|
|
|
ਸਿਉਂਕ ਆਪਣੀ ਨਗਰੀ ਕਿਵੇਂ ਵਸਾਉਂਦੀ ਹੈ?
ਜਦੋਂ ਹਾਲਤਾਂ ਸਾਜਗਾਰ ਹੁੰਦੀਆਂ ਹਨ ਤਾਂ ਕੁਝ ਖਾਸ ਸਿਉਂਕਾ ਆਪਣੇ ਟਿੱਲੇ ਵਿੱਚੋ
ਬਾਹਰ ਨਿਕਲ ਆਉਂਦੀਆਂ ਹਨ। ਇਹਨਾਂ ਦੇ ਖੰਭ ਹੁੰਦੇ ਹਨ। ਕੁਝ ਸਫਰ ਤਹਿ ਕਰਨ ਤੋਂ
ਬਾਅਦ ਇਹ ਆਪਣੇ ਖੰਭ ਸੁੱਟ ਦਿੰਦੀਆਂ ਹਨ ਤੇ ਗਰਾਉਂਡ ਉੱਤੇ ਡਿੱਗ ਪੈਂਦੀਆਂ ਹਨ।
ਇੱਥੇ ਇੱਕ ਨਰ ਅਤੇ ਮਾਦਾ ਸਿਉਂਕ ਕੋਈ ਪੁਰਾਣੀ ਲਕੜੀ ਨੂੰ ਆਪਣਾ ਘਰ ਬਣਾ ਲੈਂਦੇ ਹਨ
ਅਤੇ ਨਰ ਤੋਂ ਸੈੱਲ ਪ੍ਰਾਪਤ ਕਰਕੇ ਮਾਦਾ ਆਪਣੇ ਸੈੱਲ ਮਿਲਾਕੇ ਆਂਡੇ ਦੇਣੇ ਸ਼ੁਰੂ ਕਰ
ਦਿੰਦੀ ਹੈ। ਇਸ ਤਰ੍ਹਾਂ ਕਾਮਾ ਤੇ ਰਾਖਾ ਸਿਉਂਕ ਵੱਡੀ ਗਿਣਤੀ ਵਿੱਚ ਪੈਦਾ ਹੋ ਜਾਂਦੀ
ਹੈ। ਘਰ ਹੋਰ ਵੱਡਾ ਕੀਤਾ ਜਾਂਦਾ ਹੈ। ਸਾਲਾਂ ਬੱਧੀ ਰਾਜਾ ਤੇ ਰਾਣੀ ਸਿਉਂਕ ਆਂਡੇ
ਦਿੰਦੇ ਰਹਿੰਦੇ ਹਨ ਤੇ ਆਪਣੇ ਪਰਿਵਾਰ ਨੂੰ ਵਧਾਉਂਦੇ ਰਹਿੰਦੇ ਹਨ। ਰਾਣੀ ਸਿਉਂਕ ਦਾ
ਆਕਾਰ ਕਾਫੀ ਵੱਡਾ ਹੋ ਜਾਂਦਾ ਹੈ ਤੇ ਉਸਦੀ ਆਂਡੇ ਦੇਣ ਦੀ ਸਮੱਰਥਾ ਵੀ ਵੱਧ ਜਾਂਦੀ
ਹੈ। ਇਸ ਤਰ੍ਹਾਂ ਸਿਉਂਕ ਆਪਣੀ ਨਗਰੀ ਵਸਾਉਂਦੀ ਹੈ। ਕਈ ਵਾਰੀ ਤਾਂ ਇਹਨਾਂ ਦੀਆਂ
ਬਸਤੀਆਂ 10- 10 ਫੁੱਟ ਉਚੀਆਂ ਹੋ ਜਾਂਦੀਆਂ ਹਨ।
ਨਿਉਲਾ ਸੱਪ ਨੂੰ ਕਿਵੇਂ ਮਾਰਦਾ ਹੈ?
