ਪ੍ਰਭਾਵ ਨਹੀਂ ਪੈਂਦਾ।

? ਕੀ ਹਰ ਤਰ੍ਹਾਂ ਦੀ ਲੱਕੜੀ ਪਾਣੀ ਉੱਪਰ ਤੈਰ ਸਕਦੀ ਹੈ।
* ਜੀ ਹਾਂ, ਅਜਿਹੀ ਹਰ ਲਕੜੀ ਜਿਸਦੀ ਘਣਤਾ ਪਾਣੀ ਨਾਲੋਂ ਘੱਟ ਹੋਵਗੀ ਪਾਣੀ ਉੱਤੇ ਤੈਰ ਸਕਦੀ ਹੈ।

? ਕੀ ਪਾਣੀ ਦੇ ਵਿੱਚੋਂ ਦੀ ਆਵਾਜ਼ ਪਾਰ ਹੋ ਸਕਦੀ ਹੈ।
* ਜੀ ਹਾਂ, ਪਾਣੀ ਵਿੱਚੋਂ ਆਵਾਜ਼ ਵੱਧ ਤੇਜ਼ੀ ਨਾਲ ਪਾਰ ਹੁੰਦੀ ਹੈ।
07/04/16

ਸ਼ੰਕਾ-ਨਵਿਰਤੀ (38)

? ਹੱਥਾਂ ‘ਤੇ ਲਾਉਣ ਵਾਲੀ ਮਹਿੰਦੀ ਤਾਂ ਹਰੀ ਹੁੰਦੀ ਹੈ ਪਰ ਉਹ ਧੌਣ ਤੋਂ ਬਾਅਦ ਸੰਤਰੀ ਕਿਉਂ ਹੋ ਜਾਂਦੀ ਹੈ।
* ਹੱਥਾਂ ‘ਤੇ ਲਾਉਣ ਵਾਲੀ ਮਹਿੰਦੀ ਵਿਚ ਕੁਝ ਰਸਾਇਣਕ ਪਦਾਰਥ ਅਜਿਹੇ ਹੁੰਦੇ ਹਨ ਜਿਹੜੇ ਲਾਲ ਰੰਗ ਪੈਦਾ ਕਰਦੇ ਹਨ। ਕਲੋਰੋਫਿਲ ਦੀ ਬਹੁਤਾਤ ਕਾਰਨ ਭਾਵੇਂ ਮਹਿੰਦੀ ਦਾ ਰੰਗ ਹਰਾ ਹੁੰਦਾ ਹੈ।

? ਕਈ ਵਾਰ ਆਸਮਾਨ ਉੱਤੇ ਚਿੱਟੇ ਰੰਗ ਦੀ ਧੂੰਏ ਦੀ ਲੰਬੀ ਲਕੀਰ ਜਿਹੀ ਬਣ ਜਾਂਦੀ ਹੈ। ਉਹ ਕੀ ਹੁੰਦੀ ਹੈ ਤੇ ਕਿਵੇਂ ਬਣਦੀ ਹੈ?
* ਹਰ ਜਹਾਜ਼ ਪੈਟਰੋਲ ਗੈਸੋਲੀਨ ਦੀ ਵਰਤੋਂ ਕਰਦਾ ਹੈ ਅਤੇ ਇਸ ਲਈ ਧੂੰਆ ਪੈਦਾ ਕਰਦਾ ਹੈ। ਕਈ ਵਾਰੀ ਤਾਂ ਇਹ ਧੂੰਆ ਘੱਟ ਹੁੰਦਾ ਹੈ ਅਤੇ ਹਵਾ ਦੀ ਗਤੀ ਤੇਜ਼ ਹੁੰਦੀ ਹੈ। ਇਸ ਲਈ ਇਹ ਛੇਤੀ ਖਿੱਲਰ ਜਾਂਦਾ ਹੈ ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਉਸ ਸਮੇਂ ਧੂੰਆਂ ਛੇਤੀ ਖਿਲਰਦਾ ਨਹੀਂ ਸਗੋਂ ਇਕ ਲਕੀਰ ਬਣਾ ਛੱਡਦਾ ਹੈ ਜਿਹੜੀ ਹੌਲੀ-ਹੌਲੀ ਮੱਧਮ ਪੈ ਜਾਂਦੀ ਹੈ। (?????)

? ਤੇਜ਼ ਗੇਂਦਬਾਜ਼ (ਕ੍ਰਿਕਟ ਵਿੱਚ) ਆਪਣੀ ਗੇਂਦ ਹਵਾ ਵਿੱਚ ਹੀ ਟਰਨ ਕਰ ਦਿੰਦੇ ਹਨ, ਇਸ ਪਿੱਛੇ ਕਾਰਨ ਕੀ ਹੈ?
* ਤੇਜ਼ ਗੇਂਦਬਾਜ਼ ਗੇਂਦ ਨੂੰ ਛੱਡਣ ਸਮੇਂ ਉਸ ਨੂੰ ਇਸ ਢੰਗ ਨਾਲ ਗਤੀ ਤੇ ਘੁਮਾਉ ਦਿੰਦੇ ਹਨ ਕਿ ਧਰਤੀ ਨਾਲ ਟਕਰਾ ਕੇ ਇਹ ਕਿਸੇ ਹੋਰ ਦਿਸ਼ਾ ਵੱਲ ਹੀ ਮੁੜ ਜਾਂਦੀ ਹੈ। ਹਵਾ ਵਿੱਚ ਇਹ ਟਰਨ ਨਹੀਂ ਕਰਦੀ।

? ਕਈ ਦੇਸ਼ਾਂ ਵਿੱਚ ਬਿਜਲੀ ਸਪਲਾਈ 110 ਵੋਲਟੇਜ਼ ਵਰਤੀ ਜਾਂਦੀ ਹੈ। ਇਸ ਦੇ ਕੀ ਲਾਭ ਹਾਨੀ ਹੁੰਦੇ ਹਨ?
* ਕਈ ਦੇਸ਼ਾਂ ਵਿੱਚ ਬਿਜਲੀ ਸਪਲਾਈ 110 ਵੋਲਟੇਜ਼ ਵਰਤੀ ਜਾਂਦੀ ਹੈ। ਇਸ ਨਾਲ ਬਿਜਲੀ ਦੇ ਝਟਕਿਆਂ ਰਾਹੀਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਹੁੰਦੀ ਹੈ।

? ਞਕਫਖਫ;ਜਅਪ ਤੋਂ ਬਿਨਾਂ ੍ਵ; ਨੂੰ ਨਸ਼ਟ ਕਰਨ ਦਾ ਵਾਤਾਵਰਨ ਦੇ ਅਨੁਕੂਲ ਢੰਗ ਕੀ ਹੈ? ਕੀ ਕੋਈ ਹੈ ਜਾਂ ਨਹੀਂ
* ਅੱਜ ਕੱਲ੍ਹ ਤਾਂ ਰੀਸ਼ਾਈਕਲਇੰਗ ਹੀ ਪਲਾਸਟਿਕ ਨੂੰ ਨਸ਼ਟ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਹੋਰ ਕਿਸੇ ਢੰਗ ਦੀ ਮੈਨੂੰ ਜਾਣਕਾਰੀ ਵੀ ਨਹੀਂ।

? ਹੈਲੀਕਾਪਟਰ ਜਹਾਜ਼ ‘ਤੇ ਪੱਖਾ ਕਿਉਂ ਚੱਲਦਾ ਹੈ ਜਦ ਕਿ ਦੂਸਰੇ ਹਵਾਈ ਜਹਾਜ਼ ਤੇ ਨਹੀਂ। ਇਹ ਕਿਉਂ।
* ਹੈਲੀਕਾਪਟਰ ਘੱਟ ਸਪੀਡ ਵਾਲਾ, ਹਲਕੇ ਜਿਹੇ ਇੰਜਣ ਵਾਲਾ ਯੰਤਰ ਹੈ। ਇਹ ਆਪਣੇ ਪਰਾਂ ਦੀ ਗਤੀ ਕਾਰਨ ਹਵਾ ਨੂੰ ਹੇਠਾਂ ਨੂੰ ਧੱਕਦਾ ਹੈ। ਸਿੱਟੇ ਵਜੋਂ ਆਪ ਉੱਪਰ ਉੱਠ ਜਾਂਦਾ ਹੈ ਅਤੇ ਫਿਰ ਇਹ ਪਰਾਂ ਰਾਹੀਂ ਹਵਾ ਪਿੱਛੇ ਨੂੰ ਸੁੱਟਦਾ ਹੈ ਤੇ ਆਪ ਅੱਗੇ ਵੱਲ ਨੂੰ ਜਾਂਦਾ ਹੈ। ਜਹਾਜ਼ਾਂ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਜਹਾਜ਼ ਗਰਮ ਹਵਾ ਪਿੱਛੇ ਨੂੰ ਸੁੱਟਦੇ ਹਨ ਅਤੇ ਇਸ ਤਰ੍ਹਾਂ ਅੱਗੇ ਨੂੰ ਜਾਂਦੇ ਹਨ।

? ਹੋਮਿਓਪੈਥੀ ਕੀ ਹੈ।
* ਹੋਮਿਓਪੈਥੀ ਡਾ. ਹਨੀਮੈਨ ਦੁਆਰਾ ਸ਼ੁਰੂ ਕੀਤੀ ਗਈ ਬਿਮਾਰੀਆਂ ਦੇ ਇਲਾਜ ਲਈ ਇੱਕ ਪ੍ਰਣਾਲੀ ਹੈ। ਮੌਜੂਦਾ ਸਮੇਂ ਵਿੱਚ ਇਹ ਸਿੱਧ ਹੋ ਚੁੱਕਿਆ ਹੈ ਕਿ ਇਸ ਦੀਆਂ 24ਘ ਤੋਂ ਉੱਚੀਆਂ ਪੁਟੈਂਸੀਆਂ ਵਿਚ ਕੋਈ ਦਵਾਈ ਦੀ ਮਾਤਰਾ ਨਹੀਂ ਹੁੰਦੀ। ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਹੋਮਿਓਪੈਥੀ ਦੀਆਂ ਦਵਾਈਆਂ ਪਾਬੰਧੀਸ਼ੁਧਾ ਹਨ ਜਾਂ ਹੋਮਿਓਪੈਥੀ ਨੂੰ ਇਹ ਫੱਟੀ ਲਟਕਾਉਣੀ ਪੈਂਦੀ ਹੈ ਕਿ ‘ਹੋਮਿਓਪੈਥੀ ਦਵਾਈਆਂ ਦਾ ਅਸਰ ਮਨੁੱਖਾਂ ਅਤੇ ਜਾਨਵਰਾਂ ‘ਤੇ ਨਹੀਂ ਹੁੰਦਾ।‘

? ਮੈਂ ਦਸਵੀਂ ਕਲਾਸ ਵਿੱਚ ਪੜ੍ਹਦਾ ਹਾਂ। ਮੈਨੂੰ ਅੰਗਰੇਜ਼ੀ ਘੱਟ ਆਉਂਦੀ ਹੈ। ਕੀ ਮੈਂ ਕੰਪਿਊਟਰ ਸਿੱਖ ਸਕਦਾ ਹਾਂ।
* ਕੰਪਿਊਟਰ ਸਿੱਖਣ ਲਈ ਅੰਗਰੇਜ਼ੀ ਦੀ ਜਾਣਕਾਰੀ ਕੋਈ ਜ਼ਰੂਰੀ ਨਹੀਂ। ਅੰਗਰੇਜ਼ੀ ਦੀ ਜਾਣਕਾਰੀ ਤੋਂ ਬਗੈਰ ਵੀ ਕੰਪਿਊਟਰ ਸਿੱਖਿਆ ਜਾ ਸਕਦਾ ਹੈ।

? 3+2 ਆਮ ਤਾਪਮਾਨ ਤੇ ਗੈਸ ਹੈ ਜਦ ਛਜ+2 ਠੋਸ ਹੈ, ਪਰ ਦੋਵੇਂ ਇੱਕ ਪੀਰੀਅਡ ਟੇਬਲ ਦੇ ਮੈਂਬਰ ਕਿਉਂ।
* ਕਾਰਬਨ ਡਾਈਆਕਸਾਈਡ ਤੇ ਸਿਲੀਆਕਸਾਈਡ ਯੋਗਿਕ ਹਨ। ਇਹ ਤੱਤ ਨਹੀਂ ਹਨ। ਆਵਰਤੀ ਸਾਰਨੀ ਵਿਚ ਸਿਰਫ ਤੱਤਾਂ ਨੂੰ ਹੀ ਥਾਂ ਦਿੱਤਾ ਗਿਆ ਇਸ ਲਈ ਤੁਹਾਡਾ ਸੁਆਲ ਗਲਤ ਹੈ।

? ਘੁਮਿਆਰਾਂ ਦੇ ਭਾਂਡੇ ਅੱਗ ਨਾਲ ਪੱਕ ਜਾਂਦੇ ਹਨ। ਚੁੱਲ੍ਹੇ ਵਿਚ ਹਰ ਰੋਜ਼ ਅੱਗ ਬਲਦੀ ਹੈ। ਉਹ ਕਿਉਂ ਨਹੀਂ ਪੱਕਦਾ।
* ਘੁਮਿਆਰ ਆਪਣੇ ਭਾਂਡਿਆਂ ਨੂੰ ਹਵਾ ਦੀ ਹੋਂਦ ਵਿਚ ਲਗਾਤਾਰ ਲੰਬੇ ਸਮੇਂ ਲਈ ਪਕਾਉਂਦਾ ਹੈ, ਚਾਰੇ ਪਾਸਿਆਂ ਤੋਂ ਉਨ੍ਹਾਂ ਨੂੰ ਬਰਾਬਰ ਗਰਮੀ ਦਿੰਦਾ ਹੈ, ਇਸ ਲਈ ਉਹ ਪੱਕ ਕੇ ਲਾਲ ਹੋ ਜਾਂਦੇ ਹਨ। ਪਰ ਅਸੀਂ ਤਾਂ ਚੁੱਲ੍ਹੇ ਨੂੰ ਇੱਕ-ਦੋ ਘੰਟੇ ਲਈ ਵਰਤਦੇ ਹਾਂ ਅਤੇ ਅਸੀਂ ਤਾਂ ਸਿਰਫ ਇਕ ਪਾਸੇ ਤੋਂ ਗਰਮੀ ਦਿੰਦੇ ਹਾਂ। ਇਸ ਲਈ ਚੁੱਲ੍ਹਾ ਪੱਕਦਾ ਨਹੀਂ।

? ਰੰਗ ਰੋਗਨ ਕਿਵੇਂ ਤਿਆਰ ਹੁੰਦੇ ਹਨ।
* ਰੰਗ ਰੋਗਨ ਵਿਚ ਵੱਖ-ਵੱਖ ਰੰਗ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਪਿਗਮੈਂਟ ਕਹਿੰਦੇ ਹਨ। ਇਹ ਪਿਗਮੈਂਟ ਅਲੱਗ-ਅਲੱਗ ਪਦਾਰਥਾਂ ਤੋਂ ਤਿਆਰ ਹੁੰਦੇ ਹਨ। ਜਿਵੇਂ ਲਾਲ ਪਿਗਮੈਂਟ ਚੈਰੀ ਦੇ ਬੂਟਿਆਂ ਤੋਂ ਤਿਆਰ ਕੀਤਾ ਜਾ ਸਕਦਾ ਹੈ। ਪਿਆਜ਼ ਦੇ ਛਿਲਕੇ ਤੋਂ ਪੀਲਾ ਤੇ ਪਾਲਕ ਤੋਂ ਹਰਾ ਪਿਗਮੈਂਟ ਲਿਆ ਜਾ ਸਕਦਾ ਹੈ। ਇਨ੍ਹਾਂ ਪਿਗਮੈਂਟਾਂ ਨੂੰ ਮਿਲਾ ਕੇ ਬਾਕੀ ਸਾਰੇ ਰੰਗ ਬਣਾਏ ਜਾ ਸਕਦੇ ਹਨ। ਸਿਰਫ਼ ਲਾਲ, ਨੀਲਾ ਅਤੇ ਪੀਲਾ ਹੀ ਮੁੱਢਲੇ ਰੰਗ ਹੁੰਦੇ ਹਨ। ਬਾਕੀ ਸਾਰੇ ਰੰਗ ਇਨ੍ਹਾਂ ਨੂੰ ਘੱਟ ਵੱਧ ਮਾਤਰਾ ਵਿਚ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ।

? ਨਿਊਕਲੀਅਸ ਵਿਚ ਪ੍ਰੋਟਾਨ ਇਕੱਠੇ ਕਿਵੇਂ ਰਹਿੰਦੇ ਹਨ? ਜਦਕਿ ਸਾਰਿਆਂ ਪ੍ਰੋਟਾਨਾਂ ਤੇ ਧਨ ਚਾਰਜ ਹੁੰਦਾ ਹੈ।
* ਨਿਊਕਲੀਅਸ ਵਿਚ ਪ੍ਰੋਟਾਨਾਂ ਅਤੇ ਪ੍ਰੋਟਾਨਾਂ ਵਿਚਕਾਰ, ਨਿਊਟ੍ਰਨਾਂ ਅਤੇ ਨਿਊਟ੍ਰਾਨਾਂ ਵਿਚਕਾਰ ਧੱਕਮ ਧੱਕਾ ਰਹਿੰਦਾ ਹੈ ਪਰ ਇਨ੍ਹਾਂ ਨੂੰ ਨਿਊਕਲੀਅਸ ਤੋਂ ਦੂਰ ਜਾਣ ਲਈ ਊਰਜਾ ਦੀ ਲੋੜ ਹੁੰਦੀ ਹੈ।

? ਹਵਾ ਵਿਚ ਕਿਹੜੀਆਂ-ਕਿਹੜੀਆਂ ਗੈਸਾਂ ਹੁੰਦੀਆਂ ਹਨ। ਇਨ੍ਹਾਂ ਦਾ ਕਿਵੇਂ ਪਤਾ ਲੱਗਦਾ ਹੈ।
* ਹਵਾ ਵਿਚ ਸਭ ਤੋਂ ਵਧ ਮਾਤਰਾ ਵਿਚ ਮਿਲਣ ਵਾਲੀ ਗੈਸ ਨਾਈਟਰੋਜਨ ਹੈ। ਦੂਜੇ ਨੰਬਰ ‘ਤੇ ਆਕਸੀਜਨ ਮਿਲਦੀ ਹੈ। ਕਾਰਬਨ ਡਾਈਆਕਸਾਈਡ ਦਾ ਨੰਬਰ ਤੀਸਰਾ ਹੈ। ਇਸ ਨੂੰ ਅਲੱਗ-ਅਲੱਗ ਢੰਗਾਂ ਰਾਹੀਂ ਮਾਪਿਆ ਜਾ ਸਕਦਾ ਹੈ। ਸਾਦਾ ਜਿਹਾ ਪ੍ਰਯੋਗ ਜਿਹੜਾ ਆਕਸੀਜਨ ਨੂੰ ਮਾਪਣ ਲਈ ਕੀਤਾ ਜਾਂਦਾ ਹੈ, ਉਹ ਇਹ ਹੈ ਕਿ ਸਿਲੰਡਰ ਨੂੰ ਪਾਣੀ ਵਿਚ ਮੂਧਾ ਮਾਰਿਆ ਜਾਂਦਾ ਹੈ। ਇਸਦੇ ਪਾਣੀ ਤੋਂ ਉੱਪਰਲੇ ਲੈਵਲ ਨੂੰ 5 ਬਰਾਬਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਹੁਣ ਇੱਕ ਬਲਦੀ ਹੋਈ ਮੋਮਬੱਤੀ ਸਿਲੰਡਰ ਦੇ ਹੇਠਾਂ ਰੱਖ ਦਿੱਤੀ ਜਾਂਦੀ ਹੈ। ਕੁਝ ਸਮੇਂ ਬਾਅਦ ਮੋਮਬੱਤੀ ਬੁਝ ਜਾਂਦੀ ਹੈ ਕਿਉਂਕਿ ਸਿਲੰਡਰ ਵਿਚ ਆਕਸੀਜਨ ਦੀ ਮਾਤਰਾ ਖਤਮ ਹੋ ਗਈ ਹੈ ਅਤੇ ਸਿਲੰਡਰ ਵਿਚ ਪਾਣੀ ਇੱਕ ਹਿੱਸਾ ਉਤਾਂਹ ਚੜ੍ਹ ਜਾਂਦਾ ਹੈ। ਨਾਈਟ੍ਰੋਜਨ ਦੀ ਮਾਤਰਾ 79ਗ਼ ਦੇ ਲੱਗਭਗ ਹੁੰਦੀ ਹੈ। ਆਕਸੀਜਨ 20ਗ਼ ਪਰ ਕਾਰਬਨ ਡਾਈਆਕਸਾਈਡ .03ਗ਼ ਦੇ ਲੱਗਭਗ ਹੁੰਦੀ ਹੈ।

? ਕੀ ਇਲੈਕਟ੍ਰਾਨ ਹੀ ਸ੍ਰਿਸ਼ਟੀ ਦਾ ਸਭ ਤੋਂ ਛੋਟਾ ਕਣ ਹੈ।
* ਨਹੀਂ, ਇਲੈਕਟ੍ਰਾਨ ਤੋਂ ਵੀ ਛੋਟੇ ਕਣਾਂ ਦੀ ਵਿਗਿਆਨਕਾਂ ਨੂੰ ਜਾਣਕਾਰੀ ਹੈ। ਇਨ੍ਹਾਂ ਨੂੰ ਕੁਆਰਕਸ ਕਹਿੰਦੇ ਹਨ।
(31/03/16)

 

ਸ਼ੰਕਾ-ਨਵਿਰਤੀ (37)

? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ?
* ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵੱਲ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਵਸਤੂ ਦੇ ਤਲ ਤੋਂ ਟਕਰਾ ਕੇ ਆਪਣੀ ਦਿਸ਼ਾ ਬਦਲ ਲੈਂਦਾ ਹੈ।

? ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ ਜਦੋਂ ਕਿ ਪਾਣੀ ਨਹੀਂ ਕਿਉਂ?
* ਤੇਲ ਪਾਣੀ ਨਾਲੋਂ ਹਲਕਾ ਹੁੰਦਾ ਹੈ। ਇਸਦੇ ਕਣ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਸਮਾਨ ਰੱਖਣਾ ਚਾਹੁੰਦੇ ਹਨ, ਇਸ ਲਈ ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ।

? ਵਾਟਰ ਵਰਕਸ ਪ੍ਰਣਾਲੀ ਵਿਚ ਪਾਣੀ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ?
* ਵਾਟਰ ਵਰਕਸ ਪ੍ਰਣਾਲੀ ਵਿਚ ਪਾਣੀ ਵਿਚ ਕਲੋਰੀਨ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਨਾਲ ਪਾਣੀ ਵਿਚਲੇ ਬੈਕਟੀਰੀਆ ਮਰ ਜਾਂਦੇ ਹਨ।

? ਛੋਟੇ ਕਮਰੇ ਵਿਚ ਈਕੋ ਸੁਣਾਈ ਕਿਉਂ ਨਹੀਂ ਦਿੰਦੀ।
* ਧੁਨੀ ਦੇ ਪ੍ਰਾਵਰਤਿਤ ਹੋਣ ਲਈ ਜੇ ਦੂਰੀ ਨੇੜੇ ਹੋਵੇਗੀ ਤਾਂ ਉਹ ਛੇਤੀ ਹੀ ਪ੍ਰੀਵਰਤਨ ਹੋ ਕੇ ਆ ਜਾਂਦੀ ਹੈ ਤੇ ਪਹਿਲੀ ਧੁਨੀ ਵਿਚ ਹੀ ਰਲ-ਗਡ ਹੋ ਜਾਂਦੀ ਹੈ। ਇਸ ਲਈ ਛੋਟੇ ਕਮਰਿਆਂ ਵਿਚ ਈਕੋ ਸੁਣਾਈ ਨਹੀਂ ਦਿੰਦੀ। ਵੱਡੇ ਕਮਰੇ ਆਵਾਜ਼ ਨਾਲ ਗੂੰਜਦੇ ਹਨ।

? ਤਾਰ ਨੂੰ ਮਰੋੜਨ ਤੇ ਗਰਮ ਹੋ ਕੇ ਕਿਉਂ ਟੁੱਟ ਜਾਂਦੀ ਹੈ।
* ਕਿਸੇ ਵੀ ਤਾਰ ਵਿਚ ਅਸ਼ੁੱਧੀ ਜਾਂ ਕਾਰਬਨ ਆਦਿ ਦੀ ਮਾਤਰਾ ਹੁੰਦੀ ਹੈ। ਇਸੀ ਕਾਰਨ ਮਰੋੜਨ ਤੇ ਇਹ ਟੁੱਟ ਜਾਂਦੀ ਹੈ।

? ਬੱਸ ਵਿਚ ਸਫ਼ਰ ਕਰਦੇ ਸਮੇਂ ਧਰਤੀ ਤੇ ਮੌਜੂਦ ਵਸਤਾਂ ਤੁਰਦੀਆਂ ਕਿਉਂ ਦਿਖਾਈ ਦਿੰਦੀਆਂ ਹਨ।
* ਬੱਸ ਗਤੀ ਵਿਚ ਹੁੰਦੀ ਹੈ, ਅਤੇ ਆਲਾ ਦੁਆਲਾ ਬੱਸ ਦੇ ਮੁਕਾਬਲੇ ਸਥਿਰ ਹੁੰਦਾ ਹੈ। ਇਸ ਲਈ ਧਰਤੀ ‘ਤੇ ਮੌਜੂਦ ਵਸਤੂਆਂ ਤੁਰਦੀਆਂ ਦਿਖਾਈ ਦਿੰਦੀਆਂ ਹਨ।

? ਪਾਰਾ ਉਂਗਲ ਨਾਲ ਕਿਉਂ ਨਹੀ ਚਿਪਕਦਾ ਜਦੋਂ ਕਿ ਪਾਣੀ ਚਿਪਕਦਾ ਹੈ, ਕਿਉਂ।
* ਪਾਰੇ ਦੇ ਕਣ ਭਾਰੀ ਹੋਣ ਕਾਰਨ ਉਂਗਲ ਨਾਲ ਨਹੀਂ ਚਿਪਕਦੇ।

? ਦਹੀਂ ਨੂੰ ਜਮਾਉਣ ਲਈ ਦਹੀਂ ਦੀ ਲੋੜ ਪੈਂਦੀ ਹੈ ਕੀ ਹੋਰ ਕੋਈ ਵਸਤੂ ਹੈ ਜਿਸ ਨਾਲ ਦਹੀਂ ਜੰਮ ਸਕੇ।
* ਦਹੀਂ ਵਿਚ ਜੀਵਾਣੂ ਹੁੰਦੇ ਹਨ ਇਸ ਲਈ ਜਦੋਂ ਦੁੱਧ ਤੋਂ ਦਹੀਂ ਬਣਾਉਣਾ ਹੁੰਦਾ ਹੈ ਤਾਂ ਸਾਨੂੰ ਜੀਵਾਣੂਆਂ ਦੀ ਲੋੜ ਪੈਂਦੀ ਹੈ। ਇਸ ਲਈ ਅਸੀਂ ਇਹ ਜੀਵਾਣੂ ਦਹੀਂ ਦੇ ਰੂਪ ਵਿਚ ਲਾਏ ਜਾਗ ਤੋਂ ਪ੍ਰਾਪਤ ਕਰਦੇ ਹਾਂ। ਹੋਰ ਕੋਈ ਅਜਿਹੀ ਵਸਤੂ ਨਹੀਂ ਜੋ ਦੁੱਧ ਨੂੰ ਦਹੀਂ ਵਿਚ ਤਬਦੀਲ ਕਰ ਸਕਦੀ ਹੋਵੇ।

? ਜਦੋਂ ਫਰਿੱਜ ਵਿਚੋਂ ਬਰਫ਼ ਵਾਲਾ ਬਰਤਨ ਬਾਹਰ ਕੱਢਦੇ ਹਾਂ ਤਾਂ ਉਸ ਬਰਤਨ ਵਿਚਲੀ ਬਰਫ਼ ਦਾ ਕੇਂਦਰ ਵਾਲਾ ਭਾਗ ਉੱਪਰ ਵੱਲ ਨੂੰ ਕਿਉਂ ਉੱਠ ਜਾਂਦਾ ਹੈ।
* ਅਸਲ ਵਿਚ ਪਾਣੀ ਜਦੋਂ ਜੰਮਦਾ ਹੈ ਤਾਂ ਇਹ ਫੈਲਦਾ ਹੈ, ਫਰਿੱਜ ਵਿਚ ਬਰਫ਼ ਜੰਮਣ ਦੀ ਪ੍ਰਕਿਰਿਆ ਬਰਤਨ ਦੀਆਂ ਦੀਵਾਰਾਂ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਬਰਫ਼ ਨੂੰ ਫੈਲਣ ਲਈ ਵਿਚਕਾਰ ਵਾਲਾ ਖੁੱਲ੍ਹਾ ਤਲ ਹੀ ਮਿਲਦਾ ਹੈ।

? ਪੰਜਾਬੀ ਛਾਪਾ ਖਾਨਾ ਕਦੋਂ ਤੋਂ ਸ਼ੁਰੂ ਹੋਇਆ।
* ਪੰਜਾਬੀ ਛਾਪੇਖਾਨੇ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ, 19ਵੀਂ ਸਦੀ ਦੇ ਮੱਧ ਵਿਚ ਸ਼ਾਇਦ ਅੰਮ੍ਰਿਤਸਰ ਸ਼ਹਿਰ ਦੇ ਕੁਝ ਨਾਗਰਿਕਾਂ ਨੇ ਇਸ ਪਾਸੇ ਨੂੰ ਪਹਿਲ ਕਦਮੀ ਕੀਤੀ।

? ਛਾਪੇ ਖਾਨੇ ਦੀ ਕਾਢ ਕਿਸ ਦੇਸ਼ ਦੇ ਵਿਗਿਆਨੀ ਨੇ ਕਿਸ ਸਾਲ ਕੱਢੀ ਅਤੇ ਕਿਹੜੀ ਭਾਸ਼ਾ ਵਿਚ।
* ਛਾਪੇਖਾਨੇ ਦੀ ਕਾਢ 1455 ਵਿਚ ਜਰਮਨੀ ਦੇ ਵਿਗਿਆਨਕ ਜੋਹਾਨਸੁਟੇਨਵਰਗ ਨੇ ਕੱਢੀ ਸੀ।

? ਗੂੜ੍ਹੇ ਰੰਗ ਦਾ ਕੱਪੜਾ ਗਰਮੀ ਕਿਉਂ ਜ਼ਿਆਦਾ ਖਿੱਚਦਾ ਹੈ।
* ਗੂੜ੍ਹੇ ਰੰਗ ਤਾਪ ਸੋਕਦੇ ਹਨ ਅਤੇ ਹਲਕੇ ਰੰਗ ਤਾਪ ਛੱਡਦੇ ਹਨ। ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ : ਬੈਂਗਣੀ, ਅਸਮਾਨੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ। ਚਿੱਟਾ ਰੰਗ ਸੱਤੇ ਰੰਗ ਮੋੜਦਾ ਹੈ। ਹਰਾ ਦਿਖਾਈ ਦੇਣ ਵਾਲਾ ਰੰਗ ਬਾਕੀ ਦੇ ਰੰਗਾਂ ਨੂੰ ਚੂਸਿਆ ਕਰਦਾ, ਸਿਰਫ ਇਕੋ ਰੰਗ ਹਰਾ ਪ੍ਰੀਵਰਤਤ ਕਰਦਾ ਹੈ, ਇਸ ਲਈ ਹਲਕੇ ਰੰਗ ਗਰਮੀ ਨੂੰ ਪ੍ਰੀਵਰਤਤ ਕਰਦੇ ਹਨ ਅਤੇ ਗੂੜ੍ਹੇ ਰੰਗ ਤਾਪ ਸੋਕਦੇ ਹਨ। ਸਰਦੀਆਂ ਵਿਚ ਸਾਨੂੰ ਜ਼ਿਆਦਾ ਗਰਮੀ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਜ਼ਿਆਦਾ ਗੂੜ੍ਹੇ ਰੰਗ ਦੇ ਕੱਪੜੇ ਪਹਿਨਦੇ ਹਾਂ। ਗਰਮੀਆਂ ਵਿਚ ਸਾਨੂੰ ਸਰੀਰ ਵਿਚ ਗਰਮੀ ਜਮ੍ਹਾਂ ਕਰਨ ਦੀ ਲੋੜ ਨਹੀਂ ਹੁੰਦੀ। ਇਸ ਲਈ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ।

? ਇਕ ਵਾਰ ਮੇਰੇ ਦੋਸਤ ਨੇ ਮੈਨੂੰ ਰਬੜ ਦੀ ਕੁਰਸੀ ਤੇ ਬਿਠਾਇਆ ਤੇ ਆਪਣੇ ਪੈਰ ਧਰਤੀ ਨਾਲ ਛੂਹਣ ਤੋਂ ਮਨ੍ਹਾਂ ਕੀਤਾ। ਉਸ ਨੇ ਇਕ ਕੱਪੜਾ ਲੈ ਕੇ ਕੁਰਸੀ ਦੀ ‘ਬੈਕ‘ ਤੇ ਵਾਰ ਵਾਰ ਮਾਰਿਆ (ਝਟਕਾ ਲਗਾਇਆ)। ਇਸ ਦੌਰਾਨ ਜਦੋਂ ਇਕ ਹੋਰ ਦੋਸਤ ਨੇ ਮੈਨੂੰ ਛੂਹਿਆ ਤਾਂ ਬਿਜਲੀ ਦੀ ਤਰ੍ਹਾਂ ਝਟਕਾ ਮਹਿਸੂਸ ਹੋਇਆ ਤੇ ਚਿੰਗਆੜੀਆਂ ਨਿਕਲੀਆਂ। ਉਪਰੋਕਤ ਕਿਰਿਆ ਮੈਂ ਘਰ ਅਤੇ ਸਕੂਲ ਵਿਚ ਕਈ ਵਾਰ ਦੁਹਰਾਈ। ਮੈਂ ਆਪ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਨਾਲ ਕਰੰਟ ਜਾਂ ਚਿੰਗੀਆੜੀਆਂ ਕਿਉਂ ਪੈਦਾ ਹੁੰਦੀਆਂ ਹਨ?
* ਜਦੋਂ ਅਸੀਂ ਕਿਸੇ ਪਲਾਸਟਿਕ ਦੀ ਵਸਤੂ ਨੂੰ ਕੱਪੜੇ ਨਾਲ ਰਗੜਦੇ ਹਾਂ ਤਾਂ ਇਸ ਵਿਚ ਸਥਿਰ ਬਿਜਲੀ ਪੈਦਾ ਹੋ ਜਾਂਦੀ ਹੈ। ਜਿਵੇਂ ਕੱਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਜਾਂ ਸਿਰ ਦੇ ਵਾਲਾਂ ਨੂੰ ਕੰਘੇ ਨਾਲ ਰਗੜਨ ਨਾਲ ਹੋ ਜਾਂਦਾ ਹੈ ਜੇ ਪੈਰ ਧਰਤੀ ਨਾਲ ਲਗਾ ਲਏ ਜਾਣ ਤਾਂ ਇਹ ਬਿਜਲੀ ਸਾਡੇ ਸਰੀਰ ਵਿਚੋਂ ਧਰਤੀ ਵਿਚ ਚਲੀ ਜਾਂਦੀ ਹੈ?

? ਡੀ. ਸੀ. ਬਿਜਲੀ ਨੂੰ ਏ. ਸੀ. ਬਿਜਲੀ ਵਿਚ ਕਿਵੇਂ ਅਤੇ ਕਿਸ ਯੰਤਰ ਦੁਆਰਾ ਬਦਲਿਆ ਜਾ ਸਕਦਾ ਹੈ।
* ਬਿਜਲੀ ਦਾ ਕਰੰਟ ਦੋ ਪ੍ਰਕਾਰ ਦਾ ਹੁੰਦਾ ਹੈ ਇਕ ਨੂੰ ਏ. ਸੀ. ਅਰਥਾਤ ਪ੍ਰਤਵੀ ਬਿਜਲੀ ਧਾਰਾ ਕਹਿੰਦੇ ਹਾਂ। ਦੂਸਰੀ ਨੂੰ ਅਪ੍ਰਤਵੀ ਧਾਰਾ ਕਿਹਾ ਜਾਂਦਾ ਹੈ। ਏ. ਸੀ. ਨੂੰ ਡੀ. ਸੀ. ‘ਚ ਬਦਲਣ ਲਈ ਜਾਂ ਡੀ. ਸੀ. ਨੂੰ ਏ. ਸੀ. ਵਿਚ ਬਦਲਣ ਲਈ ਉਪਕਰਣ ਬਾਜ਼ਾਰ ਵਿਚੋਂ ਮਿਲ ਜਾਂਦੇ ਹਨ, ਇਨ੍ਹਾਂ ਨੂੰ ਕਨਵਰਟਰ ਕਿਹਾ ਜਾਂਦਾ ਹੈ। ਇਲੀਮੀਨੇਟਰ ਵੀ ਏ. ਸੀ. ਨੂੰ ਡੀ. ਸੀ. ‘ਚ ਬਦਲਣ ਦਾ ਇਕ ਉਪਕਰਣ ਹੈ।  
23/03/16

 

ਸ਼ੰਕਾ-ਨਵਿਰਤੀ (36)

? ਕੈਲਕੂਲੇਟਰ ਦੋ ਤਿੰਨ ਸੈਕਿੰਟਾਂ ਵਿੱਚ ਜੋੜ, ਘਟਾਓ, ਗੁਣਾ ਤੇ ਤਕਸੀਮ ਕਿਵੇਂ ਕਰ ਦਿੰਦਾ ਹੈ?
* ਕੈਲਕੂਲੇਟਰ ਇੱਕ ਅਜਿਹੀ ਮਸ਼ੀਨ ਹੈ ਜਿਸ ਵਿੱਚ ਜਾਣਕਾਰੀ ਭਰੀ ਹੁੰਦੀ ਹੈ। ਮਨੁੱਖੀ ਦਿਮਾਗ ਦੁਆਰਾ ਇਸ ਵਿੱਚ ਦੱਸ ਦਿੱਤਾ ਗਿਆ ਹੁੰਦਾ ਹੈ ਕਿ 2+2 = 4 ਹੁੰਦੇ ਹਨ। ਇਸ ਲਈ ਕੈਲਕੂਲੇਟਰ ਵਿੱਚ 2+2=4 ਦਰਸਾਉਂਦਾ ਹੈ। ਜੇ ਕੈਲਕੂਟਰ ਵਿਚ 2+2=5 ਦਰਸਾਏ ਹੁੰਦੇ ਤਾਂ ਕੈਲਕੂਲੇਟਰ ਵਿੱਚ ਵੀ ਅਜਿਹਾ ਹੀ ਹੋਣਾ ਸੀ।

? ਸੁਣਿਆ ਹੈ ਕਿ ਕਿਸੇ ਚਲਾਕ ਦਿਮਾਗ ਨੇ ਇਕ ਅਜਿਹਾ ਵਾਇਰਸ ਛੱਡਿਆ ਹੈ ਜਿਹੜਾ ਕੰਪਿਊਟਰਾਂ ਵਿਚ ਦਰਜ ਸਾਰੇ ਹੀ ਡਾਟੇ ਨੂੰ ਸਾਫ ਕਰ ਦਿੰਦਾ ਹੈ। ਕੀ ਇਹ ਸੱਚ ਹੈ।
* ਜੀ ਹਾਂ, ਅਜਿਹੇ ਬਹੁਤ ਸਾਰੇ ਵਾਇਰਸ ਹਨ, ਜਿਹੜੇ ਕੰਪਿਊਟਰਾਂ ਵਿਚ ਡਾਟੇ ਨੂੰ ਨਸ਼ਟ ਕਰ ਦਿੰਦੇ ਹਨ। ਅਸਲ ਵਿਚ ਇਹ ਵਾਇਰਸ ਨਹੀਂ ਹੁੰਦੇ ਸਗੋ ਡਾਟੇ ਨੂੰ ਨਸ਼ਟ ਕਰਨ ਵਾਲੇ ਪ੍ਰੋਗਰਾਮ ਹੀ ਹੁੰਦੇ ਹਨ ਜਿਹੜੇ ਕੁਝ ਹੋਰ ਸੰਦੇਸ਼ਾਂ ਜਾਂ ਪ੍ਰੋਗਰਾਮਾਂ ਨਾਲ ਲਾ ਕੇ ਭੇਜ ਦਿੱਤੇ ਜਾਂਦੇ ਹਨ। ਕੁਝ ਦਿਨ ਪਹਿਲਾਂ ਹੀ ਸਾਨੂੰ ਇੰਗਲੈਂਡ ਤੋਂ ਸਾਡੇ ਕਿਸੇ ਹਮਦਰਦ ਨੇ ਸੰਦੇਸ਼ ਦਿੱਤਾ ਹੈ ਕਿ ਸਾਡੇ ਕੰਪਿਊਟਰ ‘ਚ ‘ਕੈਰਬਨ‘ ਨਾਂ ਦਾ ਵਾਇਰਸ ਹੈ। ਜਿਹੜਾ ‘ਨਾਰਟਨ ਐਂਟੀ ਵਾਇਰਸ‘ ਰਾਹੀਂ ਖ਼ਤਮ ਕੀਤਾ ਜਾ ਸਕਦਾ ਹੈ। ਕਿਉਂਕਿ ਜਿਹੜੀ ਚਿੱਠੀ ਅਸੀਂ ਉਸ ਦੋਸਤ ਨੂੰ ਭੇਜੀ ਸੀ, ਸਾਡੇ ਕੰਪਿਊਟਰ ਵਿਚਲੇ ‘ਕੈਰਬਨ‘ ਦਾ ਵਾਇਰਸ ਉਸ ਦੋਸਤ ਕੋਲ ਵੀ ਚਲਾ ਗਿਆ ਸੀ। ਉਸਨੂੰ ਪਤਾ ਲੱਗ ਗਿਆ ਅਤੇ ਉਸਨੂੰ ਇਸ ਤੋਂ ਬਚਣ ਦਾ ਢੰਗ ਵੀ ਪਤਾ ਸੀ। ਸੋ ਉਸਨੇ ਇਹ ਜਾਣਕਾਰੀ ਸਾਨੂੰ ਦੇ ਦਿੱਤੀ।

? ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਹਵਾ ਚੱਲ ਰਹੀ ਹੁੰਦੀ ਹੈ ਤੇ ਅਸਮਾਨ ‘ਚ ਬੱਦਲ ਹੁੰਦੇ ਹਨ ਤਾਂ ਹਵਾ ਤੇ ਬੱਦਲ ਵਿਰੋਧੀ ਦਿਸ਼ਾਵਾਂ ਵੱਲ ਚੱਲ ਰਹੇ ਹੁੰਦੇ ਹਨ, ਜਿਸ ਤਰਫ਼ ਹਵਾ ਚੱਲ ਰਹੀ ਹੁੰਦੀ ਹੈ ਬੱਦਲ ਉਸ ਤੋਂ ਉਲਟ ਦਿਸ਼ਾ ‘ਚ ਚੱਲਦੇ ਹਨ। ਇਸ ਦਾ ਕੀ ਕਾਰਨ ਹੈ।
* ਜਿਵੇਂ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਇਕ ਦੂਜੀ ਦੇ ਉਲਟ ਵੀ ਚੱਲਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਅੱਡ-ਅੱਡ ਉਚਾਈਆਂ ਤੇ ਹਵਾ ਦੀਆਂ ਲਹਿਰਾਂ ਇਕ ਦੂਜੇ ਦੇ ਉਲਟ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ।

? ਸਭ ਤੋਂ ਭਾਰੀ ਤੇ ਹਲਕਾ ਤੱਤ ਕਿਹੜਾ ਹੈ?
* ਸਭ ਤੋਂ ਭਾਰੀ ਤੱਤ ਸੋਨਾ ਹੈ ਤੇ ਸਭ ਤੋਂ ਹਲਕਾ ਤੱਤ ਹਾਈਡਰੋਜਨ ਹੁੰਦੀ ਹੈ।

? ਗੱਡੀਆਂ ਦੇ ਪਿਸਟਨ ਕਿਸ ਧਾਤ ਦੇ ਬਣੇ ਹੁੰਦੇ ਹਨ?
* ਗੱਡੀਆਂ ਦੇ ਪਿਸਟਨ ਲੋਹੇ ਜਾਂ ਐਲੂਮੀਨੀਅਮ ਦੇ ਬਣੇ ਹੁੰਦੇ ਹਨ। ਭਾਰੀਆਂ ਗੱਡੀਆਂ ਵਿੱਚ ਇਹ ਆਮ ਤੌਰ ‘ਤੇ ਲੋਹੇ ਦੇ ਹੀ ਹੁੰਦੇ ਹਨ ਪਰ ਹਲਕੀਆਂ ਗੱਡੀਆਂ ਵਿੱਚ ਗੱਡੀਆਂ ਦਾ ਭਾਰ ਘਟਾਉਣ ਲਈ ਪਿਸਟਨ ਨੂੰ ਐਲੂਮੀਨੀਅਮ ਦਾ ਬਣਾਇਆ ਜਾਂਦਾ ਹੈ।

? ਕਲੋਰੋਫਾਰਮ ਗੈਸ ਨੂੰ ਕਿਸ ਤਰ੍ਹਾਂ ਦੇ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤੇ ਕਿਉਂ?
* ਕਲੋਰੋਫਾਰਮ ਨੂੰ ਕੱਚ ਦੇ ਏਅਰਟਾਈਟ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਇਹ ਉੱਡ ਨਾ ਸਕੇ ਕਿਉਂਕਿ ਇਹ ਗੈਸ ਵਾਸ਼ਪਸ਼ੀਲ ਹੈ।

? ਲੋਹੇ ਤੋਂ ਬਗੈਰ ਹੋਰ ਕਿਹੜੇ ਤੱਤ ਚੁੰਬਕ ਵੱਲ ਆਕਰਸ਼ਤ ਹੁੰਦੇ ਹਨ?
* ਲੋਹੇ ਤੋ ਬਗੈਰ ਨਿੱਕਲ ਤੇ ਕੋਬਾਲਟ ਅਜਿਹੀਆਂ ਧਾਤਾਂ ਹਨ ਜਿਹੜੀਆਂ ਚੁੰਬਕ ਵੱਲ ਆਕਰਸ਼ਤ ਹੁੰਦੀਆਂ ਹਨ।

? ਗੈਸੀ ਗੁਬਾਰਿਆਂ ਦੀ ਗੈਸ ਕਿਸ ਤਰ੍ਹਾਂ ਤਿਆਰ ਹੁੰਦੀ ਹੈ। ਕੀ ਇਸਨੂੰ ਅਸੀਂ ਆਪਣੇ ਘਰ ਤਿਆਰ ਕਰ ਸਕਦੇ ਹਾਂ।
* ਗੁਬਾਰਿਆਂ ਵਿੱਚ ਆਮ ਤੌਰ ‘ਤੇ ਹਾਈਡ੍ਰੋਜਨ ਜਾਂ ਹੀਲੀਅਮ ਗੈਸ ਭਰੀ ਜਾਂਦੀ ਹੈ। ਹਾਈਡ੍ਰੋਜਨ ਗੈਸ ਤਿਆਰ ਕਰਨ ਲਈ ਜਿਸਤ ਦੇ ਚੂਰੇ ਉੱਪਰ ਹਲਕਾ ਗੰਧਕ ਤੇਜ਼ਾਬ ਪਾਇਆ ਜਾਂਦਾ ਹੈ।

? LCD ਤੋਂ ਕੀ ਭਾਵ ਹੈ?
* LCD ਦਾ ਮਤਲਬ ਹੁੰਦਾ ਹੈ ਲਿਕੁਡ ਕ੍ਰਿਸਟਲ ਡਿਸ਼ਪਲੇਅ। ਇਹ ਆਮ ਤੌਰ ‘ਤੇ ਅੱਜਕੱਲ੍ਹ ਮਿਲਣ ਵਾਲੀਆਂ ਇਲੈਕਟ੍ਰੋਨਿਕ ਘੜੀਆਂ, ਕੈਲਕੂਲੇਟਰਾਂ ਅਤੇ ਕੰਪਿਊਟਰਾਂ ਵਿੱਚ ਵਰਤਿਆਂ ਜਾਂਦਾ ਹੈ।

? ਜਨਾਬ ਨੁਸਰਤ ਫਤਿਹ ਅਲੀ ਖਾਨ ਨੇ ਸਰਗਮ ਗੌਦਿਆਂ ਕੰਪਿਊਟਰ ਫੇਲ੍ਹ ਕਰ ਦਿੱਤਾ ਸੀ। ਕੀ ਇਹ ਗੱਲ ਸੱਚ ਹੈ।
* ਇਸ ਗੱਲ ਵਿੱਚ ਹਕੀਕਤ ਤਾਂ ਬਿਲਕੁਲ ਵੀ ਨਹੀਂ ਹੈ, ਪਰ ਸੰਗੀਤ ਦੁਆਰਾ ਪੈਦਾ ਹੋਈਆਂ ਧੁਨੀ ਤਰੰਗਾਂ ਨਾਲ ਕੰਪਿਊਟਰ ਤੇ ਕੋਈ ਨਾ ਕੋਈ ਅਸਰ ਜ਼ਰੂਰ ਪਾਇਆ ਜਾ ਸਕਦਾ ਹੈ। ਜਿਵੇਂ ਬੰਬਾਂ ਦੇ ਫਟਣ ਨਾਲ ਪੈਦਾ ਹੋਈਆਂ ਧੁਨੀ ਤਰੰਗਾਂ ਨਾਲ ਖਿੜਕੀਆਂ ਦੇ ਸ਼ੀਸ਼ੇ ਤੋੜੇ ਜਾ ਸਕਦੇ ਹਨ।

? ਟੀ. ਵੀ. ਤੇ ਕੰਪਿਊਟਰ ਦੀ ਸਕਰੀਨ ਵਿੱਚ ਕੀ ਫਰਕ ਹੈ।
* ਟੀ. ਵੀ. ਤੇ ਕੰਪਿਊਟਰ ਦੀ ਸਕਰੀਨ ਵਿੱਚ ਮੁਢਲੇ ਰੂਪ ਵਿੱਚ ਕੋਈ ਫਰਕ ਨਹੀਂ ਹੁੰਦਾ।

? ਮੈਡੀਕਲ ਸਾਇੰਸ ਹੋਮਿਓਪੈਥੀ ਨੂੰ ਅਪਰੂਵ ਕਿਉਂ ਨਹੀਂ ਕਰਦੀ? ਜਦੋਂ ਕਿ ਸੰਸਾਰ ਪੱਧਰ ਦੀ ਮੈਡੀਕਲ ਕੌਂਸਿਲ ਨੇ ਹੋਮਿਓਪੈਥੀ ਨੂੰ ਛਫਜਕਅਵਗਜਿਫ Áਕਵੀਰਦ ਰ ਿ‘‘ਗਕ ਦਾ ਦਰਜਾ ਦਿੱਤਾ ਹੋਇਆ ਹੈ। ਵੇਖਿਆ ਜਾਵੇ ਤਾਂ ਹੋਮਿਓਪੈਥੀ ਦੀਆਂ ਦਵਾਈਆਂ ਕੁਦਰਤੀ ਜੜੀ-ਬੂਟੀਆਂ ²ਤੋਂ ਬਣਾਈਆਂ ਜਾਂਦੀਆਂ ਹਨ। ਫਿਰ ਇਹਨਾਂ ਦਵਾਈਆਂ ਵਿੱਚ ਨੁਕਸਾਨਦਾਇਕ ਕੀ ਹੁੰਦਾ ਹੈ?
* ਹੋਮਿਓਪੈਥੀ ਵਿੱਚ ਦਵਾਈਆਂ ਨੂੰ ਉਸ ਹੱਦ ਤੱਕ ਪਤਲਾ ਕੀਤਾ ਜਾਂਦਾ ਹੈ ਕਿ ਇਸ ਵਿੱਚ ਦਵਾਈ ਦਾ ਇੱਕ ਵੀ ਪ੍ਰਮਾਣੂ ਜਾਂ ਅਣੂ ਨਹੀਂ ਰਹਿ ਸਕਦਾ। ਇਸ ਲਈ ਸੰਸਾਰ ਪੱਧਰ ਦੀਆਂ ਦਵਾਈਆਂ ਦੀਆਂ ਵਿਗਿਆਨਕ ਸੰਸਥਾਵਾਂ ਇਸ ਪੈਥੀ ਨੂੰ ਕੋਈ ਮਾਨਤਾ ਨਹੀਂ ਦਿੰਦੀਆਂ। ਮੈਂ ਅੱਜ ਕੱਲ੍ਹ ਕੈਨੇਡਾ ਤੇ ਅਮਰੀਕਾ ਵਿੱਚ ਹਾਂ। ਇੱਥੇ ਹੋਮੀਓਪੈਥੀ ਨੂੰ ਕੋਈ ਵੀ ਮਾਨਤਾ ਨਹੀਂ। ਹੋਮੀਓਪੈਥੀ ਦਵਾਈਆਂ ਨੁਕਸਾਨਦਾਇਕ ਹੋ ਹੀ ਨਹੀਂ ਸਕਦੀਆਂ ਕਿਉਂਕਿ ਉਹ ਨੁਕਸਾਨ ਤਾਂ ਹੀ ਕਰ ਸਕਦੀਆਂ ਹਨ ਜੇ ਇਹਨਾਂ ਵਿੱਚ ਕੁਝ ਹੋਊ। ਜਦੋਂ ਹੁੰਦਾ ਹੀ ਕੁਝ ਨਹੀਂ ਫਿਰ ਨੁਕਸਾਨ ਵੀ ਕਿਵੇਂ ਹੋਊ।

? ‘ਰੀਚਾਰਜ ਸੈੱਲ‘ ਕਿਸ ਤਰ੍ਹਾਂ ਕੰਮ ਕਰਦੇ ਹਨ?
* ‘ਰੀਚਾਰਜ ਸੈੱਲ‘ ‘ਚ ਅਜਿਹੇ ਰਸਾਇਣਿਕ ਪਦਾਰਥ ਜਮ੍ਹਾਂ ਕੀਤੇ ਹੁੰਦੇ ਹਨ ਜਿਨ੍ਹਾਂ ਵਿੱਚ ਬਿਜਲੀ ਨੂੰ ਜਮ੍ਹਾਂ ਰੱਖਣ ਦੀ ਸਮਰੱਥਾ ਹੁੰਦੀ ਹੈ।

? ਚਾਹ ਜਾਂ ਦੁੱਧ ਉਬਾਲਣ ਤੇ ਉਬਲਦੇ ਹਨ ਪਰ ਪਾਣੀ ਨਹੀਂ।
* ਚਾਹ ਜਾਂ ਦੁੱਧ ਵਿਚ ਚਿਕਨਾਈ ਦੇ ਕੁੱਝ ਅੰਸ਼ ਹੁੰਦੇ ਹਨ ਜਿੰਨ੍ਹਾਂ ਨਾਲ ਬਣੇ ਬੁਲਬਲਿਆਂ ਵਿਚ ਹਵਾ ਭਰ ਜਾਂਦੀ ਹੈ। ਪਰ ਪਾਣੀ ਵਿਚ ਪਏ ਬੁਲਬੁਲੇ ਬਹੁਤਾ ਚਿਰ ਸਥਾਈ ਨਹੀਂ ਰਹਿ ਸਕਦੇ। ਇਸ ਲਈ ਚਾਹ ਦੁੱਧ ਉੱਬਲਦੇ ਹਨ ਤੇ ਬਰਤਨ ਵਿਚੋਂ ਬਾਹਰ ਨਿਕਲ ਜਾਂਦੇ ਹਨ। ਪਰ ਪਾਣੀ ਬਾਹਰ ਨਹੀਂ ਨਿਕਲਦਾ।
(17/03/16)

 

ਸ਼ੰਕਾ-ਨਵਿਰਤੀ (35)

? ਅਸਮਾਨੀ ਬਿਜਲੀ ਕੀ ਹੁੰਦੀ ਹੈ? ਤੇ ਇਹ ਕਿਉਂ ਚਮਕਦੀ ਹੈ?
* ਅਸਮਾਨ ਵਿੱਚ ਜਲ-ਵਾਸ਼ਪਾਂ ਦੇ ਆਪਸ ਵਿੱਚ ਰਗੜ ਕਾਰਨ ਰਗੜ-ਬਿਜਲੀ ਪੈਦਾ ਹੁੰਦੀ ਹੈ। ਜਿਵੇਂ ਸਿਰ ਵਿੱਚ ਪੈੱਨ ਰਗੜਨ ਨਾਲ ਪੈੱਨ ਛੋਟੇ-ਛੋਟੇ ਕਾਗਜ਼ਾਂ ਨੂੰ ਖਿੱਚਣ ਦੇ ਸਮਰੱਥ ਹੋ ਜਾਂਦਾ ਹੈ। ਜਦੋਂ ਵਿਰੋਧੀ ਚਾਰਜ ਇੱਕ ਦੂਜੇ ਵਿੱਚ ਸਮਾਉਂਦੇ ਹਨ ਤਾਂ ਚਮਕ ਪੈਦਾ ਹੁੰਦੀ ਹੈ।

? ਜਦੋਂ ਅਸੀਂ ਨੰਗੇ ਹੱਥਾਂ ਨਾਲ ਜਾਂ ਨੰਗੇ ਪੈਰੀਂ ਬਿਜਲੀ ਨੂੰ ਛੂੰਹਦੇ ਹਾਂ ਤਾਂ ਇਹ ਝਟਕਾ ਕਿਉਂ ਮਾਰਦੀ ਹੈ?
* ਜਦੋਂ ਅਸੀਂ ਨੰਗੇ ਹੱਥੀਂ ਜਾਂ ਪੈਰੀਂ ਬਿਜਲੀ ਨੂੰ ਛੂੰਹਦੇ ਹਾਂ ਤਾਂ ਇਸਦਾ ਸੰਪਰਕ ਧਰਤੀ ਨਾਲ ਹੋ ਜਾਂਦਾ ਹੈ। ਜਿਸ ਕਾਰਨ ਇਹ ਸਰੀਰ ਵਿੱਚ ਦੀ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਸਰੀਰ ਜਲ ਜਾਂਦਾ ਹੈ।

? CNG  ਦਾ ਪੂਰਾ ਨਾਂ ਕੀ ਹੈ?
* ਕੰਪਰੈਸਡ ਨੇਚਰਲ ਗੈਸ।

? ਰੋਟੀ ਦੀ ਇਕ ਪਰਤ ਮੋਟੀ ਹੁੰਦੀ ਹੈ ਤੇ ਦੂਜੀ ਪਤਲੀ ਕਿਉਂ?
* ਜਦੋਂ ਅਸੀਂ ਰੋਟੀ ਨੂੰ ਤਵੇ ਉੱਪਰ ਪਾਉਂਦੇ ਹਾਂ ਉਸਦੇ ਤਵੇ ਦੇ ਨਜ਼ਦੀਕ ਵਾਲੇ ਭਾਗ ਵਿਚੋਂ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਦੂਸਰੇ ਭਾਗ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਪਾਣੀ ਦੀ ਘੱਟ ਮਾਤਰਾ ਵਾਲਾ ਭਾਗ ਕਰੜਾ ਹੋ ਜਾਂਦਾ ਹੈ ਤੇ ਦੂਸਰਾ ਭਾਗ ਨਰਮ ਰਹਿੰਦਾ ਹੈ। ਇਸ ਲਈ ਰੋਟੀ ਦਾ ਪਾਸਾ ਬਦਲਣ ਤੇ ਜਦੋਂ ਉਹ ਪਾਣੀ ਭਾਫ ਬਣਨ ਦੀ ਪ੍ਰਕਿਰਿਆ ਰਾਹੀਂ ਉਹ ਫੈਲਦੀ ਹੈ ਤਾਂ ਨਰਮ ਭਾਗ ਨੂੰ ਉਹ ਉੱਪਰ ਚੁੱਕ ਲੈਂਦੀ ਹੈ।

? ਲੋਹੇ ਨੂੰ ਜੰਗ ਆਸਾਨੀ ਨਾਲ ਲੱਗ ਜਾਂਦੀ ਹੈ। ਕੀ ਸੋਨੇ ਜਾਂ ਹੋਰ ਧਾਤ ਨੂੰ ਵੀ ਜੰਗ ਲੱਗ ਜਾਂਦੀ ਹੈ। ਜੇਕਰ ਨਹੀਂ ਤਾਂ ਕਿਉਂ?
* ਲੋਹਾ ਇੱਕ ਕਿਰਿਆਸ਼ੀਲ ਧਾਤ ਹੈ। ਇਸ ਲਈ ਇਹ ਆਕਸਜੀਨ (O2) ਨਾਲ ਕਿਰਿਆ ਕਰਕੇ ਲੋਹੇ ਦਾ ਆਕਸਾਈਡ ਬਣਾ ਦਿੰਦਾ ਹੈ। ਸੋਨਾ ਅਕਿਰਿਆਸ਼ੀਲ ਧਾਤ ਹੈ। ਇਸ ਲਈ ਇਹ ਸੈਂਕੜੇ ਵਰ੍ਹੇ ਆਪਣੀ ਚਮਕ ਕਾਇਮ ਰੱਖਦਾ ਹੈ।

? ਪੋਲੀਥੀਨ ਦੇ ਇੰਨੇ ਮਾੜੇ ਪ੍ਰਭਾਵਾਂ ਦੇ ਬਾਵਜੂਦ ਵੀ ਸਰਕਾਰ ਇਨ੍ਹਾਂ ‘ਤੇ ਰੋਕਥਾਮ ਕਿਉਂ ਨਹੀਂ ਲਗਵਾਉਂਦੀ।
* ਕੁਝ ਵਸਤੂਆਂ ਵਿੱਚ ਪੋਲੀਥੀਨ ਦਾ ਇਸਤੇਮਾਲ ਵੀ ਲਾਹੇਵੰਦ ਹੈ। ਇਸ ਲਈ ਸਰਕਾਰ ਇਸਦਾ ਇਸਤੇਮਾਲ ਕਰਨ ਵਾਲਿਆਂ ਤੇ ਪੋਲੀਥੀਨ ਦੇ ਬੁਰੇ ਪ੍ਰਭਾਵਾਂ, ਦੋਹਾਂ ਸਮੱਸਿਆਵਾਂ ਨੂੰ ਸੰਤੁਲਿਤ ਕਰਕੇ ਚੱਲਣਾ ਚਾਹੁੰਦੀ ਹੈ। ਇਸ ਲਈ ਉਹ ਇਸ ‘ਤੇ ਪਾਬੰਦੀ ਨਹੀਂ ਲਾ ਸਕਦੀ। ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੋਲੀਥੀਨ ਨੂੰ ਇਸਤੇਮਾਲ ਤਾਂ ਕਰਨ ਪਰ ਸੋਚ-ਸਮਝ ਕੇ ਇਸ ਨੂੰ ਨਸ਼ਟ ਕਰਨ ਵਿੱਚ ਵੀ ਸਹਾਈ ਹੋਣ।

? ਕੱਪੜਿਆਂ ‘ਤੇ ਲੱਗੇ ਹਲਦੀ ਦੇ ਦਾਗ ਉੱਪਰ ਕਾਸਟਿਕ ਸੋਢਾ ਲਾਉਣ ਨਾਲ ਉਸ ਕੱਪੜੇ ਦਾ ਰੰਗ ਲਾਲ ਕਿਉਂ ਹੋ ਜਾਂਦਾ ਹੈ ਤੇ ਦਾਗ਼ ਠੀਕ ਹੋ ਜਾਂਦਾ ਹੈ ਅਜਿਹਾ ਕਿਉਂ ਹੁੰਦਾ ਹੈ।
* ਹਲਦੀ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਦੇ ਰਸਾਇਣ ਵਿਚ ਬਦਲ ਜਾਂਦੀ ਹੈ।

? ਐਕੂਪੰਕਚਰ ਇਲਾਜ ਢੰਗ ਵਿਗਿਆਨਕ ਹੈ ਜਾਂ ਇਹ ਵੀ ਭੇਡ ਚਾਲ? ਅੱਖਾਂ ਤੇ ਆਈ ਬੈਲਟ ਬੰਨੋ ਤਾਂ ਅੱਖਾਂ ਠੀਕ ਹੋ ਜਾਂਦੀਆਂ ਹਨ।
* ਹੋਮਿਓਪੈਥੀ, ਐਕੂਪੰਕਚਰ, ਐਕੂਪ੍ਰੈਸ਼ਰ ਆਈ ਬੈਲਟ ਆਦਿ ਬਹੁਤ ਸਾਰੀਆਂ ਗੈਰ-ਵਿਗਿਆਨਕ ਪ੍ਰਣਾਲੀਆਂ ਸਾਡੇ ਦੇਸ਼ ਵਿਚ ਉਪਲਬਧ ਹਨ। ਐਕੂਪੰਕਚਰ ਸੂਈਆਂ ਨਾਲ ਇਲਾਜ ਕਰਨ ਦਾ ਚੀਨੀ ਢੰਗ ਹੈ। ਇਹ ਕਦੇ ਵੀ ਇਸ ਗੱਲ ਦਾ ਵਰਨਣ ਨਹੀਂ ਕਰ ਸਕਦਾ ਕਿ ਅੰਗੂਠੇ ਤੇ ਲਗਾਈ ਹੋਈ ਸੂਈ ਕਿਸੇ ਵਿਅਕਤੀ ਦਾ ਬੁਖਾਰ ਕਿਵੇਂ ਉਤਾਰ ਦਿੰਦੀ ਹੈ।

? ਜਦੋਂ ਅਸੀਂ ਪੱਥਰ ਨੂੰ ਪੱਥਰ ਨਾਲ ਰਗੜਦੇ ਹਾਂ ਤਾਂ ਉਸ ਵਿੱਚੋਂ ਅੱਗ ਪੈਦਾ ਹੁੰਦੀ ਹੈ। ਇਹ ਅੱਗ ਕਿਸ ਗੈਸ ਨਾਲ ਪੈਦਾ ਹੁੰਦੀ ਹੈ।
* ਪੱਥਰ ਨੂੰ ਪੱਥਰ ਨਾਲ ਘਸਾਉਣ ਸਮੇਂ ਸਾਡੀ ਸਰੀਰ ਦੀ ਯੰਤਰਿਕ ਊਰਜਾ ਤਾਪ ਊਰਜਾ ਵਿੱਚ ਬਦਲ ਜਾਂਦੀ ਹੈ। ਸੁਖਾਲੀ ਭਾਸ਼ਾ ਵਿੱਚ ਅਸੀਂ ਪੱਥਰ ਨੂੰ ਪੱਥਰ ਨਾਲ ਘਸਾਉਣ ਸਮੇਂ ਹੱਥਾਂ ਰਾਹੀਂ ਜ਼ੋਰ ਲਾਉਂਦੇ ਹਾਂ। ਇਹ ਜ਼ੋਰ ਤਾਪ ਪੈਦਾ ਕਰਦਾ ਹੈ।

? ਟੈਲੀਫੋਨ ਰਾਹੀਂ ਦੂਰ ਬੈਠੇ ਵਿਅਕਤੀ ਨਾਲ ਕਿਵੇਂ ਗੱਲ ਹੋ ਜਾਂਦੀ ਹੈ। ਆਪਣੀ ਆਵਾਜ਼ ਉਸ ਤੱਕ ਕਿਵੇਂ ਪਹੁੰਚਦੀ ਹੈ।
* ਟੈਲੀਫੋਨ ‘ਤੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਇਸ ਦੇ ਰਸੀਵਰ ਵਿੱਚ ਅਜਿਹੀ ਪ੍ਰਣਾਲੀ ਫਿੱਟ ਕੀਤੀ ਹੁੰਦੀ ਹੈ ਜਿਹੜੀ ਸਾਡੀ ਆਵਾਜ਼ ਊਰਜਾ ਨੂੰ ਬਿਜਲੀ ਚੁੰਬਕੀ ਤਰੰਗਾਂ ਵਿੱਚ ਬਦਲ ਦਿੰਦੀ ਹੈ ਅਤੇ ਇਹ ਤਰੰਗਾਂ ਦੂਰ ਬੈਠੇ ਵਿਅਕਤੀ ਦੇ ਟੈਲੀਫੋਨ ਵਿੱਚ ਪਹੁੰਚ ਜਾਂਦੀਆਂ ਹਨ। ਉੱਥੇ ਇਨ੍ਹਾਂ ਤਰੰਗਾਂ ਨੂੰ ਆਵਾਜ਼ ਵਿੱਚ ਬਦਲਣ ਵਾਲੀ ਪ੍ਰਣਾਲੀ ਕੰਮ ਕਰਦੀ ਹੈ ਤੇ ਇਸ ਤਰ੍ਹਾਂ ਸਾਡੀਆਂ ਗੱਲਾਂ ਦੂਰ ਬੈਠੇ ਵਿਅਕਤੀ ਨਾਲ ਹੋ ਜਾਂਦੀਆਂ ਹਨ।

? ਰੇਡਿਓ ਦੀ ਕੜ-ਕੜ ਦੀ ਆਵਾਜ਼ ਬੱਦਲਾਂ ਦੀ ਗਰਜ ਵੇਲੇ ਕਿਉਂ ਸੁਣਾਈ ਦਿੰਦੀ ਹੈ?
* ਅਸਲ ਵਿਚ ਬੱਦਲਾਂ ਦੀ ਰਗੜ ਕਾਰਨ ਪੈਦਾ ਹੋਈ ਅਸਮਾਨੀ ਬਿਜਲੀ ਦੇ ਬਿਜਲੀ ਚੁੰਬਕੀ ਪ੍ਰਭਾਵ ਕਾਰਨ ਹੀ ਗੜਗੜ ਦੀ ਆਵਾਜ਼ ਪੈਦਾ ਹੁੰਦੀ ਹੈ।

? ਚਲਦੇ ਸਾਈਕਲ ਜਾਂ ਸਕੂਟਰ ਤੋਂ ਡਿੱਗਣ ਤੋਂ ਬਚਣ ਲਈ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ ਜਦਕਿ ਇਸਦੇ ਖੜਨ ਤੇ ਡਿਗਣੋ ਬਚਣ ਲਈ ਸਹਾਰਾ ਚਾਹੀਦਾ ਹੈ। ਕਿਉਂ ?
* ਜਦੋਂ ਸਾਈਕਲ ਜਾਂ ਸਕੂਟਰ ਚੱਲਦਾ ਹੈ ਤਾਂ ਇਸਦੀ ਗਤੀ ਕਾਰਨ ਇਸ ਵਿਚ ਅਜਿਹਾ ਬਲ ਪੈਦਾ ਹੁੰਦਾ ਹੈ ਜਿਹੜਾ ਸਾਨੂੰ ਡਿੱਗਣ ਨਹੀਂ ਦਿੰਦਾ। ਜੇ ਤੁਸੀਂ ਇਕ ਡੋਲੂ ਵਿਚ ਪਾਣੀ ਭਰ ਕੇ ਆਪਣੀ ਬਾਂਹ ਨਾਲ ਉੱਪਰ ਤੋਂ ਹੇਠਾਂ ਨੂੰ ਘੁਮਾਉਣਾ ਸ਼ੁਰੂ ਕਰ ਦੇਵੋ ਤਾਂ ਤੁਸੀਂ ਦੇਖੋਗੇ ਕਿ ਪਾਣੀ ਨਹੀਂ ਡੁੱਲੇਗਾ। ਇਸ ਬਲ ਨੂੰ ਸੈਂਟਰੀਫਿਊਗਲ ਬਲ ਕਿਹਾ ਜਾਂਦਾ ਹੈ।

? ਜੇਕਰ ਇੱਕ ਆਮ ਪਾਣੀ ਦੇ ਤਲਾ ਵਿੱਚ ਕਰੰਟ ਛੱਡਿਆ ਜਾਵੇ ਕੀ ਕਰੰਟ ਪੂਰੇ ਤਲਾ ਵਿੱਚ ਆਵੇਗਾ ਜਾਂ ਫਿਰ ਥੋੜ੍ਹੇ ਥਾਂ ਵਿੱਚ ਆਏਗਾ?
* ਸ਼ੁੱਧ ਪਾਣੀ ਤਾਂ ਬਿਜਲੀ ਦਾ ਕੁਚਾਲਕ ਹੁੰਦਾ ਹੈ ਪਰ ਤਲਾਵਾਂ, ਸਮੁੰਦਰਾਂ, ਨਹਿਰਾਂ ਆਦਿ ਦਾ ਪਾਣੀ ਸ਼ੁੱਧ ਨਹੀਂ ਹੁੰਦਾ। ਇਸ ਲਈ ਉਸ ਵਿੱਚ ਛੱਡਿਆ ਕਰੰਟ ਕੁਝ ਦੂਰੀ ਤੱਕ ਮਾਰ ਕਰ ਹੀ ਸਕਦਾ ਹੈ।

11/03/16

ਸ਼ੰਕਾ-ਨਵਿਰਤੀ (34)

? ਧਾਰਮਿਕ ਸੰਸਥਾਵਾਂ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀਆਂ ਹਨ। ਜੇਕਰ ਧਾਰਮਿਕ ਸਥਾਨ ਨਹੀਂ ਹੋਣਗੇ ਤਾਂ ਕਾਫੀ ਗਿਣਤੀ ਵਿੱਚ ਇੱਥੇ ਕੰਮ ਕਰ ਰਹੇ ਲੋਕ ਵਿਹਲੇ ਹੋ ਜਾਣਗੇ ਤੇ ਹੋਰ ਪਾਸੇ ਕੰਮ ਭਾਲਣਗੇ ਜਦੋਂ ਕਿ ਨੌਕਰੀਆਂ ਦੀ ਪਹਿਲਾਂ ਹੀ ਵੱਡੀ ਘਾਟ ਹੈ। ਕੀ ਰੁਜ਼ਗਾਰ ਦੇਣਾ ਧਾਰਮਿਕ ਸੰਸਥਾਵਾਂ ਦਾ ਚੰਗਾ ਪੱਖ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
* ਧਾਰਮਿਕ ਸੰਸਥਾਵਾਂ ਲੋਕਾਂ ਵਿੱਚ ਵਿਹਲੇ ਰਹਿ ਕੇ ਖਾਣ ਦੀ ਰੁਚੀ ਨੂੰ ਵਧਾ ਰਹੀਆਂ ਹਨ। ਜਦੋਂ ਕੋਈ ਮਨੁੱਖ ਅਜਿਹੇ ਵਿਅਕਤੀ ਨੂੰ ਵੇਖਦਾ ਹੈ ਜਿਹੜਾ ਵਿਹਲਾ ਰਹਿ ਕੇ ਵਧੀਆ ਖਾਂਦਾ ਪਹਿਨਦਾ ਹੈ ਤੇ ਉਪਦੇਸ਼ ਦਿੰਦਾ ਹੈ ਤਾਂ ਲੋਕਾਂ ਵਿੱਚ ਵੀ ਅਜਿਹੀਆਂ ਰੁਚੀਆਂ ਪੈਦਾ ਹੁੰਦੀਆਂ ਹਨ। ਤੁਹਾਡੇ ਵਿਚਾਰ ਅਨੁਸਾਰ ਤਾਂ ਪੁਲਿਸ ਨੂੰ ਚੋਰ ਡਾਕੂ ਨਹੀਂ ਫੜਨੇ ਚਾਹੀਦੇ। ਇਸ ਤਰ੍ਹਾਂ ਇਹ ਵੀ ਬੇਰੁਜਗਾਰੀ ਦੇ ਸਤਾਏ ਅਜਿਹਾ ਕੁਝ ਹੀ ਕਰਦੇ ਹਨ।

? ਮੀਡੀਆ ਦਾ ਇੱਕ ਹਿੱਸਾ ਪੁਰਾਤਨ ਭਾਰਤੀ ਸੱਭਿਅਤਾ ਅਤੇ ਧਾਰਮਿਕ ਗ੍ਰੰਥਾਂ ਦੀ ਉਸਤਤ ਕਰਦਾ ਨਹੀਂ ਥੱਕਦਾ। ਪੱਛਮੀ ਜਗਤ ਦੀ ਵਿਕਾਸ ਦਰ ਅਤੇ ਕਾਢਾਂ ਨੂੰ ਉਹ ਇਨ੍ਹਾਂ ਧਾਰਮਿਕ ਗ੍ਰੰਥਾਂ ਵਿਚ ਪਹਿਲਾਂ ਤੋਂ ਹੀ ਦਰਜ ਮੰਨਦਾ ਹੈ ਜਿਵੇਂ ਰਮਾਇਣ ਮਹਾਂਭਾਰਤ ਵਿੱਚ ਅਜੋਕੀ ਮਿਜਾਈਲ ਪ੍ਰਣਾਲੀ ਅਤੇ ਦੂਰਦਰਸ਼ਨ ਆਦਿ ਦਾ ਸਿਧਾਂਤ ਬੋਧ ਪਹਿਲਾਂ ਹੀ ਸੀ। ਇਨ੍ਹਾਂ ਗੱਲਾਂ ਨੂੰ ਕਿਥੇ ਤੱਕ ਦਰੁਸਤ ਮੰਨਿਆ ਜਾ ਸਕਦਾ ਹੈ।
* ਜੇ ਪੁਰਾਤਨ ਭਾਰਤੀ ਗ੍ਰੰਥਾਂ ਵਿਚ ਇਨ੍ਹਾਂ ਮੌਜੂਦਾ ਵਿਗਿਆਨਕ ਕਾਢਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨਕਾਂ ਵੱਲੋਂ ਇਹ ਖੋਜਾਂ ਕਿਵੇਂ ਈਜ਼ਾਦ ਕੀਤੀਆਂ ਗਈਆਂ? ਭਾਰਤੀ ਇਨ੍ਹਾਂ ਨੂੰ ਈਜ਼ਾਦ ਕਿਉਂ ਨਹੀਂ ਕਰ ਸਕੇ? ਅਸਲ ਵਿਚ ਸਾਡੇ ਭਾਰਤੀਆਂ ਨੂੰ ਇਕ ਬੀਮਾਰੀ ਹੈ ਕਿ ਹਰ ਖੋਜ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਯਤਨ ਕਰਦੇ ਹਨ। ਪ੍ਰਾਚੀਨ ਭਾਰਤੀ ਗ੍ਰੰਥਾਂ ਵਿਚ ਕੁਝ ਕੰਮ ਦੀਆਂ ਗੱਲਾਂ ਨੂੰ ਛੱਡ ਕੇ ਬਾਕੀ ਬਹੁਤ ਊਲ-ਜਲੂਲ ਭਰਿਆ ਹੋਇਆ ਹੈ। ਸ਼ੂਦਰਾਂ ਬਾਰੇ ਅਤੇ ਇਸਤਰੀ ਜਾਤੀ ਬਾਰੇ ਇਨ੍ਹਾਂ ਵਿਚ ਦਰਜ ਕੀਤੀਆਂ ਗੱਲਾਂ ਬਹੁਤ ਹੀ ਘ੍ਰਿਣਾਯੋਗ ਹਨ। ਅੱਜ ਭਾਰਤ ਵਿਚ ਸ਼ੂਦਰਾਂ ਅਤੇ ਇਸਤਰੀ ਜਾਤੀ ਦੀ ਜੋ ਦੁਰਗਤੀ ਹੋ ਰਹੀ ਹੈ ਉਸ ਲਈ ਇਹ ਗ੍ਰੰਥ ਹੀ ਜ਼ਿੰਮੇਵਾਰ ਹਨ।

? ਕੀ ਸੰਸਾਰ ਵਿੱਚ ਸਦੀਵੀ ਸ਼ਾਂਤੀ ਸੰਭਵ ਹੈ ਅਤੇ ਇਸ ਵਿੱਚ ਕਿਸੇ ਧਰਮ ਦਾ ਯੋਗਦਾਨ ਹੋਵੇਗਾ?
* ਸੰਸਾਰ ਵਿਚ ਸਦੀਵੀ ਸ਼ਾਂਤੀ ਤਾਂ ਲੁਟੇਰਿਆਂ ਨੂੰ ਖਤਮ ਕਰਕੇ ਹੀ ਹੋ ਸਕੇਗੀ। ਇਹ ਲੁਟੇਰੇ ਅਮੀਰ ਲੋਕ ਵੀ ਹੋ ਸਕਦੇ ਹਨ, ਵੱਡੇ-ਵੱਡੇ ਸਾਧ-ਸੰਤ, ਸਿਆਸੀ ਨੇਤਾ ਅਤੇ ਪੋਪ-ਪੁਜਾਰੀ ਵੀ ਇਸ ਵਿਚ ਸ਼ਾਮਿਲ ਹਨ।

? ਕੀ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ। ਜੇ ਹਾਂ ਤਾਂ ਕਿਸ ਨੂੰ ਅਤੇ ਜੇਕਰ ਨਾਂਹ ਤਾਂ ਕਿਉਂ ਨਹੀਂ?
* ਮੈਨੂੰ ਕਿਸੇ ਧਰਮ ਵਿਚ ਯਕੀਨ ਨਹੀਂ। ਮੈਂ ਸਮਝਦਾ ਹਾਂ ਕਿ ਧਰਮ ਤਾਂ ਰਾਜਿਆਂ-ਮਹਾਰਾਜਿਆਂ ਵੱਲੋਂ ਰਾਜ ਭਾਗ ਨੂੰ ਲੰਮਾ ਕਰਨ ਲਈ ਸ਼ੁਰੂ ਕੀਤਾ ਗਿਆ ਇਕ ਠੱਗੀ ਦਾ ਵਰਤਾਰਾ ਹੈ। ਧਰਮ ਰਾਹੀਂ ਉਹਨਾਂ ਨੇ ਗਰੀਬ ਲੋਕਾਂ ਨੂੰ ਪੁਜਾਰੀ ਵਰਗ ਦੀ ਅਧੀਨਗੀ ਹੇਠ ਕੀਤਾ ਹੈ। ਇਸ ਤਰ੍ਹਾਂ ਰਾਜੇ-ਮਹਾਰਾਜੇ ਆਪਣੀਆਂ ਚੰਮ ਦੀਆਂ ਚਲਾਉਣ ਲੱਗ ਪਏ।

? ਜਿਸ ਕਲੀਨਿਕ ਵਿਚ ਮੈਂ ਕੰਮ ਕਰਦਾ ਹਾਂ ਉਥੇ ਮਰੀਜ਼ਾਂ ਨੂੰ ਕਈ ਵਾਰ ਚਿਕਨ ਪੌਕਸ ਬਿਮਾਰੀ ਹੁੰਦੀ ਹੈ ਤਾਂ ਸਾਡੇ ਡਾਕਟਰ ਸਾਹਿਬ ਉਨ੍ਹਾਂ ਨੂੰ ਮਾਤਾ ਦੱਸ ਕੇ ਝਾੜੇ ਕਰਵਾਉਣ ਲਈ ਕਹਿੰਦੇ ਹਨ। (ਪੰਜ ਝਾੜੇ) ਉਹ ਠੀਕ ਹੋ ਜਾਂਦੇ ਹਨ ਕੀ ਇਹ ਸੰਭਵ ਹੈ ਜੀ? (ਡਾਕਟਰ ਸਾਹਿਬ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਹਨ)
* ਜਦੋਂ ਸਾਡੀ ਪੜ੍ਹਾਈ ਦਾ ਸਾਡੀ ਅਮਲੀ ਜ਼ਿੰਦਗੀ ਨਾਲ ਕੋਈ ਸੰਬੰਧ ਨਾ ਹੋਵੇ ਤਾਂ ਪੜ੍ਹੇ ਲਿਖੇ ਵਿਅਕਤੀ ਵੀ ਅੰਧ ਵਿਸ਼ਵਾਸੀ ਦਾ ਅਕਸਰ ਹੀ ਸ਼ਿਕਾਰ ਹੋ ਜਾਂਦੇ ਹਨ ਤੇ ਤੁਹਾਡੇ ਡਾਕਟਰ ਸਾਹਿਬ ਵੀ ਇਸੇ ਮਰਜ਼ ਦੇ ਰੋਗੀ ਹਨ। ਇਕ ਰੋਗੀ ਵਿਅਕਤੀ ਦੂਸਰੇ ਵਿਅਕਤੀ ਨੂੰ ਕਿਵੇਂ ਠੀਕ ਕਰ ਸਕਦਾ ਹੈ?

