ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ

 

ਗੱਲ ਉਸ ਦੌਰ ਦੀ ਹੈ, ਜਦੋਂ ਦਿਨ ਵੇਲੇ ਹੀ ਹਨੇਰਾ ਛਾਅ ਜਾਂਦਾ ਸੀ। ਲੋਕ ਗੱਲਾਂ ਵੀ ਇਕ-ਦੂਜੇ ਨਾਲ ਘੁਸਰ-ਮੁਸਰ ਵਿਚ ਹੀ ਕਰਦੇ। ਕੁੱਤਿਆਂ ਨੇ ਵੀ ਭੌਂਕਣਾ ਛੱਡ ਦਿੱਤਾ ਸੀ। ਪਿੰਡਾਂ ਦੇ ਨਾਈ ਸ਼ਹਿਰਾਂ ਵੱਲ ਕੂਚ ਕਰ ਗਏ ਸਨ। ਹਰ ਰੋਜ਼ ਪੰਜ-ਚਾਰ ਲਾਸ਼ਾਂ ਸ਼ਹਿਰਾਂ ਵਿਚ ਪੋਸਟਮਾਰਟਮ  ਲਈ ਆ ਰਹੀਆਂ ਸਨ। ਇਨਾਂ ਦਿਨਾਂ ਦੌਰਾਨ ਹੀ ਸਾਡੇ ਸਕੂਲ ਵਿਚ ਇਕ ਨਵਾਂ ਅਧਿਆਪਕ ਬਦਲ ਕੇ ਆ ਗਿਆ। ਇਕ ਗੁਆਂਢੀ ਸਕੂਲ ਦਾ ਅਧਿਆਪਕ ਉਨਾਂ ਬਾਰੇ ਦੱਸਣ ਲੱਗਿਆ ਕਿ ਬਰਾੜ ਸਾਹਬ ਵਾਲ ਦੀ ਖੱਲ ਲਾਹੁਣ ਵਾਲਾ ਬੰਦਾ ਹੈ। ਜਦੋਂ ਉਸ ਨੇ ਵਿਆਹ ਕਰਵਾਉਣਾ ਸੀ ਤਾਂ ਉਸ ਨੇ ਆਪਣੇ ਲਈ ਘਰਵਾਲੀ ਲੱਭਣ ਵਾਸਤੇ ਗੁਣਾਂ ਦੀ ਪੂਰੀ ਸੂਚੀ ਬਣਾਈ ਹੋਈ ਸੀ, ਜਿਸ ਵਿਚ ਹੋਣ ਵਾਲੀ ਘਰਵਾਲੀ ਦੀ ਯੋਗਤਾ, ਰੰਗ-ਰੂਪ, ਕੱਦ-ਕਾਠ, ਭਾਰ, ਉਮਰ ਆਦਿ ਸਭ ਕੁੱਝ ਦਰਜ ਕੀਤਾ ਹੋਇਆ ਸੀ। ਜੇ ਕੋਈ ਵੀ ਗੁਣ ਇੱਧਰ-ਉਧਰ ਹੁੰਦਾ ਤਾਂ ਉਹ ਝੱਟ ਕੋਰਾ ਜਵਾਬ ਦੇ ਦਿੰਦਾ ਸੀ। ਠੀਕ ਪੂਰੇ ਗੁਣਾਂ ਵਾਲੀ ਲੜਕੀ ਹੀ ਉਸ ਨੇ ਆਪਣੇ ਲਈ ਚੁਣੀ।