ਬਹੁਤ ਸਾਰੇ ਲੋਕਾਂ ਨੇ ਨਿਉਲੇ ਤੇ ਸੱਪ ਦੀ ਲੜਾਈ ਨੂੰ ਅਕਸਰ ਵੇਖਿਆ ਹੈ। ਨਿਉਲਾ ਸੱਪ
ਤੋਂ ਕਮਜ਼ੋਰ ਹੁੰਦਾ ਹੋਇਆ ਵੀ ਸੱਪ ਨੂੰ ਮਾਰ ਦਿੰਦਾ ਹੈ। ਇਸ ਦੀ ਸਫਲਤਾ ਦਾ ਰਾਜ਼
ਸਿਰਫ ਇਸਦਾ ਫੁਰਤੀਲਾਪਣ ਹੀ ਹੈ। ਇਹ ਸੱਪ ਨੂੰ ਆਪਣੇ ਉੱਪਰ ਹਮਲਾ ਕਾਰਨ ਲਈ
ਉਕਸਾਉਂਦਾ ਹੈ। ਜਦੋਂ ਸੱਪ ਇਸ ਉੱਪਰ ਡੰਗ ਚਲਾਉਂਦਾ ਹੈ ਤਾਂ ਉਸ ਸਮੇਂ ਇਹ ਚਲਾਕੀ
ਨਾਲ ਥੋੜਾ ਜਿਹਾ ਪਾਸੇ ਹਟ ਜਾਂਦਾ ਹੈ ਤੇ ਸੱਪ ਦੀ ਸਿਰੀ ਫੜ ਲੈਂਦਾ ਹੈ। ਇਸ ਤਰ੍ਹਾਂ
ਇਹ ਸੱਪ ਨੂੰ ਸਿਰ ਤੋਂ ਜ਼ਖਮੀ ਕਰਕੇ ਮਾਰ ਦਿੰਦਾ ਹੈ।
ਕੀ ਡੱਡਾਂ ਦੀ ਬਰਸਾਤ ਹੁੰਦੀ ਹੈ?
ਡੱਡੂ ਅਜਿਹਾ ਜੀਵ ਹੈ ਜਿਹੜਾ ਬਰਸਾਤ ਸਮੇਂ ਆਪਣੇ ਸਰੀਰ ਵਿੱਚ ਕਾਫੀ ਪਾਣੀ ਜਮਾਂ ਕਰ
ਲੈਂਦਾ ਹੈ। ਜ਼ਮੀਨ ਵਿੱਚ ਹੀ ਥੱਲੇ ਚਲਿਆ ਜਾਂਦਾ ਹੈ। ਕਾਫੀ ਸਮੇਂ ਲਈ ਇਹ ਆਪਣੀਆਂ
ਹਰਕਤਾਂ ਬੰਦ ਰੱਖਦਾ ਹੈ। ਜਿਸ ਨਾਲ ਇਸਦੀ ਖੁਰਾਕ ਤੇ ਪਾਣੀ ਦੀ ਲੋੜ ਨਾ ਮਾਤਰ ਰਹਿ
ਜਾਂਦੀ ਹੈ। ਆਪਣੇ ਸਰੀਰ ਵਿੱਚ ਜਮਾਂ ਖੁਰਾਕ ਤੇ ਪਾਣੀ ਸਰੀਰ ਵਿੱਚ ਡੱਡੂ ਬਰਸਾਤ ਦੇ
ਮੌਸਮ ਦਾ ਇੰਤਜ਼ਾਰ ਕਰਦਾ ਹੈ ਅਤੇ ਸੁੱਕਾ ਤੇ ਤੀਲਾ ਹੋ ਜਾਂਦਾ ਹੈ। ਮੌਸਮ ਆਉਣ ਤੇ
ਫਿਰ ਆਪਣੀਆਂ ਬਿੱਲਾਂ ਵਿੱਚੋ ਵਾਪਸ ਜ਼ਮੀਨ ਤੇ ਆ ਜਾਦਾ ਹੈ। ਪਹਿਲੀ ਬਰਸਾਤ ਤੇ ਇੰਜ
ਮਾਲੂਮ ਹੁੰਦਾ ਹੈ ਜਿਵੇਂ ਡੱਡਾਂ ਦੀ ਬਰਸਾਤ ਹੋਈ ਹੋਵੇ।
ਤੋਤਾ ਕਿਸਮਤ ਕਿਵੇਂ ਦਸਦਾ ਹੈ?