? ਗੁਰੂ ਨਾਨਕ ਸਾਹਿਬ ਜੀ ਨੇ ਕੁਝ ਕੰਮ ਇਨਸਾਨੀਅਤ ਵਾਲੇ ਕੀਤੇ ਸਨ ਜਿਵੇਂ ਮੂਰਤੀ ਪੂਜਾ ਦਾ ਖੰਡਨ, ਜੋਗੀਆਂ ਨੂੰ ਸਰੀਰ ਉੱਤੇ ਸਵਾਹ ਮਲ ਕੇ ਰਹਿਣ ਤੋਂ ਚਿਤਾਵਨੀ ਅਤੇ ਵਹਿਮਾਂ ਭਰਮਾਂ ਦਾ ਖੰਡਨ ਆਦਿ। ਮੈਂ ਸੋਚਦਾ ਹਾਂ ਕਿ ਗੁਰੂ ਜੀ ਇਨਸਾਨੀਅਤ ਦੇ ਪੁਜਾਰੀ ਸਨ ਤਾਂ ਦੱਸੋ ਕਿ ਇਹ ਕਥਨ ਸਹੀ ਹੈ?
* ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਵਿਚ ਆਈਆਂ ਤਰੁੱਟੀਆਂ ਦਾ ਖੰਡਨ ਕੀਤਾ ਹੈ ਅਤੇ ਇਸ ਤਰ੍ਹਾਂ ਸਿੱਖ ਧਰਮ ਹਿੰਦੂ ਧਰਮ ਦੀਆਂ ਤਰੁੱਟੀਆਂ ਦੂਰ ਕਰਕੇ ਹੀ ਪੈਦਾਇਸ਼ ਵਿਚ ਲਿਆਂਦਾ ਗਿਆ ਹੈ। ਇਸ ਕਰਕੇ ਹੀ ਸਿੱਖ ਧਰਮ ਹਿੰਦੂ ਧਰਮ ਨਾਲੋਂ ਕੁਝ ਅਗਾਂਹ ਵਧੂ ਹੈ।

? ਕੀ ਭਾਰਤ ਵਿਚ ਰਾਮ, ਲਛਮਣ, ਰਾਵਣ ਆਦਿ ਰਾਜੇ ਹੋਏ ਸਨ। ਕੀ ਕੇਰਲ ਦੇ ਤੱਟ ਤੇ ਖੋਜਿਆ ਪੁਰਾਣਾ ਪੁਲ ਰਾਮਾਇਣ ਵਿਚ ਦਰਸਾਇਆ ਪੁਲ ਹੈ। ਜੇ ਭਾਰਤ ਵਿਚ ਇਹ ਰਾਜੇ ਹੋਏ ਸਨ ਤਾਂ ਮਿਥਿਹਾਸਕਾਰਾਂ ਨੇ ਇਹਨਾਂ ਨੂੰ ਰੱਬ ਕਿਵੇਂ ਬਣਾਇਆ।
* ਬਹੁਤ ਸਾਰੇ ਹਿੰਦੂ ਗ੍ਰੰਥ ਮਿਥਿਹਾਸਕ ਹਨ। ਇਨ੍ਹਾਂ ਦੇ ਪਾਤਰਾਂ ਦੀ ਕੋਈ ਹੋਂਦ ਨਹੀਂ ਸੀ ਕਿਉਂਕਿ ਇਨ੍ਹਾਂ ਦੀ ਹੋਂਦ ਦੇ ਕੋਈ ਵੀ ਇਤਿਹਾਸਕ ਸਬੂਤ ਨਹੀਂ ਹਨ। ਇਨ੍ਹਾਂ ਗ੍ਰੰਥਾਂ ਵਿਚ ਲਿਖੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਅੱਜ ਵੀ ਵਿਗਿਆਨਕ ਕਸੌਟੀ ਉਪਰ ਪੂਰੀਆਂ ਨਹੀਂ ਉਤਰਦੀਆਂ। ਇਸ ਲਈ ਅਸੀਂ ਇਨ੍ਹਾਂ ਨੂੰ ਮਿਥਿਹਾਸ ਸਮਝਦੇ ਹਾਂ। ਸ਼੍ਰੀ ਲੰਕਾ ਤੇ ਭਾਰਤ ਵਿਚਕਾਰ ਸਮੁੰਦਰ ਵਿਚ ਕਿਸੇ ਵੀ ਪੁਲ ਦੇ ਕੋਈ ਅਵਸ਼ੇਸ਼ ਨਹੀਂ ਮਿਲੇ ਸਗੋਂ ਇਹ ਪਰਬਤੀ ਲੜੀਆਂ ਹਨ। ਨਾਸਾ ਵੱਲੋਂ ਵੀ ਭਾਰਤੀ ਅਖਬਾਰਾਂ ਵਿਚ ਛਪੀਆਂ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਗਿਆ ਹੈ।

? ਕੀ ਅਮਰਨਾਥ ਦੀ ਗੁਫ਼ਾ ਵਿਚ ਬਣੇ ਬਰਫ਼ ਦੇ ਸ਼ਿਵਜੀ ਦੇਵਤਾ ਰੱਬ ਦੀ ਸ਼ਕਤੀ ਨਾਲ ਬਣਦੇ ਹਨ ਜਾਂ ਕਿ ਕੁਦਰਤੀ ਢੰਗ (ਮੀਂਹ ਦੇ ਪਾਣੀ ਰਿਸਣ) ਨਾਲ ਬਣਦਾ ਹੈ। ਜੇਕਰ ਦੇਖਿਆ ਜਾਵੇ ਤਾਂ ਫਰਿਜ ਵਿਚ ਵੀ ਅਜਿਹਾ ਆਕਾਰ ਬਣਿਆ ਦਿਖਾਈ ਦਿੰਦਾ ਹੈ।
* ਅਮਰਨਾਥ ਦੀ ਗੁਫ਼ਾ ਸਿਰਫ਼ ਇਕੱਲੀ ਹੀ ਨਹੀਂ ਜਿਥੇ ਸ਼ਿਵਲਿੰਗ ਵਰਗੀਆਂ ਅਕ੍ਰਿਤੀਆਂ ਬਣਦੀਆਂ ਹਨ ਜਾਂ ਬਣਾਈਆਂ ਜਾਂਦੀਆਂ ਹਨ। ਸੰਸਾਰ ਵਿਚ ਹਜ਼ਾਰਾਂ ਹੀ ਅਜਿਹੇ ਸਥਾਨ ਹਨ। ਮੈਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਨੇੜੇ ਲਿਓਰੇ ਦੇ ਸਥਾਨ ਉਪਰ ਕਰੋੜਾਂ ਅਜਿਹੀਆਂ ਹੀ ਪੱਥਰ ਦੀਆਂ ਅਕ੍ਰਿਤੀਆਂ ਵੇਖੀਆਂ ਹਨ, ਜਿਹੜੀਆਂ ਹਜ਼ਾਰਾਂ ਸਾਲਾਂ ਦੇ ਸਮੇਂ ਦੌਰਾਨ ਚੂਨੇ ਦੇ ਪਾਣੀ ਦੇ ਰਿਸਣ ਕਾਰਨ ਹੋਂਦ ਵਿਚ ਆਈਆਂ ਸਨ। ਜੇ ਕਿਤੇ ਉਹ ਸਥਾਨ ਭਾਰਤ ਵਿਚ ਹੁੰਦਾ ਤਾਂ ਇਹ ਵੀ ਕਿਸੇ ਦੇਵੀ ਦੇਵਤੇ ਨਾਲ ਜੋੜ ਲਿਆ ਜਾਂਦਾ।

? ਸਮੁੰਦਰ ਰਿੜਕਣ ਸਮੇਂ 14 ਰਤਨ ਨਿਕਲੇ ਸਨ ਉਹ ਕਿਹੜੇ ਸਨ। ਉਹਨਾਂ ਦਾ ਨਾਂ ਦੱਸਣਾ।
* ਸਮੁੰਦਰ ਨੂੰ ਰਿੜਕਣਾ ਸਿਰਫ ਭਾਰਤ ਦੇ ਹਿੰਦੂ ਗ੍ਰੰਥਾਂ ਵਿੱਚੋਂ ਹੀ ਮਿਲਦਾ ਹੈ, ਇਹ ਗ੍ਰੰਥ ਮਿਥਹਾਸ ਹਨ, ਇਤਿਹਾਸ ਨਹੀਂ। ਇਸ ਲਈ ਇਹਨਾਂ ਵਿੱਚ ਦਰਸਾਏ 14 ਰਤਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। (28/01/16)

 

ਸ਼ੰਕਾ-ਨਵਿਰਤੀ (33)

? ਖੰਭਾਂ ਵਾਲੇ ਕੀੜੇ ਮੀਂਹ ਦੀ ਰੁੱਤ ਵਿੱਚ ਹੀ ਕਿਉਂ ਬਾਹਰ ਨਿਕਲਦੇ ਹਨ।
* ਖੰਭਾਂ ਵਾਲੇ ਕੀੜਿਆਂ ਦੀਆਂ ਖੁੱਡਾਂ ਵਿੱਚ ਮੀਂਹਾਂ ਸਮੇਂ ਪਾਣੀ ਭਰ ਜਾਂਦਾ ਹੈ। ਇਸ ਲਈ ਇਹ ਬਾਹਰ ਨਿਕਲ ਆਉਂਦੇ ਹਨ।

? ਜੋ ਮੱਕੜੀ ਜਾਲਾ ਬਣਾਉਂਦੀ  ਹੈ, ਅਸੀਂ ਉਸ ਧਾਗੇ ਨੂੰ ਕਿਉਂ ਨਹੀਂ ਵਰਤਦੇ। ਅਜਿਹਾ ਕਿਉਂ?
* ਮੱਕੜੀ ਦੁਆਰਾ ਬਣਾਇਆ ਗਿਆ ਧਾਗਾ ਬਹੁਤ ਥੋੜ੍ਹਾ ਹੁੰਦਾ ਹੈ ਇਸ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਆਉਣ ਵਾਲੇ ਸਮੇਂ ਵਿੱਚ ਮੱਕੜੀ ਦੇ ਧਾਗੇ ਮਜ਼ਬੂਤ ਹੋਣ ਕਰਕੇ ਬਹੁਤ ਲਾਹੇਵੰਦ ਹੋਣਗੇ। ਉੱਡਣ ਵਾਲੇ ਗੁਬਾਰਿਆਂ ਅਤੇ ਪੈਰਾਸ਼ੂਟ ਦੀਆਂ ਰੱਸੀਆਂ ਵਿੱਚ ਇਹਨਾਂ ਦੀ ਵਰਤੋਂ ਹੋਵੇਗੀ।

? ਜਾਨਵਰ ਜੁਗਾਲੀ ਕਿਉਂ ਕਰਦੇ ਹਨ।
* ਕ੍ਰੋੜਾਂ ਸਾਲ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਆਪਸ ਵਿੱਚ ਅਤੇ ਆਲੇ-ਦੁਆਲੇ ਦੀਆਂ ਹਾਲਤਾਂ ਨਾਲ ਸੰਘਰਸ਼ ਜਾਰੀ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਜੀਵ ਵਿਕਾਸ ਦੇ ਇਸ ਸਮੇਂ ਦੌਰਾਨ ਮੱਝਾਂ ਤੇ ਗਾਵਾਂ ਆਦਿ ਦੀਆਂ ਨਸਲਾਂ ਪੈਦਾ ਹੋ ਗਈਆਂ। ਇਹ ਨਸਲਾਂ ਸ਼ਾਕਾਹਾਰੀ ਸਨ, 'ਤੇ ਮਾਸਾਹਾਰੀ ਜਾਨਵਰ ਇਹਨਾਂ ਦੇ ਸ਼ਿਕਾਰ ਦੀ ਤਾਕ ਵਿੱਚ ਰਹਿੰਦੇ ਸਨ। ਇਸ ਲਈ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਛੇਤੀ ਆਪਣਾ ਭੋਜਨ ਚਰ ਕੇ ਲੁਕਵੀਆਂ ਥਾਵਾਂ ਤੇ ਬੈਠਦੇ ਸਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਂਦੀਆਂ ਸਨ। ਉਹਨਾਂ ਦੀ ਇਸ ਕਿਰਿਆ ਨੂੰ ਜੁਗਾਲੀ ਕਰਨਾ ਆਖਦੇ ਹਨ।

? ਕੀ ਕੋਈ ਪੰਛੀ ਬਰਫੀਲੀ ਜਗ੍ਹਾ ਤੇ ਵੀ ਅੰਡੇ ਦਿੰਦੇ ਹਨ।
* ਬਹੁਤ ਸਾਰੇ ਪੰਛੀ ਅਜਿਹੇ ਹੁੰਦੇ ਹਨ ਜਿਹੜੇ ਬਰਫੀਲੀਆਂ ਥਾਵਾਂ ‘ਤੇ ਵੀ ਅੰਡੇ ਦਿੰਦੇ ਹਨ।

? ਅਕਸਰ ਹੀ ਕਿਹਾ ਜਾਂਦਾ ਹੈ ਕਿ ਖਰਬੂਜਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੈਜਾ ਹੋ ਜਾਂਦਾ ਹੈ। ਕੀ ਇਹ ਗੱਲ ਠੀਕ ਹੈ।
* ਹੈਜਾ ਜੀਵਾਣੂਆਂ ਰਾਹੀਂ ਫੈਲਦਾ ਹੈ। ਇਸਦਾ ਖਰਬੂਜੇ ਜਾਂ ਤਰਬੂਜ ਨਾਲ ਕੋਈ ਸੰਬੰਧ ਨਹੀਂ ਹੈ ਪਰ ਸਫਾਈ ਤਾਂ ਰੱਖਣੀ ਹੀ ਚਾਹੀਦੀ ਹੈ। ਤਰਬੂਜ ਅਤੇ ਖਰਬੂਜੇ ਗਰਮੀਆਂ ਦਾ ਫਲ ਹਨ। ਹੈਜੇ ਦਾ ਜੀਵਾਣੂ ਵੀ ਗਰਮੀਆਂ ਵਿੱਚ ਵੱਧ ਵਧਦਾ-ਫੁਲਦਾ ਹੈ। ਇਸ ਲਈ ਹੀ ਹੈਜੇ ਨੂੰ ਤਰਬੂਜ ਤੇ ਖਰਬੂਜਿਆਂ ਨਾਲ ਜੋੜ ਦਿੱਤਾ ਜਾਂਦਾ ਹੈ।

? ਸਾਡੇ ਗੁਆਂਢੀ ਘਰ ਵਿਚ ਕਈ ਵਾਰੀ ਜਗਰਾਤਾ ਕਰਵਾਉਂਦੇ ਹਨ ਉਥੇ ਕਈ ਬਾਬੇ ਚੌਂਕੀ ਭਰਨ ਸਮੇਂ ਰਾਤ ਨੂੰ 12 ਵਜੇ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕਹਿੰਦੇ ਹਨ ਪੌਣ ਆਉਂਦੀ ਹੈ ਤਾਂ ਉਹ ਆਪਣੇ ਪਿੰਡੇ ਤੇ 10-12 ਕਿਲੋ ਦੀਆਂ ਛੈਟਾਂ (ਲੋਹੇ ਦੀਆਂ ਸੰਗਲੀਆਂ) ਮਾਰਦੇ ਹਨ ਕੀ ਉਹਨਾਂ ਵਿੱਚ ਕੋਈ ਸੱਚਮੁੱਚ ਸ਼ਕਤੀ ਹੁੰਦੀ ਹੈ।

* ਸਚਾਈ ਇਹ ਹੈ ਕਿ ਦੁੱਖ ਦੋ ਤਰ੍ਹਾਂ ਦਾ ਹੁੰਦਾ ਹੈ। ਦੁੱਖ ਦੀ ਪਹਿਲੀ ਕਿਸਮ ਉਹ ਹੁੰਦੀ ਹੈ ਜਿਹੜੀ ਸਾਡੀ ਮਰਜ਼ੀ ਅਨੁਸਾਰ ਆਉਂਦੀ ਹੈ। ਦੁੱਖ ਦੀ ਦੂਜੀ ਕਿਸਮ ਸਾਡੀ ਇੱਛਾ ਦੇ ਵਿਰੁੱਧ ਹੁੰਦੀ ਹੈ। ਇਸ ਲਈ ਇੱਛਾ ਅਨੁਸਾਰ ਆਇਆ, ਦੁੱਖ ਬ੍ਰਦਾਸਤ ਕਰਨਾ ਸੁਖਾਲਾ ਹੁੰਦਾ ਹੈ। ਇੱਛਾ ਵਿਰੁੱਧ ਮਿਲਿਆ ਦੁੱਖ ਅਸਹਿ ਹੋ ਜਾਂਦਾ ਹੈ। ਇਸਾਈ ਆਪਣੇ ਹੱਥਾਂ ਵਿੱਚ ਮੇਖਾਂ ਠੁਕਵਾ ਲੈਂਦੇ ਹਨ ਤੇ ਮੁਸਲਮਾਨ ਤਾਜੀਏ ਕੱਢਦੇ ਲਹੂ-ਲੁਹਾਣ ਹੋ ਜਾਂਦੇ ਹਨ। ਇਹ ਸਾਰੇ ਦੁੱਖ ਉਨ੍ਹਾਂ ਦੀ ਇੱਛਾ ਅਨੁਸਾਰ ਹੁੰਦੇ ਹਨ। ਇਸ ਲਈ ਇਹ ਦੁੱਖ-ਦੁੱਖ ਨਹੀਂ ਰਹਿੰਦੇ। ਇਸ ਵਰਤਾਰੇ ਪਿੱਛੇ ਕੋਈ ਸ਼ਕਤੀ ਕੰਮ ਨਹੀਂ ਕਰਦੀ।

? ਸੁਣਨ ਵਿਚ ਆਇਆ ਹੈ ਕਿ ਕਾਲੀ ਮਾਤਾ ਸ਼ਰਾਬ ਦਾ ਹਵਨ ਮੰਨਦੀ ਹੈ ਚੜ੍ਹਾਵੇ ਵਿੱਚ ਸ਼ਰਾਬ ਸ਼ਰਧਾਲੂਆਂ ਤੋਂ ਮੰਗਦੀ ਹੈ। ਮੰਦਰ ਵਿਚ ਦੇਖਿਆ ਵੀ ਹੈ। ਕੀ ਇਹ ਠੀਕ ਹੈ।
* ਸ਼ਰਾਬ ਕਾਲੀ ਮਾਤਾ ਨਹੀਂ ਮੰਗਦੀ ਸਗੋਂ ਇਸਦੇ ਪੁਜਾਰੀ ਮੰਗਦੇ ਹਨ। ਕਿਉਂਕਿ ਮਾਤਾ ਜੇ ਸ਼ਰਾਬ ਪੀਵੇਗੀ ਤਾਂ ਉਸਦੇ ਢਿੱਡ ਵਿੱਚ ਵੀ ਭੋਜਨ ਨਾਲੀ ਦੀ ਲੋੜ ਹੋਵੇਗੀ ਅਤੇ ਇਸ ਭੋਜਨ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਾਉਣ ਲਈ ਖੂਨ ਵੀ ਦੌਰਾ ਕਰਦਾ ਹੋਵੇਗਾ। ਖੂਨ ਦੇ ਦੌਰੇ ਲਈ ਦਿਲ ਵੀ ਹੋਵੇਗਾ। ਇਸ ਤਰ੍ਹਾਂ ਇਹ ਸਾਰੇ ਸਿਸਟਮ ਹੋਣ ‘ਤੇ ਹੀ ਦੇਵੀ ਮਾਤਾ ਸ਼ਰਾਬ ਪੀ ਸਕਦੀ ਹੈ। ਨਹੀਂ ਤਾਂ ਨਹੀਂ।

? ਸਾਡੇ ਪਿੰਡ ਵਿਚ ਭਗਤ ਬਹੁਤ ਹਨ। ਸਾਰੇ ਹੀ ਚੌਂਕੀ ਭਰਦੇ ਹਨ ਪੌਣ ਵੀ ਆਉਂਦੀ ਹੈ ਅਤੇ ਹੁਣ ਖੇੜਾ ਵੀ ਬਣਵਾਇਆ ਗਿਆ ਹੈ। ਇਸ ਨਾਲ ਕੁਝ ਫ਼ਰਕ ਪੈਂਦਾ ਹੈ?
* ਪਿੰਡ ਵਿਚ ਹਸਪਤਾਲ ਹੋਵੇ ਜਾਂ ਨਾ ਹੋਵੇ ਪਰ ਡੇਰਾ ਜ਼ਰੂਰ ਹੋਵੇਗਾ। ਕਿਉਂਕਿ ਇਸ ਨਾਲ ਮਿਹਨਤ ਤੋਂ ਬਗੈਰ ਹੀ ਕਮਾਈ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਹ ਵਿਅਕਤੀ ਕਿਸੇ ਵਿਸ਼ੇਸ਼ ਦਿਨ ‘ਤੇ ਆਪਣੇ ਵਿੱਚ ਪੌਣ ਲਿਆਉਣ ਦਾ ਡਰਾਮਾ ਰਚਣਾ ਸ਼ੁਰੂ ਕਰ ਦਿੰਦੇ ਹਨ।

? ਮੈਨੂੰ ਜਵਾਲਾ ਜੀ ਜਾਣ ਦਾ ਮੌਕਾ ਮਿਲਿਆ ਮੈਂ ਉਥੇ ਕੀ ਵੇਖਿਆ ਕਿ ਪਾਣੀ ਵਿੱਚ ਅੱਗ ਨਿਕਲਦੀ ਹੈ ਅਤੇ ਉੱਥੋ ਦੇ ਪੰਡਿਤ ਦੱਸ ਰਹੇ ਸੀ ਕਿ ਜੋ ਪਾਣੀ ‘ਚੋਂ ਅੱਗ ਨਿਕਲ ਰਹੀ ਹੈ, ਇਸ ਨੂੰ ਤਾਂ ਵਿਗਿਆਨੀ ਵੀ ਨਹੀਂ ਦੱਸ ਸਕੇ। ਉੱਥੇ ਅਜਿਹਾ ਕਿਉਂ ਹੈ, ਜ਼ਰੂਰ ਦੱਸੋ?
* ਇਸ ਗੱਲ ਦੀ ਵਿਆਖਿਆ ਪਹਿਲਾਂ ਹੀ ਕਿਤਾਬਾਂ ਵਿੱਚ ਕੀਤੀ ਜਾ ਚੁੱਕੀ ਹੈ। ਕੁਦਰਤੀ ਵਰਤਾਰੇ ਸਮੁੱਚੇ ਸੰਸਾਰ ਵਿੱਚ ਕਰੋੜਾਂ ਥਾਵਾਂ ‘ਤੇ ਉਪਲਬਧ ਹਨ। ਪਰ ਅਜਿਹੇ ਸਥਾਨਾਂ ਦੀ ਧਾਰਮਿਕ ਮੰਤਵਾਂ ਲਈ ਵਰਤੋਂ ਸਿਰਫ ਭਾਰਤ ਵਿਚ ਹੀ ਹੁੰਦੀ ਹੈ। ਧਰਤੀ ਉਤੇ ਕਈ ਦੀਪ ਅਜਿਹੇ ਹਨ ਜਿੱਥੇ ਹਰ ਸਮੇਂ ਅੱਗਾਂ ਨਿਲਦੀਆਂ ਰਹਿੰਦੀਆਂ ਹਨ। ਪਰ ਉੱਥੇ ਕੋਈ ਵੀ ਧਾਰਮਿਕ ਸਥਾਨ ਨਹੀਂ ਬਣਿਆ ਹੋਇਆ। ਲਾਟਾਂ ਦਾ ਕਾਰਨ ਵਿਗਿਆਨਕ ਹੈ। ਧਰਤੀ ਵਿਚੋਂ ਰਿਸਦੀਆਂ ਗੈਸਾਂ ਕਾਰਨ ਹੀ ਵਾਪਰ ਰਿਹਾ ਹੈ। ਪਰ ਭਾਰਤ ਸਰਕਾਰ ਵਿਗਿਆਨੀਆਂ ਨੂੰ ਇਸ ਗੱਲ ਦੀ ਵਿਆਖਿਆ ਕਰਨੋਂ ਹਮੇਸ਼ਾ ਹੀ ਰੋਕਦੀ ਰਹਿੰਦੀ ਹੈ।

? ਹਿੰਦੂ ਮਿਥਿਹਾਸ ਤੇ ਸਿੱਖ ਇਤਿਹਾਸ ਵਿੱਚ ਕੀ ਫ਼ਰਕ ਹੈ? (ਮੇਰਾ ਇਹ ਸਵਾਲ ਸੰਪਰਦਾਇਕਤਾ ਦੇ ਤੌਰ ‘ਤੇ ਨਹੀਂ ਹੈ।)
* ਦੁਨੀਆਂ ਦੀ ਕਿਸੇ ਵੀ ਲਾਇਬ੍ਰੇਰੀ ‘ਚ ਚਲੇ ਜਾਓ, ਜਿਸ ਅਲਮਾਰੀ ਵਿੱਚ ਹਿੰਦੂ ਧਰਮ ਦੇ ਗ੍ਰੰਥ ਪਏ ਹੋਣਗੇ, ਉਸ ਸ਼ੈਲਫ ‘ਤੇ ਲਿਖਿਆ ਹੋਵੇਗਾ, ????????  ਜਿਸਦਾ ਸਾਫ ਮਤਲਬ ਹੈ ‘ਹਿੰਦੂਆਂ ਦੇ ਮਿਥਿਹਾਸਕ ਗ੍ਰੰਥ‘। ਸਿੱਖਾਂ ਦੀਆਂ ਕਿਤਾਬਾਂ ਜਿਥੇ ਵੀ ਪਈਆਂ ਹੋਣਗੀਆਂ, ਉੱਥੇ ਲਿਖਿਆ ਹੋਵੇਗਾ, ??????  ਜਿਸਦਾ ਮਤਲਬ ਹੈ। ‘ਸਿੱਖ ਇਤਿਹਾਸ‘। ਹਿੰਦੂਆਂ ਦੇ ਗ੍ਰੰਥ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਰਚੇ ਗਏ ਸਨ। ਇਸ ਲਈ ਇਹਨਾਂ ਵਿੱਚ ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਰਲ ਗਈਆਂ ਹਨ। ਸਿੱਖਾਂ ਦੇ ਗ੍ਰੰਥ 16ਵੀਂ ਸਦੀ ਤੋਂ 18ਵੀਂ ਸਦੀ ਦੇ ਵਿਚਕਾਰ ਰਚੇ ਗਏ। ਉਸ ਸਮੇਂ ਛਾਪੇਖਾਨੇ ਦੀ ਖੋਜ ਹੋ ਚੁੱਕੀ ਸੀ। ਇਸ ਲਈ ਸਿੱਖ ਧਰਮ ਵਾਲੇ ਗ੍ਰੰਥਾਂ ਵਿੱਚ ਕਾਫੀ ਹੱਦ ਤੱਕ ਸੱਚਾਈ ਹੈ।

20/01/16

ਸ਼ੰਕਾ-ਨਵਿਰਤੀ (32)

? ਕੀ ਸੱਪ ਸੌਂਦਾ ਨਹੀਂ, ਜੇ ਸੌਂਦਾ ਨਹੀਂ ਤਾਂ ਕਿਉਂ।
* ਸੱਪ ਸੌਂਦਾ ਨਹੀਂ ਪਰ ਆਰਾਮ ਜ਼ਰੂਰ ਕਰਦਾ ਹੈ।

? ਸਭ ਤੋਂ ਵੱਧ ਤਾਕਤ ਦੇਣ ਵਾਲਾ ਫ਼ਲ ਕਿਹੜਾ ਹੈ?
* ਅਸਲ ਵਿੱਚ ਤਾਕਤ ਤੋਂ ਭਾਵ ਊਰਜਾ ਹੈ। ਵਾਧੂ ਊਰਜਾ ਵੱਧ ਮਿੱਠੇ ਫਲਾਂ ਅਤੇ ਵੱਧ ਚਿਕਨਾਈ ਵਾਲੇ ਪਦਾਰਥਾਂ ਵਿੱਚ ਹੀ ਹੋ ਸਕਦੀ ਹੈ। ਕਿਉਂਕਿ ਖੰਡ ਤੇ ਘਿਉ ਵਿੱਚ ਆਮ ਚੀਜ਼ਾਂ ਨਾਲੋਂ ਤਿੰਨ ਗੁਣਾਂ ਵਧੇਰੇ ਊਰਜਾ ਹੁੰਦੀ ਹੈ।

? ਇੱਕ ਕੀੜੀ ਆਪਣੇ ਭਾਰ ਤੋਂ ਕਈ ਗੁਣਾਂ ਵੱਧ ਭਾਰ ਚੁੱਕ ਸਕਦੀ ਹੈ, ਪਰ ਮਨੁੱਖ ਕਿਉਂ ਨਹੀਂ?
* ਕੀੜੀ ਦੀ ਸਰੀਰਕ ਬਣਤਰ ਅਜਿਹੀ ਬਣੀ ਹੁੰਦੀ ਹੈ ਕਿ ਉਹ ਆਪਣੇ ਸਰੀਰਕ ਭਾਰ ਤੋਂ ਵੱਧ ਭਾਰ ਚੁੱਕ ਸਕਦੀ ਹੈ। ਪਰ ਮਨੁੱਖ ਵਿੱਚ ਅਜਿਹਾ ਨਹੀਂ ਹੁੰਦਾ। ਅਸੀਂ ਵੇਖਿਆ ਹੈ ਕਿ ਕਾਰਾਂ ਗੱਡੀਆਂ ਤੇ ਟਰੱਕਾਂ ਦਾ ਭਾਰ ਜੈਕ ਰਾਹੀਂ ਚੁੱਕਿਆ ਜਾ ਸਕਦਾ ਹੈ। ਜੋ ਜੈਕ ਤੋਂ ਸੈਂਕੜੇ ਗੁਣਾ ਭਾਰੀ ਹੁੰਦੇ ਹਨ। ਠੀਕ ਇਸੇ ਤਰ੍ਹਾਂ ਕੀੜੀ ਦੀ ਸਰੀਰਕ ਬਣਤਰ ਵਿਚ ਵੀ ਅਜਿਹੇ ਪਦਾਰਥ ਹੁੰਦੇ ਹਨ।

? ਸੱਪ ਦਾ ਜ਼ਹਿਰ ਸਾਡੇ ਸਰੀਰ ਵਿਚ ਕਿੰਨੇ ਸਮੇਂ ਤੱਕ ਅਸਰ ਕਰਦਾ ਹੈ?
* ਇਹ ਸੱਪਾਂ ਦੀ ਕਿਸਮ ਅਤੇ ਸਰੀਰ ਵਿਚ ਪੁਚਾਏ ਜ਼ਹਿਰ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ। ਬਹੁਤ ਸਾਰੇ ਸੱਪ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਉਨ੍ਹਾਂ ਦੇ ਕੱਟਣ ‘ਤੇ 1-2 ਘੰਟੇ ਵਿਚ ਹੀ ਮੌਤ ਹੋ ਜਾਂਦੀ ਹੈ।

? ਦੁਨੀਆਂ ਦਾ ਸਭ ਤੋਂ ਵੱਡਾ ਸੱਪ ਕਿਹੜਾ ਹੈ ਅਤੇ ਉਸਦੀ ਲੰਬਾਈ ਕਿੰਨੀ ਹੈ?
* ਪਾਣੀ ਦਾ ਐਂਡਰੋਕਾਂਡਾ ਦੁਨੀਆਂ ਦਾ ਸਭ ਤੋਂ ਵੱਡਾ ਸੱਪ ਹੈ। ਇਹ 20 ਕੁ ਫੁੱਟ ਲੰਬਾਈ ਦੇ ਆਮ ਤੌਰ ‘ਤੇ ਹੀ ਮਿਲ ਜਾਂਦੇ ਹਨ।

? ਗਵਾਲੀਅਰ ਮੱਧ ਪ੍ਰਦੇਸ਼ ਵਿਚ ਇੱਕ ਬਲਦ ਸਵੇਰ ਸ਼ਾਮ ਇੱਕ-ਇੱਕ ਲੀਟਰ ਦੁੱਧ ਦਿੰਦਾ ਹੈ।
* ਹਰੇਕ ਵਿਅਕਤੀ ਨੂੰ ਵਿਰਾਸਤ ਵਿਚ ਆਪਣੇ ਮਾਤਾ-ਪਿਤਾ ਵਾਲੇ ਦੋਵੇਂ ਗੁਣ ਮਿਲਦੇ ਹਨ। ਕੁਝ ਗੁਣ ਪ੍ਰਗਟ ਹੋ ਜਾਂਦੇ ਹਨ, ਬਾਕੀ ਸੁਸਤ ਹੋ ਕੇ ਸਰੀਰ ਵਿਚ ਪਏ ਰਹਿੰਦੇ ਹਨ। ਅਜਿਹੇ ਬਲਦ ਨੂੰ ਵੀ ਉਸ ਦੇ ਪਿਤਾ ਬਲਦ ਅਤੇ ਮਾਂ ਗਊ ਵਾਲੇ ਗੁਣ ਵਿਰਸੇ ਵਿਚ ਪ੍ਰਾਪਤ ਹੋਏ ਸਨ। ਬਲਦ ਵਾਲੇ ਗੁਣ ਤਾਂ ਪ੍ਰਭਾਵੀ ਹੋ ਗਏ ਪਰ ਗਊ ਵਾਲੇ ਗੁਣ ਸੁਸਤ ਪਏ ਰਹੇ। ਕਿਸੇ ਸਮੇਂ ਤੇ ਕੁਝ ਪਸ਼ੂਆਂ ਵਿਚ ਹਾਰਮੋਨਾਂ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਅਤੇ ਉਸ ਬਲਦ ਵਿਚ ਵੀ ਗਊ ਵਾਲੇ ਗੁਣ ਆਉਣਾ ਹਾਰਮੋਨਲ ਤਬਦੀਲੀਆਂ ਦਾ ਸੂਚਕ ਹੈ। ਆਮ ਤੌਰ ‘ਤੇ ਮਰਦਾਂ ਦੀ ਛਾਤੀ ਤੇ ਮਿਲਦੇ ਦੋ ਬਟਨਾਂ ਦੇ ਨਿਸ਼ਾਨ ਇਸ ਗੱਲ ਦਾ ਸੂਚਕ ਹਨ ਕਿ ਮਰਦਾਂ ਵਿਚ ਵੀ ਇਸਤਰੀਆਂ ਵਾਲੇ ਗੁਣ ਬਿਰਾਜਮਾਨ ਹੁੰਦੇ ਹਨ। ਪਰ ਇਹ ਪ੍ਰਗਟ ਨਹੀਂ ਹੁੰਦੇ।

? ਫਿਲਮਾਂ ਵਿਚ ਕਈ ਵਾਰੀ ਜਾਨਵਰਾਂ ਤੋਂ ਕੰਮ ਲਿਆ ਜਾਂਦਾ ਹੈ। ਜਿਵੇਂ ਸੱਪ, ਬਾਂਦਰ, ਹਾਥੀ, ਕੁੱਤਾ। ਉਹ ਇਨ੍ਹਾਂ ਤੋਂ ਕਿਵੇਂ ਕੰਮ ਕਰਵਾਉਂਦੇ ਹਨ। ਇੱਕ ਫਿਲਮ ਵਿਚ ਟੋਪੀ ਦੇ ਥੱਲੇ ਡੱਡੂ ਬੈਠਾ ਸੀ। ਹੀਰੋ ਨੇ ਉਸ ਟੋਪੀ ਵੱਲ ਮੂੰਹ ਕਰਕੇ ਸੀਟੀ ਮਾਰੀ, ਉਹ ਡੱਡੂ ਟੋਪੀ ਨੂੰ ਚੁੱਕ ਕੇ ਹੀਰੋ ਦੇ ਕੋਲ ਆਇਆ। ਉਨ੍ਹਾਂ ਨੇ ਡੱਡੁ ਤੋਂ ਇਹ ਕਿਵੇਂ ਕਰਵਾਇਆ?
* ਫਿਲਮਾਂ ਵਿਚ ਸੀਨ ਅਲੱਗ-ਅਲੱਗ ਥਾਵਾਂ ਤੋਂ ਲਏ ਜਾਂਦੇ ਹਨ। ਪਰ ਕਾਂਟ-ਛਾਂਟ ਕਰਨ ਵੇਲੇ ਜਿਸ ਨੂੰ ਫਿਲਮੀ ਭਾਸ਼ਾ ਵਿਚ ਇਡਿਟਿੰਗ ਮਿਕਸਿੰਗ  ਕਿਹਾ ਜਾਂਦਾ ਹੈ, ਸਮੇਂ ਅਜਿਹੀਆਂ ਹਰਕਤਾਂ ਦਿਖਾਈਆਂ ਜਾ ਸਕਦੀਆਂ ਹਨ। ਜਿਵੇਂ ਟੋਪੀ ਚੁੱਕਣ ‘ਤੇ ਟੋਪੀ ਹੇਠ ਬੈਠਾ ਡੱਡੂ ਵਿਖਾਇਆ ਜਾ ਸਕਦਾ ਹੈ। ਕਿਸੇ ਸਮੇਂ ਟਪੂਸੀਆਂ ਮਾਰਦੇ ਡੱਡੂ ਦੀ ਲਈ ਗਈ ਫੋਟੋ ਨੂੰ ਟੋਪੀ ਤੋਂ ਬਾਹਰ ਆਉਂਦੇ ਡੱਡੂ ਦੇ ਸੀਨ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

? ਅੱਜ ਅਸੀਂ ਕੋਈ ਵੀ ਦਰਖਤ ਨੂੰ ਦੇਖ ਕੇ ਪਛਾਣ ਜਾਂਦੇ ਹਾਂ ਕਿ ਇਹ ਟਾਹਲੀ ਹੈ, ਸਫੈਦਾ ਹੈ ਜਾਂ ਕਿੱਕਰ ਹੈ। ਸਭ ਤੋਂ ਪਹਿਲਾਂ ਇਨ੍ਹਾਂ ਦਰਖਤਾਂ ਦੀ ਪਛਾਣ ਕਿਸ ਨੇ ਕੀਤੀ ਤੇ ਇਨ੍ਹਾਂ ਦੇ ਨਾਂ ਕਿਸ ਤਰ੍ਹਾਂ ਰੱਖੇ ਗਏ ਸਨ।
* ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਨੂੰ ‘ਬੌਟਨੀ‘ ਕਹਿੰਦੇ ਹਨ। ਇਸ ਵਿਚ ਸਾਰੇ ਜੀਵਾਂ ਅਤੇ ਪੌਦਿਆਂ ਦੇ ਨਾਂ ਅਤੇ ਕਿਸਮਾਂ ਆਦਿ ਹੁੰਦੀਆਂ ਹਨ। ਬਹੁਤ ਸਾਰੇ ਵਿਗਿਆਨਕਾਂ ਦੇ ਸਾਂਝੇ ਯਤਨਾਂ ਨਾਲ ਇਹ ਵਿਸ਼ਾ ਹੋਂਦ ਵਿਚ ਆਇਆ ਹੈ।

? ਦੁੱਧ ਦਾ ਰੰਗ ਚਿੱਟਾ ਕਿਉਂ ਹੁੰਦਾ ਹੈ। ਜਦੋਂ ਕਿ ਮੱਝ ਦੇ ਸਰੀਰ ਵਿੱਚ ਤਾਂ ਸਾਰਾ ਖੂਨ ਹੈ?
* ਦੁੱਧ ਦਾ ਰੰਗ ਚਿੱਟਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੌਜੂਦ ਪ੍ਰੋਟੀਨ ਦਾ ਰੰਗ ਚਿੱਟਾ ਹੁੰਦਾ ਹੈ।

? ਸੰਸਾਰ ਵਿੱਚ ਬਾਂਦਰਾਂ ਦੀਆਂ ਕਿੰਨੀਆਂ ਜਾਤੀਆਂ ਹਨ।
* ਬਾਂਦਰਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਹੁੰਦੀਆਂ ਹਨ। ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਭੂਗੋਲਿਕ ਹਾਲਤਾਂ, ਜੀਵਾਂ ਦੀ ਉਪਲਬਧੀ ਨੇ ਇਨ੍ਹਾਂ ਦੀਆਂ ਸੈਂਕੜੇ ਜਾਤੀਆਂ ਪੈਦਾ ਕਰ ਦਿੱਤੀਆਂ ਹਨ।

? ਬਿਨਾਂ ਉੱਡਣ ਵਾਲਾ ਪੰਛੀ ਕਿਹੜਾ ਹੈ ਜੋ ਮੁਰਗੇ ਨਾਲ ਮਿਲਦਾ-ਜੁਲਦਾ ਹੈ।
* ਬਿਨਾਂ ਉੱਡਣ ਵਾਲਾ ਮੁਰਗੇ ਨਾਲ ਮਿਲਦਾ ਜੁਲਦਾ ਪੰਛੀ ਸੁਤਰ ਮੁਰਗ ਹੈ ਜੋ ਆਸਟਰੇਲੀਆ ਵਿੱਚ ਮਿਲਦਾ ਹੈ।

? ਕੀ ਤੇਜ਼ਾਬੀ ਵਰਖਾ ਫਸਲਾਂ ਲਈ ਹਾਨੀਕਾਰਕ ਹੋ ਸਕਦੀ ਹੈ? ਇਸ ਉੱਤੇ ਕਾਬੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
* ਜੀ ਹਾਂ ਤੇਜ਼ਾਬੀ ਵਰਖਾ ਫਸਲਾਂ ਲਈ ਹਾਨੀਕਾਰਕ ਹੈ, ਵਾਯੂਮੰਡਲ ਵਿਚ ਇਹ ਮੋਟਰਾਂ, ਬੱਸਾਂ ਅਤੇ ਬਿਜਲੀ ਯੰਤਰਾਂ ਵਿਚੋਂ ਨਿਕਲੀਆਂ ਸਲਫਰ  ਅਤੇ ਨਾਈਟ੍ਰੋਜਨ  ਗੈਸਾਂ ਕਰਕੇ ਹੁੰਦਾ ਹੈ ਇਨ੍ਹਾਂ ਦੀ ਮਾਤਰਾ ਵਧ ਜਾਣ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ। ਅਜੇ ਤੱਕ ਵਿਗਿਆਨਕ ਬਰਸਾਤ ‘ਤੇ ਕਾਬੂ ਪਾਉਣ ਦੀ ਜੁਗਤ ਨਹੀਂ ਲੱਭ ਸਕੇ।

? ਕੀ ਸਰੋਂ ਦੇ ਸਾਗ ਵਿਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੇ ਹੁੰਦੇ ਹਨ ਤਾਂ ਕਿਹੜੇ?
* ਸਰੋਂ ਦੇ ਸਾਗ ਵਿਚ ਥੋੜ੍ਹੀ ਜਿਹੀ ਮਾਤਰਾ ਵਿਚ ਹੀ ਵਿਟਾਮਿਨ ਸੀ  ਹੁੰਦਾ ਹੈ। ਇਸ ਤੋਂ ਇਲਾਵਾ ਲੋਹਾ, ਕੈਰੋਟੀਨ ਆਦਿ ਹੁੰਦੇ ਹਨ।

? ਉਨ੍ਹਾਂ ਦਰਖੱਤਾਂ ਦੇ ਨਾਮ ਦੱਸੋ ਜੋ ਰਾਤ ਨੂੰ ਵੀ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ।
* ਅਜਿਹਾ ਕੋਈ ਵੀ ਹਰਾ ਦਰਖੱਤ ਨਹੀਂ ਹੋ ਸਕਦਾ ਜਿਹੜਾ ਰਾਤ ਨੂੰ ਵੀ ਆਕਸੀਜਨ ਛੱਡਦਾ ਹੋਵੇ।

? ਡਾਇਨਾਸੌਰ ਜੇਕਰ ਧਰਤੀ ਤੇ ਦੁਬਾਰਾ ਪੈਦਾ ਹੋ ਜਾਣ ਤਾਂ ਕੀ ਹੋਵੇਗਾ?
* ਡਾਇਨਾਸੌਰ ਜੇ ਅੱਜ ਧਰਤੀ ਤੇ ਪੈਦਾ ਹੋ ਵੀ ਜਾਣ ਤਾਂ ਵੀ ਇਨ੍ਹਾਂ ਨੇ ਮਨੁੱਖ ਦੇ ਕਾਬੂ ਵਿਚ ਰਹਿਣਾ ਹੈ, ਨਹੀਂ ਤਾਂ ਮਨੁੱਖ ਜਾਤੀ ਨੇ ਆਪਣੇ ਵਧੀਆ ਦਿਮਾਗ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦਾ ਖਾਤਮਾ ਕਰ ਦੇਣਾ ਹੈ।

? ਜਦੋਂ ਬਿੱਲੀ ਰੋਂਦੀ ਹੈ ਤਾਂ ਲੋਕ ਉਸ ਦੇ ਰੋਣ ਨੂੰ ਬੁਰਾ ਆਖਦੇ ਹਨ ਅਤੇ ਉਸ ਨੂੰ ਭਜਾ ਦਿੰਦੇ ਹਨ। ਬਿੱਲੀ ਕਿਉਂ ਰੋਂਦੀ ਹੈ, ਇਸ ਬਾਰੇ ਜਾਣਕਾਰੀ ਦਿਉ।
* ਜਾਨਵਰਾਂ ਦੇ ਰੋਣ ਜਾਂ ਚੀਕਾਂ ਮਾਰਨ ਦਾ ਕਾਰਨ ਦੂਸਰੇ ਜਾਨਵਰਾਂ ਨਾਲ ਸੰਪਰਕ ਕਰਨਾ ਹੀ ਹੁੰਦਾ ਹੈ। ਬਿੱਲੀ ਵੀ ਰੋਣ ਦੀਆਂ ਆਵਾਜ਼ਾਂ ਦੂਸਰੀਆਂ ਬਿੱਲੀਆਂ ਨਾਲ ਸੰਪਰਕ ਬਣਾਉਣ ਲਈ ਕਰਦੀ ਹੈ।

14/01/2016

ਸ਼ੰਕਾ-ਨਵਿਰਤੀ (31)

? ਸਭ ਨਦੀਆਂ ਅਤੇ ਦਰਿਆਵਾਂ ਵਿੱਚ ਮਗਰਮੱਛ ਕਿਉਂ ਨਹੀਂ ਹੁੰਦੇ?
* ਕੁਝ ਨਦੀਆਂ ਅਤੇ ਦਰਿਆਵਾਂ ਵਿੱਚ ਖੁਰਾਕੀ ਤੱਤ ਉਪਲਬਧ ਨਹੀਂ ਹੁੰਦੇ। ਇਸ ਲਈ ਅਜਿਹੇ ਥਾਵਾਂ ‘ਤੇ ਮਗਰਮੱਛ ਨਹੀਂ ਹੁੰਦੇ।

? ਸ਼ਹਿਦ ਦੀਆਂ ਮੱਖੀਆਂ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਗੋਲਾਈ ਵਿਚ ਹੀ ਉੱਡਦੀਆਂ ਹਨ? ਸਿੱਧੀਆਂ ਕਿਉਂ ਨਹੀਂ ਉੱਡਦੀਆਂ।
* ਇਹ ਮੱਖੀਆਂ ਦਾ ਇਕ ਦੂਜੀ ਨੂੰ ਆਪਣੇ ਨਿਸ਼ਾਨੇ ਤੇ ਜਾਣ ਲਈ ਰਸਤਾ ਸਮਝਾਉਣ ਦਾ ਢੰਗ ਹੁੰਦਾ ਹੈ।

? ਡੱਡੂ ਅਤੇ ਮੱਛੀਆਂ ਲੰਮਾ ਸਮਾਂ ਪਾਣੀ ਵਿਚ ਕਿਵੇਂ ਰਹਿੰਦੇ ਹਨ? ਉਹਨਾਂ ਨੂੰ ਸਾਹ ਕਿਵੇਂ ਆਉਂਦਾ ਹੈ?
* ਡੱਡੂ ਅਤੇ ਮੱਛੀਆਂ ਦੀ ਸਾਹ ਪ੍ਰਣਾਲੀ ਇਸ ਢੰਗ ਨਾਲ ਵਿਕਸਿਤ ਹੋਈ ਹੁੰਦੀ ਹੈ ਕਿ ਉਹ ਲੰਬਾ ਸਮਾਂ ਸਾਹ ਕਿਰਿਆ ਤੋਂ ਬਗੈਰ ਰਹਿ ਸਕਦੇ ਹਨ ਅਤੇ ਬਹੁਤੀਆਂ ਹਾਲਤਾਂ ਵਿਚ ਤਾਂ ਇਹ ਪਾਣੀ ਵਿਚ ਘੁਲੀ ਹੋਈ ਆਕਸੀਰਜਨ ਰਾਹੀਂ ਹੀ ਸਾਹ ਲੈਂਦੇ ਹਨ।

? ਮਿਰਚ (ਲਾਲ ਜਾਂ ਹਰੀ) ਖਾਣ ਜਾਂ ਨਾ ਖਾਣ ਨਾਲ ਸਾਡੇ ਦਿਮਾਗ ‘²ਤੇ ਕੀ ਪ੍ਰਭਾਵ ਪੈਂਦਾ ਹੈ।
* ਲਾਲ ਮਿਰਚ ਤੇ ਹਰੀ ਮਿਰਚ ਵਿੱਚ ਕੁਝ ਅਜਿਹੇ ਰਸਾਇਣਿਕ ਪਦਾਰਥ ਹੁੰਦੇ ਹਨ ਜਿਹੜੇ ਸਰੀਰ ਦੇ ਅੰਦਰੂਨੀ ਅੰਗਾਂ ਲਈ ਨੁਕਸਾਨ-ਦੇਹ ਹੁੰਦੇ ਹਨ।

? ਜਿਹੜੇ ਸੱਪਾਂ ਦੀ ਲੰਬਾਈ 6-7 ਇੰਚ ਹੁੰਦੀ ਹੈ ਅਤੇ ਰੰਗ ਕਾਲਾ, ਇਹ ਸੱਪ ਕਿੰਨੇ ਕੁ ਖਤਰਨਾਕ ਹੁੰਦੇ ਹਨ।
* ਇਹ ਸੱਪਾਂ ਦੀ ਕਿਸਮ ਤੇ ਨਿਰਭਰ ਕਰਦਾ ਹੈ। ਜੇ ਇਹ ਬੱਚੇ ਕੋਬਰੇ ਜਾਂ ਬਾਈਪਰ ਦੇ ਹੋਣਗੇ ਤਾਂ ਕਾਫੀ ਜ਼ਹਿਰੀਲੇ ਹੋ ਸਕਦੇ ਹਨ।

? ਕਈ ਜਾਨਵਰਾਂ ਤੇ ਸਿੰਗ ਹੁੰਦੇ ਹਨ। ਉਹ ਕਿਉਂ ਹੁੰਦੇ ਹਨ?
* ਕਰੋੜਾਂ ਵਰ੍ਹਿਆਂ ਤੋਂ ਜਾਨਵਰਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਜੀਵਨ-ਸੰਘਰਸ਼ ਕਰਨਾ ਪਿਆ। ਇਸ ਲਈ ਉਨ੍ਹਾਂ ਨੇ ਆਪਣੇ ਬਚਾਓ ਸਾਧਨ ਵਿਕਸਤ ਕਰ ਲਏ ਹਨ। ਜਿਵੇਂ ਸੱਪ ਡੰਗ ਦਾ ਸਹਾਰਾ ਲੈਂਦਾ ਹੈ ਗਿਰਗਿਟ ਰੰਗ ਬਦਲਦਾ ਹੈ, ਗੁਲਾਬ ਨੇ ਕੰਡੇ ਉਗਾ ਲਏ ਹਨ। ਇਸੇ ਤਰ੍ਹਾਂ ਜਾਨਵਰਾਂ ਦੇ ਸਿੰਗ ਵੀ ਉਹਨਾਂ ਦੇ ਬਚਾਓ ਹਥਿਆਰ ਹਨ।

? ਕੀ ਪਿੱਪਲ ਤੇ ਬਰੋਟਾ 24 ਘੰਟੇ ਹੀ ਆਕਸੀਜਨ ਛੱਡਦੇ ਹਨ? ਜਾਂ ਫਿਰ ਆਕਾਰ ਵਿਚ ਵੱਡੇ ਹੋਣ ਕਰਕੇ ਹੀ ਇਹ ਆਕਸੀਜਨ ਛੱਡਦੇ ਹਨ। ਕੀ ਕੋਈ ਐਸਾ ਦਰਖਤ ਜਿਹੜਾ 24 ਘੰਟੇ ਆਕਸੀਜਨ ਛੱਡਦਾ ਹੋਵੇ।
* ਅਜਿਹਾ ਕੋਈ ਦਰਖਤ ਨਹੀਂ ਹੈ ਜਿਹੜਾ 24 ਘੰਟੇ ਆਕਸੀਜਨ ਛੱਡਦਾ ਰਹਿੰਦਾ ਹੋਵੇ। ਹਰੇਕ ਹਰੀ ਵਸਤੂ ਸੂਰਜ ਦੀ ਰੌਸ਼ਨੀ ਵਿਚ ਹੀ ਪ੍ਰਕਾਸ਼-ਸੰਸ਼ਲੇਸ਼ਣ ਕਰਦੀ ਹੈ ਜਿਸ ਨਾਲ ਆਕਸੀਜਨ ਪੈਦਾ ਹੁੰਦੀ ਹੈ। ਰਾਤ ਨੂੰ ਸੂਰਜ ਦੀ ਰੌਸ਼ਨੀ ਨਹੀਂ ਹੁੰਦੀ। ਇਸ ਲਈ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਹੀਂ ਹੁੰਦੀ।

? ਆਂਡੇ ਵਿਚ ਚੂਚੇ ਨੂੰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ।
* ਆਂਡੇ ਵਿਚ ਚੂਚੇ ਦੀ ਹਰਕਤ ਬਹੁਤ ਘੱਟ ਹੁੰਦੀ ਹੈ। ਇਸ ਲਈ ਉਸਨੂੰ ਆਕਸੀਜਨ ਦੀ ਲੋੜ ਵੀ ਬਹੁਤ ਘੱਟ ਹੁੰਦੀ ਹੈ। ਇੰਨੀ ਕੁ ਆਕਸੀਜਨ ਆਂਡੇ ਵਿਚੋਂ ਮਿਲ ਜਾਂਦੀ ਹੈ।

? ਕੀੜਿਆਂ ਨੂੰ ਅਮਰੂਦ ਅੰਦਰ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ।
* ਥੋੜ੍ਹੀ ਜਿਹੀ ਆਕਸੀਜਨ ਅਮਰੂਦ ਵਿਚ ਹੁੰਦੀ ਹੈ ਜੋ ਉਹ ਪ੍ਰਾਪਤ ਕਰ ਲੈਂਦੇ ਹਨ।

? ਕਈ ‘ਡਾਬਰਮੈਨ‘ ਕੁੱਤਿਆਂ ਦੀਆਂ ਪੂਛਾਂ ਅਕਸਰ ਕਟਾਈਆਂ ਜਾਂਦੀਆਂ ਹਨ। ਅਜਿਹਾ ਕਿਉਂ ਕੀਤਾ ਜਾਂਦਾ ਹੈ?
* ਕੁੱਤਿਆਂ ਦੀਆਂ ਪੂਛਾਂ ਇਸ ਲਈ ਕਟਾਈਆਂ ਜਾਂਦੀਆਂ ਹਨ ਕਿ ਉਹ ਸ਼ੁਭ ਸਮੇਂ ਪੂਛ ਨਾ ਹਿਲਾ ਸਕਣ। ਇਹ ਅੰਧ-ਵਿਸ਼ਵਾਸ ਹੀ ਹੈ।

? ਮਿੱਤਰ ਜੀ ਤਿਤਲੀ ਦੀਆਂ ਅੱਖਾਂ ਵਿਚ 1700 ਲੈੱਜ਼ ਕਿਉਂ ਹੁੰਦੇ ਹਨ ਜਦ ਕਿ ਮਨੁੱਖ ਦੀ ਅੱਖ ਵਚ ਇੱਕ ਹੀ।
* ਅਸਲ ਵਿਚ ਤਿਤਲੀ ਦਾ ਵਿਕਾਸ ਕਿੰਝ ਅਤੇ ਕਿਸ ਜੀਵ ਤੋਂ ਕਿੰਨ੍ਹਾਂ ਪ੍ਰਸਥਿਤੀਆਂ ਵਿਚ ਹੋਇਆ ਹੈ। ਇਸ ਦੀ ਅੱਖ ਵਿਚ ਲੈਨਜ਼ਾਂ ਦੀ ਗਿਣਤੀ ਇਸ ਗੱਲ ਤੇ ਨਿਰਭਰ ਕਰਦੀ ਹੈ। ਮਨੁੱਖ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ ਜਿਨ੍ਹਾਂ ਦੀਆਂ ਅੱਖਾਂ ਵਿਚ ਇਕ ਹੀ ਲੈਨਜ ਸੀ।

? ਪਹਿਲਾਂ ਜਨਮ ਕਿਸ ਦਾ ਹੋਇਆ। ਕਬੂਤਰੀ ਜਾਂ ਆਂਡਾ।
* ਪਹਿਲਾਂ ਆਂਡਾ ਹੀ ਪੈਦਾ ਹੋਇਆ, ਕਿਉਂਕਿ ਉਹ ਪਹਿਲਾ ਸੈਲ ਜਿਸ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ ਉਹ ਆਂਡੇ ਵਿਚ ਹੁੰਦਾ ਹੈ। ਬਾਕੀ ਸੈਲ ਤਾਂ ??????? ਹੀ ਹੁੰਦੇ ਹਨ।

? ਆਤਮਾ ਅਤੇ ਚੇਤਨਾ ਵਿਚ ਕੀ ਫ਼ਰਕ ਹੈ।
* ਆਤਮਾ ਦੀ ਕੋਈ ਹੋਂਦ ਨਹੀਂ ਇਹ ਕਾਲਪਨਿਕ ਸ਼ਬਦ ਹੈ। ਚੇਤਨਾ ਜਾਂ ਮਨ ਦਿਮਾਗ ਤੇ ਨਿਊਰੋਨਾਂ ਵਿਚ ਹੋਣ ਵਾਲੀ ਰਸਾਇਣਕ ਕਿਰਿਆਵਾਂ ਦਾ ਸਿੱਟਾ ਹਨ।

? ਹਰ ਅਲੱਗ-ਅਲੱਗ ਪੌਦਿਆਂ ਦੇ ਫੁੱਲਾਂ ਦਾ ਰੰਗ ਅਲੱਗ ਕਿਉਂ ਹੁੰਦਾ ਹੈ।
* ਹਰ ਕਿਸਮ ਦੇ ਫੁੱਲਾਂ ਦੀ ਰਸਾਇਣਕ ਬਣਤਰ ਵੱਖ-ਵੱਖ ਹੁੰਦੀ ਹੈ। ਕਈ ਫੁੱਲ ਅਜਿਹੇ ਪਦਾਰਥਾਂ ਦੇ ਬਣੇ ਹੁੰਦੇ ਹਨ ਜਿਹੜੇ ਕੇਵਲ ਰੋਸ਼ਨੀ ਦੇ ਸੱਤ ਰੰਗਾਂ ਵਿਚੋਂ ਇੱਕ ਰੰਗ ਹੀ ਪ੍ਰਗਟ ਕਰਦੇ ਹਨ। ਕੁਝ ਹੋਰਾਂ ਵਿਚ ਅਜਿਹੇ ਪਦਾਰਥ ਹੁੰਦੇ ਹਨ ਜਿਹੜੇ ਬਾਕੀ ਛੇ ਰੰਗ ਚੂਸ ਲੈਂਦੇ ਹਨ, ਸਿਰਫ ਨੀਲਾ ਪਰਿਵਰਤਿਤ ਕਰਦੇ ਹਨ।

? ਉਹ ਪੰਛੀ ਦਾ ਨਾਂ ਦੱਸੋ ਜਿਹੜੇ ਥਣਧਾਰੀ ਹੁੰਦੇ ਹਨ ਜੇਕਰ ਥਣਦਾਰੀ ਪੰਛੀ ਹੁੰਦੇ ਹਨ ਤਾਂ ਕਿਹੜੇ ਖੇਤਰ ਵਿਚ ਰਹਿੰਦੇ ਹਨ।
* ਚਾਮਚੜਿੱਕਾਂ ਆਮ ਤੌਰ ‘ਤੇ ਥਣਧਾਰੀ ਹੁੰਦੀਆਂ ਹਨ। ਇਹ ਆਮ ਤੌਰ ‘ਤੇ ਹਨੇਰੀਆਂ ਥਾਵਾਂ ਤੇ ਰਹਿੰਦੀਆਂ ਹਨ।

? ਕੀ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਗਾਏ ਜਾਂਦੇ ਔਕਰੀਟੋਸ਼ਨ ਦੇ ਟੀਕੇ ਦੁੱਧ ਪੀਣ ਵਾਲਿਆਂ ਉੱਪਰ ਵੀ ਕੋਈ ਬੁਰਾ ਪ੍ਰਭਾਵ ਪੈਂਦਾ ਹੈ। ਕੀ ਇਸਦਾ ਪਸ਼ੂ ਉੱਪਰ ਵੀ ਕੋਈ ਬੁਰਾ ਪ੍ਰਭਾਵ ਪੈਂਦਾ ਹੈ।
* ਦੁੱਧ ਚੋਣ ਵੇਲੇ ਲਗਾਏ ਜਾਂਦੇ ਟੀਕਿਆਂ ਦਾ ਮਨੁੱਖੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਸ਼ੂਆਂ ਤੇ ਵੀ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਹੁੰਦਾ। ਇਸਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ।

? ਜਦੋਂ ਕੋਕਰੇਚ ਦਾ ਗਲ਼ ਕੱਟਿਆ ਜਾਂਦਾ ਹੈ। ਉਹਨਾਂ ਦੇ ਨੌ ਦਿਨਾਂ ਤੱਕ ਜਿਉਂਦੇ ਰਹਿਣ ਦਾ ਕੀ ਕਾਰਨ ਹੈ।
* ਕੋਕਰੇਚ ਦਾ ਦਿਮਾਗ ਅਤੇ ਤਤੂੰ ਪ੍ਰਬੰਧ ਸਿਰ ਵਿਚ ਨਹੀਂ ਹੁੰਦਾ ਸਗੋਂ ਸਰੀਰ ਵਿਚ ਵੱਖ-ਵੱਖ ਭਾਗਾਂ ਵਿਚ ਹੁੰਦਾ ਹੈ। ਇਸ ਲਈ ਇਹ ਜਿਉਂਦਾ ਰਹਿ ਸਕਦਾ ਹੈ।

07/01/2016

 

ਸ਼ੰਕਾ-ਨਵਿਰਤੀ (30)

? ਬੁੱਲ੍ਹਾਂ ‘ਤੇ ਮਿਰਚਾਂ ਲੱਗਣ ‘ਤੇ ਇਹ ਮੱਚਣ ਕਿਉਂ ਲੱਗ ਜਾਂਦੇ ਹਨ ਅਤੇ ਸਾਡੇ ਮੂੰਹੋਂ ਸੀ-ਸੀ ਦੀ ਆਵਾਜ਼ ਕਿਉਂ ਆਉਂਦੀ ਹੈ।
* ਮਿਰਚਾਂ ਵਿੱਚ ਅਜਿਹਾ ਰਸਾਇਣਿਕ ਪਦਾਰਥ ਹੁੰਦਾ ਹੈ ਜਿਹੜਾ ਚਮੜੀ ਉੱਪਰ ਬੁਰਾ ਪ੍ਰਭਾਵ ਪਾਉਂਦਾ  ਹੈ।

? ਮੁਸੰਮੀ, ਸੰਤਰਾ ਅਤੇ ਕਿਨੂ ਵਿੱਚ ਕੀ ਫਰਕ ਹੁੰਦਾ ਹੈ?
* ਮੁਸੰਮੀ, ਸੰਤਰਾ, ਕਿੰਨੂ ਤੇ ਨਿੰਬੂ ਇੱਕੋ ਫੈਮਿਲੀ ‘ਸਿਟਰਸ‘ ਦੇ ਫਲ ਹਨ। ਇਸ ਵਿਚਲੇ ਰਸਾਂ ਦੀ ਬਣਤਰ ਵਿੱਚ ਥੋੜ੍ਹੇ ਜਿਹੇ ਫਰਕ ਕਾਰਨ ਇਹ ਫਲ ਅਲੱਗ-ਅਲੱਗ ਹਨ।

? ਕੀ ਹੰਸ ਸੱਚ-ਮੁੱਚ ਹੀ ਮੋਤੀ ਖਾਂਦਾ ਹੈ।
* ਮੋਤੀ ਜਾਂ ਹੀਰੇ ਕਾਰਬਨ ਦਾ ਇੱਕ ਰੂਪ ਹਨ, ਇਹ ਦੁਨੀਆਂ ਦਾ ਸਭ ਤੋਂ ਸਖ਼ਤ ਪਦਾਰਥ ਹੁੰਦਾ ਹੈ, ਇਸ ਲਈ ਇਸ ਦਾ ਇਸਤੇਮਾਲ ਕੱਚ ਕੱਟਣ ਵਾਲੀਆਂ ਪੈਨਸਲਾਂ ਅਤੇ ਸੁਰਾਖ ਕਰਨ ਵਾਲੀਆਂ ਵਰਮੀਆਂ ਦੇ ਵਿਚ ਹੁੰਦਾ ਹੈ। ਹੰਸਾਂ ਵੱਲੋਂ ਮੋਤੀ ਖਾਣਾ ਸੱਚਾਈ ਨਹੀਂ ਹੈ।

? ਹਾਥੀ ਨੂੰ ਆਮ ਚੀਜ਼, ਮਨੁੱਖ ਨਾਲੋਂ ਦੁੱਗਣੀ ਦਿਖਾਈ ਦਿੰਦੀ ਹੈ, ਇਹ ਵਿਗਿਆਨੀ ਕਿਸ ਤਰ੍ਹਾਂ ਪਤਾ ਲਗਾਉਂਦੇ ਹਨ।
* ਇਨ੍ਹਾਂ ਗੱਲਾਂ ਦਾ ਅੰਦਾਜ਼ਾ ਹਾਥੀਆਂ ਦੀਆਂ ਅੱਖਾਂ ਦੇ ਲੈਂਜ਼ ਅਤੇ ਰਟੀਨਾ ਤੋਂ ਉਸਦੀ ਦੂਰੀ ਨਾਲ ਲਾਇਆ ਜਾਂਦਾ ਹੈ।

? ਜ਼ਰਦਾ ਜਾਂ ਤੰਬਾਕੁ ਮਨੁੱਖ ਨੂੰ ਨਸ਼ਾ ਕਿਵੇਂ ਦਿੰਦੇ ਹਨ।
* ਜ਼ਰਦੇ ਜਾਂ ਤੰਬਾਕੂ ਵਿਚ ਨਿਕੋਟੀਨ ਨਾਂ ਦਾ ਰਸਾਇਣਕ ਪਦਾਰਥ ਹੁੰਦਾ ਹੈ ਇਹ ਇੱਕ ਨਸੀਲਾ ਪਦਾਰਥ ਹੈ।

? ਸੂਰਜ ਦੀਆਂ ਪਰਾਵੈਂਗਣੀ ਕਿਰਣਾਂ ਮਨੁੱਖ ਨੂੰ ਨਹੀਂ ਦਿਖਦੀਆਂ ਪਰ ਮਧੂਮੱਖੀ ਨੂੰ ਦਿਖਾਈ ਦਿੰਦੀਆਂ ਹਨ। ਅਜਿਹਾ ਕਿਉਂ।
* ਅੱਡ-ਅੱਡ ਜੀਵਾਂ ਦੀਆਂ ਸੁਣਨ ਅਤੇ ਵਿਖਾਈ ਦੇਣ ਵਾਲੀਆਂ ਤੇ ਮਹਿਸੂਸ ਕਰਨ ਵਾਲੀਆਂ ਸਮਰੱਥਾਵਾਂ ਅਲੱਗ-ਅਲੱਗ ਹੁੰਦੀਆਂ ਹਨ, ਮਧੂ ਮੱਖੀਆਂ ਦੇ ਕੇਸ ਵਿਚ ਵੀ ਅਜਿਹਾ ਹੀ ਹੁੰਦਾ ਹੈ।

? ਅਮਰਵੇਲ ਪੇੜ ਪੌਦਿਆਂ ਤੋਂ ਆਪਣੀ ਖੁਰਾਕ ਲੈਂਦੀ ਹੈ ਇਨ੍ਹਾਂ ਤੋਂ ਖੁਰਾਕ ਲੈਣ ਦੇ ਬਾਵਜੂਦ ਵੀ ਇਸ ਦਾ ਰੰਗ ਪੌਦਿਆਂ ਦੇ ਕਲੋਰੋਫਿਲ ਵਾਂਗ ਹਰਾ ਕਿਉਂ ਨਹੀਂ ਹੋ ਜਾਂਦਾ?
* ਪੌਦਿਆਂ ਦਾ ਹਰਾ ਰੰਗ ਕਲੋਰੋਫਿਲ ਕਰਕੇ ਹੁੰਦਾ ਹੈ। ਜਿਸ ਕਾਰਨ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਰਾਹੀਂ ਹਵਾ ਵਿਚੋਂ ਪਾਣੀ ਅਤੇ ਕਾਰਬਨ ਡਾਈਆਕਸਾਈਡ ਲੈ ਕੇ ਆਪਣਾ ਭੋਜਨ ਤਿਆਰ ਕਰਦੇ ਹਨ। ਅਮਰ ਵੇਲ ਵਿਚ ਕਲੋਰੋਫਿਲ ਨਹੀਂ ਹੁੰਦਾ। ਇਸ ਲਈ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰਦੀ। ਇਸ ਦਾ ਰੰਗ ਏਸੇ ਲਈ ਹਰਾ ਨਹੀਂ ਹੁੰਦਾ।

? ਜੁਗਨੂੰ ਰਾਤ ਨੂੰ ਲਾਈਟ ਕਿਵੇਂ ਛੱਡਦੇ ਹਨ।
* ਧਰਤੀ ਤੇ ਰਹਿ ਰਹੀਆਂ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਵਿਚੋਂ ਸਿਰਫ਼ ਜੁਗਨੂੰ ਹੀ ਅਜਿਹੇ ਜੀਵ ਨਹੀਂ ਹਨ ਜਿਹੜੇ ਰੋਸ਼ਨੀ ਪੈਦਾ ਕਰਦੇ ਹਨ। ਮੱਛੀਆਂ ਤੇ ਹੋਰ ਜਾਨਵਰਾਂ ਦੀਆਂ ਅਜਿਹੀਆਂ ਸੈਂਕੜੇ ਕਿਸਮਾਂ ਹਨ ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹਾ ਆਪਣੇ ਸਾਥੀਆਂ ਨੂੰ ਨੇੜੇ ਸੱਦਣ ਲਈ ਕਰਦਾ ਹੈ, ਲੁਸੀਫਰੀਨ ਤੇ ਲੁਸੀਫਰੇਜ ਨਾਂ ਦੇ ਦੋ ਰਸਾਇਣਕ ਜਦੋਂ ਆਕਸੀਜਨ ਦੀ ਹਾਜ਼ਰੀ ਵਿਚ ਮਿਲਦੇ ਹਨ, ਤਾਂ ਰਸਾਇਣਕ ਕਿਰਿਆ ਪੈਦਾ ਹੁੰਦੀ ਹੈ, ਜਿਸ ਕਾਰਨ ਰੌਸ਼ਨੀ ਪੈਦਾ ਹੁੰਦੀ ਹੈ। ਜੁਗਨੂੰ ਵਿਚ ਵੀ ਇਹ ਦੋਵੇਂ ਰਸਾਇਣਕ ਪਦਾਰਥ ਹੁੰਦੇ ਹਨ, ਜਿਨ੍ਹਾਂ ਦੀ ਰਸਾਇਣਕ ਕਿਰਿਆ ਕਰਕੇ ਹੀ ਰੌਸ਼ਨੀ ਪੈਦਾ ਹੁੰਦੀ ਹੈ।

? ਜਿਸ ਤਰ੍ਹਾਂ ਮਨੁੱਖ ਦੇ ਪੂਰਵਜ ਬਾਦਰਾਂ ਨੂੰ ਮੰਨਿਆ ਜਾਂਦਾ ਹੈ ਕੀ ਉਸੇ ਤਰ੍ਹਾਂ ਕੁੱਤੇ ਦੇ ਪੂਰਵਜ ਭੇੜੀਏ ਮੰਨੇ ਜਾ ਸਕਦੇ ਹਨ?
* ਗਿੱਦੜ, ਬਘਿਆੜ ਤੇ ਕੁੱਤਾ ਇਕੋ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਦਾ ਵਿਕਾਸ ਤਿੰਨ ਕਰੋੜ ਵਰ੍ਹੇ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ, ਪਰ ਕੁੱਤੇ ਦੀਆਂ ਬਹੁਤ ਸਾਰੀਆਂ ਪਾਲਤੂ ਨਸਲਾਂ ਦਾ ਵਿਕਾਸ ਪਿਛਲੇ ਦਸ ਹਜ਼ਾਰ ਵਰ੍ਹੇ ਦੀ ਹੀ ਦੇਣ ਹੈ।

? ਕਈ ਜੀਵ-ਜੰਤੂਆਂ ਵਿਚ ਖੂਨ ਨਹੀਂ ਹੁੰਦਾ। ਫਿਰ ਉਹ ਜਿਉਂਦੇ ਕਿਵੇਂ ਰਹਿੰਦੇ ਹਨ।
* ਬਹੁਤ ਸਾਰੇ ਜੀਵ-ਜੰਤੂਆਂ ਵਿਚ ਖੂਨ-ਪ੍ਰਣਾਲੀ, ਸਾਹ-ਪ੍ਰਣਾਲੀ ਜਾਂ ਭੋਜਨ-ਪ੍ਰਣਾਲੀ ਨਹੀਂ ਹੁੰਦੀਆਂ ਪਰ ਉਨ੍ਹਾਂ ਨੇ ਜਿਉਂਦੇ ਰਹਿਣ ਲਈ ਕੁਦਰਤ ਨਾਲ ਸੰਘਰਸ ਕਰਦਿਆਂ ਅਜਿਹੇ ਅੰਗਾਂ ਨੂੰ ਜਾਂ ਪ੍ਰਣਾਲੀਆਂ ਨੂੰ ਵਿਕਸਤ ਕਰ ਲਿਆ ਹੁੰਦਾ ਹੈ ਜੋ ਉਨ੍ਹਾਂ ਦੇ ਜਿਉਣ ਲਈ ਸਹਾਈ ਹੁੰਦੇ ਹਨ। ਜਿਵੇਂ ਕਈ ਸਾਹ ਲੈਣ ਲਈ ਚਮੜੀ ਦੀ ਹੀ ਵਰਤੋਂ ਕਰ ਲੈਂਦੇ ਹਨ।

? ਕੀ ਸੱਪ ਦੀ ਹੱਡੀ ਨਾਲ ਸਰੀਰ ਵਿਚ ਜ਼ਖ਼ਮ ਹੋਣ ਤੇ ਜ਼ਹਿਰ ਸਰੀਰ ਵਿਚ ਪ੍ਰਵੇਸ਼ ਕਰ ਸਕਦਾ ਹੈ।
* ਸੱਪ ਦੀ ਹੱਡੀ ਨਾਲ ਜ਼ਖਮ ਹੋਣ ਕਾਰਨ ਜ਼ਹਿਰ ਦਾ ਪ੍ਰਵੇਸ਼ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਕੁਝ ਸੱਪ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਅਜਿਹੇ ਸੱਪਾਂ ਦਾ ਮਾਮੂਲੀ ਜਿਹਾ ਜ਼ਹਿਰ ਭਾਵੇਂ ਉਹ ਹੱਡੀ ਨੂੰ ਲੱਗਿਆ ਹੋਵੇ, ਉਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹੁੰਦਾ ਹੈ।

? ਨਵੰਬਰ-ਦਸੰਬਰ 2002 ਦੇ ‘ਵਿਗਿਆਨ ਜੋਤ‘ ‘ਚ ਸਫਾ 5 ‘ਤੇ ਇਕ ਖ਼ਬਰ ਪੜ੍ਹੀ ਕਿ ਬਿਨਾਂ ਨਰ ਦੇ ਮੇਲ ਤੋਂ ਸ਼ਾਰਕ ਨੇ ਬੱਚੇ ਜਨਮੇ। ਬਗੈਰ ਨਰ ਦੇ ਮੇਲ ਨਾਲ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕੀ ਦੂਜੇ ਜੀਵਾਂ ‘ਚ ਵੀ ਇਸ ਤਰ੍ਹਾਂ ਦੀ ਸੰਭਾਵਨਾ ਹੁੰਦੀ ਹੈ।
* ਜੀਵਾਂ ਵਿਚ ਸੰਤਾਨ ਪੈਦਾ ਕਰਨ ਦੇ ਬਹੁਤ ਸਾਰੇ ਢੰਗ ਹਨ, ਕਈਆਂ ਵਿਚ ਨਰ ਅਤੇ ਮਾਦਾ ਅਲੱਗ-ਅਲੱਗ ਹੁੰਦਾ ਹੈ ਜਿਵੇਂ ਮਨੁੱਖ ਜਾਤੀ ਵਿਚ ਨਰ ਅਤੇ ਮਾਦਾ ਅਲੱਗ-ਅਲੱਗ ਹੁੰਦੇ ਹਨ, ਪਰ ਗੰਡ ਗਡੋਇਆਂ ਵਿਚ ਨਰ ਅਤੇ ਮਾਦਾ ਭਾਗ ਇਕੋ ਵਿਚ ਹੀ ਹੁੰਦੇ ਹਨ। ਦੋ ਗੰਡੋਏ ਆਪਸ ਵਿਚ ਜੁੜ ਜਾਂਦੇ ਹਨ। ਦੋਵੇਂ ਇਕ ਦੂਜੇ ਦਾ ਗਰਭ ਧਾਰਨ ਕਰ ਲੈਂਦੇ ਹਨ। ਕੁਝ ਜੀਵ ਅਜਿਹੇ ਹੁੰਦੇ ਹਨ ਜਿਹੜੇ ਵਿਚਾਲੋਂ ਵਧ ਕੇ ਟੁੱਟ ਜਾਂਦੇ ਹਨ ਅਤੇ ਦੋ ਵਿਚ ਬਦਲ ਜਾਂਦੇ ਹਨ, ਜਿਵੇਂ ਅਮੀਬਾ। ਅਮੀਬਾ ਆਪਣਾ ਵਾਧਾ ਇਸ ਢੰਗ ਨਾਲ ਕਰਦਾ ਹੈ, ਕਿ ਮਨੁੱਖੀ ਸਰੀਰ ਦੇ ਸੈੱਲ ਵੀ ਆਪਣਾ ਵਾਧਾ ਇਸੇ ਢੰਗ ਨਾਲ ਕਰਦੇ ਹਨ। ਇਸ ਤਰ੍ਹਾਂ ਹੀ ਸਾਰਕਾਂ ਦੀਆਂ ਕਈ ਕਿਸਮਾਂ ਨਰਾਂ ਦੇ ਬਗ਼ੈਰ ਹੀ ਬੱਚਿਆਂ ਨੂੰ ਜਨਮ ਦਿੰਦੀਆਂ ਹਨ।

