ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ

ਡਾਕਟਰ ਨਰਿੰਦਰ ਦਭੋਲਕਰ

ਤਰਕਸ਼ੀਲਾਂ ਨੂੰ ਚਾਹੀਦਾ ਹੈ ਕਿ ਉਹ ‘‘ਮੰਦਰਾਂ, ਮੂਰਤੀਆਂ ਤੇ ਗਰੰਥਾਂ ਨਾਲੋਂ ਇਨਸਾਨੀਅਤ ਨੂੰ ਵੱਧ ਪਿਆਰ ਕਰਨ’’ ਇਹ ਸ਼ਬਦ ਡਾਕਟਰ ਨਰਿੰਦਰ ਦਭੋਲਕਰ ਦੇ ਸਨ ਜਦੋਂ ਮੈਂ ਉਸਨੂੰ ਤਰਕਸ਼ੀਲਾਂ ਦੀ ਇੱਕ ਕਾਨਫਰੰਸ ਵਿੱਚ ਬੋਲਦਿਆਂ ਸੁਣਿਆ ਸੀ। 1989 ਵਿੱਚ ਉਸਨੇ ਅੰਧਵਿਸ਼ਵਾਸਾਂ ਵਿਰੁੱਧ ਦ੍ਰਿੜਤਾ ਪੂਰਵਕ ਸੰਘਰਸ਼ ਕਰਨ ਵਾਲੀ ਜਥੇਬੰਦੀ ਅੰਧਸ਼ਰਧਾ ਨਿਰਮੂਲਣ ਸੰਮਤੀ ਬਣਾਈ ਇਸ ਸੰਸਥਾ ਨੇ ਛੇਤੀ ਹੀ ਆਪਣੇ ਲੋਕ ਭਲਾਈ ਕਾਰਜਾਂ ਰਾਹੀਂ ਸਮੁੱਚੇ ਮਹਾਰਾਸ਼ਟਰ ਵਿੱਚ ਆਪਣੀ ਧਾਕ ਜਮਾ ਲਈ। ਸਮਾਜ ਨੂੰ ਜੋਕਾਂ ਦੀ ਤਰਾਂ ਚਿੰਬੜਿਆ ਸਾਧ ਸੰਤ ਲਾਣਾ ਉਸਦਾ ਨਾਂ ਸੁਣਕੇ ਹੀ ਥਰ ਥਰ ਕੰਬਦਾ ਸੀ। ਚੋਟੀ ਦੇ ਸਿਆਣੇ ਅਖਵਾਉਣ ਵਾਲੇ ਇਹ ਵਿਅਕਤੀ ਉਸਦੇ ਸਾਹਮਣੇ ਕੱਖੋਂ ਹੋਲੇ ਹੋ ਜਾਂਦੇ।