ਹਰ ਸ਼ਹਿਰ ਵਿੱਚ ਤੋਤੇ ਰਾਹੀਂ ਭਵਿੱਖ ਦੱਸਣ ਵਾਲੇ ਵਿਅਕਤੀ ਹਾਜ਼ਰ ਹੁੰਦੇ ਹਨ। ਇਹ
ਲੋਕ ਤੋਤੇ ਨੂੰ ਇਨਾਮ ਤੇ ਸਜ਼ਾ ਰਾਹੀਂ ਟ੍ਰੇਨਿੰਗ ਦੇ ਕੇ ਲਫਾਫਾ ਚੁੱਕਣ ਸਿਖਾ
ਲੈਂਦੇ ਹਨ। ਜਦੋਂ ਤੋਤੇ ਨੂੰ ਕੋਈ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਉਹ ਪਿੰਜਰੇ ਵਿੱਚੋ
ਬਾਹਰ ਆ ਕੇ ਇੱਕ ਲਫਾਫਾ ਚੁੱਕ ਦਿੰਦਾ ਹੈ। ਇਸ ਕੰਮ ਦੇ ਇਨਾਮ ਵਜੋਂ ਉਸਨੂੰ ਇੱਕ
ਦਾਣਾ ਖਾਣ ਲਈ ਦਿੱਤਾ ਜਾਂਦਾ ਹੈ। ਜੇ ਉਹ ਅਜਿਹਾ ਨਾਹੀਂ ਕਰਦਾ ਤਾਂ ਉਸਨੂੰ ਭੁੱਖਾ
ਰੱਖਿਆ ਜਾਂਦਾ ਹੈ ਤੇ ਕੁੱਟਿਆ ਵੀ ਜਾਂਦਾ ਹੈ। ਇਸ ਤਰ੍ਹਾਂ ਤੋਤਾ ਮਾਲਕ ਦੀ ਇੱਛਾ
ਅਨੁਸਾਰ ਕੰਮ ਕਰਨਾ ਸਿੱਖ ਜਾਂਦਾ ਹੈ। ਤੋਤੇ ਦੁਆਰਾ ਚੁੱਕੇ ਲਫਾਫੇ ਵਿੱਚ ਕੁਝ ਗੱਲਾਂ
ਹੁੰਦੀਆਂ ਹਨ ਤੇ ਤੋਤੇ ਵਾਲਾ ਉਸ ਵਿੱਚੋਂ ਕੁਝ ਪੜ੍ਹਕੇ ਅਤੇ ਕੁਝ ਆਪਣੇ ਕੋਲੋਂ
ਜੋੜਕੇ ਭੋਲੇ ਆਦਮੀਆਂ ਨੂੰ ਭਵਿੱਖ ਦੇ ਬਾਰੇ ਦੱਸਕੇ ਆਪਣੀ ਰੋਟੀ ਰੋਜੀ ਕਮਾ ਲੈਂਦਾ
ਹੈ। ਭਵਿੱਖ ਬਾਰੇ ਦੱਸਣ ਤੋਤੇ ਵਾਲਿਆਂ ਨੂੰ ਕਿਵੇਂ ਪਤਾ ਹੋ ਸਕਦਾ ਹੈ ਉਹਨਾਂ ਨੂੰ
ਤਾਂ ਆਪਣੇ ਹੀ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ।
ਬਲਦਾਂ ਤੋਂ ਹਾਂ ਜਾਂ ਨਹੀ ਕਿਵੇ ਕਰਵਾਈ ਜਾਂਦੀ ਹੈ?