? ਮਨੁੱਖ ਤੇ ਹੋਰ ਜਨਵਰਾਂ ਦੇ ਖੂਨ ਵਿਚ ਕੀ ਫਰਕ ਹੈ।
* ਮਨੁੱਖ ਅਤੇ ਜਾਨਵਰਾਂ ਦੇ ਖੂਨ ਵਿਚ ਬਹੁਤ ਸਾਰੇ ਪ੍ਰੋਟੀਨ ਹੁੰਦੇ ਹਨ। ਇਨ੍ਹਾਂ ਪ੍ਰੋਟੀਨਾਂ ਦੇ ਫਰਕ ਕਾਰਨ ਹੀ ਮਨੁੱਖੀ ਖੂਨ ਅਤੇ ਜਾਨਵਰਾਂ ਦੇ ਖੂਨ ਵਿਚ ਫਰਕ ਹੁੰਦਾ ਹੈ।

? ਜਦੋਂ ਕੀੜੀਆਂ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲਦੀਆਂ ਜਾਂ ਵੜਦੀਆਂ ਹਨ ਉਹ ਲਾਈਨ ਬਣਾਈ ਜਾਂਦੀਆਂ ਹਨ। ਅੱਧੀਆਂ ਖੁੱਡ ਵਿੱਚ ਵੜਦੀਆਂ ਹਨ ਤੇ ਅੱਧੀਆਂ ਖੁੱਡ ਵਿੱਚੋਂ ਬਾਹਰ ਨਿਕਲਦੀਆਂ ਹਨ। ਉਹ ਇੱਕ ਦੂਜੀ ਨੂੰ ਮਿਲ ਕੇ ਕਰੌਸ ਕਰਦੀਆਂ ਹਨ। ਇਸ ਦਾ ਕੀ ਕਾਰਨ ਹੈ।
* ਕੀੜੀਆਂ ਦੇ ਜਾਣ ਅਤੇ ਆਉਣ ਦੇ ਢੰਗਾਂ ਵਿੱਚ ਕੁਝ ਸੰਕੇਤ ਛੁਪੇ ਹੁੰਦੇ ਹਨ। ਉਹ ਆਪਣੀਆਂ ਸਾਥਣਾਂ ਨੂੰ ਇਹਨਾਂ ਗਤੀਵਿਧੀਆਂ ਰਾਹੀਂ ਦਰਸਾਉਾਂਦੀਆਂÔਨ ਕਿ ਖੁਰਾਕ ਕਿੱਥੇ ਉਪਲਬਧ ਹੈ ਅਤੇ ਉਸ ਖੁਰਾਕ ਤੱਕ ਪਹੁੰਚਣ ਲਈ ਰਸਤਾ ਕਿਹੜਾ ਹੈ।

01/01/2016

ਸ਼ੰਕਾ-ਨਵਿਰਤੀ (29)

? ਜੇਕਰ ਕਿਸੇ ਛਿਪਕਲੀ ਦੀ ਪੂਛ ਟੁੱਟ ਜਾਵੇ ਤਾਂ ਆਮ ਤੌਰ ‘ਤੇ ਉਸਦੀ ਪੂਛ ਉਂਗ ਜਾਂਦੀ ਹੈ। ਇਸ ਪਿੱਛੇ ਮੁੱਖ ਕਾਰਨ ਕੀ ਹੈ?
* ਛਿਪਕਲੀ ਦੀ ਪੂਛ ਦੀਆਂ ਹੱਡੀਆਂ ਢਿੱਲੇ ਰੂਪ ਵਿੱਚ ਹੀ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਇਸ ਲਈ ਇਸਦੀ ਪੂਛ ਆਸਾਨੀ ਨਾਲ ਇੱਕ ਦੂਜੇ ਤੋਂ ਅਲੱਗ ਹੋ ਜਾਂਦੀ ਹੈ। ਕਿਉਂਕਿ ਇਸਦੇ ਖੂਨ ਦੇ ਸੈੱਲਾਂ ਦੇ ਅੰਤਿਮ ਸਿਰੇ ਲਗਭਗ ਬੰਦ ਹੁੰਦੇ ਹਨ ਇਸ ਲਈ ਖੂਨ ਵੀ ਨਹੀਂ ਨਿਕਲਦਾ। ਕੁਝ ਜਾਨਵਰਾਂ ਵਿੱਚ ਕੁਝ ਅੰਗ ਦੁਬਾਰਾ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਲਈ ਛਿਪਕਲੀ ਵੀ ਆਪਣੀ ਪੂਛ ਦੁਬਾਰਾ ਉਗਾ ਲੈਂਦੀ ਹੈ।

? ਕਿਹਾ ਜਾਂਦਾ ਹੈ ਕਿ ਪੰਛੀ ਜਾਂ ਕਈ ਜਾਨਵਰ ਜਦੋਂ ਅੰਡੇ ਦਿੰਦੇ ਹਨ ਤਾਂ ਇਹ ਤਰਲ ਰੂਪ ਵਿੱਚ ਬਾਹਰ ਆਉਂਦੇ ਹਨ ਤੇ ਬਾਹਰ ਆ ਹਵਾ ਦੇ ਸੰਪਰਕ ਕਾਰਨ ਠੋਸ ਹੋ ਜਾਂਦੇ ਹਨ। ਕੀ ਇਹ ਸੱਚ ਹੈ।
* ਜਾਨਵਰਾਂ ਦੇ ਆਂਡਿਆਂ ਦਾ ਕਵਚ ਕੈਲਸ਼ੀਅਮ ਕਾਰਬੋਨੇਟ ਭਾਵ ਚੂਨੇ ਦਾ ਬਣਿਆ ਹੁੰਦਾ ਹੈ। ਕੁਝ ਦੇਰ ਪਏ ਰਹਿਣ ਤੋਂ ਬਾਅਦ ਚੂਨਾ ਸਖ਼ਤ ਹੋ ਜਾਂਦਾ ਹੈ।

? ਸੂਰ ਦਾ ਮਾਸ ਖਾਣ ਨਾਲ ਜਾਂ ਸੂਰ ਦੀ ਕਲੇਜੀ ਖਾਣ ਨਾਲ ਕਿਹੜੀ ਬੀਮਾਰੀ ਫੈਲਦੀ ਹੈ?
* ਸੂਰ ਦਾ ਮਾਸ ਖਾਣ ਨਾਲ ਆਮ ਤੌਰ ‘ਤੇ ਦਿਮਾਗ ਵਿੱਚ ਇੱਕ ਕੀੜਾ ਪੈਦਾ ਹੋ ਜਾਂਦਾ ਹੈ ਕਿਉਂਕਿ ਇਹ ਮਲੱਪ ਸੂਰ ਦੇ ਮਾਸ ਨੂੰ ਚੰਗੀ ਤਰ੍ਹਾਂ ਪਕਾਉਣ ਨਾਲ ਹੀ ਖਤਮ ਹੁੰਦਾ ਹੈ। ਇਸ ਲਈ ਸਾਵਧਾਨੀ ਦੇ ਤੌਰ ‘ਤੇ ਸੂਰ ਦੇ ਮਾਸ ਨੂੰ ਕਦੇ ਵੀ ਕੱਚਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

? ਪਾਣੀ ਵਿੱਚ ਮਛਲੀ ਕਿਉਂ ਜਿੰਦਾ ਰਹਿੰਦੀ ਹੈ, ਮਨੁੱਖ ਕਿਉਂ ਨਹੀਂ?
* ਮਛਲੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਲੈ ਕੇ ਸਾਰ ਸਕਦੀ ਹੈ। 57 ਕਰੋੜ ਵਰ੍ਹਿਆ ਤੋਂ ਉਸ ਦੇ ਵੱਡੇ-ਵਡੇਰੇ ਪਾਣੀ ਵਿੱਚ ਹੀ ਰਹਿੰਦੇ ਆਏ ਹਨ। ਇਸ ਲਈ ਉਸਦੇ ਫੇਫੜੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਤੋਂ ਗੁਜ਼ਾਰਾ ਕਰਨਾ ਸਿੱਖ ਗਏ ਹਨ। ਮਨੁੱਖੀ ਫੇਫੜੇ ਧਰਤੀ ਦੇ ਵਾਤਾਵਰਣ ਵਿੱਚੋਂ ਆਕਸੀਜਨ ਲਏ ਬਿਨਾਂ ਨਹੀਂ ਰਹਿ ਸਕਦੇ।

? ਜਦੋਂ ਕਦੇ ਕਿਸੇ ਜਾਨਵਰ ਜਾਂ ਪੰਛੀ ਦੇ ਅਵਸ਼ੇਸ਼ ਮਿਲਦੇ ਹਨ ਤਾਂ ਵਿਗਿਆਨੀ ਝੱਟ ਹੀ ਇਹ ਕਹਿ ਦਿੰਦੇ ਹਨ ਕਿ ਇਹ ਅਵਸ਼ੇਸ਼ ਪੰਜ ਹਜ਼ਾਰ ਸਾਲ ਪੁਰਾਣਾ ਹੈ, ਕੋਈ ਕਿੰਨਾ, ਕੋਈ ਕਿੰਨਾ। ਵਿਗਿਆਨੀ ਅਵਸ਼ੇਸ਼ਾਂ ਦੀ ਉਮਰ ਕਿਸ ਤਰ੍ਹਾਂ ਜਲਦੀ ਹੀ ਪ੍ਰਾਪਤ ਕਰ ਲੈਂਦੇ ਹਨ?
* ਇਸ ਢੰਗ ਨੂੰ ਵਿਗਿਆਨ ਦੀ ਸ਼ਬਦਾਵਲੀ ਵਿੱਚ ‘ਕਾਰਬਨ ਡੇਟਿੰਗ ਪ੍ਰੋਸੈਸ‘ ਕਿਹਾ ਜਾਂਦਾ ਹੈ। ਪੁਲਾੜ ਵਿਚੋਂ ਆ ਰਹੀਆਂ ਕਾਸਮਿਕ ਕਿਰਨਾਂ ਨਾਈਟਰੋਜਨ 14 ਨੂੰ ਕਾਰਬਨ 14 ਵਿਚ ਬਦਲ ਦਿੰਦੀਆਂ ਹਨ। ਇਸ ਤਰ੍ਹਾਂ ਵਾਯੂਮੰਡਲ ਵਿੱਚ ਵੀ ਕਾਰਬਨ 12 ਅਤੇ ਕਾਰਬਨ 14 ਦੀ ਅਨੁਪਾਤ ਖਾਸ ਹੋ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸਭ ਪੌਦੇ ਅਸਮਾਨ ਵਿਚੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਆਪਣੀ ਖੁਰਾਕ ਬਣਾਉਂਦੇ ਹਨ ਤੇ ਸਾਰੇ ਜੀਵ ਪੌਦਿਆਂ ਨੂੰ ਖਾਂਦੇ ਹਨ। ਪੌਦਿਆਂ ਵਿਚ ਵੀ ਕਾਰਬਨ ਦੋ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਕਾਰਬਨ-12 ਤੇ ਕਾਰਬਨ-14 ਆਖਿਆ ਜਾਂਦਾ ਹੈ। ਜਿਉਂਦੇ ਸਰੀਰ ਵਿਚ ਇਹਨਾਂ ਦਾ ਅਨੁਪਾਤ ਸਾਰੀ ਜ਼ਿੰਦਗੀ ਸਥਿਰ ਰਹਿੰਦਾ ਹੈ। ਪੌਦਿਆਂ ਤੇ ਪ੍ਰਾਣੀਆਂ ਦੇ ਮਰਨ ਤੋਂ ਬਾਅਦ ਕਾਰਬਨ-12 ਦੀ ਮਾਤਰਾ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰ ਕਾਰਬਨ-14 ਕਿਰਨਾਂ ਛੱਡਦੀ ਰਹਿੰਦੀ ਹੈ ਅਤੇ ਕਾਰਬਨ-12 ‘ਚ ਬਦਲਦੀ ਰਹਿੰਦੀ ਹੈ, ਇਸ ਲਈ ਹਰ ਪੰਜ ਹਜ਼ਾਰ ਸੱਤ ਸੌ ਤੀਹ ਸਾਲ ਮਗਰੋਂ ਇਹ ਪਹਿਲਾਂ ਨਾਲੋਂ ਅੱਧੀ ਰਹਿ ਜਾਂਦੀ ਹੈ। ਇਸ ਤਰ੍ਹਾਂ ਸਾਇੰਸਦਾਨ ਇੱਕ ਕੈਲੰਡਰ ਤਿਆਰ ਕਰ ਲੈਂਦੇ ਹਨ। ਹੁਣ ਜਦੋਂ ਕੋਈ ਮਰਿਆ ਹੋਇਆ ਜੀਵ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਉਹ ਉਸ ਵਿਚੋਂ ਕਾਰਬਨ-12 ਤੇ ਕਾਰਬਨ-14 ਦੀ ਮਾਤਰਾ ਦੇ ਅਨੁਪਾਤ ਦਾ ਪਤਾ ਲਾ ਲੈਂਦੇ ਹਨ। ਇਸ ਤਰ੍ਹਾਂ ਕਾਰਬਨ ਦੇ ਇਸ ਕੈਲੰਡਰ ਤੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਜੀਵ ਦੀ ਮੌਤ ਕਿੰਨਾ ਸਮਾਂ ਪਹਿਲਾਂ ਹੋਈ ਸੀ। (ਇਸ ਬਾਰੇ ਹੋਰ ਵਧੇਰੇ ਜਾਣਾਕਾਰੀ ਤੁਸੀਂ ਕਿਤਾਬ ‘ਸਮੇਂ ਦਾ ਇਤਿਹਾਸ‘ ਵਿੱਚੋ ਪ੍ਰਾਪਤ ਕਰ ਸਕਦੇ ਹੋ।)

? ਸ਼ੇਰ ਅਤੇ ਗਾਂ ਦੀ ਹੋਂਦ ਕਦੋਂ ਹੋਈ ਸੀ?
* ਸਾਰੇ ਪਸ਼ੂਆਂ ਦੀ ਹੋਂਦ ਡਾਇਨਾਸੌਰਾਂ ਦੇ ਯੁੱਗ ਤੋਂ ਬਾਅਦ ਹੋਈ ਦੁੱਧ ਚੁੰਘਾਉਣ ਵਾਲੇ ਪਸ਼ੂਆਂ ਦਾ ਯੁੱਗ ਵੀ ਇਹਨਾਂ ਸਮਿਆਂ ਵਿੱਚ ਹੀ ਆਇਆ ਸੀ। ਇਨ੍ਹਾਂ ਦੀ ਸ਼ੁਰੂਆਤ 14 ਕਰੋੜ ਸਾਲ ਪਹਿਲਾਂ ਹੋਈ।

? ਸੱਪ ਦੇ ਕੰਨ ਨਹੀਂ ਹੁੰਦੇ ਤਾਂ ਉਸਨੂੰ ਬੀਨ ਦੀ ਆਵਾਜ਼ ਕਿਵੇਂ ਸੁਣਾਈ ਦਿੰਦੀ ਹੈ। ਵਿਸਥਾਰ ਨਾਲ ਦੱਸੋ?
* ਸੱਪ ਦੇ ਕੰਨ ਤਾਂ ਨਹੀਂ ਹੁੰਦੇ ਪਰ ਅੱਖਾਂ ਹੁੰਦੀਆਂ ਹਨ। ਉਹ ਬੀਨ ਦੀ ਹਰਕਤ ਨੂੰ ਵੇਖਦਾ ਹੈ। ਇਸ ਲਈ ਆਪਣੀ ਹਰਕਤ ਕਰਦਾ ਹੈ।

? ਮੱਛਰ ਨੂੰ ਮਾਰਨ ਦਾ ਆਸਾਨ ਤਰੀਕਾ ਕਿਹੜਾ ਹੈ।
* ਮੱਛਰ ਨੂੰ ਮਾਰਨ ਦਾ ਸਭ ਤੋਂ ਆਸਾਨ ਤਰੀਕਾ ਤਾਂ ਆਪਣੇ ਘਰਾਂ ਦੇ ਆਲੇ-ਦੁਆਲੇ ਤੋਂ ਖੜ੍ਹੇ ਪਾਣੀ ਨੂੰ ਖਤਮ ਕਰਨਾ ਹੀ ਹੈ।

? ਕੀ ਦੁਨੀਆਂ ਵਿੱਚ ਕੋਈ ਅਜਿਹਾ ਜੀਵ ਹੈ ਜਿਸਦੇ ਦਿਲ ਨਹੀਂ ਹੈ, ਜੇ ਕੋਈ ਅਜਿਹਾ ਜੀਵ ਹੈ ਤਾਂ ਉਹ ਦਿਲ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ।
* ਧਰਤੀ ਉੱਤੇ ਜੀਵਾਂ ਦੀਆਂ ਲੱਖਾਂ ਹੀ ਕਿਸਮਾਂ ਅਜਿਹੀਆਂ ਹਨ ਜਿਨ੍ਹਾਂ ਦੇ ਦਿਲ ਨਹੀਂ ਹੁੰਦਾ। ਜਿਵੇਂ ਅਮੀਬਾ, ਪੈਰਾਮੀਸ਼ੀਅਮ ਆਦਿ। ਬਹੁਤ ਸਾਰੇ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਖੂਨ ਵੀ ਨਹੀਂ ਹੁੰਦਾ ਸਗੋਂ ਕੁਝ ਰਸ ਹੀ ਹੁੰਦੇ ਹਨ। ਉਹ ਆਪਣੀ ਚਮੜੀ ਤੋਂ ਹੀ ਦਿਲ ਦਾ ਕੰਮ ਲੈਂਦੇ ਹਨ।

? ਕੀ ਪਸ਼ੂ ਰੰਗ ਪਹਿਚਾਣਦੇ ਹਨ। ਜੇ ਨਹੀਂ ਤਾਂ ਇਸਦਾ ਕੀ ਕਾਰਨ ਹੈ?
* ਬਾਂਦਰ, ਮਨੁੱਖ, ਗਾਂ ਆਦਿ ਕੁਝ ਜਾਨਵਰ ਅਜਿਹੇ ਹਨ ਜਿਨ੍ਹਾਂ ਨੂੰ ਰੰਗਾਂ ਦੀ ਥੋੜ੍ਹੀ ਪਹਿਚਾਣ ਹੁੰਦੀ ਹੈ। ਰੰਗਾਂ ਦਾ ਸਬੰਧ ਦਿਮਾਗ ਨਾਲ ਹੁੰਦਾ ਹੈ। ਜੇ ਦਿਮਾਗ ਵਿਕਸਿਤ ਹੈ ਤਾਂ ਰੰਗਾਂ ਦੀ ਪਹਿਚਾਣ ਹੋ ਜਾਂਦੀ ਹੈ।

? ਸਾਬਤ ਦਾਲਾਂ ਵਿੱਚ ਕੁੜਕੁੜੂ ਕਿਉਂ ਰਹਿ ਜਾਂਦੇ ਹਨ, ਜਦ ਕਿ ਸਭ ਨੂੰ ਬਰਾਬਰ ਰਿੰਨ੍ਹਿਆ ਜਾਂਦਾ ਹੈ।
* ਦਾਲਾਂ ਵਿੱਚ ਬਿਮਾਰੀ ਕਾਰਨ ਕੋਈ ਨਾ ਕੋਈ ਦਾਲ ਦਾ ਦਾਣਾ ਸਖ਼ਤ ਹੋ ਜਾਂਦਾ ਹੈ ਜਾਂ ਇਸ ਵਿੱਚ ਕੋਈ ਜੰਗਲੀ ਦਾਲ ਦੇ ਦਾਣੇ ਦੀ ਕੋਈ ਵਣਗੀ ਆ ਜਾਂਦੀ ਹੈ।

? ਜਦੋਂ ਚੁੱਲ੍ਹੇ ਵਿੱਚ ਅੱਗ ਬੁਝਦੀ ਹੈ ਤਾਂ ਫੂਕ ਮਾਰਨ ਨਾਲ ਅੱਗ ਕਿਵੇਂ ਬਲਦੀ ਹੈ। ਜਦੋਂ ਕਿ ਆਪਣੇ ਸਾਹ ਰਾਹੀਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ। (ਯਾਨੀ ਕਿ ਕਾਰਬਨ ਡਾਈਆਕਸਾਈਡ ਨਾਲ ਅੱਗ ਕਿਉਂ ਬਲਦੀ ਹੈ।)

* ਜਦੋਂ ਅਸੀਂ ਫੂਕ ਮਾਰਦੇ ਹਾਂ ਤਾਂ ਆਕਸੀਜਨ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦੀ ਹੈ। ਕੱਢੇ ਗਏ ਸਾਹ ਵਿੱਚ ਵੀ ਕਾਫੀ ਮਾਤਰਾ ਵਿੱਚ ਆਕਸੀਜਨ ਹੁੰਦੀ ਹੈ। ਕਾਰਬਨ ਡਾਈਆਕਸਾਈਡ ਨਾਲ ਅੱਗ ਨਹੀਂ ਬਲਦੀ। ਸਗੋਂ ਇਹ ਤਾਂ ਸਾਹ ਵਿਚਲੀ ਬਚੀ ਹੋਈ ਆਕਸੀਜਨ ਕਰਕੇ ਅਜਿਹਾ ਹੁੰਦਾ ਹੈ।

24/12/15

ਸ਼ੰਕਾ-ਨਵਿਰਤੀ (28)

? ਆਤਮਾਵਾਂ ਕੀ ਹੁੰਦੀਆਂ ਹਨ।
* ਪ੍ਰਾਚੀਨ ਮਨੁੱਖ ਨੇ ਬਹੁਤ ਸਾਰੀਆਂ ਗੱਲਾਂ ਦੀ ਕਲਪਨਾ ਕੀਤੀ ਸੀ। ਉਹਨ੍ਹਾਂ ਵਿੱਚੋਂ ਕਾਫੀ ਗੱਲਾਂ ਅੱਜ ਦੇ ਵਿਗਿਆਨਕਾਂ ਨੇ ਝੂਠੀਆਂ ਸਿੱਧ ਕਰ ਦਿੱਤੀਆਂ ਹਨ। ਆਤਮਾ ਵੀ ਅਜਿਹੀ ਕਲਪਨਾ ਹੀ ਸੀ।

? ਮੰਨ ਲਓ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਫੇਰ ਕੀ-ਕੀ ਕੰਮ ਕਰੋਗੇ।
* ਕੋਈ ਵੀ ਤਰਕਸ਼ੀਲ ਉਸ ਸਮੇਂ ਤੱਕ ਪ੍ਰਧਾਨ ਮੰਤਰੀ ਨਹੀਂ ਬਣੇਗਾ ਜਦ ਤੱਕ ਉਸ ਦੀ ਜਥੇਬੰਦੀ ਜਾਂ ਪਾਰਟੀ ਲੋਕਾਂ ਵਿਚ ਆਪਣਾ ਅਧਾਰ ਨਹੀਂ ਬਣਾ ਲਵੇਗੀ। ਆਪਣੀ ਸਿਆਸੀ ਜਥੇਬੰਦੀ ਜਾਂ ਪਾਰਟੀ ਰਾਹੀਂ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਵਿਚ ਕੰਮ ਨਾ ਕਰਨ ਦੀ ਪ੍ਰਵਿਰਤੀ ਖਤਮ ਕੀਤੀ ਜਾਵੇਗੀ, ਉਸ ਤੋਂ ਬਾਅਦ ਬੇਈਮਾਨੀ, ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਖਤਮ ਕਰਨ ਬਾਰੇ ਮੁਹਿੰਮਾਂ ਲਾਮਬੰਦ ਕੀਤੀਆਂ ਜਾਣਗੀਆਂ, ਕ੍ਰਿਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਗਰੀਬੀ ਵਿਚ ਹੀ, ਸਾਫ਼ ਸੁਥਰੀ, ਸਿਹਤਮੰਦ ਅਤੇ ਸਤਿਕਾਰ ਯੋਗ ਜ਼ਿੰਦਗੀ ਜਿਉਣਾ ਸਿਖਾਉਣ ਲਈ ਮੁਹਿੰਮ ਵਿੱਢੀ ਜਾਵੇਗੀ। ਸਮੁੱਚੀ ਦੁਨੀਆਂ ਵਿਚੋਂ ਸਰਹੱਦਾਂ ਅਤੇ ਹਥਿਆਰ ਖਤਮ ਕਰਵਾਉਣ ਲਈ ਯਤਨ ਕੀਤੇ ਜਾਣਗੇ। ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਪ੍ਰਚਾਰ ਦੇ ਨਾਲ ਸਖ਼ਤ ਕਾਨੂੰਨਾਂ ਦਾ ਸਹਾਰਾ ਵੀ ਲਿਆ ਜਾਵੇਗਾ। ਸਮੁੱਚੇ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਦੇ ਯਤਨ ਕੀਤੇ ਜਾਣਗੇ। ਪ੍ਰਜੀਵੀਆਂ ਤੇ ਵਿਹਲੜਾਂ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ।

? ਤਰਕਸ਼ੀਲ ਕੋਈ ਧਾਰਮਿਕ ਰਸਮ ਕੀਤਿਆਂ ਬਿਨਾਂ ਵਿਆਹ ਕਿਵੇਂ ਕਰਾਉਣ।
* ਤਰਕਸ਼ੀਲਾਂ ਨੂੰ ਵਿਆਹ ਕਰਵਾਉਣ ਸਮੇਂ ਕਿਸੇ ਦੇ ਧਰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਜੇ ਹੋ ਸਕੇ ਤਰਕਸ਼ੀਲਾਂ ਨੂੰ ਵਿਆਹ ਦੀਆਂ ਰਸਮਾਂ ਆਪਣੇ ਢੰਗਾਂ ਰਾਹੀਂ ਹੀ ਕਰਨੀਆਂ ਚਾਹੀਦੀਆਂ ਹਨ।

? ਕੀ ਗਾਂ, ਮੱਝ ਆਦਿ ਦਾ ਦੁੱਧ ਮਾਸਾਹਾਰੀ ਹੈ, ਕੀ ਮਨੁੱਖ ਵੱਲੋਂ ਇਸ ਨੂੰ ਵਰਤਣਾ ਜਾਇਜ਼ ਹੈ।
* ਮੱਝਾਂ ਅਤੇ ਗਾਵਾਂ ਦਾ ਦੁੱਧ ਬਹੁਤ ਸਾਰੇ ਪ੍ਰੋਟੀਨਾਂ ਅਤੇ ਵਿਟਾਮਿਨਾਂ ਦਾ ਸੋਮਾ ਹੈ। ਇਸ ਲਈ ਤੰਦਰੁਸਤ ਸਰੀਰ ਵਾਸਤੇ ਇਸ ਦੀ ਵਰਤੋਂ ਜ਼ਰੂਰੀ ਹੈ। ਦੁੱਧ ਵਿਚ ਮੱਝਾਂ ਅਤੇ ਗਾਵਾਂ ਦੀ ਚਰਬੀ ਦੇ ਕੁਝ ਅੰਸ਼ ਹੁੰਦੇ ਹਨ। ਇਸ ਲਈ ਦੁੱਧ ਨੂੰ ਵਿਗਿਆਨਕ ਨਜ਼ਰੀਏ ਤੋਂ ਸ਼ਾਕਾਹਾਰੀ ਨਹੀਂ ਕਿਹਾ ਜਾ ਸਕਦਾ।

? ਕੀ ਹਾਥੀ ਦੀ ਸੁੰਡ ਵਿੱਚ ਇੱਕ ਭੂਰੀ ਕੀੜੀ ਲੜਨ ਤੇ ਹਾਥੀ ਮਰ ਜਾਂਦਾ ਹੈ?
* ਇਸ ਗੱਲ ਵਿੱਚ ਬਹੁਤੀ ਸੱਚਾਈ ਨਹੀਂ। ਹਾਂ, ਭੂਰੀ ਕੀੜੀ ਦੁਆਰਾ ਵੱਢੀ ਗਈ ਦੰਦੀ ਨਾਲ ਉਸਦੀ ਲਾਰ ਵੀ ਹਾਥੀ ਦੇ ਖੂਨ ਵਿੱਚ ਸ਼ਾਮਲ ਹੋ ਜਾਂਦੀ ਹੈ। ਲਾਰ ਵਿੱਚ ਮੌਜੂਦ ਵਾਇਰਸ ਹਾਥੀ ਨੂੰ ਕੋਈ ਅਜਿਹੀ ਬਿਮਾਰੀ ਪੈਦਾ ਕਰ ਹੀ ਸਕਦਾ ਹੈ, ਜਿਸ ਨਾਲ ਉਹ ਮਰ ਵੀ ਸਕਦਾ ਹੈ।

? ਸੁੰਦਰਤਾ ਅਤੇ ਸ਼ਿੰਗਾਰ ਨਾਲ ਸਬੰਧਤ ਵਸਤਾਂ ਬਣਾਉਣ ਲਈ ਕੀ ਜਾਨਵਰਾਂ ਉੱਪਰ ਅੱਤਿਆਚਾਰ ਕੀਤੇ ਜਾਂਦੇ ਹਨ?
* ਜਿਵੇਂ ਜਾਨਵਰਾਂ ਦੀ ਚਮੜੀ ਦੇ ਕੋਟ, ਹੈਟ, ਜੁੱਤੀਆਂ, ਪਰਸ ਤੇ ਦਸਤਾਨੇ ਬਣਾਏ ਜਾਂਦੇ ਹਨ। ਇਸ ਲਈ ਇਹ ਸਾਰਾ ਕੁਝ ਪ੍ਰਾਪਤ ਕਰਨ ਲਈ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ।

? ਅਕਸਰ ਦੇਖਿਆ ਗਿਆ ਹੈ ਕਿ ਰਾਤ ਨੂੰ ਜਾਂ ਕਦੇ-ਕਦੇ ਦਿਨ ਨੂੰ ਵੀ ਕੁੱਤੇ ਲੰਬੀ ਆਵਾਜ਼ ਵਿਚ ਰੋਂਦੇ ਹੁੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਇਸਦੇ ਰੋਣ ਦਾ ਕਾਰਨ ਨੇੜੇ-ਤੇੜੇ ਕਿਸੇ ਦੀ ਮੌਤ ਹੋਣਾ ਹੁੰਦਾ ਹੈ ਅਤੇ ਕੁੱਤੇ ਨੂੰ ਯਮਦੂਤ ਦਿਖਾਈ ਦਿੰਦੇ ਹਨ। ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਕੁੱਤੇ ਦੇ ਰੋਣ ਦਾ ਅਸਲ ਕਾਰਨ ਕੀ ਹੁੰਦਾ ਹੈ।
* ਇਹ ਕੁੱਤਿਆਂ ਦਾ ਇੱਕ ਦੂਜੇ ਨਾਲ ਸੰਪਰਕ ਕਰਨ ਦਾ ਢੰਗ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਕਿ ਕੁੱਤਿਆਂ ਨੂੰ ਕੋਈ ਯਮਦੂਤ ਆਦਿ ਦਿਖਾਈ ਦਿੰਦੇ ਹਨ।

? ਟਟੀਰੀ (ਟਟੀਹਰੀ) ਨਾਂ ਦਾ ਪੰਛੀ ਹੈ, ਉਹ ਕਿਸੇ ਵੀ ਦਰੱਖਤ ‘ਤੇ ਕਿਉਂ ਨਹੀਂ ਬੈਠਦਾ?
* ਟਟੀਰੀ ਇੱਕ ਅਜਿਹਾ ਪੰਛੀ ਹੈ ਜਿਹੜਾ ਹਮੇਸ਼ਾ ਆਪਣੇ ਖੰਭਾਂ ਨੂੰ ਫੜਫੜਾਉਂਦਾ ਰਹਿੰਦਾ ਹੈ। ਇਹ ਆਪਣੇ ਆਂਡੇ ਉੱਚੀਆਂ ਥਾਵਾਂ ਜਾਂ ਲੁਕਵੀਆਂ ਥਾਵਾਂ ਤੇ ਦਿੰਦੇ ਹਨ। ਇਸ ਲਈ ਦਰੱਖਤਾਂ ਤੇ ਸ਼ਿਕਾਰੀ ਪੰਛੀਆਂ ਦੀ ਹੋਂਦ ਤੋਂ ਇਹ ਬਹੁਤ ਚੁਕੰਨੇ ਰਹਿੰਦੇ ਹਨ। ਇਸ ਲਈ ਇਹ ਆਮ ਤੌਰ ‘ਤੇ ਦਰੱਖਤਾਂ ਤੇ ਪਹਿਰਾ ਦਿੰਦੇ ਹੀ ਨਜ਼ਰ ਆਉਂਦੇ ਹਨ।

? ਬਾਘ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸਦੇ ਨੇੜੇ-ਤੇੜੇ ਕੋਈ ਹੈ? ਕੀ ਇਸ ਦਾ ਕਾਰਨ ਖੂਨ ਹੈ ਜਾਂ ਨਹੀਂ?
* ਇਹਨਾਂ ਦੀ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਇਨ੍ਹਾਂ ਦੇ ਸ਼ਿਕਾਰ ਦਾ ਮੁਸ਼ਕ ‘ਤੋਂ ਪਤਾ ਲੱਗ ਜਾਂਦਾ ਹੈ।

? ਉੱਲੂ ਨੂੰ ਰਾਤ ਨੂੰ ਹੀ ਕਿਉਂ ਦਿਖਾਈ ਦਿੰਦਾ ਹੈ ਦਿਨੇ ਕਿਉਂ ਨਹੀਂ।
* ਉੱਲੂਆਂ ਦੇ ਵੱਡੇ ਵਡੇਰੇ ਕਰੋੜਾਂ ਵਰ੍ਹਿਆਂ ਤੋਂ ਗੁਫਾਵਾਂ ਵਿੱਚ ਰਹਿਣ ਦੇ ਆਦੀ ਹੋ ਗਏ ਸਨ। ਇਸ ਲਈ ਵੱਧ ਰੌਸ਼ਨੀ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੰਦੀ ਹੈ। ਇਸ ਲਈ ਉਹਨਾਂ ਨੂੰ ਦਿਨੇ ਦਿਖਾਈ ਨਹੀਂ ਦਿੰਦਾ। ਜਦੋਂ ਅਸੀਂ ਕਿਸੇ ਸਿਨੇਮਾ ਹਾਲ ਵਿਚੋਂ ਦਿਨ ਵੇਲੇ ਪਿਕਚਰ ਵੇਖ ਕੇ ਬਾਹਰ ਨਿਕਲਦੇ ਹਾਂ ਤਾਂ ਸਾਡੀਆਂ ਅੱਖਾਂ ਬਾਹਰਲੀ ਤੇਜ ਰੌਸ਼ਨੀ ਕਾਰਨ ਚੁੰਧਿਆ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਉੱਲੂਆਂ ਨਾਲ ਵਾਪਰਦਾ ਹੈ।

? ਸੱਪ ਆਪਣੀ ਕੰਜ਼ ਕਿਵੇਂ ਉਤਾਰਦਾ ਹੈ?
* ਸੱਪ ਜ਼ਮੀਨ ਤੇ ਸਰਕ ਕੇ ਸਫਰ ਕਰਦਾ ਹੈ। ਇਸ ਤਰ੍ਹਾਂ ਉਸਦੀ ਚਮੜੀ ਥੱਲੇ ਤੋਂ ਫਟ ਜਾਂਦੀ ਹੈ। ਇਸਨੂੰ ਬਦਲਣਾ ਸੱਪਾਂ ਦੀ ਲੋੜ ਹੁੰਦੀ ਹੈ। ਨਵੀਂ ਚਮੜੀ ਪੁਰਾਣੀ ਦੇ ਥੱਲੇ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤਾਂ ਸੱਪ ਦੇ ਸਰੀਰ ਵਿੱਚੋਂ ਇੱਕ ਰਸ ਨਿਕਲਦਾ ਹੈ। ਜਿਹੜਾ ਦੋਹਾਂ ਚਮੜੀਆਂ ਦੇ ਵਿਚਕਾਰ ਆ ਜਾਂਦਾ ਹੈ ਤੇ ਇਹ ਤੇਲ ਦੀ ਤਰ੍ਹਾਂ ਚੀਕਣਾ ਹੁੰਦਾ ਹੈ। ਇਸ ਨਾਲ ਸੱਪ ਨੂੰ ਕੁਝ ਦਿਨ ਲਈ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸੱਪ ਇਹਨਾਂ ਦਿਨਾਂ ਵਿੱਚ ਲੁਕ ਕੇ ਆਪਣੇ ਮੂੰਹ ਵਾਲੇ ਪਾਸੇ ਤੋਂ ਪੁਰਾਣੀ ਚਮੜੀ ਨੂੰ ਉਲਟਾ ਲੈਂਦਾ ਹੈ। ਇਸ ਤਰ੍ਹਾਂ ਇਹ ਇਸ ਵਿੱਚੋਂ ਪੂਰੀ ਤਰ੍ਹਾਂ ਨਿਕਲ ਜਾਂਦਾ ਹੈ।

? ਅਸੀਂ ਆਪ ਜੀ ਦੀਆਂ ਕਿਤਾਬਾਂ ਵਿਚੋਂ ਪੜ੍ਹਿਆ ਹੈ ਕਿ 20ਗ਼ ਸੱਪ ਜ਼ਹਿਰੀਲੇ ਹੁੰਦੇ ਹਨ ਕੀ ਜੇ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਕੱਟੇ, ਤੇ ਡਾਕਟਰ ਉਸ ਦੇ ਜ਼ਹਿਰ ਦਾ ਟੀਕਾ ਲਾ ਦੇਣ। (ਜਿਵੇਂ ਕਿ ਕਹਿੰਦੇ ਹਨ ਕਿ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਇਸ ਲਈ ਡਾਕਟਰ ਜ਼ਹਿਰ ਦਾ ਟੀਕਾ ਲਾਉਂਦੇ ਹਨ।) ਤਾਂ ਫੇਰ ਕੀ ਉਹ ਬੰਦਾ ਮਰ ਜਾਂਦਾ ਹੈ? ਜੇ ਨਹੀਂ ਤਾਂ ਕਿਉਂ?
* ਸੱਪ ਜ਼ਹਿਰੀਲਾ ਨਾ ਹੋਣ ਦੀ ਸੂਰਤ ਵਿੱਚ ਐਂਟੀ ਵੈਨਮ ਇੰਜੈਕਸ਼ਨ ਲੱਗ ਜਾਣ ਦਾ ਕੋਈ ਨੁਕਸਾਨ ਤਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਵਿਅਕਤੀ ਡਾਕਟਰਾਂ ਦੀ ਦੇਖ ਰੇਖ ਵਿੱਚ ਹੁੰਦਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਜ਼ਹਿਰ ਦਾ ਅਸਰ ਮਾਰੂ ਹੋ ਰਿਹਾ ਹੈ ਤਾਂ ਉਹ ਦਵਾਈਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੇ ਹਨ।

17\12\15

ਸ਼ੰਕਾ-ਨਵਿਰਤੀ (27)

? ਵਿਆਹ ਜਿਸ ਨੂੰ ਅਸੀਂ ਹਿੰਦੀ ‘ਚ ਸ਼ਾਦੀ ਕਹਿੰਦੇ ਹਾਂ, ਕਿਰਪਾ ਕਰਕੇ ਦੱਸੋ ਕਿ ਤਰਕਸ਼ੀਲਾਂ ਲਈ ਇਹ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜਿਵੇਂ ਸਿੱਖ ਗੁਰੂ ਗ੍ਰੰਥ ਦੁਆਲੇ ਫੇਰੇ ਲੈਂਦੇ ਹਨ, ਮੁਸਲਮਾਨ ਕੁਰਾਨ ਦੀ ਹਾਜ਼ਰੀ ‘ਚ ਕਰਵਾਉਂਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਧਰਮਾਂ ਦਾ ਆਪਣਾ-ਆਪਣਾ ਤਰੀਕਾ ਹੈ। ਇੱਕ ਵਿਗਿਆਨਕ ਸੋਚ ਰੱਖਣ ਵਾਲੇ ਵਿਅਕਤੀ ਨੂੰ ਕਿਸ ਤੌਰ-ਤਰੀਕੇ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ?
* ਤਰਕਸ਼ੀਲਾਂ ਨੂੰ ਵਿਆਹ ਧਾਰਮਿਕ ਰਸਮਾਂ ਤੋਂ ਬਗੈਰ ਕਰਵਾਉਣੇ ਚਾਹੀਦੇ ਹਨ। ਵਿਆਹ ਭਾਵੇਂ ਹਾਰ ਪਾ ਕੇ ਕਰਵਾ ਲਏ ਜਾਣ ਜਾਂ ਰਿਬਨ ਕਟਵਾ ਕਰਵਾ ਲਏ ਜਾਣ ਪਰ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।

? ਇਹੋ ਜਿਹੇ ਲੋਕਾਂ ‘ਚ ਰਹਿੰਦਿਆਂ ਜੇ ਅਸੀਂ ਇਹਨਾਂ ਗੱਲਾਂ ਦਾ ਵਿਰੋਧ ਕਰੀਏ ਤਾਂ ਉਹ ਲੋਕੀਂ ਕਿਉਂਕਿ ਬਹੁ-ਗਿਣਤੀ ‘ਚ ਹੁੰਦੇ ਹਨ, ਇਸ ਲਈ ਸਾਡਾ ਬਾਈਕਾਟ ਕਰ ਦਿੰਦੇ ਹਨ। ਹੱਲ ਦੱਸੋ।
* ਅਸੀਂ ਬਹੁ ਸੰਮਤੀ ‘ਚ ਹੋਈਏ ਜਾਂ ਘੱਟ ਸੰਮਤੀ ‘ਚ ਹੋਈਏ, ਇਹ ਜ਼ਰੂਰੀ ਨਹੀਂ। ਮਹੱਤਵਪੂਰਨ ਇਹ ਹੈ ਕਿ ਜੋ ਗੱਲ ਅਸੀਂ ਕਹਿ ਰਹੇ ਹਾਂ ਕੀ ਉਹ ਦਰੁਸਤ ਹੈ ਜਾਂ ਗਲਤ ਹੈ? ਜੇ ਸਾਡੀ ਗੱਲ ਠੀਕ ਹੈ, ਵਾਜਬ ਹੈ ਤਾਂ ਸਾਨੂੰ ਗਿਣਤੀ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਕਾਪਰੀਨਿਕਸ ਨੇ ਜਦੋਂ ਇਹ ਕਿਹਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਉਹ ਇਕੱਲਾ ਸੀ।

? ਕੀ ਕੋਈ ਤਰਕਸ਼ੀਲ ਵਿਅਕਤੀ ਕਿਸੇ ਤਿਉਹਾਰ ਦੀਆਂ ਰਸਮਾਂ-ਰੀਤਾਂ ਜੋ ਧਾਰਮਿਕ ਭਾਵਨਾ ਵਾਲੀਆਂ ਹੋਣ ਉਹਨਾਂ ਤੋਂ ਸੰਕੋਚ ਨਹੀਂ ਕਰਦਾ?
* ਤਰਕਸ਼ੀਲਾਂ ਨੂੰ ਫਜ਼ੂਲ ਦੇ ਧਾਰਮਿਕ ਅੰਧਵਿਸ਼ਵਾਸਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਜਿਹੇ ਰਸਮ-ਰਿਵਾਜ ਬਣਾਉਣੇ ਚਾਹੀਦੇ ਹਨ, ਜਿਹੜੇ ਧਾਰਮਿਕ ਅੰਧਵਿਸ਼ਵਾਸਾਂ ਤੋਂ ਮੁਕਤ ਹੋਣ। ਜਿਵੇਂ ਹਰ ਪਰਿਵਾਰ ਵਿੱਚ 5-7 ਜੀ* ਹੁੰਦੇ ਹਨ। ਹਰੇਕ ਦੇ ਜਨਮ ਦਿਨ ਵੀ ਆਉਂਦੇ ਹਨ। ਇਸ ਲਈ ਤਰਕਸ਼ੀਲ ਪਰਿਵਾਰਾਂ ਨੂੰ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ। ਇਸ ਤਰ੍ਹਾਂ ਹੀ ਵਿਆਹ ਵਰ੍ਹੇ-ਗੰਢਾਂ ਵਿੱਚ ਕੀਤਾ ਜਾ ਸਕਦਾ ਹੈ।

? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ। ਕਿਸੇ ਧਾਰਮਿਕ ਸਥਾਨ ਨੂੰ ਨਹੀਂ ਮੰਨਦੇ। ਠੀਕ ਹੈ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਪਰ ਕੀ ਉਹ ਗੁਰਦੁਆਰੇ ਜਾਣ ਨੂੰ ਇੱਕ ਪੰਜਾਬੀ ਸਭਿਆਚਾਰ ਮੰਨ ਕੇ ਜਾ ਸਕਦਾ ਹੈ।
* ਤਰਕਸ਼ੀਲ ਵਿਚਾਰਧਾਰਾ ਅਤੇ ਧਾਰਮਿਕ ਵਿਚਾਰਧਾਰਾ ਵਿੱਚ ਮੁੱਖ ਅੰਤਰ ਇਹ ਹੁੰਦਾ ਹੈ ਕਿ ਧਾਰਮਿਕ ਵਿਅਕਤੀ ਪਵਿੱਤਰ ਮੂਰਤੀਆਂ, ਪਵਿੱਤਰ ਗ੍ਰੰਥਾਂ ਤੇ ਪਵਿੱਤਰ ਅਸਥਾਨਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਇਸ ਦੇ ਉਲਟ ਤਰਕਸ਼ੀਲ ਸਿਰਫ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਲਈ ਤਰਕਸ਼ੀਲਾਂ ਲਈ ਤਾਂ ਹਰ ਕਸੌਟੀ ਸਿਰਫ਼ ਤੇ ਸਿਰਫ਼ ਮਾਨਵਤਾ ਦੀ ਭਲਾਈ ਹੀ ਹੁੰਦੀ ਹੈ। ਜੋ ਕਾਜ ਮਾਨਵਤਾ ਦੇ ਪੱਖ ਵਿਚ ਜਾਂਦਾ ਹੈ ਉਹ ਹੀ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਹੈ ਪਰ ਜਿਹੜਾ ਕੰਮ ਮਾਨਵਤਾ ਦੀ ਭਲਾਈ ਵਿੱਚ ਨਹੀਂ ਜਾਂਦਾ ਅਜਿਹੇ ਕੰਮ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਪਿੰਡਾਂ ਵਿਚ ਗੁਰਦੁਆਰੇ ਅੱਜਕੱਲ੍ਹ ਸਭਿਆਚਾਰ ਦਾ ਕੇਂਦਰ ਬਣੇ ਹੋਏ ਹਨ। ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਗੁਰਦੁਆਰਿਆਂ ਵਿੱਚ ਉਲੀਕੀਆਂ ਜਾਂਦੀਆਂ ਹਨ। ਸੋ ਅਜਿਹੀਆਂ ਮਾਨਵ ਭਲਾਈ ਸਕੀਮਾਂ ਵਿੱਚ ਤਰਕਸ਼ੀਲਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਗੁਰਦੁਆਰੇ ਜਾਂ ਮੰਦਰ ਕਲਾ ਦੇ ਪੱਖੋਂ ਵੀ ਅਹਿਮ ਹੁੰਦੇ ਹਨ। ਕਿਉਂਕਿ ਬਹੁਤ ਸਾਰੇ ਧਾਰਮਿਕ ਵਿਅਕਤੀ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਅਥਾਹ ਪੈਸਾ ਇਨ੍ਹਾਂ ‘ਤੇ ਖਰਚ ਕਰਦੇ ਹਨ। ਇਸ ਲਈ ਇਨ੍ਹਾਂ ਕਲਾਕ੍ਰਿਤੀਆਂ ਦੀ ਕਲਾ ਵੇਖਣ ਲਈ ਵੀ ਇਨ੍ਹਾਂ ਸਥਾਨਾਂ ‘ਤੇ ਜਾਇਆ ਜਾ ਸਕਦਾ ਹੈ।
? 20 ਕੁ ਸਾਲ ਪਹਿਲਾਂ ਮੇਰੇ ਕੋਲ ਇੱਕ ਵਿਅਕਤੀ ਆ ਕੇ ਕਹਿਣ ਲੱਗਾ ਕਿ ਮੈਂ ਸੱਪ ਦੇ ਡੰਗੇ ਦਾ ਇਲਾਜ ਜੰਤਰ ਮੰਤਰ ਨਾਲ ਕਰਦਾ ਹਾਂ, ਗਰੰਟੀ ਹੈ ਬੰਦਾ ਨਹੀਂ ਮਰਦਾ। ਮੈਂ ਉਸਨੂੰ ਕਿਹਾ ਕਿ ਤੈਨੂੰ ਤਰਕਸ਼ੀਲ ਨਿਵਾਸ ਬਰਨਾਲੇ ਵਿੱਚ ਲਿਜਾ ਕੇ ਵਧੀਆ ਸੱਪ ਲੜਾਇਆ ਜਾਵੇਗਾ ਅਤੇ ਤੂੰ ਫਿਰ ਜਿਹੜਾ ਮੰਤਰ ਪੜ੍ਹਨਾ ਹੋਵੇ ਪੜ੍ਹ ਲਵੀਂ, ਤੇਰੀ ਮੌਤ ਨਿਸ਼ਚਿਤ ਹੋਵੇਗੀ। ਉਹ ਬੰਦਾ ਮੇਰੀ ਗੱਲ ਸੁਣ ਕੇ ਖਿਸਕ ਗਿਆ, ਦੁਬਾਰਾ ਨਹੀਂ ਆਇਆ। ਕੀ ਮੈਂ ਠੀਕ ਕੀਤਾ?
* ਪਾਖੰਡੀ ਕਦੇ ਵੀ ਤਰਕਸ਼ੀਲਾਂ ਦਾ ਸਾਹਮਣਾ ਨਹੀਂ ਕਰ ਸਕਦੇ। ਤੁਸੀਂ ਉਸ ਬੰਦੇ ਨੂੰ ਆਪਣੇ ਤਰਕ ਨਾਲ ਹਰਾਇਆ ਹੈ ਤੇ ਇੰਝ ਕਰਕੇ ਠੀਕ ਕੀਤਾ ਹੈ।

? ਕੁਝ ਲੋਕ ਕਹਿੰਦੇ ਹਨ ਕਿ ਕਿਸਮਤ ਆਪ ਬਣਾਈ ਜਾਂਦੀ ਹੈ ਤੇ ਕੁਝ ਲੋਕ ਕਹਿੰਦੇ ਹਨ ਕਿ ਕਿਸਮਤ ਰੱਬ ਜਾਂ ਪ੍ਰਮਾਤਮਾ ਲਿਖਦਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
* ਸਮੁੱਚੀ ਦੁਨੀਆ ਵਿੱਚ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਚੱਲਦੀਆਂ ਹਨ। ਇੱਕ ਹੈ ਅਧਿਆਤਮਵਾਦੀ ਵਿਚਾਰਧਾਰਾ, ਦੂਜੀ ਹੈ ਪਦਾਰਥਵਾਦੀ ਵਿਚਾਰਧਾਰਾ। ਪਹਿਲੀ ਵਿਚਾਰਧਾਰਾ ਅਨੁਸਾਰ ਹਰੇਕ ਵਿਅਕਤੀ ਦੀ ਕਿਸਮਤ ਪ੍ਰਮਾਤਮਾ ਤੈ* ਕਰਦਾ ਹੈ, ਇਹ ਜਨਮ ਤੋਂ ਪਹਿਲਾਂ ਹੀ ਉਸਦੇ ਨਸੀਬਾਂ ਵਿੱਚ ਲਿਖ ਦਿੱਤੀ ਜਾਂਦੀ ਹੈ। ਮੈਂ ਇਸ ਵਿਚਾਰਧਾਰਾ ਨੂੰ ਨਹੀਂ ਮੰਨਦਾ ਹਾਂ। ਮੈਂ ਸਮਝਦਾ ਹਾਂ ਕਿ ਕਿਸੇ ਵਿਅਕਤੀ ਦੀ ਕਿਸਮਤ ਦੋ ਗੱਲਾਂ ‘ਤੇ ਨਿਰਭਰ ਕਰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵਿਅਕਤੀ ਨੇ ਆਪਣੇ ਆਲੇ-ਦੁਆਲੇ ਤੋਂ ਜੋ ਆਦਤਾਂ, ਸਿੱਖਿਆ, ਵਿਰਾਸਤ ਆਦਿ ਪ੍ਰਾਪਤ ਕੀਤੀਆਂ ਹਨ। ਦੂਜੀ ਦੇਸ਼ ਉਪਰ ਰਾਜ ਕਰ ਰਹੀ ਸਰਕਾਰ ਕਿਹੋ ਜਿਹੀ ਹੈ, ਇਹ ਲੋਕ ਹਮੈਠੀ ਹੈ ਜਾਂ ਲੋਕ ਵਿਰੋਧੀ। ਸੋ ਉਪਰੋਕਤ ਸਾਰੀਆਂ ਗੱਲਾਂ ਰਲ ਮਿਲ ਕੇ ਹੀ ਕਿਸੇ ਵਿਅਕਤੀ ਦੀ ਕਿਸਮਤ ਬਣਦੀ ਹੈ। ਮੈਂ ਅੱਜ ਕੱਲ੍ਹ ਕੈਨੇਡਾ ਵਿੱਚ ਹਾਂ ਤੇ ਇੱਥੋਂ ਦੇ 90% ਲੋਕ ਖੁਸ਼ਹਾਲ ਹਨ ²ਤੇ ਦੋ ਕੁ ਮਹੀਨਿਆਂ ਤੱਕ ਭਾਰਤ ਵਿੱਚ ਹੋਵਾਂਗਾ ਜਿੱਥੋਂ ਦੇ 90% ਲੋਕ ਦੁਖੀ ਹਨ।

? ਆਧੁਨਿਕ ਰਾਜਨੀਤਕ ਆਗੂ ਪੁਰਾਣੇ ਰਾਜਿਆਂ ਮਾਹਰਾਜਿਆਂ ਵਾਂਗ ਅੰਧ-ਵਿਸ਼ਵਾਸੀ ਹਨ। ਰਾਜਨੀਤੀ ‘ਚ ਤਰਕਸ਼ੀਲ ਸੋਚ ਦਾ ਦਬ-ਦਬਾ ਕਦੋਂ ਕਾਇਮ ਹੋਵੇਗਾ?
* ਆਧੁਨਿਕ ਰਾਜ ਕਰਨ ਵਾਲੇ ਚਾਹੁੰਦੇ ਹਨ ਕਿ ਲੋਕ ਅੰਧਵਿਸ਼ਵਾਸ ਵਿਚ ਫਸੇ ਹੀ ਰਹਿਣ ਇਸ ਲਈ ਉਹ ਜਾਣ ਬੁੱਝ ਕੇ ਅੰਧਵਿਸ਼ਵਾਸੀ ਹੁੰਦੇ ਹਨ। ਜਦੋਂ ਲੋਕਾਂ ਨੂੰ ਅਸਲੀਅਤ ਦੀ ਪਹਿਚਾਣ ਹੋ ਜਾਵੇਗੀ ਤਾਂ ਉਹ ਆਪਣੇ ਸੱਚੇ-ਸੁੱਚੇ ਨੇਤਾ ਪੈਦਾ ਕਰ ਲੈਣਗੇ।

? ਮੈਂ ਮਨਦੀਪ ‘ਤਰਕ‘ ਸਕੱਤਰ ਬੁਢਲਾਡਾ ਇਕਾਈ ਆਪ ਨੂੰ ਪੱਤਰ ਲਿਖ ਰਿਹਾ ਹਾਂ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਉਹ ਇਹ ਹੈ ਕਿ ਸਾਡੀ ਸਾਇੰਸ ਅਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਜੋ ਕਿ ਦਿਖਦੀਆਂ ਜਾਂ ਮਹਿਸੂਸ ਜਾਂ ਫੜੀਆਂ ਨਾ ਜਾ ਸਕਣ। ਭਾਵ ਕਿ ਮਾਦਾ ਨਾ ਹੋਣ। ਪਰ ਸਾਡੀ ਸਾਰੀ ਸਾਇੰਸ ‘ਇਲੈਕਟ੍ਰੋਨ‘ ਸ਼ਬਦ ਦੇ ਸਹਾਰੇ ਖੜ੍ਹੀ ਹੈ। ਕੀ ਇਹ ਵੀ ਮਾਦਾ ਹੈ? ਮੇਰੇ ਖਿਆਲ ‘ਚ ਨਹੀਂ ਤਾਂ ਫਿਰ ਇਹ ਵੀ ਕਾਲਪਨਿਕ ਹੋਇਆ। ਜੇ ਇਹ ਕਾਲਪਨਿਕ ਹੈ ਤਾਂ ਸਾਡੀ ਸਾਇੰਸ ਦੀ ਵੈਲਯੂ ਕੁਝ ਵੀ ਨਹੀਂ ਰਹੀ। ਪਰ ਜੇ ਅਸੀਂ ਇਸਨੂੰ ਮੰਨ ਕੇ ਚੱਲਾਂਗੇ ਤਾਂ ‘ਰੱਬ‘ ਵੀ ਤਾਂ ਕਾਲਪਨਿਕ ਹੈ। ਉਸਨੂੰ ਅਸੀਂ ਕਿਉਂ ਨਹੀਂ ਮੰਨਦੇ। ਜੇ ਇਲੈਕਟ੍ਰੋਨ ਹੈ ਤਾਂ ਰੱਬ ਵੀ ਹੈ। ਜੇ ਇਹ ਨਹੀਂ ਤਾਂ ਰੱਬ ਨਹੀਂ ਪਰ ਨਾਲ ਹੀ ਸਾਇੰਸ ਵੀ ਨਹੀਂ। ਸ਼ਾਇਦ ਮੈਂ ਗਲਤ ਹੋਵਾਂ। ਫਿਰ ਵੀ ਤੁਹਾਡੇ ਉੱਤਰ ਦੀ ਆਸ ਵਿੱਚ ਤੁਹਾਡਾ ਆਪਣਾ।
* ਇਲੈਕਟ੍ਰੋਨ ਦਾ ਭਾਰ ਹੁੰਦਾ ਹੈ। ਇਹ ਵੀ ਕੁੱਝ ਖਾਸ ਕਣਾਂ ਦਾ ਬਣਿਆ ਹੋਇਆ ਹੈ। ਇਸ ਲਈ ਇਹ ਮਾਦਾ ਹੈ। ਇਸ ਦੇ ਨਸ਼ਟ ਹੋਣ ਤੇ ਵੀ ਊਰਜਾ ਪੈਦਾ ਹੁੰਦੀ ਹੈ।

10/12/15

ਸ਼ੰਕਾ-ਨਵਿਰਤੀ (26)

? ਸਰਕਾਰ ਵੱਲੋਂ ਧਾਰਮਿਕ ਮਕਸਦਾਂ ਲਈ ਦਿੱਤੀਆਂ ਜਾਂਦੀਆਂ ਗਰਾਂਟਾਂ ਬਾਰੇ ਤਰਕਸ਼ੀਲਾਂ ਦੇ ਕੀ ਵਿਚਾਰ ਹਨ?
* ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਗਰਾਂਟਾਂ ਉਹ ਧਾਰਮਿਕ ਸਥਾਨਾਂ ਨੂੰ ਦਿੰਦੀਆਂ ਹਨ, ਉਹ ਸਭ ਜਾਂ ਤਾਂ ਬੰਦ ਕੀਤੀਆਂ ਜਾਣ ਜਾਂ ਮੁਕਾਬਲਤਨ ਨਾ-ਮੰਨਣ ਵਾਲੇ ਅਦਾਰਿਆਂ ਨੂੰ ਵੀ ਦਿੱਤੀਆਂ ਜਾਣ।

? ਕੀ ਤਰਕਸ਼ੀਲ ਚਾਹੁੰਦੇ ਹਨ ਕਿ ਭਾਰਤ ਵਿਚ ਯੂਨੀਫਾਰਮ ਸਿਵਲ ਕੋਡ  ਹੋਣਾ ਚਾਹੀਦਾ ਹੈ?
* ਤਰਕਸ਼ੀਲ ਹਮੇਸ਼ਾ ਹੀ ਇਹ ਮੰਗ ਕਰਦੇ ਰਹੇ ਹਨ ਕਿ ਇੱਥੋਂ ਦੇ ਸੰਵਿਧਾਨ ਵਿੱਚ ਜਿਹੜੇ ਵੀ ਅਧਿਕਾਰ ਧਾਰਮਿਕ ਵਿਅਕਤੀਆਂ ਨੂੰ ਉਪਲਬਧ ਹਨ, ਉਹ ਸਾਰੇ ਹੀ ਨਾਸਤਿਕਾਂ, ਤਰਕਸ਼ੀਲਾਂ ਅਤੇ ਹੋਰ ਨਾ-ਮੰਨਣ ਵਾਲਿਆਂ ਨੂੰ ਵੀ ਮਿਲਣੇ ਚਾਹੀਦੇ ਹਨ।

? ਤਰਕਸ਼ੀਲ ਲਹਿਰ ਦਾ ਮੋਢੀ ਕੌਣ ਹੈ ਅਤੇ ਇਸ ਦਾ ਮੁੱਢ ਕਦੋਂ ਬੰਨ੍ਹਿਆ ਗਿਆ?
* ਦੁਨੀਆਂ ਵਿੱਚ ਤਰਕਸ਼ੀਲ ਲਹਿਰ ਫੈਲਾਉਣ ਵਾਲੇ ਬਹੁਤ ਸਾਰੇ ਵਿਦਵਾਨ ਹੋਏ ਹਨ। ਇਨ੍ਹਾਂ ਵਿੱਚ ਇੰਗਰਸੋਲ, ਬਰਾਡਲੇ, ਡਾ. ਕੋਵੂਰ, ਜੇਮਜ਼ ਰਾਂਡੀ ਆਦਿ ਦੇ ਨਾਂ ਲਏ ਜਾ ਸਕਦੇ ਹਨ। ਪੰਜਾਬ ਵਿੱਚ ਤਰਕਸ਼ੀਲ ਸੁਸਾਇਟੀ 1984 ਵਿੱਚ ਬਣੀ ਸੀ। ਇਹ ਮੈਂ ਆਪਣੇ ਯਤਨਾਂ ਨਾਲ ਹੋਂਦ ਵਿੱਚ ਲੈ ਕੇ ਆਇਆ ਸੀ। ਡਾ. ਕੋਵੂਰ ਦੀ ਪਹਿਲੀ ਕਿਤਾਬ ਦਾ ਅਨੁਵਾਦ ਮੈਂ ਅਤੇ ਸਰਜੀਤ ਤਲਵਾਰ ਨੇ ਕੀਤਾ ਸੀ। ਇਸ ਕਿਤਾਬ ਦਾ ਨਾਂ ‘...ਤੇ ਦੇਵ ਪੁਰਸ਼ ਹਾਰ ਗਏ ਹੈ।

? ਤੁਸੀਂ ਤਰਕਸ਼ੀਲ ਹੋ। ਤੁਸੀਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਦੇ ਹੋ। ਜਗ੍ਹਾ-ਜਗ੍ਹਾ ਤੇ ਤਰਕਸ਼ੀਲ ਮੇਲੇ ਲਗਾਉਂਦੇ ਹੋ। ਧਾਰਮਿਕ ਲੋਕ ਤੁਹਾਨੂੰ ਗਾਲ੍ਹਾਂ ਕੱਢਦੇ ਹਨ, ਬੁਰਾ ਭਲਾ ਕਹਿੰਦੇ ਹਨ। ਪਰ ਫੇਰ ਵੀ ਤੁਸੀਂ ਅਜਿਹਾ ਕਿਉਂ ਕਰਦੇ ਹੋ। ਤੁਹਾਨੂੰ ਅਜਿਹਾ ਕਰਨ ਤੇ ਕੀ ਮਿਲਦਾ ਹੈ।
* ਅਸਲ ਵਿੱਚ ਲੋਕਾਂ ਨੂੰ ਭਰਮਾਂ-ਵਹਿਮਾਂ ਵਿੱਚ ਫਸਾਉਣ ਵਾਲੀ ਧਿਰ ਲੋਕ ਵਿਰੋਧੀ ਹੈ। ਸਾਧ-ਸੰਤ, ਜੋਤਿਸ਼ੀ ਅਤੇ ਸਿਆਸੀ-ਧਾਰਮਿਕ ਆਗੂ ਲੋਕਾਂ ਨੂੰ ਗੁੰਮਰਾਹ ਕਰਕੇ ਅੰਧਵਿਸ਼ਵਾਸਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਅਸੀ ਇਸ ਧਰਤੀ ਤੋਂ ਗੰਦਗੀ ਫੈਲਾਉਣ ਵਾਲੇ ਮੱਖੀ-ਮੱਛਰਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਪਰ ਗੰਦਗੀ ਵਿੱਚ ਰਹਿਣ ਵਾਲੇ ਮੱਖੀ-ਮੱਛਰਾਂ ਨੇ ਸਾਨੂੰ ਕੱਟਣਾ ਵੀ ਹੈ, ਰੋਕਣਾ ਵੀ ਹੈ। ਸੋ, ਅਸੀਂ ਆਪਣੇ ਰਸਤੇ ‘ਤੇ ਚਲਦੇ ਰਹਿਣਾ ਹੈ। ਸਮੁੱਚੀ ਧਰਤੀ ਉਨ੍ਹਾਂ ਲੋਕਾਂ ਦੇ ਸਿਰ ‘ਤੇ ਹੀ ਅੱਜ ਦੀ ਸਥਿਤੀ ਵਿੱਚ ਪਹੁੰਚੀ, ਜਿਨ੍ਹਾਂ ਨੇ ਇਤਿਹਾਸ ਦੇ ਪਹੀਏ ਨੂੰ ਅਗਾਂਹ ਨੂੰ ਤੋਰਿਆ ਹੈ।

? ਸ਼੍ਰੀਮਾਨ ਜੀ, ਜੇਕਰ ਮੈਂ ਤਰਕਸ਼ੀਲ ਵਿਚਾਰਾਂ ਦਾ ਹਾਂ ਤਾਂ ਮੈਨੂੰ ਉਹਨਾਂ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਤਰਕਸ਼ੀਲ ਵਿਚਾਰਾਂ ਨੂੰ ਸੁਣਨ ਤੇ ਝਗੜੇ ‘ਤੇ ਉਤਰ ਆਉਂਦੇ ਹਨ?
* ਤਰਕਸ਼ੀਲਾਂ ਨੂੰ ਇਨਸਾਨੀਅਤ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ। ਇਸ ਪੰਧ ‘ਤੇ ਤੁਰਦਿਆਂ ਬਹੁਤ ਸਾਰੇ ਮਨੁੱਖਾਂ ਦੇ ਘਸੇ-ਪਿਸੇ ਵਿਚਾਰ ਤਰਕਸ਼ੀਲਾਂ ਦੇ ਰਾਹਾਂ ਦੇ ਕੰਡੇ ਬਣਦੇ ਹਨ। ਅਜਿਹੇ ਕੰਡਿਆਂ ਨੂੰ ਚੁਗਣ ਲਈ ਉਹਨਾਂ ਨੇ ਆਪਣਾ ਰਾਹ ਆਪਣੀ ਮਰਜ਼ੀ ਨਾਲ ਚੁਣਿਆ ਹੈ ਕਿਸੇ ਮਜ਼ਬੂਰੀ ਵੱਸ ਨਹੀਂ। ਸੋ ਜੇ ਅਜਿਹੇ ਵੇਲੇ ਕੁਝ ਕੰਡੇ ਚੁਭ ਵੀ ਜਾਂਦੇ ਹਨ ਤਾਂ ਇਹ ਚੀਸ ਮੂੰਹ ਵਿੱਚ ਹੀ ਵੱਟ ਲੈਣੀ ਚਾਹੀਦੀ ਹੈ ਤੇ ਨਿਰੰਤਰ ਆਪਣੀ ਚਾਲੇ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ।

? ਬੱਚਿਆਂ ਦੇ ਅੰਦਰੋਂ ਵਹਿਮ-ਭਰਮਾਂ ਦੇ ਡਰ ਨੂੰ ਕਿਵੇਂ ਕੱਢ ਸਕਦੇ ਹਾਂ।। ਵਿਸਥਾਰ ਨਾਲ ਦੱਸੋ।
* ਬੱਚਿਆਂ ਨੂੰ ਕਿਸੇ ਕਿਸਮ ਦੀ ਅਜਿਹੀ ਗੱਲ ਨਾ ਦੱਸੀ ਜਾਵੇ ਜੋ ਉਨ੍ਹਾਂ ਨੂੰ ਡਰਾਉਂਦੀ ਹੋਵੇ। ਸਗੋਂ ਅਜਿਹੀਆਂ ਚੀਜ਼ਾਂ ਨੂੰ ਨੇੜਿਓਂ ਤੱਕਣ ਦਾ ਅਤੇ ਛੂਹਣ ਦਾ ਆਪਣੀ ਨਿਗਰਾਨੀ ਵਿੱਚ ਮੌਕਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਡਰਾਉਣ ਵਾਲੇ ਟੈਲੀਵਿਜ਼ਨ ਪ੍ਰੋਗਰਾਮ ਵੇਖਣ ਨਾ ਦਿੱਤੇ ਜਾਣ, ਸਗੋਂ ਉਨ੍ਹਾਂ ਨੂੰ ਅਜਿਹੀਆਂ ਕਹਾਣੀਆਂ ਸੁਣਾਈਆਂ ਜਾਣ, ਜਿਹੜੀਆਂ ਬਹਾਦਰੀ ਭਰੀਆਂ ਹੋਣ।

? ਬੱਚਿਆਂ ਵਿੱਚ ਵਿਗਿਆਨਕ ਸੂਝ-ਬੂਝ ਪੈਦਾ ਕਰਨ ਲਈ ਬਾਲ ਸਾਹਿਤ ਦੀਆਂ ਕਿਤਾਬਾਂ ਬਾਰੇ ਦੱਸੋ?
* ਵਿਗਿਆਨਕ ਸੂਝ ਪੈਦਾ ਕਰਨ ਵਾਲੀਆਂ ਪੁਸਤਕਾਂ ਹੇਠ ਲਿਖੀਆਂ ਹਨ: (1) ਕਣ-ਕਣ ਵਿੱਚ ਵਿਗਿਆਨ, (2) ਮਾਦੇ ਤੋਂ ਮਨੁੱਖ ਤੱਕ, (3) ਮਨੋਰੰਜਨ ਰਾਹੀਂ ਵਿਗਿਆਨ, (4) ਵਿਗਿਆਨ ਹੀ ਵਿਗਿਆਨ, (5) ਖੇਡ-ਖੇਡ ‘ਚ ਵਿਗਿਆਨ, (6) ਸਮੇਂ ਦਾ ਇਤਿਹਾਸ, (7) ਤਰਕਸ਼ੀਲ ਦਿਮਾਗੀ ਕਸਰਤਾਂ, (8) ਦਿਮਾਗੀ ਵਿਕਾਸ ਕਿਵੇਂ ਕਰੀਏ, (9) ਰਸੋਈ ਵਿੱਚ ਵਿਗਿਆਨ, (10) ਵਿਗਿਆਨਕ ਜਾਦੂਗਰ, (11) ਕਮਿਸਟਰੀ ਦੇ ਟਰਿੱਕ, (12) ਅੰਕਾਂ ਦਾ ਜਾਦੂ, (13) ਰੌਸ਼ਨੀ, (14) ਤਰਕਬਾਣੀ।

? ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ ਕਿਉਂਕਿ ਉਸਨੂੰ ਲੋਕਾਂ ਨੇ ਪੈਦਾ ਕੀਤਾ ਹੈ, ਫੇਰ ਤਾਂ ਮਾਂ-ਪਿਉਂ, ਭੈਣ, ਭਰਾ ਦੇ ਰਿਸ਼ਤੇ ਵੀ ਸਮਾਜ ਦੀ ਪੈਦਾਵਾਰ ਹਨ ਕੀ ਉਹਨਾਂ ਤੋਂ ਵੀ ਮੁਨਕਰ ਹੋ ਜਾਣਾ ਚਾਹੀਦਾ ਹੈ?
* ਤਰਕਸ਼ੀਲ ਰੱਬ ਨੂੰ ਇਸ ਲਈ ਨਹੀਂ ਮੰਨਦੇ ਕਿਉਂਕਿ ਕੋਈ ਵੀ ਵਿਅਕਤੀ ਉਸ ਦੀ ਹੋਂਦ ਨੂੰ ਸਿੱਧ ਨਹੀਂ ਕਰ ਸਕਿਆ ਹੈ। ਜਿਸ ਦਿਨ ਵੀ ਕੋਈ ਅਜਿਹਾ ਵਿਅਕਤੀ ਧਰਤੀ ‘ਤੇ ਪੈਦਾ ਹੋ ਜਾਵੇਗਾ, ਜਿਹੜਾ ਉਸ ਦੀ ਹੋਂਦ ਨੂੰ ਸਿੱਧ ਕਰ ਸਕੇ ਤਾਂ ਤਰਕਸ਼ੀਲਾਂ ਨੂੰ ਵੀ ਉਸ ਨੂੰ ਮੰਨ ਲੈਣ ਵਿੱਚ ਕੋਈ ਸੰਕੋਚ ਨਹੀਂ ਹੋਵੇਗਾ। ਤਰਕਸ਼ੀਲ ਮਨੁੱਖੀ ਰਿਸ਼ਤਿਆਂ ਨੂੰ ਪਿਆਰ ਤੇ ਪ੍ਰਵਾਨ ਕਰਦੇ ਹਨ ਕਿਉਂਕਿ ਇਹਨਾਂ ਦੀ ਹੋਂਦ ਹੈ। ਮਨੁੱਖ ਵਿੱਚ ਆਪਣੇ ਆਲੇ-ਦੁਆਲੇ ਤੋਂ ਮਨੁੱਖੀ ਯਾਂਦਾਂ ਬਚਪਨ ਤੋਂ ਹੀ ਬੱਝਣੀਆਂ ਸ਼ੁਰੂ ਹੋ ਜਾਂਦੀਆਂ ਹਨ।

? ਤਰਕਸ਼ੀਲ ਹੋਣ ਨਾਤੇ ਇਕ ਤਰਕਸ਼ੀਲ ਵਿਅਕਤੀ ਨੂੰ ਤਿਉਹਾਰਾਂ ਪ੍ਰਤੀ ਕੀ ਰਵੱਈਆ ਅਪਣਾਉਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ‘ਤੇ ਰੱਖੜੀ ਬੰਨ੍ਹ ਲੈਣੀ ਚਾਹੀਦੀ ਹੈ ਜਾਂ ਨਹੀਂ?
* ਸਮਾਜ ਨੂੰ ਬਦਲਣ ਲਈ ਤਰਕਸ਼ੀਲਾਂ ਨੂੰ ਮੁਕਾਬਲੇ ਦੇ ਤਿਉਹਾਰ ਪੈਦਾ ਕਰਨੇ ਹੀ ਪੈਣੇ ਹਨ। ਭਵਿੱਖ ਵਿੱਚ ਅਜਿਹਾ ਹੋ ਜਾਵੇਗਾ। ਫਿਲਹਾਲ ਸਾਨੂੰ ਤਿਉਹਾਰਾਂ ਦੀਆਂ ਅਜਿਹੀਆਂ ਵੰਨਗੀਆਂ ਜਿਨ੍ਹਾਂ ਵਿੱਚ ਧਾਰਮਿਕ ਰਸਮਾਂ ਨਹੀਂ ਹੁੰਦੀਆਂ, ਨੂੰ ਬਹੁਤਾ ਰੋਕਣਾ ਨਹੀਂ ਚਾਹੀਦਾ। ਜੋ ਇਨ੍ਹਾਂ ਵਿਚ ਕੁਝ ਫਜ਼ੂਲ ਹੁੰਦਾ ਹੈ ਜਿਹੜਾ ਵਾਤਾਵਰਨ ਨੂੰ ਅਸ਼ੁੱਧ ਕਰਦਾ ਹੈ, ਖਰਚੀਲਾ ਹੈ ਅਜਿਹੀਆਂ ਰਸਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

? ਇੱਕ ਨੌਜੁਆਨ ਨੇ ਜੋ ਕਿ ਆਪਣੇ ਆਪ ਨੂੰ ਭਗਤ ਸਿੰਘ ਦਾ ਚੇਲਾ ਅਖਵਾਉਂਦਾ ਹੈ, ਨੇ ਆਪਣੀ ਪਤਨੀ ਵਲੋਂ ਗੁਰਦੁਆਰੇ ਮੱਥਾ ਟੇਕਣ ਦੀ ਸਜ਼ਾ ਮਾਰ-ਕੁਟਾਈ ਦਿੱਤੀ ਕੀ ਇਹ ਤਰਕਸ਼ੀਲਤਾ ਦਾ ਔਰੰਗਜ਼ੇਬੀ ਵਰਤਾਰਾ ਨਹੀਂ?
* ਤਰਕਸ਼ੀਲ ਜਮਹੂਰੀ ਹੁੰਦੇ ਹਨ। ਆਪਣੇ ਘਰਾਂ ਵਿੱਚ ਵੀ ਆਪਣੀਆਂ ਗੱਲਾਂ ਮੰਨਵਾਉਣ ਲਈ ਜਮਹੂਰੀ ਢੰਗਾਂ ਦਾ ਇਸਤੇਮਾਲ ਹੀ ਕਰਦੇ ਹਨ। ਕਿਤੇ ਵੀ ਇਕੱਲੀ-ਇਕਹਿਰੀ ਘਟਨਾ ਨੂੰ ਛੱਡ ਦੇਈਏ ਪਰ ਵੱਡੇ ਪੱਧਰ ‘ਤੇ ਅਜਿਹਾ ਵਰਤਾਰਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਵੇਗਾ ਧਾਰਮਿਕ ਵਿਅਕਤੀ ਅਜਿਹਾ ਜ਼ਰੂਰ ਕਰਦੇ ਹਨ। ਦੱਖਣੀ ਭਾਰਤ ਵਿੱਚ ਹਿੰਦੂ ਧਰਮ ਦੇ ਸ਼ਰਧਾਲੂਆਂ ਵਿਚ ਤੇ ਸਿੱਖ ਧਰਮ ਵਿਚ ਵੀ ਤੁਹਾਨੂੰ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ। ਸਾਰੇ ਧਰਮਾਂ ਵਾਲੇ ਆਪਣੇ ਧਰਮਾਂ ਵਾਲੇ ਵਿਅਕਤੀਆਂ ਨੂੰ ਤਾਂ ਚੰਗਾ ਸਮਝਦੇ ਹਨ ਪਰ ਦੂਜੇ ਧਰਮ ਵਾਲਿਆਂ ਪ੍ਰਤੀ ਉਨ੍ਹਾਂ ਦੀ ਨਫਰਤ ਹਰ ਰੋਜ਼ ਉਨ੍ਹਾਂ ਦੀ ਜ਼ੁਬਾਨ ‘ਤੇ ਹੁੰਦੀ ਹੈ। ਕੀ ਅਜਿਹਾ ਨਹੀਂ ਹੁੰਦਾ?