ਨਰਿੰਦਰ ਦਭੋਲਕਰ ਨੇ ਆਪਣੀ 24 ਵਰਿਆਂ ਦੀ ਤਰਕਸ਼ੀਲ ਜ਼ਿੰਦਗੀ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਅੱਜ ਕੁੱਲ ਉਹ ਇੱਕ ਮਰਾਠੀ ਸਪਤਾਹਿਕ ‘ਸਾਧਨਾ’ ਦਾ ਸੰਪਾਦਕ ਸੀ। ਉਹ ਇੱਕ ‘‘ਜਾਦੂ ਟੂਣਾ’’ ਵਿਰੋਧੀ ਬਿਲ ਮਹਾਂਰਾਸ਼ਟਰ ਦੀ ਅਸੈਂਬਲੀ ਵਿੱਚੋਂ ਪਾਸ ਕਰਵਾਉਣ ਲਈ ਯਤਨਸ਼ੀਲ ਸੀ। ਇਹ ਬਿੱਲ ਪਿਛਲੇ 5-6 ਸਾਲਾਂ ਤੋਂ ਲਟਕ ਰਿਹਾ ਹੈ ਕਿਉਂਕਿ ਧਾਰਮਿਕ ਕੱਟੜਪੰਥੀਆਂ ਪੱਖੀ ਲਾਬੀ ਇਸ ਬਿਲ ਦਾ ਵਿਰੋਧ ਕਰ ਰਹੀ ਹੈ। ਅਸੈਂਬਲੀ ਵਿੱਚ ਸਿਰਫ਼ ਭਾਰਤੀ ਜਨਤਾ ਪਾਰਟੀ ਤੇ ਸਿਵਸੈਨਾ ਇਸ ਬਿਲ ਦੇ ਹੱਕ ਵਿੱਚ ਨਹੀਂ ਹਨ। ਬਾਕੀ ਪਾਰਟੀਆਂ ਇਹ ਬਿੱਲ ਲਿਆਉਣ ਦੇ ਹੱਕ ਵਿੱਚ ਹਨ ਪਰ ਉੇਹ ਵੀ ਦੋਹਰਾ ਮਿਆਰ ਰੱਖ ਰਹੀਆਂ ਹਨ। ਨੀਤੀ ਦੇ ਦਿਖਾਵੇ ਦੇ ਤੌਰ ’ਤੇ ਇਸ ਦੇ ਪੱਖ ਵਿੱਚ ਪਰ ਇਸ ਬਿੱਲ ਨੂੰ ਹਕੀਕਤ ਵਿੱਚ ਬਦਲਣ ਦੇ ਵਿਰੋਧ ਵਿੱਚ ਹਨ। ਇਸ ਲਈ ਤਾਂ ਇਹ ਬਿੱਲ ਅਸੈਂਬਲੀ ਵਿੱਚ ਲਿਆਂਦਾ ਹੀ ਨਹੀਂ ਜਾ ਰਿਹਾ ਹੈ।