ਇਹ ਗੱਲ ਆਈ-ਗਈ ਹੋ ਗਈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਿਸ ਦਿਨ ਉਨਾਂ ਨੇ ਵੱਖ-ਵੱਖ ਭੱਠਿਆਂ ਤੋਂ ਅਠਾਰਾਂ ਇੱਟਾਂ ਲਿਆ ਕੇ ਮੇਰੇ ਸਾਇੰਸ ਰੂਮ ਦੀ ਮੇਜ ’ਤੇ ਰੱਖ ਦਿੱਤੀਆਂ। ਕਹਿਣ ਲੱਗਿਆ, ‘‘ਮੇਘ ਰਾਜ ਜੀ! ਤੁਸੀਂ ਇਨਾਂ ਦਾ ਆਕਾਰ ਅਤੇ ਭਾਰ ਮਾਪ ਕੇ ਇਹ ਦੱਸੋ ਕਿ ਇਨਾਂ ਇੱਟਾਂ ਵਿਚੋਂ ਸਭ ਤੋਂ ਭਾਰੀ ਤੇ ਪੱਕੀ ਇੱਟ ਕਿਹੜੀ ਹੈ?’’ ਮੈਂ ਉਨਾਂ ਨੂੰ ਪੁੱਛ ਲਿਆ, ‘‘ਬਰਾੜ ਸਾਬ! ਇਹ ਦੱਸੋ ਕਿ ਤੁਸੀਂ ਇਸ ਤੋਂ ਕੀ ਕਰਵਾਉਣਾ ਚਾਹੁੰਦੇ ਹੋ?’’ ਉਹ ਕਹਿਣ ਲੱਗੇ, ‘‘ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਘਰ ਬਣਾਉਣਾ ਹੈ ਅਤੇ ਸੱਠ ਸਾਲ ਉਸ ਵਿਚ ਰਹਿਣਾ ਵੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਵਧੀਆ ਇੱਟ ਹੀ ਘਰ ’ਤੇ ਲਾਵਾਂ। ਪਹਿਲਾਂ ਮੈਂ ਪਲਾਟ ਖ਼ਰੀਦਣ ਸਮੇਂ ਵੀ ਪੂਰੀ ਜਾਂਚ-ਪੜਤਾਲ ਕੀਤੀ ਹੈ। ਇਹ ਪਲਾਟ ਮੇਰੀ ਘਰਵਾਲੀ ਨੂੰ ਆਪਣੇ ਸਕੂਲ ਤੋਂ ਕਿੰਨੀ ਦੂਰ ਪਵੇਗਾ? ਮੇਰੀ ਬੇਟੀ ਦੇ ਕਾਲਜ ਦੀ ਦੂਰੀ ਕਿੰਨੀ ਹੋਵੇਗੀ? ਰਿਕਸ਼ੇ ਦਾ ਕਿਰਾਇਆ ਕੀ ਹੋਵੇਗਾ? ਇਨਾਂ ਸਾਰੇ ਖ਼ਰਚਿਆਂ ਦਾ ਹਿਸਾਬ ਲਾ ਕੇ ਹੀ ਮੈਂ ਥਾਂ ਦੀ ਚੋਣ ਕੀਤੀ ਹੈ।’’ ਸਾਥੀ ਅਧਿਆਪਕ ਉਸ ਦੀਆਂ ਗੱਲਾਂ ਦਾ ਮਜ਼ਾਕ ਉਡਾਉਂਦੇ। ਮੈਨੂੰ ਤੇ ਮੇਰੇ ਇਕ-ਦੋ ਸਾਥੀਆਂ ਨੂੰ ਉਹ ਅਧਿਆਪਕ ਬਹੁਤ ਪਸੰਦ ਆਇਆ। ਉਨਾਂ ਦਿਨਾਂ ਵਿਚ ਮੇਰੇ ਕੋਲ ਸਕੂਟਰ ਨਹੀਂ ਸੀ। ਇਕ ਦਿਨ ਕਿਸੇ ਭੋਗ ’ਤੇ ਜਾਣ ਲਈ ਮੈਂ ਸਕੂਟਰ ਮੰਗ ਲਿਆ। ਉਨਾਂ ਕਿਹਾ, ‘‘ਕਿੰਨੇ ਵਜੇ ਅਤੇ ਕਿੰਨੀ ਦੂਰ ਜਾਣਾ ਹੈ?’’ ਮੈਂ ਸਮਾਂ ਤੇ ਦੂਰੀ ਦੱਸ ਦਿੱਤੀ। ਠੀਕ ਉਸੇ ਸਮੇਂ ਉਨਾਂ ਨੇ ਸਕੂਟਰ ਦੀ ਕਿੱਕ ’ਤੇ ਪੈਰ ਰੱਖਿਆ ਹੋਇਆ ਸੀ। ਮੈਨੂੰ ਕਹਿਣ ਲੱਗੇ, ‘‘ਸਕੂਟਰ ’ਤੇ ਬੈਠ। ਮੈਨੂੰ ਦੱਸੀ ਜਾਈਂ ਕਿੱਧਰ ਨੂੰ ਜਾਣਾ ਹੈ? ਦਫ਼ਤਰ ਵਿਚ ਛੁੱਟੀ ਮੈਂ ਰੱਖ ਆਇਆ ਹਾਂ।’’ ਘੰਟੇ ਕੁ ਬਾਅਦ ਅਸੀਂ ਵਾਪਸ ਆ ਗਏ। ਸਕੂਟਰ ਨੂੰ ਸਟੈਂਡ ਲਾਉਂਦਿਆਂ ਉਹ ਕਹਿਣ ਲੱਗਿਆ, ‘‘ਮੇਘ ਰਾਜ ਜੀ! ਜਦੋਂ ਤੁਸੀਂ ਸਕੂਟਰ ਖ਼ਰੀਦ ਲਵੋਂਗੇ, ਮੈਂ ਤੁਹਾਡੇ ਤੋਂ ਮੰਗਾਂਗਾ ਨਹੀਂ।’’ ਮੈਂ ਉਨਾਂ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਕਹਿਣਾ ਚਾਹੁੰਦਾ ਸੀ ਕਿ ‘ਤੂੰ ਦੁਬਾਰਾ ਸਕੂਟਰ ਨਾ ਮੰਗੀ’। ਗੱਲਾਂ ਚੱਲਦੀਆਂ ਰਹੀਆਂ। ਅਸੀਂ ਉਸ ਦੇ ਸੁਭਾਅ ਦੇ ਏਨੇ ਕਾਇਲ ਹੋ ਗਏ ਕਿ ਉਸ ਦੀ ਹਰ ਮਸਲੇ ’ਤੇ ਸਲਾਹ ਲੈਣ ਲੱਗ ਪਏ। ਜੇ ਉਹ ਕਿਤੋਂ ਟਾਈਮਪਾਈਸ ਵੀ ਖ਼ਰੀਦ ਕੇ ਲਿਆਉਂਦਾ ਤਾਂ ਉਸ ਨੂੰ ਪੁੱਛ ਲੈਂਦੇ, ‘‘ਬਰਾੜ ਸਾਬ! ਤੁਸੀਂ ਇਹ ਟਾਈਮਪੀਸ ਕਿਥੋਂ ਅਤੇ ਕਿੰਨੇ ਦਾ ਖ਼ਰੀਦਿਆ ਹੈ?’’ ਅਸੀਂ ਲੋੜ ਅਨੁਸਾਰ ਉਥੋਂ ਅਤੇ ਉਸੇ ਕੰਪਨੀ ਦਾ ਓਨੀ ਹੀ ਕੀਮਤ ਦੇ ਕੇ ਖ਼ਰੀਦ ਲਿਆਉਂਦੇ। ਸਾਨੂੰ ਪਤਾ ਸੀ ਕਿ ਇਨਾਂ ਨੇ ਪਹਿਲਾਂ ਹੀ ਦਸ ਦੁਕਾਨਾਂ ਤੋਂ ਉਸ ਦਾ ਮੁੱਲ ਪਤਾ ਕੀਤਾ ਹੋਵੇਗਾ। ਸਾਨੂੰ ਬਹੁਤੀ ਮਗਜ਼-ਖਪਾਈ ਨਾ ਕਰਨੀ ਪੈਂਦੀ।