ਸਾਡੇ ਦੇਸ਼ ਵਿੱਚ ਭੋਲੇ ਭਾਲੇ ਤੇ ਚਲਾਕ ਲੋਕਾਂ ਦੀ ਕਮੀ ਨਹੀਂ ਹੈ। ਇੱਕ ਭੁੱਖੇ
ਵਿਅਕਤੀ ਨੂੰ ਜਦੋਂ ਰੁਜ਼ਗਾਰ ਨਾ ਮਿਲਿਆ ਤਾਂ ਉਸਨੇ ਬਲਦ ਹੀ ਖਰੀਦ ਲਿਆ। ਕੁਝ ਦਿਨਾਂ
ਦੀ ਮਿਹਨਤ ਨਾਲ ਉਸਨੇ ਬਲਦ ਨੂੰ ਆਪਣੇ ਡੰਡੇ ਦੇ ਇਸ਼ਾਰੇ ਨਾਲ ਸਿਰ ਹਾਂ ਜਾਂ ਨਾਂਹ
ਵਿੱਚ ਮਾਰਨਾ ਹੀ ਸਿਖਾ ਲਿਆ। ਮੇਲੀਆਂ ਤੇ ਉਹ ਬਲਦ ਨੂੰ ਲੈ ਜਾਂਦਾ ਸੀ ਤੇ ਜਦੋਂ ਉਹ
ਡੰਡੇ ਦੇ ਸਿਰੇ ਤੇ ਹੱਥ ਪਾ ਕੇ ਬਲਦ ਨੂੰ ਪੁੱਛਦਾ ਕਿ ਕੀ ਇਸ ਵਿਅਕਤੀ ਦਾ ਕੰਮ ਬਣ
ਜਾਵੇਗਾ ਤਾਂ ਉਹ ਆਪਣਾ ਸਿਰ ਹਾਂ ਵਿੱਚ ਹਿਲਾ ਦਿੰਦਾ ਸੀ ਡੰਡੇ ਨੂੰ ਵਿਚਕਾਰੋਂ ਫੜਕੇ
ਜਦੋਂ ਉਹ ਪੁਛਦਾ ਸੀ ਕਿ ਕੀ ਇਹ ਵਿਦਿਆਰਥੀ ਇਮਤਿਹਾਨ ਵਿੱਚੋਂ ਪਾਸ ਹੋ ਜਾਵੇਗਾ ਤਾ
ਬਲਦ ਨਾਂਹ ਵਿੱਚ ਸਿਰ ਮਾਰ ਦਿੰਦਾ ਸੀ। ਇਸ ਤਰ੍ਹਾਂ ਹਰੇਕ ਸੁਆਲ ਦੇ ਪੰਜ ਰੁਪਏ
ਪ੍ਰਾਪਤ ਕਰਕੇ ਇਹ ਆਦਮੀ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਸੀ ।
ਮੱਖੀ ਜਿਉਂਦੀ ਕਿਵੇਂ ਕੀਤੀ ਜਾ ਸਕਦੀ ਹੈ?