ਡਾਕਟਰ ਨਰਿੰਦਰ ਦਭੋਲਕਰ ਪੇਸ਼ੇ ਦੇ ਤੌਰ ’ਤੇ ਮੈਡੀਕਲ ਡਾਕਟਰ ਸੀ ਬਾਰਾਂ ਵਰੇ ਉਸਨੇ ਸਰਕਾਰੀ ਨੌਕਰੀ ਵਿੱਚ ਵੀ ਲਾਏ ਸਨ। ਪਰ ਫਿਰ ਉਸਨੇ ਅਸਤੀਫਾ ਦੇ ਦਿੱਤਾ ਤੇ ਲੋਕ ਭਲਾਈ ਦੇ ਕੰਮਾਂ ਲਈ ਦਿਨ ਰਾਤ ਇੱਕ ਕਰ ਦਿੱਤਾ। ਪਹਿਲਾਂ ਪਹਿਲ ਤਾਂ ਉਸਨੇ ਮਹਾਰਾਸ਼ਟਰ ਦੇ ਹਰੇਕ ਪਿੰਡ ਲਈ ਇਕੋ ਖੂਹ ਦੀ ਮੁਹਿੰਮ ਤੋਰੀ ਇਸ ਮੁਹਿੰਮ ਦਾ ਉਦੇਸ਼ ਪਿੰਡਾਂ ਵਿੱਚੋਂ ਛੂਤ ਛਾਤ ਦਾ ਖਾਤਮਾ ਕਰਨਾ ਸੀ। ਚਲਾਕ ਸਿਆਸਤਦਾਨ ਹਮੇਸ਼ਾ ਹੀ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਲਈ ਯਤਨਸ਼ੀਲ ਰਹਿੰਦੇ ਹਨ ਇਨਾਂ ਗੱਲਾਂ ਲਈ ਉਹ ਧਰਮ ਤੇ ਧਾਰਮਿਕ ਗ੍ਰੰਥਾਂ ਦਾ ਪੂਰਾ ਹੀ ਫਾਇਦਾ ਉਠਾਉਂਦੇ ਹਨ। ਮੇਰੇ ਭਾਰਤ ਵਿੱਚ ਅੱਜ ਵੀ ਕਰੋੜਾਂ ਲੋਕ ਅਜਿਹੇ ਹਨ ਜਿਹੜੇ ਜਾਤ-ਪਾਤ ਦੇ ਨਾਂ ਉਤੇ ਦੂਸਰੇ ਕਰੋੜਾਂ ਲੋਕਾਂ ਨਾਲ ਭੇਦ ਭਾਵ ਕਰਦੇ ਹਨ। ਮੈਂ ਖੁਦ ਅਜਿਹੀ ਅਧਿਆਪਕਾ ਨਾਲ ਔਖਾ ਭਾਰਾ ਹੋਇਆ ਸਾਂ ਜਿਹੜੀ ਦਲਿਤ ਵਿਦਿਆਰਥੀਆਂ ਦੀ ਭਿੱਟੇ ਜਾਣ ਦੇ ਡਰੋਂ ਕਾਪੀਆਂ ਵੀ ਚੈਕ ਨਹੀਂ ਕਰਿਆ ਕਰਦੀ ਸੀ। ਬਹੁਤ ਸਾਰੇ ਘਰਾਂ ਵਿੱਚ ਅੱਜ ਵੀ ਦਲਿਤਾਂ ਦੇ ਬਰਤਨ ਅਲੱਗ ਰੱਖੇ ਹੁੰਦੇ ਹਨ। ਅਜਿਹੀਆਂ ਬੁਰਾਈਆਂ ਨੂੰ ਭਾਵੇਂ ਸਾਡਾ ਸੰਵਿਧਾਨ ਕਾਨੂੰਨੀ ਤੌਰ ’ਤੇ ਗਲਤ ਕਹਿੰਦਾ ਹੈ ਪਰ ਅੱਜ ਵੀ ਸਾਡੇ ਲੀਡਰ ਜਾਤ-ਪਾਤ ਦੇ ਨਾਂ ’ਤੇ ਉਸਰੀਆਂ ਸੰਸਥਾਵਾਂ ਚੌਂਕਾਂ, ਇਮਾਰਤਾਂ, ਧਾਰਮਿਕ ਸਥਾਨਾਂ, ਵਿਦਿਅਕ ਸੰਸਥਾਵਾਂ ਨੂੰ ਕਰੋੜਾਂ ਰੁਪਏ ਵੰਡ ਰਹੇ ਹਨ। ਪੈਸੇ ਭਾਵੇਂ ਉਨਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚ ਦੇਣੇ ਹੁੰਦੇ ਹਨ ਪਰ ਇਹ ਗੈਰ ਸੰਵਿਧਾਨਕ ਹਨ।

ਡਾਕਟਰ ਦਭੋਲਕਰ ਨੇ ਇਸਤੋਂ ਬਾਅਦ ਨਸ਼ਾ ਵਿਰੋਧੀ ਅਭਿਆਨ ਚਲਾਇਆ। ਉਹ ਆਪਣੇ ਇਲਾਕੇ ‘ਸਤਾਰੇ’ ਦੇ ਨਸ਼ਾ ਛੁਡਾਊ ਕੇਂਦਰ ਦਾ ਮੁਖੀ ਵੀ ਰਿਹਾ ਸੀ।