03/12/15

ਸ਼ੰਕਾ-ਨਵਿਰਤੀ (25)

? ਕਾਮਰੇਡਾਂ ਅਤੇ ਤਰਕਸ਼ੀਲਾਂ ਵਿਚ ਬੁਨਿਆਦੀ ਫਰਕ ਕੀ ਹੈ?
* ਸਵਾਲ ਵਿਚ ਕਾਮਰੇਡਾਂ ਤੋਂ ਭਾਵ ਕਮਿਊਨਿਸਟਾਂ ਤੋਂ ਹੈ। ਕਮਿਊਨਿਸਟ ਸਮਝਦੇ ਹਨ ਕਿ ਸਮਾਜ ਦੋ ਵਰਗਾਂ ਵਿਚ ਵੰਡਿਆ ਹੈ-ਇਕ ਵਰਗ ਲੁਟੇਰਿਆਂ ਦਾ ਹੈ ਅਤੇ ਦੂਜਾ ਲੁੱਟੇ ਜਾਣ ਵਾਲਿਆਂ ਦਾ। ਕਮਿਊਨਿਸਟ ਵਿਚਾਰਧਾਰਾ ਲੁੱਟੇ ਜਾਣ ਵਾਲਿਆਂ ਨੂੰ ਜਥੇਬੰਦ ਕਰਦੀ ਹੈ ਅਤੇ ਇਸ ਦਾ ਨਿਸ਼ਾਨਾ ਲੋਟੂ ਵਰਗ ਨੂੰ ਖਤਮ ਕਰਨਾ ਹੈ। ਪਰ ਤਰਕਸ਼ੀਲ ਤਾਂ ਸਮੁੱਚੇ ਲੋਕਾਂ ਵਿਚੋਂ ਅੰਧ ਵਿਸ਼ਵਾਸ਼ਾਂ ਨੂੰ ਖਤਮ ਕਰਨ ਲਈ ਯਤਨਸ਼ੀਲ ਹਨ। ਇਨ੍ਹਾਂ ਸਾਹਮਣੇ ਅਮੀਰ ਗਰੀਬ ਸਭ ਇਕੋ ਹੀ ਹੁੰਦੇ ਹਨ। ਭਾਵੇਂ ਗਰੀਬੀ ਹੀ ਅੰਧਵਿਸ਼ਵਾਸੀ ਦੀ ਮਾਂ ਹੈ।

? ਤਰਕਸ਼ੀਲ ਤਪਦੇ ਸੰਗਲਾਂ ਨੂੰ ਹੱਥਾਂ ਨਾਲ ਠੰਢਾ ਕਿਵੇਂ ਕਰ ਦਿੰਦੇ ਹਨ?
* ਤਰਕਸ਼ੀਲ ਤਪਦੇ ਸੰਗਲਾਂ ਨੂੰ ਠੰਡਾ ਕਰਨ ਲਈ ਪੈਟਰੋਲੀਅਮ ਯੈਲੀ  ਦਾ ਇਸਤੇਮਾਲ ਕਰਦੇ ਹਨ ਹੱਥਾਂ ਨੂੰ ਪੈਟਰੋਲੀਅਮ ਯੈਲੀ  ਮਲ ਕੇ ਉਹ ਸੰਗਲਾਂ ਨੂੰ ਹੱਥ ਪਾਉਂਦੇ ਹਨ ਜਿਸ ਨਾਲ ਲਾਟਾਂ ਵੀ ਪੈਦਾ ਹੁੰਦੀਆਂ ਹਨ। ਪੈਟਰੋਲੀਅਮ ਯੈਲੀ  ਦੀ ਤਹਿ ਕੁਚਾਲਕ ਹੋਣ ਕਰਕੇ ਹੱਥਾਂ ਨੂੰ ਇਸ ਨਾਲ ਨੁਕਸਾਨ ਨਹੀਂ ਪਹੁੰਚਦਾ। ਵਧੇਰੇ ਜਾਣਕਾਰੀ ਲਈ ਬੀ. ਪ੍ਰੇਮਾਨੰਦ ਦੀ ਲਿਖੀ ਕਿਤਾਬ ‘ਚਮਤਕਾਰਾਂ ਪਿੱਛੇ ਵਿਗਿਆਨ‘ ਦਾ ਅਧਿਐਨ ਕਰ ਸਕਦੇ ਹੋ।

? ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਕੀ ਕੁਝ ਕਰਨ ਦੀ ਲੋੜ ਹੈ?
* ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਇਕ ਪ੍ਰਣ ਪੱਤਰ ਭਰਨਾ ਪੈਂਦਾ ਹੈ ਜਿਸ ਵਿਚ ਹੋਰ ਸ਼ਰਤਾਂ ਤੋਂ ਇਲਾਵਾ ਨਾਸਤਿਕ ਹੋਣਾ ਵੀ ਜ਼ਰੂਰੀ ਹੁੰਦਾ ਹੈ। ਦੋ ਸਾਲਾਂ ਦੀ ਮੈਂਬਰ ਫੀਸ 100 ਕੁ ਰੁਪਏ ਹੁੰਦੀ ਹੈ। ਤੁਸੀਂ ਕਿਸੇ ਵੀ ਨਜ਼ਦੀਕੀ ਇਕਾਈ ਦੇ ਮੈਂਬਰ ਬਣ ਸਕਦੇ ਹੋ।

? ਪਿੱਛੇ ਜਿਹੇ ਵਾਪਰੇ ਤੱਲ੍ਹਣ ਕਾਂਡ ਵਰਗੇ ਮਸਲਿਆਂ ਵਿੱਚ ਤਰਕਸ਼ੀਲਾਂ ਦਾ ਕੀ ਕਿਰਦਾਰ ਹੋਣਾ ਚਾਹੀਦਾ ਹੈ?
* ਅਜਿਹੇ ਮਸਲਿਆਂ ਵਿੱਚ ਤਰਕਸ਼ੀਲਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ। ਲੋਕਾਂ ਨੂੰ ਜਾਤਾਂ-ਪਾਤਾਂ ਅਤੇ ਧਰਮਾਂ ਦੇ ਵਖਰੇਵਿਆਂ ਨਾਲ ਵੰਡਣ ਦੀ ਸਾਜ਼ਿਸ਼ ਸਿਰਫ਼ ਸਰਮਾਏਦਾਰ ਜਮਾਤਾਂ ਦੀ ਦੇਣ ਹੁੰਦੀ ਹੈ। ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਦਾ ਵਿਰੋਧ ਜ਼ਰੂਰ ਹੋਣਾ ਚਾਹੀਦਾ ਹੈ।

? ਇੱਕ ਤਰਕਸ਼ੀਲ ਜੋ ਕਿ ਪਿੰਡ ਵਿੱਚ ਪੈਸੇ ਪੱਖੋਂ ਅਤੇ ਉਮਰ ਵਿੱਚ ਸਭ ਤੋਂ ਛੋਟਾ ਹੋਵੇ ਤਾਂ ਕੀ ਕਰ ਸਕਦਾ ਹੈ ਜਦ ਕਿ ਪਿੰਡ ਦੀ ਪੰਚਾਇਤ ਜਾਂ ਕੁਝ ਧਾਰਮਿਕ ਸੱਜਣ ਪਿੰਡ ਵਿੱਚ ਡੇਰੇ ਬਣਾ ਰਹੇ ਹੋਣ ਜਾਂ ਕੋਈ ਅੰਧ ਵਿਸ਼ਵਾਸੀ ਕੰਮ ਕਰ ਰਹੇ ਹੋਣ। ਕੀ ਉਸ ਨੂੰ ਚੁੱਪ ਕਰਕੇ ਸਭ ਕੁਝ ਦੇਖਦੇ ਰਹਿਣਾ ਚਾਹੀਦਾ ਹੈ?

* ਤਰਕਸ਼ੀਲ ਇੱਕ ਜੁਗਨੂੰ ਦੀ ਤਰ੍ਹਾਂ ਹੁੰਦੇ ਹਨ। ਇਨ੍ਹਾਂ ਦਾ ਕੰਮ ਹੁੰਦਾ ਹੈ ਗਿਆਨ ਦਾ ਚਾਨਣ ਵੰਡਣਾ। 1984 ਤੋਂ ਲਗਾਤਾਰ ਪੰਜਾਬ ਵਿੱਚ ਤਰਕਸ਼ੀਲ ਲਹਿਰ ਵਿਕਾਸ ਕਰ ਰਹੀ ਹੈ। ਇਹ ਸਿਰਫ ਉਨ੍ਹਾਂ ਜੁਗਨੂੰਆਂ ਕਰਕੇ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਅੱਤਵਾਦ ਦੀਆਂ ਕਾਲੀਆਂ ਡੂੰਘੀਆਂ ਰਾਤਾਂ ਵਿੱਚ ਵੀ ਸਰਗਰਮ ਰੱਖਿਆ ਹੈ। ਸੋ ਘੱਟ ਸੰਮਤੀ ਵਿੱਚ ਹੁੰਦਿਆਂ ਹੋਇਆ ਵੀ ਸਰਗਰਮੀ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ।

? ਧਾਰਮਿਕ ਕੱਟੜਪੰਥੀਆਂ ਪ੍ਰਤੀ ਸਾਡਾ ਕੀ ਰੋਲ ਹੋਣਾ ਚਾਹੀਦਾ ਹੈ?
* ਸਾਨੂੰ ਇਸ ਹਕੀਕਤ ਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇ 95% ਲੋਕ ਕਿਸੇ ਨਾ ਕਿਸੇ ਧਰਮ ਵਿਚ ਵਿਸ਼ਵਾਸ ਕਰਦੇ ਹਨ। ਸਾਨੂੰ ਤਰਕਸ਼ੀਲਾਂ ਅਤੇ ਨਾਸਤਿਕਾਂ ਨੂੰ ਕਿਸੇ ਧਰਮ ਵਿੱਚ ਕੋਈ ਯਕੀਨ ਨਹੀਂ। ਇਸ ਲਈ ਅਸੀਂ ਤਰਕਸ਼ੀਲ ਧਾਰਮਿਕ ਕੱਟੜਪੰਥੀਆਂ ਦੀ ਨਜ਼ਰ ਵਿੱਚ ਇੱਕ ਵੱਡੀ ਰੁਕਾਵਟ ਹਾਂ। ਇਸ ਲਈ ਉਹ ਸਾਨੂੰ ਨਫਰਤ ਕਰਦੇ ਹਨ। ਪਰ ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਜੇ ਕੋਈ ਵਿਅਕਤੀ ਧਾਰਮਿਕ ਕੱਟੜਪੰਥੀ ਹੈ ਤਾਂ ਉਸਦਾ ਇੱਕੋ-ਇੱਕ ਕਾਰਨ ਉਸ ਵਿੱਚ ਗਿਆਨ ਦੀ ਘਾਟ ਹੈ। ਸੋ ਤਰਕਸ਼ੀਲਾਂ ਨੂੰ ਚਾਹੀਦਾ ਹੈ ਕਿ ਜਬਤ ਵਿੱਚ ਰਹਿੰਦਿਆਂ ਹੋਇਆ ਵੀ ਅਜਿਹੇ ਵਿਅਕਤੀਆਂ ਨੂੰ ਕੁਝ ਕਿਤਾਬਾਂ ਪੜ੍ਹਨ ਲਈ ਜ਼ਰੂਰ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਵਧਾ ਕੇ ਉਨ੍ਹਾਂ ਦੀ ਜੀਵਨ-ਜਾਂਚ ਬਦਲੀ ਜਾ ਸਕੇ ਅਤੇ ਲੋਕਾਂ ਵਿੱਚ ਫਿਰਕੂ ਹਨ੍ਹੇਰੀ ਵਗਾਉਣ ਦੇ ਮੌਕੇ ਘਟਾਏ ਜਾ ਸਕਣ।

? ਕੀ ਅਜਿਹਾ ਕੋਈ ਵਿਅਕਤੀ ਨਹੀਂ ਜਿਸ ਨੇ ਤੁਹਾਨੂੰ ਚੈਲਿੰਜ ਕੀਤਾ ਹੋਵੇ।
* ਬਹੁਤ ਸਾਰੇ ‘‘ਅਖੌਤੀ ਚਮਤਕਾਰੀ ਸ਼ਕਤੀਆਂ‘‘ ਦੇ ਦਾਅਵੇਦਾਰ ਅਜਿਹੇ ਹਨ ਜਿਹਨਾਂ ਨੇ ਪਿਛਲੇ 23 ਵਰ੍ਹਿਆਂ ਵਿੱਚ ਸਾਡੀ ਸੁਸਾਇਟੀ ਨੂੰ ਚੁਣੌਤੀ ਦਿੱਤੀ ਹੈ। ਪਰ ਹਰ ਅਜਿਹੇ ਮੌਕੇ ਤੇ ਜਿੱਤ ਸਾਡੀ ਹੋਈ ਹੈ।

? ਤੁਸੀਂ ਆਪ ਕਿਸ ਗੁਰੂ, ਪੀਰ, ਪੈਗੰਬਰ ਨੂੰ ਮੰਨਦੇ ਹੋ। ਕੀ ਤੁਹਾਡੇ ਘਰ ਕਿਸੇ ਦੀ ਧਾਰਮਿਕ ਤਸਵੀਰ ਹੈ?
* ਮੈਂ ਇਹ ਮੰਨਦਾ ਹਾਂ ਕਿ ਸਮੁੱਚਾ ਬ੍ਰਹਿਮੰਡ ਕੁਦਰਤ ਦੇ ਨਿਯਮਾਂ ਅਨੁਸਾਰ ਬਣਦਾ ਅਤੇ ਨਸ਼ਟ ਹੁੰਦਾ ਰਹਿੰਦਾ ਹੈ। ਇਹ ਚੱਕਰ ਸਦੀਵੀਂ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਮੰਨਣ ਮਨਾਉਣ ਨਾਲ ਨਾ ਤਾਂ ਪ੍ਰਕਿਰਤੀ ਦੇ ਨਿਯਮਾਂ ਨੇ ਬਦਲਣਾ ਹੈ ਅਤੇ ਨਾ ਹੀ ਖ਼ਤਮ ਹੋਣਾ ਹੈ। ਇਸ ਲਈ ਮੈਂ ਤੇ ਮੇਰਾ ਪਰਿਵਾਰ ਸਿਰਫ ਮਨੁੱਖਤਾ ਨੂੰ ਮੰਨਦੇ ਹਾਂ। ਮੇਰੇ ਘਰ ਵਿਚ ਕਿਤਾਬਾਂ ਵਿਚਲੀਆਂ ਧਾਰਮਿਕ ਤਸਵੀਰਾਂ ਨੂੰ ਛੱਡ ਕੇ ਕਿਸੇ ਕਿਸਮ ਦੇ ਦੇਵੀ ਦੇਵਤੇ ਦੀ ਕੋਈ ਤਸਵੀਰ ਨਹੀਂ ਹੈ।

? ‘ਤਰਕਸ਼ੀਲਤਾ‘ ਤੋਂ ਕੀ ਭਾਵ ਹੈ?
* ਜ਼ਿੰਦਗੀ ਵਿੱਚ ਵਾਪਰਨ ਵਾਲੀ ਹਰੇਕ ਘਟਨਾ ਨੂੰ ਕੀ, ਕਿਉਂ, ਕਿਵੇਂ ਦੀ ਕਸੌਟੀ ‘ਤੇ ਪਰਖਣ ਦੇ ਵਰਤਾਰੇ ਨੂੰ ਤਰਕਸ਼ੀਲਤਾ ਕਹਿੰਦੇ ਹਨ। ਅਸਲ ਵਿਚ ਤਰਕਸ਼ੀਲਤਾ ਜੀਵਨ ਜੀਉਣ ਦਾ ਇੱਕ ਵਧੀਆ ਢੰਗ ਹੈ।

? ‘ਤਰਕਸ਼ੀਲ ਗਰੁੱਪ‘ ਦਾ ਮੁੱਖ ਨਿਸ਼ਾਨਾ ਕੀ ਹੈ?
* ਤਰਕਸ਼ੀਲ ਗਰੁੱਪ ਦਾ ਮੁੱਖ ਨਿਸ਼ਾਨਾ ਧਰਮ, ਸਿਆਸਤ ਅਤੇ ਸਾਧਾਂ ਸੰਤਾਂ ਦੀ ਤਿੱਕੜੀ ਵੱਲੋਂ ਇੱਕ ਬਹੁਤ ਹੀ ਸੋਚੇ ਸਮਝੇ ਢੰਗ ਨਾਲ ਕੀਤੀ ਜਾ ਰਹੀ ਸਾਧਾਰਨ ਲੋਕਾਂ ਦੀ ਲੁੱਟ-ਖਸੁੱਟ ਨੂੰ ਖਤਮ ਕਰਨਾ ਹੈ।

? ਧਰਮ ਅਤੇ ਜਾਤ-ਪਾਤ ‘ਤੇ ਆਧਾਰਤ ਰਾਖਵੇਂਕਰਨ ਬਾਰੇ ਤਰਕਸ਼ੀਲਾਂ ਦੀ ਕੀ ਨੀਤੀ ਹੈ?
* ਧਰਮ ਅਤੇ ਜਾਤ-ਪਾਤ ‘ਤੇ ਆਧਾਰਿਤ ਹਰ ਕਿਸਮ ਦਾ ਰਾਖਵਾਂਕਰਨ ਬੰਦ ਹੋਣਾ ਚਾਹੀਦਾ ਹੈ। ਹਾਂ, ਵਧੀਆ ਗੱਲ ਹੋਵੇਗੀ ਜੋ ਇਹ ਰਾਖਵਾਂਕਰਨ ਗਰੀਬੀ ਤੇ ਅਮੀਰੀ ਦੇ ਹਿਸਾਬ ਨਾਲ ਹੋਵੇ ਭਾਵ ਆਮਦਨ ‘ਤੇ ਆਧਾਰਿਤ ਹੋਵੇ। ਹਿੰਦੁਸਤਾਨ ਵਿੱਚ ਤਾਂ ਰਾਖਵਾਂਕਰਨ ਦਾ ਮੰਤਵ ਹੀ ਖਤਮ ਹੋ ਚੁੱਕਿਆ ਹੈ ਕਿਉਂਕਿ ਸਰਕਾਰ ਵੱਲੋਂ ਪਿਛਲੇ ਦਸ ਕੁ ਸਾਲਾਂ ‘ਚ ਰੁਜ਼ਗਾਰ ਦੇ ਵਸੀਲੇ ਹੀ ਖਤਮ ਕਰ ਦਿੱਤੇ ਗਏ ਹਨ।

26/11/15


ਸ਼ੰਕਾ-ਨਵਿਰਤੀ (24)

? ‘ਹਿਪਨੋਟਿਜ਼ਮ‘ ਨੂੰ ਸੰਖੇਪ ਸ਼ਬਦਾਂ ਵਿੱਚ ਪ੍ਰਭਾਸ਼ਿਤ ਕਰੋ।
* ਹਿਪਨੋਟਿਜ਼ਮ ਇੱਕ ਅਜਿਹਾ ਢੰਗ ਹੈ ਜਿਸ ਨਾਲ ਕਿਸੇ ਵਿਅਕਤੀ ਨੂੰ ਆਪਣੇ ਪ੍ਰਭਾਵ ਅਧੀਨ ਲਿਆ ਕੇ ਨਕਲੀ ਨੀਂਦ ਵਿੱਚ ਲਿਜਾਇਆ ਜਾਂਦਾ ਹੈ।

? ਸਰਕਸ ਵਾਲੇ ਆਦਮੀ ਨੂੰ 24 ਘੰਟਿਆਂ ਲਈ ਧਰਤੀ ਵਿੱਚ ਦੱਬ ਦਿੰਦੇ ਹਨ। ਉਹ ਕਿਵੇਂ ਜਿਉਂਦਾ ਰਹਿੰਦਾ ਹੈ?
* ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਜੋ ਸਾਨੂੰ ਹਵਾ ਵਿਚੋਂ ਮਿਲਦੀ ਹੈ। ਸਰਕਸ ਵਾਲਿਆਂ ਦੇ ਦਬਾਏ ਹੋਏ ਵਿਅਕਤੀ ਨੂੰ ਕਿਸੇ ਨਾ ਕਿਸੇ ਸੁਰਾਖ ਵਿੱਚੋਂ ਹਵਾ ਦੀ ਸਪਲਾਈ ਲਗਾਤਾਰ ਜਾਰੀ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਉਹ ਸਾਹ ਲੈਂਦਾ ਰਹਿੰਦਾ ਹੈ। ਜੇ ਉਸਦੇ ਮੂੰਹ ਦੇ ਉੱਪਰ ਟੇਪ ਲਾ ਦਿੱਤੀ ਜਾਵੇ ਤਾਂ ਉਹ ਦਸ ਮਿੰਟ ਵੀ ਜਿਉਂਦਾ ਨਹੀਂ ਰਹਿ ਸਕੇਗਾ।

? ਜਾਦੂਗਰ ਸਮਰਾਟ ਸ਼ੰਕਰ ਨੇ ਇੱਕ 6 ਫੁੱਟੇ ਬੰਦੇ ਦੇ ਕਿੱਲ ਠੋਕ-ਠੋਕ ਕੇ ਉਸਨੂੰ ਕੁਝ ਇੰਚਾਂ ਦਾ ਹੀ ਬਣਾ ਦਿੱਤਾ। ਇੱਕ ਸਟੇਜ ਸ਼ੋ ਜੋ ਕਿ ਕੋਟਕਪੂਰਾ ਵਿਖੇ ਕੀਤਾ ਗਿਆ। ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ। ਕੀ ਇਹ ਚਲਾਕੀ ਹੈ ਜਾਂ ਜਾਦੂ ਹੈ।
* ਜਿਵੇਂ ਅਸੀਂ ਲਗਾਤਾਰ ਪ੍ਰਚਾਰ ਕਰ ਰਹੇ ਹਾਂ ਕਿ ਹਰ ਕਿਸਮ ਦਾ ਜਾਦੂ ਦ੍ਰਿਸ਼ਟੀ-ਭਰਮ ਪੈਦਾ ਕਰਕੇ ਹੀ ਕੀਤਾ ਜਾਂਦਾ ਹੈ। ਲੰਬਾ ਆਦਮੀ ਉਸ ਡੱਬੇ ਵਿੱਚੋਂ ਨਿਕਲ ਜਾਂਦਾ ਹੈ, ਛੋਟਾ ਆਦਮੀ ਖੜ੍ਹਾ ਹੋ ਜਾਂਦਾ ਹੈ। ਇਹੀ ਇਸ ਟ੍ਰਿੱਕ ਦਾ ਰਾਜ ਹੈ।

? ਕਈ ਆਦਮੀ ਦਿਮਾਗੀ ਪ੍ਰੇਸ਼ਾਨੀ ਨਾ ਹੋਣ ਦੇ ਬਾਵਜੂਦ ਜ਼ਿਆਦਾ ਬੋਲਦੇ (ਗੱਲਾਂ ਕਰਦੇ) ਹਨ। ਜੇਕਰ ਇਹ ਉਨ੍ਹਾਂ ਦੀ ਆਦਤ ਹੈ ਤਾਂ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ?
* ਗੱਲਬਾਤਾਂ ਕਰਨ ਲਈ ਦੋ ਜਣਿਆਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਜੇ ਉਹਨਾਂ ਨੂੰ ਇਕੱਲਾ ਹੀ ਰਹਿਣ ਦਿੱਤਾ ਜਾਵੇ ਤਾਂ ਉਹਨਾਂ ਦੀ ਗੱਲਾਂ ਕਰਨ ਦੀ ਆਦਤ ਘਟਾਈ ਜਾ ਸਕਦੀ ਹੈ।

? ਮੁਸਾਫਿਰ ਜਹਾਜ਼ ਧਰਤੀ ਤੋਂ ਕਿੰਨੇ ਕਿਲੋਮੀਟਰ ਦੀ ਉਚਾਈ ‘ਤੇ ਉੱਡ ਰਿਹਾ ਹੁੰਦਾ ਹੈ।
* ਅੱਜ ਕੱਲ੍ਹ ਦੇ ਆਧੁਨਿਕ ਜਹਾਜ਼ ਆਮ ਤੌਰ ‘ਤੇ 40 ਕੁ ਕਿਲੋਮੀਟਰ (??) ਦੀ ਉਚਾਈ ‘ਤੇ ਉੱਡ ਰਹੇ ਹੁੰਦੇ ਹਨ।

? ਲੱਸੀ ਪੀ ਕੇ ਸਰੀਰ ਨੂੰ ਸੁਸਤੀ ਕਿਉਂ ਹੁੰਦੀ ਹੈ। ਜਦਕਿ ਚਾਹ ਪੀ ਕੇ ਚੁਸਤੀ।
* ਚਾਹ ਵਿੱਚ ਇੱਕ ਰਸਾਇਣਿਕ ਪਦਾਰਥ ਨਿਕੋਟੀਨ ਹੁੰਦਾ ਹੈ ਜਿਹੜਾ ਹਲਕੇ ਜਿਹੇ ਨਸ਼ੇ ਦਾ ਕੰਮ ਕਰਦਾ ਹੈ। ਲੱਸੀ ਵਿੱਚ ਪ੍ਰੋਟੀਨ ਹੀ ਹੁੰਦੇ ਹਨ।

? ਅਸੀਂ ਇੱਕੋ ਹੀ ਸਮੇਂ ਦੋ ਗੱਲਾਂ ਦਾ ਫ਼ੈਸਲਾ ਕਿਵੇਂ ਲੈਂਦੇ ਹਾਂ।
* ਸਾਡਾ ਦਿਮਾਗ ਇੱਕੋਂ ਸਮੇਂ ਦੋ ਵਿਰੋਧੀ ਗੱਲਾਂ ਨਹੀਂ ਕਰ ਸਕਦਾ, ਪਰ ਜੇ ਇਹ ਗੱਲਾਂ ਦੋਹੇਂ ਇੱਕ ਦੂਜੇ ਵਰਗੀਆਂ ਹੀ ਹੋਣ ਤਾਂ ਸਾਡਾ ਦਿਮਾਗ ਇਹ ਕਰ ਸਕਦਾ ਹੈ।

? ਤਰਕਸ਼ੀਲ ਵਿਅਕਤੀ ਰਾਜਨੀਤੀ ਵਿਚ ਕਿਉਂ ਨਹੀਂ ਆ ਰਹੇ ਹਨ?
*ਇਹ ਠੀਕ ਹੈ ਕਿ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਕਾਇਦਾ ਤੌਰ ‘ਤੇ ਵੋਟਾਂ ਦੀ ਰਾਜਨੀਤੀ ਵਿਚ ਭਾਗ ਨਹੀਂ ਲੈ ਰਹੇ। ਇਸ ਦਾ ਕਾਰਨ ਹੈ ਕਿ ਮੁੱਢਲੀਆਂ ਹਾਲਤਾਂ ਵਿਚ ਤਰਕਸ਼ੀਲ ਰਾਜਨੀਤੀ ਵਿਚ ਭਾਗ ਲੈਣਗੇ ਤਾਂ ਬਹੁਤ ਸਾਰੀਆਂ ਮੌਜੂਦਾ ਸਿਆਸੀ ਪਾਰਟੀਆਂ ਉਹਨਾਂ ਦੀ ਬਗੈਰ ਕਾਰਨਾਂ ਤੋਂ ਨਿੰਦਿਆਂ ਕਰਨੀ ਸ਼ੁਰੂ ਕਰ ਦੇਣਗੀਆਂ। ਇਸ ਨਾਲ ਲੋਕਾਂ ਦੀਆਂ ਨਜ਼ਰਾਂ ਵਿਚ ਉਹਨਾਂ ਦਾ ਪ੍ਰਭਾਵ ਬੁਰਾ ਪੈ ਜਾਵੇਗਾ। ਪਰ ਜਦੋਂ ਵੀ ਤਰਕਸ਼ੀਲਾਂ ਦਾ ਜਨਤਕ ਆਧਾਰ ਵਿਸ਼ਾਲ ਹੋ ਗਿਆ ਤਾਂ ਉਹ ਜ਼ਰੂਰ ਰਾਜਨੀਤੀ ਵਿਚ ਵੀ ਪੈਣਗੇ। ਇਹ ਸਮਾਂ ਹੀ ਦੱਸੇਗਾ ਕਿ ਉਹ ਵੋਟ ਪ੍ਰਣਾਲੀ ਵਿਚ ਭਾਗ ਲੈਣਗੇ ਜਾਂ ਨਹੀਂ।

? ਤਰਕਸ਼ੀਲ ਪਾਖੰਡੀ ਸਾਧਾਂ ਨੂੰ ਸਿੱਧਾ ਜਾ ਕੇ ਕਿਉਂ ਨਹੀਂ ਫੜਦੇ। ਚੈਲਿੰਜ ਕਰਨ ਤੇ ਹੀ ਕਿਉਂ ਫੜਦੇ ਹਨ?
* ਸਾਧਾਂ ਨੂੰ ਫੜਨ ਦੀ ਬਜਾਇ ਤਰਕਸ਼ੀਲ ਲੋਕਾਂ ਨੂੰ ਚੇਤਨ ਕਰਕੇ ਉਹਨਾਂ ਦੁਆਰਾ ਹੀ ਸਾਧਾਂ ਦੇ ਬਿਸਤਰੇ ਗੋਲ ਕਰਵਾਉਣੇ ਚਾਹੁੰਦੇ ਹਨ। ਸਾਧਾਂ ਦੇ ਨਾਲ ਜਿਥੇ ਵੀ ਤਰਕਸ਼ੀਲਾਂ ਦਾ ਵਿਰੋਧ ਹੁੰਦਾ ਹੈ ਉਥੇ ਮੌਕਾਂਪ੍ਰਸਤ ਸਿਆਸੀ ਪਾਰਟੀਆਂ ਅਤੇ ਪ੍ਰਸਾਸ਼ਨ ਸਾਧਾਂ ਦੀ ਹਮਾਇਤ ਤੇ ਆ ਖੜ੍ਹਾ ਹੁੰਦਾ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬੇ ਤਪੇ ਵਿਚ ਵੀ ਅਜਿਹਾ ਹੀ ਹੋਇਆ ਸੀ। ਜਦੋਂ ਸਾਧ ਤਰਕਸ਼ੀਲਾਂ ਦੀ ਚੁਣੌਤੀ ਨੂੰ ਲਿਖਤੀ ਤੌਰ ‘ਤੇ ਕਬੂਲ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਕਾਨੂੰਨੀ ਪੱਖ ਤੋਂ ਜਨਤਕ ਕਚਿਹਰੀ ਵਿਚ ਘੇਰਨਾ ਸੁਖਾਲਾ ਹੋ ਜਾਂਦਾ ਹੈ।

? ਤੁਹਾਡੀ ਸੋਚ ਅਨੁਸਾਰ ਸਾਡੇ ਦੇਸ਼ ਵਿਚ ਬਦਲਾਵ ਕਿਸ ਤਰ੍ਹਾਂ ਆਵੇਗਾ?
* ਅਮੀਰੀ ਤੇ ਗਰੀਬੀ ਵਿਚ ਵਧ ਰਹੇ ਖੱਪੇ ਅਤੇ ਬੇਰੁਜ਼ਗਾਰੀ ਦੇ ਸਤਾਏ ਹੋਏ ਨੌਜਵਾਨਾਂ ਦੇ ਵੱਡੇ ਕਾਫ਼ਲਿਆਂ ਨੇ ਵੱਡਾ ਜਨਤਕ ਵਿਦਰੋਹ ਕਰਨਾ ਹੈ। ਲੋਕਾਂ ਦੇ ਇੰਨੇ ਵੱਡੇ ਇਕੱਠ ਨੇ ਇਹਨਾਂ ਦੀਆਂ ਰਾਜਧਾਨੀਆਂ ਨੂੰ ਇਹਨਾਂ ਸਮੇਤ ਹੀ ਘੇਰਨਾ ਹੈ। ਇਸ ਵਿਦਰੋਹ ਅੱਗੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਗੋਡੇ ਟੇਕ ਜਾਣੇ ਹਨ।

? ਹੁਣ ਤੱਕ ਕਿੰਨੇ ਲੋਕ ਤਰਕਸ਼ੀਲ ਲਹਿਰ ਨਾਲ ਜੁੜ ਚੁੱਕੇ ਹਨ?
* ਤਰਕਸ਼ੀਲ ਸੁਸਾਇਟੀਆਂ ਦੇ ਸਿੱਧੇ ਮੈਂਬਰਾਂ ਦੀ ਗਿਣਤੀ ਛੇ ਕੁ ਸੌ ਤੋਂ ਵੱਧ ਨਹੀਂ ਹੈ। ਪਰ ਇਹ ਗੱਲ ਵੀ ਹਕੀਕਤ ਹੈ ਕਿ ਪੰਜਾਬ ਦੇ 13500 ਪਿੰਡਾਂ ਵਿਚ ਇਸ ਲਹਿਰ ਦੇ ਲੱਖਾਂ ਸਮਰਥਕ ਮੌਜੂਦ ਹਨ। ਤਰਕਸ਼ੀਲ ਸੁਸਾਇਟੀ (ਰਜਿ.) ਇਨ੍ਹਾਂ ਸਮਰਥਕਾਂ ਨੂੰ ਜਥੇਬੰਦ ਕਰਨ ਲਈ ਯਤਨਸ਼ੀਲ ਹੈ।

? ਤਰਕਸ਼ੀਲ ਸੁਸਾਇਟੀ ਲੋਕਾਂ ਵਿਚ ਤਰਕਸ਼ੀਲ ਸੋਚ ਪੈਦਾ ਕਰਨ ਲਈ ਮੁਫ਼ਤ ਕਿਤਾਬਾਂ ਕਿਉਂ ਨਹੀਂ ਦੇ ਰਹੀ ਹੈ?
* ਤਰਕਸ਼ੀਲਾਂ ਕੋਲ ਫੰਡਾਂ ਦੀ ਘਾਟ ਹੈ। ਨਾ ਤਾਂ ਤਰਕਸ਼ੀਲ ਲੋਕਾਂ ਦੀ ਲੁੱਟ ਖਸੁੱਟ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਅੰਧ ਵਿਸ਼ਵਾਸੀ ਸੋਚ ਦਾ ਫਾਇਦਾ ਉਠਾਉਣ ਵਿਚ ਵਿਸ਼ਵਾਸ਼ ਕਰਦੇ ਹਨ। ਕਿਤਾਬਾਂ ਦੀ ਛਪਾਈ, ਤਿਆਰੀ ਅਤੇ ਮੈਟੀਰੀਅਲ ਤੇ ਖਰਚ ਆਉਂਦਾ ਹੈ। ਇਸ ਲਈ ਕਿਤਾਬਾਂ ਮੁੱਲ ਹੀ ਦੇਣੀਆਂ ਸੰਭਵ ਹਨ। ਪਰ ਇਨ੍ਹਾਂ ਕਿਤਾਬਾਂ ਦੀਆਂ ਕੀਮਤਾਂ ਬਹੁਤ ਘੱਟ ਹੁੰਦੀਆਂ ਹਨ।

? ਸਾਰੀ ਦੁਨੀਆਂ ਤਰਕਸ਼ੀਲ ਕਦੋਂ ਬਣੇਗੀ?
* ਜਦੋਂ ਤਰਕਸ਼ੀਲਾਂ ਦਾ ਪ੍ਰਚਾਰ ਅਤੇ ਪਾਸਾਰ ਐਨਾ ਹੋ ਜਾਵੇਗਾ ਕਿ ਅੰਧ ਵਿਸ਼ਵਾਸੀ ਵਿਅਕਤੀਆਂ ਦੀਆਂ ਗੱਲਾਂ ਬੇ-ਅਰਥ ਹੋ ਜਾਣਗੀਆਂ। ਅੱਜ ਦੇ ਧਰਮ, ਸਾਧ ਸੰਤ, ਆਤਮਾ ਅਤੇ ਪ੍ਰਮਾਤਮਾ ਆਦਿ ਦੀਆਂ ਗੱਲਾਂ ਕਰਨ ਵਾਲੇ ਨਹੀਂ ਹੋਣਗੇ। ਇਸ ਲਈ ਉਸ ਸਮੇਂ ਤਰਕਸ਼ੀਲਾਂ ਅਤੇ ਵਿਗਿਆਨਕਾਂ ਦਾ ਹੀ ਬੋਲ-ਬਾਲਾ ਹੋਵੇਗਾ।

? ਤਰਕਸ਼ੀਲਾਂ ਨੂੰ ਸਮਾਜ ਵੱਲੋਂ ਬਹੁਤਾ ਸਨਮਾਨ ਨਹੀਂ ਮਿਲ ਰਿਹਾ ਕਿਉਂ?
* ਪੰਜਾਬ ਦੇ 90 ਪ੍ਰਤੀਸ਼ਤ ਲੋਕ, ਜਿਸ ਵਿਚ ਅਫਸਰਸ਼ਾਹੀ ਅਤੇ ਸਿਆਸੀ ਨੇਤਾ ਵੀ ਸ਼ਾਮਲ ਹਨ, ਅੰਧਵਿਸ਼ਵਾਸ਼ੀ ਦਾ ਸ਼ਿਕਾਰ ਹਨ। ਇਹ ਸਾਰੇ ਲੋਕ ਤਰਕਸ਼ੀਲਾਂ ਨੂੰ ਘਟੀਆ ਸਮਝਦੇ ਹਨ। ਕਿਉਂਕਿ ਤਰਕਸ਼ੀਲਾਂ ਦੀਆਂ ਸਾਰੀਆਂ ਗਤੀਵਿਧੀਆਂ ਇਨ੍ਹਾਂ ਦੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਤਰਕਸ਼ੀਲ ਚਾਹੁੰਦੇ ਹਨ ਕਿ ਇੱਥੋਂ ਦੇ ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਸਵੈ ਵਿਸ਼ਵਾਸ ਨਾਲ ਸਮੁੱਚੀ ਦੁਨੀਆਂ ਦੇ ਲੋਕਾਂ ਦੇ ਮੁਕਾਬਲੇ ਵਿਚ ਖੜ੍ਹੇ ਹੋਣ।

19/11/15


ਸ਼ੰਕਾ-ਨਵਿਰਤੀ (23)

? ਦੁਨੀਆਂ ਵਿਚ ਕੁੱਲ ਕਿੰਨੇ ਦੇਸ਼ ਹਨ ਤੇ ਇਨ੍ਹਾਂ ਵਿਚੋਂ ਸਭ ਤੋਂ ਵੱਡਾ ਦੇਸ਼ ਕਿਹੜਾ ਹੈ?
* ਦੁਨੀਆਂ ਵਿਚ ਕੁੱਲ ਦੇਸ਼ਾਂ ਦੀ ਗਿਣਤੀ 220 ਦੇ ਲਗਭਗ ਹੈ। ਇਹ ਹਰ ਸਾਲ ਬਦਲਦੀ ਰਹਿੰਦੀ ਹੈ। ਨਵੇਂ ਦੇਸ਼ ਹੋਂਦ ਵਿਚ ਆਉਂਦੇ ਰਹਿੰਦੇ ਹਨ। ਕੁਝ ਕਿਸੇ ਦੂਜੇ ਵਿਚ ਰਲ ਜਾਂਦੇ ਹਨ। ਇਸ ਤਰ੍ਹਾਂ ਦੇਸ਼ਾਂ ਦੀ ਗਿਣਤੀ ਘਟਦੀ ਵਧਦੀ ਰਹਿੰਦੀ ਹੈ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਰੂਸ ਹੈ ਤੇ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਦੇਸ਼ ਚੀਨ ਹੈ।

? ਜੇਕਰ ਭਾਰਤ ਅੰਗਰੇਜ਼ਾਂ ਦਾ ਗੁਲਾਮ ਨਾ ਹੁੰਦਾ ਤਾਂ ਅੱਜ ਭਾਰਤ ਦਾ ਨਕਸ਼ਾ ਕਿਹੋ ਜਿਹਾ ਹੁੰਦਾ?
* ਜੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਨਾ ਹੁੰਦਾ ਤਾਂ ਇੱਥੇ ਰਜਵਾੜਸ਼ਾਹੀ ਹੁੰਦੀ ਜਿਸਨੇ ਭਾਰਤ ਦੇ ਲੋਕਾਂ ਦੀ ਹਾਲਤ ਹੋਰ ਮਾੜੀ ਕਰ ਦੇਣੀ ਸੀ। ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਅੰਗਰੇਜ਼ਾਂ ਨੇ ਰਾਜ ਕੀਤਾ ਹੀ ਨਹੀਂ ਤੇ ਉਨ੍ਹਾਂ ਇਲਾਕਿਆਂ ਦੀ ਹਾਲਤ ਦੂਸਰਿਆਂ ਦੇ ਮੁਕਾਬਲੇ ਹੁਣ ਵੀ ਵੱਧ ਪਛੜੀ ਹੋਈ ਹੈ। ਪਰ ਤਸਵੀਰ ਦਾ ਦੂਸਰਾ ਪੱਖ ਵੀ ਹੈ, ਅੰਗਰੇਜ਼ਾਂ ਦੇ ਸੰਗਠਿਤ ਰਾਜ ਨਾਲੋਂ ਰਜਵਾੜਸ਼ਾਹੀ ਨੂੰ ਖਤਮ ਕਰਨਾ ਇਥੋਂ ਦੇ ਲੋਕਾਂ ਲਈ ਵੱਧ ਸੁਖਾਲਾ ਵੀ ਹੋਣਾ ਸੀ।

? ਪੁਰਾਣਾ ਸੱਭਿਆਚਾਰ ਕਿਉਂ ਬਦਲ ਰਿਹਾ ਹੈ।
* ਵਿਗਿਆਨਕ ਖੋਜਾਂ ਕਾਰਨ ਸਮੁੱਚੀ ਦੁਨੀਆਂ ਦੇ ਸੱਭਿਆਚਾਰ ਇੱਕ ਦੂਜੇ ਦੇ ਸੱਭਿਆਚਾਰ ਨੂੰ ਦੇਖਾ-ਦੇਖੀ ਬਦਲ ਰਹੇ ਹਨ। ਇਸ ਲਈ ਸਾਡਾ ਪੰਜਾਬੀਆਂ ਦਾ ਸੱਭਿਆਚਾਰ ਵੀ ਟੈਲੀਵਿਜ਼ਨਾਂ ਰਾਹੀਂ ਅਤੇ ਅਖ਼ਬਾਰਾਂ ਰਾਹੀਂ ਲਗਾਤਾਰ ਪੱਛਮ ਵੱਲ ਜਾ ਰਿਹਾ ਹੈ।

? ਅੱਜ ਕੱਲ੍ਹ ਹਰ ਘਰ ਵਿਚ ‘ਗੈਸ ਸਿਲੰਡਰ‘ ਹੈ। ਇਹਦਾ ਨੁਕਸਾਨ ਹੈ ਜਾਂ ਫਾਇਦਾ।
* ਗੈਸ, ਲੱਕੜਾਂ, ਗੋਹੇ ਜਾਂ ਕੋਲੇ ਨਾਲੋਂ ਘੱਟ ਪ੍ਰਦੂਸ਼ਣ ਫੈਲਾਉਂਦੀ ਹੈ ਅਤੇ ਇਹ ਸਸਤੀ ਵੀ ਮਿਲਦੀ ਹੈ। ਇਸ ਲਈ ਗੈਸ ਵਰਤਣਾ ਹੀ ਸਮਝਦਾਰੀ ਹੈ। ਗੈਸ ਨੂੰ ਵਰਤੋਂ ਵਿਚ ਲਿਆਉਣ ਲਈ ਕੁਝ ਸਾਵਧਾਨੀਆਂ ਜ਼ਰੂਰੀ ਹਨ ਕਿਉਂਕਿ ਇਸ ਨੂੰ ਤਰਲ ਬਣਾ ਕੇ ਦਬਾਓ ਅਧੀਨ ਸਿਲੰਡਰਾਂ ਵਿਚ ਭਰਿਆ ਜਾਂਦਾ ਹੈ। ਇਸ ਲਈ ਸਿਲੰਡਰਾਂ ਦੇ ਫਟਣ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

? ਜਾਦੂ ਟੂਣੇ ਤੋਂ ਕੀ ਭਾਵ ਹੈ? ਕੀ ਅਜਿਹਾ ਕੁੱਝ ਹੁੰਦਾ ਹੈ?
* ਜਾਦੂ ਟੂਣਾ ਇਕ ਮਨੋਵਿਗਿਆਨਕ ਵਰਤਾਰਾ ਹੈ। ਇਸ ਰਾਹੀਂ ਕਮਜ਼ੋਰ ਇੱਛਾ ਸ਼ਕਤੀ ਵਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਿਆ ਜਾਂਦਾ ਹੈ।

? ਜੇਕਰ ਕਿਸੇ ਵਿਅਕਤੀ ਨੂੰ ਹਿਪਨੋਟਾਈਜ਼  ਕਰਕੇ ਸਾਰੀ ਸਚਾਈ ਜਾਣੀ ਜਾ ਸਕਦੀ ਹੈ ਤਾਂ ਕੀ ਹਿਪਨੋਟਾਈਜ਼  ਕਰਕੇ ਕਿਸੇ ਵਿਅਕਤੀ ਨੂੰ ਉੱਡਣ ਲਈ ਕਿਹਾ ਜਾਵੇ ਤਾਂ ਉਹ ਉੱਡਣ ਲੱਗ ਪਵੇਗਾ।
* ਹਿਪਨੋਟਾਈਜ਼  ਕੀਤੇ ਹੋਏ ਵਿਅਕਤੀ ਨੂੰ ਜੇ ਉੱਡਣ ਲਈ ਕਿਹਾ ਜਾਵੇ ਤਾਂ ਉਹ ਉੱਡੇਗਾ ਨਹੀਂ ਪਰ ਉਸ ਨੂੰ ਇਹ ਦ੍ਰਿਸ਼ਟੀ ਭਰਮ ਜ਼ਰੂਰ ਪੈਦਾ ਹੋ ਜਾਵੇਗਾ ਕਿ ਉਹ ਉੱਡ ਰਿਹਾ ਹੈ। ਹਿਪਨੋਟਾਈਜ਼  ਸੰਬੰਧੀ ਵਿਸਥਾਰ ਵਿਚ ਜਾਣਨ ਲਈ ਪੁਸਤਕ ‘ਹਿਪਨੋਟਿਜ਼ਮ ਤੁਹਾਡੇ ਲਈ‘ ਦਾ ਅਧਿਐਨ ਕੀਤਾ ਜਾ ਸਕਦਾ ਹੈ।

? ਤੁਸੀਂ ਕਹਿੰਦੇ ਹੋ ਕਿ ਸਰਸੇ ਵਾਲੇ ਸੰਤ ਆਦਿ ਲੋਕਾਂ ਨੂੰ ਹਿਪਨੋਟਾਈਜ਼  ਕਰਕੇ ਮਗਰ ਲਗਾਉਂਦੇ ਹਨ ਅਤੇ ਸਾਡੇ ਦੇਸ਼ ਵਿੱਚ ਉਹਨਾਂ ਦੇ ਲੱਖਾਂ ਹੀ ਸ਼ਰਧਾਲੂ ਹਨ। ਹਿਪਨੋਟਿਜ਼ਮ  ਤਾਂ ਤੁਸੀਂ ਵੀ ਕਰ ਲੈਂਦੇ ਹੋ। ਫਿਰ ਆਪਣੇ ਤਰਕਸ਼ੀਲਾਂ ਦੇ ਮਗਰ ਘੱਟ ਗਿਣਤੀ ਕਿਉਂ ਹੈ।

* ਸਾਧਾਂ-ਸੰਤਾਂ ਦਾ ਕੰਮ ਲੋਕਾਂ ਦੀ ਸੋਚ ਨੂੰ ਭੇਡਾਂ ਵਰਗੀ ਬਣਾਉਣਾ ਹੁੰਦਾ ਹੈ। ਇਸ ਲਈ ਉਹ ਪਿੱਛ-ਲੱਗੂ ਪੈਦਾ ਕਰਦੇ ਹਨ। ਇਸਦੇ ਮੁਕਾਬਲੇ ਵਿੱਚ ਸਾਡਾ ਕੰਮ ਲੋਕਾਂ ਨੂੰ ਤਰਕਸ਼ੀਲ ਬਣਾਉਣਾ ਹੈ, ਤਾਂ ਜੋ ਉਹ ਹਰੇਕ ਕਾਰਜ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭ ਸਕਣ। ਇਸ ਲਈ ਦਿਮਾਗ ਤੋਂ ਕੰਮ ਲੈਣ ਵਾਲੇ ਵਿਅਕਤੀ ਹੀ ਤਰਕਸ਼ੀਲ ਬਣ ਸਕਦੇ ਹਨ। ਅਜਿਹੇ ਵਿਅਕਤੀ ਅੱਜ ਕੱਲ੍ਹ ਘੱਟ ਹੀ ਹਨ।

? ‘ਸਿਆਣਾ‘ ਆਪਣੇ ਅੰਗੂਠੇ ਉੱਪਰ ਹਜਰਾਇਤ ਕਿਵੇਂ ਦਿਖਾ ਦਿੰਦਾ ਹੈ। ਸੱਚ ਜਾਂ ਝੂਠ।
* ਬੱਚੇ ਨੂੰ ਆਪਣੇ ਪ੍ਰਭਾਵ ਵਿੱਚ ਲਿਆ ਕੇ ਉਸ ਤੋਂ ਆਪਣੀ ਮਰਜ਼ੀ ਦੀਆਂ ਗੱਲਾਂ ਕਹਾਉਣੀਆਂ ਹਜ਼ਰਾਇਤ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੁੰਦੀ।

? ਕਾਲਾ ਇਲਮ ਕਿਸਨੂੰ ਆਖਦੇ ਹਨ। ਇਸ ਨਾਲ ਕੋਈ ਜਾਨੀ-ਮਾਲੀ ਨੁਕਸਾਨ ਕਰ ਸਕਦਾ ਹੈ।
* ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚ ਧੱਕਣ ਵਾਲੀ ਜਾਣਕਾਰੀ ਨੂੰ ਕਾਲਾ ਇਲਮ ਕਹਿੰਦੇ ਹਨ। ਇਸ ਨਾਲ ਭਾਵੇਂ ਨੁਕਸਾਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਮਾਨਸਿਕ ਪ੍ਰਭਾਵ ਉਨ੍ਹਾਂ ਵਿਅਕਤੀਆਂ ‘ਤੇ ਜ਼ਰੂਰ ਪਾਇਆ ਜਾ ਸਕਦਾ ਹੈ ਜਿਹੜੇ ਇਸ ਵਿੱਚ ਯਕੀਨ ਕਰਦੇ ਹਨ। ਅਸਲ ਵਿਚ ਕਾਲਾ ਇਲਮ ਲੋਕਾਂ ਨਾਲ ਧੋਖਾ ਕਰਨ ਤੋਂ ਸਿਵਾ ਕੁੱਝ ਨਹੀਂ।

? ਕਈ ਤਰਕਸ਼ੀਲ ਦੋਸਤ ਤੇ ਟਰਿੱਕ ਦਿਖਾਉਣ ਵਾਲੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਵਾਹਨ ਕਿਸ ਤਰ੍ਹਾਂ ਚਲਾਉਂਦੇ ਹਨ?
* ਮੈਂ ਇਸ ਟ੍ਰਿੱਕ ਬਾਰੇ ਪੂਰੀ ਜਾਣਕਾਰੀ ਰੱਖਦਾ ਹੋਇਆ ਵੀ ਤੁਹਾਨੂੰ ਇਸ ਦਾ ਰਾਜ਼ ਦੱਸ ਨਹੀਂ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਇਸ ਟ੍ਰਿੱਕ ਪ੍ਰਤੀ ਲੋਕਾਂ ਦਾ ਆਕਰਸ਼ਨ ਖਤਮ ਹੋ ਜਾਵੇਗਾ।

? ਆਪ ਕੋਲੋਂ ਕੁਝ ਟ੍ਰਿੱਕ ਸਿੱਖਣੇ ਹੋਣ ਤਾਂ ਕੀ ਕਰਨਾ ਪਏਗਾ ਜਾਂ ਫੀਸ ਜਾਂ ਕੋਈ ਯੋਗਤਾ।
* ਤਰਕਸ਼ੀਲ ਸੁਸਾਇਟੀ ਦੇ ਮੈਂਬਰ ਸਿਰਫ ਤਰਕਸ਼ੀਲ ਲਹਿਰ ਲਈ ਕੰਮ ਕਰਨ ਵਾਲਿਆਂ ਨੂੰ ਹੀ ਟ੍ਰਿੱਕ ਸਿਖਾਉਂਦੇ ਹਨ। ਇਸ ਦੀ ਕੋਈ ਫੀਸ ਨਹੀਂ ਹੁੰਦੀ। ਇਹ ਤੁਸੀਂ ਉਨ੍ਹਾਂ ਦੀਆਂ ਮੀਟਿੰਗਾਂ ਤੇ ਕੈਂਪਾਂ ਵਿੱਚ ਆ ਕੇ ਹੀ ਸਿੱਖ ਸਕਦੇ ਹੋ। ਜਾਦੂ ਦੀਆਂ ਕਿਤਾਬਾਂ ਸਾਡੇ ਵੱਲੋਂ ਪ੍ਰਕਾਸ਼ਿਤ ਹਨ। ਜਿਵੇਂ ਤਰਕਸ਼ੀਲ ਜਾਦੂਗਰ, ਵਿਗਿਆਨਕ ਜਾਦੂਗਰ, ਸਟੇਜ ਦੇ ਜਾਦੂ, ਨੰਨ੍ਹਾ ਜਾਦੂਗਰ, ਚਮਤਕਾਰਾਂ ਪਿੱਛੇ ਵਿਗਿਆਨ ਅਤੇ ਰਸਾਇਣਕ ਜਾਦੂਗਰ ਆਦਿ। ਇਹ ਕਿਤਾਬਾਂ ਤੁਹਾਨੂੰ ਜਾਦੂ ਸਿੱਖਣ ਲਈ ਬਹੁਤ ਸਹਾਈ ਹੋ ਸਕਦੀਆਂ ਹਨ ਅਤੇ ਇਹ ਸਾਡੇ ਕੋਲੋਂ ਮੰਗਵਾਈਆਂ ਜਾ ਸਕਦੀਆਂ ਹਨ।

? ਜਾਦੂਗਰਾਂ ਵੱਲੋਂ ਲੜਕੀ ਨੂੰ ਦੋ ਭਾਗਾਂ ਵਿੱਚ ਕੱਟੇ ਜਾਣ ਪਿੱਛੇ ਕਿਹੜਾ ਦਿਮਾਗ ਜਾਂ ਵਿਗਿਆਨ ਕੰਮ ਕਰਦਾ ਹੈ?
* ਲੜਕੀ ਨੂੰ ਜਾਦੂਗਰ ਹੱਥ ਦੀ ਸਫਾਈ ਨਾਲ ਜਾਂ ਆਪਣੀ ਚਲਾਕੀ ਨਾਲ ਵੱਖਰੇ-ਵੱਖਰੇ ਭਾਗਾਂ ਵਿੱਚ ਕੱਟਿਆ ਵਿਖਾਉਂਦੇ ਹੀ ਹਨ, ਅਸਲ ਵਿੱਚ ਕੱਟਦੇ ਨਹੀਂ।

? ਕੀ ਕੋਈ ਅਜਿਹੀ ਵਿਧੀ ਹੈ ਜਿਸ ਨਾਲ ਕਿਸੇ ਚੀਜ਼ ਨੂੰ ਗਾਇਬ ਕਰ ਦਿੱਤਾ ਜਾਵੇ।
* ਕਿਸੇ ਵੀ ਚੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਅੱਖਾਂ ਤੋਂ ਓਹਲੇ ਤਾਂ ਕੀਤਾ ਜਾ ਸਕਦਾ ਹੈ, ਪ੍ਰਕਿਰਤਕ ਨਿਯਮਾਂ ਅਨੁਸਾਰ ਕਿਸੇ ਚੀਜ਼ ਦੇ ਖਾਤਮੇ ਦਾ ਮਤਲਬ ਕਿਸੇ ਹੋਰ ਚੀਜ਼ ਦੀ ਪੈਦਾਇਸ਼ ਹੁੰਦਾ ਹੈ।

10/11/15


ਸ਼ੰਕਾ-ਨਵਿਰਤੀ (22)

? ਕੀ 'ਹਿਪਨੋਟਾਈਜ਼' ਰਾਹੀਂ ਕਿਸੇ ਵਿਅਕਤੀ ਤੋਂ ਸੱਚਾਈ ਜਾਣੀ ਜਾ ਸਕਦੀ ਹੈ।
* 'ਹਿਪਨੋਟਿਜ਼ਮ' ਸਿਰਫ ਉਸੇ ਵਿਅਕਤੀ ਨੂੰ ਕੀਤਾ ਜਾ ਸਕਦਾ ਹੈ ਜੋ 'ਹਿਪਨੋਟਾਈਜ਼' ਹੋਣਾ ਚਾਹੁੰਦਾ ਹੋਵੇ। ਸੋ, ਅਜਿਹੇ ਵਿਅਕਤੀ ਤੋਂ ਸੱਚਾਈ ਜਾਨਣਾ ਕੋਈ ਔਖੀ ਗੱਲ ਨਹੀਂ ਹੁੰਦੀ।

? ਕੀ ਮਾਇਆਵੀ ਫਿਲਮ ਜਾਂ ਸੀਰੀਅਲ ਇਨਸਾਨ ਤੇ ਆਪਣਾ ਪ੍ਰਭਾਵ ਪਾਉਂਦੇ ਹੋਣਗੇ।
* ਜੀ ਹਾਂ, ਅਜਿਹੀਆਂ ਫਿਲਮਾਂ ਤੇ ਸੀਰੀਅਲ ਮਨੁੱਖੀ ਮਨ ਤੇ ਆਪਣੇ ਪ੍ਰਭਾਵ ਪਾਉਂਦੇ ਹਨ।

? ਆਮ ਕਹਾਵਤ ਹੈ ਕਿ ਇਕ ਕਾਮਯਾਬ ਮਰਦ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਥੋੜ੍ਹਾ ਸਪੱਸ਼ਟ ਰੂਪ ਵਿਚ ਜਵਾਬ ਦੇਣਾ।
* ਦੁਨੀਆਂ ਆਮ ਤੌਰ ‘ਤੇ ਮਰਦ ਪ੍ਰਧਾਨ ਸਮਾਜ ਹੈ। ਜੇ ਕਿਤੇ ਇਹ ਇਸਤਰੀ ਪ੍ਰਧਾਨ ਹੁੰਦੀ ਤਾਂ ਕਿਹਾ ਜਾਂਦਾ ਕਿ ਹਰ ਕਾਮਯਾਬ ਇਸਤਰੀ ਪਿੱਛੇ ਇਕ ਮਰਦ ਹੁੰਦਾ ਹੈ। ਅਸਲ ਵਿਚ ਇਸਤਰੀ ਤੇ ਮਰਦ ਅਜਿਹੇ ਪਹੀਏ ਹਨ, ਜਿਨ੍ਹਾਂ ਦੇ ਇਕ ਦੂਜੇ ਦੇ ਸਹਾਈ ਰੋਲ ਸਦਕਾ ਹੀ ਅਜਿਹੀਆਂ ਹਸਤੀਆਂ ਉਸਰਦੀਆਂ ਹਨ ਜੋ ਸਮਾਜ ਨੂੰ ਅਗਾਂਹ ਲੈ ਜਾਂਦੀਆਂ ਹਨ।

? ਆਮ ਆਦਮੀ ਅਤੇ ਇੱਕ ਸੰਗੀਤਕਾਰ ਦੇ ਦਿਮਾਗ ਵਿੱਚ ਕੀ ਅੰਤਰ ਹੁੰਦਾ ਹੈ?
* ਧਰਤੀ ਉੱਤੇ ਪੈਦਾ ਹੋਏ ਮਨੁੱਖਾਂ ਦਾ ਦਿਮਾਗੀ ਪੱਧਰ, ਦਿਲਚਸਪੀ, ਰੰਗ-ਰੂਪ ਵੱਖ-ਵੱਖ ਹੁੰਦੇ ਹਨ। ਹਰੇਕ ਵਿਅਕਤੀ ਦੀ ਸਖਸ਼ੀਅਤ ਉਸ ਵੱਲੋਂ ਪ੍ਰਾਪਤ ਕੀਤੇ ਹੋਏ ਵਿਰਾਸਤੀ ਗੁਣਾਂ ਅਤੇ ਆਲੇ-ਦੁਆਲੇ ਤੋਂ ਪ੍ਰਾਪਤ ਕੀਤੀਆਂ ਹੋਈਆਂ ਆਦਤਾਂ ਦਾ ਸੁਮੇਲ ਹੁੰਦੀ ਹੈ। ਇਸ ਲਈ ਸੰਗੀਤਕਾਰਾਂ ਨੂੰ ਆਪਣੀ ਵਿਰਾਸਤ ਅਤੇ ਆਲੇ-ਦੁਆਲੇ ਤੋਂ ਕੁਝ ਅਜਿਹੇ ਗੁਣ ਪ੍ਰਾਪਤ ਹੁੰਦੇ ਹਨ, ਕਿ ਉਹਨਾਂ ਵਿੱਚ ਸੰਗੀਤ ਦੇ ਗੁਣ ਉੱਭਰ ਆਉਂਦੇ ਹਨ। ਆਮ ਵਿਅਕਤੀ ਅਤੇ ਸੰਗੀਤਕਾਰ ਵਿੱਚ ਦਿਲਚਸਪੀ ਅਤੇ ਆਦਤਾਂ ਦਾ ਫਰਕ ਹੁੰਦਾ ਹੈ।

? ਵਿਅਕਤੀ ਨੂੰ ਸੰਗ (ਸ਼ਰਮ) ਆਉਣ ਦਾ ਵਿਗਿਆਨਕ ਕਾਰਨ ਦੱਸੋ?
* ਸੰਗ ਜਾਂ ਸ਼ਰਮ ਸਮਾਜਿਕ ਵਰਤਾਰਾ ਹੈ। ਸਮਾਜ ਤੋਂ ਬਚਣਾ ਜਾਂ ਉਹਲੇ ਹੋਣਾ ਜਾਂ ਯਤਨ ਕਰਨਾ ਹੀ ਸੰਗ ਸ਼ਰਮ ਕਹਾਉਂਦਾ ਹੈ।

? ਕਾਮਰੇਡ ਪਹਿਲਾਂ ਬੜੇ ਡਰਾਮੇ ਕਰਕੇ ਲੋਕਾਂ ਨੂੰ ਵਹਿਮਾਂ-ਭਰਮਾਂ ‘ਚੋਂ ਕੱਢਦੇ ਸਨ, ਪਰ ਹੁਣ ਇਹ ਚੁੱਪ ਕਿਉਂ ਹਨ?
* ਕਾਮਰੇਡ ਫੁੱਟ ਦਾ ਸ਼ਿਕਾਰ ਹਨ ਅਤੇ ਉਹਨਾਂ ਕੋਲ ਅਜਿਹੀਆਂ ਸਾਂਝੀਆਂ ਮੰਗਾਂ ਵੀ ਨਹੀਂ ਹਨ, ਜਿਨ੍ਹਾਂ ਤੇ ਲਹਿਰ ਦੀ ਉਸਾਰੀ ਹੋ ਸਕਦੀ ਹੋਵੇ। ਜਿਸ ਦਿਨ ਵੀ ਉਹਨਾਂ ਦੀਆਂ ਸਾਂਝੀਆਂ ਮੰਗਾਂ ‘ਤੇ ਸਹਿਮਤੀ ਹੋ ਜਾਵੇਗੀ, ਤਾਂ ਉਸੇ ਦਿਨ ਇੱਥੇ ਲਹਿਰਾਂ ਵੀ ਉਸਰਨਗੀਆਂ, ਕਾਮਰੇਡਾਂ ਵਿੱਚ ਏਕਤਾ ਵੀ ਪੈਦਾ ਹੋਵੇਗੀ ਅਤੇ ਰਾਜਭਾਗ ਵੀ ਬਦਲਣਗੇ।

? ਜਦੋਂ ਵੀ ਮੈਂ ਪੜ੍ਹਨ ਲਈ ਕੋਸ਼ਿਸ਼ ਕਰਦਾ ਹਾਂ ਤਾਂ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ ਜਿਸ ਨਾਲ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਮੈਨੂੰ ਇਸ ਪ੍ਰੇਸ਼ਾਨੀ ਦਾ ਹੱਲ ਦੱਸੋ?
* ਜੇ ਤੁਸੀਂ ਆਪਣੀ ਪੜ੍ਹਾਈ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜ ਕੇ ਪੜ੍ਹੋਗੇ ਤਾਂ ਤੁਹਾਡੀ ਅਜਿਹੀ ਹਾਲਤ ਨਹੀਂ ਹੋਵੇਗੀ। ਜੇ ਤੁਸੀਂ ਆਪਣੀ ਪੜ੍ਹਾਈ ਸਿਰਫ ਇਮਤਿਹਾਨਾਂ ਨੂੰ ਪਾਸ ਕਰਨ ਲਈ ਹੀ ਕੇਂਦਰਿਤ ਕਰੋਗੇ ਤਾਂ ਤੁਹਾਡੀ ਪੜ੍ਹਾਈ ਵਿੱਚ ਦਿਲਚਸਪੀ ਖ਼ਤਮ ਹੋ ਜਾਵੇਗੀ। ਇੱਥੋਂ ਦੇ ਬਹੁਤੇ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਵਧੀਆ ਗੱਲ ਹੋਵੇਗੀ ਕਿ ਕੋਈ ਤੁਸੀਂ ਅਜਿਹਾ ਢੰਗ ਸੋਚੋ ਜਿਸ ਨਾਲ ਖੁਦ ਹੀ ਪੈਰਾਂ ਸਿਰ ਹੋ ਸਕੋ। ਅੱਜ ਦੇ ਯੁੱਗ ਵਿੱਚ ਨੌਕਰੀ ਦੀ ਆਸ ਰੱਖਣਾ ਅਕਲਮੰਦੀ ਨਹੀਂ ਹੈ।

? ਜੇਕਰ ਮੈਂ ਸੱਜੇ ਹੱਥ ਨਾਲ ਲਿਖਣਾ ਛੱਡ ਕੇ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦੇਵਾਂ, ਪ੍ਰੈਕਟਿਸ ਕਰਾਂ ਤਾਂ ਮੇਰੀ ਸਿਹਤ, ਸਰੀਰ ਜਾਂ ਦਿਮਾਗ ‘ਤੇ ਇਸ ਦਾ ਕੀ ਅਸਰ ਪਵੇਗਾ?
* ਸਾਡੇ ਦਿਮਾਗ ਦੇ ਦੋ ਭਾਗ ਹੁੰਦੇ ਹਨ। ਦਿਮਾਗ ਦਾ ਸੱਜਾ ਪਾਸਾ ਸਰੀਰ ਦੇ ਖੱਬੇ ਪਾਸੇ ਨੂੰ ਕੰਟਰੋਲ ਕਰਦਾ ਹੈ। ਦਿਮਾਗ ਦਾ ਖੱਬਾ ਪਾਸਾ ਸਰੀਰ ਦੇ ਸੱਜੇ ਪਾਸੇ ਨੂੰ ਕੰਟਰੋਲ ਕਰਦਾ ਹੈ। ਇਸ ਲਈ ਮਨੁੱਖੀ ਦਿਮਾਗ ਵਿੱਚ ਭਾਸ਼ਾ ਸਿੱਖਣ ਲਈ ਲੋੜੀਂਦੇ ਦਿਮਾਗੀ ਸੈੱਲ ਕਿਸੇ ਹੋਰ ਸਥਾਨ ‘ਤੇ ਪਏ ਹੁੰਦੇ ਹਨ। ਇਸ ਲਈ ਸੱਜੇ ਹੱਥ ਨਾਲ ਲਿਖਣ ਵਾਲੇ ਨੂੰ ਹੁਕਮ ਦਿਮਾਗ ਦੇ ਖੱਬੇ ਪਾਸੇ ਹੋ ਕੇ ਆਉਣਾ ਹੁੰਦਾ ਹੈ। ਜੇਕਰ ਅਸੀਂ ਇਸ ਪ੍ਰਕਿਰਿਆ ਨੂੰ ਉਲਟਾ ਦੇਵਾਂਗੇ ਤਾਂ ਜ਼ਰੂਰ ਹੀ ਸਾਡੇ ਸਰੀਰ ਵਿੱਚ ਕੁੱਝ ਉਲਝਣਾ ਪੈਦਾ ਹੋਣਗੀਆਂ ਜਿਸ ਨਾਲ ਸਾਡੀ ਸਰੀਰਕ ਸਮਰੱਥਾ ਵਿੱਚ ਘਾਟ ਪੈਦਾ ਹੋਵੇਗੀ।

? ਘਰ ਵਿੱਚ ਲਗਾਉਣ ਲਈ ਦਰਖਤ ਦੱਸੋ ਜਿਹੜੇ ਵਾਤਾਵਰਣ ਲਈ ਬਹੁਤ ਵਧੀਆ ਹੋਣ। ਪ੍ਰਦੂਸ਼ਣ ਰੋਕਣ ਵਿੱਚ ਸਹਾਈ ਹੋਣ?
* ਘਰ ਵਿੱਚ ਅਸ਼ੋਕਾ, ਬੁਗਣਬਿਲੀਆ, ਨਿੰਮ, ਪਿੱਪਲ, ਬੋਹੜ੍ਹ ਆਦਿ ਪੌਦੇ ਲਾਏ ਜਾਣੇ ਚਾਹੀਦੇ ਹਨ।

? ਨਿਰਾਸ਼ਾਵਾਦ ਕੀ ਹੈ, ਕਿੱਥੋਂ ਪੈਦਾ ਹੁੰਦਾ ਹੈ।
* ਹਰੇਕ ਵਿਅਕਤੀ ਨੂੰ ਜਿਉਂਦੇ ਰਹਿਣ ਲਈ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਦੌਰਾਨ ਕਿਸੇ ਵਿਅਕਤੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਨਿਰਾਸ਼ਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਵੇਦਨਸ਼ੀਲ ਵਿਅਕਤੀ ਅਜਿਹੇ ਮੌਕਿਆਂ ‘ਤੇ ਕਈ ਵਾਰੀ ਨਿਰਾਸ਼ਾਵਾਦ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਨਿਰਾਸ਼ਾਵਾਦ ਸਰੀਰ ਵਿੱਚ ਰਸਾਂ ਦੇ ਸੰਤੁਲਨ ਵਿੱਚ ਗੜਬੜ ਕਾਰਨ ਵੀ ਪੈਦਾ ਹੋ ਜਾਂਦਾ ਹੈ। ਸੋ, ਨਿਰਾਸ਼ਾਵਾਦ ਦੇ ਪੈਦਾ ਹੋਣ ਦੇ ਕਾਰਨ ਸਮਾਜਿਕ ਜਾਂ ਸਰੀਰਕ ਹੁੰਦੇ ਹਨ।
? ਸੰਸਾਰ ਵਿੱਚ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਅਤੇ ਖੇਤਰਫਲ ਦੱਸੋ।
* ਸੰਸਾਰ ਵਿੱਚ ਸਭ ਤੋਂ ਛੋਟਾ ਦੇਸ਼ ਵੇਟੀਕਨ ਸਿਟੀ ਹੈ। ਇਹ ਇਸਾਈ ਧਰਮ ਨੂੰ ਮੰਨਣ ਵਾਲਿਆਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਇਸਦਾ ਖੇਤਰਫਲ 44 ਵਰਗ ਕਿਲੋਮੀਟਰ ਹੈ।

? ਭਾਰਤ ਵਿਚ ਕੁੱਲ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
* ਭਾਰਤ ਵਿਚ 18 ਭਾਸ਼ਾਵਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ।

? ਹਸਪਤਾਲਾਂ ਵਿਚ ਪ੍ਰਯੋਗ ਕੀਤੇ ਜਾਂਦੇ ਸ਼ਬਦ ਓ. ਪੀ. ਡੀ.  ਦਾ ਕੀ ਮਤਲਬ ਹੈ।
* ਓ. ਪੀ. ਡੀ. ਦਾ ਮਤਲਬ 'ਆਊਟ-ਡੋਰ ਪੇਸ਼ੈਂਟ ਡਿਪਾਰਟਮੈਂਟ' ਹੁੰਦਾ ਹੈ। ਜਿਸਦਾ ਭਾਵ ਇਹ ਹੁੰਦਾ ਹੈ ਕਿ ਇਹ ਵਿਭਾਗ ਸਿਰਫ ਹਸਪਤਾਲਾਂ ਦੇ ਉਨ੍ਹਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਕੇ ਰੱਖਣ ਦੀ ਲੋੜ ਨਹੀਂ ਹੈ।

05/11/15


ਸ਼ੰਕਾ-ਨਵਿਰਤੀ (21)

? ਬਿਆਸ ਡੇਰੇ ਵਿਚ ਇਕ ਚੁੜੈਲ ਡੱਕੀ ਹੋਈ ਹੈ। ਇੱਕ ਸੁਣਿਆ ਹੋਇਆ ਉੱਤਰ ਹੈ। ਕੀ ਇਹ ਸੰਭਵ ਹੈ।
* ਹਰ ਕਿਸਮ ਦੇ ਡੇਰਿਆਂ ਦੀ ਲੋੜ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਕੋਈ ਢੰਗ-ਵਸੀਲਾ ਅਪਣਾਉਣ। ਸੋ ਚੁੜੈਲਾਂ ਆਦਿ ਕੁਝ ਨਹੀਂ ਹੁੰਦੀਆਂ। ਡੇਰਾ ਬਿਆਸ ਦੇ ਸ਼ਰਧਾਲੂਆਂ ਤੋਂ ਉਹ ਗੱਲ ਪਤਾ ਕੀਤੀ ਗਈ ਤਾਂ ਉਹਨਾਂ ਇਸ ਨੂੰ ਕੋਰਾ ਝੂਠ ਦੱਸਿਆ।

? ਮੇਰੇ ਇੱਕ ਜਾਣਕਾਰ ਦੇ ਘਰ ਕਿਸੇ ਨੂੰ ਕਸਰ ਹੈ। ਜਿਸ ਦੇ ਘਰ ਕਸਰ ਹੋਈ ਹੈ ਉਹ ਸਾਡੀ ਦੁਕਾਨ ਦਾ ਗਾਹਕ ਹੈ। ਉਹ ਬਾਬਿਆਂ ਜਾਂ ਸਾਧਾਂ ਤੋਂ ਆਪਣੀ ਬਹੁਤ ਲੁੱਟ ਕਰਵਾ ਰਿਹਾ ਹੈ। ਮੈਨੂੰ ਦੱਸੋ ਕਿ ਮੈਂ ਉਸਨੂੰ ਕਿਵੇਂ ਸਮਝਾਵਾਂ ਕਿ ਸਾਧਾਂ ਕੋਲ ਕੁਝ ਨਹੀਂ ਹੁੰਦਾ। ਮੈਂ ਉਸਨੂੰ ਸੁਸਾਇਟੀ ਦੇ ਕਿਸੇ ਮਨੋਰੋਗ ਕੇਂਦਰ ਵਿੱਚ ਭੇਜ ਸਕਾਂ। ਜਵਾਬ ਦਿੰਦੇ ਸਮੇਂ ਮੇਰੀ ਤੇ ਉਸਦੀ ਉਮਰ ਦਾ ਧਿਆਨ ਰੱਖਣਾ। ਉਸਦੀ ਉਮਰ 30-35 ਸਾਲ ਹੈ ਤੇ ਮੇਰੀ ਉਮਰ 18 ਸਾਲ ਹੈ ਤੇ ਉਹ ਅਨਪੜ੍ਹ ਹੈ।
* ਅਜਿਹੇ ਕੇਸ ਨੂੰ ਆਪਣੇ ਕਿਸੇ ਨਜ਼ਦੀਕੀ ਤਰਕਸ਼ੀਲ ਸੰਸਥਾ ਦੇ ਦਫਤਰ ਵਿੱਚ ਲੈ ਕੇ ਜਾਓ। ਜੇ ਤੁਹਾਡੇ ਨਜ਼ਦੀਕ ਕੋਈ ਸੰਸਥਾ ਨਹੀਂ ਜਾਂ ਉਹ ਸਰਗਰਮ ਨਹੀਂ ਤਾਂ ਤੁਸੀਂ ਬਰਨਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ।

? ਕਈ ਲੋਕਾਂ ਨੂੰ ਹਵਾ (ਪੌਣ) ਆਉਂਦੀ ਹੈ? ਇਸ ਦਾ ਮੁੱਖ ਕਾਰਨ ਕੀ ਹੈ?
* ਲੋਕਾਂ ਦੇ ਜਿਹੋ ਜਿਹੇ ਵਿਸ਼ਵਾਸ ਹੁੰਦੇ ਹਨ, ਉਹੋ ਜਿਹੀਆਂ ਹੀ ਉਨ੍ਹਾਂ ਦੀਆਂ ਕੁਝ ਮਾਨਸਿਕ ਬਿਮਾਰੀਆਂ ਹੁੰਦੀਆਂ ਹਨ। ਜਿਹੜੇ ਲੋਕ ਭੂਤਾਂ-ਪ੍ਰੇਤਾਂ ਵਿੱਚ ਯਕੀਨ ਕਰਦੇ ਹਨ, ਉਨ੍ਹਾਂ ਨੂੰ ਸੁਪਨਿਆਂ ਵਿੱਚ ਭੂਤਾਂ-ਪ੍ਰੇਤਾਂ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੌਣ ਆਉਣ ਦਾ ਕਾਰਨ ਵੀ ਜਾਣਬੁੱਝ ਕੇ ਜਾਂ ਅਣਜਾਣੇ ਹੀ ਭੂਤਾਂ ਪ੍ਰੇਤਾਂ ਦਾ ਅਸਰ ਲਿਆਉਣਾ ਹੁੰਦਾ ਹੈ। ਜਿਹੜੇ ਪ੍ਰੇਮ-ਪਿਆਰ ਦੇ ਚੱਕਰਾਂ ਵਿੱਚ ਉਲਝੇ ਹੁੰਦੇ ਹਨ ਉਨ੍ਹਾਂ ਦੇ ਸੁਪਨੇ ਅਤੇ ਹਰਕਤਾਂ ਇਹੋ ਜਿਹੀਆਂ ਹੋ ਜਾਂਦੀਆਂ ਹਨ।

? ਕਈ ਵਾਰ ਅਜਿਹੀਆਂ ਘਟਨਾਵਾਂ ਵੇਖਣ ਵਿੱਚ ਆਉਂਦੀਆਂ ਹਨ ਜਿਨ੍ਹਾਂ ‘ਤੇ ਆਮ ਲੋਕ ਸਹਿਜੇ ਹੀ ਵਿਸ਼ਵਾਸ ਕਰ ਲੈਂਦੇ ਹਨ ਜਿਸ ਤਰ੍ਹਾਂ ਕਿਸੇ ਵਿਚ ਭੂਤ-ਪ੍ਰੇਤ ਅਤੇ ਕਸਰ ਦਾ ਆਉਣਾ। ਜਾਂ ਫਿਰ ਕਈ ਵਾਰ ਕੋਈ ਛੋਟਾ ਬੱਚਾ ਜਦੋਂ ਬੋਲਣ-ਚੱਲਣ ਲੱਗਦਾ ਹੈ ਤਾਂ ਅਚਾਨਕ ਹੀ ਕਿਸੇ ਹੋਰ ਪਿੰਡ ਦੇ ਵਿਅਕਤੀ, ਜਿਸ ਨਾਲ ਉਸਦਾ ਕੋਈ ਸੰਬੰਧ ਨਹੀਂ ਹੁੰਦਾ, ਉਸ ਨਾਲ ਆਪਣਾ ਪਿਛਲੇ ਜਨਮ ਦਾ ਸੰਬੰਧ ਜ਼ਾਹਰ ਕਰਨ ਲੱਗਦਾ ਹੈ। ਇੱਕ ਬੱਚੇ ਦੇ ਦਿਮਾਗ ਵਿੱਚ ਅਜਿਹਾ ਕਿਵੇਂ ਆਉਂਦਾ ਹੈ?
* ਤਿੰਨ ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਆਪਣੇ ਮਨ ਵਿਚ ਕਲਪਨਾਵਾਂ ਕਰਦਾ ਰਹਿੰਦਾ ਹੈ। ਇਹ ਕਲਪਨਾਵਾਂ ਝੂਠੀਆਂ ਹੀ ਹੁੰਦੀਆਂ ਹਨ। ਅਜਿਹਾ ਕੁਝ ਪੁਨਰ ਜਨਮ ਦੇ ਰੂਪ ਵਿੱਚ ਵੀ ਹੁੰਦਾ ਹੈ। ਬੱਚੇ ਨੂੰ ਕੁਝ ਖਿਆਲ ਆ ਜਾਂਦੇ ਹਨ ਜਿਹੜੇ ਹਕੀਕੀ ਤਾਂ ਨਹੀਂ ਹੁੰਦੇ ਪਰ ਹਕੀਕਤ ਬਣਾ ਲਏ ਜਾਂਦੇ ਹਨ।