ਇਨਾਂ ਹੀ ਦਿਨਾਂ ਦੌਰਾਨ ਮੈਨੂੰ ਸ੍ਰੀਲੰਕਾ ਦੇ ਡਾ. ਅਬਰਾਹਮ ਟੀ. ਕੋਵੂਰ ਦੀ ਅੰਗਰੇਜ਼ੀ ਵਿਚ ਲਿਖੀ ਹੋਈ ਕਿਤਾਬ ‘ਬੀਗਾਨ ਗਾਡਮੈਨ’ ਮਿਲ ਗਈ। ਮੈਨੂੰ ਚੰਗੀਆਂ ਕਿਤਾਬਾਂ ਪੜਨ ਦਾ ਸ਼ੌਕ ਬਚਪਨ ਤੋਂ ਹੀ ਸੀ। ਮੈਂ ਉਹ ਕਿਤਾਬ ਪੜੀ ਤੇ ਪਸੰਦ ਕੀਤੀ। ਜਿਵੇਂ ਹੁੰਦਾ ਹੈ; ਅਸੀਂ ਚੰਗੀਆਂ ਕਿਤਾਬਾਂ ਦੀ ਸਿਫ਼ਾਰਿਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਕਰਦੇ ਹਾਂ। ਬਰਾੜ ਸਾਹਬ ਨੇ ਵੀ ਉਹ ਕਿਤਾਬ ਪੜ ਲਈ। ਪੜਨ ਤੋਂ ਬਾਅਦ ਉਹ ਕਹਿਣ ਲੱਗੇ, ‘‘ਮੈਨੂੰ ਇਹ ਕਿਤਾਬ ਪੰਜਾਬੀ ਵਿਚ ਚਾਹੀਦੀ ਹੈ। ਮੈਂ 500 ਰੁਪਈਆ ਇਸ ਕਿਤਾਬ ’ਤੇ ਖ਼ਰਚ ਕਰ ਸਕਦਾ ਹਾਂ।’’ ਮੈਂ ਉਨਾਂ ਨੂੰ ਪੁੱਛਿਆ, ‘‘ਬਰਾੜ ਸਾਬ! ਤੁਸੀਂ ਅੰਗਰੇਜ਼ੀ ਵਿਚ ਇਸ ਕਿਤਾਬ ਨੂੰ ਪੜ ਹੀ ਲਿਆ ਹੈ। ਤੁਸੀਂ ਤਾਂ ਕਿਸੇ ਚੀਜ਼ ’ਤੇ ਦੁਆਨੀ ਫ਼ਾਲਤੂ ਨਹੀਂ ਖ਼ਰਚਦੇ। ਇਸ ਕਿਤਾਬ ’ਤੇ ਇਨੇ ਪੈਸੇ ਖ਼ਰਚਣ ਲਈ ਕਿਉਂ ਤਿਆਰ ਹੋ?’’ ਉਹ ਕਹਿਣ ਲੱਗੇ, ‘‘ਮੈਂ ਇਸ ਕਿਤਾਬ ਤੋਂ ਪੰਦਰਾ ਸੌ ਰੁਪਏ ਕਮਾਉਣੇ ਹਨ।’’ ਇਹ ਪੁੱਛਣ ’ਤੇ ਕਿ ਉਹ ਪੰਦਰਾਂ ਸੌ ਰੁਪਈਆ ਕਿਵੇਂ ਕਮਾਉਣਗੇ। ਉਹ ਕਹਿਣ ਲੱਗੇ, ‘‘ਮੇਰੀ ਘਰਵਾਲੀ ਇਕ ਜੋਤਸ਼ੀ ਦੇ ਚੱਕਰ ਵਿਚ ਫਸੀ ਹੋਈ ਹੈ, ਜਿਹੜਾ ਪਿਛਲੇ ਤਿੰਨ ਸਾਲਾਂ ਵਿਚ ਮੇਰੇ ਘਰ ਤੋਂ ਦਾਨ ਵਜੋਂ ਅਨਾਜ ਤੇ ਖੇਸ ਆਦਿ ਦੇ ਰੂਪ ਵਿਚ ਤਿੰਨ ਹਜ਼ਾਰ ਰੁਪਈਆ ਲਿਜਾ ਚੁੱਕਿਆ ਹੈ। ਅਜੇ ਦੋ ਸਾਲ ਦੇ ਉਪਾਅ ਹੋਰ ਦੱਸੇ ਹੋਏ ਹਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਈਆ ਮੇਰੇ ਘਰ ਵਿਚੋਂ ਲੈ ਕੇ ਹੀ ਜਾਵੇਗਾ। ਜੇ ਮੇਰੀ ਘਰਵਾਲੀ ਇਹ ਕਿਤਾਬ ਪੜ ਲੈਂਦੀ ਹੈ ਤਾਂ ਉਹ ਜੋਤਸ਼ੀ ਨੂੰ ਮੇਰੇ ਘਰ ਵਿਚੋਂ ਦਫ਼ਾ ਕਰ ਦੇਵੇਗੀ। ਇਸ ਤਰਾਂ ਪੰਦਰਾਂ ਸੌ ਰੁਪਏ ਮੇਰੀ ਕਮਾਈ ਹੋ ਜਾਵੇਗੀ।’’ ਉਨਾਂ ਦੇ ਇਸ ਨਿੱਕੇ ਜਿਹੇ ਸੁਝਾਅ ਨਾਲ ਅਸੀਂ ਇਹ ਕਿਤਾਬ ਪੰਜਾਬੀ ਵਿਚ ਉਲਥਾ ਲਈ ਅਤੇ ਸੱਤ ਰੁਪਏ ਦੀ ਮਾਮੂਲੀ ਕੀਮਤ ’ਤੇ ਲੋਕਾਂ ਵਿਚ ਵੇਚਣੀ ਸ਼ੁਰੂ ਕਰ ਦਿੱਤੀ। ਅੱਜ ਇਸ ਪੰਜਾਬੀ ਕਿਤਾਬ ਦੀਆਂ ਲੱਖਾਂ ਕਾਪੀਆਂ ਪੰਜਾਬੀ ਘਰਾਂ ਵਿਚ ਚਾਨਣ ਦੀਆਂ ਚਿਣਗਾਂ ਵੰਡ ਰਹੀਆਂ ਹਨ।

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

 
23/01/2016

 

        ਗਿਆਨ-ਵਿਗਿਆਨ 2003

ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com