ਅੱਜ ਪੂਰੇ ਭਾਰਤ ਵਿੱਚ ਦੰਗੇ ਫੈਲਾਉਣ ਦੇ ਯਤਨ ਕੁਝ ਦੇਸ਼ ਵਿਰੋਧੀ ਤਾਕਤਾਂ ਵਲੋਂ ਕੀਤੇ ਜਾ ਰਹੇ ਹਨ। ਕਦੇ ਕਿਸ਼ਤਵਾੜ ਵਿੱਚ ਕਰਫਿਊ ਲਗਦਾ ਹੈ ਕਦੇ ਦਿੱਲੀ ਵਿੱਚ ਇੱਕ ਖਾਸ ਫਿਰਕੇ ਦੇ ਲੋਕਾਂ ਉਪਰ ਹਮਲਾ ਹੁੰਦਾ ਹੈ ਕਦੇ ਯੂ. ਪੀ. ਦੇ ਕੁਝ ਸ਼ਹਿਰਾਂ ਵਿੱਚ ਅਜਿਹਾ ਹੁੰਦਾ, ਕਦੇ ਮੁੰਬਈ ਵਿੱਚੋਂ ਬਿਹਾਰੀਆਂ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਜਾਂਦੇ ਹਨ। ਡਾਕਟਰ ਦਭੋਲਕਰ ਨੇ ਫਿਰਕੂ ਸੰਦਭਾਵਨਾ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ। ਉਹ ਕਹਿੰਦਾ ਸੀ ਕਿ ਸਾਰੇ ਧਾਰਮਿਕ ਗ੍ਰੰਥ ਆਪਣੇ ਆਪਣੇ ਸਮੇਂ ਦੇ ਬੁੱਧੀਮਾਨ ਵਿਅਕਤੀਆਂ ਦੀਆਂ ਕਿਰਤਾਂ ਹਨ ਤੇ ਇਨਾਂ ਸਭ ਨੂੰ ਉਸ ਸਮੇਂ ਦੇ ਹਾਲਤਾਂ ਦੇ ਸੰਦਰਭ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ। ਧਾਰਮਿਕ ਗ੍ਰੰਥਾਂ ਦੀਆਂ ਚੰਗੀਆਂ ਸਿੱਖਿਆਵਾਂ ਤੇ ਅਮਲ ਕਰਨਾ ਜ਼ਰੂਰੀ ਹੈ। ਸਾਡੇ ਦੇਸ਼ ਦੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਇੱਥੋਂ ਦੇ ਵਸਨੀਕਾਂ ਵਿਚ ਧਾਰਮਿਕ ਵਖਰੇਵਿਆਂ ਦੇ ਬਾਵਜੂਦ ਏਕਾ ਹੋਵੇ। ਉਹ ਆਜ਼ਾਦੀ ਵੇਲੇ ਦੰਗਿਆਂ ਵਿੱਚ ਕਤਲ ਕੀਤੇ ਗਏ ਦਸ ਲੱਖ ਹਿੰਦੂਆਂ, ਮੁਸਲਮਾਨਾਂ ਅਤੇ ਉਨਾਂ ਦੇ ਪਰਿਵਾਰਾਂ ਵਲੋਂ ਝੱਲੇ ਗਏ ਸੰਤਾਪ ਨੂੰ ਕਦੇ ਵੀ ਭੁਲਾਉਂਦਾ ਨਹੀਂ ਸੀ। ਇਸ ਲਈ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦੰਗਿਆਂ ਤੋਂ ਸੁਚੇਤ ਕਰਨ ਲਈ ਪਰਚਾਰ ਕਰਦਾ ਸੀ। ਇਹ ਗੱਲਾਂ ਭਾਰਤੀ ਏਕਤਾ ਵਿਰੋਧੀ ਸ਼ਕਤੀਆਂ ਨੂੰ ਮੰਨਜੂਰ ਨਹੀਂ ਸਨ। ਇਸ ਲਈ ਇਹ ਕਾਲੀਆਂ ਤਾਕਤਾਂ ਹਮੇਸ਼ਾ ਉਸਦਾ ਖਾਤਮਾ ਲੋਚਦੀਆਂ ਸਨ। ਇਸ ਤੋਂ ਪਹਿਲਾਂ ਵੀ ਉਸਨੂੰ ਬਹੁਤ ਸਾਰੇ ਧਮਕੀ ਪੱਤਰ ਮਿਲੇ ਸਨ ਤੇ ਕਈ ਵਾਰ ਅਜਿਹੇ ਯਤਨ ਵੀ ਹੋਏ ਸਨ। ਧਾਰਮਿਕ ਕੱਟੜਪੰਥੀਆਂ ਵੱਲੋਂ 15 ਦੇ ਕਰੀਬ ਮੁਕੱਦਮੇ ਉਸ ਖਿਲਾਫ਼ ਮਹਾਂਰਾਸ਼ਟਰ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਕਿੱਤੇ ਹੋਏ ਸਨ, ਜਿੰਨਾਂ ਵਿੱਚ ਕਰੋੜਾਂ ਰੁਪਏ ਦੇ ਹਰਜ਼ਾਨੇ ਦੀ ਵੀ ਮੰਗ ਕੀਤੀ ਗਈ ਸੀ। ਪਰ ਦਭੋਲਕਰ ਤੇ ਉਸਦੇ ਸਾਥੀ ਕਿਹਾ ਕਰਦੇ ਸਨ ਕਿ ‘‘ਅਸੀਂ ਜਿਸ ਰਸਤੇ ਨੂੰ ਚੁਣਿਆ ਹੈ ਉਸ ਆਪਣੀ ਮਰਜ਼ੀ ਨਾਲ ਚੁਣਿਆ ਹੈ ਅਤੇ ਅਸੀਂ ਸਾਡੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਚੇਤਨ ਕਰਨ ਦਾ ਯਤਨ ਕਦੇ ਨਹੀਂ ਛੱਡਾਂਗੇ।’’