? ਕਸਰਾਂ ਕੀ ਹੁੰਦੀਆਂ ਹਨ। ਇਹ ਡਾਕਟਰ ਕੋਲੋਂ ਠੀਕ ਨਹੀਂ ਹੁੰਦੀਆਂ ਤੇ ਸਾਧਾਂ ਕੋਲੋਂ ਚੌਂਕੀ ਭਰਨ ਨਾਲ ਠੀਕ ਹੋ ਜਾਂਦੀਆਂ ਹਨ।
* ਇਹ ਇਕ ਮਨੋਵਿਗਿਆਨਕ ਬਿਮਾਰੀ ਹੈ ਜਿਹੜੀ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਹੁੰਦੀ ਹੈ ਜਿਹੜੇ ਭੂਤਾਂ-ਪ੍ਰੇਤਾਂ ਵਿੱਚ ਵਿਸ਼ਵਾਸ ਕਰਦੇ ਹਨ। ਇਹ ਸਿਰਫ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਉਲਝਣ ਵਿਚ ਫਸ ਜਾਂਦਾ ਹੈ। ਡਾਕਟਰਾਂ ਤੋਂ ਇਹ ਠੀਕ ਇਸ ਲਈ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਕੋਲ ਅਜਿਹੇ ਮਰੀਜ਼ਾਂ ਦਾ ਭੂਤਾਂ-ਪ੍ਰੇਤਾਂ ਵਿਚੋਂ ਵਿਸ਼ਵਾਸ ਖਤਮ ਕਰਨ ਦਾ ਸਮਾਂ ਨਹੀਂ ਹੁੰਦਾ। ਤਰਕਸ਼ੀਲ ਆਪਣੀਆਂ ਦਲੀਲਾਂ ਰਾਹੀਂ ਅਤੇ ਆਪਣੇ ਦੁਆਰਾ ਹੱਲ ਕੀਤੇ ਕੇਸਾਂ ਦੀਆਂ ਉਦਾਹਰਣਾਂ ਦੇ ਕੇ ਇਨ੍ਹਾਂ ਲੋਕਾਂ ਦਾ ਵਿਸ਼ਵਾਸ ਭੂਤਾਂ-ਪ੍ਰੇਤਾਂ ਵਿਚੋਂ ਖਤਮ ਕਰ ਦਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਲੱਭ ਕੇ ਕੋਈ ਯੋਗ ਹੱਲ ਕਰ ਦਿੰਦੇ ਹਨ। ਇਹ ਕਸਰਾਂ ਅਸਥਾਈ ਹੁੰਦੀਆਂ ਹਨ। ਸਾਧਾਂ ਸੰਤਾਂ ਦੀਆਂ ਚੌਕੀਆਂ ਨਾਲ ਕੁਝ ਸਮਾਂ ਜ਼ਰੂਰ ਲੰਘ ਜਾਂਦਾ ਹੈ ਤੇ ਕੁਝ ਮਾਨਸਿਕ ਪ੍ਰਭਾਵ ਵੀ ਪੈ ਜਾਂਦਾ ਹੈ। ਇਸ ਨਾਲ ਕੁਝ ਰੋਗੀ ਕੁਝ ਸਮੇਂ ਲਈ ਠੀਕ ਹੋ ਜਾਂਦੇ ਹਨ।

? ਦੁਨੀਆਂ ਦੇ ਸੱਤ ਅਜੂਬਿਆਂ ਦਾ ਨਾਂ ਦੱਸਣਾ ਕਿਹੜੇ-ਕਿਹੜੇ ਹਨ।
* ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੇ, ਵੱਖ-ਵੱਖ ਅਜੂਬੇ ਚੁਣੇ ਹਨ। ਇਹਨਾਂ ਦੀ ਗਿਣਤੀ ਹਰ ਕੈਟਾਗਰੀ ਲਈ ਅਲੱਗ-ਅਲੱਗ ਹੈ, ਕਿਸੇ ਲਈ ਚੀਨ ਦਾ ਮਹਾਨ ਦੀਵਾਰ, ਆਗਰੇ ਦਾ ਤਾਜ ਮਹਿਲ, ਪੀਸਾਂ ਦਾ ਝੁਕ ਰਿਹਾ ਮੀਨਾਰ, ਬੈਬੀਲੌਨ ਦੇ ਝੂਲਦੇ ਬਾਗ ਆਦਿ ਇਹਨਾਂ ਅਜੂਬਿਆਂ ਵਿੱਚ ਸ਼ਾਮਿਲ ਹਨ। ਪਰ ਬਹੁਤ ਵਿਦਵਾਨਾਂ ਨੇ ਹੇਠ ਲਿਖੇ ਸੱਤਾ ਅਜੂਬਿਆਂ ਨੂੰ ਚੁਣਿਆ ਹੈ :
1. ਮਿਸਰ ਦੇ ਪਿਰਾਮੰਡ,
2. ਬੈਬੀਲੌਨ ਦੇ ਝੂਲਦੇ ਬਾਗ,
3. ਆਰਟੋਮਿਸ ਦਾ ਮੰਦਿਰ,
4. ਮਾਊ ਸੋਲ ਦਾ ਮਕਵਰਾ,
5. ਰੋਹਤਾਸ ਦਾ ਤਾਂਬੇ ਦਾ ਬੁੱਤ,
6. ਜੁਪੀਟਰ ਦਾ ਬੁੱਤ,
7. ਅਲੈਂਕ ਜੰਤਰੀਆਂ ਦੇ ਫਰਾਉਜ।

? ਕਿਸੇ ਵਿਅਕਤੀ ਨੂੰ ਵੇਖ ਕੇ ਜਾਂ ਜਾਂਚ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਸੰਗੀਤ ਸਿੱਖ ਸਕਦਾ ਹੈ ਜਾਂ ਨਹੀਂ?
* ਕਿਸੇ ਵਿਅਕਤੀ ਨੂੰ ਵੇਖ ਕੇ ਤਾਂ ਇਸ ਗੱਲ ਦਾ ਪਤਾ ਲਾਉਣਾ ਮੁਸ਼ਕਿਲ ਹੈ ਕਿ ਉਹ ਸੰਗੀਤ ਸਿੱਖ ਸਕਦਾ ਹੈ ਜਾਂ ਨਹੀਂ ਪਰ ਉਸ ਨਾਲ ਗੱਲਾਂ-ਬਾਤਾਂ ਕਰਕੇ ਅਜਿਹਾ ਸੰਭਵ ਹੈ।

? ਘੜੀ ਤੇ 10:10 ਕਿਉਂ ਵੱਜੇ ਹੁੰਦੇ ਹਨ।
* 10:10 ਮਿੰਟ ਉਹ ਸਮਾਂ ਹੁੰਦਾ ਹੈ ਜਦੋਂ ਘੜੀ ਦੀਆਂ ਸੂਈਆਂ ਬਿਲਕੁਲ ਇੱਕ ਦੂਜੇ ਦੇ ਨੱਬੇ ਡਿਗਰੀ ‘ਚ ਨਜ਼ਰ ਆਉਂਦੀਆਂ ਹਨ। ਉਂਜ ਵੀ ਬੈਠੇ ਜਾਂ ਖੜ੍ਹੇ ਵਿਅਕਤੀਆਂ ਲਈ ਇਹ ਇੱਕੋ ਸੇਧ ਵਿੱਚ ਨਜ਼ਰ ਆਉਂਦੀਆਂ ਹਨ। ਇਸ ਲਈ ਘੜੀਆਂ, ਟਾਈਮ-ਪੀਸ ਅਤੇ ਕਲਾਕਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਨੇ ਘੜੀਆਂ ਇਸਤਿਹਾਰਬਾਜ਼ੀ ਇਸੇ ਹੀ ਪੁਜੀਸ਼ਨ ਵਿੱਚ ਇਸੇ ਢੰਗ ਨਾਲ ਕਰਨ ਲਈ ਇੱਕ ਪਰੰਪਰਾ ਬਣਾ ਲਈ।

29/10/15


ਸ਼ੰਕਾ-ਨਵਿਰਤੀ (20)

? ਕਹਿੰਦੇ ਹਨ ਕਿ ਜੇਕਰ ਨਾਗ ਨੂੰ ਕੋਈ ਵਿਅਕਤੀ ਮਾਰ ਦੇਵੇ ਤਾਂ ਉਸਦੀ ਤਸਵੀਰ ਨਾਗਿਨ ਦੀਆਂ ਅੱਖਾਂ ਤੇ ਨਾਗ ਰਾਹੀਂ ਪਹੁੰਚ ਜਾਂਦੀ ਹੈ ਤੇ ਬਾਅਦ ਵਿੱਚ ਉਹ ਬਦਲਾ ਲੈਂਦੀ ਹੈ। ਕੀ ਇਹ ਸੱਚ ਹੈ?
* ਨਾਗਿਨ ਦੁਆਰਾ ਨਾਗ ਦੇ ਕਾਤਲਾਂ ਤੋਂ ਬਦਲਾ ਲੈਣ ਵਾਲੀ ਗੱਲ ਵੱਡਾ ਗੱਪ ਹੈ।

? ਚੁੰਘ ਕਲਾਂ (ਬਠਿੰਡਾ) ਵਿਖੇ ਸੋਟੀ ਨਾਲ ਇਲਾਜ ਕੀਤਾ ਜਾਂਦਾ ਸੁਣਿਆ ਹੈ ਅਤੇ ਹਰ ਇਲਾਜ ਦੀ ਐਮ. ਡੀ. ਉਹੀ ਸੋਟੀ ਹੈ ਉਸ ਪਾਸ ਤਕਰਸ਼ੀਲਾਂ ਦਾ ਕੀ ਜੁਆਬ ਹੈ।
* ਲੋਕਾਂ ਦੀਆਂ ਵੱਡੀਆਂ ਭੀੜਾਂ ਚੁੰਘਾ ਕਲਾ ਜਾ ਕੇ ਬਾਬੇ ਤੋਂ ਹਥੋਲਾ ਪਵਾਉਂਦੀਆਂ ਰਹੀਆਂ ਹਨ। ਜਿਸ ਬਾਬੇ ਦੇ ਆਪਣੇ ਘਰ ਵਿੱਚ ਹੀ ਤਿੰਨ ਮਰੀਜ਼ ਪਏ ਹਨ ਕੀ ਉਹ ਦੂਜਿਆਂ ਦਾ ਇਲਾਜ ਕਰ ਸਕਦਾ ਹੈ, ਕਦੇ ਵੀ ਨਹੀਂ। ਸਰੀਰ ਵਿੱਚ ਬਹੁਤੀਆਂ ਬਿਮਾਰੀਆਂ ਤਾਂ ਬਾਹਰਲੇ ਕੀਟਾਣੂਆਂ ਦੇ ਦਾਖਲੇ ਕਾਰਨ ਹੁੰਦੀਆਂ ਹਨ। ਹਥੋਲੇ ਇਹਨਾਂ ਕੀਟਾਣੂਆਂ ਨੂੰ ਸਰੀਰ ਵਿੱਚ ਕਿਵੇਂ ਬਾਹਰ ਕੱਢ ਸਕਦੇ ਹਨ ਜਾਂ ਸਰੀਰ ਵਿੱਚ ਕਿਵੇਂ ਮਾਰ ਦਿੰਦੇ ਹਨ? ਸਾਨੂੰ ਕੋਈ ਵੀ ਵਿਅਕਤੀ ਇਸ ਸੰਬੰਧੀ ਤਰਕ ਨਹੀਂ ਦੇ ਸਕਿਆ। ਤਕਰਸ਼ੀਲਾਂ ਨੇ ਲੋਕਾਂ ਨੂੰ ਚੇਤਨ ਕਰਨ ਦੇ ਆਪਣੇ ਯਤਨ ਜਾਰੀ ਰੱਖੇ ਹੋਏ ਹਨ।

? ਜੀ ਸਰਦੂਲਗੜ੍ਹ ਦੇ ਨੇੜੇ ਇੱਕ ਨਾਲੀ ਹੈ ਅਤੇ ਜਦੋਂ ਉਸਦਾ ਪਾਣੀ ਉਛਲਦਾ ਹੈ ਤਾਂ ਪਟਿਆਲੇ ਦਾ ਮਹਾਰਾਜਾ ਉੱਥੇ ਆ ਕੇ ਸੋਨੇ ਦੀ ਨੱਥ ਭੇਟ ਕਰਦਾ ਹੈ। ਸੋਨੇ ਦੀ ਨੱਥ ਭੇਟ ਕਰਨ ਨਾਲ ਇਹ ਪਾਣੀ ਹੇਠਾਂ ਉੱਤਰ ਜਾਂਦਾ ਹੈ। ਕੀ ਇਹ ਸੱਚ ਹੈ। ਜੇ ਸੱਚ ਹੈ ਤਾਂ ਕਿਵੇਂ?
* ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਪਿਛਲੇ ਸਮੇਂ ਦੇ ਰਾਜੇ-ਮਹਾਰਾਜੇ ਅਤੇ ਹੁਣ ਦੇ ਹਾਕਮ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚਲਦੇ ਰਹਿੰਦੇ ਸੀ। ਨੱਥ, ਚੂੜਾ ਭੇਟ ਕਰਨ ਨਾਲ ਬਰਸਾਤ ਕਿਵੇਂ ਘੱਟ ਜਾਵੇਗੀ? ਇਸਦੀ ਵਿਆਖਿਆ ਕੋਈ ਨਹੀਂ ਕਰ ਸਕਦਾ। ਕਦੇ ਵੀ ਰਾਜੇ ਮਹਾਰਾਜੇ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਵਿੱਚ ਹੀ ਨਾਲਿਆਂ ਨੂੰ ਨੱਥ ਚੂੜਾ ਭੇਟ ਨਹੀਂ ਕਰਦੇ।

? ਕਹਿੰਦੇ ਹਨ ਕਿ ਜਦੋਂ ਕਿਸੇ ਘਰ ਵਿੱਚ ਚੋਰੀ ਹੋ ਜਾਂਦੀ ਹੈ ਤਾਂ ਮਾਲੇਰਕੋਟਲੇ ਜਾਣ ‘ਤੇ ਪੁੱਛ ਦੇਣ ਵਾਲੇ 12-13 ਸਾਲਾਂ ਦੇ ਬੱਚੇ ਨੂੰ ਸ਼ੀਸ਼ੇ ਵਿੱਚ ਚੋਰ ਦੀ ਫੋਟੋ ਵਿਖਾ ਦਿੰਦੇ ਹਨ। ਦੱਸਣਾ ਅਸਲੀਅਤ ਕੀ ਹੈ?
* ਇਸ ਵਰਤਾਰੇ ਨੂੰ ‘ਹਜ਼ਰਾਇਤ‘ ਕੱਢਣਾ ਕਹਿੰਦੇ ਹਨ। ਇਹ ਬਿਲਕੁਲ ਹੀ ਝੂਠ ਹੁੰਦਾ ਹੈ। ਅਸਲ ਵਿੱਚ ਹਜ਼ਰਾਇਤ ਕੱਢਣ ਵਾਲਾ 12-13 ਸਾਲਾਂ ਦੇ ਬੱਚੇ ਦੇ ਮਨ ਵਿੱਚ ਅਜਿਹੇ ਕਾਲਪਨਿਕ ਚਿੱਤਰ ਬਣਾ ਦਿੰਦਾ ਹੈ ਜਿਨ੍ਹਾਂ ਦਾ ਅਸਲੀਅਤ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੁੰਦਾ। ਪਿੱਛੇ ਜਿਹੇ ਮੈਨੂੰ ਜਗਰਾਵਾਂ ਤਹਿਸੀਲ ਦੇ ਇੱਕ ਪਿੰਡ ਦਾ ਪਤਾ ਲੱਗਿਆ ਹੈ ਕਿ ਇੱਥੋਂ ਦੀ ਪੰਚਾਇਤ ਦੇ ਮੈਂਬਰਾਂ ਨੇ ਇੱਕ ਮੱਝ ਦੇ ਚੋਰੀ ਹੋ ਜਾਣ ਕਾਰਨ ਇੱਕ ਮਜ਼ਦੂਰ ਨੂੰ ਹੀ ਕਿਸੇ ਹਜ਼ਰਾਇਤੀ ਦੇ ਕਹਿਣ ‘ਤੇ 10,000 ਰੁਪਏ ਦਾ ਹਰਜ਼ਾਨਾ ਪਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਦੁੱਖਦਾਇਕ ਅਤੇ ਇਹ ਸਾਡੇ ਸਮਾਜ ਦੇ ਪਛੜੇਪਨ ਦਾ ਚਿੰਨ੍ਹ ਹਨ।

? ਧੂਫਬੱਤੀ ਅਤੇ ਅਗਰਬੱਤੀ ਦੇ ਉਪਯੋਗ ਨਾਲ ਕੀ ਪ੍ਰਭਾਵ ਪੈਂਦੇ ਹਨ।
* ਧੂਫਬੱਤੀ ਤੇ ਅਗਰਬੱਤੀ, ਕਾਰਬਨ ਅਤੇ ਕੁਝ ਹੋਰ ਉੱਡਣਸ਼ੀਲ ਪਦਾਰਥਾਂ ਦੇ ਕਣ ਪੈਦਾ ਕਰਦੇ ਹਨ ਜਿਨ੍ਹਾਂ ਨਾਲ ਘਰੇਲੂ ਵਾਤਾਵਰਣ ਦੂਸ਼ਿਤ ਹੁੰਦਾ ਹੈ।

? ਬਚਪਨ ਵਿਚ ਬਰਸਾਤ ਦੇ ਦਿਨਾਂ ਵਿਚ ਅਸੀਂ ਕਈ ਵਾਰੀ ਸ਼ਰਾਰਤ ਵਿਚ ਡੱਡੂਆਂ ਨੂੰ ਮਾਰਦੇ ਤਾਂ ਸਾਡੀ ਮਾਤਾ ਜੀ ਅਜਿਹਾ ਕਰਨ ਤੋਂ ਰੋਕਦੇ ਸਨ ਕਹਿੰਦੇ ਸੀ ਡੱਡੂ ਨਾ ਮਾਰੋ, ਕਨੇਡੂ ਨਿਕਲ ਆਵੇਗਾ। ਉਨ੍ਹਾਂ ਦਿਨਾਂ ਵਿਚ ਬਹੁਤਿਆਂ ਦੇ ਕਨੇਡੂ ਨਿਕਲੇ ਵੀ ਸਨ। ਕੀ ਇਸਦੇ ਪਿੱਛੇ ਕੋਈ ਵਿਗਿਆਨਕ ਕਾਰਨ ਹੈ ਜਾਂ ਅੰਧਵਿਸ਼ਵਾਸ ਹੈ? ਜਾਂ ਇਹ ਬਰਸਾਤੀ ਰੋਗ ਹੈ?
* ਕਨੇਡੂ ਨਿਕਲਣ ਦਾ ਡੱਡੂ ਦੇ ਮਾਰਨ ਨਾਲ ਕੋਈ ਸਬੰਧ ਨਹੀਂ ਹੁੰਦਾ। ਕਨੇਡੂ ਨਿੱਕਲਣਾ ਤਾਂ ਇੱਕ ਇਨਫੈਕਸ਼ਨ ਹੈ।

? ਕਈ ਵਾਰ ਜੀਭ ਉੱਤੇ ਦੰਦੀ ਵੱਢ ਹੋ ਜਾਂਦੀ ਹੈ। ਲੋਕ ਸਮਝਦੇ ਹਨ ਕਿ ਸਾਨੂੰ ਕੋਈ ਗਾਲ੍ਹਾਂ ਕੱਢਦਾ ਹੈ। ਇਸ ਦਾ ਵਿਗਿਆਨਕ ਹੱਲ ਕੀ ਹੈ ਦੱਸਣਾ।
* ਜੀਭ ਉੱਤੇ ਦੰਦੀ ਵੱਢੇ ਜਾਣ ਦਾ ਗਾਲ੍ਹਾਂ ਕੱਢੇ ਜਾਣ ਨਾਲ ਕੋਈ ਸੰਬੰਧ ਨਹੀਂ ਜੁੜਦਾ। ਸੋ ਇਹ ਵੀ ਅਸਲੀਅਤ ਨਹੀਂ।

? ਡਾਕਟਰਾਂ ਦੁਆਰਾ ਆਰ ਐਕਸ  ਲਿਖਣ, ਤੋਂ ਕੀ ਭਾਵ ਹੈ।
* ਡਾਕਟਰਾਂ ਦੇ ਆਰ ਐਕਸ  ਲਿਖਣ ਤੋਂ ਮਤਲਬ ਹੈ ਕਿ ਮੈਂ ਤਾਂ ਦਵਾਈ ਲਿਖਦਾ ਹਾਂ, ਪਰ ਠੀਕ ਕਰਨ ਵਾਲਾ ਤਾਂ ਪ੍ਰਮਾਤਮਾ ਹੈ। ਮੇਰੇ ਅਨੁਸਾਰ ਤਾਂ ਅਜਿਹੇ ਡਾਕਟਰਾਂ ਨੂੰ ਆਪਣੀ ਯੋਗਤਾ ਤੇ ਵਿਸ਼ਵਾਸ ਨਹੀਂ ਹੁੰਦਾ। ਉਹ ਆਪਣੀ ਅਸਫਲਤਾ ਦਾ ਇਲਜਾਮ ਪ੍ਰਮਾਤਮਾ ਨੂੰ ਦੇ ਦਿੰਦੇ ਹਨ।

? ਪੁਰਾਣੇ ਬਜ਼ੁਰਗਾਂ ਦਾ ਖਿਆਲ ਹੈ ਕਿ ਧੁੰਨੀ ਉੱਪਰ ਤੇਲ ਲਾਉਣ ਨਾਲ ਬੁੱਲ੍ਹ ਨਹੀਂ ਫਟਦੇ। ਬੁੱਲ੍ਹਾਂ ਦਾ ਧੁੰਨੀ ਨਾਲ ਕੀ ਤਾਅਲੁਕ ਹੁੰਦਾ ਹੈ ਕੀ ਤੇਲ ਲਾਉਣ ਨਾਲ ਸੱਚੀਂ ਬੁੱਲ੍ਹ ਨਹੀਂ ਫਟਦੇ?
* ਧੁੰਨੀ ਨੂੰ ਤੇਲ ਲਾਉਣਾ ਇਕ ਅੰਧ-ਵਿਸ਼ਵਾਸ ਹੈ। ਬੁੱਲ੍ਹਾਂ ਦੇ ਫ਼ਟਣ ਨਾਲ ਧੁੰਨੀ ਦਾ ਕੋਈ ਸੰਬੰਧ ਨਹੀਂ ਹੈ।

? ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਵਧੀਆ ਉਦਾਹਰਣਾਂ ਦੇ ਕੇ ਦੱਸਣਾ ਤਾਂ ਕਿ ਅਸੀਂ ਇਹ ਕਹਿ ਸਕੀਏ ਕਿ ਭੂਤਾਂ-ਪ੍ਰੇਤਾਂ ਬਿਲਕੁਲ ਨਹੀਂ ਹਨ।
* ਕਿਸੇ ਵੀ ਵਿਅਕਤੀ ਦੇ ਆਵਾਜ਼ ਪੈਦਾ ਕਰਨ ਲਈ ਗਲੇ, ਜੀਭ ਅਤੇ ਬੁੱਲ੍ਹਾਂ ਦਾ ਹੋਣਾ ਜ਼ਰੂਰੀ ਹੈ। ਫੇਫੜਿਆਂ ਰਾਹੀਂ ਹਵਾ ਗਲੇ ਨਾਲ ਟਕਰਾਉਣ ਦੀ ਵੀ ਲੋੜ ਹੈ। ਇਸ ਲਈ ਭੂਤਾਂ ਪ੍ਰੇਤਾਂ ਦੇ ਗੱਲ ਕਰਨ ਲਈ ਇਹ ਸਾਰੇ ਅੰਗ ਅਤਿਅੰਤ ਜ਼ਰੂਰੀ ਹਨ। ਇਹ ਅੰਗ ਸਿਰਫ ਜਿਉਂਦੇ ਸਰੀਰ ਵਿੱਚ ਹੀ ਹੋ ਸਕਦੇ ਹਨ। ਇਸੇ ਤਰ੍ਹਾਂ ਕਿਸੇ ਚੀਜ਼ ਨੂੰ ਚੁੱਕਣ ਜਾਂ ਸੁੱਟਣ ਲਈ ਹੱਥਾਂ ਦੀ, ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪੈਰਾਂ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਉਂਦੇ ਸਰੀਰ ਵਿੱਚ ਹੋ ਸਕਦੀਆਂ ਹਨ। ਬਗੈਰ ਸਰੀਰ ²ਤੋਂ ਇਹਨਾਂ ਦਾ ਰਹਿਣਾ ਅਸੰਭਵ ਹੈ।

? ਕੀ ਭੂਤ-ਪ੍ਰੇਤ ਅਤੇ ਆਤਮਾਵਾਂ ਹੁੰਦੀਆਂ ਹਨ? ਮੈਂ ਤਾਂ ਵਿਸ਼ਵਾਸ ਨਹੀਂ ਕਰਦਾ ਪਰ ਮੇਰੇ ਮਿੱਤਰ-ਦੋਸਤ ਵਿਸ਼ਵਾਸ ਕਰਦੇ ਹਨ। ਕੀ ਅਜਿਹਾ ਸੰਭਵ ਹੈ?
* 1984 ਵਿੱਚ ਤਰਕਸ਼ੀਲ ਲਹਿਰ ਦੀ ਸ਼ੁਰੂਆਤ ਹੋਈ ਸੀ। ਮੈਂ ਇਸ ਲਹਿਰ ਦਾ ਸਭ ਤੋਂ ਪੁਰਾਣਾ ਮੈਂਬਰ ਹਾਂ। ਪਿਛਲੇ ਵਰ੍ਹਿਆਂ ਵਿੱਚ ਮੇਰਾ ਵਾਹ ਅਜਿਹੇ ਚਾਰ ਕੁ ਹਜ਼ਾਰ ਕੇਸਾਂ ਨਾਲ ਸਿੱਧੇ ਰੂਪ ਵਿੱਚ ਪਿਆ ਹੈ। ਮੈਂ ਇਨ੍ਹਾਂ ਕੇਸਾਂ ਵਿੱਚੋਂ ਕਿਸੇ ਕਿਸਮ ਦੀ ਭੂਤ ਪ੍ਰੇਤ ਨਹੀਂ ਕੱਢੀ ਸਗੋਂ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਨੂੰ ਖਤਮ ਕੀਤਾ ਹੈ। ਇਸ ਲਈ ਭੂਤਾਂ ਪ੍ਰੇਤਾਂ ਦੀ ਕੋਈ ਹੋਂਦ ਨਹੀਂ।

23/10/15


ਸ਼ੰਕਾ-ਨਵਿਰਤੀ (19)

? ਜਵਾਲਾ ਜੀ ਵਿਖੇ ਅਕਬਰ ਇੱਕ ਸੋਨੇ ਦਾ ਛਤਰ ਲੈ ਕੇ ਗਿਆ ਸੀ। ਇਸ ਬਾਰੇ ਉਹ ਦੱਸ ਰਹੇ ਹਨ ਕਿ ਅਕਬਰ ਦੇ ਦਿਲ ਵਿੱਚ ਹੰਕਾਰ ਸੀ, ਮਾਈ ਨੇ ਉਸਦੇ ਛਤਰ ਨੂੰ ਅਜਿਹੀ ਧਾਤ ਵਿੱਚ ਬਦਲਿਆ ਕਿ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਇਹ ਕਿਸ ਧਾਤ ਦਾ ਹੈ। ਇਸ ਬਾਰੇ ਉਨ੍ਹਾਂ ਪੰਡਿਤਾਂ ਦਾ ਕਹਿਣਾ ਹੈ ਕਿ ਇੱਥੇ ਵਿਗਿਆਨੀ ਤਿੰਨ ਸਾਲ ਰਹਿ ਕੇ ਗਏ ਹਨ। ਉਨ੍ਹਾਂ ਵਿਗਿਆਨੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਕਿਸ ਧਾਤ ਦਾ ਹੈ। ਕਿਰਪਾ ਕਰਕੇ ਜ਼ਰੂਰੁ ਦੱਸੋ?
* ਕਿਸੇ ਧਾਤੀ ਚੀਜ਼ ਨੂੰ ਪਿਘਲਾ ਕੇ ਉਸ ਧਾਤ ਦਾ ਪਤਾ ਕੀਤਾ ਜਾ ਸਕਦਾ ਹੈ। ਕਿਉਂਕਿ ਵੱਖ-ਵੱਖ ਧਾਤਾਂ ਦੇ ਪਿਘਲਾਓ ਦਰਜੇ ਵੱਖ ਵੱਖ ਹੁੰਦੇ ਹਨ। ਪਰ ਜਿਨ੍ਹਾਂ ਵਿਅਕਤੀਆਂ ਦੀ ਰੋਜ਼ੀ-ਰੋਟੀ ਕਿਸੇ ਧਾਰਮਿਕ ਵਸਤੂ ਨਾਲ ਜੁੜੀ ਹੋਵੇ, ਕੀ ਉਹ ਉਸ ਛਤਰ ਨੂੰ ਪਿਘਲਾਉਣ ਦੀ ਇਜਾਜ਼ਤ ਦੇਣਗੇ? ਨਹੀਂ, ਅਜਿਹਾ ਇਸ ਦੌਰ ਵਿੱਚ ਨਹੀਂ ਕਰਨ ਦਿੱਤਾ ਜਾਵੇਗਾ। ਹਾਂ, ਤਕਰਸ਼ੀਲ ਦੌਰ ਵਿੱਚ ਇਹ ਵੀ ਹੋ ਜਾਵੇਗਾ।

? ਇੱਕ ਵਹਿਮ ਹੈ ਕਿ ਗੰਜੇ ਆਦਮੀ ਕੋਲ ਪੈਸੇ ਬਹੁਤ ਹੁੰਦੇ ਹਨ। ਪਰ ਗੰਜੇ ਗਰੀਬ ਵੀ ਹੁੰਦੇ ਹਨ। ਇਹ ਗੰਜ ਕਿਉਂ ਪੈਂਦਾ ਹੈ।
* ਗੰਜ ਪੈਣ ਦਾ ਕਾਰਨ ਉਨ੍ਹਾਂ ਮੁਸਾਮਾਂ ਵਿੱਚੋਂ ਕੁਝ ਦਾ ਬੰਦ ਹੋ ਜਾਣਾ ਹੁੰਦਾ ਹੈ-ਜਿਨ੍ਹਾਂ ਰਾਹੀਂ ਸਾਡਾ ਸਰੀਰ ਪ੍ਰੋਟੀਨ ਦੇ ਮਰ ਚੁੱਕੇ ਸੈੱਲਾਂ ਨੂੰ ਬਾਹਰ ਕੱਢਦਾ ਹੈ। ਇਸਦਾ ਪੈਸੇ ਹੋਣ ਜਾਂ ਨਾ ਹੋਣ ਨਾਲ ਕੋਈ ਸੰਬੰਧ ਨਹੀਂ ਹੈ।

? ਕਹਿੰਦੇ ਹਨ ਕਿ ਦੁਸਹਿਰੇ ਵਾਲੇ ਦਿਨ ਗਰੁੜ ਪੰਖ ਦੇਖਿਆ ਚੰਗਾ ਹੁੰਦਾ ਹੈ। ਇਹ ਸੱਚ ਹੈ ਜਾਂ ਵਹਿਮ।
* ਇਹ ਅੰਧ-ਵਿਸ਼ਵਾਸ ਹੀ ਹੈ।

? ਲੋਕਾਂ ਵਿੱਚ ਇਹ ਵਿਸ਼ਵਾਸ ਫੈਲਿਆ ਹੋਇਆ ਹੈ ਜੇ ਕਿਸੇ ਕਾਲੇ ਸੱਪ ਨੂੰ ਮਾਰ ਕੇ ਗੰਨੇ ਦੇ ਬੂਟੇ ਦੀ ਜੜ੍ਹ ਵਿਚ ਦੇਈਏ ਤੇ ਉਸ ਗੰਨੇ ਨੂੰ ਕਿਸੇ ਦਮੇ ਦੇ ਮਰੀਜ਼ ਨੂੰ ਚੂਪਣ ਲਈ ਦਿੱਤਾ ਜਾਵੇ ਤਾਂ ਉਹ ਮਰੀਜ਼ ਠੀਕ ਹੋ ਜਾਂਦਾ ਹੈ। ਕੀ ਇਹ ਇੱਕ ਵਹਿਮ ਹੀ ਹੈ ਜਾਂ ਇਸ ਵਿੱਚ ਕੋਈ ਸਚਾਈ।
* ਮਰੇ ਸੱਪ ਨੂੰ ਕਿਸੇ ਦਰਖਤ ਦੀਆਂ ਜੜਾਂ ਵਿੱਚ ਦੱਬਣ ਨਾਲ ਹੋ ਸਕਦਾ ਹੈ ਕਿ ਉਸ ਵਿੱਚੋਂ ਕੁਝ ਰਸਾਇਣ ਦਰਖ਼ਤ ਦੇ ਪੱਤਿਆਂ ਜਾਂ ਫਲਾਂ ਵਿੱਚ ਆ ਜਾਣ ਪਰ ਬਹੁਤ ਸਾਰੇ ਵਿਅਕਤੀ ਮਾਨਸਿਕ ਤੌਰ ‘ਤੇ ਬੀਮਾਰ ਹੁੰਦੇ ਹਨ। ਇਸ ਲਈ ਅਜਿਹੇ ਵਿਅਕਤੀਆਂ ਦਾ ਕਿਸੇ ਮਾਨਸਕਿ ਪ੍ਰਭਾਵ ਰਾਹੀਂ ਠੀਕ ਹੋਣਾ ਕੋਈ ਅਜੂਬਾ ਨਹੀਂ ਹੁੰਦਾ। ਇਸ ਲਈ ਹੋ ਸਕਦਾ ਹੈ ਕਿ ਕੋਈ ਨਾ ਕੋਈ ਦਮੇ ਦਾ ਮਰੀਜ਼ ਇਸ ਢੰਗ ਨਾਲ ਠੀਕ ਹੋ ਗਿਆ ਹੋਵੇ ਪਰ ਇਹ ਕੋਈ ਜਾਣੀ-ਪਹਿਚਾਣੀ ਵਿਗਿਆਨਕ ਸਚਾਈ ਨਹੀਂ ਹੈ।

? ਤਾਂਤਰਿਕ ਮਨੁੱਖੀ ਸਰੀਰ ਦੀ ਬਲੀ ਦੇ ਕੇ ਖੂਨ ਪੀ ਜਾਂਦੇ ਹਨ, ਕੀ ਇਹ ਸੱਚ ਹੈ? ਜੇ ਸੱਚ ਹੈ ਤਾਂ ਉਹਨਾਂ ਨੂੰ ਖੂਨ ਕੋਈ ਨੁਕਸਾਨ ਕਰਦਾ ਹੈ ਜਾਂ ਨਹੀਂ?
* ਹਿੰਦੁਸਤਾਨ ਦੇ ਮਿਥਿਹਾਸਕ ਵੇਦਾਂ ਪੁਰਾਣਾਂ ਵਿੱਚ ਬਹੁਤ ਸਾਰੇ ਅਜਿਹੇ ਟੂਣੇ, ਮੰਤਰ, ਸਲੋਕ ਆਦਿ ਦਰਜ ਹਨ ਜਿਹੜੇ ਮਨੁੱਖਾਂ ਜਾਂ ਜਾਨਵਰਾਂ ਦੀਆਂ ਬਲੀਆਂ ਦੇਣ ਨੂੰ ਜਾਇਜ਼ ਠਹਿਰਾਉਂਦੇ ਹਨ। ਇਨ੍ਹਾਂ ਬਲੀਆਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਪ੍ਰਮਾਤਮਾ ਮਨੁੱਖ ਨੂੰ ਮੀਂਹ, ਧੁੱਪ ਹਰਿਆਲੀ, ਫਸਲਾਂ ਆਦਿ ਬਹੁਤ ਸਾਰੀਆਂ ਨਿਆਮਤਾ ਦਿੰਦਾ ਹੈ। ਇਸ ਲਈ ਬਦਲੇ ਵਿੱਚ ਧਰਤੀ ‘ਤੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਉਸਨੂੰ ਕੁਝ ਭੇਂਟ ਕਰਨਾ ਚਾਹੀਦਾ ਹੈ। ਇਸ ਲਈ ਮਨੁੱਖਾਂ ਅਤੇ ਜਾਨਵਰਾਂ ਦੀਆਂ ਬਲੀਆਂ ਅੱਡ-ਅੱਡ ਯੁੱਗਾਂ ਵਿੱਚ ਦਿੱਤੀਆਂ ਜਾਣ ਲੱਗ ਪਈਆਂ। ਜਦੋਂ ਕੋਈ ਮਨੁੱਖ ਕਿਸੇ ਮਨੁੱਖ ਦਾ ਖੂਨ ਪੀਂਦਾ ਹੈ ਜੇ ਇਹ ਖੂਨ ਉਬਾਲਿਆ ਨਹੀਂ ਜਾਂਦਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਬਲੀ ਦਿੱਤੇ ਗਏ ਮਨੁੱਖ ਵਿੱਚ ਹੁੰਦੀਆਂ ਹਨ, ਉਹ ਦੂਸਰੇ ਮਨੁੱਖ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ। ਸੋ ਖੂਨ ਪੀਣਾ ਨੁਕਸਾਨਦਾਇਕ ਹੈ।

? ਕੀ ਫਾਂਡੇ ਜਾਂ ਝਾੜਾ ਕਰਵਾਉਣ ਨਾਲ ਵੀ ਕੋਈ ਬੀਮਾਰੀ ਦੂਰ ਹੁੰਦੀ ਹੈ? ਕਈ ਵਾਰ ਕੱਖ ਲੱਗਣ ਦਾ ਇਲਾਜ ਫਾਂਡੇ ਜਾਂ ਝਾੜੇ ਰਾਹੀਂ ਠੀਕ ਮੰਨਿਆ ਜਾਂਦਾ ਹੈ। ਜ਼ਖ਼ਮ ਠੀਕ ਵੀ ਹੋ ਜਾਂਦਾ ਹੈ ਪਰ ਡਾਕਟਰੀ ਇਲਾਜ ਸਫਲ ਨਹੀਂ ਮੰਨਿਆ ਜਾਂਦਾ। ਕਈ ਵਾਰ ਕਿਸੇ ਅੰਗ ਵਿਚ ਪੀੜ ਦਾ ਇਲਾਜ ਵੀ ਝਾੜੇ ਵਗੈਰਾ ਨਾਲ ਹੀ ਕਰਵਾਇਆ ਜਾਂਦਾ ਹੈ। ਕੀ ਕਾਰਨ ਹੈ?
* ਸਰੀਰ ਵਿੱਚ ਵੱਖ-ਵੱਖ ਬਿਮਾਰੀਆਂ ਨੂੰ ਆਪਣੇ-ਆਪ ਠੀਕ ਕਰਨ ਦੀ ਸਮਰੱਥਾ ਵੀ ਹੁੰਦੀ ਹੈ। ਇਸ ਲਈ ਡਾਕਟਰੀ ਦਵਾਈਆਂ ਤਾਂ ਬਹੁਤੀਆਂ ਹਾਲਤਾਂ ਵਿੱਚ ਬੀਮਾਰੀ ਤੋਂ ਪੈਦਾ ਹੋਣ ਵਾਲੇ ਦੁਰਪ੍ਰਭਾਵ ਘਟਾਉਣ ਲਈ ਹੀ ਹੁੰਦੀਆਂ ਹਨ। ਫਾਂਡੇ ਜਾਂ ਝਾਂੜੇ ਕਰਵਾਉਣ ਤੋਂ ਬਗੈਰ ਵੀ ਜ਼ਖ਼ਮ ਠੀਕ ਹੋ ਜਾਂਦੇ ਹਨ। ਇਸ ਲਈ ਇਹ ਅੰਧਵਿਸ਼ਵਾਸ ਹੈ।

? ਮੇਰੀ ਸਭ ਤੋਂ ਪਹਿਲੀ ਬੱਚੀ ਪੀਲੀਏ ਨਾਲ ਮਰੀ ਹੈ। ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਜਦੋਂ ਮੈਂ ਇਲਾਜ ਕਰਵਾ ਰਿਹਾ ਸੀ ਤਾਂ ਨਰਸਾਂ ਨੇ ਮੈਨੂੰ ਕਿਹਾ ਸੀ ਕਿ ਪੀਲੇ ਰੰਗ ਦੇ ਕੱਪੜੇ ਉਤਾਰ ਦਿਓ, ਅੱਗੇ ਤੋਂ ਪੀਲੇ ਵਸਤਰ ਨਹੀਂ ਪਾਉਣੇ। ਬੱਚੇ ਨੂੰ ਨਾ ਹੀ ਪੀਲਾ ਭੋਜਨ ਦੇਣਾ ਹੈ। ਹੁਣ ਤੁਸੀਂ ਦੱਸੋ ਕਿ ਇਹ ਨਰਸਾਂ ਦਾ ਵਹਿਮ-ਭਰਮ ਸੀ ਜਾਂ ਇਨ੍ਹਾਂ ਪਿੱਛੇ ਕੋਈ ਵਿਗਿਆਨਕ ਕਾਰਣ ਕੰਮ ਕਰਦਾ ਹੁੰਦਾ ਹੈ?
* ਭਾਰਤੀ ਸਮਾਜ ਵਿੱਚ ਹਰ ਵਿਅਕਤੀ ਵਿਰਾਸਤ ਵਿੱਚ ਆਪਣੇ ਵਿਸ਼ਵਾਸ ਲੈ ਕੇ ਪਲਦਾ ਹੈ। ਇੱਥੋਂ ਦੇ ਨਰਸਾਂ ਤੇ ਡਾਕਟਰ ਵੀ ਅੰਧਵਿਸ਼ਵਾਸੀ ਸਮਾਜ ਦਾ ਇੱਕ ਅੰਗ ਹੁੰਦੇ ਹਨ ਤੇ ਆਪਣੇ ਕਿੱਤੇ ਦੀ ਅਹਿਮੀਅਤ ਨੂੰ ਨਾ ਸਮਝਦੇ ਹੋਏ ਇਹ ਆਪਣੇ ਘਰੇਲੂ ਵਿਸ਼ਵਾਸ ਦੂਸਰਿਆਂ ਉੱਪਰ ਠੋਸ ਦਿੰਦੇ ਹਨ। ਕੀਤੀ ਗਈ ਪੜ੍ਹਾਈ ਨਾਲ ਆਪਣਾ ਨਾਤਾ ਨਹੀਂ ਜੋੜਦੇ। ਸੋ ਪੀਲੇ ਕੱਪੜੇ ਪਹਿਨਣ ਤੋਂ ਰੋਕਣਾ ਨਰਸਾਂ ਦਾ ਅੰਧਵਿਸ਼ਵਾਸ ਸੀ।

? ਜੇਕਰ ਇਕ ਜਗ੍ਹਾ ਤੇ ਐਕਸੀਡੈਂਟ ਹੋ ਜਾਵੇ ਤਾਂ ਬਾਅਦ ਵਿੱਚ ਉਸੇ ਹੀ ਜਗ੍ਹਾ ਤੇ ਐਕਸੀਡੈਂਟ ਕਿਉਂ ਹੁੰਦਾ ਹੈ। ਕਈ ਵਹਿਮੀ ਲੋਕ ਇਸ ਨੂੰ ਵਹਿਮ ਸਮਝਦੇ ਹਨ?
* ਐਕਸੀਡੈਂਟ ਆਮ ਤੌਰ ‘ਤੇ ਚੁਰੱਸਤਿਆਂ, ਪੁਲਾਂ ਅਤੇ ਮੋੜਾਂ ਉੱਤੇ ਵਾਪਰਦੇ ਹਨ। ਇਸਦਾ ਕਾਰਨ ਵਾਹਨਾਂ ਦਾ ਇਨ੍ਹਾਂ ਥਾਵਾਂ ਤੇ ਵੱਧ ਮਾਤਰਾ ਵਿੱਚ ਇਕੱਠੇ ਹੋਣਾ ਅਤੇ ਅਣਜਾਣ ਡਰਾਈਵਰਾਂ ਦੀ ਚੁਰੱਸਤਿਆਂ ਤੇ ਦੋਚਿੱਤੀ ਅਤੇ ਟ੍ਰੈਫਿਕ ਨਿਯਮਾਂ ਦੀ ਘੱਟ ਜਾਣਕਾਰੀ ਹੀ ਹੁੰਦੇ ਹਨ।

? ਪੈਂਚਕਾਂ ਵੀ ਇੱਕ ਵੱਖਰੀ ਆਈਟਮ ਹੈ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਕਿਰਪਾ ਕਰਕੇ ਇਸ ਬਾਰੇ ਦੱਸੋ ਕਿ ਇਹ ਪੈਂਚਕਾਂ ਕੀ ਹਨ। ਕਿਹਾ ਜਾਂਦਾ ਹੈ ਕਿ ਪੈਂਚਕਾਂ ‘ਚ ਕੋਈ ਕੰਮ ਜਾਂ ਰਸਮ ਆਦਿ ਨਹੀਂ ਕਰਨੀ ਚਾਹੀਦੀ। ਇਸ ਬਾਰੇ ਸਪੱਸ਼ਟ ਕਰੋ।
* ਦੁਨੀਆਂ ਦੇ ਸਾਰੇ ਧਰਮਾਂ ਦੁਆਰਾ ਮਨਾਹੀ ਕੀਤੇ ਦਿਨ ਜੇ ਗਿਣਨੇ ਹੋਣ ਤਾਂ 365 ਤੋਂ ਘੱਟ ਨਹੀਂ ਹੋਣਗੇ। ਪੰਚਕਾਂ ਹਿੰਦੂ ਧਰਮ ਦਾ ਇੱਕ ਅੰਧ-ਵਿਸ਼ਵਾਸ ਹੈ। ਇਸ ਪਿੱਛੇ ਕੋਈ ਤਰਕ ਨਹੀਂ।

? ਵਿਸ਼ਵਰਕਮਾ ਵੀ ਇੱਕ ਬਾਬਾ ਹੈ। ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਬਾਬੇ ਨੇ ਜਿੰਨੇ ਵੀ ਕੰਮ ਵਾਲੇ ਸੰਦ (ਸਾਮਾਨ) ਜਿਵੇਂ ਪੇਂਟਰ ਨੂੰ ਰੰਗ ਕਰਨ ਲਈ ਬੁਰਸ਼ ਦੀ ਲੋੜ ਪੈਂਦੀ ਹੈ। ਇਹ ਸਾਰੇ ਸੰਦ ਇਸ ਬਾਬੇ ਨੇ ਬਣਾਏ ਹਨ। ਵਿਸ਼ਵਰਕਮਾ ਇਸ ਬਾਬੇ ਨੂੰ ਇਸ ਕਰਕੇ ਕਹਿੰਦੇ ਹਨ ਕਿ ਇਸਨੇ ਪੂਰੇ ਵਿਸ਼ਵ ਦੀ ਪਰਿਕਰਮਾ ਕੀਤੀ ਹੈ। ਕੀ ਵਾਕਿਆ ਹੀ ਇਸ ਨੇ ਸੰਦ ਬਣਾਏ ਹਨ? ਜੇ ਨਹੀਂ ਤਾਂ ਇਹ ਸੰਦ ਕਿਸ ਨੇ ਬਣਾਏ ਹਨ। ਕਿਰਪਾ ਕਰਕੇ ਸਪੱਸ਼ਟ ਕਰੋ।
* ਮਿਸਤਰੀਆਂ ਅਤੇ ਹੋਰ ਕਾਮਿਆਂ ਦੁਆਰਾ ਦੀਵਾਲੀ ਤੋਂ ਅਗਲੇ ਦਿਨ ‘ਵਿਸ਼ਵਕਰਮਾ ਦਿਨ‘ ਮਨਾਇਆ ਜਾਂਦਾ ਹੈ। ਮੈਨੂੰ ਵਿਸ਼ਵਰਕਮਾ ਦਿਨ ਬਾਰੇ ਇਸ ਤੋਂ ਵੱਧ ਜਾਣਕਾਰੀ ਨਹੀਂ ਹੈ ਸੰਦਾਂ ਬਾਰੇ ਮੈਨੂੰ ਜਾਣਕਾਰੀ ਹੈ। ਦੁਨੀਆਂ ਦੇ ਹਰ ਦੇਸ਼ ਵਿੱਚ ਭਾਵੇਂ ਉਹ ਕਿਸੇ ਧਰਮ ਵਿੱਚ ਵਿਸ਼ਵਾਸ ਕਰਦਾ ਹੋਵੇ ਜਾਂ ਨਾ, ਪਰ ਸੰਦ ਜ਼ਰੂਰ ਹਨ। ਅਜਿਹੀਆਂ ਕਰੇਨਾਂ ਵੀ ਮੌਜੂਦ ਹਨ ਜਿਹੜੀਆਂ ਧਰਤੀ ਦੇ ਥੱਲੇ ਪਹਾੜਾਂ ਨੂੰ ਚੀਰ ਸੁਰੰਗਾਂ ਪੁੱਟਦੀਆਂ ਲੰਘ ਜਾਂਦੀਆਂ ਹਨ। ਉਹ ਮੁਲਕ ਤਾਂ ਵਿਸ਼ਵਕਰਮਾ ਜੀ ਦਾ ਨਾਂ ਵੀ ਨਹੀਂ ਜਾਣਦੇ।

07/10/15


ਸ਼ੰਕਾ-ਨਵਿਰਤੀ (18)

? ਹੱਥ-ਹਥੌਲਾ ਕਰਨ ਵਾਲੇ ਪੀਲੀਆ ਹੋਣ ਤੇ ਇੱਕ ਧਾਗਾ ਗਲ ਵਿਚ ਪਾਉਂਦੇ ਹਨ। ਗਲ ਵਿਚ (ਹਿਪਨੋਟਾਈਜ਼ ਕਰਕੇ) ਉਹ ਵਧਦਾ ਹੀ ਜਾਂਦਾ ਹੈ ਕਿਉਂ?
* ਧਾਗਾ ਸੂਤ ਦਾ ਹੁੰਦਾ ਹੈ। ਸੂਤ ਰੂੰ ਤੋਂ ਬਣਦਾ ਹੈ। ਇਸ ਲਈ ਇਹ ਖਿੱਚੇ ਤੋਂ ਵਧਦਾ ਜਾਂਦਾ ਹੈ।

? ਕਿਸੇ ਆਦਮੀ ਦੇ ਸਿਰ ਤੇ ਜਟਾਂ ਆਉਣ ਦਾ ਕੀ ਕਾਰਨ ਹੈ? ਕਿਸੇ-ਕਿਸੇ ਦੇ ਇੱਕ ਵਾਰ ਕਟਾਉਣ ਤੇ ਦੁਬਾਰਾ ਨਹੀਂ ਆਉਂਦੀਆਂ ਪਰ ਕਈਆਂ ਦੇ ਦੁਬਾਰਾ ਆ ਜਾਂਦੀਆਂ ਹਨ।
* ਵਾਲਾਂ ਦੀ ਸਫਾਈ ਨਾ ਰੱਖਣ ਕਾਰਨ ਹੀ ਜਟਾਂ ਬਣਦੀਆਂ ਹਨ। ਅਜਿਹੇ ਜਟਾਂ ਵਾਲੇ ਵਿਅਕਤੀਆਂ ਨੂੰ ਜੇ ਇੱਕ ਦੋ ਮਹੀਨੇ ਬਾਜ਼ਾਰ ਵਿੱਚ ਉਪਲਬਧ ਸੈਂਪੂਆਂ ਨਾਲ ਇਸ਼ਨਾਨ ਕਰਵਾਇਆ ਜਾਵੇ ਅਤੇ ਹਰ ਰੋਜ਼ ਵਾਲਾਂ ਵਿੱਚ ਬੁਰਸ਼ ਮਾਰਿਆ ਜਾਵੇ ਤਾਂ ਲਾਜ਼ਮੀ ਜਟਾਂ ਖਤਮ ਹੋ ਜਾਂਦੀਆਂ ਹਨ। ਜਿਹੜੇ ਵਾਲਾਂ ਦੀ ਸਫਾਈ ਦੇ ਆਦੀ ਹੀ ਨਹੀਂ ਉਹਨਾਂ ਦੇ ਜਟਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ।

? ਕੀ ਸੰਸਾਰ ਵਿਚ ਵਾਪਰੀਆਂ ਉੱਡਣ ਤਸਤਰੀ ਵਾਲੀਆਂ ਖਬਰਾਂ ਸੱਚੀਆਂ ਹਨ?
* ਹੁਣ ਤੱਕ ਉਪਲਵਧ ਸਬੂਤਾਂ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਕਦੇ ਧਰਤੀ ਉਪਰ ਉਡਣ ਤਸਤਰੀ ਨਹੀਂ ਆਈ। ਫਸਲਾਂ ਵਿਚ ਪਏ ਚੱਕਰ ਜਿੰਨਾਂ ਨੂੰ ਉਡਣ ਤਸਤਰੀਆਂ ਦਾ ਸਬੂਤ ਮੰਨਿਆ ਜਾਂਦਾ ਸੀ। ਸਭ ਚਲਾਕ ਮਨੁੱਖਾਂ ਦੀ ਰਚਨਾ ਸਨ।

? ਅਖਬਾਰਾਂ ਵਿਚ ਸੈਂਕੜੇ ਇਸ਼ਤਿਹਾਰ ਪੜ੍ਹਨ ਨੂੰ ਮਿਲਦੇ ਹਨ ਕਿ ਦੋ ਮਿੰਟ ਵਿੱਚ ਇਲਾਜ ਕਾਲੇ ਇਲਮ ਰਾਹੀਂ, ਹੋਰ ਢੰਗਾਂ ਰਾਹੀਂ, ਜੇਕਰ ਇਹ ਪਾਖੰਡ ਹੈ ਤਾਂ ਇਸ ਉੱਤੇ ਸਰਕਾਰ ਰੋਕ ਕਿਉਂ ਨਹੀਂ ਲਾਉਂਦੀ?
* ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਗੈਰ ਵਿਗਿਆਨਕ ਇਲਾਜ ਪ੍ਰਣਾਲੀਆਂ ਬੇ-ਦਸਤੂਰ ਜਾਰੀ ਹਨ। ਇਸਦਾ ਕਾਰਨ ਇਸ ਦੇਸ਼ ਦੇ ਸਿਆਸੀ ਨੇਤਾਵਾਂ ਦੀ ਵਿੱਦਿਅਕ ਯੋਗਤਾ ਦਾ ਘੱਟ ਹੋਣਾ ਹੈ। ਜੇ ਇੱਥੋਂ ਦਾ ਸਾਬਕਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਉਸ ਨੇ ਆਪਣਾ ਮੂਤਰ ਪੀ ਕੇ ਹੀ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲਿਆ ਹੈ ਤਾਂ ਇਸ ਦੇਸ਼ ਦੀ ਇਲਾਜ-ਪ੍ਰਣਾਲੀ ਦਾ ਹਾਲ ਤੁਸੀਂ ਸਮਝ ਹੀ ਸਕਦੇ ਹੋ। ਉਸਨੇ ਕਦੇ ਇਹ ਦੱਸਣ ਦਾ ਯਤਨ ਨਹੀਂ ਕੀਤਾ ਕਿ ਉਸਦੇ ਹੀ ਸਰੀਰ ਵੱਲੋਂ ਫਾਲਤੂ ਸਮਝ ਕੇ ਕੱਢਿਆ ਗਿਆ ਪਿਸ਼ਾਬ ਕਿਵੇਂ ਉਸਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਸੀ? ਪਾਖੰਡਾਂ ‘ਤੇ ਉਸਰੀਆਂ ਸਰਕਾਰਾਂ ਪਾਖੰਡਾਂ ਨੂੰ ਰੋਕ ਹੀ ਕਿਵੇਂ ਸਕਦੀਆਂ ਹਨ?

? ਸਾਡੇ ਪਿੰਡ ਵਿਚ ਇੱਕ ਬਾਬਾ (ਭਗਤ) 40 ਦਿਨਾਂ ਦਾ ਫਾਕਾ ਰੱਖਦਾ ਹੈ। ਕੁਝ ਵੀ ਨਹੀਂ ਖਾਂਦਾ ਸਗੋਂ ਦੇਸੀ ਘੀ ਦੀ ਜੋਤ ਬਾਲ ਕੇ ਭਗਤੀ ਕਰਦਾ ਹੈ। ਕਹਿੰਦਾ ਹੈ ਮੇਰੇ ਵਿਚ ਹੋਰ ਸ਼ਕਤੀ ਵਧੇਗੀ। (ਹਰ ਸਾਲ) ਕੀ ਕੁਝ ਉਸ ਨੂੰ ਹਾਸਲ ਹੋਵੇਗਾ।
* ਫਾਕਾ ਰੱਖਣ ਨਾਲ ਸਰੀਰਕ ਨੁਕਸਾਨ ਹੀ ਹੋ ਸਕਦਾ ਹੈ, ਪ੍ਰਾਪਤੀ ਕੁਝ ਵੀ ਨਹੀਂ ਹੋਵੇਗੀ। ਹੌਲੀ-ਹੌਲੀ ਇਹ ਵਿਅਕਤੀ ਮਨੋ-ਭਰਮ ਦਾ ਸ਼ਿਕਾਰ ਹੋ ਜਾਵੇਗਾ ਅਤੇ ਇਸ ਨੂੰ ਜੋ ਮਾਨਸਿਕ ਖਿਆਲ ਆਉਣਗੇ ਉਹ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦੇਵੇਗਾ। ਅੰਧਵਿਸ਼ਵਾਸੀ ਲੋਕ ਇਸ ਨੂੰ ‘ਕਰਾਮਾਤੀ‘ ਸਮਝਣਾ ਸ਼ੁਰੂ ਕਰ ਦੇਣਗੇ। ਅਸਲ ਵਿੱਚ ਕਰਾਮਾਤ ਕੁਝ ਵੀ ਨਹੀਂ ਹੁੰਦੀ।

? ਮੇਰੇ ਘਰ ਦਾ ਮਾਹੌਲ ਬਹੁਤ ਹੀ ਰੂੜੀਵਾਦੀ ਹੈ। ਇੱਕ ਬਾਬੇ ਨੂੰ ਸਾਡਾ ਅੱਧਾ ਪਰਿਵਾਰ ਮੰਨਦਾ ਹੈ। ਮੈਂ ਹੁਣ ਨਹੀਂ ਮੰਨਦਾ। ਕਿਸ ਤਰ੍ਹਾਂ ਪਿੱਛਾ ਛੁਡਾਵਾਂ ਉਸ ਬਾਬੇ ਤੋਂ।
* ਸਿਰਫ਼ ਗਿਆਨ-ਵਿਗਿਆਨ ਪ੍ਰਾਪਤ ਕਰਨ ਨਾਲ ਹੀ ਅਜਿਹੇ ਬਾਬੇ ਤੋਂ ਖਹਿੜਾ ਛੁਡਵਾਇਆ ਜਾ ਸਕਦਾ ਹੈ ਅਤੇ ਗਿਆਨ-ਵਿਗਿਆਨ ਸਿਰਫ਼ ਤੁਹਾਨੂੰ ਤਰਕਸ਼ੀਲ ਪੁਸਤਕਾਂ ਵਿਚੋਂ ਹੀ ਪ੍ਰਾਪਤ ਹੋ ਸਕਦਾ ਹੈ।

? ਗੁੱਗਾ ਜਾਹਰ ਪੀਰ ਦੀ ਹੋਂਦ ਸੀ ਜਾਂ ਨਹੀਂ। ਪਛੜੀਆਂ ਜਾਤਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਹੈ। ਕਿਉਂ?
* ਅੰਧ-ਵਿਸ਼ਵਾਸੀ ਦੌਰ ਵਿੱਚ ਚਲਾਕ ਲੋਕਾਂ ਨੇ ਅਜਿਹੇ ਬਹੁਤ ਸਾਰੇ ਕਾਲਪਨਿਕ ਅੰਧਵਿਸ਼ਵਾਸ ਪੈਦਾ ਕੀਤੇ ਹਨ ਜਿਨ੍ਹਾਂ ਰਾਹੀਂ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾ ਸਕਦੀ ਹੈ। ਗੁੱਗਾ ਪੀਰ ਵੀ ਅਜਿਹੇ ਅੰਧਵਿਸ਼ਵਾਸੀ ਦੌਰ ਦੀ ਹੀ ਦੇਣ ਹੈ।

? ਕੀ ਪੁਨਰ-ਜਨਮ ਵਾਲੀਆਂ ਅਖਬਾਰਾਂ ਵਿੱਚ ਛਪ ਰਹੀਆਂ ਘਟਨਾਵਾਂ ਸੱਚ ਹਨ?
* ਪੁਨਰ-ਜਨਮ ਬਾਰੇ ਕਈ ਕੇਸਾਂ ਦੇ ਵੇਰਵੇ ਕਿਤਾਬ ‘ਰੋਸ਼ਨੀ‘ ਵਿੱਚ ਪਹਿਲਾਂ ਹੀ ਦਿੱਤੇ ਹੋਏ ਹਨ। ਸੁਸਾਇਟੀ ਦੇ 23 ਸਾਲਾਂ ਦੇ ਇਤਿਹਾਸ ਵਿੱਚ 40-50 ਦੇ ਕਰੀਬ ਪੁਨਰ-ਜਨਮ ਦੇ ਕੇਸਾਂ ਦੀ ਪੜਤਾਲ ਪਹਿਲਾਂ ਹੀ ਹੋ ਚੁੱਕੀ ਹੈ। ਹਰ ਕੇਸ ਵਿੱਚ ਕੋਈ ਨਾ ਕੋਈ ਸੁਆਰਥ ਛੁਪਿਆ ਹੁੰਦਾ ਹੈ। ਕਈ ਵਾਰੀ ਤਾਂ ਇਹ ਪੱਤਰਕਾਰਾਂ ਦੀ ਹਲਕੀ ਸੋਚ ਦਾ ਦਿਖਾਵਾ ਹੁੰਦਾ ਹੈ ਅਤੇ ਕਈ ਵਾਰੀ ਮਾਪੇ ਬੱਚੇ ਨੂੰ ਸੰਤ ਦੇ ਤੌਰ ‘ਤੇ ਸਥਾਪਤ ਕਰਨ ਲਈ ਯਤਨਸ਼ੀਲ ਹੁੰਦੇ ਹਨ।

? ਦੇਸ਼ ਦੀ ਆਬਾਦੀ ਘਟਾਉਣ ਬਾਰੇ ਤਰਕਸ਼ੀਲਾਂ ਦੇ ਕੀ ਵਿਚਾਰ ਹਨ?
* ਤਰਕਸ਼ੀਲ ਚਾਹੁੰਦੇ ਹਨ ਭਾਰਤ ਵਿੱਚ ਉਨੇ ਕੁ ਲੋਕ ਹੀ ਰਹਿਣ, ਜਿੰਨੇ ਕੁ ਇਸਦੇ ਵਾਤਾਵਰਣ ਨੂੰ ਸੰਭਾਲ ਸਕਦੇ ਹੋਣ ਅਤੇ ਆਪਣਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਦੇ ਹੋਣ। ਇਸ ਲਈ ਆਬਾਦੀ ਦੇ ਵਾਧੇ ‘ਤੇ ਰੋਕ ਲੱਗਣੀ ਚਾਹੀਦੀ ਹੈ।

? ਸੁਣਿਆ ਹੈ ਕਿ ਸੱਪ ਦੇ ਸੌ ਸਾਲ ਬਾਅਦ ਇੱਕ ਮਣੀ ਆਉਂਦੀ ਹੈ? ਕੀ ਇਹ ਸੱਚ ਹੈ ਜਾਂ ਝੂਠ?
* ਇਹ ਗੱਲ ਨਿਰਆਧਾਰ ਹੈ। ਅੱਜ ਤੱਕ ਕਿਸੇ ਵੀ ਵਿਅਕਤੀ ਨੇ ਸੱਪ ਨੂੰ ਅਜਿਹੀ ਮਣੀ ਨਾਲ ਖੇਡਦੇ ਨਹੀਂ ਦੇਖਿਆ ਤਰਕਸ਼ੀਲ ਸੁਸਾਇਟੀ (ਰਜਿ) ਕਿਸੇ ਅਜਿਹੇ ਵਿਅਕਤੀ ਨੂੰ 25 ਲੱਖ ਰੁਪਏ ਦੇਣ ਲਈ ਵਚਨਬੱਧ ਹੈ ਜੋ ਇਹ ਸਿੱਧ ਕਰ ਦੇਵੇ ਕਿ ਸੱਪ ਦੇ ਮਣੀ ਹੁੰਦੀ ਹੈ।

? ਧਾਰਮਿਕ ਤਿਉਹਾਰਾਂ ‘ਤੇ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਬਾਰੇ ਤਰਕਸ਼ੀਲ ਕੀ ਸੋਚਦੇ ਹਨ?
* ਧਾਰਮਿਕ ਤਿਓਹਾਰਾਂ ‘ਤੇ ਛੁੱਟੀਆਂ ਕਰਨ ਦੀ ਬਜਾਇ ਸਰਕਾਰਾਂ ਨੂੰ ਦੇਸ਼ ਲਈ ਕੁਰਬਾਨ ਹੋਏ ਆਗੂਆਂ ਦੇ ਜਨਮ-ਦਿਨਾਂ ਅਤੇ ਸ਼ਹੀਦੀ-ਦਿਨਾਂ ‘ਤੇ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ।

? ਕਈ ਬਜ਼ੁਰਗ ਦੱਸਦੇ ਹਨ ਕਿ ਪੁਰਾਣੇ ਸਮੇਂ ਵਿਚ ਛਲੇਡੇ ਹੁੰਦੇ ਸਨ ਤੇ ਉਹਨਾਂ ਖੁਦ ਦੇਖੇ ਹਨ। ਇਹ ਛਲੇਡੇ ਕੀ ਸਨ। ਜੇ ਇਹ ਇਕ ਵਹਿਮ ਸੀ ਤਾਂ ਇੱਕ ਛਲੇਡੇ ਦਾ ਰਾਤ ਨੂੰ ਵਹਿਮ ਸਾਰਿਆਂ ਨੂੰ ਕਿਵੇਂ ਹੁੰਦਾ ਸੀ।
* ਪੁਰਾਣੇ ਸਮਿਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਪ੍ਰਚੱਲਿਤ ਸਨ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਸੀ। ਛਲੇਡੇ ਬਾਰੇ ਨਾ ਤਾਂ ਇਹ ਦੱਸਿਆ ਗਿਆ ਹੈ ਕਿ ਇਹ ਵਿਗਿਆਨਕ ਤੌਰ ‘ਤੇ ਕਿਸ ਜਾਤੀ ਦਾ ਜਾਨਵਰ ਹੈ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਇਹ ਅੱਜ ਤੱਕ ਜਿਉਂਦਾ ਜਾਂ ਮੁਰਦਾ ਫੜਿਆ ਗਿਆ ਹੈ। ਇਹਨਾਂ ਗੱਲਾਂ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਇਸਦੀ ਕੋਈ ਹੋਂਦ ਨਹੀਂ ਸੀ। ਛਲੇਡੇ ਦੀ ਹੋਂਦ ਦੇ ਮਾਨਸਿਕ ਪ੍ਰਭਾਵ ਕਰਕੇ ਹੀ ਰਾਤਾਂ ਨੂੰ ਵਿਖਾਈ ਦੇਣ ਲੱਗ ਜਾਂਦਾ ਸੀ।

06/10/15


ਸ਼ੰਕਾ-ਨਵਿਰਤੀ (17)

? ‘ਵਿਗਿਆਨ ਜੋਤ ਅਗਸਤ ਸਤੰਬਰ 2003‘ ਵਿਚ ਮੈਡੀਕਲ ਸਾਇੰਸਜ਼ (ਸੁਖਮੰਦਰ ਸਿੰਘ ਤੂਰ) ਵਲੋਂ ਏਡਜ਼ ਵਿਰੋਧੀ ਟੀਕਾ ਤਿਆਰ ਕਰਨ ਦੀ ਖਬਰ ਲਾਈ ਗਈ ਸੀ। ਕੀ ਸੱਚਮੁੱਚ ਏਡਜ਼ ਦੇ ਇਲਾਜ ਲਈ ਕਿਸੇ ਟੀਕੇ ਦੀ ਖੋਜ ਹੋ ਚੁੱਕੀ ਹੈ। ਜੇ ਹਾਂ ਤਾਂ ਉਹ ਕਿੰਨਾ ਕੁ ਮਹਿੰਗਾ ਹੈ।
* ਅਜੇ ਤੱਕ ਏਡਜ਼ ਵਿਰੋਧੀ ਟੀਕੇ ਦੀ ਪ੍ਰਵਾਨਗੀ ਸੰਸਾਰ ਪੱਧਰ ‘ਤੇ ਇਸ ਸਬੰਧੀ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਪ੍ਰਾਪਤ ਨਹੀਂ ਹੋਈ। ਪਰ ਕੁਝ ਅਜਿਹੀਆਂ ਦਵਾਈਆਂ ਜ਼ਰੂਰ ਉਪਲਬਧ ਹੋ ਗਈਆਂ ਹਨ ਜਿਹੜੀਆਂ ਏਡਜ਼ ਦੇ ਰੋਗੀਆਂ ਦੀ ਉਮਰ 10-20 ਸਾਲ ਤੱਕ ਵਧਾ ਸਕਦੀਆਂ ਹਨ। ਪਰ ਇਹ ਦਵਾਈਆਂ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ ਆਮ ਲੋਕਾਂ ਤੱਕ ਇਨ੍ਹਾਂ ਦੀ ਪਹੁੰਚ ਬਹੁਤ ਔਖੀ ਹੈ। ਕਿਉਂਕਿ ਇਨ੍ਹਾਂ ਦੇਸ਼ਾਂ ਨੇ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਏਨੀਆਂ ਉੱਚੀਆਂ ਰੱਖੀਆਂ ਹੋਈਆਂ ਹਨ ਕਿ ਸਧਾਰਨ ਵਿਅਕਤੀ ਤਾਂ ਕੀ, ਹਿੰਦੁਸਤਾਨ ਦੀ ਮੱਧ-ਵਰਗੀ ਜਮਾਤ ਵੀ ਇਨ੍ਹਾਂ ਦਵਾਈਆਂ ਰਾਹੀਂ ਆਪਣੇ ਰੋਗੀਆਂ ਦਾ ਇਲਾਜ ਕਰਵਾਉਣ ਤੋਂ ਬੇਵਸ ਹੈ।

? ਦਿਲ ਦੇ ਦੌਰੇ ਦਾ ਰੋਗ ਕਿਵੇਂ ਹੁੰਦਾ ਹੈ।
* ਦਿਲ ਨੂੰ ਖੂਨ ਲਿਆਉਣ ਲਈ ਅਤੇ ਲਿਜਾਣ ਲਈ ਤਿੰਨ ਨਾਲੀਆਂ ਲੱਗੀਆਂ ਹੁੰਦੀਆਂ ਹਨ। ਜਦੋਂ ਇਨ੍ਹਾਂ ਨਾਲੀਆਂ ਵਿੱਚ ਕਾਲਿਸਟਰੌਲ ਦੀ ਮਾਤਰਾ ਵੱਧ ਜੰਮ ਜਾਵੇ ਤਾਂ ਦਿਲ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ। ਸਿੱਟੇ ਵਜੋਂ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਕਈ ਵਾਰੀ ਦਿਲ ਦੇ ਅੰਦਰੂਨੀ ਨੁਕਸਾਂ ਕਾਰਨ ਉਸਦਾ ਕੋਈ ਬਲਬ ਖਰਾਬ ਹੋ ਜਾਂਦਾ ਹੈ ਜਾਂ ਉਸ ਵਿੱਚ ਸੁਰਾਖ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਵੀ ਦਿਲ ਫੇਲ ਹੋ ਜਾਂਦਾ ਹੈ।

? ਪਲਾਸਟਿਕ ਸਰਜਰੀ ਕੀ ਹੁੰਦੀ ਹੈ।
* ਪਲਾਸਟਿਕ ਸਰਜਰੀ ਕਰਨ ਲਈ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਸਰੀਰ ਦੇ ਕਿਸੇ ਸਥਾਨ ਤੋਂ ਚਮੜੀ ਦੇ ਤੰਦਰੁਸਤ ਸੈੱਲਾਂ ਨੂੰ ਲੈ ਕੇ ਜ਼ਖਮ ਜਾਂ ਦਾਗ਼ ਵਾਲੇ ਸਥਾਨ ‘ਤੇ ਲਗਾ ਦਿੱਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਸੈੱਲਾਂ ਦੀ ਗਿਣਤੀ ਵਧਾਈ ਜਾਂਦੀ ਹੈ। ਸਰੀਰ ਵਿਚ ਜ਼ਖਮਾਂ ਨੂੰ ਭਰਨ ਲਈ, ਚਿਹਰੇ ‘ਤੇ ਪਏ ਦਾਗ਼ਾਂ ਨੂੰ ਮਿਟਾਉਣ ਲਈ ਅੱਜ ਕੱਲ੍ਹ ਪਲਾਸਿਕ ਸਰਜਰੀ ਦੀ ਵਰਤੋਂ ਕਾਫੀ ਵਧ ਗਈ ਹੈ।

? ਜ਼ਿਆਦਾਤਰ ਫਿਲਮੀ ਐਕਟਰ ਹਾਰਟ-ਅਟੈਕ (ਦਿਲ ਦਾ ਦੌਰਾ) ਨਾਲ ਮਰਦੇ ਹਨ, ਅਜਿਹਾ ਕਿਉਂ?
* ਜਿਨ੍ਹਾਂ ਵਿਅਕਤੀਆਂ ਕੋਲ ਖਾਣ ਲਈ ਲੋੜੋਂ ਵੱਧ ਹੋਵੇ, ਉਨ੍ਹਾਂ ਦੀਆਂ ਜ਼ਿਆਦਾਤਰ ਮੌਤਾਂ ਹਾਰਟ ਅਟੈਕ ਨਾਲ ਹੀ ਹੁੰਦੀਆਂ ਹਨ। ਫਿਲਮੀ ਸਿਤਾਰਿਆਂ ਦੇ ਜੀਵਨ ਵਿੱਚ ਵੀ ਖੁਰਾਕ ਬੇਲੋੜੀ ਹੁੰਦੀ ਹੈ। ਕਸਰਤ ਕਰਨ ਦੀ ਆਦਤ ਉਨ੍ਹਾਂ ਨੂੰ ਹੁੰਦੀ ਨਹੀਂ। ਇਸ ਲਈ ਨਾੜੀਆਂ ਵਿੱਚ ਖੂਨ ਦਾ ਦਬਾਓ ਵਧ ਜਾਂਦਾ ਹੈ ਤੇ ਉਹ ਦਿਲ ਜਾਂ ਦਿਮਾਗ ਨੂੰ ਅਸਰ-ਅੰਦਾਜ਼ ਕਰਦਾ ਹੈ। ਸਿੱਟੇ ਵਜੋਂ ਇਨ੍ਹਾਂ ਵਿਚੋਂ ਕਿਸੇ ਦੀ ਵੀ ਕੋਈ ਨਾੜੀ ਫਟ ਸਕਦੀ ਹੈ।

? ਜਿਹੜੇ ਬਾਜ਼ਾਰ ਵਿਚ ਸਿਹਤ ਲਈ ਟੋਨਿਕ ਆਉਂਦੇ ਹਨ ਜਿਵੇਂ ਬੋਰਨ ਵੀਟਾ, ਬੂਸਟ ਕੀ ਇਹ ਸੱਚਮੁੱਚ ਹੀ ਆਪਣੇ ਸਰੀਰ ਲਈ ਲਾਭਦਾਇਕ ਹਨ। ਇਹ ਆਪਣੇ ਸਰੀਰ ਨੂੰ ਕੀ ਲਾਭ ਪਹੁੰਚਾਉਂਦੇ ਹਨ।
* ਬਾਜ਼ਾਰ ਵਿੱਚੋਂ ਮਿਲਣ ਵਾਲੇ ਟੋਨਿਕ ਬੋਰਨ ਵੀਟਾ, ਬੂਸਟ ਆਦਿ ਸਿਹਤ ਲਈ ਲਾਭਦਾਇਕ ਤਾਂ ਹੁੰਦੇ ਹਨ ਪਰ ਜੋ ਕੀਮਤਾਂ ਇਨ੍ਹਾਂ ਉੱਪਰ ਅੰਕਿਤ ਹੁੰਦੀਆਂ ਹਨ, ਉਸ ਦੇ ਮੁਕਾਬਲੇ ਵਿੱਚ ਆਮ ਖੁਰਾਕ ਵਿੱਚੋਂ ਉਹੀ ਤੱਤ ਆਸਾਨੀ ਨਾਲ ²ਤੇ ਸਸਤੇ ਮਿਲ ਜਾਂਦੇ ਹਨ।

? ਕੀ ਗੰਜੇਪਣ ਦਾ ਇਲਾਜ ਹੈ।
* ਅੱਜ ਤੱਕ ਦੀਆਂ ਵਿਗਿਆਨਕ ਖੋਜ਼ਾਂ ਰਾਹੀਂ ਸਥਾਈ ਗੰਜੇਪਨ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਹਾਂ ਅਸਥਾਈ ਗੰਜਾਪਣ ਜੋ ਟਾਈਫਾਈਡ ਜਾਂ ਨਿਮੋਨੀਆਂ ਕਰਕੇ ਹੋਇਆ ਹੁੰਦਾ ਹੈ ਇਹ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ।

? ਲੋਕਾਂ ਦਾ ਮੰਨਣਾ ਹੈ ਕਿ ਦੇਸੀ ਘਿਉ ਖਾਣ ਨਾਲ ਹਾਰਟ ਅਟੈਕ ਹੋ ਜਾਂਦਾ ਹੈ।
* ਸਾਡੀ ਵਰਤੋਂ ਵਿੱਚ ਆਉਣ ਵਾਲੀ ਚਿਕਨਾਈ ਦੋ ਕਿਸਮ ਦੀ ਹੁੰਦੀ ਹੈ : ਪਹਿਲੀ ਹੈ ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ ਅਤੇ ਦੂਜੀ ਜੀਵਾਂ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ। ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ ਜੀਵਾਂ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ ਤੋਂ ਮਨੁੱਖੀ ਸਿਹਤ ਲਈ ਚੰਗੀ ਹੁੰਦੀ ਹੈ। ਲੰਬੇ ਸਮੇਂ ਲਈ ਘਿਉ ਦੀ ਲੋੜੋਂ ਵੱਧ ਵਰਤੋਂ ਸਾਡੀਆਂ ਖੂਨ ਦੀਆਂ ਨਾੜੀਆਂ ਵਿੱਚ ਕੁਲਿਸਟਰਲ ਦੀ ਤਹਿ ਬਣਾ ਦਿੰਦੀ ਹੈ। ਇਸ ਲਈ ਸਰੀਰ ਵਿੱਚੋਂ ਖੂਨ ਦਾ ਦੌਰਾ ਰੁਕ ਜਾਂਦਾ ਹੈ।

? ਸੁਣਨ ਵਿਚ ਆਇਆ ਹੈ ਕਿ ਧਰਤੀ ਦੇ ਥੱਲੇ ਬੌਣੇ ਲੋਕ ਰਹਿੰਦੇ ਹਨ। ਕਈ ਲੋਕਾਂ ਤੋਂ ਸੁਣਿਆ ਹੈ ਕਿ ਅਸੀਂ ਟੋਆ ਪੁੱਟ ਰਹੇ ਸੀ ਕਿ ਥੱਲਿਓਂ ਬੌਣਾ ਨਿਕਲਿਆ ਕੀ ਇਹ ਸੱਚ ਹੈ?
* ਕੁੱਝ ਕਿਲੋਮੀਟਰਾਂ ਤੱਕ ਧਰਤੀ ਦੀ ਖੁਦਾਈ ਕਰਨ ‘ਤੇ ਕਿਤੋਂ ਅਜਿਹੀ ਮਨੁੱਖੀ ਨਸਲ ਨਹੀਂ ਮਿਲੀ ਜਿਸ ਦਾ ਆਕਾਰ 5-10 ਇੰਚ ਹੋਵੇ। ਪਰ ਅਜਿਹੇ ਜੀਵਾਣੂਆਂ ਦੀਆਂ ਕਿਸਮਾਂ ਮਿਲੀਆਂ ਹਨ ਜਿਹੜੇ ਕਈ ਕਿਲੋਮੀਟਰ ਡੂੰਘਾਈ ਤੱਕ ਗਰਮ ਵਾਤਾਵਰਣ ਵਿੱਚ ਵੀ ਜਿਉਂਦੇ ਸਨ। ਇਹ ਗੱਲ ਮਨੁੱਖੀ ਸੁਭਾ* ਵਿਚ ਪਈ ਹੈ ਕਿ ਉਹ ਕੁਝ ਅਜਿਹੀਆਂ ਗੱਲਾਂ ਦਾ ਦਾਅਵਾ ਵੀ ਕਰ ਦਿੰਦੇ ਹਨ ਜਿਹੜੀਆਂ ਉਨ੍ਹਾਂ ਨੇ ਖੁਦ ਅੱਖਾਂ ਨਾਲ ਨਹੀਂ ਦੇਖੀਆਂ ਹੁੰਦੀਆਂ। ਤਰਕਸ਼ੀਲ ਸੁਸਾਇਟੀ (ਰਜਿ) ਅਜਿਹੇ ਵਿਅਕਤੀਆਂ ਨੂੰ 25 ਲੱਖ ਰੁਪਏ ਦਾ ਇਨਾਮ ਦੇਣ ਲਈ ਤਿਆਰ ਹੈ ਜਿਹੜਾ ਧਰਤੀ ਦੀ ਡੂੰਘਾਈ ਤੋਂ ਮਿਲੇ ਇੱਕ ਗਿੱਠ-ਮੁਠੀਏ ਨੂੰ ਪੇਸ਼ ਕਰ ਸਕਦਾ ਹੋਵੇ।

? ਮਾਤਾ ਚਿੰਤਪੁਰਨੀ ਦਾ ਪ੍ਰਸ਼ਾਦ ਕਿਸੇ ਦੂਸਰੀ ਦੇਵੀ ‘ਤੇ ਕਿਉਂ ਨਹੀਂ ਜਾਂਦਾ। ਅਜਿਹਾ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਵਾਲੇ ਵਿਅਕਤੀ ਦਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ। ਇਸ ਪਿੱਛੇ ਸੱਚਾਈ ਕੀ ਹੈ? ਦੱਸਣਾ। ਅਸੀਂ ਉਡੀਕ ਕਰਾਂਗੇ।
* ਇਹ ਵੀ ਇਕ ਅੰਧ-ਵਿਸ਼ਵਾਸ ਹੀ ਹੈ ਕਿ ਮਾਤਾ ਚਿੰਤਪੁਰਨੀ ਦਾ ਪ੍ਰਸ਼ਾਦ ਕਿਸੇ ਹੋਰ ਦੇਵੀ ਤੇ ਨਹੀਂ ਜਾ ਸਕਦਾ। ਕੋਈ ਵੀ ਵਿਅਕਤੀ ਇਸ ਗੱਲ ਲਈ ਵਧੀਆ ਤਰਕ ਨਹੀਂ ਦੇ ਸਕਦਾ। ਪਰ ਜੇ ਤੁਸੀਂ ਖੁਦ ਹੀ ਇਹ ਕਰਕੇ ਦੇਖੋ ਤਾਂ ਤੁਹਾਨੂੰ ਖੁਦ ਹੀ ਸਪੱਸ਼ਟ ਹੋ ਜਾਵੇਗਾ।

? ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਕਈ ਲੋਕ ਤਾਂਬੇ ਦੀ ਧਾਤ ਦਾ ਕੜਾ ਬਣਾ ਕੇ ਦਿੰਦੇ ਹਨ। ਜਿਸ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਕੀ ਇਹ ਗੱਲ ਠੀਕ ਹੈ? ਜੇ ਹੈ ਤਾਂ ਇਹ ਕਿਵੇਂ ਹੁੰਦਾ ਹੈ?
* ਸਾਡੇ ਭਾਰਤ ਵਿੱਚ ਲੱਖਾਂ ਹੀ ਅਜਿਹੇ ਅੰਧ ਵਿਸ਼ਵਾਸ ਚੱਲ ਰਹੇ ਹਨ। ਕੋਈ ਵੀ ਵਿਅਕਤੀ ਇਸ ਗੱਲ ਦੀ ਵਧੀਆ ਵਿਆਖਿਆ ਨਹੀਂ ਕਰ ਸਕੇਗਾ ਕਿ ਇਹ ਤਾਂਬੇ ਦੀ ਚੇਨ ਜਾਂ ਕੜਾ ਬਲੱਡ ਪ੍ਰੈਸ਼ਰ ਨੂੰ ਕਿਵੇਂ ਕਾਬੂ ਵਿਚ ਰੱਖ ਸਕਦਾ ਹੈ?