ਘਰਾਂ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਮੱਖੀਆਂ ਦੀ ਭਰਮਾਰ ਹੁੰਦੀ ਹੈ। ਤੁਸੀਂ ਦੋ
ਚਾਰ ਮੱਖੀਆਂ ਫੜ ਲਵੋ ਅਤੇ ਮੱਖੀਆਂ ਸਮੇਤ ਹੀ ਆਪਣੇ ਹੱਥ ਨੂੰ ਪਾਣੀ ਵਿੱਚ ਡੁਬੋ
ਦਿਉ। ਕੁਝ ਸਮੇਂ ਵਿੱਚ ਮੱਖੀਆਂ ਮਰ ਜਾਣਗੀਆਂ ਅਤੇ ਉਹਨਾਂ ਨੂੰ 10 ਮਿੰਟ ਲਈ ਪਾਣੀ
ਵਿੱਚ ਪਈਆਂ ਰਹਿਣ ਦਿਉ ਤਾਂ ਜੋ ਤੁਹਾਨੂੰ ਯਕੀਨ ਹੋ ਜਾਵੇ ਕਿ ਉਹ ਮਰ ਗਈਆ ਹਨ। ਹੁਣ
ਤੁਸੀਂ ਇਹਨਾਂ ਨੂੰ ਬਾਹਰ ਕੱਢਕੇ ਧੁੱਪ ਵਿੱਚ ਰੱਖ ਦੇਵੋ। ਅਤੇ ਆਪਣੇ ਘਰ ਦੇ
ਚੁੱਲ੍ਹੇ ਦੀ ਠੰਡੀ ਸੁਆਹ ਜਾਂ ਸਰੀਰ ਤੇ ਲਾਉਣ ਵਾਲਾ ਪਾਊਡਰ ਇਹਨਾਂ ਉੱਪਰ ਪਾ ਦੇਵੋ।
ਲਗਭਗ 5 ਮਿੰਟਾਂ ਵਿੱਚ ਹੀ ਮੱਖੀਆਂ ਹਰਕਤ ਵਿੱਚ ਆ ਜਾਣਗੀਆਂ ਅਤੇ ਉਹ ਕੁਝ ਸਮੇਂ
ਬਾਅਦ ਹੀ ਉੱਡਣ ਦੇ ਯੋਗ ਹੋ ਜਾਣਗੀਆਂ। ਧਿਆਨ ਰੱਖੋ ਕਿ ਤੁਸੀਂ ਮੱਖੀਆਂ ਨੂੰ ਫੜਨ
ਸਮੇਂ ਉਹਨਾਂ ਦੇ ਅੰਗ ਪੈਰ ਨਹੀ ਟੁੱਟਣ ਦੇਵੋਗੇ।
ਮੱਝਾਂ ਤੇ ਹੋਰ ਪਸ਼ੂ ਜੁਗਾਲੀ ਕਿਉਂ ਕਰਦੇ ਹਨ?
ਕਰੋੜਾਂ ਸਾਲ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਆਪਸ ਵਿੱਚ ਅਤੇ ਆਲੇ ਦੁਆਲੇ ਦੀਆਂ
ਹਾਲਤਾਂ ਨਾਲ ਸੰਘਰਸ਼ ਜਾਰੀ ਰਿਹਾ ਹੈ ਜੋ ਅੱਜ ਵੀ ਜਾਰੀ ਹੈ। ਜੀਵ ਵਿਕਾਸ ਦੇ ਇਸ
ਸਮੇਂ ਦੌਰਾਨ ਮੱਝਾਂ ਤੇ ਗਾਵਾਂ ਆਦਿ ਦੀਆਂ ਨਸਲਾਂ ਪੈਦਾ ਹੋ ਗਈਆਂ। ਇਹ ਨਸਲਾਂ
ਸ਼ਾਕਾਹਾਰੀ ਸਨ ਤੇ ਮਾਸਾਹਾਰੀ ਸਨ ਤੇ ਮਾਸਾਹਾਰੀ ਜਾਨਵਰ ਇਹਨਾਂ ਦੇ ਸਿ਼ਕਾਰ ਦੀ ਤਾਕ
ਵਿੱਚ ਰਹਿੰਦੇ ਸਨ। ਇਸ ਲਈ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਛੇਤੀ ਛੇਤੀ
ਆਪਣਾ ਭੋਜਨ ਚਰਕੇ ਲੁਕਵੀਆਂ ਥਾਵਾਂ ਤੇ ਬੈਠਦੇ ਸਨ ਤੇ ਆਪਣੇ ਖਾਧੇ ਹੋਏ ਭੋਜਨ ਨੂੰ