1944 ਵਿੱਚ ਜਨਮੇ ਡਾਕਟਰ ਦਭੋਲਕਰ ਨੂੰ ਦੋ ਨੌਜ਼ਵਾਨਾਂ ਵੱਲੋਂ 20 ਅਗਸਤ 2013 ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਸਵੇਰ ਦੀ ਸੈਰ ਕਰ ਰਿਹਾ ਸੀ। ਉਸਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਲਈ ਉਸਦੇ ਆਪਣੇ ਸ਼ਹਿਰ ਵਿੱਚ ਦੁਕਾਨਾਂ ਬੰਦ ਰਹੀਆਂ, ਲੋਕਾਂ ਨੇ ਆਪ ਮੁਹਾਰੇ ਰੋਸ ਮਾਰਚ ਕਰਨੇ ਸ਼ੁਰੂ ਕਰ ਦਿੱਤੇ ਮਹਾਰਾਸ਼ਟਰ ਦੇ ਚੀਫ਼ ਮਿਨਿਸਟਰ ਅਤੇ ਡਿਪਟੀ ਚੀਫ਼ ਮਿਨਿਸਟਰ ਨੇ ਵੀ ਅਫ਼ਸੋਸ ਜ਼ਾਹਿਰ ਕਰਦਿਆਂ ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨਾਂ ਨੇ ਕਾਤਲਾਂ ਦੀ ਛੂਹ ਦੇਣ ਵਾਲੇ ਵਿਅਕਤੀ ਲਈ ਦਸ ਲੱਖ ਰੁਪਏ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ ਹੈ।

ਡਾਕਟਰ ਦਭੋਲਕਰ ਆਪਣੇ ਵਿਦਿਆਰਥੀ ਜੀਵਨ ਵਿੱਚ ਕਬੱਡੀ ਦਾ ਉੱਘਾ ਖਿਡਾਰੀ ਵੀ ਰਿਹਾ ਹੈ। ਸਿਵਾਜ਼ੀ ਯੂਨੀਵਰਸਿਟੀ ਵੱਲੋਂ ਕਬੱਡੀ ਟੀਮ ਵੱਲੋਂ ਖੇਡਦਿਆਂ ਉਸਨੇ ਬੰਗਲਾਦੇਸ਼ ਨੂੰ ਹਰਾਇਆ ਵੀ। ਇਸ ਲਈ ਮਹਾਰਾਸ਼ਟਰ ਸਰਕਾਰ ਨੇ ਉਸਨੂੰ ਖੇਡਾਂ ਦਾ ਵੱਡਾ ਇਨਾਮ ਦੇ ਕੇ ਵੀ ਸਨਮਾਨਿਆ ਸੀ।