27/09/15


ਸ਼ੰਕਾ-ਨਵਿਰਤੀ (16)

? ਮਨੁੱਖ ਨੂੰ ਸ਼ੂਗਰ ਅਤੇ ਤੇਜ਼ਾਬ ਬਣਨ ਦੇ ਰੋਗ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਹੁੰਦੇ ਹਨ। ਉਪਾ* ਦੱਸੋ ਜੀ।
* ਮਨੁੱਖੀ ਸਰੀਰ ਵਿੱਚ ਇੱਕ ਗ੍ਰੰਥੀ ਪੈਂਕਰੀਆਂ ਹੁੰਦੀ ਹੈ। ਇਸ ਦਾ ਕੰਮ ਇੰਸੂਲੀਨ ਪੈਦਾ ਕਰਨਾ ਹੁੰਦਾ ਹੈ। ਨੁਕਸ ਸਮੇਂ ਪੈਂਕਰੀਆਂ ਇੰਸੂਲੀਨ ਦੀ ਪੈਦਾਇਸ ਜਾਂ ਤਾਂ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਇਸ ਲਈ ਮਨੁੱਖ ਨੂੰ ਇੰਸੂਲੀਨ ਦੀ ਜ਼ਰੂਰਤ ਬਾਹਰੋਂ ਇੰਜੈਕਸ਼ਨਾਂ ਰਾਹੀਂ ਪੂਰੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਵਿਅਕਤੀ ਦੇ ਮਿਹਦੇ ਵਿੱਚ ਤੇਜ਼ਾਬ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਦਾ ਉਪਾ* ਤਾਂ ਜੀਵਨ ਜਾਂਚ ਬਦਲ ਕੇ ਕੀਤਾ ਜਾ ਸਕਦਾ ਹੈ। ਜਿਵੇਂ ਸ਼ੂਗਰ ਦੇ ਮਰੀਜ਼ਾਂ ਨੂੰ ਘਿਉ ਤੇ ਖੰਡ ਦੀ ਬਹੁਤਾਤ ਵਾਲੇ ਮਿੱਠੇ ਫਲਾਂ ਅਤੇ ਮਠਿਆਈਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਸਰੀਰਕ ਕਸਰਤਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਤੇਜ਼ਾਬੀ ਮਾਦੇ ਨੂੰ ਘਟਾਉਣ ਲਈ ਚਾਹ, ਤਲੀਆਂ ਹੋਈਆਂ ਚੀਜ਼ਾਂ, ਲੂਣ ਮਿਰਚ, ਦੁੱਧ ਘਿਓ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ। ਖੁਰਾਕ ਵੀ ਉਮਰ ਅਨੁਸਾਰ ਘੱਟ ਖਾਣੀ ਚਾਹੀਦੀ ਹੈ।

? ਮਨੁੱਖ ਬੁਢਾਪੇ ਵਿੱਚ ਬਿਮਾਰ ਹੋ ਕੇ ਡਰਨ ਕਿਉਂ ਲੱਗ ਜਾਂਦਾ ਹੈ।
* ਡਰ ਦਾ ਮੁੱਖ ਕਾਰਨ ਕਿਸੇ ਵਿਸ਼ੇ ਵਿੱਚ ਜਾਣਕਾਰੀ ਦੀ ਘਾਟ ਹੋਣਾ ਹੁੰਦਾ ਹੈ। ਬੁਢਾਪੇ ਵਿੱਚ ਦਿਮਾਗੀ ਸੈੱਲ ਜਿਨ੍ਹਾਂ ਨੂੰ ਨਿਊਰੋਨ ਕਹਿੰਦੇ ਹਨ, ਦੀ ਘਾਟ ਹੋ ਜਾਂਦੀ ਹੈ। ਇਸ ਲਈ ਵੱਧ ਉਮਰ ਦੇ ਵਿਅਕਤੀ ਸਾਰੀਆਂ ਗੱਲਾਂ ਦਾ ਠੀਕ ਢੰਗ ਨਾਲ ਨਿਰਣਾ ਨਹੀਂ ਕਰ ਸਕਦੇ। ਸੋ, ਉਹ ਡਰਨ ਲੱਗ ਜਾਂਦੇ ਹਨ।

? ਦੋ ਤਿੰਨ ਮਹੀਨੇ ਪਿੱਛੋਂ ਆਦਮੀ ਨੂੰ ਉਦਾਸੀ ਜਿਹੀ ਕਿਉਂ ਆ ਜਾਂਦੀ ਹੈ ਜਦੋਂ ਉਹ ਖੁਸ਼ੀ ਵਿੱਚ ਖੇਡ ਰਿਹਾ ਹੁੰਦਾ ਹੈ, ਉਦੋਂ ਹੀ ਕਿਉਂ ਉਹਦਾ ਮਨ ਡਿੱਗੂੰ-ਡਿੱਗੂੰ ਕਰਨ ਲੱਗ ਪੈਂਦਾ ਹੈ।
* ਇਸਦਾ ਕਾਰਨ ਵੀ ਸਾਰੀਆਂ ਗੱਲਾਂ ਆਪਣੀ ਇੱਛਾ ਅਨੁਸਾਰ ਨਾ ਹੋਣਾ ਹੁੰਦਾ ਹੈ ਕਿਉਂਕਿ ਕਿਸੇ ਪਰਿਵਾਰ ਵਿੱਚ ਜਾਂ ਦਫ਼ਤਰ ਵਿੱਚ ਹਰੇਕ ਵਿਅਕਤੀ ਦੀਆਂ ਇੱਛਾਵਾਂ ਹੁੰਦੀਆਂ ਹਨ। ਕਈ ਵਾਰ ਕਿਸੇ ਹੋਰ ਵਿਅਕਤੀ ਦੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ। ਇਸ ਲਈ ਅਪੂਰਨ ਇੱਛਾਵਾਂ ਵਾਲੇ ਵਿਅਕਤੀਆਂ ‘ਤੇ ਨਿਰਾਸ਼ਤਾ ਛਾ ਜਾਂਦੀ ਹੈ।

? ਜਿਸ ਬਿਮਾਰੀ ਨੂੰ ਕਹਿ ਦਿੰਦੇ ਨੇ ਕਿ ਮਾਤਾ ਹੋਈ ਹੈ। ਉਸ ਬਿਮਾਰੀ ਦਾ ਕੀ ਨਾਮ ਹੈ। ਕਿਸ ਤਰ੍ਹਾਂ ਹਟਦੀ ਹੈ।
* ਅੰਧਵਿਸ਼ਵਾਸੀ ਜਨਤਾ ਵੱਲੋਂ ਇਹ ਨਾ ‘ਚੇਚਕ‘ ਬਿਮਾਰੀ ਨੂੰ ਦਿੱਤਾ ਗਿਆ ਸੀ। ਉਹ ਸਮਝਦੇ ਸੀ ਕਿ ਇਹ ਬਿਮਾਰੀ ਦੇਵੀ ਮਾਤਾ ਦੀ ਕਰੋਪੀ ਕਾਰਨ ਹੁੰਦੀ ਹੈ ਪਰ ਵਿਗਿਆਨ ਨੇ ਉਹਨਾਂ ਦੀ ਇਸ ਅਗਿਆਨਤਾ ਦੇ ਰਹੱਸ ਤੋਂ ਪਰਦਾ ਹੀ ਨਹੀਂ ਚੁੱਕਿਆ ਸਗੋਂ ਧਰਤੀ ਤੋਂ ‘ਚੇਚਕ‘ ਨਾਂ ਦੀ ਬਿਮਾਰੀ ਅਤੇ ਇਸ ਨੂੰ ਫੈਲਾਉਣ ਵਾਲੇ ਜੀਵਾਣੂਆਂ ਦਾ ਖੁਰਾ-ਖੋਜ ਹੀ ਮਿਟਾ ਦਿੱਤਾ ਹੈ, ਅੱਜ ਇਸ ਬਿਮਾਰੀ ਦੇ ਜੀਵਾਣੂ ਦੁਨੀਆਂ ਦੀਆਂ ਸਿਰਫ ਦੋ ਜਾਂ ਤਿੰਨ ਪ੍ਰਯੋਗਸ਼ਲਾਵਾਂ ਵਿੱਚ ਬੰਦ ਪਏ ਹਨ ਪਰ ਅੰਧਵਿਸ਼ਵਾਸੀਆਂ ਨੇ ਇਸ ਗੱਲ ਤੋਂ ਕੋਈ ਸਬਕ ਨਹੀਂ ਸਿੱਖਣਾ ਹੈ ਸਗੋਂ ਕਿਸੇ ਹੋਰ ਅੰਧਵਿਸ਼ਵਾਸ ਦੇ ਪਿੱਛਲੱਗ ਬਣ ਜਾਣਾ ਹੈ।

? ਜਿਸ ਵਕਤ ਸਾਨੂੰ ਬੁਖਾਰ ਚੜ੍ਹਦਾ ਹੈ ਤਾਂ ਉਸ ਸਮੇਂ ਸਾਡੇ ਸਰੀਰ ਵਿੱਚ ਕਿਹੜੀ ਚੀਜ਼ ਹੈ ਜਿਹੜੀ ਸਾਡੇ ਸਰੀਰ ਦਾ ਤਾਪਮਾਨ ਵਧਾ ਦਿੰਦੀ ਹੈ।
* ਬੁਖਾਰ ਸਮੇਂ ਸਰੀਰ ਵਿਚਲੇ ਖੂਨ ਦੇ ਚਿੱਟੇ ਸੈੱਲਾਂ ਵਿੱਚ ਕੁਝ ਅਜਿਹੀਆਂ ਰਸਾਇਣ ਕਿਰਿਆਵਾਂ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਗਰਮੀ ਪੈਦਾ ਹੁੰਦੀ ਹੈ। ਇਸ ਲਈ ਮਨੁੱਖ ਨੂੰ ਬੁਖਾਰ ਚੜ੍ਹ ਜਾਂਦਾ ਹੈ।

? ਜਿਸ ਬੰਦੇ ਤੋਂ ਬੰਦਾ ਘਬਰਾਹਟ ਖਾਂਦਾ ਹੈ ਉਸ ਦੇ ਸਾਹਮਣੇ ਆਉਣ ਤੇ ਸਾਹ ਕਿਉਂ ਬੰਦ ਹੋ ਜਾਂਦਾ ਹੈ।
* ਮਨੁੱਖ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਮਾਨਸਿਕ ਪ੍ਰਭਾਵਾਂ ਨੂੰ ਕਬੂਲਦੀਆਂ ਹਨ। ਦਿਲ ਦੀ ਗਤੀ ਅਤੇ ਸਾਹ ਕਿਰਿਆ ਆਦਿ ਵੀ ਮਨ ਦੁਆਰਾ ਪ੍ਰਭਾਵਿਤ ਹੁੰਦੇ ਹਨ। ਇਸ ਲਈ ਜਦੋਂ ਕੋਈ ਅਣਇੱਛਤ ਵਿਅਕਤੀ ਸਾਡੇ ਸਾਹਮਣੇ ਆਉਾਂਦਾÔੈ ਤਾਂ ਇਹ ਪ੍ਰਣਾਲੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ।

? ਮਿੱਤਰ ਜੀ ਕੀ ਵਾਰ ਵਾਰ ਖੂਨ ਦਾਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਜਾਂਦੀ ਹੈ।
* ਵਾਰ ਵਾਰ ਖੂਨ ਦਾਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਕੋਈ ਸੰਬੰਧ ਨਹੀਂ।

? ਇੱਕ ਵਰਤੀ ਹੋਈ ਸੂਈ ਨੂੰ ਦੁਬਾਰਾ ਵਰਤਣ ਨਾਲ ਏਡਜ਼ ਹੋ ਜਾਂਦੀ ਹੈ ਪਰ ਜੇਕਰ ਮੱਛਰ ਕਿਸੇ ਏਡਜ਼ ਗ੍ਰਸਤ ਵਿਅਕਤੀ ਨੂੰ ਡੰਗ ਦੇਵੇ ਅਤੇ ਬਾਅਦ ਵਿੱਚ ਕਿਸੇ ਆਮ ਆਦਮੀ ਨੂੰ ਕੱਟ ਦੇਵੇ ਕੀ ਇਸ ਨਾਲ ਵੀ ਏਡਜ਼ ਹੋ ਜਾਂਦੀ ਹੈ।
* ਵਰਤੀ ਹੋਈ ਸੂਈ ਚਮੜੀ ਦੀਆਂ ਅੰਦਰਲੀਆਂ ਤਹਿਆਂ ਵਾਲੇ ਖੂਨ ਦੇ ਸੰਪਰਕ ਵਿੱਚ ਆ ਜਾਂਦੀ ਹੈ। ਜਿਸ ਵਿੱਚ ਏਡਜ਼ ਦੇ ਕੀਟਾਣੂ ਪਏ ਹੁੰਦੇ ਹਨ। ਪਰ ਮੱਛਰ ਤਾਂ ਸਿਰਫ ਉੱਪਰਲੀਆਂ ਤਹਿਆਂ ਵਾਲੇ ਖੂਨ ਤੱਕ ਹੀ ਸੀਮਿਤ ਰਹਿੰਦਾ ਹੈ। ਇਸ ਲਈ ਮੱਛਰ ਦੇ ਏਡਜ਼ ਦੇ ਰੋਗੀ ਨੂੰ ਕੱਟ ਕੇ ਦੂਸਰੇ ਵਿਅਕਤੀ ਨੂੰ ਕੱਟਣ ਨਾਲ ਏਡਜ਼ ਨਹੀਂ ਹੁੰਦੀ।

? ਕੀ ਪੋਲਿਓ ਨਾਲ ਲਕਵਾ ਦੇ ਮਾਰਨ ਕਾਰਨ ਉਸ ਅੰਗ ਦਾ ਇਲਾਜ ਦੁਬਾਰਾ ਹੋ ਨਹੀਂ ਸਕਦਾ?
* ਸੰਸਾਰ ਵਿਚ ਅਜਿਹੀ ਦਵਾਈ ਅਜੇ ਤੱਕ ਨਹੀਂ ਬਣੀ ਜਿਹੜੀ ਪੋਲੀਓ ਕਾਰਨ ਮਰ ਚੁੱਕੇ ਸੈਲਾਂ ਨੂੰ ਮੁੜ ਜੀਵਤ ਕਰ ਸਕੇ।

? ਮਾਸ ਸੁੰਨ ਕਰਨ ਵਾਲਾ ਟੀਕਾ ਕਿਵੇਂ ਕੰਮ ਕਰਦਾ ਹੈ ਇਸ ਨਾਲ ਮਾਸ ਕਿਵੇਂ ਸੁੰਨ ਹੋ ਜਾਂਦਾ ਹੈ ਤੇ ਸੁੰਨ ਮਾਸ ਨੂੰ ਪੀੜ ਕਿਉਂ ਨਹੀਂ ਹੁੰਦੀ।
* ਮਾਸ ਸੁੰਨ ਕਰਨ ਵਾਲਾ ਟੀਕਾ ਸਰੀਰ ਦੇ ਉਸ ਹਿੱਸੇ, ਜਿਸ ਵਿੱਚ ਇਹ ਲਾਇਆ ਜਾਂਦਾ ਹੈ ਉਸ ਵਿੱਚੋਂ ਦਿਮਾਗ ਨੂੰ ਸੁਨੇਹਾ ਲਿਆਉਣ ਅਤੇ ਲਿਜਾਣ ਵਾਲੇ ਨਾੜੀ-ਪ੍ਰਬੰਧ ਨੂੰ ਵਕਤੀ ਤੌਰ ‘ਤੇ ਕਿਰਿਆਸ਼ੀਲ ਨਹੀਂ ਰਹਿਣ ਦਿੰਦਾ। ਇਸ ਲਈ ਸਾਨੂੰ ਕੋਈ ਪੀੜ ਨਹੀਂ ਹੁੰਦੀ।

? ਕਈ ਡਾਕਟਰਾਂ ਦੀ ਸਲਾਹ ਹੈ ਕਿ ਭੋਜਨ ਭੁੱਖ ਅਨੁਸਾਰ ਰੱਜ ਕੇ ਖਾਣਾ ਚਾਹੀਦਾ ਹੈ ਅਤੇ ਕਈ ਆਖਦੇ ਹਨ ਕਿ ਭੋਜਨ ਰੱਜ ਕੇ ਨਹੀਂ ਖਾਣਾ ਚਾਹੀਦਾ। ਇਸ ਸਬੰਧੀ ਸ਼ੰਕਾ ਨਵਿਰਤੀ ਕਰੋ।
* ਘੱਟ ਉਮਰ ਦੇ ਵਿਅਕਤੀਆਂ ਨੂੰ ਤਾਂ ਆਪਣੀ ਖੁਰਾਕ ਠੀਕ ਮਾਤਰਾ ਵਿਚ ਲੈਣੀ ਚਾਹੀਦੀ ਹੈ ਅਤੇ ਜਿਹੜੇ ਵਿਅਕਤੀਆਂ ਦੀ ੳਮਰ 30 ਸਾਲ ਤੋਂ ਟੱਪ ਜਾਂਦੀ ਹੈ ਤੇ ਉਹ ਜ਼ੋਰ ਵਾਲਾ ਕੰਮ ਨਹੀਂ ਕਰਦੇ ਤਾਂ ਅਜਿਹੇ ਵਿਅਕਤੀਆਂ ਨੂੰ ਆਪਣੀ ਖੁਰਾਕ ਘੱਟ ਤੋਂ ਘੱਟ ਹੀ ਲੈਣੀ ਚਾਹੀਦੀ ਹੈ। ਵੱਧ ਖੁਰਾਕ ਸਰੀਰ ਵਿਚ ਵੱਧ ਬਿਮਾਰੀਆਂ ਪੈਦਾ ਕਰਦੀ ਹੈ।
17/08/15


ਸ਼ੰਕਾ-ਨਵਿਰਤੀ (15)

? ਏਡਜ਼ ਦੀ ਸ਼ੁਰੂਆਤ ਕਿੱਥੋਂ, ਕਦੋਂ ਤੇ ਕਿਵੇਂ ਹੋਈ। ਵਿਆਖਿਆ ਕਰੋ।
* ਏਡਜ਼ ਦੀ ਬਿਮਾਰੀ ਦਾ ਪਹਿਲਾ ਮਰੀਜ਼ 1978 ਵਿਚ ਅਮਰੀਕਾ ਵਿਚੋਂ ਮਿਲਿਆ ਸੀ। ਅਮਰੀਕਾ ਦੇ ਸਿਹਤ ਵਿਭਾਗ ਨੇ 1982 ਵਿਚ ਇਕ ਰਿਪੋਰਟ ਛਾਪੀ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਇਸ ਬਿਮਾਰੀ ਨਾਲ ਲਗਭਗ 100 ਵਿਅਕਤੀ ਮਰ ਚੁੱਕੇ ਹਨ। ਇਸ ਬਿਮਾਰੀ ਦੇ ਵਾਇਰਸ ਬਾਂਦਰਾਂ ਵਿਚ ਵੀ ਮਿਲੇ ਹਨ। ਜਿਸ ਤੋਂ ਸਪੱਸ਼ਟ ਹੋਇਆ ਕਿ ਇਹ ਬਿਮਾਰੀ ਬਾਂਦਰਾਂ ਤੋਂ ਕਿਸੇ ਨਾ ਕਿਸੇ ਢੰਗ ਰਾਹੀਂ ਮਨੁੱਖਾਂ ਵਿਚ ਪ੍ਰਵੇਸ਼ ਹੋਈ ਹੈ।

? ਆਦਮੀ ਕੋਮਾ ਵਿੱਚ ਕਿਵੇਂ ਪਹੁੰਚ ਜਾਂਦਾ?
* ਕਿਸੇ ਕਾਰਨ ਮਨੁੱਖੀ ਦਿਮਾਗ ਦੇ ਕੰਮ ਛੱਡ ਜਾਣ ਦੀ ਹਾਲਤ ਨੂੰ ਕੋਮਾ ਕਿਹਾ ਜਾਂਦਾ ਹੈ। ਡਾਕਟਰਾਂ ਨੇ ਆਪਣੇ ਵਿਕਸਿਤ ਔਜ਼ਾਰਾਂ ਰਾਹੀਂ ਮਨੁੱਖੀ ਸਾਹ ਕਿਰਿਆ ਅਤੇ ਖੂਨ-ਸੰਚਾਰ ਪ੍ਰਣਾਲੀ ਨੂੰ ਅਜਿਹੀ ਹਾਲਤ ਵਿੱਚ ਵੀ ਚਾਲੂ ਰੱਖਣ ਦੇ ਢੰਗ ਵਿਕਸਿਤ ਕਰ ਲਏ ਹਨ। ਇਸ ਲਈ ਦਿਮਾਗ ਦੇ ਕੰਮ ਛੱਡ ਦੇਣ ਦੀ ਹਾਲਤ ਵਿਚ ਵੀ ਡਾਕਟਰ ਮਰੀਜ਼ ਦੇ ਫੇਫੜਿਆਂ ਅਤੇ ਦਿਲ ਚਾਲੂ ਰੱਖ ਕੇ ਉਸ ਵਿਅਕਤੀ ਦੀ ਉਮਰ ਨੂੰ ਕੁਝ ਦਿਨਾਂ ਲਈ ਵਧਾ ਦਿੰਦੇ ਹਨ। ਕਈ ਵਾਰੀ ਇਸ ਸਮੇਂ ਦੌਰਾਨ ਰੋਗ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਂਦਾ ਹੈ ਤੇ ਵਿਅਕਤੀ ਸਦਾ ਲਈ ਬਚ ਜਾਂਦਾ ਹੈ।

? ਖੁਰਕ ਆਦਮੀ ਨੂੰ ਕਿਉਂ ਹੁੰਦੀ ਹੈ।
* ਖੁਰਕ ਬਾਹਰੀ ਪਦਾਰਥਾਂ ਜਾਂ ਜੀਵਾਂ ਤੋਂ ਚਮੜੀ ਨੂੰ ਹੋਣ ਵਾਲੀ ਐਲਰਜੀ ਦਾ ਨਾਂ ਹੈ।

? ਐਲਰਜੀ ਦਾ ਕੀ ਕਾਰਨ ਹੁੰਦਾ ਹੈ ਤੇ ਇਸ ਨੂੰ ਕਿਹੜੀ ਦਵਾਈ ਨਾਲ ਦੂਰ ਕੀਤਾ ਜਾ ਸਕਦਾ ਹੈ।
* ਐਲਰਜੀ ਸਰੀਰ ਦੀ ਵੱਖ-ਵੱਖ ਪਦਾਰਥਾਂ ਪ੍ਰਤੀ ਸੰਵੇਦਨਸ਼ੀਲਤਾ ਕਾਰਨ ਪੈਦਾ ਹੋਈ ਪ੍ਰਤੀਕਿਰਿਆ ਹੈ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਦਾਰਥ ਤੋਂ ਇਹ ਪ੍ਰਤੀਕਿਰਿਆ ਹੋ ਸਕਦੀ ਹੈ। ਕਿਸੇ ਨੂੰ ਮਿੱਟੀ-ਘੱਟੇ ਤੋਂ, ਕਿਸੇ ਹੋਰ ਨੂੰ ਆਟੇ ਤੋਂ, ਕਿਸੇ ਨੂੰ ਸਾਬਣ ਤੋਂ ਐਲਰਜੀ ਹੋ ਸਕਦੀ ਹੈ। ਐਲਰਜੀ ਦਾ ਇਲਾਜ ਦਵਾਈ ਨਾਲ ਸੰਭਵ ਹੈ। ਅੱਜ ਕੱਲ੍ਹ ਡਾਕਟਰਾਂ ਕੋਲ ਬਹੁਤ ਸਾਰੇ ਅਜਿਹੇ ਟੈਸਟ ਆ ਗਏ ਹਨ ਜਿਹੜੇ ਐਲਰਜੀ ਨੂੰ ਟੈਸਟ ਕਰ ਕੇ ਦੱਸ ਦਿੰਦੇ ਹਨ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਤੋਂ ਐਲਰਜੀ ਹੈ ਅਤੇ ਫੇਰ ਕਿਹੜੀ ਦਵਾਈ ਕਿਸ ਐਲਰਜ਼ੀ ਨੂੰ ਖ਼ਤਮ ਕਰ ਸਕਦੀ ਹੈ।

? ਕੀ ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ।
* ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਨਹੀਂ ਹੁੰਦੀ। ਸਗੋਂ ਸਰੀਰ ਦੇ ਇੱਕ ਗ੍ਰੰਥੀ ਪੈਂਕਰੀਆ ਦੇ ਇੰਨਸੂਲੀਨ ਘੱਟ ਮਾਤਰਾ ਵਿੱਚ ਪੈਦਾ ਕਰਨ ਕਾਰਨ ਹੁੰਦੀ ਹੈ।

? ਸਾਡੇ ਪਿੰਡ ਦੇ ਇੱਕ ਸੱਜਣ ਏਡਜ਼ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ। ਦੇਸ਼ ਸੇਵਕ ਵਿੱਚ ਇਸ਼ਤਿਹਾਰ ਵੀ ਦਿੱਤੇ ਹਨ। ਕੀ ਇਹ ਸੰਭਵ ਹੈ।
* ਹਿੰਦੋਸਤਾਨ ਵਿੱਚ ਬਹੁਤ ਸਾਰੇ ਨੀਮ-ਹਕੀਮ ਅਜਿਹੇ ਹਨ ਜਿਹੜੇ ਅਕਸਰ ਅਜਿਹੀਆਂ ਗੱਲਾਂ ਬਾਰੇ ਵਧਾ-ਚੜ੍ਹਾ ਕੇ ਆਪਣੇ ਬਿਆਨ ਦਿੰਦੇ ਹੀ ਰਹਿੰਦੇ ਹਨ। ਕੋਈ ਵੀ ਅਜਿਹੀ ਇਲਾਜ ਬੀਮਾਰੀ ਹੋਵੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਇੱਥੋਂ ਦੇ ਭੱਦਰ-ਪੁਰਸ਼ ਆਪਣੇ ਦਾਅਵੇ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦਾ ਮੰਤਵ ਇਨ੍ਹਾਂ ਦਾ ਇਲਾਜ ਕਰਨਾ ਨਹੀਂ ਹੁੰਦਾ ਸਗੋਂ ਕੁਝ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਆਰਥਿਕ ਲੁੱਟ ਕਰਨਾ ਹੁੰਦਾ ਹੈ। ਪੰਜਾਬ ਵਿੱਚ ਹੀ ਤੁਹਾਨੂੰ ਹੋਮਿਓਪੈਥੀ ਦੇ ਅਜਿਹੇ ਹਜ਼ਾਰਾਂ ਡਾਕਟਰ ਮਿਲ ਜਾਣਗੇ ਜਿਹੜੇ ਹਿੱਕ ਠੋਕ ਕੇ ਕਹਿਣਗੇ ਕਿ ਮੇਰੀ ਦਵਾਈ ਸ਼ੂਗਰ ਨੂੰ ਜੜੋਂ ਖਤਮ ਕਰ ਸਕਦੀ ਹੈ। ਮੈਂ ਅਜਿਹੇ ਹੋਮਿਓਪੈਥਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਮੈਂ ਉਨ੍ਹਾਂ ਸਾਹਮਣੇ ਦਸ ਸ਼ੂਗਰ ਦੇ ਮਰੀਜ਼ ਪੇਸ਼ ਕਰ ਸਕਦਾ ਹਾਂ ਜਿਹੜੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਦਵਾਈ ਲੈਣਗੇ। ਜੇ ਉਨ੍ਹਾਂ ਵਿੱਚੋਂ ਉਹ ਪੰਜ ਮਰੀਜ਼ਾਂ ਨੂੰ ਵੀ ਠੀਕ ਕਰ ਦੇਣਗੇ ਤਾਂ ਮੈਂ 5 ਲੱਖ ਰੁਪਏ ਇਨਾਮ ਆਪਣੀ ਜੇਬ ਵਿੱਚੋਂ ਦੇ ਦੇਵਾਂਗੇ। ਪਰ ਚੁਣੌਤੀ ਕਬੂਲਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਬਤੌਰ ਜ਼ਮਾਨਤ ਜਮ੍ਹਾ ਕਰਵਾਉਣਾ ਪਵੇਗਾ ਅਤੇ ਪ੍ਰਯੋਗ ‘ਤੇ ਆਉਣ ਵਾਲੇ ਖਰਚੇ ਲਈ ਹਾਰਨ ਵਾਲੀ ਧਿਰ ਜੁੰਮੇਵਾਰ ਹੋਵੇਗੀ। ਏਡਜ਼ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਇਸ ਹਕੀਮ ਨੂੰ ਵੀ ਮੇਰੀ ਚੁਣੌਤੀ ਪੁਚਾ ਦੇਣਾ ਤੇ ਦੱਸ ਦੇਣਾ ਕਿ ਏਡਜ਼ ਦੇ ਇਲਾਜ ਲਈ ਵੀ ਮੈਂ ਸਿਰਫ ਭਾਰਤੀਆਂ ਲਈ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

? 8.9.ੜ. ਵਿਸ਼ਾਣੂ ਦਾ ਪੂਰਾ ਨਾਂ ਕੀ ਹੈ?
* 8.9.ੜ. ਵਾਇਰਸ ਦਾ ਮਤਲਬ ਹੁੰਦਾ ਹੈ ਹਿਉਮਨ ਇਮੀਨੋ ਡਿਫੀਸੈਂਸੀ ਵਾਇਰਸ.

? ਕਈ ਵਾਰ ਕਿਸੇ ਆਦਮੀ ਦੇ ਸਰੀਰ ਤੇ ਛੋਟੇ-ਛੋਟੇ ਦਾਗ ਪੈ ਜਾਂਦੇ ਹਨ। ਇਸ ਦਾ ਕੀ ਕਾਰਨ ਹੈ?
* ਦਾਗਾਂ ਦੇ ਪੈਦਾ ਹੋਣ ਦਾ ਕਾਰਨ ਕਿਸੇ ਸਥਾਨ ਤੋਂ ਸੈੱਲਾਂ ਦਾ ਟੁੱਟ-ਫੁੱਟ ਜਾਣਾ ਜਾਂ ਰੰਗ ਵਟਾ ਜਾਣਾ ਹੁੰਦਾ ਹੈ।

? ਬੱਚਿਆਂ ਨੂੰ ਜੁਕਾਮ, ਖਾਂਸੀ ਆਮ ਬਿਮਾਰੀਆਂ ਹਨ ਪਰ ਇਨ੍ਹਾਂ ਬਿਮਾਰੀਆਂ ਕਰਕੇ ਲੋੜ ਤੋਂ ਵੱਧ ਚੈਰੀਕੋਫ ਦੇਣ ਨਾਲ ਕੋਈ ਨੁਕਸਾਨ ਤਾਂ ਨਹੀਂ? ਜਾਂ ਵੱਡਿਆਂ ਹੋਇਆਂ ਨੂੰ ਕੋਈ ਨੁਕਸਾਨ। ਸੀ. ਪੀ. ਐਮ. ਦੀਆਂ ਗੋਲੀਆਂ ਨਾਲ ਬੱਚਿਆਂ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ।
* ਸਰੀਰਕ ਬਿਮਾਰੀਆਂ ਕਰਕੇ ਦਵਾਈ ਲੈਣਾ ਸਾਡੀ ਲੋੜ ਹੁੰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਹਰ ਦਵਾਈ ਸਾਡੇ ਸਰੀਰ ਲਈ ਥੋੜ੍ਹੀ-ਬਹੁਤ ਨੁਕਸਾਨਦਾਇਕ ਹੁੰਦੀ ਹੀ ਹੈ, ਪਰ ਬਿਮਾਰੀਆਂ ਨੂੰ ਠੀਕ ਕਰਨ ਲਈ ਦਵਾਈਆਂ ਤਾਂ ਮਜ਼ਬੂਰੀਵੱਸ ਲੈਣੀਆਂ ਹੀ ਪੈਂਦੀਆਂ ਹਨ। ਸੋ ਤੁਸੀਂ ਆਪਣੇ ਡਾਕਟਰ ਤੋਂ ਇਨ੍ਹਾਂ ਦਾ ਬਦਲ ਪੁੱਛ ਸਕਦੇ ਹੋ।

? ਜਿਸ ਵਿਅਕਤੀ ਨੂੰ ਅਧਰੰਗ ਹੋਣ ਵਾਲੇ ਲੱਛਣ ਦਿਖਾਈ ਦੇਣ ਉਸ ਨੂੰ ਅਫੀਮ ਦੇਣ ਨਾਲ ਉਸਦਾ ਅਧਰੰਗ ਰੁਕ ਜਾਂਦਾ ਹੈ। ਅਜਿਹਾ ਕਿਉਂ?
* ਬਲੱਡ ਪ੍ਰੈਸ਼ਰ ਕਾਰਨ ਖੂਨ ਦੀਆਂ ਨਾੜੀਆਂ ਵਿੱਚ ਦਬਾਓ ਵਧ ਜਾਂਦਾ ਹੈ। ਇਸ ਨਾਲ ਕਈ ਵਾਰੀ ਦਿਲ ਫੇਲ੍ਹ ਹੋ ਜਾਂਦਾ ਹੈ ਜਾਂ ਦਿਮਾਗ ਦੀ ਕੋਈ ਨਾੜ ਫਟ ਜਾਂਦੀ ਹੈ। ਜੇ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਤਾਂ ਕਈ ਵਾਰ ਸਾਡੇ ਦਿਮਾਗ ਦੇ ਖੱਬੇ ਹਿੱਸੇ ਵਿੱਚ ਖੂਨ ਭਰ ਜਾਂਦਾ ਹੈ। ਖੱਬਾ ਹਿੱਸਾ ਕਿਉਂਕਿ ਸਰੀਰ ਦੇ ਸੱਜੇ ਅੰਗਾਂ ਨੂੰ ਕੰਟਰੋਲ ਕਰਦਾ ਹੈ। ਇਸ ਲਈ ਸੱਜੇ ਪਾਸੇ ਦਾ ਅਧਰੰਗ ਹੋ ਜਾਂਦਾ ਹੈ। ਸ਼ਾਇਦ ਥੋੜ੍ਹੀ ਜਿਹੀ ਮਾਤਰਾ ਵਿੱਚ ਅਫੀਮ ਖਾਣ ਨਾਲ ਜਾਂ ਕੁਝ ਹੋਰ ਦਵਾਈਆਂ ਖੂਨ ਦੇ ਥੱਕੇ ਬਣਨ ਤੋਂ ਰੋਕਦੀਆਂ ਹਨ ਪਰ ਇਹਨਾਂ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।

? ਇਹ ਦੱਸੋ ਕਿ ਭਾਰਤ ਵਿੱਚ ਏਡਜ਼ ਦੀ ਕੋਈ ਦਵਾਈ ਹੈ, ਜੇ ਹੈ ਤਾਂ ਕਿਹੜੀ ਅਤੇ ਕਿੱਥੋਂ ਉਪਲਬਧ ਹੈ।
* ???? ਨਾਂ ਦੀ ਦਵਾਈ ਏਡਜ਼ ਰੋਗ ਲਈ ਵਰਤੀ ਜਾਂਦੀ ਹੈ। ਇਹ ਏਡਜ਼ ਖਤਮ ਨਹੀਂ ਕਰਦੀ ਪਰ ਰੋਗੀ ਦੀ ਉਮਰ ਜ਼ਰੂਰ ਵਧਾ ਦਿੰਦੀ ਹੈ ਤੇ ਇਸ ਦਾ ਅੰਦਾਜ਼ਨ ਖਰਚ ਦੋ ਲੱਖ ਪ੍ਰਤੀ ਸਾਲ ਹੁੰਦਾ ਹੈ। ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੀ ਇਹ ਦਵਾਈ ਇਸਤੇਮਾਲ ਕਰਨੀ ਚਾਹੀਦੀ ਹੈ। ਐਚ. ਆਈ. ਵੀ. ਪੋਜੀਟਿਵ ਵਿਅਕਤੀ ਨੂੰ ਕਿਹੋ ਜਿਹੀ ਖੁਰਾਕ ਲੈਣੀ ਚਾਹੀਦੀ ਹੈ?
ਐਚ. ਆਈ. ਵੀ. ਪਾਜ਼ਿਟਿਵ ਵਿਅਕਤੀਆਂ ਨੂੰ ਅਜਿਹੀ ਖੁਰਾਕ ਹੀ ਲੈਣੀ ਚਾਹੀਦੀ ਹੈ ਜਿਹੜੀ ਬਿਮਾਰੀ ਨੂੰ ਘੱਟ ਤੋਂ ਘੱਟ ਸੱਦਾ ਦਿੰਦੀ ਹੋਵੇ ਕਿਉਂਕਿ ਇਸ ਬਿਮਾਰੀ ਵਿੱਚ ਬੰਦੇ ਦੀ ਪ੍ਰਤੀਰੋਧੀ ਸ਼ਕਤੀ ਘਟ ਜਾਂਦੀ ਹੈ। ਇਸ ਲਈ ਕਿਸੇ ਵੀ ਬਿਮਾਰੀ ਦਾ ਹਮਲਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।


ਸ਼ੰਕਾ-ਨਵਿਰਤੀ (14)

? ਭੁੱਖ ਮਾਰਨ ਵਾਲੀ ਕੋਈ ਦਵਾਈ ਹੈ ਜਿਸ ਨਾਲ ਭੁੱਖ ਨਾ ਲੱਗੇ। ਜੇ ਹੈ ਤਾਂ ਇਸਦਾ ਨਾਮ ਕੀ ਹੈ?
* ਕੀ ਕੋਈ ਇੰਜਣ ਬਗੈਰ ਤੇਲ ²ਤੋਂ ਲੰਬੇ ਸਮੇਂ ਲਈ ਚੱਲ ਸਕਦਾ ਹੈ? ਸਾਡਾ ਜਵਾਬ ਹੈ ਨਹੀਂ। ਇਸੇ ਤਰ੍ਹਾਂ ਮਨੁੱਖੀ ਸਰੀਰ ਵੀ ਇੱਕ ਇੰਜਣ ਹੈ। ਇਸ ਵਿੱਚ ਜਮ੍ਹਾਂ ਹੋਈ ਚਰਬੀ ਨਾਲ ਕੁਝ ਸਮਾਂ ਕੰਮ ਤਾਂ ਚੱਲ ਸਕਦਾ ਹੈ ਪਰ ਸਦੀਵੀ ਨਹੀਂ। ਇਸ ਲਈ ਭੁੱਖ ਮਾਰਨਾ ਗਲਤ ਹੈ। ਉਂਝ ਮਿਹਦੇ ਨੂੰ ਜਾਮ ਕਰਨ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਜੋ ਨੁਕਸਾਨਦਾਇਕ ਹਨ ਬਾਜ਼ਾਰ ਵਿੱਚ ਉਪਲਬਧ ਨੇ।

? ਛਿੱਕ ਆਉਂਦੇ ਸਮੇ ਅੱਖਾਂ ਖੁੱਲ੍ਹੀਆਂ ਕਿਉਂ ਨਹੀਂ ਰਹਿੰਦੀਆਂ?
* ਛਿੱਕ ਆਉਣ ਦਾ ਕਾਰਨ ਨੱਕ ਵਿੱਚ ਜਾਂ ਗਲੇ ਵਿੱਚ ਪੈਦਾ ਹੋਈ ਕਿਸੇ ਰੁਕਾਵਟ ਨੂੰ ਹਵਾ ਦੀ ਤੇਜ਼ ਗਤੀ ਨਾਲ ਦੂਰ ਕਰਨਾ ਹੁੰਦਾ ਹੈ। ਇਸ ਲਈ ਮਨੁੱਖ ਨੇ ਜਿਸ ਸਥਾਨ ਤੋਂ ਹਵਾ ਜ਼ੋਰ ਨਾਲ ਲੰਘਾਉਣੀ ਹੁੰਦੀ ਹੈ, ਨੂੰ ਛੱਡ ਕੇ ਬਾਕੀ ਹਵਾ ਬਾਹਰ ਨਿਕਲਣ ਦੇ ਸਥਾਨਾਂ ਨੂੰ ਬੰਦ ਕਰਨਾ ਪੈਂਦਾ ਹੈ।

? ਸਾਡੇ ਦੰਦਾਂ ਅਤੇ ਜਾੜ੍ਹਾਂ ਵਿੱਚ ਟੋਏ (ਖੱਡੇ) ਕਿਉਂ ਪੈ ਜਾਂਦੇ ਹਨ।
* ਸਾਡੇ ਦੰਦਾਂ ਵਿੱਚ ਬੈਕਟੀਰੀਆ ਪੈਦਾ ਹੋ ਜਾਂਦਾ ਹੈ ਜੋ ਲਗਾਤਾਰ ਸਾਡੇ ਦੰਦਾਂ ਨੂੰ ਖਾਂਦਾ ਰਹਿੰਦਾ ਹੈ ਇਸ ਕਾਰਨ ਦੰਦਾਂ ਵਿੱਚ ਖੱਡਾਂ ਪੈ ਜਾਂਦੀਆਂ ਹਨ।

? ਕਈ ਵਾਰ ਸਾਡੇ ਸਰੀਰ ਦਾ ਕੋਈ ਅੰਗ ਜਾਂ ਹਿੱਸਾ ਫਰਕਣ (ਕੰਬਣ) ਕਿਉਂ ਲੱਗ ਪੈਂਦਾ ਹੈ।
* ਸਰੀਰ ਦੇ ਹਿੱਸੇ ਦੇ ਫਰਕਣ ਦਾ ਕਾਰਣ ਦਿਮਾਗੀ ਹੁੰਦਾ ਹੈ ਕਿਉਂਕਿ ਸਾਡੇ ਸਾਰੇ ਅੰਗਾਂ ਦਾ ਕੰਟਰੋਲ ਦਿਮਾਗ਼ ਹੀ ਕਰਦਾ ਹੈ ਇਸ ਲਈ ਦਿਮਾਗ਼ੀ ਪ੍ਰਬੰਧ ਵਿਚ ਅਸਥਾਈ ਮਾਮੂਲੀ ਗੜਬੜ ਅੰਗਾਂ ਨੂੰ ਫੜਕਣ ਲਾ ਦਿੰਦੀ ਹੈ।

? ਧੁਨਖਵਾ ਦਾ ਟੀਕਾ ਲਗਵਾਇਆ ਨਹੀਂ ਤਾਂ ਮਿੰਟਾਂ ‘ਚ ਜੈਹ-ਜਾਂਦੀ ਹੋ ਜੂ। ਇਹ ਧੁਨਖਵਾਹ ਕੀ ਹੈ? ਆਦਮੀ ਦੀ ਸੱਟ ਦਾ ਆਕਾਸ਼ ਦੀ ਬਿਜਲੀ ਨਾਲ ਕੀ ਸੰਬੰਧ ਹੈ?
* ਧੁਨਖਵਾਹ ਇਕ ਬੀਮਾਰੀ ਹੈ ਜਿਹੜੀ ਇਕ ਵਾਇਰਸ ਨਾਲ ਫੈਲਦੀ ਹੈ। ਇਸ ਵਿਚ ਸਰੀਰ ਧਨੁਛ ਵਾਂਗੂ ਆਕੜ ਜਾਂਦਾ ਹੈ ਅਤੇ ਬੰਦੇ ਦੀ ਮੌਤ ਹੋ ਜਾਂਦੀ ਹੈ। ਸਰੀਰਕ ਜ਼ਖ਼ਮਾਂ ਵਿੱਚ ਇਹ ਵਾਇਰਸ ਜ਼ਿਆਦਾ ਹਮਲਾ ਕਰਦਾ ਹੈ। ਧੁਨਖਵਾਹ ਦਾ ਟੀਕਾ ਧੁਨਖਵਾਹ ਦੀ ਬੀਮਾਰੀ ਹੋਣ ਤੋਂ ਰੋਕਦਾ ਹੈ। ਇਸ ਬਿਮਾਰੀ ਦਾ ਬਿਜਲੀ ਚਮਕਣ ਨਾਲ ਕੋਈ ਸਬੰਧ ਨਹੀਂ ਹੁੰਦਾ।

? ਮੇਰਾ ਰਾਤ ਨੂੰ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਹੈ ਅਤੇ ਮੈਨੂੰ ਪਤਾ ਬਿਲਕੁਲ ਨਹੀਂ ਲੱਗਦਾ।
* ਸਾਡਾ ਮਨ ਸਰੀਰ ਦਾ ਨਾਂ ਸੌਣ ਵਾਲਾ ਅੰਗ ਹੈ, ਜਦੋਂ ਸਾਡਾ ਮਸਾਨਾ ਪਿਸ਼ਾਬ ਨਾਲ ਭਰ ਜਾਂਦਾ ਹੈ ਤਾਂ ਮਨ ਇਸਨੂੰ ਖਾਲੀ ਕਰਨ ਦਾ ਹੁਕਮ ਦਿੰਦਾ ਹੈ। ਬਹੁਤੀਆਂ ਹਾਲਤਾਂ ‘ਚ ਤਾਂ ਵਿਅਕਤੀ ਬਾਥਰੂਮ ਵਿਚ ਜਾ ਕੇ ਮਸਾਨੇ ਨੂੰ ਖਾਲੀ ਕਰਨ ਦਾ ਯਤਨ ਕਰਦੇ ਹਨ। ਪਰ ਤੁਹਾਡੀ ਸਥਿਤੀ ਵਿਚ ਇਹ ਕੰਮ ਤੁਸੀਂ ਬਿਸਤਰੇ ਤੇ ਹੀ ਕਰ ਦਿੰਦੇ ਹੋ। ਸੋ, ਯਤਨ ਕਰੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ ਪਾਣੀ ਪੀਤਾ ਜਾਵੇ। ਮਨ ਵਿਚ ਇਹ ਵਾਰ-ਵਾਰ ਤਹਿ ਕਰ ਲਵੋ ਕਿ ਜਦੋਂ ਵੀ ਮੇਰਾ ਮਸਾਨਾ ਭਰ ਜਾਵੇਗਾ, ਮੈਂ ਬਾਥਰੂਮ ਵਿਚ ਜਾ ਕੇ ਪਿਸ਼ਾਬ ਕਰਾਂਗਾ, ਇਸ ਤਰ੍ਹਾਂ ਤੁਸੀਂ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਸਮੱਸਿਆ ਤੇ ਕਾਬੂ ਪਾ ਸਕਦੇ ਹੋ।

? ਕਈ ਆਦਮੀਆਂ ਜਾਂ ਔਰਤਾਂ ਦੇ ਫੁਲਵਹਿਰੀ ਹੋ ਜਾਂਦੀ ਹੈ, ਇਸਦਾ ਕਾਰਨ ²ਤੁਸੀਂ ਕੀ ਸਮਝਦੇ ਹੋ?
* ਆਦਮੀਆਂ ਜਾਂ ਇਸਤਰੀਆਂ ਨੂੰ ਫੁਲਵਹਿਰੀ ਹੋਣ ਦਾ ਕਾਰਨ ਇਨ੍ਹਾਂ ਦੀਆਂ ਗ੍ਰੰਥੀਆਂ ਵੱਲੋਂ ਚਮੜੀ ਦੇ ਇੱਕ ਪਿਗਾਮਿੰਟ ਮੈਲਾਨਿਨ ਦੀ ਪੈਦਾਇਸ਼ ਘਟਾ ਦੇਣੀ ਜਾਂ ਬੰਦ ਕਰ ਦੇਣਾ ਹੁੰਦਾ ਹੈ। ਜਿਸ ਦੀ ਕਮੀ ਨਾਲ ਫੁਲਵਹਿਰੀ ਨਾਂ ਦੀ ਬਿਮਾਰੀ ਹੋ ਜਾਂਦੀ ਹੈ।

? ਸਰੀਰ ਨੂੰ ਗਰਮੀਆਂ ‘ਚ ਜੇ ਗਰਮੀ ਲੱਗ ਜਾਵੇ ਤਾਂ ਵੀ ਸਰੀਰ ਦਾ ਤਾਪਮਾਨ ਵਧਦਾ ਹੈ। ਜੇਕਰ ਸਰਦੀ ਵਿਚ ਠੰਡ ਕਾਰਨ ਨਮੋਨੀਆਂ ਹੋ ਜਾਵੇ ਤਾਂ ਵੀ ਸਰੀਰ ਦਾ ਤਾਪ ਵਧਦਾ ਕਿਉਂ ਹੈ। ਘਟਦਾ ਕਿਉਂ ਨਹੀਂ। ਸਰਦੀਆਂ ਵਿੱਚ ਤੇ ਹਰ ਕਿਸਮ ਦੇ ਬੁਖਾਰ ਵਿੱਚ ਠੰਢ ਕਿਉਂ ਲੱਗਦੀ ਹੈ।
* ਅਸਲ ਵਿੱਚ ਬੁਖਾਰ ਸਰੀਰ ਦੇ ਰੱਖਿਆ ਪ੍ਰਬੰਧ ਦੇ ਵੱਧ ਕਿਰਿਆਸ਼ੀਲ ਹੋਣ ਦਾ ਨਾਂ ਹੀ ਹੈ।

? ਕੀ ਮਾਨਸਿਕ ਰੋਗਾਂ ਵਿੱਚ ਕੋਈ ਅਜਿਹਾ ਰੋਗ ਵੀ ਹੈ ਜਿਸ ਦਾ ਇਲਾਜ ਨਹੀਂ ਹੈ। ਵੱਧ ਤੋਂ ਵੱਧ ਇਸ ਰੋਗ ਵਿੱਚ ਕਿੰਨਾ ਚਿਰ ਦਵਾਈ ਖਾਣੀ ਪੈਂਦੀ ਹੈ।
* ਮਾਨਸਿਕ ਰੋਗਾਂ ਵਿੱਚ ਬਹੁਤ ਸਾਰੇ ਅਜਿਹੇ ਰੋਗ ਹੁੰਦੇ ਹਨ ਜਿਨ੍ਹਾਂ ਦਾ ਅੱਜ ਦੀ ਵਿਗਿਆਨ ਕੋਲ ਕੋਈ ਇਲਾਜ ਨਹੀਂ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਹਨ ਜਿਹੜੇ ਜਮਾਂਦਰੁ ਹੀ ਪਾਗਲ ਹੁੰਦੇ ਹਨ ਤੇ ਜਿਨ੍ਹਾਂ ਨੇ ਜਮਾਂਦਰੂ ਪਾਗਲ ਹੀ ਮਰ ਜਾਣਾ ਹੁੰਦਾ ਹੈ। ਦਵਾਈ ਖਾਣ ਨਾਲ ਵੀ ਅਜਿਹੇ ਰੋਗ ਠੀਕ ਨਹੀਂ ਹੁੰਦੇ।

? ਵਾਲ ਚਿੱਟੇ ਆਉਣ ਦਾ ਕੀ ਕਾਰਨ ਹੈ।
* ਸਾਡੀ ਚਮੜੀ ਵਿਚ ਮੈਲਾਨਿਨ ਨਾਂ ਦਾ ਕਾਲਾ ਪਦਾਰਥ ਹੁੰਦਾ ਹੈ ਅਤੇ ਵਾਲਾਂ ਦੇ ਨਾਲ-ਨਾਲ ਬਾਹਰ ਆਉਾਂਦਾðਹਿੰਦਾ ਹੈ। ਇਸ ਲਈ ਇਹ ਵਾਲ ਕਾਲੇ ਰੰਗ ਦੇ ਹੁੰਦੇ ਹਨ। ਜਦੋਂ ਇਸ ਪਦਾਰਥ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਸਫ਼ੈਦ ਆਉਣੇ ਸ਼ੁਰੂ ਹੋ ਜਾਂਦੇ ਹਨ। ਸਦਮੇ ਤੇ ਚਿੰਤਾ ਦੀ ਹਾਲਤ ਵਿਚ ਵੀ ਮੈਲਾਨਿਨ ਘੱਟ ਹੋ ਜਾਂਦੀ ਹੈ ਤੇ ਵਾਲ ਸਫ਼ੈਦ ਹੋਣੇ² ਸ਼ੁਰੂ ਹੋ ਜਾਂਦੇ ਹਨ।

? ਮਨ ਕਿਸ ਨੂੰ ਕਹਿੰਦੇ ਹਨ?
* ਦਿਮਾਗ਼ ਦੀ ਸੋਚਣ ਕਿਰਿਆ ਨੂੰ ਮਨ ਕਹਿੰਦੇ ਹਨ।

? ਮੋਟੇ ਹੋਣ ਦੀ ਦਵਾਈ ਸਰੀਰ ਉੱਪਰ ਕੀ ਪ੍ਰਭਾਵ ਪਾਉਂਦੀ ਹੈ। ਇਸ ਨਾਲ ਸਰੀਰ ਵਾਕਿਆ ਹੀ ਮੋਟਾ ਹੋ ਜਾਂਦਾ ਹੈ। ਤੇ ਦਵਾਈ ਬੰਦ ਹੋਣ ਤੇ ਫਿਰ ਇਹ ਆਪਣੀ ਥਾਂ ਤੇ ਆ ਜਾਂਦਾ ਹੈ। ਵਿਸਥਾਰ ਨਾਲ ਦੱਸੋ।
* ਅੰਗਰੇਜ਼ੀ ਵਿਚ ਬਹੁਤ ਸਾਰੀਆਂ ਦਵਾਈਆਂ ਸਟੀਰਾਈਡ  ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਫੁੱਲ ਜਾਂਦਾ ਹੈ। ਪਰ ਇਹ ਦਵਾਈਆਂ ਬਹੁਤ ਹੀ ਯੋਗ ਡਾਕਟਰ ਦੀ ਦੇਖ-ਰੇਖ ਵਿਚ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਇਹ ਕੁਝ ਹੋਰ ਬਿਮਾਰੀਆਂ ਦੀ ਪੈਦਾਇਸ਼ ਬਣ ਸਕਦੀਆਂ ਹਨ।

? ਕਾਲੇ-ਪੀਲੀਏ ਦੀ ਬਿਮਾਰੀ ਕਿਸ ਤਰ੍ਹਾਂ ਦੀ ਹੈ। ਇਹ ਕਿਵੇਂ ਫੈਲਦੀ ਹੈ?
* ਕਾਲਾ ਪੀਲੀਆ ਜਿਸ ਨੂੰ ਹੈਪਾਟਾਈਟਸ ਬੀ ਕਿਹਾ ਜਾਂਦਾ ਹੈ। ਇਹ ਲਾਗ ਦੀ ਬਿਮਾਰੀ ਹੈ। ਇਸ ਵਿਚ ਵਿਅਕਤੀ ਦਾ ਮਾਮੂਲੀ ਜਿਹਾ ਖੂਨ ਕਿਸੇ ਦੂਸਰੇ ਵਿਅਕਤੀ ਵਿਚ ਦਾਖਲ ਹੋ ਜਾਂਦਾ ਹੈ ਤਾਂ ਇਸ ਦੀ ਲਾਗ ਲੱਗ ਜਾਂਦੀ ਹੈ। ਇਹ ਇੱਕ ਦੂਜੇ ਦੇ ਦੰਦ ਬੁਰਸ਼, ਸੂਈਆਂ ਵਰਤਣ ਨਾਲ ਗੈਰ ਵਿਅਕਤੀਆਂ ਨਾਲ ਸਰੀਰਕ ਸਬੰਧਾਂ ਰਾਹੀਂ ਜ਼ਿਆਦਾ ਫੈਲਦਾ ਹੈ। ਵਧ ਡਰ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਫਰਮਾਸਿਸਟਾਂ ਨੂੰ ਹੁੰਦਾ ਹੈ।

03/09/15


ਸ਼ੰਕਾ-ਨਵਿਰਤੀ (13)

? ਕਈ ਵਾਰ ਬੱਚਾ ਪੈਦਾ ਹੋਣ ਵੇਲੇ ਉਸਦੇ ਫਾਲਤੂ ਜਿਹੇ ਅੰਗ ਲੱਗ ਜਾਂਦੇ ਹਨ। ਅਜਿਹਾ ਕਿਉਂ? ਅਜਿਹੇ ਬੱਚੇ ਬਚਦੇ ਵੀ ਘੱਟ ਹਨ, ਕਿਉਂ।
* ਅਸਲ ਵਿੱਚ ਉਸ ਬੱਚੇ ਦੇ ਨਾਲ ਇੱਕ ਹੋਰ ਬੱਚੇ ਦਾ ਜਨਮ ਵੀ ਹੋਇਆ ਹੁੰਦਾ ਹੈ। ਪਰ ਹੌਲੀ-ਹੌਲੀ ਇੱਕ ਬੱਚਾ ਵਧਣਾ-ਫੁੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਦੂਸਰਾ ਬੱਚਾ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਕਦੇ-ਕਦਾਈ ਦੂਸਰੇ ਦਾ ਕੋਈ ਨਾ ਕੋਈ ਅੰਗ ਆਪਣੀ ਹੋਂਦ ਕਾਇਮ ਰੱਖਦਾ ਹੈ। ਜਨਮ ਤੇ ਵਿਕਾਸ ਸਮੇਂ ਅਜਿਹੇ ਬੱਚਿਆਂ ਦੀਆਂ ਬਚਣ ਦੀਆਂ ਸੰਭਾਵਨਾਵਾਂ ਵੀ ਘੱਟ ਹੁੰਦੀਆਂ ਹਨ।

? ਕੀ ਧਰੁਵਾਂ ਅਨੁਸਾਰ ਸੌਣ ਨਾਲ ਨੀਂਦ ‘ਤੇ ਕੋਈ ਪ੍ਰਭਾਵ ਪੈਂਦਾ ਹੈ?
* ਧਰੁਵਾਂ ਅਨੁਸਾਰ ਸੋਣ ਨਾਲ ਨੀਂਦ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

? ਸਮੁੰਦਰ ਤੋਂ ਕਿਸੇ ਥਾਂ ਦੀ ਉਚਾਈ ਕਿਵੇਂ ਮਾਪੀ ਜਾਂਦੀ ਹੈ।
* ਦੁਨੀਆਂ ਦੇ ਸਾਰੇ ਸਮੁੰਦਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਪਾਣੀ ਆਪਣਾ ਤਲ ਬਰਾਬਰ ਰੱਖਦਾ ਹੈ। ਇਸ ਲਈ ਬੈਰੋਮੀਟਰ ਦੀ ਸਹਾਇਤਾ ਨਾਲ ਕਿਸੇ ਵੀ ਸਥਾਨ ਦੀ ਸਮੁੰਦਰੀ ਤਲ ਤੋਂ ਹੀ ਉਚਾਈ ਮਾਪੀ ਜਾਂਦੀ ਹੈ।

? ਕੀ ਯਾਦਸ਼ਕਤੀ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਅੰਤਰ ਹੁੰਦਾ ਹੈ? ਜੇ ਹੁੰਦਾ ਹੈ ਤਾਂ ਕਿਸ ਦੀ ਯਾਦਸ਼ਕਤੀ ਵੱਧ ਹੁੰਦੀ ਹੈ।
* ਲੜਕਿਆਂ ਅਤੇ ਲੜਕੀਆਂ ਦੀ ਯਾਦਸ਼ਕਤੀ ਵਿੱਚ ਕਿਸੇ ਕਿਸਮ ਦਾ ਅੰਤਰ ਨਹੀਂ ਹੁੰਦਾ।

? ਨੌਜਵਾਨ ਲੜਕਿਆਂ ਦੀਆਂ ਇੰਨੀਆਂ ਸਮੱਸਿਆਵਾਂ ਕਿਉਂ ਹੁੰਦੀਆਂ ਹਨ?
* ਕਿਉਂਕਿ ਇਸ ਉਮਰ ਵਿੱਚ ਲੜਕਿਆਂ ਨੂੰ ਆਪਣੇ ਭਵਿੱਖ ਬਾਰੇ ਗੰਭੀਰ ਕਿਸਮ ਦੇ ਫੈਸਲੇ ਲੈਣੇ ਹੁੰਦੇ ਹਨ। ਇਸ ਉਮਰ ਵਿੱਚ ਉਹਨਾਂ ਦੇ ਮਨ ਵਿੱਚ ਫੈਸਲੇ ਲੈਣ ਲਈ ਦੋਚਿੱਤੀਆਂ ਚਲਦੀਆਂ ਰਹਿੰਦੀਆਂ ਹਨ। ਇਸ ਲਈ ਇਸ ਉਮਰ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ।

? ਕੀ ਮਨੁੱਖ ਦੇ ਮਰਨ ਤੋਂ ਬਾਅਦ ਮਨੁੱਖ ਦੇ ਜ਼ਰੂਰੀ ਅੰਗ ਕਿਰਿਆਸ਼ੀਲ ਹੁੰਦੇ ਹਨ ਜਾਂ ਖਰਾਬ ਹੋ ਜਾਂਦੇ ਹਨ। ਕੀ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਦੁਬਾਰਾ ਕੰਮ ਵਿੱਚ ਲਿਆਂਦਾ ਜਾ ਸਕਦਾ ਹੈ।
* ਮਨੁੱਖੀ ਮੌਤ ਤੋਂ ਕੁਝ ਸਮੇਂ ਬਾਅਦ ਮਨੁੱਖੀ ਸਰੀਰ ਦੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। 2-4 ਘੰਟੇ ਦੇ ਅੰਦਰ ਇਹ ਜੇ ਸਰੀਰ ਵਿੱਚੋਂ ਕੱਢ ਲਏ ਜਾਣ ਅਤੇ ਇਹਨਾਂ ਨੂੰ ਸੁਰੱਖਿਅਤ ਢੰਗ ਨਾਲ ਸਾਂਭ ਕੇ ਰੱਖਿਆ ਜਾ ਸਕਦਾ ਹੈ। ਕਿਸੇ ਹੋਰ ਵਿਅਕਤੀ ਦੇ ਖਰਾਬ ਅੰਗਾਂ ਦੀ ਥਾਂ ਇਹਨਾਂ ਦੀ ਵਰਤੋਂ ਹੋ ਸਕਦੀ ਹੈ।

? ਜ਼ਹਿਰ ਕਿਸ ਚੀਜ਼ ਦੀ ਬਣਾਈ ਜਾਂਦੀ ਹੈ ਤੇ ਇਸ ਨੂੰ ਖਾਣ ਨਾਲ ਆਦਮੀ ਕਿਵੇਂ ਮਰ ਜਾਂਦਾ ਹੈ।
* ਜ਼ਹਿਰਾਂ ਲੱਖਾਂ ਹੀ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਲੱਖਾਂ ਹੀ ਪਦਾਰਥਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹਨਾਂ ਦਾ ਅਸਰ ਵੀ ਸਰੀਰ ਦੀਆਂ ਅਲੱਗ-ਅਲੱਗ ਪ੍ਰਣਾਲੀਆਂ ਤੇ ਹੁੰਦਾ ਹੈ।

? ਕੀ ਅਸਮਾਨੀ ਬਿਜਲੀ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ ਹੈ।
* ਅਸਮਾਨੀ ਬਿਜਲੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਸੁਰੱਖਿਅਤ ਤਰੀਕਾ ਇਹੀ ਹੈ ਕਿ ਤੁਸੀਂ ਸਿੱਧਾ ਧਰਤੀ ਦੇ ਸੰਪਰਕ ਵਿੱਚ ਨਹੀਂ ਹੋਣੇ ਚਾਹੀਦੇ।

? ਇੱਕ ਬੱਚਾ ਗਰਭ ਵਿੱਚ ਬਹੁਤ ਜ਼ਿਆਦਾ ਤਾਪਮਾਨ ਤੇ ਜਿੰਦਾ ਰਹਿੰਦਾ ਹੈ, ਜੇਕਰ ਬੱਚੇ ਨੂੰ ਬਾਹਰ ਇੰਨੇ ਤਾਪਮਾਨ ਵਿੱਚ ਰੱਖਿਆ ਜਾਵੇ ਤਾਂ ਉਹ ਜਲਦੀ ਹੀ ਮਰ ਜਾਏਗਾ। ਅਜਿਹਾ ਕਿਉਂ ਹੁੰਦਾ ਹੈ।
* ਗਰਭ ਵਿੱਚ ਬੱਚੇ ਦਾ ਤਾਪਮਾਨ ਲਗਭਗ 37ਗ਼ ਸੈਲਸੀਅਸ ਹੁੰਦਾ ਹੈ। ਰਾਜਸਥਾਨ ਵਰਗੇ ਗਰਮ ਇਲਾਕਿਆਂ ਵਿੱਚ ਤਾਂ ਆਮ ਤੌਰ ‘ਤੇ ਹੀ ਬੱਚਿਆਂ ਨੂੰ ਇਸ ਤਾਪਮਾਨ ਤੋਂ ਵੱਧ ਤਾਪਮਾਨ ਤੇ ਸਮਾਂ ਗੁਜ਼ਾਰਨਾ ਪੈਂਦਾ ਹੈ। ਸੋ ਤੁਹਾਡੀ ਜਾਣਕਾਰੀ ਇਸ ਵਿਸ਼ੇ ਬਾਰੇ ਠੀਕ ਨਹੀਂ ਜਾਪਦੀ।

? ਖੂਨ ਨੂੰ ਕੌਣ ਸਾਫ਼ ਕਰਦਾ ਹੈ, ਦਿਲ ਜਾਂ ਫੇਫੜੇ ਵਿਸਥਾਰ ਨਾਲ ਸਮਝਾਉ।
* ਖੂਨ ਫੇਫੜਿਆਂ ਵਿੱਚ ਹੀ ਸਾਫ ਹੁੰਦਾ ਹੈ। ਇੱਥੇ ਖ਼ੂਨ ਵਿੱਚ ਆਕਸੀਜਨ ਘੁਲਦੀ ਰਹਿੰਦੀ ਹੈ ਅਤੇ ਕਾਰਬਨ ਡਾਈਆਕਸਾਈਡ ਨਿਕਲਦੀ ਰਹਿੰਦੀ ਹੈ।

? ਜਦੋਂ ਕੋਈ ਵਿਅਕਤੀ ਉਬਾਸੀ ਲੈਂਦਾ ਹੈ ਤਾਂ ਉਸ ਨੂੰ ਦੇਖਕੇ ਹੀ ਦੂੁਸਰੇ ਨੂੰ ਉਬਾਸੀ ਕਿਉਂ ਆ ਜਾਂਦੀ ਹੈ?
* ਇਹ ਮਾਨਸਿਕ ਪ੍ਰਭਾਵ ਕਰਕੇ ਹੁੰਦਾ ਹੈ। ਦਿਮਾਗ ਨੂੰ ਉਬਾਸੀ ਲੈਣ ਦਾ ਚੇਤਾ ਆ ਜਾਂਦਾ ਹੈ।

? ਸਾਨੂੰ ਸੌਣ ਤੋਂ ਪਹਿਲਾਂ ਉਬਾਸੀਆਂ ਕਿਉਂ ਆਉਂਦੀਆਂ ਹਨ ਤੇ ਨਾਲ ਹੀ ਅੱਖਾਂ ਵਿਚੋਂ ਪਾਣੀ ਕਿਉਂ ਆਉਣ ਲੱਗ ਜਾਂਦਾ ਹੈ, ਇਸ ਦਾ ਕੀ ਕਾਰਨ ਹੈ?
* ਮਨੁੱਖ ਨੂੰ ਉਬਾਸੀ ਆਉਣਾ ਆਕਸੀਜਨ ਦੀ ਘਾਟ ਦਾ ਸੂਚਕ ਹੈ। ਇਸ ਰਾਹੀਂ ਮਨੁੱਖ ਆਪਣੀਆਂ ਆਕਸੀਜਨ ਲੋੜਾਂ ਦੀ ਪੂਰਤੀ ਕਰਦਾ ਹੈ। ਉਬਾਸੀ ਲੈਣ ਸਮੇਂ ਚੜ੍ਹੀ ਨੀਂਦ ਕਾਰਨ ਅੱਖਾਂ ਬੰਦ ਹੁੰਦੀਆਂ ਹਨ, ਇਸ ਤਰ੍ਹਾਂ ਕਈ ਵਿਅਕਤੀਆਂ ਦੀਆਂ ਅੱਖਾਂ ‘ਚੋਂ ਪਾਣੀ ਵੀ ਨਿਕਲ ਆਉਂਦਾ ਹੈ।

? ਸਾਡੀ ਸੱਜੀ ਅਤੇ ਖੱਬੀ ਅੱਖ ਕਿਉਂ ਫਰਕਦੀ ਹੈ। ਜ਼ਿਆਦਾਤਰ ਔਰਤਾਂ ਦਾ ਵਿਚਾਰ ਹੁੰਦਾ ਹੈ ਕਿ ਸੱਜੀ ਅੱਖ ਫਰਕਣੀ ਮਾੜੀ ਤੇ ਜਦ ਕਿ ਖੱਬੀ ਅੱਖ ਫਰਕਣੀ ਚੰਗੀ ਸਮਝੀ ਜਾਂਦੀ ਹੈ ਇਸ ਪਿੱਛੇ ਕੀ ਵਿਗਿਆਨਕ ਕਾਰਨ ਹੈ।
* ਸਾਡੀਆਂ ਅੱਖਾਂ ਦੇ ਵੱਧ ਫਰਕਣ ਦਾ ਕਾਰਨ ਅੱਖ ਵਿਚ ਜਾਂ ਦਿਮਾਗ ਵਿਚ ਕੋਈ ਮਾਮੂਲੀ ਨੁਕਸ ਹੋ ਸਕਦਾ ਹੈ, ਕਈ ਵਾਰ ਅੱਖ ਆਪਣੇ ਵਿਚ ਪਈ ਹੋਈ ਕਿਸੇ ਛੋਟੀ-ਮੋਟੀ ਰੁਕਾਵਟ ਨੂੰ ਦੂਰ ਕਰਨ ਲਈ ਅਜਿਹਾ ਕਰਦੀ ਹੈ ਅਤੇ ਕਈ ਵਾਰੀ ਅੱਖ ਤੇ ਦਿਮਾਗ ਦੇ ਤਾਲ-ਮੇਲ ਵਿਚ ਕੋਈ ਰੁਕਾਵਟ ਖੜ੍ਹੀ ਹੋ ਜਾਂਦੀ ਹੈ।

? ਕੀ ਲੂਣ ਵਾਲੀ ਚਾਹ ਪੀਣ ਨਾਲ ਗਲੇ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ?
* ਗਲੇ ਦੇ ਇਨਫੈਕਸ਼ਨ ਦਾ ਕਾਰਨ ਵਾਇਰਸ ਹੁੰਦਾ ਹੈ। ਲੂਣ ਵਾਲੀ ਚਾਹ ਪੀਣ ਨਾਲ ਥੋੜ੍ਹੇ ਸਮੇਂ ਲਈ ਵਾਇਰਸ ਘੱਟ ਹੋ ਜਾਂਦੇ ਹਨ ਅਤੇ ਗਲਾ ਸਾਫ ਹੋ ਜਾਂਦਾ ਹੈ।

27/08/15


ਸ਼ੰਕਾ-ਨਵਿਰਤੀ (12)

? ਭਰੂਣ ਹੱਤਿਆ ਦੇ ਕਾਰਨ ਕੀ ਹਨ?
* ਸਾਡੇ ਸਮਾਜ ਵਿਚ ਲੜਕਿਆਂ ਨੂੰ ਲੋਕ ਆਪਣੇ ਬੁਢਾਪੇ ਦੀ ਡੰਗੋਰੀ ਸਮਝਦੇ ਹਨ। ਆਮ ਤੌਰ ‘ਤੇ ਵਿਆਹ ਤੋਂ ਬਾਅਦ ਕੁੜੀਆਂ ਆਪਣੇ ਸੁਹਰੇ ਪਿੰਡ ਚਲੀਆਂ ਜਾਂਦੀਆਂ ਹਨ ਜਿਹੜਾ ਪੇਕੇ ਪਿੰਡ ਤੋਂ ਕਾਫ਼ੀ ਦੂਰ ਹੁੰਦਾ ਹੈ। ਇਸ ਲਈ ਵੱਡੀ ਉਮਰ ਵਿਚ ਬਜ਼ੁਰਗਾਂ ਦੀ ਦੇਖ ਭਾਲ ਨੂੰਹਾਂ ਅਤੇ ਪੁੱਤਾਂ ਨੇ ਕਰਨੀ ਹੁੰਦੀ ਹੈ। ਸਾਡੇ ਪੰਜਾਬੀਆਂ ਵਿਚ ਆਮ ਵਿਚਾਰ ਇਹ ਵੀ ਹੈ ਕਿ ਪੁੱਤਾਂ ਨਾਲ ਹੀ ਬੰਦਿਆਂ ਦਾ ਨਾਂ ਯਾਦ ਰਹਿੰਦਾ ਹੈ ਤੇ ਖਾਨਦਾਨ ਚੱਲਦਾ ਹੈ। ਇਸ ਲਈ ਪੰਜਾਬੀ ਸਮਾਜ ਵਿਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰਿਵਾਰ ਨੂੰ ਸੀਮਿਤ ਰੱਖਣ ਲਈ ਕੁੜੀਆਂ ਦੇ ਗਰਭਪਾਤ ਕੀਤੇ ਜਾਂਦੇ ਹਨ।

? ਮੈਨੂੰ ਦੱਸੋ ਕਿ ਮੈਂ ਆਪਣੀ ਦਿਮਾਗੀ ਸਮੱਰਥਾ ਦਾ ਵੱਧ ਤੋਂ ਵੱਧ ਕਿੰਨੀ ਪ੍ਰਸੈਂਟ ਵਰਤੋਂ ਕਰ ਸਕਦਾ ਹਾਂ?
* ਕੋਈ ਵੀ ਵਿਅਕਤੀ ਆਪਣੀ ਦਿਮਾਗੀ ਸਮਰੱਥਾ ਦਾ ਇਸਤੇਮਾਲ ਪੰਜ ਪ੍ਰਤੀਸ਼ਤ ਤੋਂ ਵੱਧ ਨਹੀਂ ਕਰ ਸਕਦਾ।

? ਯਾਦ-ਸ਼ਕਤੀ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ?
* ਯਾਦ-ਸ਼ਕਤੀ ਵਧਾਉਣ ਦਾ ਸਭ ਤੋਂ ਵਧੀਆ ਢੰਗ ਸੰਬੰਧਿਤ ਵਿਸ਼ੇ ਵਿਚ ਦਿਲਚਸਪੀ ਪੈਦਾ ਕਰਨਾ ਹੈ।

? ਕੀ ਇੱਕ ਵਿਅਕਤੀ ਬੇਹੱਦ ਪੱਛੜੇ ਹੋਏ ਇਲਾਕੇ ਵਿਚ ਪੜ੍ਹ ਕੇ ਉੱਥੇ ਹੀ ਰਹਿੰਦੇ ਹੋਏ, ਮਿਹਨਤ ਕਰਕੇ ਆਈ. ਏ. ਐੱਸ. ਬਣ ਸਕਦਾ ਹੈ?
* ਜੇ ਤੁਹਾਡੇ ਪਾਸ ਅਜਿਹੇ ਇਲਾਕੇ ਵਿਚ ਇੰਟਰਨੈੱਟ ਅਤੇ ਪੁਸਤਕਾਂ ਉਪਲਵਧ ਹਨ ਤਾਂ ਅਜਿਹਾ ਸੰਭਵ ਹੈ।

? ਕੀ ਦੁਨੀਆਂ ਤੇ (ਧਰਤੀ ਤੇ) ਕੋਈ ਅਜਿਹਾ ਦੇਸ਼, ਸ਼ਹਿਰ ਜਾਂ ਕਸਬਾ (ਪਿੰਡ) ਹੈ ਜਿੱਥੇ ਬੱਚਾ ਪੈਦਾ ਹੋਇਆ 50 ਸਾਲ ਬੀਤ ਗਏ ਹੋਣ। ਮੈਨੂੰ ਕਿਸੇ ਕੋਲੋਂ ਅਜਿਹੀ ਖ਼ਬਰ ਪਤਾ ਲੱਗੀ ਪਰ ਉਸ ਕੋਲੋਂ ਇਸ ਖਬਰ ਨਾਲ ਸੰਬੰਧਿਤ ਕਟਿੰਗ ਗੁਆਚ ਗਈ।
* ਪੰਜਾਬ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਪੰਜ ਸੱਤ ਘਰ ਹੀ ਪਿੰਡ ਬੰਨ੍ਹ ਲੈਂਦੇ ਹਨ। ਅਜਿਹੇ ਪਿੰਡਾਂ ਵਿੱਚ ਲੰਬੇ ਸਮੇਂ ਤੱਕ ਕੋਈ ਬੱਚਾ ਨਾ ਪੈਦਾ ਹੋਵੇ, ਇਸ ਗੱਲ ਦੀ ਸੰਭਾਵਨਾ ਹੈ। ਪਰ ਹਜ਼ਾਰ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ ਅੱਜ ਦੀਆਂ ਹਾਲਤਾਂ ਵਿੱਚ ਅਜਿਹਾ ਸੰਭਵ ਨਹੀਂ।

-----

? ਬੰਦਾ ਦੁਨੀਆਂ ਤੇ ਸਿਰਫ ਸਹੂਲਤਾਂ ਭੋਗਣ ਜਾਂ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਹੀ ਪੈਦਾ ਹੁੰਦਾ ਹੈ। ਮੇਰੇ ਇੱਕ ਦੋਸਤ ਨੇ ਬੜੀ ਸਟਰਗਲ ਕਰਕੇ ਕੰਮ ਸਿੱਖਿਆ ਤੇ ਪੰਜ ਸਾਲ ਕੰਮ ਕਰਕੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖ ਕੇ ਜ਼ਿੰਦਗੀ ਤੋਂ ਨਿਰਾਸ਼ ਹੋ ਜਾਈਦਾ ਹੈ। ਸਾਨੂੰ ਦੱਸਣਾ ਕਿ ਜ਼ਿੰਦਗੀ ਦਾ ਸਹੀ ਅਰਥ ਕੀ ਹੈ?
* ਜ਼ਿੰਦਗੀ ਦਾ ਸਹੀ ਅਰਥ ਜਿਉਂਦੇ ਰਹਿ ਕੇ ਆਪਣੇ ਜੀਵਨ ਲਈ ਅਤੇ ਆਉਣ ਵਾਲੀਆਂ ਨਸਲਾਂ ਲਈ ਵਧੀਆਂ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੈ।