ਪੇਟ ਵਿੱਚੋਂ ਮੂੰਹ ਵਿੱਚ ਲੈ ਆਉਂਦੇ ਸਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਚਿੱਥਕੇ
ਖਾਂਦੇ ਸਨ। ਉਹਨਾਂ ਦੀ ਇਸ ਕ੍ਰਿਆ ਨੂੰ ਜੁਗਾਲੀ ਕਰਨਾ ਆਖਦੇ ਹਨ। ਜੁਗਾਲੀ ਦੀ ਇਹ
ਕ੍ਰਿਆ ਜਾਨਵਰ ਕਿਵੇਂ ਕਰਦੇ ਹਨ।
ਇਹਨਾਂ ਦਾ ਪੇਟ ਚਾਰ ਹਿੱਸਿਆਂ ਵਿੱਚ ਵੰਡਿਆਂ ਹੁੰਦਾ ਹੈ। ਪਹਿਲੇ ਪੇਟ ਵਿੱਚ ਕੁਝ ਰਸ
ਇਸ ਵਿੱਚ ਮਿਲ ਜਾਂਦੇ ਹਨ। ਦੂਜੇ ਵਿੱਚ ਇਹ ਜੁਗਾਲੀ ਕਰਨ ਦੇ ਯੋਗ ਹੋ ਜਾਂਦਾ ਹੈ।
ਇਸਤੋਂ ਬਾਅਦ ਪਸ਼ੂ ਇਸ ਭੋਜਨ ਨੂੰ ਦੁਆਰਾ ਆਪਣੇ ਮੂੰਹ ਵਿੱਚ ਲਿਆ ਕੇ ਚਿੱਥਕੇ ਹਨ।
ਫਿਰ ਇਹ ਤੀਸਰੇ ਭਾਗ ਵਿੱਚ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ ਚੌਥੇ ਵਿੱਚ ਦੀ ਹੁੰਦਾ
ਹੋਇਆ ਇਹ ਅੰਤੜੀਆਂ ਵਿੱਚ ਜਾਂਦਾ ਹੈ। ਇਸ ਤਰ੍ਹਾਂ ਇਹ ਕ੍ਰਿਆ ਪੂਰਨ ਹੋ ਜਾਂਦੀ ਹੈ।
ਗਿਰਗਿਟ ਰੰਗ ਕਿਵੇਂ ਬਦਲਦਾ ਹੈ?
ਗਿਰਗਿਟ ਦੀ ਚਮੜੀ ਦੀ ਉੱਪਰਲੀ ਤਹਿ ਮੋਮੀ ਕਾਗਜ਼ ਦੀ ਤਰ੍ਹਾਂ ਪਾਰਦਰਸ਼ੀ ਹੁੰਦੀ ਹੈ।
ਇਸ ਪਰਤ ਦੇ ਥੱਲੇ ਤਿੰਨ ਰੰਗਾ ਦੇ ਸੈੱਲਾਂ ਦੇ ਬਣੇ ਦਾਣੇ ਹੁੰਦੇ ਹਨ। ਇਹ ਰੰਗ
ਹੁੰਦੇ ਹਨ ਪੀਲੇ, ਕਾਲੇ ਤੇ ਲਾਲ। ਇਹ ਦਾਣੇ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਗਤੀ ਕਰ
ਸਕਦੇ ਹਨ। ਜਦੋਂ ਗਿਰਗਿਟ ਆਪਣੀ ਚਮੜੀ ਨੂੰ ਸੁੰਗੇੜਦਾ ਹੈ ਤਾਂ ਇਹਨਾਂ ਦਾਣਿਆਂ ਦੀ
ਸੰਖਿਆ ਕਿਸੇ ਇੱਕ ਥਾਂ ਤੇ ਵੱਧ ਜਾਂਦੀ ਹੈ ਤਾਂ ਇਸ ਤਰ੍ਹਾਂ ਰੰਗ ਕਾਲਾ ਨਜ਼ਰ
ਆਉਂਦਾ ਹੈ। ਇਹ ਆਪਣਾ ਪੀਲਾ ਤੇ ਹਰਾ ਰੰਗ ਵੀ ਕਰ ਸਕਦਾ ਹੈ। ਚਮੜੀ ਦੇ ਰੰਗ ਬਦਲਣ
ਕਾਰਨ ਇਹ ਸੱਪਾਂ ਅਤੇ ਹੋਰ ਜਾਨਵਰਾਂ ਤੋਂ ਆਪਣਾ ਬਚਾਅ ਕਰ ਜਾਂਦਾ ਹੈ।
|