ਜੋਤਿਸ਼ ਤੇ ਵਾਸਤੂ ਸਾਸ਼ਤਰ ਦੇ ਰਾਹੀਂ ਲੋਕਾਂ ਦੀ ਲੁੱਟ ਦੇ ਪਰਦੇ ਵੀ ਕਈ ਵਾਰ ਉਹਨੇ ਫਾਸ਼ ਕੀਤੇ ਸਨ। ਉਸਦੇ ਤਰਕਾਂ ਅੱਗੇ ਇਹ ਧੰਦੇਵਾਜ ਆਪਣੇ ਪਤੱਰੇਵਾਚ ਜਾਂਦੇ। ਨਰਿੰਦਰ ਇਸ ਗੱਲ ਦਾ ਮੁਦੱਈ ਸੀ ਕਿ ਜੇ ਭਾਰਤ ਨੇ ਤਰੱਕੀ ਕਰਨੀ ਹੈ ਤਾਂ ਇਸ ਦੇਸ਼ ਦੀ ਜਨਤਾ ਨੂੰ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੀ ਪਵੇਗਾ। ਉਹ ਭਾਰਤ ਵਿੱਚ ਦੁਨੀਆਂ ਦੀ ਸਭ ਤੋਂ ਵੱਧ ਦੁਰਘਟਨਾਵਾਂ, ਬਿਮਾਰੀਆਂ, ਰਿਸ਼ਵਤਖੋਰੀ, ਬੇਈਮਾਨੀ ਲਈ ਜ਼ੁੰਮੇਵਾਰ ਇਸ ਰਾਜ ਪ੍ਰਬੰਧ ਨੂੰ ਸਮਝਦਾ ਸੀ ਉਹ ਸਮਝਦਾ ਸੀ ਕਿ ਇਥੋਂ ਦੀਆਂ ਸਰਕਾਰਾਂ ਨੂੰ ਦੋਹਰੇ ਮਿਆਰ ਛੱਡ ਕੇ ਸੱਚੀਮੁੱਚੀ ਲੋਕ ਪੱਖੀ ਹੋਣਾ ਹੀ ਚਾਹੀਦਾ ਹੈ।

ਮਹਾਰਾਸ਼ਟਰ ਦੀ ਧਰਤੀ ਤੇ ਡੁਲਿਆ ਡਾਕਟਰ ਦਭੋਲਕਰ ਦਾ ਖ਼ੂਨ ਅਜਾਈ ਨਹੀਂ ਜਾਏਗਾ। ਇਨਾਂ ਤੁਪਕਿਆਂ ਨੇ ਲੱਖਾਂ ਤਰਕਸ਼ੀਲ ਹੋਰ ਪੈਦਾ ਕਰਨੇ ਹਨ ਜੋ ਸਮੁੱਚੇ ਭਾਰਤ ਵਿੱਚ ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਚੀਰਣ ਦੇ ਸਮਰੱਥ ਹੋਣਗੇ।

24/08/2013

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਸੰਸਥਾਪਕ, ਤਰਕਸ਼ੀਲ ਸੁਸਾਇਟੀ ਭਾਰਤ (ਰਜਿ)
ਗਲੀ ਨੰ: 8, ਕੇ. ਸੀ. ਰੋਡ,
ਫੋਨ ਨੰ: 98887-87440

 

 
        ਗਿਆਨ-ਵਿਗਿਆਨ 2003

  ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi.com