? ਕੀ ਯੋਗ ਕਰਨ ਅਤੇ ਚੰਗੇ ਵਾਤਾਵਰਨ ਵਿੱਚ ਰਹਿਣ ਨਾਲ ਮਨੁੱਖ ਦੀ ਉਮਰ ਵਧ ਸਕਦੀ ਹੈ?
* ਜੀ ਹਾਂ, ਵਿਗਿਆਨਕ ਢੰਗਾਂ ਨਾਲ ਕੀਤੀ ਹੋਈ ਕਸਰਤ ਅਤੇ ਚੰਗਾ ਵਾਤਾਵਰਣ ਲੰਬੀ ਉਮਰ ਲਈ ਸਹਾਈ ਹੋ ਸਕਦਾ ਹੈ।

? ਕੋਈ ਵੀ ਵਿਅਕਤੀ ਆਤਮ-ਹੱਤਿਆ ਕਿਉਂ ਕਰਦਾ ਹੈ। ਇਹ ਆਤਮ-ਹੱਤਿਆ ਜ਼ਿਆਦਾ ਨੌਜਵਾਨ ਲੜਕੇ-ਲੜਕੀਆਂ ਹੀ ਕਿਉਂ ਕਰਦੇ ਹਨ।
* ਜੋ ਵਿਅਕਤੀ ਆਪਣੇ ਜੀਵਨ ਸੰਘਰਸ਼ ਵਿੱਚ ਹਾਰ ਜਾਂਦੇ ਹਨ। ਉਹ ਮਰਨ ਨੂੰ ਪਹਿਲ ਦਿੰਦੇ ਹਨ। ਇਹ ਬੁਜ਼ਦਿਲਾਂ ਦਾ ਕੰਮ ਹੈ ਸਗੋਂ ਅਜਿਹੀਆਂ ਹਾਰਾਂ ਦਾ ਬਦਲਾ ਜਿੱਤ ਨਾਲ ਲੈਣਾ ਚਾਹੀਦਾ।

? ਨਸ਼ੇ, ਸ਼ਰਾਬ ਹਰੇਕ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੀ ਨਸ਼ੇ ਆਪਣੇ ਦੇਸ਼ ਵਿਚ ਬਣਨੇ ਬੰਦ ਨਹੀਂ ਹੋ ਸਕਦੇ ਕੀ ਸਰਕਾਰ ਇਹਨਾਂ ਤੇ ਪਾਬੰਦੀ ਨਹੀਂ ਲਾ ਸਕਦੀ।
* ਸਰਕਾਰ ਨੇ ਸ਼ਰਾਬ ਦੀਆਂ ਬੋਤਲਾਂ ਅਤੇ ਸਿਗਰਟਾਂ ਦੀਆਂ ਡੱਬੀਆਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਵਰਤਣੀਆਂ ਸਿਹਤ ਲਈ ਨੁਕਸਾਨਦਾਇਕ ਹਨ। ਪਰ ਇਨ੍ਹਾਂ ਨੂੰ ਬਣਾਉਣ ਲਈ ਲਾਇਸੰਸ ਵੀ ਸਰਕਾਰ ਹੀ ਜਾਰੀ ਕਰਦੀ ਹੈ। ਪੋਸ਼ਤ ਦੀ ਖੇਤੀ ਕਰਨ ਲਈ ਵੀ ਸਰਕਾਰ ਵੱਲੋਂ ਕੁਝ ਇਲਾਕਿਆਂ ਨੂੰ ਇਜ਼ਾਜਤ ਦਿੱਤੀ ਹੁੰਦੀ ਹੈ, ਅਸਲ ਵਿੱਚ ਸਰਕਾਰਾਂ ਦਾ ਮਿਆਰ ਦੂਹਰਾ ਹੈ। ਇੱਕ ਪਾਸੇ ਲੋਕ ਹਿਤੂ ਹੋਣ ਦਾ ਦਾਅਵਾ ਕਰਦੀਆਂ ਹਨ। ਪਰ ਭੁਗਤਦੀਆਂ ਲੋਕਾਂ ਦੇ ਵਿਰੁੱਧ ਹਨ।

? ਪਿੱਛੇ ਜਿਹੇ ਤੁਸੀਂ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਏ। ਕੀ ਉਥੇ ਜਿਹੜੇ ਭਾਰਤੀ ਲੋਕ ਪਹਿਲਾਂ ਗਏ ਹਨ, ਉਹਨਾਂ ਦੀ ਜ਼ਿੰਦਗੀ ਇੱਥੋਂ ਨਾਲੋਂ ਉੱਥੇ ਵਧੀਆ ਹੈ?
* ਰੁਜ਼ਗਾਰ ਦੇ ਮਸਲੇ ‘ਚ ਅਤੇ ਆਰਥਿਕ ਮਸਲੇ ‘ਚ ਬਾਹਰਲੇ ਲੋਕਾਂ ਦੀ ਜ਼ਿੰਦਗੀ ਭਾਰਤੀਆਂ ਨਾਲੋਂ ਹਜ਼ਾਰਾਂ ਗੁਣਾ ਵਧੀਆ ਹੈ। ਪਰ ਸਮਾਜਿਕ ਤੌਰ ‘ਤੇ ਉਹ ਸਾਥੋਂ ਕਈ ਗੁਣਾਂ ਪਛੜੇ ਹੋਏ ਹਨ।

20/08/15


ਸ਼ੰਕਾ-ਨਵਿਰਤੀ (11)

? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲੋਕ ਨਸ਼ਾ ਛੱਡਣ ਵੇਲੇ ਐਨੇ ਔਖੇ ਕਿਉਂ ਹੁੰਦੇ ਹਨ।
* ਜਿਸ ਚੀਜ਼ ਦੀ ਸਰੀਰ ਹਰ ਰੋਜ਼ ਵਰਤੋਂ ਕਰਦਾ ਹੈ ਉਹ ਸਰੀਰ ਦੀ ਰਸਾਇਣਿਕ ਜ਼ਰੂਰਤ ਬਣ ਜਾਂਦਾ ਹੈ। ਸਰੀਰ ਦੀਆਂ ਬਹੁਤ ਸਾਰੀਆਂ ਪ੍ਰਣਾਲੀਆਂ ਉਸ ਨੂੰ ਹਜ਼ਮ ਜਾਂ ਵਿਘਟਿਤ ਕਰਨ ਲਈ ਕਾਰਜ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਅਤੇ ਕੁਝ ਗ੍ਰੰਥੀਆਂ ਇਸ ਕੰਮ ਲਈ ਰਸਾਂ ਦੀ ਪੈਦਾਇਸ਼ ਵੀ ਸ਼ੁਰੂ ਕਰ ਦਿੰਦੀਆਂ ਹਨ। ਨਸ਼ਾ ਵਾਰ-ਵਾਰ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਹਜ਼ਮ ਕਰਨ ਲਈ ਗ੍ਰੰਥੀਆਂ ਨੇ ਜੋ ਰਸ ਪੈਦਾ ਕਰਨੇ ਹੁੰਦੇ ਹਨ, ਉਹ ਗ੍ਰੰਥੀਆਂ ਵੀ ਹੌਲੀ-ਹੌਲੀ ਆਪਣਾ ਕਾਰਜ ਘਟਾਉਾਂਦੀਆਂÔਨ। ਇਸ ਲਈ ਨਸ਼ਾ ਛੱਡਣਾ ਔਖਾ ਹੁੰਦਾ ਹੈ।

? ਜਿਸ ਇਨਸਾਨ ਨੂੰ ਰੰਗਾਂ ਦੀ ਪਛਾਣ ਨਾ ਹੋਵੇ ਤਾਂ ਕੀ ਉਸਦਾ ਕੋਈ ਇਲਾਜ ਹੈ।
* ਇਸ ਬਿਮਾਰੀ ਨੂੰ ਅੰਧਰਾਤਾ ਕਹਿੰਦੇ ਹਨ। ਆਮ ਤੌਰ ‘ਤੇ ਇਹ ਰਾਤ ਨੂੰ ਹੀ ਵਾਪਰਦਾ ਹੈ। ਅੱਜ ਤੱਕ ਇਹ ਬਿਮਾਰੀ ਲਾ-ਇਲਾਜ ਹੀ ਸਮਝੀ ਜਾਂਦੀ ਹੈ। ਪਰ ਮੁੱਢਲੀਆਂ ਹਾਲਤਾਂ ਵਿੱਚ ਇਸ ਦਾ ਇਲਾਜ ਵੀ ਸੰਭਵ ਹੈ।

? ਕਈ ਲੋਕ ਰਾਤ ਨੂੰ ਮੂੰਹ ਅੱਡ ਕੇ ਸੌਂਦੇ ਹਨ। ਕੀ ਇਹ ਆਦਤ ਹੈ ਜਾਂ ਬੀਮਾਰੀ।
* ਮੂੰਹ ਅੱਡ ਕੇ ਸੌਣਾ ਗਲੇ ਵਿੱਚ ਵਧੇ ਹੋਏ ਮਾਸ, ਝੁਰੜੀਆਂ ਜਾਂ ਨੱਕ ਵਿੱਚ ਕਿਸੇ ਰੁਕਾਵਟ ਦੀ ਹੀ ਨਿਸ਼ਾਨੀ ਹੈ। ਸੋ ਇਹ ਬਿਮਾਰੀ ਹੈ।

? ‘ਦੁਨੀਆਂ ਨੂੰ ਖਤਮ ਕਰਨ ਦੇ ਮੁੱਖ ਦੋਸ਼ੀ ਵਿਗਿਆਨੀ ਹਨ।‘ ਕੀ ਇਹ ਸੱਚ ਹੈ ਜਾਂ ਨਹੀਂ।
* ਵਿਗਿਆਨਕਾਂ ਨੇ ਸਾਰੀਆਂ ਖੋਜਾਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਇਹ ਸਾਰੀਆਂ ਖੋਜਾਂ ਚਾਕੂ ਦੀ ਤਰ੍ਹਾਂ ਹਨ। ਚਾਕੂ ਨਾਲ ਤ²ੁਸੀਂ ਸਬਜ਼ੀ ਵੀ ਕੱਟ ਸਕਦੇ ਹੋ ਤੇ ਆਪਣਾ ਗਲ ਵੀ ਕੱਟ ਸਕਦੇ ਹੋ। ਇਹ ਤੁਹਾਡੇ ‘ਤੇ ਨਿਰਭਰ ਹੈ। ਇਸ ਲਈ ਸਾਰੀਆਂ ਖੋਜਾਂ ਸਮੁੱਚੀ ਮਾਨਵਤਾ ਦੇ ਭਲੇ ਲਈ ਵਰਤੀਆਂ ਜਾ ਸਕਦੀਆਂ ਹਨ। ਧਰਤੀ ਤੋਂ ਮਾਨਵਤਾ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਵੀ। ਸੋ ਕਸੂਰ ਖੋਜੀਆਂ ਦਾ ਨਹੀਂ, ਸਗੋਂ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਵਾਲਿਆਂ ਦਾ ਹੈ।

? ਕੀ ਸਾਡੇ ਦਿਮਾਗ ਨੂੰ ਵੀ ਕੰਮ ਕਰਨ ਲਈ ਕਰੰਟ ਦੀ ਜ਼ਰੂਰਤ ਹੁੰਦੀ ਹੈ? ਇਹ ਕਰੰਟ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
* ਸਰੀਰ ਵਿੱਚ ਬਹੁਤ ਸਾਰੇ ਰਸਾਇਣਿਕ ਪਦਾਰਥ ਹੁੰਦੇ ਹਨ। ਇਨ੍ਹਾਂ ਰਸਾਇਣਿਕ ਪਦਾਰਥਾਂ ਵਿੱਚ ਰਸਾਇਣਿਕ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਟਰੈਕਟਰਾਂ ਜਾਂ ਬੱਸਾਂ ਵਾਲੀਆਂ ਬੈਟਰੀਆਂ ਵਿੱਚ ਤੇਜਾਬ ਅਤੇ ਜਿਸਤ ਦੀਆਂ ਪਲੇਟਾਂ ਪਾਈਆਂ ਹੁੰਦੀਆਂ ਹਨ। ਇਨ੍ਹਾਂ ਦੀ ਰਸਾਇਣਿਕ ਕਿਰਿਆ ਨਾਲ ਬਿਜਲੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸਰੀਰ ਵਿੱਚ ਵੀ ਬਿਜਲੀ ਤਰੰਗਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਦਾ ਮੁੱਖ ਕੰਮ ਸਰੀਰ ਦੇ ਵੱਖ ਵੱਖ ਅੰਗਾਂ ਦਾ ਦਿਮਾਗ ਨਾਲ ਤਾਲਮੇਲ ਰੱਖਣਾ ਹੁੰਦਾ ਹੈ।

? ਔਰਤਾਂ ਤੇ ਮਰਦ ਬੱਚੇ ਪੈਦਾ ਕਰਨ ਵਿੱਚ ਕਿਉਂ ਅਸਮਰਥ ਹੋ ਜਾਂਦੇ ਹਨ। ਔਰਤਾਂ ਦੇ ਟੀਕੇ ਲਾਏ ਜਾਂਦੇ ਹਨ ਅਤੇ ਮਰਦਾਂ ਲਈ ਸ਼ੁਕਰਾਣੂ ਸਮੱਸਿਆ?
* ਜਿਵੇਂ ਹਰੇਕ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਠੀਕ ਇਸੇ ਤਰ੍ਹਾਂ ਹੀ ਕਿਸੇ ਔਰਤ ਦੇ ਬੱਚਾ ਨਾ ਪੈਦਾ ਕਰਨ ਦਾ ਕੋਈ ਕਾਰਨ ਹੁੰਦਾ ਹੈ। ਕਈ ਵਾਰੀ ਤਾਂ ਮਰਦਾਂ ਵਿੱਚ ਬੱਚੇ ਪੈਦਾ ਕਰਨ ਵਾਲੇ ਸ਼ੁਕਰਾਣੂ ਨਹੀਂ ਹੁੰਦੇ ਜਾਂ ਇਸਤਰੀਆਂ ਦੀਆਂ ਉਹ ਟਿਊਬਾਂ ਜਿਨ੍ਹਾਂ ਰਾਹੀਂ ਆਂਡਾ ਗਰਭ ਵਿੱਚ ਪਹੁੰਚਦਾ ਹੈ, ਬੰਦ ਹੁੰਦੀਆਂ ਹਨ। ਸੋ ਇਹ ਤਾਂ ਇਸ ਵਿਸ਼ੇ ਦੇ ਮਾਹਿਰ ਹੀ ਦੱਸ ਸਕਦੇ ਹਨ ਕਿ ਸ਼ੁਕਰਾਣੂ ਤੇ ਆਂਡੇ ਦਾ ਮੇਲ ਕਿਉਂ ਨਹੀਂ ਹੁੰਦਾ?

? ਕੀ ਜੋ ਅਸੀਂ ਮੱਛਰ ਮਾਰਨ ਲਈ ਕੱਛੂਆ ਛਾਪ, ਮੌਟੀਨ ਜਾਂ ਅਡੋਮੌਸ ਲਗਵਾਉਾਂਦੇÔਾਂ ਉਹ ਸਾਡੇ ਲਈ ਹਾਨੀਕਾਰਕ ਹੈ ਜਾਂ ਲਾਭਦਾਇਕ। ਕੀ ਇਨ੍ਹਾਂ ਰਾਹੀਂ ਸਾਡੀ ਸਾਹ ਕਿਰਿਆ ‘ਤੇ ਪ੍ਰਭਾਵ ਪੈ ਸਕਦਾ ਹੈ।
* ਧੂੰਏ ਵਾਲੀਆਂ ਸਾਰੀਆਂ ਵਸਤੂਆਂ ਦਾ ਸਾਹ ਕਿਰਿਆ ਉੱਤੇ ਦੁਰਪ੍ਰਭØਾਵ ਤਾਂ ਹੁੰਦਾ ਹੀ ਹੈ ਪਰ ਇਨ੍ਹਾਂ ਵਿੱਚ ਮੱਛਰਾਂ ਨੂੰ ਦੂਰ ਭਜਾਉਣ ਦੇ ਗੁਣ ਵੀ ਹੁੰਦੇ ਹਨ। ਇਸ ਲਈ ਕੁਝ ਫਾਇਦੇ ਲਈ ਥੋੜ੍ਹਾ ਹਰਜਾ ਵੀ ਝੱਲਣਾ ਪੈਂਦਾ ਹੈ।

? ਮਨੁੱਖ ਪਹਿਲਾਂ ਬੱਚਾ ਫਿਰ ਜਵਾਨ ਤੇ ਉਸ ਦੇ ਬਾਅਦ ਬੁੱਢਾ ਹੋ ਜਾਂਦਾ ਹੈ ਤੇ ਅਖੀਰ ਮਰ ਜਾਂਦਾ ਹੈ। ਮਨੁੱਖ ਮਰਦੇ ਕਿਉਂ ਹਨ? ਉਹ ਸਦਾ ਸਥਿਰ ਕਿਉਂ ਨਹੀਂ ਰਹਿੰਦਾ, ਬੁੱਢਾ ਹੋ ਕੇ ਸਰੀਰ ਦਾ ਮਰ ਜਾਣਾ ਕਿਸ ਕਾਰਨ ਹੁੰਦਾ ਹੈ ਕੀ ਮਨੁੱਖ ਦੀ ਉਮਰ ਬਹੁਤ ਜ਼ਿਆਦਾ ਵੱਡੀ ਹੋ ਸਕਦੀ ਹੈ ਜਾਂ ਇਸ ਤਰ੍ਹਾਂ ਹੋ ਸਕਦਾ ਹੈ ਕਿ ਮਰੇ ਹੀ ਨਾ ਅਜਿਹਾ ਕਿਉਂ ਨਹੀਂ ਹੁੰਦਾ।
* ਮਨੁੱਖ ਤਾਂ ਕੀ, ਸੰਸਾਰ ਦੀ ਹਰੇਕ ਵਸਤੂ ਨੇ ਕੁੱਝ ਸਮੇਂ ਬਾਅਦ ਮਰਨਾ ਜ਼ਰੂਰ ਹੁੰਦਾ ਹੈ। ਇਸ ਲਈ ਬਹੁਤ ਸਾਰੇ ਵਿਗਿਆਨਕ ਮਨੁੱਖ ਦੀ ਜ਼ਿੰਦਗੀ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ। 20-30 ਸਾਲਾਂ ਵਿਚ ਮਨੁੱਖੀ ਉਮਰ 1200 ਸਾਲ ਤੱਕ ਵੀ ਲਿਜਾਏ ਜਾਣ ਦੀ ਸੰਭਾਵਨਾ ਹੈ। ਮਨੁੱਖ ਦੇ ਸਾਰੇ ਦੇ ਸਾਰੇ ਜੀਨਾਂ ਦੀ ਵਿਗਿਆਨਕਾਂ ਨੂੰ ਜਾਣਕਾਰੀ ਹੋ ਚੁੱਕੀ ਹੈ।

? ਕੀ ਜ਼ਿਆਦਾ ਖਾਣਾ ਖਾਣ ਨਾਲ ਆਦਮੀ ਤੰਦਰੁਸਤ ਹੋ ਜਾਂਦਾ ਹੈ। ਇੱਕ ਮਨੁੱਖ ਨੂੰ ਤਕਰੀਬਨ ਕਿੰਨਾ ਭੋਜਨ ਖਾਣਾ ਚਾਹੀਦਾ ਹੈ।
* ਮਨੁੱਖ ਦਾ ਸਰੀਰ ਇੱਕ ਗੁਬਾਰੇ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਗੁਬਾਰੇ ਵਿਚ ਜਿੰਨੀ ਵੱਧ ਹਵਾ ਭਰੀ ਜਾਵੇਗੀ ਉਹ ਫੁਲਦਾ ਜਾਵੇਗਾ। ਇਸ ਤਰ੍ਹਾਂ ਜੇ ਸਰੀਰ ਵਿਚ ਖੁਰਾਕ ਜ਼ਿਆਦਾ ਭਰਦੀ ਰਹੇਗੀ ਤਾਂ ਉਹ ਵੀ ਫੁਲਦਾ ਰਹੇਗਾ ਪਰ ਜੇ ਤੁਹਾਡਾ ਭਾਰ ਤੁਹਾਡੀ ਉਚਾਈ ਵਾਲੇ ਵਿਅਕਤੀ ਜਿੰਨਾ ਹੋਣਾ ਚਾਹੀਦਾ ਹੈ ਜਾਂ ਉਸ ਤੋਂ ਵੱਧ ਹੈ ਤਾਂ ਜ਼ਰੂਰ ਹੀ ਤੁਹਾਨੂੰ ਆਪਣੇ ਭੋਜਨ ਨੂੰ ਘਟਾ ਦੇਣਾ ਚਾਹੀਦਾ ਹੈ। ਖੰਡ ਤੇ ਘਿਉ ਵਿਚ ਉੂੁਰਜਾ ਦੀ ਮਾਤਰਾ ਬਾਕੀ ਪਦਾਰਥਾਂ ਨਾਲੋਂ ਤਿੰਨ ਗੁਣਾਂ ਵੱਧ ਹੁੰਦੀ ਹੈ। ਇਸ ਲਈ ਖੰਡ ਤੇ ਘਿਉ ਜਾਂ ਇਨ੍ਹਾਂ ਤੋਂ ਬਣੀਆਂ ਵਸਤੂਆਂ ਦਾ ਸੇਵਨ ਘੱਟ ਤੋਂ ਘੱਟ ਕਰ ਦੇਣਾ ਚਾਹੀਦਾ ਹੈੇ। ਬਹੁਤੇ ਪੰਜਾਬੀ ਆਪਣੀ ਲੋੜ ਨਾਲੋਂ ਵੱਧ ਖੁਰਾਕ ਖਾ ਰਹੇ ਹਨ। ਇਸ ਲਈ ਜੇ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਜ਼ਰੂਰ ਹੀ ਆਪਣੇ ਭੋਜਨ ਤੇ ਕੰਟਰੋਲ ਕਰਨਾ ਚਾਹੀਦਾ ਹੈ।

? ਕਈ ਬੰਦੇ ਮੈਂ ਦੇਖੇ ਹਨ। ਗੱਲ ਕਰਕੇ ਮੂੰਹ ਵਿਚ 10 ਕੁ ਵਾਰੀ ਕੀ-ਕੀ ਕਹਿੰਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹੱਥਾਂ ਵੱਲ ਗੌਰ ਨਾਲ ਵੇਖਦੇ ਰਹਿੰਦੇ ਹਨ। ਇਹ ਕਿਹੜੀ ਬਿਮਾਰੀ ਹੈ।
* ਅਜਿਹੇ ਆਦਮੀਆਂ ਨੂੰ ਮਾਨਸਿਕ ਬਿਮਾਰੀ ਹੀ ਹੁੰਦੀ ਹੈ। ਇਸ ਵਿਚ ਵੀ ਉਨ੍ਹਾਂ ਨੂੰ ਮਨੋਭਰਮ ਹੀ ਪੈਦਾ ਹੁੰਦੇ ਹਨ।

? ਜਿੰਨੇ ਵੀ ਪ੍ਰੇਮੀ ਜੋੜੇ ਹੋਏ ਹਨ ਜਿਵੇਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ ਮਹੀਂਵਾਲ, ਇਨ੍ਹਾਂ ਵਿਚੋਂ ਲੜਕੀ ਦਾ ਨਾਮ ਮੂਹਰੇ ਹੈ। ਮਿਰਜਾਂ-ਸਹਿਬਾਂ ਅੱਗੇ ਲੜਕੇ ਦਾ ਨਾਮ ਕਿਵੇਂ ਆ ਗਿਆ?
* ਇਨ੍ਹਾਂ ਕਿੱਸਿਆਂ ਦੇ ਕਿੱਸਾਕਾਰ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਇਸਤਰੀਆਂ ਦੇ ਨਾਮ ਪਹਿਲਾਂ ਲਾਉਣ ਨਾਲ ਉਨ੍ਹਾਂ ਦੇ ਕਿੱਸੇ ਵੱਧ ਵਿਕ ਸਕਦੇ ਹਨ। ਇਸ ਲਈ ਬਹੁਤੇ ਕਿੱਸਾਕਾਰਾਂ ਨੇ ਇਸ ਜਾਣਕਾਰੀ ਨੂੰ ਭਲੀਭਾਂਤ ਵਰਤਿਆ। ਪਰ ਮਿਰਜਾ-ਸਾਹਿਬਾਂ ਦਾ ਕਿੱਸਾਕਾਰ ਇਸ ਪ੍ਰਭਾਵ ਤੋਂ ਜਾਣੂ ਨਹੀਂ ਸੀ। ਇਸ ਲਈ ਉਸਨੇ ਮਿਰਜੇ ਦੇ ਨਾਂ ਨੂੰ ਪਹਿਲ ਦਿੱਤੀ।

13/08/15


ਸ਼ੰਕਾ-ਨਵਿਰਤੀ (10)

? ਜੇਕਰ ਇੱਕ ਜ਼ਖਮ ਨੂੰ ਅਸੀਂ ਕਿਸੇ ਤਲਦੀ ਹੋਈ ਚੀਜ਼ ਦੇ ਨੇੜੇ ਲੈ ਜਾਈਏ ਅਤੇ ਇਹ ਵਧ ਜਾਂਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
* ਜ਼ਖ਼ਮਾਂ ਨੂੰ ਤਲਦੀ ਹੋਈ ਚੀਜ਼ ਦੇ ਨਜ਼ਦੀਕ ਲਿਜਾਣ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ।

? ਜੇਕਰ ਅਸੀਂ ਬਰਫ਼ ਦੇ ਇੱਕ ਟੁਕੜੇ ਨੂੰ ਆਪਣੇ ਸਿਰ ਉੱਤੇ ਰੱਖ ਲਈਏ ਤਾਂ ਕੁਝ ਸਮੇਂ ਬਾਅਦ ਸਿਰ ਨੂੰ ਠੰਡ ਸਹਿਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਇੱਕ ਤਰ੍ਹਾਂ ਦਾ ਦਰਦ ਹੁੰਦਾ ਹੈ, ਐਸਾ ਕਿਉਂ?
* ਮਨੁੱਖੀ ਸਰੀਰ ਵਿਚ ਵੀ ਸੈੱਲ ਹੁੰਦੇ ਹਨ। ਗਰਮੀ ਜਾਂ ਸਰਦੀ ਨਾਲ ਇਹ ਵੀ ਜਲ ਜਾਂਦੇ ਹਨ ਜਾਂ ਜ਼ਖਮੀ ਹੋ ਜਾਂਦੇ ਹਨ। ਜਿਸ ਨਾਲ ਸਿਰ ਨੂੰ ਠੰਡ ਸਹਿਣੀ ਮੁਸ਼ਕਿਲ ਹੋ ਜਾਂਦੀ ਹੈ।

? ਤੁਸੀਂ ਕਿਹਾ ਸੀ ਕਿ ਮਨੁੱਖ, ਮਨੁੱਖੀ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਦੇ ਆਪਸੀ ਤਾਲਮੇਲ ਕਾਰਨ ਜਿਉਂਦਾ ਰਹਿੰਦਾ ਹੈ। ਕੀ ਇੱਕ ਵਾਰ ਅੰਗ ਪ੍ਰਣਾਲੀਆਂ ਦਾ ਤਾਲ-ਮੇਲ ਟੁੱਟਣ ਤੋਂ ਬਾਅਦ ਉਹ ਦੁਬਾਰਾ ਕਾਇਮ ਨਹੀਂ ਕੀਤਾ ਜਾ ਸਕਦਾ। ਜੇਕਰ ਨਹੀਂ ਤਾਂ ਕਿਉਂ?
* ਜਿਵੇਂ ਤੁਸੀਂ ਅਧਰੰਗ ਦੇ ਮਰੀਜ਼ ਵੇਖਦੇ ਹੋ ਇਹਨਾਂ ਵਿੱਚ ਕੰਟਰੋਲ ਸਿਸਟਮ ਦਿਮਾਗ ਤੋਂ ਟੁੱਟ ਜਾਂਦਾ ਹੈ। ਪਰ ਡਾਕਟਰਾਂ ਦੇ ਯਤਨਾਂ ਨਾਲ ਇਹ ਬਹੁਤੀਆਂ ਹਾਲਤਾਂ ਵਿੱਚ ਮੁੜ ਬਹਾਲ ਹੋ ਜਾਂਦਾ ਹੈ। ਬਿਮਾਰ ਠੀਕ ਵੀ ਹੋ ਜਾਂਦੇ ਹਨ। ਕਈ ਵਾਰੀ ਇਹ ਤਾਲ-ਮੇਲ ਸਦਾ ਲਈ ਖਤਮ ਵੀ ਹੋ ਜਾਂਦਾ ਹੈ। ਤੁਸੀਂ ਕਿਸੇ ਕਾਣੇ ਵਿਅਕਤੀ ਨੂੰ ਵੇਖਦੇ ਹੋ, ਉਸਦੀ ਇੱਕ ਅੱਖ ਦਾ ਸਬੰਧ ਸਦਾ ਲਈ ਸਰੀਰ ਨਾਲੋਂ ਖਤਮ ਹੋ ਚੁੱਕਿਆ ਹੁੰਦਾ ਹੈ।

? ਸਿਗਰਟ ਪੀਣ ਵਾਲੇ ਅਤੇ ਨਾ ਪੀਣ ਵਾਲੇ ਵਿਚੋਂ (ਜੋ ਉਸਦੇ ਲਾਗੇ ਖੜ੍ਹਾ ਹੋਵੇ) ਕਿਸਨੂੰ ਵੱਧ ਨੁਕਸਾਨ ਕਰੇਗੀ?
* ਸਿਗਰਟ ਪੀਣ ਵਾਲੇ ਨੂੰ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ। ਪਰ ਉਸਦੇ ਆਲੇ-ਦੁਆਲੇ ਫੈਲਿਆ ਧੂੰਆਂ ਕੋਲ ਖੜ੍ਹੇ ਵਿਅਕਤੀਆਂ ਵਿਚ ਵੀ ਜਾਂਦਾ ਹੀ ਹੈ। ਇਸ ਲਈ ਨੁਕਸਾਨ ਉਨ੍ਹਾਂ ਨੂੰ ਵੀ ਹੁੰਦਾ ਹੈ।

? ਔਰਤ ਦੇ ਗੰਜ ਕਿਉਂ ਨਹੀਂ ਹੁੰਦਾ?
* ਬਹੁਤ ਘੱਟ ਔਰਤਾਂ ਗੰਜੀਆਂ ਹੁੰਦੀਆਂ ਹਨ। ਇਸਦਾ ਕਾਰਨ ਮਰਦਾਂ ਵਿੱਚ ਐਂਡਰੋਜਨ ਨਾਂ ਦੇ ਰਸ ਦੀ ਘਾਟ ਕਾਰਨ ਹੁੰਦਾ ਹੈ ਤੇ ਇਸਤਰੀਆਂ ਵਿਚ ਇਸ ਨਾਂ ਦਾ ਹਾਰਮੋਨ ਪੈਦਾ ਹੀ ਨਹੀਂ ਹੁੰਦਾ ਹੈ। ਜਿਸ ਕਾਰਨ ਉਹ ਘੱਟ ਹੀ ਗੰਜੀਆਂ ਹੁੰਦੀਆਂ ਹਨ।

? ਅੱਖਾਂ ਜਾਂ ਹੋਰ ਅੰਗ ਕੀ ਕਿਸੇ ਮਨੁੱਖ ਦੇ ਦਾਨ ਵਜੋਂ ਹੀ ਪਾਏ ਜਾਂਦੇ ਹਨ ਜਾਂ ਪੈਸੇ ਲੈ ਕੇ। ਦਾਨ ਰੂਪ ‘ਚ ਪਾਏ ਜਾਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
* ਅੱਖਾਂ ਤੇ ਸਰੀਰ ਦਾਨ ਕਰਨ ਵੇਲੇ ਹਰੇਕ ਵਿਅਕਤੀ ਦੇ ਮਨ ਵਿਚ ਇਹੀ ਭਾਵਨਾ ਹੁੰਦੀ ਹੈ ਕਿ ਮੈਂ ਤਾਂ ਮਰ ਹੀ ਜਾਣਾ ਹੈ ਅਤੇ ਮੇਰੇ ਸਰੀਰ ਦੇ ਬਾਕੀ ਅੰਗਾਂ ਨੇ ਵੀ ਗਲ-ਸੜ ਹੀ ਜਾਣਾ ਹੈ। ਇਸ ਲਈ ਚੰਗੀ ਗੱਲ ਇਹ ਹੋਵੇਗੀ ਕਿ ਇਹ ਅੰਗ ਅਤੇ ਸਰੀਰ ਕਿਸੇ ਦੇ ਕੰਮ ਆ ਸਕੇ। ਇਸ ਲਈ ਉਹ ਆਪਣੇ ਸਰੀਰ ਅਤੇ ਅੰਗਾਂ ਨੂੰ ਦਾਨ ਕਰ ਦਿੰਦੇ ਹਨ। ਪਰ ਸਭ ਤੋਂ ਵੱਧ ਧਰਮਾਂ ਅਤੇ ਧਾਰਮਿਕ ਵਿਅਕਤੀਆਂ ਵਾਲੇ ਦੇਸ਼ ਭਾਰਤ ਵਿਚ ਤਾਂ ਬੇਇਮਾਨੀ ਕੁੱਟ-ਕੁੱਟ ਕੇ ਭਰੀ ਹੋਈ ਹੈ ਤੇ ਕੁਝ ਵਿਅਕਤੀ ਅਜਿਹੇ ਅੰਗਾਂ ਨੂੰ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਵਿਅਕਤੀਆਂ ਤੇ ਅਜਿਹੇ ਰਾਜ ਪ੍ਰਬੰਧ ਵਿਰੁੱਧ ਵਿਦਰੋਹ ਕਰਨਾ ਚਾਹੀਦਾ ਹੈ।

? ਪਹਾੜਾਂ ਵਿਚ ਸਫਰ ਕਰਦਿਆਂ ਕਈ ਵਾਰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ, ਕਿਉਂ?
* ਕਈ ਥਾਵਾਂ ਉੱਪਰ ਪਹਾੜਾਂ ਦੀ ਬਣਤਰ ਤੇ ਸਥਿਤੀ ਅਜਿਹੀ ਹੁੰਦੀ ਹੈ ਕਿ ਉਸ ਸਥਾਨ ‘ਤੇ ਆਵਾਜ਼ ਪਰਿਵਰਤਿਤ ਨਹੀਂ ਹੁੰਦੀ ਸਗੋਂ ਪਹਾੜਾਂ ਵਿਚ ਹੀ ਸਮਾ ਜਾਂਦੀ ਹੈ। ਕਈ ਵਾਰ ਜ਼ਿਆਦਾ ਉਚਾਈ ਹੋਣ ਕਾਰਨ ਸਾਡੇ ਕੰਨਾਂ ਤੇ ਹਵਾ ਦਾ ਦਬਾਉ ਵੀ ਘਟ ਜਾਂਦਾ ਹੈ। ਸੋ ਉਪਰੋਕਤ ਦੋਵੇਂ ਕਾਰਨਾਂ ਕਰਕੇ ਘੱਟ ਸੁਣਾਈ ਦੇਣ ਲੱਗ ਜਾਂਦਾ ਹੈ।

? ਇਨਸਾਨ ਦੇ ਸਰੀਰ ਅੰਦਰ ਹੱਡੀਆਂ ਦੇ ਜੋੜਾਂ ਦੀ ਗਿਣਤੀ ਕਿੰਨੀ ਕੁ ਹੈ?
* ਇਨਸਾਨ ਦੇ ਸਰੀਰ ਅੰਦਰ ਹੱਡੀਆਂ ਦੇ ਜੋੜਾਂ ਦੀ ਕੁੱਲ ਗਿਣਤੀ 206 ਹੁੰਦੀ ਹੈ।

? ਫੇਫੜਿਆਂ ਦੀ ਸ਼ਕਤੀ ਜਾਂ ਵਾਈਟਲ ਕਪੈਸਟੀ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ?
* ਫੇਫੜਿਆਂ ਦੀ ਸ਼ਕਤੀ ਨੂੰ ਫੇਫੜਿਆਂ ਵਿਚੋਂ ਮਰਵਾਈ ਫੂਕ ਦੇ ਦਬਾਓ ਨਾਲ ਮਾਪਿਆ ਜਾਂਦਾ ਹੈ।

? ਕੀ ਵਾਕਈ ਹੀ ਬੰਦਾ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ।
* ਮਨੁੱਖੀ ਜੀਵਨ ਵਿਚ ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ। ਜਾਂ ਇਸਤਰੀਆਂ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ। ਇਹ ਬਿਲਕੁਲ ਝੂਠੀਆਂ ਹੁੰਦੀਆਂ ਹਨ। ਸਮੇਂ ਦੇ ਨਾਲ ਮਰਦ ਅਤੇ ਘੋੜਾ ਦੋਹਾਂ ਨੇ ਹੀ ਬੁੱਢੇ ਹੋ ਕੇ ਮਰਨਾ ਹੀ ਹੁੰਦਾ ਹੈ।

? ਅੱਖਾਂ ਵਿਚ ਅੱਥਰੂ ਆਉਣ ਦਾ ਕੀ ਕਾਰਨ ਹੈ?
* ਸਾਡੀਆਂ ਅੱਖਾਂ ਅੰਦਰ ਡੇਲੇ ਨੂੰ ਆਸੇ ਪਾਸੇ ਵੇਖਣ ਲਈ ਘੁੰਮਣਾ ਪੈਂਦਾ ਹੈ। ਮਿੱਟੀ ਘੱਟੇ ਤੋਂ ਬਚਾਉਣ ਲਈ ਅੱਖਾਂ ਝਮਕਣੀਆਂ ਵੀ ਪੈਂਦੀਆਂ ਹਨ। ਸੋ ਇਸ ਸਾਰੇ ਕੁਝ ਲਈ ਪਾਣੀ ਦੀ ਲੋੜ ਹੁੰਦੀ ਹੀ ਹੈ। ਭਾਵੁਕਤਾ ਸਮੇਂ ਅਸੀਂ ਆਪਣੀਆਂ ਅੱਖਾਂ ਵਿਚੋਂ ਪਾਣੀ ਕੱਢ ਵੀ ਸਕਦੇ ਹਾਂ।

? ਮੇਰੀ ਗਰਦਨ ਦੇ ਸੱਜੇ ਪਾਸੇ ਇੱਕ ਵੱਡਾ ਮੌਹਕਾ ਹੈ। ਇਹ ਗਰਦਨ ਦੇ ਖੱਬੇ ਪਾਸੇ ਕਿਉਂ ਨਹੀਂ ਹੋਇਆ। ਸੱਜੇ ਪਾਸੇ ਹੀ ਕਿਉਂ ਹੋਇਆ?
* ਮੌਹਕੇ ਜਾਂ ਤਿਣ ਤਾਂ ਨਿੱਕੀ ਜਿਹੀ ਇਨਫੈਕਸ਼ਨ ਕਾਰਨ ਪੈਦਾ ਹੁੰਦੇ ਹਨ। ਜੇ ਇਨਫੈਕਸ਼ਨ ਤੁਹਾਡੇ ਸੱਜੇ ਪਾਸੇ ਹੋਈ ਤਾਂ ਮੌਹਕਾ ਵੀ ਸੱਜੇ ਪਾਸੇ ਹੀ ਹੋਵੇਗਾ।

? ਜੇਕਰ ਮਨੁੱਖ ਦਾ ਡਿਫੈਂਸਿਵ ਸਿਸਟਮ ਰੋਗਾਂ ਨਾਲ ਲੜਨ ਦੇ ਸਮਰੱਥ ਹੁੰਦਾ ਹੈ ਤਾਂ ਫਿਰ ਬਾਹਰੋਂ ਦਵਾਈਆਂ ਦੇਣ ਦੀ ਕੀ ਲੋੜ ਹੁੰਦੀ ਹੈ?
* ਦਵਾਈਆਂ ਦਾ ਮੁੱਖ ਰੋਲ ਤਾਂ ਮਨੁੱਖ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਵਿਸ਼ੇਸ਼ ਵਾਇਰਸਾਂ ਨੂੰ ਮਾਰਨਾ ਹੀ ਹੁੰਦਾ ਹੈ।

? ਪਾਦਰੀ ਸਾਰੀ ਉਮਰ ਕੁਆਰੇ ਰਹਿ ਕੇ ਤ੍ਰਿਪਤੀ ਕਿਵੇਂ ਕਰਦੇ ਨੇ?
* ਪਾਦਰੀਆਂ ਵਿਚ ਭਾਵੇਂ ਬਹੁਤੇ ਦਿਖਾਵੇ ਦੇ ਤੌਰ ‘ਤੇ ਹੀ ਆਪਣੇ ਆਪ ਨੂੰ ਕੁਆਰੇ ਰੱਖਦੇ ਹਨ। ਸਾਧਾਂ ਦੇ ਡੇਰਿਆਂ ਅਤੇ ਧਾਰਮਿਕ ਸਥਾਨਾਂ ਤੇ ਅਜਿਹੀਆਂ ਇਸਤਰੀਆਂ ਵੱਡੀ ਗਿਣਤੀ ਵਿਚ ਜਾਂਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਪਤੀ ਤੋਂ ਸਤੁੰਸ਼ਟ ਨਹੀਂ ਹੁੰਦੀਆਂ। ਪਾਦਰੀ ਤੇ ਸਾਧ ਅਜਿਹੀਆਂ ਬੇਵਸੀਆਂ ਦਾ ਫਾਇਦਾ ਉਠਾਉਂਦੇ ਹਨ। ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਸੈਕਸ ਤ੍ਰਿਪਤੀ ਅਜਿਹਾ ਜੀਵਨ ਢੰਗ ਨਹੀਂ ਹੈ ਜਿਸ ਤੋਂ ਬਗੈਰ ਵੀ ਜਿਉਂਦਾ ਨਾ ਰਿਹਾ ਜਾ ਸਕਦਾ ਹੋਵੇ।

30/07/15


ਸ਼ੰਕਾ-ਨਵਿਰਤੀ (9)

? ਸਵੇਰ ਵੇਲੇ ਤ੍ਰੇਲ ਪਏ ਘਾਹ ਉੱਪਰ ਨੰਗੇ ਪੈਂਰੀ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ?
* ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ ਸਵੇਰ ਵੇਲੇ ਘਾਹ ਉੱਪਰ ਤੁਰਨਾ ਸਰੀਰ ਦੇ ਨਾਲ-ਨਾਲ ਅੱਖਾਂ ਲਈ ਜ਼ਰੂਰ ਫਾਇਦੇਮੰਦ ਹੋਵੇਗਾ।

? ਕੀ ਖੂਨ ਗਰੁੱਪ ਜਾਣ ਕੇ ਇਨਸਾਨ ਦੀ ਸਖਸ਼ੀਅਤ ਬਾਰੇ ਜਾਣਿਆ ਜਾ ਸਕਦਾ ਹੈ?
* ਖੂਨ ਦੇ ਗਰੁੱਪ ਦਾ ਕਿਸੇ ਵਿਅਕਤੀ ਦੀ ਸਖਸ਼ੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ।

? ਕਈ ਮਨੁੱਖਾਂ ਦੇ ਮੱਛਰ ਨਹੀਂ ਲੜਦਾ। ਜੇਕਰ ਲੜਦਾ ਹੈ ਤਾਂ ਮਰ ਜਾਂਦਾ ਹੈ। ਇਸਦਾ ਕੀ ਕਾਰਨ ਹੈ।
* ਕਈ ਮਨੁੱਖਾਂ ਦੇ ਖੂਨ ਵਿਚ ਅਜਿਹੇ ਰਸ ਹੁੰਦੇ ਹਨ ਜਿਹੜੇ ਮੱਛਰਾਂ ਪ੍ਰਤੀ ਅਲਰਜਿਕ ਹੁੰਦੇ ਹਨ। ਇਸ ਲਈ ਮੱਛਰ ਅਜਿਹੇ ਮਨੁੱਖਾਂ ਨੂੰ ਕੱਟਦਾ ਹੈ ਤਾਂ ਮੱਛਰ ਦੀ ਮੌਤ ਹੋ ਜਾਂਦੀ ਹੈ। ਆਡੋਮਾਸ ਜਾਂ ਮੱਛਰਾਂ ਨੂੰ ਭਜਾਉਣ ਵਾਲੀਆਂ ਕਰੀਮਾਂ ਇਸੇ ਸਿਧਾਂਤ ਤੇ ਬਣਾਈਆਂ ਜਾਂਦੀਆਂ ਹਨ।

? ਹਰ ਇਨਸਾਨ ਦੇ ਖੂਨ ਦਾ ਰੰਗ ਇੱਕੋ ਜਿਹਾ ਲਾਲ ਹੈ ਪਰ ਇਸਦੇ ਕਈ ਗਰੁੱਪ ਹਨ। ਇਹ ਕਿਉਂ?
* ਖੂਨ ਵਿਚ ਦੋ ਰੰਗ ਦੇ ਪ੍ਰੋਟੀਨ ਹੁੰਦੇ ਹਨ। ਇੱਕ ਐਂਟੀਜਨ ਅਤੇ ਇੱਕ ਐਂਟੀਬੌਡੀ ਹੁੰਦਾ ਹੈ। ਇਨ੍ਹਾਂ ਦੋਹਾਂ ਪ੍ਰਟੀਨਾਂ ਦੀਆਂ ਕਿਸਮਾਂ ਕਾਰਨ ਖੂਨ ਦੇ ਵੱਖ-ਵੱਖ ਖੂਨ ਗਰੁੱਪ ਹੁੰਦੇ ਹਨ।

? ਬਿਜਲੀ ਚਲੀ ਜਾਣ ਤੋਂ ਬਾਅਦ ਇਕਦਮ ਸਾਨੂੰ ਦਿਖਾਈ ਦੇਣਾ ਬੰਦ ਕਿਉਂ ਹੋ ਜਾਂਦਾ ਹੈ।
* ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਕਿਸੇ ਵਸਤੂ ਉੱਪਰ ਪੈਂਦੀਆਂ ਹਨ ਤਾਂ ਵਸਤੂ ਕੁਝ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੀ ਹੈ ਅਤੇ ਕੁਝ ਨੂੰ ਮੋੜ ਦਿੰਦੀ ਹੈ। ਉਨ੍ਹਾਂ ਮੁੜੀਆਂ ਹੋਈਆਂ ਕਿਰਨਾਂ ਵਿਚੋਂ ਕੁਝ ਸਾਡੀਆਂ ਅੱਖਾਂ ਵਿਚ ਪੈ ਜਾਂਦੀਆਂ ਹਨ। ਇਸ ਲਈ ਵਸਤੂ ਦਿਖਾਈ ਦੇਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਉਸ ਵਸਤੂ ਤੇ ਪ੍ਰਕਾਸ਼ ਦੀਆਂ ਕਿਰਨਾਂ ਪੈਣੋਂ ਬੰਦ ਹੋ ਜਾਂਦੀਆਂ ਹਨ। ਇਸ ਲਈ ਮੁੜਦੀਆਂ ਵੀ ਨਹੀਂ ਅਤੇ ਸਾਡੀਆਂ ਅੱਖਾਂ ਵਿਚ ਨਹੀਂ ਪੈਂਦੀਆਂ। ਇਸ ਲਈ ਵਸਤੂ ਸਾਨੂੰ ਦਿਖਾਈ ਨਹੀਂ ਦਿੰਦੀ।

? ਖੂਨ ਦੀ ਘਾਟ ਕਾਰਨ ਐਨੀਮੀਆ ਹੋ ਜਾਂਦਾ ਹੈ ਤੇ ਖੂਨ ਦੇ ਵਧਣ ਨਾਲ ਕਿਹੜਾ ਰੋਗ ਹੋ ਜਾਂਦਾ ਹੈ।
* ਆਮ ਤੌਰ ‘ਤੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਵਿਚ ਖੂਨ ਵਧਦਾ ਹੈ ਪਰ ਬਹੁਤ ਥੋੜ੍ਹੀ ਮਾਤਰਾ ਵਿਚ ਵਧਦਾ ਹੈ ਜਿਸ ਨੂੰ ਅਸੀਂ ਖੂਨ ਟੈਸਟ ਰਾਹੀਂ (‘‘:3) ਪਤਾ ਲਗਾ ਸਕਦੇ ਹਾਂ। ਜੇ ਖੂਨ ਬਹੁਤ ਜ਼ਿਆਦਾ ਮਾਤਰਾ ਵਿਚ ਵਧਿਆ ਹੋਵੇ ਤਾਂ ਇਸਦਾ ਮਤਲਬ ਖੂਨ ਦਾ ਕੈਂਸਰ ਹੁੰਦਾ ਹੈ।

? ਬਲਗਮ ਦੇ ਪੈਦਾ ਹੋਣ ਦੇ ਕੀ ਕਾਰਨ ਹਨ ਤੇ ਇਸ ਦਾ ਘਰੇਲੂ ਇਲਾਜ ਦੱਸੋ।
* ਨੱਕ ਅੰਦਰ ਇੱਕ ਗ੍ਰੰਥੀ ਹੁੰਦੀ ਹੈ ਜਿਸ ਵਿਚ ਇੱਕ ਤਰਲ ਪਦਾਰਥ ਵਹਿੰਦਾ ਰਹਿੰਦਾ ਹੈ। ਜਦੋਂ ਕਿਸੇ ਸੰਕਾਰਤਮਕ ਰੋਗ ਕਾਰਨ ਇਹ ਤਰਲ ਪਦਾਰਥ ਜ਼ਿਆਦਾ ਮਾਤਰਾ ਵਿਚ ਵਹਿਣ ਲੱਗ ਜਾਂਦਾ ਹੈ, ਤਾਂ ਇਹ ਸਾਹ ਰਾਹੀਂ ਸਾਹ ਨਲੀ ਦੇ ਜ਼ਰੀਏ ਫੇਫੜਿਆਂ ਵਿਚ ਚਲਾ ਜਾਂਦਾ ਹੈ ਤੇ ਇਹ ਬਲਗਮ ਦਾ ਰੂਪ ਧਾਰਨ ਕਰਨ ਲੱਗ ਜਾਂਦਾ ਹੈ। ਇਸਦਾ ਘਰੇਲੂ ਇਲਾਜ ਗਰਾਰੇ ਹੀ ਹਨ ਪਰ ਇਹ ਕਾਰਗਾਰ ਉਦੋਂ ਹੀ ਸਿੱਧ ਹੁੰਦੇ ਹਨ ਜਦੋਂ ਸੰਕਾਰਤਮਕ ਰੋਗ ‘ਤੇ ਕਾਬੂ ਪਾਇਆ ਜਾਵੇ।

? ਜਿਵੇਂ ਰੌਲਾ ਪਾਇਆ ਜਾ ਰਿਹਾ ਹੈ ਕਾ. ਲੈਨਿਨ ਦੀ ਸਾਂਭ ਕੇ ਰੱਖੀ ਹੋਈ ਲਾਸ਼ ਤੋਂ ਲੈਨਿਨ ਦਾ ਕਲੋਨ ਤਿਆਰ ਕੀਤਾ ਜਾ ਰਿਹਾ ਹੈ। ਕੀ ਇਹ ਸੰਭਵ ਹੈ? ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕੀ ਉਸਦੇ ਸੈੱਲ ਜਿਉਂਦੇ ਰਹਿੰਦੇ ਹਨ? ਕੀ ਡੈੱਡ ਸੈੱਲਾਂ ਤੋਂ ਕਲੋਨ ਤਿਆਰ ਕੀਤਾ ਜਾ ਸਕਦਾ ਹੈ।
* ਅਸਲ ਵਿਚ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ ਤੇ ਸਰੀਰ ਵਿਚ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਸੈੱਲਾਂ ਦੀ ਮੌਤ ਕਾਫੀ ਚਿਰ ਬਾਅਦ ਹੁੰਦੀ ਹੈ ਜਿਵੇਂ ਦੰਦਾਂ ਦੀਆਂ ਖੁੱਡਾਂ ਅੰਦਰ ਸੈੱਲ ਕਾਫੀ ਚਿਰ ਸੁਰੱਖਿਅਤ ਰਹਿੰਦੇ ਹਨ। ਜੇ ਕਿਸੇ ਵਿਅਕਤੀ ਦੇ ਸਰੀਰ ਵਿਚੋਂ ਕੋਈ ਜੀਵਿਤ ਸੈੱਲ ਮਿਲ ਜਾਂਦਾ ਹੈ ਤਾਂ ਫਿਰ ਹੀ ਉਸ ਦੀ ਕਲੋਨਿੰਗ ਕੀਤੀ ਜਾ ਸਕਦੀ ਹੈ। ਮੁਰਦਾ ਸੈੱਲਾਂ ਤੋਂ ਕਲੋਨਿੰਗ ਸੰਭਵ ਨਹੀਂ ਹੈ।

? ਕੀ ਦੌੜ ਲਗਾਉਣ ਤੇ ਨਵੇਂ ਖੂਨ ਦਾ ਨਿਰਮਾਣ ਹੁੰਦਾ ਹੈ।
* ਜੀ ਨਹੀਂ! ਦੌੜ ਲਗਾਉਣ ਨਾਲ ਸਰੀਰ ਵਿਚ ਊਰਜਾ ਦੀ ਕਮੀ ਜ਼ਰੂਰ ਹੁੰਦੀ ਹੈ ਜਿਹੜੀ ਖੁਰਾਕ ਨਾਲ ਪੂਰੀ ਕਰ ਲਈ ਜਾਂਦੀ ਹੈ।

? ਜਿਸ ਵਿਅਕਤੀ/ਸਖਸ਼ੀਅਤ ਨੂੰ ਵਿਛੜੇ ਕਈ ਵਰ੍ਹੇ (ਜਿਵੇਂ ਕਾ. ਲੈਨਿਨ) ਹੋ ਗਏ ਹੋਣ, ਉਸਦਾ ਕਲੋਨ ਕਿਹੜੇ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
* ਕਾ. ਲੈਨਿਨ ਦੀ ਮੌਤ ਨੂੰ ਭਾਵੇਂ ਲਗਭਗ 84 ਵਰ੍ਹੇ ਹੋ ਗਏ ਹਨ ਪਰ ਉਸਦੀ ਮ੍ਰਿਤਕ ਦੇਹ ਰਸਾਇਣਿਕ ਪਦਾਰਥਾਂ ਵਿਚ ਇਸ ਢੰਗ ਨਾਲ ਡੁਬੋ ਕੇ ਰੱਖੀ ਗਈ ਹੈ ਕਿ ਸਰੀਰ ਦੇ ਸੈੱਲਾਂ ਦੀ ਮੌਤ ਘੱਟ ਤੋਂ ਘੱਟ ਹੋਵੇ। ਇਸਦੇ ਮ੍ਰਿਤਕ ਸਰੀਰ ਵਿੱਚ ਜੀਵਤ ਸੈੱਲਾਂ ਦਾ ਮਿਲਣਾ ਸੰਭਵ ਹੈ। ਜੇ ਅੱਜ ਨਹੀਂ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਲੈਨਿਨ ਦਾ ਕਲੋਨ ਵੀ ਤਿਆਰ ਕੀਤਾ ਜਾ ਸਕਦਾ ਹੈ।

? ਕਿਸੇ ਸਖ਼ਸ਼ੀਅਤ ਦਾ ਤਿਆਰ ਕਲੋਨ ਸਰੀਰਕ ਅਤੇ ਕਰਮ (ਕੰਮਕਾਰ) ਪੱਖੋਂ ਉਸੇ ਦਾ ਹੀ ਪੂਰਕ ਹੋਵੇਗਾ। ਮਤਲਬ ਕਿ ਕੀ ਕਾ. ਲੈਨਿਨ ਦਾ ਤਿਆਰ ਕਲੋਨ ਲੈਨਿਨ ਵਾਲੇ ਹੀ ਕੰਮ ਕਾਰ ਕਰੇਗਾ। ਮੇਰਾ ਮਤਲਬ ਇੱਕ ਸਖ਼ਸ਼ੀਅਤ ਬਣਨ ਪਿੱਛੋਂ ਕਿਸ-ਕਿਸ ਚੀਜ਼ ਦਾ ਰੋਲ ਹੁੰਦਾ ਹੈ? ਮੁਰਦੇ ਤੋਂ ਤਿਆਰ ਕੀਤਾ ਕਲੋਨ ਉਹੀ ਕੰਮ ਕਰੇਗਾ ਜਾਂ ਚੇਤਨਾ ਫਲਸਫਾ ਜਾਂ ਵਾਤਾਵਰਣ ਦਾ ਵੀ ਰੋਲ ਹੁੰਦਾ ਹੈ।
* ਅਸਲ ਵਿੱਚ ਕਿਸੇ ਵਿਅਕਤੀ ਦੀ ਸਖ਼ਸ਼ੀਅਤ ਦੋ ਗੱਲਾਂ ‘ਤੇ ਨਿਰਭਰ ਕਰਦੀ ਹੈ। 1. ਪੈਦਾਇਸ਼ ਸਮੇਂ ਮਿਲੇ ਗੁਣਸੂਤਰ 2. ਆਲੇ-ਦੁਆਲੇ ਵਿੱਚੋਂ ਪ੍ਰਾਪਤ ਕੀਤੇ ਗੁਣ। ਹੁਣ ਜੇ ਲੈਨਿਨ ਦਾ ਕਲੋਨ ਤਿਆਰ ਕੀਤਾ ਜਾਵੇਗਾ ਤਾਂ ਉਸ ਵਿੱਚ ਭਾਵੇਂ ਦਿਮਾਗੀ ਗੁਣ ਤਾਂ ਲੈਨਿਨ ਜਿੰਨੇ ਹੋਣਗੇ ਪਰ ਲੈਨਿਨ ਦੀ ਢਲਾਈ ਜਿਹੜੀਆਂ ਠੋਸ ਹਾਲਤਾਂ ਵਿੱਚ ਹੋਈ ਉਹ ਹਾਲਤਾਂ ਲੈਨਿਨ ਦੇ ਕਲੋਨ ਨੂੰ ਮਿਲਣੀਆਂ ਸੰਭਵ ਨਹੀਂ ਹੋਣਗੀਆਂ। ਇਸ ਲਈ ਕੁੱਲ ਮਿਲਾ ਕੇ ਲੈਨਿਨ ਦਾ ਕਲੋਨ ਸ਼ਕਲ ਸੂਰਤ ਤੋਂ ਤਾਂ ਲੈਨਿਨ ਵਰਗਾ ਹੋ ਸਕਦਾ ਹੈ ਪਰ ਵਿਵਹਾਰਿਕ ਪੱਖ ਤੋਂ ਲੈਨਿਨ ਵਰਗਾ ਹੋਣਾ ਅਸੰਭਵ ਹੈ।

? ਕੀ ਅੰਨ੍ਹਾ ਵਿਅਕਤੀ ਸੁਪਨੇ ਵੇਖਦਾ ਹੈ। ਜੇ ਵੇਖਦਾ ਹੈ ਤਾਂ ਕਿਵੇਂ।
* ਸੁਪਨੇ ਅਸਲ ਵਿਚ ਦਿਮਾਗ ਦੇ ਹਮੇਸ਼ਾ ਹੀ ਕੰਮ ਕਰਦੇ ਰਹਿਣ ਦੀ ਪ੍ਰਵਿਰਤੀ ਦਾ ਸਿੱਟਾ ਹੁੰਦੇ ਹਨ। ਦਿਮਾਗ ਦੁਆਰਾ ਦਿਨ ਵਿਚ ਕਲਪਿਤ ਕੀਤੀਆਂ ਗੱਲਾਂ ਨੂੰ ਅਸੀਂ ਮਨੋ-ਕਲਪਨਾ ਕਹਿੰਦੇ ਹਾਂ ਪਰ ਸੌਣ ਸਮੇਂ ਕਲਪਿਤ ਕੀਤੀਆਂ ਗੱਲਾਂ ਸੁਪਨਾ ਬਣ ਜਾਂਦੀਆਂ ਹਨ। ਅੰਨ੍ਹੇ ਵਿਅਕਤੀ ਵਿਚ ਦਿਮਾਗ ਹੁੰਦਾ ਹੈ ਅਤੇ ਉਹ ਗੱਲਾਂ ਦੀਆਂ ਕਲਪਨਾਵਾਂ ਵੀ ਕਰਦਾ ਹੈ। ਇਸ ਲਈ ਸੁਪਨੇ ਵੀ ਵੇਖਦਾ ਹੈ।

24/07/15


ਸ਼ੰਕਾ-ਨਵਿਰਤੀ (8)

? ਅਜਿਹਾ ਦਾਅਵਾ ਹੈ ਕਿ ਕਲੋਨ ਵਿਧੀ ਨਾਲ ਪੈਦਾ ਹੋਇਆ ਬੱਚਾ ਉਸਦੇ ਮੂਲ ਦੀ ‘ਕਾਪੀ‘ ਹੀ ਹੋਵੇਗਾ ਉਹੀ ਗੁਣ ਤੇ ਉਹੀ ਵਿਚਾਰ। ਤਾਂ ਫਿਰ ਕੀ ਉਹ ਕੋਈ ਬਿਨਾਂ ਸਿੱਖਿਆ ਪ੍ਰਾਪਤ ਕੀਤਿਆਂ ਸਭ ਕੁਝ ਪੜ੍ਹ ਲਿਖ ਸਕੇਗਾ?
* ਮਨੁੱਖ ਵਿਚ ਦੋ ਕਿਸਮ ਦੇ ਗੁਣ ਹੁੰਦੇ ਹਨ। ਇੱਕ ਪੈਦਾਇਸ਼ੀ ਗੁਣ ਹੁੰਦੇ ਹਨ ਅਤੇ ਦੂਜੇ ਵਾਤਾਵਰਣ ਤੋਂ ਪ੍ਰਾਪਤ ਗੁਣ ਹੁੰਦੇ ਹਨ। ਕਲੋਨਡ ਬੱਚੇ ਵਿਚ ਪੈਦਾਇਸ਼ੀ ਗੁਣ ਤਾਂ ਹੋਣਗੇ ਪਰ ਮਾਹੌਲ ਤੋਂ ਉਹ ਗੁਣ ਹੀ ਪ੍ਰਾਪਤ ਕਰ ਸਕੇਗਾ ਜਿਹੋ-ਜਿਹਾ ਉਸਦਾ ਮਾਹੌਲ ਹੋਵੇਗਾ।

? ਬਹੁਤ ਸਾਰੇ ਲੋਕਾਂ ਦੇ ਵਾਲ ਬਚਪਨ ਵਿਚ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
* ਜਦੋਂ ਸਾਡੀ ਚਮੜੀ ਵਿਚ ਮੈਲਾਨਿਨ ਨਾਂ ਦੇ ਪਦਾਰਥ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਇਲਾਜ ਕੁਝ ਹਾਲਤਾਂ ਵਿਚ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਹਾਲਤਾਂ ਵਿਚ ਨਹੀਂ ਵੀ ਹੁੰਦਾ।

? ਗਰਭ ਅਵਸਥਾ ਸਮੇਂ ਐਕਸ-ਰੇ ਨਹੀਂ ਕਰਵਾਉਣਾ ਚਾਹੀਦਾ। ਕਿਉਂ ਕੀ ਪ੍ਰਭਾਵ ਪੈ ਸਕਦਾ ਹੈ?
* ਗਰਭ ਅਵਸਥਾ ਵਿਚ ਬੱਚੇ ਦੇ ਨਾਜ਼ੁਕ ਅੰਗ ਸ਼ੁਰੂਆਤ ਹਾਲਤ ਵਿਚ ਹੀ ਹੁੰਦੇ ਹਨ ਜਿਸ ਨਾਲ ਥੋੜ੍ਹੀ ਜਿਹੀ ਮਾਤਰਾ ਵਿਚ ਐਕਸ ਕਿਰਨਾਂ ਉਨ੍ਹਾਂ ਤੇ ਮਾਰੂ ਪ੍ਰਭਾਵ ਪਾ ਸਕਦੀਆਂ ਹਨ।

? ਮਿੱਤਰ ਜੀ, ਦਵਾਉ ਕੀ ਹੈ ਜਿਹੜਾ ਕਿ ਮਨੁੱਖ ਨੂੰ ਸੌਂਦੇ ਸਮੇਂ ਪੈਂਦਾ ਹੈ ਤਾਂ ਮਨੁੱਖ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਕਿਸੇ ਨੇ ਪਕੜ ਲਿਆ ਹੋਵੇ।
* ਮਨ, ਮਨੁੱਖ ਦਾ ਕਦੇ ਨਾ ਸੌਣ ਵਾਲਾ ਅੰਗ ਹੈ। ਇਹ 24 ਘੰਟੇ ਕਲਪਨਾਵਾਂ ਕਰਦਾ ਹੀ ਰਹਿੰਦਾ ਹੈ। ਇਸ ਲਈ ਇਨ੍ਹਾਂ ਚੰਗੀਆਂ ਮਾੜੀਆਂ ਕਲਪਨਾਵਾਂ ਦਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ ਅਤੇ ਮਨ ਹੀ ਇਹ ਪ੍ਰਭਾਵ ਸਾਡੇ ਦਿਲ ਤੇ ਵੀ ਪਾਉਂਦਾ ਹੈ। ਇਸ ਲਈ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਕਈ ਵਾਰ ਵਿਅਕਤੀਆਂ ਨੂੰ ਦਬਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਪਕੜ ਲਿਆ ਹੋਵੇ।

? ਸਾਡੇ ਦਿਲ ਨੂੰ ਕੰਮ ਕਰਨ ਲਈ ਊਰਜਾ ਕੌਣ ਦਿੰਦਾ ਹੈ।
* ਜੋ ਪਦਾਰਥ ਅਸੀਂ ਖਾਂਦੇ ਹਾਂ, ਉਹ ਖੂਨ ਰਾਹੀਂ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਜਾਂਦੇ ਹਨ। ਇਸ ਤਰ੍ਹਾਂ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਖੁਰਾਕ ਮਿਲ ਜਾਂਦੀ ਹੈ। ਇਹ ਖੁਰਾਕ ਹੀ ਦਿਲ ਲਈ ਊਰਜਾ ਦਾ ਸੋਮਾ ਹੈ।

? ਤੁਹਾਡੇ ਜਿਹਾ ਦਿਮਾਗ ਪਾਉਣ ਲਈ ਕੀ ਕਰਨਾ ਚਾਹੀਦਾ ਹੈ।
* ਮੇਰਾ ਦਿਮਾਗ ਤਾਂ ਕੋਈ ਬਹੁਤ ਵਧੀਆ ਨਹੀਂ। ਇਹ ਆਮ ਵਿਅਕਤੀਆਂ ਵਰਗਾ ਹੀ ਹੈ ਪਰ ਪੜ੍ਹਨ-ਲਿਖਣ ਦੀ ਆਦਤ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਸਮਾਜ ਵਿਚ ਵਾਪਰ ਰਹੇ ਵਰਤਾਰਿਆਂ ਦਾ ਨਿਰੀਖਣ ਕਰਨਾ, ਚੀਰ-ਫਾੜ ਕਰਨਾ ਮੇਰੀ ਆਦਤ ਬਣ ਚੁੱਕੀ ਹੈ। ਜੇ ਤੁਸੀ ਵੀ ਜ਼ਿੰਦਗੀ ਵਿਚ ਆਪਣਾ ਨਜ਼ਰੀਆ ਅਜਿਹਾ ਬਣਾ ਲਵੋਗੇ ਤਾਂ ਤੁਹਾਡਾ ਦਿਮਾਗ ਵੀ ਮੇਰੇ ਦਿਮਾਗ਼ ਵਰਗਾ ਜਾਂ ਮੈਥੋਂ ਵੀ ਵਧੀਆ ਹੋ ਸਕਦਾ ਹੈ।

? ਕਈ ਇਨਸਾਨਾਂ ਦੇ ਦੰਦ ਉੱਚੇ-ਨੀਵੇਂ ਅਤੇ ਟੇਢੇ ਹੁੰਦੇ ਹਨ, ਅਜਿਹਾ ਕਿਉਂ ਹੁੰਦਾ ਹੈ।
* ਦੰਦਾਂ ਅਤੇ ਜੁਬਾੜਿਆਂ ਦੀ ਬਣਤਰ ਵੀ ਸਾਨੂੰ ਵਿਰਾਸਤ ਵਿਚ ਮਿਲੇ ਜੀਨਾਂ ਕਰਕੇ ਮਿਲਦੀ ਹੈ। ਕਈ ਵਾਰ ਅਸੀਂ ਸੱਟਾਂ ਵੀ ਖਾ ਲੈਂਦੇ ਹਾਂ। ਇਸ ਲਈ ਸਾਡੇ ਦੰਦ ਸਮੇਂ ਤੋਂ ਪਹਿਲਾਂ ਨਿਕਲ ਜਾਂਦੇ ਹਨ। ਉਨ੍ਹਾਂ ਦੀ ਥਾਂ ਲੈਣ ਲਈ ਕੁਝ ਹੋਰ ਦੰਦ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਉੱਪਰਲੀ ਸਪੇਸ ਵੱਧ-ਘੱਟ ਜਾਂ ਨਾ ਹੋਣ ਕਰਕੇ ਦੰਦ ਟੇਢੇ-ਮੇਢੇ ਹੋ ਜਾਂਦੇ ਹਨ ਪਰ ਅੱਜ ਕੱਲ੍ਹ ਆਰਥੋ-ਡੈਂਟਿਟਸ ਦੰਦਾਂ ਦੀ ਬਣਤਰ ਨੂੰ ਤਾਰਾਂ ਰਾਹੀਂ ਠੀਕ ਕਰਨ ਦੇ ਸਮੱਰਥ ਹੁੰਦੇ ਹਨ ਪਰ ਇਹ ਇੱਕ ਮਹਿੰਗਾ ਸੌਦਾ ਹੈ। ਸਿਰਫ ਸਮਰੱਥ ਪਰਿਵਾਰ ਹੀ ਇਸ ਸੁਵਿਧਾ ਦਾ ਫਾਇਦਾ ਉਠਾ ਸਕਦੇ ਹਨ।

? ਕੀ ਵਾਲ ਰੱਖਣੇ ਸਿਹਤ ਲਈ ਲਾਹੇਵੰਦ ਹਨ। ਜੇ ਹਾਂ ਤਾਂ ਕਿਉਂ ਜੇ ਨਹੀਂ ਤਾਂ ਕਿਉਂ।
* ਵਾਲ ਪ੍ਰੋਟੀਨ ਦੇ ਮੁਰਦਾ ਸੈੱਲ ਹੁੰਦੇ ਹਨ। ਸਰੀਰ ਮਰੇ ਹੋਏ ਸੈੱਲਾਂ ਨੂੰ ਵਾਲਾਂ ਰਾਹੀਂ ਬਾਹਰ ਕੱਢਦਾ ਹੈ। ਇਸ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਇਹ ਕੋਈ ਫਾਇਦੇਮੰਦ ਨਹੀਂ ਪਰ ਸਮਾਜਿਕ ਦ੍ਰਿਸ਼ਟੀ ਤੋਂ ਇਹ ਮਹੱਤਵਪੂਰਨ ਵੀ ਹੋ ਸਕਦੇ ਹਨ ਜਿਵੇਂ ਜੇ ਕੋਈ ਇਸਤਰੀ ਸਾਡੇ ਸਮਾਜ ਵਿਚ ਆਪਣੇ ਸਿਰ ‘ਤੇ ਉਸਤਰਾ ਫਿਰਵਾ ਕੇ ਪਿੰਡ ਜਾਂ ਸ਼ਹਿਰ ਵਿਚ ਘੁੰਮਣਾ ਸ਼ੁਰੂ ਕਰ ਦੇਵੇ ਤਾਂ ਤੁਸੀਂ ਉਸ ਨੂੰ ਕੀ ਕਹੋਗੇ?

? ਮਨੁੱਖ ਦਾ ਕੱਦ ਗਿੱਠਾ ਕਿਉਂ ਰਹਿੰਦਾ ਹੈ? ਜਦ ਕਿ ਉਸ ਦੇ ਮਾਂ-ਬਾਪ ਦਾ ਕੱਦ ਲੰਬਾ ਹੁੰਦਾ ਹੈ। ਤੇ ਗਿੱਠੇ ਬੰਦੇ ਨੂੰ ਲੰਬਾ ਕਰਨ ਦਾ ਆਪਰੇਸ਼ਨ ਤੋਂ ਬਿਨਾਂ ਕੀ ਉਪਾ* ਹੈ?
* ਜੀਵਾਂ ਵਿਚ ਅੱਧੇ ਗੁਣ, ਉਸ ਦੇ ਮਾਪਿਆਂ ਵਾਲੇ ਹੁੰਦੇ ਹਨ, ਉਸ ਤੋਂ ਅੱਧੇ ਉਸ ਦੇ ਦਾਦਾ, ਦਾਦੀ, ਨਾਨਾ, ਨਾਨੀ ਵਾਲੇ ਹੁੰਦੇ ਹਨ, ਉਸ ਤੋਂ ਅੱਧੇ ਪੜਨਾਨਾ, ਪੜਨਾਨੀ, ਪੜਦਾਦਾ, ਪੜਦਾਦੀ ਵਾਲੇ ਹੁੰਦੇ ਹਨ। ਇਨ੍ਹਾਂ ਸਭ ਦੇ ਗੁਣ ਮਨੁੱਖ ਵਿਚ ਪਏ ਰਹਿੰਦੇ ਹਨ। ਇਨ੍ਹਾਂ ਗੁਣਾਂ ਵਿਚੋਂ ਕੁਝ ਗੁਣ ਪ੍ਰਗਟ ਹੋ ਜਾਂਦੇ ਹਨ। ਬਾਕੀ ਮਨੁੱਖ ਦੇ ਵਿਚ ਗੁਪਤ ਹੀ ਹੋ ਕੇ ਪਏ ਰਹਿੰਦੇ ਹਨ। ਕਿਸੇ ਅਗਲੀ ਪੀੜ੍ਹੀ ਵਿਚ ਜਾ ਕੇ ਇਹ ਪ੍ਰਗਟ ਹੋ ਜਾਂਦੇ ਹਨ। ਇਸ ਕਰਕੇ ਮਾਪੇ ਲੰਬੇ ਹੋਣ ਦੇ ਬਾਵਜੂਦ ਕੁਝ ਆਦਮੀ ਗਿੱਠੇ ਰਹਿ ਜਾਂਦੇ ਹਨ। ਗਿੱਠੇ ਬੰਦੇ ਨੂੰ ਲੰਬਾ ਕਰਨ ਦਾ ਸਰਜਰੀ ਤੋਂ ਬਿਨਾਂ ਕੋਈ ਢੰਗ ਨਹੀਂ।

? ਦੋਵਾਂ ਕੁੜੀ-ਮੁੰਡੇ ਨੂੰ ਜੇਕਰ ਏਡਜ਼ ਨਹੀਂ ਹੋਈ ਤਾਂ ਕੁੜੀ ਦੇ ਮੂੰਹ ਵਿਚ ਛਾਲੇ ਹੋਏ ਹਨ ਤਾਂ ਉਨ੍ਹਾਂ ਦੋਵਾਂ ਦੇ ਚੁੰਮਣ ਕਰਨ ਨਾਲ ਉਨ੍ਹਾਂ ਨੂੰ ਏਡਜ਼ ਹੋ ਸਕਦੀ ਹੈ।
* ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ।

? ਕੁੜੀਆਂ ਵਿਚ ਮੁੰਡਿਆਂ ਮੁਕਾਬਲੇ ਜ਼ਿਆਦਾ ਸਹਿਣ-ਸ਼ਕਤੀ ਅਤੇ ਗਰਮੀ ਹੁੰਦੀ ਹੈ? ਕੀ ਇਹ ਸੱਚ ਹੈ, ਜੇ ਹੈ ਤਾਂ ਕਿਵੇਂ।
* ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਕਿ ਕੁੜੀਆਂ ਮੁੰਡਿਆਂ ਨਾਲੋਂ ਵੱਧ ਸਹਿਣਸ਼ੀਲ ਹੁੰਦੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗਰੀਬ ਆਦਮੀ ਅਮੀਰ ਆਦਮੀਆਂ ਦੇ ਮੁਕਾਬਲੇ ਵੱਧ ਸਹਿਣਸ਼ੀਲ ਹੁੰਦੇ ਹਨ, ਇਹ ਗਲਤ ਨਹੀਂ ਹੋਵੇਗਾ। ਇਸ ਲਈ ਜਿਹੜੀਆਂ ਨਸਲਾਂ, ਕੌਮਾਂ ਜਾਂ ਜਾਤਾਂ ਦੱਬੀਆਂ-ਕੁਚਲੀਆਂ ਹੁੰਦੀਆਂ ਹਨ, ਉਹਨਾਂ ਦਾ ਵੱਧ ਸਹਿਣਸ਼ੀਲ ਹੋਣਾ ਇਸੇ ਵਧੀਕੀ ਦਾ ਇੱਕ ਪ੍ਰਤੀਕ ਹੈ। ਮੇਰਾ ਖਿਆਲ ਹੈ ਕੁੜੀਆਂ ਵਿੱਚ ਗਰਮੀ ਵੱਧ ਨਹੀਂ ਹੁੰਦੀ।

? ਸੁਪਨੇ ਅੰਦਰ ਹਮਲਾਵਰ ਤੋਂ ਬਚਣ ਲਈ ਚਾਹੁੰਦਿਆਂ ਹੋਇਆਂ ਇਨਸਾਨ ਭੱਜ ਕਿਉਂ ਨਹੀਂ ਸਕਦਾ ਅਤੇ ਲੜਖੜਾ ਕੇ ਡਿੱਗਦਾ ਰਹਿੰਦਾ ਹੈ। ਅਜਿਹਾ ਕਿਉਂ ਹੁੰਦਾ ਹੈ?
* ਅਸਲ ਵਿਚ ਸੁਪਨੇ ਮਨ ਦੀ ਕਲਪਨਾ ਸ਼ਕਤੀ ਨਾਲ ਸੰਬੰਧਿਤ ਹੁੰਦੇ ਹਨ। ਕਲਪਨਾਵਾਂ ਨੇ ਜਿੱਧਰ ਨੂੰ ਤੁਰਨਾ ਹੁੰਦਾ ਹੈ। ਸੁਪਨਿਆਂ ਨੇ ਉਹੀ ਰੰਗ ਸਿਰਜਣਾ ਹੁੰਦਾ ਹੈ।

? ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਪਰ ਉਹ ਕਾਰਬਨ ਡਾਈਆਕਸਾਈਡ ਵਿਚ ਕਿਵੇਂ ਬਦਲ ਜਾਂਦੀ ਹੈ।
* ਸਾਡੇ ਸਰੀਰ ਦੁਆਰਾ ਖਾਧਾ ਗਿਆ ਭੋਜਨ ਖੂਨ ਵਿਚ ਚਲਿਆ ਜਾਂਦਾ ਹੈ। ਖ਼ੂਨ ਵਿਚਲੇ ਭੋਜਨ ਦਾ ਆਕਸੀਕਰਨ ਸਾਹ ਕਿਰਿਆ ਦੁਆਰਾ ਲਈ ਗਈ ਹਵਾ ਵਿਚਲੀ ਆਕਸੀਜਨ ਕਰਕੇ ਹੁੰਦਾ ਹੈ। ਇਸ ਆਕਸੀਕਰਨ ਕਿਰਿਆ ਕਾਰਨ ਸਾਹ ਵਿਚਲੀ ਆਕਸੀਜਨ ਦਾ ਕੁਝ ਭਾਗ ਕਾਰਬਨ ਡਾਈਆਕਸਾਈਡ ਵਿਚ ਬਦਲ ਜਾਂਦਾ ਹੈ।

16/07/15


ਸ਼ੰਕਾ-ਨਵਿਰਤੀ (7)

? ਘਰ ਵਾਲੇ ਨਲਕੇ ਵਿੱਚੋਂ ਨਿਕਲਦਾ ਪਾਣੀ ਸਿਹਤ ਲਈ ਠੀਕ ਹੈ ਜਾਂ ਨਹੀਂ। ਇਸ ਨੂੰ ਕਿੱਥੋਂ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਅਸ਼ੁੱਧੀਆਂ ਹੋਣ ਤਾਂ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ?
* ਘਰ ਵਿਚਲੇ ਨਲਕੇ ਅਜਿਹੀਆਂ ਥਾਵਾਂ ‘ਤੇ ਲੱਗੇ ਹੁੰਦੇ ਹਨ, ਜਿੱਥੇ ਧਰਤੀ ਵਿਚਲਾ ਗੰਦ-ਮੰਦ ਵੀ ਧਰਤੀ ਵਿੱਚ ਰਚ ਕੇ ਹੇਠਾਂ ਚਲਿਆ ਜਾਂਦਾ ਹੈ। ਕਈ ਵਾਰੀ ਨਲਕੇ ਧਰਤੀ ਵਿਚਲੇ ਪਾਣੀ ਦੀ ਅਜਿਹੀ ਡੂੰਘਾਈ ਤੇ ਲਾਏ ਹੁੰਦੇ ਹਨ, ਜਿੱਥੋਂ ਦਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ ਨਲਕਿਆਂ ਦਾ ਪਾਣੀ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਜ਼ਰੂਰ ਟੈਸਟ ਕਰਵਾ ਲੈਣਾ ਚਾਹੀਦਾ ਹੈ। ਪਾਣੀ ਨੂੰ ਟੈਸਟ ਕਰਵਾਉਣ ਵਾਲੀਆਂ ਲੈਬੋਟਰੀਆਂ ਦਾ ਪਤਾ ਪੰਜਾਬ ਵਿਚਲੀਆਂ ਪਾਣੀਆਂ ਦੀਆਂ ਟੈਂਕੀਆਂ ਨਾਲ ਸੰਬੰਧਤ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਲਿਆ ਜਾ ਸਕਦਾ ਹੈ।

? ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਡਿੱਗ ਰਿਹਾ ਹੈ। ਇਸਦਾ ਆਉਣ ਵਾਲੇ ਸਮੇਂ ਵਿਚ ਮਨੁੱਖੀ ਜੀਵਨ ਉੱਤੇ ਕੀ ਤੇ ਕਿਹੋ ਜਿਹੇ ਪ੍ਰਭਾਵ ਪੈ ਸਕਦੇ ਹਨ? ਦੱਸਣ ਦੀ ਕਿਰਪਾ ਕਰਨੀ।
* ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨ ਵੱਧ ਤੋਂ ਵੱਧ ਖੇਤਰਾਂ ਵਿਚ ਜੀਰੀ ਉਗਾਉਣ ਲਈ, ਪਾਣੀ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸ ਲਈ ਧਰਤੀ ਵਿਚਲੇ ਪਾਣੀ ਦਾ ਲੇਬਲ ਹੇਠਾਂ ਜਾ ਰਿਹਾ ਹੈ। ਇਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਸਾਡੇ ਮੌਜੂਦਾ ਇੰਜਣ ਤੇ ਮੋਟਰਾਂ ਖਾਸ ਡੂੰਘਾਈ ਤੋਂ ਪਾਣੀ ਚੁੱਕਣੋਂ ਅਸਮਰਥ ਹੋਣਗੀਆਂ। ਇਸ ਲਈ ਉਹਨਾਂ ਹਾਲਤਾਂ ਵਿਚ ਪੰਜਾਬ ਦੀ ਹਰਿਆਲੀ ਤੇ ਖੁਸ਼ਹਾਲੀ, ਮੰਦਹਾਲੀ ਵਿਚ ਬਦਲ ਜਾਵੇਗੀ।

? ਅੱਖ ਉੱਪਰ ਉਂਗਲ ਰੱਖ ਕੇ ਦਬਾਉਣ ਨਾਲ ਸਾਨੂੰ ਚੀਜ਼ਾਂ ਇਕ ਤੋਂ ਦੋ ਕਿਉਂ ਦਿਖਾਈ ਦਿੰਦੀਆਂ ਹਨ।?
* ਅੱਖ ਉੱਪਰ ਉਂਗਲ ਦਬਾਉਣ ਨਾਲ ਸਾਡੀ ਇਕ ਅੱਖ ਦੀ ਫੋਕਸ ਦੂਰੀ ਦੂਜੀ ਅੱਖ ਨਾਲੋਂ ਬਦਲ ਜਾਂਦੀ ਹੈ। ਇਸ ਲਈ ਸਾਡੀਆਂ ਦੋਵੇਂ ਅੱਖਾਂ ਨੂੰ ਉਹ ਇੱਕੋ ਹੀ ਚੀਜ਼ ਦੋ ਦਿਖਾਈ ਦੇਣ ਲੱਗ ਜਾਂਦੀ ਹੈ।

? ਮਨੁੱਖ ਨੂੰ ਜਿਉਂਦਾ ਰੱਖਣ ਵਾਲੀ ਕੀ ਚੀਜ਼ ਹੈ, ਜਿਹੜੀ ਮੌਤ ਤੋਂ ਬਾਅਦ ਉਸ ਵਿੱਚ ਨਹੀਂ ਹੁੰਦੀ?
* ਮਨੁੱਖ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਦੇ ਆਪਸੀ ਤਾਲਮੇਲ ਨਾਲ ਹੀ ਜਿਉਂਦਾ ਰਹਿ ਸਕਦਾ ਹੈ। ਮਰਨ ਤੋਂ ਬਾਅਦ ਇਹ ਤਾਲ ਮੇਲ ਖਤਮ ਹੋ ਜਾਂਦਾ ਹੈ। ਸਰੀਰ ਵਿੱਚ ਇਸ ਤਾਲ ਮੇਲ ਦਾ ਅੰਤ ਹੀ ਮੌਤ ਦਾ ਕਾਰਨ ਹੁੰਦਾ ਹੈ।

? ਨਹਾਉਣ ਤੋਂ ਬਾਅਦ ਅਸੀਂ ਫਰੈਸ਼ (ਤਾਜ਼ਾ) ਕਿਉਂ ਮਹਿਸੂਸ ਕਰਦੇ ਹਾਂ।
* ਨਹਾਉਣ ਤੋਂ ਬਾਅਦ ਥੋੜ੍ਹਾ-ਬਹੁਤ ਪਾਣੀ ਸਾਡੇ ਸਰੀਰ ਉੱਪਰ ਰਹਿ ਜਾਂਦਾ ਹੈ, ਜਿਸਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਸ ਨਾਲ ਠੰਢ ਪੈਦਾ ਹੁੰਦੀ ਹੈ। ਇਸ ਦਾ ਕਾਰਨ ਸਰੀਰ ਉੱਪਰੋਂ ਉੱਤਰ ਚੁੱਕੇ ਬੇਲੋੜੇ ਪਦਾਰਥ ਬੈਕਟੀਰੀਆ ਆਦਿ ਹੁੰਦੇ ਹਨ। ਥੋੜ੍ਹਾ-ਬਹੁਤ ਅਸਰ ਨਹਾਉਣ ਸਮੇਂ ਇਸਤੇਮਾਲ ਕੀਤੇ ਗਏ ਸਾਬਣਾਂ, ਸ਼ੈਪੂਆਂ ਅਤੇ ਤੇਲਾਂ ਕਰਕੇ ਵੀ ਹੁੰਦਾ ਹੈ।

? ਅੱਜ ਕੱਲ੍ਹ ਕਈ ਡਾਕਟਰ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀ ਦੇਸੀ ਦਵਾਈ ਹੈ। ਜੋ ਸ਼ਰਾਬੀ ਨੂੰ ਬਿਨਾਂ ਦੱਸੇ, ਸਬਜ਼ੀ, ਦਾਲ ਵਿੱਚ ਦੇਣ ਨਾਲ ਸ਼ਰਾਬੀ 7 ਦਿਨਾਂ ਵਿੱਚ ਸ਼ਰਾਬ ਛੱਡ ਦੇਵੇਗਾ। ਕੀ ਅਜਿਹਾ ਸੰਭਵ ਹੈ?
* ਕੁਝ ਅਜਿਹੀਆਂ ਦਵਾਈਆਂ ਪ੍ਰਚਲਿਤ ਹਨ ਜਿਹੜੀਆਂ ਸਬਜ਼ੀ ਜਾਂ ਦਾਲ ਵਿੱਚ ਮਿਲਾ ਕੇ ਦਿੱਤੇ ਜਾਣ ਨਾਲ ਸ਼ਰਾਬ ਜਾਂ ਹੋਰ ਨਸ਼ਿਆਂ ਪ੍ਰਤੀ ਰੁਚੀ ਘਟ ਜਾਂਦੀ ਹੈ।

? ਮਨੁੱਖ ਦੇ ਹੱਥਾਂ ਅਤੇ ਪੈਰਾਂ ਦੇ ਸੌਂ ਜਾਣ ਦਾ ਮੁੱਖ ਕਾਰਨ ਕੀ ਹੈ ਅਤੇ ਹੱਥ ਅਤੇ ਪੈਰ ਕੰਡਿਆਲੇ-ਕੰਡਿਆਲੇ ਕਿਉਂ ਲੱਗਦੇ ਹਨ।
* ਹੱਥ-ਪੈਰ ਸੌ ਜਾਣ ਦਾ ਕਾਰਨ ਵੀ ਮਨੁੱਖੀ ਤੰਤੂ-ਪ੍ਰਣਾਲੀ ਹੁੰਦੀ ਹੈ। ਕਈ ਵਾਰੀ ਦਿਮਾਗ ਨੂੰ ਸੁਨੇਹਾ ਭੇਜਣ ਵਾਲਾ ਤੇ ਲਿਆਉਣ ਵਾਲੇ ਪ੍ਰਬੰਧ ਵਕਤੀ ਤੌਰ ‘ਤੇ ਖਰਾਬ ਹੋ ਜਾਂਦਾ ਹੈ। ਜਦੋਂ ਦਿਮਾਗ ਨਾਲ ਸੰਪਰਕ ਜੁੜਨਾ ਸ਼ੁਰੂ ਹੁੰਦਾ ਹੈ ਤਾਂ ਕਈ ਵਾਰੀ ਕੰਡੇ ਦੇ ਚੁਭਣ ਵਰਗੇ ਅਨੁਭਵ ਸ਼ੁਰੂ ਹੋ ਜਾਂਦੇ ਹਨ।

? ਜਦ ਮੱਛਰ ਦੰਦੀ ਵੱਢਦਾ ਹੈ ਤਾਂ ਸਾਡੇ ਦੁਖ ਕਿਉਂ ਲੱਗਦਾ ਹੈ।
* ਮੱਛਰ ਜਦੋਂ ਦੰਦੀ ਵੱਢਦਾ ਹੈ ਤਾਂ ਸਾਡੇ ਸਰੀਰ ਦੇ ਸੈੱਲ ਜ਼ਖਮੀ ਹੁੰਦੇ ਹਨ ਜਿਸਦੀ ਸੂਚਨਾ ਸਾਡੇ ਦਿਮਾਗ ਨੂੰ ਜਾਂਦੀ ਹੈ, ਇਸ ਲਈ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ।

? ਕੋਈ ਖੱਟੀ ਚੀਜ਼ ਖਾਣ ਨਾਲ ਦੰਦ ਖੱਟੇ ਕਿਉਂ ਹੋ ਜਾਂਦੇ ਹਨ।
* ਖੱਟੀ ਚੀਜ਼ ਦਾ ਅਸਰ ਦੰਦਾਂ ਤੇ ਨਹੀਂ ਹੁੰਦਾ ਸਗੋਂ ਉਹਨਾਂ ਸੈੱਲਾਂ ਅਤੇ ਤੰਤੂਆਂ ਤੇ ਹੁੰਦਾ ਹੈ। ਜਿਹੜੇ ਦੰਦਾਂ ਨਾਲ ਜੁੜੇ ਹੁੰਦੇ ਹਨ।

? ਮਨੁੱਖ ਦੇ ਸਿਰ ਦੇ ਵਾਲ ਝੜਨ ਦਾ ਮੁੱਖ ਕਾਰਨ ਕੀ ਹੈ। ਕੀ ਇਹ ਵਧਾਏ ਵੀ ਜਾ ਸਕਦੇ ਹਨ।
* ਮਨੁੱਖ ਦੇ ਵਾਲ ਝੜਨ ਦਾ ਮੁੱਖ ਕਾਰਨ ਪ੍ਰੋਟੀਨ ਦੇ ਸੈੱਲਾਂ ਵਿੱਚ ਕਮੀ ਜਾਂ ਖਰਾਬੀ ਹੁੰਦੀ ਹੈ। ਕਈ ਹਾਲਤਾਂ ਵਿੱਚ ਵਾਲ ਦੁਬਾਰਾ ਵੀ ਵਧਾਏ ਜਾ ਸਕਦੇ ਹਨ।

? ਬਿਜਲੀ ਦੇ ਖੰਭੇ ਨਾਲ ਜਾ ਰਹੀ ਬਿਜਲੀ ਦੀ ਤਾਰ ਉੱਤੇ ਜੇਕਰ ਇੱਕ ਪੰਛੀ ਬੈਠ ਜਾਵੇ ਤਾਂ ਉਸਨੂੰ ਕਰੰਟ ਨਹੀਂ ਲੱਗਦਾ, ਪ੍ਰੰਤੂ ਜੇਕਰ ਮਨੁੱਖ ਉਸ ਤਾਰ ਨੂੰ ਛੂਹ ਲਵੇ ਤਾਂ ਕਰੰਟ ਲੱਗਦਾ ਹੈ, ਅਜਿਹਾ ਕਿਉਂ।
* ਕਰੰਟ ਲੱਗਣ ਲਈ ਇਹ ਜ਼ਰੂਰੀ ਹੈ ਕਿ ਜਾਂ ਤਾਂ ਵਿਅਕਤੀ ਦਾ ਸੰਪਰਕ ਧਰਤੀ ਨਾਲ ਹੋ ਜਾਵੇ ਜਾਂ ਦੋਵੇਂ ਤਾਰਾਂ ਨਾਲ। ਪੰਛੀ ਕਿਉਂਕਿ ਇਕੋ ਹੀ ਤਾਰ ‘ਤੇ ਬੈਠੇ ਹਨ, ਇਸ ਲਈ ਉਨ੍ਹਾਂ ਨੂੰ ਕਰੰਟ ਨਹੀਂ ਲੱਗਦਾ।

? ਕੀ ਜੁੜਵੇਂ ਬੱਚਿਆਂ ਦੇ ਗੁਣ ਇਕੋ ਜਿਹੇ ਹੁੰਦੇ ਹਨ।
* ਜੇ ਜੁੜਵੇਂ ਬੱਚਿਆਂ ਦਾ ਵਿਕਾਸ ਇੱਕ ਹੀ ਵਿਕਸਿਤ ਆਂਡੇ ਦੇ ਦੋ ਭਾਗਾਂ ਵਿਚ ਟੁੱਟਣ ਕਾਰਨ ਹੋਇਆ ਹੈ ਤਾਂ ਇਹ ਦੋਵੇਂ ਬੱਚੇ ਦੋਵੇਂ ਲੜਕੀਆਂ ਜਾਂ ਦੋਵੇਂ ਲੜਕੇ ਹੋਣਗੇ ਅਤੇ ਇਨ੍ਹਾਂ ਦੇ ਗੁਣ ਵੀ ਇਕੋ ਜਿਹੇ ਹੀ ਹੋਣੇ ਚਾਹੀਦੇ ਹਨ ਪਰ ਜੇ ਇਨ੍ਹਾਂ ਦਾ ਵਿਕਾਸ ਅਲੱਗ-ਅਲੱਗ ਅੰਡਿਆਂ ਤੋਂ ਹੋਇਆ ਹੈ ਤਾਂ ਇਨ੍ਹਾਂ ਦੇ ਗੁਣ ਵੱਖ-ਵੱਖ ਵੀ ਹੋ ਸਕਦੇ ਹਨ।
? ਕਿਸੇ ਕਿਤਾਬ ਨੂੰ ਜਦੋਂ ਅਸੀਂ ਅੱਖਾਂ ਦੇ ਨੇੜੇ ਲਿਜਾ ਕੇ ਦੇਖਦੇ ਹਾਂ ਤਾਂ ਸਾਨੂੰ ਧੁੰਦਲਾ ਦਿਖਾਈ ਕਿਉਂ ਦਿੰਦਾ ਹੈ।

* ਕੋਈ ਕਿਤਾਬ ਸਾਨੂੰ ਉਸ ਸਮੇਂ ਤੱਕ ਹੀ ਦਿਖਾਈ ਦਿੰਦੀ ਹੈ ਜਦੋਂ ਤੱਕ ਉਸ ਦਾ ਪ੍ਰਤੀਬਿੰਬ ਸਾਡੇ ਰੈਟੀਨਾ ਤੇ ਠੀਕ ਬਣਦਾ ਹੈ। ਜਦੋਂ ਕਿਸੇ ਬੁੱਕ ਨੂੰ ਬਹੁਤ ਜ਼ਿਆਦਾ ਨੇੜੇ ਲਿਆਉਂਦੇ ਹਾਂ ਤਾਂ ਉਸ ਦਾ ਪ੍ਰਤੀਬਿੰਬ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਵਸਤੂ ਸਾਨੂੰ ਧੁੰਦਲੀ ਦਿਖਾਈ ਦੇਣਾ ਸ਼ੁਰੂ ਹੋ ਜਾਂਦੀ ਹੈ।
(09/07/15)


 

ਸ਼ੰਕਾ-ਨਵਿਰਤੀ (3)

? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿਚੋਂ ਕਿਹੜੀ ਚੀਜ਼ ਨਿਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ ਰਾਹੀਂ ਜ਼ਰੂਰ ਦੱਸਣਾ।
* ਜਦੋਂ ਰੇਡੀਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਵਿੱਚੋਂ ਕੋਈ ਚੀਜ਼ ਬਾਹਰ ਨਿਕਲ ਜਾਂਦੀ ਹੈ। ਨਹੀਂ, ਅਸਲ ਵਿਚ ਰੇਡੀਓ ਦੇ ਅੰਦਰੂਨੀ ਸਰਕਟਾਂ ਦੇ ਆਪਸੀ ਤਾਲਮੇਲ ਵਿੱਚੋਂ ਕਿਸੇ ਇੱਕ ਸਰਕਟ ਦੇ ਬੰਦ ਹੋਣ ਨਾਲ ਰੁਕਾਵਟ ਆ ਜਾਂਦੀ ਹੈ। ਇਵੇਂ ਹੀ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਵਿੱਚੋਂ ਕਿਸੇ ਦੇ ਕੰਮ ਬੰਦ ਕਰ ਦੇਣ ਨਾਲ ਸਰੀਰ ਦਾ ਆਪਸੀ ਤਾਲਮੇਲ ਖ਼ਤਮ ਹੋ ਜਾਂਦਾ ਹੈ। ਆਪਸੀ ਤਾਲ ਮੇਲ ਖ਼ਤਮ ਹੋ ਜਾਂਦਾ ਹੈ। ਸਿੱਟੇ ਵਜੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ।

? ਮੌਜੂਦਾ ਮਨੁੱਖ ਵਿਚ ਆਉਣ ਵਾਲੇ ਸਮੇਂ ਵਿਚ ਕੀ-ਕੀ ਤਬਦੀਲੀਆਂ ਹੋ ਸਕਦੀਆਂ ਹਨ?
* ਅਸੀਂ ਹਰ ਪਲ ਹਰ ਘੜੀ ਬਦਲ ਰਹੇ ਹਾਂ। ਮੇਰੇ ਪਿਤਾ ਜੀ ਨੇ ਜਦੋਂ ਸਾਇਕਲ ਸਿੱਖਿਆ ਸੀ ਤਾਂ ਦੋ ਜਣੇ ਉਸ ਨੂੰ ਪਿੱਛੋਂ ਫੜਦੇ ਸਨ। ਫਿਰ ਵੀ ਸਿੱਖਦੇ-ਸਿੱਖਦੇ ਗੋਡਿਆਂ ‘ਤੇ ਟਾਕੀਆਂ ਵਰਗੇ ਜ਼ਖਮ ਹੋ ਜਾਂਦੇ ਸਨ ਪਰ ਮੇਰੇ ਬੇਟੇ ਨੇ ਜਦੋਂ ਸਾਇਕਲ ਸਿੱਖਿਆ ਉਸ ਨੂੰ ਕੋਈ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਿਆ। ਪਿਛਲੇ ਇਕ ਦਹਾਕੇ ਵਿਚ ਆਈਆਂ ਤਬਦੀਲੀਆਂ ਹੀ ਨੋਟ ਕਰਨ ਵਾਲੀਆਂ ਹਨ। ਇੰਟਰਨੈੱਟ, ਮੋਬਾਇਲ ਅਤੇ ਕਲੋਨਿੰਗ ਨੇ ਮਨੁੱਖੀ ਜ਼ਿੰਦਗੀ ਵਿਚ ਅਥਾਹ ਤਬਦੀਲੀਆਂ ਲਿਆ ਦਿੱਤੀਆਂ ਹਨ। ਜਿਵੇਂ ਬਾਬੇ ਤੇ ਪੋਤੇ ਵਿਚ ਵੱਡੀਆਂ ਤਬਦੀਲੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਆਉਣ ਵਾਲੀਆਂ 20-30 ਪੀੜੀਆਂ ਬਾਅਦ ਵਾਲੇ ਮਨੁੱਖਾਂ ਲਈ ਤਾਂ ਅੱਜ ਦਾ ਮਨੁੱਖ ਜੰਗਲੀ ਮਨੁੱਖਾਂ ਵਰਗਾ ਜਾਪੇਗਾ।

? ਕਿਰਪਾ ਕਰਕੇ ਮਨੁੱਖੀ ਕੋਸ਼ਿਕਾਵਾਂ ਦੀ ਗਿਣਤੀ ਦੱਸੋ?
* ਮਨੁੱਖੀ ਸਰੀਰ ਵਿਚ ਕੋਸ਼ਿਕਾਵਾਂ ਦੀ ਗਿਣਤੀ ਖਰਬਾਂ ਵਿਚ ਹੁੰਦੀ ਹੈ।

? ਕੀ ਬੱਸ ਸਟੈਂਡਾਂ ਉੱਪਰ ਵਿਕਦੇ ਬਣਾਵਟੀ ਜੂਸ ਸਿਹਤ ਲਈ ਚੰਗੇ ਹੁੰਦੇ ਹਨ?
* ਜੂਸ ਜਿਹੜੇ ਵੀ ਵਿਗਿਆਨਕ ਢੰਗਾਂ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਹਰ ਪੱਖੋਂ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ। ਸਿਹਤ ਪੱਖੋਂ ਠੀਕ ਹੁੰਦੇ ਹਨ।

? ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਭਾਫ਼ ਕਿਉਂ ਨਿਕਲਦੀ ਹੈ।
* ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿਚੋਂ ਨਿਕਲੇ ਪਾਣੀ ਦੇ ਕਣ ਹਵਾ ਵਿਚਲੇ ਰੇਤ ਦੇ ਕਣਾਂ ਤੇ ਜੰਮ ਜਾਂਦੇ ਹਨ ਇਸ ਲਈ ਇਹ ਭਾਫ਼ ਦੀ ਤਰ੍ਹਾਂ ਨਜ਼ਰ ਆਉਂਦੇ ਹਨ।

? ਸੱਪ ਦੇ ਕੱਟੇ ਆਦਮੀ ਨੂੰ ਜੇਕਰ ਦੁੱਧ ਦਿੱਤਾ ਜਾਵੇ ਤਾਂ ਕੀ ਜ਼ਹਿਰ ਜ਼ਿਆਦਾ ਫੈਲਦਾ ਹੈ।
* ਸੱਪ ਦੇ ਕੱਟੇ ਆਦਮੀ ਨੂੰ ਦੁੱਧ ਦੇਣ ਨਾਲ ਜ਼ਹਿਰ ਦੇ ਵੱਧ ਜਾਂ ਘੱਟ ਫੈਲਣ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

? ਪਹਿਲਾਂ ਆਦਮੀ ਆਇਆ ਜਾਂ ਔਰਤ?
* ਅਸਲ ਵਿਚ ਧਰਤੀ ਉੱਤੇ ਪਹਿਲਾਂ ਅਜਿਹੇ ਇੱਕ ਸੈਲੇ ਜੀਵ ਹੋਂਦ ਵਿਚ ਆਏ ਜਿੰਨਾਂ ਵਿਚ ਸੈਕਸ ਪੱਖੋਂ ਕੋਈ ਫ਼ਰਕ ਨਹੀਂ ਸਨ। ਇਨ੍ਹਾਂ ਇੱਕ ਸੈੱਲੇ ਜੀਵਾਂ ਤੋਂ ਬਾਅਦ ਵਿੱਚ ਇਸਤਰੀ ਲਿੰਗ ਤੇ ਪੁਲਿੰਗ ਵਾਲੇ ਜੀਵਾਣੂ ਇਕੋ ਸਮੇਂ ਹੋਂਦ ਵਿਚ ਆ ਗਏ। ਇਸ ਤਰ੍ਹਾਂ ਹੀ ਬਾਂਦਰ ਦੇ ਮਨੁੱਖ ਬਣਨ ਦੇ ਵਿਕਾਸ ਸਮੇਂ ਵੀ ਇੰਝ ਹੀ ਹੋਇਆ।

? ਗੰਢਾ (ਪਿਆਜ਼) ਕੱਟਣ ਸਮੇਂ ਅੱਖਾਂ ਵਿੱਚ ਕੁੜੱਤਣ ਅਤੇ ਪਾਣੀ ਕਿਵੇਂ ਆਉਂਦਾ ਹੈ ਅਤੇ ਕਿਉਂ।
* ਪਿਆਜ ਦੇ ਰਸ ਵਿੱਚ ਏਲਾਈਲ ਨਾਂ ਦਾ ਤੇਲ ਹੁੰਦਾ ਹੈ। ਕੱਟਦੇ ਸਮੇਂ ਇਸ ਦੇ ਅਣੂ ਅੱਖਾਂ ਵਿਚ ਪੈ ਜਾਂਦੇ ਹਨ। ਅੱਖਾਂ ਨਾਲ ਏਲਾਈਲ ਦੀ ਕਿਰਿਆ ਕਰਕੇ ਪਾਣੀ ਆਉਣ ਲੱਗ ਜਾਂਦਾ ਹੈ।

? ਕੀ ਖੁਸਰਿਆਂ ਵਿੱਚ ਵੀ ਮੇਲ ਫੀਮੇਲ ਹੁੰਦੇ ਹਨ।
* ਖੁਸਰਿਆਂ ਵਿੱਚ ਵੀ ਮੇਲ ਫੀਮੇਲ ਹੁੰਦੇ ਹਨ। ਅਸਲ ਵਿੱਚ ਹਰੇਕ ਵਿਅਕਤੀ ਵਿੱਚ ਮੇਲ ਤੇ ਫੀਮੇਲ ਦੇ ਗੁਣ ਹੁੰਦੇ ਹਨ। ਅਸਲ ਗੱਲ ਇਹ ਹੁੰਦੀ ਹੈ ਕਿ ਪ੍ਰਭਾਵੀ ਕਿਹੜੇ ਹਨ ਜਾਂ ਪ੍ਰਗਟ ਕਿਹੜੇ ਹੁੰਦੇ ਹਨ।

? ਅੱਜ ਕੱਲ੍ਹ ਮਾਵਾਂ ਉਨ੍ਹਾਂ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਜਿਨ੍ਹਾਂ ਦੇ ਸਿਰ ਜਾਂ ਧੜ ਜੁੜੇ ਹੋਏ ਹੁੰਦੇ ਹਨ। ਅਜਿਹਾ ਕਿਉਂ?
* ਤੁਹਾਡੀ ਅੱਜ ਕੱਲ੍ਹ ਵਾਲੀ ਗੱਲ ਦਰੁਸਤ ਨਹੀਂ ਤੇ ਨਾ ਹੀ ਇਹ ਕਿਸੇ ਸਬੂਤ ‘ਤੇ ਆਧਾਰਿਤ ਹੈ। ਉਂਝ ਜੁੜਵੇਂ ਬੱਚੇ ਪੈਦਾ ਹੋਣ ਦਾ ਕਾਰਨ ਮਾਂ ਰਾਹੀਂ ਪੈਦਾ ਕੀਤੇ ਦੋ ਵੱਖ-ਵੱਖ ਆਂਡੇ ਜਾਂ ਇੱਕ ਆਂਡੇ ਦੇ ਦੋ ਵੱਖ-ਵੱਖ ਭਾਗਾਂ ਵਿੱਚ ਟੁੱਟ ਜਾਣ ਕਰਕੇ ਹੁੰਦਾ ਹੈ। ਇਨ੍ਹਾਂ ਬੱਚਿਆਂ ਦੇ ਜੁੜੇ ਰਹਿ ਜਾਣ ਦਾ ਕਾਰਨ ਵੀ ਮਾਂ ਦੇ ਪੇਟ ਵਿੱਚ ਬੱਚੇ ਦੀ ਵਾਧੇ ਦੌਰਾਨ ਹੋਈ ਕੋਈ ਗੜਬੜ ਹੀ ਹੁੰਦਾ ਹੈ।

? ਖੁਸ਼ੀ/ਗਮੀ ਵੇਲੇ ਹੰਝੂ ਕਿਉਂ ਆਉਂਦੇ ਹਨ।
* ਹੰਝੂ ; ਪ; (ਹੰਝੂ ਗ੍ਰੰਥੀਆਂ) ਦੁਆਰਾ ਛੱਡਿਆ ਗਿਆ ਨਮਕੀਨ ਤਰਲ ਪਦਾਰਥ ਹੁੰਦਾ ਹੈ। ਹੰਝੂ ਗ੍ਰੰਥੀਆਂ ਸਾਡੀਆਂ ਅੱਖਾਂ ਦੇ ਉਪਰਲੇ ਬਾਹਰਲੇ ਪਾਸੇ ਹੁੰਦੀਆਂ ਹਨ ਜੋ ਆਮ ਹਾਲਤਾਂ ਵਿੱਚ ਵੀ ਇੱਕ ਤਰਲ ਛੱਡਦੀਆਂ ਰਹਿੰਦੀਆਂ ਹਨ ਜੋ ਅੱਖਾਂ ਝਪਕਣ ਨਾਲ ਅੱਖਾਂ ਦੀ ਬਾਹਰੀ ਝਿੱਲੀ ਉੱਪਰ ਫੈਲ ਜਾਂਦਾ ਹੈ। ਇਸਦੇ ਨਿਮਨਲਿਖਤ ਕੰਮ ਹੁੰਦੇ ਹਨ :

  1. ਇਸ ਦੇ ਵਿੱਚ ਐਨਜ਼ਾਈਮ ਹੁੰਦਾ ਹੈ ਜੋ ਕੁਝ ਜੀਵਾਣੂਆਂ ਨੂੰ ਮਾਰਨ ਵਿੱਚ ਸਹਾਈ ਹੁੰਦਾ ਹੈ ਅਤੇ ਇੰਝ ਅੱਖਾਂ ਨੂੰ ਤੰਦਰੁਸਤ ਰੱਖਣ ਵਿੱਚ ਮੱਦਦ ਕਰਦਾ ਹੈ।
  2. ਇਹ ਅੱਖਾਂ ਦੀ ਸਤ੍ਹਾ ਨੂੰ ਗਿੱਲਾ ਰੱਖਦਾ ਹੈ ਤਾਂ ਕਿ ਅੱਖਾਂ ਆਸਾਨੀ ਨਾਲ ਅਲੱਗ-ਅਲੱਗ ਦਿਸ਼ਾ ‘ਚ ਘੁੰਮ ਸਕਣ।
  3. ਇਹ ਕਾਰਨੀਆਂ ਨੂੰ ਖੁਰਾਕ ਦਿੰਦਾ ਹੈ ਕਿਉਂਕਿ ਕਾਰਨੀਆਂ ਵਿੱਚ ਖੂਨ ਦੀਆਂ ਨਸਾਂ ਨਾ ਹੋਣ ਕਰਕੇ ਇਹ ਖੂਨ ਤੋਂ ਸਿੱਧੇ ਤਰ੍ਹਾਂ ਖੁਰਾਕ ਪ੍ਰਾਪਤ ਨਹੀਂ ਕਰ ਸਕਦੀ।
  4. ਇਹ ਅੱਖਾਂ ਤੋਂ ਧੂੜ ਆਦਿ ਨੂੰ ਧੋਣ ਦਾ ਕੰਮ ਕਰਦਾ ਹੈ।

ਹੰਝੂ ਗਰੰਥੀਆਂ ਦੁਆਰਾ ਛੱਡਿਆ ਗਿਆ ਵਾਧੂ ਤਰਲ 9ਅਕਿਗਜਰਗ ਤੇ ਛਚਬਕਗਜਰਗ : 3 ਅਤੇ ਟ ਦਚਫਵ ਦੀ ਸਹਾਇਤਾ ਨਾਲ ਨੱਕ ਰਾਹੀਂ ਵਹਿ ਜਾਂਦਾ ਹੈ।

ਬਾਹਰੀ ਕਣਾਂ ਜਾਂ ਕੁਝ ਗੈਸਾਂ ਨਾਲ ਜਲਨ ਹੋਣ ਕਰਕੇ/ਤੀਬਰ ਉਤੇਜਨਾ ਕਰਕੇ (ਜਿਵੇਂ ਕਿ ਅਚਾਨਕ ਖੁਸ਼ੀ ਜਾਂ ਗਮੀ ਦੀ ਖ਼ਬਰ ਸੁਣਕੇ)/ ਬਿਨਾਂ ਅੱਖ ਝਪਕੇ ਲਗਾਤਾਰ ਦੇਖਣ ਨਾਲ ਹੰਝੂ ਗ੍ਰੰਥੀਆਂ ਦੇ ਆਸ-ਪਾਸ ਦੀਆਂ ਮਾਸ ਪੇਸ਼ੀਆਂ ਕਸੀਆਂ ਜਾਂਦੀਆਂ ਹਨ ਅਤੇ ਇਸ ਨਾਲ ਇਨ੍ਹਾਂ ਗ੍ਰੰਥੀਆਂ ‘ਤੇ ਆਮ ਨਾਲੋਂ ਜ਼ਿਆਦਾ ਦਬਾ ਪੈਣ ਕਰਕੇ ਵੱਧ ਮਾਤਰਾ ‘ਚ ਤਰਲ ਨਿਕਲਦਾ ਹੈ, ਜਿਸਨੂੰ ਹੰਝੂ ਕਹਿੰਦੇ ਹਨ।

ਉਪਰੋਕਤ ਸਥਿਤੀਆਂ ਵਿੱਚ ਹੰਝੂ ਵਗਣ ਤੋਂ ਇਲਾਵਾ ਸਰੀਰ ‘ਚ ਕੁਝ ਹੋਰ ਵੀ ਗ੍ਰੰਥੀਆਂ ਦੇ ਤਰਲ ਨੂੰ ਅੱਖਾਂ ਤੋਂ ਬਾਹਰ ਡਿੱਗਣ ਤੋਂ ਰੋਕਣ ਵਾਸਤੇ ;ਜਲ ਪ; ਇੱਕ ਤੇਲ ਛੱਡਦੀਆਂ ਹਨ, ਜੋ ਪਲਕਾਂ ਦੇ ਕਿਨਾਰਿਆਂ ਤੇ ਜੰਮ ਜਾਂਦਾ ਹੈ।


ਸ਼ੰਕਾ-ਨਵਿਰਤੀ (4)
? ਕੀ ਲੋਹੇ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ।
* ਲੋਹੇ ਜਾਂ ਹੀਮੋਗਲੋਬਿਨ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ।

? ਕੀ ਥੁੱਕ ਦੇ ਵਿਚ ਪ੍ਰੋਟੀਨ ਹੁੰਦੇ ਹਨ?
* ਸਲਾਈਬੇ ਵਿੱਚ ਪ੍ਰੋਟੀਨ ਹੁੰਦੇ ਹਨ।

? ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਬਦਲੇ ਜਾ ਸਕਦੇ ਹਨ, ਕੀ ਦਿਮਾਗ ਨਹੀਂ ਬਦਲਿਆ ਜਾ ਸਕਦਾ?
* ਮਨੁੱਖੀ ਦਿਮਾਗ ਬਦਲਿਆ ਨਹੀਂ ਜਾ ਸਕਦਾ ਕਿਉਂਕਿ ਅੱਜ ਤੱਕ ਵਿਗਿਆਨਕ, ਦਿਮਾਗੀ ਸੈੱਲਾਂ ਨੂੰ ਵਿਕਸਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਵਿਗਿਆਨ ਹਮੇਸ਼ਾ ਪਰਿਵਰਤਨਸ਼ੀਲ ਹੈ। ਜਿਹੜੀਆਂ ਗੱਲਾਂ ਦੀ ਅੱਜ ਸਾਨੂੰ ਜਾਣਕਾਰੀ ਨਹੀਂ ਹੋ ਸਕਦੀ, ਆਉਣ ਵਾਲੇ ਵੀਹ-ਤੀਹ ਸਾਲ ਤੱਕ ਉਹਨਾਂ ਬਾਰੇ ਜਾਣਕਾਰੀ ਰੱਖਦੇ ਹੋਈਏ।

? ਮਨੁੱਖ ਦੀ ਅੱਖ ਵੱਖ-ਵੱਖ ਰੰਗ ਵੇਖਦੀ ਹੈ ਪਰੰਤੂ ਕੁੱਤੇ, ਬਿੱਲੀ ਦੀ ਅੱਖ ਇੱਕ ਹੀ ਰੰਗ ਵੇਖਦੀ ਹੈ ਕਿਉਂ?
* ਮਨੁੱਖੀ ਅੱਖ ਵਿੱਚ ਜੋ ਰਿਸੈਪਟਰ ਹੁੰਦੇ ਹਨ ਉਹ ਵੱਖ-ਵੱਖ ਰੰਗਾਂ ਲਈ ਵੱਖ-ਵੱਖ ਹੁੰਦੇ ਹਨ। ਪਰ ਕੁੱਤੇ ਤੇ ਬਿੱਲੀ ਵਿੱਚ ਇਹ ਰਿਸੈਪਟਰ ਨਹੀਂ ਹੁੰਦੇ।

? ਮਨੁੱਖ ਦਾ ਦਿਲ ਇੱਕ ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ?
* ਇੱਕ ਸਿਹਤਮੰਦ ਮਨੁੱਖ ਦਾ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ ਹੈ।

? ਅੱਜ ਕੱਲ੍ਹ ਹਾਰਟ ਅਟੈਕ ਦਾ ਪਸਾਰ ਵਧਿਆ ਕਿਉਂ ਹੈ?
* ਅੱਜ ਦੇ ਵਿਗਿਆਨਕ ਯੁੱਗ ਵਿੱਚ ਕੁਝ ਵਿਅਕਤੀ ਬਹੁਤ ਹੀ ਗੈਰ-ਵਿਗਿਆਨਕ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹਨ। ਉਨ੍ਹਾਂ ਦਾ ਆਪਣੀਆਂ ਆਦਤਾਂ ‘ਤੇ ਕੰਟਰੋਲ ਨਹੀਂ ਹੁੰਦਾ। ਬਲੱਡ ਪ੍ਰੈਸ਼ਰ, ਲੋੜੋਂ ਵੱਧ ਚਿਕਨਾਈ ਦੀ ਮਾਤਰਾ ਖੂਨ ਵਿਚ ਜਮ੍ਹਾ ਕਰਕੇ ਆਪ ਪੈਦਾ ਕੀਤੀ ਹੋਈ ਬਿਮਾਰੀ ਹੁੰਦਾ ਹੈ। ਇਸ ਕਾਰਨ ਹੀ ਹਾਰਟ ਅਟੈਕ ਅਤੇ ਅਧਰੰਗ ਹੁੰਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ‘ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਨਾਲ ਹੀ ਹਰ ਰੋਜ਼ ਕੋਈ ਨਾ ਕੋਈ ਕਸਰਤ ਕਰਨੀ ਚਾਹੀਦੀ ਹੈ।

? ਕਈ ਵਾਰ ਸਾਡੇ ਕੋਲ ਕੋਈ ਬੈਠਾ ਖੱਟੀ ਚੀਜ਼ ਖਾ ਰਿਹਾ ਹੁੰਦਾ ਹੈ ਜਾਂ ਉਂਝ ਹੀ ਫੜੀ ਬੈਠਾ ਰਹਿੰਦਾ ਹੈ ਤਾਂ ਸਾਡੇ ਮੂੰਹ ਵਿਚ ਉਸ ਚੀਜ਼ ਨੂੰ ਦੇਖਕੇ ਪਾਣੀ ਕਿਉਂ ਆ ਜਾਂਦਾ ਹੈ। ਜਦ ਕਿ ਉਹ ਚੀਜ਼ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਹੁੰਦਾ।
* ਸਾਡਾ ਮਨ ਬਾਹਰੀ ਪ੍ਰਭਾਵਾਂ ਨੂੰ ਕਬੂਲਦਾ ਹੈ। ਸਾਡੇ ਅੰਗਾਂ ਦਾ ਸੰਬੰਧ ਮਨ ਨਾਲ ਹੀ ਹੁੰਦਾ ਹੈ। ਇਸ ਲਈ ਕਿਸੇ ਦੇ ਹੱਥ ਵਿਚ ਫੜੀ ਖੱਟੀ ਚੀਜ਼ ਦਾ ਪ੍ਰਭਾਵ ਸਾਡੇ ਮਨ ਉੱਪਰ ਪੈਂਦਾ ਹੈ ਤਾਂ ਸਾਡੇ ਸਰੀਰ ਦੀ ਲਾਰ ਗਰੰਥੀ ਲਾਰ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ।

? ਜਦੋਂ ਅਸੀਂ ਕਈ ਵਾਰ ਕਮਰੇ ਵਿਚ ਬੈਠਕੇ ਟੈਲੀਵਿਜ਼ਨ ਵੇਖਦੇ ਹਾਂ ਤੇ ਥੋੜ੍ਹੀ ਦੇਰ ਬਾਅਦ ਵਾਪਸ ਅੰਦਰ ਦੇਖਦੇ ਹਾਂ ਤਾਂ ਅੱਖਾਂ ਅੱਗੇ ਹਨ੍ਹੇਰਾ ਕਿਉਂ ਆ ਜਾਂਦਾ ਹੈ ਭਾਵ ਕੁਝ ਨਹੀਂ ਦਿਸਦਾ ਅਜਿਹਾ ਕਿਉਂ ਹੁੰਦਾ ਹੈ।
* ਸਾਡੀਆਂ ਅੱਖਾਂ ਤੇਜ਼ ਰੌਸ਼ਨੀ ਵਿਚ ਚੁੰਧਿਆ ਜਾਂਦੀਆਂ ਹਨ। ਇਸ ਲਈ ਜਦੋਂ ਅਸੀਂ ਤੇਜ਼ ਰੌਸ਼ਨੀ ਤੋਂ ਘੱਟ ਰੌਸ਼ਨੀ ਵੱਲ ਆਉਾਂਦੇÔਾਂ ਤਾਂ ਸਾਡੀਆਂ ਅੱਖਾਂ ਨੂੰ ਮੁੜ ਪਹਿਲੀ ਹਾਲਤ ਵਿਚ ਆਉਣ ਲਈ ਕੁਝ ਸਮਾਂ ਲੱਗ ਜਾਂਦਾ ਹੈ।

? ਮਨੁੱਖ ਦੀ ਪਹਿਲੀ ਖੋਜ ਕੀ ਸੀ?
* ਮਨੁੱਖ ਦੀਆਂ ਮੁੱਢਲੀਆਂ ਖੋਜਾਂ ਵਿਚ ਕੁਝ ਪੱਥਰ ਦੇ ਹਥਿਆਰ, ਅੱਗ ਅਤੇ ਪਹੀਆ ਆਦਿ ਸਨ।

? ਜੀਨ ਕੀ ਹੁੰਦੇ ਹਨ।
* ਇਹ ਮਨੁੱਖੀ ਸੈਲਾਂ ਦੀਆਂ ਅਜਿਹੀਆਂ ਰਚਨਾਵਾਂ ਹੁੰਦੇ ਹਨ ਜਿਹੜੇ ਅਨੁਵੰਸ਼ਕੀ ਗੁਣਾਂ ਨੂੰ ਮਾਪਿਆਂ ਤੋਂ ਧੀਆਂ ਪੁੱਤਾਂ ਵਿਚ ਲਿਜਾਣ ਦਾ ਕੰਮ ਕਰਦੇ ਹਨ।

? ਡੀ. ਐੱਨ. ਏ. ਕੀ ਹੈ, ਤੇ ਇਸਦਾ ਕੀ ਅਰਥ ਹੈ।
* ਇਸਦਾ ਅਰਥ ਡਾਈਨਿਊਕਲਿਕ ਐਸਿਡ ਹੈ ਤੇ ਇਸਦਾ ਕੰਮ ਮਾਪਿਆਂ ਦੇ ਗੁਣਾਂ ਨੂੰ ਬੱਚਿਆਂ ਵਿਚ ਲੈ ਜਾਣਾ ਹੁੰਦਾ ਹੈ।

? ਹਰ ਛੋਟੇ-ਵੱਡੇ ਟੈਸਟ ਜਾਂ ਪ੍ਰੀਖਿਆਵਾਂ ਵਿੱਚ ਗਣਿਤ ਸਬੰਧੀ ਪ੍ਰਸ਼ਨ ਪੁੱਛੇ ਜਾਂਦੇ ਹਨ ਕੀ ਗਣਿਤ ਦੇ ਬਿਨਾਂ ਟੈਸਟ ਮੁਸ਼ਕਲ ਹਨ?
* ਗਣਿਤ ਵਿਅਕਤੀਆਂ ਵਿੱਚ ਤਰਕ ਤੇ ਵਿਵੇਕ ਪੈਦਾ ਕਰਦਾ ਹੈ ਅਤੇ ਇਹ ਚੀਜ਼ਾਂ ਨੂੰ ਛੇਤੀ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਲਈ ਗਣਿਤ ਇੱਕ ਜ਼ਰੂਰੀ ਵਿਸ਼ਾ ਹੈ।

? ਸ਼ਰਾਬ ਪੀਣ ਤੋਂ ਬਾਅਦ ਕਿਸੇ ਆਦਮੀ ਦੀ ਆਵਾਜ਼ ਵਿੱਚ ਪਹਿਲਾਂ ਨਾਲੋਂ ਤਬਦੀਲੀ ਕਿਉਂ ਆ ਜਾਂਦੀ ਹੈ?
* ਸ਼ਰਾਬ ਮਨੁੱਖੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮਨੁੱਖੀ ਦਿਮਾਗ ਹੀ ਆਵਾਜ਼ ਨੂੰ ਕੰਟਰੋਲ ਕਰਦਾ ਹੈ। ਇਸ ਲਈ ਸ਼ਰਾਬ ਪੀਣ ਤੋਂ ਬਾਅਦ ਆਦਮੀ ਦੀ ਸੋਚਣ ਸ਼ਕਤੀ ‘ਤੇ ਆਪਣਾ ਕਾਬੂ ਘੱਟ ਜਾਂਦਾ ਹੈ। ਇਸ ਲਈ ਆਵਾਜ਼ ਵਿੱਚ ਤਬਦੀਲੀ ਆ ਜਾਂਦੀ ਹੈ।

? ਜੇਕਰ ਕੋਈ ਆਦਮੀ ਪਾਣੀ ਵਿੱਚ ਮਰ ਜਾਂਦਾ ਹੈ ਤਾਂ ਉਸਦੀ ਲਾਸ਼ ਪਾਣੀ ਦੇ ਉੱਪਰ ਕਿਉਂ ਆ ਜਾਂਦੀ ਹੈ ਅਤੇ ਫੁਲਾਵਟ ਕਿਉਂ ਧਾਰਨ ਕਰ ਜਾਂਦੀ ਹੈ।
* ਪਾਣੀ ਵਿਚ ਡੁੱਬਣ ਤੋਂ ਕੁਝ ਸਮੇਂ ਬਾਅਦ ਲਾਸ਼ ਪਾਣੀ ਉੱਪਰ ਤੈਰਨ ਲੱਗ ਪੈਂਦੀ ਹੈ। ਇਸਦਾ ਕਾਰਨ ਇਹ ਹੈ ਕਿ ਮਨੁੱਖੀ ਸਰੀਰ ਵਿੱਚ ਵਾਪਰੀ ਰਸਾਇਣਿਕ ਕਿਰਿਆ ਰਾਹੀਂ ਉਪਜੀਆਂ ਗੈਸਾਂ ਕਾਰਨ ਮ੍ਰਿਤਕ ਦਾ ਸਰੀਰ ਫੁੱਲ ਜਾਂਦਾ ਹੈ ਤੇ ਇਸਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਜਦੋਂ ਕੋਈ ਮਨੁੱਖ ਪਾਣੀ ਵਿਚ ਮਰ ਜਾਂਦਾ ਹੈ ਤਾਂ ਕੁਝ ਘੰਟਿਆਂ ਬਾਅਦ ਉਸਦੀ ਲਾਸ਼ ਪਾਣੀ ਉੱਪਰ ਤੈਰਨ ਲੱਗ ਜਾਂਦੀ ਹੈ।

? ਆਮ ਕਰਕੇ ਟਿਊਬਵੈੱਲ ਦੀਆਂ ਡੂੰਘੀਆਂ ਖੂਹੀਆਂ ਵਿੱਚ ਇੱਕ ਜ਼ਹਿਰੀਲੀ ਗੈਸ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਖੂਹੀ ਵਿੱਚ ਵੜਨ ਵਾਲੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਇਸ ਗੈਸ ਨੂੰ ਚੂਨਾ ਸੁੱਟਕੇ ਖਤਮ ਕੀਤਾ ਜਾਂਦਾ ਹੈ, ਸਾਨੂੰ ਇਹ ਦੱਸੋ ਕਿ ਖੂਹੀ ਵਿੱਚ ਕਿਹੜੀ ਗੈਸ ਬਣਦੀ ਹੈ ਅਤੇ ਚੂਨਾ ਇਸ ਨੂੰ ਕਿਵੇਂ ਖਤਮ ਕਰਦਾ ਹੈ।
* ਇਹ ਗੈਸ ਕਾਰਬਨ ਡਾਈਆਕਸਾਈਡ ਹੀ ਹੁੰਦੀ ਹੈ, ਇਹ ਜ਼ਹਿਰੀਲੀ ਨਹੀਂ ਹੁੰਦੀ ਪਰ ਡੂੰਘੀਆਂ ਖੂਹੀਆਂ ਵਿੱਚ ਕਾਰਬਨ ਡਾਈਆਕਸਾਈਡ ਵਧ ਜਾਂਦੀ ਹੈ, ਆਕਸੀਜਨ ਘੱਟ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਦੀ ਮੌਤ ਆਕਸੀਜਨ ਨਾ ਮਿਲਣ ਕਰਕੇ ਹੁੰਦੀ ਹੈ, ਇਸ ਤਰ੍ਹਾਂ ਚੂਨੇ ਦਾ ਪੱਥਰ ਕਾਰਬਨ ਡਾਈਆਕਸਾਈਡ ਨੂੰ ਆਪਣੇ ਵਿੱਚ ਸੋਕ ਲੈਂਦਾ ਹੈ। ਕਾਫ਼ੀ ਸਾਰਾ ਚੂਨਾ ਖੂਹੀ ਵਿਚ ਸੁੱਟ ਕੇ ਜਾਂ ਕੋਈ ਛਤਰੀ ਨੂੰ ਰੱਸੀ ਬੰਨ੍ਹ ਕੇ ਉਸਨੂੰ ਖੂਹੀ ਵਿਚ ਵਾਰ-ਵਾਰ ਲਿਜਾ ਕੇ ਤੇ ਬਾਹਰ ਕੱਢ ਕੇ ਖੂਹੀ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਖ਼ਤਮ ਕੀਤਾ ਜਾ ਸਕਦਾ ਹੈ।


ਸ਼ੰਕਾ-ਨਵਿਰਤੀ (5)
? ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ।
* ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਨਾਲ ਹੁੰਦਾ ਹੈ, ਇਸਨੂੰ ਨਿਊਰੋਨਜ਼ ਕਿਹਾ ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ ਘਟ ਜਾਂਦੀ ਹੈ।

? ਅੱਜ ਤੋਂ ਕਿੰਨੇ ਕੁ ਸਾਲ ਪਹਿਲਾਂ ਕੱਪੜੇ ਦੀ ਹੋਂਦ ਹੋਈ ਸੀ।
* ਅੱਜ ਤੋਂ 5 ਕੁ ਹਜ਼ਾਰ ਸਾਲ ਪਹਿਲਾਂ ਕੱਪੜੇ ਦੀ ਖੋਜ਼ ਹੋਈ ਹੈ। ਸਿੰਧ ਘਾਟੀ ਦੀ ਸੱਭਿਅਤਾ ਅਤੇ ਹੜੱਪਾ ਦੀ ਖੁਦਾਈ ਦੌਰਾਨ ਕੱਪੜੇ ਦੇ ਟੁਕੜੇ ਮਿਲੇ ਹਨ।

? ਇੱਕ ਮਨੁੱਖ ਦੇ ਸਿਰ ਦੇ ਵਾਲਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
* ਇੱਕ ਮਨੁੱਖ ਦੇ ਸਿਰ ਦੇ ਵਾਲਾਂ ਦੀ ਗਿਣਤੀ ਦੋ-ਤਿੰਨ ਲੱਖ ਦੇ ਕਰੀਬ ਹੁੰਦੀ ਹੈ।

? ਨਹੁੰ ਕੱਟਣ ਅਤੇ ਵਾਲ ਕੱਟਣ ਤੇ ਦੁਬਾਰਾ ਆ ਜਾਂਦੇ ਹਨ ਪਰ ਮਨੁੱਖੀ ਸਰੀਰ ਦਾ ਕੋਈ ਅੰਗ ਕੱਟੇ ਜਾਣ ਤੇ ਦੁਬਾਰਾ ਨਹੀਂ ਆਉਾਂਦਾ?Áਜਿਹਾ ਕਿਉਂ?
* ਨਹੁੰ ਤੇ ਵਾਲ ਮਨੁੱਖੀ ਸਰੀਰ ਵਿੱਚੋਂ ਫਾਲਤੂ ਹੋਇਆ ਪ੍ਰੋਟੀਨ ਹਨ। ਜੋ ਸਰੀਰ ਨਹੁੰ ਤੇ ਵਾਲਾਂ ਰਾਹੀਂ ਬਾਹਰ ਕੱਢਦਾ ਹੈ। ਪਰ ਬਾਕੀ ਅੰਗ ਅਜਿਹਾ ਨਹੀਂ ਹੁੰਦੇ।

? ਸਾਡੇ ਅੰਦਰੋਂ ਆਵਾਜ਼ ਕਿਵੇਂ ਪ੍ਰਗਟ ਹੁੰਦੀ ਹੈ?
* ਜਿਵੇਂ ਰੇਡਿਓ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ, ਕਿਉਂਕਿ ਰੇਡੀਓ ਵਿੱਚ ਵਿਗਿਆਨਕਾਂ ਦੁਆਰਾ ਬਣਾਈਆਂ ਹੋਈਆਂ ਪ੍ਰਣਾਲੀਆਂ ਫਿੱਟ ਕੀਤੀਆਂ ਹੁੰਦੀਆਂ ਹਨ। ਇਸ ਤਰ੍ਹਾਂ ਹੀ ਜਦੋਂ ਅਸੀਂ ਕਲੀ ਵਿੱਚ ਪਾਣੀ ਪਾਉਾਂਦੇÔਾਂ, ਤਾਂ ਇਸ ਵਿੱਚੋਂ ਹਲਚਲ, ਆਵਾਜ਼ ਅਤੇ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਮਨੁੱਖੀ ਵਿਕਾਸ ਦੇ ਕਰੋੜਾਂ ਵਰ੍ਹਿਆਂ ਦੌਰਾਨ ਮਨੁੱਖੀ ਸਰੀਰ ਵਿੱਚ ਆਵਾਜ਼ ਪੈਦਾ ਕਰਨ ਦੀ ਅੰਗ ਪ੍ਰਣਾਲੀ ਵਿਕਸਿਤ ਹੋ ਗਈ।

? ਮਾਤਾ-ਪਿਤਾ ਦੇ ਦੋ ਬੱਚਿਆਂ ਵਿੱਚੋਂ ਇੱਕ ਚੁਸਤ ਤੇ ਦੂਜਾ ਸੁਸਤ ਕਿਉਂ ਹੁੰਦਾ ਹੈ?
* ਬੱਚੇ ਦੇ ਗੁਣ ਦੋ ਕਾਰਨਾਂ ਕਰਕੇ ਹੁੰਦੇ ਹਨ। ਇੱਕ ਉਸਨੂੰ ਵਿਰਾਸਤ ਵਿੱਚ ਮਿਲੇ ਗੁਣਾਂ ਕਰਕੇ, ਦੂਜਾ ਉਸਨੂੰ ਪਾਲਣ-ਪੋਸ਼ਣ ਸਮੇਂ ਪ੍ਰਾਪਤ ਮਾਹੌਲ। ਮਾਂ ਪਿਓ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਇਸ ਤੋਂ ਵੀ ਅਗਲੀਆਂ ਪੀੜ੍ਹੀਆਂ ਦੇ ਸਾਰੇ ਗੁਣ ਬੱਚਿਆਂ ਵਿੱਚ ਅਨੁਵੰਸਿਕ ਕਾਰਨਾਂ ਕਰਕੇ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਗੁਣ ਪ੍ਰਭਾਵੀ ਹੋ ਜਾਂਦੇ ਹਨ ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਸਮੇਂ ‘ਤੇ ਆ ਕੇ ਉਨ੍ਹਾਂ ਗੁਣਾਂ ਦਾ ਪ੍ਰਗਟਾ* ਵੀ ਹੋ ਜਾਂਦਾ ਹੈ ਜੋ ਸੁੱਤੇ ਸਨ। ਜਿਵੇਂ ਇੱਕ ਮਾਂ-ਪਿਉ ਦੋਵੇਂ ਗੋਰੇ ਰੰਗ ਦੇ ਹੁੰਦੇ ਹਨ। ਪਰ ਉਨ੍ਹਾਂ ਦੇ ਪੈਦਾ ਹੋਏ ਬੱਚੇ ਦਾ ਰੰਗ ਕਾਲਾ ਹੈ। ਇਹ ਇਸ ਲਈ ਹੁੰਦਾ ਹੈ ਕਿ ਉਸਦੀਆਂ ਪਹਿਲੀਆਂ ਪੀੜ੍ਹੀਆਂ ਵਿੱਚੋਂ ਕਿਸੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਪੜਦਾਦਾ ਜਾਂ ਪੜਨਾਨੀ ਕੋਈ ਨਾ ਕੋਈ ਕਾਲੇ ਰੰਗ ਦਾ ਜ਼ਰੂਰ ਹੋਵੇਗਾ। ਇਸ ਲਈ ਮਾਂ-ਪਿਉ ਦੇ ਦੋ ਬੱਚਿਆਂ ਵਿੱਚੋਂ ਇੱਕ ਦਾ ਸੁਸਤ ਹੋ ਜਾਣਾ ਤੇ ਦੂਜੇ ਦਾ ਚੁਸਤ ਹੋ ਜਾਣਾ ਸੰਭਵ ਹੋ ਹੀ ਸਕਦਾ ਹੈ।

? ਭਾਰਤ ਵਿੱਚ ਆਦਮੀ ਅਤੇ ਔਰਤ ਦੀ ਔਸਤਨ ਉਮਰ ਕਿੰਨੀ ਹੈ?
* ਭਾਰਤ ਵਿੱਚ ਆਦਮੀ, ਔਰਤਾਂ ਦੀ ਔਸਤਨ ਉਮਰ 65 ਕੁ ਸਾਲ ਦੇ ਲਗਭਗ ਹੈ।

? ਕੀ ਧੁੱਪ ਨਾਲ ਰੰਗ ਕਾਲਾ ਹੁੰਦਾ ਹੈ। ਜੇ ਹਾਂ ਤਾਂ ਕਿਵੇਂ।
* ਧੁੱਪ ਵਿੱਚ ਹਾਨੀਕਾਰਕ ਅਲਟ੍ਰਾਵਾਇਲਟ ਕਿਰਨਾਂ ਹੁੰਦੀਆਂ ਹਨ ਜਿਹੜੀਆਂ ਚਮੜੀ ਦਾ ਨੁਕਸਾਨ ਕਰਦੀਆਂ ਹਨ।

? ਬੰਦੇ ਦੇ ਮਰਨ ਤੋਂ ਬਾਅਦ ਕਿੰਨੀ ਦੇਰ ਤੱਕ ਉਸ ਬੰਦੇ ਦੇ ਅੰਗ ਵਰਤੇ ਜਾ ਸਕਦੇ ਹਨ?
* ਉਸਦੇ ਵੱਖ-ਵੱਖ ਅੰਗਾਂ ਲਈ ‘‘ਗ਼ਅਤਬ; ਕਰਨ ਦਾ ਸਮਾਂ ਵੱਖ-ਵੱਖ ਹੈ।

? ਅਕਲ ਦਾੜ੍ਹ ਹਰ ਕਿਸੇ ਦੀ ਅਲੱਗ-ਅਲੱਗ ਉਮਰ ਵਿੱਚ ਕਿਉਂ ਨਿਕਲਦੀ ਹੈ।
* ਇਹ ਸਰੀਰ ਵਿੱਚ ਉਪਲਬਧ ਖਣਿਜਾਂ, ਅਤੇ ਮਾਪਿਆਂ ਤੋਂ ਪ੍ਰਾਪਤ ਗੁਣਾਂ ਕਰਕੇ ਹੁੰਦਾ ਹੈ।

? ਹਰ ਇਨਸਾਨ ਦੀ ਸ਼ਕਲ ਇਕੋ ਜਿਹੀ ਕਿਉਂ ਨਹੀਂ ਹੁੰਦੀ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਕ੍ਰਿਪਾ ਕਰਕੇ ਸੌਖੀ ਜਿਹੀ ਭਾਸ਼ਾ ਵਿਚ ਦੱਸਣਾ?
* ਮਨੁੱਖੀ ਸਰੀਰ ਅਰਬਾਂ ਸੈੱਲਾਂ ਦਾ ਸੰਗ੍ਰਹਿ ਹੈ। ਜੇ ਸਾਡੇ ਕੋਲ 4 ਕੱਚ ਦੀਆਂ ਗੋਲੀਆਂ ਵੀ ਹੋਣ ਤਾਂ ਵੀ ਉਨ੍ਹਾਂ ਨੂੂੰ ਰੱਖਣ ਦੇ ਢੰਗ 24 ਹੁੰਦੇ ਨੇ। ਮਨੁੱਖੀ ਸਰੀਰ ਵਿਚ ਸੈੱਲਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਰ ਇਨਸਾਨ ਦੀਆਂ ਸ਼ਕਲਾਂ ਅਲੱਗ-ਅਲੱਗ ਹੁੰਦੀਆਂ ਹਨ।

? ਮਰਨ ਤੋਂ ਬਾਅਦ ਵੀ ਮਨੁੱਖ ਦੇ ਵਾਲ ਕਿਉਂ ਵਧਦੇ ਹਨ।
* ਮਰਨ ਤੋਂ ਥੋੜ੍ਹੀ ਦੇਰ ਬਾਅਦ ਮਨੁੱਖੀ ਵਾਲ ਵਧਦੇ ਰਹਿੰਦੇ ਹਨ ਕਿਉਂਕਿ ਚਮੜੀ ਵਿਚੋਂ ਪ੍ਰੋਟੀਨ ਦੇ ਮੁਰਦਾ ਸੈੱਲ ਬਾਹਰ ਨਿਕਲਦੇ ਰਹਿੰਦੇ ਹਨ। ਮੌਤ ਤੋਂ ਦਸ ਘੰਟੇ ਬਾਅਦ ਇਹ ਕਿਰਿਆ ਬੰਦ ਹੋ ਜਾਂਦੀ ਹੈ।

? ਕਿੰਨੇ ਵੋਲਟ ਦੀ ਬਿਜਲੀ ਮਨੁੱਖ ਲਈ ਜਾਨਲੇਵਾ ਹੈ।
* ਬਿਜਲੀ ਦੇ ਵੋਲਟਜ਼ ਦੇ ਨਾਲ ਹੀ ਉਸ ਸਮੇਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਿੰਨਾ ਚਿਰ ਕੋਈ ਵਿਅਕਤੀ ਬਿਜਲੀ ਧਾਰਾ ਦੇ ਸੰਪਰਕ ਵਿਚ ਰਹਿੰਦਾ ਹੈ। ਕਈ ਵਾਰ ਤਾਂ ਕੋਈ ਵਿਅਕਤੀ 11 ਹਜ਼ਾਰ ਵੋਲਟਜ਼ ਝਟਕਾ ਖਾ ਕੇ ਵੀ ਬਚ ਜਾਂਦਾ ਹੈ, ਕਈ ਵਾਰੀ ਸੌ ਜਾਂ ਇਕ ਸੌ ਦਸ ਵੋਲਟੇਜ਼ ਦੀ ਬਿਜਲੀ ਵੀ ਜਾਨਲੇਵਾ ਹੋ ਨਿਬੜਦੀ ਹੈ।

? ਜਲਣ ਨਾਲ ਛਾਲੇ ਕਿਉਂ ਪੈਂਦੇ ਹਨ।
* ਸਰੀਰ ਦਾ 70ਗ਼ ਭਾਗ ਪਾਣੀ ਹੈ। ਜਦੋਂ ਸਰੀਰ ਦਾ ਕੁਝ ਭਾਗ ਜਲਦਾ ਹੈ ਤਾਂ ਉਸ ਥਾਂ ਨੂੰ ਠੰਢ ਪਹੁੰਚਾਉਣ ਲਈ ਪਾਣੀ ਦੇ ਆਲੇ-ਦੁਆਲੇ ਤੋਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਛਾਲੇ ਪੈ ਜਾਂਦੇ ਹਨ।


ਸ਼ੰਕਾ-ਨਵਿਰਤੀ (6)
? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ।
* ਜੀ ਹਾਂ, ਆਉਣ ਵਾਲੇ ਸਮੇਂ ਵਿਚ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿਚ ਸਫਲਤਾ ਜ਼ਰੂਰ ਪ੍ਰਾਪਤ ਕਰ ਲੈਣਗੇ। ਮਨੁੱਖੀ ਸਰੀਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਖੂਨ ਵਿਚ ਕੁਝ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਹਾ* ਨੂੰ ਉਲਟਾਇਆ ਨਹੀਂ ਜਾ ਸਕਦਾ ਹੈ। ਜਦੋਂ ਵੀ ਵਿਗਿਆਨੀ ਇਨ੍ਹਾਂ ਵਾਪਰਨ ਵਾਲੀਆਂ ਰਸਾਇਣਕ ਕਿਰਿਆਵਾਂ ਨੂੰ ਰੋਕਣ ਅਤੇ ਇਨ੍ਹਾਂ ਨੂੰ ਉਲਟਾਉਣ ਲਈ ਢੰਗ ਤਰੀਕੇ ਲੱਭ ਲੈਣਗੇ, ਉਸ ਸਮੇਂ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿਚ ਸਫਲ ਹੋ ਜਾਣਗੇ।

? ਕੀ ਧੂਫ ਤੇ ਅੱਗਰਬੱਤੀ ਦੇ ਧੂੰਏ ਨਾਲ ਸਿਹਤ ਨੂੰ ਹਾਨੀ ਹੁੰਦੀ ਹੈ। ਜੇ ਹਾਂ ਤਾਂ ਕੀ।
* ਧੂਫ ਅਤੇ ਅੱਗਰਬੱਤੀ ਜਲਾਉਣ ਨਾਲ ਕਾਰਬਨ ਡਾਈਆਕਸਾਈਡ ਅਤੇ ਧੂੰਆਂ ਪੈਦਾ ਹੁੰਦਾ ਹੈ ਜਿਹੜੇ ਸਿਹਤ ਲਈ ਹਾਨੀਕਾਰਕ ਹਨ।

? ਕਿਸੇ ਬੱਚੇ ਦੀਆਂ ਅੱਖਾਂ ਬਿੱਲੀਆਂ ਕਿਵੇਂ ਜਾਂ ਕਿਉਂ ਹੁੰਦੀਆਂ ਹਨ? ਜਦਕਿ ਕਈ ਵਾਰ ਮਾਂ ਬਾਪ ਦੀਆਂ ਅੱਖਾਂ ਬਿੱਲੀਆਂ ਨਹੀਂ ਹੁੰਦੀਆਂ।
* ਮਾਪਿਆਂ ਦੇ ਸਾਰੇ ਗੁਣ ਬੱਚਿਆਂ ਵਿਚ ਪ੍ਰਵੇਸ਼ ਹੋ ਜਾਂਦੇ ਹਨ। ਜਿਹੜੇ ਗੁਣ ਪ੍ਰਭਾਵੀ ਹੋ ਜਾਂਦੇ ਹਨ ਉਹ ਗੁਣ ਪ੍ਰਗਟ ਹੋ ਜਾਂਦੇ ਹਨ, ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਹੋਰ ਪੀੜ੍ਹੀ ਵਿਚ ਜਾਂ ਕਿਸੇ ਹੋਰ ਸਟੇਜ ਤੇ ਜਾ ਕੇ ਉਹ ਗੁਣ ਵੀ ਪ੍ਰਭਾਵੀ ਹੋ ਜਾਂਦੇ ਹਨ ਤੇ ਪ੍ਰਗਟ ਹੋ ਜਾਂਦੇ ਹਨ। ਇਸ ਲਈ ਬਿੱਲੀਆਂ ਅੱਖਾਂ ਵਾਲੇ ਬੱਚੇ ਦੇ ਕਿਸੇ ਦੂਰ ਦੀ ਪੀੜ੍ਹੀ ਵਿਚ ਕਿਸੇ ਨਾ ਕਿਸੇ ਦਾਦੇ-ਪੜਦਾਦੇ ਜਾਂ ਨਾਨੀ-ਪੜਨਾਨੀ ਦੀਆਂ ਅੱਖਾਂ ਜ਼ਰੂਰ ਬਿੱਲੀਆਂ ਹੋਣਗੀਆਂ।

? ਰਾਤ ਨੂੰ ਦੇਖਣ ਵਾਲੀਆਂ ਐਨਕਾਂ ਕਿਵੇਂ ਕੰਮ ਕਰਦੀਆਂ ਹਨ?
* ਰਾਤ ਨੂੰ ਦੇਖਣ ਵਾਲੀਆਂ ਐਨਕਾਂ ਆਮ ਤੌਰ ‘ਤੇ ਤਾਪ ਦੀਆਂ ਸੈਂਸੇਟਿਵ ਹੁੰਦੀਆਂ ਹਨ। ਇਨ੍ਹਾਂ ਵਿੱਚ ਅਜਿਹੇ ਸੈਂਸੇਰ ਲੱਗੇ ਹੁੰਦੇ ਹਨ ਜਿਹੜੇ ਤਾਪਮਾਨ ਦੇ ਮਾਮੂਲੀ ਫਰਕ ਨੂੰ ਵੀ ਅਨੁਭਵ ਕਰ ਲੈਂਦੇ ਹਨ। ਸੋ, ਜੀਵਤ ਵਸਤੂਆਂ ਦਾ ਆਮ ਤੌਰ ‘ਤੇ ਤਾਪਮਾਨ 370 ਸੈਲਸੀਅਸ ਦੇ ਲੱਗਭਗ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਤਾਪਮਾਨ ਵਿੱਚ ਜਿਉਂਦੀਆਂ ਵਸਤੂਆਂ ਦੇ ਮੁਕਾਬਲੇ ਥੋੜ੍ਹਾ ਬਹੁਤ ਫਰਕ ਹੁੰਦਾ ਹੈ।

? ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਅਸੀਂ ਆਮ ਤੌਰ ‘ਤੇ ਕੋਈ ਕੱਪੜਾ ਬੰਨ੍ਹ ਲੈਂਦੇ ਹਾਂ। ਕੀ ਇਸ ਤਰ੍ਹਾਂ ਕਰਨਾ ਠੀਕ ਹੈ? ਕੱਪੜਾ ਬੰਨ੍ਹਣ ਨਾਲ ਸਿਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ।
* ਬਹੁਤੇ ਵਿਅਕਤੀਆਂ ਵਿੱਚ ਸਿਰ ਦਰਦ ਮਾਨਸਿਕ ਕਾਰਨਾਂ ਕਰਕੇ ਹੁੰਦਾ ਹੈ। ਇਸ ਲਈ ਇਹ ਬਹੁਤ ਸਾਰੇ ਢੰਗਾਂ ਰਾਹੀਂ ਜਿਵੇਂ ਸਿਰ ਤੇ ਕੱਪੜਾ ਬੰਨ੍ਹਣ ਨਾਲ ਜਾਂ ਬਾਮ ਆਦਿ ਲਾਉਣ ਨਾਲ ਠੀਕ ਹੋ ਜਾਂਦਾ ਹੈ। ਇਹ ਉਪਾ* ਦੇ ਕੁਦਰਤੀ ਢੰਗ ਹਨ। ਅਜਿਹਾ ਕਰਨ ਦਾ ਕੋੲਂੀ ਨੁਕਸਾਨ ਨਹੀਂ।

? ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਨੂੰ ਹਰ ਰੋਜ਼ ਲਗਭਗ ਅੱਠ ਘੰਟੇ ਪੜ੍ਹਨਾ ਪੈਂਦਾ ਹੈ। ਮੈਂ ਆਪਣੀਆਂ ਅੱਖਾਂ ਐਨਕ ਰਹਿਤ ਰੱਖਣਾ ਚਾਹੁੰਦਾ ਹਾਂ। ਕਿਰਪਾ ਕਰਕੇ ਖੁਰਾਕ ਬਾਰੇ ਦੱਸੋ?
* ਉਮਰ ਦੇ ਵਧਣ ਨਾਲ ਨਿਗ੍ਹਾ ਦਾ ਕਮਜ਼ੋਰ ਪੈ ਜਾਣਾ ਇੱਕ ਆਮ ਵਾਪਰਨ ਵਾਲਾ ਵਰਤਾਰਾ ਹੈ। ਫਿਰ ਵੀ ਡਾਕਟਰਾਂ ਦੇ ਅਨੁਸਾਰ ਵਿਟਾਮਿਨ ਅਤੇ ਖੁਰਾਕ ਲੈ ਕੇ ਇਸ ਗਤੀ ਨੂੰ ਘਟਾਇਆ ਜਾ ਸਕਦਾ ਹੈ।

? ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ?
* ਜੀ ਹਾਂ, ਦੰਦਾਂ ‘ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ। ਇਸ ਲਈ ਬੁਰਸ਼ ਹਰ ਰੋਜ਼ ਇੱਕ ਦੋ ਮਿੰਟ ਲਈ ਹੀ ਕਰਨਾ ਚਾਹੀਦਾ ਹੈ।

? ਸੁੱਤੇ ਵਿਅਕਤੀ ਨੂੰ ਉਠਾਉਣ ਤੇ ਉਸਨੂੰ ਆਮ ਹਾਲਤਾਂ ਨਾਲੋਂ ਜ਼ਿਆਦਾ ਗੁੱਸਾ ਹੁੰਦਾ ਹੈ।
* ਗੁੱਸਾ ਇੱਕ ਅਜਿਹੀ ਪ੍ਰਕਿਰਿਆ ਹੈ ਕਿ ਮਨੁੱਖ ਦਾ ਇਸ ਉੱਤੇ ਪੂਰੀ ਤਰ੍ਹਾਂ ਕਾਬੂ ਹੁੰਦਾ ਹੈ। ਜਿਵੇਂ ਜੇਕਰ ਥਾਣੇਦਾਰ ਨੇ ਸਿਪਾਹੀ ਜਾਂ ਡੀ. ਐਸ. ਪੀ. ਦੇ ਉੱਪਰ ਗੁੱਸੇ ਹੋਣਾ ਹੋਵੇ ਤਾਂ ਉਹ ਆਪਣਾ ਗੁੱਸਾ ਸਿਪਾਹੀ ਉੱਪਰ ਕੱਢੇਗਾ, ਡੀ. ਐਸ. ਪੀ. ‘ਤੇ ਨਹੀਂ ਕਿਉਂਕਿ ਉਸਨੂੰ ਪਤਾ ਹੈ ਕਿ ਡੀ. ਐਸ. ਪੀ. ਦੇ ਉੱਪਰ ਕੱਢਿਆ ਗੁੱਸਾ ਉਸਨੂੰ ਮਹਿੰਗਾ ਪੈ ਸਕਦਾ ਹੈ। ਇਸ ਲਈ ਸੁੱਤੇ ਉੱਠੇ ਵਿਅਕਤੀ ਦਾ ਗੁੱਸਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸਨੂੰ ਉਠਾਉਣ ਵਾਲਾ ਕੌਣ ਹੈ।

? ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ?
* ਔਰਤਾਂ ਲਈ ਮਾਂ ਬਣਨਾ ਦਸ ਸਾਲ ਦੀ ਉਮਰ ਤੋਂ 50 ਸਾਲ ਦੀ ਉਮਰ ਤੱਕ ਸੰਭਵ ਹੈ। ਪਰ ਮੌਜੂਦਾ ਡਾਕਟਰੀ ਸਹੂਲਤਾਂ ਰਾਹੀਂ ਕੁਝ ਕੇਸਾਂ ਵਿੱਚ 70-80 ਵਰ੍ਹਿਆਂ ਦੀਆਂ ਇਸਤਰੀਆਂ ਨੂੰ ਵੀ ਮਾਵਾਂ ਬਣਾਇਆ ਜਾ ਸਕਿਆ ਹੈ।

? ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ?
* ਮਨੋਰੰਜਨ ਰਾਹੀਂ ਸਾਡਾ ਧਿਆਨ ਨਿਰਾਸ਼ਾ ਪੈਦਾ ਕਰਨ ਵਾਲੀ ਸੋਚ ਤੋਂ ਪਾਸੇ ਹੋ ਜਾਂਦਾ ਹੈ। ਇਸ ਲਈ ਸਾਡਾ ਮੂਡ ਬਦਲ ਜਾਂਦਾ ਹੈ।

? ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ?
* ਯੋਗ ਰਾਹੀਂ ਦਿਲ ਦੀ ਧੜਕਣ ਨੂੰ ਰੋਕਣਾ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ। ਇਸ ਲਈ ਦਿਲ ਦੀ ਧੜਕਣ ਨੂੰ ਯੋਗ ਰਾਹੀਂ ਰੋਕਣਾ ਸੰਭਵ ਨਹੀਂ ਹੈ। ਹਾਂ ਕੱਛ ਵਿਚ ਆਲੂ ਜਾਂ ਨਿੰਬੂ ਰੱਖ ਕੇ ਤੇ ਉਸਨੂੰ ਦਬਾ* ਕੇ ਖ਼ੂਨ ਦੀ ਨਾੜੀ ਵਿਚ ਖ਼ੂਨ ਦੇ ਵਹਾ* ਨੂੰ ਰੋਕਿਆ ਜਾ ਸਕਦਾ ਹੈ। ਜਿਸ ਨਾਲ ਕੁੱਝ ਸਮੇਂ ਲਈ ਕਬਜ਼ ਹੁੰਦੀ ਮਹਿਸੂਸ ਹੁੰਦੀ ਹੈ।

? ਪਸ਼ੂਆਂ ਦੀ ਨਸਲ, ਕੁਆਲਿਟੀ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾਂਦੇ ਹਨ। ਮਨੁੱਖੀ ਨਸਲ ਦੇ ਸੁਧਾਰ ਲਈ ਜਾਂ ਅਤਿਅੰਤ ਵਿਕਸਿਤ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਮੈਡੀਕਲ ਸਾਇੰਸ ਕੀ ਯਤਨ ਕਰ ਰਹੀ ਹੈ।
* ਪਸ਼ੂ ਮਨੁੱਖਾਂ ਦੇ ਗੁਲਾਮ ਹਨ। ਇਸ ਲਈ ਪਾਲਤੂ ਪਸ਼ੂਆਂ ਵਿੱਚ ਜਣੇਪਾ ਮਨੁੱਖ ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਗਊਆਂ, ਮੱਝਾਂ, ਸੂਰਾਂ ਅਤੇ ਮੁਰਗੀਆਂ ਦੀ ਕਿਹੜੀ ਕਿਸਮ ਤੇ ਕਿੰਨੀ ਗਿਣਤੀ ਵਿੱਚ ਰੱਖਣੀ ਹੈ, ਇਸ ਦਾ ਫੈਸਲਾ ਫਾਰਮਾਂ ਦੇ ਮਾਲਕ ਹੀ ਕਰਦੇ ਹਨ। ਪਰ ਮਨੁੱਖ, ਮਨੁੱਖ ਦਾ ਗੁਲਾਮ ਨਹੀਂ। ਇਸ ਲਈ ਮਨੁੱਖੀ ਸੰਤਾਨ ਤੇ ਵਿਗਿਆਨਕਾਂ ਦਾ ਕੰਟਰੋਲ ਅੱਜ ਦੀਆਂ ਹਾਲਤਾਂ ਵਿੱਚ ਨਹੀਂ ਹੈ ਪਰ ਉਹ ਦਿਨ ਵੀ ਦੂਰ ਨਹੀਂ ਜਦੋਂ ਧਰਤੀ ‘ਤੇ ਰਹਿਣ ਵਾਲੇ ਸਾਰੇ ਮਨੁੱਖਾਂ ਨੂੰ ਬੱਚਿਆਂ ਨੂੰ ਪੈਦਾ ਕਰਨ ਦੇ ਹੱਕ ਸੀਮਿਤ ਕਰ ਦਿੱਤੇ ਜਾਣਗੇ। ਧਰਤੀ ਉੱਤੇ ਮਨੁੱਖਾਂ ਦੀ ਨਸਲ ਵਿੱਚ ਸੁਧਾਰ ਦੀ ਪ੍ਰਕਿਰਿਆ ਚੱਲ ਰਹੀ ਹੈ। ਬਹੁਤ ਸਾਰਿਆਂ ਬੱਚਿਆਂ ਦੀਆਂ ਅਨੁਵੰਸ਼ਕ ਬਿਮਾਰੀਆਂ ਦਾ ਪਤਾ ਲਾ ਕੇ ਉਹਨਾਂ ਨੂੰ ਪੇਟ ਵਿੱਚ ਹੀ ਠੀਕ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਪੇਟ ਵਿਚਲੇ ਭਰੂਣਾਂ ਦੇ ਉਪ੍ਰੇਸ਼ਨ ਵੀ ਕਰ ਦਿੱਤੇ ਜਾਂਦੇ ਹਨ।

02/07/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

  ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com